ਤਾਜਾ ਖ਼ਬਰਾਂ


ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਭਾਰਤ 'ਚ ਦੇਖਣ ਨੂੰ ਨਹੀਂ ਮਿਲੇਗਾ 'ਪਾਕਿਸਤਾਨ ਸੁਪਰ ਲੀਗ' ਦਾ ਪ੍ਰਸਾਰਨ, ਡੀ ਸਪੋਰਟ ਨੇ ਲਗਾਈ ਰੋਕ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦਾ ਅਸਰ ਹੁਣ ਸਪੋਰਟਸ 'ਤੇ ਦੇਖਣ ਨੂੰ ਮਿਲ ਰਿਹਾ ....
ਖੰਨਾ 'ਚ ਸਵਾਈਨ ਫਲੂ ਕਾਰਨ ਔਰਤ ਦੀ ਹੋਈ ਮੌਤ
. . .  1 day ago
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)- ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ ਜਿੱਥੇ ਇਸ ਬਿਮਾਰੀ ਕਾਰਨ ਬੀਤੀ ਰਾਤ 56 ਸਾਲ ਦੀ ਸੁਰਿੰਦਰ ਕੌਰ ....
ਇਟਲੀ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇੱਕ ਜ਼ਖਮੀ
. . .  1 day ago
ਮਿਲਾਨ(ਇਟਲੀ) 17 ਫਰਵਰੀ ( ਇੰਦਰਜੀਤ ਸਿੰਘ ਲੁਗਾਣਾ) - ਇਟਲੀ 'ਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਢਾ ਨਹੀ ਸੀ ਪਿਆ ਕਿ ਕਲ ਇਕ ਹੋਰ ਆਪਸੀ ਝਗੜੇ 'ਚ ਇਕ ਪੰਜਾਬੀ ਵੱਲੋਂ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ....
'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
. . .  1 day ago
ਬਠਿੰਡਾ, 17 ਫਰਵਰੀ (ਕਮਲਜੀਤ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਅੱਜ ਮਾਝਾ ਜ਼ੋਨ ਦੇ ਪ੍ਰਧਾਨਸੁਖਰਾਜ ਸਿੰਘ ਬਲ ਨਾਲ ਵਿਆਹ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ .....
ਮੁਸਲਿਮ ਭਾਈਚਾਰੇ ਨੇ ਅੱਤਵਾਦ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕੱਢਿਆ ਸ਼ਾਂਤੀ ਮਾਰਚ
. . .  1 day ago
ਫ਼ਾਜ਼ਿਲਕਾ, 17 ਫ਼ਰਵਰੀ (ਪ੍ਰਦੀਪ ਕੁਮਾਰ)- ਜੰਮੂ ਕਸ਼ਮੀਰ 'ਚ ਪੁਲਵਾਮਾਂ ਹਮਲੇ ਤੋਂ ਬਾਅਦ ਫ਼ਾਜ਼ਿਲਕਾ ਦੇ ਮੁਸਲਿਮ ਭਾਈਚਾਰੇ ਨੇ ਰੋਸ ਪ੍ਰਗਟ ਕਰਦਿਆਂ ਪਾਕਿਸਤਾਨ ਅਤੇ ਅੱਤਵਾਦ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸ਼ਾਂਤੀ ਮਾਰਚ ਕੱਢਿਆ। ਇਸ ਦੌਰਾਨ ਮੁਸਲਿਮ ...
ਪ੍ਰਧਾਨ ਮੰਤਰੀ ਮੋਦੀ ਨੇ ਹਜ਼ਾਰੀ ਬਾਗ 'ਚ ਕਈ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਰਾਂਚੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਹਜ਼ਾਰੀ ਬਾਗ 'ਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ...
ਪੁਲਵਾਮਾ ਹਮਲਾ : ਰਾਜਨਾਥ ਸਿੰਘ ਨੇ ਇਕ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਭੁਵਨੇਸ਼ਵਰ, 17 ਫਰਵਰੀ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਦ੍ਰਕ 'ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਦੌਰਾਨ ਰਾਜਨਾਥ ਸਿੰਘ ਨੇ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ ਦੇ ਕਾਫ਼ਲੇ 'ਤੇ ਹੋਏ ਹਮਲੇ....
ਪਿੰਡ ਰੌਲੀ ਪਹੁੰਚੇ ਕੈਪਟਨ, ਸਕੂਲ ਅਤੇ ਸੜਕ ਦਾ ਨਾਂ ਸ਼ਹੀਦ ਕੁਲਵਿੰਦਰ ਦੇ ਨਾਂਅ 'ਤੇ ਰੱਖਣ ਦਾ ਕੀਤਾ ਐਲਾਨ
. . .  1 day ago
ਨੂਰਪੁਰ ਬੇਦੀ, 17 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪਿੰਡ ਰੌਲੀ ਦੇ ਜਵਾਨ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ...
ਸੋਸ਼ਲ ਮੀਡੀਆ 'ਤੇ ਸਾਂਝੀਆਂ ਨਾ ਕੀਤੀਆਂ ਜਾਣ ਸ਼ਹੀਦ ਜਵਾਨਾਂ ਦੇ ਅੰਗਾਂ ਦੀਆਂ ਫ਼ਰਜ਼ੀ ਤਸਵੀਰਾਂ -ਸੀ.ਆਰ.ਪੀ.ਐਫ
. . .  1 day ago
ਨਵੀਂ ਦਿੱਲੀ, 17 ਫਰਵਰੀ- 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ ਦੇ ਕਾਫ਼ਲੇ 'ਤੇ ਹੋਏ ਹਮਲੇ 'ਚ 42 ਜਵਾਨ ਸ਼ਹੀਦ ਹੋਏ ਹਨ। ਇਸ ਘਟਨਾ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ 'ਚ ਗ਼ੁੱਸਾ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਸਰਕਾਰ ਤੋਂ ਇਹ ਮੰਗ ....
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨ ਨਸੀਰ ਦੇ ਪਰਿਵਾਰਕ ਮੈਂਬਰਾਂ ਲਈ ਜੰਮੂ-ਕਸ਼ਮੀਰ ਦੇ ਰਾਜਪਾਲ ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਹਵਾਈ ਹਮਲੇ 'ਚ ਮਾਰੇ ਗਏ ਇਸਲਾਮਿਕ ਸਟੇਟ ਦੇ ਚਾਰ ਅੱਤਵਾਦੀ
. . .  1 day ago
ਪੁਲਵਾਮਾ ਹਮਲੇ 'ਤੇ ਬੋਲੇ ਪ੍ਰਧਾਨ ਮੰਤਰੀ ਮੋਦੀ- ਜੋ ਅੱਗ ਤੁਹਾਡੇ ਦਿਲ 'ਚ ਹੈ, ਉਹੀ ਅੱਗ ਮੇਰੇ ਦਿਲ 'ਚ ਸੁਲਗ ਰਹੀ ਹੈ
. . .  1 day ago
ਬਰਨਾਲਾ : ਪ੍ਰੈੱਸ ਕਲੱਬ ਦੇ ਚੋਣ ਨਤੀਜਿਆਂ ਦਾ ਹੋਇਆ ਐਲਾਨ
. . .  1 day ago
ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਅੰਬਿਕਾ ਸੋਨੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਮਾਘ ਸੰਮਤ 550
ਵਿਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ

ਪਹਿਲਾ ਸਫ਼ਾ

ਭਾਗ ਪਹਿਲਾ

ਇਸਾਈ ਮੱਤ ਦੇ ਉੱਭਰੇ ਡੇਰੇਦਾਰਾਂ ਦੀਆਂ ਵਧੀਆਂ ਪੰਜਾਬ 'ਚ ਸਰਗਰਮੀਆਂ

• ਸਾਦਗੀ ਦੀ ਥਾਂ ਚਮਕ-ਦਮਕ ਦੇ ਮਾਲਕ ਨੇ ਨੌਜਵਾਨ ਡੇਰੇਦਾਰ • ਸੋਸ਼ਲ ਮੀਡੀਆ ਬਣਿਆ ਪ੍ਰਚਾਰਕਾਂ ਲਈ ਵਰਦਾਨ
ਮੇਜਰ ਸਿੰਘ
ਜਲੰਧਰ, 23 ਜਨਵਰੀ-ਜਲੰਧਰ ਦੇ ਬਾਹਰਵਾਰ ਪੈਂਦਾ ਹੈ ਪਿੰਡ ਖਾਂਬਰਾ | ਇਥੇ 6 ਕੁ ਸਾਲ ਪਹਿਲਾਂ ਨਸ਼ਿਆਂ ਦੇ ਐਬ 'ਚ ਪਏ ਇੰਜੀਨੀਅਰਿੰਗ ਦੇ ਦਰਮਿਆਨੇ ਪਰਿਵਾਰ ਦੇ ਨੌਜਵਾਨ ਅੰਕੁਰ ਨਰੂਲਾ ਨੇ ਪ੍ਰਾਰਥਨਾ ਰਾਹੀਂ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਤੇ ਬਿਮਾਰੀਆਂ ਦੂਰ ਕਰਨ ਦਾ ਅਜਿਹਾ ਅਡੰਬਰ ਰਚਿਆ ਕਿ ਉਸ ਨੇ ਥੋੜ੍ਹੇ ਹੀ ਸਮੇਂ ਵਿਚ ਹੁਣ ਆਪਣੇ ਘਰ ਵਾਲੀ ਜਗ੍ਹਾ ਛੱਡ ਕੇ ਪਿੰਡ ਦੇ ਨਾਲ ਲਗਦੀ ਮਹਿੰਗੇ ਭਾਅ ਦੀ 30 ਏਕੜ ਦੇ ਕਰੀਬ ਜ਼ਮੀਨ ਖ਼ਰੀਦ ਲਈ ਹੈ ਤੇ ਚਾਰ ਏਕੜ 'ਚ ਇਕ ਵੱਡਾ ਆਲੀਸ਼ਾਨ ਗਿਰਜਾ ਘਰ ਉਸਾਰਿਆ ਜਾ ਰਿਹਾ ਹੈ ਤੇ ਬਾਕੀ ਥਾਂ 'ਚ ਤੰਬੂ ਲਗਾ ਕੇ ਹਫ਼ਤੇ 'ਚ ਦੋ ਵਾਰ ਪ੍ਰਾਰਥਨਾ ਸਭਾ (ਸਤਿਸੰਗ) ਕੀਤੀ ਜਾਂਦੀ ਹੈ | ਇਸ ਸਤਿਸੰਗ ਵਿਚ ਹਰ ਹਫ਼ਤੇ ਐਤਵਾਰ ਨੂੰ 25-30 ਹਜ਼ਾਰ ਦੇ ਕਰੀਬ ਸੰਗਤ ਹਾਜ਼ਰੀ ਭਰਦੀ ਦੱਸੀ ਜਾਂਦੀ ਹੈ | ਇਸ ਤੋਂ ਡੇਢ-ਦੋ ਕਿਲੋਮੀਟਰ ਦੂਰ ਪਿੰਡ ਤਾਜਪੁਰ ਹੈ, ਜਿਥੇ ਪਿੰਡ ਦੇ ਬਾਹਰ ਇਕ ਹਰਿਆਣਵੀ ਜਾਟ ਬਜਿੰਦਰ ਸਿੰਘ ਇਹੋ ਜਿਹਾ ਹੀ ਅਡੰਬਰ ਚਲਾ ਰਿਹਾ ਹੈ | ਇਸ ਹਰਿਆਣਵੀ ਜਾਟ ਨੇ ਨਿਊ ਚੰਡੀਗੜ੍ਹ 'ਚ ਵੀ ਅਜਿਹਾ ਹੀ ਇਕ ਕੇਂਦਰ ਖੋਲਿ੍ਹਆ ਹੈ | ਦੋਵੇਂ ਥਾਂ ਉਹ ਬੁੱਧਵਾਰ ਤੇ ਐਤਵਾਰ ਸਮਾਗਮ ਕਰਦਾ ਹੈ | ਪਿਛਲੇ ਵਰ੍ਹੇ ਬਜਿੰਦਰ ਸਿੰਘ ਨੂੰ ਜਬਰ ਜਨਾਹ ਤੇ ਠੱਗੀ ਮਾਰਨ ਦੇ ਦੋਸ਼ ਵਿਚ ਦਿੱਲੀ ਹਵਾਈ ਅੱਡੇ ਤੋਂ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ ਤੇ ਕੁਝ ਸਮਾਂ ਜੇਲ੍ਹ 'ਚ ਰਹਿਣ ਬਾਅਦ ਹੁਣ ਜ਼ਮਾਨਤ 'ਤੇ ਹੈ | ਉਸ ਵਲੋਂ ਤੰਬੂ ਲਗਾ ਕੇ ਕੀਤੇ ਜਾ ਰਹੇ ਸਤਿਸੰਗ 'ਚ ਡੇਢ ਕੁ ਸਾਲ ਵਿਚ ਹੀ ਹਰ ਐਤਵਾਰ 10 ਹਜ਼ਾਰ ਤੋਂ ਵਧੇਰੇ ਲੋਕ ਹਾਜ਼ਰੀ ਭਰਨ ਆਉਂਦੇ ਦੱਸੇ ਜਾਂਦੇ ਹਨ, ਤੀਜਾ ਅਜਿਹਾ ਕੇਂਦਰ ਜਲੰਧਰ-ਕਪੂਰਥਲਾ ਸੜਕ 'ਤੇ ਪੈਂਦੇ ਪਿੰਡ ਖੋਜੇਵਾਲ ਵਿਚ ਹੈ | ਵਧੇਰੇ ਜੱਟ ਸਿੱਖ ਵਸੋਂ ਵਾਲੇ ਇਸ ਪਿੰਡ ਵਿਚ ਪਿਛਲੇ 7-8 ਸਾਲ ਤੋਂ ਨੌਜਵਾਨ ਹਰਪ੍ਰੀਤ ਸਿੰਘ ਦਿਓਲ ਨੇ ਜਦੋਂ ਤੋਂ ਇਸ ਕੇਂਦਰ ਦੀ ਕਮਾਨ ਸੰਭਾਲੀ ਹੈ ਤਾਂ ਇਸ ਦੇ ਆਕਾਰ ਤੇ ਵਕਾਰ 'ਚ ਵੱਡਾ ਵਾਧਾ ਹੋਇਆ ਹੈ | ਹੁਣ ਇਥੇ ਪਿੰਡ ਵਿਚ ਹੀ ਇਕ ਛੋਟੀ ਜਿਹੀ ਇਮਾਰਤ ਵਿਚ ਚੱਲ ਰਹੇ ਪ੍ਰਚਾਰ ਕੇਂਦਰ ਦੇ ਨਾਲ ਬੇਸਮੈਂਟ ਵਾਲਾ ਇਕ ਵੱਡ ਆਕਾਰੀ ਓਪਨ ਡੋਰ ਚਰਚ ਉਸਰ ਰਿਹਾ ਹੈ ਤੇ ਹਫ਼ਤੇ 'ਚ ਦੋ ਵਾਰ ਹੋਣ  ਵਾਲੇ ਸਤਿਸੰਗ ਲਈ ਪਿੰਡ ਦੇ ਨਾਲ ਲਗਦੀ ਢਾਈ ਏਕੜ ਜ਼ਮੀਨ ਖ਼ਰੀਦ ਕੇ ਉਥੇ ਸ਼ੈੱਡ ਉਸਾਰਿਆ ਗਿਆ ਹੈ |
ਇਸਾਈ ਮੱਤ ਦੇ ਡੇਰਿਆਂ ਦਾ ਉਭਾਰ
ਨਵੇਂ ਉੱਭਰ ਰਹੇ ਇਹ ਤਿੰਨੋਂ ਨੌਜਵਾਨ ਪ੍ਰਚਾਰਕ 35-40 ਸਾਲ ਦੀ ਉਮਰ ਦੇ ਹਨ ਤੇ ਇਹ ਯਿਸੂ ਮਸੀਹ ਦੇ ਪੈਰੋਕਾਰ ਬਣ ਕੇ ਪ੍ਰਚਾਰ ਕਰਦੇ ਹਨ | ਪਹਿਲੀ ਵਾਰ ਹੈ ਕਿ ਪੰਜਾਬ ਵਿਚ ਯਿਸੂ ਮਸੀਹ ਦੇ ਮੁੱਖ ਪ੍ਰਚਾਰਕ ਕੋਈ ਪੰਜਾਬੀ ਜਾਂ ਹਰਿਆਣਵੀ ਜਾਟ ਬਣੇ ਹਨ | ਇਹ ਤਿੰਨੇ ਮੁੱਖ ਪ੍ਰਚਾਰਕ ਗ਼ੈਰ-ਇਸਾਈ ਧਰਮਾਂ ਵਿਚੋਂ ਆਏ ਹਨ | ਹਰਪ੍ਰੀਤ ਸਿੰਘ ਦਿਓਲ ਜੱਟ ਸਿੱਖ ਪਰਿਵਾਰਕ ਪਿਛੋਕੜ ਵਾਲਾ ਹੈ, ਜਦਕਿ ਅੰਕੁਰ ਨਰੂਲਾ ਖੱਤਰੀ ਪਰਿਵਾਰ ਨਾਲ ਸਬੰਧਿਤ ਹੈ ਤੇ ਬਜਿੰਦਰ ਸਿੰਘ ਹਰਿਆਣਵੀ ਜਾਟ ਹੈ | ਉਕਤ ਪਿੰਡਾਂ ਦੇ ਲੋਕ ਕੁਝ ਹੀ ਸਾਲਾਂ ਵਿਚ ਇਨ੍ਹਾਂ ਡੇਰਿਆਂ ਦੀ ਧਨ ਦੌਲਤ 'ਚ ਹੋਏ ਵਾਧੇ ਤੋਂ ਹੈਰਾਨ ਹਨ | ਇਸ ਤੋਂ ਪਹਿਲਾਂ ਇਸਾਈ ਧਰਮ ਦੇ ਪ੍ਰਚਾਰਕ ਪਾਦਰੀ ਆਮ ਕਰਕੇ ਕੇਰਲ ਵਾਸੀ ਹੀ ਰਹੇ ਹਨ ਤੇ ਸੰਗਤ ਪੰਜਾਬੀ ਹੁੰਦੀ ਹੈ | ਇਸਾਈ ਧਰਮ ਦੇ ਉਸਰ ਰਹੇ ਇਨ੍ਹਾਂ ਡੇਰਿਆਂ ਦੇ ਮੁਖੀ ਬਾਈਬਲ 'ਚੋਂ ਆਇਤਾਂ ਪੜ੍ਹਦੇ ਹਨ ਤੇ ਯਿਸੂ ਮਸੀਹ ਦੇ ਨਾਂਅ 'ਤੇ ਪ੍ਰਾਰਥਨਾ ਕਰਦੇ ਹਨ | ਰਵਾਇਤੀ ਪਾਦਰੀ ਜਿਥੇ ਵਿਆਹੁਤਾ ਜੀਵਨ ਤੋਂ ਦੂਰ ਰਹਿੰਦੇ ਹਨ, ਉਥੇ ਨਰੂਲਾ ਅਤੇ ਦਿਓਲ ਸ਼ਾਦੀਸ਼ੁਦਾ ਤੇ ਉਨ੍ਹਾਂ ਦੀਆਂ ਪਤਨੀਆਂ ਵੀ ਪ੍ਰਚਾਰਕਾਂ ਵਜੋਂ ਸਰਗਰਮ ਹਨ ਤੇ ਉਹ ਬਾਲ-ਬੱਚੇਦਾਰ ਹਨ | ਪਰ ਇਨ੍ਹਾਂ ਡੇਰਿਆਂ ਦਾ ਇਥੇ ਚੱਲ ਰਹੇ ਰਵਾਇਤੀ ਕੈਥੋਲਿਕ ਜਾਂ ਹੋਰ ਚਰਚਾਂ ਨਾਲ ਕੋਈ ਸਬੰਧ ਨਹੀਂ ਤੇ ਨਾ ਹੀ ਇਨ੍ਹਾਂ ਤਿੰਨਾਂ ਦਾ ਆਪਸ ਵਿਚ ਕੋਈ ਸਰੋਕਾਰ ਹੈ | ਸਗੋਂ ਰਵਾਇਤੀ ਚਰਚ ਵਾਲੇ ਇਨ੍ਹਾਂ ਨਵੇਂ ਜੰਮੇ ਈਸਾਈਅਤ ਦੇ ਪੈਰੋਕਾਰ ਬਣ ਰਹੇ ਡੇਰੇਦਾਰਾਂ ਨਾਲ ਖਾਰ ਵੀ ਖਾਂਦੇ ਹਨ ਤੇ ਉਨ੍ਹਾਂ ਤੋਂ ਚੁਣੌਤੀ ਦਾ ਭੈਅ ਵੀ ਮੰਨ ਰਹੇ ਹਨ | ਇਹ ਸਮਝਿਆ ਜਾ ਰਿਹਾ ਹੈ ਕਿ ਸਿੱਖ ਧਰਮ ਵਾਂਗ ਹੀ ਇਸਾਈ ਮੱਤ 'ਚ ਡੇਰਿਆਂ ਦਾ ਉਭਾਰ ਦਾ ਇਹ ਨਵਾਂ ਰੁਝਾਨ ਹੈ |
ਸ਼ਾਹੀ ਠਾਠ-ਬਾਠ ਤੇ ਚਮਕ-ਦਮਕ ਵਾਲੇ ਪ੍ਰਚਾਰਕ
ਇਸਾਈ ਡੇਰਿਆਂ ਦੇ ਇਹ ਨਵੇਂ ਪ੍ਰਚਾਰਕ ਸ਼ਾਹੀ ਠਾਠ-ਬਾਠ ਤੇ ਚਮਕ-ਦਮਕ ਵਾਲੀ ਜ਼ਿੰਦਗੀ ਜਿਊਣ ਵਾਲੇ ਹਨ | ਰਵਾਇਤੀ ਪਾਦਰੀਆਂ ਵਾਂਗ ਚੋਲੇ ਪਾ ਕੇ ਸਾਦਗੀ ਭਰੀ ਜ਼ਿੰਦਗੀ ਦੀ ਥਾਂ ਇਹ ਨਵੇਂ ਪ੍ਰਚਾਰਕ ਮਹਿੰਗੀਆਂ ਕਾਰਾਂ ਝੂਟਦੇ ਹਨ, ਆਲੀਸ਼ਾਨ ਬੰਗਲੇ ਬਣਾ ਕੇ ਰਹਿੰਦੇ ਹਨ ਅਤੇ ਮਹਿੰਗੀਆਂ ਘੜੀਆਂ ਤੇ ਪੁਸ਼ਾਕਾਂ ਪਾਉਣ ਦੇ ਸ਼ੌਕੀਨ ਹਨ | ਰੂਹਾਨੀਅਤ ਤੇ ਸਾਦਗੀ ਦੀ ਮੂਰਤ ਦੀ ਥਾਂ ਤੜਕ-ਭੜਕ (ਗਲੈਮਰਜ਼) ਜੀਵਨ ਸ਼ੈਲੀ ਦੇ ਧਾਰਨੀ ਹਨ | ਆਲੀਸ਼ਾਨ ਘਰਾਂ 'ਚੋਂ ਨਿਕਲ ਕੇ ਜਦ ਇਹ ਪ੍ਰਚਾਰਕ ਸਤਿਸੰਗ ਵਾਲੀ ਜਗ੍ਹਾ ਪੁੱਜਦੇ ਹਨ ਤਾਂ ਉਨ੍ਹਾਂ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਣ ਲਈ ਬੌਾਸਰ (ਨਿੱਜੀ ਅੰਗ ਰੱਖਿਅਕ) ਪ੍ਰਛਾਵੇਂ ਵਾਂਗ ਉਨ੍ਹਾਂ ਦੇ ਦੁਆਲੇ ਘੇਰਾ ਘੱਤੀ ਰੱਖਦੇ ਹਨ | ਇਹ ਪ੍ਰਚਾਰਕ ਆਮ ਲੋਕਾਂ 'ਚ ਜਾਣ ਤੇ ਉਨ੍ਹਾਂ ਨਾਲ ਘੁਲਣ-ਮਿਲਣ ਤੋਂ ਗੁਰੇਜ਼ ਹੀ ਕਰਦੇ ਹਨ | ਖੋਜੇਵਾਲਾ ਦੇ ਲੋਕ ਕਹਿ ਰਹੇ ਸਨ ਕਿ ਹਰਪ੍ਰੀਤ ਸਿੰਘ ਦਿਓਲ ਪਿੰਡ ਵਿਚ ਰਹਿੰਦੇ ਤਾਂ ਹਨ, ਪਰ ਮਿਲਦੇ-ਜੁਲਦੇ ਕਿਸੇ ਨੂੰ ਨਹੀਂ ਤੇ ਨਾ ਹੀ ਕਿਸੇ ਦੇ ਸਮਾਜਿਕ ਸਮਾਗਮ ਵਿਚ ਹੀ ਸ਼ਾਮਿਲ ਹੁੰਦੇ ਹਨ | ਇਕ ਦੁਕਾਨਦਾਰ ਨੇ ਦੱਸਿਆ ਕਿ ਦਿਓਲ ਘਰ ਵਿਚੋਂ ਹੀ ਗੱਡੀ ਵਿਚ ਬੈਠ ਜਾਂਦੇ ਹਨ ਤੇ ਰਸਤੇ ਵਿਚ ਦੁਆ-ਸਲਾਮ ਦਾ ਸਵਾਗਤ ਵੀ ਸ਼ੀਸ਼ਾ ਬੰਦ ਗੱਡੀ ਵਿਚੋਂ ਹੀ ਕਰਦੇ ਹਨ | ਅੰਕੁਰ ਨਰੂਲਾ ਵੀ ਆਮ ਮਿਲਣ ਤੋਂ ਗੁਰੇਜ਼ ਕਰਦੇ ਹਨ ਤੇ ਜਦ ਉਹ ਚਰਚ ਆਉਂਦਾ ਹੈ ਤਾਂ ਸਭ ਭਗਤਾਂ ਨੂੰ ਵਲੰਟੀਅਰਾਂ ਵਲੋਂ ਆਸੇ-ਪਾਸੇ ਕਰ ਦਿੱਤਾ ਜਾਂਦਾ ਹੈ | ਇਹ ਪ੍ਰਚਾਰਕ ਸਿਰਫ ਪ੍ਰਾਰਥਨਾ ਸਮੇਂ ਹੀ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦੇ ਹਨ, ਉਹ ਰਵਾਇਤੀ ਪ੍ਰਚਾਰਕਾਂ ਵਾਂਗ ਬੈਠ ਕੇ ਕਥਾ ਕੀਰਤਨ ਜਾਂ ਪ੍ਰਾਰਥਨਾ ਕਰਨ ਦੀ ਥਾਂ ਬੜੇ ਦਿਲਖਿੱਚਵੇਂ ਅੰਦਾਜ਼ ਵਿਚ ਵੱਡੀ ਉੱਚੀ ਲੰਮੀ ਸਟੇਜ ਤੋਂ ਹੱਥ ਵਿਚ ਮਾਈਕ ਫੜੀ ਵੱਡੇ ਗਾਇਕਾਂ ਜਾਂ ਐਕਟਰਾਂ ਵਾਂਗ ਤੁਰਦੇ-ਫਿਰਦੇ ਸੰਗਤ ਨੂੰ ਉਪਦੇਸ਼ ਦਿੰਦੇ ਹਨ | ਤਿੰਨਾਂ ਹੀ ਪ੍ਰਚਾਰਕਾਂ ਦੇ ਚਿਹਰੇ ਮੋਹਰੇ ਧਾਰਮਿਕ ਆਗੂਆਂ ਦੀ ਥਾਂ ਫ਼ਿਲਮੀ ਕਲਾਕਾਰਾਂ ਨਾਲ ਵਧੇਰੇ ਮਿਲਦੇ-ਜੁਲਦੇ ਹਨ | ਪ੍ਰਚਾਰਕਾਂ ਦਾ ਗਲੈਮਰਜ਼ ਭਰਿਆ ਅੰਦਾਜ਼ ਅੱਜਕਲ੍ਹ ਦੀ ਨਵੀਂ ਪੀੜ੍ਹੀ ਨੂੰ ਵਧੇਰੇ ਭਾਉਂਦਾ ਹੈ ਤੇ ਇਹ ਡੇਰੇ ਨਵੀਂ ਪੀੜ੍ਹੀ ਨੂੰ ਵਧੇਰੇ ਆਕਰਸ਼ਤ ਕਰ ਰਹੇ ਹਨ | ਖ਼ਾਂਬਰਾ ਵਿਖੇ ਅੰਕੁਰ ਨਰੂਲਾ ਦੇ ਸਤਿਸੰਗ ਵਿਚ ਤਾਂ ਨੌਜਵਾਨ ਮੁੰਡੇ-ਕੁੜੀਆਂ ਸਾਜ਼ਾਂ ਦੀ ਤਾਲ 'ਤੇ ਪ੍ਰਭੂ ਯਿਸੂ ਦੇ ਗੁਣਗਾਣ 'ਚ ਮਦਹੋਸ਼ ਹੋਏ ਖ਼ੂਬ ਨੱਚਦੇ, ਟੱਪਦੇ ਤੇ ਤਾੜੀਆਂ ਵਜਾਉਂਦੇ ਵੀ ਨਜ਼ਰ ਆਉਂਦੇ ਹਨ | ਅੰਕੁਰ ਨਰੂਲਾ ਦੇ ਕੰਪਲੈਕਸ 'ਚ 24 ਘੰਟੇ ਸੀ. ਸੀ. ਟੀ. ਵੀ. ਕੈਮਰੇ ਨਿਗਰਾਨੀ ਕਰਦੇ ਹਨ ਤੇ ਸਭ ਰਸਤਿਆਂ 'ਤੇ ਸੁਰੱਖਿਆ ਕਰਮੀ ਖੜ੍ਹੇ ਰਹਿੰਦੇ ਹਨ |
ਸੋਸ਼ਲ ਮੀਡੀਆ ਬਣਿਆ ਵਰਦਾਨ
ਸੋਸ਼ਲ ਮੀਡੀਆ ਉਕਤ ਡੇਰੇਦਾਰਾਂ ਦੇ ਪ੍ਰਚਾਰ ਤੇ ਫੈਲਾਅ ਦਾ ਵੱਡਾ ਜ਼ਰੀਆ ਬਣਿਆ ਹੋਇਆ ਹੈ | ਤਿੰਨੇ ਹੀ ਪ੍ਰਚਾਰਕ ਸੋਸ਼ਲ ਮੀਡੀਆ ਦੀ ਖ਼ੂਬ ਵਰਤੋਂ ਕਰਦੇ ਹਨ | ਉਨ੍ਹਾਂ ਦਾ ਹਰ ਸਤਿਸੰਗ ਆਨਲਾਈਨ ਹੁੰਦਾ ਹੈ | ਯੂ. ਟਿਊਬ 'ਤੇ ਇਹ ਵੀਡੀਓ ਫ਼ਿਲਮਾਂ ਆਮ ਚਲਦੀਆਂ ਹਨ, ਫੇਸਬੁੱਕ, ਵੈੱਬ ਟੀ. ਵੀ. ਆਦਿ ਰਾਹੀਂ ਉਨ੍ਹਾਂ ਦੇ ਪ੍ਰੋਗਰਾਮ ਦੁਨੀਆ ਭਰ 'ਚ ਵੇਖੇ ਜਾ ਸਕਦੇ ਹਨ | ਨਰੂਲਾ ਤੇ ਦਿਓਲ ਦੇ ਪ੍ਰੋਗਰਾਮ ਦੂਰਦਰਸ਼ਨ 'ਤੇ ਵੀ ਚਲਦੇ ਹਨ | ਖਾਂਬਰਾ ਵਿਖੇ ਉਸਰ ਰਹੇ ਚਰਚ 'ਚ ਆਪਣੀ ਮਾਂ ਨਾਲ ਆਈ ਹੋਈ ਇਕ ਨੌਜਵਾਨ ਔਰਤ ਨੇ ਦੱਸਿਆ ਕਿ ਉਹ ਮਹਾਰਾਸ਼ਟਰ ਦੇ ਜ਼ਿਲ੍ਹਾ ਸਿਤਾਰਾ ਦੇ ਇਕ ਪਿੰਡ ਤੋਂ ਆਈ ਹੈ ਤੇ ਉਹ ਅੰਕੁਰ ਨਰੂਲਾ ਦੇ ਆਨਲਾਈਨ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਇਥੇ ਪੁੱਜੀ ਹੈ | ਇਸੇ ਤਰ੍ਹਾਂ ਮੁੰਬਈ ਦੇ ਉੱਚ ਮੱਧ ਵਰਗ ਦਾ 60 ਦੇ ਨੇੜੇ ਢੁਕਿਆ ਅਡਵਾਨੀ ਜੋੜਾ ਦੱਸ ਰਿਹਾ ਸੀ ਕਿ ਆਨ-ਲਾਈਨ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਉਹ ਡੇਢ ਸਾਲ ਤੋਂ ਲਗਾਤਾਰ ਇਥੇ ਹਵਾਈ ਜਹਾਜ਼ ਰਾਹੀਂ ਪਹਿਲਾਂ ਅੰਮਿ੍ਤਸਰ ਪੁੱਜਦੇ ਹਨ ਤੇ ਫਿਰ ਹਾਜ਼ਰੀ ਭਰਨ ਇਥੇ ਆਉਂਦੇ ਹਨ | ਹੈਰਾਨੀ ਵਾਲੀ ਗੱਲ ਇਹ ਹੈ ਕਿ ਨਰੂਲਾ ਜਦ ਆਪਣੇ ਚਰਚ 'ਚ ਆਇਆ ਤਾਂ ਇਹ ਜੋੜਾ ਵੀ ਉਸ ਦੇ ਨੇੜੇ ਨਹੀਂ ਢੁਕ ਸਕਿਆ, ਸਗੋਂ ਦੂਰੋਂ ਦਰਸ਼ਨ ਕਰਕੇ ਹੀ ਫੁੱਲਿਆ ਨਹੀਂ ਸੀ ਸਮਾ ਰਿਹਾ | ਅੰਕੁਰ ਨਰੂਲਾ ਦੀ ਪਤਨੀ ਸੋਨੀਆ ਨਰੂਲਾ ਵੀ ਪੂਰੀ ਤਰ੍ਹਾਂ ਸਜ-ਧਜ ਕੇ ਜਦ ਕੰਪਲੈਕਸ 'ਚ ਪੁੱਜੀ ਤਾਂ ਉਸ ਦੇ ਦੁਆਲੇ ਚੱਲ ਰਹੀਆਂ ਚਾਰ ਅੰਗ ਰੱਖਿਅਕਾਂ ਨੇੜੇ ਆ ਰਹੀਆਂ ਔਰਤਾਂ ਨੂੰ ਦੂਰ ਕਰ ਰਹੀਆਂ ਸਨ ਤੇ ਸ਼ਰਧਾਲੂ ਉਸ ਨੂੰ 'ਮਾਮਾ ਜੀ' ਸੱਦ ਕੇ ਸਲਾਮਾਂ ਕਰ ਰਹੇ ਸਨ, ਜਦਕਿ ਅੰਕੁਰ ਨਰੂਲਾ ਨੂੰ 'ਪਾਪਾ ਜੀ' ਦੇ ਨਾਲ ਸੱਦਦੇ ਹਨ |


ਖ਼ਬਰ ਸ਼ੇਅਰ ਕਰੋ

ਪਿ੍ਅੰਕਾ ਗਾਂਧੀ ਦਾ ਸਿਆਸਤ 'ਚ ਦਾਖ਼ਲਾ-ਪੂਰਬੀ ਯੁੂ.ਪੀ. ਦੀ ਸੌ ਾਪੀ ਕਮਾਨ

• ਸਿੰਧੀਆ ਦੇ ਸਪੁਰਦ ਪੱਛਮੀ ਯੁੂ.ਪੀ. • ਗੁਲਾਮ ਨਬੀ ਆਜ਼ਾਦ ਨੂੰ ਹਰਿਆਣਾ ਦੀ ਜ਼ਿੰਮੇਵਾਰੀ ਨਵੀਂ ਦਿੱਲੀ, 23 ਜਨਵਰੀ (ਉਪਮਾ ਡਾਗਾ ਪਾਰਥ)-ਲੋਕ ਸਭਾ ਚੋਣਾਂ 2019 ਤੋਂ ਐਨ ਪਹਿਲਾਂ ਉੱਤਰ ਪ੍ਰਦੇਸ਼ 'ਚ ਕਾਂਗਰਸ ਨੇ 'ਬੈਕਫੁੱਟ' 'ਤੇ ਨਾ ਖੇਡਣ ਦਾ ਫ਼ੈਸਲਾ ਕਰਦਿਆਂ ਟ੍ਰੰਪ ...

ਪੂਰੀ ਖ਼ਬਰ »

ਭਾਜਪਾ ਦੇ ਲੋਕਤੰਤਰ 'ਚ ਵੰਸ਼ਵਾਦ ਲਈ ਸਥਾਨ ਨਹੀਂ-ਮੋਦੀ

ਮੁੰਬਈ, 23 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਤੰਤਰ ਭਾਜਪਾ ਦੇ ਖੂਨ 'ਚ ਦੌੜਦਾ ਹੈ, ਜਦੋਂਕਿ ਹੋਰਨਾਂ ਦੇ ਮਾਮਲਿਆਂ 'ਚ ਪਰਿਵਾਰ ਤੋਂ ਹੀ ਪਾਰਟੀ ਬਣਦੀ ਹੈ | ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਗਾਂਧੀ ਪਰਿਵਾਰ ਦੀ ਮੈਂਬਰ ਪਿ੍ਅੰਕਾ ਗਾਂਧੀ ...

ਪੂਰੀ ਖ਼ਬਰ »

ਪਿਯੂਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਾਧੂ ਚਾਰਜ ਸੌਾਪਿਆ

ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸਿਹਤ ਠੀਕ ਨਾ ਹੋਣ ਕਾਰਨ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਾਧੂ ਚਾਰਜ ਸੌਾਪਿਆ ਗਿਆ ਹੈ | ਰਾਸ਼ਟਰਪਤੀ ਭਵਨ ਵਲੋਂ ਜਾਰੀ ਕੀਤੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ...

ਪੂਰੀ ਖ਼ਬਰ »

ਚਾਰ ਦਿਨਾਂ 'ਚ ਆਪਣੇ ਆਪ ਸੂਚੀਬੱਧ ਹੋਣਗੇ ਮੁਕੱਦਮੇ-ਚੀਫ਼ ਜਸਟਿਸ

ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਸੁਪਰੀਮ ਕੋਰਟ ਪਟੀਸ਼ਨਾਂ ਦਾ ਜ਼ਿਕਰ ਕਰਨ ਦੀ ਪ੍ਰਕਿਰਿਆ ਖ਼ਤਮ ਕਰਨ ਲਈ ਇਕ ਨਵੀਂ ਵਿਵਸਥਾ 'ਤੇ ਕੰਮ ਕਰ ਰਹੀ ਹੈ, ਜਿਸ ਤਹਿਤ ਨਵਾਂ ਮਾਮਲਾ ਦਾਇਰ ਹੋਣ ਦੇ ਚਾਰ ਦਿਨ ਦੇ ਅੰਦਰ ਆਪਣੇ ਆਪ ਹੀ ...

ਪੂਰੀ ਖ਼ਬਰ »

ਬਾਰਾਮੂਲਾ 'ਚ ਲਸ਼ਕਰ ਕਮਾਂਡਰ ਸਮੇਤ 3 ਅੱਤਵਾਦੀ ਹਲਾਕ

ਸ੍ਰੀਨਗਰ, 23 ਜਨਵਰੀ (ਮਨਜੀਤ ਸਿੰਘ)-ਦੱਖਣੀ ਅਤੇ ਕੇਂਦਰੀ ਕਸ਼ਮੀਰ ਦੇ ਬਾਅਦ ਉੱਤਰੀ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਜ਼ਿਲ੍ਹਾ ਬਾਰਾਮੂਲਾ ਵਿਖੇ ਹੋਏ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਮੇਤ 3 ਅੱਤਵਾਦੀਆਂ ਨੂੰ ਮਾਰ ਮੁਕਾਇਆ | ਪਿਛਲੇ ਤਿੰਨ ਦਿਨਾਂ ਦੌਰਾਨ ...

ਪੂਰੀ ਖ਼ਬਰ »

ਮੋਦੀ ਵਲੋਂ ਲਾਲ ਕਿਲ੍ਹਾ ਕੰਪਲੈਕਸ 'ਚ ਜਲਿ੍ਹਆਂਵਾਲਾ ਬਾਗ ਅਜਾਇਬ ਘਰ ਦਾ ਉਦਘਾਟਨ

ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ 1857 ਦੇ ਗ਼ਦਰ 'ਤੇ ਆਧਾਰਿਤ ਅਜਾਇਬ ਘਰ ਵੀ ਦੇਸ਼ ਨੂੰ ਸਮਰਪਿਤ ਨਵੀਂ ਦਿੱਲੀ, 23 ਜਨਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਿ੍ਹਆਂਵਾਲਾ ਬਾਗ ਨੂੰ ਸਮਰਪਿਤ 'ਯਾਦ-ਏ-ਜਲਿ੍ਹਆਂ' ਅਜਾਇਬ ਘਰ ਦਾ ਉਦਘਾਟਨ ਕੀਤਾ | ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ

100 ਫ਼ੀਸਦੀ ਬੂਥਾਂ 'ਤੇ ਵਰਤਿਆ ਜਾਵੇਗਾ ਵੀ. ਵੀ. ਪੈਟ.- ਚੋਣ ਕਮਿਸ਼ਨ ਚੰਡੀਗੜ੍ਹ, 23 ਜਨਵਰੀ (ਵਿਕਰਮਜੀਤ ਸਿੰਘ ਮਾਨ)-ਇਸੇ ਸਾਲ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਲੋਕ ਸਭਾ ਚੋਣਾਂ ਦੇ ਐਲਾਨ ਦੀ ਸੰਭਾਵਨਾ ਹੈ, ਜਿਸ ਦੇ ਚਲਦੇ ਚੋਣ ਕਮਿਸ਼ਨ ਵਲੋਂ ਵੀ ਤਿਆਰੀਆਂ ਸ਼ੁਰੂ ਕਰ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਲਈ ਸਾਂਝੇ ਸੁਰੱਖਿਆ ਕੰਪਲੈਕਸ ਦੀ ਉਸਾਰੀ ਸਬੰਧੀ ਉੱਚ ਪੱਧਰੀ ਮੀਟਿੰਗ

ਡੇਰਾ ਬਾਬਾ ਨਾਨਕ, 23 ਜਨਵਰੀ (ਵਿਜੇ ਕੁਮਾਰ ਸ਼ਰਮਾ, ਹੀਰਾ ਸਿੰਘ ਮਾਂਗਟ, ਨਰਿੰਦਰ ਵਤਨ)- ਕਰਤਾਰਪੁਰ ਲਾਂਘੇ ਦੀ ਉਸਾਰੀ ਦੌਰਾਨ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜੇ ਸੁਰੱਖਿਆ ਦੇ ਮੱਦੇਨਜ਼ਰ ਉਸਾਰੇ ਜਾਣ ਵਾਲੇ ਸਾਂਝੇ ਕੰਪਲੈਕਸ ਦੇ ਨਿਰਮਾਣ ਸਬੰਧੀ ਕੌਮੀ ਭੂਮੀ ਸੜਕ ...

ਪੂਰੀ ਖ਼ਬਰ »

ਗਣਤੰਤਰ ਦਿਵਸ ਪਰੇਡ ਸਬੰਧੀ ਫੁੱਲ ਡਰੈੱਸ ਰਿਹਰਸਲ

ਨਵੀਂ ਦਿੱਲੀ, 23 ਜਨਵਰੀ (ਜਗਤਾਰ ਸਿੰਘ)-ਦਿੱਲੀ ਦੇ ਰਾਜਪਥ 'ਤੇ ਦੇਸ਼ ਦੇ 70ਵੇਂ ਗਣਤੰਤਰ ਦਿਵਸ ਪਰੇਡ ਦੀ ਫੁੱਲ ਡਰੈੱਸ ਰਿਹਰਸਲ ਕੀਤੀ ਗਈ | ਜਿਸ ਵਿਚ ਪੰਜਾਬ, ਜੰਮੂ-ਕਸ਼ਮੀਰ, ਦਿੱਲੀ ਤੇ ਉਤਰਾਖੰਡ ਸਮੇਤ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ, ਭਾਰਤੀ ਰੇਲਵੇ, ਸਕੂਲੀ ਬੱਚਿਆਂ ...

ਪੂਰੀ ਖ਼ਬਰ »

ਦਾਤੀ ਮਹਾਰਾਜ ਜਬਰ ਜਨਾਹ ਮਾਮਲੇ 'ਚ ਸੀ.ਬੀ.ਆਈ. ਨੂੰ ਝਾੜ

ਨਵੀਂ ਦਿੱਲੀ, 23 ਜਨਵਰੀ (ਜਗਤਾਰ ਸਿੰਘ)- ਦਾਤੀ ਮਹਾਰਾਜ ਿਖ਼ਲਾਫ਼ ਜਬਰ ਜਨਾਹ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੂੰ ਦਿੱਲੀ ਦੀ ਸਾਕੇਤ ਅਦਾਲਤ ਨੇ ਸਖ਼ਤ ਝਾੜ ਪਾਈ ਹੈ | ਦਾਤੀ ਮਹਾਰਾਜ ਕੇਸ ਦੀ ਹੁਣ ਤੱਕ ਦੀ ਜਾਂਚ 'ਚ ਢਿੱਲਾ ਰਵੱਈਆ ਅਪਨਾਉਣ ਕਾਰਨ ਅਦਾਲਤ ਨੇ ਸੀ. ਬੀ. ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਦੀ ਹਾਲਤ ਕਾਫੀ ਚਿੰਤਾਜਨਕ-ਡਾਕਟਰ

ਲਾਹੌਰ, 23 ਜਨਵਰੀ (ਏਜੰਸੀ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਜੋ ਕਿ ਲਾਹੌਰ ਦੀ ਜੇਲ੍ਹ ਵਿਚ ਬੰਦ ਹਨ, ਦੇ ਡਾਕਟਰ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ਼ ਦੀ ਹਾਲਾਤ ਕਾਫੀ ਚਿੰਤਾਜਨਕ ਹੈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਜਾਣਾ ...

ਪੂਰੀ ਖ਼ਬਰ »

ਪਾਕਿ ਸੈਨਾ ਵਲੋਂ ਗੋਲੀਬਾਰੀ

ਜੰਮੂ, 23 ਜਨਵਰੀ (ਏਜੰਸੀ)-ਪਾਕਿਸਤਾਨੀ ਸੈਨਾ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਨਾਲ ਲਗਦੀਆਂ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਮਾਰਟਾਰ ਬੰਬਾਂ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ | ਰੱਖਿਆ ...

ਪੂਰੀ ਖ਼ਬਰ »

ਆਈ.ਐਮ.ਐਫ. ਦੀ ਮੁੱਖ ਅਰਥ ਸ਼ਾਸਤਰੀ, ਨਾਰਵੇ ਦੇ ਐਮ.ਪੀ. ਸਮੇਤ 30 ਨੂੰ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ

ਵਾਰਾਨਸੀ, 23 ਜਨਵਰੀ (ਏਜੰਸੀ)- ਭਾਰਤੀ-ਅਮਰੀਕਨ ਮੂਲ ਦੀ ਆਈ.ਐਮ.ਐਫ. ਦੀ ਚੀਫ਼ ਅਰਥ ਸ਼ਾਸਤਰੀ ਗੀਤਾ ਗੋਪੀਨਾਥ, ਨੋਰਵੇ ਦੇ ਐਮ.ਪੀ. ਹਿਮਾਸ਼ੂ ਗੁਲਾਟੀ ਤੇ ਦੱਖਣੀ ਅਫਰੀਕਾ ਦੇ ਰਾਜਦੂਤ ਅਨਿਲ ਸੂਕਲਾਲ ਉਨ੍ਹਾਂ 30 ਐਨ.ਆਰ.ਆਈ. 'ਚ ਸ਼ਾਮਿਲ ਹਨ, ਜਿਨ੍ਹਾਂ ਭਾਰਤੀ ਮੂਲ ਦੇ ਲੋਕਾਂ ...

ਪੂਰੀ ਖ਼ਬਰ »

ਕਾਲਜੀਅਮ ਦੇ ਪ੍ਰਸਤਾਵ ਨੂੰ ਵੈੱਬਸਾਈਟ 'ਤੇ ਨਾ ਪਾਉਣ ਕਾਰਨ ਨਿਰਾਸ਼ ਹਾਂ-ਜਸਟਿਸ ਲੋਕੁਰ

ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਜਸਟਿਸ ਰਾਜਿੰਦਰ ਮੇਨਨ ਅਤੇ ਜਸਟਿਸ ਪ੍ਰਦੀਪ ਨੰਦਰਾਜੋਗ ਦੀ ਸੁਪਰੀਮ ਕੋਰਟ ਵਿਚ ਨਿਯੁਕਤੀ ਨਾ ਹੋਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੌਰਾਨ ਸੁਪਰੀਮ ਕੋਰਟ ਦੇ ਸੇਵਾ-ਮੁਕਤ ਜੱਜ, ਜਸਟਿਸ ਮਦਨ ਬੀ ਲੋਕੁਰ ਨੇ ਕਿਹਾ ਕਿ ਉਹ ਇਸ ਗੱਲ ਤੋਂ ...

ਪੂਰੀ ਖ਼ਬਰ »

ਮੈਂ ਦੀਵਾਲੀ ਦੇ ਪੰਜ ਦਿਨ ਜੰਗਲ 'ਚ ਬਿਤਾਉਂਦਾ ਸੀ-ਮੋਦੀ

ਨਵੀਂ ਦਿੱਲੀ, 23 ਜਨਵਰੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਇੰਟਰਵਿਊ 'ਚ ਆਪਣੇ ਜੀਵਨ ਦੇ ਉਸ ਦੌਰ ਦਾ ਜ਼ਿਕਰ ਕੀਤਾ, ਜਦ ਉਹ ਸੰਘ ਪ੍ਰਚਾਰਕ ਸਨ ਅਤੇ ਆਪਣੇ ਕਰਤੱਵਾਂ ਨਿਭਾਉਣ ਦੇ ਨਾਲ ਉਹ ਕੁਝ ਸਮੇਂ ਲਈ ਜੰਗਲ 'ਚ ਚਲੇ ਜਾਂਦੇ ਸਨ | ਪੀ.ਐਮ. ਨੇ ਦੱਸਿਆ ਕਿ ...

ਪੂਰੀ ਖ਼ਬਰ »

ਫਿਰੋਜ਼ਪੁਰ-ਲੁਧਿਆਣਾ ਸਤਲੁਜ ਐਕਸਪ੍ਰੈਸ ਨੂੰ ਚੰਡੀਗੜ੍ਹ ਤੱਕ ਵਧਾਉਣ ਸਮੇਤ 22 ਜੋੜੇ ਟਰੇਨਾਂ ਦੀਆਂ ਸੇਵਾਵਾਂ 'ਚ ਵਾਧਾ

ਨਵੀਂ ਦਿੱਲੀ, 23 ਜਨਵਰੀ (ਏਜੰਸੀ)- ਰੇਲਵੇ ਵਲੋਂ ਅੱਜ ਦੇਸ਼ ਭਰ 'ਚ 22 ਜੋੜੇ ਟਰੇਨਾਂ ਦੀਆਂ ਸੇਵਾਵਾਂ 'ਚ ਵਾਧਾ ਕੀਤਾ ਗਿਆ ਹੈ, ਉਨ੍ਹਾਂ 'ਚ ਪੰਜਾਬ 'ਚ ਚੱਲਣ ਵਾਲੀ ਫਿਰੋਜ਼ਪੁਰ-ਲੁਧਿਆਣਾ ਸਤਲੁਜ ਐਕਸਪ੍ਰੈਸ ਨੂੰ ਚੰਡੀਗੜ੍ਹ ਤੱਕ ਵਧਾ ਦਿੱਤਾ ਗਿਆ ਹੈ | ਰੇਲਵੇ ਮੰਤਰੀ ...

ਪੂਰੀ ਖ਼ਬਰ »

2017-18 ਦੌਰਾਨ ਕੌਮੀ ਪਾਰਟੀਆਂ ਨੂੰ 50 ਫ਼ੀਸਦੀ ਤੋਂ ਵੱਧ ਫ਼ੰਡ ਬੇਨਾਮੀ ਸਰੋਤਾਂ ਰਾਹੀਂ ਮਿਲੇ

ਏ. ਡੀ. ਆਰ. ਵਲੋਂ ਭਾਜਪਾ ਤੇ ਕਾਂਗਰਸ ਸਣੇ 6 ਪਾਰਟੀਆਂ ਨਾਲ ਸਬੰਧਿਤ ਅੰਕੜੇ ਜਾਰੀ ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਏ. ਡੀ. ਆਰ. (ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫਾਰਮਜ਼) ਅਨੁਸਾਰ ਵਿੱਤੀ ਸਾਲ 2017-18 ਦੌਰਾਨ ਰਾਸ਼ਟਰੀ ਪਾਰਟੀਆਂ ਨੂੰ 50 ਫ਼ੀਸਦੀ ਤੋਂ ਵੱਧ ਫੰਡ ...

ਪੂਰੀ ਖ਼ਬਰ »

ਈ.ਵੀ.ਐਮ. ਹੈਕਿੰਗ ਮਾਮਲੇ 'ਚ ਐਫ.ਆਈ.ਆਰ. ਦਰਜ

ਨਵੀਂ ਦਿੱਲੀ, 23 ਜਨਵਰੀ (ਪੀ. ਟੀ. ਆਈ.)-ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐਮ) ਹੈਕਿੰਗ ਮਾਮਲੇ 'ਚ ਚੋਣ ਕਮਿਸ਼ਨਰ ਵਲੋਂ ਸ਼ਿਕਾਇਤ ਦਰਜ ਕਰਵਾਉਣ 'ਤੇ ਦਿੱਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਚੋਣ ਕਮਿਸ਼ਨਰ ਦੀ ਸ਼ਿਕਾਇਤ ਦੇ ਆਧਾਰ 'ਤੇ ਪਾਰਲੀਮੈਂਟ ਸਟ੍ਰੀਟ ...

ਪੂਰੀ ਖ਼ਬਰ »

ਦਿੱਲੀ 'ਚ 3 ਨੌਜਵਾਨਾਂ ਦੀ ਝੁਲਸਣ ਨਾਲ ਮੌਤ

ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਅੱਜ ਸ਼ਹਾਦਰਾ 'ਚ ਅਨੰਦ ਵਿਹਾਰ ਫਲਾਈਓਵਰ 'ਤੇ ਦੋ ਕਾਰਾਂ ਦੀ ਹੋਈ ਟੱਕਰ ਦੌਰਾਨ ਉਸ ਵਿਚ ਸਵਾਰ 3 ਵਿਅਕਤੀਆਂ ਦੀ ਸੜਨ ਕਾਰਨ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏੇ | ਪੁਲਿਸ ਅਨੁਸਾਰ ਮਾਰੂਤੀ ਓਮਨੀ ਅਤੇ ਫੋਰਡ ਈਕੋ ਸਪੋਰਟਸ ਕਾਰਾਂ ਨੂੰ ...

ਪੂਰੀ ਖ਼ਬਰ »

ਪਾਕਿ ਅਦਾਲਤ ਵਲੋਂ ਮੁੰਬਈ ਹਮਲੇ ਮਾਮਲੇ ਦੀ ਸੁਣਵਾਈ 'ਤੇ ਅਸਥਾਈ ਰੋਕ

ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਅਦਾਲਤ ਨੇ ਮੁੰਬਈ ਹਮਲੇ ਦੇ ਕੇਸ ਦੀ ਸੁਣਵਾਈ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ ਤਾਂ ਜੋ ਇਸਤਗਾਸਾ ਪੱਖ ਹੋਰ ਗਵਾਹ ਪੇਸ਼ ਕਰ ਸਕੇ | ਨਵੰਬਰ 2008 'ਚ ਪਾਕਿ ਦੇ ਸ਼ਹਿਰ ਕਰਾਚੀ ਤੋਂ ਕਿਸ਼ਤੀ ਰਾਹੀਂ ਮੁੰਬਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX