ਤਾਜਾ ਖ਼ਬਰਾਂ


ਫਤਹਿਗੜ੍ਹ ਚੂੜੀਆਂ 'ਚ ਹੋਵੇਗਾ ਸ਼ਹੀਦ ਜਵਾਨ ਮਨਿੰਦਰ ਸਿੰਘ ਦਾ ਅੰਤਿਮ ਸਸਕਾਰ
. . .  16 minutes ago
ਰਾਜਾਸਾਂਸੀ, 20 ਨਵੰਬਰ (ਹਰਦੀਪ ਸਿੰਘ ਖੀਵਾ)- ਬੀਤੀ 18 ਨਵੰਬਰ ਨੂੰ ਸਿਆਚਿਨ ਗਲੇਸ਼ੀਅਰ 'ਚ ਬਰਫ਼ ਦੇ ਤੂਫ਼ਾਨ 'ਚ ਸ਼ਹੀਦ ਹੋਏ ਘੋਨੇਵਾਲਾ ਦੇ ਜਵਾਨ ਮਨਿੰਦਰ ਸਿੰਘ ਹਾਲ ਵਾਸੀ ਰਾਜਾਸਾਂਸੀ ਦੀ...
ਸੱਸ ਨੇ ਪੁੱਤਰ ਦੇ ਕਤਲ ਦੇ ਸ਼ੱਕ 'ਚ ਨੂੰਹ ਦਾ ਕਰਵਾਇਆ ਕਤਲ
. . .  28 minutes ago
ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਪਿੰਡ ਭੁਮਦੀ 'ਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਜਸਵੀਰ ਕੌਰ ਨਾਮੀ ਔਰਤ ਦੇ ਕਤਲ ਦੇ ਮਾਮਲੇ ਨੂੰ ਖੰਨਾ ਪੁਲਿਸ ਨੇ ਹੱਲ ਕਰ ਲੈਣ ਦਾ ਦਾਅਵਾ ਕੀਤਾ...
ਵੀਰਭੱਦਰ ਦੇ ਰਿਸ਼ਤੇਦਾਰ ਦੇ ਕਾਤਲ ਨੂੰ ਤਾਅ ਉਮਰ ਦੀ ਸਜ਼ਾ
. . .  40 minutes ago
ਚੰਡੀਗੜ੍ਹ, 20 ਨਵੰਬਰ (ਰਣਜੀਤ)- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਦੇ ਭਤੀਜੇ ਆਕਾਸ਼ ਸੇਨ ਦੀ ਹੱਤਿਆ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਦੇ ਜੱਜ...
ਘਾਟੀ 'ਚ ਆਮ ਵਾਂਗ ਹੋ ਰਹੇ ਹਨ ਹਾਲਾਤ, ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ 'ਤੇ ਰੋਕ- ਸ਼ਾਹ
. . .  56 minutes ago
ਨਵੀਂ ਦਿੱਲੀ, 20 ਨਵੰਬਰ- ਸਰਕਾਰ ਨੇ ਅੱਜ ਰਾਜ ਸਭਾ 'ਚ ਕਿਹਾ ਕਿ ਜੰਮੂ-ਕਸ਼ਮੀਰ, ਖ਼ਾਸ ਕਰਕੇ ਘਾਟੀ 'ਚ ਹਾਲਾਤ ਤੇਜ਼ੀ ਨਾਲ ਆਮ ਵਾਂਗ ਹੋ ਰਹੇ ਹਨ ਅਤੇ ਇਲਾਕੇ 'ਚ ਜਲਦੀ ਹੀ ਇੰਟਰਨੈੱਟ ਸੇਵਾਵਾਂ ਸ਼ੁਰੂ ਕਰ...
ਕਾਂਗਰਸ ਦੇ 7 ਸੰਮਤੀ ਮੈਂਬਰਾਂ ਨੇ ਚੇਅਰਮੈਨ ਅਤੇ ਅਫਸਰਸ਼ਾਹੀ ਖ਼ਿਲਾਫ਼ ਅਪਣਾਏ ਬਾਗੀ ਤੇਵਰ
. . .  about 1 hour ago
ਮਾਛੀਵਾੜਾ ਸਾਹਿਬ, 20 ਨਵੰਬਰ (ਸੁਖਵੰਤ ਸਿੰਘ ਗਿੱਲ) - ਹਲਕਾ ਸਮਰਾਲਾ ਦੇ ਬਲਾਕ ਮਾਛੀਵਾੜਾ 'ਚ ਕਾਂਗਰਸ ਪਾਰਟੀ ਨੂੰ ਲੋਕਾਂ ਵਲੋਂ ਚੁਣੇ ਹੋਏ ਮੈਂਬਰਾਂ ਦੀ ਅਣਦੇਖੀ ਕਰਨੀ ਉਸ ਸਮੇਂ ਮਹਿੰਗੀ ਪਈ, ਜਦੋਂ ਬਲਾਕ ਸੰਮਤੀ ਦੇ ਉਪ ਚੇਅਰਮੈਨ...
ਅਰਜਨਟੀਨਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 1 hour ago
ਬਿਊਨਸ ਆਈਰਸ, 20 ਨਵੰਬਰ- ਅਰਜਨਟੀਨਾ ਦੇ ਮੱਧ ਖੇਤਰ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਕੌਮੀ ਭੂ-ਵਿਗਿਆਨਕ ਵਿਭਾਗ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ...
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਮੌਤ
. . .  about 2 hours ago
ਦਿਸਪੁਰ, 20 ਨਵੰਬਰ- ਅਸਾਮ 'ਚ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ 8 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਦਲਗੁਰੀ ਜ਼ਿਲ੍ਹੇ ਦੇ ਓਰੰਗ ਇਲਾਕੇ...
ਕੁੱਕੜ ਪਿੰਡ ਦੇ ਵਿਅਕਤੀ ਦੀ ਦੁਬਈ 'ਚ ਮੌਤ
. . .  36 minutes ago
ਜਲੰਧਰ, 20 ਨਵੰਬਰ (ਪਵਨ)- ਜਲੰਧਰ ਛਾਉਣੀ ਦੇ ਅਧੀਨ ਪੈਂਦੇ ਕੁੱਕੜ ਪਿੰਡ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਕਿੰਦਾ ਨਾਮੀ ਵਿਅਕਤੀ ਦੀ ਦੁਬਈ ਵਿਖੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ...
ਇੰਡੀਗੋ ਦੀ ਉਡਾਣ ਦੀ ਚੇਨਈ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  about 2 hours ago
ਚੇਨਈ, 20 ਨਵੰਬਰ- ਚੇਨਈ ਹਵਾਈ ਅੱਡੇ 'ਤੇ ਇੰਡੀਗੋ ਦੀ ਇੱਕ ਉਡਾਣ ਦੀ ਅੱਜ ਐਮਰਜੈਂਸੀ ਲੈਂਡਿੰਗ ਹੋਈ। ਜਾਣਕਾਰੀ ਮੁਤਾਬਕ ਏਅਰਕ੍ਰਾਫਟ ਦੇ ਕਾਰਗੋ ਏਰੀਆ 'ਚ ਸਮੋਕ (ਧੂੰਆਂ) ਅਲਾਰਮ ਦੇ ਕਾਰਨ...
ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 20 ਨਵੰਬਰ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਸਮੱਸਿਆ ਨੂੰ...
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  about 3 hours ago
ਕੋਟਲੀ ਸੂਰਤ ਮੱਲੀ, 20 ਨਵੰਬਰ (ਕੁਲਦੀਪ ਸਿੰਘ ਨਾਗਰਾ)- ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਅਤੇ ਪਿੰਡ ਢਿਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ, ਜਿਨ੍ਹਾਂ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਬੇਰਹਿਮੀ...
ਕਪੂਰਥਲਾ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ, ਜਾਂਚ 'ਚ ਜੁਟੀ ਪੁਲਿਸ
. . .  about 3 hours ago
ਢਿਲਵਾਂ, 20 ਨਵੰਬਰ (ਸਡਾਨਾ, ਸੁਖੀਜਾ)- ਜ਼ਿਲ੍ਹਾ ਕਪੂਰਥਲਾ 'ਚ ਪੈਂਦੇ ਪਿੰਡ ਰਾਏਪੁਰ ਰਾਈਆਂ ਮੰਡ 'ਚੋਂ ਇੱਕ ਕਿਸਾਨ ਵਲੋਂ ਪੁੱਟ ਕੇ ਲਿਆਂਦੀ ਗਈ ਮਿੱਟੀ 'ਚੋਂ ਤਿੰਨ ਬੰਬ ਨੁਮਾ ਸੈੱਲ ਪ੍ਰਾਪਤ...
ਜੰਮੂ-ਕਸ਼ਮੀਰ ਦੇ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਨਹੀਂ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਜੰਮੂ-ਕਸ਼ਮੀਰ ਦੇ ਸਾਰੇ ਸਕੂਲ ਖੁੱਲ੍ਹੇ ਹਨ- ਅਮਿਤ ਸ਼ਾਹ
. . .  about 3 hours ago
ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਇਸ ਸਾਲ ਕਮੀ ਆਈ- ਸ਼ਾਹ
. . .  about 3 hours ago
5 ਅਗਸਤ ਤੋਂ ਬਾਅਦ ਕਿਸੇ ਵੀ ਨਾਗਰਿਕ ਦੀ ਮੌਤ ਪੁਲਿਸ ਦੀ ਗੋਲੀ ਨਾਲ ਨਹੀਂ ਹੋਈ- ਅਮਿਤ ਸ਼ਾਹ
. . .  about 3 hours ago
ਜੰਮੂ-ਕਸ਼ਮੀਰ 'ਚ ਹਾਲਾਤ ਸੁਧਰ ਰਹੇ ਹਨ- ਅਮਿਤ ਸ਼ਾਹ
. . .  about 3 hours ago
ਜੰਮੂ-ਕਸ਼ਮੀਰ 'ਚ ਇੰਟਰਨੈੱਟ ਦੀ ਬਹਾਲੀ 'ਤੇ ਸਥਾਨਕ ਪ੍ਰਸ਼ਾਸਨ ਫ਼ੈਸਲਾ ਲਵੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਜੰਮੂ-ਕਸ਼ਮੀਰ ਦੇ ਕਿਸੇ ਵੀ ਥਾਣੇ 'ਚ ਕਰਫ਼ਿਊ ਨਹੀਂ ਲੱਗਾ- ਸ਼ਾਹ
. . .  about 3 hours ago
ਰਾਜ ਸਭਾ 'ਚ ਬੋਲ ਰਹੇ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 28 ਪੋਹ ਸੰਮਤ 550

ਫਰੀਦਕੋਟ / ਮੁਕਤਸਰ

ਪਿੰਡਾਂ ਦਾ ਵੀ ਸ਼ਹਿਰੀ ਤਰਜ਼ 'ਤੇ ਬਹੁਪੱਖੀ ਵਿਕਾਸ ਹੋਵੇਗਾ-ਰਾਣਾ ਸੋਢੀ

ਫ਼ਰੀਦਕੋਟ, 11 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਜ਼ਿਲੇ੍ਹ ਦੇ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦਾ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਸਥਾਨਕ ਸਬਜ਼ੀ ਮੰਡੀ ਵਿਖੇ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ...

ਪੂਰੀ ਖ਼ਬਰ »

ਕੌਮੀ ਯੁਵਕ ਹਫ਼ਤਾ ਸ਼ੁਰੂ

ਪੰਜਗਰਾਈਾ ਕਲਾਂ, 11 ਜਨਵਰੀ (ਕੁਲਦੀਪ ਸਿੰਘ ਗੋਂਦਾਰਾ)- ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣ ਵਾਲਾ ਵਿਖੇ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਦੀ ਅਗਵਾਈ ਹੇਠ ਚੱਲ ਰਹੇ ਭਾਈ ਘਨੱ੍ਹਈਆ ਜੀ ਐਨ.ਐਸ.ਐਸ. ਯੂਨਿਟ ਵਲੋਂ ਸਵਾਮੀ ...

ਪੂਰੀ ਖ਼ਬਰ »

ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਓਥੇ ਦਾ ਓਥੇ...!

ਜੈਤੋ, 11 ਜਨਵਰੀ (ਭੋਲਾ ਸ਼ਰਮਾ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਨਾਜਾਇਜ਼ ਕਬਜ਼ੇ ਹਟਾਉਣ ਲਈ ਦਿੱਤੀਆਂ ਜਾਂਦੀਆਂ ਹਦਾਇਤਾਂ ਦਾ ਅਮਲੀ ਰੂਪ ਵਿਚ ਕੁਝ ਵੀ ਅਸਰ ਨਜ਼ਰ ਨਹੀਂ ਆਉਂਦਾ | ਉੱਚ ਅਧਿਕਾਰੀਆਂ ਦੀ ਘੁਰਕੀ ਕਾਰਨ ਸਥਾਨਕ ਪ੍ਰਸ਼ਾਸਨ ਕੁਝ ਦਿਨ ਹਰਕਤ ਵਿਚ ...

ਪੂਰੀ ਖ਼ਬਰ »

ਲੋਹੜੀ ਮੇਲਾ ਅੱਜ

ਬਾਜਾਖਾਨਾ, 11 ਜਨਵਰੀ (ਜੀਵਨ ਗਰਗ)- ਡਾਯ ਰਵਿੰਦਰ ਕਾਨਵੈਂਟ ਸਕੂਲ (ਸੀ.ਬੀ.ਐਸ.ਈ.) ਮੱਲਾ ਰੋਡ ਬਾਜਾਖਾਨਾ ਵਿਖੇ 12 ਜਨਵਰੀ ਨੂੰ 11 ਤੋਂ 2 ਵਜੇ ਤੱਕ ਧੀਆਂ ਨੂੰ ਮਾਣ ਸਤਿਕਾਰ ਦੇਣ ਦੇ ਮੰਤਵ ਨਾਲ 'ਲੋਹੜੀ ਮੇਲਾ 2019' ਕਰਵਾਇਆ ਜਾ ਰਿਹਾ ਹੈ | ਇਸ ਮੇਲੇ ਵਿਚ ਲੋਕ ਗਾਇਕ ਨਿਰਮਲ ...

ਪੂਰੀ ਖ਼ਬਰ »

ਰੇਲਵੇ ਓਵਰਬਿ੍ਜ ਦੀ ਚੌੜਾਈ ਘਟਾਉਣ ਕਾਰਨ ਲੋਕ ਨਿਰਾਸ਼-ਗਿੱਲ

ਫ਼ਰੀਦਕੋਟ, 11 ਜਨਵਰੀ (ਜਸਵੰਤ ਸਿੰਘ ਪੁਰਬਾ)- ਸਰਕਾਰ ਵਲੋਂ ਫ਼ਰੀਦਕੋਟ ਤਲਵੰਡੀ ਰੇਵਲੇ ਫਾਟਕ 'ਤੇ ਨਵ ਉਸਾਰੇ ਜਾ ਰਹੇ ਓਵਰ ਬਿ੍ਜ ਦੀ ਚੌੜਾਈ ਘਟਾਉਣ ਕਾਰਨ ਲੋਕਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ | ਇਸ ਪੁਲ ਦੀ ਚੌੜਾਈ ਫ਼ਰੀਦਕੋਟ ਵਾਲੇ ਪਾਸੇ 40 ਤੋਂ 21 ਫੁੱਟ ਕੀਤੀ ਜਾ ਰਹੀ ...

ਪੂਰੀ ਖ਼ਬਰ »

ਸਰਕਾਰ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਚੰਡੀਗੜ੍ਹ ਛੱਡ ਕੇ ਆਵਾਂਗੇ-ਕਿਸਾਨ ਆਗੂ

ਫ਼ਰੀਦਕੋਟ, 11 ਜਨਵਰੀ (ਸਤੀਸ਼ ਬਾਗ਼ੀ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਪ੍ਰਧਾਨ ਸੁਰਜੀਤ ਸਿੰਘ ਹਰੀਏਵਾਲਾ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਪੰਜਾਬ ਦੇ ਮੀਤ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਤੇ ਗੁਰਪ੍ਰੀਤ ਸਿੰਘ ਗੋਲੇਵਾਲਾ ਵਿਸ਼ੇਸ਼ ...

ਪੂਰੀ ਖ਼ਬਰ »

ਜੈਤੋ ਵਾਸੀਆਂ ਨੂੰ ਨਸੀਬ ਨਾ ਹੋ ਸਕਿਆ ਨਵਾਂ ਬੱਸ ਅੱਡਾ, ਪੁਰਾਣਾ ਢਾਹੇ ਨੂੰ ਬੀਤੇ ਦੋ ਸਾਲ

ਜੈਤੋ, 11 ਜਨਵਰੀ (ਭੋਲਾ ਸ਼ਰਮਾ)- ਸਿਆਸੀ ਘੁੰਮਣ ਘੇਰੀਆਂ 'ਚ ਫ਼ਸੀ ਨਗਰ ਕੌਾਸਲ ਦੀ 'ਫ਼ੁਰਤੀ' ਨੇ ਲੋਕਾਂ ਕੋਲੋਂ ਮੌਸਮ ਦੀ ਬਦਮਿਜਾਜ਼ੀ ਤੋਂ ਬਚਾਉਣ ਵਾਲੀ ਛੱਤ ਖੋਹ ਲਈ ਹੈ | 2 ਸਾਲ ਦਾ ਵਕਤ ਢੁਕਣ ਨੂੰ ਆਇਆ ਹੈ ਜਦੋਂ ਲੋਕਾਂ ਨੂੰ ਨਵੇਂ ਨਕੋਰ ਬੱਸ ਅੱਡੇ ਦੇ ਸੁਪਨੇ ਦਿਖਾ ...

ਪੂਰੀ ਖ਼ਬਰ »

ਜੈਤੋ ਵਿਖੇ ਖੁੱਲੇ੍ਹ ਪਖ਼ਾਨੇ ਦੀ ਦੁਰਗੰਧ ਨੇ ਕੀਤਾ 'ਸਵੱਛ ਭਾਰਤ' ਪਲੀਤ

ਜੈਤੋ, 11 ਜਨਵਰੀ (ਭੋਲਾ ਸ਼ਰਮਾ)- ਸ਼ਹਿਰ ਵਿਚਕਾਰ ਵਿੱਦਿਆ ਦੇ ਦੋ ਮੰਦਰਾਂ ਵਿਚਾਲੇ ਬਣਿਆ ਖੁੱਲ੍ਹੇ ਪਖ਼ਾਨੇ ਵਾਲਾ ਜਨਤਕ ਅਹਾਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸਵੱਛ ਭਾਰਤ' ਮੁਹਿੰਮ ਦੇ ਚਿਹਰੇ 'ਤੇ ਕਾਲਖ਼ ਮਲ ਰਿਹਾ ਹੈ | ਗ਼ੈਰ-ਪਰਦਾਪੋਸ਼ੀ ਵਾਲੇ ਇਸ ਅਹਾਤੇ ਦੇ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਤੋਂ ਜੈਤੋ ਵਾਸੀ ਪ੍ਰੇਸ਼ਾਨ

ਜੈਤੋ, 11 ਜਨਵਰੀ (ਭੋਲਾ ਸ਼ਰਮਾ)- ਸਥਾਨਕ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ, ਗਲੀਆਂ ਅਤੇ ਜਨਤਕ ਥਾਵਾਂ 'ਤੇ ਵੱਡੀ ਗਿਣਤੀ ਵਿਚ ਫਿਰਦੇ ਆਵਾਰਾ ਪਸ਼ੂਆਂ ਨੇ ਲੋਕਾਂ ਦਾ ਜਿਉਣਾ ਹਾਰਾਮ ਕੀਤਾ ਹੋਇਆ ਹੈ | ਸ਼ਹਿਰ ਵਿਚ ਥਾਂ-ਥਾਂ ਭਿੜ ਰਹੇ ਢੱਟੇ ਵਾਹਨ ਚਾਲਕਾਂ ਲਈ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਤੇ ਖੇਡ ਸਟੇਡੀਅਮ ਜੈਤੋ ਨੂੰ ਜਾਂਦੇ ਰਸਤਿਆਂ ਦੀ ਹਾਲਤ ਬੇਹੱਦ ਖ਼ਸਤਾ

ਜੈਤੋ, 11 ਜਨਵਰੀ (ਭੋਲਾ ਸ਼ਰਮਾ)- ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਅਕਾਦਮਿਕ ਸੋਚ ਦੇ ਨਤੀਜੇ ਵਜੋਂ ਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੀ ਗਿਆਰ੍ਹਵੀਂ ਯੋਜਨਾ ਤਹਿਤ ਜੁਲਾਈ 2011 ਵਿਚ ਲਗਪਗ 13 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਪੰਜਾਬੀ ...

ਪੂਰੀ ਖ਼ਬਰ »

ਨੰਬਰਦਾਰ ਜਗਜੀਤ ਸਿੰਘ ਜੱਗਾ ਨਮਿਤ ਅੰਤਿਮ ਅਰਦਾਸ ਕੱਲ੍ਹ

ਜੈਤੋ, 11 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਗਗਨਦੀਪ ਸਿੰਘ ਬਰਾੜ ਆਸਟ੍ਰੇਲੀਆ ਦੇ ਦਾਦਾ ਤੇ ਸਾਬਕਾ ਪੰਚਾਇਤ ਮੈਂਬਰ ਜਸਵੀਰ ਕੌਰ ਦੇ ਸਹੁਰਾ ਸਾਹਿਬ ਜਗਜੀਤ ਸਿੰਘ ਜੱਗਾ ਨੰਬਰਦਾਰ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ...

ਪੂਰੀ ਖ਼ਬਰ »

ਅੱਜ ਮਨਾਇਆ ਜਾਵੇਗਾ ਲੋਹੜੀ ਦਾ ਤਿਉਹਾਰ

ਫ਼ਰੀਦਕੋਟ, 11 ਜਨਵਰੀ (ਸਤੀਸ਼ ਬਾਗ਼ੀ)- ਗਿਆਨੀ ਜ਼ੈਲ ਸਿੰਘ ਐਵੀਨਿਊ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਜਗਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ 12 ਜਨਵਰੀ ਨੂੰ ਸ਼ਾਮ 6.00 ਵਜੇ ਐਵੀਨਿਊ ਦੇ ਪਾਰਕ ਨੰਬਰ: 3 ਵਿਖੇ ਮਨਾਇਆ ਜਾਵੇਗਾ | ਇਸ ਮੌਕੇ ਐਵੀਨਿਊ ਦੇ ...

ਪੂਰੀ ਖ਼ਬਰ »

ਨਵੇਂ ਸਾਲ ਦੀ ਖੁਸ਼ੀ 'ਚ ਮੈਡੀਕਲ ਹਸਪਤਾਲ ਵਿਖੇ ਲੰਗਰ ਲਗਾਇਆ

ਫ਼ਰੀਦਕੋਟ, 11 ਜਨਵਰੀ (ਸਤੀਸ਼ ਬਾਗ਼ੀ)- ਨਵੇਂ ਸਾਲ ਦੀ ਖੁਸ਼ੀ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਸਮੂਹ ਸਟਾਫ਼ ਵਲੋਂ ਹਸਪਤਾਲ ਦੇ ਮੁੱਖ ਗੇਟ ਵਿਖੇ ਲੰਗਰ ਲਗਾਇਆ ਗਿਆ | ਲੰਗਰ ਦੀ ਸੇਵਾ ਆਰੰਭ ਕਰਨ ਤੋਂ ਪਹਿਲਾਂ ਅਰਦਾਸ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ...

ਪੂਰੀ ਖ਼ਬਰ »

ਗੰਗਸਰ ਜੈਤੋ ਦੇ ਰੇਲਵੇ ਸਟੇਸ਼ਨ 'ਤੇ ਦੋਵੇਂ ਪਲੇਟ ਫ਼ਾਰਮਾਂ ਨੂੰ ਮਿਲਣਾਉਣ ਲਈ ਓਵਰਬਿ੍ਜ ਦੀ ਮੰਗ

ਜੈਤੋ, 11 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਗੰਗਸਰ ਜੈਤੋ ਦੇ ਰੇਲਵੇ ਸਟੇਸ਼ਨ 'ਤੇ ਰੇਲਵੇ ਮਹਿਕਮਾ ਮੁਸਾਫ਼ਰਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ, ਕਿਉਂਕਿ ਰੇਲਵੇ ਸਟੇਸ਼ਨ 'ਤੇ ਮੁਸਾਫ਼ਰਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਅਣਗੌਲਿਆਂ ਕਰਨ ਕਰਕੇ ਲੋਕਾਂ ਵਿਚ ...

ਪੂਰੀ ਖ਼ਬਰ »

ਉਪ ਮੰਡਲ ਪ੍ਰਬੰਧਕੀ ਕੰਪਲੈਕਸ ਤੇ ਵਸੋਂ ਵਾਲੇ ਇਲਾਕੇ ਨਜ਼ਦੀਕ ਗੰਦਗੀ ਦੇ ਢੇਰਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ

ਜੈਤੋ, 11 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਉਪ ਮੰਡਲ ਪ੍ਰਬੰਧਕੀ ਕੰਪਲੈਕਸ ਜੈਤੋ ਤੇ ਵੱਸੋਂ ਵਾਲੇ ਇਲਾਕੇ ਦੇ ਨੇੜੇ ਲੱਗੇ ਗੰਦਗੀ ਦੇ ਢੇਰਾਂ ਨੇ ਲੋਕਾਂ ਦਾ ਜਿਉਣਾ ਦੁਰਬਰ ਕੀਤਾ ਹੋਇਆ ਹੈ, ਪ੍ਰੰਤੂ ਇਨ੍ਹਾਂ ਵੱਡੇ-ਵੱਡੇ ਗੰਦਗੀ ਦੇ ਢੇਰਾਂ ਵੱਲ ਅਧਿਕਾਰੀਆਂ ਅਤੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਬਾਜਾਖਾਨਾ, 11 ਜਨਵਰੀ (ਜੀਵਨ ਗਰਗ)- ਸਰਕਾਰੀ ਪ੍ਰਾਇਮਰੀ ਸਕੂਲ ਬੱਸ ਅੱਡਾ ਬਾਜਾਖਾਨਾ ਵਿਖੇ ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਹਰ ਸਾਲ ਦੀ ਤਰ੍ਹਾਂ ਮੁਫ਼ਤ ਸਟੇਸ਼ਨਰੀ ਵੰਡੀ ਗਈ | ਇਸ ਸਮਾਗਮ ਦੇ ਮੁੱਖ ਮਹਿਮਾਨ ਕਲੱਬ ਦੇ ਜ਼ੋਨ ਚੇਅਰਮੈਨ ਰਾਜਿੰਦਰ ਸਿੰਘ ਕੋਟਕਪੂਰਾ, ...

ਪੂਰੀ ਖ਼ਬਰ »

ਹਰਚਰਨ ਸਿੰਘ ਬਰਾੜ ਦੀ ਨਿਯੁਕਤੀ ਦਾ ਭਰਵਾਂ ਸਵਾਗਤ

ਸ੍ਰੀ ਮੁਕਤਸਰ ਸਾਹਿਬ, 11 ਜਨਵਰੀ (ਰਣਜੀਤ ਸਿੰਘ ਢਿੱਲੋਂ)- ਹਰਚਰਨ ਸਿੰਘ ਬਰਾੜ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਵੱਖ-ਵੱਖ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਹੈ | ਮਲੋਟ ਦੇ ਵਿਧਾਇਕ ਤੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਗਿੱਦੜਬਾਹਾ ਦੇ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਅੱਜ

ਫ਼ਰੀਦਕੋਟ, 11 ਜਨਵਰੀ (ਸਤੀਸ਼ ਬਾਗ਼ੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨੌਜਵਾਨ ਗੁਰਮਤਿ ਸਭਾ ਫ਼ਰੀਦਕੋਟ ਅਤੇ ਗੁਰਦੁਆਰਾ ਭਾਈ ਲੱਧਾ ਸਿੰਘ ਪ੍ਰਬੰਧਕੀ ਕਮੇਟੀ ਵਲੋਂ ...

ਪੂਰੀ ਖ਼ਬਰ »

ਰਣਜੀਤਗੜ੍ਹ ਸਕੂਲ ਦਾ ਸਾਲਾਨਾ ਸਮਾਗਮ

ਸ੍ਰੀ ਮੁਕਤਸਰ ਸਾਹਿਬ, 11 ਜਨਵਰੀ (ਹਰਮਹਿੰਦਰ ਪਾਲ)- ਸਰਕਾਰੀ ਹਾਈ ਸਕੂਲ ਰਣਜੀਤਗੜ੍ਹ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਅਮਰਜੀਤ ਕੌਰ ਸਰਪੰਚ ਤੇ ਚੇਅਰਮੈਨ ਕ੍ਰਿਸ਼ਨ ਕੁਮਾਰ ਤੇ ਹੋਰ ਪਤਵੰਤੇ ਸੱਜਣਾਂ ਨੇ ਭਾਗ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਭਲਾਈਆਣਾ ਸਕੂਲ 'ਚ ਸੁੰਦਰ ਲਿਖਾਈ ਮੁਕਾਬਲੇ

ਦੋਦਾ, 11 ਜਨਵਰੀ (ਰਵੀਪਾਲ)- ਅੰਮਿ੍ਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਲਾਈਆਣਾ 'ਚ ਸ੍ਰੀ ਸਹਿਜ ਪਾਠ ਸੇਵਾ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਬੱਚਿਆਂ ਦੇ ਗੁਰਬਾਣੀ ਸਬੰਧੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਉਪ ਪਿ੍ੰਸੀਪਲ ਹਰਦੀਪ ਸਿੰਘ ਨੇ ਦੱਸਿਆਂ ਕਿ ਇਨ੍ਹਾਂ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸਖ਼ਤ ਮਿਹਨਤ ਕਰਾਂਗਾ-ਹਰਚਰਨ ਸਿੰਘ ਬਰਾੜ

ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਬਰਾੜ ਦਾ ਪਾਰਟੀ ਵਰਕਰਾਂ ਵਲੋਂ ਭਰਵਾਂ ਸਵਾਗਤ ਸ੍ਰੀ ਮੁਕਤਸਰ ਸਾਹਿਬ, 11 ਜਨਵਰੀ (ਰਣਜੀਤ ਸਿੰਘ ਢਿੱਲੋਂ)- ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੀਤੀਆਂ ਗਈਆਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਤਹਿਤ ਸੀਨੀਅਰ ...

ਪੂਰੀ ਖ਼ਬਰ »

ਲੇਖਕ ਪਾਠਕ ਮੰਚ ਦਬੜ੍ਹੀਖਾਨਾ ਵਲੋਂ ਸ਼ਾਇਰਾਂ ਨਾਲ ਰੂਬ-ਰੂ

ਜੈਤੋ, 11 ਜਨਵਰੀ (ਭੋਲਾ ਸ਼ਰਮਾ)- ਪਿੰਡ ਗੋਬਿੰਦਗੜ੍ਹ (ਦਬੜ੍ਹੀਖਾਨਾ) ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਲੇਖਕ ਪਾਠਕ ਮੰਚ ਦਬੜ੍ਹੀਖਾਨਾ ਵਲੋਂ ਸ਼ਾਇਰਾਂ ਨਾਲ ਰੂਬ-ਰੂ ਪ੍ਰੋਗਰਾਮ ਕਰਵਾਇਆ ਗਿਆ | ਪ੍ਰਧਾਨਗੀ ਮੰਡਲ ਵਿਚ ਸਨਮਾਨਿਤ ਸ਼ਾਇਰ ਜਗਰੀ ਸਧਰ, ਅਮਰਜੀਤ ...

ਪੂਰੀ ਖ਼ਬਰ »

ਦੀਪ ਸਿੰਘ ਵਾਲਾ ਸਕੂਲ 'ਚ ਕੋਟੀਆਂ ਵੰਡੀਆਂ

ਸਾਦਿਕ, 11 ਜਨਵਰੀ (ਆਰ. ਐਸ. ਧੰੁਨਾ)- ਸਰਕਾਰੀ ਪ੍ਰਾਇਮਰੀ ਸਕੂਲ ਦੀਪ ਸਿੰਘ ਵਾਲਾ ਵਿਖੇ ਸਟਾਫ਼ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਹਰਜਿੰਦਰ ਸਿੰਘ ਜਿੰਦਾ ਬਰਾੜ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਆਪਣੀ ਮਾਤਾ ਮਨਜੀਤ ਕੌਰ ਦੀ ਯਾਦ ਵਿਚ 200 ...

ਪੂਰੀ ਖ਼ਬਰ »

ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਦੀਪ ਸਿੰਘ ਵਾਲਾ ਵਲੋਂ ਕਿ੍ਕਟ ਟੂਰਨਾਮੈਂਟ

ਸਾਦਿਕ, 11 ਜਨਵਰੀ (ਆਰ. ਐਸ. ਧੰੁਨਾ)- ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਦੀਪ ਸਿੰਘ ਵਾਲਾ ਵਲੋਂ ਕਰਵਾਏ ਕਿ੍ਕਟ ਟੂਰਨਾਮੈਂਟ 'ਚ 60 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦੇ ਫ਼ਾਈਨਲ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਲਈ ਅਮਰਜੀਤ ਸਿੰਘ ਔਲਖ ਸਾਬਕਾ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਨਵੇਂ ਬਣੇ ਸਰਪੰਚ ਸ਼ਾਮ ਲਾਲ ਬਜਾਜ, ਗੁਰਮੇਲ ਸਿੰਘ ਸੰਧੂ, ਹੀਰਾ ਸਿੰਘ ਸੰਧੂ, ਬਲਕਰਨ ਸਿੰਘ, ਚਾਨਣ ਸਿੰਘ, ਨਰਿੰਦਰ ਕੌਰ, ਚਰਨਜੀਤ ਕੌਰ ਪਤਨੀ ਸਤਪਾਲ ਸਿੰਘ, ਚਰਨਜੀਤ ਕੌਰ ਪਤਨੀ ਬੇਅੰਤ ਸਿੰਘ, ਨਸੀਬ ਕੌਰ ਅਤੇ ਕੁਲਵੰਤ ਸਿੰਘ ਸਾਰੇ ਮੈਂਬਰ ਪੰਚਾਇਤ, ਕੁਲਦੀਪ ਸਿੰਘ ਪੁਆਰ ਮੈਂਬਰ ਬਲਾਕ ਸੰਮਤੀ, ਬਿੱਟੂ ਗਿਰਧਰ, ਜਗਸੀਰ ਔਲਖ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਟੂਰਨਾਮੈਂਟ 'ਚ ਪਹਿਲੇ ਸਥਾਨ 'ਤੇ ਰਹਿਣ ਵਾਲੀ ਪਿੰਡ ਮੱਤਾ ਦੀ ਟੀਮ ਨੂੰ 25 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਸਰਪੰਚ ਸ਼ਾਮ ਲਾਲ ਬਜਾਜ ਵਲੋਂ ਦਿੱਤਾ ਗਿਆ, ਦੂਜੇ ਸਥਾਨ 'ਤੇ ਰਹਿਣ ਵਾਲੀ ਗੁਰੂਹਰਸਹਾਏ ਦੀ ਟੀਮ ਨੂੰ ਇਨਾਮ ਗੁਰਪ੍ਰੀਤ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਜ਼ਿਲ੍ਹਾ ਫ਼ਰੀਦਕੋਟ ਵਲੋਂ ਦਿੱਤਾ ਗਿਆ | ਕਲੱਬ ਵਲੋਂ 'ਮੈਨ ਆਫ਼ ਦਾ ਸੀਰੀਜ਼' ਐਲਾਨੇ ਗਏ ਗੁਰਪ੍ਰੀਤ ਸਰਾਂਵਾਂ ਬੋਦਲਾ ਨੂੰ 11000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ | ਸਨਕਦੀਪ ਸਿੰਘ ਸੰਧੂ ਸੀਨੀਅਰ ਆਗੂ ਪੰਜਾਬੀ ਏਕਤਾ ਪਾਰਟੀ ਨੇ ਕਲੱਬ ਨੂੰ 5100 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ | ਕਲੱਬ ਪ੍ਰਧਾਨ ਗੁਰਸੇਵਕ ਘੋੜਾ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ਹੀਦਾ ਸਿੰਘ, ਸਤਪਾਲ ਸਿੰਘ ਐਨ.ਆਰ.ਆਈ, ਸ਼ਿੰਦ ਬਾਜ, ਗਗਨ, ਸਵਰਨ ਸਿੰਘ, ਜਸਵੰਤ ਸਿੰਘ, ਰਾਜ ਢਿੱਲੋਂ, ਕੁਲਦੀਪ ਸਿੰਘ, ਸਨੀ, ਜਤਿੰਦਰ ਅਤੇ ਮਿੰਟੂ ਰਾਏ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਮਨਜਿੰਦਰ ਸਿੰਘ ਹੈਪੀ ਰੋਮਾਣਾ 'ਸ਼ਕਤੀ ਪ੍ਰਾਜੈਕਟ' ਯੂਥ ਕਾਂਗਰਸ ਮਾਲਵਾ ਜ਼ੋਨ 1 ਦੇ ਪ੍ਰਧਾਨ ਨਿਯੁਕਤ

ਜੈਤੋ, 11 ਜਨਵਰੀ (ਭੋਲਾ ਸ਼ਰਮਾ)- ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਸਿਫ਼ਾਰਸ਼ 'ਤੇ ਕਾਂਗਰਸ ਪਾਰਟੀ ਵਲੋਂ ਸ਼ੁਰੂ ਕੀਤੇ ਗਏ 'ਸ਼ਕਤੀ ਪ੍ਰਾਜੈਕਟ' ਯੂਥ ਕਾਂਗਰਸ ਲਈ ਮਨਜਿੰਦਰ ਸਿੰਘ ਹੈਪੀ ਰੋਮਾਣਾ ਨੂੰ ਸ਼ਕਤੀ ਪ੍ਰਾਜੈਕਟ ਯੂਥ ਕਾਂਗਰਸ ਮਾਲਵਾ ਜ਼ੋਨ 1 ਦੇ ...

ਪੂਰੀ ਖ਼ਬਰ »

ਸੰਤ ਬਾਬਾ ਗੰਡਾ ਸਿੰਘ ਸਕੂਲ ਵਿਖੇ ਦੁਮਾਲਾ ਸਜਾਉਣ ਦੇ ਮੁਕਾਬਲੇ

ਪੰਜਗਰਾਈਾ ਕਲਾਂ, 11 ਜਨਵਰੀ (ਕੁਲਦੀਪ ਸਿੰਘ ਗੋਂਦਾਰਾ)- ਸੰਤ ਬਾਬਾ ਗੰਡਾ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਔਲਖ ਵਿਖੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚੋਂ ਖੁਸ਼ਪ੍ਰੀਤ ...

ਪੂਰੀ ਖ਼ਬਰ »

ਚਰਨਜੀਤ ਕੌਰ ਢਿੱਲੋਂ ਮਹਿਲਾ ਵਿੰਗ ਬਰਗਾੜੀ ਦੀ ਪ੍ਰਧਾਨ ਨਿਯੁਕਤ

ਬਰਗਾੜੀ, 11 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਮੇਲ ਸਿੰਘ ਕਾਕਾ ਬਰਾੜ ਦੀ ਅਗਵਾਈ 'ਚ ਚਰਨਜੀਤ ਕੌਰ ਢਿੱਲੋਂ ਨੂੰ ਬਰਗਾੜੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਨੂੰ ਇਹ ਨਿਯੁਕਤੀ ਪੱਤਰ ਪਿ੍ਤਪਾਲ ...

ਪੂਰੀ ਖ਼ਬਰ »

ਸਾਹਿਤਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ਮੌਕੇ ਸੈਮੀਨਾਰ

ਜੈਤੋ, 11 ਜਨਵਰੀ (ਭੋਲਾ ਸ਼ਰਮਾ)- ਉਘੇ ਸਾਹਿਤਕਾਰ ਪ੍ਰੋ: ਗੁਰਦਿਆਲ ਸਿੰਘ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਜੀਵਨ ਤੇ ਰਚਨਾ ਉਪਰ ਵਿਚਾਰ-ਚਰਚਾ ਲਈ ਇਥੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਬੁਲਾਰਿਆਂ ਨੇ ਗੁਰਦਿਆਲ ਸਿੰਘ ਨੂੰ ਲੋਕ ਧੜੇ ਦਾ ਲੇਖ਼ਕ ਕਰਾਰ ਦਿੰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਨੋਡਲ ਅਫ਼ਸਰ ਪ੍ਰਭਜੋਤ ਕੌਰ ਵਲੋਂ ਸਰਕਾਰੀ ਸਕੂਲਾਂ ਦਾ ਦੌਰਾ

ਜੈਤੋ, 11 ਜਨਵਰੀ (ਭੋਲਾ ਸ਼ਰਮਾ)- ਐਸ. ਸੀ. ਈ. ਆਰ. ਟੀ. ਪੰਜਾਬ ਦੇ ਡਿਪਟੀ ਡਾਇਰੈਕਟਰ ਪ੍ਰਭਜੋਤ ਕੌਰ ਜਿਨ੍ਹਾਂ ਨੂੰ ਸਿੱਖਿਆ ਵਿਭਾਗ ਵਲੋਂ ਫ਼ਰੀਦਕੋਟ ਜ਼ਿਲ੍ਹੇ ਦੀ ਕਾਰਗੁਜ਼ਾਰੀ ਬਿਹਤਰ ਬਣਾਉਣ ਵਾਸਤੇ ਨੋਡਲ ਅਫ਼ਸਰ ਲਗਾਇਆ ਗਿਆ ਹੈ, ਨੇ ਸਰਕਾਰੀ ਐਚ. ਐਸ. ਐਨ. ਸੀਨੀਅਰ ...

ਪੂਰੀ ਖ਼ਬਰ »

ਸੋਥਾ ਤੇ ਸੰਧੂ ਦੇ ਜ਼ਿਲ੍ਹਾ ਪ੍ਰਧਾਨ ਬਣਨ ਦੀ ਖੁਸ਼ੀ 'ਚ ਲੱਡੂ ਵੰਡੇ

ਬਾਜਾਖਾਨਾ, 11 ਜਨਵਰੀ (ਜੀਵਨ ਗਰਗ)- ਪਿੰਡ ਗੋਬਿੰਦਗੜ੍ਹ (ਦਬੜ੍ਹੀਖਾਨਾ) ਦੇ ਨਵ-ਨਿਯੁਕਤ ਸਰਪੰਚ ਪਰਮਜੀਤ ਢਿੱਲੋਂ ਦੇ ਚਾਚਾ (ਵਿਧਾਇਕ ਅਮਰਿੰਦਰ ਰਾਜਾ ਵੜਿੰਗ ਦੇ ਮਾਮਾ) ਹਰਚਰਨ ਸਿੰਘ ਬਰਾੜ ਸੋਥਾ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਤੇ ...

ਪੂਰੀ ਖ਼ਬਰ »

ਗੁਰਮਤਿ ਸਮਾਗਮ 13-14 ਨੂੰ

ਫ਼ਰੀਦਕੋਟ, 11 ਜਨਵਰੀ (ਸਤੀਸ਼ ਬਾਗ਼ੀ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਭਾਈ ਮਰਦਾਨਾ ਜੀ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 13 ਤੇ 14 ਜਨਵਰੀ ਨੂੰ ਸ਼ਾਮ 6:30 ਵਜੇ ਤੋਂ 9:30 ਵਜੇ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਵਿਖੇ ਧੀਆਂ ਦੀ ਲੋਹੜੀ ਮਨਾਈ

ਕੋਟਕਪੂਰਾ, 11 ਜਨਵਰੀ (ਮੇਘਰਾਜ)- ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਵਿਖੇ ਸਿਟੀ ਕਲੱਬ ਦੇ ਸਹਿਯੋਗ ਨਾਲ ਲੋਹੜੀ ਦੇ ਤਿਉਹਾਰ ਮੌਕੇ 'ਲੋਹੜੀ ਧੀਆਂ ਦੀ' ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੰੁਚੇ ਹਰਗੁਰਜੀਤ ਕੌਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX