ਤਾਜਾ ਖ਼ਬਰਾਂ


ਚੋਲਾ ਬਦਲਦਿਆਂ ਨਿਸ਼ਾਨ ਸਾਹਿਬ ਦੇ ਉੱਪਰੋਂ ਡਿੱਗਣ ਕਾਰਨ ਨਿਹੰਗ ਸਿੰਘ ਦੀ ਦਰਦਨਾਕ ਮੌਤ
. . .  1 minute ago
ਰਾਮ ਤੀਰਥ, 19 ਜੁਲਾਈ (ਧਰਵਿੰਦਰ ਸਿੰਘ ਔਲਖ)- ਅੱਜ ਸਵੇਰੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟੇ ਗੁਰੂ ਕੇ ਬੇਟੇ ਵੱਲਾ, ਨਿਊ ਸਬਜ਼ੀ ਮੰਡੀ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਜਥੇਦਾਰ ਧਰਮ ਸਿੰਘ ਦੀ ਨਿਸ਼ਾਨ ਸਾਹਿਬ ਤੋਂ ਡਿੱਗਣ ਕਾਰਨ ਮੌਤ ਹੋ ਗਈ। ਉਹ...
ਬਾਬਰੀ ਮਸਜਿਦ ਮਾਮਲਾ: ਸੁਪਰੀਮ ਕੋਰਟ ਨੇ 9 ਮਹੀਨਿਆਂ ਦੇ ਅੰਦਰ ਫ਼ੈਸਲਾ ਸੁਣਾਉਣ ਦਾ ਦਿੱਤਾ ਹੁਕਮ
. . .  24 minutes ago
ਲਖਨਊ, 19 ਜੁਲਾਈ- ਅਯੁੱਧਿਆ 'ਚ ਬਾਬਰੀ ਮਸਜਿਦ ਨੂੰ ਢਾਹੁਣ ਦੀ ਸਾਜ਼ਿਸ਼ ਦੇ ਅਪਰਾਧਿਕ ਮਾਮਲੇ 'ਚ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਨੂੰ 9 ਮਹੀਨਿਆਂ ਦੇ ਅੰਦਰ ਫ਼ੈਸਲਾ ਸੁਣਾਉਣ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ...
''ਅਲਵਿਦਾ ਮਾਂ...ਹੋਰ ਕੁਝ ਨਹੀਂ ਕਹਿਣ ਨੂੰ ਬਸ'' ਲਿਖ ਕੇ ਭਾਵੁਕ ਹੁੰਦਿਆਂ ਸ਼ੈਰੀ ਮਾਨ ਨੇ ਦਿੱਤੀ ਮਾਂ ਦੇ ਦੇਹਾਂਤ ਦੀ ਜਾਣਕਾਰੀ
. . .  22 minutes ago
ਚੰਡੀਗੜ੍ਹ, 19 ਜੁਲਾਈ- ਪੰਜਾਬੀ ਗਾਇਕ ਸ਼ੈਰੀ ਮਾਨ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਸ਼ੈਰੀ ਨੇ ਇਸ ਸੰਬੰਧੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦਿਆਂ ਸ਼ੈਰੀ ਨੇ ਭਾਵੁਕ ਹੁੰਦਿਆਂ ਲਿਖਿਆ ਹੈ, ''ਅਲਵਿਦਾ ਮਾਂ...ਹੋਰ ਕੁਝ ਨਹੀਂ...
ਪਟੜੀ ਤੋਂ ਲੱਥਾ ਰੇਲ ਗੱਡੀ ਦਾ ਇੰਜਣ, ਪਠਾਨਕੋਟ-ਡਲਹੌਜ਼ੀ ਕੌਮੀ ਹਾਈਵੇਅ 'ਤੇ ਲੱਗਾ ਵੱਡਾ ਜਾਮ
. . .  20 minutes ago
ਪਠਾਨਕੋਟ, 19 ਜੁਲਾਈ (ਚੌਹਾਨ)- ਪਠਾਨਕੋਟ ਤੋਂ ਚੱਕੀ ਦਰਿਆ ਵੱਲ ਬਜਰੀ ਲੱਦਣ ਜਾ ਰਹੀ ਇੱਕ ਟਰੇਨ ਦਾ ਇੰਜਣ ਪਟੜੀ ਤੋਂ ਲੱਥ ਗਿਆ। ਇਹ ਟਰੇਨ ਚੱਕੀ ਦਰਿਆ ਦੇ ਨਾਲ ਸਵੇਰੇ 10.15 ਵਜੇ ਪੁੱਜੀ ਹੀ ਸੀ ਕਿ ਇਸ ਦਾ ਇੰਜਣ ਪਟੜੀ ਤੋਂ ਹੇਠਾਂ ਉੱਤਰ ...
ਰਾਮਪੁਰਾ 'ਚ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਆਜ਼ਮ ਖ਼ਾਨ ਦੇ ਖ਼ਿਲਾਫ਼ 23 ਕੇਸ ਦਰਜ -ਐਸ.ਪੀ.
. . .  56 minutes ago
ਲਖਨਊ, 19 ਜੁਲਾਈ- ਉੱਤਰ ਪ੍ਰਦੇਸ਼ ਦੇ ਐਸ.ਪੀ. ਅਜੈ ਪਾਲ ਸ਼ਰਮਾ ਨੇ ਕਿਹਾ ਕਿ ਜ਼ਮੀਨ ਦੇ ਕਬਜ਼ੇ ਦੇ ਮਾਮਲੇ 'ਚ ਹੁਣ ਤੱਕ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ ਦੇ ਖ਼ਿਲਾਫ਼ 24 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ। ਕਿਸਾਨਾਂ ਵੱਲੋਂ ਦਰਜ ....
ਹਲਕਾ ਸ਼ੁਤਰਾਣਾ ਵਿਖੇ ਘੱਗਰ ਦਰਿਆ 'ਚ ਕਈ ਥਾਈਂ ਪਿਆ ਪਾੜ, ਪੈਦਾ ਹੋਈ ਹੜ੍ਹ ਵਰਗੀ ਸਥਿਤੀ
. . .  about 1 hour ago
ਸ਼ੁਤਰਾਣਾ, 19 ਜੁਲਾਈ (ਬਲਦੇਵ ਸਿੰਘ ਮਹਿਰੋਕ)- ਪੰਜਾਬ ਦੇ ਕਈ ਇਲਾਕਿਆਂ 'ਚ ਬੀਤੇ ਦਿਨੀਂ ਪਏ ਭਾਰੀ ਮੀਂਹ ਨਾਲ ਬਹੁਤ ਸਾਰੇ ਇਲਾਕਿਆਂ 'ਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਅਜਿਹਾ ਹੀ ਹਾਲ ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਹੈ, ਜਿੱਥੇ ਘੱਗਰ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੋਲਡਨ ਜੁਬਲੀ ਕਨਵੋਕੇਸ਼ਨ ਹੋਈ ਸ਼ੁਰੂ
. . .  about 1 hour ago
ਅੰਮ੍ਰਿਤਸਰ, 19 ਜੁਲਾਈ (ਜਸਵੰਤ ਸਿੰਘ ਜੱਸ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੋਲਡਨ ਜੁਬਲੀ ਕਨਵੋਕੇਸ਼ਨ ਸ਼ੁਰੂ ਹੋ ਗਈ ਹੈ। ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ ਪਰ ਉਹ ਨਹੀਂ ਪੁੱਜੇ। ਉਨ੍ਹਾਂ ਦੀ ਥਾਂ...
ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  about 1 hour ago
ਮਾਹਿਲਪੁਰ, 19 ਜੁਲਾਈ (ਦੀਪਕ ਅਗਨੀਹੋਤਰੀ)- ਮਾਹਿਲਪੁਰ ਫਗਵਾੜਾ ਰੋਡ ਤੇ ਪਿੰਡ ਪਾਲਦੀ ਦੇ ਅੱਡੇ 'ਚ ਦੋ ਮੋਟਰ ਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਹੋਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਨੋਂ ਵਾਹਨ ਬੁਰੀ ...
ਲੋਕ ਸਭਾ 'ਚ ਪੇਸ਼ ਹੋਵੇਗਾ ਆਰ. ਟੀ. ਆਈ. ਸੋਧ ਬਿੱਲ
. . .  about 1 hour ago
ਨਵੀਂ ਦਿੱਲੀ, 19 ਜੁਲਾਈ- ਲੋਕ ਸਭਾ 'ਚ ਅੱਜ ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਸੋਧ ਬਿੱਲ 2019 ਪੇਸ਼...
ਯੂਨੀਵਰਸਿਟੀ ਦੇ ਬਾਹਰ ਹੋਏ ਧਮਾਕੇ 'ਚ 4 ਲੋਕਾਂ ਦੀ ਮੌਤ, 16 ਜ਼ਖਮੀ
. . .  about 1 hour ago
ਕਾਬੁਲ, 19 ਜੁਲਾਈ- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ੁੱਕਰਵਾਰ ਨੂੰ ਕਾਬੁਲ ਯੂਨੀਵਰਸਿਟੀ ਦੇ ਬਾਹਰ ਹੋਏ ਧਮਾਕੇ 'ਚ ਘੱਟੋ-ਘੱਟ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ 16 ਹੋਰ ਜ਼ਖਮੀ ਹੋਏ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ...
ਬਠਿੰਡਾ ਪੁਲਿਸ ਨੇ ਗੈਂਗਸਟਰ ਲਾਲੀ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਬਠਿੰਡਾ, 19 ਜੁਲਾਈ (ਨਾਇਬ ਸਿੱਧੂ)- ਬਠਿੰਡਾ ਦੀ ਸੀ. ਆਈ. ਏ. 2 ਪੁਲਿਸ ਨੇ ਡੀ-ਕੈਟਾਗਰੀ ਦੇ ਗੈਂਗਸਟਰ ਲਾਲੀ ਸਿਧਾਣਾ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਲਾਲੀ ਦੀ ਗ੍ਰਿਫ਼ਤਾਰੀ ਪਿੰਡ ਲਹਿਰਾ ਧੂਰਕੋਟ ਤੋਂ ਹੋਈ ਹੈ। ਉਹ ਕਤਲ ਅਤੇ ਇਰਾਦਾ ਕਤਲ ਦੇ ਮਾਮਲਿਆਂ...
ਧਰਨੇ 'ਤੇ ਬੈਠੀ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  about 1 hour ago
ਲਖਨਊ, 19 ਜੁਲਾਈ,- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਪੁਲਿਸ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ 'ਚ ਲੈ ਲਿਆ ਹੈ। ਗੋਲੀਬਾਰੀ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਪ੍ਰਿਅੰਕਾ ਗਾਂਧੀ ਮੁਲਾਕਾਤ ਕਰਨ ਜਾ ਰਹੀ ਸੀ। ਇਸ ਦੌਰਾਨ ...
ਸ੍ਰੀ ਚਮਕੌਰ ਸਾਹਿਬ ਵਿਖੇ ਪੰਜ ਸਿੰਘਾਂ ਨੇ ਟੱਕ ਲਗਾ ਕੇ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਕਰਾਇਆ ਸ਼ੁਰੂ
. . .  about 1 hour ago
ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)- ਪੰਜਾਬ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 42 ਏਕੜ ਜ਼ਮੀਨ 'ਚ ਬਣਾਏ ਜਾਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਅੱਜ ਹੈੱਡ ਗ੍ਰੰਥੀ ਗਿਆਨੀ ਅਮਰੀਕ ਸਿੰਘ ਵਲੋਂ ਕੀਤੀ...
ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  about 2 hours ago
ਡੇਰਾਬੱਸੀ, 19 ਜੁਲਾਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਖਟੀਕ ਮੁਹੱਲੇ 'ਚ ਗਰਮ ਤੇਲ ਵਾਲੀ ਕੜਾਹੀ 'ਚ ਡਿੱਗਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਬੁਰੀ ਤਰ੍ਹਾਂ ਸੜ ਗਿਆ। ਜ਼ਖ਼ਮੀ ਬੱਚੇ ਦੀ ਪਹਿਚਾਣ ਅਰਜੁਨ ਪੁੱਤਰ ਸ਼ਿਵਾ ਜੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ...
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  about 2 hours ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਅੱਜ ਹੋਈ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਿਛਲੇ ਦਿਨੀਂ ਲਗਾਤਾਰ ਪਏ ਤੇਜ਼ ਮੀਂਹ ਦਾ ਪਾਣੀ ਅਜੇ ਖੇਤਾਂ 'ਚੋਂ ਬਾਹਰ ਨਹੀਂ ਨਿਕਲਿਆ ਕਿ ਅੱਜ ਪਏ ਮੀਂਹ ਕਾਰਨ ਨੀਵੇਂ ਖੇਤਾਂ 'ਚ...
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  about 2 hours ago
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  about 2 hours ago
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 3 hours ago
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  about 3 hours ago
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਮਾਘ ਸੰਮਤ 550

ਪਹਿਲਾ ਸਫ਼ਾ

ਪੰਜਾਬ 'ਚ ਸਾਰੀਆਂ ਲੋਕ ਸਭਾ ਸੀਟਾਂ 'ਤੇ ਇਕੱਲਿਆਂ ਹੀ ਚੋਣ ਲੜਾਂਗੇ-ਕੇਜਰੀਵਾਲ

• ਕਿਹਾ, ਮਾੜੇ ਲੋਕ 'ਆਪ' 'ਚੋਂ ਨਿਕਲ ਗਏ, ਇਕਜੁੱਟ ਹੈ ਪਾਰਟੀ  • ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਪਾਰਟੀ ਉਮੀਦਵਾਰ ਐਲਾਨਿਆ
ਗੁਰਪ੍ਰੀਤ ਸਿੰਘ ਲਾਡੀ, ਧਰਮਪਾਲ ਸਿੰਘ
ਬਰਨਾਲਾ, 20 ਜਨਵਰੀ-ਆਗਾਮੀ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਚੋਣ ਪ੍ਰਚਾਰ ਦਾ ਆਗਾਜ਼ ਕਰਦਿਆਂ ਅੱਜ ਬਰਨਾਲਾ ਦੀ ਅਨਾਜ ਮੰਡੀ 'ਚ ਵਿਸ਼ਾਲ ਰੈਲੀ ਕੀਤੀ ਗਈ | ਰੈਲੀ 'ਚ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਇਲਾਵਾ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੇ ਸ਼ਿਰਕਤ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਦੋ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਇਆ | ਸੂਬੇ 'ਚ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਨੇ ਘਰ-ਘਰ ਵਿਚ ਆਪਣੇ ਵਰਕਰ ਭੇਜ ਕੇ ਨੌਕਰੀ ਦੇਣ ਵਾਲੇ ਫਾਰਮ ਭਰੇ ਸਨ ਪਰ ਕਿਸੇ ਨੂੰ ਨੌਕਰੀ ਨਹੀਂ ਦਿੱਤੀ | ਇਸੇ ਤਰ੍ਹਾਂ ਕੈਪਟਨ ਵਲੋਂ ਨੌਜਵਾਨਾਂ ਨੂੰ ਸਮਾਰਟ ਫ਼ੋਨ, ਬਜ਼ੁਰਗਾਂ ਤੇ ਅੰਗਹੀਣਾਂ ਦੀ ਪੈਨਸ਼ਨ ਵਧਾਉਣ ਦਾ ਵੀ ਕੀਤਾ ਵਾਅਦਾ ਪੂਰਾ ਨਹੀਂ ਹੋਇਆ, ਜਿਸ ਨਾਲ ਕੈਪਟਨ ਨੇ ਸਿਰਫ਼ ਸੱਤਾ ਹਾਸਲ ਕਰਨ ਲਈ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ | ਕੇਜਰੀਵਾਲ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਪੰਜ ਸਾਲਾਂ 'ਚ ਆਮ ਆਦਮੀ ਪਾਰਟੀ ਨੂੰ ਤੀਲਾ-ਤੀਲਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਦੀ ਹਿੰਮਤ ਨਹੀਂ ਕਿ ਪਾਰਟੀ ਨੂੰ ਖਿਲਾਰ ਸਕੇ | ਇਸੇ ਤਰ੍ਹਾਂ ਹੀ ਕੁਝ ਲੋਕ ਜੋ ਪਾਰਟੀ ਛੱਡ ਗਏ ਹਨ ਉਹ ਸਵਾਰਥੀ ਤੇ ਅਹੁਦਿਆਂ ਦੇ ਲਾਲਚੀ ਸਨ, ਜਿਨ੍ਹਾਂ ਪਾਰਟੀ
ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ, ਅਜਿਹੇ ਲੋਕਾਂ ਦੀ ਪਾਰਟੀ 'ਚੋਂ ਸਫ਼ਾਈ ਕੀਤੀ ਜਾ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦੋ ਸਾਲ ਦੌਰਾਨ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਉੱਪਰ ਚਾਰ ਵਾਰ ਹਮਲਾ ਕਰਕੇ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵਲੋਂ ਸਿਹਤ ਤੇ ਸਿੱਖਿਆ ਦੇ ਖੇਤਰ 'ਚ ਕੀਤੇ ਗਏ ਕਾਰਜਾਂ ਦਾ ਵੀ ਗੁਣਗਾਨ ਕੀਤਾ | ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਰੀਆਂ 13 ਸੀਟਾਂ ਉੱਪਰ ਲੋਕ ਸਭਾ ਚੋਣਾਂ ਲੜੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਾਵੇ, ਤਾਂ ਜੋ ਪੰਜਾਬ ਦੇ ਮੁੱਦਿਆਂ ਨੂੰ ਲੋਕ ਸਭਾ 'ਚ ਉਭਾਰਿਆ ਜਾ ਸਕੇ | ਰੈਲੀ ਦੌਰਾਨ ਕੇਜਰੀਵਾਲ ਦੀ ਹਾਜ਼ਰੀ 'ਚ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਹਰਮੋਹਨ ਧਵਨ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ | ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਧੰਨਵਾਦ ਕੀਤਾ ਗਿਆ | ਰੈਲੀ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਭਗਵੰਤ ਮਾਨ, ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਸਹਿ-ਕਨਵੀਨਰ ਡਾ: ਬਲਵੀਰ ਸਿੰਘ, ਜਸਟਿਸ ਜ਼ੋਰਾ ਸਿੰਘ, ਵਿਧਾਇਕ ਪਿ੍ੰ: ਬੁੱਧ ਰਾਮ, ਵਿਧਾਇਕ ਅਮਨ ਅਰੋੜਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕਾ ਪ੍ਰੋ: ਬਲਜਿੰਦਰ ਕੌਰ, ਵਿਧਾਇਕਾ ਰੁਪਿੰਦਰ ਕੌਰ ਰੂਬੀ, ਵਿਧਾਇਕਾ ਸਰਬਜੀਤ ਕੌਰ ਮਾਣੰੂਕੇ, ਵਿਧਾਇਕ ਕੁਲਤਾਰ ਸਿੰਘ, ਵਿਧਾਇਕ ਅਮਰਜੀਤ ਸਿੰਘ ਰੋਪੜ, ਵਿਧਾਇਕ ਜੈ ਸਿੰਘ ਰੋੜੀ, ਅੰਮਿ੍ਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਹੁਸ਼ਿਆਰਪੁਰ ਤੋਂ ਉਮੀਦਵਾਰ ਡਾ: ਰਵਜੋਤ ਸਿੰਘ, ਪੰਜਾਬ ਯੂਥ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਦਲਵੀਰ ਢਿੱਲੋਂ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਨਿਰਮਲ ਸਿੰਘ ਜਾਗਲ, ਰੋਹਿਤ ਸ਼ਰਮਾ, ਅਮਰੀਸ ਭੋਤਨਾ ਤੋਂ ਇਲਾਵਾ ਪੰਜਾਬ 'ਚੋਂ ਵੱਡੀ ਗਿਣਤੀ 'ਚ ਆਗੂ ਤੇ ਵਰਕਰ ਹਾਜ਼ਰ ਸਨ |
ਕੇਜਰੀਵਾਲ ਨੇ ਫਿਰ ਖੇਡਿਆ ਦਲਿਤ ਪੱਤਾ
ਕੇਜਰੀਵਾਲ ਨੇ ਅੱਜ ਫਿਰ ਦਲਿਤ ਪੱਤਾ ਖੇਡਦਿਆਂ ਪਾਰਟੀ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਆਗੂਆਂ ਨੂੰ ਅਹੁਦੇ ਦੇਣ ਦੀ ਗੱਲ ਦੁਹਰਾਈ | ਕੇਜਰੀਵਾਲ ਨੇ ਦੱਸਿਆ ਕਿ ਪਾਰਟੀ ਵਲੋਂ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਆਗੂ, ਪਿ੍ੰ: ਬੁੱਧ ਰਾਮ ਨੂੰ ਪੰਜਾਬ 'ਚ ਪਾਰਟੀ ਦੀ ਕੋਰ ਕਮੇਟੀ ਦਾ ਪ੍ਰਧਾਨ ਤੇ ਪ੍ਰੋ: ਸਾਧੂ ਸਿੰਘ ਨੂੰ ਪਾਰਟੀ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਲਿਤ ਭਾਈਚਾਰੇ ਨੂੰ ਹਮੇਸ਼ਾ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਹਨ |
ਮੋਦੀ ਦੇਸ਼ ਦਾ ਵੱਡਾ ਤੇ ਕੈਪਟਨ ਛੋਟਾ ਠੱਗ-ਚੀਮਾ
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨਾਂਅ ਦਾ ਇਕ ਵਿਅਕਤੀ, ਜੋ ਜਨਤਾ ਨੂੰ ਝੂਠ ਬੋਲ ਕੇ ਸਰਕਾਰਾਂ ਬਣਵਾਉਂਦਾ ਹੈ ਨੂੰ ਪਹਿਲਾਂ ਨਰਿੰਦਰ ਮੋਦੀ ਵਲੋਂ ਦੇਸ਼ 'ਚ ਸਰਕਾਰ ਬਣਾਉਣ ਲਈ ਖ਼ਰੀਦਿਆ ਗਿਆ ਸੀ, ਉਸ ਤੋਂ ਬਾਅਦ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਅੱਗੇ ਲਾਇਆ | ਚੀਮਾ ਨੇ ਮੋਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਛੋਟਾ ਠੱਗ ਦੱਸਿਆ |
ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਨੇ ਸਰਕਾਰੀ ਸਿਹਤ ਕੇਂਦਰਾਂ ਨੂੰ ਨਿੱਜੀ ਖੇਤਰ ਨੂੰ ਸੌਾਪਣ ਦੇ ਮਾਮਲੇ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਸਕੂਲਾਂ ਤੇ ਹਸਪਤਾਲਾਂ ਨੂੰ ਨਹੀਂ ਚਲਾ ਸਕਦੀ ਉਸ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ |
ਰੈਲੀ ਦੀਆਂ ਝਲਕੀਆਂ

  • • ਆਮ ਆਦਮੀ ਪਾਰਟੀ ਦੀ ਰੈਲੀ 'ਚ ਪਹਿਲੀ ਵਾਰ ਵੀ.ਆਈ.ਪੀ. ਕਲਚਰ ਦੇਖਣ ਨੂੰ ਮਿਲਿਆ, ਸਟੇਜ ਉੱਪਰ ਸੋਫ਼ੇ ਅਤੇ ਪੰਡਾਲ 'ਚ ਕੁਰਸੀਆਂ ਲੱਗੀਆਂ ਸਨ | ਸਟੇਜ ਦੀ ਬੈਕ ਸਾਈਡ ਤੋਂ ਸਿਰਫ਼ ਵੀ.ਆਈ.ਪੀ. ਐਾਟਰੀ ਹੀ ਰੱਖੀ ਗਈ ਸੀ |
  • • ਮੰਚ ਉੱਪਰ ਜਦੋਂ ਅੰਮਿ੍ਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਬੋਲ ਰਹੇ ਸਨ ਤਾਂ ਅਰਵਿੰਦ ਕੇਜਰੀਵਾਲ ਦੇ ਪੰਡਾਲ ਵਾਲੀ ਜਗ੍ਹਾ 'ਤੇ ਪਹੁੰਚਣ ਉੱਪਰ 'ਮੇਰਾ ਰੰਗ ਦੇ ਬਸੰਤੀ ਚੋਲਾ' ਗੀਤ ਚਲਾ ਦਿੱਤਾ ਗਿਆ, ਜਿਸ ਨਾਲ ਉਹ ਇਕਦਮ ਹੱਕੇ-ਬੱਕੇ ਰਹਿ ਗਏ |
  • • ਕੇਜਰੀਵਾਲ 2.20 ਵਜੇ ਸਟੇਜ ਉੱਪਰ ਪਹੁੰਚੇ ਅਤੇ 4.05 ਵਜੇ ਵਾਪਸੀ ਲਈ ਰਵਾਨਾ ਹੋਏ |
  • • ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਜਦੋਂ ਇਨਕਲਾਬ-ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ, ਤਾਂ ਸਟੇਜ ਤੋਂ ਕੋਈ ਜਵਾਬ ਨਾ ਮਿਲਣ 'ਤੇ ਉਨ੍ਹਾਂ ਕਿਹਾ ਕਿ ਇਨਕਲਾਬ ਕੇਵਲ ਸਾਹਮਣੇ ਵਾਲਿਆਂ ਵਾਸਤੇ ਨਹੀਂ ਸਟੇਜ 'ਤੇ ਵੀ ਆਉਣਾ ਚਾਹੀਦਾ | ਉਨ੍ਹਾਂ ਪੰਜਾਬ 'ਚ ਹੀ ਪੰਜਾਬੀ ਭਾਸ਼ਾ ਨਾਲ ਹੋ ਰਹੇ ਧੱਕੇ ਦੀ ਵੀ ਗੱਲ ਕੀਤੀ |
  • • ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪੰਜਾਬ 'ਚ ਵੱਡੇ ਪੱਧਰ 'ਤੇ ਚੱਲ ਰਹੇ ਆਈਲੈਟਸ ਸੈਂਟਰਾਂ ਦਾ ਮੁੱਦਾ ਚੁੱਕਿਆ |
  • • ਸਟੇਜ ਤੋਂ ਬਹੁਤੇ ਬੁਲਾਰੇ ਆਗਾਮੀ ਲੋਕ ਸਭਾ ਚੋਣਾਂ ਦੀ ਥਾਂ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦੀ ਅਪੀਲ ਕਰਦੇ ਰਹੇ |


ਖ਼ਬਰ ਸ਼ੇਅਰ ਕਰੋ

ਭਗਵੰਤ ਮਾਨ ਵਲੋਂ ਸ਼ਰਾਬ ਛੱਡਣ ਦਾ ਐਲਾਨ

ਭਗਵੰਤ ਮਾਨ ਨੇ ਰੈਲੀ 'ਚ ਆਪਣੀ ਮਾਂ ਦੀ ਹਾਜ਼ਰੀ ਦੌਰਾਨ ਸ਼ਰਾਬ ਛੱਡਣ ਦਾ ਵੀ ਐਲਾਨ ਕੀਤਾ | ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਸਭ ਤੋਂ ਵੱਡਾ ਦਰਿੰਦਾ ਕਿਹਾ | ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ...

ਪੂਰੀ ਖ਼ਬਰ »

ਉੱਤਰਾਖੰਡ ਦੇ ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

• ਲੰਗਰ ਛਕਿਆ, ਬਰਤਨਾਂ ਦੀ ਕੀਤੀ ਸੇਵਾ • ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਦੀ ਪ੍ਰਾਪਤੀ ਬਾਰੇ ਸਵਾਲ ਨੂੰ ਟਾਲ ਗਏ ਜਸਵੰਤ ਸਿੰਘ ਜੱਸ ਅੰਮਿ੍ਤਸਰ, 20 ਜਨਵਰੀ-ਉੱਤਰਾਖੰਡ ਦੇ ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ...

ਪੂਰੀ ਖ਼ਬਰ »

ਦੇਹਰਾਦੂਨ ਤੋਂ ਅੰਮਿ੍ਤਸਰ ਵਿਚਕਾਰ ਸਿੱਧੀ ਉਡਾਣ ਸ਼ੁਰੂ

ਰਾਜਾਸਾਂਸੀ, 20 ਜਨਵਰੀ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਅੱਜ ਸਪਾਈਸ ਜੈੱਟ ਏਅਰਲਾਈਨ ਵਲੋਂ ਦੇਹਰਾਦੂਨ ਤੋਂ ਅੰਮਿ੍ਤਸਰ ਵਿਚਾਲੇ ਸਿੱਧੀ ਹਵਾਈ ਉਡਾਣ ਸ਼ੁਰੂ ਕਰ ਦਿੱਤੀ ਗਈ, ਜਿਸ ਦਾ ਅੱਜ ਇੱਥੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਥਾਵਾਂ ਦੀ ਪੁਰਾਤਨ ਤੇ ਵਿਰਾਸਤੀ ਦਿੱਖ ਬਰਕਰਾਰ ਰੱਖੀ ਜਾਵੇ

ਸਿੱਧੂ ਨੇ ਮੋਦੀ ਤੇ ਇਮਰਾਨ ਖ਼ਾਨ ਨੂੰ ਵੱਖੋ ਵੱਖਰੇ ਪੱਤਰ ਲਿਖ ਕੇ ਕੀਤੀ ਬੇਨਤੀ ਚੰਡੀਗੜ੍ਹ, 20 ਜਨਵਰੀ (ਅਜੀਤ ਬਿਊਰੋ)-ਸੰਸਾਰ ਭਰ ਵਿੱਚ ਨਾਮ ਜੱਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਦੇਣ ਵਾਲੇ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ...

ਪੂਰੀ ਖ਼ਬਰ »

ਬਠਿੰਡਾ ਲੋਕ ਸਭਾ ਹਲਕੇ ਤੋਂ ਇਸ ਵਾਰ ਫਿਰ ਦਿਓਰ-ਭਰਜਾਈ ਦਾ ਟਾਕਰਾ ਹੋਣ ਦੇ ਆਸਾਰ

ਖਹਿਰਾ ਦੇ ਲੜਨ ਨਾਲ ਚੋਣ ਦੰਗਲ ਬਣੇਗਾ ਦਿਲਚਸਪ ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 20 ਜਨਵਰੀ- ਲੋਕ ਸਭਾ ਚੋਣਾਂ ਬਰੂਹਾਂ 'ਤੇ ਹਨ, ਜਿਸ ਦਾ ਪ੍ਰਭਾਵ ਪੂਰੇ ਦੇਸ਼ 'ਚ ਚੋਣ ਬੁਖ਼ਾਰ ਦੇ ਰੂਪ 'ਚ ਵੇਖਣ ਨੂੰ ਮਿਲ ਰਿਹਾ ਹੈ | ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ ਸਭ ਤੋਂ ...

ਪੂਰੀ ਖ਼ਬਰ »

ਪਾਕਿ 'ਚ ਅੱਤਵਾਦੀ ਦੱਸ ਕੇ ਮੁਕਾਬਲੇ ਦੌਰਾਨ ਨਿਰਦੋਸ਼ ਪਰਿਵਾਰ ਨੂੰ ਮਾਰਿਆ

ਲੋਕਾਂ ਵਲੋਂ ਰੋਸ ਪ੍ਰਦਰਸ਼ਨ ਲਾਹੌਰ, 20 ਜਨਵਰੀ (ਏਜੰਸੀ)-ਪਾਕਿਸਤਾਨ 'ਚ ਪੰਜਾਬ ਪੁਲਿਸ ਵਲੋਂ ਅੱਤਵਾਦੀਆਂ ਨਾਲ ਮੁਕਾਬਲਾ ਕਰਾਰ ਦਿੱਤੀ ਗਈ ਘਟਨਾ, ਜਿਸ 'ਚ ਪਤੀ-ਪਤਨੀ ਤੇ ਉਨ੍ਹਾਂ ਦੀ ਨਾਬਾਲਿਗ ਬੇਟੀ ਸਮੇਤ ਚਾਰ ਲੋਕ ਮਾਰੇ ਗਏ ਸਨ, ਨੂੰ ਲੈ ਕੇ ਪੀੜਤਾਂ ਦੇ ਪਰਿਵਾਰਕ ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ ਮੁੜ ਜੰਗਬੰਦੀ ਦੀ ਉਲੰਘਣਾ

ਸ੍ਰੀਨਗਰ, 20 ਜਨਵਰੀ (ਮਨਜੀਤ ਸਿੰਘ)-ਪਾਕਿ ਰੇਂਜਰਾਂ ਨੇ ਇਕ ਵਾਰ ਫਿਰ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕਠੂਆ ਦੇ ਹੀਰਾਨਗਰ ਸਥਿਤ ਅੰਤਰਰਾਸ਼ਟਰੀ ਸਰਹੱਦ ਅਤੇ ਰਾਜੌਰੀ ਸੈਕਟਰ 'ਚ ਗੋਲੀਬੰਦੀ ਦੀ ਉਲੰਘਣਾ ਕੀਤੀ, ਹਾਲਾਂਕਿ ਭਾਰਤ ਵਾਲੇ ਪਾਸੇ ਗੋਲੀਬਾਰੀ ...

ਪੂਰੀ ਖ਼ਬਰ »

ਅੱਜ ਲੱਗੇਗਾ ਸਾਲ ਦਾ ਪਹਿਲਾ ਚੰਦ ਗ੍ਰਹਿਣ

ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਇਸ ਸਾਲ ਦਾ ਪਹਿਲਾ ਚੰਦ ਗ੍ਰਹਿਣ 21 ਜਨਵਰੀ ਨੂੰ ਦਿਖਾਈ ਦੇਵੇਗਾ | ਦੱਸਣਯੋਗ ਹੈ ਕਿ ਇਹ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ | ਇਸ ਵਾਰ ਚੰਦ ਗ੍ਰਹਿਣ ਵਿਗਿਆਨੀਆਂ ਦੇ ਨਜ਼ਰੀਏ ਨਾਲ ਕਾਫੀ ਮਹੱਤਵਪੂਰਨ ਹੈ | ਮੰਨਿਆ ਜਾ ਰਿਹਾ ਹੈ ਕਿ ...

ਪੂਰੀ ਖ਼ਬਰ »

ਰਾਜਨਾਥ ਵਲੋਂ ਅਟਾਰੀ ਸਰਹੱਦ ਵਿਖੇ ਬੀ.ਐਸ.ਐਫ. ਗੈਲਰੀ ਦਾ ਉਦਘਾਟਨ 22 ਨੂੰ

ਪਾਕਿ ਸੁਧਰੇ ਤਾਂ 5 ਲੱਖ ਕਰੋੜ ਤੱਕ ਪੁੱਜ ਜਾਵੇਗਾ ਭਾਰਤ ਦਾ ਹੋਰ ਦੇਸ਼ਾਂ ਨਾਲ ਕਾਰੋਬਾਰ-ਮਲਿਕ ਜਲੰਧਰ, 20 ਜਨਵਰੀ (ਸ਼ਿਵ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰੇਮਨੀ ਲਈ ਗੈਲਰੀ ਤੇ ਆਈ. ਸੀ. ਪੀ. (ਇੰਟੈਗਰੇਟਡ ਚੈੱਕ ਪੋਸਟ) 'ਤੇ ...

ਪੂਰੀ ਖ਼ਬਰ »

ਪੰਜਾਬ ਨੇ ਨਵੇਂ ਡੀ.ਜੀ.ਪੀ. ਦੀ ਚੋਣ ਲਈ ਪੈਨਲ ਦਿੱਲੀ ਭੇਜਿਆ

ਚੰਡੀਗੜ੍ਹ, 20 ਜਨਵਰੀ (ਬਿਊਰੋ ਚੀਫ਼)-ਪੰਜਾਬ ਦੇ ਨਵੇਂ ਡੀ.ਜੀ.ਪੀ. ਦੀ ਚੋਣ ਪ੍ਰਕਿਰਿਆ ਨੂੰ ਸ਼ੁਰੂ ਕਰਦਿਆਂ ਪੰਜਾਬ ਸਰਕਾਰ ਵਲੋਂ ਅੱਜ ਪੰਜਾਬ ਕਾਡਰ ਦੇ ਡੀ.ਜੀ. ਪੱਧਰ ਦੇ 9 ਅਧਿਕਾਰੀਆਂ ਦੇ ਨਾਵਾਂ ਵਾਲਾ ਪੈਨਲ ਇਨ੍ਹਾਂ ਅਧਿਕਾਰੀਆਂ ਦੇ ਸਮੁੱਚੇ ਸਰਵਿਸ ਰਿਕਾਰਡ ਸਮੇਤ ...

ਪੂਰੀ ਖ਼ਬਰ »

ਛੱਤਬੀੜ ਚਿੜੀਆਘਰ 'ਚ ਸ਼ੇਰ ਨੇ ਨੌਜਵਾਨ ਨੂੰ ਮਾਰ ਮੁਕਾਇਆ

ਪ੍ਰਬੰਧਕਾਂ ਨੇ ਨੌਜਵਾਨ ਦੇ ਕੰਧ ਟੱਪ ਕੇ ਅੰਦਰ ਦਾਖ਼ਲ ਹੋਣ ਦਾ ਪ੍ਰਗਟਾਇਆ ਖ਼ਦਸ਼ਾ ਜ਼ੀਰਕਪੁਰ, 20 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ)-ਅੱਜ ਬਾਅਦ ਦੁਪਹਿਰ ਛੱਤਬੀੜ ਚਿੜੀਆਘਰ ਦੀ ਸ਼ੇਰ ਸਫ਼ਾਰੀ 'ਚ ਵਾਪਰੀ ਦਰਦਨਾਕ ਘਟਨਾ ਦੌਰਾਨ ਸ਼ੇਰ ਨੇ ਇਕ ਅਣਪਛਾਤੇ ਨੌਜਵਾਨ ...

ਪੂਰੀ ਖ਼ਬਰ »

ਖੇਤੀ ਕਰਜ਼ੇ ਦੀ ਰਕਮ 12 ਲੱਖ ਕਰੋੜ ਰੁਪਏ ਕਰਨ ਦੀ ਸੰਭਾਵਨਾ

ਨਵੀਂ ਦਿੱਲੀ, 20 ਜਨਵਰੀ (ਪੀ. ਟੀ. ਆਈ.)-ਇਕ ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ 2019-20 ਦੇ ਬਜਟ ਵਿਚ ਖੇਤੀ ਕਰਜ਼ੇ ਦੀ ਰਕਮ 10 ਫ਼ੀਸਦੀ ਵਾਧੇ ਨਾਲ 12 ਲੱਖ ਕਰੋੜ ਰੁਪਏ ਕੀਤੇ ਜਾਣ ਦੀ ਸੰਭਾਵਨਾ ਹੈ | ਮੌਜੂਦਾ ਵਿੱਤ ਵਰ੍ਹੇ ਲਈ ਸਰਕਾਰ ਨੇ 11 ਲੱਖ ਕਰੋੜ ਰੁਪਏ ਖੇਤੀ ਕਰਜ਼ੇ ਦਾ ...

ਪੂਰੀ ਖ਼ਬਰ »

15 ਸਾਲ ਬਾਅਦ 'ਕੁਲਹੜਾਂ' ਦੀ ਹੋਵੇਗੀ ਰੇਲਵੇ ਸਟੇਸ਼ਨਾਂ 'ਤੇ ਵਾਪਸੀ

ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਰੇਲਵੇ ਸਟੇਸ਼ਨਾਂ 'ਤੇ ਕੁਲਹੜਾਂ ਦੀ ਜਲਦ ਵਾਪਸੀ ਹੋਣ ਵਾਲੀ ਹੈ | ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ 15 ਸਾਲ ਪਹਿਲਾਂ ਰੇਲਵੇ ਸਟੇਸ਼ਨਾਂ 'ਤੇ ਕੁਲਹੜਾਂ ਦੀ ਸ਼ੁਰੂਆਤ ਕੀਤੀ ਸੀ ਪਰ ਪਲਾਸਟਿਕ ਅਤੇ ਪੇਪਰ ਦੇ ਕੱਪਾਂ ਨੇ ...

ਪੂਰੀ ਖ਼ਬਰ »

ਜੰਮੂ ਰੋਪਵੇਅ ਪ੍ਰਾਜੈਕਟ ਦੌਰਾਨ ਕੇਬਲ ਕਾਰ ਹਾਦਸੇ 'ਚ ਦੋ ਮੌਤਾਂ

ਜੰਮੂ, 20 ਜਨਵਰੀ (ਏਜੰਸੀ)- ਜੰਮੂ ਰੋਪਵੇਅ ਪ੍ਰਾਜੈਕਟ ਦੇ ਨਿਰਮਾਣ ਦੌਰਾਨ ਇਕ ਕੇਬਲ ਕਾਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 2 ਵਰਕਰਾਂ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖ਼ਮੀ ਹੋ ਗਏ | ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅੱਜ ਸ਼ਾਮ ਮਹਾਮਾਇਆ ਮੰਦਿਰ ਨੇੜੇ ...

ਪੂਰੀ ਖ਼ਬਰ »

ਮਾਲੀ 'ਚ ਸੰਯੁਕਤ ਰਾਸ਼ਟਰ ਦੇ ਕੈਂਪ 'ਤੇ ਹਮਲਾ

8 ਸ਼ਾਂਤੀਸੈਨਿਕ ਹਲਾਕ ਬਮਾਕੂ, 20 ਜਨਵਰੀ (ਏਜੰਸੀ)-ਉੱਤਰੀ ਮਾਲੀ 'ਚ ਸੰਯੁਕਤ ਰਾਸ਼ਟਰ ਦੇ ਪੈਂਦੇ ਕੈਂਪਾਂ 'ਚੋਂ ਇਕ ਕੈਂਪ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰਕੇ 8 ਸ਼ਾਂਤੀਸੈਨਿਕਾਂ ਨੂੰ ਮਾਰ ਦਿੱਤਾ | ਸੂਤਰਾਂ ਨੇ ਦੱਸਿਆ ਕਿ ਅਲਜੀਰੀਆ ਨਾਲ ਲੱਗਦੀ ਸਰਹੱਦ ਵੱਲ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਤੇ ਨਕਾਰਾਤਮਿਕਤਾ ਦਾ ਪ੍ਰਤੀਕ ਹੈ ਮਹਾਂਗੱਠਜੋੜ-ਮੋਦੀ

• ਈ.ਵੀ.ਐਮ. 'ਤੇ ਸਵਾਲ ਵਿਰੋਧੀ ਧਿਰ ਦਾ ਹਾਰ ਦਾ ਬਹਾਨਾ • ਵੀਡੀਓ ਕਾਨਫ਼ਰੰਸ ਰਾਹੀਂ ਬੂਥ ਪੱਧਰੀ ਭਾਜਪਾ ਕਾਰਕੁੰਨਾਂ ਨੂੰ ਕੀਤਾ ਸੰਬੋਧਨ ਮਰਗਾਓ (ਗੋਆ), 20 ਜਨਵਰੀ (ਪੀ. ਟੀ. ਆਈ.)-ਕੋਲਕਾਤਾ ਰੈਲੀ 'ਚ ਵਿਰੋਧੀ ਧਿਰ ਵਲੋਂ ਏਕਤਾ ਦਿਖਾਉਣ ਤੋਂ ਬੇਫ਼ਿਕਰ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਮਾਇਆਵਤੀ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਭਾਜਪਾ ਵਿਧਾਇਕਾ ਦੀ ਚੁਫੇਰਿਓਾ ਆਲੋਚਨਾ

ਚੰਦੌਲੀ (ਉੱਤਰ ਪ੍ਰਦੇਸ਼), 20 ਜਨਵਰੀ (ਏਜੰਸੀ)-ਭਾਜਪਾ ਦੀ ਵਿਧਾਇਕਾ ਸਾਧਨਾ ਸਿੰਘ ਨੇ ਬਹੁਜਨ ਸਮਾਜ ਪਾਰਟੀ ਦੀਆਂ ਪ੍ਰਧਾਨ ਮਾਇਆਵਤੀ 'ਤੇ ਇਕ ਬੇਹੱਦ ਵਿਵਾਦਪੂਰਨ ਬਿਆਨ ਦਿੱਤਾ ਅਤੇ ਇਸ ਬਿਆਨ ਤੋਂ ਬਾਅਦ ਉਸ ਦੀ ਸਾਰੀਆਂ ਪਾਰਟੀਆਂ ਵਲੋਂ ਕਾਫੀ ਆਲੋਚਨਾ ਕੀਤੀ ਜਾ ਰਹੀ ...

ਪੂਰੀ ਖ਼ਬਰ »

ਟਰੰਪ ਵਲੋਂ ਕੰਧ ਲਈ ਫੰਡ ਬਦਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਸੁਰੱਖਿਆ ਦੇਣ ਦੀ ਪੇਸ਼ਕਸ਼-ਡੈਮੋਕਰੈਟਸ ਵਲੋਂ ਰੱਦ

ਵਾਸ਼ਿੰਗਟਨ, 20 ਜਨਵਰੀ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਕਾਰੀ ਕੰਮਬੰਦੀ ਜਿਹੜੀ ਲਗਪਗ ਇਕ ਮਹੀਨੇ ਤੋਂ ਚਲ ਰਹੀ ਹੈ ਨੂੰ ਖ਼ਤਮ ਕਰਨ ਲਈ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਉਨ੍ਹਾਂ ਕੁਝ ਦਸਤਾਵੇਜ਼ ਤੋਂ ਬਿਨਾਂ ਰਹਿ ਰਹੇ ਪ੍ਰਵਾਸੀਆਂ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ ਨਾਲ ਸਿਰਫ਼ ਕੁਝ ਬੰਗਲਾਦੇਸ਼ੀਆਂ ਨੂੰ ਹੀ ਮਿਲੇਗਾ ਲਾਭ-ਗ੍ਰਹਿ ਮੰਤਰਾਲਾ

ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਗ੍ਰਹਿ ਮੰਤਰਾਲੇ ਦੇ ਮੁਤਾਬਿਕ ਨਾਗਰਿਕਤਾ ਸੋਧ ਬਿੱਲ ਨਾਲ ਬਹੁਤ ਘੱਟ ਬੰਗਲਾਦੇਸ਼ੀਆਂ ਨੂੰ ਹੀ ਫਾਇਦਾ ਮਿਲੇਗਾ | ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 2015 'ਚ ਲੰਬੀ ਮਿਆਦ ਵਾਲਾ ਵੀਜ਼ਾ (ਐਲ.ਟੀ.ਵੀ.) ਲਾਗੂ ਹੋਣ ਦੇ ...

ਪੂਰੀ ਖ਼ਬਰ »

ਅਮਿਤ ਸ਼ਾਹ ਨੂੰ ਏਮਜ਼ 'ਚੋਂ ਮਿਲੀ ਛੁੱਟੀ

ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਦੇ ਇਲਾਜ ਤੋਂ ਬਾਅਦ ਏਮਜ਼ ਤੋਂ ਐਤਵਾਰ ਨੂੰ ਛੁੱਟੀ ਮਿਲ ਗਈ | ਏਮਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਵਾਇਨ ਫਲੂ ਦੇ ਇਲਾਜ ਤੋਂ ਬਾਅਦ ਅਮਿਤ ਸ਼ਾਹ ਨੂੰ ...

ਪੂਰੀ ਖ਼ਬਰ »

ਖੁੰਢ-ਚਰਚਾ

ਸੱਤਾ ਹਾਸਲ ਕਰਨਾ ਹੀ ਕੀ ਲੋਕਤੰਤਰ ਹੈ? ਭਾਰਤ ਨੇ ਆਜ਼ਾਦੀ ਤੋਂ ਬਾਅਦ ਸੱਤਾ ਸੰਭਾਲਦੇ ਹੀ ਲੋਕਤੰਤਰ ਨੂੰ ਅਪਣਾਇਆ¢ ਲੋਕਤੰਤਰ ਦਾ ਮਤਲਬ 'ਲੋਕਾਂ ਦਾ ਸ਼ਾਸਨ, ਲੋਕਾਂ ਦੇ ਲਈ' ਪਰ ਭਾਰਤ 'ਚ ਲੋਕਤੰਤਰ ਦਾ ਅਰਥ ਕੁਝ ਹੋਰ ਨਜ਼ਰੀਂ ਪੈਂਦਾ ਹੈ ¢ ਇਥੇ ਸਾਰੀਆਂ ਹੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX