ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵੱਲੋਂ ਮੀਂਹ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਖੇਤਰ ਵਿਚ ਭਾਰੀ ਮੀਂਹ ਮਗਰੋਂ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਮੀਂਹ ਤੋਂ ਪ੍ਰਭਾਵਿਤ ਪਿੰਡ ਬੂੜਾ ਗੁੱਜਰ ਅਤੇ ...
ਪ੍ਰਧਾਨ ਮੰਤਰੀ ਮੋਦੀ ਨੇ ਸ਼ੀਲਾ ਦੀਕਸ਼ਿਤ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 20 ਜੁਲਾਈ - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ...
ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸੂਬੇ ਭਰ 'ਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੱਲ੍ਹ
. . .  about 2 hours ago
ਮਲੌਦ, 20 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਮੈਡਮ ਇੰਦਰਪਾਲ ਕੌਰ ਨੇ ਦੱਸਿਆ ਕਿ ਪੰਜਾਬ- ਹਰਿਆਣਾ ਹਾਈਕੋਰਟ ਦੀ ਸੁਣਵਾਈ ਤਹਿਤ 2011 ਰਿਵਾਈਜ ਨਤੀਜੇ ਨਾਲ ਪਾਸ ਹੋਏ ਬੇਰੁਜ਼ਗਾਰ ਅਧਿਆਪਕਾਂ ...
ਭੇਦਭਰੀ ਹਾਲਤ ਵਿੱਚ ਵਿਆਹੁਤਾ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਥਾਣੇ ਬਾਹਰ ਰੱਖ ਕੇ ਦਿੱਤਾ ਧਰਨਾ
. . .  about 2 hours ago
ਸਰਾਏ ਅਮਾਨਤ ਖਾਂ, 20 ਜੁਲਾਈ (ਨਰਿੰਦਰ ਸਿੰਘ ਦੋਦੇ)-ਕੁੱਟਮਾਰ ਕਰਕੇ ਵਿਆਹੁਤਾ ਦੀ ਹੱਤਿਆ ਕਰਨ ਵਾਲੇ ਸਹੁਰਾ ਪਰਿਵਾਰ ਵਿਰੁੱਧ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ਼ ਵਜੋਂ ਮ੍ਰਿਤਕਾ ਦੇ ਵਾਰਿਸਾਂ ਵੱਲੋਂ ਲਾਸ਼ ਨੂੰ ਥਾਣਾ ਸਰਾਏ ਅਮਾਨਤ ਖਾਂ ਅੱਗੇ ਰੱਖ ਕੇ ਧਰਨਾ ...
ਸ਼ੀਲਾ ਦੀਕਸ਼ਿਤ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀ ਸੋਨੀਆ ਗਾਂਧੀ
. . .  about 2 hours ago
ਨਵੀਂ ਦਿੱਲੀ, 20 ਜੁਲਾਈ- ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਨਿਜਾਮੂਦੀਨ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ। ਯੂ.ਪੀ.ਏ ਪ੍ਰਧਾਨ ਸੋਨੀਆ ਗਾਂਧੀ ਨੇ ਉੱਥੇ ਪਹੁੰਚ ਕੇ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਪਰਿਵਾਰਕ ...
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦਿੱਲੀ ਵਿੱਚ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 20 ਜੁਲਾਈ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਨੇ ਕਿਹਾ ਹੈ ਕਿ ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦਿੱਲੀ ਸਰਕਾਰ ਨੇ ਦੋ ਦਿਨ ਦਾ ਰਾਸ਼ਟਰੀ ਸੋਗ ਰੱਖਣ ਦਾ ਫੈਸਲਾ ਕੀਤਾ..
ਟੋਲ ਟੈਕਸ ਵਾਲੀ ਜੀ.ਟੀ. ਰੋਡ ਤੇ ਤਹਿਸੀਲ ਰੋਡ ਮੀਂਹ ਦੇ ਪਾਣੀ ਨਾਲ ਹੋਇਆ ਜਲਥਲ
. . .  about 4 hours ago
ਬਾਘਾਪੁਰਾਣਾ, 20 ਜੁਲਾਈ (ਬਲਰਾਜ ਸਿੰਗਲਾ)- ਗਰਮੀ ਦੀ ਰੁੱਤ ਦੀ ਦੂਸਰੀ ਮੋਹਲ਼ੇਧਾਰ ਬਰਸਾਤ ਬੇਸ਼ੱਕ 15-20 ਮਿੰਟ ਹੋਈ ਪਰ ਗੰਦੇ ਪਾਣੀ ਅਤੇ ਮੀਂਹ ਨੇ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਾਘਾ ਪੁਰਾਣਾ ਦੀ ਮੋਗੇ ਵਾਲੀ ਜੀ.ਟੀ. ਰੋਡ, ਜਿਸ ...
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 4 hours ago
ਨਵੀਂ ਦਿੱਲੀ, 20 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਸੰਬੰਧੀ ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਨਾਲ ...
ਕੱਲ੍ਹ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  about 4 hours ago
ਨਵੀਂ ਦਿੱਲੀ, 20 ਜੁਲਾਈ - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ(81) ਦਾ ਦੇਹਾਂਤ ਹੋ ਗਿਆ। ਅੱਜ ਸ਼ਾਮ 6 ਵਜੇ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਦਿੱਲੀ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਆਂਦਾ ਜਾਵੇਗਾ। ਇਸ ...
ਡਾ. ਸਵਰਨ ਸਿੰਘ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦਾ ਫ਼ੈਸਲਾ ਸ਼ਵੇਤ ਮਲਿਕ ਵੱਲੋਂ ਲਿਆ ਗਿਆ ਵਾਪਸ
. . .  about 4 hours ago
ਜਲੰਧਰ, 20 ਜੁਲਾਈ (ਸ਼ਿਵ ਸ਼ਰਮਾ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇਂ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ...
ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਕੀਤੇ ਗਏ ਵੱਡੇ ਪੱਧਰ 'ਤੇ ਤਬਾਦਲੇ
. . .  about 3 hours ago
ਚੰਡੀਗੜ੍ਹ, 20 ਜੁਲਾਈ(ਸੁਰਜੀਤ ਸੱਤੀ)- ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਸੂਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਵੱਡੇ ਪੈਮਾਨੇ 'ਤੇ ਤਬਾਦਲੇ ਕੀਤੇ...
ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
. . .  about 5 hours ago
ਹਰੀਕੇ ਪੱਤਣ, 20 ਜੁਲਾਈ(ਸੰਜੀਵ ਕੁੰਦਰਾ)- ਮੀਂਹ ਦੇ ਮੌਸਮ ਵਿੱਚ ਦਰਿਆਵਾਂ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਬਿਆਸ-ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ ਅਤੇ ਦਰਿਆਵਾਂ ...
ਸਿਮਰਜੀਤ ਸਿੰਘ ਬੈਂਸ ਨੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਟਿਆਲਾ ਵਿਖੇ ਕੀਤੀ ਸ਼ਿਰਕਤ
. . .  about 5 hours ago
ਪਟਿਆਲਾ, 20 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਪ੍ਰਧਾਨ ਵੱਲੋਂ ਪਟਿਆਲਾ ਵਿਖੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਹੁੰਚੇ ਇਸ ਮੌਕੇ ਬੈਂਸ ਨੇ ਕਿਹਾ ਕਿ ਰਿਪੇਰੀਅਨ ਸਿਧਾਂਤ ਅਨੁਸਾਰ, ਪੰਜਾਬ ...
ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 6 hours ago
ਨਵੀਂ ਦਿੱਲੀ, 20 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ। ਉਹ 81 ਸਾਲਾ ਦੇ...
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 6 hours ago
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ............
ਅਸਮ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  about 6 hours ago
ਅਮਰੀਕੀ ਦੌਰੇ 'ਤੇ ਰਵਾਨਾ ਹੋਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ
. . .  about 6 hours ago
ਪ੍ਰਿਅੰਕਾ ਗਾਂਧੀ ਦੀ ਹਿਰਾਸਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਵਿਰੋਧ
. . .  about 6 hours ago
ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ, ਕਈ ਝੁਲਸੇ
. . .  about 6 hours ago
ਸਮਾਜ ਭਲਾਈ ਯੋਜਨਾਵਾਂ 'ਤੇ ਖ਼ਰਚੇ ਜਾਣਗੇ ਦੋ ਸੌ ਕਰੋੜ ਰੁਪਏ -ਮੋਹਨ ਲਾਲ ਸੂਦ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਮਾਘ ਸੰਮਤ 550

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਦੇਸ਼-ਵਿਦੇਸ਼ ਤੋਂ ਪਹੁੰਚੇ ਪਤੰਗਬਾਜ਼ੀ ਦੇ ਸ਼ੌਕੀਨਾਂ ਨਾਲ ਫ਼ਿਰੋਜ਼ਪੁਰੀਆਂ ਜੋਸ਼ੋ-ਖਰੋਸ਼ ਨਾਲ ਮਨਾਈ ਬਸੰਤ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)-ਖ਼ੁਸ਼ੀਆਂ ਦਾ ਪ੍ਰਤੀਕ ਭਾਰਤੀ ਸੱਭਿਅਤਾ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ ਬਣ ਚੁੱਕੇ ਬਸੰਤ ਤਿਉਹਾਰ ਨੂੰ ਫ਼ਿਰੋਜ਼ਪੁਰ ਅੰਦਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ | ਦੇਸ਼-ਵਿਦੇਸ਼ ਅਤੇ ਦੂਰ-ਦੁਰਾਡੇ ਤੋਂ ਆਏ ਮਹਿਮਾਨਾਂ ਕਾਰਨ ਸਮੁੱਚੇ ਫ਼ਿਰੋਜ਼ਪੁਰ ਅੰਦਰ ਵਿਆਹ ਵਰਗਾ ਮਾਹੌਲ ਸੀ | ਲੋਕਾਂ ਨੇ ਘਰਾਂ ਦੀਆਂ ਛੱਤਾਂ 'ਤੇ ਡੀ.ਜੇ. ਲਗਾ ਉੱਚੀ ਆਵਾਜ਼ 'ਚ ਛੱਡੇ ਗਾਣਿਆਂ 'ਤੇ ਪੈਂਦੇ ਭੰਗੜੇ ਜਿੱਥੇ ਸਭ ਦਾ ਮਨ ਮੋਹ ਰਹੇ ਸਨ, ਉੱਥੇ ਨੀਲੇ ਫਿੱਕੇ ਅਸਮਾਨ 'ਚ ਉੱਡਦੀਆਂ ਰੰਗ-ਬਰੰਗੀਆਂ ਪਤੰਗਾਂ ਅਤੇ ਲੱਗਦੇ ਪੇਚੇ ਅਤੇ ਕੱਟ ਹੁੰਦੇ ਸਾਰ ਹੀ 'ਆਈ ਬੋ' ਦੀਆਂ ਆਉਂਦੀਆਂ ਉੱਚੀਆਂ ਆਵਾਜ਼ਾਂ ਸਭ ਦੇ ਮਨ ਨੂੰ ਭਾਅ ਰਹੀਆਂ ਸਨ | ਸਵੇਰ ਚੜ੍ਹਦੇ ਹੀ ਨੌਜਵਾਨ ਲੜਕੇ-ਲੜਕੀਆਂ, ਬਜ਼ੁਰਗਾਂ ਅਤੇ ਬੱਚਿਆਂ ਨੇ ਜਿੱਥੇ ਘਰਾਂ ਦੀਆਂ ਛੱਤਾਂ 'ਤੇ ਚੜ ਪਤੰਗਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਉੱਥੇ ਛੋਟੇ ਬੱਚਿਆਂ ਨੇ ਗ਼ੁਬਾਰੇ ਉਡਾ ਮਨ-ਪਰਚਾਵਾ ਕੀਤਾ | ਫ਼ਿਰੋਜ਼ਪੁਰ ਅੰਦਰ ਬਸੰਤ ਮਨਾਉਣ ਲਈ ਜਿੱਥੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਲੋਕ ਰਿਸ਼ਤੇਦਾਰਾਂ ਘਰ ਬੀਤੇ ਦਿਨ ਤੋਂ ਹੀ ਪਹੰੁਚੇ ਹੋਏ ਸਨ, ਉੱਥੇ ਕੈਨੇਡਾ, ਅਮਰੀਕਾ, ਯੂ.ਕੇ. ਵਰਗੇ ਦੇਸ਼ਾਂ ਤੋਂ ਵੀ ਲੋਕਾਂ ਘਰ ਪ੍ਰਾਹੁਣੇ ਪਹੰੁਚ ਖ਼ੁਸ਼ੀਆਂ ਸਾਂਝੀਆਂ ਕਰਦੇ ਹੋਏ ਨੱਚ-ਟੱਪ, ਖਾ-ਪੀ ਖ਼ੁਸ਼ੀ ਮਨਾਉਂਦੇ ਹੋਏ ਪਤੰਗ ਉਡਾ ਪੇਚੇ ਲਗਾ ਰਹੇ ਸਨ | ਉਕਤ ਖ਼ੁਸ਼ੀਆਂ ਨੂੰ ਦੁੱਗਣਾ-ਤਿੱਗਣਾ ਕਰਨ ਲਈ ਨਵ-ਵਿਆਹੇ ਜਾਂ ਨਵਜੰਮੇ ਬੱਚਿਆਂ ਵਾਲੇ ਘਰਾਂ 'ਚ ਵਿਸ਼ੇਸ਼ ਸਮਾਗਮ ਰੱਖੇ ਗਏ ਸਨ, ਜਿੱਥੇ ਰਿਸ਼ਤੇਦਾਰ ਅਤੇ ਸੱਜਣਾਂ-ਮਿੱਤਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਪੱਤਰ ਵੀ ਦਿੱਤੇ ਹੋਏ ਸਨ ਤੇ ਡੀ.ਜੇ. ਆਦਿ ਦਾ ਪ੍ਰਬੰਧ ਤੋਂ ਇਲਾਵਾ ਖਾਣ-ਪੀਣ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਹੋਏ ਸਨ | ਦੇਰ ਸ਼ਾਮ ਤੱਕ ਪਤੰਗਬਾਜ਼ੀ ਕਰਨ ਤੇ ਨੱਚਣ-ਟੱਪਣ ਦੇ ਦੌਰ ਚੱਲਦੇ ਰਹੇ | ਬੇਸ਼ੱਕ ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਅੱਜ ਆਪਣੇ ਕਾਰੋਬਾਰ ਠੱਪ ਰੱਖ ਪਤੰਗ ਉਡਾਏ ਤੇ ਦੁਕਾਨਾਂ ਬੰਦ ਰੱਖੀਆਂ, ਓਧਰ ਪਤੰਗਬਾਜ਼ਾਂ ਲਈ ਸਿਰਫ਼ ਡੋਰ-ਪਤੰਗ ਵੇਚਣ ਵਾਲੀਆਂ ਵਿਸ਼ੇਸ਼ ਦੁਕਾਨਾਂ ਲੱਗੀਆਂ ਹੋਈਆਂ ਸਨ, ਉੱਥੇ ਬੱਚਿਆਂ ਦੀ ਖ਼ੁਸ਼ੀ ਨੂੰ ਵਧਾਉਣ ਲਈ ਮੱਛੀ, ਜਹਾਜ਼, ਗੈਸੀ ਗ਼ੁਬਾਰੇ ਆਦਿ ਤਰ੍ਹਾਂ-ਤਰ੍ਹਾਂ ਦੇ ਗ਼ੁਬਾਰੇ ਰੂਪੀ ਖਿਡੌਣਿਆਂ ਨਾਲ ਸ਼ਹਿਰ-ਛਾਉਣੀ ਦੇ ਅਹਿਮ ਚੌਾਕ ਵਿਸ਼ੇਸ਼ ਦੁਕਾਨਾਂ ਨਾਲ ਸਜੇ ਹੋਏ ਸਨ | ਦੇਰ ਸ਼ਾਮ ਤੱਕ 'ਆਈ ਬੋ-ਆਈ ਬੋ' ਦੀਆਂ ਆਵਾਜ਼ਾਂ ਹੀ ਆਕਾਸ਼ ਗੂੰਜਦੀਆਂ ਸੁਣਾਈ ਦਿੰਦੀਆਂ ਰਹੀਆਂ |
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਬੱਚਿਆਂ ਨੂੰ ਪਤੰਗਾਂ ਵੰਡ ਮਨਾਈ ਬਸੰਤ
ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੀ ਜਿੱਥੇ ਪਤੰਗਬਾਜ਼ੀ ਦਾ ਸ਼ੌਕ ਪੂਰਾ ਕਰਦੇ ਨਜ਼ਰੀ ਪਏ, ਉੱਥੇ ਉਨ੍ਹਾਂ ਨੇ ਲੋੜਵੰਦ ਮਾਪਿਆਂ ਦੇ ਬੱਚਿਆਂ ਨੂੰ ਪਤੰਗਾਂ ਅਤੇ ਡੋਰ ਵੰਡ ਕੇ ਖ਼ੁਸ਼ੀ ਸਾਂਝੀ ਕਰਦਿਆਂ ਬਸੰਤ ਪੰਚਮੀ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਲੋੜਵੰਦ ਬੱਚਿਆਂ ਦੇ ਵੀ ਮਨ-ਪਰਚਾਵੇ ਜ਼ਰੂਰੀ ਹਨ ਤਾਂ ਜੋ ਉਹ ਵੀ ਬਸੰਤ ਪੰਚਮੀ ਖ਼ੁਸ਼ੀਆਂ ਖੇੜਿਆਂ ਵਾਲੇ ਤਿਉਹਾਰ ਦਾ ਅਨੰਦ ਲੈ ਸਕਣ | ਉਨ੍ਹਾਂ ਨੇ ਪਤੰਗਾਂ ਦੇ ਸ਼ੌਕੀਨਾਂ ਨੂੰ ਪਲਾਸਟਿਕ ਨੁਮਾ ਚਾਈਨਾ ਡੋਰ ਤੋਂ ਪਰਹੇਜ਼ ਕਰਕੇ ਸਥਾਨਕ ਦੇਸੀ ਡੋਰ ਨਾਲ ਪਤੰਗ ਉਡਾਉਣ ਦੀ ਅਪੀਲ ਵੀ ਕੀਤੀ |
ਸੁਖਪਾਲ ਸਿੰਘ ਨੰਨੂ ਵੀ ਲਗਾਏ ਪੇਚੇ
ਨੌਜਵਾਨ ਵਰਗ 'ਚ ਖੇਡ-ਕੁੱਦ ਕੇ ਵਿਚਰਨ ਵਾਲੇ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸਾਬਕਾ ਪ੍ਰਧਾਨ ਸੁਖਪਾਲ ਸਿੰਘ ਨੰਨੂ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਵੀ ਸਾਥੀਆਂ ਨੂੰ ਨਾਲ ਲੈ ਕੇ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀ ਕਰਦੇ ਹੋਏ ਵੱਖ-ਵੱਖ ਥਾਵਾਂ 'ਤੇ ਪਹੰੁਚ ਖ਼ੂਬ ਪਤੰਗਾਂ ਉਡਾਈਆਂ | ਸਮਰਥਕਾਂ ਦੀਆਂ ਖ਼ੁਸ਼ੀਆਂ 'ਚ ਸ਼ਰੀਕ ਹੁੰਦਿਆਂ ਜਿੱਥੇ ਉਨ੍ਹਾਂ ਭੰਗੜੇ ਪਾਏ, ਉੱਥੇ ਉਨ੍ਹਾਂ ਅਸਮਾਨੀ ਉੱਡਦੀਆਂ ਪਤੰਗਾਂ ਨਾਲ ਖ਼ੂਬ ਪੇਚੇ ਵੀ ਲਗਾਏ |
ਫੈੱਡਰੇਸ਼ਨ ਆਗੂਆਂ ਵੀ ਉਡਾਈਆਂ ਪਤੰਗਾਂ
ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ, ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਜਨਰਲ ਸਕੱਤਰ ਬੂਟਾ ਸਿੰਘ ਸੰਧੂ, ਫੈਡਰੇਸ਼ਨ ਮਹਿਤਾ ਦੇ ਆਗੂ ਰਾਜਵਿੰਦਰ ਸਿੰਘ ਗੋਲਡੀ ਆਦਿ ਆਗੂ ਵੀ ਸਾਥੀਆਂ ਸਮੇਤ ਪਤੰਗਾਂ ਉਡਾਉਂਦੇ ਰਹੇ ਅਤੇ ਪੇਚੇ ਲਗਾ ਮਨ ਪਰਚਾਵਾ ਕਰਦੇ ਰਹੇ |
ਪਿੰਡਾਂ 'ਚ ਵੀ ਰਹੀ ਪਤੰਗਬਾਜ਼ੀ ਭਾਰੂ
ਸ਼ਹਿਰ-ਛਾਉਣੀ ਵਾਂਗ ਲਾਗਲੇ ਪਿੰਡ ਝੋਕ ਹਰੀ ਹਰ ਅੰਦਰ ਨੌਜਵਾਨਾਂ ਨੇ ਖ਼ੂਬ ਪਤੰਗ ਉਡਾਏ ਅਤੇ ਘਰਾਂ ਦੀਆਂ ਛੱਤਾਂ 'ਤੇ ਡੀ.ਜੇ. ਆਦਿ ਸਪੀਕਰ ਲਗਾ ਕੇ ਖ਼ੁਸ਼ੀਆਂ ਦਾ ਪ੍ਰਗਟਾਵਾ ਕੀਤਾ | ਇਸੇ ਤਰ੍ਹਾਂ ਵਜੀਦਪੁਰ, ਨੂਰਪੁਰ ਸੇਠਾਂ, ਖਾਈ ਫੇਮੇ ਕੀ, ਮੱਲਵਾਲ, ਸ਼ੇਰਖਾਂ, ਸੋਢੇ ਵਾਲਾ, ਅਟਾਰੀ ਆਦਿ ਪਿੰਡਾਂ ਅੰਦਰ ਵੀ ਪਤੰਗ ਉਡਾਉਣ ਦੇ ਸ਼ੌਕੀਨਾਂ ਨੇ ਖ਼ੂਬ ਪਤੰਗਾਂ ਉਡਾਈਆਂ |
ਦੇਰ ਸ਼ਾਮ ਆਸਮਾਨ 'ਚ ਉੱਡੀਆਂ ਚੰਡੋਲਾਂ
ਦਿਨ ਢਲਦੇ ਹੀ ਪਤੰਗਾਂ ਦੇ ਸ਼ੌਕੀਨਾਂ ਵਲੋਂ ਪਤੰਗ ਉੱਡਦੀ ਨਾ ਵੇਖ ਮਨ-ਪਰਚਾਵੇ ਲਈ ਚੰਡੋਲਾਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ | ਦੇਖਦੇ ਹੀ ਦੇਖਦੇ ਦਿ੍ਸ਼ ਬਹੁਤ ਹੀ ਮਨਮੋਹਕ ਅਤੇ ਸੰੁਦਰ ਬਣ ਗਿਆ | ਰਾਤ ਦੇ ਹਨੇਰੇ 'ਚ ਅਸਮਾਨ ਜਗਮਗ ਕਰਦਾ ਦਿਖਾਈ ਦਿੱਤਾ |


ਖ਼ਬਰ ਸ਼ੇਅਰ ਕਰੋ

ਖ਼ੂਬ ਚੱਲੀ ਚਾਈਨਾ ਡੋਰ, ਕਈ ਜ਼ਖ਼ਮੀ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਪਾਬੰਦੀ ਦੇ ਬਾਵਜੂਦ ਵੀ ਬਾਜ਼ਾਰਾਂ 'ਚ ਜਿੱਥੇ ਪਲਾਸਟਿਕ ਨੁਮਾ ਚਾਈਨਾ ਡੋਰ ਖ਼ੂਬ ਉੱਡੀ, ਉੱਥੇ ਕੱਟਣ ਬਾਅਦ ਸੜਕਾਂ 'ਤੇ ਡਿੱਗੀ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਕੀ ਵਿਅਕਤੀ ਜ਼ਖ਼ਮੀ ਹੋ ਗਏ | ਇੰਦਰਜੀਤ ਸਪੁੱਤਰ ...

ਪੂਰੀ ਖ਼ਬਰ »

ਭਾਰਤੀ ਖੇਤਰ 'ਚ ਦਾਖ਼ਲ ਹੋਈ ਪਾਕਿ ਕਿਸ਼ਤੀ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)-ਭਾਰਤੀ ਖੇਤਰ 'ਚ ਵਹਿੰਦੇ ਸਤਲੁਜ ਦਰਿਆ ਵਿਚੋਂ ਹਿੰਦ-ਪਾਕਿ ਸਰਹੱਦ 'ਤੇ ਸਥਿਤ ਚੌਕੀ ਪੁਰਾਣੀ ਮੁਹੰਮਦੇ ਵਾਲਾ ਲਾਗਿਓਾ ਪਾਕਿਸਤਾਨ ਤੋਂ ਆਈ ਇਕ ਲੱਕੜ ਦੀ ਪੁਰਾਣੀ ਕਿਸ਼ਤੀ ਬਰਾਮਦ ਹੋਈ ਹੈ, ਜੋ ਪਾਕਿਸਤਾਨ ਵਾਲੇ ...

ਪੂਰੀ ਖ਼ਬਰ »

ਜੇਲ੍ਹ 'ਚੋਂ ਤਲਾਸ਼ੀ ਦੌਰਾਨ ਗੈਂਗਸਟਰਾਂ ਕੋਲੋਂ ਮੋਬਾਈਲ ਬਰਾਮਦ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਬੰਦ ਗੈਂਗਸਟਰਾਂ ਵਲੋਂ ਨਾਜਾਇਜ਼ ਢੰਗ ਨਾਲ ਰੱਖੇ ਗਏ ਮੋਬਾਈਲ ਫੋਨਾਂ ਨੂੰ ਜੇਲ੍ਹ ਪ੍ਰਸ਼ਾਸਨ ਵਲੋਂ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਪੁਲਿਸ ਥਾਣਾ ਸਿਟੀ ਦੇ ਸਹਾਇਕ ...

ਪੂਰੀ ਖ਼ਬਰ »

ਬਸਤੀ ਵਾਸੀਆਂ ਵਲੋਂ ਨਗਰ ਕੌ ਾਸਲ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ

ਤਲਵੰਡੀ ਭਾਈ, 10 ਫਰਵਰੀ (ਕੁਲਜਿੰਦਰ ਸਿੰਘ ਗਿੱਲ)- ਇੱਥੋਂ ਦੀ ਢਿੱਲੋਂ ਬਸਤੀ ਵਿਖੇ ਜੀਓ ਕੰਪਨੀ ਵਲੋਂ ਟਾਵਰ ਲਗਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਥਾਨਿਕ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ | ਇਸੇ ਤਹਿਤ ਉਕਤ ਖੇਤਰ ਦੇ ਇਕੱਤਰ ਹੋਏ ਵਸਨੀਕਾਂ ਵਲੋਂ ਸਥਾਨਕ ਨਗਰ ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤੀ ਕੁੱਟਮਾਰ, ਮਾਮਲਾ ਦਰਜ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਮਖੂ ਅਧੀਨ ਪੈਂਦੇ ਪਿੰਡ ਚੱਕ ਟਿੱਬੀ ਰੰਗਾ ਵਿਖੇ ਕੁਝ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਸੱਟਾਂ ਮਾਰਨ ਦੀ ਖ਼ਬਰ ਹੈ | ਸਿਵਲ ਹਸਪਤਾਲ ਮਖੂ ਵਿਖੇ ਇਲਾਜ ...

ਪੂਰੀ ਖ਼ਬਰ »

ਵੱਡੀ ਗਿਣਤੀ ਵਿਚ ਆਗੂਆਂ ਦਾ ਟਕਸਾਲੀ ਦਲ ਵਿਚ ਸ਼ਾਮਿਲ ਹੋਣਾ ਸ਼ੁੱਭ ਸੰਕੇਤ-ਜਥੇਦਾਰ ਚਰਨ ਸਿੰਘ

ਮੰਡੀ ਅਰਨੀ ਵਾਲਾ , 10 ਫਰਵਰੀ (ਨਿਸ਼ਾਨ ਸਿੰਘ ਸੰਧੂ)-ਪੰਥ ਅਤੇ ਪੰਜਾਬ ਪੱਖੀ ਸੋਚ ਰੱਖਣ ਵਾਲੇ ਆਗੂ ਵੱਡੀ ਗਿਣਤੀ ਵਿਚ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਵਿਚ ਸ਼ਾਮਿਲ ਹੋ ਰਹੇ ਹਨ | ਇਨ੍ਹਾਂ ਆਗੂਆਂ ਦਾ ਟਕਸਾਲੀ ਦਲ ਵਿਚ ਸ਼ਾਮਿਲ ਹੋਣਾ ਇੱਕ ਸ਼ੁੱਭ ਸੰਕੇਤ ਹੈ | ਇਨ੍ਹਾਂ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਔਰਤ ਕਾਬੂ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਿਟੀ ਫ਼ਿਰੋਜਪੁਰ ਦੇ ਸਬ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਰਾਣੀ ਸਬਜ਼ੀ ਮੰਡੀ ਨੇੜੇ ਬਗ਼ਦਾਦੀ ਗੇਟ ਲਾਗਿਓਾ ਇਕ ਔਰਤ ਨੂੰ ਸ਼ੱਕ ਦੀ ਬਿਨਾਅ 'ਤੇ ਕਾਬੂ ...

ਪੂਰੀ ਖ਼ਬਰ »

ਸਿੰਘਪੁਰਾ ਵਿਖੇ ਕੇਨ ਹਾਰਵੈਸਟਰ ਮਸ਼ੀਨਾਂ ਦਾ ਕਿਸਾਨਾਂ ਨੂੰ ਕਰ ਕੇ ਵਿਖਾਇਆ ਲਾਈਵ ਡੈਮੋ

ਫ਼ਾਜ਼ਿਲਕਾ, 10 ਫਰਵਰੀ (ਦਵਿੰਦਰ ਪਾਲ ਸਿੰਘ)-ਗੰਨੇ ਦੀ ਫ਼ਸਲ ਦੀ ਕਟਾਈ, ਸਫ਼ਾਈ ਤੇ ਲਦਾਈ ਨੂੰ ਲੈ ਕੇ ਸਹਿਕਾਰਤਾ ਵਿਭਾਗ ਦੇ ਸ਼ੂਗਰ ਫੈਡ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਸੁਖਾਲਾ ਕਰਨ ਲਈ ਪਿੰਡ ਸਿੰਘ ਪੁਰਾ ਵਿਖੇ ਸ਼ੂਗਰ ਮਿੱਲ ਫ਼ਾਜ਼ਿਲਕਾ ਵੱਲੋਂ ਕੇਨ ਹਾਰਵੈਸਟਰ ...

ਪੂਰੀ ਖ਼ਬਰ »

ਬੈਂਕ ਕਰਮਚਾਰੀ ਨੂੰ ਜ਼ਖ਼ਮੀ ਕਰ ਕੇ ਲੁਟੇਰਿਆਂ ਨੇ ਹਜ਼ਾਰਾਂ ਦੀ ਨਕਦੀ ਲੁੱਟੀ

ਫ਼ਾਜ਼ਿਲਕਾ, 10 ਫਰਵਰੀ(ਦਵਿੰਦਰ ਪਾਲ ਸਿੰਘ)-ਇਕ ਨਿੱਜੀ ਬੈਂਕ ਦੇ ਕਰਮਚਾਰੀ ਨਾਲ ਕੁੱਟਮਾਰ ਤੋਂ ਬਾਅਦ ਹਜ਼ਾਰਾਂ ਰੁਪਏ ਦੀ ਨਗਦੀ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ | ਪੀੜਤ ਨੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ | ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ...

ਪੂਰੀ ਖ਼ਬਰ »

ਪਿੰਡ ਅਲੀ ਵਾਲਾ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ

ਮੱਲਾਂਵਾਲਾ, 10 ਫਰਵਰੀ (ਗੁਰਦੇਵ ਸਿੰਘ)-ਪਿੰਡ ਅਲੀ ਵਾਲਾ ਵਿਖੇ ਸ਼ਹੀਦ ਰਾਜਨ ਨਸੀਬ ਸਿੰਘ ਭੁੱਲਰ ਯੂਥ ਕਲੱਬ ਅਲੀ ਵਾਲਾ ਵਲੋਂ ਸਾਲਾਨਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਦਾ ਉਦਘਾਟਨ ਸੂਬਾ ਸਿੰਘ ਭੁੱਲਰ ਪ੍ਰਧਾਨ ਅਤੇ ਪ੍ਰਗਟ ਸਿੰਘ ਭੁੱਲਰ ਨੇ ...

ਪੂਰੀ ਖ਼ਬਰ »

ਵੈੱਲਫੇਅਰ ਸੁਸਾਇਟੀ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਮਖੂ, 10 ਫਰਵਰੀ (ਮੇਜਰ ਸਿੰਘ ਥਿੰਦ)-ਮਖੂ ਨਜ਼ਦੀਕ ਸ਼ਹੀਦ ਸ਼ਾਮ ਸਿੰਘ ਅਟਾਰੀ ਦੇ ਸਾਲਾਨਾ ਜੋੜ ਮੇਲੇ 'ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੈੱਲਫੇਅਰ ਸੁਸਾਇਟੀ ਫ਼ਤਿਹਗੜ੍ਹ ਸਭਰਾ ਵਲੋਂ ਅੱਖਾਂ, ਦੰਦਾਂ ਅਤੇ ਹੱਡੀਆਂ ਦਾ ਮੁਫ਼ਤ ਮੈਡੀਕਲ ਕੈਂਪ ਫ਼ਤਿਹਗੜ੍ਹ ਸਭਰਾ ...

ਪੂਰੀ ਖ਼ਬਰ »

ਭਾਗ ਸਿੰਘ ਮੈਮੋਰੀਅਲ ਸਕੂਲ 'ਚ ਮਨਾਇਆ ਬਸੰਤ ਦਾ ਤਿਉਹਾਰ

ਤਲਵੰਡੀ ਭਾਈ, 10 ਫਰਵਰੀ (ਰਵਿੰਦਰ ਸਿੰਘ ਬਜਾਜ)- ਭਾਗ ਸਿੰਘ ਮੈਮੋਰੀਅਲ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਘੱਲ ਖੁਰਦ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਅਧਿਆਪਕਾਂ ਵਲੋਂ ਪੀਲੇ ਰੰਗ ਦੇ ਕੱਪੜੇ, ਪੀਲੇ ਰੰਗ ਦੇ ...

ਪੂਰੀ ਖ਼ਬਰ »

ਡੀ-ਵਾਰਮਿੰਗ ਡੇਅ ਮਨਾਇਆ

ਅਬੋਹਰ, 10 ਫਰਵਰੀ (ਕੁਲਦੀਪ ਸਿੰਘ ਸੰਧੂ)-ਭਾਗ ਸਿੰਘ ਹੇਅਰ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼ ਕਾਲਾ ਟਿੱਬਾ ਵਿਖੇ ਵਿਦਿਆਰਥਣਾਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖਵਾਈਆਂ ਗਈਆਂ | ਇਸ ਮੌਕੇ ਡਾ: ਮਨੋਜ ਸ਼ਰਮਾ ਨੇ ਕਿਹਾ ਕਿ ਬੱਚਿਆਂ ਦੇ ਪੇਟ ...

ਪੂਰੀ ਖ਼ਬਰ »

ਐੱਨ. ਐ ੱਸ. ਐ ੱਸ. ਕੈਂਪ ਲਗਾਇਆ

ਅਬੋਹਰ, 10 ਫਰਵਰੀ (ਕੁਲਦੀਪ ਸਿੰਘ ਸੰਧੂ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥਣਾਂ ਵਲੋਂ ਇਕ ਰੋਜ਼ਾ ਐਨ.ਐੱਸ.ਐੱਸ. ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ 50 ਵਿਦਿਆਰਥਣਾਂ ਨੇ ਭਾਗ ਲਿਆ | ਇਸ ਦੌਰਾਨ ਵਿਦਿਆਰਥਣਾਂ ਨੇ ਕੈਂਪਸ ਦੀ ਸਾਫ਼-ਸਫ਼ਾਈ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਤੂਤ 'ਚ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤੂਤ ਵਿਖੇ ਖੇਡਾਂ, ਸਿੱਖਿਆ ਅਤੇ ਸੱਭਿਆਚਾਰਕ ਖੇਤਰ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਮੁਖੀ ਸਤਵਿੰਦਰ ਸਿੰਘ ਅਗਵਾਈ ਹੇਠ ਸਾਲਾਨਾ ਇਨਾਮ ਵੰਡ ...

ਪੂਰੀ ਖ਼ਬਰ »

ਆਈ. ਟੀ. ਆਈ. ਵਿਖੇ ਲਗਾਇਆ ਐੱਨ. ਐ ੱਸ. ਐ ੱਸ

ਫ਼ਾਜ਼ਿਲਕਾ, 10 ਫਰਵਰੀ (ਦਵਿੰਦਰ ਪਾਲ ਸਿੰਘ)-ਸਰਕਾਰੀ ਆਈ.ਟੀ.ਆਈ ਫ਼ਾਜ਼ਿਲਕਾ ਵਿਖੇ ਇਸ ਦੇ ਮੁਖੀ ਹਰਦੀਪ ਦੀ ਅਗਵਾਈ ਹੇਠ ਐਨ.ਐੱਸ.ਐੱਸ ਅਫ਼ਸਰ ਗੁਰਜੰਟ ਸਿੰਘ ਅਤੇ ਜਸਵਿੰਦਰ ਸਿੰਘ ਵੱਲੋਂ ਐਨ.ਐੱਸ.ਐੱਸ ਵਲੰਟੀਅਰਾਂ ਨਾਲ ਮਿਲ ਕੇ ਇੱਕ ਰੋਜ਼ਾ ਕੈਂਪ ਲਗਾਇਆ ਗਿਆ | ਇਸ ...

ਪੂਰੀ ਖ਼ਬਰ »

ਲਾਡੀ ਗਹਿਰੀ ਨੇ ਸਰਕਾਰੀ ਸਕੂਲ ਨੂਰਪੁਰ ਸੇਠਾਂ ਅਤੇ ਸਾਈਾਆਂ ਵਾਲਾ ਵਿਖੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਦੀ ਮਾਈ ਭਾਗੋ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਮੁਹੱਈਆ ਕਰਵਾ ਕੇ ਸਕੂਲ ਆਉਣ-ਜਾਣ ਦੀ ਵੱਡੀ ਸਹੂਲਤ ਦੇਣ ਲਈ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਪਿੰਡ ...

ਪੂਰੀ ਖ਼ਬਰ »

ਖੇਡ ਖੇਤਰ 'ਚ ਮੱਲਾਂ ਮਾਰ ਵੱਡਾ ਨਾਮਣਾ ਖੱਟਣ ਵਾਲਿਆਂ ਨੰੂ ਕਾਂਗਰਸ ਸਰਕਾਰ ਨੌਕਰੀਆਂ ਨਾਲ ਨਿਵਾਜੇਗੀ-ਗਹਿਰੀ

ਫ਼ਿਰੋਜ਼ਪੁਰ, 10 ਫ਼ਰਵਰੀ (ਜਸਵਿੰਦਰ ਸਿੰਘ ਸੰਧੂ)- ਬਸੰਤ ਪੰਚਮੀ ਕਬੱਡੀ ਕੱਪ ਵਜੀਦਪੁਰ ਵਿਖੇ ਕਬੱਡੀ ਖਿਡਾਰੀਆਂ ਨੰੂ ਆਸ਼ੀਰਵਾਦ ਦਿੰਦਿਆਂ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਨੌਜਵਾਨਾਂ ਨੰੂ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ...

ਪੂਰੀ ਖ਼ਬਰ »

ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਡਾ: ਮਨਜੀਤ ਸਿੰਘ ਨੇ ਸੰਭਾਲਿਆ ਕਾਰਜਭਾਰ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਡਾ: ਮਨਜੀਤ ਸਿੰਘ ਨੇ ਕਾਰਜ ਭਾਗ ਅੱਜ ਸੰਭਾਲ ਲਿਆ ਹੈ | ਉਹ ਪਹਿਲਾਂ ਮੋਗਾ ਵਿਖੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਸੇਵਾਵਾਂ ਨਿਭਾਅ ਰਹੇ ਸਨ | ਤਬਾਦਲੇ ਉਪਰੰਤ ...

ਪੂਰੀ ਖ਼ਬਰ »

ਪਦ-ਉੱਨਤ ਹੋ ਚੀਫ਼ ਇੰਜੀਨੀਅਰ ਬਣੇ ਐਮ.ਪੀ. ਐੱਸ ਢਿੱਲੋਂ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅੰਦਰ ਬਤੌਰ ਡਿਪਟੀ ਚੀਫ਼ ਇੰਜੀਨੀਅਰ ਡਵੀਜ਼ਨ ਸਰਕਲ ਫ਼ਿਰੋਜ਼ਪੁਰ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਇੰਜ: ਐਮ.ਪੀ. ਐੱਸ ਢਿੱਲੋਂ ਨੂੰ ਵਿਭਾਗ ਵਲੋਂ ਤਰੱਕੀ ਦੇ ਕੇ ਮੁੱਖ ...

ਪੂਰੀ ਖ਼ਬਰ »

ਵਾਤਾਵਰਨ ਬਚਾਓ ਪ੍ਰੀਖਿਆ ਵਿਚ ਗੋਪੀ ਚੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ

ਅਬੋਹਰ, 10 ਫਰਵਰੀ (ਕੁਲਦੀਪ ਸਿੰਘ ਸੰਧੂ)-ਵੈਦਿਕ ਸਿੱਖਿਆ ਪ੍ਰੀਸ਼ਦ ਫ਼ਾਜ਼ਿਲਕਾ ਵੱਲੋਂ ਆਯੋਜਿਤ ਸਥਾਨਕ ਗੋਪੀ ਚੰਦ ਆਰੀਆ ਕਾਲਜ ਵਿਖੇ ਕਾਲਜ ਪੱਧਰੀ ਵਾਤਾਵਰਨ ਬਚਾਓ ਪ੍ਰੀਖਿਆ ਵਿਚ ਚੰਗੇ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਪ੍ਰੀਸ਼ਦ ਵੱਲੋਂ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਵਲੋਂ ਇੰਦਰਜੀਤ ਸਿੰਘ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ

ਫ਼ਾਜ਼ਿਲਕਾ, 10 ਫਰਵਰੀ (ਦਵਿੰਦਰ ਪਾਲ ਸਿੰਘ)-ਲੁਧਿਆਣਾ ਦੇ ਸਰਕਟ ਹਾਊਸ ਵਿਚ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਕਰਦੇ ਹੋਏ ਪੰਜਾਬ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਵੱਖ ਵੱਖ ਜ਼ਿਲਿਆਂ ਅਤੇ ਸ਼ਹਿਰਾਂ ਦੇ ਪ੍ਰਧਾਨ ਐਲਾਨੇ ਗਏ ਹਨ | ਇਸ ਮੌਕੇ ...

ਪੂਰੀ ਖ਼ਬਰ »

ਨਗਰ ਕੌ ਾਸਲ ਵਲੋਂ ਚਲਾਇਆ ਸਫ਼ਾਈ ਅਭਿਆਨ ਜਾਰੀ

ਫ਼ਾਜ਼ਿਲਕਾ, 10 ਫਰਵਰੀ (ਦਵਿੰਦਰ ਪਾਲ ਸਿੰਘ)-ਨਗਰ ਕੌਾਸਲ ਵਲੋਂ ਚਲਾਏ ਸਫ਼ਾਈ ਅਭਿਆਨ ਦੇ ਤਹਿਤ ਸ਼ਹਿਰ ਦੀਆਂ ਮੁੱਖ 6 ਸੜਕਾਂ ਦੀ ਸਾਫ਼ ਸਫ਼ਾਈ ਕਰਵਾਈ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਕੌਾਸਲ ਦੇ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ ਅਤੇ ਜਗਦੀਪ ਅਰੋੜਾ ਨੇ ...

ਪੂਰੀ ਖ਼ਬਰ »

ਸੰਦੀਪ ਜਾਖੜ ਨੇ ਦਾਨੇਵਾਲਾ ਸਤਕੋਸੀ ਵਿਖੇ ਧਾਰਮਿਕ ਸਮਾਗਮ 'ਚ ਕੀਤੀ ਸ਼ਿਰਕਤ

ਖੂਈਆਂ ਸਰਵਰ, 10 ਫਰਵਰੀ (ਜਗਜੀਤ ਸਿੰਘ ਧਾਲੀਵਾਲ)-ਇਲਾਕੇ ਦੇ ਪਿੰਡ ਦਾਨੇਵਾਲਾ ਸਤਕੋਸੀ ਵਿਖੇ ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਹਰਿ ਰਾਇ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਸਜਾਇਆ ਗਿਆ | ਪੋ੍ਰਗਰਾਮ ਦੌਰਾਨ ਸ੍ਰੀ ਗੁਰੂ ...

ਪੂਰੀ ਖ਼ਬਰ »

ਪਿੰਡ ਅਲੀਪੁਰ ਦੇ ਕਈ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ (ਅ) ਵਿਚ ਸ਼ਾਮਿਲ

ਜ਼ੀਰਾ, 10 ਫਰਵਰੀ (ਮਨਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਅਲੀਪੁਰ ਵਿਖੇ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਮਹਿਲ ਸਿੰਘ ਦੀ ਪ੍ਰੇਰਨਾ ਸਦਕਾ ਪਿੰਡ ...

ਪੂਰੀ ਖ਼ਬਰ »

ਤਹਿਸੀਲ 'ਚ ਬਾਥਰੂਮ ਬਣਾਏ ਜਾਣ ਤੇ ਬੈਂਚ ਲਗਾਏ ਜਾਣ ਦੀ ਮੰਗ

ਮਖੂ, 10 ਜਨਵਰੀ (ਮੇਜਰ ਸਿੰਘ ਥਿੰਦ)- ਮਖੂ ਸਬ ਤਹਿਸੀਲ ਨੂੰ ਮਖੂ ਸ਼ਹਿਰ ਤੋਂ ਇਲਾਵਾ ਕਰੀਬ ਸਵਾ ਸੌ ਪਿੰਡ ਲੱਗਦੇ ਹਨ | ਇਸ ਸਬ ਤਹਿਸੀਲ ਦੀ ਇਮਾਰਤ ਬਣਾਈ ਤਾਂ ਇਸ ਵਿਚ ਕੰਮ ਧੰਦੇ ਆਉਣ ਵਾਲਿਆਂ ਦੇ ਬੈਠਣ ਵਾਸਤੇ ਕੁਰਸੀਆਂ ਨਹੀਂ ਲਗਾਈਆਂ ਗਈਆਂ ਤੇ ਨਾ ਹੀ ਪਬਲਿਕ ਵਾਸਤੇ ...

ਪੂਰੀ ਖ਼ਬਰ »

ਪਿੰਡ ਮੀਹਾਂ ਸਿੰਘ ਵਾਲਾ ਵਿਖੇ ਚੱਲ ਰਹੇ ਪ੍ਰੋਜੈਕਟਾਂ ਦਾ ਕੀਤਾ ਨਿਰੀਖਣ

ਜ਼ੀਰਾ, 10 ਫਰਵਰੀ (ਮਨਜੀਤ ਸਿੰਘ ਢਿੱਲੋਂ)- ਪਿੰਡ ਮੀਹਾਂ ਸਿੰਘ ਵਾਲਾ ਵਿਖੇ ਐੱਚ.ਡੀ.ਐਫ.ਸੀ. ਬੈਂਕ ਪਰਿਵਰਤਨ ਅਤੇ ਸ਼੍ਰਮਿਕ ਭਾਰਤੀ ਸੰਸਥਾ ਵਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਦਾ ਨਿਰੀਖਣ ਕਰਨ ਲਈ ਐੱਚ.ਡੀ.ਐਫ.ਸੀ. ਬੈਂਕ ਦੀ ਸੀ.ਐੱਸ.ਆਰ ਮੈਡਮ ਨੁਸਰਤ ਪਠਾਨ, ਪ੍ਰਬੰਧਕ ...

ਪੂਰੀ ਖ਼ਬਰ »

ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਜ਼ੀਰਾ ਤੋਂ ਪਿਉ-ਪੁੱਤ ਨੇ ਦਾਅਵੇਦਾਰੀ ਕੀਤੀ ਪੇਸ਼

ਜ਼ੀਰਾ, 10 ਫਰਵਰੀ (ਮਨਜੀਤ ਸਿੰਘ ਢਿੱਲੋਂ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਸਿਆਸੀ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਪਾਰਟੀਆਂ ਵਲੋਂ ਇੰਚਾਰਜ ਲਗਾ ਕੇ ਜੇਤੂ ਚਿਹਰੇ ਛਾਂਟਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਉੱਥੇ ਪਾਰਟੀ ਵਰਕਰਾਂ ਵਲੋਂ ਵੀ ਟਿਕਟ ...

ਪੂਰੀ ਖ਼ਬਰ »

ਤਲਵੰਡੀ ਭਾਈ ਵਿਖੇ ਸ੍ਰੀ ਰਾਧਾ ਗੋਵਿੰਦ ਗਊਸ਼ਾਲਾ ਦਾ ਉਦਘਾਟਨ

ਤਲਵੰਡੀ ਭਾਈ, 10 ਫਰਵਰੀ (ਰਵਿੰਦਰ ਸਿੰਘ ਬਜਾਜ, ਕੁਲਜਿੰਦਰ ਸਿੰਘ ਗਿੱਲ)- ਅੱਜ ਇੱਥੇ ਖੋਸਾ ਦਲ ਸਿੰਘ ਰੋਡ 'ਤੇ ਨਵੀਂ ਗਊਸ਼ਾਲਾ ਸ੍ਰੀ ਰਾਧਾ ਗੋਵਿੰਦ ਗਊਧਾਮ ਦੇ ਉਦਘਾਟਨੀ ਸਮਾਰੋਹ ਮੌਕੇ ਸ੍ਰੀ ਅਖੰਡ ਰਮਾਇਣ ਦੇ ਭੋਗ ਉਪਰੰਤ ਕੀਰਤਨ ਹੋਇਆ ਅਤੇ ਭੰਡਾਰਾ ਲਗਾਇਆ ਗਿਆ | ਇਸ ...

ਪੂਰੀ ਖ਼ਬਰ »

ਵਿਧਾਇਕ ਨੇ ਪਿੰਕੀ ਦਿੱਤਾ ਬਸੰਤ ਪੰਚਮੀ ਦਾ ਪਿੰਡ ਸੂਬਾ ਕਾਹਨ ਚੰਦ ਦੇ ਗਰੀਬ ਪਰਿਵਾਰਾਂ ਨੂੰ ਤੋਹਫ਼ਾ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਖ਼ੁਸ਼ੀਆਂ ਦੇ ਪ੍ਰਤੀਕ ਬਸੰਤ ਤਿਉਹਾਰ ਦੇ ਸ਼ੱੁਭ ਦਿਹਾੜੇ 'ਤੇ ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪਿੰਡ ਸੂਬਾ ਕਾਹਨ ਚੰਦ ਵਿਖੇ ਪੰਜਾਬ ਸਰਕਾਰ ਵਲੋਂ ਗਰੀਬ ਤੇ ...

ਪੂਰੀ ਖ਼ਬਰ »

ਦਰਸ਼ਨ ਕੁਮਾਰ ਆਹੂਜਾ ਆੜ੍ਹਤੀਆ ਐਸੋਸੀਏਸ਼ਨ ਮਖੂ ਦੇ ਪ੍ਰਧਾਨ ਨਿਯੁਕਤ

ਮਖੂ, 10 ਫਰਵਰੀ (ਵਰਿੰਦਰ ਮਨਚੰਦਾ)- ਆੜ੍ਹਤੀਆ ਐਸੋਸੀਏਸ਼ਨ ਮਖੂ ਦੀ ਮੀਟਿੰਗ ਮਹਿੰਦਰ ਮਦਾਨ ਪ੍ਰਧਾਨ ਨਗਰ ਪੰਚਾਇਤ ਮਖੂ ਦੀ ਪ੍ਰਧਾਨਗੀ ਹੇਠ ਸਵ: ਰਮੇਸ਼ ਠੁਕਰਾਲ ਦੀ ਆੜ੍ਹਤ ਦੀ ਦੁਕਾਨ 'ਤੇ ਹੋਈ | ਇਸ ਮੀਟਿੰਗ ਵਿਚ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ...

ਪੂਰੀ ਖ਼ਬਰ »

45 ਕਿੱਲੋ ਲਾਹਣ ਬਰਾਮਦ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਮੱਲਾਂਵਾਲਾ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਅਨੁਸਾਰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਪਿੰਡ ਕਾਮਲ ਵਾਲਾ ਚੌਕ ਲਾਗਿਓਾ 45 ਕਿੱਲੋ ਲਾਹਣ ਬਰਾਮਦ ਕੀਤੀ ਗਈ | ਉਨ੍ਹਾਂ ...

ਪੂਰੀ ਖ਼ਬਰ »

ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ 'ਚ ਪਹੰੁਚਣਗੇ ਉੱਚ ਕੋਟੀ ਦੇ ਕਥਾਵਾਚਕ ਤੇ ਰਾਗੀ ਜਥੇ- ਭੁੱਲਰ

ਫ਼ਿਰੋਜ਼ਪੁਰ , 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਦੀ ਯਾਦ 'ਚ ਕਰਵਾਏ ਜਾ ਰਹੇ 23 ਅਤੇ 24 ਫਰਵਰੀ ਨੂੰ 26ਵੇਂ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲਣ ਦੀ ਗੱਲ ਕਰਦਿਆਂ ਵਿਸ਼ਵ ਭਾਈ ...

ਪੂਰੀ ਖ਼ਬਰ »

44 ਚਰਖੜੀਆਂ ਚਾਈਨਾ ਡੋਰ ਬਰਾਮਦ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਬਸੰਤ ਪੰਚਮੀ ਮੌਕੇ ਪਲਾਸਟਿਕ ਨੁਮਾ ਚਾਈਨਾ ਡੋਰ ਦੀ ਵਿੱਕਰੀ ਨੂੰ ਰੋਕਣ ਲਈ ਪੁਲਿਸ ਵਲੋਂ ਚੁੱਕੇ ਗਏ ਕਦਮਾਂ ਤਹਿਤ ਪੁਲਿਸ ਥਾਣਾ ਜ਼ੀਰਾ ਨੇ ਇਕ ਕਾਰ ਵਿਚੋਂ 44 ਚਰਖੜੀਆਂ ਚਾਈਨਾ ਡੋਰ ਦੀਆਂ ਬਰਾਮਦ ਕਰਨ 'ਚ ਸਫਲਤਾ ...

ਪੂਰੀ ਖ਼ਬਰ »

ਜਾਅਲੀ ਬੰਦੇ ਖੜ੍ਹੇ ਕਰ ਕੇ ਜ਼ਮੀਨ ਦੀ ਰਜਿਸ਼ਟਰੀ ਕਰਵਾ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਮਮਦੋਟ ਨੇ ਜ਼ਮੀਨ ਦੀ ਧੋਖੇ ਨਾਲ ਰਜਿਸਟਰੀ ਕਰਵਾਉਣ ਵਾਲੇ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਹੌਲਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਦੀਪ ਸਿੰਘ ਪੁੱਤਰ ਗੁਰਬੰਤ ਸਿੰਘ ਵਾਸੀ ਭਾਰਤ ...

ਪੂਰੀ ਖ਼ਬਰ »

ਸਰਕਾਰੀ ਜ਼ਮੀਨੀ ਰਿਕਾਰਡ ਨਾਲ ਛੇੜਛਾੜ ਕਰਨ ਵਾਲੇ ਪਟਵਾਰੀ ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਜੰਗਲਾਤ ਮਹਿਕਮੇ ਦੀ ਜ਼ਮੀਨ ਦੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਕੇ ਪ੍ਰਾਈਵੇਟ ਆਦਮੀਆਂ ਦੇ ਨਾਂਅ ਚੜ੍ਹਾਉਣ ਵਾਲੇ ਪਟਵਾਰੀ ਿਖ਼ਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ | ਹੌਲਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੋਟਰਸਾਈਕਲ ਖੋਹ ਕੇ ਹੋਏ ਫ਼ਰਾਰ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ-ਫ਼ਰੀਦਕੋਟ ਰੋਡ 'ਤੇ ਪੈਂਦੀ ਦਾਣਾ ਮੰਡੀ ਲਾਗੇ ਚਾਰ ਅਣਪਛਾਤੇ ਵਿਅਕਤੀ ਇਕ ਮੋਟਰਸਾਈਕਲ ਸਵਾਰ ਨੂੰ ਘੇਰ ਕੇ ਉਸ ਦਾ ਸੀ. ਡੀ. ਡੀਲਕਸ ਮੋਟਰਸਾਈਕਲ ਨੰਬਰ ਪੀ.ਬੀ.05ਏ.ਜੇ.-4265 ਨੂੰ ਖੋਹ ਕੇ ਫ਼ਰਾਰ ਹੋ ਗਏ | ...

ਪੂਰੀ ਖ਼ਬਰ »

15 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਫ਼ਿਰੋਜ਼ਪੁਰ ਸ਼ਹਿਰ ਅਧੀਨ ਪੈਂਦੀ ਆਵਾ ਬਸਤੀ ਅੰਦਰ ਆਜ਼ਾਦ ਡੇਅਰੀ ਲਾਗਿਓਾ ਸੀ.ਆਈ.ਏ. ਸਟਾਫ਼ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX