ਬਠਿੰਡਾ, 11 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਦੇ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਬਠਿੰਡਾ ਜ਼ਿਲ੍ਹੇ ਦੇ 16 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, 148 ਪੰਚਾਇਤ ਸੰਮਤੀ ਮੈਂਬਰਾਂ, 308 ਸਰਪੰਚਾਂ ਅਤੇ 2419 ਪੰਚਾਂ ਨੂੰ ਭਾਰਤੀ ...
ਤਲਵੰਡੀ ਸਾਬੋ, 11 ਜਨਵਰੀ (ਰਣਜੀਤ ਸਿੰਘ ਰਾਜੂ)- ਦਸੰਬਰ ਮਹੀਨੇ ਵਿਚ ਹਰਿਆਣਾ ਦੀ ਡੱਬਵਾਲੀ ਪੁਲਿਸ ਵਲੋਂ ਹੈਬੂਆਣਾ ਨੇੜਿਉਂ 414 ਪੇਟੀਆਂ ਸ਼ਰਾਬ ਦੀ ਬਰਾਮਦਗੀ ਨੂੰ ਪੰਜਾਬ ਵਿਚ ਪੰਚਾਇਤੀ ਚੋਣਾਂ ਲਈ ਲੈਜਾਈ ਜਾ ਰਹੀ ਦੱਸ ਕੇ ਹਲਕਾ ਤਲਵੰਡੀ ਸਾਬੋ ਦੇ ਦੋ ਸੀਨ: ...
ਤਲਵੰਡੀ ਸਾਬੋ, 11 ਜਨਵਰੀ (ਰਣਜੀਤ ਸਿੰਘ ਰਾਜੂ)- ਉੱਘੇ ਸਿੱਖ ਪ੍ਰਚਾਰਕ ਅਤੇ ਸਰਬੱਤ ਖ਼ਾਲਸਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਨੇ ਅੱਜ ਸਰਬੱਤ ਖ਼ਾਲਸਾ ਕੰਟਰੋਲ ਰੂਮ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਹੈ ...
ਤਲਵੰਡੀ ਸਾਬੋ, 11 ਜਨਵਰੀ (ਰਾਜੂ)- ਕਲਗ਼ੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸਿੱਖ ਜਗਤ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਸਮਾਗਮ ਸ਼ੁਰੂ ਕਰ ਦਿੱਤੇ ਗਏ ਹਨ | ਸ਼ਨੀਵਾਰ ਨੂੰ ਤਖ਼ਤ ਸਾਹਿਬ ਤੋਂ ਨਗਰ ...
ਸੰਗਤ ਮੰਡੀ, 11 ਜਨਵਰੀ (ਅੰਮਿ੍ਤਪਾਲ ਸ਼ਰਮਾ)- ਬਠਿੰਡਾ-ਬਾਦਲ ਰੋਡ 'ਤੇ ਪੈਂਦੇ ਪਿੰਡ ਘੁੱਦਾ ਦੇ ਇਕ ਬੈਂਕ 'ਚ ਚੋਰੀ ਕਰਦੇ ਦੋ ਚੋਰਾਂ ਨੂੰ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਜਦੋਂ ਕਿ ਉਨ੍ਹਾਂ ਦੇ ਦੋ ਹੋਰ ਸਾਥੀ ਹਨੇਰੇ ਦਾ ਫ਼ਾਇਦਾ ਲੈ ਕੇ ਮੌਕੇ ...
ਸੰਗਤ ਮੰਡੀ, 11 ਜਨਵਰੀ (ਸ਼ਾਮ ਸੁੰਦਰ ਜੋਸ਼ੀ, ਰੁਪਿੰਦਰਜੀਤ ਸਿੰਘ)- ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਸੰਗਤ ਕੈਚੀਆਂ ਵਿਖੇ ਲੱਖਾਂ ਰੁਪਏ ਦਾ ਸਮਾਨ ਚੋਰੀ ਹੋ ਗਿਆ ਹੈ | ਸਕੂਲ ਵਿਚ ਚੋਰੀ ਹੋਏ ਸਮਾਨ ਸਬੰਧੀ ਸ਼ਿਕਾਇਤ ਸਕੂਲ ਦੇ ਪਿ੍ੰਸੀਪਲ ਹਰਦੇਵ ਕੌਰ ਸਿੱਧੂ ਨੇ ਥਾਣਾ ...
ਰਾਮਾਂ ਮੰਡੀ, 11 ਜਨਵਰੀ (ਅਮਰਜੀਤ ਸਿੰਘ ਲਹਿਰੀ)- ਦਸ਼ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਵਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰੂਦੁਆਰਾ ਬਾਬਾ ਵਿਸ਼ਵਕਰਮਾਂ ਸਾਹਿਬ ਤੋਂ ਆਰੰਭ ਹੋ ਕੇ ਗਊਸ਼ਾਲਾ ਰੋਡ, ਬੈਂਕ ਬਜ਼ਾਰ, ਰੇਲਵੇ ਚੌਕ, ਮੇਨ ਬਜ਼ਾਰ, ਗਾਂਧੀ ਚੌਕ ਹੁੰਦਾ ਹੋਇਆ ਵਾਪਿਸ ਗੁਰੂਦੁਆਰਾ ਸਾਹਿਬ ਜਾ ਕੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਭਾਈ ਬਲਵਿੰਦਰ ਸਿੰਘ ਮਾਨਵਾਲਾ ਦੇ ਰਾਗੀ ਜੱਥੇ ਦੁਆਰਾ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮਿਸਤਰੀ ਬਹਾਦਰ ਸਿੰਘ, ਮਿਸਤਰੀ ਗੰਗਾਂ ਸਿੰਘ ਨੇ ਦੱਸਿਆ ਕਿ ਕੱਲ੍ਹ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ ਉਘੇ ਕੀਰਤਨੀਏ, ਰਾਗੀ ਸਾਹਿਬਾਨਾਂ ਦੁਆਰਾ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਭੋਗ ਉਪਰੰਤ ਗੁਰੁੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਮਿਸਤਰੀ ਗੰਗਾ ਸਿੰਘ ਤਿਉਣਾ, ਮਿਸਤਰੀ ਬਹਾਦਰ ਸਿੰਘ, ਅਜੈਬ ਸਿੰਘ ਲਹਿਰੀ, ਭੂਰਾ ਸਿੰਘ, ਬਾਬਾ ਜੀਤ ਸਿੰਘ ਗ੍ਰੰਥੀ, ਗੁਰਦੇਵ ਸਿੰਘ, ਗੁਰਦੀਪ ਸਿੰਘ ਬੰਗੀ, ਹਰਮੇਲ ਸਿੰਘ ਮਾਨ, ਮਿਸਤਰੀ ਬਿੱਕਰ ਸਿੰਘ, ਮਹਿੰਦਰ ਸਿੰਘ, ਮਨਪ੍ਰੀਤ ਸਿੰਘ ਟੋਨੀ, ਕਾਲਾ ਸਿੰਘ, ਹਰਬੰਸ ਸਿੰਘ ਆਦਿ ਹਾਜਰ ਸਨ |
ਬਠਿੰਡਾ ਛਾਉਣੀ, (ਪਰਵਿੰਦਰ ਸਿੰਘ ਜੌੜਾ)-ਰਾਇਲ ਇਨਕਲੇਵ ਕਲੋਨੀ ਵਲੋਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਸ੍ਰੀ ਪਿੱਪਲਸਰ ਸਾਹਿਬ ਭੁੱਚੋ ਖ਼ੁਰਦ ਤੋਂ ਸ਼ੁਰੂ ਹੋ ਕੇ ਰਾਇਲ ਇਨਕਲੇਵ ਕਲੋਨੀ ਪਹੁੰਚਿਆ, ਜਿੱਥੇ ਕਲੋਨੀ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ¢ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਾ ਵਲੋਂ ਕੀਤੀ ਗਈ ਅਤੇ ਰਾਗੀ ਸਿੰਘਾਂ ਨੇ ਕੀਰਤਨ ਅਤੇ ਸ਼ਬਦ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ¢ ਇਸ ਮੌਕੇ ਭਾਈ ਜਸਕਰਨ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਹਰੀ ਸਿੰਘ ਨਲੂਆ ਗੱਤਕਾ ਗਰੁੱਪ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ ਅਤੇ ਗਰੁੱਪ ਦੇ ਬੱਚਿਆਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ¢ ਨਗਰ ਕੀਰਤਨ ਸਜਾਉਣ ਵਿਚ ਗੁਰਦੁਆਰਾ ਪਿੱਪਲਸਰ ਸਾਹਿਬ ਦੇ ਮੁੱਖ ਗ੍ਰੰਥੀ ਜਥੇਦਾਰ ਬੱਗਾ ਸਿੰਘ ਨੇ ਅਹਿਮ ਯੋਗਦਾਨ ਪਾਇਆ¢ ਐਡਵੋਕੇਟ ਜਾਖੜ ਨੇ ਸੰਗਤਾਂ ਸਮੇਤ ਸਭਨਾਂ ਦਾ ਧੰਨਵਾਦ ਕੀਤਾ¢ ਇਸ ਮੌਕੇ ਕਾਲੋਨੀ ਦੀ ਜਥੇਬੰਦੀ ਦੇ ਪ੍ਰਧਾਨ ਭਾਈ ਕਰਮਜੀਤ ਸਿੰਘ ਸਿੱਧੂ, ਖ਼ਜ਼ਾਨਚੀ ਹਰਬੰਸ ਸਿੰਘ, ਮੀਤ ਪ੍ਰਧਾਨ ਮਲਕੀਤ ਸਿੰਘ ਢਿੱਲੋਂ, ਜਸਵਿੰਦਰ ਸਿੰਘ, ਰਾਣਾ ਸਿੰਘ, ਅੰਮਿ੍ਤਪਾਲ ਸਿੰਘ, ਗੁਲਸ਼ਨ ਖਾਨ, ਅਮਰਵੀਰ ਸਿੰਘ ਆਦਿ ਵੀ ਹਾਜ਼ਰ ਸਨ¢
ਬਠਿੰਡਾ, 11 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)- ਭਗਤਾ ਭਾਈ ਕਾ ਵਿਖੇ ਸਾਲ 2016 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਵਿਚੋਂ ਅੱਜ ਬਠਿੰਡਾ ਦੇ ਅਡੀਸ਼ਨਲ ਸੈਸ਼ਨ ਜੱਜ ਦੀ ਆਦਲਤ ਨੇ 2 ਡੇਰਾ ...
ਭੀਖੀ, 11 ਜਨਵਰੀ (ਗੁਰਿੰਦਰ ਸਿੰਘ ਔਲਖ)- ਸਥਾਨਕ ਗੁਰਪੁਰਬ ਕਮੇਟੀ ਵਲੋਂ ਦਸਵਾੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਫੁੱਲਾਂ ਨਾਲ ਸਜਾਈ ਪਾਲਕੀ ਵਿਚ ...
ਬਰੇਟਾ, 11 ਜਨਵਰੀ (ਪ.ਪ.)-ਪਿੰਡ ਕੁੱਲਰੀਆਂ ਵਿਖੇ ਸਰਪੰਚ ਰਾਜਵੀਰ ਸਿੰਘ ਦੀ ਅਗਵਾਈ ਵਿਚ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਪਿੰਡ ਦੀਆਂ ਗਲੀਆਂ ਦੀ ਸਫਾਈ ਕੀਤੀ ਗਈ | ਸਰਪੰਚ ਰਾਜਵੀਰ ਸਿੰਘ ਨੇ ਦੱਸਿਆ ਕਿ ਇਸ ਸਫਾਈ ਮਹਿੰਮ ਨਾਲ ਪਿੰਡ ਦਾ ਆਲਾ-ਦੁਆਲਾ ਖੂਬਸੂਸਰਤ ...
ਝੁਨੀਰ, 11 ਜਨਵਰੀ (ਸੁਰਜੀਤ ਵਸ਼ਿਸ਼ਟ)- ਭਾਰਤੀ ਕਮਿਊਨਿਸਟ ਪਾਰਟੀ ਦੀ ਸਬ ਡਵੀਜ਼ਨ ਜਰਨਲ ਬਾਡੀ ਮੀਟਿੰਗ ਇੱਥੇ ਕਾ: ਗੁਰਦੇਵ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਾਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾ: ਹਰਦੇਵ ...
ਮਾਨਸਾ, 11 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਕਾਂਗਰਸ ਹਾਈਕਮਾਨ ਵਲੋਂ ਡਾ: ਮਨੋਜ ਬਾਲਾ ਬਾਂਸਲ ਨੂੰ ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨ ਨਿਯੁਕਤ ਕਰਨ ਦਾ ਹਰ ਪਾਸਿਉਂ ਸਵਾਗਤ ਹੋ ਰਿਹਾ ਹੈ | ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਦਾਅਵਾ ਹੈ ਕਿ ਜ਼ਿਲ੍ਹੇ 'ਚ ਹੁਣ ਪਾਰਟੀ ...
ਮਾਨਸਾ, 11 ਜਨਵਰੀ (ਸ. ਰਿ.)- ਪਿੰਡ ਦਲੇਲ ਸਿੰਘ ਵਾਲਾ ਦੀ ਨਵੀਂ ਬਣੀ ਪੰਚਾਇਤ ਦੁਆਰਾ ਸਫ਼ਾਈ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸਾਂਝੀਆਂ ਥਾਵਾਂ ਦੀ ਸਫ਼ਾਈ ਕੀਤੀ ਗਈ | ਇਸ ਮੌਕੇ ਸਰਪੰਚ ਅਮਰੀਕ ਸਿੰਘ ਭੱਟੀ ਅਤੇ ਪੰਚਾਇਤ ਮੈਂਬਰ ਰੂਪੀ ਮੋਘੇਦਾਰ ਨੇ ਕਿਹਾ ਕਿ ਭਵਿੱਖ ਵਿਚ ...
ਮਾਨਸਾ, 11 ਜਨਵਰੀ (ਸਟਾਫ਼ ਰਿਪੋਰਟਰ)- ਜ਼ਿਲ੍ਹਾ ਸੈਸ਼ਨਜ਼ ਜੱਜ ਮਾਨਸਾ ਮਨਦੀਪ ਕੌਰ ਪੰਨੂ ਦੀ ਸਰਪ੍ਰਸਤੀ ਹੇਠ ਜ਼ਿਲੇ੍ਹ ਦੇ ਜੁਡੀਸ਼ੀਅਲ ਅਫ਼ਸਰ, ਬਾਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਅਦਾਲਤੀ ਸਟਾਫ਼ ਵਲੋਂ ਸਾਂਝੇ ਤੌਰ 'ਤੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਦੇ ...
ਮਾਨਸਾ, 11 ਜਨਵਰੀ (ਸੱਭਿ. ਪ੍ਰਤੀ.)-ਪੋਸ਼ਣ ਅਭਿਆਨ ਪ੍ਰੋਗਰਾਮ ਤਹਿਤ ਬਾਲ ਵਿਕਾਸ ਵਿਭਾਗ ਪ੍ਰੋਜੈਕਟ ਅਧੀਨ ਚੱਲ ਰਹੇ ਆਂਗਣਵਾੜੀ ਸੈਂਟਰ ਨੰ: 27 ਪਿੰਡ ਭਾਈਦੇਸਾ ਵਿਖੇ ਹੈਲਥ ਸਟਾਫ਼ ਵਲੋਂ ਜਾਗਰੂਕ ਪ੍ਰੋਗਰਾਮ ਕੀਤਾ ਗਿਆ | ਏ.ਐਨ.ਐਮ. ਕਮਲੇਸ਼ ਕੌਰ ਵਲੋਂ ਗਰਭਵਤੀ ਔਰਤਾਂ ...
ਬੁਢਲਾਡਾ, 11 ਜਨਵਰੀ (ਸਵਰਨ ਸਿੰਘ ਰਾਹੀ)- ਪਿੰਡ ਗੁਰਨੇ ਕਲਾਂ 'ਚ ਜਿੱਥੇ ਗੁਰਬਤ ਦੇ ਚੱਲਦਿਆਂ ਦੋ ਮਾਨਸਿਕ ਰੋਗੀ ਨੌਜਵਾਨਾਂ ਨੂੰ ਇਲਾਜ ਨਾ ਕਰਵਾ ਸਕਣ ਕਾਰਨ ਮਾਪੇ ਆਪਣੇ ਪੁੱਤਰਾਂ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹਨ ਉੱਥੇ ਪਿੰਡ ਦਾ ਇਕ ਮੰਦਭਾਗਾ ਨੌਜਵਾਨ ਇਸ ...
ਸੰਗਤ ਮੰਡੀ, 11 ਜਨਵਰੀ (ਅੰਮਿ੍ਤਪਾਲ ਸ਼ਰਮਾ)-ਸੰਗਤ ਬਲਾਕ ਦੇ ਸਮੂਹ ਹੈੱਡ ਟੀਚਰਾਂ ਅਤੇ ਸਰਵ ਸਿੱਖਿਆ ਅਭਿਆਨ ਵਲੰਟੀਅਰਾਂ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਸਿੱਖਿਆ ਅਫ਼ਸਰ ਹਰਮੰਦਰ ਸਿੰਘ ਬਰਾੜ ਦੀ ਅਗਵਾਈ 'ਚ ਸੰਗਤ ਵਿਖੇ ਹੋਈ ਜਿਸ ਵਿਚ ਜਿਲ੍ਹਾ ਸਿੱਖਿਆ ਅਫ਼ਸਰ ...
ਮਹਿਰਾਜ 11 ਜਨਵਰੀ (ਸੁਖਪਾਲ ਮਹਿਰਾਜ)- ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲਾਈ ਕੇਂਦਰ ਮਹਿਰਾਜ ਵਿਖੇ ਡਾਇਰੈਕਟਰ ਹਰਨੇਕ ਸਿੰਘ ਦੀ ਅਗਵਾਈ ਹੇਠ ਕਿਸਾਨ ਵੀਰਾਂ ਲਈ ਭੂਮੀ ਅਤੇ ਜਲ ਸੰਭਾਲ ਸਬੰਧੀ ਇਕ ਰੋਜਾ ਕੈਂਪ ਲਗਾਇਆ ਗਿਆ ਜਿਸ ਵਿਚ ਇਲਾਕੇ ਦੇ ਕਿਸਾਨਾਂ ਨੇ ਵੱਡੀ ...
ਲਹਿਰਾ ਮੁੁਹੱਬਤ, 11 ਜਨਵਰੀ (ਸੁਖਪਾਲ ਸਿੰਘ ਸੁੱਖੀ)- ਪੰਜਾਬ ਸਟੇਟ ਫੈਕਲਟੀ ਆਫ਼ ਆਯੂਰਵੈਦਿਕ ਯੂਨਾਨੀ ਸਿਸਟਮ ਆਫ਼ ਮੈਡੀਸਨ ਮੋਹਾਲੀ ਦੁਆਰਾ ਐਲਾਨ ਕੀਤੇ ਗਏ ਨਤੀਜਿਆਂ ਦੌਰਾਨ ਸਥਾਨਕ ਦੀਪ ਇੰਸਟੀਚਿਊਟ ਆਫ਼ ਫਾਰਮੇਸੀ ਦਾ ਡੀ ਫਾਰਮੇਸੀ (ਆਯੁਰਵੈਦਿਕ) ਦਾ ਭਾਗ ...
ਸੰਗਤ ਮੰਡੀ, 11 ਜਨਵਰੀ (ਸ਼ਾਮ ਸੁੰਦਰ ਜੋਸ਼ੀ, ਰੁਪਿੰਦਰਜੀਤ ਸਿੰਘ)- ਬੀਤੀ ਰਾਤ ਨਾਲ ਲਗਦੇ ਪਿੰਡ ਸੰਗਤ ਕੋਠੇ ਵਿਖੇ ਚੋਰਾਂ ਨੇ ਇਕ ਕਿਸਾਨ ਦੇ ਘਰੋਂ ਅੱਠ ਕੁਇੰਟਲ ਕਣਕ ਚੋਰੀ ਕਰ ਲਏ ਜਾਣ ਦੀ ਖਬਰ ਹੈ¢ ਪੀੜਤ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਣਕ ਚੋਰੀ ...
ਬਠਿੰਡਾ, 11 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਆਮ ਵਰਗ ਨੂੰ 10 ਫ਼ੀਸਦੀ ਰਾਖ਼ਵਾਕਰਨ ਦੇ ਕੇ ਸਭ ਦਾ ਸਾਥ-ਸਭ ਦਾ ਵਿਕਾਸ ਨਾਅਰੇ 'ਤੇ ਪੂਰੀ ਤਰ੍ਹਾਂ ਖਰੀ ਉੱਤਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਲਹਿਰਾ ਮੁਹੱਬਤ, 11 ਜਨਵਰੀ (ਸੁਖਪਾਲ ਸਿੰਘ ਸੁੱਖੀ)- ਵਿਧਾਨ ਸਭਾ ਹਲਕਾ ਭੁੱਚੋ ਦੇ ਪਿੰਡਾਂ 'ਚ ਜਿਸ ਤਰ੍ਹਾਂ ਫਰਵਰੀ 2017 ਦੀਆਂ ਵਿਧਾਨ ਚੋਣਾਂ ਸਮੇਂ ਯੂਥ ਦੇ ਵੱਡੇ ਹੁੰਗਾਰੇ ਨਾਲ ਆਮ ਆਦਮੀ ਪਾਰਟੀ ਦੀ ਚੜਤ ਬਣੀ ਸੀ ਉਸ ਦੇ ਉਲਟ ਉਥਲ-ਪੁਥਲ ਮਗਰੋਂ ਪਾਰਟੀ ਦਾ ਪਤਨ ਸ਼ੁਰੂ ...
ਮਹਿਰਾਜ, 11 ਜਨਵਰੀ (ਸੁਖਪਾਲ ਮਹਿਰਾਜ)- ਕੋਠੇ ਪਿਪਲੀ ਵਿਖੇ ਸਰਕਾਰੀ ਐਲੀਮੈਟਰੀ ਸਕੂਲ 'ਚ ਅਧਿਆਪਕਾਂ ਅਤੇ ਬੱਚਿਆਂ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਸਕੂਲੀ ਬੱਚਿਆਂ ਵਲੋਂ ਲੋਹੜੀ ਨਾਲ ਸਬੰਧਤ ਗੀਤ ਪੇਸ਼ ਕੀਤੇ | ਇਸ ਮੌਕੇ ਅਧਿਆਪਕ ਗੁਰਪ੍ਰੀਤ ਸਿੰਘ ਗੁੰਮਟੀ ...
ਭਗਤਾ ਭਾਈ ਕਾ, 11 ਜਨਵਰੀ (ਸੁਖਪਾਲ ਸਿੰਘ ਸੋਨੀ)- ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ.) ਬਲਾਕ ਭਗਤਾ ਭਾਈਕਾ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹਿਰ ਵਿਖੇ ਹੋਈ | ਮੀਟਿੰਗ ਦੌਰਾਨ ਡਾਕਟਰ ਸਾਥੀਆਂ ਨੂੰ ਆ ...
ਤਲਵੰਡੀ ਸਾਬੋ, 11 ਜਨਵਰੀ (ਰਣਜੀਤ ਸਿੰਘ ਰਾਜੂ)- ਕਾਂਗਰਸ ਦੇ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਬੀਤੇ ਦਿਨ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ...
ਰਾਮਾਂ ਮੰਡੀ, 11 ਜਨਵਰੀ (ਅਮਰਜੀਤ ਸਿੰਘ ਲਹਿਰੀ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਤੇ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਮੁੱਖ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਆਲ ਇੰਡੀਆ ਕਾਂਗਰਸ ਕਮੇਟੀ ਦੇ ...
ਗੋਨਿਆਣਾ, 11 ਜਨਵਰੀ (ਮੱਕੜ)-ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਵਿਖੇ ਮੁੱਖ ਸੇਵਾਦਾਰ ਮਹੰਤ ਭਾਈ ਕਾਹਨ ਸਿੰਘ ਦੀ ਅਗਵਾਈ ਵਿਚ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਦੇ ਸਥਾਪਨਾ ਦਿਵਸ ਦੀ ਖੁਸ਼ੀ ਵਿਚ ਪ੍ਰਧਾਨ ਰਘਬੀਰ ਸਿੰਘ ਮੱਕੜ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ...
ਰਾਮਾਂ ਮੰਡੀ, 11 ਜਨਵਰੀ (ਅਮਰਜੀਤ ਸਿੰਘ ਲਹਿਰੀ)-ਸਥਾਨਕ ਬੰਗੀ ਰੋਡ 'ਤੇ ਸਥਿਤ ਆਰ.ਐਮ.ਐਮ.ਡੀ.ਏ.ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤਵੀਰ ਸਿੰਘ ਅਸੀਜ਼ਾ ਦੀ ਪ੍ਰਧਾਨਗੀ ਹੇਠ ਅਧਿਆਪਕਾਂ ਅਤੇ ਬੱਚਿਆਂ ਵਲੋਂ 'ਧੀਆਂ ਦੀ ਲੋਹੜੀ' ...
ਲਹਿਰਾ ਮੁਹੱਬਤ, 11 ਜਨਵਰੀ (ਭੀਮ ਸੈਨ ਹਦਵਾਰੀਆ)- ਸਥਾਨਕ ਦੀਪ ਇੰਸਟੀਟਿਊਟ ਆਫ ਨਰਸਿੰਗ ਐਾਡ ਮੈਡੀਕਲ ਸਾਇੰਸਜ਼ ਲਹਿਰਾਮੁਹੱਬਤ ਵਿਖੇ ਅੱਜ ਲੋਹੜੀ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ 'ਧੀਆਂ ਦੀ ਲੋਹੜੀ' ਮਨਾਈ ਗਈ | ਕਾਲਜ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ...
ਭਗਤਾ ਭਾਈਕਾ, 11 ਜਨਵਰੀ (ਸੁਖਪਾਲ ਸਿੰਘ ਸੋਨੀ)-ਸਰਕਾਰੀ ਗਰਲਜ਼ ਸੈਕੰਡਰੀ ਸਕੂਲ ਮਲੂਕਾ ਨੂੰ ਮਹਿੰਦਰ ਸਿੰਘ ਬੈਹਨੀਵਾਲ ਐਡਵੋਕੇਟ ਵਲੋਂ ਐਲ.ਈ.ਡੀ. ਦਿੱਤੀ ਗਈ | ਇਸ ਮੌਕੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ...
ਭੁੱਚੋ ਮੰਡੀ, 11 ਜਨਵਰੀ (ਬਿੱਕਰ ਸਿੰਘ ਸਿੱਧੂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਕਲਾਂ ਵਿਖੇ ਪਿ੍ੰਸੀਪਲ ਮੈਡਮ ਮਨਿੰਦਰ ਕੌਰ ਢਿੱਲੋਂ ਦੀ ਅਗਵਾਈ ਵਿਚ ਸੈਸ਼ਨ 2017-18 ਦੌਰਾਨ ਵੱਖ-ਵੱਖ ਕਲਾਸਾਂ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ...
ਕਾਲਾਂਵਾਲੀ , 11 ਜਨਵਰੀ (ਪੰਨੀਵਾਲੀਆ)- ਹਲਕਾ ਕਾਲਾਂਵਾਲੀ ਤੋਂ ਹਰਿਆਣਾ ਲੋਕਹਿਤ ਪਾਰਟੀ ਦੇ ਪ੍ਰਤੀਨਿਧੀ ਨਿਰਮਲ ਸਿੰਘ ਮਲੜ੍ਹੀ ਨੇ ਪਿੰਡ ਮਲੜ੍ਹੀ ਵਿਖੇ ਜਨਨਾਇਕ ਜਨਤਾ ਪਾਰਟੀ ਦੇ ਬਾਨੀ ਡਾ. ਅਜੈ ਸਿੰਘ ਚੌਟਾਲਾ ਦੀ ਹਾਜ਼ਰੀ ਵਿਚ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਿਲ ...
ਕਾਲਾਂਵਾਲੀ, 11 ਜਨਵਰੀ (ਪੰਨੀਵਾਲੀਆ)- ਸੀ. ਆਈ.ਏ. ਸਿਰਸਾ ਦੇ ਇੰਚਾਰਜ ਰਹੇ ਦਲੇ ਰਾਮ ਮਹਲਾ ਨੂੰ ਕਾਲਾਂਵਾਲੀ ਦਾ ਥਾਣਾ ਮੁਖੀ ਨਿਯੁਕਤ ਕੀਤਾ ਗਿਆ ਹੈ | ਦਲੇ ਰਾਮ ਮਹਲਾ ਨੇ ਕਾਲਾਂਵਾਲੀ ਥਾਣਾ ਦਾ ਕੰਮਕਾਜ ਸੰਭਾਲ ਲਿਆ ਹੈ | ਦਲੇ ਰਾਮ ਮਹਲਾ ਇਸ ਤੋਂ ਪਹਿਲਾਂ ਵੀ ਦੋ ਵਾਰ ...
ਬਠਿੰਡਾ 11 ਜਨਵਰੀ (ਸਟਾਫ਼ ਰਿਪੋਰਟਰ)- ਇਲੈਟ੍ਰਰੋ ਹੋਮਿਓਪੈਥੀ ਰੀਸਰਚ ਫਾਉਂਡੇਸ਼ਨ ਵਲੋਂ ਇਲੈਕਟਰੋ ਹੋਮਿਓਪੈਥੀ ਇਲਾਜ ਪ੍ਰਣਾਲੀ ਦੇ ਪਿਤਾਮਾ ਡਾ: ਕਾਊਾਟ ਸੀਜ਼ਰ ਮੈਟੀ ਦਾ ਜਨਮ ਦਿਨ ਮਨਾਇਆ ਗਿਆ¢ ਪ੍ਰੋਗਰਾਮ ਵਿਚ ਮੱੁਖ ਮਹਿਮਾਨ ਦੇ ਤੌਰ 'ਤੇ ਫਾੳਾੂਡੇਸ਼ਨ ਦੇ ...
ਰਾਮਪੁਰਾ ਫੂਲ, 11 ਜਨਵਰੀ (ਗੁਰਮੇਲ ਸਿੰਘ ਵਿਰਦੀ)- ਬੀਤੀ ਰਾਤ ਦਸੂਹਾ ਵਿਖੇ ਇਕ ਵਿਆਹ ਦੀ ਜਾਗੋ ਕੱਢਣ ਸਮੇਂ ਚੱਲੀ ਗੋਲੀ ਨਾਲ ਫੋਟੋਗ੍ਰਾਫਰ ਦੀ ਹੋਈ ਮੌਤ ਦੀ ਖਬਰ ਨੇ ਸਮੁੱਚੇ ਫੋਟੋਗ੍ਰਾਫਰ ਭਾਈਚਾਰੇ ਵਿਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ | ਇਸ ਸਬੰਧੀ ਪੰਜਾਬ ...
ਗੋਨਿਆਣਾ, 11 ਜਨਵਰੀ (ਮੱਕੜ)- ਨਵੇਂ ਸਾਲ ਦੀ ਆਮਦ ਨੂੰ ਮੁੱਖ ਰਖਦਿਆਂ ਅਤੇ ਸਰਬਤ ਦੇ ਭਲੇ ਲਈ ਸਥਾਨਕ ਬੱਸ ਅੱਡੇ ਦੇ ਸਮੂਹ ਦੁਕਾਨਦਾਰਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਰਬਤ ਦੇ ਭਲੇ ਅਤੇ ਸੁਖ ਸ਼ਾਂਤੀ ਲਈ ਅਦਰਾਸ ...
ਗੋਨਿਆਣਾ, 11 ਜਨਵਰੀ (ਗਰਗ)- ਮਾਤਾ ਬੇਨਤੀ ਦੇਵੀ ਕਾਨਵੈਂਟ ਸਕੂਲ ਆਕਲੀਆਂ ਕਲਾ ਵਿਖੇ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਸਕੂਲ ਪਿੰ੍ਰਸੀਪਲ ਰਾਜ ਕੁਮਾਰ ਅਗਰਵਾਲ, ਸਕੂਲ ਸਟਾਫ਼ ਅਤੇ ਪ੍ਰਬੰਧਕਾਂ ਨਾਲ ਨਿੱਕੇ-ਨਿੱਕੇ ਵਿਦਿਆਰਥੀਆਂ ਨਾਲ ਲੋਹੜੀ ਦਾ ਤਿਉਹਾਰ ਮਨਾ ...
ਕਾਲਾਂਵਾਲੀ, 11 ਜਨਵਰੀ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਸਕੂਲਾਂ 'ਚ ਛੁੱਟੀਆਂ ਦੌਰਾਨ ਪੰਜ ਦਿਨਾਂ ਚੱਲ ਰਹੇ ਜੀਵਨ ਕੌਸ਼ਲ ਵਿਕਾਸ ਕੈਂਪ ਦੇ ਅੱਜ ਅਖੀਰਲੇ ਦਿਨ ਸਰਕਾਰੀ ਹਾਈ ਸਕੂਲ ਜਗਮਾਲਵਾਲੀ ਵਿਖੇ ਜੈਵਿਕ ਖੇਤੀ ਅਤੇ ਉਸ ਦੇ ਲਾਭ ਸੰਬੰਧੀ ਅਧਿਆਪਕਾਂ ਅਤੇ ...
ਸੀਂਗੋ ਮੰਡੀ, 11 ਜਨਵਰੀ (ਲੱਕਵਿੰਦਰ ਸ਼ਰਮਾ)- ਡੇਰਾ ਵਿਵਾਦ ਨੂੰ ਲੈ ਕੇ ਪੰਜਾਬ-ਹਰਿਆਣਾ ਸਰਹੱਦ 'ਤੇ ਤਲਵੰਡੀ ਸਾਬੋ ਤੇ ਸਥਾਨਕ ਮੰਡੀ ਸੀ ਪੁਲਿਸ ਵਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕੋਈ ਫ਼ੈਸਲੇ ਤੋਂ ਬਾਅਦ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ...
ਤਲਵੰਡੀ ਸਾਬੋ, 11 ਜਨਵਰੀ (ਰਾਹੀ)- ਬੀਤੇ ਕੱਲ੍ਹ ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਖੁਸ਼ਬਾਜ਼ ਸਿੰਘ ਜਟਾਣਾ ਨੂੰ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਪ੍ਰਧਾਨ ਬਣਾਏ 'ਤੇ ਅੱਜ ਹਲਕਾ ਤਲਵੰਡੀ ...
ਬਠਿੰਡਾ 11 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਰਿਜਨਲ ਬਹੁਤਕਨੀਕੀ ਕਾਲਜ ਬਹਿਮਣ ਦੀਵਾਨਾ ਵਿਖੇ ਕੌਮੀ ਸੇਵਾ ਯੋਜਨਾ ਅਤੇ ਰੈੱਡ ਰਿਬਨ ਕਲੱਬ ਦੀ ਅਗਵਾਈ ਵਿਚ ਵਿਦਿਆਰਥੀਆਂ ਨੂੰ ਸਿਹਤ ਸੰਬੰਧੀ ਜਾਗਰੂਕ ਕਰਨ ਅਤੇ ਭਾਰਤੀ ਫ਼ੌਜ਼ ਵਿਚ ਭਰਤੀ ਹੋਣ ਸੰਬੰਧੀ ਜਾਣਕਾਰੀ ...
ਬਠਿੰਡਾ, 11 ਜਨਵਰੀ (ਭਰਪੂਰ ਸਿੰਘ)- ਦਸਮੇਸ਼ ਪਿਤਾ ਜੀ ਦੇ 352ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਹਾਜੀਰਤਨ ਸਾਹਿਬ ਤੋਂ 12 ਜਨਵਰੀ ਨੂੰ 10 ਵਜੇ ਆਰੰਭ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਕਿਲ੍ਹਾ ਮੁਬਾਰਕ ...
ਮੌੜ ਮੰਡੀ, 11 ਜਨਵਰੀ (ਲਖਵਿੰਦਰ ਸਿੰਘ ਮੌੜ)- ਸਥਾਨਕ ਓਮਕਾਰ ਆਈ.ਟੀ.ਆਈ.ਵਿੱਚ ''ਧੀਆਂ ਨੂੰ ਸਮਰਪਿਤ ਲੋਹੜੀ'' ਦਾ ਤਿਓਹਾਰ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਗੁਰਰਾਜ ਸਿੰਘ ਸਿੱਧੂ ਨੇ ਲੋਹੜੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਲੋਹੜੀ ਸਿਰਫ ਪੁੱਤਰਾਂ ਦੀ ਹੀ ...
ਰਾਮਾਂ ਮੰਡੀ, 11 ਜਨਵਰੀ (ਤਰਸੇਮ ਸਿੰਗਲਾ)-ਰਾਮਾਂ ਥਾਣੇ ਦੇ ਏ.ਐਸ.ਆਈ. ਰਾਜਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਰਾਮਾਂ ਮੰਡੀ ਵਿਚੋਂ ਦੋ ਦਵਾਈ ਤਸਕਰਾਂ ਗੁਰਬਿੰਦਰ ਸਿੰਘ ਅਤੇ ਮਨਜੀਤ ਸਿੰਘ ਵਾਸੀਆਨ ਘੁੰਮਣ ਕਲਾਂ ਨੂੰ ਉਸ ਸਮੇਂ ਰੰਗੇ ...
ਕਾਲਾਂਵਾਲੀ, 11 ਜਨਵਰੀ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਸੂਬਾ ਖੇੜਾ ਵਿਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਣਾਏ ਗਏ ਗੁਰਦੁਆਰਾ ਸਾਹਿਬ ਦੇ ਨਵੇਂ ਦਰਬਾਰ ਸਾਹਿਬ ਦੀ ਨੀਂਹ ਗੁਰੂ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਨੇ ਸਿੰਘ ਸਹਿਬਾਨਾਂ ਦੀ ਹਾਜ਼ਰੀ 'ਚ ...
ਰਾਮਪੁਰਾ ਫੂਲ, 11 ਜਨਵਰੀ (ਗੁਰਮੇਲ ਸਿੰਘ ਵਿਰਦੀ)- ਬੀਤੀ ਰਾਤ ਦਸੂਹਾ ਵਿਖੇ ਇਕ ਵਿਆਹ ਦੀ ਜਾਗੋ ਕੱਢਣ ਸਮੇਂ ਚੱਲੀ ਗੋਲੀ ਨਾਲ ਫੋਟੋਗ੍ਰਾਫਰ ਦੀ ਹੋਈ ਮੌਤ ਦੀ ਖਬਰ ਨੇ ਸਮੁੱਚੇ ਫੋਟੋਗ੍ਰਾਫਰ ਭਾਈਚਾਰੇ ਵਿਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ | ਇਸ ਸਬੰਧੀ ਪੰਜਾਬ ...
ਬਠਿੰਡਾ, 11 ਜਨਵਰੀ (ਸਿੱਧੂ)- ਨਾਮਵਰ ਗੀਤਕਾਰ ਮਨਪ੍ਰੀਤ ਟਿਵਾਣਾ 'ਪੀਕ ਪੁਆਇੰਟ ਸਟੂਡੀਓਜ਼' ਦਾ ਲੋਗੋ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਵਲੋਂ ਅੱਜ ਬਠਿੰਡਾ ਵਿਖੇ ਰਿਲੀਜ਼ ਕੀਤਾ ਗਿਆ¢ ਇਸ ਮੌਕੇ ਹਰਭਜਨ ਮਾਨ ਨੇ ਗੀਤਕਾਰ ਮਨਪ੍ਰੀਤ ਟਿਵਾਣਾ ਦੀ ਪੰਜਾਬੀ ਸਭਿਆਚਾਰਕ ...
ਬਠਿੰਡਾ, 11 ਜਨਵਰੀ (ਸਿੱਧੂ)- ਨਹਿਰੂ ਯੁਵਾ ਕੇਂਦਰ, ਬਠਿੰਡਾ ਵਲੋਂ ਡਾ. ਬੀ.ਆਰ. ਅੰਬੇਦਕਰ ਭਵਨ, ਬਠਿੰਡਾ ਵਿਖੇ ਤਿੰਨ ਦਿਨਾਂ ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਵਿਕਾਸ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਰਦੂਲ ਸਿੰਘ ਸਿੱਧੂ ਸਟੇਟ ਐਵਾਰਡੀ, ਜ਼ਿਲ੍ਹਾ ਭਲਾਈ ਅਫ਼ਸਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX