ਤਾਜਾ ਖ਼ਬਰਾਂ


ਐੱਸ.ਐੱਸ.ਪੀ ਸੰਗਰੂਰ ਡਾ.ਗਰਗ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
. . .  43 minutes ago
ਸੰਗਰੂਰ,25 ਜਨਵਰੀ(ਦਮਨਜੀਤ ਸਿੰਘ )- ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ.ਸੰਦੀਪ ਗਰਗ ਨੂੰ ਅੱਜ ਰਾਜ ਪੱਧਰੀ ਕੌਮੀ ਮਤਦਾਤਾ ਦਿਵਸ ਮੌਕੇ ਨਵਾਂ ਸ਼ਹਿਰ ਵਿਖੇ ਸਨਮਾਨਿਤ ਕੀਤਾ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਾ. ਗਰਗ ...
ਸ੍ਰੀ ਮੁਕਤਸਰ ਸਾਹਿਬ: ਪੀ.ਏ.ਯੂ. ਵੱਲੋਂ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਪਾਕਿਸਤਾਨ ਬਾਰਡਰ ਨਾਲ ਲਗਦੇ ਜ਼ਿਲ੍ਹਿਆਂ ਵਿਚ ਟਿੱਡੀਆਂ ਦੇ ਕੁੱਝ ਕੀਟ ਮਿਲਣ ਮਗਰੋਂ ਕਿਸਾਨਾਂ ਵਿਚ ਚਿੰਤਾ ...
2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ ਮੁੱਖ ਸਕੱਤਰ ਪੰਜਾਬ ਨੂੰ ਮਿਲਿਆ
. . .  about 1 hour ago
ਮਲੌਦ, 25 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- 2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ 3442 ਤੇ 5178 ਅਧਿਆਪਕਾਂ ਦੀਆਂ ਅਸਾਮੀਆਂ ਵਿਚ ਆਪਣੀ ਨੌਕਰੀ ਸਬੰਧੀ ਪ੍ਰਧਾਨ ਮੈਡਮ ਇੰਦਰਪਾਲ, ਉਪ ਪ੍ਰਧਾਨ ਮੈਡਮ ...
ਐਲੀਮੈਂਟਰੀ ਟੀਚਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 2 ਫਰਵਰੀ ਨੂੰ
. . .  about 1 hour ago
ਅਜਨਾਲਾ ,25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿ. ਦੀ ਇੱਕ ਅਹਿਮ ਸੂਬਾ ਪੱਧਰੀ ਮੀਟਿੰਗ 2 ਫਰਵਰੀ (ਐਤਵਾਰ) ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹੋਵੇਗੀ।ਇਸ ਸੰਬੰਧੀ ਅੱਜ ਇੱਥੇ ...
ਬੇ ਅਦਬੀ ਮਾਮਲੇ ਦੇ ਮੁੱਖ ਗਵਾਹ ਨੇ ਮਾਨਯੋਗ ਹਾਈਕੋਰਟ ਤੋਂ ਕੀਤੀ ਸੁਰੱਖਿਆ ਦੀ ਮੰਗ
. . .  about 1 hour ago
ਠੱਠੀ ਭਾਈ, 25 ਜਨਵਰੀ (ਜਗਰੂਪ ਸਿੰਘ ਮਠਾੜੂ)- ਇੱਥੋਂ ਨੇੜਲੇ ਪੈਂਦੇ ਪਿੰਡ ਮੱਲ ਕੇ ਜੋ ਜ਼ਿਲ੍ਹਾ ਮੋਗਾ 'ਚ ਸਥਿਤ ਹੈ ਚ 4 ਨਵੰਬਰ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਦੀ ਹੋਈ ਬੇਅਦਬੀ ਦੇ ਮਾਮਲੇ ਦੇ ਮੁੱਖ ਗਵਾਹ ਸਾਬਕਾ ਫ਼ੌਜੀ ਸੇਵਕ ...
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ
. . .  about 2 hours ago
ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ, ਚਾਰ ਜ਼ਖਮੀ
. . .  about 2 hours ago
ਲਹਿਰਾਗਾਗਾ, 25 ਜਨਵਰੀ (ਅਸ਼ੋਕ ਗਰਗ, ਸੂਰਜ ਭਾਨ ਗੋਇਲ) - ਲਹਿਰਾਗਾਗਾ ਸੁਨਾਮ ਮੁੱਖ ਮਾਰਗ 'ਤੇ ਪਿੰਡ ਗੋਬਿੰਦਗੜ੍ਹ ਜੇਜੀਆਂ ਕੋਲ ਵਾਪਰੇ ਸੜਕ ਹਾਦਸੇ ਵਿਚ ਆਲਟੋ ਕਾਰ ਅਤੇ ਸੈਂਟਰੋ ਕਾਰ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਅਤੇ ਚਾਰ ਦੇ ਜ਼ਖਮੀ ਹੋ ਜਾਣ ਦੀ ਖ਼ਬਰ...
ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ 5730 ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ-ਧਰਮਸੋਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਾਮ ਮੌਕੇ ਪਿੰਡ ਉਦੇਕਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕੀਤੇ ਜਾਣ ’ਤੇ ਉਦਘਾਟਨ ਦੀ ਰਸਮ ਕਰਨ ਸਮੇਂ ਗੱਲਬਾਤ...
ਕੋਚਿੰਗ ਸੈਂਟਰ ਦੀ ਇਮਾਰਤ ਡਿੱਗਣ ਕਾਰਨ 4 ਵਿਦਿਆਰਥੀਆਂ ਸਮੇਤ 5 ਮੌਤਾਂ
. . .  about 2 hours ago
ਨਵੀਂ ਦਿੱਲੀ, 25 ਜਨਵਰੀ - ਭਜਨਪੁਰਾ ਦੇ ਸੁਭਾਸ਼ ਵਿਹਾਰ ਵਿਚ ਭਿਆਨਕ ਹਾਦਸਾ ਹੋ ਗਿਆ। ਇਥੇ ਇਕ ਕੋਚਿੰਗ ਸੈਂਟਰ ਦੀ ਇਮਾਰਤ ਡਿੱਗਣ ਕਾਰਨ 5 ਮੌਤਾਂ ਹੋ ਗਈਆਂ ਹਨ ਤੇ ਜਦਕਿ 13 ਬੱਚੇ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿਚ 4 ਵਿਦਿਆਰਥੀ ਤੇ ਇਕ ਅਧਿਆਪਕ ਸ਼ਾਮਲ...
ਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਸੰਬੋਧਨ
. . .  about 2 hours ago
ਏ.ਆਈ.ਜੀ. ਚੌਹਾਨ ਤੇ ਇੰਸਪੈਕਟਰ ਬਰਾੜ ਸਮੇਤ ਦੋ ਹੋਰ ਅਧਿਕਾਰੀਆਂ ਨੂੰ ਮਿਲੇਗਾ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ
. . .  about 2 hours ago
ਚੰਡੀਗੜ੍ਹ, 25 ਜਨਵਰੀ - ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ, ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਤੇ ਬਲਵਿੰਦਰ ਸਿੰਘ ਐਸ.ਆਈ. ਤੇ ਕਿਰਪਾਲ ਸਿੰਘ ਏ.ਐਸ.ਆਈ. ਨੂੰ ਭਲਕੇ ਗਣਤੰਤਰ ਦਿਵਸ ਮੌਕੇ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਅਵਾਰਡ ਦਿੱਤਾ ਜਾ ਰਿਹਾ ਹੈ। ਇਸ...
ਸ਼ਟਰਿੰਗ ਦੀ ਪੈੜ ਟੁੱਟਣ ਕਾਰਨ ਇੱਕ ਮਜ਼ਦੂਰ ਦੀ ਮੌਤ, ਤਿੰਨ ਗੰਭੀਰ ਜ਼ਖਮੀ
. . .  about 3 hours ago
ਮਲੋਟ, 25 ਜਨਵਰੀ (ਗੁਰਮੀਤ ਸਿੰਘ ਮੱਕੜ) -ਸਥਾਨਕ ਆਦਰਸ਼ ਸਿਨੇਮਾ ਦੇ ਸਥਾਨ 'ਤੇ ਉਸਾਰੀ ਅਧੀਨ ਪੈਲੇਸ ਦੀ ਛੱਤ 'ਤੇ ਕੰਮ ਕਰ ਰਹੇ 4 ਮਜ਼ਦੂਰ ਸ਼ਟਰਿੰਗ ਦੀ ਪੈੜ ਟੁੱਟ ਜਾਣ ਕਾਰਨ ਹੇਠਾਂ ਡਿੱਗ ਪਏ, ਜਿਸ ਵਿਚ ਮਜ਼ਦੂਰ ਦਾਤਾ ਰਾਮ ਦੀ ਮੌਤ ਹੋ ਗਈ, ਜਦਕਿ ਮਜ਼ਦੂਰ...
ਆਯੂਸ਼ਮਾਨ ਸਕੀਮ ਤਹਿਤ ਇਲਾਜ ਨਾ ਕਰਨ 'ਤੇ ਹਸਪਤਾਲ 'ਚ ਹੋਇਆ ਹੰਗਾਮਾ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਨਿੱਜੀ ਹਸਪਤਾਲ ਵਿਖੇ ਮਲੋਟ ਤੋਂ ਆਯੂਸ਼ਮਾਨ ਸਕੀਮ ਤਹਿਤ ਆਪ੍ਰੇਸ਼ਨ ਕਰਵਾਉਣ ਲਈ ਪਹੁੰਚੀ ਔਰਤ ਨੂੰ ਜਦੋਂ ਹਸਪਤਾਲ ਪ੍ਰਬੰਧਕਾਂ ਨੇ ਕਿਹਾ...
ਏਸ਼ੀਆ ਕੱਪ ਲਈ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਧਮਕੀ
. . .  about 3 hours ago
ਲਾਹੌਰ, 25 ਜਨਵਰੀ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਇਸ ਸਾਲ ਸਤੰਬਰ ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰਦੀ ਤਾਂ ਪਾਕਿਸਤਾਨ ਵੀ 2021 ਵਿਸ਼ਵ...
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  about 3 hours ago
ਜੰਡਿਆਲਾ ਮੰਜਕੀ, 25 ਜਨਵਰੀ (ਸੁਰਜੀਤ ਸਿੰਘ ਜੰਡਿਆਲਾ) - ਥਾਣਾ ਸਦਰ ਜਲੰਧਰ ਅਧੀਨ ਆਉਂਦੀ ਸਥਾਨਕ ਪੁਲਿਸ ਚੌਕੀ ਦੇ ਇਲਾਕੇ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਸ ਸਬੰਧੀ ਪੁੱਛਣ 'ਤੇ ਪੁਲਿਸ ਚੌਕੀ ਜੰਡਿਆਲਾ...
ਤਿੰਨ ਨੌਜਵਾਨਾਂ ਨੇ ਚੋਰੀ ਕੀਤੀ ਕਰੀਬ 11 ਲੱਖ ਦੀ ਕੇਬਲ ਤਾਰ
. . .  about 4 hours ago
ਦਿੱਲੀ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਮਲਬੇ ਹੇਠ ਕੁਝ ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  about 4 hours ago
ਜੇ. ਐੱਨ. ਯੂ. ਦੇ ਵਿਦਿਆਰਥੀ ਸ਼ਰਜੀਲ ਵਿਰੁੱਧ ਭਾਜਪਾ ਨੇ ਦਰਜ ਕਰਾਈ ਸ਼ਿਕਾਇਤ
. . .  about 4 hours ago
ਸਾਰਿਆਂ ਨੂੰ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ- ਰਾਸ਼ਟਰਪਤੀ ਕੋਵਿੰਦ
. . .  about 5 hours ago
ਨਾਗਰਿਕਤਾ ਕਾਨੂੰਨ ਵਿਰੁੱਧ ਰਾਜਸਥਾਨ ਸਰਕਾਰ ਨੇ ਵਿਧਾਨ ਸਭਾ 'ਚ ਪਾਸ ਕੀਤਾ ਪ੍ਰਸਤਾਵ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਮਾਘ ਸੰਮਤ 550

ਪਹਿਲਾ ਸਫ਼ਾ

ਦੁਸ਼ਮਣੀ ਵਾਲੀਆਂ ਕਾਰਵਾਈਆਂ ਿਖ਼ਲਾਫ਼ ਸਖ਼ਤ ਕਾਰਵਾਈ ਤੋਂ ਪਿੱਛੇ ਨਹੀਂ ਹਟਾਂਗੇ

ਸੈਨਾ ਦਿਵਸ ਮੌਕੇ ਜਨਰਲ ਰਾਵਤ ਦੀ ਪਾਕਿ ਨੂੰ ਚਿਤਾਵਨੀ ਨਵੀਂ ਦਿੱਲੀ, 15 ਜਨਵਰੀ (ਪੀ. ਟੀ. ਆਈ.)-ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਭਾਰਤ ਦੁਸ਼ਮਣੀ ਵਾਲੀਆਂ ਕਾਰਵਾਈਆਂ ਿਖ਼ਲਾਫ਼ ਸਖ਼ਤ ਕਾਰਵਾਈ ਤੋਂ ਪਿੱਛੇ ਨਹੀਂ ਹਟੇਗਾ ...

ਪੂਰੀ ਖ਼ਬਰ »

ਪਾਕਿ ਵਲੋਂ ਕਰਤਾਰਪੁਰ ਲਾਂਘੇ ਦੀ ਉਸਾਰੀ 35 ਫ਼ੀਸਦੀ ਤੋਂ ਵਧੇਰੇ ਮੁਕੰਮਲ

ਨਿਰਧਾਰਤ ਕੀਤੇ ਸਮੇਂ ਤੋਂ ਪਹਿਲਾਂ ਖ਼ਤਮ ਕੀਤੀ ਜਾਵੇਗੀ ਉਸਾਰੀ-ਕਾਦਰੀ ਸੁਰਿੰਦਰ ਕੋਛੜ ਅੰਮਿ੍ਤਸਰ, 15 ਜਨਵਰੀ-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖ ਸੰਗਤ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਲਈ ਲਾਂਘਾ ਮੁਹੱਈਆ ...

ਪੂਰੀ ਖ਼ਬਰ »

ਕੇਂਦਰੀ ਗ੍ਰਹਿ ਸਕੱਤਰ ਵਲੋਂ ਸੀਨੀਅਰ ਅਧਿਕਾਰੀਆਂ ਨਾਲ ਚਰਚਾ

ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਕੇਂਦਰੀ ਗ੍ਰਹਿ ਸਕਤੱਰ ਰਾਜੀਵ ਗੌਬਾ ਨੇ ਅੱਜ ਇਥੇ ਕਰਤਾਰਪੁਰ ਲਾਂਘਾ ਮੁੱਦੇ 'ਤੇ ਬੀ.ਐਸ.ਐਫ. ਦੇ ਮੁਖੀ ਆਰ. ਕੇ. ਮਿਸ਼ਰਾ ਅਤੇ ਪੰਜਾਬ ਦੇ ਮੁੱਖ ਸਕੱਤਰ ਕਰਨ ਸਿੰਘ ਅਵਤਾਰ ਸਮੇਤ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ...

ਪੂਰੀ ਖ਼ਬਰ »

ਪਾਕਿ ਵਲੋਂ ਸਨਾਈਪਰ ਹਮਲੇ 'ਚ ਬੀ.ਐਸ.ਐਫ. ਦਾ ਸਹਾਇਕ ਕਮਾਂਡੈਂਟ ਸ਼ਹੀਦ

ਸੁੰਦਰਬਨੀ ਸੈਕਟਰ 'ਚ ਪਾਕਿ ਗੋਲੀਬਾਰੀ 'ਚ 2 ਜਵਾਨ ਜ਼ਖ਼ਮੀ ਸ੍ਰੀਨਗਰ, 15 ਜਨਵਰੀ (ਮਨਜੀਤ ਸਿੰਘ)-ਸਾਂਬਾ ਸੈਕਟਰ 'ਚ ਪਾਕਿ ਰੇਂਜਰਾਂ ਵਲੋਂ ਕੀਤੇ ਸਨਾਈਪਰ ਹਮਲੇ 'ਚ ਬੀ.ਐਸ.ਐਫ. ਦਾ ਸਹਾਇਕ ਕਮਾਂਡੈਂਟ ਸ਼ਹੀਦ ਹੋ ਗਿਆ | ਸੂਤਰਾਂ ਅਨੁਸਾਰ ਪਾਕਿ ਦੇ ਚਿਨਾਬ ਰੇਂਜਰਾਂ ਨੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਯੂ.ਪੀ.ਐਸ.ਸੀ. ਦੇ ਸਕੱਤਰ ਨੂੰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ

ਨਵੀਂ ਦਿੱਲੀ, 15 ਜਨਵਰੀ (ਪੀ.ਟੀ.ਆਈ.)-ਸੁਪਰੀਮ ਕੋਰਟ ਨੇ ਅੱਜ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਦੇ ਸਕੱਤਰ ਨੂੰ ਨਿੱਜੀ ਰੂਪ 'ਚ ਪੇਸ਼ ਹੋ ਕੇ ਅਦਾਲਤ ਨੂੰ ਇਹ ਜਾਣਕਾਰੀ ਦੇਣ ਲਈ ਕਿਹਾ ਹੈ ਕਿ ਕੀ ਕਮਿਸ਼ਨ ਨੇ ਸੂਬਾ ਸਰਕਾਰਾਂ ਵਲੋਂ ਡੀ. ਜੀ.ਪੀ. ਨਿਯੁਕਤ ਕਰਨ ...

ਪੂਰੀ ਖ਼ਬਰ »

ਭਾਖੜਾ, ਡੈਹਰ, ਪੌ ਾਗ ਤੇ ਰਣਜੀਤ ਸਾਗਰ ਡੈਮ ਦੀਆਂ ਝੀਲਾਂ 'ਚ ਪਾਣੀ ਪਿਛਲੇ ਸਾਲ ਦੇ ਮੁਕਾਬਲੇ ਵੱਧ

ਪਟਿਆਲਾ, 15 ਜਨਵਰੀ (ਜਸਪਾਲ ਸਿੰਘ ਢਿੱਲੋਂ)- ਪੰਜਾਬ ਦੇ ਭਾਖੜਾ, ਡੈਹਰ, ਪੌਾਗ ਤੇ ਰਣਜੀਤ ਸਾਗਰ ਡੈਮ ਦੀਆਂ ਝੀਲਾਂ 'ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵੱਧ ਹੈ, ਜਿਸ ਦਾ ਸਿੱਧਾ ਅਸਰ ਪਣ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ ਤੇ ਸਿੰਜਾਈ ਲਈ ਵਰਤੇ ਜਾਣ ਵਾਲੇ ਪਾਣੀ 'ਤੇ ...

ਪੂਰੀ ਖ਼ਬਰ »

ਕਰਨਾਟਕ 'ਚ ਦੋ ਵਿਧਾਇਕਾਂ ਵਲੋਂ ਕਾਂਗਰਸ-ਜੇ.ਡੀ.ਐਸ. ਗੱਠਜੋੜ ਸਰਕਾਰ ਤੋਂ ਸਮਰਥਨ ਵਾਪਸ

ਬੈਂਗਲੁਰੂ, 15 ਜਨਵਰੀ (ਏਜੰਸੀ)- ਕਰਨਾਟਕਾ 'ਚ ਕਾਂਗਰਸ-ਜੇ.ਡੀ.ਐਸ. ਗੱਠਜੋੜ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਮੁੱਖ ਮੰਤਰੀ ਐਚ. ਡੀ. ਕੁਮਾਰਾਸਵਾਮੀ ਦੀ ਅਗਵਾਈ ਵਾਲੀ ਸਰਕਾਰ ਤੋਂ ਦੋ ਵਿਧਾਇਕਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ | ਆਜ਼ਾਦ ਵਿਧਾਇਕ ਐਚ. ਨਾਗੇਸ਼ ਤੇ ...

ਪੂਰੀ ਖ਼ਬਰ »

ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਥਰੀਸਾ ਮੇਅ ਦੀ ਇਤਿਹਾਸਕ ਹਾਰ

232 ਵੋਟਾਂ ਦੇ ਫਰਕ ਨਾਲ ਪ੍ਰਧਾਨ ਮੰਤਰੀ ਹਾਰੀ ਲੰਡਨ, 15 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਅੱਜ ਬਰਤਾਨਵੀ ਸੰਸਦ 'ਚ ਸੰਸਦ ਮੈਂਬਰਾਂ ਵਲੋਂ ਵੋਟਾਂ ਪਾਈਆਂ ਗਈਆਂ | ਪ੍ਰਧਾਨ ਮੰਤਰੀ ਥਰੀਸਾ ਮੇਅ ਵਲੋਂ ਯੂਰਪੀ ਸੰਘ ਦੇ ਮੁਖੀਆਂ ਨਾਲ ...

ਪੂਰੀ ਖ਼ਬਰ »

ਸਰਕਾਰ ਦੀ ਬੇਰੁਖ਼ੀ ਕਾਰਨ ਨਵੀਆਂ ਪੰਚਾਇਤਾਂ ਦੇ ਚਿਹਰਿਆਂ 'ਤੇ ਹਾਲੇ ਨਹੀਂ ਪਰਤੀਆਂ ਰੌਣਕਾਂ

ਫ਼ਾਜ਼ਿਲਕਾ, 15 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ 'ਚ ਹਾਲ ਹੀ 'ਚ ਨੇਪਰੇ ਚੜ੍ਹੀਆਂ ਪੰਚਾਇਤੀ ਚੋਣਾਂ ਤੋਂ ਬਾਅਦ ਪਿੰਡਾਂ 'ਚ ਮਾਹੌਲ ਕੁਝ ਸ਼ਾਂਤ ਹੋ ਗਿਆ ਹੈ | ਪਿੰਡਾਂ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੇ ਸਹੁੰਆਂ ਵੀ ਚੁੱਕ ਲਈਆਂ ਤੇ ਨਵੇਂ ਬਣੇ ਸਰਪੰਚਾਂ ਨੇ ਚਾਰਜ ...

ਪੂਰੀ ਖ਼ਬਰ »

ਪ੍ਰਸਿੱਧ ਤੀਰਥ ਸਥਾਨ ਚਿੰਤਪੁਰਨੀ ਰੇਲ ਨੈੱਟਵਰਕ ਨਾਲ ਜੁੜਿਆ

ਨਵੀਂ ਗੱਡੀ ਹਿਮਾਚਲ ਐਕਸਪ੍ਰੈੱਸ ਦੀ ਸ਼ੁਰੂਆਤ ਊਨਾ, 15 ਜਨਵਰੀ (ਹਰਪਾਲ ਸਿੰਘ ਕੋਟਲਾ)-ਜ਼ਿਲੇ੍ਹ ਦੇ ਕਸਬਾ ਦੌਲਤਪੁਰ ਚੌਕ ਤੋਂ ਦਿੱਲੀ ਤੱਕ ਰੇਲ ਗੱਡੀ ਚਲਾਉਣ ਦਾ ਦਹਾਕਿਆਂ ਪੁਰਾਣਾ ਸੁਪਨਾ ਮੰਗਲਵਾਰ ਨੂੰ ਸਾਕਾਰ ਹੋ ਗਿਆ | ਕੇਂਦਰੀ ਰੇਲ ਰਾਜ ਮੰਤਰੀ ਮਨੋਜ ਸਿਨਹਾ ...

ਪੂਰੀ ਖ਼ਬਰ »

ਪੱਤਰਕਾਰ ਹੱਤਿਆ ਮਾਮਲਾ

ਰਾਮ ਰਹੀਮ ਨੂੰ ਸਜ਼ਾ ਸੁਣਾਉਣ ਦੀ ਥਾਂ ਨੂੰ ਲੈ ਕੇ ਅੱਜ ਆਵੇਗਾ ਫ਼ੈਸਲਾ

ਪੰਚਕੂਲਾ, 15 ਜਨਵਰੀ (ਕਪਿਲ)-ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਸ ਦੇ ਲਈ 17 ਜਨਵਰੀ ਨੂੰ ਰਾਮ ਰਹੀਮ ਨੂੰ ...

ਪੂਰੀ ਖ਼ਬਰ »

ਵਿਧਾਇਕਾਂ ਵਿਚਲੀ ਨਿਰਾਸ਼ਾ ਨੂੰ ਜਾਣਨ ਲਈ ਮੁੱਖ ਮੰਤਰੀ ਕਰਨਗੇ ਮੁਲਾਕਾਤਾਂ

ਅੱਜ ਮਾਝਾ, ਕੱਲ੍ਹ ਦੁਆਬਾ ਤੇ ਪਰਸੋਂ ਮਾਲਵਾ ਦੇ ਕਾਂਗਰਸੀ ਵਿਧਾਇਕਾਂ ਨੂੰ ਮਿਲਣਗੇ
ਚੰਡੀਗੜ੍ਹ, 15 ਜਨਵਰੀ (ਹਰਕਵਲਜੀਤ ਸਿੰਘ)-ਬੀਤੇ ਦਿਨੀਂ ਫਿਰੋਜ਼ਪੁਰ ਵਿਖੇ ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਸ੍ਰੀਮਤੀ ਸਤਿਕਾਰ ਕੌਰ ਵਲੋਂ ਪੁਲਿਸ ਦੀ ਕਾਰਗੁਜ਼ਾਰੀ ਦੀ ਕੀਤੀ ਗਈ ਤਿੱਖੀ ਨੁਕਤਾਚੀਨੀ ਅਤੇ ਵਿਧਾਇਕਾਂ ਵਿਚ ਸਰਕਾਰ ਦੀ ਕਾਰਜਸ਼ੈਲੀ ਸਬੰਧੀ ਪਾਏ ਜਾ ਰਹੇ ਰੋਸ ਦੀਆਂ ਰਿਪੋਰਟਾਂ ਨੂੰ ਮੁੱਖ ਰੱਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਫਰਵਰੀ ਦੇ ਪਹਿਲੇ ਅੱਧ 'ਚ ਹੋਣ ਵਾਲੇ ਰਾਜ ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਪਾਰਟੀ ਵਿਧਾਇਕਾਂ ਨੂੰ ਭੜਾਸ ਕੱਢਣ ਦਾ ਮੌਕਾ ਦੇਣ ਲਈ 16, 17 ਅਤੇ 18 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਭਵਨ ਵਿਖੇ ਪਾਰਟੀ ਵਿਧਾਇਕਾਂ ਨਾਲ ਮੁਲਾਕਾਤਾਂ ਕਰਨ ਦਾ ਫ਼ੈਸਲਾ ਲਿਆ ਗਿਆ | ਪ੍ਰਦੇਸ਼ ਕਾਂਗਰਸ ਦੇ ਇਕ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਪਹਿਲੇ ਦਿਨ 16 ਜਨਵਰੀ ਨੂੰ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਮਾਝਾ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਮਿਲਣਗੇ | ਸੂਚਨਾ ਅਨੁਸਾਰ ਮਾਝਾ ਦੇ ਵਿਧਾਇਕਾਂ ਦੀਆਂ ਮੁਲਾਕਾਤਾਂ ਪਹਿਲੇ ਦਿਨ ਇਸ ਲਈ ਰੱਖੀਆਂ ਗਈਆਂ ਹਨ ਕਿਉਂਕਿ ਮਾਝੇ ਦੇ ਵਿਧਾਇਕਾਂ 'ਚ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਬਾਕੀ ਖੇਤਰਾਂ ਨਾਲੋਂ ਘੱਟ ਰੋਸ ਹੋਣ ਦੀਆਂ ਰਿਪੋਰਟਾਂ ਹਨ | ਪਾਰਟੀ ਦੇ ਬੁਲਾਰੇ ਅਨੁਸਾਰ ਇਨ੍ਹਾਂ ਮੀਟਿੰਗਾਂ 'ਚ ਬਜਟ ਸਮਾਗਮ ਵਿਚ ਪਾਰਟੀ ਦੀ ਰੱਖੀ ਜਾਣ ਵਾਲੀ ਰਣਨੀਤੀ ਨੂੰ ਵਿਚਾਰਨ ਤੋਂ ਇਲਾਵਾ ਵਿਧਾਇਕਾਂ ਤੋਂ ਉਨ੍ਹਾਂ ਦੇ ਹਲਕਿਆਂ ਦੀਆਂ ਸਮੱਸਿਆਵਾਂ ਨੂੰ ਜਾਣਨ ਅਤੇ ਸਰਕਾਰ ਵਲੋਂ ਬਜਟ ਤਜਵੀਜ਼ਾਂ ਵਿਚ ਕੀਤੇ ਜਾਣ ਵਾਲੇ ਐਲਾਨਾਂ ਸਬੰਧੀ ਵੀ ਵਿਧਾਇਕਾਂ ਦੇ ਵਿਚਾਰ ਲਏ ਜਾਣਗੇ | ਮੁੱਖ ਮੰਤਰੀ ਸਕੱਤਰੇਤ, ਜਿਸ ਨੂੰ ਕਿ ਇਹ ਖ਼ਦਸ਼ਾ ਸੀ ਕਿ ਪਾਰਟੀ ਵਿਧਾਇਕ ਆਉਂਦੇ ਬਜਟ ਇਜਲਾਸ ਦੌਰਾਨ ਹੀ ਪਾਰਟੀ ਦੀ ਕਾਰਜਸ਼ੈਲੀ 'ਤੇ ਕਿਸੇ ਤਰ੍ਹਾਂ ਦੀ ਨੁਕਤਾਚੀਨੀ ਨਾ ਕਰਨ, ਜਿਸ ਦਾ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਮਾੜਾ ਪ੍ਰਭਾਵ ਪੈ ਸਕਦਾ ਹੈ, ਨੇ 2 ਕਾਂਗਰਸੀ ਵਿਧਾਇਕਾਂ ਵਲੋਂ ਪੁਲਿਸ ਕਾਰਜਸ਼ੈਲੀ ਦੀ ਹੋਈ ਨੁਕਤਾਚੀਨੀ ਤੋਂ ਬਾਅਦ ਵਿਧਾਇਕਾਂ ਦੀਆਂ ਇਹ ਬੈਠਕਾਂ ਰੱਖਣ ਦਾ ਫ਼ੈਸਲਾ ਲਿਆ, ਜਿਸ ਦੌਰਾਨ ਵਿਧਾਇਕਾਂ ਨੂੰ ਪਾਰਟੀ ਅਨੁਸ਼ਾਸਨ ਕਾਇਮ ਰੱਖਣ ਅਤੇ ਸਰਕਾਰ ਦੀ ਕਾਰਜਸ਼ੈਲੀ ਦੀ ਖੁੱਲ੍ਹੇਆਮ ਨੁਕਤਾਚੀਨੀ ਵਿਰੁੱਧ ਵੀ ਖ਼ਬਰਦਾਰ ਕੀਤਾ ਜਾਵੇਗਾ ਪਰ ਪਾਰਟੀ ਸੂਤਰਾਂ ਦਾ ਇਹ ਮੰਨਣਾ ਹੈ ਕਿ ਮੁੱਖ ਮੰਤਰੀ ਤੱਕ ਵਿਧਾਇਕਾਂ ਦੀ ਪਹੁੰਚ ਕਾਫ਼ੀ ਸੀਮਤ ਹੋਣ ਕਾਰਨ ਵਿਧਾਇਕਾਂ ਵਿਚ ਕਈ ਤਰ੍ਹਾਂ ਦੇ ਗੁੱਸੇ-ਗਿਲੇ ਹਨ | ਪਾਰਟੀ ਵਲੋਂ ਜਿਸ ਢੰਗ ਨਾਲ ਕੁਲਬੀਰ ਸਿੰਘ ਜ਼ੀਰਾ ਨੂੰ ਕੇਵਲ 3 ਦਿਨਾਂ ਦਾ ਨੋਟਿਸ ਦਿੱਤਾ ਗਿਆ ਉਸ ਤੋਂ ਸਪੱਸ਼ਟ ਹੈ ਕਿ ਪਾਰਟੀ ਇਸ ਮੁੱਦੇ 'ਤੇ ਸਖ਼ਤ ਰੁਖ ਦਾ ਪ੍ਰਭਾਵ ਦੇਣਾ ਚਾਹੁੰਦੀ ਹੈ ਤਾਂ ਜੋ ਹੋਰ ਦੂਜੇ ਵਿਧਾਇਕ ਜਨਤਕ ਪੱਧਰ 'ਤੇ ਸਰਕਾਰ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਨਾ ਕਰਨ | ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਜੋ ਉਕਤ ਮੀਟਿੰਗਾਂ ਲਈ ਅੱਜ ਇਥੇ ਪੁੱਜ ਗਏ ਸਨ, ਨੇ ਪ੍ਰਦੇਸ਼ ਕਾਂਗਰਸ ਭਵਨ ਵਿਖੇ ਪਾਰਟੀ ਦੇ ਕਈ ਵਿੰਗਾਂ ਦੇ ਮੁਖੀਆਂ ਅਤੇ ਹੋਰ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵੀ ਵਿਚਾਰ ਵਟਾਂਦਰੇ ਕੀਤੇ | ਪਾਰਟੀ ਸੂਤਰਾਂ ਅਨੁਸਾਰ ਵਿਧਾਇਕਾਂ ਦੀਆਂ ਇਹ ਮੀਟਿੰਗਾਂ ਦੀ ਕਾਰਵਾਈ ਨੂੰ ਗੁਪਤ ਰੱਖਣ ਲਈ ਵੀ ਕੋਸ਼ਿਸ਼ ਕੀਤੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਹਨੀਪ੍ਰੀਤ ਨੂੰ ਫ਼ੋਨ 'ਤੇ ਘਰ ਗੱਲ ਕਰਨ ਦੀ ਇਜਾਜ਼ਤ ਮਿਲੀ

ਚੰਡੀਗੜ੍ਹ, 15 ਜਨਵਰੀ (ਸੁਰਜੀਤ ਸਿੰਘ ਸੱਤੀ)-ਰਾਮ ਰਹੀਮ ਦੇ ਮਾਮਲਿਆਂ ਵਿਚ ਸੁਨਾਰੀਆ ਜੇਲ੍ਹ ਵਿਚ ਬੰਦ ਹਨੀਪ੍ਰੀਤ ਨੂੰ ਆਪਣੇ ਘਰ ਵਾਲਿਆਂ ਨਾਲ ਫ਼ੋਨ 'ਤੇ ਗੱਲ ਕਰਨ ਦੀ ਇਜਾਜ਼ਤ ਮਿਲ ਗਈ ਹੈ | ਉਸ ਨੇ ਹਾਈਕੋਰਟ ਵਿਚ ਅਰਜ਼ੀ ਦਾਖਲ ਕਰਕੇ ਕਿਹਾ ਸੀ ਕਿ ਹੋਰ ਕੈਦੀਆਂ ਨੂੰ ...

ਪੂਰੀ ਖ਼ਬਰ »

ਗੁਜਰਾਤ ਦੰਗਿਆਂ 'ਚ ਮੋਦੀ ਨੂੰ ਕਲੀਨ ਚਿੱਟ ਿਖ਼ਲਾਫ਼ ਅਰਜ਼ੀ 'ਤੇ ਸੁਣਵਾਈ ਚਾਰ ਹਫ਼ਤੇ ਤੱਕ ਟਲੀ

ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ 2002 ਵਿਚ ਗੋਧਰਾ ਕਾਂਡ ਤੋਂ ਬਾਅਦ ਭੜਕੇ ਫ਼ਿਰਕੂ ਦੰਗਿਆਂ ਨਾਲ ਜੁੜੇ ਮਾਮਲਿਆਂ ਵਿਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਕਲੀਨ ਚਿੱਟ ਿਖ਼ਲਾਫ਼ ਜ਼ਾਕੀਆ ਜਾਫ਼ਰੀ ਦੀ ਅਰਜ਼ੀ 'ਤੇ ਸੁਣਵਾਈ ...

ਪੂਰੀ ਖ਼ਬਰ »

ਸਬਰੀਮਾਲਾ ਮੰਦਰ 'ਚ ਦਾਖਲ ਹੋਣ ਵਾਲੀ ਔਰਤ ਨੂੰ ਸੱਸ ਨੇ ਕੁੱਟਿਆ

ਤਿਰੂਵਨੰਤਪੁਰਮ, 15 ਜਨਵਰੀ (ਏਜੰਸੀ)-ਕੇਰਲਾ ਸਥਿਤ ਸਬਰੀਮਾਲਾ ਮੰਦਿਰ 'ਚ ਪ੍ਰੰਪਰਾਵਾਂ ਨੂੰ ਅਣਡਿੱਠ ਕਰ ਦਾਖਲ ਹੋਣ ਵਾਲੀਆਂ 2 ਔਰਤਾਂ 'ਚੋਂ ਇਕ ਦੇ ਘਰ ਪਰਤਣ 'ਤੇ ਸੱਸ ਵਲੋਂ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ...

ਪੂਰੀ ਖ਼ਬਰ »

ਵਾਈਟ ਹਾਊਸ ਦੇ ਭਾਰਤੀ ਮੂਲ ਦੇ ਉਪ ਬੁਲਾਰੇ ਸ਼ਾਹ ਵਲੋਂ ਟਰੰਪ ਪ੍ਰਸ਼ਾਸਨ ਤੋਂ ਅਸਤੀਫ਼ਾ

ਵਾਸ਼ਿੰਗਟਨ, 15 ਜਨਵਰੀ (ਪੀ. ਟੀ. ਆਈ.)-ਵਾਈਟ ਹਾਊਸ ਵਿਚ ਪ੍ਰੈੱਸ ਦਫ਼ਤਰ 'ਚ ਉੱਚ ਅਹੁਦੇ 'ਤੇ ਤਾਇਨਾਤ ਭਾਰਤੀ ਅਮਰੀਕੀ ਰਾਜ ਸ਼ਾਹ ਨੇ ਇਕ ਪ੍ਰਮੁੱਖ ਸੰਚਾਰ ਅਤੇ ਲਾਬਿੰਗ ਫਰਮ ਵਿਚ ਸ਼ਾਮਿਲ ਹੋਣ ਲਈ ਆਪਣਾ ਅਹੁਦਾ ਛੱਡ ਦਿੱਤਾ ਹੈ | ਉਹ ਪਿਛਲੇ ਕੁਝ ਮਹੀਨਿਆਂ ਤੋਂ ਟਰੰਪ ...

ਪੂਰੀ ਖ਼ਬਰ »

ਪੁਰਾਣੇ ਮਤਭੇਦ ਭੁੱਲ ਕੇ ਸਪਾ-ਬਸਪਾ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਵਾਂਗੇ-ਮਾਇਆਵਤੀ

63 ਵਰਿ੍ਹਆਂ ਦੀ ਹੋਈ ਬਸਪਾ ਮੁਖੀ ਲਖਨਊ, 15 ਜਨਵਰੀ (ਏਜੰਸੀ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ (ਸਪਾ) ਅਤੇ ਬਸਪਾ ਦੇ ਸਮਰਥਕਾਂ ਨੂੰ ਆਪਣੇ ਪੁਰਾਣੇ ਮਤਭੇਦ ਭੁੱਲ ਕੇ ਆਗਾਮੀ ਲੋਕ ਸਭਾ ਚੋਣਾਂ 'ਚ ਇਨ੍ਹਾਂ ਪਾਰਟੀਆਂ ਦੇ ਗਠਜੋੜ ਦੇ ...

ਪੂਰੀ ਖ਼ਬਰ »

ਪਿਛਲੀਆਂ ਸਰਕਾਰਾਂ ਨੇ ਸੁਲਤਾਨਾਂ ਦੀ ਤਰ੍ਹਾਂ ਸ਼ਾਸਨ ਕੀਤਾ-ਮੋਦੀ

90 ਹਜ਼ਾਰ ਕਰੋੜ ਦਾ ਗਬਨ ਰੋਕੇ ਜਾਣ 'ਤੇ ਮੈਨੂੰ ਕੀਤੀ ਜਾ ਰਹੀ ਹੈ ਹਟਾਉਣ ਦੀ ਕੋਸ਼ਿਸ਼ ਬਲਾਂਗੀਰ (ਓਡੀਸ਼ਾ), 15 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ 'ਤੇ ਦੇਸ਼ ਦੀ ਮਹਾਨ ਵਿਰਾਸਤ ਨੂੰ ਅਣਗੌਲ ਕੇ 'ਸੁਲਤਾਨਾਂ' ਦੀ ...

ਪੂਰੀ ਖ਼ਬਰ »

ਭਾਈ ਦਇਆ ਸਿੰਘ ਲਾਹੌਰੀਏ ਵਲੋਂ ਆਯੁਰਵੈਦਿਕ ਡਾਕਟਰ ਉਪਲਬਧ ਕਰਵਾਉਣ ਲਈ ਪਟੀਸ਼ਨ

ਹਾਈਕੋਰਟ ਨੇ ਦਿੱਲੀ ਸਰਕਾਰ ਤੋਂ ਮੰਗਿਆ ਜਵਾਬ ਨਵੀਂ ਦਿੱਲੀ, 15 ਜਨਵਰੀ (ਪੀ. ਟੀ. ਆਈ.)-ਦਿੱਲੀ ਹਾਈਕੋਰਟ ਨੇ ਭਾਈ ਦਇਆ ਸਿੰਘ ਲਾਹੌਰੀਏ ਵਲੋਂ ਤਿਹਾੜ ਜੇਲ੍ਹ ਦੇ ਉੱਚ ਸੁਰੱਖਿਆ ਵਾਰਡ ਵਿਚ ਬੰਦ ਕੈਦੀਆਂ ਲਈ ਬਿਨਾਂ ਕਿਸੇ ਵਿਤਕਰੇ ਆਯੁਰਵੈਦਿਕ ਡਾਕਟਰ ਮੁਹੱਈਆ ਕਰਵਾਉਣ ...

ਪੂਰੀ ਖ਼ਬਰ »

ਚੋਣਾਂ ਵਾਲੇ ਦਿਨ ਅਖ਼ਬਾਰਾਂ 'ਚ ਇਸ਼ਤਿਹਾਰ ਦੇਣ 'ਤੇ ਪਾਬੰਦੀ ਦੀ ਸਿਫਾਰਿਸ਼

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਨੂੰਨ 'ਚ ਬਦਲਾਅ ਦੀ ਸੰਭਾਵਨਾ ਨਹੀਂ ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਇਕ ਕਮੇਟੀ ਜਿਸ ਨੂੰ ਚੋਣਾਂ ਹੋਣ ਤੋਂ 48 ਘੰਟੇ ਪਹਿਲਾਂ ਪ੍ਰਚਾਰ ਸਬੰਧੀ ਕਾਨੂੰਨਾਂ 'ਚ ਬਦਲਾਅ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਨੇ ਚੋਣਾਂ ਵਾਲੇ ਦਿਨ ...

ਪੂਰੀ ਖ਼ਬਰ »

ਕੇਜਰੀਵਾਲ ਦੀ ਕੁੜੀ ਨੂੰ ਅਗਵਾ ਕਰਨ ਦੀ ਧਮਕੀ ਦੇਣ ਵਾਲਾ ਕਾਬੂ

ਨਵੀਂ ਦਿੱਲੀ, 15 ਜਨਵਰੀ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੁੜੀ ਨੂੰ ਧਮਕੀ ਦੇਣ ਵਾਲੇ ਦੀ ਪਛਾਣ ਕਰ ਲਈ ਗਈ ਹੈ | ਦੋਸ਼ੀ ਨੇ ਕੇਜਰੀਵਾਲ ਦੇ ਅਧਿਕਾਰਤ ਈ-ਮੇਲ ਆਈ.ਡੀ. 'ਤੇ ਧਮਕੀ ਵਾਲੀ ਮੇਲ ਭੇਜੀ ਸੀ | ਇਸ ਈ-ਮੇਲ ਦੇ ਰਾਹੀਂ ਦੋਸ਼ੀ ਨੇ ...

ਪੂਰੀ ਖ਼ਬਰ »

ਸ਼ਾਹੀ ਇਸ਼ਨਾਨ ਨਾਲ ਕੁੰਭ ਮੇਲਾ ਸ਼ੁਰੂ

1.4 ਕਰੋੜ ਸ਼ਰਧਾਲੂਆਂ ਨੇ ਲਗਾਈ ਡੁਬਕੀ ਪ੍ਰਯਾਗਰਾਜ, 15 ਜਨਵਰੀ (ਏਜੰਸੀ)-ਮਕਰ ਸੰਕ੍ਰਾਂਤੀ ਮੌਕੇ ਉੱਤਰ ਪ੍ਰਦੇਸ਼ ਦੇ ਗੰਗਾ, ਯਮੁਨਾ ਤੇ ਮਿਥਕ ਸਰਸਵਤੀ ਦੇ ਪਵਿੱਤਰ ਸੰਗਮ ਸਥਾਨ 'ਤੇ ਅੱਜ ਪਹੁਫੁਟਾਲਾ ਹੁੰਦਿਆਂ 'ਹਰ ਹਰ ਗੰਗੇ' ਦੇ ਜੈਕਾਰਿਆਂ ਨਾਲ ਆਸਮਾਨ ਗੂੰਜ ਉਠਿਆ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX