ਨਕੋਦਰ, 11 ਜਨਵਰੀ (ਗੁਰਵਿੰਦਰ ਸਿੰਘ, ਭੁਪਿੰਦਰ ਅਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਨਵੇਂ ਚੁਣੇ ਗਏ 880 ਸਰਪੰਚਾਂ, 5460 ਪੰਚਾਂ, ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਦਾਣਾ ਮੰਡੀ ਨਕੋਦਰ 'ਚ ਰੱਖੇ ਗਏ ਸਹੁੰ ਚੁੱਕ ਸਮਾਗਮ 'ਚ ਸਹੁੰ ਚੁਕਾਉਣ ਮੌਕੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਸਰਪੰਚਾਂ, ਪੰਚਾਂ ਨੂੰ ਸੰਬੋੋਧਨ ਕਰਦਿਆਂ ਕਿਹਾ ਕਿ ਲੋਕਤੰਤਰ 'ਚ ਪੰਚਾਇਤੀ ਰਾਜ ਦੀ ਸਭ ਤੋਂ ਵੱਧ ਅਹਿਮੀਅਤ ਹੈ | ਲੋਕਤੰਤਰ ਜਿਨ੍ਹਾਂ ਪਿੰਡਾਂ ਵਿਚ ਸ਼ਕਤੀਸ਼ਾਲੀ ਹੋਵੇਗਾ, ਦੇਸ਼ ਓਨਾ ਤੇਜ਼ੀ ਨਾਲ ਵਿਕਾਸ ਕਰੇਗਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਮਹਾਤਮਾ ਗਾਂਧੀ ਦੀ ਸੋਚ ਸੀ ਕਿ ਦੇਸ਼ ਨੂੰ ਪਿੰਡ ਪੱਧਰ 'ਤੇ ਮਜ਼ਬੂਤ ਕਰਨ ਨਾਲ ਹੀ ਦੇਸ਼ ਤਰੱਕੀ ਕਰੇਗਾ | ਇਸ ਲਈ ਪੰਚਾਇੰਤੀ ਚੋਣਾਂ ਦੀ ਅਹਿਮ ਭੂਮਿਕਾ ਹੈ | ਹੁਣ ਜਦੋਂ ਇਕ ਵੱਡੀ ਗਿਣਤੀ 'ਚ ਪੰਚ, ਸਰਪੰਚ ਚੁਣ ਕੇ ਇਥੇ ਆਏ ਹੋ ਤਾਂ ਤੁਸੀਂ ਸਾਰੇ ਧੜੇਬੰਦੀ ਤੋਂ ਉੱਠ ਕੇ ਹਾਰੇ ਹੋਏ ਉਮੀਦਵਾਰਾਂ ਨੂੰ ਨਾਲ ਲੈ ਕੇ ਆਪਣੇ-ਆਪਣੇ ਪਿੰਡਾਂ ਦਾ ਵਿਕਾਸ ਕਰੋ | ਪੰਚਾਇੰਤ ਨੂੰ ਸਰਕਾਰ ਵਲੋਂ ਗ੍ਰਾਂਟ ਦੇ ਨਾਲ ਪੰਚਾਇਤ ਦੀ ਸ਼ਮਲਾਟ ਜ਼ਮੀਨ ਤੋਂ ਰੈਵੇਨਿਊ ਮਿਲਦਾ ਹੈ | ਇਸ ਰੈਵੇਨਿਊ ਨਾਲ ਪਿੰਡ ਦੀ ਨੁਹਾਰ ਬਦਲੀ ਜਾ ਸਕਦੀ ਹੈ | ਪਿੰਡ 'ਚ ਸ਼ਾਮਲਾਟੀ ਜ਼ਮੀਨ 'ਤੇ ਕੀਤੇ ਹੋਏ ਕਬਜ਼ੇ ਆਪਸ 'ਚ ਮਿਲ ਕੇ ਮੁਕਤ ਕਰਾਉਣੇ ਚਾਹੀਦੇ ਹਨ ਤਾਂ ਜੋ ਕਬਜ਼ੇ ਵਾਲੀਆਂ ਜ਼ਮੀਨਾਂ ਤੋਂ ਵੀ ਆਮਦਨ ਵਧਾਈ ਜਾ ਸਕੇ | ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵੇਲੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਜਾ ਰਹੇ ਹਨ | ਪੰਜਾਬ 'ਚ ਨਸ਼ਾ ਚਰਮ ਸੀਮਾ 'ਤੇ ਸੀ ਤੇ ਸਰਕਾਰ ਇਸ ਨੂੰ ਸਮਾਪਤ ਕਰਨ ਲਈ ਅਹਿਮ ਭੂਮਿਕਾ ਨਿਭਾਅ ਰਹੀ ਹੈ | ਹੌਲੀ-ਹੌਲੀ ਨਸ਼ਾ ਪੰਜਾਬ 'ਚੋਂ ਘੱਟ ਹੋ ਰਿਹਾ ਹੈ ਤੇ ਪੰਜਾਬ ਦੀ ਜਵਾਨੀ ਨਸ਼ੇ ਤੋਂ ਬਚ ਰਹੀ ਹੈ | ਹੁਣ ਪਿੰਡ 'ਚ ਪੰਚਾਇਤ ਦੀ ਜ਼ਿੰਮੇਵਾਰੀ ਹੈ ਨਸ਼ੇ ਨੂੰ ਰੋਕਿਆ ਜਾਵੇ ਤਾਂ ਜੋ ਇਹ ਨਸ਼ਾ ਮੁਕੰਮਲ ਤੌਰ 'ਤੇ ਸਮਾਪਤ ਹੋ ਜਾਵੇ | ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਜੋ ਹੁਣ ਤੱਕ ਕਿਸਾਨਾਂ ਦਾ ਲੱਖ ਦਾ ਕਰਜ਼ਾ ਮੁਆਫ ਕਰ ਦਿੱਤਾ ਗਿਆ ਹੈ | ਪੰਜਾਬ 'ਚ ਨੌਜਵਾਨਾਂ ਦੇ ਰੁਜ਼ਗਾਰ ਦੇ ਰਸਤੇ ਖੋਲ੍ਹੇ ਗਏ ਤੇ ਤਿੰਨ ਲੱਖ ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ | ਇਸ ਦੇ ਨਾਲ ਹੀ 3500 ਟੀਚਰ ਭਰਤੀ ਕੀਤੇ ਗਏ ਹਨ | ਸਿੱਖਿਆ ਮੰਤਰੀ ਨੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਅੱਗੇ ਕਿਹਾ ਕਿ ਐਸ. ਸੀ. ਭਾਈਚਾਰੇ ਦੀ ਪੰਜ ਸੌ ਰੁਪਏ ਤੋਂ ਪੈਨਸ਼ਨ ਵਧਾ ਕੇ 750 ਰੁਪਏ ਕਰ ਦਿੱਤੀ ਗਈ ਹੈ | ਆਸ਼ੀਰਵਾਦ ਸਕੀਮ ਤਹਿਤ 15 ਹਜ਼ਾਰ ਰੁਪਏ ਦੀ ਰਕਮ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ | ਟੀਚਰਜ਼ ਜੋ ਸੈਂਟਰ ਦੀ ਸਕੀਮ 'ਚ ਠੇਕੇ 'ਤੇ ਸਨ ਉਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਲਿਆ ਗਿਆ ਹੈ | ਉਨ੍ਹਾਂ ਇਸ ਕੰਮ ਲਈ ਅਧਿਆਪਕਾਂ ਦੀ ਯੂਨੀਅਨ ਨੂੰ ਜੋ ਇਸ ਨਿਯੁਕਤੀਆਂ ਲਈ ਅੜਿੱਕਾ ਪਾਉਂਦੀਆਂ ਹਨ, ਨੂੰ ਗਲਤ ਆਖਦਿਆਂ ਕਿਹਾ ਕਿ ਇਹ ਸਿਰਫ਼ ਨੇਤਾਗਿਰੀ ਕਰ ਰਹੇ ਹਨ | ਇੰਡਸਟਰੀ ਦੇ ਵਿਭਾਗਾਂ 'ਚ ਤੇਜ਼ੀ ਲਿਆਉਣ ਲਈ ਇੰਡਸਟਰੀ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਗਈ ਹੈ | ਉਨ੍ਹਾਂ ਪੰਚਾਂ, ਸਰਪੰਚਾਂ ਨੂੰ ਪਿੰਡ ਦੀ ਨੁਹਾਰ ਬਦਲਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਪਹਿਲਾਂ ਵਾਂਗ ਦੇਸ਼ 'ਚ ਤੀਸਰੇ, ਚੌਥੇ ਸਥਾਨ 'ਦੇ ਲਿਆਂਦਾ ਜਾ ਸਕੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਟੀਚਾ ਪੰਜਾਬ ਹੈਲਥ, ਸਿੱਖਿਆ ਤੇ ਵਾਤਾਵਰਨ ਖ਼ੇਤਰ 'ਚ ਅੱਗੇ ਲਿਜਾਣ ਦਾ ਹੈ | ਸਿੱਖਿਆ ਦੇ ਖ਼ੇਤਰ 'ਚ ਹੁਣ ਤੱਕ 2200 ਸਮਾਰਟ ਸਕੂਲ ਹਨ ਤੇ 31 ਮਾਰਚ , 2019 ਤੱਕ 4,000 ਸਮਾਰਟ ਸਕੂਲ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਤੰਤਰ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਅਤੇ ਸ਼ਕਤੀਆਂ ਨੂੰ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ | ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਭ ਨੂੰ ਮਿਲ ਕੇ ਪਿੰਡਾਂ ਦਾ ਵਿਕਾਸ ਕਰਨਾ ਪਵੇਗਾ | ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋੋਧਨ ਕਰਦਿਆਂ ਵਿਧਾਇਕ ਜਲੰਧਰ ਕੈਂਟ ਪ੍ਰਗਟ ਸਿੰਘ, ਅਮਰਜੀਤ ਸਿੰਘ ਸਮਰਾ ਚੇਅਰਮੈਨ ਮਾਰਕਫੈੱਡ ਪੰਜਾਬ, ਵਿਧਾਇਕ ਕਰਤਾਰਪੁਰ ਚੌ: ਸੁਰਿੰਦਰ ਸਿੰਘ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੌਧਰੀ ਵਿਕਰਮਜੀਤ ਸਿੰਘ ਵਲੋਂ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਸੀਨੀਅਰ ਸੁਪਰਡੈਂਟ ਪੁਲਿਸ ਦਿਹਾਤੀ ਨਵਜੋਤ ਮਾਹਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜਤਿੰਦਰ ਜੋਰਵਾਲ, ਵਧੀਕ ਡਿਪਟੀ ਕਮਿਸ਼ਨਰ ਸਚਿਨ ਗੁਪਤਾ, ਐਸ. ਪੀ. ਬਲਕਾਰ ਸਿੰਘ ਅਤੇ ਗੁਰਮੀਤ ਸਿੰਘ, ਐਸ. ਡੀ. ਐਮ. ਪਰਮਵੀਰ ਸਿੰਘ, ਅਮਿਤ ਕੁਮਾਰ ਪੰਚਾਲ, ਵਰਿੰਦਰਪਾਲ ਸਿੰਘ ਬਾਜਵਾ, ਸੰਜੀਵ ਵਰਗ ਅਤੇ ਨਵਨੀਤ ਕੌਰ ਬੱਲ, ਜ਼ਿਲ੍ਹਾ ਕਾਂਗਰਸ ਪ੍ਰਧਾਨ ਦਿਹਾਤੀ ਸੁਖਵਿੰਦਰ ਸਿੰਘ ਲਾਲੀ, ਸਾਬਕਾ ਕਾਂਗਰਸ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਸ਼ਵਨੀ ਭੱਲਾ, ਸਹਾਇਕ ਕਮਿਸ਼ਨਰ ਹਿਮਾਂਸ਼ੂ ਜੈਨ, ਡਾ: ਜੈ ਇੰਦਰ ਸਿੰਘ, ਡੀ.ਐਸ.ਪੀ. ਨਕੋਦਰ ਪਰਮਿੰਦਰ ਸਿੰਘ, ਸੁਰਿੰਦਰ ਕੁਮਾਰ, ਦਿਗਵਿਜੇ ਕਪਿਲ, ਦਿਲਬਾਗ ਸਿੰਘ ਅਤੇ ਲਖਵੀਰ ਸਿੰਘ, ਮਾਲ ਅਫ਼ਸਰ ਆਦਿਤਿਆ ਗੁਪਤਾ, ਕੇ. ਐਸ. ਭੁੱਲਰ, ਇੰਦਰ ਦੇਵ ਮਿਨਹਾਸ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਜਲੰਧਰ, 11 ਜਨਵਰੀ (ਐੱਮ. ਐੱਸ. ਲੋਹੀਆ) - ਮਰਸਡੀਜ਼ ਬੈਂਜ਼ ਕਾਰ 'ਚੋਂ 9 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕਰਕੇ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸੁਮਿਤ ਸਹਿਗਲ ਪੁੱਤਰ ਸੁਰਿੰਦਰ ਵਾਸੀ ਗੁਜਰਾਲ ...
ਜਲੰਧਰ, 11 ਜਨਵਰੀ (ਐੱਮ. ਐੱਸ. ਲੋਹੀਆ) - ਰੈਣਕ ਬਾਜ਼ਰ ਦੀ ਏ.ਸੀ. ਮਾਰਕੀਟ ਦੀ ਪੰਜਵੀਂ ਮੰਜ਼ਿਲ 'ਤੇ ਚੱਲਦੇ ਜੂਏ ਦੌਰਾਨ ਹੋਈ ਲੜਾਈ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੂੰ ਲੋੜੀਂਦਾ ਮਨਜੀਤ ਸਿੰਘ ਉਰਫ਼ ਬੌਬੀ ਵਾਸੀ ਮੁਹੱਲਾ ਮਖ਼ਦੂਮਪੁਰਾ ਅਤੇ ਨਰੇਸ਼ ...
ਆਦਮਪੁਰ, 11 ਜਨਵਰੀ (ਰਮਨ ਦਵੇਸਰ)- ਆਦਮਪੁਰ ਦੇ ਨੇੜੇ ਕਸਬਾ ਅਲਾਵਲਪੁਰ ਵਿਚ ਮੇਨ ਬੱਸ ਸਟੈਂਡ ਅਲਾਵਲਪੁਰ ਮੀਟ ਦੀ ਦੁਕਾਨ ਕਰਨ ਵਾਲਾ 38 ਸਾਲਾ ਜਤਿੰਦਰ ਕੁਮਾਰ ਉਰਫ ਰੰਗਾ ਨੇ ਆਪਣੀ ਦੁਕਾਨ ਵਿਚ ਫੰਦਾ ਲਾ ਕੇ ਆਤਮ ਹੱਤਿਆ ਕਰ ਲਈ | ਆਲੇ ਦੁਆਲੇ ਦੇ ਦੁਕਾਨਦਾਰਾਂ ਨੇ ਰੰਗੇ ...
ਜਲੰਧਰ, 11 ਜਨਵਰੀ (ਐੱਮ.ਐੱਸ. ਲੋਹੀਆ) - ਜਾਅਲੀ ਦਸਤਾਵੇਜ਼ ਤਿਆਰ ਕਰਕੇ ਅਦਾਲਤ 'ਚ ਦੋਸ਼ੀਆਂ ਦੀਆਂ ਜ਼ਮਾਨਤਾਂ ਦੇਣ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਇੰਦਰਜੀਤ ਸਿੰਘ ਉਰਫ਼ ਦੀਪਕ ...
ਜਲੰਧਰ ਛਾਉਣੀ, 11 ਜਨਵਰੀ (ਪਵਨ ਖਰਬੰਦਾ)-ਬੀਤੇ ਦਿਨ ਸਥਾਨਕ ਰੇਲਵੇ ਸਟੇਸ਼ਨ ਤੋਂ ਅਣਪਛਾਤੀ ਔਰਤ ਵਲੋਂ ਗੜਸ਼ੰਕਰ ਵਾਸੀ ਨੀਲਵਤੀ ਪਤਨੀ ਧਰਮਵੀਰ ਨੂੰ ਗੱਲਾਂ 'ਚ ਉਲਝਾ ਕੇ ਉਸ ਦਾ 6 ਮਹੀਨੇ ਦਾ ਬੱਚਾ (ਲੜਕਾ) ਅਗਵਾ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਅੱਜ ਅਣਪਛਾਤੀ ਔਰਤ ਦੇ ...
ਜਲੰਧਰ, 11 ਜਨਵਰੀ (ਸ਼ਿਵ)- ਇਕ ਪਾਸੇ ਤਾਂ ਪੰਜਾਬ ਕੈਬਨਿਟ ਨੇ ਰਾਜ ਵਿਚ ਨਾਜਾਇਜ਼ ਬਣੀਆਂ ਇਮਾਰਤਾਂ ਨੂੰ ਰੈਗੂਲਰਾਈਜ਼ ਕਰਨ ਲਈ ਯਕਮੁਸ਼ਤ ਨੀਤੀ ਦਾ ਐਲਾਨ ਕਰ ਦਿੱਤਾ ਸੀ, ਜਿਸ ਦੀ ਨੋਟੀਫ਼ਿਕੇਸ਼ਨ ਕਿਸੇ ਵੇਲੇ ਵੀ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਜਦਕਿ ਦੂਜੇ ਪਾਸੇ ...
ਗੁਰਾਇਆ, 11 ਜਨਵਰੀ (ਬਲਵਿੰਦਰ ਸਿੰਘ)-ਇਥੇ ਰਾਮਗੜ੍ਹੀਆ ਮੁਹੱਲਾ ਵਿਖੇ ਘਰ ਦੇ ਬਾਹਰ ਖੜੀ ਇਕ ਕਾਰ ਵਿਚੋਂ ਚੋਰ ਬੈਟਰੀ ਚੋਰੀ ਕਰਕੇ ਲੈ ਗਏ | ਕਾਰ ਮਾਲਕ ਕਸ਼ਮੀਰਾ ਸਿੰਘ ਪੁੱਤਰ ਖ਼ਰੈਤੀ ਰਾਮ ਵਾਸੀ ਰਾਮਗੜ੍ਹੀਆ ਮੁਹੱਲਾ ਨੇ ਦੱਸਿਆ ਕਿ ਉਸ ਨੇ ਰੋਜ਼ਾਨਾ ਵਾਂਗ ਕਾਰ ਘਰ ਦੇ ...
ਜਲੰਧਰ, 11 ਜਨਵਰੀ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨ, ਲੁਹਾਰਾਂ ਕੈਂਪਸ ਦੇ ਵਿਦਿਆਰਥੀ ਪੁਨੀਤ ਸਿੰਘ ਸੌਾਟੇ ਦੀ ਟ੍ਰਾਈਡੈਂਟ ਗਰੁੱਪ ਵਲੋਂ ਚੋਣ ਕੀਤੀ ਗਈ | ਟਰੇਨਿੰਗ ਤੇ ਪਲੇਸਮੈਂਟ ਅਧਿਕਾਰੀ ਡਾ. ਰੋਹਨ ਸ਼ਰਮਾ ਨੇ ਜਾਣਕਾਰੀ ਦਿੰਦੇ ...
ਜਲੰਧਰ, 11 ਜਨਵਰੀ (ਅ.ਬ.)- 14 ਜਨਵਰੀ 2019 ਨੂੰ ਡੀ.ਐਸ.ਐਲ. ਇਮੀਗਰੇਸ਼ਨ ਸਰਵਿਸ, ਏ.ਜੀ.ਆਈ. ਬਿਜਨਸ ਸੈਂਟਰ, ਗੜ੍ਹਾ ਰੋਡ ਚੌਥੀ ਮੰਜ਼ਿਲ 411-412 ਜਲੰਧਰ ਵਿਖੇ ਕਨੇਡਾ ਸਟੱਡੀ, ਪੀ.ਆਰ. ਅਤੇ ਵਿਜ਼ੀਟਰ ਵੀਜਾ ਨਾਲ ਸਬੰਧਿਤ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਵਿਸ਼ੇਸ਼ ਗੱਲ ਇਹ ਹੈ ਕਿ ਇਸ ...
ਜਲੰਧਰ, 11 ਜਨਵਰੀ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ, ਜਲੰਧਰ ਵਿਖੇ ਸਵਾਮੀ ਵਿਵੇਕਾਨੰਦ ਦੀ 156 ਵੀਂ ਜੈਅੰਤੀ ਨੈਸ਼ਨਲ ਯੂਥ ਡੇਅ ਵਜੋਂ 'ਲੈਟਸ ਬਿ੍ੰਗ ਚੇਂਜ ਟੂ ਦ ਵਰਲਡ ਥੀਮ' ਤੇ ਮਨਾਈ ਗਈ | ਇਸ ਪ੍ਰੋਗਰਾਮ ...
ਜਲੰਧਰ, 11 ਜਨਵਰੀ (ਐੱਮ. ਐੱਸ. ਲੋਹੀਆ) ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਪ੍ਰੋਗਰਾਮ ਅਫਸਰਾਂ ਦੀ ਮਹੀਨਾਵਾਰ ਰਿਵਿਊ ਮੀਟਿੰਗ ਸ਼ੁੱਕਰਵਾਰ ਨੂੰ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਕੁਮਾਰ ਬੱਗਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਪਰਿਵਾਰ ...
ਜਲੰਧਰ, 11 ਜਨਵਰੀ (ਸ਼ਿਵ)- ਕਰ ਚੋਰੀ ਦੇ ਖ਼ਦਸ਼ੇ ਕਰਕੇ ਜੀ. ਐਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਜੰਮੂ-ਕਸ਼ਮੀਰ ਅਤੇ ਹੋਰ ਥਾਵਾਂ 'ਤੇ ਸਮਾਨ ਭੇਜਣ ਵਾਲੀ ਤਿੰਨ ਟਰੇਡਿੰਗ ਕੰਪਨੀਆਂ ਦੇ ਦਫ਼ਤਰਾਂ ਵਿਚ ਛਾਪਾ ਮਾਰਿਆ ਹੈ ਜਿਨ੍ਹਾਂ ਦਾ ਸੀ. ਪੀ. ਯੂ. ਸਮੇਤ ਹੋਰ ਸਮਾਨ ਕਬਜ਼ੇ ...
ਜਲੰਧਰ, 11 ਜਨਵਰੀ (ਸ਼ਿਵ)- 4 ਫਰਵਰੀ ਤੱਕ ਚੱਲਣ ਵਾਲੇ ਸਫ਼ਾਈ ਪਖਵਾੜੇ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਸਰਗਰਮ ਹੋਇਆ ਹੈ | ਸੰਯੁਕਤ ਕਮਿਸ਼ਨਰ ਆਸ਼ਿਕਾ ਜੈਨ ਨੇ ਸਵੇਰੇ ਸ਼ੈਰੀ ਚੱਢਾ ਕੌਾਸਲਰ ਦੇ ਵਾਰਡ ਰੈਣਕ ਬਾਜ਼ਾਰ ਵਿਚ ਸਫ਼ਾਈ ਸੇਵਕਾਂ ਦੀ ਹਾਜ਼ਰੀ ਦੀ ਜਾਂਚ ਕੀਤੀ | ...
ਜਲੰਧਰ, 11 ਜਨਵਰੀ (ਸ਼ਿਵ)- ਪੁਰਾਣੇ ਡੀ. ਟੀ. ਓ. ਦਫ਼ਤਰ ਦੇ 120 ਨੰਬਰ ਕਮਰੇ ਵਿਚ ਸਕੈਨ ਇੰਡੈਕਸ ਦੀਆਂ ਫਾਈਲਾਂ ਖਿਲਾਰਨ ਦਾ ਦੋਸ਼ ਸਟਾਫ਼ ਨੇ ਲਗਾਇਆ ਹੈ | ਇਸ ਮਾਮਲੇ ਵਿਚ ਸੰਘ ਆਗੂ ਦੇ ਰਿਸ਼ਤੇਦਾਰ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਆ ਕੇ ਹੀ ਫਾਈਲਾਂ ਖਲਾਰ ਦਿੱਤੀਆਂ ਸਨ ...
ਜਲੰਧਰ, 11 ਜਨਵਰੀ (ਅ.ਪ੍ਰਤੀ.)- ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਜਲੰਧਰ ਸਰਕਲ /ਜ਼ੋਨ ਦੀ ਹੰਗਾਮੀ ਮੀਟਿੰਗ ਵਿਚ ਗੁਰਚਰਨ ਸਿੰਘ ਆਦਮਪੁਰ ਨੇ ਕਿਹਾ ਕਿ ਯੂਨੀਅਨ ਨੰਬਰ 24 ਤੋਂ ਚੱਲਦੇ ਲੇਬਰ ਕਮਿਸ਼ਨਰ ਚੰਡੀਗੜ੍ਹ ਕੇਸ ਵਿਚ ਜਿੱਤ ਹੋਈ ਹੈ | ਸਾਰਿਆਂ ਨੂੰ ...
ਜਲੰਧਰ, 11 ਜਨਵਰੀ (ਸ਼ਿਵ ਸ਼ਰਮਾ)-ਸਸਇਕ ਪਾਸੇ ਤਾਂ ਪ੍ਰਵਾਸੀ ਪੰਜਾਬੀਆਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਪਹੰੁਚ ਕਰਦੀਆਂ ਹਨ ਕਿ ਉਹ ਸਨਅਤੀ ਖੇਤਰ, ਸਿੱਖਿਆ ਜਾਂ ਸਿਹਤ ਸਹੂਲਤਾਂ ਦੇ ਖੇਤਰ ਵਿਚ ਨਿਵੇਸ਼ ਕਰਨ, ਪਰ ਜੇਕਰ ਕੋਈ ਪ੍ਰਵਾਸੀ ਪੰਜਾਬੀ ਇਸ ਬਾਰੇ ਆਪਣਾ ਸਮਝ ...
ਜਲੰਧਰ, 11 ਜਨਵਰੀ (ਐੱਮ. ਐੱਸ. ਲੋਹੀਆ) - ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਮੇਜਰ (ਰਿਟਾ.) ਯਸ਼ਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਸੈਨਿਕ, ਅਰਧ ਸੈਨਿਕ ਅਤੇ ਪੁਲਿਸ ਬਲਾਂ ਦੀ ਭਰਤੀ ਦੀ ਤਿਆਰੀ ਲਈ ਯੋਗ ਉਮੀਦਵਾਰਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ...
ਜਲੰਧਰ, 11 ਜਨਵਰੀ (ਸ਼ਿਵ)- ਕੌਾਸਲਰ ਜਗਦੀਸ਼ ਸਮਰਾਏ ਅਤੇ ਕਨਵੀਨਰ ਮੀਡੀਆ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਨੁਸੂਚਿਤ ਜਾਤੀ ਵਿਭਾਗ ਪੰਜਾਬ ਨੇ ਆਪਣੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਦਲਿਤ ਵਰਗ ਦੇ ਸੰਵਿਧਾਨਕ ਹਿਤਾਂ ਦੀ ਰਾਖੀ ...
ਜਲੰਧਰ, 11 ਜਨਵਰੀ (ਸ਼ਿਵ)- ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ ਪਾਣੀ ਸੀਵਰੇਜ ਦੇ ਬਕਾਏ ਦੀ ਵਸੂਲੀ ਲਈ ਵਪਾਰਕ ਅਦਾਰਿਆਂ ਦੀ ਜਾਂਚ ਦਾ ਕੰਮ ਸ਼ੁੱਕਰਵਾਰ ਨੂੰ ਵੀ ਜਾਰੀ ਰੱਖਿਆ ਹੈ ਤੇ ਵਾਟਰ ਸਪਲਾਈ ਅਤੇ ਮਾਡਲ ਟਾਊਨ ਜ਼ੋਨ ਦੀ ਇਕ ਟੀਮ ਨਾਲ ਮਸੰਦ ਚੌਾਕ, ...
ਜਲੰਧਰ, 11 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰਿਆਂ ਵਲੋਂ ਨਗਰ ਕੀਰਤਨ ਸਜਾਏ ਗਏ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ ...
ਜਲ਼ੰਧਰ, 11 ਜਨਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ 13 ਜਨਵਰੀ ਦਿਨ ਐਤਵਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਬਹੁਤ ਹੀ ਸ਼ਰਧਾ ਅਤੇ ...
ਜਲੰਧਰ, 11 ਜਨਵਰੀ (ਹਰਵਿੰਦਰ ਸਿੰਘ ਫੁੱਲ)ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ ਸੇਖ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ...
ਜਲੰਧਰ, 11 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰਿਆਂ ਵਲੋਂ ਨਗਰ ਕੀਰਤਨ ਸਜਾਏ ਗਏ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ ...
ਚੁਗਿੱਟੀ/ਜੰਡੂਸਿੰਘਾ, 11 ਜਨਵਰੀ (ਨਰਿੰਦਰ ਲਾਗੂ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁ: ਯਾਦਗਾਰ ਬੀਬਾ ਨਿਰੰਜਣ ਕੌਰ ਬਸ਼ੀਰਪੁਰਾ ਤੋਂ 13 ਜਨਵਰੀ ਨੂੰ ਬੜੀ ਸ਼ਰਧਾ ਨਾਲ ਸਜਾਇਆ ਜਾਵੇਗਾ | ਉਕਤ ਗੁਰੂ ਘਰ ਦੇ ...
ਜਲੰਧਰ, 11 ਜਨਵਰੀ (ਹਰਵਿੰਦਰ ਸਿੰਘ ਫੁੱਲ)-'ਮਾਈ ਸਿਟੀ ਮਾਈ ਲਵ' ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਿਟੀ ਲਵਰਜ਼ ਦੀ ਟੀਮ ਨੇ ਇਸ ਵਾਰ ਇਸ ਮੁਹਿੰਮ ਦੇ ਤਹਿਤ ਗੀਤ, ਡਾਂਸ, ਕੋਰੀਓਗ੍ਰਾਫ਼ੀ ਅਤੇ ਫੈਸ਼ਨ ਸ਼ੋਅ ਕਰਵਾਉਣ ਦਾ ਫੈਸਲਾ ਕੀਤਾ ਹੈ | ਇਹ ਜਾਣਕਾਰੀ ਦੇਸ਼ ਦੇ ...
ਜਲੰਧਰ, 11 ਜਨਵਰੀ (ਜਸਪਾਲ ਸਿੰਘ)-ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵਲੋਂ ਆਲੂ ਉਤਪਾਦਕਾਂ ਦੀਆਂ ਮੁਸ਼ਕਿਲਾਂ ਸਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕਰਕੇ ਤਰੰਤ ਕਿਸਾਨਾਂ ਨੂੰ ਆਰਥਿਕ ਰਾਹਤ ਦੇਣ ਦੀ ...
ਜਲੰਧਰ, 11 ਜਨਵਰੀ (ਜਸਪਾਲ ਸਿੰਘ)-ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵਲੋਂ ਆਲੂ ਉਤਪਾਦਕਾਂ ਦੀਆਂ ਮੁਸ਼ਕਿਲਾਂ ਸਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕਰਕੇ ਤਰੰਤ ਕਿਸਾਨਾਂ ਨੂੰ ਆਰਥਿਕ ਰਾਹਤ ਦੇਣ ਦੀ ...
ਜਲੰਧਰ, 11 ਜਨਵਰੀ (ਜਸਪਾਲ ਸਿੰਘ)-ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕਾਂਗਰਸ ਵਲੋਂ ਕੀਤੀ ਗਈ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਤੋਂ ਕਾਂਗਰਸੀ ਹਲਕੇ ਹੈਰਾਨ ਹੀ ਨਹੀਂ ਸਗੋਂ ਪ੍ਰੇਸ਼ਾਨ ਵੀ ਦਿਖਾਈ ਦੇ ਰਹੇ ਹਨ | ਪਾਰਟੀ ਹਾਈਕਮਾਨ ਵਲੋਂ ...
ਜਲੰਧਰ, 11 ਜਨਵਰੀ (ਮੇਜਰ ਸਿੰਘ)-ਪੰਜਾਬ ਕਾਂਗਰਸ ਸੈੱਲ ਦੇ ਕੋ-ਕਨਵੀਨਰ ਮਾਲਵਿੰਦਰ ਸਿੰਘ ਲੱਕੀ ਨੇ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸ: ਸੁਖਪਾਲ ਸਿੰਘ ਖਹਿਰਾ ਦੀ ਫਾਜ਼ਿਲਕਾ ਵਿਖੇ 2015 'ਚ ਫੜੇ ਗਏ ਸਮਗਲਰਾਂ ਨਾਲ ਮਿਲੀਭੁਗਤ ਦੀ ਮੁੜ ਜਾਂਚ ਕਰਵਾਏ ਜਾਣ ਦੀ ...
ਜਲੰਧਰ, 11 ਜਨਵਰੀ (ਮੇਜਰ ਸਿੰਘ)-ਯੂਥ ਕਾਂਗਰਸ ਦੇ ਵਰਕਰਾਂ ਨੇ ਅੱਜ ਇਥੇ 'ਐਕਸੀਡੈਂਟਲ ਪ੍ਰਾਈਮ ਮਨਿਸਟਰ' ਬਣਨ ਵਾਲੇ ਅਨੁਪਮ ਖੇਰ ਤੇ ਭਾਜਪਾ ਦੀ ਆਲੋਚਨਾ ਕਰਦਿਆਂ ਪੁਤਲਾ ਫੂਕਿਆ | ਉਨ੍ਹਾਂ ਫ਼ਿਲਮ ਦਿਖਾਉਣ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਡਾ: ...
ਫਿਲੌਰ, 11 ਜਨਵਰੀ (ਸੁਰਜੀਤ ਸਿੰਘ ਬਰਨਾਲਾ, ਬੀ. ਐਸ. ਕੈਨੇਡੀ)-ਫਿਲੌਰ ਪੁਲਿਸ ਵਲੋਂ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਚਾਈਨਾ ਡੋਰ ਵੇਚਣ ਵਾਲਿਆਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ, ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਫਿਲੌਰ ਜਤਿੰਦਰ ਕੁਮਾਰ ਨੇ ...
ਜਲੰਧਰ 11 ਜਨਵਰੀ (ਜਤਿੰਦਰ ਸਾਬੀ)-ਬਾਬਾ ਗੁਰਮੁੱਖ ਸਿੰਘ ਉੱਤਮ ਸਿੰਘ ਸਕੂਲ ਖਡੂਰ ਸਾਹਿਬ ਨੇ ਮਾਤਾ ਗੁਜਰੀ ਸਕੂਲ ਸ਼ਾਹਬਾਦ ਮਾਰਕੰਡਾ ਨੂੰ 5-1 ਨਾਲ ਅਤੇ ਬੀਆਰਸੀ ਦਾਨਾਪੁਰ ਨੇ ਖ਼ਾਲਸਾ ਕਾਲਜੀਏਟ ਸਕੂਲ ਅੰਮਿ੍ਤਸਰ ਨੂੰ 3-2 ਨਾਲ ਹਰਾ ਕੇ 15ਵੇਂ ਆਲ ਇੰਡੀਆ ਬਲਵੰਤ ਸਿੰਘ ...
ਜਲੰਧਰ, 11 ਜਨਵਰੀ (ਰਣਜੀਤ ਸਿੰਘ ਸੋਢੀ)-ਸੰਸਾਰ ਪ੍ਰਸਿੱਧ, ਬਾਲੀਵੁੱਡ ਦੇ ਰੈਪ ਮਿਊਜ਼ਿਕ ਕੰਪੋਜਰ ਰੈਪਰ ਗਾਇਕ ਬਾਦਸ਼ਾਹ ਤੇ ਗਾਇਕ ਅੰਮਿ੍ਤ ਮਾਨ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਕੈਂਪਸ ਪੁੱਜੇ, ਜਿੱਥੇ ਉਨ੍ਹਾਂ ਨੇ ਐਲ. ਪੀ. ਯੂ. ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ...
ਫਿਲੌਰ, 11 ਜਨਵਰੀ ( ਸੁਰਜੀਤ ਸਿੰਘ ਬਰਨਾਲਾ )-ਫਿਲੌਰ ਦੇ ਨਜ਼ਦੀਕੀ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ 4 ਜਣਿਆ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਤੋ ਇਕ ਪਰਿਵਾਰ ਮੋਟਰਸਾਈਕਲ 'ਤੇ ਅੰਮਿ੍ਤਸਰ ਨੂੰ ਜਾ ਰਿਹਾ ...
ਅੱਪਰਾ, 11 ਜਨਵਰੀ (ਮਨਜਿੰਦਰ ਅਰੋੜਾ)-ਡੇਰਾ ਸੰਤ ਟਹਿਲ ਦਾਸ ਅੱਪਰਾ ਵਿਖੇ ਸੰਤ ਆਤਮਾ ਦਾਸ ਦੀ ਅਗਵਾਈ ਹੇਠ 6ਵਾਂ ਧੀਆਂ ਦੀ ਲੋਹੜੀ ਸਮਾਗਮ ਮਨਾਇਆ ਗਿਆ | ਇਸ ਮੌਕੇ ਇਲਾਕੇ ਭਰ ਤੋਂ ਪਹੁੰਚੀਆਂ 125 ਬੱਚੀਆਂ ਦੀ ਲੋਹੜੀ ਪਾਈ ਗਈ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ...
ਲੋਹੀਆਂ ਖਾਸ, 11 ਜਨਵਰੀ (ਦਿਲਬਾਗ ਸਿੰਘ) ਸਥਾਨਕ ਥਾਣੇ ਦੀ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਹੋਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਦੇਸੀ ਪਿਸਤੌਲ ਅਤੇ 12 ਜਿੰਦਾਂ ਕਾਰਤੂਸਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ...
ਜਲੰਧਰ, 11 ਜਨਵਰੀ (ਐੱਮ. ਐੱਸ. ਲੋਹੀਆ) - ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਇਲੈਕਟ੍ਰੀਸ਼ਨ ਤੋਂ 250 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸਰਬਜੀਤ ਸਿੰਘ ਉਰਫ਼ ਸਾਬੀ ਪੁੱਤਰ ...
ਜਲੰਧਰ, 11 ਜਨਵਰੀ (ਐੱਮ. ਐੱਸ. ਲੋਹੀਆ) - ਬੱਸ ਅੱਡਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਤੋਂ 35 ਗ੍ਰਾਮ ਚਰਸ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਮਲਕੀਤ ਪੁੱਤਰ ਪਿਆਰਾ ਲਾਲ ਵਾਸੀ ਮੁਹੱਲਾ ਅਬਾਦਪੁਰਾ, ਜਲੰਧਰ ...
ਜਲੰਧਰ, 11 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਮੋਹਨ ਸਿੰਘ ਦੀ ਅਦਾਲਤ ਨੇ ਜਾਅਲੀ ਦਸਤਾਵੇਜ਼ਾਂ ਨਾਲ ਸੈਨਾ ਦੀ ਭਰਤੀ ਲਈ ਆਏ ਨੌਜਵਾਨਾਂ ਸਤਪਾਲ ਵਾਸੀ ਚੰਡਰੋਲ, ਹਰਿਆਣਾ, ਅਨਿਲ ਕੁਮਾਰ ਵਾਸੀ ਜੰਡਲੀ, ਹਰਿਆਣਾ ਅਤੇ ਰਵੀ ਸਿੰਘ ਵਾਸੀ ...
ਜਲੰਧਰ, 11 ਜਨਵਰੀ (ਸ਼ਿਵ)- ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿਚ ਰੌਣਕਾਂ ਸ਼ੁਰੂ ਹੋ ਗਈਆਂ ਹਨ ਤੇ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਣ ਲਈ ਲੋਕਾਂ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਲੋਹੜੀ ਦੇ ਤਿਉਹਾਰ ਮੌਕੇ ਜ਼ਿਆਦਾਤਰ ਮੰੂਗਫਲੀ, ...
ਬਹਿਰਾਮ, 11 ਜਨਵਰੀ (ਨਛੱਤਰ ਸਿੰਘ ਬਹਿਰਾਮ) - ਗੁਰੂ ਰਵਿਦਾਸ ਉਹ ਸੰਤ ਮਹਾਂਪੁਰਸ਼ ਸਨ ਜਿਨ੍ਹਾਂ ਨੇ ਲੋਕਾਈ ਨੂੰ ਸੱਚ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਅਜੋਕੇ ਸਮੇਂ 'ਚ ਸਾਨੂੰ ਉਨ੍ਹਾਂ ਦੇ ਦੱਸੇ ਹੋਏ ਦਰਸ਼ਨ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਸਫ਼ਲਾ ਬਣਾਉਣਾ ...
ਮਹਿਤਪੁਰ, 11 ਜਨਵਰੀ (ਰੰਧਾਵਾ) -ਦੀ ਨਕੋਦਰ ਸਹਿਕਾਰੀ ਖੰਡ ਮਿਲਜ਼ ਲਿਮਟਿਡ ਨਕੋਦਰ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਅਹੁੱਦੇਦਾਰਾਂ ਦੀ ਹੋਈ ਚੋਣ 'ਚ ਅਸ਼ਵਿੰਦਰਪਾਲ ਸਿੰਘ ਨੂੰ ਚੇਅਰਮੈਨ ਅਤੇ ਹਰਦੇਵ ਸਿੰਘ ਔਜਲਾ ਨੂੰ ਵਾਈਸ ਚੇਅਰਮੈਨ ਚੁਣ ਲਿਆ ਗਿਆ | ਅਹੁਦੇਦਾਰਾਂ ...
ਆਦਮਪੁਰ, 11 ਜਨਵਰੀ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਭਾਰਤ- ਪਾਕਿਸਤਾਨ ਯੁੱਧ ਦੌਰਾਨ ਫੌਜ ਵਿਚ ਬਹਾਦਰੀ ਦਿਖਾ ਕੇ ਵੀਰਚੱਕਰ ਪ੍ਰਾਪਤ ਕਰਨ ਵਾਲੇ ਕੈਪਟਨ ਹਰਭਜਨ ਸਿੰਘ ਵੀਰਚੱਕਰ ਨੂੰ ਅੱਜ ਸੇਜਲ ਅੱਖਾਂ ਨਾਲ ਵੱਖ-ਵੱਖ ਸਿਆਸੀ, ਧਾਰਮਿਕ, ਰਾਜਨੀਤਿਕ ਪਾਰਟੀਆਂ ਦੇ ਆਗੂਆਂ ...
ਜੰਡਿਆਲਾ ਮੰਜਕੀ 11 ਜਨਵਰੀ (ਮਨਜਿੰਦਰ ਸਿੰਘ )-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਵਿਖੇ ਕੇਨਰਾ ਬੈਂਕ ਜੰਡਿਆਲਾ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਕੇਨਰਾ ਬੈਂਕ ਵਲੋਂ ਵਿਦਿਆਰਥੀਆਂ ...
ਜੰਡਿਆਲਾ ਮੰਜਕੀ 11 ਜਨਵਰੀ (ਮਨਜਿੰਦਰ ਸਿੰਘ ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਅਤੇ ਦਲਿਤ ਤੇ ਪਿਛੜੇ ਵਰਗਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਬਹੁਜਨ ਸਮਾਜ ਪਾਰਟੀ ...
ਕਰਤਾਰਪੁਰ, 11 ਜਨਵਰੀ (ਜਸਵੰਤ ਵਰਮਾ, ਧੀਰਪੁਰ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਤਿਹਾਸਕ ਗੁਰਦੁਆਰਾ ਥੰਮ ਜੀ ਸਾਹਿਬ ਪਾਤਿਸ਼ਾਹੀ ਪੰਜਵੀਂ ਤੋਂ ਸ੍ਰੀ ਗੁਰੂ ਗ੍ਰੰਥ ...
ਨੂਰਮਹਿਲ, 11 ਜਨਵਰੀ(ਗੁਰਦੀਪ ਸਿੰਘ ਲਾਲੀ)-ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 18 ਜਨਵਰੀ ਨੂੰ ਜ਼ਿਲ੍ਹਾ ਕੇਂਦਰਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਤਹਿਤ ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨਾਂ ਦੇ ਕਰਜੇ ਮੁਆਫ ਕਰਵਾਉਣ ਲਈ ਡੀ. ਸੀ. ਦਫ਼ਤਰ ...
ਫਿਲੌਰ, 11 ਜਨਵਰੀ ( ਸੁਰਜੀਤ ਸਿੰਘ ਬਰਨਾਲਾ )-ਡੀ. ਆਰ. ਵੀ. ਡੀ. ਏ. ਵੀ ਸੈਨੇਟਰੀ ਪਬਲਿਕ ਸਕੂਲ ਫਿਲੌਰ ਦੇ ਵਿਦਿਆਰਥੀ ਸਨੇਹਲ ਸੋਬਤੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਆਯੋਜਿਤ ਇੰਡੀਅਨ ਸਾਇੰਸ ਕਾਂਗਰਸ ਦੇ ਵਿਸ਼ੇ 'ਚ ਨੈਸ਼ਨਲ ਰਾਈਟ ਅੱਪ ਰਾਈਟਿੰਗ ਐਵਾਰਡ ਦੇ ...
ਭੋਗਪੁਰ, 11 ਜਨਵਰੀ (ਕਮਲਜੀਤ ਸਿੰਘ ਡੱਲੀ)- ਅਸ਼ਵਨ ਭੱਲਾ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਜਲੰਧਰ ਨੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਨਵ-ਨਿਯੁਕਤ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ ਨੂੰ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ | ਇਸ ਮੌਕੇ ਅਸ਼ਵਨ ਭੱਲਾ ...
ਸ਼ਾਹਕੋਟ, 11 ਜਨਵਰੀ (ਸਚਦੇਵਾ) - ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਜਲੰਧਰ ਦੀਆਂ ਹਦਾਇਤਾਂ 'ਤੇ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਭੋਇਪੁਰ (ਸ਼ਾਹਕੋਟ) ਵਲੋਂ ਸਾਂਝੇ ਤੌਰ 'ਤੇ ਮਿਡਲ ਸਕੂਲ ਦੇ ਮੁਖੀ ਦਲਜੀਤ ਸਿੰਘ ਅਤੇ ਪ੍ਰਾਇਮਰੀ ਸਕੂਲ ਦੀ ਮੁਖੀ ਪਿ੍ਅੰਕਾ ਦੀ ...
ਸ਼ਾਹਕੋਟ, 11 ਜਨਵਰੀ (ਬਾਂਸਲ)-ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਸੁਲੱਕਸ਼ਣ ਜਿੰਦਲ ਅਤੇ ਸਕੱਤਰ ਗੁਰਮੀਤ ਸਿੰਘ ਬਜਾਜ ਦੀ ਅਗਵਾਈ ਹੇਠ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ | ਮੋਨਿਕਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX