ਤਾਜਾ ਖ਼ਬਰਾਂ


ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ ਅਰਜੁਨ ਐਵਾਰਡ ਨਾਲ ਸਨਮਾਨਿਤ
. . .  1 day ago
ਨਵੀਂ ਦਿੱਲੀ, 16 ਜੁਲਾਈ - ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅਰਜੁਨ ਐਵਾਰਡ ਨਾਲ...
ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟ ਤੇ ਇੱਕ ਕੈਬਿਨ ਕਰੂ ਮੈਂਬਰ ਮੁਅੱਤਲ
. . .  1 day ago
ਨਵੀਂ ਦਿੱਲੀ, 16 ਜੁਲਾਈ - ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟਾਂ ਤੇ ਇੱਕ ਕੈਬਿਨ ਕਰੂ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਗਿਆ...
ਮੁੰਬਈ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ, ਜਦਕਿ 8 ਲੋਕ ਜ਼ਖਮੀ...
ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬਾਹੜ-ਮਜ਼ਾਰਾ, ਕੁਲਥਮ ਰੋਡ 'ਤੇ ਸਰਕਾਰੀ ਡਿਸਪੈਂਸਰੀ ਪਿੰਡ ਕੁਲਥਮ ਦੇ ਨਜ਼ਦੀਕ ਵੈਸਟਰਨ ਯੂਨੀਅਨ ਤੋਂ ਦਿਨ-ਦਿਹਾੜੇ ਨਗਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ....
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਸਿਟੀ ਪੁਲਿਸ ਨੇ ਪਿੰਡ ਹੱਪੋਵਾਲ ਵਿਖੇ ਲਗਾਏ ਨਾਕੇ ਦੌਰਾਨ ਇੱਕ ਨੌਜਵਾਨ ਨੂੰ 24 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਅੰਕੁਸ਼ ਵਾਸੀ ਪੱਦੀ ਮੱਟਵਾਲੀ ਵਜੋਂ ਹੋਈ ਹੈ। ਇਸੇ ਤਰ੍ਹਾਂ ਪਿੰਡ ਕਾਹਮਾ ...
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  1 day ago
ਸਮਾਣਾ, 16 ਜੁਲਾਈ (ਹਰਵਿੰਦਰ ਸਿੰਘ ਟੋਨੀ) - ਨੇੜਲੇ ਪਿੰਡ ਘਿਉਰਾ ਵਿਖੇ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਅਣਖ ਖ਼ਾਤਰ ਅਪਣੀ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੇ ਮੁੱਖ ਅਫ਼ਸਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ....
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦੇ ਅਨੁਸਾਰ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਾਕੀ ਲੋਕਾਂ ਨੂੰ ਬਾਹਰ ਕੱਢਣ ਲਈ ....
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  1 day ago
ਬਰੇਟਾ, 16 ਜੁਲਾਈ (ਜੀਵਨ ਸ਼ਰਮਾ) - ਇਲਾਕੇ ਨੇੜਿਓ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨ ਪਹਿਲਾ ਇਸ ਦਰਿਆ 'ਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ...
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮਸਲਿਆਂ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਵੱਲੋਂ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਤੇ ...
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤਾ ਧਰਨਾ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਅਤੇ ਚੌਥੇ ਦਿਨ ਵੀ ਲਾਸ਼ਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ...
ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਦੌਰਾ
. . .  1 day ago
ਅੰਮ੍ਰਿਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਖੇ ਕਰਤਾਰਪੁਰ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਅੱਜ ਦੁਪਹਿਰ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਜਾਇਜ਼ਾ ਲਿਆ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਐਫ. ਡਬਲਿਊ. ਓ. ..
ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਸ ਬਦਲਾਅ ਦੇ ਤਹਿਤ 17 ਜੁਲਾਈ, ਦਿਨ ਬੁੱਧਵਾਰ ਤੋਂ ਸਮੂਹ ਪ੍ਰਾਇਮਰੀ/ਮਿਡਲ/ਹਾਈ/...
ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  1 day ago
ਜੈਤੋ, 16 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਸਥਾਨਕ ਬਿਜਲੀ ਦਫ਼ਤਰ ਜੋ ਕਿ ਮੇਨ ਸੜਕ ਨਾਲੋਂ ਕਰੀਬ 6 ਫੁੱਟ ਨੀਵਾਂ ਹੈ 'ਚ ਮੀਂਹ ਦਾ ਪਾਣੀ ਵੜਨ ਨਾਲ ਦਫ਼ਤਰੀ ਕੰਪਿਊਟਰ ਤੇ ਰਿਕਾਰਡ ਦਾ ਨੁਕਸਾਨ ਵੱਡੇ ਪੱਧਰ ...
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  1 day ago
ਸੰਗਰੂਰ, 16 ਜੁਲਾਈ (ਧੀਰਜ ਪਸ਼ੋਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਪੋਸਤ ਡੋਡਿਆਂ ਦੀ ਤਸਕਰੀ ਕਰਨ ਦੇ ਦੋਸ਼ਾਂ 'ਚ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ...
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਜ਼ੀਰਾ, 16 ਜੁਲਾਈ- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਿਜੀਲੈਂਸ ਟੀਮ ਫ਼ਿਰੋਜ਼ਪੁਰ ਨੇ ਤਹਿਸੀਲ ਜ਼ੀਰਾ ਦੇ ਮਾਲ ਹਲਕਾ ਠੱਠਾ ਕਿਸ਼ਨ ਸਿੰਘ 'ਚ ਤਾਇਨਾਤ ਪਟਵਾਰੀ ਰਾਜਿੰਦਰ ਸਿੰਘ ਉਰਫ਼ ਰਾਜੂ ਨੂੰ ਇੱਕ ਕਿਸਾਨ ਪਾਸੋਂ 4 ਹਜ਼ਾਰ ...
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  1 day ago
ਕੈਪਟਨ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ
. . .  1 day ago
ਪੰਜਾਬ ਨੂੰ ਤਬਾਹੀ ਦੇ ਕੰਡੇ 'ਤੇ ਲਿਆਏ ਅਕਾਲੀ ਅਤੇ ਕਾਂਗਰਸੀਏ -ਬੈਂਸ
. . .  1 day ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਮਾਘ ਸੰਮਤ 550

ਸੰਪਾਦਕੀ

ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕੇਸ ਦਾ ਫ਼ੈਸਲਾ

ਭਾਰਤੀ ਪੱਤਰਕਾਰੀ ਨੂੰ ਦਰਪੇਸ਼ ਖ਼ਤਰੇ ਹੋਏ ਫਿਰ ਉਜਾਗਰ

ਹਰ ਆਮ-ਖ਼ਾਸ ਨੂੰ ਇਹ ਵਿਸ਼ਵਾਸ ਬਣਿਆ ਹੈ ਕਿ ਕਾਨੂੰਨ ਦਾ ਇਨਸਾਫ਼ ਸਾਰਿਆਂ ਲਈ ਬਰਾਬਰ ਹੈ ਅਤੇ ਅਪਰਾਧੀ ਭਾਵੇਂ ਕਿੰਨਾ ਵੀ ਤਾਕਤਵਰ ਹੋਵੇ, ਦੇਰ-ਸਵੇਰ ਉਸ ਨੂੰ ਕਾਨੂੰਨ ਦੇ ਸ਼ਿਕੰਜੇ 'ਚ ਆਉਣਾ ਪੈਂਦਾ ਹੈ। ਬਿਨਾਂ ਸ਼ੱਕ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਦਾ ਫ਼ੈਸਲਾ ...

ਪੂਰੀ ਖ਼ਬਰ »

ਚੈਨਲਾਂ ਦੀ ਚੋਣ ਸਬੰਧੀ ਨਵੇਂ ਨਿਯਮਾਂ ਕਾਰਨ ਦਰਸ਼ਕ ਦੁਬਿਧਾ ਵਿਚ

ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ) ਦੁਆਰਾ ਘੜੇ ਗਏ ਨਵੇਂ ਨਿਯਮਾਂ ਤਹਿਤ ਹੁਣ ਉਪਭੋਗਤਾ ਨੂੰ ਆਪਣੀ ਚੋਣ ਦੇ ਚੈਨਲਾਂ ਲਈ ਹੀ ਪੈਸੇ ਤਾਰਨੇ ਪੈਣਗੇ। ਇਹ ਵਿਵਸਥਾ ਪਹਿਲੀ ਫਰਵਰੀ ਤੋਂ ਲਾਗੂ ਕਰ ਦਿੱਤੀ ਗਈ ਹੈ। ਪ੍ਰੰਤੂ ਇਕ ਪ੍ਰਬੰਧ ਵਿਚੋਂ ਦੂਸਰੇ ਪ੍ਰਬੰਧ ਵਿਚ ਜਾਣ ਸਮੇਂ ਭਾਰਤ ਵਰਗੇ ਮੁਲਕਾਂ ਵਿਚ ਅਨੇਕ ਤਰ੍ਹਾਂ ਦੀਆਂ ਗੁੰਝਲਦਾਰ ਤੇ ਭੰਬਲਭੂਸੇ ਵਾਲੀਆਂ ਸਥਿਤੀਆਂ ਵਿਚੋਂ ਲੰਘਣਾ ਪੈਂਦਾ ਹੈ। ਅਜਿਹੀ ਹੀ ਸਥਿਤੀ ਟਰਾਈ ਦੇ ਨਵੇਂ ਨਿਯਮਾਂ ਨੂੰ ਲੈ ਕੇ ਪੈਦਾ ਹੋ ਗਈ ਹੈ। ਉਪਭੋਗਤਾ ਨੂੰ ਇਸ ਦਾ ਕੀ ਤੇ ਕਿੰਨਾ ਨਫ਼ਾ ਨੁਕਸਾਨ ਹੋਵੇਗਾ, ਇਹ ਬਾਅਦ ਦੀ ਗੱਲ ਹੈ, ਵਧੇਰੇ ਲੋਕਾਂ ਨੂੰ ਹਾਲੇ ਸਮਝ ਹੀ ਨਹੀਂ ਪੈ ਰਹੀ ਕਿ ਕਰਨਾ ਕੀ ਹੈ।
ਟਰਾਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਜਿਥੇ ਪਾਰਦਰਸ਼ਤਾ ਵਧੇਗੀ ਉਥੇ ਉਪਭੋਗਤਾ ਨੂੰ ਮਹੀਨਾਵਾਰ ਘੱਟ ਪੈਸੇ ਅਦਾ ਕਰਨੇ ਪੈਣਗੇ। ਇਕ ਸਰਵੇਖਣ ਅਨੁਸਾਰ 11 ਰਾਜਾਂ ਦੇ 42 ਸ਼ਹਿਰਾਂ ਵਿਚ ਕਰੀਬ 27,94,440 ਟੀ.ਵੀ. ਉਪਭੋਗਤਾਵਾਂ ਨੇ ਆਪਣੀ ਚੋਣ ਦਰਜ ਕਰਵਾਈ ਹੈ। ਦੂਸਰੇ ਪਾਸੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਕੇਬਲ ਟੀ.ਵੀ. ਆਪਰੇਟਰਾਂ ਨੇ 35 ਸ਼ਹਿਰਾਂ ਵਿਚ ਪੇਡ (ਭੁਗਤਾਨ) ਚੈਨਲ ਵਿਖਾਉਣੇ ਬੰਦ ਕਰ ਦਿੱਤੇ ਹਨ। ਟਰਾਈ ਦੇ ਨਵੇਂ ਨਿਯਮ ਭਾਵੇਂ ਚੰਗਾ ਕਦਮ ਹੈ ਪ੍ਰੰਤੂ ਦਰਸ਼ਕ ਮਨਾਂ ਅੰਦਰ ਪੈਦਾ ਹੋਈ ਦੁਬਿਧਾ ਤੇ ਦੁਚਿੱਤੀ ਦਾ ਤਤਫਟ ਸਹਿਜ ਤੇ ਸੁਖਾਵਾਂ ਹੱਲ ਨਜ਼ਰ ਨਹੀਂ ਆ ਰਿਹਾ। ਡੀ.ਟੀ.ਐਚ. ਕੰਪਨੀਆਂ ਨੇ ਆਪੋ-ਆਪਣੇ ਅਨੁਸਾਰ ਚੈਨਲਾਂ ਦੇ ਪੈਕੇਜ ਬਣਾ ਕੇ ਉਪਭੋਗਤਾਵਾਂ ਅੱਗੇ ਪੇਸ਼ ਕਰਨੇ ਆਰੰਭ ਕਰ ਦਿੱਤੇ ਹਨ ਅਤੇ ਉਪਭੋਗਤਾ ਕਾਹਲੀ ਵਿਚ ਉਨ੍ਹਾਂ ਦੀ ਚੋਣ ਕਰਦੇ ਜਾ ਰਹੇ ਹਨ। ਕੰਪਨੀਆਂ ਦੁਆਰਾ ਬਣਾਏ ਸੈੱਟ ਦੀਆਂ ਕਮੀਆਂ-ਕਮਜ਼ੋਰੀਆਂ ਦਾ ਅਹਿਸਾਸ ਉਪਭੋਗਤਾਵਾਂ ਨੂੰ ਬਾਅਦ ਵਿਚ ਹੋਣਾ ਹੈ।
ਟਰਾਈ ਦੇ ਚੇਅਰਮੈਨ ਰਾਮ ਸੇਵਕ ਸ਼ਰਮਾ ਨੇ ਕਿਹਾ ਹੈ ਕਿ ਨਵੇਂ ਭੁਗਤਾਨ ਨਿਯਮਾਂ ਨਾਲ ਟੀ.ਵੀ. ਬਿੱਲ ਨਹੀਂ ਵਧੇਗਾ ਕਿਉਂਕਿ ਇਸ ਨਾਲ ਚੋਣ ਦੀ ਆਜ਼ਾਦੀ ਮਿਲੇਗੀ ਅਤੇ ਕੇਵਲ ਚੁਣੇ ਹੋਏ ਚੈਨਲਾਂ ਦਾ ਹੀ ਭੁਗਤਾਨ ਕਰਨਾ ਪਵੇਗਾ।
ਪੈਦਾ ਹੋਈ ਇਸ ਸਥਿਤੀ ਦੌਰਾਨ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਉਪਭੋਗਤਾ ਨੂੰ ਕਰਨਾ ਪੈ ਰਿਹਾ ਹੈ। ਜਿਹੜੇ ਗਾਹਕ ਨਵੇਂ ਭੁਗਤਾਨ ਪ੍ਰਬੰਧ ਵਿਚ ਜਾਣਦੇ ਅਮਲ ਵਿਚੋਂ ਲੰਘ ਰਹੇ ਹਨ, ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਬਹੁਤਿਆਂ ਦੀਆਂ ਡੀ.ਟੀ.ਐਚ. ਸੇਵਾਵਾਂ ਬੰਦ ਹੋ ਗਈਆਂ ਹਨ। ਟਰਾਈ ਨੇ ਇਨ੍ਹਾਂ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਡੀ.ਟੀ.ਐਚ. ਕੰਪਨੀਆਂ ਨੂੰ ਤਿੰਨ ਦਿਨਾਂ ਵਿਚ ਜਵਾਬ ਦੇਣ ਲਈ ਕਿਹਾ ਹੈ।
ਦਰਅਸਲ ਭਾਰਤ ਵਿਚ ਇਕ ਪ੍ਰਬੰਧ ਤੋਂ ਦੂਸਰੇ ਪ੍ਰਬੰਧ ਵਿਚ ਜਾਣ ਮੌਕੇ ਸਬੰਧਿਤ ਧਿਰਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦ ਟੈਲੀਵਿਜ਼ਨ ਨੂੰ ਡਿਜੀਟਲ ਕੀਤਾ ਗਿਆ ਸੀ ਤਾਂ ਇਹ ਲੰਮਾ ਤੇ ਕਠਿਨ ਅਮਲ ਬਣ ਗਿਆ ਸੀ। ਮੈਨੂੰ ਲਗਦਾ ਹੈ ਕਿ ਹੁਣ ਵੀ ਸਾਰੀਆਂ ਧਿਰਾਂ ਪ੍ਰੇਸ਼ਾਨ ਹਨ ਅਤੇ ਸਮੁੱਚਾ ਅਮਲ ਗੁੰਝਲਦਾਰ ਤੇ ਔਖਾ ਬਣਦਾ ਜਾ ਰਿਹਾ ਹੈ। ਭਾਰਤ ਇਕ ਵਿਸ਼ਾਲ ਮੁਲਕ ਹੈ। ਆਬਾਦੀ ਵੀ ਵਾਹਵਾ ਹੈ। ਅਨਪੜ੍ਹਤਾ ਹੈ, ਅਗਿਆਨਤਾ ਹੈ, ਗ਼ਰੀਬੀ ਹੈ। ਨਤੀਜੇ ਵਜੋਂ ਅਜਿਹੇ ਮੌਕਿਆਂ 'ਤੇ ਭੰਬਲਭੂਸੇ ਵਾਲਾ ਦ੍ਰਿਸ਼ ਬਣ ਜਾਂਦਾ ਹੈ ਅਤੇ ਉਹਦੇ 'ਚੋਂ ਨਿਕਲਣ ਨੂੰ ਵਰ੍ਹੇ ਲੱਗ ਜਾਂਦੇ ਹਨ। ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਪ੍ਰੇਸ਼ਾਨੀਆਂ ਸਾਂਝੀਆਂ ਕੀਤੀਆਂ ਹਨ। ਇਸ ਨੂੰ ਵੀ ਨੋਟਬੰਦੀ ਅਤੇ ਵਸਤੂ ਤੇ ਸੇਵਾ ਕਰ (ਜੀ.ਐਸ.ਟੀ.) ਵਾਂਗ ਅੱਧੀ ਅਧੂਰੀ ਤਿਆਰੀ ਨਾਲ ਠੋਸਿਆ ਫੈਸਲਾ ਕਰਾਰ ਦਿੱਤਾ ਹੈ। ਬਹੁਤਿਆਂ ਨੇ ਕਿਹਾ ਹੈ ਕਿ ਇਸ ਨਾਲ ਓਨੇ ਹੀ ਚੈਨਲਾਂ ਲਈ ਹੁਣ ਉਨ੍ਹਾਂ ਨੂੰ ਵਧੇਰੇ ਭੁਗਤਾਨ ਕਰਨਾ ਪਵੇਗਾ। ਕਈਆਂ ਨੇ ਸਵਾਲ ਉਠਾਇਆ ਹੈ ਕਿ ਨਵੇਂ ਨਿਯਮ ਕਿਉਂ ਅਤੇ ਕਾਹਦੇ ਲਈ ਲਿਆਂਦੇ ਗਏ ਹਨ? ਇਹ ਉਪਭੋਗਤਾ ਦੇ ਹਿੱਤ ਵਿਚ ਹਨ ਜਾਂ ਸੇਵਾਵਾਂ ਮੁਹੱਈਆ ਕਰ ਰਹੀਆਂ ਕੰਪਨੀਆਂ ਦੇ ਹੱਕ ਵਿਚ? ਲੋਕਾਂ ਦੇ ਮਨਾਂ ਅੰਦਰ ਪੈਦਾ ਹੋਈ ਸ਼ੰਕਾ ਦਾ ਹੱਲ ਕੀ ਹੈ? ਇਸ ਸਿਲਸਿਲੇ ਵਿਚ ਵੱਖ-ਵੱਖ ਚੈਨਲ ਵੱਖ-ਵੱਖ ਤਰ੍ਹਾਂ ਨਾਲ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ। ਵਿਚਾਰ-ਚਰਚਾ ਕਰ ਰਹੇ ਹਨ। ਚਰਚਾ ਵਿਚ ਉਭਰ ਕੇ ਸਾਹਮਣੇ ਆਇਆ ਹੈ ਕਿ ਟਰਾਈ ਨੇ ਪੂਰੇ ਅਧਿਕਾਰ ਉਪਭੋਗਤਾ ਨੂੰ ਦੇ ਦਿੱਤੇ ਹਨ। ਜੋ ਪੈਕੇਜ ਉਪਭੋਗਤਾ ਨੇ ਚੁਣਿਆ ਹੈ ਉਹ ਉਦੋਂ ਹੀ ਸ਼ੁਰੂ ਹੋਵੇਗਾ ਜਦੋਂ ਉਸ ਦੁਆਰਾ ਦਿੱਤੇ ਪਹਿਲੇ ਪੈਸੇ ਖਤਮ ਹੋ ਜਾਣਗੇ। ਉਪਭੋਗਤਾ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਸੰਦ ਅਤੇ ਚੋਣ ਦੇ ਚੈਨਲਾਂ ਦਾ ਪੈਕੇਜ ਲਵੇ।
ਨਵੇਂ ਨਿਯਮ ਪਹਿਲੀ ਫਰਵਰੀ ਤੋਂ ਲਾਗੂ ਹੋ ਗਏ ਹਨ। ਜਿਹੜੇ ਉਪਭੋਗਤਾ ਆਪਣੀ ਪਸੰਦ ਦਾ ਪੈਕੇਜ ਤਿਆਰ ਨਹੀਂ ਕਰ ਸਕੇ ਉਨ੍ਹਾਂ ਨੂੰ ਡੀ.ਟੀ.ਐਚ. ਆਪ੍ਰੇਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਮੁਢਲੇ 100 ਚੈਨਲਾਂ ਲਈ ਉਪਭੋਗਤਾ ਨੂੰ 130 ਰੁਪਏ ਅਦਾ ਕਰਨੇ ਪੈਣਗੇ। ਇਸ ਵਿਚ 'ਫ੍ਰੀ ਟੂ ਏਅਰ' ਚੈਨਲ ਸ਼ਾਮਿਲ ਹੋਣਗੇ। 25 ਚੈਨਲ ਦੂਰਦਰਸ਼ਨ ਦੇ ਹੋਣਗੇ। ਇਸ ਤੋਂ ਇਲਾਵਾ ਹੋਰ ਜਿਹੜੇ ਚੈਨਲ ਤੁਸੀਂ ਲੈਣਾ ਚਾਹੁੰਦੇ ਹੋ, ਉਸ ਲਈ 25 ਚੈਨਲਾਂ ਦੇ ਪੈਕੇਜ ਪਿੱਛੇ 20 ਰੁਪਏ ਦੇਣੇ ਹੋਣਗੇ। ਇਹਦੇ ਲਈ ਟਰਾਈ ਨੇ ਚੈਨਲ ਚੋਣ ਐਪ ਤਿਆਰ ਕੀਤਾ ਹੈ। ਉਪਭੋਗਤਾ ਉਸ ਐਪ ਰਾਹੀਂ ਸਮੁੱਚੀ ਜਾਣਕਾਰੀ ਹਾਸਲ ਕਰ ਸਕਦਾ ਹੈ। ਡੀ.ਟੀ.ਐਚ. ਕੰਪਨੀਆਂ ਨੇ ਵੀ ਅਜਿਹੀਆਂ ਸਹੂਲਤਾਂ ਮੁਹੱਈਆ ਕੀਤੀਆਂ ਹਨ, ਤਾਂ ਜੋ ਲੋਕਾਂ ਦੀ ਪ੍ਰੇਸ਼ਾਨੀ ਨੂੰ ਘਟਾਇਆ ਜਾ ਸਕੇ। ਦਰਅਸਲ ਹਰੇਕ ਡੀ.ਟੀ.ਐਚ. ਆਪ੍ਰੇਟਰ ਅਤੇ ਚੈਨਲ ਨੂੰ ਘਬਰਾਹਟ ਹੋ ਰਹੀ ਹੈ। ਜਿਸ ਚੈਨਲ ਦੀ ਚੋਣ ਉਪਭੋਗਤਾ ਨਹੀਂ ਕਰੇਗਾ, ਉਹ ਚੈਨਲ ਉਸ ਦੇ ਟੀ.ਵੀ. ਸੈੱਟ 'ਤੇ ਆਉਣਾ ਬੰਦ ਹੋ ਜਾਵੇਗਾ। ਹੁਣ ਮਰਜ਼ੀ ਉਪਭੋਗਤਾ ਦੀ ਚੱਲੇਗੀ। ਜ਼ਬਰਦਸਤੀ ਕੋਈ ਗ਼ੈਰ-ਮਿਆਰੀ ਚੈਨਲ ਤੁਹਾਡੇ ਘਰ, ਤੁਹਾਡੇ ਟੀ.ਵੀ. 'ਤੇ ਦਸਤਕ ਨਹੀਂ ਦੇ ਸਕੇਗਾ।
ਉਦਾਹਰਨ ਵਜੋਂ ਮੈਂ ਹੁਣ ਉਹੀ ਚੈਨਲ ਚੁਣਾਂਗਾ ਜਿਹੜੇ ਸੰਤੁਲਿਤ ਖ਼ਬਰਾਂ, ਸਿਹਤਮੰਦ ਮਨੋਰੰਜਨ ਤੇ ਮਿਆਰੀ ਪ੍ਰੋਗਰਾਮ ਪ੍ਰਸਾਰਿਤ ਕਰਦੇ ਹਨ। ਉੱਚ-ਮਿਆਰੀ ਤੇ ਨਿਰਪੱਖ ਵਿਚਾਰ-ਚਰਚਾ ਪੇਸ਼ ਕਰਦੇ ਹਨ। ਹੋ-ਹੱਲਾ ਤੇ ਰੌਲਾ-ਰੱਪਾ ਪਾਉਣ ਵਾਲੇ ਚੈਨਲਾਂ ਤੋਂ ਮੈਂ ਬਚਿਆ ਰਹਾਂਗਾ। ਇਸ ਪੱਖੋਂ ਇਹ ਇਕ ਚੰਗਾ ਕਦਮ ਕਿਹਾ ਜਾ ਸਕਦਾ ਹੈ।


-ਮੋਬਾਈਲ : 94171-53513.
prof_kulbir@yahoo.com

 


ਖ਼ਬਰ ਸ਼ੇਅਰ ਕਰੋ

ਕਦੋਂ ਅਤੇ ਕਿਵੇਂ ਸਵਾਲਾਂ ਦੀ ਸੀਮਾ ਰੇਖਾ ਭੁੱਲਿਆ ਮੋਦੀ ਸਰਕਾਰ ਦਾ ਅੰਤਿਮ ਅਤੇ ਅੰਤ੍ਰਿਮ ਬਜਟ

ਅੰਨਦਾਤਾ, ਕਰਦਾਤਾ, ਮਤਦਾਤਾ, ਰਾਹਤਾਂ, ਰਿਆਇਤਾਂ ਅਤੇ ਸਿਆਸਤ। ਇਨ੍ਹਾਂ 6 ਲਫ਼ਜ਼ਾਂ ਨਾਲ ਬਿਨਾਂ ਗਣਿਤ ਦੇ ਪਚੜੇ 'ਚ ਪਏ ਕਾਰਜਕਾਰੀ ਖਜ਼ਾਨਾ ਮੰਤਰੀ ਪਿਯੂਸ਼ ਗੋਇਲ ਵਲੋਂ ਪੇਸ਼ ਕੀਤੇ ਅੰਤ੍ਰਿਮ ਬਜਟ ਦਾ ਸਾਰ ਕੱਢਿਆ ਜਾ ਸਕਦਾ ਹੈ। ਜੇਕਰ ਗਣਿਤ ਅਤੇ ਗਿਣਤੀ ਨੂੰ ਵੀ ਸ਼ਾਮਿਲ ...

ਪੂਰੀ ਖ਼ਬਰ »

ਸਵਾਈਨ ਫਲੂ ਦਾ ਵਧਦਾ ਪ੍ਰਕੋਪ

ਪੰਜਾਬ ਵਿਚ ਸਵਾਈਨ ਫਲੂ ਦੇ ਵਧਦੇ ਕਹਿਰ ਨੇ ਇਸ ਵਾਰ ਵੱਡੀ ਚਿੰਤਾ ਪੈਦਾ ਕੀਤੀ ਹੈ। ਸਵਾਈਨ ਫਲੂ ਸਬੰਧੀ ਉਂਜ ਤਾਂ ਕਈ ਦਿਨਾਂ ਤੋਂ ਚਰਚਾ ਚਲ ਰਹੀ ਸੀ ਪਰ ਹਾਲ ਹੀ ਵਿਚ ਇਸ ਰੋਗ ਨਾਲ 6 ਹੋਰ ਲੋਕਾਂ ਦੇ ਮਾਰੇ ਜਾਣ ਕਰਕੇ ਇਹ ਚਰਚਾ ਹੋਰ ਵੀ ਗੰਭੀਰ ਹੋਈ ਹੈ। ਅਜਿਹਾ ਕੋਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX