ਵਾਰਾਨਸੀ, 21 ਜਨਵਰੀ (ਏਜੰਸੀ)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਵਾਸੀ ਭਾਰਤੀਆਂ ਦੀ ਵਿਸ਼ਵ 'ਚ ਵਧਦੀ ਤਾਕਤ ਨੂੰ ਅਹਿਮ ਦੱਸਦੇ ਹੋਏ ਦੁਨੀਆ ਭਰ 'ਚ ਫੈਲੇ ਭਾਰਤੀ ਮੂਲ ਦੇ ਤਿੰਨ ਕਰੋੜ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 2022 ਤੱਕ 'ਨਿਊ ਯੰਗ ਇੰਡੀਆ' ਬਣਾਉਣ 'ਚ ਆਪਣਾ ...
ਚੰਡੀਗੜ੍ਹ/ਸ਼ਿਮਲਾ/ਸ੍ਰੀਨਗਰ, 21 ਜਨਵਰੀ (ਏਜੰਸੀ, ਮਨਜੀਤ ਸਿੰਘ)-ਪਹਾੜਾਂ 'ਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ 'ਚ ਭਾਰੀ ਮੀਂਹ ਪੈਣ ਨਾਲ ਠੰੰਢ ਵਧ ਗਈ ਹੈ | ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਪਏ ਭਾਰੀ ਮੀਂਹ ਕਾਰਨ ਦੋਵਾਂ ਸੂਬਿਆਂ 'ਚ ਸਾਧਾਰਨ ਨਾਲੋਂ ਤਾਪਮਾਨ ...
ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਦਿੱਲੀ ਦੇ ਨਜਫਗੜ੍ਹ ਵਿਚ ਮੀਂਹ ਕਾਰਨ ਇਕ ਗੁਦਾਮ ਦੀ ਕੰਧ ਡਿੱਗ ਗਈ ਜਿਸ ਕਾਰਨ ਦੋ ਕਾਮਿਆਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ | ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਜਸਵੀਰ (20) ਅਤੇ ਕਰੀਮ (25) ...
ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-ਪੀ.ਐੱਨ.ਬੀ. ਘੁਟਾਲੇ ਦੇ ਮੁੱਖ ਦੋਸ਼ੀ ਮੇਹੁਲ ਚੋਕਸੀ ਨੇ ਆਪਣੀ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ ਅਤੇ ਆਪਣਾ ਪਾਸਪੋਰਟ ਐਾਟੀਗੁਆ ਦੇ ਸਪੁਰਦ ਕਰ ਦਿੱਤਾ ਹੈ | ਮੇਹੁਲ ਚੋਕਸੀ ਨੇ ਭਾਰਤੀ ਹਾਈ ਕਮਿਸ਼ਨ 'ਚ ਆਪਣਾ ਪਾਸਪੋਰਟ ...
ਸੁਰਿੰਦਰ ਕੋਛੜ ਅੰਮਿ੍ਤਸਰ, 21 ਜਨਵਰੀ-ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਦੇ ਵਿਹਾਰਕ ਹੱਲ ਲਈ 'ਮੈਮੋਰੰਡਮ ਆਫ਼ ਅੰਡਰਸਟੈਂਡਿੰਗ' ਭਾਵ ਸਾਂਝੇ ਲਾਂਘੇ ਨੂੰ ਲੈ ਕੇ ਆਪਸੀ ਲਿਖਤੀ ਸਮਝੌਤੇ ਦੀ ਕਾਰਵਾਈ ਤਹਿਤ ਪਾਕਿਸਤਾਨ ਵਲੋਂ ਭਾਰਤ ਸਰਕਾਰ ਨੂੰ ...
ਜਲੰਧਰ, 21 ਜਨਵਰੀ (ਅਜੀਤ ਬਿਊਰੋ)-ਸੜਕ, ਆਵਾਜਾਈ ਤੇ ਰਾਸ਼ਟਰੀ ਰਾਜ ਮਾਰਗ ਮੰਤਰਾਲਾ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ 'ਚ ਜ਼ਮੀਨ ਦੀ ਪ੍ਰਾਪਤੀ ਲਈ ਨੈਸ਼ਨਲ ਹਾਈਵੇਅ ਐਕਟ ਦੀ ਧਾਰਾ 3 ਅਧੀਨ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ | ਨੋਟੀਫਿਕੇਸ਼ਨ ...
ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ 2019 ਦਾ ਆਮ ਬਜਟ ਮੱਧ ਵਰਗ ਦੇ ਲਈ ਕੁਝ ਰਾਹਤ ਭਰੀ ਖ਼ਬਰ ਲਿਆ ਸਕਦਾ ਹੈ | 1 ਫਰਵਰੀ ਨੂੰ ਪੇਸ਼ ਹੋਣ ਜਾ ਰਹੇ ਬਜਟ 'ਚ ਵਿੱਤ ਮੰਤਰੀ ਅਰੁਣ ਜੇਤਲੀ ਮੱਧ ਵਰਗ ਨੂੰ ਰਾਹਤ ਦਿੰਦੇ ਹੋਏ ਕਰ ਛੋਟ ਦੀ ਸੀਮਾ ...
ਚੰਡੀਗੜ੍ਹ, 21 ਜਨਵਰੀ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਵਲੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਮੈਂਬਰੀ ਰੱਦ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ | ਇਹ ਨੋਟਿਸ ਸੰਵਿਧਾਨ ਦੇ 10ਵੀਂ ਅਨੁਸੂਚੀ ਤਹਿਤ ਜਾਰੀ ਕੀਤਾ ਗਿਆ ਹੈ | ਜਾਣਕਾਰੀ ...
ਮੇਹਲੀ, 21 ਜਨਵਰੀ (ਸੰਦੀਪ ਸਿੰਘ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ਵਿਖੇ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਮਿ੍ਤਕ
ਨੌਜਵਾਨ ਗੁਰਪ੍ਰੀਤ ਉਰਫ਼ ਗੋਪੀ (35) ਦੀ ਦਾਦੀ ਸੱਤਿਆ ਅਤੇ ਦਾਦਾ ਪਰਮਜੀਤ ਨੇ ਦੱਸਿਆ ...
ਨਵੀਂ ਦਿੱਲੀ, 21 ਜਨਵਰੀ (ਪੀ.ਟੀ.ਆਈ.)-ਸਮਾਜ ਸੇਵੀ ਅੰਨਾ ਹਜ਼ਾਰੇ ਨੇ ਸੋਮਵਾਰ ਨੂੰ ਇਥੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਲਾਗੂ ਕਰਨ ਅਤੇ ਕਿਸਾਨਾਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ 30 ਜਨਵਰੀ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ...
ਜੋਗਿੰਦਰ ਸਿੰਘ
ਜਗਰਾਉਂ, 21 ਜਨਵਰੀ-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਨੇਤਾ ਅਤੇ ਜਗਰਾਉਂ ਤੋਂ 'ਆਪ' ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਪਾਰਟੀ ਦੀ ਬਰਨਾਲਾ ਰੈਲੀ 'ਚ ਸ਼ਾਮਿਲ ਨਾ ਹੋਣਾ ਤੇ ਰੈਲੀ ਤੋਂ ਪਹਿਲਾਂ ਆਪਣਾ ਮੋਬਾਈਲ ਫ਼ੋਨ ਵੀ ਬੰਦ ਕਰ ਲੈਣਾ ਪਾਰਟੀ ਹਾਈਕਮਾਨ ਤੇ ਹਲਕੇ ਦੇ ਲੋਕਾਂ ਲਈ ਬੁਝਾਰਤ ਬਣਿਆ ਹੋਇਆ ਹੈ | ਭਾਵੇਂ ਇਸ ਬਾਰੇ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਬੀਬੀ ਮਾਣੂੰਕੇ ਸਮੇਤ ਉਨ੍ਹਾਂ ਦੇ ਪਤੀ ਸੁਖਵਿੰਦਰ ਸਿੰਘ ਤੇ ਹੋਰ ਨੇੜਲਿਆਂ ਦੇ ਵੀ ਫ਼ੋਨ ਅੱਜ ਤੱਕ ਬੰਦ ਹੀ ਆ ਰਹੇ ਹਨ | ਇਹ ਵੀ ਪਤਾ ਲੱਗਾ ਹੈ ਕਿ ਬੀਬੀ ਮਾਣੂੰਕੇ ਨਾਲ ਪੰਜਾਬ ਪੁੱਜੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦਾ ਫ਼ੋਨ ਬੰਦ ਹੋਣ ਕਾਰਨ ਗੱਲ ਨਹੀਂ ਹੋ ਸਕੀ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਬੀ ਮਾਣੂੰਕੇ ਨੂੰ ਪਾਰਟੀ ਹਾਈਕਮਾਨ ਵਲੋਂ ਬਰਨਾਲਾ ਰੈਲੀ 'ਚ ਲਈ 50 ਬੱਸਾਂ ਰਾਹੀਂ ਵਰਕਰਾਂ ਨੂੰ ਲਿਜਾਉਣ ਦੀ ਡਿਊਟੀ ਲਗਾਈ ਗਈ ਸੀ ਪਰ ਰੈਲੀ ਤੋਂ ਇਕ ਦਿਨ ਪਹਿਲਾਂ ਸਨਿਚਰਵਾਰ ਨੂੰ ਸ਼ਾਮ 5 ਵਜੇ ਬੀਬੀ ਮਾਣੂੰਕੇ ਵਲੋਂ ਆਪਣਾ ਫ਼ੋਨ ਹੀ ਬੰਦ ਕਰ ਲਿਆ ਗਿਆ ਤੇ ਨਾ ਹੀ ਰੈਲੀ 'ਚ ਕਿਸੇ ਵਰਕਰ ਨੂੰ ਲਿਜਾਇਆ ਗਿਆ | ਇਸ ਸਬੰਧੀ ਜਗਰਾਉਂ ਤੋਂ 'ਆਪ' ਦੇ ਸੂਬਾ ਜਨਰਲ ਸਕੱਤਰ ਗੋਪੀ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੀ ਬੀਬੀ ਮਾਣੂੰਕੇ ਦੀ ਰੈਲੀ 'ਚੋਂ ਗੈਰ-ਹਾਜ਼ਰੀ ਤੇ ਫ਼ੋਨ ਬੰਦ ਹੋਣ 'ਤੇ ਚਿੰਤਾ ਪ੍ਰਗਟਾਈ | ਉਨ੍ਹਾਂ ਦੱਸਿਆ ਕਿ ਬੀਬੀ ਮਾਣੂੰਕੇ ਨਾਲ ਪਾਰਟੀ ਹਾਈਕਮਾਨ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸੰਪਰਕ ਨਹੀਂ ਹੋ ਰਿਹਾ | ਇਸ ਦੌਰਾਨ ਭਾਵੇਂ ਉਨ੍ਹਾਂ ਦੇ ਕਈ ਹੋਰ ਨੇੜਲਿਆਂ ਨਾਲ ਵੀ ਗੱਲ ਕੀਤੀ ਗਈ ਤੇ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਬੀਬੀ ਮਾਣੂੰਕੇ ਗੁਜਰਾਤ 'ਚ ਵਿਆਹ ਗਏ ਹਨ, ਜਿਸ ਕਰਕੇ ਉਨ੍ਹਾਂ ਦੇ ਫ਼ੋਨ ਬੰਦ ਹਨ ਪਰ ਰੈਲੀ ਤੋਂ ਇਕ ਦਿਨ ਪਹਿਲਾਂ ਬਿਨਾਂ ਦੱਸੇ ਇਸ ਤਰ੍ਹਾਂ ਵਿਆਹ 'ਤੇ ਚਲੇ ਜਾਣ ਦੀ ਗੱਲ ਹਜ਼ਮ ਨਹੀਂ ਹੋ ਰਹੀ |
ਘਰੇਲੂ ਪ੍ਰੋਗਰਾਮ 'ਤੇ ਬਾਹਰ ਹਾਂ-ਬੀਬੀ ਮਾਣੂੰਕੇ
ਇਸੇ ਦੌਰਾਨ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੇਰ ਸ਼ਾਮ 'ਅਜੀਤ' ਨੂੰ ਵਟਸਐਪ 'ਤੇ ਭੇਜੀ ਆਪਣੀ ਆਡੀਓ ਰਿਕਾਰਡਿੰਗ 'ਚ ਕਿਹਾ ਕਿ ਉਹ ਕਿਸੇ ਘਰੇਲੂ ਪ੍ਰੋਗਰਾਮ 'ਤੇ ਬਾਹਰ ਆਏ ਹੋਏ ਹਨ ਅਤੇ ਉਹ ਆਪਣੀ ਪਾਰਟੀ ਨਾਲ ਖੜ੍ਹੇ ਹਨ | ਉਨ੍ਹਾਂ ਆਪਣਾ ਫ਼ੋਨ ਬੰਦ ਹੋਣ ਦਾ ਕਾਰਨ ਆਪਣਾ ਮੋਬਾਈਲ ਫ਼ੋਨ ਡਿੱਗ ਜਾਣਾ ਦੱਸਿਆ ਤੇ ਇਸ ਸਬੰਧੀ ਲੋਕਾਂ ਵਲੋਂ ਉਡਾਈਆਂ ਜਾ ਰਹੀਆਂ ਅਫ਼ਵਾਹਾਂ 'ਤੇ ਵੀ ਹੈਰਾਨੀ ਪ੍ਰਗਟਾਈ | ਬੀਬੀ ਮਾਣੂੰਕੇ ਨਾਲ ਭਾਵੇਂ ਵਟਸਐਪ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫ਼ੋਨ 'ਤੇ ਗੱਲ ਕਰਨ ਦੀ ਬਜਾਏ ਆਪਣੀ ਰਿਕਾਰਡਿੰਗ ਭੇਜ ਕੇ ਹੀ ਵਾਪਸ ਸੁਨੇਹਾ ਛੱਡਿਆ |
ਮਨਜੀਤ ਸਿੰਘ
ਸ੍ਰੀਨਗਰ, 21 ਜਨਵਰੀ-ਕੇਂਦਰੀ ਕਸ਼ਮੀਰ ਦੇ ਜ਼ਿਲ੍ਹਾ ਬਡਗਾਮ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਹਿਜ਼ਬੁਲ ਮੁਜਾਹਦੀਨ ਦੇ 3 ਅੱਤਵਾਦੀ ਮਾਰੇ ਗਏ | ਸੁਰੱਖਿਆ ਬਲਾਂ ਵਲੋਂ ਭਾਰੀ ਬਰਫ਼ਬਾਰੀ ਦੇ ਬਾਵਜੂਦ ਆਪੇ੍ਰਸ਼ਨ ਜਾਰੀ ਰੱਖਿਆ ਹੋਇਆ ਹੈ | ਮੁਕਾਬਲਾ ...
ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਮੋਦੀ ਸਰਕਾਰ ਦਾ ਅੰਤਿ੍ਮ ਬਜਟ ਵਿੱਤ ਮੰਤਰੀ ਅਰੁਣ ਜੇਤਲੀ ਹੀ ਪੇਸ਼ ਕਰਨਗੇ | ਖ਼ਬਰ ਏਜੰਸੀ ਆਈ.ਏ.ਐਨ.ਐਸ. ਅਨੁਸਾਰ ਆਪਣੇ ਮੈਡੀਕਲ ਚੈਕਅੱਪ ਲਈ ਅਮਰੀਕਾ ਗਏ ਵਿੱਤ ਮੰਤਰੀ 25 ਜਨਵਰੀ ਨੂੰ ਦੇਸ਼ ਪਰਤ ਰਹੇ ਹਨ ਤੇ 1 ਫਰਵਰੀ ਨੂੰ ਬਜਟ ਪੇਸ਼ ...
ਹਰਪ੍ਰੀਤ ਕੌਰ
ਹੁਸ਼ਿਆਰਪੁਰ, 21 ਜਨਵਰੀ-ਲੋਕ ਸਭਾ ਚੋਣਾਂ ਲਈ ਟਿਕਟਾਂ ਦੇ ਚਾਹਵਾਨਾਂ ਦੀ ਦੌੜ ਸ਼ੁਰੂ ਹੋ ਚੁੱਕੀ ਹੈ | ਇਕ ਪਾਸੇ ਇਨ੍ਹਾਂ ਨੇਤਾਵਾਂ ਨੇ ਹਲਕਿਆਂ 'ਚ ਸਰਗਰਮੀ ਵਧਾ ਦਿੱਤੀ ਹੈ ਅਤੇ ਦੂਜੇ ਪਾਸੇ ਦਿੱਲੀ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ | ...
ਨਾਂਦੇੜ, 21 ਜਨਵਰੀ (ਰਵਿੰਦਰ ਸਿੰਘ ਮੋਦੀ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਅਤੇ ਪੰਜ ਪਿਆਰਿਆਂ ਵਲੋਂ ਸੋਮਵਾਰ ਸਵੇਰੇ ਗੁਰਦੁਆਰਾ ਬੋਰਡ ਦੀ ਸੋਧ ਨੂੰ ਰੱਦ ਕਰ ਕੇ ਉਸ ਨੂੰ ਸਰਕਾਰੀ ਪ੍ਰਭਾਵ ਤੋਂ ਬਾਹਰ ਕਰਨ ਦਾ ਗੁਰਮਤਾ ਪਾਸ ਕੀਤਾ ਗਿਆ ਅਤੇ ਇਸ ਦੇ ...
ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-ਚੀਫ਼ ਜਸਟਿਸ ਰੰਜਨ ਗੋਗੋਈ ਨੇ ਸੀ. ਬੀ. ਆਈ. ਦੇ ਅੰਤਿ੍ਮ ਮੁਖੀ ਨਾਗੇਸ਼ਵਰ ਰਾਓ ਦੀ ਨਿਯੁਕਤੀ ਸਬੰਧੀ ਸੁਣਵਾਈ ਤੋਂ ਖ਼ੁਦ ਨੂੰ ਅਲੱਗ ਕਰ ਲਿਆ ਹੈ | ਚੀਫ਼ ਜਸਟਿਸ ਨੇ ਹਿਤਾਂ ਦੇ ਟਕਰਾਅ ਦਾ ਹਵਾਲਾ ਦਿੰਦਿਆਂ ਖ਼ੁਦ ਨੂੰ ਅਮਲੇ ...
ਇਲਾਹਾਬਾਦ, 21 ਜਨਵਰੀ (ਏਜੰਸੀ)-ਇਥੇ ਚੱਲ ਰਹੇ ਕੁੰਭ ਮੇਲੇ ਦੌਰਾਨ ਅੱਜ ਪੰੁਨਿਆ ਮੌਕੇ ਲੱਖਾਂ ਸ਼ਰਧਾਲੂਆਂ ਨੇ ਸ਼ਾਹੀ ਇਸ਼ਨਾਨ ਕੀਤਾ | ਅੱਜ ਦਾ ਇਸ਼ਨਾਨ ਕੁੰਭ ਮੇਲੇ ਦਾ ਦੂਸਰਾ ਸ਼ਾਹੀ ਇਸ਼ਨਾਨ ਹੈ | ਐਤਵਾਰ ਰਾਤ ਤੋਂ ਹੀ ਸਮਾਗਮ ਵਾਲੀ ਥਾਂ 'ਤੇ ਸ਼ਰਧਾਲੂ ਆਉਣੇ ਸ਼ੁਰੂ ...
ਬੇਂਗਲੁਰੂ, 21 ਜਨਵਰੀ (ਏਜੰਸੀ)-ਕਰਨਾਟਕ ਦੇ ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ (111 ਸਾਲ) ਦਾ ਲੰਮੀ ਬੀਮਾਰੀ ਦੇ ਬਾਅਦ ਦਿਹਾਂਤ ਹੋ ਗਿਆ | ਸਵਾਮੀ ਜੀ ਵਲੋਂ ਸਥਾਪਿਤ ਸਿੱਧਗੰਗਾ ਐਜੂਕੇਸ਼ਨ ਸੁਸਾਇਟੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਾਮੀ ਜੀ ...
ਚੇਨਈ, 21 ਜਨਵਰੀ (ਏਜੰਸੀ)-ਮਦਰਾਸ ਹਾਈਕੋਰਟ ਨੇ ਜਨਰਲ ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10 ਫ਼ੀਸਦੀ ਰਾਖਵਾਂਕਰਨ ਨੂੰ ਚੁਣੌਤੀ ਦਿੰਦੀ ਡੀ.ਐਮ.ਕੇ. ਦੀ ਪਟੀਸ਼ਨ 'ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ | ਜਸਟਿਸ ਐਸ. ਮਨੀਕੁਮਾਰ ਤੇ ਸੁਬਰਾਮਨੀਅਮ ...
ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-ਸੀ. ਬੀ. ਆਈ. ਅਧਿਕਾਰੀ ਏ. ਕੇ. ਬੱਸੀ ਨੇ ਸੀ. ਬੀ. ਆਈ. ਦੇ ਮੌਜੂਦਾ ਅੰਤਿ੍ਮ ਡਾਇਰੈਕਟਰ ਐਮ. ਨਾਗੇਸ਼ਵਰ ਰਾਓ 'ਤੇ ਤੰਗ ਕਰਨ ਦਾ ਇਲਜ਼ਾਮ ਲਾਉਂਦਿਆਂ ਪੋਰਟ ਬਲੇਅਰ 'ਚ ਕੀਤੇ ਆਪਣੇ ਤਬਾਦਲੇ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ | ...
ਅੰਮਿ੍ਤਸਰ, 21 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਛੋਟੀ ਉਮਰ ਦੀਆਂ ਹਿੰਦੂ ਕੁੜੀਆਂ ਨੂੰ ਅਗਵਾ ਕੀਤੇ ਜਾਣ ਦੇ ਮਾਮਲੇ ਲਗਾਤਾਰ ਜ਼ੋਰ ਫੜਦੇ ਜਾ ਰਹੇ ਹਨ | ਇਸ ਦੇ ਚੱਲਦਿਆਂ ਬੀਤੇ ਦਿਨ ਸੂਬਾ ਸਿੰਧ ਦੇ ਜ਼ਿਲ੍ਹਾ ਥਰਪਾਰਕਰ ਦੇ ਪਿੰਡ ਬਕਾਊ 'ਚ 16 ...
ਲੰਡਨ, 21 ਜਨਵਰੀ (ਏਜੰਸੀ)-ਅਮਰੀਕਾ 'ਚ ਰਾਜਨੀਤਕ ਸ਼ਰਨ ਦੀ ਮੰਗ ਕਰ ਰਹੇ ਇਕ ਭਾਰਤੀ ਸਾਈਬਰ ਮਾਹਿਰ ਨੇ ਦਾਅਵਾ ਕੀਤਾ ਹੈ ਕਿ 2014 ਦੀਆਂ ਆਮ ਚੋਣਾਂ 'ਚ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਨੂੰ ਹੈਕ ਕਰਕੇ ਧਾਂਦਲੀ ਕੀਤੀ ਗਈ ਸੀ | 'ਸਕਾਈਪ' ਰਾਹੀਂ ਲੰਡਨ 'ਚ ਪ੍ਰੈੱਸ ਕਾਨਫਰੰਸ ...
ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-1 ਫਰਵਰੀ ਨੂੰ ਪੇਸ਼ ਹੋਣ ਵਾਲੇ ਕੇਂਦਰੀ ਬਜਟ 2019 ਦੇ ਦਸਤਾਵੇਜ਼ਾਂ ਦੀ ਛਪਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਰਵਾਇਤ ਮੁਤਾਬਿਕ ਹਲਵਾ ਸਮਾਗਮ ਕੀਤਾ ਗਿਆ | ਖ਼ਜ਼ਾਨਾ ਮੰਤਰੀ ਅਰੁਣ ਜੇਤਲੀ, ਜੋ ਇਸ ਸਮੇਂ ਇਲਾਜ ਲਈ ਅਮਰੀਕਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX