ਤਾਜਾ ਖ਼ਬਰਾਂ


ਮੈਚ ਦੇਖਣ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ਪੁੱਜੇ
. . .  3 minutes ago
ਕੋਲਕਾਤਾ, 22 ਨਵੰਬਰ - ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ਦੇ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ ਏਅਰਪੋਰਟ ਵਿਖੇ ਪਹੁੰਚ ਗਏ ਹਨ। ਅੱਜ ਈਡਨ ਗਾਰਡਨ ਵਿਚ ਭਾਰਤ ਬੰਗਲਾਦੇਸ਼ ਵਿਚਾਲੇ ਦਿਨ ਰਾਤ ਵਾਲਾ ਟੈੱਸਟ ਮੈਚ ਗੁਲਾਬੀ ਗੇਂਦ ਨਾਲ ਖੇਡਿਆ...
ਸ਼ਰਾਰਤੀ ਅਨਸਰ ਨੇ ਫਲਾਂ ਵਾਲੇ ਖੋਖਿਆਂ ਨੂੰ ਲਗਾਈ ਅੱਗ, ਕਰੋੜਾਂ ਦਾ ਨੁਕਸਾਨ
. . .  6 minutes ago
ਅੰਮ੍ਰਿਤਸਰ, 22 ਨਵੰਬਰ (ਹਰਮਿੰਦਰ ਸਿੰਘ) - ਸਥਾਨਕ ਹਾਲ ਬਜ਼ਾਰ ਦੇ ਨੇੜੇ ਸਥਿਤ ਪੁਰਾਣਾ ਸਬਜ਼ੀ ਮੰਡੀ ਵਿਚ 28 ਖੋਖਿਆਂ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਜਿਸ ਸਬੰਧੀ ਖੋਖਾ ਮਾਲਕ ਜਤਿੰਦਰ ਭੰਡਾਰੀ ਨੇ ਦੱਸਿਆ...
ਕਿਸਾਨਾਂ ਦਾ ਦਿਨ-ਰਾਤ ਦਾ ਧਰਨਾ ਤੀਸਰੇ ਦਿਨ 'ਚ ਦਾਖਲ
. . .  30 minutes ago
ਸ੍ਰੀ ਹਰਗੋਬਿੰਦਪੁਰ, 22 ਨਵੰਬਰ (ਕੰਵਲਜੀਤ ਚੀਮਾ) - ਗੰਨੇ ਦੀ ਬਕਾਇਆ ਅਦਾਇਗੀ ਜਾਰੀ ਨਾ ਹੋਣ ਕਾਰਨ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਸ੍ਰੀ ਹਰਗੋਬਿੰਦਪੁਰ-ਟਾਂਡਾ ਮਾਰਗ 'ਤੇ ਦਿਨ ਰਾਤ ਦਾ ਦਿੱਤਾ ਜਾ ਰਿਹਾ ਧਰਨਾ ਅੱਜ ਤੀਸਰੇ ਦਿਨ 'ਚ...
5 ਸਾਲ ਲਈ ਹੋਵੇਗਾ ਸਾਡਾ ਮੁੱਖ ਮੰਤਰੀ - ਸ਼ਿਵ ਸੈਨਾ
. . .  47 minutes ago
ਮੁੰਬਈ, 22 ਨਵੰਬਰ - ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜ ਸਾਲ ਲਈ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ। ਐਨ.ਸੀ.ਪੀ. ਤੇ ਕਾਂਗਰਸ ਇਸ ਲਈ ਰਾਜ਼ੀ ਹੋ ਗਏ ਹਨ। ਇਸ ਦੇ ਨਾਲ ਹੀ ਭਾਜਪਾ ਨਾਲ ਸਰਕਾਰ ਬਣਾਉਣ ਦੀ ਗੱਲ 'ਤੇ ਉਨ੍ਹਾਂ...
ਕੁੱਝ ਰਿਸ਼ਤਿਆਂ ਤੋਂ ਬਾਹਰ ਆਉਣਾ ਚੰਗਾ ਹੁੰਦਾ ਹੈ - ਸ਼ਿਵ ਸੈਨਾ
. . .  about 1 hour ago
ਮੁੰਬਈ, 22 ਨਵੰਬਰ - ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦਾ ਰਸਤਾ ਅੱਜ ਸਾਫ਼ ਹੋ ਸਕਦਾ ਹੈ। ਸ਼ਿਵ ਸੈਨਾ ਕਾਂਗਰਸ ਤੇ ਐਨ.ਸੀ.ਪੀ. ਮੁੰਬਈ ਵਿਚ ਸਰਕਾਰ ਦੇ ਗਠਨ ਲਈ ਵੱਡਾ ਐਲਾਨ ਕਰ ਸਕਦੇ ਹਨ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ...
ਅਪਰਾਧੀ ਨਾਲ ਪਾਰਟੀ ਕਰਨ ਵਾਲੇ ਦਿੱਲੀ ਪੁਲਿਸ ਦੇ 6 ਮੁਲਾਜ਼ਮ ਮੁਅੱਤਲ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਇੱਕ ਅਪਰਾਧੀ ਨਾਲ ਪਾਰਟੀ ਕਰਨ ਦੇ ਦੋਸ਼ 'ਚ ਦਿੱਲੀ ਪੁਲਿਸ ਦੇ 6 ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ ਹਨ। ਮੁਅੱਤਲ ਮੁਲਾਜ਼ਮਾਂ ਖ਼ਿਲਾਫ਼...
ਪਸ਼ੂ ਚੋਰੀ ਦੇ ਸ਼ੱਕ 'ਚ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 1 hour ago
ਕੋਲਕਾਤਾ, 22 ਨਵੰਬਰ - ਪੱਛਮੀ ਬੰਗਾਲ ਦੇ ਕੂਚਵਿਹਾਰ ਵਿਖੇ ਪਸ਼ੂ ਚੋਰੀ ਦੇ ਸ਼ੱਕ ਵਿਚ ਭੀੜ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਐਨ.ਸੀ.ਪੀ ਅਤੇ ਕਾਂਗਰਸ ਵੱਲੋਂ ਸ਼ਿਵ ਸੈਨਾ ਨਾਲ ਮੀਟਿੰਗ ਅੱਜ
. . .  about 1 hour ago
ਮੁੰਬਈ, 22 ਨਵੰਬਰ - ਐਨ.ਸੀ.ਪੀ ਅਤੇ ਕਾਂਗਰਸ ਵੱਲੋਂ ਸ਼ਿਵ ਸੈਨਾ ਨਾਲ ਅੱਜ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦੌਰਾਨ ਸਰਕਾਰ ਦੇ ਗਠਨ ਅਤੇ ਮੰਤਰਾਲਿਆਂ ਨੂੰ ਲੈ ਕੇ ਚਰਚਾ ਦੀ...
ਅੱਖਾਂ 'ਚ ਮਿਰਚਾਂ ਪਾ ਕੇ ਖੋਹਿਆ ਮੋਟਰਸਾਈਕਲ
. . .  about 2 hours ago
ਗੁਰੂ ਹਰਸਹਾਏ, 22 ਨਵੰਬਰ (ਕਪਿਲ ਕੰਧਾਰੀ) - ਗੁਰੂ ਹਰਸਹਾਏ ਸ਼ਹਿਰ ਵਿਚ ਆਏ ਦਿਨ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਵਿਚ ਸਹਿਮ...
ਆਰ.ਓ ਕੰਪਨੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਦਿੱਲੀ ਦੇ ਪਾਣੀ ਦੇ ਸੈਂਪਲ ਦਾ ਮਾਮਲਾ ਸੁਪਰੀਮ ਕੋਰਟ ਵਿਚ ਪਹੁੰਚ ਚੁੱਕਾ ਹੈ। ਇਸ ਨੂੰ ਲੈ ਕੇ ਆਰ.ਓ ਕੰਪਨੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਅੱਜ...
ਲੋਕ ਸਭਾ 'ਚ ਅੱਜ ਫਿਰ ਗੂੰਜੇਗਾ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਦਾ
. . .  about 2 hours ago
ਨਵੀਂ ਦਿੱਲੀ 22 ਨਵੰਬਰ - ਲੋਕ ਸਭਾ 'ਚ ਅੱਜ ਫਿਰ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਦਾ ਗੂੰਜੇਗਾ। ਵਾਤਾਵਰਨ, ਜੰਗਲਾਤ ਅਤੇ ਮੌਸਮੀ ਤਬਦੀਲੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਸਦਨ...
ਭਾਰਤ-ਬੰਗਲਾਦੇਸ਼ ਵਿਚਕਾਰ ਗੁਲਾਬੀ ਗੇਂਦ ਨਾਲ ਪਹਿਲਾ ਇਤਿਹਾਸਿਕ ਟੈਸਟ ਮੈਚ ਅੱਜ
. . .  about 2 hours ago
ਕੋਲਕਾਤਾ, 22 ਨਵੰਬਰ - ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਗੁਲਾਬੀ ਗੇਂਦ ਨਾਲ ਪਹਿਲਾ ਇਤਿਹਾਸਿਕ ਅਤੇ ਲੜੀ ਦਾ ਦੂਸਰਾ ਟੈਸਟ ਮੈਚ ਈਡਨ ਗਾਰਡਨ 'ਚ ਅੱਜ ਤੋਂ ਖੇਡਿਆ ਜਾਵੇਗਾ। 2 ਮੈਚਾਂ ਦੀ ਲੜੀ...
ਬਠਿੰਡਾ ਦੇ ਸਰਕਾਰੀ ਸਕੂਲ ਦੀਆਂ ਗ਼ਾਇਬ ਹੋਈਆਂ 3 ਨਾਬਾਲਗ ਲੜਕੀਆਂ ਮਿਲੀਆਂ
. . .  about 3 hours ago
ਬਠਿੰਡਾ, 22 ਨਵੰਬਰ (ਨਾਇਬ ਸਿੱਧੂ) - ਪਿਛਲੇ ਦਿਨੀਂ ਭੇਦ ਭਰੇ ਹਾਲਾਤਾਂ ਬਠਿੰਡਾ ਦੇ ਸਰਕਾਰੀ ਸਕੂਲ ਦੀਆਂ ਗ਼ਾਇਬ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲਣ ਦੀ ਖ਼ਬਰ ਮਿਲੀ ਹੈ। ਪੁਲਿਸ ਦੁਆਰਾ...
ਅੱਜ ਦਾ ਵਿਚਾਰ
. . .  about 3 hours ago
ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  1 day ago
ਠੱਠੀ ਭਾਈ, 21 ਨਵੰਬਰ (ਜਗਰੂਪ ਸਿੰਘ ਮਠਾੜੂ)-ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਆਗੂ ਭਗਵੰਤ ਮਾਨ 22 ਨਵੰਬਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ...
ਕਿਸਾਨਾਂ ਤੱਕ ਨਹੀਂ ਪਹੁੰਚੇਗਾ ਪਰਾਲੀ ਦੀ ਸੰਭਾਲ ਲਈ ਐਲਾਨ ਕੀਤਾ ਮੁਆਵਜ਼ਾ : ਚੀਮਾ
. . .  1 day ago
ਈ.ਡੀ. ਨੇ ਕਸ਼ਮੀਰ 'ਚ 7 ਅੱਤਵਾਦੀਆਂ ਦੀ ਜਾਇਦਾਦ ਕੀਤੀ ਜ਼ਬਤ
. . .  1 day ago
ਵਿਧਾਇਕ ਦੇ ਫ਼ੋਨ ਦੀ ਟੈਪਿੰਗ ਦਾ ਗਰਮਾਇਆ ਮਾਮਲਾ
. . .  1 day ago
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
. . .  1 day ago
ਡਿਊਟੀ 'ਚ ਕੁਤਾਹੀ ਵਰਤਣ 'ਤੇ ਅਧਿਆਪਕ ਮੁਅੱਤਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਮਾਘ ਸੰਮਤ 550

ਪਹਿਲਾ ਸਫ਼ਾ

ਮੋਤੀ ਮਹਿਲ ਘੇਰਨ ਜਾਂਦੇ ਅਧਿਆਪਕਾਂ 'ਤੇ ਲਾਠੀਚਾਰਜ

• 15 ਤੋਂ ਵੱਧ ਅਧਿਆਪਕ ਜ਼ਖ਼ਮੀ • ਐਸ.ਪੀ. ਸਮੇਤ 10 ਪੁਲਿਸ ਕਰਮਚਾਰੀ ਵੀ ਫੱਟੜ
ਪਰਗਟ ਸਿੰਘ ਬਲਬੇੜ੍ਹਾ

ਪਟਿਆਲਾ, 10 ਫਰਵਰੀ-ਅਧਿਆਪਕ ਜਥੇਬੰਦੀਆਂ ਵਲੋਂ ਬਣਾਈ ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਨਹਿਰੂ ਪਾਰਕ 'ਚ ਧਰਨੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਘੇਰਨ ਜਾਂਦੇ ਅਧਿਆਪਕਾਂ 'ਤੇ ਰੋਕਾਂ ਤੋੜਨ ਦੌਰਾਨ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਜਿਸ ਦੌਰਾਨ 15 ਤੋਂ ਵੱਧ ਅਧਿਆਪਕਾਂ ਦੇ ਫੱਟੜ ਹੋਣ ਦੀ ਖ਼ਬਰ ਹੈ ਅਤੇ ਅਧਿਆਪਕਾਂ ਦੀ ਪੁਲਿਸ ਨਾਲ ਹੋਈ ਖਿੱਚਧੂਹ ਦੌਰਾਨ ਐਸ.ਪੀ. ਹੈੱਡਕੁਆਟਰ ਹਰਵਿੰਦਰ ਸਿੰਘ ਵਿਰਕ ਸਮੇਤ 10 ਪੁਲਿਸ ਕਰਮਚਾਰੀਆਂ ਨੂੰ ਵੀ ਸੱਟਾਂ ਲੱਗੀਆਂ | ਦੱਸਿਆ ਜਾ ਰਿਹਾ ਕਿ ਐਸ.ਪੀ. ਵਿਰਕ ਦੇ ਮੋਢੇ 'ਤੇ ਸੱਟ ਵੱਜੀ ਹੈ | ਇਸ ਦੌਰਾਨ ਜ਼ਖ਼ਮੀਆਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਇਹ ਅਧਿਆਪਕ ਆਦਰਸ਼ ਸਕੂਲਾਂ, ਸਰਬ ਸਿੱਖਿਆ ਅਭਿਆਨ (ਐਸ.ਐਸ.ਏ.) ਅਤੇ ਰਾਸ਼ਟਰੀ ਮਾਧਿਆਮਿਕ ਸਿੱਖਿਆ ਅਭਿਆਨ (ਰਮਸਾ) ਦੇ 8886 ਅਧਿਆਪਕਾਂ ਲਈ ਰੈਗੂਲੇਸ਼ਨ ਨੀਤੀ ਿਖ਼ਲਾਫ਼ ਪ੍ਰਦਰਸ਼ਨ ਕਰ ਰਹੇ ਸਨ | ਇਸ
ਦੌਰਾਨ ਕੁਝ ਅਧਿਆਪਕਾਵਾਂ ਬੇਹੋਸ਼ ਹੋ ਗਈਆਂ। ਮੁੱਖ ਮੰਤਰੀ ਵਲੋਂ ਵਾਰ-ਵਾਰ ਬੈਠਕ ਕਰਨ ਦਾ ਭਰੋਸਾ ਦੇ ਕੇ ਬਾਅਦ 'ਚ ਮੁੱਕਰਨ ਤੋਂ ਖ਼ਫ਼ਾ ਅਧਿਆਪਕਾਂ ਨੇ ਧਰਨੇ ਤੋਂ ਬਾਅਦ ਰੋਸ ਰੈਲੀ ਦੇ ਰੂਪ 'ਚ ਮੋਤੀ ਮਹਿਲ ਵੱਲ ਕੂਚ ਕੀਤਾ ਜਿਸ ਨੂੰ ਪੁਲਿਸ ਪ੍ਰਸ਼ਾਸਨ ਨੇ ਕਈ ਥਾਵਾਂ 'ਤੇ ਲਗਾਈਆਂ ਰੋਕਾਂ 'ਤੇ ਰੋਕਣ ਦਾ ਯਤਨ ਕੀਤਾ, ਪਰ ਅਧਿਆਪਕ ਰੋਕਾਂ ਤੋੜਦੇ ਹੋਏ ਮੋਦੀ ਕਾਲਜ ਨੇੜੇ ਲਗਾਈ ਰੋਕ ਕੋਲ ਪਹੁੰਚ ਗਏ, ਜਿਸ ਦੌਰਾਨ ਪੁਲਿਸ ਨੇ ਪਹਿਲਾਂ ਪਾਣੀ ਦੀਆਂ ਬੁਛਾੜਾਂ ਨਾਲ ਅਧਿਆਪਕਾਂ ਨੂੰ ਅੱਗੇ ਵਧਣ ਤੋਂ ਰੋਕਿਆ ਤੇ ਜਦੋਂ ਅਧਿਆਪਕ ਫਿਰ ਵੀ ਅੱਗੇ ਵਧਦੇ ਗਏ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਕ ਘੰਟੇ ਤੋਂ ਵੱਧ ਸਮੇਂ ਚੱਲੇ ਇਸ ਘਟਨਾਕ੍ਰਮ ਦੌਰਾਨ ਪਾਣੀ ਦੇ ਪ੍ਰੈਸ਼ਰ ਨਾਲ ਕਈ ਅਧਿਆਪਕਾਵਾਂ ਸੜਕ 'ਤੇ ਡਿੱਗੀਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਵੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ 'ਤੇ ਪੁੱਜੇ। ਪੁਲਿਸ ਪ੍ਰਸ਼ਾਸਨ ਦੀ ਅਗਵਾਈ ਕਰ ਰਹੇ ਡੀ.ਐਸ.ਪੀ. (ਸਿਟੀ) ਕੇਸਰ ਸਿੰਘ ਵਲੋਂ ਕਾਫ਼ੀ ਖਿੱਚਧੂਹ ਤੋਂ ਬਾਅਦ ਅਧਿਆਪਕਾਂ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਖ਼ੁਦ ਅਧਿਆਪਕਾਂ ਵਿਚਕਾਰ ਜਾ ਕੇ ਗੱਲਬਾਤ ਕਰਨ ਦੀ ਅਪੀਲ ਕੀਤੀ ਤੇ ਅਧਿਆਪਕ ਸੰਘਰਸ਼ ਕਮੇਟੀ ਆਗੂਆਂ ਦੀ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨਾਲ ਬੈਠਕ ਕਰਵਾਈ। ਇਸ ਮੌਕੇ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਬੈਠਕ ਤੋਂ ਬਾਅਦ ਧਰਨੇ 'ਚ ਦੁਬਾਰਾ ਪਹੁੰਚ ਕੇ ਐਲਾਨ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਬੈਠਕ ਦੌਰਾਨ ਉਨ੍ਹਾਂ ਨੂੰ ਕੋਈ ਪੱਕਾ ਭਰੋਸਾ ਨਹੀਂ ਮਿਲਿਆ ਇਸ ਲਈ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਧਰਨੇ ਦੌਰਾਨ ਲਾਠੀਚਾਰਜ ਤੋਂ ਬਾਅਦ ਕਈ ਅਧਿਆਪਕ ਆਗੂਆਂ ਨੇ ਮੰਚ ਤੋਂ ਸੰਬੋਧਨ ਕਰਨਾ ਜਾਰੀ ਰੱਖਿਆ। ਰੋਸ ਧਰਨੇ ਦੌਰਾਨ ਵੱਡੀ ਗਿਣਤੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਪੂਨੀਆ, ਹਰਜਿੰਦਰਪਾਲ ਪੰਨੂ, ਸੁਖਵਿੰਦਰ ਸਿੰਘ ਚਹਿਲ, ਜਸਵਿੰਦਰ ਸਿੰਘ ਸਿੱਧੂ, ਬਲਕਾਰ ਵਲਟੋਹਾ, ਬਲਦੇਵ ਸਿੰਘ ਬੁੱਟਰ, ਹਰਜੀਤ ਸਿੰਘ ਬਸੋਤਾ, ਸੁਖਦਰਸ਼ਨ ਸਿੰਘ, ਹਰਦੀਪ ਟੋਡਰਪੁਰ, ਮੱਖਣ ਸਿੰਘ ਤੋਲੇਵਾਲ, ਜਸਵਿੰਦਰ ਸਿੰਘ ਔਜਲਾ, ਅਮਰਜੀਤ ਕੰਬੋਜ, ਹਰਵਿੰਦਰ ਬਿਲਗਾ, ਗੁਰਵਿੰਦਰ ਤਰਨ ਤਾਰਨ, ਸੁਖਚੈਨ ਗੁਰਨੇ, ਗੁਰਜਿੰਦਰਪਾਲ, ਬਲਜੀਤ ਸਲਾਣਾ, ਕਰਮਿੰਦਰ ਸਿੰਘ, ਜਸਵੰਤ ਪੰਨੂ ਤੇ ਜਗਸੀਰ ਸਹੋਤਾ ਤੇ ਸੁਖਰਾਜ ਸਿੰਘ ਨੇ ਆਖਿਆ ਕਿ ਅਧਿਆਪਕ ਕਰੋ ਜਾਂ ਮਰੋ ਦੀ ਰਣਨੀਤੀ ਤਹਿਤ ਮੈਦਾਨ 'ਚ ਨਿੱਤਰੇ ਹਨ ਤੇ ਆਪਣੀਆਂ ਮੰਗਾਂ ਦੇ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਣਗੇ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਵਾਰ-ਵਾਰ ਬੈਠਕ ਕਰਨ ਦਾ ਭਰੋਸਾ ਦੇ ਕੇ ਮੁੱਕਰ ਜਾਣਾ ਸਿੱਖਿਆ ਨੀਤੀ ਦਾ ਘਾਣ ਹੈ। ਆਗੂਆਂ ਨੇ ਮੰਗ ਰੱਖੀ ਕਿ ਐੱਸ.ਐੱਸ.ਏ, ਰਮਸਾ, ਆਦਰਸ਼ ਸਕੂਲ ਅਧਿਆਪਕਾਂ ਦੀ ਤਨਖ਼ਾਹ ਕਟੌਤੀ ਨੂੰ ਵਾਪਸ ਕਰਵਾ ਕੇ ਪੂਰੀਆਂ ਤਨਖ਼ਾਹਾਂ 'ਤੇ ਪੱਕੇ ਕਰਨ, ਵਿਭਾਗੀ 5178 ਅਧਿਆਪਕਾਂ ਨੂੰ ਪੱਕੇ ਕਰਵਾਉਣ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ, ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਸਿੱਖਿਆ ਪ੍ਰੋਵਾਈਡਰਾਂ, ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ ਵਲੰਟੀਅਰ ਅਧਿਆਪਕਾਂ, ਆਦਰਸ਼ ਸਕੂਲ (ਪੀ.ਪੀ.ਪੀ. ਮੋਡ), ਆਈ.ਈ.ਆਰ.ਟੀ. ਅਧਿਆਪਕਾਂ, ਮੈਰੀਟੋਰੀਅਸ ਸਕੂਲ ਸਟਾਫ਼ ਤੇ ਐੱਸ.ਐੱਸ.ਏ., ਰਮਸਾ ਅਧੀਨ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ, 162 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਨੋਟਿਸ ਰੱਦ ਕਰਨ, ਪਿਕਟਸ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ 'ਤੇ ਸਿਵਲ ਸੇਵਾ ਨਿਯਮ ਲਾਗੂ ਕਰਦਿਆਂ ਸਿੱਖਿਆ ਵਿਭਾਗ ਅਧੀਨ ਲੈਣ, 3442/7654 ਓ.ਡੀ.ਐਲ. ਅਧਿਆਪਕਾਂ ਨੂੰ ਰੈਗੂਲਰ ਕਰਨ, 1 ਅਪ੍ਰੈਲ 2018 ਤੋਂ ਬਾਅਦ ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਸਾਰੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ, ਸਿੱਖਿਆ ਸਕੱਤਰ ਦੀ ਬਦਲੀ ਕਰਨ, ਨਵ-ਨਿਯੁਕਤ 3582 ਅਧਿਆਪਕਾਂ 'ਤੇ ਬਦਲੀ ਕਰਵਾਉਣ ਲਈ 3 ਸਾਲ ਸਟੇਅ ਦੀ ਸ਼ਰਤ ਹਟਾਉਣ, ਪ੍ਰੋਬੇਸ਼ਨ ਸਮਾਂ ਮੁੜ ਤੋਂ 2 ਸਾਲ ਕਰਨ ਸਮੇਤ ਪੂਰੀ ਤਨਖ਼ਾਹ ਕਰਨ, ਸੀ. ਐਂਡ ਵੀ ਅਤੇ ਮੁੱਖ ਅਧਿਆਪਕ ਦੀਆਂ ਖ਼ਤਮ ਕੀਤੀਆਂ ਜਾ ਰਹੀਆਂ ਅਸਾਮੀਆਂ ਬਹਾਲ ਕਰਨ, ਤਬਲਾ, ਸੰਗੀਤ ਅਧਿਆਪਕਾਂ ਨੂੰ ਸੀ ਐਂਡ ਵੀ ਦਾ ਗਰੇਡ ਦੇਣ, ਅਧਿਆਪਕਾਂ ਦੇ ਸਾਰੇ ਕਾਡਰਾਂ ਦੀਆਂ ਰਹਿੰਦੀਆਂ ਪਦਉਨਤੀਆਂ ਕਰਨ, ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ, ਪ੍ਰਾਇਮਰੀ ਬੀ. ਐੱਡ ਪਾਸ ਅਧਿਆਪਕਾਂ 'ਤੇ ਬ੍ਰਿਜ ਕੋਰਸ ਦੀ ਸ਼ਰਤ ਹਟਾਉਣ ਅਤੇ ਸੈਸ਼ਨ 2012-14 ਈ.ਟੀ.ਟੀ. ਪਾਸ ਈ.ਜੀ.ਐਸ. ਅਧਿਆਪਕਾਂ ਨੂੰ ਤੁਰੰਤ ਹਾਜ਼ਰ ਕਰਵਾਉਣ ਸਮੇਤ ਕਈ ਹੋਰ ਮੰਗਾਂ ਰੱਖੀਆਂ।
ਧਰਨਾ ਸਮਾਪਤ
ਧਰਨਾ ਦੇਰ ਸ਼ਾਮ ਤੱਕ ਜਾਰੀ ਰਿਹਾ ਤੇ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਦੀ ਦੁਬਾਰਾ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠਕ ਹੋਈ। ਇਸ ਉਪਰੰਤ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਧਰਨਾਕਾਰੀ ਅਧਿਆਪਕਾਂ ਨੂੰ ਬੈਠਕ ਦੌਰਾਨ ਹੋਈ ਗੱਲਬਾਤ ਬਾਰੇ ਜਾਣਕਾਰੀ ਦਿੱਤੀ, ਜਿਸ ਨੂੰ ਵੱਡੇ ਪੱਧਰ 'ਤੇ ਅਧਿਆਪਕਾ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਧਰਨਾ ਜਾਰੀ ਰੱਖਣ ਦਾ ਵਿਚਾਰ ਦਿੱਤਾ ਪਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਦੇ ਸਮਝਾਉਣ ਅਤੇ ਅਗਲੀ ਰਣਨੀਤੀ ਤੈਅ ਕਰਨ ਲਈ 'ਤੇ ਧਰਨਾ ਸਮਾਪਤ ਕਰ ਦਿੱਤਾ ਗਿਆ।
ਕੈਪਟਨ ਵਲੋਂ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਦੀਆਂ ਮੰਗਾਂ ਦੇ ਛੇਤੀ ਹੱਲ ਦਾ ਭਰੋਸਾ
ਚੰਡੀਗੜ੍ਹ, 10 ਫਰਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਦਰਸ਼ਨਕਾਰੀ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਅੰਦੋਲਨ ਦਾ ਰਾਹ ਤਿਆਗਣ ਤੇ ਥੋੜ੍ਹਾ ਸਬਰ ਰੱਖਣ ਦੀ ਅਪੀਲ ਕੀਤੀ ਹੈ, ਕਿਉਂਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਬਕਾਇਆ ਮੰਗਾਂ ਦਾ ਸੁਖਾਵਾਂ ਹੱਲ ਲੱਭਣ ਲਈ ਵਚਨਬੱਧ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਸੂਬੇ ਨੂੰ ਦਰਪੇਸ਼ ਘੋਰ ਵਿੱਤੀ ਸੰਕਟ ਦੇ ਬਾਵਜੂਦ ਰਾਜ ਸਰਕਾਰ ਮੁਲਾਜ਼ਮਾਂ ਦੇ ਸਾਰੇ ਬਕਾਇਆ ਮਾਮਲਿਆਂ ਨੂੰ ਸੁਲਝਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨਾਂ ਨਾਲ ਕੋਈ ਉਸਾਰੂ ਹੱਲ ਨਹੀਂ ਨਿਕਲੇਗਾ। ਉਨ੍ਹਾਂ ਦੇ ਮਸਲੇ ਦਾ ਹੱਲ ਕੱਢਣ ਲਈ ਛੇਤੀ ਹੀ ਗੱਲਬਾਤ ਹੋਵੇਗੀ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ 'ਚ ਕਾਇਮ ਕੀਤੀ ਸਬ-ਕਮੇਟੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਪਹਿਲਾਂ ਹੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਦਰਪੇਸ਼ ਮਸਲਿਆਂ ਨੂੰ ਸੁਲਝਾਉਣ ਲਈ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਉਹ ਖ਼ੁਦ ਵੀ ਛੇਤੀ ਹੀ ਮਿਲਣਗੇ। ਮੁੱਖ ਮੰਤਰੀ ਨੇ ਕਿਹਾ ਕਿ ਵਿੱਤੀ ਤੰਗੀ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਹਾਲ ਹੀ 'ਚ ਸਰਕਾਰੀ ਖ਼ਜ਼ਾਨੇ 'ਤੇ 720 ਕਰੋੜ ਰੁਪਏ ਦਾ ਬੋਝ ਪਾ ਕੇ 6 ਫ਼ੀਸਦੀ ਮਹਿੰਗਾਈ ਭੱਤਾ ਦੇਣ ਦੀ ਪ੍ਰਵਾਨਗੀ ਦਿੱਤੀ ਹੈ, ਜਿਸ ਨਾਲ 3.25 ਲੱਖ ਮੁਲਾਜ਼ਮਾਂ ਤੇ 3 ਲੱਖ ਪੈਨਸ਼ਨਰਾਂ ਨੂੰ ਲਾਭ ਪਹੁੰਚੇਗਾ।
ਖਹਿਰਾ ਵਲੋਂ ਨਿਖੇਧੀ
ਚੰਡੀਗੜ੍ਹ, (ਔਜਲਾ)-ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪਟਿਆਲਾ ਵਿਖੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਅੱਜ ਅਧਿਆਪਕਾਂ 'ਤੇ ਹੋਏ ਇਸ ਅਣਮਨੁੱਖੀ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕ ਮੰਗਣ ਆਉਣ ਵਾਲੇ ਵਰਗਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਡਾਂਗਾ ਮਾਰਵਾ ਕੇ ਤਾਨਾਸ਼ਾਹ ਤੇ ਰਜਵਾੜਾਸ਼ਾਹੀ ਹੋਣ ਦਾ ਸਬੂਤ ਪੇਸ਼ ਕੀਤਾ ਗਿਆ ਹੈ।


ਖ਼ਬਰ ਸ਼ੇਅਰ ਕਰੋ

ਕੁਲਗਾਮ ਮੁਕਾਬਲੇ 'ਚ ਹਿਜ਼ਬੁਲ ਤੇ ਲਸ਼ਕਰ ਦੇ 5 ਅੱਤਵਾਦੀ ਹਲਾਕ

ਮਰਨ ਵਾਲਿਆਂ 'ਚ ਇਕ ਪੀ. ਐਚ. ਡੀ. ਸਕਾਲਰ ਤੇ ਇਮਾਮ ਸ਼ਾਮਿਲ ਮਨਜੀਤ ਸਿੰਘ ਸ੍ਰੀਨਗਰ, 10 ਫਰਵਰੀ-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ 'ਚ ਫ਼ੌਜ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦ ਉਸ ਨੇ ਮੁਕਾਬਲੇ ਦੌਰਾਨ ਹਿਜ਼ਬੁਲ ਮੁਜਾਹਦੀਨ ਦੇ ਪੀ. ਐਚ. ਡੀ. ਸਕਾਲਰ ਅਤੇ ਇਮਾਮ ...

ਪੂਰੀ ਖ਼ਬਰ »

ਸ੍ਰੀਨਗਰ 'ਚ ਗ੍ਰਨੇਡ ਹਮਲਾ 7 ਸੁਰੱਖਿਆ ਮੁਲਾਜ਼ਮਾਂ ਸਮੇਤ 11 ਫੱਟੜ

ਸ੍ਰੀਨਗਰ, 10 ਫਰਵਰੀ (ਮਨਜੀਤ ਸਿੰਘ)-ਸ੍ਰੀਨਗਰ ਦੇ ਲਾਲ ਚੌਕ ਇਲਾਕੇ 'ਚ ਸਥਿਤ ਪਲਾਡੀਅਮ ਸਿਨੇਮੇ ਨੇੜੇ ਸਥਿਤ ਮੋਰਚੇ 'ਤੇ ਦੇਰ ਸ਼ਾਮ ਸ਼ੱਕੀ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ, ਜਿਸ 'ਚ 4 ਪੁਲਿਸ ਕਰਮੀ, 3 ਸੀ. ਆਰ. ਪੀ. ਐਫ. ਦੇ ਜਵਾਨ ਅਤੇ ਚਾਰ ਨਾਗਰਿਕ ਜ਼ਖ਼ਮੀ ਹੋ ਗਏ ...

ਪੂਰੀ ਖ਼ਬਰ »

ਪਾਕਿਸਤਾਨ 'ਚ ਸਿੱਖਾਂ ਦਾ ਮੱਕਾ ਤੇ ਮਦੀਨਾ-ਇਮਰਾਨ ਖ਼ਾਨ

ਯੂ.ਏ.ਈ. 'ਚ ਕੌਮਾਂਤਰੀ ਸੰਮੇਲਨ 'ਚ ਕੀਤਾ ਕਰਤਾਰਪੁਰ ਲਾਂਘੇ ਦਾ ਜ਼ਿਕਰ ਦੁਬਈ, 10 ਫਰਵਰੀ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਦੁਬਈ 'ਚ ਕਿਹਾ ਕਿ ਪਾਕਿਸਤਾਨ 'ਚ ਸਿੱਖਾਂ ਦਾ ਮੱਕਾ ਤੇ ਮਦੀਨਾ ਹੈ ਅਤੇ ਅਸੀਂ ਸਿੱਖਾਂ ਲਈ ਉਨ੍ਹਾਂ ਸਥਾਨਾਂ ਨੂੰ ...

ਪੂਰੀ ਖ਼ਬਰ »

ਫ਼ੌਜ ਕਦੇ ਵੀ ਰਾਜ ਪਲਟਾ ਨਹੀਂ ਕਰੇਗੀ-ਮੋਦੀ

ਤਿਰੂਪੁਰ (ਤਾਮਿਲਨਾਡੂ), 10 ਫਰਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਥਿਤ ਮਨਘੜਤ ਇਹ ਕਹਾਣੀਆਂ ਕਿ 2011-12 'ਚ ਉਸ ਸਮੇਂ ਦੇ ਸੈਨਾ ਮੁਖੀ ਜਨਰਲ ਵੀ.ਕੇ. ਸਿੰਘ ਦੀ ਅਗਵਾਈ ਵਿਚ ਫ਼ੌਜ ਨੇ ਫ਼ੌਜੀ ਪਲਟੇ ਦੀ ਯੋਜਨਾ ਬਣਾਈ ਸੀ, ਦਾ ਜ਼ਿਕਰ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਰਾਜੀਵ ਕੁਮਾਰ ਤੇ ਸਾਬਕਾ ਟੀ.ਐਮ.ਸੀ. ਸੰਸਦ ਮੈਂਬਰ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ

ਕੋਲਕਾਤਾ, 10 ਫਰਵਰੀ (ਏਜੰਸੀ)-ਸ਼ਾਰਦਾ ਚਿੱਟ ਫੰਡ ਘੁਟਾਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. ਵਲੋਂ ਐਤਵਾਰ ਨੂੰ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੇ ਟੀ.ਐਮ. ਸੀ. ਦੇ ਸਾਬਕਾ ਸੰਸਦ ਮੈਂਬਰ ਕੁਨਾਲ ਘੋਸ਼ ਕੋਲੋਂ ਅੱਜ ਇਕ-ਦੂਸਰੇ ਆਹਮੋ-ਸਾਹਮਣੇ ਬਿਠਾ ਕੇ ...

ਪੂਰੀ ਖ਼ਬਰ »

ਅਬੂ ਧਾਬੀ ਦੀਆਂ ਅਦਾਲਤਾਂ 'ਚ ਹਿੰਦੀ ਨੂੰ ਤੀਜੀ ਭਾਸ਼ਾ ਵਜੋਂ ਮਾਨਤਾ

ਦੁਬਈ, 10 ਫਰਵਰੀ (ਪੀ. ਟੀ. ਆਈ.)-ਇਕ ਇਤਿਹਾਸਕ ਫ਼ੈਸਲਾ ਕਰਦਿਆਂ ਅਬੂ ਧਾਬੀ ਨੇ ਆਪਣੀਆਂ ਅਦਾਲਤਾਂ 'ਚ ਹਿੰਦੀ ਭਾਸ਼ਾ ਨੂੰ ਤੀਜੀ ਅਧਿਕਾਰਤ ਮਾਨਤਾ ਦੇ ਦਿੱਤੀ ਹੈ | ਇਸ ਤੋਂ ਪਹਿਲਾਂ ਉੱਥੇ ਅਰਬੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਮਾਨਤਾ ਹੈ | ਮੰਨਿਆ ਜਾ ਰਿਹਾ ਹੈ ਕਿ ਨਿਆਂ ...

ਪੂਰੀ ਖ਼ਬਰ »

ਨਾਟੋ ਫ਼ੌਜਾਂ ਅਤੇ ਅੱਤਵਾਦੀਆਂ ਦੇ ਮੁਕਾਬਲੇ 'ਚ 21 ਨਾਗਰਿਕ ਹਵਾਈ ਹਮਲਿਆਂ 'ਚ ਹਲਾਕ

ਕਾਬੁਲ, 10 ਫਰਵਰੀ (ਏਜੰਸੀ)-ਅਫ਼ਗਾਨਿਸਤਾਨ ਦੇ ਇਕ ਸੰਸਦ ਮੈਂਬਰ ਨੇ ਦੱਸਿਆ ਕਿ ਦੇਸ਼ ਦੇ ਹੇਲਮੰਡ ਸੂਬੇ ਵਿਚ ਹੋਏ ਹਵਾਈ ਹਮਲਿਆਂ 'ਚ ਔਰਤਾਂ ਅਤੇ ਬੱਚਿਆਂ ਸਮੇਤ 21 ਨਾਗਰਿਕਾਂ ਦੀ ਮੌਤ ਹੋ ਗਈ | ਮੁਹੰਮਦ ਹਾਸ਼ਿਮ ਅਲਕੋਜ਼ਾਈ ਨੇ ਦੱਸਿਆ ਕਿ ਇਹ ਸਾਰੀਆਂ ਮੌਤਾਂ ਦੋ ਹਵਾਈ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਮਾਮਲੇ 'ਚ ਯੂ.ਪੀ. 'ਚ 'ਸਿਟ' ਦਾ ਗਠਨ-ਦੋ ਅਧਿਕਾਰੀ ਮੁਅੱਤਲ

ਮਰਨ ਵਾਲਿਆਂ ਦੀ ਗਿਣਤੀ 72 ਹੋਈ ਲਖਨਊ, 10 ਫਰਵਰੀ (ਏਜੰਸੀ)-ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 40 ਤੋਂ ਜਿਆਦਾ ਮੌਤਾਂ ਦੇ ਮਾਮਲੇ 'ਚ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕਰ ਦਿੱਤਾ ਹੈ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹਿੰਸਕ ਹੋਇਆ ਗੁੱਜਰ ਅੰਦੋਲਨ ਪ੍ਰਦਰਸ਼ਨਕਾਰੀਆਂ ਨੇ ਫੂਕੇ ਪੁਲਿਸ ਦੇ ਵਾਹਨ

20 ਰੇਲ ਗੱਡੀਆਂ ਰੱਦ, 7 ਦੇ ਬਦਲੇ ਰੂਟ

ਜੈਪੁਰ, 10 ਫਰਵਰੀ (ਏਜੰਸੀ)-ਗੁੱਜਰ ਸਮਾਜ ਵਲੋਂ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ਵਿਚ 5 ਫ਼ੀਸਦੀ ਰਾਖਵਾਂਕਰਨ ਦੀ ਮੰਗ ਲੈ ਕੇ ਕੀਤਾ ਜਾ ਰਿਹਾ ਅੰਦੋਲਨ ਐਤਵਾਰ ਨੂੰ ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਵਿਚ ਹਿੰਸਕ ਰੂਪ ਧਾਰਨ ਕਰ ਗਿਆ। ਇਸ ਦੌਰਾਨ ਕੁਝ ਲੋਕਾਂ ਵਲੋਂ ਹਵਾਈ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਬਦਲੀਆਂ ਤੇ ਤਾਇਨਾਤੀਆਂ 20 ਤੱਕ ਮੁਕੰਮਲ ਕਰਨ ਦੇ ਹੁਕਮ

ਚੰਡੀਗੜ੍ਹ, 10 ਫਰਵਰੀ (ਅਜੀਤ ਬਿਊਰੋ)-ਚੋਣ ਕਮਿਸ਼ਨ ਵਲੋਂ ਇਕ ਪੱਤਰ ਜਾਰੀ ਕਰਕੇ ਆਮ ਚੋਣਾਂ 2019 ਦੇ ਮੱਦੇਨਜ਼ਰ ਕੀਤੀਆਂ ਜਾਣ ਵਾਲੀਆਂ ਬਦਲੀਆਂ/ ਤਾਇਨਾਤੀਆਂ ਸਬੰਧੀ ਪਹਿਲਾਂ ਮਿੱਥੀ ਤਰੀਕ 'ਚ ਤਬਦੀਲੀ ਕਰਦਿਆਂ ਹੁਣ ਬਦਲੀਆਂ/ ਤਾਇਨਾਤੀਆਂ ਦੀ ਪ੍ਰਕਿਰਿਆ 20 ਫਰਵਰੀ, ...

ਪੂਰੀ ਖ਼ਬਰ »

ਭਾਰਤ ਪੁੱਜੇ 4 ਚਿਨੂਕ ਹੈਲੀਕਾਪਟਰ

ਇਸੇ ਸਾਲ ਹਵਾਈ ਫ਼ੌਜ 'ਚ ਸ਼ਾਮਿਲ ਕੀਤੇ ਜਾਣਗੇ ਨਵੀਂ ਦਿੱਲੀ, 10 ਫਰਵਰੀ (ਏਜੰਸੀ)-ਕਈ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਿਖ਼ਰਕਾਰ ਭਾਰਤੀ ਹਵਾਈ ਸੈਨਾ ਦੇ ਬੇੜੇ 'ਚ ਚਾਰ ਚਿਨੂਕ ਹੈਲੀਕਾਪਟਰ ਸ਼ਾਮਿਲ ਹੋ ਗਏ | ਐਤਵਾਰ ਨੂੰ ਗੁਜਰਾਤ ਦੇ ਮੁੰਦਰਾ ਹਵਾਈ ਅੱਡੇ 'ਤੇ ...

ਪੂਰੀ ਖ਼ਬਰ »

ਬਠਿੰਡਾ 'ਚ ਨੌਜਵਾਨ ਦੀ ਹੱਤਿਆ

ਬਠਿੰਡਾ, 10 ਫਰਵਰੀ (ਸੁਖਵਿੰਦਰ ਸਿੰਘ ਸੁੱਖਾ)-ਬੀਤੀ ਰਾਤ 2 ਵਜੇ ਦੇ ਕਰੀਬ ਮੋਟਰਸਾਈਕਲ ਮੁਰੰਮਤ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀ ਆ ਰਹੀ ਰੰਜਿਸ਼ ਦੇ ਚਲਦਿਆਂ ਇਕ ਸਪੇਅਰ ਪਾਰਟ ਅਤੇ ਮੋਟਰਸਾਈਕਲ ਮਕੈਨਿਕ ਵਲੋਂ 18 ਸਾਲ ਦੇ ਰਮਿੰਦਰ ਸਿੰਘ ਦੀ ਗੋਲੀ ਮਾਰ ਕੇ ...

ਪੂਰੀ ਖ਼ਬਰ »

ਸਰਕਾਰ ਵਲੋਂ ਜਨਰਲ ਰਾਖਵਾਂਕਰਨ ਦੇ ਫ਼ੈਸਲੇ ਬਾਰੇ ਵੇਰਵੇ ਦੱਸਣ ਤੋਂ ਇਨਕਾਰ

ਨਵੀਂ ਦਿੱਲੀ, 10 ਫਰਵਰੀ (ਏਜੰਸੀ)-ਸਰਕਾਰ ਵਲੋਂ ਜਨਰਲ ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ (ਈ. ਡਵਲਿਊ.ਐਸ.) ਲੋਕਾਂ ਨੂੰ 10 ਫ਼ੀਸਦੀ ਰਾਖਵਾੇਕਰਨ ਦਿੱਤੇ ਜਾਣ ਸਬੰਧੀ ਮੰਤਰੀ ਮੰਡਲ ਵਲੋਂ ਲਏ ਫ਼ੈਸਲੇ ਦੀ ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਐਕਟ ਤਹਿਤ ਮੰਗੀ ਜਾਣਕਾਰੀ ਦੇਣ ਤੋਂ ...

ਪੂਰੀ ਖ਼ਬਰ »

ਟੀ.ਐਮ.ਸੀ. ਵਿਧਾਇਕ ਦੀ ਹੱਤਿਆ ਦਾ ਮਾਮਲਾ

ਭਾਜਪਾ ਨੇਤਾ ਮੁਕੁਲ ਰਾਏ ਤੇ 3 ਹੋਰਾਂ ਿਖ਼ਲਾਫ਼ ਕੇਸ ਦਰਜ

ਕੋਲਕਾਤਾ, 10 ਫਰਵਰੀ (ਏਜੰਸੀ)-ਪੱਛਮੀ ਬੰਗਾਲ 'ਚ ਸੱਤਾਧਾਰੀ ਤਿ੍ਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਿਧਾਇਕ ਸੱਤਿਆਜੀਤ ਬਿਸਵਾਸ ਦੀ ਬੀਤੇ ਦਿਨ ਸਰਸਵਤੀ ਪੂਜਾ ਪ੍ਰੋਗਰਾਮ ਦੌਰਾਨ ਹੋਈ ਹੱਤਿਆ ਮਾਮਲੇ 'ਚ ਭਾਜਪਾ ਦੇ ਨੇਤਾ ਮੁਕੁਲ ਰਾਏ ਤੇ 3 ਹੋਰਾਂ ਿਖ਼ਲਾਫ਼ ਕੇਸ ਦਰਜ ਕੀਤਾ ...

ਪੂਰੀ ਖ਼ਬਰ »

ਸਿੱਖ ਮਾਮਲਿਆਂ 'ਤੇ ਇਮਰਾਨ ਖ਼ਾਨ ਦੇ ਕੰਮਾਂ ਦੀ ਮਹਿਬੂਬਾ ਵਲੋਂ ਸ਼ਲਾਘਾ

ਸ੍ਰੀਨਗਰ, 10 ਫਰਵਰੀ (ਏਜੰਸੀ)-ਪੀ.ਡੀ.ਪੀ. ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਨਨਕਾਣਾ ਸਾਹਿਬ 'ਚ ਇਕ ਜੰਗਲੀ ਰੱਖ ਦਾ ਨਾਂਅ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਰੱਖਣ ਦਾ ਐਲਾਨ ਕਰਨ 'ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ਲਾਘਾ ਕੀਤੀ ਪਰ ਕੇਂਦਰ ਸਰਕਾਰ ਦੀ ਇਹ ...

ਪੂਰੀ ਖ਼ਬਰ »

ਅੰਦੋਲਨਕਾਰੀ ਨਨਜ਼ ਵਲੋਂ ਫੋਰਾਂਕੋ ਮੁਲੱਕਲ 'ਤੇ ਜਲੰਧਰ ਬਿਸ਼ਪ ਦੇ ਕੰਮਕਾਜ 'ਚ ਦਖ਼ਲ ਦੇਣ ਦਾ ਦੋਸ਼

ਕੋਟਾਯਮ (ਕੇਰਲਾ), 10 ਫਰਵਰੀ (ਪੀ. ਟੀ. ਆਈ.)-ਜਬਰ ਜਨਾਹ ਦੇ ਦੋਸ਼ੀ ਬਿਸ਼ਪ ਫੋਰਾਂਕੋ ਮੁਲੱਕਲ ਜਿਸ ਨੂੰ ਪੋਪ ਫਰਾਂਸਿਸ ਨੇ ਉਨ੍ਹਾਂ ਦੀ ਪਾਦਰੀ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਸੀ ਅਜੇ ਵੀ ਰੋਮਨ ਕੈਥੋਲਿਕ ਗਿਰਜਾਘਰ ਜਲੰਧਰ ਬਿਸ਼ਪ ਦੇ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਨਾਇਡੂ ਵਲੋਂ ਮੋਦੀ 'ਤੇ ਜਵਾਬੀ ਹਮਲਾ

ਗੁੰਟੂਰ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕੇਸ਼ ਦਾ ਪਿਤਾ ਕਹਿਣ 'ਤੇ ਇਤਰਾਜ਼ ਕਰਦਿਆਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਨਰਿੰਦਰ ਮੋਦੀ ਦੀ ਪਤਨੀ ਨੂੰ ਸ਼ਬਦੀ ਜੰਗ ਵਿਚ ਖਿੱਚ ਕੇ ਜਵਾਬੀ ਹਮਲਾ ਕੀਤਾ ਹੈ | ...

ਪੂਰੀ ਖ਼ਬਰ »

ਕੁੰਭ ਦੇ ਆਖਰੀ ਸ਼ਾਹੀ ਇਸ਼ਨਾਨ ਦੌਰਾਨ 1.25 ਕਰੋੜ ਸ਼ਰਧਾਲੂਆਂ ਨੇ ਲਾਈ ਡੁਬਕੀ

ਇਲਾਹਾਬਾਦ, 10 ਫਰਵਰੀ (ਏਜੰਸੀ)-ਕੁੰਭ ਮੇਲੇ ਦੇ ਆਖ਼ਰੀ ਸ਼ਾਹੀ ਇਸ਼ਨਾਨ ਦੌਰਾਨ ਜ਼ਬਰਦਸਤ ਠੰਢ ਦੇ ਬਾਵਜੂਦ ਕਰੀਬ 1.25 ਕਰੋੜ ਸ਼ਰਧਾਲੂਆਂ ਨੇ ਆਸਥਾ ਦੀ ਡੁਬਕੀ ਲਗਾਈ | ਸ਼ਰਧਾਲੂ ਇੱਥੇ ਗੰਗਾ, ਯਮੁਨਾ ਤੇ ਸਰਸਵਤੀ ਦੇ ਸੰਗਮ 'ਤੇ ਆਯੋਜਿਤ ਤੀਜੇ ਸ਼ਾਹੀ ਇਸ਼ਨਾਨ 'ਚ ਹਿੱਸਾ ...

ਪੂਰੀ ਖ਼ਬਰ »

ਡਿਜੀਟਲ ਯੁੱਗ 'ਚ ਨਿਆਇਕ ਪ੍ਰਕਿਰਿਆ ਦਬਾਅ ਹੇਠ-ਜਸਟਿਸ ਸੀਕਰੀ

ਨਵੀਂ ਦਿੱਲੀ, 10 ਫਰਵਰੀ (ਏਜੰਸੀ)-ਸੁਪਰੀਮ ਕੋਰਟ ਦੇ ਜੱਜ ਜਸਟਿਸ ਏ.ਕੇ. ਸੀਕਰੀ ਨੇ ਅੱਜ ਕਿਹਾ ਹੈ ਕਿ ਡਿਜੀਟਲ ਯੁੱਗ 'ਚ ਨਿਆਇਕ ਪ੍ਰਕਿਰਿਆ ਬੇਹੱਦ ਦਬਾਅ ਹੇਠ ਹੈ, ਕਿਉਂਕਿ ਕਿਸੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਸੋਸ਼ਲ ਮੀਡੀਆ 'ਤੇ ਬਹਿਸ ਕਰਨ ਲੱਗ ...

ਪੂਰੀ ਖ਼ਬਰ »

ਖੁੰਢ-ਚਰਚਾ

ਵਿਦੇਸ਼ਾਂ ਵੱਲ ਪੈਸਾ ਤੇ ਹੁਨਰ ਅਜੋਕੀ ਨੌਜਵਾਨ ਪੀੜ੍ਹੀ ਇੱਧਰੋਂ ਚੰਗੀ ਪੜ੍ਹ-ਲਿੱਖ ਕੇ ਹਰ ਹੀਲੇ ਵਿਦੇਸ਼ ਜਾਣਾ ਲੋਚਦੀ ਹੈ | ਇੱਥੇ ਹੀ ਬੱਸ ਨਹੀਂ, ਉਹ ਵਿਦੇਸ਼ ਜਾ ਕੇ ਸੁਚੱਜੇ ਢੰਗ ਨਾਲ ਆਪਣੇ ਜੀਵਨ 'ਚ ਸਥਾਪਤ ਵੀ ਹੋਣਾ ਚਾਹੁੰਦੀ ਹੈ | ਪੰਜਾਬ 'ਚੋਂ ਵਿਦੇਸ਼ ਭੇਜਣ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX