• 15 ਤੋਂ ਵੱਧ ਅਧਿਆਪਕ ਜ਼ਖ਼ਮੀ • ਐਸ.ਪੀ. ਸਮੇਤ 10 ਪੁਲਿਸ ਕਰਮਚਾਰੀ ਵੀ ਫੱਟੜ
ਪਰਗਟ ਸਿੰਘ ਬਲਬੇੜ੍ਹਾ
ਪਟਿਆਲਾ, 10 ਫਰਵਰੀ-ਅਧਿਆਪਕ ਜਥੇਬੰਦੀਆਂ ਵਲੋਂ ਬਣਾਈ ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਨਹਿਰੂ ਪਾਰਕ 'ਚ ਧਰਨੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ...
ਮਰਨ ਵਾਲਿਆਂ 'ਚ ਇਕ ਪੀ. ਐਚ. ਡੀ. ਸਕਾਲਰ ਤੇ ਇਮਾਮ ਸ਼ਾਮਿਲ
ਮਨਜੀਤ ਸਿੰਘ
ਸ੍ਰੀਨਗਰ, 10 ਫਰਵਰੀ-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ 'ਚ ਫ਼ੌਜ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦ ਉਸ ਨੇ ਮੁਕਾਬਲੇ ਦੌਰਾਨ ਹਿਜ਼ਬੁਲ ਮੁਜਾਹਦੀਨ ਦੇ ਪੀ. ਐਚ. ਡੀ. ਸਕਾਲਰ ਅਤੇ ਇਮਾਮ ...
ਸ੍ਰੀਨਗਰ, 10 ਫਰਵਰੀ (ਮਨਜੀਤ ਸਿੰਘ)-ਸ੍ਰੀਨਗਰ ਦੇ ਲਾਲ ਚੌਕ ਇਲਾਕੇ 'ਚ ਸਥਿਤ ਪਲਾਡੀਅਮ ਸਿਨੇਮੇ ਨੇੜੇ ਸਥਿਤ ਮੋਰਚੇ 'ਤੇ ਦੇਰ ਸ਼ਾਮ ਸ਼ੱਕੀ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ, ਜਿਸ 'ਚ 4 ਪੁਲਿਸ ਕਰਮੀ, 3 ਸੀ. ਆਰ. ਪੀ. ਐਫ. ਦੇ ਜਵਾਨ ਅਤੇ ਚਾਰ ਨਾਗਰਿਕ ਜ਼ਖ਼ਮੀ ਹੋ ਗਏ ...
ਯੂ.ਏ.ਈ. 'ਚ ਕੌਮਾਂਤਰੀ ਸੰਮੇਲਨ 'ਚ ਕੀਤਾ ਕਰਤਾਰਪੁਰ ਲਾਂਘੇ ਦਾ ਜ਼ਿਕਰ
ਦੁਬਈ, 10 ਫਰਵਰੀ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਦੁਬਈ 'ਚ ਕਿਹਾ ਕਿ ਪਾਕਿਸਤਾਨ 'ਚ ਸਿੱਖਾਂ ਦਾ ਮੱਕਾ ਤੇ ਮਦੀਨਾ ਹੈ ਅਤੇ ਅਸੀਂ ਸਿੱਖਾਂ ਲਈ ਉਨ੍ਹਾਂ ਸਥਾਨਾਂ ਨੂੰ ...
ਤਿਰੂਪੁਰ (ਤਾਮਿਲਨਾਡੂ), 10 ਫਰਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਥਿਤ ਮਨਘੜਤ ਇਹ ਕਹਾਣੀਆਂ ਕਿ 2011-12 'ਚ ਉਸ ਸਮੇਂ ਦੇ ਸੈਨਾ ਮੁਖੀ ਜਨਰਲ ਵੀ.ਕੇ. ਸਿੰਘ ਦੀ ਅਗਵਾਈ ਵਿਚ ਫ਼ੌਜ ਨੇ ਫ਼ੌਜੀ ਪਲਟੇ ਦੀ ਯੋਜਨਾ ਬਣਾਈ ਸੀ, ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ 'ਚ ਅਜਿਹਾ ਕਦੇ ਵੀ ਨਹੀਂ ਵਾਪਰੇਗਾ | ਇਥੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਪਤਾ ਹੈ ਕਿ ਸਾਡੀ ਫ਼ੌਜ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦੀ ਪਰ ਤੁਸੀਂ ਕਾਂਗਰਸ ਦਾ ਰਵੱਈਆ ਦੇਖੋ | ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਤੇ ਸਾਬਕਾ ਸੈਨਾ ਮੁਖੀ ਵੀ. ਕੇ. ਸਿੰਘ ਵਲੋਂ ਇਹ ਕਹਿਣ ਕਿ ਉਨ੍ਹਾਂ ਨੇ 2012 ਵਿਚ ਦੂਸਰੀ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਫ਼ੌਜੀ ਰਾਜ ਪਲਟੇ ਦੀਆਂ ਮਨਘੜਤ ਕਹਾਣੀਆਂ ਬਣਾਉਣ ਦੀ ਜਾਂਚ ਕਰਨ ਲਈ ਮੋਦੀ ਨੂੰ ਪੱਤਰ ਲਿਖਿਆ ਸੀ, ਪਿੱਛੋਂ ਪ੍ਰਧਾਨ ਮੰਤਰੀ ਨੇ ਇਹ ਟਿੱਪਣੀਆਂ ਕੀਤੀਆਂ ਹਨ | ਵੀ. ਕੇ. ਸਿੰਘ ਨੇ ਕਿਹਾ ਸੀ ਕਿ ਭਾਰਤੀ ਫ਼ੌਜ ਆਪਣੇ ਦੇਸ਼ ਨੂੰ ਪਿਆਰ ਕਰਦੀ ਹੈ ਅਤੇ ਕਦੇ ਵੀ ਇਸ ਦੇ ਿਖ਼ਲਾਫ਼ ਨਹੀਂ ਜਾ ਸਕਦੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਹਮਲਾ ਕਰਦਿਆਂ ਕਿਹਾ ਕਿ ਇਸ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਦੀ ਸਰੁੱਖਿਆ ਨੂੰ ਨਜ਼ਰਅੰਦਾਜ਼ ਕੀਤਾ ਅਤੇ ਦੋਸ਼ ਲਾਇਆ ਕਿ ਇਹ ਰੱਖਿਆ ਖੇਤਰ ਵਿਚ ਕਈ ਘੁਟਾਲਿਆਂ ਨਾਲ ਜੁੜੀ ਰਹੀ ਹੈ | ਇਥੋਂ 13 ਕਿਲੋਮੀਟਰ ਦੂਰ ਪੇਰੂਮਨਲੂਰ ਵਿਖੇ ਇਕ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਰੱਖਿਆ ਖੇਤਰ 'ਚ ਹੇਠ ਤੋਂ ਲੈ ਕੇ ਉਪਰ ਤਕ ਘੁਟਾਲਿਆਂ ਨਾਲ ਜੁੜੀ ਰਹੀ ਹੈ ਅਤੇ ਪਾਰਟੀ ਜਿੰਨਾ ਚਿਰ ਸੱਤਾ ਵਿਚ ਰਹੀ ਉਸ ਨੇ ਸਾਲਾਂ-ਬੱਧੀ ਰੱਖਿਆ ਸੈਨਾਵਾਂ ਦਾ ਆਧੁਨਿਕੀਕਰਨ ਨਹੀਂ ਹੋਣ ਦਿੱਤਾ | ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਕੌਮੀ ਜਮਹੂਰੀ ਗੱਠਜੋੜ ਦਾ ਕੰਮ ਕਰਨ ਦਾ ਸੱਭਿਆਚਾਰ ਪਿਛਲੀਆਂ ਸਰਕਾਰਾਂ ਤੋਂ ਵੱਖਰਾ ਹੈ, ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸਾਲਾਂ ਤਕ ਰਾਸ਼ਟਰ 'ਤੇ ਸ਼ਾਸਨ ਕਰਨ ਦਾ ਮੌਕਾ ਮਿਲਿਆ ਉਨ੍ਹਾਂ ਨੇ ਭਾਰਤ ਦੇ ਰੱਖਿਆ ਖ਼ੇਤਰ ਬਾਰੇ ਕੋਈ ਚਿੰਤਾ ਨਹੀਂ ਕੀਤੀ | ਉਨ੍ਹਾਂ ਲਈ ਇਹ ਖੇਤਰ ਸੌਦੇਬਾਜ਼ੀ ਵਾਲਾ ਅਤੇ ਆਪਣੇ ਦੋਸਤਾਂ ਦੀ ਮਦਦ ਕਰਨ ਵਾਲਾ ਰਿਹਾ ਹੈ | ਉਨ੍ਹਾਂ ਦੋ ਰੱਖਿਆ ਕਾਰੀਡੋਰਾਂ ਬਣਾਉਣ ਦੇ ਫ਼ੈਸਲੇ ਨੂੰ ਰਵਾਇਤ ਤੋਂ ਹਟ ਕੇ ਇਕ ਵੱਖਰਾ ਕਦਮ ਦੱਸਿਆ ਹੈ | ਇਨ੍ਹਾਂ ਕਾਰੀਡੋਰਾਂ 'ਚੋਂ ਇਕ ਤਾਮਿਲਨਾਡੂ ਵਿਚ ਹੈ |
ਨਾਇਡੂ ਢੁਕਵੇਂ ਤਰੀਕੇ ਨਾਲ ਕੇਂਦਰੀ ਫੰਡਾਂ ਦੀ ਵਰਤੋਂ ਕਰਨ 'ਚ ਨਾਕਾਮ ਰਹੇ-ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਫੰਡਾਂ ਨੂੰ ਢੁਕਵੇਂ ਤਰੀਕੇ ਨਾਲ ਨਾ ਵਰਤ ਕੇ ਵਿਕਾਸ ਦੇ ਵਾਅਦਿਆਂ ਤੋਂ ਮੁਨਕਰ ਹੋਣ ਦਾ ਕੰਮ ਕੀਤਾ ਅਤੇ ਸੂਬੇ ਵਿਚ ਵਿਕਾਸ ਕਰਨ 'ਚ ਨਾਕਾਮ ਰਹੇ ਹਨ | ਇਥੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਜੋ ਕੁਝ ਵਿਸ਼ੇਸ਼ ਦਰਜੇ ਵਿਚ ਆਂਧਰਾ ਪ੍ਰਦੇਸ਼ ਬਾਰੇ ਜ਼ਿਕਰ ਕੀਤਾ ਗਿਆ ਸੀ ਉਸ ਤੋਂ ਜ਼ਿਆਦਾ ਸੂਬੇ ਨੂੰ ਦਿੱਤਾ ਹੈ | ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਪੈਕੇਜ ਨੂੰ ਸਵੀਕਾਰ ਕੀਤਾ ਪਰ ਉਨ੍ਹਾਂ ਨੇ ਯੂ-ਟਰਨ ਲੈ ਲਿਆ, ਕਿਉਂਕਿ ਉਹ ਫੰਡਾਂ ਨੂੰ ਢੁਕਵੇਂ ਤਰੀਕੇ ਨਾਲ ਵਰਤਣ 'ਚ ਨਾਕਾਮ ਰਹੇ ਅਤੇ ਸੂਬੇ ਵਿਚ ਵਿਕਾਸ ਦੇ ਕੰਮ ਨਹੀਂ ਕੀਤੇ | ਕਾਂਗਰਸ ਨਾਲ ਗੱਠਜੋੜ ਲਈ ਨਾਇਡੂ 'ਤੇ ਵਰ੍ਹਦੇ ਹੋਏ ਮੋਦੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਐਨ. ਟੀ. ਰਾਮਾ ਰਾਓ ਨੇ ਕਾਂਗਰਸ ਦੇ ਘੁਮੰਡ ਦਾ ਸ਼ਿਕਾਰ ਹੋਣ ਪਿੱਛੋਂ ਆਂਧਰਾ ਪ੍ਰਦੇਸ਼ ਨੂੰ ਕਾਂਗਰਸ ਮੁਕਤ ਬਣਾਉਣ ਲਈ ਪਾਰਟੀ ਬਣਾਈ ਸੀ |
ਕੋਲਕਾਤਾ, 10 ਫਰਵਰੀ (ਏਜੰਸੀ)-ਸ਼ਾਰਦਾ ਚਿੱਟ ਫੰਡ ਘੁਟਾਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. ਵਲੋਂ ਐਤਵਾਰ ਨੂੰ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੇ ਟੀ.ਐਮ. ਸੀ. ਦੇ ਸਾਬਕਾ ਸੰਸਦ ਮੈਂਬਰ ਕੁਨਾਲ ਘੋਸ਼ ਕੋਲੋਂ ਅੱਜ ਇਕ-ਦੂਸਰੇ ਆਹਮੋ-ਸਾਹਮਣੇ ਬਿਠਾ ਕੇ ...
ਦੁਬਈ, 10 ਫਰਵਰੀ (ਪੀ. ਟੀ. ਆਈ.)-ਇਕ ਇਤਿਹਾਸਕ ਫ਼ੈਸਲਾ ਕਰਦਿਆਂ ਅਬੂ ਧਾਬੀ ਨੇ ਆਪਣੀਆਂ ਅਦਾਲਤਾਂ 'ਚ ਹਿੰਦੀ ਭਾਸ਼ਾ ਨੂੰ ਤੀਜੀ ਅਧਿਕਾਰਤ ਮਾਨਤਾ ਦੇ ਦਿੱਤੀ ਹੈ | ਇਸ ਤੋਂ ਪਹਿਲਾਂ ਉੱਥੇ ਅਰਬੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਮਾਨਤਾ ਹੈ | ਮੰਨਿਆ ਜਾ ਰਿਹਾ ਹੈ ਕਿ ਨਿਆਂ ...
ਕਾਬੁਲ, 10 ਫਰਵਰੀ (ਏਜੰਸੀ)-ਅਫ਼ਗਾਨਿਸਤਾਨ ਦੇ ਇਕ ਸੰਸਦ ਮੈਂਬਰ ਨੇ ਦੱਸਿਆ ਕਿ ਦੇਸ਼ ਦੇ ਹੇਲਮੰਡ ਸੂਬੇ ਵਿਚ ਹੋਏ ਹਵਾਈ ਹਮਲਿਆਂ 'ਚ ਔਰਤਾਂ ਅਤੇ ਬੱਚਿਆਂ ਸਮੇਤ 21 ਨਾਗਰਿਕਾਂ ਦੀ ਮੌਤ ਹੋ ਗਈ | ਮੁਹੰਮਦ ਹਾਸ਼ਿਮ ਅਲਕੋਜ਼ਾਈ ਨੇ ਦੱਸਿਆ ਕਿ ਇਹ ਸਾਰੀਆਂ ਮੌਤਾਂ ਦੋ ਹਵਾਈ ...
ਮਰਨ ਵਾਲਿਆਂ ਦੀ ਗਿਣਤੀ 72 ਹੋਈ ਲਖਨਊ, 10 ਫਰਵਰੀ (ਏਜੰਸੀ)-ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 40 ਤੋਂ ਜਿਆਦਾ ਮੌਤਾਂ ਦੇ ਮਾਮਲੇ 'ਚ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕਰ ਦਿੱਤਾ ਹੈ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ...
ਜੈਪੁਰ, 10 ਫਰਵਰੀ (ਏਜੰਸੀ)-ਗੁੱਜਰ ਸਮਾਜ ਵਲੋਂ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ਵਿਚ 5 ਫ਼ੀਸਦੀ ਰਾਖਵਾਂਕਰਨ ਦੀ ਮੰਗ ਲੈ ਕੇ ਕੀਤਾ ਜਾ ਰਿਹਾ ਅੰਦੋਲਨ ਐਤਵਾਰ ਨੂੰ ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਵਿਚ ਹਿੰਸਕ ਰੂਪ ਧਾਰਨ ਕਰ ਗਿਆ। ਇਸ ਦੌਰਾਨ ਕੁਝ ਲੋਕਾਂ ਵਲੋਂ ਹਵਾਈ ...
ਚੰਡੀਗੜ੍ਹ, 10 ਫਰਵਰੀ (ਅਜੀਤ ਬਿਊਰੋ)-ਚੋਣ ਕਮਿਸ਼ਨ ਵਲੋਂ ਇਕ ਪੱਤਰ ਜਾਰੀ ਕਰਕੇ ਆਮ ਚੋਣਾਂ 2019 ਦੇ ਮੱਦੇਨਜ਼ਰ ਕੀਤੀਆਂ ਜਾਣ ਵਾਲੀਆਂ ਬਦਲੀਆਂ/ ਤਾਇਨਾਤੀਆਂ ਸਬੰਧੀ ਪਹਿਲਾਂ ਮਿੱਥੀ ਤਰੀਕ 'ਚ ਤਬਦੀਲੀ ਕਰਦਿਆਂ ਹੁਣ ਬਦਲੀਆਂ/ ਤਾਇਨਾਤੀਆਂ ਦੀ ਪ੍ਰਕਿਰਿਆ 20 ਫਰਵਰੀ, ...
ਇਸੇ ਸਾਲ ਹਵਾਈ ਫ਼ੌਜ 'ਚ ਸ਼ਾਮਿਲ ਕੀਤੇ ਜਾਣਗੇ
ਨਵੀਂ ਦਿੱਲੀ, 10 ਫਰਵਰੀ (ਏਜੰਸੀ)-ਕਈ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਿਖ਼ਰਕਾਰ ਭਾਰਤੀ ਹਵਾਈ ਸੈਨਾ ਦੇ ਬੇੜੇ 'ਚ ਚਾਰ ਚਿਨੂਕ ਹੈਲੀਕਾਪਟਰ ਸ਼ਾਮਿਲ ਹੋ ਗਏ | ਐਤਵਾਰ ਨੂੰ ਗੁਜਰਾਤ ਦੇ ਮੁੰਦਰਾ ਹਵਾਈ ਅੱਡੇ 'ਤੇ ...
ਬਠਿੰਡਾ, 10 ਫਰਵਰੀ (ਸੁਖਵਿੰਦਰ ਸਿੰਘ ਸੁੱਖਾ)-ਬੀਤੀ ਰਾਤ 2 ਵਜੇ ਦੇ ਕਰੀਬ ਮੋਟਰਸਾਈਕਲ ਮੁਰੰਮਤ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀ ਆ ਰਹੀ ਰੰਜਿਸ਼ ਦੇ ਚਲਦਿਆਂ ਇਕ ਸਪੇਅਰ ਪਾਰਟ ਅਤੇ ਮੋਟਰਸਾਈਕਲ ਮਕੈਨਿਕ ਵਲੋਂ 18 ਸਾਲ ਦੇ ਰਮਿੰਦਰ ਸਿੰਘ ਦੀ ਗੋਲੀ ਮਾਰ ਕੇ ...
ਨਵੀਂ ਦਿੱਲੀ, 10 ਫਰਵਰੀ (ਏਜੰਸੀ)-ਸਰਕਾਰ ਵਲੋਂ ਜਨਰਲ ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ (ਈ. ਡਵਲਿਊ.ਐਸ.) ਲੋਕਾਂ ਨੂੰ 10 ਫ਼ੀਸਦੀ ਰਾਖਵਾੇਕਰਨ ਦਿੱਤੇ ਜਾਣ ਸਬੰਧੀ ਮੰਤਰੀ ਮੰਡਲ ਵਲੋਂ ਲਏ ਫ਼ੈਸਲੇ ਦੀ ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਐਕਟ ਤਹਿਤ ਮੰਗੀ ਜਾਣਕਾਰੀ ਦੇਣ ਤੋਂ ...
ਕੋਲਕਾਤਾ, 10 ਫਰਵਰੀ (ਏਜੰਸੀ)-ਪੱਛਮੀ ਬੰਗਾਲ 'ਚ ਸੱਤਾਧਾਰੀ ਤਿ੍ਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਿਧਾਇਕ ਸੱਤਿਆਜੀਤ ਬਿਸਵਾਸ ਦੀ ਬੀਤੇ ਦਿਨ ਸਰਸਵਤੀ ਪੂਜਾ ਪ੍ਰੋਗਰਾਮ ਦੌਰਾਨ ਹੋਈ ਹੱਤਿਆ ਮਾਮਲੇ 'ਚ ਭਾਜਪਾ ਦੇ ਨੇਤਾ ਮੁਕੁਲ ਰਾਏ ਤੇ 3 ਹੋਰਾਂ ਿਖ਼ਲਾਫ਼ ਕੇਸ ਦਰਜ ਕੀਤਾ ...
ਸ੍ਰੀਨਗਰ, 10 ਫਰਵਰੀ (ਏਜੰਸੀ)-ਪੀ.ਡੀ.ਪੀ. ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਨਨਕਾਣਾ ਸਾਹਿਬ 'ਚ ਇਕ ਜੰਗਲੀ ਰੱਖ ਦਾ ਨਾਂਅ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਰੱਖਣ ਦਾ ਐਲਾਨ ਕਰਨ 'ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ਲਾਘਾ ਕੀਤੀ ਪਰ ਕੇਂਦਰ ਸਰਕਾਰ ਦੀ ਇਹ ...
ਕੋਟਾਯਮ (ਕੇਰਲਾ), 10 ਫਰਵਰੀ (ਪੀ. ਟੀ. ਆਈ.)-ਜਬਰ ਜਨਾਹ ਦੇ ਦੋਸ਼ੀ ਬਿਸ਼ਪ ਫੋਰਾਂਕੋ ਮੁਲੱਕਲ ਜਿਸ ਨੂੰ ਪੋਪ ਫਰਾਂਸਿਸ ਨੇ ਉਨ੍ਹਾਂ ਦੀ ਪਾਦਰੀ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਸੀ ਅਜੇ ਵੀ ਰੋਮਨ ਕੈਥੋਲਿਕ ਗਿਰਜਾਘਰ ਜਲੰਧਰ ਬਿਸ਼ਪ ਦੇ ਪ੍ਰਸ਼ਾਸਨਿਕ ...
ਗੁੰਟੂਰ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕੇਸ਼ ਦਾ ਪਿਤਾ ਕਹਿਣ 'ਤੇ ਇਤਰਾਜ਼ ਕਰਦਿਆਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਨਰਿੰਦਰ ਮੋਦੀ ਦੀ ਪਤਨੀ ਨੂੰ ਸ਼ਬਦੀ ਜੰਗ ਵਿਚ ਖਿੱਚ ਕੇ ਜਵਾਬੀ ਹਮਲਾ ਕੀਤਾ ਹੈ | ...
ਇਲਾਹਾਬਾਦ, 10 ਫਰਵਰੀ (ਏਜੰਸੀ)-ਕੁੰਭ ਮੇਲੇ ਦੇ ਆਖ਼ਰੀ ਸ਼ਾਹੀ ਇਸ਼ਨਾਨ ਦੌਰਾਨ ਜ਼ਬਰਦਸਤ ਠੰਢ ਦੇ ਬਾਵਜੂਦ ਕਰੀਬ 1.25 ਕਰੋੜ ਸ਼ਰਧਾਲੂਆਂ ਨੇ ਆਸਥਾ ਦੀ ਡੁਬਕੀ ਲਗਾਈ | ਸ਼ਰਧਾਲੂ ਇੱਥੇ ਗੰਗਾ, ਯਮੁਨਾ ਤੇ ਸਰਸਵਤੀ ਦੇ ਸੰਗਮ 'ਤੇ ਆਯੋਜਿਤ ਤੀਜੇ ਸ਼ਾਹੀ ਇਸ਼ਨਾਨ 'ਚ ਹਿੱਸਾ ...
ਨਵੀਂ ਦਿੱਲੀ, 10 ਫਰਵਰੀ (ਏਜੰਸੀ)-ਸੁਪਰੀਮ ਕੋਰਟ ਦੇ ਜੱਜ ਜਸਟਿਸ ਏ.ਕੇ. ਸੀਕਰੀ ਨੇ ਅੱਜ ਕਿਹਾ ਹੈ ਕਿ ਡਿਜੀਟਲ ਯੁੱਗ 'ਚ ਨਿਆਇਕ ਪ੍ਰਕਿਰਿਆ ਬੇਹੱਦ ਦਬਾਅ ਹੇਠ ਹੈ, ਕਿਉਂਕਿ ਕਿਸੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਸੋਸ਼ਲ ਮੀਡੀਆ 'ਤੇ ਬਹਿਸ ਕਰਨ ਲੱਗ ...
ਵਿਦੇਸ਼ਾਂ ਵੱਲ ਪੈਸਾ ਤੇ ਹੁਨਰ
ਅਜੋਕੀ ਨੌਜਵਾਨ ਪੀੜ੍ਹੀ ਇੱਧਰੋਂ ਚੰਗੀ ਪੜ੍ਹ-ਲਿੱਖ ਕੇ ਹਰ ਹੀਲੇ ਵਿਦੇਸ਼ ਜਾਣਾ ਲੋਚਦੀ ਹੈ | ਇੱਥੇ ਹੀ ਬੱਸ ਨਹੀਂ, ਉਹ ਵਿਦੇਸ਼ ਜਾ ਕੇ ਸੁਚੱਜੇ ਢੰਗ ਨਾਲ ਆਪਣੇ ਜੀਵਨ 'ਚ ਸਥਾਪਤ ਵੀ ਹੋਣਾ ਚਾਹੁੰਦੀ ਹੈ | ਪੰਜਾਬ 'ਚੋਂ ਵਿਦੇਸ਼ ਭੇਜਣ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX