ਮਾਨਸਾ, 11 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪਿਛਲੀ ਅਕਾਲੀ ਭਾਜਪਾ ਸਰਕਾਰ ਨੇ 10 ਵਰ੍ਹੇ ਹਕੂਮਤ ਦੌਰਾਨ ਪੰਜਾਬ ਨੂੰ ਹਰ ਖੇਤਰ 'ਚ ਪਿਛਾਂਹ ਹੀ ਨਹੀਂ ਸੁੱਟਿਆ ਸੀ ਬਲਕਿ ਰਾਜ ਨੂੰ ਆਰਥਿਕ ਤੌਰ 'ਤੇ ਕੰਗਾਲ ਕਰ ਦਿੱਤਾ ਸੀ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ...
ਬੁਢਲਾਡਾ, 11 ਜਨਵਰੀ (ਸਵਰਨ ਸਿੰਘ ਰਾਹੀ)- ਸਥਾਨਕ ਵਾਰਡ ਨੰਬਰ 6 ਦੇ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਦੇ ਪਿਤਾ ਮੇਹਰ ਸਿੰਘ ਨੇ ਦੱਸਿਆ ਕਿ ਉਸ ਦਾ 28 ਸਾਲਾ ਪੁੱਤਰ ਵਿੰਦਰ ਸਿੰਘ ਜੋ ਕਿ ਮਾਨਸਾ ਦੇ ਇਕ ਠੇਕੇਦਾਰ ਕੋਲ ਸਫ਼ਾਈ ਟਰੈਕਟਰ ਟੈਂਕਰ ...
ਮਾਨਸਾ, 11 ਜਨਵਰੀ (ਸੱਭਿ. ਪ੍ਰਤੀ.)- ਨਹਿਰੂ ਯੁਵਾ ਕੇਂਦਰ ਮਾਨਸਾ ਵਲਾੋ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਸਮਰਪਿਤ ਕੌਮੀ ਯੁਵਾ ਹਫ਼ਤਾ ਮਨਾਉਣ ਸਬੰਧੀ ਜ਼ਿਲ੍ਹਾ ਪੱਧਰੀ ਇਕੱਤਰਤਾ ਜ਼ਿਲ੍ਹਾ ਯੂਥ ਕੋਆਰਡੀਨੇਟਰ ਪਰਮਜੀਤ ਕੌਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ | ...
ਮਾਨਸਾ, 11 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ 'ਚ ਘੱਟ ਨਹੀਂ ਸਗੋਂ ਮੋਹਰੀ ਰੋਲ ਅਦਾ ਕਰ ਰਹੀਆਂ ਹਨ | ਇਹ ਪ੍ਰਗਟਾਵਾ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ ਨੇ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ 'ਲੋਹੜੀ ਧੀਆਂ ਦੀ' ਸਬੰਧੀ ਕਰਵਾਏ ਗਏ ਸਮਾਗਮ ਸਮੇਂ ਕੀਤਾ | ਇਸ ਮੌਕੇ 50 ਨਵਜੰਮੀਆਂ ਧੀਆਂ ਨੂੰ ਸਰਟੀਫਿਕੇਟ ਅਤੇ ਕੰਬਲ ਦੇ ਕੇ ਸਨਮਾਨਿਤ ਕੀਤਾ ਗਿਆ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਹੜੀ ਖੁਸ਼ੀਆਂ ਅਤੇ ਖੇੜਿਆਂ ਦਾ ਤਿਓਹਾਰ ਹੈ, ਜਿਸ ਨੂੰ ਸਮਾਜ ਦਾ ਹਰੇਕ ਵਰਗ ਮਿਲ-ਜੁਲ ਕੇ ਮਨਾਉਂਦਾ ਹੈ | ਉਨ੍ਹਾਂ ਕਿਹਾ ਕਿ ਅਜੋਕੇ ਸਮਾਜ 'ਚ ਲੋਕਾਂ ਦੀ ਸੋਚ ਕਾਫ਼ੀ ਬਦਲ ਗਈ ਹੈ, ਹੁਣ ਉਹ ਮੁੰਡਿਆਂ ਨਾਲੋਂ ਵੱਧ ਕੁੜੀਆਂ ਦੇ ਤਿਉਹਾਰ ਮਨਾਉਂਦੇ ਹਨ ਅਤੇ ਧੀ ਜੰਮਣ 'ਤੇ ਖੁਸ਼ੀ ਦੇ ਲੱਡੂ ਵੰਡਦੇ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਕੁੜੀਆਂ ਨੂੰ ਚੰਗੇ ਸੰਸਕਾਰ ਦੇ ਕੇ ਉੱਚ ਸਿੱਖਿਆ ਹਾਸਲ ਕਰਵਾਉਣ | ਨਵ-ਜੰਮੀਆਂ ਬੱਚੀਆਂ ਦੀਆਂ ਮਾਵਾਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਬੋਲੀਆਂ ਅਤੇ ਗਿੱਧਾ ਪਾ ਕੇ ਖੁਸ਼ੀ ਪ੍ਰਗਟਾਈ ਗਈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਕੁਮਾਰ ਤਿ੍ਪਾਠੀ, ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਵਿਨਾਸ਼ ਕੌਰ, ਸਹਾਇਕ ਸਿਵਲ ਸਰਜਨ ਡਾ: ਸੁਰਿੰਦਰ ਸਿੰਘ ਤੋਂ ਇਲਾਵਾ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |
ਲੋਹੜੀ ਮੌਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ ਵਲੋਂ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬਣਾਂਵਾਲਾ ਵਿਖੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਲੋਹੜੀ ਮਨਾਈ ਗਈ ¢ ਯੂਨਿਟ ਦੇ ਸੀ.ਪੀ.ਐੱਚ. ਮੁਖੀ ਦੀਪਕ ਗਰਗ, ਸੀ.ਐਚ.ਪੀ. ਵਿਭਾਗ ਦੇ ਸ੍ਰੇਅਸ ਗਣਗਣੇ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ 'ਚ ਭਾਗ ਲੈਣ ਲਈ ਪ੍ਰੇਰਿਆ | ਇਸ ਮੌਕੇ ਰੰਗੋਲੀ ਬਣਾਉਣਾ, ਕਹਾਣੀ ਸੁਣਾਉਣ, ਕਵਿਤਾ ਸੁਣਾਉਣ ਦੇ ਨਾਲ-ਨਾਲ ਭਾਸ਼ਣ ਮੁਕਾਬਲੇ ਕਰਵਾਏ ਗਏ | ਜੇਤੂ ਵਿਦਿਆਰਥੀਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਪਾਵਰ ਪਲਾਂਟ ਵਲੋਂ ਸਕੂਲ ਨੂੰ ਲਾਇਬ੍ਰੇਰੀ ਲਈ ਕਿਤਾਬਾਂ ਦਿੱਤੀਆਂ ਗਈਆਂ | ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਬੱਸੋ ਧਾਲੀਵਾਲ, ਸਕੂਲ ਮੁਖੀ ਦਰਸ਼ਨਾ ਦੇਵੀ, ਬੀ.ਐਮ.ਟੀ. ਜਸਵਿੰਦਰ ਸਿੰਘ, ਸਮਾਰਟ ਸਕੂਲ ਕੋਆਰਡੀਨੇਟਰ ਅਮਰਜੀਤ ਸਿੰਘ, ਜਗਜੀਤ ਸਿੰਘ ਵਾਲੀਆ, ਪਲਾਂਟ ਦੀ ਸਹਾਇਕ ਲੋਕ ਸੰਪਰਕ ਅਫ਼ਸਰ ਜਸਮੀਨ ਕੌਰ ਤੋਂ ਇਲਾਵਾ ਮਾਨਸੀ, ਤਾਨਿਆ, ਮੈਤਰੀ, ਰਿਸ਼ਵ ਗੁਪਤਾ, ਸ਼ਿਵਕਾਾਤ, ਨਿਸ਼ਠਾ ਸ਼ਰਮਾ ਆਦਿ ਹਾਜ਼ਰ ਸਨ ¢
ਪੁਲਿਸ ਪਬਲਿਕ ਸਕੂਲ 'ਚ ਲੋਹੜੀ ਮਨਾਈ
ਪੁਲਿਸ ਪਬਲਿਕ ਸਕੂਲ ਮਾਨਸਾ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ¢ ਪਿ੍ੰਸੀਪਲ ਜਤਿੰਦਰ ਕੁਮਾਰ ਸ਼ਰਮਾ ਵਲੋਂ ਅਧਿਆਪਕਾ ਅਤੇ ਬੱਚਿਆਂ ਨੂੰ ਤਿਉਹਾਰ ਦੀ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਸਾਰੇ ਤਿਉਹਾਰ ਰਲ ਮਿਲਕੇ ਮਨਾਉਣ ਲਈ ਪ੍ਰੇਰਿਤ ਕੀਤਾ ¢ ਬੱਚਿਆ ਵੱਲੋਂ ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ |
ਪ੍ਰਸ਼ਾਸਨ ਵਲੋਂ ਪਿੰਡ ਕੁਲਾਣਾ ਵਿਖੇ ਧੀਆਂ ਦੀ ਲੋਹੜੀ ਮਨਾਈ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਬਾਲ ਵਿਕਾਸ ਅਤੇ ਇਸਤਰੀ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਵਿਖੇ 'ਲੋਹੜੀ ਧੀਆਂ ਦੀ-2019' ਦੇ ਬੈਨਰ ਹੇਠ ਪ੍ਰੋਗਰਾਮ ਕਰਵਾਇਆ ਗਿਆ | ਸੰਬੋਧਨ ਕਰਦਿਆਂ ਐਸ.ਡੀ.ਐਮ. ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਨਵਜੰਮੀਆਂ ਲੜਕੀਆਂ ਦੀ ਖ਼ੁਸ਼ੀ ਵਜੋਂ ਲੋਹੜੀ ਮਨਾਉਣਾ ਇੱਕ ਚੰਗੀ ਪਿਰਤ ਹੈ, ਜਿਸ ਲਈ ਸੀ.ਡੀ.ਪੀ.ਓ. ਵਿਭਾਗ ਵਧਾਈ ਦਾ ਪਾਤਰ ਹੈ | ਸਮਾਗਮ ਦੌਰਾਨ ਤਿੰਨ ਪਿੰਡਾਂ ਕੁਲਾਣਾ, ਸਤੀਕੇ ਅਤੇ ਦਰੀਆਪੁਰ ਦੀਆਂ 28 ਨਵਜੰਮੀਆਂ ਬੱਚੀਆਂ ਤੇ ਉਨ੍ਹਾਂ ਦੀਆਂ ਮਾਤਾਵਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਨਵਦੀਪ ਕੌਰ ਤੇ ਸਾਥਣਾਂ ਵਲੋਂ ਸਕਿੱਟ, ਦਸਤਕ ਆਰਟ ਗਰੁੱਪ ਵਲੋਂ ਨੁੱਕੜ ਨਾਟਕ ਖੇਡਿਆ ਗਿਆ ਅਤੇ ਸਕੂਲੀ ਵਿਦਿਆਰਥਣਾਂ ਕਮਲਦੀਪ, ਅਰਸ਼ਦੀਪ, ਮੁਸਕਾਨ ਨੇ ਲੋਹੜੀ ਨਾਲ ਸਬੰਧਿਤ ਗੀਤ, ਕਵਿਤਾਵਾਂ ਅਤੇ ਵਿੱਦਿਅਕ ਬੋਲੀਆਂ ਪੇਸ਼ ਕੀਤੀਆਂ | ਸੀ.ਡੀ.ਪੀ.ਓ. ਬੁਢਲਾਡਾ ਕੰਵਰ ਸ਼ਕਤੀ ਸਿੰਘ ਬਾਂਗੜ, ਸਰਪੰਚ ਜਗਦੀਸ਼ ਸਿੰਘ, ਪ੍ਰਾਇਮਰੀ ਸਕੂਲ ਮੁਖੀ ਕਿ੍ਸ਼ਨ ਕੁਮਾਰ, ਹਰਦੀਪ ਕੌਰ, ਮੀਨੂੰ ਰਾਣੀ ਬੁਢਲਾਡਾ, ਬਿੰਦਰ ਸਿੰਘ, ਹਾਈ ਸਕੂਲ ਮੁਖੀ ਮਿਸ਼ਰਾ ਸਿੰਘ, ਕੇਵਲ ਸਿੰਘ, ਬੂਟਾ ਸਿੰਘ, ਗੁਰਨੈਬ ਸਿੰਘ, ਗਰੁਮੇਲ ਸਿੰਘ, ਹਰਦੀਪ ਸਿੰਘ, ਜੁਗਰਾਜ ਸਿੰਘ, ਦਰਸ਼ਨ ਸਿੰਘ, ਬਹਾਦਰ ਸਿੰਘ ਆਦਿ ਹਾਜ਼ਰ ਸਨ |
ਘੁੱਦੂਵਾਲਾ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ
ਝੁਨੀਰ ਤੋਂ ਸੁਰਜੀਤ ਵਸ਼ਿਸ਼ਟ ਅਨੁਸਾਰ- ਨੇੜਲੇ ਪਿੰਡ ਘੁੱਦੂਵਾਲਾ ਦੇ ਸਰਕਾਰੀ ਹਾਈ ਸਕੂਲ ਪਿੰਡ ਵਿਖੇ ਬੱਚਿਆਂ ਅਤੇ ਸਕੂਲ ਸਟਾਫ ਵੱਲੋਂ ਰਲ ਮਿਲ ਕੇ ਲੌਹੜੀ ਦਾ ਤਿਉਹਾਰ ਮਨਾਇਆ ਗਿਆ | ਵਿਦਿਆਰਥੀਆਂ ਨੇ ਭੰਗੜਾ, ਗਿੱਧਾ ਅਤੇ ਸੱਭਿਆਚਾਰਕ ਬੋਲੀਆਂ ਪਾ ਕੇ ਇਸ ਖੁਸ਼ੀ ਦੇ ਤਿਉਹਾਰ ਨੂੰ ਸਾਂਝਾ ਕੀਤਾ | ਸਕੂਲ ਮੁਖੀ ਸੁਚੇਤ ਕੁਮਾਰ ਅਤੇ ਬਲਜਿੰਦਰ ਕੁਮਾਰ ਨੇ ਬੱਚਿਆਂ ਨੇ ਲੋਹੜੀ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਰੁਪਾਲੀ ਠਾਕੁਰ, ਨੀਲਮ ਰਾਣੀ, ਨਿਧਾਨ ਸਿੰਘ, ਗੁਰਸ਼ਰਨ ਕੌਰ, ਵੀਰਪਾਲ ਕੌਰ, ਜਸਪ੍ਰੀਤ ਕੌਰ, ਹਰਦੀਪ ਕੌਰ ਆਦਿ ਹਾਜ਼ਰ ਸਨ |
ਸਮਾਰਟ ਸਕੂਲ ਫੱਤਾ ਮਾਲੋਕਾ ਵਿਖੇ ਧੀਆਂ ਦੀ ਲੋਹੜੀ ਮਨਾਈ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ | ਲਤੀਫ ਅਹਿਮਦ ਐਸ. ਡੀ. ਐਮ. ਸਰਦੂਲਗੜ੍ਹ ਨੇ ਕਿਹਾ ਕਿ ਲੜਕਿਆਂ ਵਾਂਗ ਲੜਕੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ, ਅੱਜ ਦੇ ਯੁੱਗ ਵਿਚ ਧੀ ਪੁੱਤ ਵਿਚ ਕੋਈ ਫ਼ਰਕ ਨਹੀਂ ਰਹਿ ਗਿਆ ਹੈ ਤੇ ਹਰ ਿਖ਼ੱਤੇ ਵਿਚ ਲੜਕੀਆਂ ਨੇ ਚੰਗੀ ਭੂਮਿਕਾ ਅਦਾ ਕੀਤੀ ਹੈ | ਇਸ ਮੌਕੇ ਇਲਾਕੇ ਦੀਆਂ 30 ਮਾਂਵਾਂ ਜੋ ਪਹਿਲੀ ਵਾਰ ਧੀ ਦੀ ਲੋਹੜੀ ਮਨਾਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਨੇ ਕਿਹਾ ਕਿ ਇਸ ਸਮਾਗਮ ਦਾ ਮੁਖ ਉਦੇਸ਼ ਧੀਆਂ ਨੂੰ ਜਨਮ ਦੇਣ ਲਈ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਨਾਇਬ ਤਹਿਸੀਲਦਾਰ ਜੀਵਨ ਲਾਲ, ਯੋਗਿਤਾ ਜੋਸ਼ੀ, ਪਿ੍ੰਸੀਪਲ ਹਰਿੰਦਰ ਸਿੰਘ ਭੁੱਲਰ, ਗੁਰਸੇਵਕ ਸਿੰਘ, ਸੁਰਿੰਦਰ ਕੌਰ, ਹਰਭਜਨ ਸਿੰਘ ਆਦਿ ਮੌਜੂਦ ਸਨ |
ਚਚੋਹਰ ਵਿਖੇ ਧੀਆਂ ਦੀ ਲੋਹੜੀ ਮਨਾਈ-ਪਿੰਡ ਚਚੋਹਰ ਵਿਖੇ ਗ੍ਰਾਮ ਪੰਚਾਇਤ ਵਲੋਂ ਧੀਆਂ ਦੀ ਲੋਹੜੀ ਮਨਾਈ ਗਈ | ਸਰਪੰਚ ਇੰਦਰਜੀਤ ਕੌਰ ਨੇ ਕਿਹਾ ਕਿ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਸਮਝਣਾ ਚਾਹੀਦਾ ਹੈ | | ਇਸ ਮੌਕੇ ਗੁਰਪਿਆਰ ਸਿੰਘ, ਸੁਖਵੀਰ ਕੌਰ, ਗੁਰਦੀਪ ਕੌਰ, ਹਰਦੀਪ ਕੌਰ, ਜਸਵਿੰਦਰ ਸਿੰਘ, ਇਕਬਾਲ ਸਿੰਘ ਆਦਿ ਮੋਜਦੀ ਸਨ |
ਭੀਖੀ, 11 ਜਨਵਰੀ (ਗੁਰਿੰਦਰ ਸਿੰਘ ਔਲਖ)- ਸਥਾਨਕ ਵਾਰਡ ਨੰਬਰ 5 'ਚ ਮਜ਼ਦੂਰ ਪਰਿਵਾਰਾਂ ਨੇ ਲੰਮੇ ਸਮੇਂ ਤੋਂ ਆਟਾ ਦਾਲ ਸਕੀਮ ਤਹਿਤ ਮਿਲਣ ਵਾਲੀ ਕਣਕ ਨਾ ਮਿਲਣ ਕਰ ਕੇ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਵਾਰਡ ਕੌਾਸਲਰ ਪਰਮਜੀਤ ਕੌਰ 'ਤੇ ਦਰਸ਼ਨ ...
ਬੋਹਾ, 11 ਜਨਵਰੀ (ਸਲੋਚਨਾ ਤਾਂਗੜੀ)- ਆਲ ਇੰਡੀਆ ਟਰੇਡ ਯੂਨੀਅਨ (ਏਕਟੂ) ਦੇ ਸੱਦੇ 'ਤੇ ਮਜ਼ਦੂਰਾਂ, ਮੁਲਾਜ਼ਮ ਮਾਰੂ, ਮਿਡ-ਡੇ-ਮੀਲ ਵਰਕਰਾਂ ਤੇ ਹੈਲਪਰਾਂ ਨੂੰ ਰੈਗੂਲਰ ਕਰਨ ਤੋਂ ਇਲਾਵਾ ਸਰਕਾਰੀ ਅਦਾਰਿਆਂ ਵਿਚ ਮਸਟਰੋਲ 'ਤੇ ਕੰਮ ਕਰਦੇ ਮਜ਼ਦੂਰਾਂ ਤੋਂ ਇਲਾਵਾ ...
ਬਰੇਟਾ, 11 ਜਨਵਰੀ (ਮੰਡੇਰ)- ਸ਼ਹਿਰ ਵਿਚ ਪਾਇਆ ਸੀਵਰੇਜ ਸ਼ਹਿਰ ਵਾਸੀਆਂ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ ਅਤੇ ਸੀਵਰੇਜ ਦੇ ਮੇਨ ਹੋਲਾਂ 'ਤੇ ਧਰੇ ਢੱਕਣ ਜਾ ਤਾਂ ਟੁੱਟ ਚੁੱਕੇ ਹਨ ਜਾਂ ਫਿਰ ਉਹ ਵਿਚ ਧਸ ਚੱਕੇ ਹਨ | ਮੇਨ ਹੋਲਾਂ ਦੇ ਵਿਚ ਡਿੱਗੇ ਢੱਕਣਾਂ ਕਾਰਨ ਸੀਵਰੇਜ ਦੀ ...
ਬਰੇਟਾ, 11 ਜਨਵਰੀ (ਵਿ. ਪ੍ਰਤੀ.)- ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁੱਲਰੀਆਂ ਵਿਖੇ ਸਵੱਛ ਭਾਰਤ ਮਿਸ਼ਨ ਨੂੰ ਲਾਗੂ ਕਰਦਿਆਂ ਪਿ੍ੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਲ ਮਿਲ ਕੇ ਸਕੂਲ ਦੀ ਸਫ਼ਾਈ ਕੀਤੀ | ਪਿ੍ੰਸੀਪਲ ਪਰਮਜੀਤ ਕੌਰ ਨੇ ਜਾਣਕਾਰੀ ...
ਸਰਦੂਲਗੜ੍ਹ, 11 ਜਨਵਰੀ (ਪ. ਪ.)- ਸਰਕਾਰੀ ਸੈਕੰਡਰੀ ਸਕੂਲ ਕਰੰਡੀ ਵਿਖੇ ਵੋਟਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਵਿਦਿਆਰਥੀਆਂ, ਅਧਿਆਪਕਾਂ ਨੇ ਪਿੰਡ ਵਿਚ ਜਾਗਰੂਕਤਾ ਰੈਲੀ ਕੱਢੀ | ਸਮਾਗਮ ਦੌਰਾਨ ਵਿਦਿਆਰਥੀਆਂ ਦੇ ਭਾਸ਼ਣ, ਗਿਆਨ ਪਰਖ ਤੇ ਇਸ਼ਤਿਹਾਰ ਲਿਖਣ ...
ਮਾਨਸਾ, 11 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ, ਜਿਸ ਵਿਚ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ...
ਗੋਨਿਆਣਾ, 11 ਜਨਵਰੀ (ਗਰਗ)- ਮਾਤਾ ਬੇਨਤੀ ਦੇਵੀ ਕਾਨਵੈਂਟ ਸਕੂਲ ਆਕਲੀਆਂ ਕਲਾ ਵਿਖੇ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਸਕੂਲ ਪਿੰ੍ਰਸੀਪਲ ਰਾਜ ਕੁਮਾਰ ਅਗਰਵਾਲ, ਸਕੂਲ ਸਟਾਫ਼ ਅਤੇ ਪ੍ਰਬੰਧਕਾਂ ਨਾਲ ਨਿੱਕੇ-ਨਿੱਕੇ ਵਿਦਿਆਰਥੀਆਂ ਨਾਲ ਲੋਹੜੀ ਦਾ ਤਿਉਹਾਰ ਮਨਾ ...
ਗੋਨਿਆਣਾ, 11 ਜਨਵਰੀ (ਮੱਕੜ)- ਨਵੇਂ ਸਾਲ ਦੀ ਆਮਦ ਨੂੰ ਮੁੱਖ ਰਖਦਿਆਂ ਅਤੇ ਸਰਬਤ ਦੇ ਭਲੇ ਲਈ ਸਥਾਨਕ ਬੱਸ ਅੱਡੇ ਦੇ ਸਮੂਹ ਦੁਕਾਨਦਾਰਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਰਬਤ ਦੇ ਭਲੇ ਅਤੇ ਸੁਖ ਸ਼ਾਂਤੀ ਲਈ ਅਦਰਾਸ ...
ਬੁਢਲਾਡਾ, 11 ਜਨਵਰੀ (ਸਵਰਨ ਸਿੰਘ ਰਾਹੀ)- ਸਰਕਾਰੀ ਸੈਕੰਡਰੀ ਸਕੂਲ ਬੱਛੋਆਣਾ ਦੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਮੱਖ ਮਹਿਮਾਨ ਜਗਰੂਪ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਸਨ ਜਦਕਿ ਸਮਾਗਮ ਦੀ ਪ੍ਰਧਾਨਗੀ ਸਰਪੰਚ ਚਰਨਜੀਤ ਕੌਰ ਨੇ ਕੀਤੀ | ...
ਰਾਮਾਂ ਮੰਡੀ, 11 ਜਨਵਰੀ (ਅਮਰਜੀਤ ਸਿੰਘ ਲਹਿਰੀ)- ਕਾਂਗਰਸ ਪਾਰਟੀ ਵਲੋਂ ਖੁਸ਼ਬਾਜ਼ ਸਿੰਘ ਜਟਾਣਾ ਨੂੰ ਜ਼ਿਲ੍ਹਾ ਕਾਂਗਰਸ ਬਠਿੰਡਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਨ ਤੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਲਾਕੇ ਸੀਨੀਅਰ ਕਾਂਗਰਸੀ ਆਗੂ ...
ਬਠਿੰਡਾ, 11 ਜਨਵਰੀ (ਸਿੱਧੂ)- ਨਾਮਵਰ ਗੀਤਕਾਰ ਮਨਪ੍ਰੀਤ ਟਿਵਾਣਾ 'ਪੀਕ ਪੁਆਇੰਟ ਸਟੂਡੀਓਜ਼' ਦਾ ਲੋਗੋ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਵਲੋਂ ਅੱਜ ਬਠਿੰਡਾ ਵਿਖੇ ਰਿਲੀਜ਼ ਕੀਤਾ ਗਿਆ¢ ਇਸ ਮੌਕੇ ਹਰਭਜਨ ਮਾਨ ਨੇ ਗੀਤਕਾਰ ਮਨਪ੍ਰੀਤ ਟਿਵਾਣਾ ਦੀ ਪੰਜਾਬੀ ਸਭਿਆਚਾਰਕ ...
ਮੌੜ ਮੰਡੀ, 11 ਜਨਵਰੀ (ਲਖਵਿੰਦਰ ਸਿੰਘ ਮੌੜ)- ਸਥਾਨਕ ਓਮਕਾਰ ਆਈ.ਟੀ.ਆਈ.ਵਿੱਚ ''ਧੀਆਂ ਨੂੰ ਸਮਰਪਿਤ ਲੋਹੜੀ'' ਦਾ ਤਿਓਹਾਰ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਗੁਰਰਾਜ ਸਿੰਘ ਸਿੱਧੂ ਨੇ ਲੋਹੜੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਲੋਹੜੀ ਸਿਰਫ ਪੁੱਤਰਾਂ ਦੀ ਹੀ ...
ਬਠਿੰਡਾ, 11 ਜਨਵਰੀ (ਸਿੱਧੂ)- ਨਹਿਰੂ ਯੁਵਾ ਕੇਂਦਰ, ਬਠਿੰਡਾ ਵਲੋਂ ਡਾ. ਬੀ.ਆਰ. ਅੰਬੇਦਕਰ ਭਵਨ, ਬਠਿੰਡਾ ਵਿਖੇ ਤਿੰਨ ਦਿਨਾਂ ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਵਿਕਾਸ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਰਦੂਲ ਸਿੰਘ ਸਿੱਧੂ ਸਟੇਟ ਐਵਾਰਡੀ, ਜ਼ਿਲ੍ਹਾ ਭਲਾਈ ਅਫ਼ਸਰ ...
ਬੋਹਾ, 11 ਜਨਵਰੀ (ਸਲੋਚਨਾ ਤਾਂਗੜੀ)- ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਅਨੇਕਾਂ ਨਵੇਂ ਤੇ ਪੁਰਾਣੇ ਬੱਚਿਆਂ ਦੇ ਨਾਵਾਂ, ਜਨਮ ਤਰੀਕਾਂ, ਪਿਤਾ-ਮਾਤਾ ਦੇ ਨਾਂਅ ਆਦਿ ਵਿਚ ਅਕਸਰ ਹੀ ਗ਼ਲਤੀਆਂ ਦੀ ਭਰਮਾਰ ਹੈ | ਹੁਣ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ, ਨੌਵੀਂ ਤੇ ...
ਬੁਢਲਾਡਾ, 11 ਜਨਵਰੀ (ਰਾਹੀ)- ਇੱਥੇ ਨਗਰ ਸੁਧਾਰ ਸਭਾ ਦੇ ਆਗੂਆਂ ਦੀ ਐਸ.ਡੀ.ਐਮ. ਸਮੇਤ ਹੋਰਨਾਂ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਹੋਈ ਮੀਟਿੰਗ 'ਚ ਸ਼ਹਿਰ ਦੀਆਂ ਮੁੱਖ ਸੜਕਾਂ, ਸੀਵਰੇਜ, ਸਫ਼ਾਈ, ਪੀਣ ਵਾਲੇ ਪਾਣੀ ਆਦਿ ਦੀਆਂ ਮੁਸ਼ਕਿਲਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ | ...
ਮਾਨਸਾ, 11 ਜਨਵਰੀ (ਸ. ਰਿਪੋ.)- ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਆਇਸਾ ਆਗੂ ਅਮਨਪ੍ਰੀਤ ਸਿੰਘ ਤਾਮਕੋਟ ਉੱਪਰ ਪਾਏ ਗਏ ਝੂਠੇ ਪਰਚੇ ਨੂੰ ਰੱਦ ਕੀਤਾ ਜਾਵੇ | ਆਇਸਾ ਦੇ ਸੂਬਾ ਪ੍ਰਧਾਨ ...
ਸਰਦੂਲਗੜ੍ਹ, 11 ਜਨਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)- ਸਥਾਨਕ ਡੀ.ਐਸ.ਪੀ. ਦਫ਼ਤਰ ਵਿਖੇ ਤਾਇਨਾਤ ਹੌਲਦਾਰ ਬਿਕਰਮ ਸਿੰਘ ਪਦ ਉੱਨਤ ਹੋ ਕੇ ਸਹਾਇਕ ਥਾਣੇਦਾਰ ਬਣ ਗਏ ਹਨ, ਜਿਨ੍ਹਾਂ ਨੂੰ ਸਰਦੂਲਗੜ੍ਹ ਪੁਲਿਸ ਦੇ ਉਪ ਕਪਤਾਨ ਸੰਜੀਵ ਗੋਇਲ ਤੇ ਥਾਣਾ ਮੁਖੀ ਸੰਦੀਪ ਸਿੰਘ ਭਾਟੀ ...
ਰਾਮਪੁਰਾ ਫੂਲ, 11 ਜਨਵਰੀ (ਗੁਰਮੇਲ ਸਿੰਘ ਵਿਰਦੀ)- ਬੀਤੀ ਰਾਤ ਦਸੂਹਾ ਵਿਖੇ ਇਕ ਵਿਆਹ ਦੀ ਜਾਗੋ ਕੱਢਣ ਸਮੇਂ ਚੱਲੀ ਗੋਲੀ ਨਾਲ ਫੋਟੋਗ੍ਰਾਫਰ ਦੀ ਹੋਈ ਮੌਤ ਦੀ ਖਬਰ ਨੇ ਸਮੁੱਚੇ ਫੋਟੋਗ੍ਰਾਫਰ ਭਾਈਚਾਰੇ ਵਿਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ | ਇਸ ਸਬੰਧੀ ਪੰਜਾਬ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX