ਤਾਜਾ ਖ਼ਬਰਾਂ


ਪੁਲਵਾਮਾ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਚਾਰ ਜਵਾਨ ਸ਼ਹੀਦ
. . .  1 minute ago
ਸ੍ਰੀਨਗਰ, 18 ਫਰਵਰੀ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਪਿੰਗਲਾਨ ਇਲਾਕੇ 'ਚ ਅੱਜ ਅੱਤਵਾਦੀਆਂ ਨਾਲ ਹੋਈ ਮੁਠਭੇੜ ਦੌਰਾਨ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ। ਉੱਥੇ ਹੀ ਇਸ ਦੌਰਾਨ ਇੱਕ ਜ਼ਖ਼ਮੀ ਹੋਇਆ ਹੈ। ਸ਼ਹੀਦ ਹੋਏ ਜਵਾਨਾਂ 'ਚ ਫੌਜ ਦਾ ਇੱਕ ਮੇਜਰ ਵੀ...
ਪੰਜਾਬ ਸਰਕਾਰ ਵਲੋਂ ਅੱਜ ਪੇਸ਼ ਕੀਤਾ ਜਾਵੇਗਾ ਬਜਟ
. . .  22 minutes ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ 'ਚ ਸਾਲ 2019-20 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ ਤੋਂ ਮਹਿੰਗਾਈ ਨਾਲ ਜੂਝ ਰਹੇ ਸੂਬੇ ਦੇ ਲੋਕ ਵੱਡੀਆਂ ਆਸਾਂ ਲਾਈ ਬੈਠੇ ਹਨ। ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  42 minutes ago
ਸ੍ਰੀਨਗਰ, 18 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ 2-3 ਅੱਤਵਾਦੀਆਂ ਨੂੰ ਘੇਰ ਲਿਆ ਹੈ। ਦੋਹਾਂ ਪਾਸਿਓਂ ਲਗਾਤਾਰ...
ਅੱਜ ਦਾ ਵਿਚਾਰ
. . .  53 minutes ago
ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਭਾਰਤ 'ਚ ਦੇਖਣ ਨੂੰ ਨਹੀਂ ਮਿਲੇਗਾ 'ਪਾਕਿਸਤਾਨ ਸੁਪਰ ਲੀਗ' ਦਾ ਪ੍ਰਸਾਰਨ, ਡੀ ਸਪੋਰਟ ਨੇ ਲਗਾਈ ਰੋਕ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦਾ ਅਸਰ ਹੁਣ ਸਪੋਰਟਸ 'ਤੇ ਦੇਖਣ ਨੂੰ ਮਿਲ ਰਿਹਾ ....
ਖੰਨਾ 'ਚ ਸਵਾਈਨ ਫਲੂ ਕਾਰਨ ਔਰਤ ਦੀ ਹੋਈ ਮੌਤ
. . .  1 day ago
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)- ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ ਜਿੱਥੇ ਇਸ ਬਿਮਾਰੀ ਕਾਰਨ ਬੀਤੀ ਰਾਤ 56 ਸਾਲ ਦੀ ਸੁਰਿੰਦਰ ਕੌਰ ....
ਇਟਲੀ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇੱਕ ਜ਼ਖਮੀ
. . .  1 day ago
ਮਿਲਾਨ(ਇਟਲੀ)17 ਫਰਵਰੀ ( ਇੰਦਰਜੀਤ ਸਿੰਘ ਲੁਗਾਣਾ) - ਇਟਲੀ 'ਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਢਾ ਨਹੀ ਸੀ ਪਿਆ ਕਿ ਕਲ ਇਕ ਹੋਰ ਆਪਸੀ ਝਗੜੇ 'ਚ ਇਕ ਪੰਜਾਬੀ ਵੱਲੋਂ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ....
'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
. . .  1 day ago
ਬਠਿੰਡਾ, 17 ਫਰਵਰੀ (ਕਮਲਜੀਤ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਅੱਜ ਮਾਝਾ ਜ਼ੋਨ ਦੇ ਪ੍ਰਧਾਨਸੁਖਰਾਜ ਸਿੰਘ ਬਲ ਨਾਲ ਵਿਆਹ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ .....
ਮੁਸਲਿਮ ਭਾਈਚਾਰੇ ਨੇ ਅੱਤਵਾਦ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕੱਢਿਆ ਸ਼ਾਂਤੀ ਮਾਰਚ
. . .  1 day ago
ਫ਼ਾਜ਼ਿਲਕਾ, 17 ਫ਼ਰਵਰੀ (ਪ੍ਰਦੀਪ ਕੁਮਾਰ)- ਜੰਮੂ ਕਸ਼ਮੀਰ 'ਚ ਪੁਲਵਾਮਾਂ ਹਮਲੇ ਤੋਂ ਬਾਅਦ ਫ਼ਾਜ਼ਿਲਕਾ ਦੇ ਮੁਸਲਿਮ ਭਾਈਚਾਰੇ ਨੇ ਰੋਸ ਪ੍ਰਗਟ ਕਰਦਿਆਂ ਪਾਕਿਸਤਾਨ ਅਤੇ ਅੱਤਵਾਦ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸ਼ਾਂਤੀ ਮਾਰਚ ਕੱਢਿਆ। ਇਸ ਦੌਰਾਨ ਮੁਸਲਿਮ ...
ਪ੍ਰਧਾਨ ਮੰਤਰੀ ਮੋਦੀ ਨੇ ਹਜ਼ਾਰੀ ਬਾਗ 'ਚ ਕਈ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਪੁਲਵਾਮਾ ਹਮਲਾ : ਰਾਜਨਾਥ ਸਿੰਘ ਨੇ ਇਕ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਪਿੰਡ ਰੌਲੀ ਪਹੁੰਚੇ ਕੈਪਟਨ, ਸਕੂਲ ਅਤੇ ਸੜਕ ਦਾ ਨਾਂ ਸ਼ਹੀਦ ਕੁਲਵਿੰਦਰ ਦੇ ਨਾਂਅ 'ਤੇ ਰੱਖਣ ਦਾ ਕੀਤਾ ਐਲਾਨ
. . .  1 day ago
ਸੋਸ਼ਲ ਮੀਡੀਆ 'ਤੇ ਸਾਂਝੀਆਂ ਨਾ ਕੀਤੀਆਂ ਜਾਣ ਸ਼ਹੀਦ ਜਵਾਨਾਂ ਦੇ ਅੰਗਾਂ ਦੀਆਂ ਫ਼ਰਜ਼ੀ ਤਸਵੀਰਾਂ -ਸੀ.ਆਰ.ਪੀ.ਐਫ
. . .  1 day ago
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨ ਨਸੀਰ ਦੇ ਪਰਿਵਾਰਕ ਮੈਂਬਰਾਂ ਲਈ ਜੰਮੂ-ਕਸ਼ਮੀਰ ਦੇ ਰਾਜਪਾਲ ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਮਾਘ ਸੰਮਤ 550
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

ਸੰਪਾਦਕੀ

ਸਵਾਈਨ ਫਲੂ ਦਾ ਵਧਦਾ ਪ੍ਰਕੋਪ

ਪੰਜਾਬ ਵਿਚ ਸਵਾਈਨ ਫਲੂ ਦੇ ਵਧਦੇ ਕਹਿਰ ਨੇ ਇਸ ਵਾਰ ਵੱਡੀ ਚਿੰਤਾ ਪੈਦਾ ਕੀਤੀ ਹੈ। ਸਵਾਈਨ ਫਲੂ ਸਬੰਧੀ ਉਂਜ ਤਾਂ ਕਈ ਦਿਨਾਂ ਤੋਂ ਚਰਚਾ ਚਲ ਰਹੀ ਸੀ ਪਰ ਹਾਲ ਹੀ ਵਿਚ ਇਸ ਰੋਗ ਨਾਲ 6 ਹੋਰ ਲੋਕਾਂ ਦੇ ਮਾਰੇ ਜਾਣ ਕਰਕੇ ਇਹ ਚਰਚਾ ਹੋਰ ਵੀ ਗੰਭੀਰ ਹੋਈ ਹੈ। ਅਜਿਹਾ ਕੋਈ ...

ਪੂਰੀ ਖ਼ਬਰ »

ਕਦੋਂ ਅਤੇ ਕਿਵੇਂ ਸਵਾਲਾਂ ਦੀ ਸੀਮਾ ਰੇਖਾ ਭੁੱਲਿਆ ਮੋਦੀ ਸਰਕਾਰ ਦਾ ਅੰਤਿਮ ਅਤੇ ਅੰਤ੍ਰਿਮ ਬਜਟ

ਅੰਨਦਾਤਾ, ਕਰਦਾਤਾ, ਮਤਦਾਤਾ, ਰਾਹਤਾਂ, ਰਿਆਇਤਾਂ ਅਤੇ ਸਿਆਸਤ। ਇਨ੍ਹਾਂ 6 ਲਫ਼ਜ਼ਾਂ ਨਾਲ ਬਿਨਾਂ ਗਣਿਤ ਦੇ ਪਚੜੇ 'ਚ ਪਏ ਕਾਰਜਕਾਰੀ ਖਜ਼ਾਨਾ ਮੰਤਰੀ ਪਿਯੂਸ਼ ਗੋਇਲ ਵਲੋਂ ਪੇਸ਼ ਕੀਤੇ ਅੰਤ੍ਰਿਮ ਬਜਟ ਦਾ ਸਾਰ ਕੱਢਿਆ ਜਾ ਸਕਦਾ ਹੈ। ਜੇਕਰ ਗਣਿਤ ਅਤੇ ਗਿਣਤੀ ਨੂੰ ਵੀ ਸ਼ਾਮਿਲ ਕਰ ਲਿਆ ਜਾਏ ਤਾਂ 4 ਮਹੀਨੇ, 1 ਸਾਲ, 10 ਸਾਲ ਅਤੇ 25 ਕਰੋੜ ਦੇ ਹਿੱਸੇ ਹੀ ਮੋਢੀ ਭੂਮਿਕਾ 'ਚ ਖੜ੍ਹੇ ਨਜ਼ਰ ਆਉਣਗੇ। ਸਰਲ ਸ਼ਬਦਾਂ 'ਚ ਕਹੀਏ ਤਾਂ 4 ਮਹੀਨੇ ਲਈ ਪੇਸ਼ ਕੀਤਾ ਗਿਆ ਇਕ ਸਾਲ ਦਾ ਬਜਟ, ਜਿਸ 'ਚ 10 ਸਾਲ ਦਾ ਵਿਜ਼ਨ ਸ਼ਾਮਿਲ ਸੀ ਅਤੇ 25 ਕਰੋੜ ਲੋਕਾਂ ਨੂੰ ਇਸ ਬਜਟ ਤੋਂ ਸਿੱਧਾ ਫਾਇਦਾ ਹੋਏਗਾ। ਇਨ੍ਹਾਂ 25 ਕਰੋੜ ਲੋਕਾਂ 'ਚ 12 ਕਰੋੜ ਕਿਸਾਨ, 3 ਕਰੋੜ ਮੱਧ ਵਰਗ ਅਤੇ 10 ਕਰੋੜ ਮਜ਼ਦੂਰ ਸ਼ਾਮਿਲ ਹਨ। 7 ਕਰੋੜ ਦਾ ਹਿੱਸਾ ਪ੍ਰੇਸ਼ਾਨ ਵੀ ਹੈ। ਵਪਾਰੀਆਂ ਦੇ ਇਸ ਤਬਕੇ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਇਸ ਗਿਣਤੀ-ਮਿਣਤੀ ਤੋਂ ਦੂਰ ਰੱਖਿਆ ਗਿਆ ਹੈ।
ਖ਼ੈਰ! ਗਿਲੇ-ਸ਼ਿਕਵੇ ਅਤੇ ਹਾਸੇ ਖੇੜਿਆਂ ਦੀ ਗੱਲ ਤੋਂ ਪਹਿਲਾਂ ਗੱਲ ਬਜਟ ਦੀ ਕਰਦੇ ਹਾਂ। ਉਸ ਅੰਤ੍ਰਿਮ ਬਜਟ ਦੀ, ਜੋ ਪੇਸ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਿਆ ਸੀ। ਇਹ ਵਿਵਾਦ ਬਜਟ ਦੇ ਨਾਂਅ ਨੂੰ ਲੈ ਕੇ ਸ਼ੁਰੂ ਹੋਇਆ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਸੰਦੇਸ਼ 'ਚ ਕਿਹਾ ਗਿਆ ਸੀ ਕਿ ਇਸ ਬਜਟ ਨੂੰ ਅੰਤ੍ਰਿਮ ਬਜਟ ਨਹੀਂ ਸਗੋਂ ਪੂਰਨ ਬਜਟ ਸਮਝਿਆ ਜਾਏ।
ਅੰਤ੍ਰਿਮ ਬਜਟ ਅਤੇ ਪੂਰਨ ਬਜਟ ਦਰਮਿਆਨ ਫ਼ਰਕ ਇਹ ਹੁੰਦਾ ਹੈ ਕਿ ਪੂਰਨ ਬਜਟ ਉਹ ਦਸਤਾਵੇਜ਼ ਹੁੰਦਾ ਹੈ ਜੋ ਸਰਕਾਰ ਦੇ ਇਕ ਸਾਲ ਦੀ ਆਮਦਨ ਅਤੇ ਖਰਚਿਆਂ ਦਾ ਲੇਖਾ-ਜੋਖਾ ਰੱਖਦਾ ਹੈ ਜਦ ਕਿ ਅੰਤ੍ਰਿਮ ਬਜਟ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਜਾਣ ਵਾਲਾ ਬਜਟ ਹੁੰਦਾ ਹੈ ਜੋ ਕਿ ਸਿਰਫ ਚੋਣਾਂ ਤੱਕ ਦੇ ਸਮੇਂ ਲਈ ਸਰਕਾਰ ਦੇ ਖਰਚਿਆਂ ਅਤੇ ਆਮਦਨ ਨੂੰ ਦਰਸਾਉਂਦਾ ਹੈ। ਮਈ ਤੋਂ ਪਹਿਲਾਂ ਹੋਣ ਵਾਲੀਆਂ ਲੋਕ ਸਭਾ ਚੋਣਾਂ (ਜਦੋਂ ਮੋਦੀ ਸਰਕਾਰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ) ਤੱਕ ਲਈ ਹੀ ਸਰਕਾਰ ਨੇ ਬਜਟ ਪੇਸ਼ ਕਰਨਾ ਸੀ, ਜਦ ਕਿ ਆਉਣ ਵਾਲੀ ਸਰਕਾਰ ਜੂਨ/ਜੁਲਾਈ 'ਚ ਪੂਰਨ ਬਜਟ ਪੇਸ਼ ਕਰੇਗੀ।
ਇਸ ਵਾਇਰਲ ਸੰਦੇਸ਼ ਤੋਂ ਰੋਸ 'ਚ ਆਈ ਵਿਰੋਧੀ ਧਿਰ ਨੇ ਇਸ ਨੂੰ ਅਸੰਵਿਧਾਨਕ' ਕਹਿ ਕੇ ਵਿਰੋਧ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਨੇ ਸਪੱਸ਼ਟੀਕਰਨ ਵਜੋਂ ਜਿੰਨੀ ਵਾਰ ਸੰਭਵ ਹੋਇਆ, ਇਸ ਨੂੰ ਅੰਤ੍ਰਿਮ ਬਜਟ ਕਹਿ ਕੇ ਭਰਮ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ 'ਸ਼ਬਦੀ' ਕੋਸ਼ਿਸ਼ ਵਧੇਰੇ ਨਜ਼ਰ ਆਈ। ਕਿਉਂਕਿ ਸੌਗਾਤਾਂ ਦੀ ਬਰਸਾਤ 4 ਮਹੀਨਿਆਂ ਤੱਕ ਸੀਮਤ ਨਹੀਂ ਸੀ। ਗੋਇਲ ਨੇ 2 ਫਰਲਾਂਗਾਂ ਹੋਰ ਅੱਗੇ ਲੰਘਦਿਆਂ ਸਰਕਾਰ ਦਾ 2030 ਤੱਕ ਦਾ 'ਵਿਜ਼ਨ' ਪੇਸ਼ ਕਰ ਦਿੱਤਾ। ਸੁਰਖੀਆਂ ਬਟੋਰਨ ਵਾਲੇ ਅਤੇ ਬਿਨਾਂ ਸਮਾਂ ਹੱਦ ਦੇ ਇਸ ਬਜਟ ਦੀ ਤਾਰੀਫ਼ ਕਰਦਿਆਂ ਕਾਰਜਕਾਰੀ ਖਜ਼ਾਨਾ ਮੰਤਰੀ ਨੇ ਕਿਹਾ ਕਿ ਇਹ ਅੰਤ੍ਰਿਮ ਬਜਟ ਨਹੀਂ, ਸਗੋਂ ਦੇਸ਼ ਦੀ ਵਿਕਾਸ ਯਾਤਰਾ ਦਾ ਸੂਚਕ ਹੈ।
'ਛੋਟੇ ਕਿਸਾਨਾਂ ਲਈ 6000 ਰੁਪਏ ਦੀ ਸਾਲਾਨਾ ਆਮਦਨ, ਮਜ਼ਦੂਰਾਂ ਲਈ 3000 ਰੁਪਏ ਦੀ ਪੈਨਸ਼ਨ ਅਤੇ ਨੌਕਰੀਪੇਸ਼ਾ ਲੋਕਾਂ ਲਈ 5 ਲੱਖ ਰੁਪਏ ਤੱਕ ਦੀ ਆਮਦਨ 'ਤੇ ਟੈਕਸ ਛੋਟ।' ਬਜਟ ਭਾਸ਼ਣ 'ਚ ਮਤਦਾਤਾ ਨੂੰ ਲੁਭਾਉਂਦੇ ਇਨ੍ਹਾਂ ਐਲਾਨਾਂ 'ਤੇ ਪ੍ਰਧਾਨ ਮੰਤਰੀ ਸਮੇਤ ਬਾਗ-ਬਾਗ ਹੋਈ ਸੱਤਾ ਧਿਰ ਵਲੋਂ ਏਨੀ ਵਾਰ ਬੈਂਚ ਥਪਥਪਾਏ ਗਏ ਕਿ ਗੋਇਲ ਨੂੰ ਆਪਣਾ ਭਾਸ਼ਣ ਰੋਕਣਾ ਪਿਆ।
ਪਰ ਇਸ ਥਪਥਪਾਹਟ 'ਚ ਸਵਾਲ ਵਜੋਂ ਅਟਕੇ 'ਕਦੋਂ' ਅਤੇ 'ਕਿਵੇਂ' ਆਪਣੇ ਲਈ ਜ਼ਮੀਨ ਤਲਾਸ਼ਦੇ ਨਜ਼ਰ ਆਏ।
ਸਭ ਤੋਂ ਪਹਿਲਾਂ ਛੋਟੇ ਕਿਸਾਨਾਂ (2 ਹੈਕਟੇਅਰ ਤੱਕ ਦੀ ਜ਼ਮੀਨ ਦੇ ਮਾਲਕ) ਲਈ ਸ਼ੁਰੂ ਕੀਤੀ 6000 ਰੁਪਏ ਸਾਲਾਨਾ ਸਕੀਮ ਦੀ ਗੱਲ ਕਰੀਏ ਤਾਂ ਰਾਹਤਾਂ ਵੰਡ ਰਹੇ ਕੇਂਦਰੀ ਮੰਤਰੀ ਨੇ 'ਦਿਆਨਤਦਾਰੀ' ਵਿਖਾਉਂਦਿਆਂ ਕਿਹਾ ਕਿ ਇਹ ਸਕੀਮ ਦਸੰਬਰ 2018 ਤੋਂ ਲਾਗੂ ਹੋਏਗੀ। ਤਿੰਨ ਕਿਸ਼ਤਾਂ 'ਚ ਦਿੱਤੀ ਜਾਣ ਵਾਲੀ ਇਸ ਰਕਮ ਦੀ ਪਹਿਲੀ ਕਿਸ਼ਤ 'ਛੇਤੀ ਹੀ' ਕਿਸਾਨਾਂ ਦੇ ਖਾਤੇ 'ਚ ਆ ਜਾਏਗੀ। ਇਹ ਛੇਤੀ ਹੀ ਦਾ ਮਤਲਬ ਚੋਣਾਂ ਤੋਂ ਪਹਿਲਾਂ ਹੀ ਸਮਝਿਆ ਜਾਏਗਾ ਅਤੇ ਇਸ 'ਛੇਤੀ ਹੀ' ਦੀ ਧਾਰਨਾ ਨੂੰ ਅਮਲ 'ਚ ਲਿਆਉਣ ਲਈ ਐਕਸ਼ਨ 'ਚ ਆਈ ਸਰਕਾਰ ਨੇ ਨੀਤੀ ਆਯੋਗ ਨੂੰ ਰਾਜਾਂ ਨਾਲ ਸੰਪਰਕ ਕਰਕੇ ਲਾਭਪਾਤਰਾਂ ਦੀ ਪਛਾਣ ਕਰਨ ਨੂੰ ਕਿਹਾ ਹੈ। ਭਾਵ 2000 ਰੁਪਏ ਨਾਲ ਉਨ੍ਹਾਂ 12 ਕਰੋੜ ਵੋਟਰਾਂ ਨੂੰ ਲੁਭਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ, ਜੋ 2017 'ਚ ਹੋਏ ਮੰਦਸੌਰ ਕਾਂਡ ਤੋਂ ਬਾਅਦ ਆਪਣਾ ਗੁੱਸਾ ਪ੍ਰਤੱਖ ਤੌਰ 'ਤੇ ਪ੍ਰਗਟਾ ਰਹੇ ਹਨ। ਦੱਸਣਯੋਗ ਹੈ ਕਿ 1 ਫਰਵਰੀ, 2019 ਭਾਵ ਅੰਤ੍ਰਿਮ ਬਜਟ ਵਾਲੇ ਦਿਨ ਵੀ ਕਿਸਾਨਾਂ ਨੇ 2018 ਵਾਂਗ ਦਿੱਲੀ ਆ ਕੇ ਆਪਣਾ ਰੋਸ ਪ੍ਰਗਟਾਇਆ ਸੀ। ਸਰਕਾਰ ਤੋਂ ਨਾਰਾਜ਼ ਚੱਲ ਰਹੇ ਕਿਸਾਨਾਂ ਦੇ 'ਹਜੂਮ' ਨੇ ਦਿੱਲੀ ਦੇ ਟ੍ਰੈਫਿਕ ਨੂੰ ਜਾਮ 'ਚ ਤਬਦੀਲ ਕਰ ਦਿੱਤਾ ਸੀ। ਕਿਸਾਨ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੀ ਘੇਰਾਬੰਦੀ ਕਰਨਾ ਚਾਹੁੰਦੇ ਸਨ ਪਰ ਸਮਝਾਉਣ-ਬੁਝਾਉਣ ਤੇ ਅੰਨਦਾਤਾ ਵਾਪਸ ਪਰਤ ਗਏ। ਭਾਵ 6000 ਰੁਪਏ 'ਚੋਂ ਕਿਸਾਨਾਂ ਦੇ ਹੱਥ ਇਸ ਬਜਟ 'ਚ 2 ਹਜ਼ਾਰ ਰੁਪਏ ਹੀ ਆਏ। ਕਿਸਾਨਾਂ ਦੇ ਹੱਥ ਆਈ ਰਕਮ ਤੋਂ ਵੱਧ, ਉਨ੍ਹਾਂ ਲਈ ਉਲੀਕੀ ਸਕੀਮ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ' ਦਾ ਨਾਂਅ ਵੱਧ ਪ੍ਰਭਾਵੀ ਜਾਪਦਾ ਹੈ।
ਇਥੇ ਇਹ ਵੀ ਗੱਲ ਗ਼ੌਰ ਕਰਨ ਵਾਲੀ ਹੈ ਕਿ ਬਿਨਾਂ ਜ਼ਮੀਨ ਵਾਲਾ ਖੇਤੀ ਕਰਦਾ ਮਜ਼ਦੂਰ ਕਿਸਾਨ ਸਰਕਾਰ ਦੀ ਪਰਿਭਾਸ਼ਾ 'ਚ 'ਫਿਟ' ਨਹੀਂ ਬੈਠਦਾ। ਸ਼ਾਇਦ ਸਰਕਾਰ ਦੀ 'ਗ਼ਰੀਬ' ਦੀ ਪਰਿਭਾਸ਼ਾ ਵੱਖ-ਵੱਖ ਯੋਜਨਾਵਾਂ ਮੁਤਾਬਿਕ ਬਦਲਦੀ ਰਹਿੰਦੀ ਹੈ। ਹਾਲ 'ਚ ਸਰਕਾਰ ਵਲੋਂ ਐਲਾਨੇ ਗਏ 10 ਫ਼ੀਸਦੀ ਆਰਥਿਕ ਰਾਖਵੇਂਕਰਨ, ਜਿਸ ਮੁਤਾਬਿਕ ਜਨਰਲ ਤਬਕੇ ਦੇ ਗ਼ਰੀਬਾਂ ਨੂੰ ਰਾਖਵਾਂਕਰਨ ਹਾਸਲ ਹੋਏਗਾ, ਲਈ ਗ਼ਰੀਬੀ ਦੀ ਪਰਿਭਾਸ਼ਾ 'ਚ 8 ਲੱਖ ਰੁਪਏ ਸਾਲਾਨਾ ਕਮਾਉਣ ਵਾਲਾ ਵਿਅਕਤੀ ਸ਼ਾਮਿਲ ਹੁੰਦਾ ਹੈ, ਜਦ ਕਿ ਛੋਟੇ ਗ਼ਰੀਬ ਕਿਸਾਨ ਦੀ ਪਰਿਭਾਸ਼ਾ 'ਚੋਂ ਕਿਸਾਨ ਮਜ਼ਦੂਰ ਗ਼ਾਇਬ ਹੈ। ਕਿਸਾਨਾਂ ਤੋਂ ਬਾਅਦ ਅਗਲੇ ਵੱਡੇ ਲਾਭਪਾਤਰ ਹਨ 10 ਕਰੋੜ ਮਜ਼ਦੂਰ। ਸਰਕਾਰ ਦੇ ਐਲਾਨ ਮੁਤਾਬਿਕ ਅਸੰਗਠਿਤ ਖੇਤਰ ਦਾ ਮਜ਼ਦੂਰ 30 ਸਾਲ ਤੱਕ ਹਰ ਮਹੀਨੇ 100 ਰੁਪਏ ਜਮ੍ਹਾਂ ਕਰਵਾਉਂਦਾ ਹੈ ਤਾਂ ਇਸ ਲਈ ਸਰਕਾਰ ਵੀ ਓਨੀ ਹੀ ਰਕਮ ਜਮ੍ਹਾਂ ਕਰਵਾਏਗੀ ਤਾਂ 30 ਸਾਲਾਂ ਬਾਅਦ ਉਸ ਨੂੰ ਮਿਲਣ ਵਾਲੇ 3000 ਰੁਪਏ ਦੀ ਵੁੱਕਤ ਕੀ ਹੋਏਗੀ। ਇਸ ਸਰੋਕਾਰ ਨੂੰ ਸਰਕਾਰ ਘੱਟੋ-ਘੱਟ ਲੋਕ ਸਭਾ ਚੋਣਾਂ ਤੱਕ ਤਾਂ ਸਭ ਨੂੰ ਭੁੱਲੇ ਹੀ ਰਹਿਣ ਦੇਣਾ ਚਾਹੁੰਦੀ ਹੈ।
ਸਰਕਾਰ ਦੀ ਇਸ ਯੋਜਨਾ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਹਾਲ 'ਚ ਕੀਤੇ ਉਸ ਐਲਾਨ ਦਾ ਜਵਾਬ ਵੀ ਮੰਨਿਆ ਜਾ ਰਿਹਾ ਹੈ, ਜਿਸ 'ਚ ਉਨ੍ਹਾਂ ਸਰਕਾਰ ਆਉਣ 'ਤੇ ਘੱਟੋ-ਘੱਟ ਗਾਰੰਟਿਡ ਆਮਦਨ ਸਕੀਮ ਲਾਗੂ ਕਰਨ ਦਾ ਦਾਅਵਾ ਕੀਤਾ ਸੀ। ਮਜ਼ਦੂਰਾਂ ਨੂੰ 'ਸ਼੍ਰਮ ਯੋਗੀ' ਦਾ ਦਰਜਾ ਦੇ ਕੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਨਾਂਅ ਦੀ ਇਹ ਯੋਜਨਾ ਵੀ ਸਰਕਾਰ ਦੀ ਪ੍ਰਚਾਰਿਤ ਉਜਵਲ ਯੋਜਨਾ ਦੀ ਤਰਜ਼ 'ਤੇ ਹੀ ਕਾਇਮ ਕੀਤੀ ਜਾਪਦੀ ਹੈ। ਇਸ 'ਚ ਸਰਕਾਰ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਦੇ ਕੇ ਔਰਤਾਂ ਨੂੰ ਧੂੰਏਂ ਤੋਂ ਮੁਕਤ ਕਰਨ ਦਾ ਦਾਅਵਾ ਤਾਂ ਕਰ ਰਹੀ ਹੈ ਪਰ ਹਕੀਕੀ ਤੌਰ 'ਤੇ ਮੁਫ਼ਤ ਸਿਲੰਡਰ ਮਿਲਣ ਤੋਂ ਬਾਅਦ ਅਗਲੇ ਸਿਲੰਡਰ ਦੀ 'ਭਾਰੀ' ਕੀਮਤ ਕਾਰਨ ਇਹ ਔਰਤਾਂ ਮੁੜ ਕੁਦਰਤੀ ਬਾਲਣ ਵੱਲ ਪਰਤ ਜਾਂਦੀਆਂ ਹਨ, ਜਿਸ ਲਈ 'ਮੁਫ਼ਤ ਸਰੀਰਕ ਮਿਹਨਤ' ਤੋਂ ਇਲਾਵਾ ਹੋਰ ਕੋਈ ਕੀਮਤ ਨਹੀਂ ਅਦਾ ਕਰਨੀ ਪੈਂਦੀ।
ਪਿਛਲੇ ਚਾਰ ਸਾਲਾਂ ਤੋਂ ਟੈਕਸ ਰਿਆਇਤਾਂ ਤੋਂ ਵਾਂਝੇ ਰਹੇ ਮੱਧ ਵਰਗ ਲਈ ਮੋਦੀ ਸਰਕਾਰ ਨੇ ਸਭ ਤੋਂ ਵੱਡੀ ਗੁਗਲੀ ਮਾਰਦਿਆਂ 5 ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਨੂੰ ਟੈਕਸ ਦੇਣ ਤੋਂ ਮੁਕਤ ਕਰ ਦਿੱਤਾ। ਗੋਇਲ ਵਲੋਂ ਇਨ੍ਹਾਂ ਰਿਆਇਤਾਂ ਦਾ ਐਲਾਨ ਆਪਣੇ 100 ਮਿੰਟ ਦੇ ਭਾਸ਼ਣ ਦੇ ਤਕਰੀਬਨ 90ਵੇਂ ਮਿੰਟ 'ਚ ਕੀਤਾ ਗਿਆ। ਜਿਸ ਤੋਂ ਬਾਅਦ ਲੋਕ ਸਭਾ ਵਿਚ 2 ਮਿੰਟ ਤੱਕ ਵਾਹ-ਵਾਹੀ ਦਾ ਨਜ਼ਾਰਾ ਹੀ ਵੇਖਣ ਨੂੰ ਮਿਲਿਆ। 3 ਕਰੋੜ ਮੱਧ ਵਰਗ ਦੇ ਲੋਕਾਂ ਵਲੋਂ ਵੀ ਉਤਸ਼ਾਹ 'ਚ ਆਪਣੇ ਟੈਕਸ ਦਾ ਹਿਸਾਬ-ਕਿਤਾਬ ਲਾਉਣਾ ਸ਼ੁਰੂ ਕਰ ਦਿੱਤਾ ਗਿਆ। ਪਰ ਇਸ ਗਣਿਤ ਦੀਆਂ ਦੋ ਗੱਲਾਂ ਸਮਝਣ ਵਾਲੀਆਂ ਹਨ। ਪਹਿਲੀ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਭਾਵ 5 ਲੱਖ ਤੋਂ ਉੱਪਰ ਕਮਾਉਣ ਵਾਲੇ ਨੂੰ ਪੁਰਾਣੀਆਂ ਦਰਾਂ ਮੁਤਾਬਿਕ ਹੀ ਟੈਕਸ ਅਦਾ ਕਰਨਾ ਪਏਗਾ। ਵਿਦਿਅਕ ਯੋਗਤਾ 'ਚ ਚਾਰਟਡ ਅਕਾਊਂਟੈਂਟ ਗੋਇਲ ਨੇ ਬੜੀ ਹਲੀਮੀ ਨਾਲ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਟੈਕਸ ਸਲੈਬ 'ਚ ਕੋਈ ਛੇੜਛਾੜ ਨਹੀਂ ਕੀਤੀ ਗਈ ਕਿਉਂਕਿ ਇਹ ਪੂਰਨ ਬਜਟ ਪੇਸ਼ ਕਰਨ ਵਾਲੀ ਸਰਕਾਰ ਕਰੇਗੀ। ਦੂਜਾ ਅੰਤ੍ਰਿਮ ਬਜਟ 'ਚ ਸਿਰਫ ਅਨੁਮਾਨਾਂ ਦਾ ਪ੍ਰਸਤਾਵ ਪੇਸ਼ ਕੀਤਾ ਜਾਂਦਾ ਹੈ ਅਤੇ ਆਉਣ ਵਾਲੀ ਨਵੀਂ ਸਰਕਾਰ ਨੂੰ ਇਨ੍ਹਾਂ ਅਨੁਮਾਨਾਂ 'ਚ ਬਦਲਾਅ ਦੀ ਪੂਰੀ ਸੁਤੰਤਰਤਾ ਹੁੰਦੀ ਹੈ। ਅੰਤ੍ਰਿਮ, ਆਖ਼ਰੀ ਅਤੇ ਚੋਣ ਬਜਟ ਦਾ ਬਿਨਾਂ ਸ਼ੱਕ ਕੇਂਦਰ ਫੌਰੀ ਰਾਹਤਾਂ ਹਨ ਪਰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੇਸ਼ ਕੀਤੇ ਗਏ 12 ਅੰਤ੍ਰਿਮ ਬਜਟਾਂ 'ਚ ਸਰਕਾਰਾਂ ਨੇ ਇਸ ਗੱਲ ਦਾ ਮਾਣ ਰੱਖਦਿਆਂ ਕਿ ਉਹ ਸਿਰਫ ਕੁਝ ਸਮੇਂ ਲਈ ਦੇਸ਼ ਦੇ ਨਿਗਰਾਨ ਦੀ ਭੂਮਿਕਾ ਨਿਭਾਅ ਰਹੀ ਹੈ, ਨਵੀਆਂ ਸਕੀਮਾਂ ਦਾ ਐਲਾਨ ਕਰਨ ਤੋਂ ਗੁਰੇਜ਼ ਕੀਤਾ ਸੀ। ਕਾਰਜਕਾਰੀ ਖਜ਼ਾਨਾ ਮੰਤਰੀ ਨੇ ਇਨ੍ਹਾਂ ਖਰਚੀਲੀਆਂ ਸਕੀਮਾਂ ਦੇ ਫੰਡਾਂ ਦੇ ਸਰੋਤਾਂ 'ਤੇ ਚੁੱਪੀ ਧਾਰ ਲਈ। ਇਸ ਦੇ ਨਾਲ ਹੀ ਵਿੱਤੀ ਘਾਟੇ ਦਾ ਅਨੁਮਾਨ 2018-19 ਅਤੇ 2019-20 ਲਈ 3.3 ਫ਼ੀਸਦੀ ਅਤੇ 3.1 ਫ਼ੀਸਦੀ ਤੋਂ ਵਧਾ ਕੇ 3.4 ਫ਼ੀਸਦੀ ਕਰਨ ਦਾ ਐਲਾਨ ਕਰ ਦਿੱਤਾ ਗਿਆ। ਸਾਧਾਰਨ ਜਨਤਾ ਨੂੰ ਅਰਥ-ਸ਼ਾਸਤਰੀਆਂ ਦੀ ਵਿੱਤੀ ਘਾਟੇ ਦੀ ਜ਼ਬਾਨ ਦੀ ਥਾਂ 'ਤੇ 5 ਲੱਖ ਤੱਕ ਦੀ ਆਮਦਨ 'ਤੇ ਟੈਕਸ ਛੋਟ, 6000 ਰੁਪਏ ਸਾਲਾਨਾ ਆਮਦਨ ਅਤੇ 3000 ਰੁਪਏ ਮਹੀਨਾ ਪੈਨਸ਼ਨ ਜਿਹੇ ਫ਼ਿਕਰੇ ਵਧੇਰੇ ਸਮਝ ਆਉਂਦੇ ਹਨ। ਉਸੇ 'ਸਮਝ' ਦੇ ਹਵਾਲੇ ਨਾਲ ਬਜਟ ਭਾਸ਼ਣ 'ਚ 'ਦਿਸਵੀਂ ਖੁਸ਼ੀ' ਜ਼ਾਹਿਰ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਸਕਾਨ ਹੋਰ ਵੱਡੀ ਕਰਦਿਆਂ ਕਿਹਾ ਕਿ ਇਹ ਬਜਟ ਆਉਣ ਵਾਲੇ ਬਜਟ ਦਾ ਟ੍ਰੇਲਰ ਹੈ। 'ਟ੍ਰੇਲਰ' ਸ਼ਬਦ ਦੋ ਧਾਰੀ ਤਲਵਾਰ ਵਾਂਗ ਜਨਤਾ ਅਤੇ ਵਿਰੋਧੀ ਧਿਰਾਂ ਲਈ ਵਰਤਿਆ ਗਿਆ ਹੈ। ਜਿਵੇਂ ਜਨਤਾ ਨੂੰ ਚੋਣ ਬਜਟ ਰਾਹੀਂ ਸਮਝਾਇਆ ਜਾ ਰਿਹਾ ਹੈ ਕਿ ਸੱਤਾ ਆਉਣ 'ਤੇ ਸੌਗਾਤਾਂ ਹੋਰ ਵੱਡੀਆਂ ਹੋ ਸਕਦੀਆਂ ਹਨ। ਨਿਸ਼ਾਨੇ 'ਤੇ ਵਿਰੋਧੀ ਧਿਰ ਵੀ ਹੈ। ਜੇਕਰ ਲੋਕ ਸਭਾ ਚੋਣਾਂ 'ਚ ਉਲਟਫੇਰ ਹੁੰਦਾ ਹੈ ਤਾਂ ਸਰਕਾਰੀ ਖਜ਼ਾਨੇ 'ਤੇ ਕਿੰਨਾ ਕੁ ਭਾਰ ਨਵੀਂ ਸਰਕਾਰ ਜਰ ਸਕਦੀ ਹੈ ਜਾਂ ਕਿਹੜੀ ਲੋਕ ਲੁਭਾਉਣੀ ਸਕੀਮ ਨੂੰ ਛੱਡਣ ਦੀ 'ਹਿੰਮਤ' ਉਹ ਵਿਖਾ ਸਕਦੀ ਹੈ, ਇਹ ਸੰਤੁਲਨ ਨਵੀਂ ਸਰਕਾਰ ਦੀ ਸੋਚ ਤੋਂ ਇਲਾਵਾ ਹੋਰ ਕਈ ਕਾਰਨਾਂ 'ਤੇ ਵੀ ਨਿਰਭਰ ਕਰਦਾ ਹੈ। ਲੋਕ ਸਭਾ 'ਚ ਬਜਟ ਦੌਰਾਨ ਲਗਾਤਾਰ ਸੱਤਾ ਧਿਰ ਦੇ ਸੰਸਦ ਮੈਂਬਰਾਂ ਦੇ ਚਿਹਰਿਆਂ 'ਤੇ ਆ ਰਹੀ ਖਾਮੋਸ਼ ਖਿੜਖਿੜਾਹਟ ਜਿਵੇਂ ਵਿਰੋਧੀ ਧਿਰ ਨੂੰ ਕਹਿ ਰਹੀ ਹੋਵੇ
'ਹਮ ਤੋ ਡੂਬੇਂਗੇ ਸਨਮ, ਤੁਮ ਕੋ ਭੀ ਲੇ ਡੂਬੇਂਗੇ।


ਈਮੇਲ : upma.dagga@gmail.com

 


ਖ਼ਬਰ ਸ਼ੇਅਰ ਕਰੋ

ਚੈਨਲਾਂ ਦੀ ਚੋਣ ਸਬੰਧੀ ਨਵੇਂ ਨਿਯਮਾਂ ਕਾਰਨ ਦਰਸ਼ਕ ਦੁਬਿਧਾ ਵਿਚ

ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ) ਦੁਆਰਾ ਘੜੇ ਗਏ ਨਵੇਂ ਨਿਯਮਾਂ ਤਹਿਤ ਹੁਣ ਉਪਭੋਗਤਾ ਨੂੰ ਆਪਣੀ ਚੋਣ ਦੇ ਚੈਨਲਾਂ ਲਈ ਹੀ ਪੈਸੇ ਤਾਰਨੇ ਪੈਣਗੇ। ਇਹ ਵਿਵਸਥਾ ਪਹਿਲੀ ਫਰਵਰੀ ਤੋਂ ਲਾਗੂ ਕਰ ਦਿੱਤੀ ਗਈ ਹੈ। ਪ੍ਰੰਤੂ ਇਕ ਪ੍ਰਬੰਧ ਵਿਚੋਂ ਦੂਸਰੇ ...

ਪੂਰੀ ਖ਼ਬਰ »

ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕੇਸ ਦਾ ਫ਼ੈਸਲਾ

ਭਾਰਤੀ ਪੱਤਰਕਾਰੀ ਨੂੰ ਦਰਪੇਸ਼ ਖ਼ਤਰੇ ਹੋਏ ਫਿਰ ਉਜਾਗਰ

ਹਰ ਆਮ-ਖ਼ਾਸ ਨੂੰ ਇਹ ਵਿਸ਼ਵਾਸ ਬਣਿਆ ਹੈ ਕਿ ਕਾਨੂੰਨ ਦਾ ਇਨਸਾਫ਼ ਸਾਰਿਆਂ ਲਈ ਬਰਾਬਰ ਹੈ ਅਤੇ ਅਪਰਾਧੀ ਭਾਵੇਂ ਕਿੰਨਾ ਵੀ ਤਾਕਤਵਰ ਹੋਵੇ, ਦੇਰ-ਸਵੇਰ ਉਸ ਨੂੰ ਕਾਨੂੰਨ ਦੇ ਸ਼ਿਕੰਜੇ 'ਚ ਆਉਣਾ ਪੈਂਦਾ ਹੈ। ਬਿਨਾਂ ਸ਼ੱਕ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਦਾ ਫ਼ੈਸਲਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX