ਤਾਜਾ ਖ਼ਬਰਾਂ


'ਜਵਾਨਾਂ ਦੀ ਬਜਾਏ ਘਾਟੀ ਨੂੰ ਲੁੱਟਣ ਵਾਲੇ ਨੇਤਾਵਾਂ ਨੂੰ ਮਾਰਨ' ਵਾਲੇ ਬਿਆਨ 'ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਦਿੱਤੀ ਸਫ਼ਾਈ
. . .  1 minute ago
ਸ੍ਰੀਨਗਰ, 22 ਜੁਲਾਈ- ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਆਪਣੇ ਉਸ ਬਿਆਨ ਨੂੰ ਲੈ ਕੇ ਅਫ਼ਸੋਸ ਪ੍ਰਗਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਅੱਤਵਾਦੀਆਂ ਸੁਰੱਖਿਆ ਕਰਮਚਾਰੀਆਂ ਸਮੇਤ ਉਨ੍ਹਾਂ ਨਿਰਦੋਸ਼ ਲੋਕਾਂ ਦੀ ਹੱਤਿਆ ਕਰਨੀ ਬੰਦ ਕਰਨ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਉਲੰਘਣਾ
. . .  16 minutes ago
ਸ੍ਰੀਨਗਰ, 22 ਜੁਲਾਈ- ਜੰਮੂ-ਕਸ਼ਮੀਰ ਅੱਜ ਪਾਕਿਸਤਾਨ ਵਲੋਂ ਅੱਜ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨੀ ਫੌਜ ਨੇ ਨੇ ਅੱਜ ਸਵੇਰੇ ਸੂਬੇ ਦੇ ਰਾਜੌਰੀ ਜ਼ਿਲ੍ਹੇ 'ਚ ਪੈਂਦੇ ਸੁੰਦਰਬਨੀ ਸੈਟਕਰ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ...
ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  31 minutes ago
ਨਵੀਂ ਦਿੱਲੀ, 22 ਜੁਲਾਈ- ਕਾਂਗਰਸ ਦੀ ਦਿੱਗਜ ਨੇਤਾ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਰਾਮ ਚੰਦਰ ਪਾਸਵਾਨ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ...
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
. . .  42 minutes ago
ਨਵੀਂ ਦਿੱਲੀ, 22 ਜੁਲਾਈ- ਕਾਂਗਰਸ ਵਲੋਂ ਕਰਨਾਟਕ ਦੇ ਸਿਆਸੀ ਸੰਕਟ ਨੂੰ ਲੈ ਕੇ ਸਦਨ 'ਚ ਕੀਤੇ ਗਏ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਲਈ ਮੁਲਤਵੀ ਕਰ...
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਨੂੰ ਸਪੀਕਰ ਵਲੋਂ ਸੰਮਨ ਜਾਰੀ
. . .  55 minutes ago
ਬੈਂਗਲੁਰੂ, 22 ਜੁਲਾਈ- ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੇ ਬਾਗ਼ੀ ਵਿਧਾਇਕਾਂ ਨੂੰ ਸੰਮਨ ਜਾਰੀ ਕੀਤਾ ਹੈ। ਸਪੀਕਰ ਨੇ ਬਾਗ਼ੀ ਵਿਧਾਇਕਾਂ ਨੂੰ ਮੰਗਲਵਾਰ ਸਵੇਰੇ 11 ਵਜੇ ਤੱਕ ਉਨ੍ਹਾਂ ਨਾਲ ਮਿਲਣ ਨੂੰ ਕਿਹਾ ਹੈ। ਇਹ ਸੰਮਨ ਵਿਧਾਇਕਾਂ ਦੀ...
ਕਰਨਾਟਕ ਸੰਕਟ : ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਅੱਜ ਸੁਣਵਾਈ ਕਰਨ ਤੋਂ ਇਨਕਾਰ
. . .  about 1 hour ago
ਨਵੀਂ ਦਿੱਲੀ, 22 ਜੁਲਾਈ- ਕਰਨਾਟਕ ਦੀ ਕੁਮਾਰਸਵਾਮੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਵਾਲੇ 2 ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਇਸ ਪਟੀਸ਼ਨ 'ਤੇ ਕੱਲ੍ਹ ਭਾਵ...
ਭੂਟਾਨ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 22 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਭਾਵ ਅਗਸਤ 'ਚ ਭੂਟਾਨ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ। ਹਾਲਾਂਕਿ ਉਨ੍ਹਾਂ ਦੇ ਦੌਰੇ ਦੀ ਤਰੀਕ ਨੂੰ ਲੈ ਕੇ ਕੋਈ ਖ਼ੁਲਾਸਾ ਨਹੀਂ...
ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਚਿਆਂ ਸਣੇ 9 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 1 hour ago
ਲਖਨਊ, 22 ਜੁਲਾਈ- ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਹਾਫ਼ਿਜ਼ਪੁਰ ਇਲਾਕੇ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 18 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ ਵਧੇਰੇ ਬੱਚੇ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਧੌਲਾਨਾ ਇਲਾਕੇ...
'ਚਿੱਟੇ' ਦੇ ਝੰਬੇ ਪਿੰਡ ਬਡਰੁੱਖਾਂ 'ਚ ਠੀਕਰੀ ਪਹਿਰਾ ਦੇਣ ਅਤੇ ਤਸਕਰਾਂ 'ਤੇ ਬਾਜ ਅੱਖ ਰੱਖਣ ਦਾ ਫ਼ੈਸਲਾ
. . .  about 2 hours ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਇਤਿਹਾਸਕ ਪਿੰਡ ਬਡਰੁੱਖਾਂ, ਜਿੱਥੇ ਪਿਛਲੇ ਦਿਨੀਂ ਇੱਕ ਦਰਜਨ ਦੇ ਕਰੀਬ ਨੌਜਵਾਨਾਂ ਦੇ ਖ਼ਤਰਨਾਕ ਨਸ਼ੇ 'ਚਿੱਟੇ' ਨਾਲ ਗ੍ਰਸਤ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਦੀ ਪੰਚਾਇਤ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਨਸ਼ਿਆਂ...
ਬੇਕਾਬੂ ਕਾਰ ਵੱਲੋਂ ਟੱਕਰ ਮਾਰੇ ਜਾਣ 'ਤੇ 2 ਮੌਤਾਂ, 4 ਜ਼ਖਮੀ
. . .  about 2 hours ago
ਮੁੰਬਈ, 22 ਜੁਲਾਈ - ਨਵੀਂ ਮੁੰਬਈ ਵਿਖੇ ਬੀਤੀ ਦੇਰ ਸ਼ਾਮ ਇੱਕ ਤੇਜ ਰਫ਼ਤਾਰ ਕਾਰ ਵੱਲੋਂ ਟੱਕਰ ਮਾਰੇ ਜਾਣ 'ਤੇ 2 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ...
ਮੁਸਲਿਮ ਨੌਜਵਾਨ ਨੂੰ ਜੈ ਸ੍ਰੀਰਾਮ ਬੋਲਣ ਲਈ ਧਮਕੀਆਂ
. . .  about 2 hours ago
ਲਖਨਊ, 22 ਜੁਲਾਈ - ਉੱਤਰ ਪ੍ਰਦੇਸ਼ ਦੇ ਔਰੰਗਾਬਾਦ ਵਿਖੇ ਇੱਕ ਮੁਸਲਿਮ ਨੌਜਵਾਨ ਨੂੰ ਜੈ ਸ੍ਰੀ ਰਾਮ ਕਹਿਣ ਲਈ ਕੁੱਝ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ...
ਪਾਕਿਸਤਾਨ ਵੱਲੋਂ ਭਾਰਤੀ ਚੌਂਕੀਆਂ 'ਤੇ ਗੋਲੀਬਾਰੀ
. . .  about 2 hours ago
ਸ੍ਰੀਨਗਰ, 22 ਜੁਲਾਈ ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ 'ਚ ਪੈਂਦੇ ਕੇਰੀ ਤੇ ਬੱਟਲ ਇਲਾਕੇ ਵਿਚ ਪਾਕਿਸਤਾਨ ਵੱਲੋਂ ਭਾਰਤੀ ਚੌਂਕੀਆਂ 'ਤੇ ਗੋਲੀਬਾਰੀ ਕੀਤੀ ਗਈ। ਭਾਰਤੀ ਜਵਾਨਾਂ ਵੱਲੋਂ...
ਪੰਜਾਬ ਏਕਤਾ ਪਾਰਟੀ ਵੱਲੋਂ ਪਾਵਰਕਾਮ ਖ਼ਿਲਾਫ਼ ਧਰਨਾ ਅੱਜ
. . .  about 2 hours ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ) - ਬਿਜਲੀ ਦੀਆਂ ਵਧੀਆਂ ਦਰਾਂ ਖ਼ਿਲਾਫ਼ ਪੰਜਾਬ ਏਕਤਾ ਪਾਰਟੀ ਵੱਲੋਂ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਅੱਜ ਸਵੇਰੇ 11 ਵਜੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ...
ਘਰ ਦੇ ਬੂਹੇ ਤੇ ਬੁਲਾ ਕੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 22 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੀ ਗੋਨਿਆਣਾ ਰੋਡ ਤੇ ਬੀਤੀ ਦੇਰ ਰਾਤ ਘਰ ਦੇ ਬੂਹੇ ਤੇ ਅਵਾਜ ਮਾਰ ਕੇ ਬੁਲਾਉਣ ਉਪਰੰਤ ਚਮਕੌਰ ਸਿੰਘ (42) ਦੀ...
ਸਰਕਾਰੀ ਬੱਸ ਤੇ ਸਕੂਲ ਬੱਸ ਦੀ ਹੋਈ ਟੱਕਰ
. . .  about 3 hours ago
ਜਲੰਧਰ, 22 ਜੁਲਾਈ - ਕਪੂਰਥਲਾ-ਜਲੰਧਰ ਮਾਰਗ 'ਤੇ ਪਿੰਡ ਵਡਾਲਾ ਨੇੜੇ ਅੱਜ ਸਵੇਰੇ ਇੱਕ ਸਕੂਲ ਬੱਸ ਤੇ ਪੀ.ਆਰ.ਟੀ.ਸੀ ਦੀ ਬੱਸ ਵਿਚਕਾਰ ਹੋਈ ਟੱਕਰ ਦੌਰਾਨ ਕੁੱਝ ਬੱਚਿਆ ਦੇ...
ਕਰਨਾਟਕ ਸਰਕਾਰ ਦੇ ਭਵਿੱਖ ਦਾ ਫ਼ੈਸਲਾ ਅੱਜ
. . .  about 3 hours ago
ਅੱਜ ਦੁਪਹਿਰ 2.30 ਵਜੇ ਦਾਗਿਆ ਜਾਵੇਗਾ ਚੰਦਰਯਾਨ-2
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਪ੍ਰਕਾਸ਼ ਗੁਰਪੁਰਬ ਸਮਾਗਮਾਂ ਨੂੰ ਸਮਰਪਿਤ ਨਗਰ ਕੀਰਤਨ ਪਹੁੰਚਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ
. . .  1 day ago
ਪੁੱਟੇ ਟੋਏ ਵਿਚ ਡਿੱਗੇ 3 ਬੱਚਿਆਂ ਦੀ ਡੁੱਬਣ ਕਾਰਨ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਮਾਘ ਸੰਮਤ 550

ਪਹਿਲਾ ਸਫ਼ਾ

ਦੁਸ਼ਮਣੀ ਵਾਲੀਆਂ ਕਾਰਵਾਈਆਂ ਿਖ਼ਲਾਫ਼ ਸਖ਼ਤ ਕਾਰਵਾਈ ਤੋਂ ਪਿੱਛੇ ਨਹੀਂ ਹਟਾਂਗੇ

ਸੈਨਾ ਦਿਵਸ ਮੌਕੇ ਜਨਰਲ ਰਾਵਤ ਦੀ ਪਾਕਿ ਨੂੰ ਚਿਤਾਵਨੀ ਨਵੀਂ ਦਿੱਲੀ, 15 ਜਨਵਰੀ (ਪੀ. ਟੀ. ਆਈ.)-ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਭਾਰਤ ਦੁਸ਼ਮਣੀ ਵਾਲੀਆਂ ਕਾਰਵਾਈਆਂ ਿਖ਼ਲਾਫ਼ ਸਖ਼ਤ ਕਾਰਵਾਈ ਤੋਂ ਪਿੱਛੇ ਨਹੀਂ ਹਟੇਗਾ ...

ਪੂਰੀ ਖ਼ਬਰ »

ਪਾਕਿ ਵਲੋਂ ਕਰਤਾਰਪੁਰ ਲਾਂਘੇ ਦੀ ਉਸਾਰੀ 35 ਫ਼ੀਸਦੀ ਤੋਂ ਵਧੇਰੇ ਮੁਕੰਮਲ

ਨਿਰਧਾਰਤ ਕੀਤੇ ਸਮੇਂ ਤੋਂ ਪਹਿਲਾਂ ਖ਼ਤਮ ਕੀਤੀ ਜਾਵੇਗੀ ਉਸਾਰੀ-ਕਾਦਰੀ ਸੁਰਿੰਦਰ ਕੋਛੜ ਅੰਮਿ੍ਤਸਰ, 15 ਜਨਵਰੀ-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖ ਸੰਗਤ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਲਈ ਲਾਂਘਾ ਮੁਹੱਈਆ ...

ਪੂਰੀ ਖ਼ਬਰ »

ਕੇਂਦਰੀ ਗ੍ਰਹਿ ਸਕੱਤਰ ਵਲੋਂ ਸੀਨੀਅਰ ਅਧਿਕਾਰੀਆਂ ਨਾਲ ਚਰਚਾ

ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਕੇਂਦਰੀ ਗ੍ਰਹਿ ਸਕਤੱਰ ਰਾਜੀਵ ਗੌਬਾ ਨੇ ਅੱਜ ਇਥੇ ਕਰਤਾਰਪੁਰ ਲਾਂਘਾ ਮੁੱਦੇ 'ਤੇ ਬੀ.ਐਸ.ਐਫ. ਦੇ ਮੁਖੀ ਆਰ. ਕੇ. ਮਿਸ਼ਰਾ ਅਤੇ ਪੰਜਾਬ ਦੇ ਮੁੱਖ ਸਕੱਤਰ ਕਰਨ ਸਿੰਘ ਅਵਤਾਰ ਸਮੇਤ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ...

ਪੂਰੀ ਖ਼ਬਰ »

ਪਾਕਿ ਵਲੋਂ ਸਨਾਈਪਰ ਹਮਲੇ 'ਚ ਬੀ.ਐਸ.ਐਫ. ਦਾ ਸਹਾਇਕ ਕਮਾਂਡੈਂਟ ਸ਼ਹੀਦ

ਸੁੰਦਰਬਨੀ ਸੈਕਟਰ 'ਚ ਪਾਕਿ ਗੋਲੀਬਾਰੀ 'ਚ 2 ਜਵਾਨ ਜ਼ਖ਼ਮੀ
ਸ੍ਰੀਨਗਰ, 15 ਜਨਵਰੀ (ਮਨਜੀਤ ਸਿੰਘ)-ਸਾਂਬਾ ਸੈਕਟਰ 'ਚ ਪਾਕਿ ਰੇਂਜਰਾਂ ਵਲੋਂ ਕੀਤੇ ਸਨਾਈਪਰ ਹਮਲੇ 'ਚ ਬੀ.ਐਸ.ਐਫ. ਦਾ ਸਹਾਇਕ ਕਮਾਂਡੈਂਟ ਸ਼ਹੀਦ ਹੋ ਗਿਆ | ਸੂਤਰਾਂ ਅਨੁਸਾਰ ਪਾਕਿ ਦੇ ਚਿਨਾਬ ਰੇਂਜਰਾਂ ਨੇ ਆਬਯਾਲ ਡੋਗਰਾ ਪੋਸਟ ਤੋਂ ਜ਼ਿਲ੍ਹਾ ਕਠੂਆ ਦੀ ਪਾਂਸਰ ਬਾਰਡਰ ਆਊਟ ਪੋਸਟ ਨੂੰ ਮੰਗਲਵਾਰ ਸਵੇਰੇ 10.55 ਵਜੇ ਸਨਾਈਪਰ ਰਾਈਫਲਾਂ ਨਾਲ ਬੀ.ਐਸ.ਐਫ. ਦੀ 19 ਬਟਾਲੀਅਨ ਦੀ ਇਕ ਗਸ਼ਤੀ ਪਾਰਟੀ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਸਹਾਇਕ ਕਮਾਂਡੈ ਾਟ ਵਿਨੇ ਪ੍ਰਸਾਦ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹੀਰਾਨਗਰ ਸਬ-ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਉਸ ਨੂੰ ਸਤਵਾਰੀ ਦੇ ਸੈਨਾ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ | ਇਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ | ਸ਼ਹੀਦ ਅਧਿਕਾਰੀ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ | ਬੀ.ਐਸ.ਐਫ. ਨੇ ਇਸ ਹਮਲੇ ਦੇ ਬਾਅਦ ਪਾਕਿ ਰੇਂਜਰਾਂ ਦੀਆਂ ਪਾਨਸਰ ਤੇ ਮਨਿਆਰੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਢੁਕਵਾਂ ਜਵਾਬ ਦਿੱਤਾ ਤੇ ਦੁਪਾਸੜ ਗੋਲੀਬਾਰੀ ਦਾ ਸਿਲਸਿਲਾ ਜਾਰੀ ਰਿਹਾ | ਉਧਰ ਜ਼ਿਲ੍ਹਾ ਰਾਜੌਰੀ ਦੇ ਸੁੰਦਰਬਨੀ ਸੈਕਟਰ 'ਚ ਪਾਕਿ ਸੈਨਾ ਨੇ ਸਵੇਰੇ 10 ਵਜੇ ਮੁੜ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਮਲਾਲ ਤੇ ਦਦਲ ਇਲਾਕਿਆਂ 'ਚ ਸਥਿਤ ਭਾਰਤੀ ਚੌਕੀਆਂ ਤੇ ਨਾਗਰਿਕ ਇਲਾਕਿਆਂ 'ਤੇ ਭਾਰੀ ਗੋਲਾਬਾਰੀ ਕੀਤੀ, ਜਿਸ 'ਚ 2 ਜਵਾਨ ਗੰਭੀਰ ਜ਼ਖ਼ਮੀ ਹੋ ਗਏ |
ਪੁਣਛ 'ਚ ਦਿਲ ਦਾ ਦੌਰਾ ਪੈਣ ਕਾਰਨ ਜਵਾਨ ਦੀ ਮੌਤ

ਜ਼ਿਲਾ ਪੁਣਛ ਦੇ ਮਨਾਕੋਟ ਸੈਕਟਰ ਵਿਖੇ ਡਿਊਟੀ 'ਤੇ ਤਾਇਨਾਤ ਫੌਜ ਦੇ ਇਕ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਮਿ੍ਤਕ ਫੌਜੀ ਦੀ ਪਹਿਚਾਣ ਨਾਇਬ ਸੂਬੇਦਾਰ ਰਾਜਿੰਦਰ ਸਿੰਘ ਵਜੋਂ ਹੋਈ ਹੈ ਤੇ ਉਹ 5 ਮਹਾਰ ਰੈਜੀਮੈਂਟ ਨਾਲ ਸਬੰਧਿਤ ਸੀ |


ਖ਼ਬਰ ਸ਼ੇਅਰ ਕਰੋ

ਸੁਪਰੀਮ ਕੋਰਟ ਵਲੋਂ ਯੂ.ਪੀ.ਐਸ.ਸੀ. ਦੇ ਸਕੱਤਰ ਨੂੰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ

ਨਵੀਂ ਦਿੱਲੀ, 15 ਜਨਵਰੀ (ਪੀ.ਟੀ.ਆਈ.)-ਸੁਪਰੀਮ ਕੋਰਟ ਨੇ ਅੱਜ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਦੇ ਸਕੱਤਰ ਨੂੰ ਨਿੱਜੀ ਰੂਪ 'ਚ ਪੇਸ਼ ਹੋ ਕੇ ਅਦਾਲਤ ਨੂੰ ਇਹ ਜਾਣਕਾਰੀ ਦੇਣ ਲਈ ਕਿਹਾ ਹੈ ਕਿ ਕੀ ਕਮਿਸ਼ਨ ਨੇ ਸੂਬਾ ਸਰਕਾਰਾਂ ਵਲੋਂ ਡੀ. ਜੀ.ਪੀ. ਨਿਯੁਕਤ ਕਰਨ ...

ਪੂਰੀ ਖ਼ਬਰ »

ਭਾਖੜਾ, ਡੈਹਰ, ਪੌ ਾਗ ਤੇ ਰਣਜੀਤ ਸਾਗਰ ਡੈਮ ਦੀਆਂ ਝੀਲਾਂ 'ਚ ਪਾਣੀ ਪਿਛਲੇ ਸਾਲ ਦੇ ਮੁਕਾਬਲੇ ਵੱਧ

ਪਟਿਆਲਾ, 15 ਜਨਵਰੀ (ਜਸਪਾਲ ਸਿੰਘ ਢਿੱਲੋਂ)- ਪੰਜਾਬ ਦੇ ਭਾਖੜਾ, ਡੈਹਰ, ਪੌਾਗ ਤੇ ਰਣਜੀਤ ਸਾਗਰ ਡੈਮ ਦੀਆਂ ਝੀਲਾਂ 'ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵੱਧ ਹੈ, ਜਿਸ ਦਾ ਸਿੱਧਾ ਅਸਰ ਪਣ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ ਤੇ ਸਿੰਜਾਈ ਲਈ ਵਰਤੇ ਜਾਣ ਵਾਲੇ ਪਾਣੀ 'ਤੇ ...

ਪੂਰੀ ਖ਼ਬਰ »

ਕਰਨਾਟਕ 'ਚ ਦੋ ਵਿਧਾਇਕਾਂ ਵਲੋਂ ਕਾਂਗਰਸ-ਜੇ.ਡੀ.ਐਸ. ਗੱਠਜੋੜ ਸਰਕਾਰ ਤੋਂ ਸਮਰਥਨ ਵਾਪਸ

ਬੈਂਗਲੁਰੂ, 15 ਜਨਵਰੀ (ਏਜੰਸੀ)- ਕਰਨਾਟਕਾ 'ਚ ਕਾਂਗਰਸ-ਜੇ.ਡੀ.ਐਸ. ਗੱਠਜੋੜ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਮੁੱਖ ਮੰਤਰੀ ਐਚ. ਡੀ. ਕੁਮਾਰਾਸਵਾਮੀ ਦੀ ਅਗਵਾਈ ਵਾਲੀ ਸਰਕਾਰ ਤੋਂ ਦੋ ਵਿਧਾਇਕਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ | ਆਜ਼ਾਦ ਵਿਧਾਇਕ ਐਚ. ਨਾਗੇਸ਼ ਤੇ ...

ਪੂਰੀ ਖ਼ਬਰ »

ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਥਰੀਸਾ ਮੇਅ ਦੀ ਇਤਿਹਾਸਕ ਹਾਰ

232 ਵੋਟਾਂ ਦੇ ਫਰਕ ਨਾਲ ਪ੍ਰਧਾਨ ਮੰਤਰੀ ਹਾਰੀ ਲੰਡਨ, 15 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਅੱਜ ਬਰਤਾਨਵੀ ਸੰਸਦ 'ਚ ਸੰਸਦ ਮੈਂਬਰਾਂ ਵਲੋਂ ਵੋਟਾਂ ਪਾਈਆਂ ਗਈਆਂ | ਪ੍ਰਧਾਨ ਮੰਤਰੀ ਥਰੀਸਾ ਮੇਅ ਵਲੋਂ ਯੂਰਪੀ ਸੰਘ ਦੇ ਮੁਖੀਆਂ ਨਾਲ ...

ਪੂਰੀ ਖ਼ਬਰ »

ਸਰਕਾਰ ਦੀ ਬੇਰੁਖ਼ੀ ਕਾਰਨ ਨਵੀਆਂ ਪੰਚਾਇਤਾਂ ਦੇ ਚਿਹਰਿਆਂ 'ਤੇ ਹਾਲੇ ਨਹੀਂ ਪਰਤੀਆਂ ਰੌਣਕਾਂ

ਫ਼ਾਜ਼ਿਲਕਾ, 15 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ 'ਚ ਹਾਲ ਹੀ 'ਚ ਨੇਪਰੇ ਚੜ੍ਹੀਆਂ ਪੰਚਾਇਤੀ ਚੋਣਾਂ ਤੋਂ ਬਾਅਦ ਪਿੰਡਾਂ 'ਚ ਮਾਹੌਲ ਕੁਝ ਸ਼ਾਂਤ ਹੋ ਗਿਆ ਹੈ | ਪਿੰਡਾਂ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੇ ਸਹੁੰਆਂ ਵੀ ਚੁੱਕ ਲਈਆਂ ਤੇ ਨਵੇਂ ਬਣੇ ਸਰਪੰਚਾਂ ਨੇ ਚਾਰਜ ...

ਪੂਰੀ ਖ਼ਬਰ »

ਪ੍ਰਸਿੱਧ ਤੀਰਥ ਸਥਾਨ ਚਿੰਤਪੁਰਨੀ ਰੇਲ ਨੈੱਟਵਰਕ ਨਾਲ ਜੁੜਿਆ

ਨਵੀਂ ਗੱਡੀ ਹਿਮਾਚਲ ਐਕਸਪ੍ਰੈੱਸ ਦੀ ਸ਼ੁਰੂਆਤ ਊਨਾ, 15 ਜਨਵਰੀ (ਹਰਪਾਲ ਸਿੰਘ ਕੋਟਲਾ)-ਜ਼ਿਲੇ੍ਹ ਦੇ ਕਸਬਾ ਦੌਲਤਪੁਰ ਚੌਕ ਤੋਂ ਦਿੱਲੀ ਤੱਕ ਰੇਲ ਗੱਡੀ ਚਲਾਉਣ ਦਾ ਦਹਾਕਿਆਂ ਪੁਰਾਣਾ ਸੁਪਨਾ ਮੰਗਲਵਾਰ ਨੂੰ ਸਾਕਾਰ ਹੋ ਗਿਆ | ਕੇਂਦਰੀ ਰੇਲ ਰਾਜ ਮੰਤਰੀ ਮਨੋਜ ਸਿਨਹਾ ...

ਪੂਰੀ ਖ਼ਬਰ »

ਪੱਤਰਕਾਰ ਹੱਤਿਆ ਮਾਮਲਾ

ਰਾਮ ਰਹੀਮ ਨੂੰ ਸਜ਼ਾ ਸੁਣਾਉਣ ਦੀ ਥਾਂ ਨੂੰ ਲੈ ਕੇ ਅੱਜ ਆਵੇਗਾ ਫ਼ੈਸਲਾ

ਪੰਚਕੂਲਾ, 15 ਜਨਵਰੀ (ਕਪਿਲ)-ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਸ ਦੇ ਲਈ 17 ਜਨਵਰੀ ਨੂੰ ਰਾਮ ਰਹੀਮ ਨੂੰ ...

ਪੂਰੀ ਖ਼ਬਰ »

ਵਿਧਾਇਕਾਂ ਵਿਚਲੀ ਨਿਰਾਸ਼ਾ ਨੂੰ ਜਾਣਨ ਲਈ ਮੁੱਖ ਮੰਤਰੀ ਕਰਨਗੇ ਮੁਲਾਕਾਤਾਂ

ਅੱਜ ਮਾਝਾ, ਕੱਲ੍ਹ ਦੁਆਬਾ ਤੇ ਪਰਸੋਂ ਮਾਲਵਾ ਦੇ ਕਾਂਗਰਸੀ ਵਿਧਾਇਕਾਂ ਨੂੰ ਮਿਲਣਗੇ ਚੰਡੀਗੜ੍ਹ, 15 ਜਨਵਰੀ (ਹਰਕਵਲਜੀਤ ਸਿੰਘ)-ਬੀਤੇ ਦਿਨੀਂ ਫਿਰੋਜ਼ਪੁਰ ਵਿਖੇ ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ...

ਪੂਰੀ ਖ਼ਬਰ »

ਹਨੀਪ੍ਰੀਤ ਨੂੰ ਫ਼ੋਨ 'ਤੇ ਘਰ ਗੱਲ ਕਰਨ ਦੀ ਇਜਾਜ਼ਤ ਮਿਲੀ

ਚੰਡੀਗੜ੍ਹ, 15 ਜਨਵਰੀ (ਸੁਰਜੀਤ ਸਿੰਘ ਸੱਤੀ)-ਰਾਮ ਰਹੀਮ ਦੇ ਮਾਮਲਿਆਂ ਵਿਚ ਸੁਨਾਰੀਆ ਜੇਲ੍ਹ ਵਿਚ ਬੰਦ ਹਨੀਪ੍ਰੀਤ ਨੂੰ ਆਪਣੇ ਘਰ ਵਾਲਿਆਂ ਨਾਲ ਫ਼ੋਨ 'ਤੇ ਗੱਲ ਕਰਨ ਦੀ ਇਜਾਜ਼ਤ ਮਿਲ ਗਈ ਹੈ | ਉਸ ਨੇ ਹਾਈਕੋਰਟ ਵਿਚ ਅਰਜ਼ੀ ਦਾਖਲ ਕਰਕੇ ਕਿਹਾ ਸੀ ਕਿ ਹੋਰ ਕੈਦੀਆਂ ਨੂੰ ...

ਪੂਰੀ ਖ਼ਬਰ »

ਗੁਜਰਾਤ ਦੰਗਿਆਂ 'ਚ ਮੋਦੀ ਨੂੰ ਕਲੀਨ ਚਿੱਟ ਿਖ਼ਲਾਫ਼ ਅਰਜ਼ੀ 'ਤੇ ਸੁਣਵਾਈ ਚਾਰ ਹਫ਼ਤੇ ਤੱਕ ਟਲੀ

ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ 2002 ਵਿਚ ਗੋਧਰਾ ਕਾਂਡ ਤੋਂ ਬਾਅਦ ਭੜਕੇ ਫ਼ਿਰਕੂ ਦੰਗਿਆਂ ਨਾਲ ਜੁੜੇ ਮਾਮਲਿਆਂ ਵਿਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਕਲੀਨ ਚਿੱਟ ਿਖ਼ਲਾਫ਼ ਜ਼ਾਕੀਆ ਜਾਫ਼ਰੀ ਦੀ ਅਰਜ਼ੀ 'ਤੇ ਸੁਣਵਾਈ ...

ਪੂਰੀ ਖ਼ਬਰ »

ਸਬਰੀਮਾਲਾ ਮੰਦਰ 'ਚ ਦਾਖਲ ਹੋਣ ਵਾਲੀ ਔਰਤ ਨੂੰ ਸੱਸ ਨੇ ਕੁੱਟਿਆ

ਤਿਰੂਵਨੰਤਪੁਰਮ, 15 ਜਨਵਰੀ (ਏਜੰਸੀ)-ਕੇਰਲਾ ਸਥਿਤ ਸਬਰੀਮਾਲਾ ਮੰਦਿਰ 'ਚ ਪ੍ਰੰਪਰਾਵਾਂ ਨੂੰ ਅਣਡਿੱਠ ਕਰ ਦਾਖਲ ਹੋਣ ਵਾਲੀਆਂ 2 ਔਰਤਾਂ 'ਚੋਂ ਇਕ ਦੇ ਘਰ ਪਰਤਣ 'ਤੇ ਸੱਸ ਵਲੋਂ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ...

ਪੂਰੀ ਖ਼ਬਰ »

ਵਾਈਟ ਹਾਊਸ ਦੇ ਭਾਰਤੀ ਮੂਲ ਦੇ ਉਪ ਬੁਲਾਰੇ ਸ਼ਾਹ ਵਲੋਂ ਟਰੰਪ ਪ੍ਰਸ਼ਾਸਨ ਤੋਂ ਅਸਤੀਫ਼ਾ

ਵਾਸ਼ਿੰਗਟਨ, 15 ਜਨਵਰੀ (ਪੀ. ਟੀ. ਆਈ.)-ਵਾਈਟ ਹਾਊਸ ਵਿਚ ਪ੍ਰੈੱਸ ਦਫ਼ਤਰ 'ਚ ਉੱਚ ਅਹੁਦੇ 'ਤੇ ਤਾਇਨਾਤ ਭਾਰਤੀ ਅਮਰੀਕੀ ਰਾਜ ਸ਼ਾਹ ਨੇ ਇਕ ਪ੍ਰਮੁੱਖ ਸੰਚਾਰ ਅਤੇ ਲਾਬਿੰਗ ਫਰਮ ਵਿਚ ਸ਼ਾਮਿਲ ਹੋਣ ਲਈ ਆਪਣਾ ਅਹੁਦਾ ਛੱਡ ਦਿੱਤਾ ਹੈ | ਉਹ ਪਿਛਲੇ ਕੁਝ ਮਹੀਨਿਆਂ ਤੋਂ ਟਰੰਪ ...

ਪੂਰੀ ਖ਼ਬਰ »

ਪੁਰਾਣੇ ਮਤਭੇਦ ਭੁੱਲ ਕੇ ਸਪਾ-ਬਸਪਾ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਵਾਂਗੇ-ਮਾਇਆਵਤੀ

63 ਵਰਿ੍ਹਆਂ ਦੀ ਹੋਈ ਬਸਪਾ ਮੁਖੀ ਲਖਨਊ, 15 ਜਨਵਰੀ (ਏਜੰਸੀ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ (ਸਪਾ) ਅਤੇ ਬਸਪਾ ਦੇ ਸਮਰਥਕਾਂ ਨੂੰ ਆਪਣੇ ਪੁਰਾਣੇ ਮਤਭੇਦ ਭੁੱਲ ਕੇ ਆਗਾਮੀ ਲੋਕ ਸਭਾ ਚੋਣਾਂ 'ਚ ਇਨ੍ਹਾਂ ਪਾਰਟੀਆਂ ਦੇ ਗਠਜੋੜ ਦੇ ...

ਪੂਰੀ ਖ਼ਬਰ »

ਪਿਛਲੀਆਂ ਸਰਕਾਰਾਂ ਨੇ ਸੁਲਤਾਨਾਂ ਦੀ ਤਰ੍ਹਾਂ ਸ਼ਾਸਨ ਕੀਤਾ-ਮੋਦੀ

90 ਹਜ਼ਾਰ ਕਰੋੜ ਦਾ ਗਬਨ ਰੋਕੇ ਜਾਣ 'ਤੇ ਮੈਨੂੰ ਕੀਤੀ ਜਾ ਰਹੀ ਹੈ ਹਟਾਉਣ ਦੀ ਕੋਸ਼ਿਸ਼ ਬਲਾਂਗੀਰ (ਓਡੀਸ਼ਾ), 15 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ 'ਤੇ ਦੇਸ਼ ਦੀ ਮਹਾਨ ਵਿਰਾਸਤ ਨੂੰ ਅਣਗੌਲ ਕੇ 'ਸੁਲਤਾਨਾਂ' ਦੀ ...

ਪੂਰੀ ਖ਼ਬਰ »

ਭਾਈ ਦਇਆ ਸਿੰਘ ਲਾਹੌਰੀਏ ਵਲੋਂ ਆਯੁਰਵੈਦਿਕ ਡਾਕਟਰ ਉਪਲਬਧ ਕਰਵਾਉਣ ਲਈ ਪਟੀਸ਼ਨ

ਹਾਈਕੋਰਟ ਨੇ ਦਿੱਲੀ ਸਰਕਾਰ ਤੋਂ ਮੰਗਿਆ ਜਵਾਬ ਨਵੀਂ ਦਿੱਲੀ, 15 ਜਨਵਰੀ (ਪੀ. ਟੀ. ਆਈ.)-ਦਿੱਲੀ ਹਾਈਕੋਰਟ ਨੇ ਭਾਈ ਦਇਆ ਸਿੰਘ ਲਾਹੌਰੀਏ ਵਲੋਂ ਤਿਹਾੜ ਜੇਲ੍ਹ ਦੇ ਉੱਚ ਸੁਰੱਖਿਆ ਵਾਰਡ ਵਿਚ ਬੰਦ ਕੈਦੀਆਂ ਲਈ ਬਿਨਾਂ ਕਿਸੇ ਵਿਤਕਰੇ ਆਯੁਰਵੈਦਿਕ ਡਾਕਟਰ ਮੁਹੱਈਆ ਕਰਵਾਉਣ ...

ਪੂਰੀ ਖ਼ਬਰ »

ਚੋਣਾਂ ਵਾਲੇ ਦਿਨ ਅਖ਼ਬਾਰਾਂ 'ਚ ਇਸ਼ਤਿਹਾਰ ਦੇਣ 'ਤੇ ਪਾਬੰਦੀ ਦੀ ਸਿਫਾਰਿਸ਼

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਨੂੰਨ 'ਚ ਬਦਲਾਅ ਦੀ ਸੰਭਾਵਨਾ ਨਹੀਂ ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਇਕ ਕਮੇਟੀ ਜਿਸ ਨੂੰ ਚੋਣਾਂ ਹੋਣ ਤੋਂ 48 ਘੰਟੇ ਪਹਿਲਾਂ ਪ੍ਰਚਾਰ ਸਬੰਧੀ ਕਾਨੂੰਨਾਂ 'ਚ ਬਦਲਾਅ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਨੇ ਚੋਣਾਂ ਵਾਲੇ ਦਿਨ ...

ਪੂਰੀ ਖ਼ਬਰ »

ਕੇਜਰੀਵਾਲ ਦੀ ਕੁੜੀ ਨੂੰ ਅਗਵਾ ਕਰਨ ਦੀ ਧਮਕੀ ਦੇਣ ਵਾਲਾ ਕਾਬੂ

ਨਵੀਂ ਦਿੱਲੀ, 15 ਜਨਵਰੀ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੁੜੀ ਨੂੰ ਧਮਕੀ ਦੇਣ ਵਾਲੇ ਦੀ ਪਛਾਣ ਕਰ ਲਈ ਗਈ ਹੈ | ਦੋਸ਼ੀ ਨੇ ਕੇਜਰੀਵਾਲ ਦੇ ਅਧਿਕਾਰਤ ਈ-ਮੇਲ ਆਈ.ਡੀ. 'ਤੇ ਧਮਕੀ ਵਾਲੀ ਮੇਲ ਭੇਜੀ ਸੀ | ਇਸ ਈ-ਮੇਲ ਦੇ ਰਾਹੀਂ ਦੋਸ਼ੀ ਨੇ ...

ਪੂਰੀ ਖ਼ਬਰ »

ਸ਼ਾਹੀ ਇਸ਼ਨਾਨ ਨਾਲ ਕੁੰਭ ਮੇਲਾ ਸ਼ੁਰੂ

1.4 ਕਰੋੜ ਸ਼ਰਧਾਲੂਆਂ ਨੇ ਲਗਾਈ ਡੁਬਕੀ ਪ੍ਰਯਾਗਰਾਜ, 15 ਜਨਵਰੀ (ਏਜੰਸੀ)-ਮਕਰ ਸੰਕ੍ਰਾਂਤੀ ਮੌਕੇ ਉੱਤਰ ਪ੍ਰਦੇਸ਼ ਦੇ ਗੰਗਾ, ਯਮੁਨਾ ਤੇ ਮਿਥਕ ਸਰਸਵਤੀ ਦੇ ਪਵਿੱਤਰ ਸੰਗਮ ਸਥਾਨ 'ਤੇ ਅੱਜ ਪਹੁਫੁਟਾਲਾ ਹੁੰਦਿਆਂ 'ਹਰ ਹਰ ਗੰਗੇ' ਦੇ ਜੈਕਾਰਿਆਂ ਨਾਲ ਆਸਮਾਨ ਗੂੰਜ ਉਠਿਆ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX