ਤਾਜਾ ਖ਼ਬਰਾਂ


ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  10 minutes ago
ਚੰਡੀਗੜ੍ਹ, 21 ਅਗਸਤ (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਅਤੇ ਬੀ. ਬੀ. ਐੱਮ. ਬੀ ਦੇ ਅਧਿਕਾਰੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ 10 ਸਤੰਬਰ ਤੱਕ ਪੰਜਾਬ 'ਚ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।...
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  31 minutes ago
ਅਬੋਹਰ, 21 ਅਗਸਤ (ਕੁਲਦੀਪ ਸਿੰਘ ਸੰਧੂ)- ਉੱਤਰੀ ਭਾਰਤ ਦੀਆਂ ਪ੍ਰਮੁੱਖ ਕਾਟਨ ਮੰਡੀਆਂ 'ਚੋਂ ਇੱਕ ਅਬੋਹਰ ਵਿਖੇ ਨਰਮੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਸੰਦੀਪ ਕੁਮਾਰ ਜਾਖੜ ਨੇ ਅੱਜ ਸਥਾਨਕ ਅਨਾਜ ਮੰਡੀ 'ਚ ਨਰਮੇ...
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  41 minutes ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਬਣੀ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਬ-ਡਿਵੀਜ਼ਨ ਸ਼ਾਹਕੋਟ ਦੇ ਸਕੂਲ ਅਗਲੇ ਦਿਨਾਂ ਦੌਰਾਨ ਵੀ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ...
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  53 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ,ਨਰੇਸ਼, ਹੈਪੀ)- ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਬਲਾਕ ਸੁਲਤਾਨਪੁਰ ਲੋਧੀ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਕੁਝ ਦੇਰ ਬਾਅਦ ਦੌਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ...
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  about 1 hour ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ, ਨਰੇਸ਼, ਹੈਪੀ)- ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਅੱਜ ਤਿੰਨ ਥਾਵਾਂ 'ਤੇ ਪਾੜ ਪੈ ਗਿਆ। ਇਸ ਕਾਰਨ ਇੱਥੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ। ਪ੍ਰਸ਼ਾਸਨ...
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  38 minutes ago
ਦੇਹਰਾਦੂਨ, 21 ਅਗਸਤ- ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਇੱਕ ਹੈਲੀਕਾਪਟਰ ਅੱਜ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਮੋਰੀ ਤੋਂ ਮੋਲਦੀ ਇਲਾਕੇ ਵੱਲ...
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 1 hour ago
ਜਲੰਧਰ, 21 ਅਗਸਤ (ਚੰਦੀਪ)- ਸ਼ਾਹਕੋਟ ਸਬ ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤੀ ਹਵਾਈ ਫੌਜ ਦੀ ਮਦਦ ਨਾਲ ਹੈਲੀਕਾਪਟਰਾਂ ਰਾਹੀਂ 36000 ਪਰੌਂਠੇ ਤੇ ਪਾਣੀ ਦੀਆਂ ਬੋਤਲਾਂ ਅਤੇ ਸੁੱਕੇ ਰਾਸ਼ਣ...
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ ਦੀ ਮਾਰ ਹੇਠ ਆਏ ਸਬ ਤਹਿਸੀਲ ਲੋਹੀਆਂ ਦੇ ਵੱਖ-ਵੱਖ ਪਿੰਡਾਂ ਅੰਦਰ ਪਾਣੀ ਦਾ ਪੱਧਰ ਭਾਵੇਂ ਪਹਿਲਾਂ ਨਾਲੋਂ ਕੁਝ ਘੱਟ ਹੋ ਰਿਹਾ ਹੈ ਪਰ ਅਜੇ ਵੀ ਦਰਿਆ ਦਾ ਪਾਣੀ ਬੰਨ੍ਹ ਟੁੱਟਣ ਕਾਰਨ ਯੂਸਫ਼ਪੁਰ...
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 1 hour ago
ਨਵੀਂ ਦਿੱਲੀ, 21 ਅਗਸਤ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵਿਰੁੱਧ ਲੁੱਕਆਊਟ ਨੋਟਿਸ ਜਾਰੀ...
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 2 hours ago
ਲਖਨਊ, 21 ਅਗਸਤ- ਉੱਤਰ ਪ੍ਰਦੇਸ਼ ਸਰਕਾਰ 'ਚ 23 ਵਿਧਾਇਕਾਂ ਨੇ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਹੈ। ਸਾਲ 2017 'ਚ ਯੋਗੀ ਆਦਿਤਿਆਨਾਥ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੇ ਕੈਬਨਿਟ ਵਿਸਥਾਰ 'ਚ ਛੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦੇ ਰੂਪ 'ਚ ਸਹੁੰ...
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 2 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਪਿੰਡ ਨੰਗਲਾ 'ਚ ਇੱਕ ਨੌਜਵਾਨ ਵਲੋਂ ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ, ਜਿਹੜੀ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਜੇਰੇ ਇਲਾਜ ਸੀ, ਦੀ ਅੱਜ ਮੌਤ ਹੋ ਗਈ...
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ (ਐੱਸ. ਪੀ. ਐੱਲ.) ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਦਿੱਲੀ ਹਾਈਕੋਰਟ ਵਲੋਂ ਲੰਘੇ ਦਿਨ...
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਅਜਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰੇ ਬੱਸ ਸਟੈਂਡ ਅਜਨਾਲਾ ਵਿਖੇ ਇੱਕ ਪੁਲਿਸ ਹੌਲਦਾਰ ਵਲੋਂ ਸਰਕਾਰੀ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਉਕਤ ਹੌਲਦਾਰ ਦੀ ਪਹਿਚਾਣ ਹਰਜੀਤ ਸਿੰਘ ਦੇ ਰੂਪ 'ਚ ਹੋਈ ਹੈ। ਉਸ ਨੂੰ...
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਮੁਠਭੇੜ 'ਚ ਜੰਮੂ-ਕਸ਼ਮੀਰ ਪੁਲਿਸ ਦੇ ਐੱਸ. ਪੀ. ਓ. (ਸਪੈਸ਼ਲ ਪੁਲਿਸ ਅਫ਼ਸਰ) ਦੇ ਸ਼ਹੀਦ...
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  1 minute ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ) - ਸ਼ਾਹਕੋਟ ਤਹਿਸੀਲ ਦੇ ਲੋਹੀਆਂ ਖੇਤਰ ਵਿਚ ਸਤਲੁਜ ਦਰਿਆ ਦਾ ਪੱਧਰ ਵਧਣ ਨਾਲ ਆਏ ਹੜ੍ਹ ਕਾਰਨ ਹੜ੍ਹ ਦੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਉਨ੍ਹਾਂ ਤੱਕ ਖਾਣਾ ਤੇ ਪਾਣੀ ਪਹੁੰਚਾਉਣ ਲਈ ਭਾਰਤੀ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ...
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 4 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 5 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  1 minute ago
ਅੱਜ ਦਾ ਵਿਚਾਰ
. . .  about 5 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਮਾਘ ਸੰਮਤ 550

ਖੰਨਾ / ਸਮਰਾਲਾ

ਹਾਈਟੈਨਸ਼ਨ ਤਾਰਾਂ ਵਾਲੇ ਇਲਾਕੇ 'ਚ ਝੂਲੇ ਲਾਉਣ ਦਾ ਕੌ ਾਸਲਰਾਂ ਵਲੋਂ ਵਿਰੋਧ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਅਮਲੋਹ ਰੋਡ 'ਤੇ ਬਿਜਲੀ ਦੀਆਂ ਹਾਈਟੇਨਸ਼ਨ ਤਾਰਾਂ ਵਾਲੇ ਇਲਾਕੇ 'ਚ ਬੱਚਿਆਂ ਦੇ ਮਨੋਰੰਜਨ ਲਈ ਚੱਲ ਰਹੇ ਐਕਸਪੋ-2019 ਮੇਲੇ ਦੀ ਮਨਜ਼ੂਰੀ ਦੇਣ ਦੇ ਮਾਮਲੇ 'ਚ ਕਈ ਕੌਾਸਲਰਾਂ ਨੇ ਸਫ਼ਾਈ ਮੰਗੀ ਹੈ | ਸੀਨੀਅਰ ਕੌਾਸਲਰ ਵਿਜੇ ...

ਪੂਰੀ ਖ਼ਬਰ »

ਸਾਰੇ ਕਾਂਗਰਸੀ ਵਰਕਰ ਤੇ ਨੇਤਾਵਾਂ ਨੂੰ ਨਾਲ ਲੈ ਕੇ ਚੱਲਾਂਗਾ-ਕਿਸ਼ਨਗੜ੍ਹ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਦੀਪ ਸਿੰਘ ਕਿਸ਼ਨਗੜ੍ਹ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਕਾਂਗਰਸ ਦੇ ਤਿੰਨੇ ਵਿਧਾਇਕ ਗੁਰਕੀਰਤ ਸਿੰਘ, ਅਮਰੀਕ ਸਿੰਘ ਢਿੱਲੋਂ, ਲਖਵੀਰ ਸਿੰਘ ਲੱਖਾ ਪਾਇਲ ਤੇ ਸਾਰ ਪ੍ਰਮੁੱਖ ਕਾਂਗਰਸੀ ਨੇਤਾ ...

ਪੂਰੀ ਖ਼ਬਰ »

ਮੋਟਰਸਾਈਕਲਾਂ ਦੀ ਟੱਕਰ 'ਚ 2 ਜ਼ਖ਼ਮੀ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਦੋ ਮੋਟਰਸਾਈਕਲ ਆਹਮਣੇ ਸਾਹਮਣੇ ਟਕਰਾਉਣ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ | ਜਿਨ੍ਹਾਂ ਵਿਚੋਂ ਇਕ ਨੂੰ ਲੁਧਿਆਣਾ ਲਈ ਰੈਫ਼ਰ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸੋਨੂੰ ਨਾਂਅ ਦਾ ਇਕ ਵਿਅਕਤੀ ਮੋਟਰਸਾਈਕਲ ਤੋਂ ਸਮਰਾਲਾ ...

ਪੂਰੀ ਖ਼ਬਰ »

ਪੁਲਿਸ ਕਰਮਚਾਰੀਆਂ ਨੂੰ ਹਫ਼ਤੇ ਵਿਚ ਇਕ ਦਿਨ ਦੀ ਮਿਲੇਗੀ ਛੁੱਟੀ-ਭੀਖੀ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐਸ.ਪੀ. ਬਲਵਿੰਦਰ ਸਿੰਘ ਭੀਖੀ ਨੇ ਦੱਸਿਆ ਕਿ ਐਸ. ਐਸ. ਪੀ. ਧਰੁਵ ਦਹਿਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਵਿਭਾਗ ਦੇ ਵੱਧ ਰਹੇ ਕੰਮਕਾਜ ਦੇ ਬੋਝ ਨੂੰ ਵੇਖਦੇ ਹੋਏ ਸਿਪਾਹੀ ਰੈਂਕ ਤੋਂ ਲੈ ਕੇ ਐਨ.ਜੀ.ਓ. ਰੈਂਕ ਤੱਕ ...

ਪੂਰੀ ਖ਼ਬਰ »

ਮਾਸਕੋ ਭੇਜ ਕੇ ਨੌਕਰੀ ਲਗਵਾਉਣ ਦੇ ਝੂਠੇ ਵਾਅਦੇ 'ਤੇ ਏਜੰਟ ਿਖ਼ਲਾਫ਼ ਕੇਸ ਦਰਜ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ ਦੇ ਦੋਸ਼ ਅਧੀਨ ਕੁਲਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਖੰਨਾ ਦੇ ਬਿਆਨਾਂ ਦੇ ਆਧਾਰ 'ਤੇ ਟਰੈਵਲ ਏਜੰਟ ਗੁਰਪ੍ਰੀਤ ਸਿੰਘ ਵਾਸੀ ਖੰਨਾ ਿਖ਼ਲਾਫ਼ ਮਾਮਲਾ ਦਰਜ ...

ਪੂਰੀ ਖ਼ਬਰ »

ਕਾਂਗਰਸੀ ਟਿੱਪਰ ਮਾਲਕ ਵਲੋਂ ਪੁਲਿਸ 'ਤੇ ਰਿਸ਼ਵਤ ਮੰਗਣ ਦੇ ਦੋਸ਼

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਕਾਂਗਰਸ ਦੇ ਬਲਾਕ ਸੰਮਤੀ ਮੈਂਬਰ ਨੇ ਰੇਤ ਨਾਲ ਭਰਿਆ ਟਿੱਪਰ ਕੱਢਣ ਦੇ ਬਦਲੇ ਪੁਲਿਸ ਅਧਿਕਾਰੀ ਉੱਪਰ 5 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਹੈ | ਸਰਹਿੰਦ ਦੇ ਬਲਾਕ ਸੰਮਤੀ ਮੈਂਬਰ ਬਹਾਦਰ ਸਿੰਘ ਨੇ ਕਿਹਾ ਕਿ ਉਸ ਦਾ ...

ਪੂਰੀ ਖ਼ਬਰ »

31 ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਮਨਾਈ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ) -ਅੱਜ ਪਿੰਡ ਲਿਬੜਾ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਡੀ.ਪੀ.ਓ. ਖੰਨਾ ਸਰਬਜੀਤ ਕੌਰ ਦੀ ਅਗਵਾਈ 'ਚ ਨਵੀਂ ਬਣੀ ਪੰਚਾਇਤ ਤੇ ਸਰਪੰਚ ਬੀਬੀ ਮਹਿੰਦਰ ...

ਪੂਰੀ ਖ਼ਬਰ »

ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ ਵਲੋਂ ਇਲਾਕੇ ਦੀਆਂ ਪੰਚਾਇਤਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ- ਡਾ. ਸਰਬਜੀਤ ਸਿੰਘ

ਜੋਧਾਂ, 16 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਇਲਾਕੇ ਦੀ ਨਾਮਵਰ ਸੰਸਥਾ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਕਲਾਂ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ ਨੇ ਇਲਾਕੇ ਦੀਆਂ ਪੰਚਾਇਤਾਂ ਨੂੰ ਸੰਸਥਾ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸੰਸਥਾ ...

ਪੂਰੀ ਖ਼ਬਰ »

ਗਾਂਧੀ ਚੌਕ ਵਿਚ ਚਿਰਾਂ ਤੋਂ ਚਲਦੀ ਆ ਰਹੀ ਟ੍ਰੈਫ਼ਿਕ ਸਮੱਸਿਆ ਸਬੰਧੀ ਮੀਟਿੰਗ

ਮਾਛੀਵਾੜਾ ਸਾਹਿਬ, 16 ਜਨਵਰੀ (ਮਨੋਜ ਕੁਮਾਰ)-ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਦਾ ਸੈਂਟਰ ਪੁਆਇੰਟ ਕਿਹਾ ਜਾਣ ਵਾਲਾ ਗਾਂਧੀ ਚੌਕ ਟ੍ਰੈਫ਼ਿਕ ਦੀ ਸਮੱਸਿਆ ਤੋਂ ਇਸ ਕਦਰ ਬੇਹਾਲ ਹੈ ਕਿ ਆਏ ਦਿਨ ਕੋਈ ਨਾਂ ਕੋਈ ਦੁਰਘਟਨਾ ਤਾਂ ਆਮ ਗੱਲ ਹੈ ਹੀ ਨਾਲ ਅਕਸਰ ਹੀ ਲੋਕ ਆਪਸ ਵਿਚ ...

ਪੂਰੀ ਖ਼ਬਰ »

ਮਹੇਰਨਾ ਕਲਾਂ ਕਬੱਡੀ ਕੱਪ ਦਾ ਪੋਸਟਰ ਜਾਰੀ

ਅਹਿਮਦਗੜ੍ਹ, 16 ਜਨਵਰੀ (ਸੋਢੀ)-ਲਾਗਲੇ ਪਿੰਡ ਮਹੇਰਨਾ ਕਲਾਂ ਵਿਖੇ ਸਪੋਰਟਸ ਐਾਡ ਵੈੱਲਫੇਅਰ ਕਲੱਬ ਵਲੋਂ ਐਨ.ਆਰ.ਆਈ. ਵੀਰਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਮਹੇਰਨਾ ਕਲਾਂ ਵਿਖੇ ਮਿਤੀ 20 ਜਨਵਰੀ 2019 ਦਿਨ ਐਤਵਾਰ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ¢ ਜਿਸ ...

ਪੂਰੀ ਖ਼ਬਰ »

ਨਵੀਂ ਚੁਣੀ ਪੰਚਾਇਤ ਵਲੋਂ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ

ਬੀਜਾ, 16 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ, ਰਣਧੀਰ ਸਿੰਘ ਧੀਰਾ)-ਸ੍ਰੀ ਗੁਰਦੁਆਰਾ ਸਾਹਿਬ ਕਿਸ਼ਨਗੜ੍ਹ ਵਿਖੇ ਨਗਰ ਦੇ ਸਹਿਯੋਗ ਨਾਲ ਅੱਜ ਨਵੀਂ ਚੁਣੀ ਪੰਚਾਇਤ ਦੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ ਗਿਆ¢ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ...

ਪੂਰੀ ਖ਼ਬਰ »

ਸ਼ਹਿਰ ਦੇ ਪਵਿੱਤਰ ਰਾਮ ਬਾਗ਼ ਵਿਚ ਲੋਹੜੀ ਦੀ ਮਹਿਫ਼ਲ ਸਜਾਈ

ਮਾਛੀਵਾੜਾ ਸਾਹਿਬ, 16 ਜਨਵਰੀ (ਮਨੋਜ ਕੁਮਾਰ)-ਸਰਵਹਿੱਤਕਾਰੀ ਸਭਾ ਰਾਮ-ਲੀਲ੍ਹਾ ਕਮੇਟੀ ਦੇ ਆਗੂਆਂ ਨੇ ਦੁਸਹਿਰਾ ਮੈਦਾਨ ਸਾਹਮਣੇ ਬਣੇ ਪਵਿੱਤਰ ਰਾਮ ਬਾਗ਼ ਵਿਚ ਲੋਹੜੀ ਦਾ ਪਵਿੱਤਰ ਦਿਹਾੜਾ ਬਹੁਤ ਧੂਮ ਧਾਮ ਮਨਾਇਆ | ਇਸ ਮੌਕੇ ਅਗਨੀ ਜਲਾਉਣ ਦੀ ਰਸਮ ਅਦਾ ਕਰਨ ਤੋਂ ਬਾਦ ...

ਪੂਰੀ ਖ਼ਬਰ »

ਗੇਲ ਤੇ ਬੋਕਾਡ ਵਲੋਂ ਪਿੰਡ ਇਕੋਲਾਹਾ 'ਚ ਮੈਡੀਕਲ ਕੈਂਪ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਗੇਲ ਇੰਡੀਆ ਤੇ ਬੋਕਾਡ ਫਾੳਾੂਡੇਸ਼ਨ ਵਲੋਂ ਪਿੰਡ ਇਕੋਲਾਹਾ ਵਿਖੇ ਫ਼੍ਰੀ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਸਰਪੰਚ ਯੂਨੀਅਨ ਖੰਨਾ ਦੇ ਪ੍ਰਧਾਨ ਤੇ ਸਾਬਕ ਸਰਪੰਚ ਤੇਜਿੰਦਰ ਸਿੰਘ ਅਤੇ ਇਕੋਲਾਹਾ ਦੇ ਮੌਜੂਦਾ ...

ਪੂਰੀ ਖ਼ਬਰ »

ਗ਼ਰੀਬੀ ਤੇ ਅਨਪੜ੍ਹਤਾ ਦੇਸ਼ ਅਤੇ ਸਮਾਜ ਲਈ ਸੰਤਾਪ-ਭੰਗੂ

ਸਮਰਾਲਾ, 16 ਜਨਵਰੀ (ਸੁਰਜੀਤ)-ਗ਼ਰੀਬੀ ਤੇ ਅਨਪੜ੍ਹਤਾ ਦੇਸ਼, ਕੌਮ ਤੇ ਸਮਾਜ ਲਈ ਸੰਤਾਪ ਹਨ¢ ਇਹ ਗੱਲ ਅੱਜ ਪਿ੍ੰਸੀਪਲ ਨਿਰਮਲ ਸਿੰਘ ਭੰਗੂ ਨੇ ਸੰਬੋਧਨ ਕਰਦਿਆਂ ਉਦੋਂ ਕਹੀ ਜਦੋਂ ਉਨ੍ਹਾਂ ਦੀ ਵਿੱਦਿਅਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਬਾਬਾ ਹਸਤ ਲਾਲ ਮਾਡਲ ...

ਪੂਰੀ ਖ਼ਬਰ »

ਔਰਤਾਂ 'ਤੇ ਹੋ ਰਹੇ ਜੁਰਮਾਂ ਨੰੂ ਰੋਕਣ ਲਈ ਪੰਜਾਬ ਪੁਲਿਸ ਵਲੋਂ ਜਾਗਰੂਕਤਾ ਸੈਮੀਨਾਰ

ਕੁਹਾੜਾ, 16 ਜਨਵਰੀ (ਤੇਲੂ ਰਾਮ ਕੁਹਾੜਾ)-ਪੁਲਿਸ ਕਮਿਸ਼ਨਰ ਲੁਧਿਆਣਾ ਡਾ: ਸੁਖਚੈਨ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਤੇ ਟੈਕਨੌਲੋਜੀ ਕਟਾਣੀ ਕਲਾਂ ਵਿਖੇ ਇਕ ਸੈਮੀਨਾਰ ਹੋਇਆ ਜਿਸ ਦਾ ਵਿਸ਼ਾ ਸੀ ਔਰਤਾਂ ਤੇ ਹੋ ਰਹੇ ਜੁਰਮਾਂ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਦਾ ਦਲਿਤਾਂ ਪ੍ਰਤੀ ਚਿਹਰਾ ਨੰਗਾ ਹੋਇਆ-ਯੂਥ ਆਗੂ

ਮਲੌਦ, 16 ਜਨਵਰੀ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਨਿਜ਼ਾਮਪੁਰ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਸਰਕਲ ਪ੍ਰਧਾਨ ਜਗਦੀਪ ਸਿੰਘ ਲਹਿਲ, ਆਈ ਟੀ ਵਿੰਗ ਦੇ ਪ੍ਰਧਾਨ ਸ਼ਰਨਦੀਪ ਸਿੰਘ ਸੰਨੀ ਬੇਰਕਲਾਂ ਅਤੇ ਮਾਲਵਾ ਜ਼ੋਨ ਦੇ ਜਨਰਲ ਸਕੱਤਰ ਜਗਜੀਤ ਸਿੰਘ ਦੌਲਤਪੁਰ ਨੇ ...

ਪੂਰੀ ਖ਼ਬਰ »

ਮੁੱਲਾਂਪੁਰ ਦੀ ਪੰਚਾਇਤ ਕਾਂਗਰਸ 'ਚ ਸ਼ਾਮਿਲ

ਜੌੜੇਪੁਲ ਜਰਗ, 16 ਜਨਵਰੀ (ਪਾਲਾ ਰਾਜੇਵਾਲੀਆ)-ਨਜ਼ਦੀਕੀ ਪਿੰਡ ਮੁੱਲਾਂਪੁਰ ਵਾਸੀਆਂ ਵਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਚੁਣੀ ਪੰਚਾਇਤ ਅੱਜ ਹਰਦੀਪ ਸਿੰਘ ਰੌਣੀ ਕਾਂਗਰਸੀ ਆਗੂ ਦੀ ਅਗਵਾਈ ਹੇਠ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਹਾਜ਼ਰੀ ...

ਪੂਰੀ ਖ਼ਬਰ »

ਕਾਲਖ ਵਿਖੇ ਕਬੱਡੀ ਕੱਪ 4 ਨੂੰ

ਅਹਿਮਦਗੜ੍ਹ, 16 ਜਨਵਰੀ (ਪੁਰੀ)-ਪੰਜਾਬ ਦੀ ਨਾਮਵਰ ਕਬੱਡੀ ਅਕੈਡਮੀ ਦਸਮੇਸ਼ ਅਕੈਡਮੀ ਕਾਲਖ ਵਲੋਂ ਸਵ. ਨਿਰਮਲ ਨਿੰਮਾ ਯਾਦਗਾਰੀ ਕਬੱਡੀ ਕੱਪ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਾਲਖ ਵਿਖੇ 17ਵਾਂ ਨਿਰਮਲ ਸਿੰਘ ਨਿੰਮਾ ਕਬੱਡੀ ਕੱਪ 4 ਫਰਵਰੀ ...

ਪੂਰੀ ਖ਼ਬਰ »

ਕੁਹਾੜਾ 'ਚ ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸਮਾਗਮ 22 ਤੇ 23 ਨੂੰ

ਕੁਹਾੜਾ, 16 ਜਨਵਰੀ (ਤੇਲੂ ਰਾਮ ਕੁਹਾੜਾ)-ਕੁਹਾੜਾ ਦੇ ਗੁਰਦੁਆਰਾ ਸ੍ਰੀ ਈਸ਼ਰ ਸਰ ਸਾਹਿਬ 'ਚ ਪਿੰਡ ਵਾਸੀਆਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਕਿਸ਼ਨਗੜ੍ਹ ਨੇ ਸਾਬਕਾ ਮੰਤਰੀ ਤੋਂ ਆਸ਼ੀਰਵਾਦ ਲਿਆ

ਪਾਇਲ, 16 ਜਨਵਰੀ (ਗੁਰਦੀਪ ਸਿੰਘ ਨਿਜ਼ਾਮਪੁਰ, ਰਜਿੰਦਰ ਸਿੰਘ)-ਪੁਲਿਸ ਜ਼ਿਲ੍ਹਾ ਖੰਨਾ ਦੇ ਨਵ-ਨਿਯੁਕਤ ਪ੍ਰਧਾਨ ਸੁਖਦੀਪ ਸਿੰਘ ਕਿਸ਼ਨਗੜ੍ਹ ਨੇ ਪਿੰਡ ਕੋਟਲੀ ਪੁੱਜ ਕੇ ਸਾਬਕਾ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਸਮੇਂ ਉਨ੍ਹਾਂ ...

ਪੂਰੀ ਖ਼ਬਰ »

ਪਲਾਟ ਤੇ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਦੇ ਆਦੇਸ਼ ਜਾਰੀ ਹੋਣ ਕਾਰਨ ਲੋਕਾਂ 'ਚ ਖ਼ੁਸ਼ੀ ਦੀ ਲਹਿਰ

ਸਮਰਾਲਾ, 16 ਜਨਵਰੀ (ਬਲਜੀਤ ਸਿੰਘ ਬਘੌਰ)-ਪੰਜਾਬ ਸਰਕਾਰ ਦੁਆਰਾ ਅਣ-ਅਧਿਕਾਰਤ ਪਲਾਟ ਤੇ ਕਾਲੋਨੀਆਂ ਨੂੰ ਰੈਗੂਲਰ ਕਰਨ ਦੇ ਜਾਰੀ ਕੀਤੇ ਨੋਟੀਫ਼ਿਕੇਸ਼ਨ ਤੋਂ ਬਾਅਦ ਕਾਲੋਨੀ ਤੇ ਪਲਾਟ ਧਾਰਕਾਂ 'ਚ ਖ਼ੁਸ਼ੀ ਦੀ ਲਹਿਰ ਦੋੜ ਗਈ ਹੈ ਤੇ ਲੋਕਾਂ ਦੁਆਰਾ ਆਪਣੀ ਮਲਕੀਅਤ ਦਰਜ ...

ਪੂਰੀ ਖ਼ਬਰ »

ਗਿੱਦੜੀ 'ਚ ਅੱਖਾਂ ਦੀ ਜਾਂਚ ਦਾ ਕੈਂਪ ਕੱਲ੍ਹ

ਰਾੜਾ ਸਾਹਿਬ, 16 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਇੱਥੋਂ ਨੇੜਲੇ ਪਿੰਡ ਗਿੱਦੜੀ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 18 ਜਨਵਰੀ ਨੂੰ ਸਵੇਰੇ 8 ਵਜੇ ਤੋਂ 12 ਵਜੇ ਤੱਕ ਰਵੀਦਾਸ ਧਰਮਸ਼ਾਲਾ ਵਿਚ ਲਗਾਇਆ ਜਾਵੇਗਾ | ਇਸ ਸਬੰਧੀ ...

ਪੂਰੀ ਖ਼ਬਰ »

ਦਿਵਾਕਰ ਝਾਅ ਸਮਾਜ ਅਧਿਕਾਰ ਪਾਰਟੀ ਦੇ ਕੌਮੀ ਸਕੱਤਰ ਨਿਯੁਕਤ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਸਮਾਜ ਅਧਿਕਾਰ ਪਾਰਟੀ ਦੇ ਕੌਮੀ ਪ੍ਰਧਾਨ ਸੰਭੂ ਬੈਨਰਜੀ ਨੇ ਖੰਨਾ ਦੇ ਉੱਘੇ ਸਮਾਜ ਸੇਵੀ ਦਿਵਾਕਰ ਝਾਅ ਨੰੂ ਸਮਾਜ ਅਧਿਕਾਰ ਕਲਿਆਣ ਪਾਰਟੀ ਦਾ ਕੌਮੀ ਸਕੱਤਰ ਨਿਯੁਕਤ ਕੀਤਾ ਗਿਆ ਹੈ¢ ਗੌਰਤਲਬ ਹੈ ਕਿ ਦਿਵਾਕਰ ਝਾਅ ਪੜੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਾਨੀ ਸੱਜਣਾਂ ਨੂੰ ਸਰਕਾਰੀ ਗਊਸ਼ਾਲਾ 'ਚ ਗਾਵਾਂ ਗੋਦ ਲੈਣ ਦੀ ਅਪੀਲ

ਲੁਧਿਆਣਾ, 16 ਜਨਵਰੀ (ਪੁਨੀਤ ਬਾਵਾ)- ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਦੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਪਿੰਡ ਬੁਰਜ ਪਵਾਤ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਚਲਾਈ ਜਾ ਰਹੀ ਸਰਕਾਰੀ ...

ਪੂਰੀ ਖ਼ਬਰ »

ਸ਼ੋਰ ਪ੍ਰਦੂਸ਼ਣ ਰੋਕਣ ਪ੍ਰਤੀ ਪ੍ਰਸ਼ਾਸਨ ਗੰਭੀਰ ਨਹੀਂ-ਸਭਾ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਵਿਦਿਆਰਥੀਆਂ ਸਾਲਾਨਾ ਪੇਪਰ ਸਿਰ 'ਤੇ ਹੋਣ ਦੇ ਬਾਵਜੂਦ ਕੁਝ ਲੋਕਾਂ ਵਲੋਂ ਲਾਊਡ ਸਪੀਕਰ, ਡੀ.ਜੇ. ਆਦਿ ਚਲਾ ਕੇ ਸ਼ੋਰ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ | ਇਹ ਇਲਜ਼ਾਮ ਪੰਜਾਬ ਆਵਾਜ਼ ਪ੍ਰਦੂਸ਼ਣ ਵਿਰੋਧੀ ਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਡੇਅਰੀ ਵਿਭਾਗ ਨੇ ਪਿੰਡ ਚਹਿਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ

ਸਮਰਾਲਾ, 16 ਜਨਵਰੀ (ਸੁਰਜੀਤ)-ਡੇਅਰੀ ਵਿਕਾਸ ਬੋਰਡ ਵਲੋਂ ਪਿੰਡ ਚਹਿਲਾਂ ਵਿਖੇ ਇਕ ਰੋਜ਼ਾ ਦੁੱਧ ਉਤਪਾਦਕ ਕਿਸਾਨ ਜਾਗਰੂਕਤਾ ਸਿਖਲਾਈ ਤੇ ਵਿਸਥਾਰ ਸੇਵਾ ਕੈਂਪ ਦਾ ਆਯੋਜਨ ਕੀਤਾ¢ ਕੈਂਪ ਦਾ ਉਦਘਾਟਨ ਸਰਪੰਚ ਜਗਦੀਪ ਸਿੰਘ ਨੇ ਕੀਤਾ¢ ਪਸ਼ੂ ਪਾਲਨ ਵਿਭਾਗ ਦੇ ...

ਪੂਰੀ ਖ਼ਬਰ »

ਕੌ ਾਸਲ ਪ੍ਰਧਾਨ ਮਹਿਤਾ ਨੇ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਜਨਮ ਦਿਨ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਾਸਲ ਦੇ ਪ੍ਰਧਾਨ ਵਿਕਾਸ ਮਹਿਤਾ ਨੇ ਆਪਣੇ ਜਨਮ ਦਿਨ ਮੌਕੇ ਇਕ ਚੰਗੀ ਰਵਾਇਤ ਪਾਉਣ ਲਈ ਆਪਣਾ ਜਨਮ ਦਿਨ ਲੋੜਵੰਦ ਬੱਚਿਆਂ ਤੇ ਰੇਹੜੀਆਂ 'ਤੇ ਸਬਜ਼ੀਆਂ ਵੇਚਣ ਵਾਲਿਆਂ ਨਾਲ ਕੇਕ ਕੱਟ ਕੇ ਮਨਾਇਆ | ਇਸ ਮੌਕੇ ਮਹਿਤਾ ...

ਪੂਰੀ ਖ਼ਬਰ »

ਕੌ ਾਸਲ ਨੇ ਜੀ. ਟੀ. ਬੀ. ਮਾਰਕੀਟ ਵਿਚੋਂ ਨਾਜਾਇਜ਼ ਕਬਜ਼ੇ ਹਟਾਏ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਐਜੂਕੇਸ਼ਨ ਹੱਬ ਜੀ. ਟੀ. ਬੀ. ਮਾਰਕੀਟ ਵਿਚ ਨਗਰ ਕੌਾਸਲ ਵਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਨਾਜਾਇਜ਼ ਕਬਜ਼ੇ ਹਟਾਏ ਗਏ | ਇਸ ਮੁਹਿੰਮ ਦੀ ਅਗਵਾਈ ਮਿਊਾਸਿਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਕਰ ...

ਪੂਰੀ ਖ਼ਬਰ »

ਗੁਰਕੀਰਤ ਨੇ ਆਈ.ਟੀ.ਆਈ. ਲੜਕੀਆਂ ਦੀ ਲੋਹੜੀ ਮੌਕੇ ਐਲਾਨੀ 5 ਲੱਖ ਦੀ ਗ੍ਰਾਂਟ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)- ਅੱਜ ਆਈ. ਟੀ. ਆਈ. ਵਿਮੇਨ ਖੰਨਾ ਵਿਚ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ ਵਿਚ ਲੋਹੜੀ ਮਨਾਈ ਗਈ | ਇਸ ਮੌਕੇ ਗੁਰਕੀਰਤ ਸਿੰਘ ਨੇ ਕਿਹਾ ਕਿ ਲੜਕੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪੁਰਸ਼ਾਂ ਤੋ 2 ਕਦਮ ਅੱਗੇ ਹਨ, ਪਿੱਛੇ ...

ਪੂਰੀ ਖ਼ਬਰ »

ਗਣਤੰਤਰ ਦਿਵਸ ਬਾਰੇ ਐਸ.ਡੀ.ਐਮ. ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਖੰਨਾ ਦੀ ਮਾਰਕੀਟ ਕਮੇਟੀ ਵਿਖੇ, ਗਣਤੰਤਰ ਦਿਵਸ ਮਨਾਉਣ ਸਬੰਧੀ ਇਕ ਮੀਟਿੰਗ ਐਸ.ਡੀ.ਐਮ. ਸੰਦੀਪ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ ਨੂੰ ਮਨਾਉਣ ਲਈ ਵੱਖ-ਵੱਖ ...

ਪੂਰੀ ਖ਼ਬਰ »

ਪਿੰਡ ਭੰਗਲਾਂ ਦੇ ਬੰਦ ਪਏ ਸੇਵਾ ਕੇਂਦਰ ਦੇ ਜਰਨੇਟਰ ਵਿਚੋਂ ਬੈਟਰੀਆਂ ਚੋਰੀ ਹੋਣ ਦਾ ਖਦਸ਼ਾ

ਸਮਰਾਲਾ, 16 ਜਨਵਰੀ (ਬਲਜੀਤ ਸਿੰਘ ਬਘੌਰ)-ਸਮਰਾਲਾ ਤਹਿਸੀਲ ਵਿਚ ਭੜੀ ਰੋਡ 'ਤੇ ਪੈਂਦੇ ਪਿੰਡ ਭੰਗਲਾਂ ਦੇ ਬੰਦ ਪਏ ਸੇਵਾ ਕੇਂਦਰ ਦੇ ਜਰਨੇਟਰ ਦੀਆਂ ਬੈਟਰੀਆਂ ਚੋਰੀ ਹੋਣ ਦਾ ਖ਼ਦਸ਼ਾ ਹੈ | ਮੇਨ ਰੋਡ ਉੱਪਰ ਬਣੇ ਇਸ ਸੇਵਾ ਕੇਂਦਰ ਵਿਚੋਂ ਕਈ ਮਹੀਨੇ ਪਹਿਲਾਂ ਵੀ ਅਣਪਛਾਤੇ ...

ਪੂਰੀ ਖ਼ਬਰ »

ਕੈਂਪ ਦੀ ਸਮਾਪਤੀ ਮੌਕੇ ਰੈਲੀ ਆਯੋਜਿਤ

ਅਹਿਮਦਗੜ੍ਹ, 16 ਜਨਵਰੀ (ਪੁਰੀ)-ਗੁਰੂ ਨਾਨਕ ਕਾਲਜ ਗੋਪਾਲਪੁਰ ਵਿਖੇ ਪਿ੍ੰਸੀਪਲ ਡਾ. ਨੀਤੂ ਹਾਂਡਾ ਦੀ ਅਗਵਾਈ ਹੇਠ 7 ਦਿਨਾਂ ਐਨ.ਐੱਸ.ਐੱਸ. ਕੈਂਪ ਸਮਾਪਤ ਹੋ ਗਿਆ | ਕੈਂਪ ਦੌਰਾਨ ਵਲੰਟੀਅਰਜ਼ ਨੇ ਕਈ ਗਤੀਵਿਧੀਆਂ 'ਚ ਹਿੱਸਾ ਲਿਆ | ਗੁਰਦੁਆਰਾ ਸਾਹਿਬ ਵਿਖੇ ਸਫ਼ਾਈ, ਲੰਗਰ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ 14 ਲੱਖ ਦੀ ਠੱਗੀ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਕਾਬੂ

ਮਲੌਦ, 16 ਜਨਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਥਾਣਾ ਮੁੱਖੀ ਮਲੌਦ ਨਛੱਤਰ ਸਿੰਘ ਅਨੁਸਾਰ ਮਲੌਦ ਪੁਲਿਸ ਵਲੋਂ ਥਾਣੇਦਾਰ ਸੁਖਵਿੰਦਰ ਸਿੰਘ ਸੁੱਖੀ ਅਤੇ ਪੁਲਿਸ ਪਾਰਟੀ ਨੇ ਟੀ-ਪੁਆਇੰਟ ਰੋੜੀਆਂ 'ਤੇ ਲਗਾਏ ਨਾਕੇ ਦੌਰਾਨ 13 ਜਨਵਰੀ ਨੂੰ ...

ਪੂਰੀ ਖ਼ਬਰ »

ਸਾਹਨੇਵਾਲ 'ਚ ਨਾਜਾਇਜ਼ ਕਾਲੋਨੀਆਂ 'ਤੇ ਚੱਲਿਆ ਨਗਰ ਕੌ ਾਸਲ ਦਾ ਪੰਜਾ

ਸਾਹਨੇਵਾਲ, 16 ਜਨਵਰੀ (ਅਮਰਜੀਤ ਸਿੰਘ ਮੰਗਲੀ)-ਨਗਰ ਕੌਾਸਲ ਸਾਹਨੇਵਾਲ ਦੇ ਅਧੀਨ ਆਉਂਦੇ ਏਰੀਆ ਵਿਚ ਨਵੀਆਂ ਬਣ ਰਹੀਆਂ ਅਣ-ਅਧਿਕਾਰਤ ਕਾਲੋਨੀਆਂ ਕਾਲੋਨਾਈਜ਼ਰ ਵਲੋਂ ਧੜੱਲੇ ਨਾਲ ਕੱਟੀਆਂ ਜਾ ਰਹੀਆਂ ਹਨ | ਪਰ ਅੱਜ ਨਗਰ ਕੌਾਸਲ ਸਾਹਨੇਵਾਲ ਦੇ ਕਾਰਜ ਸਾਧਕ ਅਫ਼ਸਰ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਸੰਗਤ ਸਿੰਘ ਵਿਖੇ ਧਾਰਮਿਕ ਸਮਾਗਮ

ਸਾਹਨੇਵਾਲ, 16 ਜਨਵਰੀ (ਹਰਜੀਤ ਸਿੰਘ ਢਿੱਲੋਂ)-ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਸਾਹਨੇਵਾਲ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ | ਉਪਰੰਤ ਹੈੱਡ ਗੰ੍ਰਥੀ ਭਾਈ ...

ਪੂਰੀ ਖ਼ਬਰ »

ਖੰਡਰ ਹੋਏ ਰਿਹਾਇਸ਼ੀ ਕੁਆਟਰਾਂ 'ਚ ਚੱਲ ਰਿਹਾ ਹੈ ਐਕਸੀਅਨ ਘੁਲਾਲ ਦਾ ਦਫ਼ਤਰ

ਸਮਰਾਲਾ, 16 ਜਨਵਰੀ (ਸੁਰਜੀਤ)-ਇਥੋਂ 7 ਕਿੱਲੋਮੀਟਰ ਦੀ ਦੂਰੀ 'ਤੇ ਪਾਵਰਕਾਮ ਦੇ ਐਕਸੀਅਨ ਘੁਲਾਲ ਦਾ ਦਫ਼ਤਰ ਖੰਡਰ ਹੋਏ ਰਿਹਾਇਸ਼ੀ ਕੁਆਟਰਾਂ ਵਿਚ ਚੱਲ ਰਿਹਾ ਹੈ, ਜਿੱਥੇ ਨਾ ਤਾਂ ਕਲਰਕਾਂ ਦੇ ਬੈਠਣ ਲਈ ਯੋਗ ਥਾਂ ਹੈ ਤੇ ਨਾ ਹੀ ਫਾਈਲਾਂ ਅਤੇ ਹੋਰ ਰਿਕਾਰਡ ਦੇ ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਦੀ ਖੰਨਾ ਬਰਾਂਚ ਨੇ ਲਗਾਇਆ ਕੈਨੇਡਾ ਦਾ ਓਪਨ ਵਰਕ ਪਰਮਿਟ ਵੀਜ਼ਾ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਮੈਕਰੋ ਗਲੋਬਲ ਖੰਨਾ ਜੋ ਕਿ ਇਲਾਕੇ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਇੰਮੀਗ੍ਰੇਸ਼ਨ ਸਰਵਿਸਜ਼ ਤੇ ਆਈਲੈਟਸ ਦੀ ਤਿਆਰੀ ਸਬੰਧੀ ਮਦਦਗਾਰ ਸਿੱਧ ਹੋ ਰਹੀ ਹੈ | ਮੈਕਰੋ ਗਲੋਬਲ ਖੰਨਾ ਜੀ.ਟੀ.ਬੀ. ਮਾਰਕੀਟ ਸਥਿਤ ਇੰਸਟੀਚਿਊਟ ਦੇ ...

ਪੂਰੀ ਖ਼ਬਰ »

ਲਹਿਰਾ ਵਿਖੇ ਸਕੂਲੀ ਬੱਚਿਆਂ ਨੂੰ ਕੋਟੀਆਂ ਵੰਡੀਆਂ

ਅਹਿਮਦਗੜ੍ਹ, 16 ਜਨਵਰੀ (ਪੁਰੀ)-ਲਾਗਲੇ ਪਿੰਡ ਲਹਿਰਾ ਵਿਖੇ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ | ਸਾਬਕਾ ਸਰਪੰਚ ਗੁਰਜੀਤ ਸਿੰਘ ਲਹਿਰਾ ਦੀ ਅਗਵਾਈ ਹੇਠ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਿੰਦਰ ਸਿੰਘ ਯੂ. ...

ਪੂਰੀ ਖ਼ਬਰ »

ਸੇਵਾ ਸੁਸਾਇਟੀ ਨੇ ਪਿੰਡ ਰਾਣੋਂ 'ਚ ਬੂਟ ਵੰਡੇ

ਦੋਰਾਹਾ, 16 ਜਨਵਰੀ (ਮਨਜੀਤ ਸਿੰਘ ਗਿੱਲ) ਸਮਾਜਿਕ ਕਾਰਜਾਂ 'ਚ ਯੋਗਦਾਨ ਪਾਉਣ ਦੇ ਮੰਤਵ ਨਾਲ ਬਣਾਈ ਗਈ ਸੇਵਾ ਸੁਸਾਇਟੀ ਨੇ ਪਿੰਡ ਰਾਣੋਂ 'ਚ ਲੋੜਵੰਦ ਵਿਅਕਤੀਆਂ ਨੂੰ ਬੂਟ ਵੰਡੇ | ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਰਾਣੋਂ ਦੀ ਅਗਵਾਈ 'ਚ ਪਿੰਡ ਦੇ ਕਰੀਬ 280 ਲੋੜਵੰਦ ...

ਪੂਰੀ ਖ਼ਬਰ »

ਦੇਰ ਸ਼ਾਮ ਤੱਕ ਬੁਲਟ ਨਾਲ ਪਟਾਕੇ ਪਾਉਣ ਵਾਲੇ ਟ੍ਰੈਫ਼ਿਕ ਪੁਲਿਸ ਵਲੋਂ ਕਾਬੂ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਪੁਲਿਸ ਜ਼ਿਲ੍ਹਾ ਖੰਨਾ ਦੇ ਟ੍ਰੈਫ਼ਿਕ ਇੰਚਾਰਜ ਇੰਸਪੈਕਟਰ ਅਸ਼ਵਨੀ ਕੁਮਾਰ ਦੀ ਦੇਖ ਰੇਖ ਵਿਚ ਪਿਛਲੇ 6 ਦਿਨਾਂ ਤੋਂ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਰੋਕਿਆ ਜਾ ਰਿਹਾ ਹੈ | ਅੱਜ ਟ੍ਰੈਫ਼ਿਕ ਪੁਲਿਸ ਨੇ ...

ਪੂਰੀ ਖ਼ਬਰ »

ਪਤਨੀ ਨਾਲ ਕਥਿਤ ਕੁੱਟਮਾਰ ਤੋਂ ਬਾਅਦ 3 ਸਾਲਾ ਬੱਚੇ ਸਮੇਤ ਪਤੀ ਗ਼ਾਇਬ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਸੁਮਨ (30) ਵਾਸੀ ਕ੍ਰਿਸ਼ਨਾ ਨਗਰ ਚੌਕ ਖੰਨਾ ਨੇ ਆਪਣੇ ਪਤੀ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਖਾਣਾ ਬਣਾਉਣ ਵਿਚ ਕੁਝ ਦੇਰੀ ਹੋਣ 'ਤੇ ਸ਼ਰਾਬ ਦੇ ਨਸ਼ੇ ਵਿਚ ਉਸ ਨੂੰ ਗਾਲ੍ਹਾਂ ਕੱਢੀਆਂ ਤੇ ਮਾਰਕੁੱਟ ਕੀਤੀ | ਸੁਮਨ ਨੂੰ ਉਸ ਦੇ ਚਾਚੇ ਦੀ ਲੜਕੀ ਨੇ ਬਚਾਇਆ | ਪਰ ਬਾਅਦ ਉਸ ਦਾ ਪਤੀ ਆਪਣੇ 3 ਸਾਲਾਂ ਪੁੱਤਰ ਨੂੰ ਲੈ ਕੇ ਕਿਧਰੇ ਚਲਾ ਗਿਆ ਹੈ | ਜਦੋਂ ਕਿ ਇਕ ਸਾਲ ਦੀ ਲੜਕੀ ਨੂੰ ਉੱਥੇ ਹੀ ਛੱਡ ਗਿਆ | ਇਸ ਦੌਰਾਨ ਜ਼ਖ਼ਮੀ ਹਾਲਤ ਵਿਚ ਉਸ ਦੇ ਚਚੇਰੇ ਭਾਈ ਨੇ ਉਸ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਉਸ ਨੂੰ ਦਾਖਲ ਕਰਵਾਇਆ, ਜਿੱਥੇ ਉਸ ਦੇ ਕਈ ਟਾਂਕੇ ਲੱਗੇ | ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਖ਼ਬਰ ਲਿਖੇ ਜਾਣ ਤੱਕ ਮਾਮਲਾ ਦਰਜ ਨਹੀਂ ਸੀ ਹੋਇਆ |


ਖ਼ਬਰ ਸ਼ੇਅਰ ਕਰੋ

ਇਮਾਨਦਾਰੀ ਦੀ ਇਕ ਮਿਸਾਲ ਇਹ ਵੀ...!

ਮਾਛੀਵਾੜਾ ਸਾਹਿਬ, 16 ਜਨਵਰੀ (ਮਨੋਜ ਕੁਮਾਰ)-ਪਹਿਲਾਂ ਵੀ ਕਈ ਹਜ਼ਾਰਾ ਰੁਪਏ ਵਾਪਸ ਦੇ ਕੇ ਇਮਾਨਦਾਰੀ ਦਿਖਾ ਚੁੱਕੇ ਪੰਜਾਬ ਨੈਸ਼ਨਲ ਬੈਂਕ ਦੀ ਮਾਛੀਵਾੜਾ ਸਾਖਾ ਦੇ ਕੈਸ਼ੀਅਰ ਉਮ ਪ੍ਰਕਾਸ਼ ਸ਼ਰਮਾ ਨੇ ਫਿਰ ਇਕ ਮਿਸਾਲ ਪੈਦਾ ਕਰਦਿਆਂ ਇਸ ਇਮਾਨਦਾਰੀ ਦੇ ਜਜ਼ਬੇ ਨੂੰ ...

ਪੂਰੀ ਖ਼ਬਰ »

ਰਵਿਦਾਸ ਕਮੇਟੀ ਵਲੋਂ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਦਾ ਸਨਮਾਨ

ਪਾਇਲ, 16 ਜਨਵਰੀ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਵਾਰਡ ਨੰ:11 ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪ੍ਰਬੰਧਕ ਕਮੇਟੀ ਵਲੋਂ ਇਲਾਕਾ ਪਾਇਲ ਦੇ ਉੱਘੇ ਸਮਾਜ ਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਮਿਆਰੀ ਸੜਕ ਨਾ ਬਣਾਏ ਜਾਣ 'ਤੇ ਮੁਹੱਲਾ ਨਿਵਾਸੀਆਂ ਨੇ ਰੋਸ ਪ੍ਰਗਟਾਇਆ, ਕੰਮ ਬੰਦ

ਰਾਏਕੋਟ, 16 ਜਨਵਰੀ (ਸੁਸ਼ੀਲ)-ਸ਼ਹਿਰ ਦੇ ਵਾਰਡ ਨੰਬਰ- 15 ਅਧੀਨ ਪੈਂਦੇ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਅੱਜ ਨਗਰ ਕੌਾਸਲ ਵਲੋਂ ਸ਼ੁਰੂ ਕਰਵਾਏ ਗਏ ਗਲੀ 'ਚ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਨੂੰ ਮੁਹੱਲਾ ਨਿਵਾਸੀਆਂ ਤੇ ਵਾਰਡ ਦੇ ਕੌਾਸਲਰ ਸੁਰਿੰਦਰ ਸਿੰਘ ਪੱਪੀ ...

ਪੂਰੀ ਖ਼ਬਰ »

ਅਧਿਆਪਕ ਆਗੂਆਂ ਦੀਆਂ ਟਰਮੀਨੇਸ਼ਨਾਂ ਦੀ ਸਾਂਝੇ ਅਧਿਆਪਕ ਮੋਰਚੇ ਵਲੋਂ ਨਿਖ਼ੇਧੀ

ਹੰਬੜਾਂ, 16 ਜਨਵਰੀ (ਜਗਦੀਸ਼ ਸਿੰਘ ਗਿੱਲ)-ਪੰਜਾਬ ਭਰ 'ਚ ਚੱਲ ਰਹੇ ਅਧਿਆਪਕਾਂ ਦੇ ਸੰਘਰਸ਼ ਦੌਰਾਨ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਰਬ ਸਿੱਖਿਆ ਅਭਿਆਨ ਤਹਿਤ ਸੇਵਾ ਕਰ ਰਹੇ ਸਾਥੀ ਦੀਦਾਰ ਸਿੰਘ ਮੁੱਦਕੀ, ਹਰਦੀਪ ਸਿੰਘ ਟੋਡਰਪੁਰ, ਹਰਜੀਤ ਸਿੰਘ, ਭਾਰਤ ...

ਪੂਰੀ ਖ਼ਬਰ »

ਕੇਸਧਾਰੀ ਬੱਚਿਆਂ ਨੂੰ ਸਨਮਾਨਿਤ ਕੀਤਾ

ਜਗਰਾਉਂ/ਸਿੱਧਵਾਂ ਬੇਟ, 16 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ, ਜਸਵੰਤ ਸਿੰਘ ਸਲੇਮਪੁਰੀ)-ਗੁਰਦੁਆਰਾ ਧਰਮਸ਼ਾਲਾ ਪਿੰਡ ਲੀਲਾਂ ਵਿਖੇ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨ ਲਈ ਸਮਾਗਮ ਕਰਵਾਇਆ | ਇਸ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਜੈਵਿਕ ਖੇਤੀ ਸਬੰਧੀ ਕਿਸਾਨ ਜਾਗਰੂਕਤਾ ਕੈਂਪ

ਮੁੱਲਾਂਪੁਰ-ਦਾਖਾ, 16 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਸੰਸਦ ਆਦਰਸ਼ ਗ੍ਰਾਮ ਯੋੋਜਨਾ ਅਧੀਨ ਖੇਤਰੀ ਜੈਵਿਕ ਖੇਤੀ ਕੇਂਦਰ ਪੰਚਕੂਲਾ ਦੇ ਸਹਿਯੋੋਗ ਨਾਲ ਆਦਰਸ਼ ਪੇਂਡੂ ਪੰਚਾਇਤ ਲਈ ਜੈਵਿਕ ਖੇਤੀ ਸਬੰਧੀ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਪੱਖੋਵਾਲ/ਸਰਾਭਾ, 16 ਜਨਵਰੀ (ਕਿਰਨਜੀਤ ਕੌਰ ਗਰੇਵਾਲ)-ਲਾਗਲੇ ਪਿੰਡ ਭੈਣੀ ਰੋੜਾਂ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਜਾਏ ਗਏ ਇਸ ...

ਪੂਰੀ ਖ਼ਬਰ »

ਪਿੰਡ ਸੋਹੀਆਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਚੌਾਕੀਮਾਨ, 16 ਜਨਵਰੀ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਪ੍ਰਬੰਧਕ ਕਮੇਟੀ, ਐਨ.ਆਰ.ਆਈ. ਵੀਰ, ਗੁਰੂ ਹਰਗੋਬਿੰਦ ਸਪੋਟਰਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੈਂਬਸਰ ਪਾਤਸ਼ਾਹੀ ਛੇਵੀਂ ਪਿੰਡ ਸੋਹੀਆਂ ਵਿਖੇ ਸ੍ਰੀ ਗੁਰੂ ...

ਪੂਰੀ ਖ਼ਬਰ »

ਵੋਟਰ ਜਾਗਰੂਕਤਾ ਦਿਵਸ ਮਨਾਇਆ

ਖੰਨਾ 16 ਜਨਵਰੀ (ਹਰਜਿੰਦਰ ਸਿੰਘ ਲਾਲ, ਓਬਰਾਏ, ਧੀਮਾਨ)- ਸ਼ਹੀਦ ਭਗਤ ਸਿੰਘ ਕਾਲੋਨੀ ਅਮਲੋਹ ਰੋਡ ਖੰਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇਲੈੱਕਸ਼ਨ ਕਮਿਸ਼ਨ ਪੰਜਾਬ ਅਤੇ ਐੱਸ. ਡੀ. ਐਮ. ਖੰਨਾ ਦੀ ਰਹਿਨੁਮਾਈ ਹੇਠ 2019 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਵੋਟਰ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਹਲਕਾ ਪਾਇਲ ਦੀ ਮੀਟਿੰਗ

ਪਾਇਲ, 16 ਜਨਵਰੀ (ਰਜਿੰਦਰ ਸਿੰਘ, ਨਿਜ਼ਾਮਪੁਰ)- ਬਹੁਜਨ ਸਮਾਜ ਪਾਰਟੀ ਹਲਕਾ ਪਾਇਲ ਦੀ ਮੀਟਿੰਗ ਐਡਵੋਕੇਟ ਗੁਰਪ੍ਰੀਤ ਸਿੰਘ ਰੋੜੀਆ ਦੀ ਪ੍ਰਧਾਨਗੀ ਹੇਠ ਪਾਇਲ ਵਿਖੇ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਐਡ: ਗੁਰਪ੍ਰੀਤ ਸਿੰਘ ਰੋੜੀਆ, ਮਾ: ਦਲਵਾਰਾ ਸਿੰਘ ਉਕਸੀ, ...

ਪੂਰੀ ਖ਼ਬਰ »

ਆਉਣ ਵਾਲੇ ਸਮੇਂ ਵਿਚ ਅਕਾਲੀਆਂ ਦੇ ਭੁਲੇਖੇ ਦੂਰ ਹੋ ਜਾਣਗੇ-ਹਰਦੀਪ ਰੌਣੀ

ਜੌੜੇਪੁਲ ਜਰਗ, 16 ਜਨਵਰੀ (ਪਾਲਾ ਰਾਜੇਵਾਲੀਆ)-ਕਾਂਗਰਸ ਪਾਰਟੀ ਇਕ ਬੇਹੱਦ ਹਰਮਨ ਪਿਆਰੀ ਪਾਰਟੀ ਹੈ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪੰਜਾਬ ਦਾ ਹਰ ਵਰਗ ਪੂਰੀ ਤਰ੍ਹਾਂ ਪ੍ਰਭਾਵਿਤ ਹੈ | ਇਹ ਪ੍ਰਗਟਾਵਾ ਕਾਂਗਰਸੀ ਆਗੂ ਅਤੇ ਉੱਘੇ ਖੇਡ ਪ੍ਰਮੋਟਰ ਹਰਦੀਪ ਸਿੰਘ ...

ਪੂਰੀ ਖ਼ਬਰ »

ਅਮਰਵੀਰ ਸਿੰਘ ਬੜੰੂਦੀ ਐੱਨ. ਐਸ. ਯੂ. ਆਈ. ਰਾਏਕੋਟ ਦੇ ਪ੍ਰਧਾਨ ਨਿਯੁਕਤ

ਰਾਏਕੋਟ, 16 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਅਮਰਵੀਰ ਸਿੰਘ ਬੜੰੂਦੀ ਨੂੰ ਵਿਧਾਨ ਸਭਾ ਹਲਕਾ ਰਾਏਕੋਟ ਦਾ ਐੱਨ.ਐਸ.ਯੂ.ਆਈ. ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਗੁਰਪਾਲ ਸਿੰਘ ਗੋਲਡੀ, ਡਾ: ਟੀ.ਪੀ ਸਿੰਘ ਸੂਬਾ ਸਕੱਤਰ ਕਾਂਗਰਸ, ਠੇਕੇਦਾਰ ਹਾਕਮ ਸਿੰਘ ਸੂਬਾ ...

ਪੂਰੀ ਖ਼ਬਰ »

ਪਿੰਡ ਫ਼ਤਿਹਗੜ੍ਹ ਸਿਵੀਆਂ ਦੇ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਜਗਰਾਉਂ, 16 ਜਨਵਰੀ (ਜੋਗਿੰਦਰ ਸਿੰਘ)-ਪਿੰਡ ਫ਼ਤਿਹਗੜ੍ਹ ਸਿਵੀਆ ਦੇ ਸਰਕਾਰੀ ਮਿਡਲ ਸਕੂਲ 'ਚ ਸਕੂਲ ਮੁਖੀ ਪਰਮਜੀਤ ਦੱੁਗਲ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ

ਜਗਰਾਉਂ, 16 ਜਨਵਰੀ (ਗੁਰਦੀਪ ਸਿੰਘ ਮਲਕ)-ਸਥਾਨਕ ਟਰੱਕ ਯੂਨੀਅਨ ਵਿਖੇ ਯੂਨੀਅਨ ਤੇ ਸ਼ਹੀਦ ਭਗਤ ਸਿੰਘ ਬਿ੍ਗੇਡ ਦੇ ਸਹਿਯੋਗ ਨਾਲ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ | ਜਿਸ ਦਾ ਉਦਘਾਟਨ ਯੂਨੀਅਨ ਦੇ ਪ੍ਰਧਾਨ ਬਿੰਦਰ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਲੁਧਿਆਣਾ 'ਚ 400 ਬਾਇਓਗੈਸ ਪਲਾਂਟ ਲਗਾਉਣ ਦਾ ਟੀਚਾ

ਲੁਧਿਆਣਾ, 16 ਜਨਵਰੀ (ਪੁਨੀਤ ਬਾਵਾ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਅਤੇ ਜ਼ਿਲ੍ਹਾ ਲੁਧਿਆਣਾ ਦੇ ਲੋਕਾਂ ਨੂੰ ਸਸਤੀ ਰਸੋਈ ਗੈਸ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੇਡਾ ਵੱਲੋਂ ਜ਼ਿਲ੍ਹਾਂ ਲੁਧਿਆਣਾ ਅੰਦਰ 400 ਬਾਇਓਗੈਸ ਪਲਾਂਟ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX