ਤਾਜਾ ਖ਼ਬਰਾਂ


ਸ੍ਰੀਲੰਕਾ 'ਚ ਹੋਇਆ ਇੱਕ ਹੋਰ ਧਮਾਕਾ
. . .  12 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਸਵੇਰੇ ਸ੍ਰੀਲੰਕਾ 'ਚ ਹੋਏ ਛੇ ਧਮਾਕਿਆਂ ਤੋਂ ਬਾਅਦ ਹੁਣ ਇੱਥੇ ਇੱਕ ਹੋਰ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ੍ਰੀਲੰਕਾ ਦੀ ਪੁਲਿਸ ਦੇ ਬੁਲਾਰੇ ਮੁਤਾਬਕ ਇਹ ਧਮਾਕਾ ਰਾਜਧਾਨੀ ਕੋਲੰਬੋ 'ਚ ਸਥਿਤ ਇੱਕ ਹੋਟਲ...
ਬਾਬਰੀ ਢਾਂਚਾ ਸੁੱਟਣ ਦੇ ਬਿਆਨ 'ਤੇ ਸਾਧਵੀ ਪ੍ਰਗਿਆ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ
. . .  24 minutes ago
ਭੋਪਾਲ, 21 ਅਪ੍ਰੈਲ- ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੀ ਸਾਧਵੀ ਪ੍ਰਗਿਆ ਸਿੰਘ ਠਾਕੁਰ ਅੱਜ-ਕੱਲ੍ਹ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। ਪਹਿਲਾਂ ਉਨ੍ਹਾਂ ਨੇ ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ...
ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ 156 ਲੋਕਾਂ ਦੀ ਗਈ ਜਾਨ, ਮ੍ਰਿਤਕਾਂ 'ਚ 35 ਵਿਦੇਸ਼ੀ ਵੀ ਸ਼ਾਮਲ
. . .  43 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਸ੍ਰੀਲੰਕਾ 'ਚ ਚਰਚਾਂ ਅਤੇ ਹੋਟਲਾਂ 'ਚ ਹੋਏ ਛੇ ਬੰਬ ਧਮਾਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 156 ਹੋ ਗਈ ਹੈ। ਮ੍ਰਿਤਕਾਂ 'ਚ 35 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਉੱਥੇ ਹੀ ਇਨ੍ਹਾਂ ਧਮਾਕਿਆਂ ਕਾਰਨ...
ਹਰਿਆਣਾ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ 'ਆਪ' ਨੇ ਕੀਤਾ ਉਮੀਦਵਾਰਾਂ ਦਾ ਐਲਾਨ
. . .  57 minutes ago
ਨਵੀਂ ਦਿੱਲੀ, 21 ਅਪ੍ਰੈਲ- ਆਮ ਆਦਮੀ ਪਾਰਟੀ (ਆਪ) ਨੇ ਅੱਜ ਹਰਿਆਣਾ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਫ਼ਰੀਦਾਬਾਦ ਤੋਂ ਨਵੀਨ ਜੈਅਹਿੰਦ, ਅੰਬਾਲਾ ਤੋਂ ਪ੍ਰਿਥਵੀਰਾਜ ਅਤੇ ਕਰਨਾਲ ਤੋਂ ਕ੍ਰਿਸ਼ਨ...
ਸ੍ਰੀਲੰਕਾ 'ਚ ਹੋਏ ਧਮਾਕਿਆਂ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਜਾਰੀ ਕੀਤੇ ਹੈਲਪਲਾਈਨ ਨੰਬਰ
. . .  about 1 hour ago
ਨਵੀਂ ਦਿੱਲੀ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਰਾਜਧਾਨੀ ਕੋਲੰਬੋ ਸਮੇਤ ਕਈ ਥਾਈਂ ਲੜੀਵਾਰ ਬੰਬ ਧਮਾਕੇ ਹੋਏ, ਜਿਨ੍ਹਾਂ 'ਚ 129 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਧਮਾਕਿਆਂ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ...
ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿਖੇਧੀ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਇਲਾਕੇ 'ਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ...
ਘਰ 'ਚ ਗੋਲੀ ਲੱਗਣ ਕਾਰਨ ਸਹਾਇਕ ਥਾਣੇਦਾਰ ਦੀ ਮੌਤ
. . .  about 1 hour ago
ਪਟਿਆਲਾ, 21 ਅਪ੍ਰੈਲ (ਆਤਿਸ਼ ਗੁਪਤਾ)- ਸਥਾਨਕ ਰਣਜੀਤ ਵਿਹਾਰ ਪਟਿਆਲਾ ਵਿਖੇ ਰਹਿਣ ਵਾਲੇ ਇੱਕ ਸਹਾਇਕ ਥਾਣੇਦਾਰ ਦੀ ਅੱਜ ਘਰ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਥਾਣੇਦਾਰ ਦੀ ਪਹਿਚਾਣ ਬਲਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਘਟਨਾ ਦੀ...
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਜੋਧਾਂ, 21 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)- ਲੁਧਿਆਣਾ ਜ਼ਿਲ੍ਹੇ ਦੇ ਨਾਮਵਰ ਪਿੰਡ ਗੁੱਜਰਵਾਲ ਵਿਖੇ ਅੱਜ ਇੱਕ ਨੌਜਵਾਨ ਵਲੋਂ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ 22 ਸਾਲਾ ਚਰਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ...
'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  about 2 hours ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਅੱਜ ਹਲਕਾ ਮਜੀਠਾ ਦੇ ਪਿੰਡ ਨਾਥ ਦੀ ਖੂਹੀ, ਮੱਤੇਵਾਲ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  about 2 hours ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਰਾਜਧਾਨੀ ਕੋਲੰਬੋ ਅਤੇ ਸ੍ਰੀਲੰਕਾ 'ਚ ਇੱਕੋ ਸਮੇਂ ਕਈ ਥਾਈਂ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 129 ਹੋ ਗਈ ਹੈ। ਉੱਥੇ ਹੀ ਇਨ੍ਹਾਂ ਧਮਾਕਿਆਂ 'ਚ 450 ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਰਾਜਧਾਨੀ...
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  about 2 hours ago
ਜਲੰਧਰ, 21 ਅਪ੍ਰੈਲ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਗੁਰੂ ਗੋਬਿੰਦ ਸਿੰਘ ਐਵਨਿਊ ਨੇੜੇ ਅੱਜ ਇੱਕ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ...
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  1 minute ago
ਅਟਾਰੀ, 21ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ 'ਤੇ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਵਾਪਸ ਪਰਤ ਆਇਆ...
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  about 3 hours ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਧਮਾਕਿਆਂ ਦੀ ਖ਼ਬਰ ਨਾਲ ਕਰੋੜਾਂ ਭਾਰਤੀ ਵੀ ਚਿੰਤਾ 'ਚ ਹਨ। ਵੱਡੀ ਗਿਣਤੀ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਲੋਕ ਸ੍ਰੀਲੰਕਾ 'ਚ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ 'ਚ ਅਜੇ ਤੱਕ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  about 3 hours ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ 'ਚ ਅੱਜ ਇੱਕੋ ਸਮੇਂ ਕਈ ਥਾਈਂ ਲੜੀਵਾਰ ਧਮਾਕੇ ਹੋਏ, ਜਿਨ੍ਹਾਂ 'ਚ 49 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਸ੍ਰੀਲੰਕਾ ਦੀ ਪੁਲਿਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ...
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  about 4 hours ago
ਕੋਲੰਬੋ, 21 ਅਪ੍ਰੈਲ- ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ ਦੇ ਕਈ ਇਲਾਕਿਆਂ 'ਚ ਅੱਜ ਈਸਟਰ ਮੌਕੇ ਬੰਬ ਧਮਾਕੇ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਇੱਥੇ ਦੋ ਚਰਚਾਂ ਤੇ ਹੋਟਲਾਂ 'ਚ ਹੋਏ ਹਨ ਅਤੇ ਇਨ੍ਹਾਂ 'ਚ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦਾ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  about 3 hours ago
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  about 5 hours ago
ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੂੰ ਦਿੱਤੀ ਨਸੀਹਤ
. . .  about 5 hours ago
ਅਸਲੀ ਪੱਪੂ ਕੌਣ ਸਾਬਤ ਹੋ ਰਿਹਾ ਹੈ - ਸ਼ਤਰੂਘਣ ਸਿਨਹਾ ਦਾ ਮੋਦੀ 'ਤੇ ਹਮਲਾ
. . .  about 5 hours ago
ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਮਾਘ ਸੰਮਤ 550
ਵਿਚਾਰ ਪ੍ਰਵਾਹ: ਰਣਨੀਤੀ ਕਿੰਨੀ ਵੀ ਖ਼ੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ ਚਰਚਿਲ

ਪੰਜਾਬ / ਜਨਰਲ

ਮਾਰਕੁੱਟ ਦੇ ਮਾਮਲੇ 'ਚ ਜਲੰਧਰ ਦੇ ਸਾਬਕਾ ਮੇਅਰ ਸਹਿਗਲ ਨੂੰ ਜੇਲ੍ਹ ਭੇਜਿਆ

ਜਲੰਧਰ, 16 ਜਨਵਰੀ (ਸ਼ਿਵ ਸ਼ਰਮਾ)-ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੂੰ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਮਾਰਕੁੱਟ ਦੇ ਮਾਮਲੇ 'ਚ ਸਥਾਨਕ ਅਦਾਲਤ ਨੇ ਪੱਕੀ ਜ਼ਮਾਨਤ ਅਰਜ਼ੀ ਨੂੰ ਰੱਦ ਕਰਦਿਆਂ ਜੇਲ੍ਹ ਭੇਜ ਦਿੱਤਾ ਹੈ | ਅੱਜ ਦੁਪਹਿਰੇ ਸੀ. ਜੇ. ਐਮ. ਅਸ਼ੀਸ਼ ...

ਪੂਰੀ ਖ਼ਬਰ »

2.60 ਲੱਖ ਖੇਤ ਮਜ਼ਦੂਰਾਂ ਦੇ ਕਰਜ਼ਾ ਮੁਆਫ਼ੀ ਦੀ ਤਜਵੀਜ਼ ਬਾਰੇ ਫ਼ੈਸਲਾ ਮੰਤਰੀ ਮੰਡਲ ਦੀ ਅਗਲੀ ਬੈਠਕ 'ਚ

ਚੰਡੀਗੜ੍ਹ, 16 ਜਨਵਰੀ (ਬਿਊਰੋ ਚੀਫ਼)-ਪੰਜਾਬ ਸਰਕਾਰ ਵਲੋਂ ਕਾਂਗਰਸ ਦੇ ਚੋਣ ਮਨੋਰਥ ਪੱਤਰ 'ਚ ਦਿੱਤੇ ਵਾਅਦੇ ਅਨੁਸਾਰ ਕਿਸਾਨਾਂ ਦੀ ਕਰਜ਼ ਮੁਆਫ਼ੀ ਦੀ ਸਕੀਮ ਤੋਂ ਬਾਅਦ ਹੁਣ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਦੀ ਵੀ ਤਜਵੀਜ਼ ਬਣਾਈ ਗਈ ਹੈ | ਰਾਜ ਦੇ ਖੇਤੀ ਵਿਭਾਗ ...

ਪੂਰੀ ਖ਼ਬਰ »

ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵਲੋਂ ਜੰਗ-ਏ-ਆਜ਼ਾਦੀ ਦਾ ਦੌਰਾ

ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਆਜ਼ਾਦੀ ਸੰਗਰਾਮ ਬਾਰੇ ਇਥੋਂ ਗਿਆਨ ਮਿਲੇਗਾ-ਭਾਈ ਮਹਿੰਦਰ ਸਿੰਘ

ਕਰਤਾਰਪੁਰ, 16 ਜਨਵਰੀ (ਭਜਨ ਸਿੰਘ ਧੀਰਪੁਰ, ਵਰਮਾ)-ਅੱਜ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਤੋਂ ਭਾਈ ਮਹਿੰਦਰ ਸਿੰਘ ਦੀ ਅਗਵਾਈ ਹੇਠ ਆਏ ਜਥੇ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ ਕੀਤਾ ਗਿਆ | ਉਨ੍ਹਾਂ ਦਾ ਜੰਗ-ਏ-ਆਜ਼ਾਦੀ ਯਾਦਗਾਰ ਪੁੱਜਣ 'ਤੇ ...

ਪੂਰੀ ਖ਼ਬਰ »

ਸਵਾਈਨ ਫਲੂ ਨਾਲ 2 ਦੀ ਮੌਤ

ਛੇਹਰਟਾ, 16 ਜਨਵਰੀ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਦੇ ਸੀਨੀਅਰ ਕਾਂਗਰਸੀ ਆਗੂ ਤੇ ਪ੍ਰਾਪਰਟੀ ਡੀਲਰ ਸੁਰੇਸ਼ ਕੁਮਾਰ ਪਿੰਕਾ (57) ਪੁੱਤਰ ਕੇਦਾਰ ਨਾਥ ਸ਼ਰਮਾ ਵਾਸੀ ਵਿਕਾਸ ਨਗਰ ਖੰਡਵਾਲਾ ਦੀ ਸਵਾਈਨ ਫਲ਼ੂ ਕਾਰਨ ਮੌਤ ਹੋ ਗਈ | ਮਿ੍ਤਕ ਦੇ ਬੇਟੇ ਵਰੁਣ ਕੁਮਾਰ ਆਸ਼ੂ ...

ਪੂਰੀ ਖ਼ਬਰ »

ਖਹਿਰਾ ਤੇ ਬਲਦੇਵ ਸਿੰਘ ਨੂੰ ਤੁਰੰਤ ਅਯੋਗ ਕਰਾਰ ਦਿੱਤਾ ਜਾਵੇ-ਅਕਾਲੀ ਦਲ

ਚੰਡੀਗੜ੍ਹ, 16 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਟੁੱਟਿਆ ਵਿਧਾਇਕਾਂ ਦਾ ਗਰੁੱਪ ਵਿਧਾਇਕਾਂ' ਵਜੋਂ ਸਾਰੀਆਂ ਸਹੂਲਤਾਂ ਮਾਣ ਕੇ ਲੋਕਾਂ ਨੂੰ ਬੇਵਕੂਫ਼ ਬਣਾ ਰਿਹਾ ਹੈ¢ ਪਾਰਟੀ ਨੇ ਕਿਹਾ ਕਿ 'ਆਪ' ਤੋਂ ਅਸਤੀਫ਼ਾ ਦੇ ...

ਪੂਰੀ ਖ਼ਬਰ »

ਰਾਮ ਰਹੀਮ ਨੂੰ ਸਜ਼ਾ ਸੁਣਾਉਣ ਦੇ ਮੱਦੇਨਜ਼ਰ ਸਿਰਸਾ 'ਚ ਪੁਲਿਸ ਦੀਆਂ 12 ਕੰਪਨੀਆਂ ਤਾਇਨਾਤ

ਸਿਰਸਾ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)-ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ 'ਚ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਲੋਂ 17 ਜਨਵਰੀ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਚਾਰ ਮੁਲਜ਼ਮਾਂ ਨੂੰ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਪੁਲਿਸ ਨੇ ...

ਪੂਰੀ ਖ਼ਬਰ »

ਪੁਰਿਖ਼ਆਂ ਦੇ ਪਿੰਡ ਮਹਿਰਾਜ ਤੋਂ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਯੋਜਨਾ ਦਾ ਲਾਭ ਦੇਣਗੇ ਕੈਪਟਨ

ਬਠਿੰਡਾ/ਮਹਿਰਾਜ, 16 ਜਨਵਰੀ (ਕੰਵਲਜੀਤ ਸਿੰਘ ਸਿੱਧੂ, ਸੁਖਪਾਲ ਮਹਿਰਾਜ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਪੁਰਿਖ਼ਆਂ ਦੇ ਪਿੰਡ ਮਹਿਰਾਜ ਵਿਖੇ ਨਾ ਕੇਵਲ ਪੁੱਜ ਰਹੇ ਹਨ ਬਲਕਿ ਉਹ 22 ਜਨਵਰੀ ਨੂੰ ਇਸ ਧਰਤੀ ਤੋਂ ਆਪਣੇ ਚੁਣਾਵੀਂ ...

ਪੂਰੀ ਖ਼ਬਰ »

ਬਰਤਾਨੀਆ 'ਚ ਥੈਰੇਸਾ ਮੇਅ ਦੀ ਸਰਕਾਰ ਬੇਭਰੋਸਗੀ ਮਤਾ ਜਿੱਤੀ

ਲੰਡਨ, 16 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਸੰਸਦ ਵਿਚ ਅੱਜ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਦੇ ਸੱਦੇ 'ਤੇ ਬੇਭਰੋਸਗੀ ਮਤਾ ਲਿਆਂਦਾ ਗਿਆ ਅਤੇ ਜਿਸ ਦੇ ਆਏ ਨਤੀਜੇ ਵਿਚ ਪ੍ਰਧਾਨ ਮੰਤਰੀ ਨੂੰ ਵੱਡੀ ਰਾਹਤ ਮਿਲੀ ਹੈ | ਸੱਤਾਧਾਰੀ ਧਿਰ 325-306 ਵੋਟਾਂ ...

ਪੂਰੀ ਖ਼ਬਰ »

ਸ਼੍ਰੋਮਣੀ ਹਿੰਦੀ ਸਾਹਿਤਕਾਰ ਡਾ. ਨਵਰਤਨ ਕਪੂਰ ਦਾ ਦਿਹਾਂਤ

ਪਟਿਆਲਾ, 16 ਜਨਵਰੀ (ਗੁਰਵਿੰਦਰ ਸਿੰਘ ਔਲਖ)- ਹਿੰਦੀ ਭਾਸ਼ਾ ਦੇ ਪ੍ਰਸਿੱਧ ਵਿਦਵਾਨ ਡਾ. ਨਵਰਤਨ ਕਪੂਰ ਦਾ ਦਿੱਲੀ ਵਿਖੇ ਦਿਹਾਂਤ ਹੋ ਗਿਆ ਹੈ | ਇਸ ਸਬੰਧੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਗੁਰਸ਼ਰਨ ਕੌਰ ਨੇ ਆਖਿਆ ਕਿ ਡਾ. ਨਵਰਤਨ ਕਪੂਰ ਨੂੰ ਸਾਲ 1997 ਵਿਚ ਭਾਸ਼ਾ ਵਿਭਾਗ, ...

ਪੂਰੀ ਖ਼ਬਰ »

'ਆਪ' ਨੇ ਖਹਿਰਾ ਿਖ਼ਲਾਫ਼ ਕਾਰਵਾਈ ਲਈ ਸਪੀਕਰ ਨੂੰ ਸੌਾਪਿਆ ਪੱਤਰ

ਚੰਡੀਗੜ੍ਹ, 16 ਜਨਵਰੀ (ਅਜਾਇਬ ਸਿੰਘ ਔਜਲਾ)- 'ਆਪ' ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਅੱਜ ਸ਼ਾਮ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਪੱਤਰ ਸੌਪ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਿਖ਼ਲਾਫ਼ ਦਲ ਬਦਲੂ ਕਾਨੂੰਨ ਤਹਿਤ ...

ਪੂਰੀ ਖ਼ਬਰ »

ਸ਼ਰਾਬੀ ਵਲੋਂ ਬਜ਼ੁਰਗ ਔਰਤ ਦੀ ਗਲਾ ਘੁੱਟ ਕੇ ਹੱਤਿਆ

ਅੰਮਿ੍ਤਸਰ, 16 ਜਨਵਰੀ (ਰੇਸ਼ਮ ਸਿੰਘ)-ਸ਼ਹਿਰ ਦੇ ਇਲਾਕੇ ਅੰਨਗੜ੍ਹ 'ਚ ਇਕ ਘਰ 'ਚ ਇਕੱਲੀ ਔਰਤ ਦਾ ਸ਼ਰਾਬੀ ਵਿਅਕਤੀ ਵਲੋਂ ਉਸ ਦੇ ਘਰ ਦਾਖਲ ਹੋ ਕੇ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਗਈ, ਜਿਸ ਬਾਰੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸ਼ਰਾਬੀ ਵਲੋਂ ਔਰਤ ਨਾਲ ਜਬਰ-ਜਨਾਹ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦੀਆਂ 3 ਦਿਨਾ ਖ਼ਾਲਸਾਈ ਖੇਡਾਂ ਅੱਜ ਤੋਂ

ਅੰਮਿ੍ਤਸਰ, 16 ਜਨਵਰੀ (ਸ.ਰ.)¸ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਦੀਆਂ 3 ਦਿਨਾਂ ਖ਼ਾਲਸਾਈ ਖੇਡਾਂ ਭਲਕੇ 17 ਤੋਂ 19 ਜਨਵਰੀ ਤੱਕ ਕਰਵਾਈਆਂ ਜਾ ਰਹੀਆਂ ਹਨ | ਸਕੱਤਰ ਅਵਤਾਰ ਸਿੰਘ ਸੈਂਪਲਾ ਨੇ ਦੱਸਿਆ ਕਿ ਇਹ ਖ਼ਾਲਸਾਈ ਖੇਡਾਂ ਮਾਤਾ ਸਾਹਿਬ ਕੌਰ ਗਰਲਜ਼ ...

ਪੂਰੀ ਖ਼ਬਰ »

ਤੈਅ ਸਮੇਂ 'ਚ ਪੜਤਾਲ ਮੁਕੰਮਲ ਨਾ ਹੋਣ 'ਤੇ ਜੱਗੀ ਜੌਹਲ ਤੇ ਤਲਜੀਤ ਸਿੰਘ ਨੂੰ ਮਿਲੀ ਜ਼ਮਾਨਤ

ਫ਼ਰੀਦਕੋਟ, 16 ਜਨਵਰੀ (ਸਰਬਜੀਤ ਸਿੰਘ)-ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮਿ੍ਤਸਰ ਵਲੋਂ ਗਿ੍ਫ਼ਤਾਰ ਕੀਤੇ ਪ੍ਰਵਾਸੀ ਪੰਜਾਬੀ ਜਗਤਾਰ ਸਿੰਘ ਜੱਗੀ ਜੌਹਲ ਤੇ ਉਸ ਦੇ ਸਾਥੀ ਤਲਜੀਤ ਸਿੰਘ ਨੂੰ ਸਥਾਨਕ ਅਦਾਲਤ ਵਲੋਂ ਜ਼ਮਾਨਤ 'ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਕਿਸਾਨ ਕੰਪਨੀ ਦੇ ਭੁਲੇਖੇ 'ਚ ਨਾ ਆਉਣ-ਚੀਮਾ

ਚੰਡੀਗੜ੍ਹ, 16 ਜਨਵਰੀ (ਅਜਾਇਬ ਸਿੰਘ ਔਜਲਾ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ 'ਚ ਹੋਈ, ਜਿਸ 'ਚ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਇਕ ਕੰਪਨੀ ਵਲੋਂ ਕਿਸਾਨ ਨੀਤੀ ਰਾਹੀਂ ਸਿੱਧੇ ਖੇਤਾਂ ਤੋਂ ਫ਼ਸਲਾਂ ...

ਪੂਰੀ ਖ਼ਬਰ »

12ਵੀਂ ਦੇ ਗਣਿਤ ਵਿਸ਼ੇ ਦੀ ਪ੍ਰੀਖਿਆ ਮਿਤੀ 'ਚ ਤਬਦੀਲੀ

ਐੱਸ. ਏ. ਐੱਸ. ਨਗਰ, 16 ਜਨਵਰੀ (ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਪਹਿਲਾਂ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ ਵਿਚ ਤਬਦੀਲੀ ਕੀਤੀ ਗਈ ਹੈ | ਸਿੱਖਿਆ ਬੋਰਡ ਦੇ ਸਕੱਤਰ ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਗਣਿਤ ...

ਪੂਰੀ ਖ਼ਬਰ »

ਪਾਕਿ ਗੁਰਦੁਆਰਿਆਂ ਦੇ ਸਰੋਵਰਾਂ ਦਾ ਜਲ ਨਿਰਯਾਤ ਕਰਨ ਦੀ ਮੁੜ ਬਣਾਈ ਯੋਜਨਾ

ਅੰਮਿ੍ਤਸਰ, 16 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਦੇ ਸਰੋਵਰਾਂ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ 'ਤੇ ਮਜ਼ਾਰ ਦੀ ਜ਼ਮੀਨ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਲਾਟ ਕਰਨ ਦਾ ਦੋਸ਼

ਅੰਮਿ੍ਤਸਰ, 16 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਸ਼ੁਰੂ ਕੀਤੀ ਜਾਂਚ ਰਿਪੋਰਟ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 'ਤੇ ਸੂਬਾ ਪੰਜਾਬ 'ਚ ਇਕ ਮਜ਼ਾਰ ਦੀ ਜ਼ਮੀਨ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਅਲਾਟ ਕਰਨ ਦਾ ਦੋਸ਼ ਲਗਾਇਆ ਗਿਆ ਹੈ | ...

ਪੂਰੀ ਖ਼ਬਰ »

19823 ਕਰੋੜ ਦੀ ਬਿਜਲੀ ਖ਼ਰੀਦੇਗਾ ਪਾਵਰਕਾਮ

ਜਲੰਧਰ, 16 ਜਨਵਰੀ (ਸ਼ਿਵ ਸ਼ਰਮਾ)- ਪਿਛਲੇ ਦੋ ਸਾਲਾਂ ਦੇ ਮੁਕਾਬਲੇ ਲਗਾਤਾਰ ਮਹਿੰਗੇ ਹੁੰਦੇ ਕੋਲੇ, ਮਾਲ ਗੱਡੀਆਂ ਦੇ ਵਧਦੇ ਖ਼ਰਚਿਆਂ ਕਰਕੇ ਪਾਵਰਕਾਮ ਦਾ ਬਿਜਲੀ ਖ਼ਰੀਦ ਦਾ ਬਿੱਲ ਵਧਣ ਜਾ ਰਿਹਾ ਹੈ | ਦੋ ਸਾਲ ਪਹਿਲਾਂ ਪਾਵਰਕਾਮ ਨੇ 17311 ਕਰੋੜ 'ਚ 42786 ਮਿਲੀਅਨ ਯੂਨਿਟ ...

ਪੂਰੀ ਖ਼ਬਰ »

ਪ੍ਰਯੋਗੀ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ ਜਾਰੀ

ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2018-19 ਦੀਆਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਸਮੇਤ ਓਪਨ ਸਕੂਲ, ਕੰਪਾਰਟਮੈਂਟ/ਰੀ-ਅਪੀਅਰ, ਵਾਧੂ ਵਿਸ਼ਾ ਤੇ ਦਰਜਾ/ਕਾਰਗੁਜਾਰੀ ਵਧਾਉਣ ਆਦਿ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਗਵਾਹੀ ਦੇਣ ਵਾਲੇ ਗਵਾਹਾਂ ਦਾ ਸਨਮਾਨ 22 ਨੂੰ

ਅੰਮਿ੍ਤਸਰ, 16 ਜਨਵਰੀ (ਜਸਵੰਤ ਸਿੰਘ ਜੱਸ)¸1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਵਾਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 22 ਜਨਵਰੀ ਨੂੰ ਸਨਮਾਨਤ ਕੀਤਾ ਜਾਵੇਗਾ | ਮੁੱਖ ਗਵਾਹਾਂ ਨੂੰ ...

ਪੂਰੀ ਖ਼ਬਰ »

ਮਨੀਸ਼ ਤਿਵਾੜੀ ਵਲੋਂ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜਨ ਦੀ ਇੱਛਾ

ਚੰਡੀਗੜ੍ਹ, 16 ਜਨਵਰੀ (ਮਨਜੋਤ ਸਿੰਘ ਜੋਤ)- ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਲੋਕ ਸਭਾ ਚੋਣ ਚੰਡੀਗੜ੍ਹ ਤੋਂ ਲੜਨ ਦੀ ਇੱਛਾ ਜਤਾਈ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਾਲ ਉਨ੍ਹਾਂ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਕਿਉਂਕਿ ...

ਪੂਰੀ ਖ਼ਬਰ »

ਵਿਧਾਇਕ ਜ਼ੀਰਾ ਦੀ ਪਟੀਸ਼ਨ ਹਾਈ ਕੋਰਟ ਵਲੋਂ ਖਾਰਜ

ਚੰਡੀਗੜ੍ਹ, 16 ਜਨਵਰੀ (ਸੁਰਜੀਤ ਸਿੰਘ ਸੱਤੀ)- ਮੁੱਖ ਮੰਤਰੀ ਦੇ ਕਾਫ਼ਲੇ ਵਿਚ ਗੱਡੀ ਵਾੜਨ ਕਾਰਨ ਚੰਡੀਗੜ੍ਹ ਵਿਖੇ ਦਰਜ ਇਕ ਐਫ.ਆਈ.ਆਰ. ਰੱਦ ਕਰਨ ਦੀ ਮੰਗ ਨੂੰ ਲੈ ਕੇ ਦਾਖ਼ਲ ਪਟੀਸ਼ਨ ਸਾਬਕਾ ਵਿਧਾਇਕ ਇੰਦਰਜੀਤ ਸਿੰਘ ਜ਼ੀਰਾ ਦੀ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਖ਼ਾਰਜ ਕਰ ਦਿੱਤੀ ਹੈ | ਬੈਂਚ ਨੇ ਪੁੱਛਿਆ ਕਿ ਜਦ ਹੁਣ ਇਸ ਮਾਮਲੇ ਵਿਚ ਹੇਠਲੀ ਅਦਾਲਤ ਦਾ ਟਰਾਇਲ ਲਗਭਗ ਮੁਕੰਮਲ ਹੋਣ ਵਾਲਾ ਹੈ ਤਾਂ ਅਜਿਹੇ ਵਿਚ ਐਫ.ਆਈ.ਆਰ. ਰੱਦ ਕਰਵਾਉਣ ਦੀ ਮੰਗ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ | ਇਸੇ ਕਾਰਨ ਜ਼ੀਰਾ ਦੇ ਵਕੀਲ ਨੇ ਪਟੀਸ਼ਨ ਵਾਪਸ ਲੈਣ ਦੀ ਛੋਟ ਮੰਗੀ ਤੇ ਹਾਈਕੋਰਟ ਨੇ ਇਹ ਛੋਟ ਦਿੰਦਿਆਂ ਮਾਮਲਾ ਖ਼ਾਰਜ ਕਰ ਦਿੱਤਾ ਹੈ | ਜ਼ੀਰਾ ਵਿਰੁੱਧ 20 ਮਾਰਚ 2015 ਨੂੰ ਸੈਕਟਰ-3 ਥਾਣੇ ਵਿਚ ਕਤਲ ਦੀ ਕੋਸ਼ਿਸ਼ ਕਰਨਾ, ਸਰਕਾਰੀ ਕੰਮਕਾਜ ਵਿਚ ਵਿਘਨ ਪਾਉਣਾ ਤੇ ਸਰਕਾਰੀ ਮੁਲਾਜ਼ਮ ਨਾਲ ਝਗੜਾ ਕਰਨ ਆਦਿ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਦਰਅਸਲ ਉਨ੍ਹਾਂ 'ਤੇ ਦੋਸ਼ ਹੈ ਕਿ ਤਤਕਾਲੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਕਾਫ਼ਲੇ ਵਿਚ ਉਨ੍ਹਾਂ ਨੇ ਆਪਣੀ ਗੱਡੀ ਵਾੜ ਦਿੱਤੀ ਤੇ ਇਸ ਤਰ੍ਹਾਂ ਨਾਲ ਉਨ੍ਹਾਂ ਉਕਤ ਕਥਿਤ ਜ਼ੁਲਮ ਕੀਤਾ |


ਖ਼ਬਰ ਸ਼ੇਅਰ ਕਰੋ

ਨਕਲੀ ਖਾਦ ਤੇ ਬੀਜ ਘਪਲੇ ਦੇ ਦੋਸ਼ੀਆਂ ਦੇ ਸਹਾਰੇ ਸੁਖਬੀਰ ਕਰ ਰਹੇ ਨੇ ਸਿਆਸਤ-ਜਾਖੜ

ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਕੱਲ੍ਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ 'ਤੇ ਬਦਲੇ ...

ਪੂਰੀ ਖ਼ਬਰ »

ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਦੀਆਂ ਚੋਣਾਂ 19 ਨੂੰ

ਨਵੀਂ ਦਿੱਲੀ, 16 ਜਨਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅੰਤਰਿੰਗ ਬੋਰਡ ਜਾਂ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ 19 ਜਨਵਰੀ ਨੂੰ ਹੋਣਗੀਆਂ | ਹਾਲਾਂਕਿ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਾਲੀ ਮੌਜੂਦਾ ਕਾਰਜਕਾਰਨੀ ਦੀ ਮਿਆਦ ਮਾਰਚ ...

ਪੂਰੀ ਖ਼ਬਰ »

ਮਾਈਕ੍ਰੋ ਨਿਊਰੋ ਸਰਜਰੀ ਨਾਲ ਡਾ. ਤਿ੍ਵੇਦੀ ਨੇ ਮਰੀਜ਼ ਦੇ ਪੈਰਾਂ 'ਚ ਲਿਆਂਦੀ ਤਾਕਤ

ਜਲੰਧਰ, 16 ਜਨਵਰੀ (ਐੱਮ. ਐੱਸ. ਲੋਹੀਆ) -ਪਿਛਲੇ 6 ਮਹੀਨੇ ਤੋਂ ਆਪਣੇ ਪੈਰਾਂ ਦੀ ਤਾਕਤ ਗੁਆ ਬੈਠੀ ਮਹਸੇਮਪੁਰ, ਜਲੰਧਰ ਦੀ ਰਹਿਣ ਵਾਲੀ 64 ਸਾਲ ਦੀ ਜਗਦੇਵ ਕੌਰ ਨੂੰ ਤੁਰਨਾ-ਫਿਰਨਾ ਵੀ ਮੁਸ਼ਕਿਲ ਹੋ ਗਿਆ ਸੀ, ਜਿਸ ਕਰਕੇ ਉਸ ਨੇ ਕਈ ਡਾਕਟਰਾਂ ਤੋਂ ਇਲਾਜ ਕਰਵਾਇਆ, ਪਰ ਉਸ ਨੂੰ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕੈਨੇਡਾ ਦੀ ਕੌ ਾਸਲ ਜਨਰਲ ਮੀਆ ਯੇਨ

ਅੰਮਿ੍ਤਸਰ, 16 ਜਨਵਰੀ (ਸਟਾਫ ਰਿਪੋਰਟਰ)-ਕੈਨੇਡਾ ਦੇ ਚੰਡੀਗੜ੍ਹ ਸਥਿਤ ਦੂਤਘਰ ਦੀ ਕੌਾਸਲ ਜਨਰਲ ਮੀਆ ਯੇਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਨਾਲ ਦੂਤਘਰ ਦੇ ਅਧਿਕਾਰੀ ਮਿਸਟਰ ਜੌਹਨ ਵੀ ਸਨ | ਅਕਤੂਬਰ 2018 'ਚ ਚੰਡੀਗੜ੍ਹ ਵਿਖੇ ਕੈਨੇਡਾ ...

ਪੂਰੀ ਖ਼ਬਰ »

ਪੰਜਾਬ ਦੇ ਸਰਕਾਰੀ ਸਕੂਲਾਂ ਨੇ ਰਾਸ਼ਟਰੀ ਸਰਵੇ ਅੰਦਰ ਗਣਿਤ ਵਿਸ਼ੇ 'ਚ ਗੱਡੇ ਝੰਡੇ

ਐੱਸ.ਏ.ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਦੇ ਖੇਤਰ 'ਚ ਰਾਸ਼ਟਰੀ ਪੱਧਰ 'ਤੇ ਕੀਤੇ ਗਏ '13ਵੇਂ ਐਨੂਅਲ ਸਟੇਟਸ ਆਫ਼ ਐਜ਼ੂਕੇਸ਼ਨ ਸਰਵੇ' 'ਅਸਰ-2018' ਦੀ ਸਿੱਖਿਆ ਸਹੂਲਤਾਂ ਤੇ ਸਿੱਖਿਆ ਪ੍ਰਗਤੀ ਨੂੰ ਨਸ਼ਰ ਕਰਦੀ ਰਿਪੋਰਟ ਜਾਰੀ ਕੀਤੀ ਗਈ ਹੈ | 'ਅਸਰ-2018' ...

ਪੂਰੀ ਖ਼ਬਰ »

2 ਆਈ. ਏ. ਐਸ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ

ਚੰਡੀਗੜ੍ਹ, 16 ਜਨਵਰੀ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਅੱਜ 2 ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ | ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਸਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ ਸਿਹਤ ਤੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੀ ਤਿਆਰੀ ਲਈ ਭਾਜਪਾ ਦੇ 6 ਜ਼ਿਲਿ੍ਹਆਂ ਦੀ ਉੱਚ-ਪੱਧਰੀ ਮੀਟਿੰਗ

ਲੁਧਿਆਣਾ, 16 ਜਨਵਰੀ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਭਾਜਪਾ ਦੇ ਸੂਬਾ ਜਨਰਲ ਸਕੱਤਰ ਤੇ ਨਵ-ਨਿਯੁਕਤ ਲੋਕ ਸਭਾ ਹਲਕਾ ਲੁਧਿਆਣਾ ਦੇ ਇੰਚਾਰਜ ਦਿਆਲ ਸਿੰਘ ਸੋਢੀ ਦੀ ਪ੍ਰਧਾਨਗੀ ਵਿਚ 6 ਜ਼ਿਲਿ੍ਹਆਂ ਦੀ ਇਕ ਉੱਚ-ਪੱਧਰੀ ਮੀਟਿੰਗ ਹੋਈ | ਆਪਣੇ ਸੰਬੋਧਨ ਵਿਚ ...

ਪੂਰੀ ਖ਼ਬਰ »

ਖਹਿਰਾ ਵਲੋਂ ਜਥੇ: ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਬੰਦ ਕਮਰਾ ਮੀਟਿੰਗ

ਅੰਮਿ੍ਤਸਰ, 16 ਜਨਵਰੀ (ਜਸਵੰਤ ਸਿੰਘ ਜੱਸ)-ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇਕ ਹਫ਼ਤੇ 'ਚ ਅੱਜ ਦੂਜੀ ਵਾਰ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਨਾਲ ਅੰਮਿ੍ਤਸਰ ਵਿਖੇ ਬੰਦ ਕਮਰਾ ਮੁਲਾਕਾਤ ਕੀਤੀ | ਦੇਰ ਸ਼ਾਮ ਇਕ ਸਥਾਨਕ ਹੋਟਲ 'ਚ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਕਾਰਤੀ ਦੀ ਵਿਦੇਸ਼ ਜਾਣ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ 'ਤੇ ਤੁਰੰਤ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ, 16 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਵਲੋਂ ਵਿਦੇਸ਼ ਜਾਣ ਦੀ ਇਜਾਜ਼ਤ ਲੈਣ ਲਈ ਪਾਈ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ | ਚੀਫ਼ ਜਸਟਿਸ ਰੰਜਨ ਗੋਗੋਈ ਦੀ ...

ਪੂਰੀ ਖ਼ਬਰ »

ਅਮਰਪਾਲੀ ਨੇ 1 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਵੇਚੇ ਸਨ ਫਲੈਟ

ਨਵੀਂ ਦਿੱਲੀ, 16 ਜਨਵਰੀ (ਏਜੰਸੀ)-ਰੀਅਲ ਅਸਟੇਟ ਕੰਪਨੀ ਅਮਰਪਾਲੀ ਗਰੁੱਪ ਵਲੋਂ ਫਲੈਟ ਦੇ ਖਰੀਦਦਾਰਾਂ ਨਾਲ ਕੀਤੀ ਗਈ ਧੋਖਾਧੜੀ ਵਿਚ ਬੁੱਧਵਾਰ ਨੂੰ ਇਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ | ਅਦਾਲਤ ਵਲੋਂ ਨਿਯੁਕਤ ਅਡੀਟਰਸ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ...

ਪੂਰੀ ਖ਼ਬਰ »

ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਚ ਬੈਗਾਂ ਦੀ ਹੋਵੇਗੀ ਸਕੈਨਿੰਗ

ਨਵੀਂ ਦਿੱਲੀ, 16 ਜਨਵਰੀ (ਏਜੰਸੀ)-ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਹੁਣ ਪੜਤਾਲ ਦੇ ਬਾਅਦ ਬੈਗਾਂ ਦੀ ਸਕੈਨਿੰਗ ਵਜੋਂ 50 ਰੁਪਏ ਅਦਾ ਕਰਨੇ ਪੈਣਗੇ | ਯਾਤਰੀਆਂ ਦੇ ਬੈਗਾਂ ਦੀ ਤਲਾਸ਼ੀ ਤੇ ਹੱਥ ਵਾਲੇ ਬੈਗਾਂ ਦੀ ਪੜਤਾਲ ਦਾ ਕੰਮ ਸੀ.ਆਈ.ਐਸ.ਐਫ. ਦੇ ...

ਪੂਰੀ ਖ਼ਬਰ »

ਆਰਥਿਕ ਤੌਰ 'ਤੇ ਕਮਜ਼ੋਰ ਜਨਰਲ ਵਰਗ ਨੂੰ 10 ਫ਼ੀਸਦੀ ਰਾਖਵਾਂਕਰਨ ਦੇਣਾ ਵੱਡਾ ਫ਼ੈਸਲਾ-ਸਾਂਪਲਾ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਆਰਥਿਕ ਤੌਰ 'ਤੇ ਕਮਜ਼ੋਰ ਜਨਰਲ ਵਰਗ ਨੂੰ 10 ਫ਼ੀਸਦੀ ਰਾਖਵਾਂਕਰਨ ਦੇਣਾ ਕੇਂਦਰ ਸਰਕਾਰ ਦਾ ਬਹੁਤ ਅਹਿਮ ਫ਼ੈਸਲਾ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਅੱਜ ...

ਪੂਰੀ ਖ਼ਬਰ »

ਚਾਚੇ ਦਾ ਕਾਤਲ ਪਟਵਾਰੀ ਤੇ ਉਸ ਦਾ ਸਾਥੀ ਭਤੀਜੀ ਨਾਲ ਵੀ ਕਰਦੇ ਜਬਰ ਜਨਾਹ

ਬਠਿੰਡਾ ਛਾਉਣੀ, 16 ਜਨਵਰੀ (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਜ਼ਿਲ੍ਹੇ ਦੇ ਲਹਿਰਾ ਬੇਗਾ ਪਿੰਡ 'ਚ ਗੂੰਗੇ-ਬੋਲੇ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਨੇ ਉਸ ਸਮੇਂ ਸੰਵੇਦਨਸ਼ੀਲ ਮੋੜ ਲੈ ਲਿਆ, ਜਦੋਂ ਕਤਲ ਹੋਏ ਮਿ੍ਤਕ ਦੀ ਸ਼ੱਕੀ ਭਤੀਜੀ ਨੇ ਕਤਲਕਾਂਡ ਦੇ ਮੁੱਖ ਮੁਲਜ਼ਮ ...

ਪੂਰੀ ਖ਼ਬਰ »

ਹੋਰਨਾਂ ਰਾਸ਼ਟਰੀ ਪਾਰਟੀਆਂ ਦੇ ਮੁਕਾਬਲੇ ਭਾਜਪਾ ਨੂੰ ਮਿਲੇ 12 ਗੁਣਾ ਜ਼ਿਆਦਾ ਫੰਡ

ਨਵੀਂ ਦਿੱਲੀ, 16 ਜਨਵਰੀ (ਏਜੰਸੀ)-ਕੇਂਦਰ ਦੀ ਸੱਤਾਧਾਰੀ ਭਾਜਪਾ ਪਾਰਟੀ ਨੂੰ ਪਿਛਲੇ ਸਾਲ ਫੰਡ ਦੇ ਰੂਪ ਵਿਚ 437 ਕਰੋੜ ਤੋਂ ਵੀ ਜ਼ਿਆਦਾ ਦੀ ਰਾਸ਼ੀ ਮਿਲੀ ਜੋ ਕਿ ਕਿਸੇ ਵੀ ਰਾਸ਼ਟਰੀ ਪਾਰਟੀ ਨੂੰ ਮਿਲੇ ਫੰਡਾਂ ਨਾਲੋਂ 12 ਗੁਣਾ ਜ਼ਿਆਦਾ ਹਨ | ਇਸ ਤੋਂ ਇਲਾਵਾ ਕਾਂਗਰਸ ਨੂੰ ...

ਪੂਰੀ ਖ਼ਬਰ »

ਪਾਕਿ ਦੇ 332 ਕਾਨੂੰਨ ਘਾੜੇ ਸੰਪਤੀ ਜਨਤਕ ਨਾ ਕਰਨ 'ਤੇ ਮੁਅੱਤਲ

ਇਸਲਾਮਾਬਾਦ, 16 ਜਨਵਰੀ (ਏਜੰਸੀ)-ਮੀਡੀਆ ਰਿਪੋਰਟਾਂ ਅਨੁਸਾਰ ਚੋਣ ਕਮਿਸ਼ਨ ਕੋਲ ਆਪਣੀ ਜਾਇਦਾਦ ਦੇ ਵੇਰਵੇ ਦੇਣ ਵਿਚ ਅਸਫ਼ਲ ਰਹਿਣ ਕਾਰਨ ਸੂਚਨਾ ਮੰਤਰੀ ਫਵਾਦ ਚੌਧਰੀ ਸਮੇਤ 332 ਪਾਕਿਸਤਾਨੀ ਕਾਨੂੰਨ ਘਾੜਿਆਂ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਗਈ ਹੈ | ਪਾਕਿਸਤਾਨੀ ...

ਪੂਰੀ ਖ਼ਬਰ »

ਨਨ ਜਬਰ ਜਨਾਹ ਮਾਮਲਾ

ਫਰੈਂਕੋ ਮੁਲੱਕਲ ਿਖ਼ਲਾਫ਼ ਪ੍ਰਦਰਸ਼ਨ ਕਰਨ ਵਾਲੀਆਂ ਚਾਰ ਨਨਜ਼ ਨੂੰ ਤਬਾਦਲੇ ਦਾ ਨੋਟਿਸ

ਕੋਚੀ, 16 ਜਨਵਰੀ (ਏਜੰਸੀ)-ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਫਰੈਂਕੋ ਮੁਲੱਕਲ ਵਿਰੁੱਧ ਕੇਰਲਾ 'ਚ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਪੰਜ ਨਨਜ਼ 'ਚੋਂ 4 ਨੂੰ ਪਿਛਲੇ ਸਾਲ ਤਬਾਦਲੇ ਦੇ ਦਿੱਤੇ ਆਦੇਸ਼ ਦੀ ਪਾਲਣਾ ਤਹਿਤ ਕੋਟਾਯਮ ਜ਼ਿਲ੍ਹੇ 'ਚ ਆਪਣੇ ਕਾਨਵੈਂਟ ...

ਪੂਰੀ ਖ਼ਬਰ »

ਕਾਰ ਭਾਖੜਾ ਨਹਿਰ 'ਚ ਡਿੱਗੀ, ਤਿੰਨ ਨੌਜਵਾਨਾਂ ਦੀ ਮੌਤ

ਕੀਰਤਪੁਰ ਸਾਹਿਬ, 16 ਜਨਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ)-ਬੀਤੀ ਰਾਤ ਪਿੰਡ ਫਤਹਿਪੁਰ ਬੁੰਗਾ ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਭਾਖੜਾ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਥਾਣਾ ਕੀਰਤਪੁਰ ਸਾਹਿਬ ਅਧੀਨ ਪੈਂਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX