ਤਾਜਾ ਖ਼ਬਰਾਂ


ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦਿਵਾਉਣ ਦੀ ਕੀਤੀ ਜਾਵੇਗੀ ਮੰਗ - ਭਗਵੰਤ ਮਾਨ
. . .  1 day ago
ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸੰਗਰੂਰ ਵੈਨ ਦਰਦਨਾਕ ਹਾਦਸੇ ਵਿਚ 4 ਬੱਚਿਆਂ ਨੂੰ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦੀ ਮੰਗ ਕੀਤੀ ਜਾਵੇਗੀ। ਇਸ ਸਬੰਧ ਵਿਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਜਾਣਕਾਰੀ...
ਕੋਰੋਨਾਵਾਇਰਸ : ਚੀਨ ਦੇ ਵੁਹਾਨ ਤੋਂ ਭਾਰਤ ਲਿਆਂਦੇ ਗਏ 406 ਭਾਰਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਨਵੀਂ ਦਿੱਲੀ, 16 ਫਰਵਰੀ- ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਕਈ ਲੋਕ ਇਸ ਜਾਨ ਲੇਵਾ ਵਾਇਰਸ ਦੀ ਲਪੇਟ 'ਚ...
ਲੌਂਗੋਵਾਲ ਵੈਨ ਹਾਦਸੇ 'ਚ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਕੈਪਟਨ ਨੇ ਦਿੱਤੀ ਸ਼ਾਬਾਸ਼
. . .  1 day ago
ਚੰਡੀਗੜ੍ਹ, 16 ਫਰਵਰੀ- ਬੀਤੇ ਦਿਨੀਂ ਸੰਗਰੂਰ ਵਿਖੇ ਸਕੂਲ ਵੈਨ ਨੂੰ ਲੱਗੀ ਅੱਗ 'ਚ ਕੁੱਦ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ 4 ਬੱਚਿਆਂ ਦੀ ਜਾਨ...
ਸਰਕਾਰ, ਪ੍ਰਸ਼ਾਸਨ ਅਤੇ ਖ਼ਰਾਬ ਸਿਸਟਮ ਦੀ ਲਾਪਰਵਾਹੀ ਕਾਰਨ ਵਾਪਰਿਆਂ ਲੌਂਗੋਵਾਲ ਵੈਨ ਹਾਦਸਾ : ਵਿਨਰਜੀਤ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ) - ਲੌਂਗੋਵਾਲ ਵਿਖੇ ਚਾਰ ਬੱਚਿਆਂ ਦੇ ਜਿੰਦਾ ਸੜ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰੇ ਵਿਨਰਜੀਤ ...
ਚਾਰ ਕਾਰ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਲੁੱਟੇ ਦੋ ਲੱਖ ਰੁਪਏ
. . .  1 day ago
ਬਠਿੰਡਾ, 16 ਫਰਵਰੀ (ਨਾਇਬ ਸਿੱਧੂ)- ਬਠਿੰਡਾ 'ਚ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਦੋ ਲੱਖ ਰੁਪਏ ਲੁੱਟਣ...
ਅਕਾਲੀ ਦਲ (ਬ) ਦੇ ਵਫ਼ਦ ਵਲੋਂ ਲੌਂਗੋਵਾਲ ਹਾਦਸੇ ਦੇ ਪੀੜਤਾਂ ਨਾਲ ਦੁੱਖ ਦਾ ਪ੍ਰਗਟਾਵਾ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ)- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ...
ਭੀਮਾ ਕੋਰੇਗਾਂਵ ਮਾਮਲੇ ਨੂੰ ਐੱਨ. ਆਈ. ਏ. ਕੋਲ ਸੌਂਪ ਕੇ ਊਧਵ ਠਾਕਰੇ ਨੇ ਚੰਗਾ ਕੀਤਾ- ਫੜਨਵੀਸ
. . .  1 day ago
ਮੁੰਬਈ, 16 ਫਰਵਰੀ- ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਊਧਵ ਠਾਕਰੇ ਵਲੋਂ ਭੀਮਾ ਕੋਰੇਗਾਂਵ ਮਾਮਲੇ ਨੂੰ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਹਵਾਲੇ...
ਨਾਈਜੀਰੀਆ ਦੇ ਦੋ ਪਿੰਡਾਂ 'ਚ ਹਮਲਾ ਕਰਕੇ ਹਮਲਾਵਰਾਂ ਨੇ 30 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ
. . .  1 day ago
ਆਬੂਜਾ, 16 ਫਰਵਰੀ- ਉੱਤਰੀ-ਪੱਛਮੀ ਨਾਈਜੀਰੀਆ ਦੇ ਇੱਕ ਇਲਾਕੇ 'ਚ ਹਥਿਆਰਬੰਦ ਗਿਰੋਹਾਂ ਨੇ ਦੋ ਪਿੰਡਾਂ 'ਚ ਹਮਲਾ ਕਰਕੇ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਵਲੋਂ ਅੱਜ ਇਹ ਜਾਣਕਾਰੀ...
ਕੋਲਕਾਤਾ ਦੇ ਰਾਜਾ ਬਾਜ਼ਾਰ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਕੋਲਕਾਤਾ, 16 ਫਰਵਰੀ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਰਾਜਾ ਬਾਜ਼ਾਰ 'ਚ ਇੱਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ...
ਸ਼ਰਦ ਪਵਾਰ ਨੇ ਐਨ.ਸੀ.ਪੀ ਦੇ ਮੰਤਰੀਆਂ ਦੀ ਸੋਮਵਾਰ ਨੂੰ ਬੁਲਾਈ ਬੈਠਕ
. . .  1 day ago
ਮੁੰਬਈ, 16 ਫਰਵਰੀ- ਐਨ.ਸੀ.ਪੀ ਮੁਖੀ ਸ਼ਰਦ ਪਵਾਰ ਨੇ ਸੋਮਵਾਰ ਨੂੰ ਮੁੰਬਈ 'ਚ ਮਹਾਰਾਸ਼ਟਰ ਸਰਕਾਰ 'ਚ ਪਾਰਟੀ ਦੇ ਮੰਤਰੀਆਂ...
ਕੇਰਲ 'ਚ ਨਹੀਂ ਲਾਗੂ ਹੋਵੇਗਾ ਸੀ. ਏ. ਏ. ਅਤੇ ਐੱਨ. ਪੀ. ਆਰ.- ਪਿਨਰਾਈ ਵਿਜੇਅਨ
. . .  1 day ago
ਤਿਰੂਵਨੰਤਪੁਰਮ, 16 ਫਰਵਰੀ- ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਅਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਨਾ ਤਾਂ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਲਾਗੂ ਕਰੇਗੀ ਅਤੇ...
ਔਰਤਾਂ ਦੀ ਸੁਰੱਖਿਆ ਅਤੇ ਕਿਸਾਨਾਂ ਦੇ ਮੁੱਦੇ 'ਤੇ ਭਾਜਪਾ 22 ਫਰਵਰੀ ਨੂੰ ਮਹਾਰਾਸ਼ਟਰ 'ਚ ਕਰੇਗੀ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 16 ਫਰਵਰੀ- ਔਰਤਾਂ ਦੀ ਸੁਰੱਖਿਆ ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਮਹਾਰਾਸ਼ਟਰ ਸਰਕਾਰ ਦੇ ਖ਼ਿਲਾਫ਼ 22 ਫਰਵਰੀ ਨੂੰ ਸੂਬਾ ਪੱਧਰੀ ...
ਜਲਦੀ ਹੀ ਸੁਖਬੀਰ ਮੁਕਤ ਹੋਵੇਗੀ ਸ਼੍ਰੋਮਣੀ ਕਮੇਟੀ- ਢੀਂਡਸਾ
. . .  1 day ago
ਸੰਦੌੜ, 16 ਫਰਵਰੀ (ਜਸਵੀਰ ਸਿੰਘ ਜੱਸੀ)- ਕਰੀਬ 25 ਸਾਲ ਤੋਂ ਜੇਲ੍ਹ 'ਚ ਬੰਦ ਸਿੱਖ ਕੈਦੀ ਭਾਈ ਦਯਾ ਸਿੰਘ ਲਾਹੌਰੀਆ ਨੂੰ ਆਪਣੇ ਪੁੱਤਰ ਸੁਰਿੰਦਰ ਸਿੰਘ ਸੰਧੂ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ 20 ਦਿਨਾਂ ਦੀ ਪੈਰੋਲ...
ਸੀ.ਏ.ਏ ਅਤੇ ਧਾਰਾ 370 ਦੇ ਫ਼ੈਸਲੇ 'ਤੇ ਰਹਾਂਗੇ ਕਾਇਮ : ਪ੍ਰਧਾਨ ਮੰਤਰੀ ਮੋਦੀ
. . .  1 day ago
ਵਾਰਾਨਸੀ, 16 ਫਰਵਰੀ- ਨਾਗਰਿਕਤਾ ਸੋਧ ਕਾਨੂੰਨ 'ਤੇ ਮੱਚੇ ਸਿਆਸੀ ਬਵਾਲ ਅਤੇ ਸ਼ਾਹੀਨ ਬਾਗ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ...
ਦਿੱਲੀ ਦੀ ਸੀ. ਆਰ. ਪਾਰਕ 'ਚ ਢਹਿ-ਢੇਰੀ ਹੋਇਆ ਮਕਾਨ
. . .  1 day ago
ਨਵੀਂ ਦਿੱਲੀ, 16 ਫਰਵਰੀ- ਦਿੱਲੀ ਦੀ ਸੀ. ਆਰ. ਪਾਰਕ 'ਚ ਇੱਕ ਮਕਾਨ ਦੇ ਡਿੱਗਣ ਦੀ ਖ਼ਬਰ ਹੈ। ਮਕਾਨ ਦੇ ਮਲਬੇ ਹੇਠਾਂ ਦੋ ਲੋਕਾਂ ਦੇ ਫਸੇ...
ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ 'ਚ ਦੀਨਦਿਆਲ ਉਪਾਧਿਆਏ ਦੀ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਰਾਖਵੇਂਕਰਨ ਸੰਬੰਧੀ ਚੰਦਰਸ਼ੇਖਰ ਆਜ਼ਾਦ ਵੱਲੋਂ ਮੰਡੀ ਹਾਊਸ ਤੋਂ ਕੱਢਿਆ ਗਿਆ ਮਾਰਚ
. . .  1 day ago
ਸ਼ਾਹੀਨ ਬਾਗ ਤੋਂ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਅਮਿਤ ਸ਼ਾਹ ਦੀ ਰਿਹਾਇਸ਼ ਵੱਲ ਮਾਰਚ ਕੀਤਾ ਸ਼ੁਰੂ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 'ਕਾਸ਼ੀ ਮਹਾਂਕਾਲ ਐਕਸਪ੍ਰੈੱਸ' ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
. . .  1 day ago
ਬੀਬੀ ਭੱਠਲ ਨੇ ਲੌਂਗੋਵਾਲ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 28 ਪੋਹ ਸੰਮਤ 550

ਸੰਪਾਦਕੀ

ਸੈਰ-ਸਪਾਟੇ ਨੂੰ ਉਦਯੋਗ ਬਣਾਉਣ ਲਈ ਬੁਨਿਆਦੀ ਸਹੂਲਤਾਂ ਜ਼ਰੂਰੀ

ਦੁਨੀਆ ਦੀ ਰਚਨਾ ਕਰਨ ਵਾਲੇ ਨੇ ਇਹੀ ਸੋਚ ਕੇ ਧਰਤੀ ਜਾਂ ਸਮੁੰਦਰ, ਆਕਾਸ਼ ਜਾਂ ਵਾਤਾਵਰਨ ਨੂੰ ਵੱਖ-ਵੱਖ ਰੰਗਾਂ ਨਾਲ ਸਜਾਇਆ ਹੋਵੇਗਾ ਕਿ ਮਨੁੱਖ ਇਨ੍ਹਾਂ ਦੀ ਸੁੰਦਰਤਾ ਨੂੰ ਨਿਹਾਰਦਾ ਰਹੇ ਅਤੇ ਆਨੰਦ ਨੂੰ ਮਹਿਸੂਸ ਕਰੇ। ਜੰਗਲ, ਪਹਾੜ, ਨਦੀਆਂ ਆਪਣੇ-ਆਪਣੇ ਕਈ ਰੂਪਾਂ ਵਿਚ ਨਾ ਸਿਰਫ ਸਾਨੂੰ ਆਕਰਸ਼ਤ ਕਰਦੀਆਂ ਹਨ ਸਗੋਂ ਉਨ੍ਹਾਂ ਵਿਚ ਵਸਣ ਲਈ ਵੀ ਸੱਦਾ ਦਿੰਦੀਆਂ ਹਨ। ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਕੁਦਰਤੀ ਜੀਵਨ ਦੀ ਸੰਭਾਲ ਅਤੇ ਉਸ ਦਾ ਪਾਲਣ-ਪੋਸਣ ਵੀ ਕਰੀਏ। ਆਪਣੇ ਦੇਸ਼ ਨੂੰ ਪੂਰੀ ਤਰ੍ਹਾਂ ਦੇਖਣ ਲਈ ਇਕ ਜਨਮ ਕਾਫੀ ਨਹੀਂ, ਫਿਰ ਵੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਵੀ ਹੋ ਸਕੇ ਕੁਦਰਤੀ ਨਜ਼ਾਰਿਆਂ ਦਾ ਲੁਤਫ਼ ਉਠਾਇਆ ਜਾਵੇ ਅਤੇ ਸਦੀਆਂ ਤੋਂ ਬਣਾਈ ਗਈ ਵਿਰਾਸਤ ਨੂੰ ਨਿਹਾਰਿਆ ਜਾਵੇ।
ਵਿਦੇਸ਼ ਦੀ ਚਰਚਾ ਜਾਂ ਉਥੇ ਜਾਣ ਤੋਂ ਪਹਿਲਾਂ ਆਪਣੇ ਦੇਸ਼ ਦੀ ਗੱਲ ਕਰਨੀ ਜ਼ਰੂਰੀ ਹੈ, ਕਿਉਂਕਿ ਅਸੀਂ ਕਿਸੇ ਵੀ ਪਾਸਿਉਂ ਘੱਟ ਨਹੀਂ ਹਾਂ। ਉੱਤਰ-ਪੂਰਬੀ ਸੂਬਿਆਂ ਵਿਚ ਸੁੰਦਰਤਾ, ਰੁਮਾਂਚ ਅਤੇ ਰਹੱਸ ਦਾ ਇਕ ਅਨੋਖਾ ਮਿਸ਼ਰਣ ਹੈ। ਉਥੋਂ ਦੇ ਜੰਗਲ ਅਤੇ ਪਵਿੱਤਰ ਬਨਸਪਤੀ ਅਤੇ ਗੁਫ਼ਾਵਾਂ ਬੇਹੱਦ ਅਦਭੁੱਤ ਹਨ। ਇਥੇ ਵੇਟੋਮੋ ਗੁਫ਼ਾ ਦਾ ਜ਼ਿਕਰ ਕਰਨਾ ਚਾਹਾਂਗਾ, ਜਿਹੜੀ ਨਿਊਜ਼ੀਲੈਂਡ ਦੇ ਆਕਲੈਂਡ ਵਿਚ ਸਥਿਤ ਹੈ। ਇਹ ਹਜ਼ਾਰਾਂ ਸਾਲ ਤੋਂ ਬਣ ਰਹੀਆਂ ਚੂਨੇ ਦੀਆਂ ਚਟਾਨਾਂ ਹਨ, ਜਿਹੜੀਆਂ ਛੱਤ ਤੋਂ ਲਟਕੀਆਂ ਹੋਈਆਂ ਹਨ। ਇਨ੍ਹਾਂ ਨੂੰ ਕਿਸੇ ਵੀ ਢੰਗ ਨਾਲ ਛੋਹਣ ਦੀ ਸਖ਼ਤ ਮਨਾਹੀ ਹੈ। ਛੱਤ ਉੱਤੇ ਚਮਕਦੇ ਜੁਗਨੂੰਆਂ ਦੀ ਰੌਸ਼ਨੀ ਅਦਭੁੱਤ ਹੈ ਅਤੇ ਇਨਸਾਨ ਨੇ ਵੀ ਇਸ ਦ੍ਰਿਸ਼ ਨੂੰ ਵਿਖਾਉਣ ਲਈ ਕੀਤੀ ਕਾਰਾਗਰੀ ਬਹੁਤ ਆਕਰਸ਼ਕ ਹੈ। ਅਜਿਹਾ ਕਿਵੇਂ ਕੀਤਾ ਹੋਵੇਗਾ? ਬਹੁਤ ਹੀ ਕਾਬਿਲੇ-ਤਾਰੀਫ਼ ਹੈ। ਸੋਚ ਵਿਚ ਆ ਗਈਆਂ ਆਪਣੇ ਦੇਸ਼ ਦੀਆਂ ਗੁਫ਼ਾਵਾਂ ਇਕ ਤਾਂ ਉਨ੍ਹਾਂ ਤੱਕ ਪਹੁੰਚਣਾ ਮੁਸ਼ਕਿਲ ਹੈ ਅਤੇ ਦੂਸਰਾ ਰਸਤੇ ਵਿਚ ਖਾਣ-ਪੀਣ ਜਾਂ ਪਾਖਾਨਿਆਂ ਤੱਕ ਦਾ ਪ੍ਰਬੰਧ ਵੀ ਕੋਈ ਖ਼ਾਸ ਚੰਗਾ ਨਹੀਂ ਹੈ। ਜੇਕਰ ਸਾਡਾ ਸੈਰ-ਸਪਾਟਾ ਵਿਭਾਗ ਸੁਚੇਤ ਹੋ ਜਾਵੇ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਦੇਵੇ ਤਾਂ ਸਾਡੇ ਦੇਸ਼ ਵਿਚ ਅਜਿਹੀਆਂ ਕਈ ਗੁਫ਼ਾਵਾਂ ਹਨ, ਜਿਹੜੀਆਂ ਰਹੱਸ, ਰੁਮਾਂਚ ਲਈ ਮਸ਼ਹੂਰ ਹਨ ਅਤੇ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਆਕਰਸ਼ਣ ਹੋ ਸਕਦੀਆਂ ਹਨ। ਰੁਜ਼ਗਾਰ ਅਤੇ ਆਮਦਨੀ ਦਾ ਜ਼ਰੀਆ ਸਰਕਾਰ ਲਈ ਵੀ ਅਤੇ ਜਿਹੜੇ ਲੋਕ ਇਨ੍ਹਾਂ ਥਾਵਾਂ 'ਤੇ ਅਜਿਹੀਆਂ ਸਹੂਲਤਾਂ ਦੇ ਸਕਣ ਉਨ੍ਹਾਂ ਲਈ ਵੀ। ਚਿਰਾਪੂੰਜੀ ਦੇ ਜਲ ਸਰੋਤ ਅਤੇ ਕਾਜੀਰੰਗਾ ਦੀ ਕੁਦਰਤੀ ਖੂਬਸੂਰਤੀ ਦੰਦਾਂ ਥੱਲੇ ਉਂਗਲੀਆਂ ਦਬਾਉਣ ਨੂੰ ਮਜਬੂਰ ਕਰ ਦਿੰਦੀ ਹੈ।
ਸਾਡੇ ਦੇਸ਼ ਵਿਚ ਸੈਰ-ਸਪਾਟੇ ਲਈ ਹੁਣ ਆਉਣ ਵਾਲੇ ਦੇਸ਼ੀ-ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਏਨੀ ਜ਼ਿਆਦਾ ਹੈ ਕਿ ਜ਼ਰੂਰੀ ਬੁਨਿਆਦੀ ਸਹੂਲਤਾਂ ਮਿਲ ਜਾਣ ਤਾਂ ਸੈਰ-ਸਪਾਟਾ ਇਕ ਉਦਯੋਗ ਬਣ ਜਾਵੇ। ਆਪਣੇ ਦੇਸ਼ ਵਿਚ ਕੁਝ ਕੁ ਥਾਵਾਂ ਨੂੰ ਛੱਡ ਕੇ ਹੋਰ ਸਾਰੀਆਂ ਹੀ ਥਾਵਾਂ 'ਤੇ ਆਵਾਜਾਈ ਦੇ ਸਾਧਨਾਂ ਦੀ ਹਾਲਤ ਬਹੁਤ ਖਰਾਬ ਹੈ। ਇਹ ਸੋਚ ਕੇ ਮਨ ਨੂੰ ਦੁੱਖ ਹੁੰਦਾ ਹੈ ਕਿ ਸਾਡੇ ਦੇਸ਼ ਨਾਲੋਂ ਆਬਾਦੀ ਅਤੇ ਆਕਾਰ ਵਿਚ ਛੋਟੇ ਦੇਸ਼ ਆਪਣੀਆਂ ਸੋਹਣੀਆਂ ਅਤੇ ਕੁਦਰਤੀ ਥਾਵਾਂ ਨੂੰ ਉਤਸ਼ਾਹਤ ਕਰਨ ਲਈ ਸਾਡੇ ਨਾਲੋਂ ਕਾਫੀ ਅੱਗੇ ਹਨ। ਏਨੀ ਕੁਦਰਤੀ ਸੁੰਦਰਤਾ ਹੋਣ ਦੇ ਬਾਵਜੂਦ ਸੈਲਾਨੀ ਘੱਟ ਕਿਉਂ ਆ ਰਹੇ ਹਨ, ਇਸ ਲਈ ਕਮੀ ਕਿੱਥੇ ਹੈ ਅਤੇ ਗ਼ਲਤੀ ਕਿੱਥੇ ਹੋ ਰਹੀ ਹੈ, ਇਸ ਦਾ ਪਤਾ ਲਗਾਉਣਾ ਜ਼ਰੂਰੀ ਹੈ। ਜੇਕਰ ਸਫ਼ਾਈ, ਸੁਰੱਖਿਆ ਅਤੇ ਆਵਾਜਾਈ ਦੇ ਸਾਧਨ ਦੀ ਵਿਵਸਥਾ ਚੰਗੀ ਹੋ ਜਾਵੇ, ਏਨਾ ਹੀ ਬਹੁਤ ਹੋਵੇਗਾ।
ਅਜਿਹਾ ਲਗਦਾ ਹੈ ਕਿ ਵਿਦੇਸ਼ਾਂ ਵਿਚ ਖ਼ਾਸ ਕਰ ਯੂਰਪ ਅਤੇ ਆਸਟ੍ਰੇਲੀਆ ਮਹਾਂਦੀਪ ਵਿਚ ਸੈਰ-ਸਪਾਟੇ ਨੂੰ ਜਿੰਨੀ ਗੰਭੀਰਤਾ ਨਾਲ ਲਿਆ ਗਿਆ ਹੈ, ਉਸ ਤੋਂ ਇਨ੍ਹਾਂ ਦੇਸ਼ਾਂ ਵਿਚ ਘੁੰਮਣ-ਫਿਰਨ ਦੀ ਇੱਛਾ ਹੋ ਜਾਣਾ ਸੁਭਾਵਿਕ ਹੈ। ਇਸ ਦਾ ਮੁੱਖ ਕਾਰਨ ਇਨ੍ਹਾਂ ਦੇਸ਼ਾਂ ਵਿਚ ਉਪਲਬਧ ਉਹ ਸਹੂਲਤਾਂ ਹਨ ਜਿਨ੍ਹਾਂ ਸਬੰਧੀ ਸਾਡੇ ਦੇਸ਼ ਵਿਚ ਕਲਪਨਾ ਹੀ ਕੀਤੀ ਜਾ ਸਕਦੀ ਹੈ।
ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਦੁਕਾਨਾਂ ਵਿਚ ਸਾਮਾਨ ਦੀ ਵਿਕਰੀ ਦੇ ਅੰਦਾਜ਼ ਤੋਂ ਇਸ ਗੱਲ ਦਾ ਪਤਾ ਲੱਗ ਸਕਦਾ ਹੈ ਕਿ ਉਹ ਲੋਕ ਸੈਰ-ਸਪਾਟੇ ਦੇ ਉਦਯੋਗ 'ਤੇ ਕਿਸ ਹੱਦ ਤੱਕ ਨਿਰਭਰ ਕਰਦੇ ਹਨ। ਸੁਭਾਵਿਕ ਹੈ ਕਿ ਜਦੋਂ ਵੀ ਅਸੀਂ ਘੁੰਮਣ ਜਾਂਦੇ ਹਾਂ ਤਾਂ ਆਪਣੇ ਕਿਸੇ ਖ਼ਾਸ ਦੋਸਤਾਂ-ਮਿੱਤਰਾਂ ਲਈ ਕੋਈ ਤੋਹਫ਼ਾ ਜ਼ਰੂਰ ਖਰੀਦਦੇ ਹਾਂ, ਜਿਸ ਦਾ ਇਕ ਵੱਖਰਾ ਹੀ ਆਨੰਦ ਹੁੰਦਾ ਹੈ। ਇਸ ਦੀ ਤੁਲਨਾ ਵਿਚ ਸਾਡੇ ਦੇਸ਼ ਵਿਚ ਆਏ ਵਿਦੇਸ਼ੀਆਂ ਨੂੰ ਬਹੁਤ ਹੀ ਘੱਟ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ। ਮੁਢਲੀਆਂ ਸਹੂਲਤਾਂ ਜਿਵੇਂ ਕਿ ਖਾਣ-ਪੀਣ, ਸੁਰੱਖਿਆ ਆਦਿ ਹੀ ਅਸੀਂ ਮੁਹੱਈਆ ਕਰਵਾ ਦੇਈਏ ਤਾਂ ਰੁਜ਼ਗਾਰ ਦੇ ਸਾਧਨ ਵੀ ਵਧਣਗੇ ਅਤੇ ਵਿਦੇਸ਼ ਮੁਦਰਾ ਦੀ ਕਮਾਈ ਦੇਸ਼ ਨੂੰ ਵੱਖਰੇ ਤੌਰ 'ਤੇ ਹੋਵੇਗੀ।

pooranchandsarin@gmail.com

 


ਖ਼ਬਰ ਸ਼ੇਅਰ ਕਰੋ

ਖੇਤੀ ਆਧਾਰਿਤ ਉਦਯੋਗ ਦੇ ਸਕਦੇ ਹਨ ਪੇਂਡੂ ਪੰਜਾਬ ਨੂੰ ਨਵੀਂ ਦਿਸ਼ਾ

ਭਾਰਤੀ ਖੇਤੀ ਦੀਆਂ ਸਮੱਸਿਆਵਾਂ ਦੇ ਅਧਿਐਨ ਲਈ ਤਤਕਾਲੀ ਕੇਂਦਰ ਸਰਕਾਰ ਨੇ 2004 ਵਿਚ ਪ੍ਰੋ: ਐਮ.ਐਸ ਸਵਾਮੀਨਾਥਨ ਦੀ ਪ੍ਰਧਾਨਗੀ ਹੇਠ ਇਕ ਰਾਸ਼ਟਰੀ ਪੱਧਰ ਦਾ ਖੇਤੀ ਕਮਿਸ਼ਨ ਗਠਨ ਕੀਤਾ ਸੀ ਜਿਸ ਨੇ 2006 ਵਿਚ ਆਪਣੀ ਆਖਰੀ ਰਿਪੋਰਟ ਦਿੰਦੇ ਹੋਏ ਪੰਜਾਬ ਸੂਬੇ ਦੀ ਅਹਿਮੀਅਤ ਨੂੰ ...

ਪੂਰੀ ਖ਼ਬਰ »

ਡੇਰਾ ਮੁਖੀ ਫਿਰ ਕਾਨੂੰਨੀ ਸ਼ਿਕੰਜੇ ਵਿਚ

ਅਖੀਰ 16 ਸਾਲ ਬਾਅਦ ਇਕ ਵਾਰ ਫਿਰ ਗੁਰਮੀਤ ਰਾਮ ਰਹੀਮ ਕਾਨੂੰਨ ਦੇ ਸ਼ਿਕੰਜੇ ਵਿਚ ਬੁਰੀ ਤਰ੍ਹਾਂ ਫਸ ਗਏ ਹਨ। ਵਿਸ਼ੇਸ਼ ਅਦਾਲਤ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਇਕ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਕੇਸ ਵਿਚ ਦੋਸ਼ੀ ਕਰਾਰ ਦੇ ਦਿੱਤਾ ਹੈ। ਗੁਰਮੀਤ ਰਾਮ ਰਹੀਮ ਦੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX