ਤਾਜਾ ਖ਼ਬਰਾਂ


ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  12 minutes ago
ਚੰਡੀਗੜ੍ਹ, 21 ਅਗਸਤ (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਅਤੇ ਬੀ. ਬੀ. ਐੱਮ. ਬੀ ਦੇ ਅਧਿਕਾਰੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ 10 ਸਤੰਬਰ ਤੱਕ ਪੰਜਾਬ 'ਚ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।...
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  33 minutes ago
ਅਬੋਹਰ, 21 ਅਗਸਤ (ਕੁਲਦੀਪ ਸਿੰਘ ਸੰਧੂ)- ਉੱਤਰੀ ਭਾਰਤ ਦੀਆਂ ਪ੍ਰਮੁੱਖ ਕਾਟਨ ਮੰਡੀਆਂ 'ਚੋਂ ਇੱਕ ਅਬੋਹਰ ਵਿਖੇ ਨਰਮੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਸੰਦੀਪ ਕੁਮਾਰ ਜਾਖੜ ਨੇ ਅੱਜ ਸਥਾਨਕ ਅਨਾਜ ਮੰਡੀ 'ਚ ਨਰਮੇ...
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  43 minutes ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਬਣੀ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਬ-ਡਿਵੀਜ਼ਨ ਸ਼ਾਹਕੋਟ ਦੇ ਸਕੂਲ ਅਗਲੇ ਦਿਨਾਂ ਦੌਰਾਨ ਵੀ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ...
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  55 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ,ਨਰੇਸ਼, ਹੈਪੀ)- ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਬਲਾਕ ਸੁਲਤਾਨਪੁਰ ਲੋਧੀ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਕੁਝ ਦੇਰ ਬਾਅਦ ਦੌਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ...
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  about 1 hour ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ, ਨਰੇਸ਼, ਹੈਪੀ)- ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਅੱਜ ਤਿੰਨ ਥਾਵਾਂ 'ਤੇ ਪਾੜ ਪੈ ਗਿਆ। ਇਸ ਕਾਰਨ ਇੱਥੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ। ਪ੍ਰਸ਼ਾਸਨ...
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  40 minutes ago
ਦੇਹਰਾਦੂਨ, 21 ਅਗਸਤ- ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਇੱਕ ਹੈਲੀਕਾਪਟਰ ਅੱਜ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਮੋਰੀ ਤੋਂ ਮੋਲਦੀ ਇਲਾਕੇ ਵੱਲ...
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 1 hour ago
ਜਲੰਧਰ, 21 ਅਗਸਤ (ਚੰਦੀਪ)- ਸ਼ਾਹਕੋਟ ਸਬ ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤੀ ਹਵਾਈ ਫੌਜ ਦੀ ਮਦਦ ਨਾਲ ਹੈਲੀਕਾਪਟਰਾਂ ਰਾਹੀਂ 36000 ਪਰੌਂਠੇ ਤੇ ਪਾਣੀ ਦੀਆਂ ਬੋਤਲਾਂ ਅਤੇ ਸੁੱਕੇ ਰਾਸ਼ਣ...
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ ਦੀ ਮਾਰ ਹੇਠ ਆਏ ਸਬ ਤਹਿਸੀਲ ਲੋਹੀਆਂ ਦੇ ਵੱਖ-ਵੱਖ ਪਿੰਡਾਂ ਅੰਦਰ ਪਾਣੀ ਦਾ ਪੱਧਰ ਭਾਵੇਂ ਪਹਿਲਾਂ ਨਾਲੋਂ ਕੁਝ ਘੱਟ ਹੋ ਰਿਹਾ ਹੈ ਪਰ ਅਜੇ ਵੀ ਦਰਿਆ ਦਾ ਪਾਣੀ ਬੰਨ੍ਹ ਟੁੱਟਣ ਕਾਰਨ ਯੂਸਫ਼ਪੁਰ...
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  1 minute ago
ਨਵੀਂ ਦਿੱਲੀ, 21 ਅਗਸਤ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵਿਰੁੱਧ ਲੁੱਕਆਊਟ ਨੋਟਿਸ ਜਾਰੀ...
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 2 hours ago
ਲਖਨਊ, 21 ਅਗਸਤ- ਉੱਤਰ ਪ੍ਰਦੇਸ਼ ਸਰਕਾਰ 'ਚ 23 ਵਿਧਾਇਕਾਂ ਨੇ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਹੈ। ਸਾਲ 2017 'ਚ ਯੋਗੀ ਆਦਿਤਿਆਨਾਥ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੇ ਕੈਬਨਿਟ ਵਿਸਥਾਰ 'ਚ ਛੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦੇ ਰੂਪ 'ਚ ਸਹੁੰ...
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 2 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਪਿੰਡ ਨੰਗਲਾ 'ਚ ਇੱਕ ਨੌਜਵਾਨ ਵਲੋਂ ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ, ਜਿਹੜੀ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਜੇਰੇ ਇਲਾਜ ਸੀ, ਦੀ ਅੱਜ ਮੌਤ ਹੋ ਗਈ...
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ (ਐੱਸ. ਪੀ. ਐੱਲ.) ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਦਿੱਲੀ ਹਾਈਕੋਰਟ ਵਲੋਂ ਲੰਘੇ ਦਿਨ...
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਅਜਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰੇ ਬੱਸ ਸਟੈਂਡ ਅਜਨਾਲਾ ਵਿਖੇ ਇੱਕ ਪੁਲਿਸ ਹੌਲਦਾਰ ਵਲੋਂ ਸਰਕਾਰੀ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਉਕਤ ਹੌਲਦਾਰ ਦੀ ਪਹਿਚਾਣ ਹਰਜੀਤ ਸਿੰਘ ਦੇ ਰੂਪ 'ਚ ਹੋਈ ਹੈ। ਉਸ ਨੂੰ...
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਮੁਠਭੇੜ 'ਚ ਜੰਮੂ-ਕਸ਼ਮੀਰ ਪੁਲਿਸ ਦੇ ਐੱਸ. ਪੀ. ਓ. (ਸਪੈਸ਼ਲ ਪੁਲਿਸ ਅਫ਼ਸਰ) ਦੇ ਸ਼ਹੀਦ...
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 4 hours ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ) - ਸ਼ਾਹਕੋਟ ਤਹਿਸੀਲ ਦੇ ਲੋਹੀਆਂ ਖੇਤਰ ਵਿਚ ਸਤਲੁਜ ਦਰਿਆ ਦਾ ਪੱਧਰ ਵਧਣ ਨਾਲ ਆਏ ਹੜ੍ਹ ਕਾਰਨ ਹੜ੍ਹ ਦੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਉਨ੍ਹਾਂ ਤੱਕ ਖਾਣਾ ਤੇ ਪਾਣੀ ਪਹੁੰਚਾਉਣ ਲਈ ਭਾਰਤੀ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ...
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 4 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 5 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਮਾਘ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਪ੍ਰਵਾਸੀ ਭਾਰਤੀ ਤੇ ਸਟੱਡੀ ਵੀਜ਼ੇ 'ਤੇ ਵਿਦੇਸ਼ ਗਏ ਵਿਦਿਆਰਥੀ ਦੇਸ਼ 'ਚ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ-ਏ.ਡੀ.ਸੀ.

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਵਧੀਕ ਡਿਪਟੀ ਕਮਿਸ਼ਨਰ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਮ੍ਰਿਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਪਾਸਪੋਰਟ ਧਾਰਕ ਪ੍ਰਵਾਸੀ ਭਾਰਤੀ ਤੇ ਵਿਦੇਸ਼ 'ਚ ਸਟੱਡੀ ਵੀਜ਼ੇ 'ਤੇ ਗਏ ਭਾਰਤੀ ਵਿਦਿਆਰਥੀ 1.1.19 ਨੂੰ 18 ਸਾਲ ...

ਪੂਰੀ ਖ਼ਬਰ »

ਟਰੱਕ ਚੈਸੀ ਤੇ ਟਰੈਕਟਰ ਦੀ ਸਿੱਧੀ ਟੱਕਰ 'ਚ ਟਰੈਕਟਰ ਹੋਇਆ ਚਕਨਾਚੂਰ

ਔੜ, 16 ਜਨਵਰੀ (ਜਰਨੈਲ ਸਿੰਘ ਖ਼ੁਰਦ)-ਨਜ਼ਦੀਕੀ ਪਿੰਡ ਗਰਚਾ ਦੇ ਬੱਸ ਅੱਡੇ ਤੋਂ ਥੋੜਾ ਅੱਗੇ ਅਣਪਛਾਤੇ ਇਕ ਨਵੀਂ ਚੈਸੀ ਗੱਡੀ ਤੇ ਟਰੈਕਟਰ ਵਿਚ ਹੋਈ ਸਿੱਧੀ ਟੱਕਰ ਹੋਣ ਕਰਕੇ ਟਰੈਕਟਰ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਗਰਚਾ ਦੇ ਕਿਸਾਨ ...

ਪੂਰੀ ਖ਼ਬਰ »

ਅੱਠ ਕਿੱਲੋ ਡੋਡੇ ਪੋਸਤ ਚੂਰਾ ਸਣੇ ਨੌਜਵਾਨ ਕਾਬੂ

ਬਲਾਚੌਰ, 16 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਸਦਰ ਪੁਲਿਸ ਨੇ ਮੋਟਰਸਾਈਕਲ 'ਤੇ ਆ ਰਹੇ ਇਕ ਨੌਜਵਾਨ ਨੂੰ ਚੂਰਾ ਪੋਸਤ ਡੋਡਿਆਂ ਸਣੇ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਔਲੀਆਪੁਰ ਦੇ ਧੁਸੀ ਬੰਨ੍ਹ ਸ਼ਮਸ਼ਾਨ ਘਾਟ ...

ਪੂਰੀ ਖ਼ਬਰ »

ਯੂਥ ਵਿੰਗ ਦੋਆਬਾ ਜ਼ੋਨ ਦੇ ਪ੍ਰਧਾਨ ਜਥੇ: ਸ਼ੁਕਾਰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ

ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ)-ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਪ੍ਰਧਾਨ ਜਥੇ: ਸੁਖਦੀਪ ਸਿੰਘ ਸ਼ੁਕਾਰ ਧਾਰਮਿਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ...

ਪੂਰੀ ਖ਼ਬਰ »

ਪੱਤੀ ਕੋਟ ਦੇ ਫੁੱਟਬਾਲ ਖਿਡਾਰੀ ਗੁਰਜੋਤ ਨੇ ਜਿੱਤੇ ਤਗਮੇ

ਪੱਲੀ ਝਿੱਕੀ, 16 ਜਨਵਰੀ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਤੀ ਕੋਟ ਦੇ ਉੱਭਰਦੇ ਫੁੱਟਬਾਲ ਖਿਡਾਰੀ ਗੁਰਜੋਤ ਸਿੰਘ ਪੁੱਤਰ ਤੀਰਥ ਸਿੰਘ ਪੰਚ ਨੇ ਸੀ. ਬੀ. ਸੀ ਦੀ ਕਲਾਸਟਰ ਟੀਮ ਵਲੋਂ ਦੋਆਬਾ ਸਕੂਲ ਪਾਰੋਵਾਲ ਤੋਂ ਜਿੱਤ ਪ੍ਰਾਪਤ ਕਰਕੇ ਮੈਡਲ ਹਾਸਲ ਕੀਤਾ | ਇਸੇ ਤਰ੍ਹਾਂ ਉਸ ...

ਪੂਰੀ ਖ਼ਬਰ »

ਨੌਕਰੀ ਪਾਉਣ ਲਈ ਡਿਗਰੀ ਨਹੀਂ ਪ੍ਰੈਕਟੀਕਲ ਤਜਰਬਾ ਵੀ ਅਤਿ ਜ਼ਰੂਰੀ-ਡਾ: ਹਰੀਸ਼ ਕੁੰਦਰਾ

ਰੈਲਮਾਜਰਾ, 16 ਜਨਵਰੀ (ਰਾਕੇਸ਼ ਰੋਮੀ/ਸੁਭਾਸ਼ ਟੌਾਸਾ)-ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ ਰੈਲਮਾਜਰਾ ਵਲੋਂ ਇਕ ਹੋਰ ਉਪਲਬਧੀ ਪ੍ਰਾਪਤ ਕਰਦੇ ਹੋਏ ਇੰਟਰਨੈਸ਼ਨਲ ਸਾਫ਼ਟਵੇਅਰ ਕੰਪਨੀ ਰੈੱਡ ਹੈਟ ਨਾਲ ਵਿੱਦਿਅਕ ਸਮਝੌਤਾ ਕਰਦੇ ਹੋਏ ਕਿਹਾ ਕਿ ਕਾਲਜ ਵਿਚ ਪੜ੍ਹਾਈ ਕਰ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਉਸਮਾਨਪੁਰ ਦੇ ਵਿਦਿਆਰਥੀਆਂ ਵਲੋਂ ਦੋਆਬਾ ਕਾਲਜ ਦਾ ਦੌਰਾ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਦੋਆਬਾ ਗਰੁੱਪ ਆਫ਼ ਕਾਲਜ ਛੋਕਰਾਂ ਕੈਂਪਸ 3 ਰਾਹੋਂ ਦੇ ਡਾਇਰੈਕਟਰ ਡਾ: ਰਾਜੇਸ਼ਵਰ ਸਿੰਘ ਨੇ ਦਸਮੇਸ਼ ਪਬਲਿਕ ਸਕੂਲ ਉਸਮਾਨਪੁਰ ਦੇ ਵਿਦਿਆਰਥੀਆਂ ਦਾ ਕਾਲਜ ਕੰਪਲੈਕਸ 'ਚ ਪੁੱਜਣ 'ਤੇ ਭਰਵਾਂ ਸਵਾਗਤ ਕਰਦੇ ਹੋਏ ਉਨ੍ਹਾਂ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਟਰੈਫ਼ਿਕ ਸੁਪਰਵਾਈਜ਼ਰ ਸਟਾਫ਼ ਦੀ ਮੀਟਿੰਗ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਰੋਡਵੇਜ਼ ਟਰੈਫ਼ਿਕ ਸੁਪਰਵਾਈਜ਼ਰ ਸਟਾਫ਼ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਗੁਰਨਾਮ ਸਿੰਘ ਐੱਸ.ਐੱਸ ਸੂਬਾ ਪ੍ਰਧਾਨ ਤੇ ਸੁਰਿੰਦਰ ਸਿੰਘ ਸੋਇਤਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ...

ਪੂਰੀ ਖ਼ਬਰ »

ਐਨ.ਆਰ.ਆਈ. ਸੱਜਣਾਂ ਨੇ ਸਕੂਲ ਲਈ ਦਿੱਤੀ ਮਾਲੀ ਮਦਦ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਰਕਾਰੀ ਮਿਡਲ ਸਕੂਲ ਘੱਕੇਵਾਲ ਵਿਖੇ ਹੁਸਨ ਲਾਲ ਮਹੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਯਤਨਾਂ ਸਦਕਾ ਸਕੂਲ ਵਿਚ ਸਮਾਰਟ ਰੂਮ ਬਣਾਉਣ ਲਈ ਰਸ਼ਪਾਲ ਸਿੰਘ ਵਾਸੀ ਪਿੰਡ ਝੰਡੇਵਾਲ ਨੇ 52 ਹਜ਼ਾਰ ਰੁਪਏ ਤੇ ਸਾਬਕਾ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬਿਹਤਰ ਬਣਾਉਣ ਸਬੰਧੀ ਮੀਟਿੰਗ

ਬਹਿਰਾਮ, 16 ਜਨਵਰੀ (ਸਰਬਜੀਤ ਸਿੰਘ ਚੱਕਰਾਮੰੂ)-ਸਰਕਾਰੀ ਪ੍ਰਾਇਮਰੀ ਸਕੂਲ ਚੱਕ ਰਾਮੰੂ ਨੂੰ ਹੋਰ ਬਿਹਤਰ ਬਣਾਉਣ ਲਈ ਮੁੱਖ ਅਧਿਆਪਕਾ ਮੈਡਮ ਨਛੱਤਰ ਕੌਰ ਦੀ ਅਗਵਾਈ 'ਚ ਪਿੰਡ ਦੀ ਨਵੀਂ ਬਣੀ ਪੰਚਾਇਤ ਨਾਲ ਮੀਟਿੰਗ ਕੀਤੀ ਗਈ | ਮੁੱਖ ਅਧਿਆਪਕਾ ਨੇ ਪੰਚਾਇਤ ਨੂੰ ਸਕੂਲ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ 'ਚ ਸ਼ਾਨਦਾਰ ਸਵਾਗਤ

ਮੁਕੰਦਪੁਰ, 16 ਜਨਵਰੀ (ਅਮਰੀਕ ਸਿੰਘ ਢੀਂਡਸਾ)-ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕਸਰ ਹਕੀਮਪੁਰ ਤੋਂ ਇਕ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਸੁੰਦਰ ...

ਪੂਰੀ ਖ਼ਬਰ »

ਪਿੰਡ ਮੰਢਾਲੀ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਮੇਹਲੀ, 16 ਜਨਵਰੀ (ਸੰਦੀਪ ਸਿੰਘ)-ਪਿੰਡ ਮੰਢਾਲੀ ਵਿਖੇ ਮਲਕੀਤ ਸਿੰਘ ਯੂ. ਐਸ. ਏ ਅਤੇ ਐਨ. ਆਰ. ਆਈ ਵੀਰਾਂ ਵਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਸੰਬੋਧਨ ...

ਪੂਰੀ ਖ਼ਬਰ »

ਯੂ.ਐੱਸ.ਏ ਪਰਿਵਾਰ ਨੇ ਲੋੜਵੰਦ ਲੜਕੀਆਂ ਨੂੰ 40 ਸਿਲਾਈ ਮਸ਼ੀਨਾਂ ਵੰਡੀਆਂ

ਸਾਹਲੋਂ, 16 ਜਨਵਰੀ (ਜਰਨੈਲ ਸਿੰਘ ਨਿੱਘ੍ਹਾ)-ਅਮਰੀਕਾ ਵੱਸਦੇ ਪਿੰਡ ਕਮਾਮ ਦੇ ਜੰਮਪਲ ਪਰਮਜੀਤ ਕਮਾਮ ਪ੍ਰਧਾਨ ਬੇਗਮਪੁਰਾ ਕਲਚਰਲ ਸੁਸਾਇਟੀ ਨਿਊਯਾਰਕ ਨੇ ਆਪਣੇ ਪਰਿਵਾਰ ਵਲੋਂ ਪਿੰਡ ਕਮਾਮ ਵਿਖੇ ਲੋੜਵੰਦ ਲੜਕੀਆਂ ਨੂੰ 40 ਸਿਲਾਈ ਮਸ਼ੀਨਾਂ ਵੰਡੀਆਂ ਅਤੇ ਇਕ ...

ਪੂਰੀ ਖ਼ਬਰ »

ਫਰਾਲਾ ਦੇ ਪੇਂਡੂ ਖੇਡ ਮੇਲੇ ਸਬੰਧੀ ਪ੍ਰਬੰਧਕਾਂ ਦੀ ਮੀਟਿੰਗ

ਸੰਧਵਾਂ, 16 ਜਨਵਰੀ (ਪ੍ਰੇਮੀ ਸੰਧਵਾਂ)-ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਫਰਾਲਾ ਵਿਖੇ ਕਰਵਾਏ ਜਾਣ ਵਾਲੇ ਸਾਲਾਨਾ ਪੇਂਡੂ ਖੇਡ ਮੇਲੇ ਦੇ ਸਬੰਧ 'ਚ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਸਰਤ ਕੇਂਦਰ ਫਰਾਲਾ ...

ਪੂਰੀ ਖ਼ਬਰ »

ਸਾਬਕਾ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਕੈਂਥ ਨੂੰ ਬਰਸੀ 'ਤੇ ਸ਼ਰਧਾਂਜਲੀਆਂ ਭੇਟ

ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਕੈਂਥ ਨਮਿਤ ਪਿੰਡ ਸੋਤਰਾਂ ਵਿਖੇ ਪਹਿਲੀ ਬਰਸੀ 'ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਭੋਗ ਉਪਰੰਤ ਭਾਈ ਮਨਦੀਪ ਸਿੰਘ ਜੀਂਦੋਵਾਲ ਦੇ ਜਥੇ ਨੇ ਕੀਰਤਨ ਕੀਤਾ | ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਖਿਆ ਕਿ ਸਤਨਾਮ ਸਿੰਘ ਕੈਂਥ ਨੇ ਰਾਜਨੀਤੀ 'ਚ ਲੰਬਾ ਸੰਘਰਸ਼ ਕੀਤਾ ਅਤੇ ਸੱਚੀ-ਸੁੱਚੀ ਰਾਜਨੀਤੀ ਕੀਤੀ | ਉਨ੍ਹਾਂ ਨੇ ਆਪਣੀ ਨਿਘਰ ਸੋਚ ਸਦਕਾ ਹੀ ਪ੍ਰਾਪਤੀਆਂ ਕੀਤੀਆਂ | ਉਹ ਬੰਗਾ ਹਲਕੇ ਤੋਂ ਵਿਧਾਇਕ ਤੇ ਫਿਲੌਰ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ | ਇਸ ਸਮੇਂ ਡਾ: ਹਰਪ੍ਰੀਤ ਸਿੰਘ ਕੈਂਥ ਰਾਜਨੀਤੀ ਖੇਤਰ 'ਚ ਕੰਮ ਕਰਕੇ ਕੈਂਥ ਦੀ ਵਿਰਾਸਤ ਨੂੰ ਅੱਗੇ ਤੌਰ ਰਹੇ ਹਨ | ਸ਼ਰਧਾਂਜਲੀ ਸਮਾਗਮ ਨੂੰ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ, ਰਾਜ ਸਿੰਘ ਖੇੜੀ ਸਾਬਕਾ ਵਿਧਾਇਕ, ਰਮੇਸ਼ ਚੌਹਕਾ, ਅਵਤਾਰ ਸਿੰਘ ਲਟੌਰ, ਮਲਕੀਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਲ ਮਾਰਕਫੈੱਡ ਪੰਜਾਬ, ਸੁਖਦੇਵ ਸਿੰਘ ਚੇਤਾ, ਤੀਰਥ ਸਿੰਘ ਚਾਹਲ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਵੀ ਸੰਬੋਧਨ ਕੀਤਾ | ਡਾ: ਹਰਪ੍ਰੀਤ ਸਿੰਘ ਕੈਂਥ ਨੇ ਧੰਨਵਾਦ ਕੀਤਾ | ਇਸ ਮੌਕੇ ਅਮਰਜੀਤ ਸਿੰਘ ਕੈਂਥ, ਪਰਮਜੀਤ ਸਿੰਘ ਕੈਂਥ, ਡਾ: ਦੇਸ ਰਾਜ ਸਾਬਕਾ ਚੇਅਰਮੈਨ, ਭੁਪਿੰਦਰ ਸਿੰਘ ਗਹੰੂਣੀਆ, ਸੁਰਿੰਦਰ ਕੁਮਾਰ ਚੱਢਾ, ਸੋਢੀ ਰਾਮ ਨੂਰਪੁਰ, ਭੋਲਾ ਸਿੰਘ ਖੜੌਦ, ਅਜੈਬ ਸਿੰਘ ਕਲੇਰਾਂ, ਬਲਵੀਰ ਸਿੰਘ ਸੰਧੂ, ਰਾਮ ਕਿਸ਼ਨ ਪੱਲੀ ਝਿੱਕੀ, ਰਮੇਸ਼ ਅਟਾਰੀ, ਜਸਵੀਰ ਸ਼ੀਰਾ ਸੰਧਵਾਂ, ਸਰਪੰਚ ਹਰਪਾਲ ਸਿੰਘ, ਪ੍ਰਦੀਪ ਰਟੈਂਡਾ, ਹਰਪਾਲ ਸਿੰਘ ਜਗਤਪੁਰ, ਸੰਤੋਖ ਜੱਸੀ ਚੱਕ ਕਲਾਲ, ਮੁਲਖ ਰਾਜ ਸਰਹਾਲ, ਸਰਪੰਚ ਜਗਤਾਰ ਸਿੰਘ ਮਜਾਰੀ, ਧਰਮਿੰਦਰ ਸਿੰਘ ਦਿੱਲੀ, ਸੁੱਚਾ ਰਾਮ ਮੱਲੂਪੋਤਾ, ਪ੍ਰਸ਼ੋਤਮ ਸਿੰਘ ਪੂੰਨੀ, ਚਰਨਜੀਤ ਸਿੰਘ ਝੱਜ, ਜੁਝਾਰ ਸਿੰਘ ਰਹਿਪਾ ਸਰਕਲ ਪ੍ਰਧਾਨ, ਪ੍ਰਮਿੰਦਰ ਸਿੰਘ ਬਹੂਆ, ਅਮਰਜੀਤ ਸਿੰਘ ਨੰਬਰਦਾਰ, ਤਰਸੇਮ ਸਿੰਘ ਝੱਲੀ, ਨੰਦ ਲਾਲ ਪੱਦੀ ਮੱਟਵਾਲੀ, ਰਾਜੀਵ ਸ਼ਰਮਾ, ਗੁਰਦੇਵ ਸਿੰਘ ਰੀਹਲ, ਪ੍ਰੇਮ ਮੰਢਾਲੀ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸ਼ਹੀਦ ਭਾਈ ਸੰਗਤ ਸਿੰਘ ਦੀ ਕੁਰਬਾਨੀ ਨੂੰ ਸਮਰਪਿਤ ਕੈਲੰਡਰ ਜਾਰੀ

ਬੰਗਾ, 16 ਜਨਵਰੀ (ਲਾਲੀ ਬੰਗਾ)-ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਾਲਜ ਪਿ੍ੰਸੀਪਲ ਡਾ: ਰਣਜੀਤ ਸਿੰਘ ਦੀ ਅਗਵਾਈ ਅਧੀਨ ਕੈਲੰਡਰ ਜਾਰੀ ਕੀਤਾ ਗਿਆ | ਜਿਸ ਵਿਚ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਂਵੀ ਬੰਗਾ ਦੇ ਮੈਨੇਜਰ ਭਾਈ ਸੁਖਮਿੰਦਰ ਸਿੰਘ ਮਿਆਣੀ ...

ਪੂਰੀ ਖ਼ਬਰ »

ਗਾਇਕ ਕਾਰੀ ਸਰਪੰਚ ਦੇ ਗੀਤ 'ਚਰਚੇ' ਦੀ ਰਿਕਾਰਡਿੰਗ ਮੁਕੰਮਲ

ਬੰਗਾ, 16 ਜਨਵਰੀ (ਲਾਲੀ ਬੰਗਾ)-ਸਮਾਜ ਸੇਵਾ ਦੇ ਖੇਤਰ ਵਿਚ ਹਮੇਸ਼ਾ ਤੱਤਪਰ ਰਹਿਣ ਵਾਲੇ ਨੌਜਵਾਨ ਪੰਜਾਬੀ ਗਾਇਕ ਉਂਕਾਰ ਸਿੰਘ ਕਾਰੀ ਸਰਪੰਚ ਦੇ ਸਿੰਗਲ ਟ੍ਰੈਕ 'ਚਰਚੇ' ਦੀ ਰਿਕਾਰਡਿੰਗ ਮੁਕੰਮਲ ਕੀਤੀ ਜਾ ਚੁੱਕੀ ਹੈ ਤੇ ਇਸ ਦੇ ਫਿਲਮਾਂਕਣ ਲਈ ਤਿਆਰੀਆਂ ਕੀਤੀਆਂ ਜਾ ...

ਪੂਰੀ ਖ਼ਬਰ »

ਬੀਬੀ ਸੰਤੋਸ਼ ਕਟਾਰੀਆ ਦੇ ਛੋਟੇ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਚੰਦਿਆਣੀ/ਪੋਜੇਵਾਲ ਸਰਾਂ, 16 ਜਨਵਰੀ (ਰਮਨ ਭਾਟੀਆ, ਨਵਾਂਗਰਾਈਾ)-ਜ਼ਿਲ੍ਹਾ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਚੇਅਰਪਰਸਨ ਬੀਬੀ ਸੰਤੋਸ਼ ਕਟਾਰੀਆ ਦੇ ਛੋਟੇ ਭਰਾਂ ਅਸ਼ਵਨੀ ਮੀਲੂ (ਕੈਨੇਡਾ) 48 ਸਾਲ ਦੀ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੇ ...

ਪੂਰੀ ਖ਼ਬਰ »

ਏ.ਡੀ.ਸੀ. ਵਿਕਾਸ ਵਲੋਂ ਪਿੰਡ ਕੁੱਲਪੁਰ ਵਿਖੇ ਚੱਲ ਰਹੇ ਮਨਰੇਗਾ ਦੇ ਕੰਮ 'ਤੇ ਤਸੱਲੀ ਦਾ ਪ੍ਰਗਟਾਵਾ

ਪੋਜੇਵਾਲ ਸਰਾਂ, 16 ਜਨਵਰੀ (ਨਵਾਂਗਰਾਈਾ)-ਪ੍ਰੀਤਇੰਦਰ ਸਿੰਘ ਬੈਂਸ ਏ.ਡੀ.ਸੀ (ਡੀ) ਵਲੋਂ ਬਲਾਕ ਸੜੋਆ 'ਚ ਮਨਰੇਗਾ ਤਹਿਤ ਚੱਲ ਰਹੇ ਪ੍ਰਾਜੈਕਟਾਂ ਤੇ ਕੰਮਾਂ ਦੀ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ | ਇਸ ਸਬੰਧੀ ਉਨ੍ਹਾਂ ਬਲਾਕ ਸੜੋਆ ਦੇ ਪਿੰਡ ਮਹਿੰਦਪੁਰ, ਸਹੂੰਗੜਾ ਤੇ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰਮਤਿ ਸਮਾਗਮ

ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਮੈਡੀਕਲ ਐਾਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਪਾਵਨ ਮਾਘੀ ਦੇ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਜੁਪਜੀ ਸਾਹਿਬ ਦੇ ਪਾਠ ...

ਪੂਰੀ ਖ਼ਬਰ »

ਇੰਜ. ਸਹੋਤਾ ਦੀ ਪਦਉਨਤੀ ਹੋਈ

ਮੁਕੰਦਪੁਰ, 16 ਜਨਵਰੀ (ਦੇਸ ਰਾਜ ਬੰਗਾ)-ਪਾਵਰਕਾਮ ਦਫ਼ਤਰ ਮੁਕੰਦਪੁਰ ਦੇ ਇੰਜ. ਅਰਵਿੰਦਰ ਸਿੰਘ ਸਹੋਤਾ ਐਸ. ਡੀ. ਓ. ਸਹਾਇਕ ਇੰਜੀਨੀਅਰ ਤੋਂ ਪਦ ਉਨਤ ਹੋ ਕੇ ਸਹਾਇਕ ਕਾਰਜਕਾਰੀ ਇੰਜਨੀਅਰ ਬਣ ਗਏ ਹਨ | ਉਨ੍ਹਾਂ ਦੀ ਇਸ ਪਦ ਉਨਤੀ 'ਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਰਬ ਸਾਂਝੀਵਾਲਤਾ ਵਾਲੇ ਦੇਸ਼ ਤੇ ਕੌਮਾਂ ਹੀ ਬੁਲੰਦੀਆਂ ਹਾਸਲ ਕਰਦੀਆਂ ਹਨ-ਬਿ੍ਗੇਡੀਅਰ ਰਾਜ ਕੁਮਾਰ

ਭੱਦੀ, 16 ਜਨਵਰੀ (ਨਰੇਸ਼ ਧੌਲ)-ਪੂਰੇ ਸੰਸਾਰ ਅੰਦਰ ਨਜ਼ਰ ਮਾਰੀ ਜਾਵੇ ਤਾਂ ਸਰਵ ਸਾਂਝੀਵਾਲਤਾ ਵਾਲੇ ਦੇਸ਼ ਅਤੇ ਕੌਮਾਂ ਹੀ ਹਰ ਤਰਾਂ ਦੀਆਂ ਬੁਲੰਦੀਆਂ ਪ੍ਰਾਪਤ ਕਰਨ ਦੇ ਸਮਰੱਥ ਹੁੰਦੀਆਂ ਹਨ | ਇਹ ਪ੍ਰਗਟਾਵਾ ਸੇਵਾ ਮੁਕਤ ਬਿ੍ਗੇਡੀਅਰ ਰਾਜ ਕੁਮਾਰ ਨੇ ਕੈਪਟਨ ਜਰਨੈਲ ...

ਪੂਰੀ ਖ਼ਬਰ »

ਨਵਾਂਸ਼ਹਿਰ ਵਿਖੇ ਉਸਾਰੀ ਕਿਰਤੀਆਂ ਦੀ ਭਲਾਈ ਲਈ ਜ਼ਿਲ੍ਹਾ ਪੱਧਰੀ ਕੈਂਪ 19 ਨੂੰ -ਅੰਗਦ ਸਿੰਘ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਵਿਧਾਇਕ ਅੰਗਦ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਦੀ ਭਲਾਈ ਲਈ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਦੀ ਜਾਣਕਾਰੀ ਦੇਣ ਅਤੇ ਮੌਕੇ 'ਤੇ ਰਜਿਸਟ੍ਰੇਸ਼ਨ ਫ਼ਾਰਮ ...

ਪੂਰੀ ਖ਼ਬਰ »

ਮਕਸੂਦਪੁਰ-ਸੂੰਢ ਦੇ ਸਿਹਤ ਕੇਂਦਰ ਨੇ ਦਮ ਤੋੜਿਆ

ਸੰਧਵਾਂ, 16 ਜਨਵਰੀ (ਪ੍ਰੇਮੀ ਸੰਧਵਾਂ)-ਜ਼ਿਲ੍ਹਾ ਪ੍ਰੀਸ਼ਦ ਅਧੀਨ ਚੱਲਦੇ ਮਕਸੂਦਪੁਰ ਸੂੰਢ ਦਾ ਸਿਹਤ ਕੇਂਦਰ ਜਿਥੇ ਪਿਛਲੇ ਕਰੀਬ 15 ਦਿਨਾਂ ਤੋਂ ਮਰੀਜ਼ਾਂ ਨੂੰ ਦਵਾਈ ਨਹੀਂ ਮਿਲ ਰਹੀ ਹੈ | ਸਿਹਤ ਕੇਂਦਰ 'ਚੋਂ ਦਵਾਈ ਲੈਣ ਆਏ ਮਰੀਜ਼ਾਂ ਨੇ ਦੱਸਿਆ ਕਿ ਅਸੀਂ ਪਿਛਲੇ ਕਈ ...

ਪੂਰੀ ਖ਼ਬਰ »

ਗੜਪਧਾਣਾ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਾਇਆ

ਔੜ, 16 ਜਨਵਰੀ (ਜਰਨੈਲ ਸਿੰਘ ਖ਼ੁਰਦ)-ਗੜਪਧਾਣਾ ਦੇ ਪੁਰਾਤਨ ਧਾਰਮਿਕ ਤਪ ਅਸਥਾਨ ਗੁਰਦੁਆਰਾ ਠੇਰ੍ਹੀ ਸਾਹਿਬ ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ...

ਪੂਰੀ ਖ਼ਬਰ »

ਟਕਾਰਲਾ ਸਕੂਲ ਨੂੰ ਵਾਟਰ ਕੂਲਰ ਦਾਨ

ਭੱਦੀ, 16 ਜਨਵਰੀ (ਨਰੇਸ਼ ਧੌਲ)-ਸਮਾਰਟ ਤੇ ਗੁਣਾਤਮਿਕ ਸਿੱਖਿਆ ਲਈ ਜ਼ਿਲ੍ਹੇ ਅੰਦਰ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਟਕਾਰਲਾ ਨੇ ਦਾਨੀ ਸੱਜਣਾਂ ਤੇ ਖਵਾਹਿਸ਼ ਸੇਵਾ ਸੁਸਾਇਟੀ ਦੀ ਮਦਦ ਨਾਲ ਵਿਕਾਸ ਕਾਰਜਾਂ ਨੂੰ ਲਗਾਤਾਰ ...

ਪੂਰੀ ਖ਼ਬਰ »

ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਣੇ ਸੁਖਵਿੰਦਰ ਸਿੰਘ ਤੂਰ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਮਾਜ ਸੇਵੀ ਸੰਸਥਾ ਬਣਾਉਣ ਲਈ ਇਲਾਕੇ ਦੇ ਸਾਥੀਆਂ ਨੇ ਇਕੱਠੇ ਹੋ ਕੇ ਜੇ.ਐੱਸ.ਐੱਫ.ਐੱਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਇਕ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਆਸ ਸੋਸ਼ਲ ...

ਪੂਰੀ ਖ਼ਬਰ »

ਖਾਨਖਾਨਾ ਵਿਖੇ ਜੋੜ ਮੇਲਾ ਕਰਵਾਇਆ

ਮੁਕੰਦਪੁਰ, 16 ਜਨਵਰੀ (ਦੇਸ ਰਾਜ ਬੰਗਾ)-ਮਸਤ ਜੋਗਿੰਦਰ ਭਾਜੀ ਦੀ ਯਾਦ 'ਚ ਸਜਾਏ ਦਰਬਾਰ ਜੋਤ ਬਾਂਸਲ ਗ੍ਰਹਿ ਖਾਨਖਾਨਾ ਵਿਖੇ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਿੱਟੂ ਵਲੋਂ ਕਰਵਾਇਆ ਗਿਆ | ਪਹਿਲਾਂ ਦਰਬਾਰ 'ਤੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਵਾਸਤੇ ...

ਪੂਰੀ ਖ਼ਬਰ »

ਸੀ.ਪੀ.ਆਈ.ਐਮ. ਤਹਿਸੀਲ ਦੀ ਜਨਰਲ ਬਾਡੀ ਦੀ ਮੀਟਿੰਗ

ਨਵਾਂਸ਼ਹਿਰ, 16 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਅੱਜ ਸੀ.ਪੀ.ਆਈ.ਐਮ. ਤਹਿਸੀਲ ਦੀ ਜਨਰਲ ਬਾਡੀ ਦੀ ਮੀਟਿੰਗ ਕਮਿਊਨਿਸਟ ਪਾਰਟੀ ਮਾਰਕਸਵਾਦੀ ਪਾਰਟੀ ਦੇ ਆਗੂ ਨਿਰਮਲ ਸਿੰਘ ਜੁਲਾਹ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵੱਖ-ਵੱਖ ਆਗੂਆਂ ਕਾਮਰੇਡ ਬਲਵੀਰ ਸਿੰਘ ...

ਪੂਰੀ ਖ਼ਬਰ »

ਸਰਕਾਰੀ ਸਕੂਲ ਮੌਜੋਵਾਲ ਮਜਾਰਾ ਵਿਖੇ ਸਮਾਗਮ ਕਰਵਾਇਆ

ਭੱਦੀ, 16 ਜਨਵਰੀ (ਨਰੇਸ਼ ਧੌਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਮਿਡਲ ਸਕੂਲ ਪਿੰਡ ਮੌਜੋਵਾਲ ਮਜਾਰਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਬੱਚਿਆਂ ਵਲੋਂ ਭੰਗੜਾ, ਗਿੱਧਾ, ਕਵਿਤਾਵਾਂ, ਦੇਸ਼ ਭਗਤੀ ਦੇ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ...

ਪੂਰੀ ਖ਼ਬਰ »

ਨੌਰਾ ਵਿਖੇ ਫੁੱਟਬਾਲ ਟੂਰਨਾਮੈਂਟ ਦੇ ਦੂਸਰੇ ਦਿਨ 6 ਟੀਮਾਂ ਨੇ ਹਿੱਸਾ ਲਿਆ

ਪੱਲੀ ਝਿੱਕੀ, 16 ਜਨਵਰੀ (ਕੁਲਦੀਪ ਸਿੰਘ ਪਾਬਲਾ)-ਸੰਤ ਬਾਬਾ ਸੇਵਾ ਸਿੰਘ ਯਾਦਗਾਰੀ ਸਲਾਨਾ ਫੁੱਟਬਾਲ ਟੂਰਨਾਮੈਂਟ ਦੇ ਦੂਸਰੇ ਦਿਨ ਫੁੱਟਬਾਲ ਏ ਦੀਆਂ 6 ਟੀਮਾਂ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਲਧਾਣਾ ਝਿੱਕਾ ਤੇ ਲਧਾਣਾ ਉੱਚਾ 'ਚੋਂ ਲਧਾਣਾ ਝਿੱਕਾ ਜੇਤੂ, ਸੁੱਜੋਂ ...

ਪੂਰੀ ਖ਼ਬਰ »

ਪਿੰਡ ਜਾਫਰਪੁਰ ਵਿਖੇ ਮਮਤਾ ਦਿਵਸ ਮਨਾਇਆ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀ.ਐੱਚ.ਸੀ. ਮੁਜੱਫਰਪੁਰ ਦੀ ਅਗਵਾਈ ਹੇਠ ਪਿੰਡ ਜਾਫਰਪੁਰ ਵਿਖੇ ਮਮਤਾ ਦਿਵਸ ਮਨਾਇਆ ਗਿਆ | ਇਸ ਮੌਕੇ ਗਰਭਵਤੀ ਔਰਤਾਂ ਨੂੰ ਚੰਗੀ ਖ਼ੁਰਾਕ ਖਾਣ ਤੇ ...

ਪੂਰੀ ਖ਼ਬਰ »

ਪਲਸ ਪੋਲੀਓ ਤੇ ਈ.ਡੀ ਵੈਕਸੀਨ ਸਬੰਧੀ ਵਰਕਸ਼ਾਪ ਲਗਾਈ

ਸੜੋਆ, 16 ਜਨਵਰੀ (ਪੱਤਰ ਪ੍ਰੇਰਕ)- ਡਾ: ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਡਾ: ਨਰਿੰਦਰ ਕੁਮਾਰ ਐੱਸ.ਐਮ.ਓ. ਸਿਵਲ ਹਸਪਤਾਲ ਸੜੋਆ ਦੀ ਅਗਵਾਈ 'ਚ ਪਲਸ ਪੋਲੀਓ ਤੇ ਈ.ਡੀ ਵੈਕਸੀਨ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਸੜੋਆ ਵਿਖੇ ਲਗਾਈ ਗਈ | ਇਸ ...

ਪੂਰੀ ਖ਼ਬਰ »

ਇਫਟੂ ਟਰਮੀਨੇਟ ਕੀਤੇ ਅਧਿਆਪਕਾਂ ਨਾਲ ਚਟਾਨ ਵਾਂਗੂ ਖੜ੍ਹੀ ਹੈ-ਵੜੈਚ

ਨਵਾਂਸ਼ਹਿਰ, 16 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਇਫਟੂ ਨੇ ਪੰਜਾਬ ਸਰਕਾਰ ਵਲੋਂ ਪੰਜ ਸੰਘਰਸ਼ਸ਼ੀਲ ਅਧਿਆਪਕਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ | ਅੱਜ ਇੱਥੇ ਇਫਟੂ ਪੰਜਾਬ ਦੇ ਸੂਬਾਈ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ...

ਪੂਰੀ ਖ਼ਬਰ »

ਮੁਤੋਂ ਵਿਖੇ ਮਮਤਾ ਦਿਵਸ ਮਨਾਇਆ

ਰੈਲਮਾਜਰਾ, 16 ਜਨਵਰੀ (ਰਾਕੇਸ਼ ਰੋਮੀ)-ਸਬ ਸੈਂਟਰ ਸੁੱ ਧਾ ਮਾਜਰਾ ਦੇ ਸਮੂਹ ਸਟਾਫ਼ ਵਲੋਂ ਮਮਤਾ ਦਿਵਸ ਮਨਾਇਆ ਗਿਆ | ਜਿਸ ਵਿਚ ਗਰਭਵਤੀ ਔਰਤਾਂ ਤੇ ਬੱਚਿਆਂ ਦੇ ਟੀਕੇ ਲਗਾਏ ਗਏ | ਗਰਭਵਤੀ ਔਰਤਾਂ ਨੂੰ ਟੈੱਟਨਸ ਦੇ ਟੀਕੇ ਇਕ-ਇਕ ਮਹੀਨੇ ਦੇ ਵਕਫ਼ੇ ਨਾਲ ਲਗਾਉਣ ਲਈ ਕਿਹਾ ...

ਪੂਰੀ ਖ਼ਬਰ »

ਜੇਜੋਂ ਸ੍ਰੀ ਅੰਮਿ੍ਤਸਰ ਰੇਲ ਗੱਡੀ ਸਬੰਧੀ ਸਮਾਗਮ ਲਈ ਵਰਕਰ 10 ਵਜੇ ਰੇਲਵੇ ਸਟੇਸ਼ਨ 'ਤੇ ਪਹੁੰਚਣ-ਲੱਕੀ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਮੈਂਬਰ ਪਾਰਲੀਮੈਂਟ ਸ੍ਰ: ਪ੍ਰੇਮ ਸਿੰਘ ਚੰਦੂਮਾਜਰਾ ਦੇ ਵਿਸ਼ੇਸ਼ ਯਤਨਾਂ ਸਦਕਾ 17 ਜਨਵਰੀ ਨੂੰ ਸ਼ੁਰੂ ਹੋ ਰਹੀ ਜੇਜੋਂ ਤੋਂ ਸ੍ਰੀ ਅੰਮਿ੍ਤਸਰ ਰੇਲ ਗੱਡੀ ਸਾਢੇ 10 ਵਜੇ ਨਵਾਂਸ਼ਹਿਰ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ | ਇਹ ...

ਪੂਰੀ ਖ਼ਬਰ »

ਅੰਬੇਡਕਰ ਸੈਨਾ (ਮੂਲ ਨਿਵਾਸੀ) ਵਲੋਂ ਡੀ.ਐੱਸ.ਪੀ ਮੁਖ਼ਤਿਆਰ ਰਾਏ ਸਨਮਾਨਿਤ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਅੰਬੇਡਕਰ ਸੈਨਾ (ਮੂਲ ਨਿਵਾਸੀ) ਦੀ ਜ਼ਿਲ੍ਹਾ ਇਕਾਈ ਵਲੋਂ ਚੇਅਰਮੈਨ ਬਲਵਿੰਦਰ ਮਹੇ, ਵਾਇਸ ਚੇਅਰਮੈਨ ਹੈਪੀ ਭਾਟੀਆ ਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਪੰਮਾ ਦੀ ਅਗਵਾਈ 'ਚ ਡੀ.ਐੱਸ.ਪੀ. ਨਵਾਂਸ਼ਹਿਰ ਮੁਖ਼ਤਿਆਰ ਰਾਏ ਨੂੰ ...

ਪੂਰੀ ਖ਼ਬਰ »

ਡੀ. ਸੀ. ਵਿਨੈ ਬਬਲਾਨੀ ਵਲੋਂ ਗਣਤੰਤਰ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵਲੋਂ ਅੱਜ ਗਣਤੰਤਰ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੰਤਰ-ਵਿਭਾਗੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਆਈ. ਟੀ. ਆਈ. ...

ਪੂਰੀ ਖ਼ਬਰ »

ਚੰਦੂਮਾਜਰਾ ਵਲੋਂ ਪੰਜ ਪਿੰਡਾਂ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ

ਸਮੁੰਦੜਾ, 16 ਜਨਵਰੀ (ਤੀਰਥ ਸਿੰਘ ਰੱਕੜ)- ਪਿੰਡ ਅਲੀਪੁਰ ਵਿਖੇ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਵਲੋਂ ਇਲਾਕੇ ਦੇ ਪੰਜਾਂ ਪਿੰਡਾ ਅਲੀਪੁਰ, ਨਾਜਰਪੁਰ, ਰਸੂਲਪੁਰ, ਗੋਲੇਵਾਲ ਅਤੇ ਰੁੜਕੀ ਖ਼ਾਸ ਦੇ ਪਾਰਟੀ ਵਰਕਰਾਂ, ਅਹੁਦੇਦਾਰਾਂ ਤੇ ਨਵੇਂ ਚੁਣੇ ਗਏ ...

ਪੂਰੀ ਖ਼ਬਰ »

ਦੱਖਣੀ ਕੋਰੀਅਨ ਥਰੈਪੀ ਨਾਲ ਬੰਗਾ 'ਚ ਮੁਫ਼ਤ ਇਲਾਜ ਨਾਲ ਸੇਵਾਵਾਂ ਜਾਰੀ

ਬੰਗਾ, 16 ਜਨਵਰੀ (ਲਾਲੀ ਬੰਗਾ) - ਬੰਗਾ ਵਿਖੇ ਦੱਖਣੀ ਕੋਰੀਅਨ ਥਰੈਪੀ ਨਾਲ ਹੈਪੀ ਮੈਡੀਕੇਅਰ ਥਰੈਪੀ ਸੈਂਟਰ ਵਿਖੇ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਵੱਖ-ਵੱਖ ਗੰਭੀਰ ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਤੇ ਰੋਜ਼ਾਨਾ 200 ਦੇ ਕਰੀਬ ਲੋਕਾਂ ਵਲੋਂ ਇਨ੍ਹਾਂ ...

ਪੂਰੀ ਖ਼ਬਰ »

20ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- ਵਿਸ਼ਵਾਸ ਸੇਵਾ ਸੁਸਾਇਟੀ ਵੱਲੋਂ 20ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਸ਼ਿਵ ਧਾਮ ਮੰਦਰ ਨਹਿਰੂ ਗੇਟ ਵਿਖੇ ਕਰਵਾਇਆ ਗਿਆ | ਇਸ ਰਾਸ਼ਨ ਵੰਡ ਸਮਾਗਮ ਵਿਚ ਕਮਲਜੀਤ ਚਾਂਦਲਾ ਅਤੇ ਸੀਨੀਅਰ ਸਿਟੀਜ਼ਨ ਓਮ ਪ੍ਰਕਾਸ਼ ਨੇ ...

ਪੂਰੀ ਖ਼ਬਰ »

ਕੇ.ਸੀ. ਸਕੂਲ 'ਚ ਛੋਟੇ ਬੱਚਿਆਂ ਦਾ ਸਮਾਗਮ ਕਰਵਾਇਆ

ਨਵਾਾਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- ਕੇ.ਸੀ. ਪਬਲਿਕ ਸਕੂਲ 'ਚ ਨਰਸਰੀ ਤੋਂ ਲੈ ਕੇ ਯੂ.ਕੇ.ਜੀ. ਤੱਕ ਦੇ ਕਰੀਬ 150 ਨੰਨੇ ਵਿਦਿਆਰਥੀਆਂ ਲਈ ਦੇਖ ਕੇ ਬੋਲਣਾ (ਸ਼ੌ ਐਾਡ ਟੈਲ) ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਵਿਦਿਆਰਥੀ ਫਲ, ਸਬਜ਼ੀ ਅਤੇ ਵਰਤੋਂ ਹੋਣ ਵਾਲੇ ਸਮਾਨ ਦਾ ...

ਪੂਰੀ ਖ਼ਬਰ »

ਸਾਨੂੰ ਧੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ-ਸੁੱਖੀ

ਘੁੰਮਣਾਂ, 16 ਜਨਵਰੀ (ਮਹਿੰਦਰ ਪਾਲ ਸਿੰਘ)-ਧੀਆਂ ਨਾਲ ਹੀ ਸੰਸਾਰ ਦੀ ਉਤਪਤੀ ਹੁੰਦੀ ਹੈ, ਧੀਆਂ ਦੇ ਕਈ ਰੂਪ ਹਨ ਮਾਂ, ਭੈਣ ਤੇ ਪਤਨੀ | ਇਹ ਵਿਚਾਰ ਡਾ: ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ ਨੇ ਅਮਰਜੀਤ ਸਿੰਘ ਦੇ ਸਪੁੱਤਰ ਜਤਿੰਦਰ ਸਿੰਘ ਤੇ ਕਿਰਨਜੀਤ ਕੌਰ ਦੇ ...

ਪੂਰੀ ਖ਼ਬਰ »

ਸੰਤ ਸ਼ਹਿਨਸ਼ਾਹ ਕੁਟੀਆ ਵਿਖੇ ਮੈਡੀਕਲ ਕੈਂਪ ਲਗਾਇਆ

ਮੁਕੰਦਪੁਰ, 16 ਜਨਵਰੀ (ਦੇਸ ਰਾਜ ਬੰਗਾ) - ਸ਼ਹਿਨਸ਼ਾਹ ਕੁਟੀਆ ਮੁਕੰਦਪੁਰ ਵਿਖੇ ਨਵਰੂਪ ਆਈ ਕੇਅਰ ਹਸਪਤਾਲ ਵਲੋਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਮੂਹ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ | ਡਾ: ਵਿਨੇ ਨੇ ਕਿਹਾ ਕਿ ਇਸ ਮੌਕੇ ਕਰੀਬ 165 ਮਰੀਜ਼ਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX