ਤਾਜਾ ਖ਼ਬਰਾਂ


ਕੇਰਲ ਦੇ ਕੋਜ਼ੀਕੋਡ ਏਅਰਪੋਰਟ ਤੇ ਲੈਂਡਿੰਗ ਦੌਰਾਨ ਏਅਰ ਇੰਡੀਆ ਦੇ ਜਹਾਜ਼ ਨੂੰ ਹਾਦਸਾ
. . .  1 minute ago
ਜ਼ਹਿਰੀਲੀ ਸ਼ਰਾਬ ਤੋਂ ਬਾਅਦ ਹੁਣ ਜ਼ਹਿਰੀਲੇ ਪਾਣੀ ਨੇ ਸਤਲੁਜ ਦਰਿਆ ਅੰਦਰ ਮੱਛੀਆਂ ਮਾਰੀਆਂ
. . .  11 minutes ago
ਲੋਹੀਆਂ ਖਾਸ (ਜਲੰਧਰ), 7 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ}- ਦਿਨੋਂ ਦਿਨ ਬੇਦਰਦ ਹੁੰਦੇ ਜਾ ਰਹੇ ਮਨੁੱਖੀ ਕਾਰਿਆਂ ਕਾਰਨ ਤਰਨ ਤਾਰਨ ਅਤੇ ਅੰਮ੍ਰਿਤਸਰ 'ਚ ਵਾਪਰੇ ਜ਼ਹਿਰੀਲੀ ਸ਼ਰਾਬ ਦੇ ਕਾਂਡ ਕਾਰਨ 125 ਦੇ ਕਰੀਬ ...
ਕਾਂਗਰਸੀ ਆਗੂ ਨੂੰ ਅਮਰੀਕ ਸਿੰਘ ਨੂੰ ਅਣਪਛਾਤਿਆਂ ਮਾਰੀ ਗੋਲੀ
. . .  14 minutes ago
ਮਾਨਾਂਵਾਲਾ {ਅੰਮ੍ਰਿਤਸਰ}, 7 ਅਗਸਤ (ਗੁਰਦੀਪ ਸਿੰਘ ਨਾਗੀ)- ਹਲਕਾ ਜੰਡਿਆਲਾ ਗੁਰੂ ਦੇ ਕਾਂਗਰਸੀ ਆਗੂ ਅਮਰੀਕ ਸਿੰਘ ਬਿੱਟਾ ਨੂੰ ਅਣਪਛਾਤਿਆਂ ਵੱਲੋਂ ਗੋਲੀ ਮਾਰ ਦੇਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ...
ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ ਸ਼ਨੀਵਾਰ ਤੋਂ ਰਾਤ 9 ਵਜੇ ਤੋਂ ਲਗੇਗਾ ਕਰਫ਼ਿਊ
. . .  18 minutes ago
ਚੰਡੀਗੜ੍ਹ, 7 ਅਗਸਤ { ਗੁਰਪ੍ਰੀਤ ਸਿੰਘ ਢਿਲੋਂ }-ਰਾਜ ਵਿਚ ਕੋਵਿਡ ਦੇ ਵੱਧ ਰਹੇ ਕੇਸਾਂ ਤੋਂ ਚਿੰਤਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਕਰਫ਼ਿਊ ਦਾ ਆਦੇਸ਼ ਦਿੱਤਾ ਹੈ। ਸ਼ਨੀਵਾਰ ਤੋਂ ਸਭ ਤੋਂ ...
ਰਾਜਪੁਰਾ (ਪਟਿਆਲਾ) 'ਚ 18 ਪਾਜ਼ੀਟਿਵ ਕੇਸ ਆਉਣ ਕਾਰਨ ਸਹਿਮੇ ਲੋਕ
. . .  45 minutes ago
ਰਾਜਪੁਰਾ, 7 ਅਗਸਤ (ਰਣਜੀਤ ਸਿੰਘ) ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਖੇ 18 ਕੋਰੋਨਾ ਪਾਜ਼ੀਟਿਵ ਕੇਸ ਆਉਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਨਿਉ ਡਾਲੀਮਾਂ ਵਿਹਾਰ, ਗਣੇਸ਼ ਨਗਰ, ਦਸ਼ਮੇਸ਼ ਕਲੋਨੀ, ਵਿਕਾਸ ਨਗਰ, ਜਗਦੀਸ਼ ਕਲੋਨੀ...
ਮੋਟਰ ਸਾਈਕਲ ਸਵਾਰ 4 ਲੁਟੇਰਿਆਂ ਨੇ ਫ਼ੀਲਡ ਅਫ਼ਸਰ ਤੋਂ ਖੋਹੇ 71 ਹਜ਼ਾਰ
. . .  57 minutes ago
ਮੰਡੀ ਕਿੱਲ੍ਹਿਆਂਵਾਲੀ, 7 ਅਗਸਤ (ਇਕਬਾਲ ਸਿੰਘ ਸ਼ਾਂਤ) - ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹੋਮ ਮਨਿਸਟਰੀ ਵਾਲੇ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਦਿਨ-ਦਿਹਾੜੇ ਛਿੱਕੇ ਟੰਗਦਿਆਂ ਮੋਟਰ ਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਫਾਈਨਾਂਸ ਕੰਪਨੀ ਦੇ ਫ਼ੀਲਡ ਅਫ਼ਸਰ ਤੋਂ ਕਰੀਬ 71 ਹਜ਼ਾਰ ਰੁਪਏ ਖੋਹ ਲਏ। ਇਹ ਘਟਨਾ ਅੱਜ ਸ਼ਾਮ ਜ਼ਿਲ੍ਹਾ ਸ੍ਰੀ ਮੁਕਤਸਰ...
ਸ਼ਾਹਕੋਟ (ਜਲੰਧਰ) 'ਚ ਗਰਭਵਤੀ ਔਰਤ ਸਮੇਤ ਕੋਰੋਨਾ ਦੇ 5 ਹੋਰ ਨਵੇਂ ਮਾਮਲੇ
. . .  1 minute ago
ਸ਼ਾਹਕੋਟ, 7 ਅਗਸਤ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ 'ਚ ਸ਼ੁੱਕਰਵਾਰ ਨੂੰ ਫਿਰ 5 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਬਲਾਕ ਸ਼ਾਹਕੋਟ 'ਚ ਦੋ ਦਿਨ ਪਹਿਲਾਂ ਸਟੇਟ ਬੈਂਕ ਵਿਚ ਸੈਂਪਲਿੰਗ ਕੈਂਪ ਦੌਰਾਨ...
ਐਕਸਾਈਜ਼ ਕਾਨੂੰਨ ਨੂੰ ਕੀਤਾ ਜਾਵੇਗਾ ਹੋਰ ਸਖ਼ਤ - ਕੈਪਟਨ
. . .  about 1 hour ago
ਸ਼ਰਾਬ ਮਾਫ਼ੀਆ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ - ਕੈਪਟਨ
. . .  about 1 hour ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਈਵ ਹੋ ਕੇ ਦੇ ਰਹੇ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ
. . .  about 1 hour ago
ਵਿਧਾਇਕ ਡੈਨੀ ਬੰਡਾਲਾ ਵੱਲੋਂ ਜੰਡਿਆਲਾ ਗੁਰੂ ਵਿਖੇ ਮ੍ਰਿਤਕਾਂ ਦੇ 2 ਪਰਿਵਾਰਕ ਮੈਬਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ ਦੇ ਚੈੱਕ
. . .  about 1 hour ago
ਜੰਡਿਆਲਾ ਗੁਰੂ, 7 ਅਗਸਤ (ਰਣਜੀਤ ਸਿੰਘ ਜੋਸਨ)- ਬੀਤੇ ਦਿਨੀਂ ਜੰਡਿਆਲਾ ਗੁਰੂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ 2 ਵਿਅਕਤੀਆਂ ਦੀ ਮੌਤ ਹੋਣ, ਜਿਨਾਂ ਵਿੱਚ ਜੰਡਿਆਲਾ ਗੁਰੂ ਵਾਸੀ ਮਿ੍ਤਕ ਕਾਰਜ ਸਿੰਘ ਕਾਰੀ ਅਤੇ ਦੂਸਰਾ ਮਿ੍ਤਕ ਵਿਅਕਤੀ ਹਰਜਿੰਦਰ ਸਿੰਘ ਵੈਰੋਵਾਲ ਰੋਡ ਸ਼ਾਮਲ ਸੀ, ਦੇ ਵਾਰਿਸਾਂ ਨੂੰ ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਭੇਜੇ ਗਏ 2 - 2...
ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ਿਆਂ ਦੀ ਭੇਟ
. . .  about 1 hour ago
ਬੱਚੀ ਵਿੰਡ, 7 ਅਗਸਤ (ਬਲਦੇਵ ਸਿੰਘ ਕੰਬੋ) - ਪੰਜਾਬ ਵਿਚ ਨਸ਼ਿਆਂ ਵਾਲਾ ਹੜ੍ਹ ਰੁਕਣ ਦਾ ਨਾਮ ਨਹੀਂ ਲੈ ਰਿਹਾ । ਇਸ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਵਿਖੇ ਇੱਕ ਨੌਜਵਾਨ ਨਸ਼ਿਆਂ ਦੇ ਵਹਿਣ ਵਿਚ ਵਹਿ ਗਿਆ ਜਿਸ ਦੀ ਪਛਾਣ ਚਾਨਣ ਸਿੰਘ (35) ਪੁੱਤਰ ਕੁਲਦੀਪ ਸਿੰਘ ਵਜੋਂ ਹੋਈ । ਮ੍ਰਿਤਕ ਆਪਣੇ...
ਚੇਅਰਮੈਨ ਦਿਨੇਸ਼ ਬੱਸੀ ਦੀ ਕੋਵਿੱਡ-19 ਰਿਪੋਰਟ ਆਈ ਪਾਜੀਟਿਵ,ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਫਤਰ ਸੀਲ ਕਰਨ ਦੇ ਆਦੇਸ਼
. . .  1 minute ago
ਅੰਮ੍ਰਿਤਸਰ 7 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਦੀ ਕੋਵਿੱਡ-19 ਦੀ ਰਿਪੋਰਟ ਪਾਜੀਟਿਵ ਆਈ ਜਿਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਦਫਤਰ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਦਿਨੇਸ਼ ਬੱਸੀ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਉਨ੍ਹਾਂ ਦੇ ਸਰੀਰ 'ਚ ਕੋਰੋਨਾ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਾਮ ਮੰਦਰ 'ਤੇ ਦਿੱਤੀ ਪ੍ਰਤੀਕਿਰਿਆ
. . .  about 2 hours ago
ਅੰਮ੍ਰਿਤਸਰ, 7 ਅਗਸਤ (ਰਾਜੇਸ਼ ਕੁਮਾਰ ਸੰਧੂ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਯੁੱਧਿਆ ਵਿਚ ਰਾਮ ਮੰਦਿਰ ਦੀ ਉਸਾਰੀ ਦੀ ਸ਼ੁਰੂਆਤ ਨੂੰ ਲੈ ਕੇ ਸਮੁੱਚੇ ਹਿੰਦੂ ਸਮਾਜ ਨੂੰ ਮੁਬਾਰਕ ਪਰ ਸਾਡੇ ਵੀ ਤਿੰਨ ਸਥਾਨਾਂ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗ ਮਾਰ ਅਤੇ ਮੰਗੂ ਮੱਠ ਦੀ ਪੁਨਰ ਉਸਾਰੀ ਲਈ ਸਰਕਾਰ ਸਹਿਯੋਗ...
ਸਰੋਵਰ 'ਚ ਡੁੱਬਣ ਕਾਰਨ 9 ਸਾਲਾ ਮਾਸੂਮ ਬੱਚੇ ਦੀ ਮੌਤ
. . .  about 2 hours ago
ਚੋਹਲਾ ਸਾਹਿਬ, 7 ਅਗਸਤ (ਬਲਵਿੰਦਰ ਸਿੰਘ ਚੋਹਲਾ) - ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ ਕਸਬਾ ਚੋਹਲਾ ਸਾਹਿਬ ਵਿਖੇ ਧੁੰਨ ਰੋੜ 'ਤੇ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਭਾਈ ਅਦਲੀ ਜੀ ਦੇ ਸਰੋਵਰ 'ਚ ਇਸ਼ਨਾਨ ਕਰਦਿਆਂ ਅਚਾਨਕ ਡੁੱਬ ਜਾਣ ਕਾਰਨ 9 ਸਾਲਾ ਬੱਚੇ ਦੀ ਮੌਤ ਹੋ ਗਈ ਹੈ...
18 ਆਈ.ਪੀ.ਐਸ. ਤੇ ਪੀ.ਪੀ.ਐਸ. ਅਫਸਰਾਂ ਦੇ ਤਬਾਦਲੇ
. . .  about 2 hours ago
ਫਗਵਾੜਾ, 7 ਅਗਸਤ (ਤਰਨਜੀਤ ਸਿੰਘ ਕਿੰਨੜਾ) - ਪੰਜਾਬ 'ਚ 18 ਆਈ.ਪੀ.ਐਸ. ਤੇ ਪੀ.ਪੀ.ਐਸ. ਅਫਸਰਾਂ ਦੇ ਤਬਾਦਲੇ...
ਅੰਮ੍ਰਿਤਸਰ 'ਚ ਕੋਰੋਨਾ ਦੇ 59 ਕੇਸ ਆਏ ਸਾਹਮਣੇ, ਦੋ ਹੋਈਆਂ ਮੌਤਾਂ
. . .  about 2 hours ago
ਅੰਮ੍ਰਿਤਸਰ, 7 ਅਗਸਤ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਵਾਇਰਸ ਦੇ 59 ਕੇਸ ਰਿਪੋਰਟ ਕੀਤੇ ਗਏ ਹਨ ਤੇ ਕੋਰੋਨਾ ਕਾਰਨ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੰਮ੍ਰਿਤਸਰ ਵਿਚ ਕੋਰੋਨਾ...
ਰਾਜ ਸਭਾ ਮੈਂਬਰ ਨਾਰੇਸ਼ ਗੁਜਰਾਲ ਕੋਰੋਨਾ ਤੋਂ ਹੋਏ ਪੀੜਤ
. . .  about 3 hours ago
ਨਵੀਂ ਦਿੱਲੀ, 7 ਅਗਸਤ - ਸ਼੍ਰੋਮਣੀ ਅਕਾਲੀ ਦਲ (ਬ) ਦੇ ਰਾਜ ਸਭਾ ਮੈਂਬਰ ਨਾਰੇਸ਼ ਗੁਜਰਾਲ ਅੱਜ ਕੋਵਿਡ19 ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਬੀਤੇ ਕੱਲ੍ਹ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੀ ਇਕ ਬੈਠਕ 'ਚ ਹਿੱਸਾ...
ਜ਼ਿਲ੍ਹਾ ਕਪੂਰਥਲਾ ਵਿਚ 21 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 3 hours ago
ਕਪੂਰਥਲਾ, 7 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 21 ਮਾਮਲੇ ਨਵੇਂ ਸਾਹਮਣੇ ਆਏ ਹਨ। ਇਹ ਮਰੀਜ਼ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਤੇ ਬੇਗੋਵਾਲ ਦੇ ਨੇੜਲੇ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ : ਅੱਜ 11 ਮਰੀਜ਼ਾਂ ਨੇ ਦਮ ਤੋੜਿਆ, 132 ਨਵੇਂ ਮਾਮਲੇ ਸਾਹਮਣੇ ਆਏ
. . .  about 3 hours ago
ਲੁਧਿਆਣਾ, 7 ਅਗਸਤ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ਅਤੇ ਅੱਜ ਵੀ ਬੀਤੇ ਕੱਲ੍ਹ ਜਿੰਨੀਆਂ ਹੀ 11 ਮਰੀਜ਼ਾਂ ਦੀਆਂ ਮੌਤਾਂ ਹੋ ਗਈਆਂ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿੱਚ ਅੱਜ ਜਿਹੜੇ 11 ਮਰੀਜ਼ਾਂ ਦੀ ਮੌਤ ਹੋਈ ਹੈ ਦੇ ਵਿੱਚ 10 ਮਰੀਜ ਲੁਧਿਆਣਾ ਨਾਲ ਜਦਕਿ 1 ਮ੍ਰਿਤਕ...
ਮਹਿਲ ਕਲਾਂ 'ਚ ਕੋਰੋਨਾ ਵਾਇਰਸ ਦੇ 8 ਮਾਮਲੇ ਆਏ ਸਾਹਮਣੇ
. . .  about 3 hours ago
ਮਹਿਲ ਕਲਾਂ, 7 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ 'ਚ ਅੱਜ ਕੋਰੋਨਾ ਵਾਇਰਸ ਦੇ 8 ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਪਿੰਡ ਮਹਿਲ ਕਲਾਂ ਸੋਢੇ ਨਾਲ ਸਬੰਧਤ ਦੋ ਵਿਅਕਤੀਆਂ ਦੀਆ ਕੋਰੋਨਾ ਰਿਪੋਰਟਾਂ ਬੀਤੀ 5 ਅਗਸਤ ਨੂੰ ਪਾਜ਼ੀਵਿਟ ਆਉਣ ਤੋਂ ਬਾਅਦ ਉਨ੍ਹਾਂ ਦੇ 7 ਪਰਿਵਾਰਕ ਮੈਂਬਰਾਂ ਅਤੇ...
ਨਵਾਂਸ਼ਹਿਰ ਜ਼ਿਲ੍ਹੇ 'ਚ ਦੋ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ
. . .  about 3 hours ago
ਨਵਾਂਸ਼ਹਿਰ, 7 ਅਗਸਤ (ਗੁਰਬਖਸ਼ ਸਿੰਘ ਮਹੇ) - ਜਿਲ੍ਹੇ ਚ ਅੱਜ ਦੋ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਮੁਬਾਰਕਪੁਰ ਦੇ 40 ਸਾਲਾ ਜੋ ਕਿ 31 ਜੁਲਾਈ ਤੋਂ ਬਿਮਾਰ ਹੋਣ ਕਰਕੇ ਪਟਿਆਲਾ ਵਿਖੇ ਦਾਖਲ ਸੀ ਅਤੇ ਨਵਾਂਸ਼ਹਿਰ ਦਾ 46...
ਫ਼ਾਜ਼ਿਲਕਾ ਜ਼ਿਲ੍ਹੇ 'ਚ ਮੰਦਰ ਦੇ ਪੁਜਾਰੀ ਅਤੇ ਡਾਕਟਰ ਸਣੇ 8 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  about 3 hours ago
ਫ਼ਾਜ਼ਿਲਕਾ, 7 ਅਗਸਤ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 8 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ, ਜਿਸ ਵਿਚ ਅਬੋਹਰ ਸ਼ਹਿਰ ਦੇ ਇਕ ਮੰਦਰ ਦਾ ਪੁਜਾਰੀ ਅਤੇ ਜਲਾਲਾਬਾਦ ਵਿਚ ਇਕ ਡਾਕਟਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਇਸ ਦੇ ਨਾਲ ਹੀ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਿਤ ਇਕ ਵਿਅਕਤੀ...
ਪੁਲਿਸ ਹਿਰਾਸਤ 'ਚ ਵਿਅਕਤੀ ਦੀ ਮੌਤ ਹੋਣ ਮਗਰੋਂ ਪਰਿਵਾਰਕ ਮੈਂਬਰਾਂ ਨੇ ਹਾਈਵੇ ਕੀਤਾ ਜਾਮ
. . .  about 3 hours ago
ਪਾਤੜਾਂ, 7 ਅਗਸਤ (ਗੁਰਇਕਬਾਲ ਸਿੰਘ ਖਾਲਸਾ) - ਜ਼ਿਲ੍ਹਾ ਪਟਿਆਲਾ ਦੀ ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਭੂਤਗੜ੍ਹ ਦੇ ਇੱਕ ਵਿਅਕਤੀ ਦੀ ਬੀਤੀ ਰਾਤ ਹੋਈ ਮੌਤ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਥਾਣਾ ਸਦਰ ਪਾਤੜਾਂ ਅੱਗੇ ਧਰਨਾ ਦਿੰਦਿਆਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਇਸ ਸਬੰਧੀ ਮ੍ਰਿਤਕ ਵਿਅਕਤੀ...
ਆਈ.ਏ.ਐਸ ਦੇ ਲੜਕੇ ਨੂੰ ਅਗਵਾ ਮਾਮਲੇ 'ਚ ਅਦਾਲਤ ਨੇ ਸਾਬਕਾ ਥਾਣੇਦਾਰਾਂ ਨੂੰ ਦਿੱਤਾ ਝਟਕਾ
. . .  about 4 hours ago
ਐਸ.ਏ.ਐਸ ਨਗਰ, 7 ਅਗਸਤ (ਜਸਬੀਰ ਸਿੰਘ ਜੱਸੀ) - 1991 ਵਿਚ ਆਈ.ਏ.ਐਸ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਸਾਬਕਾ ਥਾਣੇਦਾਰਾਂ ਹਰ ਸਹਾਏ ਸ਼ਰਮਾ, ਜਗੀਰ ਸਿੰਘ ਅਤੇ ਕੁਲਦੀਪ ਸਿੰਘ ਵਲੋਂ ਵਾਅਦਾ ਮੁਆਫ਼ ਗਵਾਹ ਬਣਨ ਦਿੱਤੇ 164 ਦੇ ਬਿਆਨਾਂ ਨੂੰ ਹੇਠਲੀ ਅਦਾਲਤ ਵਲੋਂ ਖ਼ਾਰਜ ਕਰ ਦਿੱਤਾ ਗਿਆ ਹੈ। ਅਦਾਲਤ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਜਲੰਧਰ

ਨਵੇਂ ਚੁਣੇ ਗਏ ਸਰਪੰਚਾਂ, ਪੰਚਾਂ, ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਲਈ ਪ੍ਰਬੰਧ ਮੁਕੰਮਲ

ਜਲੰਧਰ, 10 ਜਨਵਰੀ (ਚੰਦੀਪ ਭੱਲਾ/ਗੁਰਵਿੰਦਰ ਸਿੰਘ/ਭੁਪਿੰਦਰ ਅਜੀਤ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ 11 ਜਨਵਰੀ ਨੂੰ ਨਵੀਂ ਦਾਣਾ ਮੰਡੀ ਨਕੋਦਰ ਵਿਖੇ ਨਵੇਂ ਚੁਣੇ ਗਏ ਸਰਪੰਚਾਂ, ਪੰਚਾਂ, ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੇ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »

17 ਸਾਲਾਂ ਲੜਕੀ ਘਰੋਂ ਹੋਈ ਲਾਪਤਾ ਅਗਲੇ ਮਹੀਨੇ ਹੈ ਲੜਕੀ ਦਾ ਵਿਆਹ

ਮਕਸੂਦਾਂ, 10 ਜਨਵਰੀ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਵਿਵੇਕਾਨੰਦ ਪਾਰਕ 'ਚ ਪ੍ਰਵਾਸੀ ਮਜ਼ਦੂਰਾਂ ਦੇ ਬਣੇ ਵਿਹੜੇ 'ਚ ਕਿਰਾਏ ਦੇ ਮਕਾਨ 'ਚ ਆਪਣੇ ਮਾਤਾ ਪਿਤਾ, 4 ਭੈਣਾਂ ਤੇ ਇਕ ਭਰਾ ਨਾਲ ਰਹਿੰਦੀ ਇਕ 17 ਸਾਲਾਂ ਲੜਕੀ ਘਰ ਵਾਲਿਆਂ ਨੂੰ ਬਿਨਾਂ ਕੁੱਝ ਦੱਸੇ ਘਰੋਂ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਦੀ ਟੱਕਰ 'ਚ 2 ਨੌਜਵਾਨਾਂ ਦੀ ਮੌਤ

ਆਦਮਪੁਰ, 10 ਜਨਵਰੀ (ਹਰਪ੍ਰੀਤ ਸਿੰਘ )- ਬੀਤੀ ਰਾਤ ਕਰੀਬ 10 ਵਜੇ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸ਼ਤ ਟੱਕਰ ਹੋ ਜਾਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਏ.ਐੱਸ.ਆਈ ਸ਼ਾਮ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਚਾਚਾ ਜੈਲ ...

ਪੂਰੀ ਖ਼ਬਰ »

ਪੇਂਟ ਨਾਲ ਹੀ ਲਿਖੇ ਜਾਣਗੇ ਜਾਇਦਾਦ ਕਰ ਲਈ ਯੂ. ਆਈ. ਡੀ. ਨੰਬਰ

ਜਲੰਧਰ, 10 ਜਨਵਰੀ (ਸ਼ਿਵ ਸ਼ਰਮਾ) ਫਗਵਾੜਾ ਵਾਂਗ ਜਲੰਧਰ ਵਿਚ ਜਾਇਦਾਦ ਕਰ ਦੀ ਵਸੂਲੀ ਲਈ ਲੋਹੇ ਦੀਆਂ ਮੁਫਤ ਪਲੇਟਾਂ ਨਹੀਂ ਲਗਾਈਆਂ ਜਾਣਗੀਆਂ ਤੇ ਆਉਂਦੇ ਸਮੇਂ ਵਿਚ ਸ਼ਹਿਰ ਵਿਚ ਪੇਂਟ ਨਾਲ ਹੀ ਜਾਇਦਾਦ ਕਰ ਦੀ ਵਸੂਲੀ ਲਈ ਨਿਗਮ ਪ੍ਰਸ਼ਾਸਨ ਵਲੋਂ ਕੰਮ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਸ਼ਹਿਰ ਦੇ ਵੱਡੇ ਹੋਟਲਾਂ, ਰੈਸਟੋਰੈਂਟਾਂ ਤੇ ਮਾਲਾਂ 'ਚੋਂ ਸਿਹਤ ਵਿਭਾਗ ਨੇ ਖਾਧ ਪਦਾਰਥਾਂ ਦੇ ਭਰੇ 20 ਨਮੂਨੇ

ਜਲੰਧਰ, 10 ਜਨਵਰੀ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਦੀ ਟੀਮ ਨੇ ਸ਼ਹਿਰ ਦੇ ਵੱਡੇ ਹੋਟਲ, ਰੈਸਟੋਰੈਂਟਾਂ ਅਤੇ ਮਾਲਾਂ 'ਚੋਂ ਵੱਖ-ਵੱਖ ਖਾਧ ਪਦਾਰਥਾਂ ਦੇ 20 ਨਮੂਨੇ ਭਰੇ ਹਨ | ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਭੋਜਨ ਸੁਰੱਖਿਆ ਅਫ਼ਸਰ ਰਾਸ਼ੂ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, 1 ਜ਼ਖ਼ਮੀ

ਜਲੰਧਰ, 10 ਜਨਵਰੀ (ਐੱਮ. ਐੱਸ. ਲੋਹੀਆ)- ਸਥਾਨਕ ਅਰਬਨ ਅਸਟੇਟ-2 ਦੇ ਖੇਤਰ 'ਚ ਪੈਂਦੀ 66 ਫੁੱਟੀ ਰੋਡ 'ਤੇ ਰੇਲਵੇ ਫਾਟਕਾਂ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਮੋਟਰਸਾਈਕਲ 'ਤੇ ਸਵਾਰ 2 ਵਿਅਕਤੀ ...

ਪੂਰੀ ਖ਼ਬਰ »

ਗੰਨੇ ਦੀ ਟਰਾਲੀ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਜਲੰਧਰ ਛਾਉਣੀ, 10 ਜਨਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਾਕੀ ਦਕੋਹਾ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਦੇ ਨਾਲ ਬਣੀ ਹੋਈ ਲਿੰਕ ਰੋਡ 'ਤੇ ਅੱਜ ਸ਼ਾਮ ਸਮੇਂ ਇਕ ਗੰਨੇ ਨਾਲ ਲੱਦੀ ਹੋਈ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋ ਬਰੀ

ਜਲੰਧਰ, 10 ਜਨਵਰੀ (ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਕੌਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਹਰਬੰਸ ਸਿੰਘ ਉਰਫ ਬੰਸਾ ਪੁੱਤਰ ਗੁਰਦੀਪ ਸਿੰਘ ਵਾਸੀ ਰੁੜਕਾਂ ਖੁਰਦ, ਫਿਲੌਰ ਅਤੇ ਹੈਪੀ ਪੁੱਤਰ ਕੇਵਲ ਸਿੰਘ ਵਾਸੀ ਬੜਾ ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ

ਲੜਾਈ-ਝਗੜੇ ਦੇ ਮਾਮਲੇ 'ਚ ਕੈਦ ਜਲੰਧਰ, 10 ਜਨਵਰੀ (ਚੰਦੀਪ ਭੱਲਾ)-ਜੇ.ਐਮ.ਆਈ. ਸੀ ਮੀਨਾਕਸ਼ੀ ਮਹਾਜਨ ਦੀ ਅਦਾਲਤ ਨੇ ਲੜਾਈ-ਝਗੜੇ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਹਰਪ੍ਰੀਤ ਪੁੱਤਰ ਸਤਨਾਮ ਵਾਸੀ ਨਾਰਾਂ ਵਾਲੀ, ਲਾਂਬੜਾ, ਜਲੰਧਰ ਨੂੰ 2 ਸਾਲ ਦੀ ਕੈਦ ਅਤੇ ਵੱਖ-ਵੱਖ ...

ਪੂਰੀ ਖ਼ਬਰ »

1 ਵਿਅਕਤੀ 100 ਨਸ਼ੀਲੇ ਕੈਪਸੂਲਾਂ ਸਮੇਤ ਤੇ ਇਕ ਚੋਰੀ ਦੇ ਮਾਮਲੇ 'ਚ ਗਿ੍ਫ਼ਤਾਰ

ਜਲੰਧਰ, 10 ਜਨਵਰੀ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਰਾਕੇਸ਼ ਕੁਮਾਰ ਉਰਫ਼ ਭੁੱਕੀ ਉਰਫ਼ ਕੇਸ਼ਾ ਪੁੱਤਰ ਰਾਮ ਲਾਲ ਵਾਸੀ ਅਬਾਦਪੁਰਾ, ਜਲੰਧਰ ਅਤੇ ...

ਪੂਰੀ ਖ਼ਬਰ »

6 ਮਹੀਨੇ ਦਾ ਬੱਚਾ ਅਗਵਾ ਕਰ ਕੇ ਅਣਪਛਾਤੀ ਔਰਤ ਫ਼ਰਾਰ

ਜਲੰਧਰ ਛਾਉਣੀ, 10 ਜਨਵਰੀ (ਪਵਨ ਖਰਬੰਦਾ)-ਸਥਾਨਕ ਰੇਲਵੇ ਸਟੇਸ਼ਨ 'ਤੇ ਅੱਜ ਕਰੀਬ 12 ਵਜੇ ਇਕ ਅਣਪਛਾਤੀ ਔਰਤ ਇਕ ਦੂਸਰੀ ਔਰਤ ਨੂੰ ਗੱਲਾਂ 'ਚ ਉਲਝਾ ਕੇ ਉਸ ਦਾ ਕਰੀਬ 6 ਮਹੀਨੇ ਦਾ ਬੱਚਾ (ਲੜਕਾ) ਲੈ ਕੇ ਫ਼ਰਾਰ ਹੋ ਗਈ, ਜਿਸ ਦੀ ਪੀੜਤ ਔਰਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ...

ਪੂਰੀ ਖ਼ਬਰ »

ਡਿਪਸ ਦੇ ਵਿਦਿਆਰਥੀਆਂ ਨੇ ਦੇਸ਼ ਦੇ ਜਵਾਨਾਂ ਲਈ ਬਣਾਏ ਕਾਰਡ

ਜਲੰਧਰ, 10 ਜਨਵਰੀ (ਰਣਜੀਤ ਸਿੰਘ ਸੋਢੀ)-ਦੇਸ਼ ਦੇ ਜਵਾਨ ਅਤਿ ਦੀ ਗਰਮੀ ਤੇ ਸਰਦੀ 'ਚ ਆਪਣੇ ਘਰ ਪਰਿਵਾਰਾਂ ਤੋਂ ਦੂਰ ਦੇਸ਼ ਦੀਆਂ ਸਰਹੱਦਾਂ 'ਤੇ ਸਾਡੀ ਰੱਖਿਆ ਲਈ ਤਨਦੇਹੀ ਨਾਲ ਸੁਰੱਖਿਆ ਸੇਵਾਵਾਂ ਦੇ ਰਹੇ ਹਨ, ਤਾਂ ਜੋ ਅਸੀਂ ਆਪਣੇ ਘਰਾਂ 'ਚ ਚੈਨ ਦੀ ਨੀਂਦ ਸੌਾ ਸਕੀਏ | ...

ਪੂਰੀ ਖ਼ਬਰ »

ਸੇਂਟ ਸੋਲਜਰ ਗਰੁੱਪ ਨੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਪਿ੍ੰਸੀਪਲਾਂ ਨੂੰ ਜਾਰੀ ਕੀਤੇ ਆਦੇਸ਼

ਜਲੰਧਰ, 10 ਜਨਵਰੀ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਸਮੂਹ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਦੇ ਲਈ ਸੁਰੱਖਿਆ ਪ੍ਰਬੰਧਾਂ ਦੀ ਚੈਕਿੰਗ, ਸਖ਼ਤੀ ਨਾਲ ਉਨ੍ਹਾਂ ਨੂੰ ਲਾਗੂ ਕਰਨ ਅਤੇ ਸਪੈਸ਼ਲ ਸਕੂਲ ਸੇਫਟੀ ਕਮੇਟੀ ਬਣਾਉਣ ...

ਪੂਰੀ ਖ਼ਬਰ »

ਪੰਜਾਬ ਖੇਡ ਵਿਭਾਗ ਦੇ ਤੈਰਾਕੀ ਖੇਡ ਵਿੰਗ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਜਲੰਧਰ, 10 ਜਨਵਰੀ (ਜਤਿੰਦਰ ਸਾਬੀ)-ਪੰਜਾਬ ਖੇਡ ਵਿਭਾਗ ਦੇ ਸਪੋਰਟਸ ਸਕੂਲ ਦੇ ਤੈਰਾਕੀ ਪੂਲ ਤੇ ਚਲਦੇ ਖੇਡ ਵਿੰਗ ਦੇ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਫ਼ਸਰ ਜਲੰਧਰ ਬਲਵਿੰਦਰ ਸਿੰਘ ਨੇ ਖੇਡ ਕਿੱਟਾਂ ਵੰਡੀਆਂ | ਇਸ ਮੌਕੇ ਤੇ ਮਨਜੀਤ ਸਿੰਘ ਢੱਲ, ਏ.ਐਸ ਕੋਛੜ ਸਾਬਕਾ ...

ਪੂਰੀ ਖ਼ਬਰ »

ਇਟਲੀ ਤੋਂ ਐਨਡਰਿਆ ਮੈਨੇਲਾ ਨੇ ਕੀਤਾ ਸੰਸਥਾ ਦਾ ਦੌਰਾ

ਜਲੰਧਰ, 10 ਜਨਵਰੀ (ਰਣਜੀਤ ਸਿੰਘ ਸੋਢੀ)-ਵਿਸ਼ਵ ਦੇ ਸਾਰੇ ਸਕੂਲਾਂ ਨੰੂ ਇਕੱਤਰ ਕਰਨ ਦੇ ਉਦੇਸ਼ ਨਾਲ 'ਸਾਨ ਫਿਲਿਪੋ ਸਕੂਲ' ਇਟਲੀ ਤੋਂ ਆਏ ਐਨਡਰਿਆ ਮੈਨੇਲਾ ਦਾ ਸਵਾਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਵਲੋਂ ਵਿਸ਼ਵ-ਸ਼ਾਂਤੀ 'ਤੇ ਆਧਾਰਿਤ ...

ਪੂਰੀ ਖ਼ਬਰ »

ਟੈਂਟ ਸੀਲ, ਸ਼ੋ-ਰੂਮ ਸੀਲ ਕਰਨ ਦਾ ਕੀਤਾ ਵਿਰੋਧ

ਜਲੰਧਰ, 10 ਜਨਵਰੀ (ਸ਼ਿਵ)-ਜੇ.ਪੀ. ਨਗਰ ਵਿਚ ਇਕ ਸ਼ੋ-ਰੂਮ ਨੂੰ ਸੀਲ ਕਰਨ ਦਾ ਕੌਾਸਲਰ ਪਤੀ ਅਤੇ ਸੀਨੀਅਰ ਕਾਂਗਰਸੀ ਆਗੂ ਹਰਜਿੰਦਰ ਸਿੰਘ ਲਾਡਾ ਵਲੋਂ ਵਿਰੋਧ ਕੀਤਾ ਗਿਆ | ਲਾਡਾ ਨੇ ਕਿਹਾ ਕਿ ਆਮ ਲੋਕਾਂ ਦੀਆਂ ਉਸਾਰੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤੇ ...

ਪੂਰੀ ਖ਼ਬਰ »

ਸੁੱਖਾ ਲਾਲੀ ਦੇ ਪ੍ਰਧਾਨ ਬਣਨ ਨਾਲ ਪਰਿਵਾਰ ਦਾ ਮਾਣ ਵਧਿਆ-ਐਡਵੋਕੇਟ ਭੁਪਿੰਦਰ ਸਿੰਘ ਲਾਲੀ

ਜਲੰਧਰ, 10 ਜਨਵਰੀ (ਜਸਪਾਲ ਸਿੰਘ)-ਐਡਵੋਕੇਟ ਭੁਪਿੰਦਰ ਸਿੰਘ ਲਾਲੀ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਨਵੇਂ ਥਾਪੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ ਦੀ ਨਿਯੁਕਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ | ਉਨ੍ਹਾਂ ...

ਪੂਰੀ ਖ਼ਬਰ »

ਡਾਗ ਪੌ ਾਡ ਵਿਚ ਹੋਰ ਅਵਾਰਾ ਕੁੱਤੇ ਰੱਖਣ ਲਈ ਨਵਾਂ ਹਾਲ ਤਿਆਰ

ਜਲੰਧਰ, 10 ਜਨਵਰੀ (ਸ਼ਿਵ)- ਨੰਗਲ ਸ਼ਾਮਾਂ 'ਚ ਹੋਰ ਅਵਾਰਾ ਕੁੱਤੇ ਰੱਖਣ ਲਈ ਡਾਗ ਪੌਾਡ ਦੇ ਨਾਲ ਹੀ ਇਕ ਨਵਾਂ ਹਾਲ ਤਿਆਰ ਹੋ ਗਿਆ ਹੈ, ਜਿਸ ਕਰਕੇ ਆਉਂਦੇ ਦਿਨਾਂ 'ਚ ਆਵਾਰਾ ਕੁੱਤਿਆਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਜਾਵੇਗਾ | ਵਿਧਾਇਕ ਰਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ, ...

ਪੂਰੀ ਖ਼ਬਰ »

50 ਗ੍ਰਾਮ ਚਰਸ ਸਮੇਤ 1 ਗਿ੍ਫ਼ਤਾਰ

ਜਲੰਧਰ, 10 ਜਨਵਰੀ (ਐੱਮ.ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਤੋਂ 50 ਗ੍ਰਾਮ ਚਰਸ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਅਸ਼ਵਨੀ ਉਰਫ਼ ਛੱਲਾ ਪੁੱਤਰ ਰਾਜ ਕੁਮਾਰ ਵਾਸੀ ...

ਪੂਰੀ ਖ਼ਬਰ »

ਪੈਨਸ਼ਨਰਾਂ ਨੇ ਦਿੱਤਾ ਧਰਨਾ

ਜਲੰਧਰ, 10 ਜਨਵਰੀ (ਸ਼ਿਵ)- ਪਾਵਰਕਾਮ, ਟਰਾਂਸਕੋ ਦੇ ਪੈਨਸ਼ਨਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਾਡਲ ਟਾਊਨ ਬੂਟਾ ਮੰਡੀ ਬਿਜਲੀ ਦਫਤਰ ਬਾਹਰ ਪ੍ਰਦਰਸ਼ਨ ਕੀਤਾ | ਧਰਨਾ ਦੇਣ ਵਾਲਿਆਂ 'ਚ ਮਹਿੰਦਰ ਸਿੰਘ ਥਾਂਦੀ, ਪ੍ਰੇਮ ਲਾਲ, ਕੇਵਲ ਸਿੰਘ ਗਿੱਲ, ਸਰਵਨ ਸਿੰਘ ...

ਪੂਰੀ ਖ਼ਬਰ »

ਐਲ.ਪੀ.ਯੂ ਦੀ ਮੁੱਕੇਬਾਜ਼ ਮੰਜੂ ਰਾਣੀ ਨੇ ਨੈਸ਼ਨਲ 'ਚੋਂ ਸੋਨ ਤਗਮਾ ਫੁੰਡਿਆ

ਜਲੰਧਰ, 10 ਜਨਵਰੀ (ਜਤਿੰਦਰ ਸਾਬੀ)-ਐਲ.ਪੀ.ਯੂ ਦੀ ਬੀ.ਐਸ.ਸੀ ਪਹਿਲੇ ਸਾਲ ਦੀ ਮੁੱਕੇਬਾਜ਼ ਮੰਜੂ ਰਾਣੀ ਨੇ ਵਿਜੇ ਨਗਰ ਕਰਨਾਟਕਾ ਵਿਖੇ ਕਰਵਾਈ ਗਈ ਤੀਸਰੀ ਈਲੀਟ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 48 ਕਿੱਲੋ ਭਾਰ ਵਰਗ 'ਚੋਂ ਸੋਨ ਤਗਮਾ ਹਾਸਲ ਕੀਤਾ ਤੇ ਹੁਣ ...

ਪੂਰੀ ਖ਼ਬਰ »

ਮਨੁੱਖੀ ਅਧਿਕਾਰ ਸੰਗਠਨ ਪ੍ਰਧਾਨ ਨੇ ਵੰਡੇ ਕੰਬਲ

ਜਲੰਧਰ, 10 ਜਨਵਰੀ (ਸ਼ਿਵ)- ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਵਿਕਰਾਂਤ ਰਾਣਾ ਨੇ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ | ਵਿਕਰਾਂਤ ਰਾਣਾ ਨੇ ਦੱਸਿਆ ਕਿ ਰਾਈਟ ਟੂ ਸ਼ੈਲਟਰ ਵੀ ਮਨੁੱਖੀ ਅਧਿਕਾਰ ਦੇ ਹੇਠ ਆਉਂਦਾ ਹੈ ਤੇ ਜਿਸ ਦੇ ...

ਪੂਰੀ ਖ਼ਬਰ »

ਜਾਅਲੀ ਮੁਖ਼ਤਾਰਨਾਮਾ ਬਣਾਉਣ ਵਾਲਿਆਂ ਿਖ਼ਲਾਫ਼ ਪੁਲਿਸ ਕੇਸ ਦਰਜ ਕਰਾਉਣ ਲਈ ਡੀ. ਸੀ. ਨੂੰ ਪੱਤਰ

ਜਲੰਧਰ, 10 ਜਨਵਰੀ (ਮੇਜਰ ਸਿੰਘ)-ਜਲੰਧਰ ਦੇ ਤਹਿਸੀਲਦਾਰ ਸ: ਮਨਿੰਦਰ ਸਿੰਘ ਸਿੱਧੂ ਨੇ ਦੱ ਸਿਆ ਕਿ ਆਦਰਸ਼ ਨਗਰ 'ਚ ਇਕ ਕੋਠੀ ਦੀ ਨਕਲੀ ਆਧਾਰ ਕਾਰਡ ਤੇ ਫਰਜ਼ੀ ਸ਼ਨਾਖਤ ਬਣਆ ਕੇ ਗ਼ਲਤ ਮੁਖਤਾਰਨਾਮਾ ਰਜਿਸਟਰ ਕਰਵਾਉਣ ਵਾਲੇ ਜਾਅਲਸਾਜ਼ਾਂ ਿਖ਼ਲਾਫ਼ ਪੁਲਿਸ ਕੇਸ ਦਰਜ ...

ਪੂਰੀ ਖ਼ਬਰ »

ਸਰਕਾਰੀ ਮਾਡਲ ਸਕੂਲ ਜਲੰਧਰ ਸੈਮੀਫਾਈਨਲ 'ਚ

ਜਲੰਧਰ 10 ਜਨਵਰੀ (ਜਤਿੰਦਰ ਸਾਬੀ)-ਸਰਕਾਰੀ ਮਾਡਲ ਸਕੂਲ ਲਾਡੋਵਾਲੀ ਰੋਡ ਜਲੰਧਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਨੂੰ ਸਖ਼ਤ ਮੁਕਾਬਲੇ ਮਗਰੋਂ 3-1 ਨਾਲ ਹਰਾ ਕੇ 15ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ ...

ਪੂਰੀ ਖ਼ਬਰ »

ਭੀਮਾ ਪਹਿਲਵਾਨ ਸਰਬਸੰਮਤੀ ਨਾਲ ਪੰਜਾਬ ਕੁਸ਼ਤੀ ਕਮੇਟੀ ਦੇ ਸੂਬਾ ਪ੍ਰਧਾਨ ਬਣੇ ਬਘੇਲ ਸਿੰਘ ਵਾਈਸ ਪ੍ਰਧਾਨ ਤੇ ਰਜਿੰਦਰ ਸਿੰਘ ਖ਼ਜ਼ਾਨਚੀ ਚੁਣੇ ਗਏ

ਸ਼ਾਹਕੋਟ, 10 ਜਨਵਰੀ (ਸਚਦੇਵਾ)- ਪੰਜਾਬ ਦੇ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਦੀ ਮੀਟਿੰਗ ਦੌਰਾਨ ਵੱਡੀ ਗਿਣਤੀ 'ਚ ਪਹਿਲਵਾਨ ਤੇ ਕੋਚ ਸ਼ਾਮਿਲ ਹੋਏ | ਇਸ ਮੌਕੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਪੰਜਾਬ ਕੁਸ਼ਤੀ ਕਮੇਟੀ ਦੀ ਚੋਣ ਕੀਤੀ ਗਈ, ਜਿਸ 'ਚ ...

ਪੂਰੀ ਖ਼ਬਰ »

7 ਗ੍ਰਾਮ ਹੈਰੋਇਨ ਅਤੇ 25 ਗ੍ਰਾਮ ਨਸ਼ੀਲੇ ਪਦਾਰਥ ਸਮੇਤ 2 ਮੋਟਰਸਾਈਕਲ ਸਵਾਰ ਕਾਬੂ

ਜੰਡਿਆਲਾ ਮੰਜਕੀ, 10 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਪੁਲਿਸ ਚੌਕੀ ਜੰਡਿਆਲਾ ਦੇ ਮੁਲਾਜ਼ਮਾਂ ਵਲੋਂ ਦੋ ਮੋਟਰਸਾਈਕਲ ਸਵਾਰਾਂ ਨੂੰ ਹੈਰੋਇਨ ਅਤੇ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ ਹੈ | ਚੌਕੀ ਇੰਚਾਰਜ ਸਬ ਇੰਸਪੈਕਟਰ ਰੇਸ਼ਮ ਸਿੰਘ ਨੇ ਦੱ ਸਿਆ ਕਿ ਵਾਹਨਾਂ ...

ਪੂਰੀ ਖ਼ਬਰ »

ਇੰਜਣ ਦੀ ਲਪੇਟ 'ਚ ਮਫ਼ਰਲ ਆਉਣ ਕਾਰਨ ਨੌਜਵਾਨ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 10 ਜਨਵਰੀ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਕੰਗਣੀਵਾਲ ਵਿਖੇ ਸਥਿਤ ਵਾਸ਼ਿੰਗ ਸੈਂਟਰ 'ਤੇ ਕੰਮ ਕਰਦੇ ਇਕ ਨੌਜਵਾਨ ਦੀ ਇੰਜਣ ਚਲਾਉਣ ਸਮੇਂ ਮੌਤ ਹੋ ਗਈ | ਦੱ ਸਿਆ ਜਾ ਰਿਹਾ ਹੈ ਕਿ ਇੰਜਣ ਚਲਾਉਂਦੇ ਸਮੇਂ ਉਸ ਦੇ ਗਲ 'ਚ ਪਾਇਆ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ (ਸੁੱਖਾ) ਲਾਲੀ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਬਣੇ

ਚੁਗਿੱਟੀ/ਜੰਡੂਸਿੰਘਾ, 10 ਜਨਵਰੀ (ਨਰਿੰਦਰ ਲਾਗੂ)-ਸੁਖਵਿੰਦਰ ਸਿੰਘ (ਸੁੱਖਾ) ਲਾਲੀ ਦੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ (ਦਿਹਾਤੀ) ਦੇ ਪ੍ਰਧਾਨ ਬਣਨ 'ਤੇ ਸ਼ਹਿਰ ਦੇ ਲਾਗਲੇ ਪਿੰਡਾਂ 'ਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ | ਇਹ ਪ੍ਰਗਟਾਵਾ ਅੱਜ ਪਿੰਡ ਪਤਾਰਾ ਵਿਖੇ ਆਪਣੇ ...

ਪੂਰੀ ਖ਼ਬਰ »

ਮੋਟਰਸਾਈਕਲ ਏਜੰਸੀ 'ਚੋਂ ਨਕਦੀ ਤੇ ਸਪੇਅਰ ਪਾਰਟਸ ਚੋਰੀ

ਜੰਡਿਆਲਾ ਮੰਜਕੀ, 10 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਗੁਰਾਇਆ ਰੋਡ ਤੇ ਸਥਿਤ ਬਸਰਾ ਮੋਟਰਜ਼ ਵਿਚ ਚੋਰੀ ਹੋਣ ਦਾ ਸਮਾਚਾਰ ਹੈ | ਕੰਪਨੀ ਮਾਲਕ ਕਮਲਵੀਰ ਸਿੰਘ ਸੰਨੀ ਨੇ ਦੱਸਿਆ ਕਿ ਚੋੋਰਾਂ ਨੇ ਏਜੰਸੀ ਦੇ ਪਿਛਵਾੜਿਓਾ ਦਾਖ਼ਲ ਹੋ ਕੇ ਪਹਿਲਾਂ ਲੋਹੇ ਦਾ ...

ਪੂਰੀ ਖ਼ਬਰ »

'ਲੋਹੜੀ ਧੀਆਂ ਦੀ' ਸਮਾਗਮ ਯਾਦਗਾਰੀ ਹੋ ਨਿੱਬੜਿਆ

ਨਕੋਦਰ, 10 ਜਨਵਰੀ (ਭੁਪਿੰਦਰ ਅਜੀਤ ਸਿੰਘ)-ਯੂਥ ਵੈੱਲਫੇਅਰ ਕਲੱਬ ਨਕੋਦਰ ਵਲੋਂ ਲੋਹੜੀ ਧੀਆਂ ਦੀ ਸਮਾਗਮ ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੀਆਂ) ਵਿਖੇ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਕਾਲਜ ਦੀਆਂ ਗਿੱਧਾਂ ਅਤੇ ਭੰਗੜੇ ਦੀਆਂ ਟੀਮਾਂ ਦੁਆਰਾ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਬੰਬੀਆਂਵਾਲ 'ਚ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਕੋਟੀਆਂ ਵੰਡੀਆਂ

ਜਲੰਧਰ, 10 ਜਨਵਰੀ (ਜਸਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੰਬੀਆਂਵਾਲ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ | ਇਹ ਕੋਟੀਆਂ ਬੱਚਿਆਂ ਨੂੰ ਪਿੰਡ ਦੇ ਸਾਬਕਾ ਸਰਪੰਚ ਸਰਜੀਵਨ ਸਿੰਘ, ਹਰਬੰਸ ਸਿੰਘ ਅਤੇ ਮਨਜਿੰਦਰ ਸਿੰਘ ਵਲੋਂ ਦਿੱਤੀਆਂ ਗਈਆਂ | ਇਸ ਮੌਕੇ ...

ਪੂਰੀ ਖ਼ਬਰ »

ਨਵੇਂ ਪ੍ਰਧਾਨਾਂ ਦੀ ਨਿਯੁਕਤੀ ਤੋਂ ਕਾਂਗਰਸੀ ਹਲਕੇ ਹੱਕੇ-ਬੱਕੇ ਬਲਦੇਵ ਸਿੰਘ ਦੇਵ ਸ਼ਹਿਰੀ ਤੇ ਸੁਖਵਿੰਦਰ ਸਿੰਘ ਲਾਲੀ ਦਿਹਾਤੀ ਪ੍ਰਧਾਨ ਬਣੇ

ਜਲੰਧਰ, 10 ਜਨਵਰੀ (ਮੇਜ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਨਵੇਂ ਥਾਪੇ ਜ਼ਿਲ੍ਹਾ ਪ੍ਰਧਾਨਾਂ ਵਿਚ ਜਲੰਧਰ ਬਹੁਤ ਹੀ ਘੱਟ ਜਾਣੇ ਜਾਣ ਵਾਲੇ ਸਾਬਕਾ ਕੌ ਾਸਲਰ ਸ: ਬਲਦੇਵ ਸਿੰਘ ਦੇਵ ਨੂੰ ਕਾਂਗਰਸ ਕਮੇਟੀ ਸ਼ਹਿਰੀ ਦਾ ਪ੍ਰਧਾਨ ਤੇ ਸ: ਸੁਖਵਿੰਦਰ ਸਿੰਘ ਲਾਲੀ ਨੂੰ ...

ਪੂਰੀ ਖ਼ਬਰ »

ਰਾਮਾ ਮੰਡੀ ਫਲਾਈ ਓਵਰ ਹੇਠੋਂ ਕਬਜ਼ੇ ਹਟਾਉਣ ਦੀ ਥਾਂ ਕਿਰਾਇਆ ਲੈਣਾ ਕੀਤਾ ਸ਼ੁਰੂ

ਜਲੰਧਰ ਛਾਉਣੀ, 10 ਜਨਵਰੀ (ਪਵਨ ਖਰਬੰਦਾ)-ਸ਼ਹਿਰ 'ਚ ਵੱਖ-ਵੱਖ ਥਾਵਾਂ ਤੋਂ ਕਬਜ਼ੇ ਹਟਾਉਣ ਦੇ ਵੱਡੇ-ਵੱਡੇ ਦਾਅਵੇ ਕਰਕੇ ਵਾਹ-ਵਾਹੀ ਲੁੱਟਣ ਵਾਲੀ ਤਹਿਬਜ਼ਾਰੀ ਵਿਭਾਗ ਦੀ ਟੀਮ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿੱਥੇ ਉਸ ਨੇ ਰਾਮਾ ਮੰਡੀ ਫਲਾਈ ਓਵਰ ਹੇਠਾਂ ਹੋਏ ...

ਪੂਰੀ ਖ਼ਬਰ »

ਸ਼ਾਪਿੰਗ ਮਾਲਜ਼ ਅਤੇ ਹੋਰ ਇਮਾਰਤਾਂ ਦੀ ਪਾਰਕਿੰਗ ਸੜਕਾਂ ਤੱਕ ਪਹੰੁਚਣ ਕਾਰਨ ਲੋਕ ਪ੍ਰੇਸ਼ਾਨ

ਜਲੰਧਰ, 10 ਜਨਵਰੀ (ਚੰਦੀਪ ਭੱਲਾ)-ਸ਼ਹਿਰ 'ਚ ਬਹੁਮੰਜਿਲਾਂ ਇਮਾਰਤਾਂ ਅਤੇ ਸ਼ਾਪਿੰਗ ਮਾਲਜ਼ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਚਰਚਾ ਹੈ ਕਿ ਜ਼ਿਆਦਾਤਰ ਇਮਾਰਤਾਂ ਕਾਨੂੰਨੀ ਤਰੀਕੇ ਅਨੁਸਾਰ ਨਹੀਂ ਤਿਆਰ ਹੋ ਰਹੀਆਂ ਹਨ ਜਾਂ ਹੋਈਆਂ ਹਨ ਜਿਸ ਕਰਕੇ ਉਨ੍ਹਾਂ ...

ਪੂਰੀ ਖ਼ਬਰ »

40 ਤੋਂ ਜ਼ਿਆਦਾ ਆਰਕੀਟੈਕਟਾਂ ਨੇ ਕਰਵਾਈ ਰਜਿਸਟਰੇਸ਼ਨ

ਇਕ ਜਾਣਕਾਰੀ ਮੁਤਾਬਿਕ ਨਿਗਮ ਵਿਚ ਆਨਲਾਈਨ ਨਕਸ਼ੇ ਲੈਣ ਦਾ ਕੰਮ 31 ਦਸੰਬਰ ਨੂੰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ 15 ਜਨਵਰੀ ਤੋਂ ਆਨਲਾਈਨ ਨਕਸੇ ਲੈਣ ਦੀ ਹਦਾਇਤ ਦਿੱਤੀ ਹੈ | ਬਿਲਡਿੰਗ ਵਿਭਾਗ ਦੇ ਸੂਤਰਾਂ ...

ਪੂਰੀ ਖ਼ਬਰ »

ਤਾਜਪੁਰ 'ਚ ਮਨਾਈ ਧੀਆਂ ਦੀ ਲੋਹੜੀ

ਲਾਂਬੜਾ, 10 ਜਨਵਰੀ (ਕੁਲਜੀਤ ਸਿੰਘ ਸੰਧੂ)-ਇੱਥੋਂ ਦੇ ਨਜ਼ਦੀਕੀ ਪਿੰਡ ਤਾਜਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਅੱਜ ਧੀਆਂ ਦੀ ਲੋਹੜੀ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਉਚੇਚੇ ਤੌਰ 'ਤੇ ਪੁੱਜੇ ਮੁੱਖ ਮਹਿਮਾਨ ਸ੍ਰੀ ਰਮੇਸ਼ ਸਿੰਘ ਮੈਂਬਰ ਪਾਰਲੀਮੈਂਟ ...

ਪੂਰੀ ਖ਼ਬਰ »

ਕੈਨੇਡਾ ਟੂਰਿਸਟ ਵੀਜ਼ਾ ਸਬੰਧੀ ਫ਼੍ਰੀ ਸੈਮੀਨਾਰ 11, 12 ਅਤੇ 13 ਜਨਵਰੀ ਨੂੰ ਈਜ਼ੀ ਵੀਜ਼ਾ ਦੇ ਜਲੰਧਰ ਦਫ਼ਤਰ 'ਚ

ਜਲੰਧਰ, 10 ਜਨਵਰੀ (ਅ.ਬ.)-ਕੈਨੇਡਾ ਦੇ ਸਭ ਤੋਂ ਵੱਧ ਵੀਜ਼ਾ ਲੱਗਵਾ ਚੁੱਕੀ ਕੰਪਨੀ ਦੇ ਬ੍ਰਾਂਚ ਮੈਨੇਜਰ ਨੇ ਕਿਹਾ ਕਿ ਉਹ ਕੰਪਨੀ ਦੇ ਵੀਜ਼ਾ ਐਕਸਪਰਟ ਨਾਲ ਜਲੰਧਰ ਸ਼ਹਿਰ ਵਿਚ ਈਜ਼ੀ ਵੀਜ਼ਾ ਜਲੰਧਰ ਦਫ਼ਤਰ ਪਹੁੰਚ ਚੁੱਕੇ ਹਨ, ਜੋ ਕਿ ਸਾਹਮਣੇ ਹੋਟਲ ਪ੍ਰੇਜ਼ੀਡੈਂਟ ਪੁਲਿਸ ...

ਪੂਰੀ ਖ਼ਬਰ »

ਨਵੇਂ ਪ੍ਰਧਾਨਾਂ ਦੀ ਨਿਯੁਕਤੀ ਤੋਂ ਕਾਂਗਰਸੀ ਹਲਕੇ ਹੱਕੇ-ਬੱਕੇ ਬਲਦੇਵ ਸਿੰਘ ਦੇਵ ਸ਼ਹਿਰੀ ਤੇ ਸੁਖਵਿੰਦਰ ਸਿੰਘ ਲਾਲੀ ਦਿਹਾਤੀ ਪ੍ਰਧਾਨ ਬਣੇ

ਜਲੰਧਰ, 10 ਜਨਵਰੀ (ਮੇਜ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਨਵੇਂ ਥਾਪੇ ਜ਼ਿਲ੍ਹਾ ਪ੍ਰਧਾਨਾਂ ਵਿਚ ਜਲੰਧਰ ਬਹੁਤ ਹੀ ਘੱਟ ਜਾਣੇ ਜਾਣ ਵਾਲੇ ਸਾਬਕਾ ਕੌ ਾਸਲਰ ਸ: ਬਲਦੇਵ ਸਿੰਘ ਦੇਵ ਨੂੰ ਕਾਂਗਰਸ ਕਮੇਟੀ ਸ਼ਹਿਰੀ ਦਾ ਪ੍ਰਧਾਨ ਤੇ ਸ: ਸੁਖਵਿੰਦਰ ਸਿੰਘ ਲਾਲੀ ਨੂੰ ...

ਪੂਰੀ ਖ਼ਬਰ »

ਸਿਕਲੀਗਰ ਸਿੱਖ ਬੱਚਿਆਂ ਦੀ ਮਦਦ ਲਈ ਅੱਗੇ ਆਏ ਪ੍ਰਵਾਸੀ ਵੀਰ

ਭੋਗਪੁਰ, 10 ਜਨਵਰੀ (ਕੁਲਦੀਪ ਸਿੰਘ ਪਾਬਲਾ)- ਬਾਬਾ ਜ਼ੋਰਾਵਰ ਸਿੰਘ-ਫਤਿਹ ਸਿੰਘ ਪਬਲਿਕ ਸਕੂਲ ਕੁਰੇਸ਼ੀਆਂ ਦੇ ਸੰਸਥਾਪਕ ਗਿਆਨੀ ਕੁਲਵਿੰਦਰ ਸਿੰਘ ਵਲੋਂ ਸਿਕਲੀਗਰ ਸਿੱਖ ਬੱਚਿਆਂ ਨੂੰ ਸਕੂਲ ਵਿਚ ਦਾਖਲਾ ਦੇ ਕੇ ਮੁਫ਼ਤ ਗੁਰਮਤਿ ਤੇ ਸੰਸਾਰਕ ਵਿੱਦਿਆ ਮੁਹੱਈਆ ...

ਪੂਰੀ ਖ਼ਬਰ »

ਇਨੋਵਾ ਤੇ ਵਰਨਾ ਕਾਰ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਹੋਣੋ ਟਲਿਆ

ਸ਼ਾਹਕੋਟ, 10 ਜਨਵਰੀ (ਸਚਦੇਵਾ)- ਸ਼ਾਹਕੋਟ-ਮੋਗਾ ਮੁੱਖ ਮਾਰਗ 'ਤੇ ਪਿੰਡ ਬਾਜਵਾ ਕਲਾਂ ਨਜ਼ਦੀਕ ਪਰਜੀਆਂ ਰੋਡ ਦੇ ਸਾਹਮਣੇ ਇਨੋਵਾ ਗੱਡੀ ਅਤੇ ਵਰਨਾ ਕਾਰ ਦੀ ਆਪਸ 'ਚ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਕਾਰਾਂ ਜਿਥੇ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ, ਉਥੇ ...

ਪੂਰੀ ਖ਼ਬਰ »

ਸਵਾਤੇ ਕਿੱਕ ਬਾਕਸਿੰਗ ਨੈਸ਼ਨਲ ਗੇਮ 'ਚੋਂ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ 16 ਤਗਮੇ

ਸ਼ਾਹਕੋਟ, 10 ਜਨਵਰੀ (ਸਚਦੇਵਾ)- ਬੀਤੇ ਦਿਨੀਂ ਦਿੱਲੀ ਵਿਖੇ ਕਰਵਾਈ ਗਈ ਸਵਾਤੇ ਕਿੱਕ ਬਾਕਸਿੰਗ ਨੈਸ਼ਨਲ ਗੇਮ 'ਚੋਂ ਪੰਜਾਬ ਦੇ ਖਿਡਾਰੀਆਂ ਨੇ 16 ਤਗਮੇ ਹਾਸਲ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਈਸ ਪ੍ਰਧਾਨ ਗੁਰਦੇਵ ਵਰਮਾ ਨੇ ਦੱਸਿਆ ਕਿ ਸਵਾਤੇ ਕਿੱਕ ...

ਪੂਰੀ ਖ਼ਬਰ »

ਵਰਿੰਦਰ ਸਿੰਘ ਸ਼ੇਰਗਿੱਲ ਦੀ ਅੰਤਿਮ ਅਰਦਾਸ ਮੌਕੇ ਪੁੱਜੀਆਂ ਖਾਸ ਸ਼ਖਸੀਅਤਾਂ

ਮਹਿਤਪੁਰ, 10 ਜਨਵਰੀ (ਰੰਧਾਵਾ)-ਨਰੋਏ ਸਮਾਜ ਦੀ ਸਿਰਜਣਾ ਲਈ ਸਦੈਵ ਯਤਨਸ਼ੀਲ ਵਰਿੰਦਰ ਸਿੰਘ ਸ਼ੇਰਗਿੱਲ ਦੀ ਅੰਤਿਮ ਅਰਦਾਸ ਮੌਕੇ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਅੰਤਿਮ ਅਰਦਾਸ ਮੌਕੇ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਦਾ ਕੁੱਝ ਦਿਨ ...

ਪੂਰੀ ਖ਼ਬਰ »

ਅੰਮਿ੍ਤਪਾਲ ਡੱਲੀ ਨੂੰ ਮੁੜ ਮਿਲੀ ਸੋਈ ਦੁਆਬਾ ਜ਼ੋਨ ਦੀ ਕਮਾਂਡ

ਭੋਗਪੁਰ, 10 ਜਨਵਰੀ (ਕੁਲਦੀਪ ਸਿੰਘ ਪਾਬਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਟੂਡੈਂਟ ਵਿੰਗ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ) ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਵਲੋਂ ਜਥੇਬੰਦੀ ਦੇ ਜ਼ੋਨ ਢਾਂਚੇ ਦੇ ਕੀਤੇ ਵਿਸਥਾਰ ਤਹਿਤ ਦੁਆਬਾ ਜ਼ੋਨ ਦੀ ਕਮਾਂਡ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਭਲਕੇ

ਭੋਗਪੁਰ, 10 ਜਨਵਰੀ (ਕੁਲਦੀਪ ਸਿੰਘ ਪਾਬਲਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਭੋਗਪੁਰ (ਜੱਟਾਂ ਮੁਹੱਲਾ) ਵਲੋਂ ਮਹਾਨ ਨਗਰ ਕੀਰਤਨ 12 ਜਨਵਰੀ ਦਿਨ ਸ਼ਨੀਚਰਵਾਰ ਨੂੰ ਸਜਾਇਆ ਜਾ ਰਿਹਾ ਹੈ | ਨਗਰ ਕੀਰਤਨ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸੰਤ ਸੀਚੇਵਾਲ ਦੀ ਅਗਵਾਈ ਹੇਠ ਦਰਜਨਾਂ ਤੋਂ ਵੱਧ ਪਿੰਡਾਂ ਦੇ ਰਾਹ ਬਣਾਏ

ਮਲਸੀਆਂ, 10 ਜਨਵਰੀ (ਸੁਖਦੀਪ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਘੀ ਦੇ ਪੁਰਬ ਨੂੰ ਲੈ ਕੇ ਕੱਢੇ ਜਾ ਰਹੇ ਨਗਰ ਕੀਰਤਨ ਲਈ ਆਲੇ-ਦੁਆਲੇ ਦੇ ਪਿੰਡਾਾ ਦੀਆਾ ਸੜਕਾਾ ਦੇ ਬਰਮਾਾ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਮਜ਼ਬੂਤ ਕਰਵਾਇਆ ਜਾ ਰਿਹਾ ਹੈ | ਪਿਛਲੇ 2 ਦਿਨਾਾ ਤੋਂ ਲਗਾਤਾਰ ਅੱਧੀ ਦਰਜਨ ਦੇ ਕਰੀਬ ਪਿੰਡਾਾ ਦੀਆਾ ਸੜਕਾਾ ਦੇ ਆਲੇ-ਦੁਆਲੇ ਮਿੱਟੀ ਪਾ ਕੇ ਉਨ੍ਹਾਾ ਨੂੰ ਚੌੜੇ ਕੀਤਾ ਜਾ ਰਿਹਾ ਹੈ | ਜਿੰਨ੍ਹਾਾ ਪਿੰਡਾਾ 'ਚੋਂ ਨਗਰ ਕੀਰਤਨ ਲੰਘਣਾ ਹੈ, ਉਨ੍ਹਾਾ ਪਿੰਡਾਾ ਦੇ ਲੋਕ ਵੀ ਇਨ੍ਹਾਾ ਸੜਕਾਾ ਨੂੰ ਸਾਫ਼-ਸੁਥਰਾ ਕਰਨ ਅਤੇ ਬਰਮਾਾ 'ਤੇ ਮਿੱਟੀ ਪਾ ਕੇ ਮਜ਼ਬੂਤ ਕਰਨ ਵਿਚ ਸਹਿਯੋਗ ਕਰ ਰਹੇ ਹਨ | ਸੰਤ ਸੀਚੇਵਾਲ ਨੇ ਦੱਸਿਆ ਕਿ ਸੰਗਤਾਾ ਦੇ ਸਹਿਯੋਗ ਨਾਲ ਇੰਨ੍ਹਾਾ ਸੜਕਾਾ ਦੇ ਬਰਮਾਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਇਸ ਕੰਮ ਲਈ ਤਿੰਨ ਜੇ.ਸੀ.ਬੀ. ਮਸ਼ੀਨਾਾ ਅਤੇ ਦਰਜਨ ਤੋਂ ਵੱਧ ਟਰੈਕਟਰ ਅਤੇ ਹੋਰ ਸੇਵਾਦਾਰ ਲੱਗੇ ਹੋਏ ਹਨ ਤਾਾ ਜੋ ਨਗਰ ਕੀਰਤਨ ਸਮੇਂ ਨਾਲ ਚੱਲਣ ਵਾਲੀਆਾ ਸੰਗਤਾਾ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ | ਉਨ੍ਹਾਾ ਦੱਸਿਆ ਕਿ ਇਹ ਨਗਰ ਕੀਰਤਨ 14 ਜਨਵਰੀ ਨੂੰ ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲੇਗਾ | ਇਹ ਨਗਰ ਕੀਰਤਨ ਪਿੰਡ ਚੱਕ ਚੇਲਾ, ਨਿਹਾਲੂਵਾਲ, ਮੁਰੀਦਵਾਲ, ਕਾਸੂਪੁਰ, ਰੂਪੇਵਾਲ, ਰੂਪੇਵਾਲ ਅੱਡਾ, ਮਹਿੰਮੂਵਾਲ ਯੂਸਫਪੁਰ, ਮਾਲੂਪੁਰ ਤੋਂ ਹੁੰਦਾ ਹੋਇਆ ਸੀਚੇਵਾਲ ਨਿਰਮਲ ਕੁਟੀਆ ਪਹੁੰਚੇਗਾ |


ਖ਼ਬਰ ਸ਼ੇਅਰ ਕਰੋ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਫਿਲੌਰ, 10 ਜਨਵਰੀ ( ਸੁਰਜੀਤ ਸਿੰਘ ਬਰਨਾਲਾ )-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 12 ਨੂੰ

ਲੋਹੀਆਂ ਖਾਸ, 10 ਜਨਵਰੀ (ਬਲਵਿੰਦਰ ਸਿੰਘ ਵਿੱਕੀ) -ਸਥਾਨਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਡੁਮਾਣਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਅਤੇ ਨਗਰ ਕੀਰਤਨ ਦੇ ਸਬੰਧ ਵਿਚ ਸੰਗਤਾਂ ਵਲੋਂ ਰੋਜ਼ਾਨਾ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਗਾਜੀਪੁਰ ਵਿਖੇ ਮਨਾਈ ਨਵਜੰਮੀਆਂ ਬੱਚੀਆਂ ਦੀ ਲੋਹੜੀ

ਆਦਮਪੁਰ, 10 ਜਨਵਰੀ (ਹਰਪ੍ਰੀਤ ਸਿੰਘ)- ਸਰਕਾਰੀ ਪ੍ਰਾਇਮਰੀ ਗਾਜੀਪੁਰ ਵਿਖੇ ਮੁੱਖ ਅਧਿਆਪਕ ਤਜਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਨਵਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਗਈ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਬਲਾਕ ਅਫਸਰ ਸਾਧੂ ...

ਪੂਰੀ ਖ਼ਬਰ »

ਆਂਗਣਵਾੜੀ ਯੂਨੀਅਨ ਵਲੋਂ ਹੜਤਾਲ ਉਪਰੰਤ ਦਿੱਤਾ ਮੰਗ-ਪੱਤਰ

ਲੋਹੀਆਂ ਖਾਸ, 10 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ 'ਤੇ ਆਪਣੀਆਂ ਮੰਗਾਂ ਨੂੰ ੂ ਲੈ ਕੇ ਲੋਹੀਆਂ ਇਕਾਈ ਦੇ ਪ੍ਰਧਾਨ ਨਿਰਮਲ ਕੌਰ ਦੀ ਅਗਵਾਈ ਹੇਠ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਨੇ ਮੁਕੰਮਲ ਹੜਤਾਲ ਕੀਤੀ ਗਈ ...

ਪੂਰੀ ਖ਼ਬਰ »

ਪੰਡੋਰੀ ਜਗੀਰ ਦੇ ਸਕੂਲ 'ਚ ਧੀਆਂ ਦੀ ਲੋਹੜੀ ਮਨਾਈ ਗਈ

ਨੂਰਮਹਿਲ ,10 ਜਨਵਰੀ (ਗੁਰਦੀਪ ਸਿੰਘ ਲਾਲੀ)-ਨੂਰਮਹਿਲ ਦੇ ਲਾਗਲੇ ਪਿੰਡ ਪੰਡੋਰੀ ਜਗੀਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲੋਹੜੀ ਦਾ ਤਿਉਹਾਰ 'ਧੀਆਾ ਦੀ ਲੋਹੜੀ' ਦੇ ਸਿਰਲੇਖ ਹੇਠ ਮਨਾਈ ਗਈ¢ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਂਦੇ ਹੋਏ ਬੱਚਿਆਾ ਨੇ ਲੋਕ ਨਾਚ ...

ਪੂਰੀ ਖ਼ਬਰ »

ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦਾ ਸਥਾਪਨਾ ਦਿਵਸ 20 ਨੂੰ

ਭੋਗਪੁਰ, 10 ਜਨਵਰੀ (ਕੁਲਦੀਪ ਸਿੰਘ ਪਾਬਲਾ)-ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਭੋਗਪੁਰ ਵਲੋਂ ਬਾਾਸਲ ਟਾਵਰ ਵਿਖੇ ਕੈਪਟਨ ਗੁਰਮੇਲ ਸਿੰਘ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਦਾ ਅਯੋਜਨ ਕੀਤਾ ਗਿਆ | ਇਸ ਮੌਕੇ ਕੈਪਟਨ ਗੁਰਮੇਲ ਸਿੰਘ ਵਲੋਂ ਸਮੂਹ ਮੈਬਰਾਂ ਨੂੰ ...

ਪੂਰੀ ਖ਼ਬਰ »

ਸਰਕਾਰ ਵਲੋਂ ਮਾਘੀ ਮੇਲੇ ਕਾਨਫ਼ਰੰਸਾਂ ਬੰਦ ਕਰਨਾ ਸ਼ਲਾਘਾਯੋਗ ਕਦਮ-ਵਿਰਸਾ ਸਿੰਘ ਖ਼ਾਲਸਾ

ਫਿਲੌਰ, 10 ਜਨਵਰੀ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ, ਜਥੇਦਾਰ ਸਾਹਿਬ ਸਿੰਘ ਲੁਧਿਆਣਾ, ਭਾਈ ਪ੍ਰੇਮ ਸਿੰਘ ਗੋਰਾ, ਬਾਬਾ ਬੂਟਾ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਉੱਗੀ 'ਚ ਧੀਆਂ ਦੀ ਲੋਹੜੀ ਮਨਾਈ

ਮੱਲ੍ਹੀਆਂ ਕਲਾਂ, 10 ਜਨਵਰੀ (ਮਨਜੀਤ ਮਾਨ)-ਸਰਕਾਰੀ ਹਾਈ ਸਕੂਲ ਉੱਗੀ (ਜਲੰਧਰ) ਵਿਖੇ ਇਸਤਰੀ ਤੇ ਬਾਲ ਵਿਭਾਗ ਵਲੋਂ ਸੀ.ਡੀ.ਪੀ.ਈ.ਓ. ਨਕੋਦਰ ਸ੍ਰੀ ਇੰਦਰਪ੍ਰੀਤਪਾਲ ਸਿੰਘ ਦੀ ਸਰਪ੍ਰਸਤੀ ਹੇਠ ਧੀਆਂ ਦੀ ਲੋਹੜੀ ਮਨਾਈ ਗਈ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪ੍ਰੋਜੈਕਟ ...

ਪੂਰੀ ਖ਼ਬਰ »

'ਸਮਰੱਥਾ' ਨੇ ਲੋੜਵੰਦ ਵਿਦਿਆਰਥੀਆਂ ਨੂੰ ਸਵੈਟਰ ਵੰਡੇ

ਕਰਤਾਰਪੁਰ, 10 ਜਨਵਰੀ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੀ ਸਮਾਜਸੇਵੀ ਸੰਸਥਾ ਸਮਰੱਥਾ ਨੇ ਮੰਗਤ ਰਾਮ ਦੇ ਸਹਿਯੋਗ ਨਾਲ ਕੁਝ ਲੋੜਵੰਦ ਵਿਦਿਆਰਥੀਆਂ ਨੂੰ ਸਵੈਟਰ ਵੰਡੇ | ਇਸ ਸਬੰਧ 'ਚ ਸਮਰੱਥਾ ਦੇ ਪ੍ਰਧਾਨ ਮਾਸਟਰ ਅਮਰੀਕ ਸਿੰਘ ਨੇ ਦੱਸਿਆ ਕਿ ਅੱਜ ਸਰਕਾਰੀ ...

ਪੂਰੀ ਖ਼ਬਰ »

ਐਾਟੀ ਕੁਰੱਪਸ਼ਨ ਹਿਊਮਨ ਰਾਈਟ ਕਲੱਬ ਨੇ ਬੱ ਚਿਆਂ ਨੂੰ ਲੋਹੜੀ ਵੰਡੀ

ਨਕੋਦਰ, 10 ਜਨਵਰੀ (ਭੁਪਿੰਦਰ ਅਜੀਤ ਸਿੰਘ)-ਸਮਾਜ ਸੇਵਾ ਨੂੰ ਸਮਰਪਿਤ ਐਾਟੀ ਕੁਰੱਪਸ਼ਨ ਹਿਊਮਨ ਫਾਈਟਰ ਕਲੱਬ ਨਕੋਦਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਡਾ: ਅੰਬੇਡਕਰ ਨਗਰ ਵਿਖੇ ਮੂੰਗਫ਼ਲੀ, ਗੱਚਕ ਅਤੇ ਬਿਸਕੁੱਟ ਵੰਡੇ | ਇਸ ਮੌਕੇ ਵਾਈਸ ਪ੍ਰਧਾਨ ਪੰਜਾਬ ਪੁਨੀ ਅਰੋੜਾ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX