ਤਾਜਾ ਖ਼ਬਰਾਂ


ਪੁਲਵਾਮਾ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਚਾਰ ਜਵਾਨ ਸ਼ਹੀਦ
. . .  3 minutes ago
ਪੰਜਾਬ ਸਰਕਾਰ ਵਲੋਂ ਅੱਜ ਪੇਸ਼ ਕੀਤਾ ਜਾਵੇਗਾ ਬਜਟ
. . .  13 minutes ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ 'ਚ ਸਾਲ 2019-20 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ ਤੋਂ ਮਹਿੰਗਾਈ ਨਾਲ ਜੂਝ ਰਹੇ ਸੂਬੇ ਦੇ ਲੋਕ ਵੱਡੀਆਂ ਆਸਾਂ ਲਾਈ ਬੈਠੇ ਹਨ। ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  33 minutes ago
ਸ੍ਰੀਨਗਰ, 18 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ 2-3 ਅੱਤਵਾਦੀਆਂ ਨੂੰ ਘੇਰ ਲਿਆ ਹੈ। ਦੋਹਾਂ ਪਾਸਿਓਂ ਲਗਾਤਾਰ...
ਅੱਜ ਦਾ ਵਿਚਾਰ
. . .  44 minutes ago
ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਭਾਰਤ 'ਚ ਦੇਖਣ ਨੂੰ ਨਹੀਂ ਮਿਲੇਗਾ 'ਪਾਕਿਸਤਾਨ ਸੁਪਰ ਲੀਗ' ਦਾ ਪ੍ਰਸਾਰਨ, ਡੀ ਸਪੋਰਟ ਨੇ ਲਗਾਈ ਰੋਕ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦਾ ਅਸਰ ਹੁਣ ਸਪੋਰਟਸ 'ਤੇ ਦੇਖਣ ਨੂੰ ਮਿਲ ਰਿਹਾ ....
ਖੰਨਾ 'ਚ ਸਵਾਈਨ ਫਲੂ ਕਾਰਨ ਔਰਤ ਦੀ ਹੋਈ ਮੌਤ
. . .  1 day ago
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)- ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ ਜਿੱਥੇ ਇਸ ਬਿਮਾਰੀ ਕਾਰਨ ਬੀਤੀ ਰਾਤ 56 ਸਾਲ ਦੀ ਸੁਰਿੰਦਰ ਕੌਰ ....
ਇਟਲੀ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇੱਕ ਜ਼ਖਮੀ
. . .  1 day ago
ਮਿਲਾਨ(ਇਟਲੀ)17 ਫਰਵਰੀ ( ਇੰਦਰਜੀਤ ਸਿੰਘ ਲੁਗਾਣਾ) - ਇਟਲੀ 'ਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਢਾ ਨਹੀ ਸੀ ਪਿਆ ਕਿ ਕਲ ਇਕ ਹੋਰ ਆਪਸੀ ਝਗੜੇ 'ਚ ਇਕ ਪੰਜਾਬੀ ਵੱਲੋਂ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ....
'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
. . .  1 day ago
ਬਠਿੰਡਾ, 17 ਫਰਵਰੀ (ਕਮਲਜੀਤ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਅੱਜ ਮਾਝਾ ਜ਼ੋਨ ਦੇ ਪ੍ਰਧਾਨਸੁਖਰਾਜ ਸਿੰਘ ਬਲ ਨਾਲ ਵਿਆਹ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ .....
ਮੁਸਲਿਮ ਭਾਈਚਾਰੇ ਨੇ ਅੱਤਵਾਦ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕੱਢਿਆ ਸ਼ਾਂਤੀ ਮਾਰਚ
. . .  1 day ago
ਫ਼ਾਜ਼ਿਲਕਾ, 17 ਫ਼ਰਵਰੀ (ਪ੍ਰਦੀਪ ਕੁਮਾਰ)- ਜੰਮੂ ਕਸ਼ਮੀਰ 'ਚ ਪੁਲਵਾਮਾਂ ਹਮਲੇ ਤੋਂ ਬਾਅਦ ਫ਼ਾਜ਼ਿਲਕਾ ਦੇ ਮੁਸਲਿਮ ਭਾਈਚਾਰੇ ਨੇ ਰੋਸ ਪ੍ਰਗਟ ਕਰਦਿਆਂ ਪਾਕਿਸਤਾਨ ਅਤੇ ਅੱਤਵਾਦ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸ਼ਾਂਤੀ ਮਾਰਚ ਕੱਢਿਆ। ਇਸ ਦੌਰਾਨ ਮੁਸਲਿਮ ...
ਪ੍ਰਧਾਨ ਮੰਤਰੀ ਮੋਦੀ ਨੇ ਹਜ਼ਾਰੀ ਬਾਗ 'ਚ ਕਈ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਪੁਲਵਾਮਾ ਹਮਲਾ : ਰਾਜਨਾਥ ਸਿੰਘ ਨੇ ਇਕ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਪਿੰਡ ਰੌਲੀ ਪਹੁੰਚੇ ਕੈਪਟਨ, ਸਕੂਲ ਅਤੇ ਸੜਕ ਦਾ ਨਾਂ ਸ਼ਹੀਦ ਕੁਲਵਿੰਦਰ ਦੇ ਨਾਂਅ 'ਤੇ ਰੱਖਣ ਦਾ ਕੀਤਾ ਐਲਾਨ
. . .  1 day ago
ਸੋਸ਼ਲ ਮੀਡੀਆ 'ਤੇ ਸਾਂਝੀਆਂ ਨਾ ਕੀਤੀਆਂ ਜਾਣ ਸ਼ਹੀਦ ਜਵਾਨਾਂ ਦੇ ਅੰਗਾਂ ਦੀਆਂ ਫ਼ਰਜ਼ੀ ਤਸਵੀਰਾਂ -ਸੀ.ਆਰ.ਪੀ.ਐਫ
. . .  1 day ago
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨ ਨਸੀਰ ਦੇ ਪਰਿਵਾਰਕ ਮੈਂਬਰਾਂ ਲਈ ਜੰਮੂ-ਕਸ਼ਮੀਰ ਦੇ ਰਾਜਪਾਲ ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਮਾਘ ਸੰਮਤ 550
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

ਸੰਪਾਦਕੀ

ਸਵਾਈਨ ਫਲੂ ਦਾ ਵਧਦਾ ਪ੍ਰਕੋਪ

ਪੰਜਾਬ ਵਿਚ ਸਵਾਈਨ ਫਲੂ ਦੇ ਵਧਦੇ ਕਹਿਰ ਨੇ ਇਸ ਵਾਰ ਵੱਡੀ ਚਿੰਤਾ ਪੈਦਾ ਕੀਤੀ ਹੈ। ਸਵਾਈਨ ਫਲੂ ਸਬੰਧੀ ਉਂਜ ਤਾਂ ਕਈ ਦਿਨਾਂ ਤੋਂ ਚਰਚਾ ਚਲ ਰਹੀ ਸੀ ਪਰ ਹਾਲ ਹੀ ਵਿਚ ਇਸ ਰੋਗ ਨਾਲ 6 ਹੋਰ ਲੋਕਾਂ ਦੇ ਮਾਰੇ ਜਾਣ ਕਰਕੇ ਇਹ ਚਰਚਾ ਹੋਰ ਵੀ ਗੰਭੀਰ ਹੋਈ ਹੈ। ਅਜਿਹਾ ਕੋਈ ...

ਪੂਰੀ ਖ਼ਬਰ »

ਕਦੋਂ ਅਤੇ ਕਿਵੇਂ ਸਵਾਲਾਂ ਦੀ ਸੀਮਾ ਰੇਖਾ ਭੁੱਲਿਆ ਮੋਦੀ ਸਰਕਾਰ ਦਾ ਅੰਤਿਮ ਅਤੇ ਅੰਤ੍ਰਿਮ ਬਜਟ

ਅੰਨਦਾਤਾ, ਕਰਦਾਤਾ, ਮਤਦਾਤਾ, ਰਾਹਤਾਂ, ਰਿਆਇਤਾਂ ਅਤੇ ਸਿਆਸਤ। ਇਨ੍ਹਾਂ 6 ਲਫ਼ਜ਼ਾਂ ਨਾਲ ਬਿਨਾਂ ਗਣਿਤ ਦੇ ਪਚੜੇ 'ਚ ਪਏ ਕਾਰਜਕਾਰੀ ਖਜ਼ਾਨਾ ਮੰਤਰੀ ਪਿਯੂਸ਼ ਗੋਇਲ ਵਲੋਂ ਪੇਸ਼ ਕੀਤੇ ਅੰਤ੍ਰਿਮ ਬਜਟ ਦਾ ਸਾਰ ਕੱਢਿਆ ਜਾ ਸਕਦਾ ਹੈ। ਜੇਕਰ ਗਣਿਤ ਅਤੇ ਗਿਣਤੀ ਨੂੰ ਵੀ ਸ਼ਾਮਿਲ ...

ਪੂਰੀ ਖ਼ਬਰ »

ਚੈਨਲਾਂ ਦੀ ਚੋਣ ਸਬੰਧੀ ਨਵੇਂ ਨਿਯਮਾਂ ਕਾਰਨ ਦਰਸ਼ਕ ਦੁਬਿਧਾ ਵਿਚ

ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ) ਦੁਆਰਾ ਘੜੇ ਗਏ ਨਵੇਂ ਨਿਯਮਾਂ ਤਹਿਤ ਹੁਣ ਉਪਭੋਗਤਾ ਨੂੰ ਆਪਣੀ ਚੋਣ ਦੇ ਚੈਨਲਾਂ ਲਈ ਹੀ ਪੈਸੇ ਤਾਰਨੇ ਪੈਣਗੇ। ਇਹ ਵਿਵਸਥਾ ਪਹਿਲੀ ਫਰਵਰੀ ਤੋਂ ਲਾਗੂ ਕਰ ਦਿੱਤੀ ਗਈ ਹੈ। ਪ੍ਰੰਤੂ ਇਕ ਪ੍ਰਬੰਧ ਵਿਚੋਂ ਦੂਸਰੇ ...

ਪੂਰੀ ਖ਼ਬਰ »

ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕੇਸ ਦਾ ਫ਼ੈਸਲਾ

ਭਾਰਤੀ ਪੱਤਰਕਾਰੀ ਨੂੰ ਦਰਪੇਸ਼ ਖ਼ਤਰੇ ਹੋਏ ਫਿਰ ਉਜਾਗਰ

ਹਰ ਆਮ-ਖ਼ਾਸ ਨੂੰ ਇਹ ਵਿਸ਼ਵਾਸ ਬਣਿਆ ਹੈ ਕਿ ਕਾਨੂੰਨ ਦਾ ਇਨਸਾਫ਼ ਸਾਰਿਆਂ ਲਈ ਬਰਾਬਰ ਹੈ ਅਤੇ ਅਪਰਾਧੀ ਭਾਵੇਂ ਕਿੰਨਾ ਵੀ ਤਾਕਤਵਰ ਹੋਵੇ, ਦੇਰ-ਸਵੇਰ ਉਸ ਨੂੰ ਕਾਨੂੰਨ ਦੇ ਸ਼ਿਕੰਜੇ 'ਚ ਆਉਣਾ ਪੈਂਦਾ ਹੈ। ਬਿਨਾਂ ਸ਼ੱਕ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਦਾ ਫ਼ੈਸਲਾ ਭਾਰਤੀ ਪੱਤਰਕਾਰੀ ਦੀ ਆਜ਼ਾਦੀ, ਨਿਰਪੱਖਤਾ ਅਤੇ ਸਨਮਾਨ ਦੀ ਇਤਿਹਾਸਕ ਜਿੱਤ ਹੋ ਨਿਬੜਿਆ ਹੈ। ਪੱਤਰਕਾਰ ਛਤਰਪਤੀ ਉਹ ਬੇਬਾਕ, ਦਲੇਰ, ਹਠੀ ਅਤੇ ਸਮਰਪਿਤ ਪੱਤਰਕਾਰ ਸੀ, ਜਿਸ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਆਪਣੀਆਂ ਸਾਧਵੀਆਂ ਦੇ ਕੀਤੇ ਜਾਂਦੇ ਸਰੀਰਕ ਸ਼ੋਸ਼ਣ ਸਬੰਧੀ ਗੁੰਮਨਾਮ ਸਾਧਵੀ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਕੀਤੀ ਸੀ। ਉਸ ਨੇ ਸਿਰਸਾ ਤੋਂ ਸ਼ਾਮ ਵੇਲੇ ਛਪਣ ਵਾਲੇ ਆਪਣੇ ਅਖ਼ਬਾਰ 'ਪੂਰਾ ਸੱਚ' ਵਿਚ 30 ਮਈ, 2002 ਨੂੰ ਡੇਰੇ ਦੀ ਕਿਸੇ ਗੁੰਮਨਾਮ ਸਾਧਵੀ ਵਲੋਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਿਖੀ ਚਿੱਠੀ 'ਧਰਮ ਦੇ ਨਾਂਅ 'ਤੇ ਕੀਤੇ ਜਾ ਰਹੇ ਹਨ ਸਾਧਵੀਆਂ ਦੇ ਜੀਵਨ ਬਰਬਾਦ' ਸਿਰਲੇਖ ਹੇਠ ਛਾਪੀ। ਮਿਤੀ 24 ਅਕਤੂਬਰ, 2002 ਨੂੰ ਰਾਮ ਚੰਦਰ ਛਤਰਪਤੀ 'ਤੇ ਉਨ੍ਹਾਂ ਦੇ ਘਰ ਦੇ ਬਾਹਰ ਪੰਜ ਗੋਲੀਆਂ ਮਾਰ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜ਼ਿੰਦਗੀ ਅਤੇ ਮੌਤ ਵਿਚਾਲੇ ਲੜਦਿਆਂ ਤਕਰੀਬਨ ਇਕ ਮਹੀਨੇ ਬਾਅਦ 21 ਨਵੰਬਰ, 2002 ਨੂੰ ਉਨ੍ਹਾਂ ਦੀ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਮੌਤ ਹੋ ਗਈ। ਇਲਾਜ ਦੌਰਾਨ 28-29 ਦਿਨ ਪੱਤਰਕਾਰ ਛਤਰਪਤੀ ਬਿਆਨ ਦੇਣ ਦੀ ਹਾਲਤ 'ਚ ਸੀ, ਪਰ ਇਸ ਦੇ ਬਾਵਜੂਦ ਪੁਲਿਸ ਨੇ ਧਾਰਾ 164 ਤਹਿਤ ਉਨ੍ਹਾਂ ਦੇ ਬਿਆਨ ਦਰਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਾਡੇ ਦੇਸ਼ 'ਚ ਅਕਸਰ ਜ਼ਰਾਇਮ-ਪੇਸ਼ਾ, ਭ੍ਰਿਸ਼ਟ ਰਾਜਨੀਤੀ ਅਤੇ ਪੁਲਿਸ ਦੇ ਨਾਪਾਕ ਗੱਠਜੋੜ ਖ਼ਿਲਾਫ਼ ਬੇਬਾਕੀ ਨਾਲ ਲਿਖਣ ਵਾਲੇ ਪੱਤਰਕਾਰਾਂ 'ਤੇ ਹੁੰਦੇ ਹਮਲਿਆਂ ਵਿਚ ਇਸੇ ਤਰ੍ਹਾਂ ਹੁੰਦਾ ਹੈ ਅਤੇ ਫਿਰ ਪੁਲਿਸ ਦਾ ਕਾਨੂੰਨ ਵੀ ਆਪਣਾ ਕੰਮ ਕਰਨ ਤੋਂ ਆਹਰੀ ਹੋ ਜਾਂਦਾ ਹੈ।
ਰਾਮ ਚੰਦਰ ਛਤਰਪਤੀ ਦੀ ਮੌਤ ਤੋਂ ਬਾਅਦ ਹਰਿਆਣਾ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਉਨ੍ਹਾਂ ਦੇ ਪਰਿਵਾਰ ਨੇ ਇਸ ਕਤਲ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਦੇਣ ਦੀ ਮੰਗ ਕੀਤੀ। ਇਸ ਦੌਰਾਨ ਵੀ ਸੂਬਾ ਸਰਕਾਰ ਨੇ ਸਰਬਉੱਚ ਅਦਾਲਤ ਤੱਕ ਵਿਰੋਧ ਕੀਤਾ। ਸੀ.ਬੀ.ਆਈ. ਜਾਂਚ ਦੌਰਾਨ ਵੀ ਛਤਰਪਤੀ ਦੇ ਪਰਿਵਾਰ ਨੂੰ ਦਬਾਅ, ਡਰ ਅਤੇ ਲਾਲਚ ਦੇ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਰਿਵਾਰ ਨੇ ਅਨੇਕਾਂ ਦੁਸ਼ਵਾਰੀਆਂ ਅਤੇ ਚੁਣੌਤੀਆਂ ਦੀ ਪ੍ਰਵਾਹ ਨਾ ਕਰਦਿਆਂ ਡੇਢ ਦਹਾਕੇ ਤੋਂ ਵੱਧ ਸਮਾਂ ਇਕੱਲਿਆਂ ਸਿਰੜ ਦੇ ਨਾਲ ਇਨਸਾਫ਼ ਦੀ ਲੜਾਈ ਲੜੀ। ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੇ ਪੈਰ-ਪੈਰ 'ਤੇ ਪ੍ਰਭਾਵਸ਼ਾਲੀ ਡੇਰਾ ਮੁਖੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਵਾਰੇ-ਵਾਰੇ ਜਾਈਏ ਨਿਆਂਪਾਲਿਕਾ ਦੇ, ਜਿਸ ਨੇ ਇਨਸਾਫ਼ ਦੀ ਤੱਕੜੀ ਡੋਲਣ ਨਹੀਂ ਦਿੱਤੀ। ਪੱਤਰਕਾਰ ਛਤਰਪਤੀ ਨੂੰ ਭਾਵੇਂ ਸੱਚ ਲਿਖਣ ਕਾਰਨ ਗੁਰਮੀਤ ਰਾਮ ਰਹੀਮ ਵਲੋਂ ਕਤਲ ਕਰਵਾ ਦਿੱਤਾ ਗਿਆ, ਪਰ ਉਨ੍ਹਾਂ ਦੇ ਲਿਖੇ ਸੱਚ ਨੂੰ ਮਿਟਾਇਆ ਨਹੀਂ ਜਾ ਸਕਿਆ। 25 ਅਗਸਤ, 2017 ਨੂੰ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋ ਸਾਧਵੀਆਂ ਦੇ ਜਬਰ-ਜਨਾਹ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਸੁਣਾ ਕੇ ਧਰਮ ਦੇ ਨਾਂਅ 'ਤੇ ਇਕ ਵੱਡਾ ਸਾਮਰਾਜ ਖੜ੍ਹਾ ਕਰੀ ਬੈਠੇ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਅੰਦਰ ਡੱਕ ਕੇ ਉਸ ਦੇ ਸਾਮਰਾਜ ਨੂੰ ਢਹਿਢੇਰੀ ਕਰ ਦਿੱਤਾ। ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਦਾ ਫ਼ੈਸਲਾ ਭਾਰਤੀ ਪੱਤਰਕਾਰੀ ਲਈ ਇਸ ਕਰਕੇ ਇਤਿਹਾਸਕ ਹੈ ਕਿ ਅੱਜ ਦੇਸ਼ ਦੇ ਹਰ ਸੂੁਬੇ, ਹਰ ਸ਼ਹਿਰ ਵਿਚ ਸੱਚਾਈ 'ਤੇ ਪਹਿਰਾ ਦਿੰਦਿਆਂ ਨਿਡਰ ਅਤੇ ਸਮਰਪਿਤ ਹੋ ਕੇ ਸੱਚ ਲਿਖਣ ਵਾਲੇ ਪੱਤਰਕਾਰਾਂ ਲਈ ਖ਼ਤਰੇ ਮੌਜੂਦ ਹਨ। ਅੰਕੜਿਆਂ ਅਨੁਸਾਰ ਪੂਰੀ ਦੁਨੀਆ 'ਚ ਪਿਛਲੇ ਦਹਾਕੇ ਦੌਰਾਨ 800 ਤੋਂ ਵੱਧ ਪੱਤਰਕਾਰਾਂ ਦੇ ਕਤਲ ਹੋਏ ਹਨ, ਪਰ ਇਨ੍ਹਾਂ ਵਿਚੋਂ ਸਿਰਫ਼ ਇੱਕਾ-ਦੁੱਕਾ ਮਾਮਲਿਆਂ 'ਚ ਹੀ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ। ਭਾਰਤ ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਦੇਸ਼ਾਂ 'ਚ ਗਿਣਿਆ ਜਾਂਦਾ ਹੈ। 'ਰਿਪੋਰਟਸ ਵਿਦਆਊਟ ਬਾਰਡਰਸ' ਦੀ ਸਾਲਾਨਾ ਰਿਪੋਰਟ ਅਨੁਸਾਰ ਸਾਲ 2018 ਦੌਰਾਨ ਭਾਰਤ 'ਚ 6 ਪੱਤਰਕਾਰ ਮਾਰੇ ਗਏ ਅਤੇ ਅਨੇਕਾਂ 'ਤੇ ਜਾਨਲੇਵਾ ਹਮਲੇ ਹੋਏ। ਇੱਥੇ ਰਾਜਨੀਤਕ ਭ੍ਰਿਸ਼ਟਾਚਾਰ, ਵਪਾਰਕ ਮਾਫ਼ੀਆ ਅਤੇ ਕੱਟੜਵਾਦ ਖ਼ਿਲਾਫ਼ ਲਿਖਣਾ ਸਭ ਤੋਂ ਵੱਧ ਜ਼ੋਖ਼ਮ ਭਰਿਆ ਕੰਮ ਹੈ। ਫ਼ਿਰਕਾਪ੍ਰਸਤੀ ਅਤੇ ਸਰਕਾਰਾਂ ਦੀਆਂ 'ਜਾਅਲੀ ਖ਼ਬਰਾਂ' ਦੇ ਵਰਤਾਰੇ ਨੂੰ ਬੇਨਕਾਬ ਕਰਨ ਵਾਲੀ 'ਗੌਰੀ ਲੰਕੇਸ਼' ਵਰਗੀ ਬਹਾਦਰ ਪੱਤਰਕਾਰ ਅਤੇ ਜੰਮੂ-ਕਸ਼ਮੀਰ 'ਚ ਸ਼ੁਜਾਤ ਬੁਖਾਰੀ ਵਰਗੇ ਪੱਤਰਕਾਰਾਂ ਨੂੰ ਵੀ ਸੱਚ ਲਿਖਣ ਲਈ ਆਪਣੀਆਂ ਸ਼ਹੀਦੀਆਂ ਦੇਣੀਆਂ ਪਈਆਂ। 'ਰਿਪੋਰਟਸ ਵਿਦਆਊਟ ਬਾਰਡਰਸ' ਅਨੁਸਾਰ, 'ਜਦੋਂ ਤੋਂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਚੁਣੇ ਗਏ ਹਨ, ਇਕ ਫ਼ਿਰਕੇ ਦੇ ਕੱਟੜਪੰਥੀ ਲੋਕ ਪੱਤਰਕਾਰਾਂ ਨਾਲ ਬਹੁਤ ਹਿੰਸਕ ਤਰੀਕੇ ਨਾਲ ਪੇਸ਼ ਆ ਰਹੇ ਹਨ।' ਅਕਸਰ ਸੱਚ ਲਿਖਣ ਵਾਲੇ ਪੱਤਰਕਾਰਾਂ ਨੂੰ 'ਕਤਲ ਕਰ ਦਿੱਤੇ ਗਏ' ਪੱਤਰਕਾਰਾਂ ਵਾਲਾ ਹਸ਼ਰ ਕਰਨ ਦੀਆਂ ਚਿਤਾਵਨੀਆਂ ਵੀ ਮਿਲਦੀਆਂ ਰਹਿੰਦੀਆਂ ਹਨ। ਪੰਜਾਬ 'ਚ ਵੀ ਪਿਛਲੇ ਸਮੇਂ ਦੌਰਾਨ ਗ਼ੈਰ-ਕਾਨੂੰਨੀ ਖ਼ੁਦਾਈ, ਨਸ਼ਿਆਂ ਦੇ ਵਪਾਰੀਆਂ ਅਤੇ ਡੇਰਾਵਾਦ ਖ਼ਿਲਾਫ਼ ਲਿਖਣ ਵਾਲੇ ਪੱਤਰਕਾਰਾਂ 'ਤੇ ਜਾਨਲੇਵਾ ਹਮਲੇ ਹੋਏ ਹਨ।
ਇਸੇ ਸੰਦਰਭ 'ਚ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਸ ਦੇ ਸਾਥੀਆਂ ਸਮੇਤ ਉਮਰ ਕੈਦ ਦੀ ਸਜ਼ਾ ਸੁਣਾਉਣ ਵਾਲੇ ਫ਼ੈਸਲੇ ਵਿਚ ਸੀ.ਬੀ.ਆਈ. ਦੇ ਮਾਣਯੋਗ ਜੱਜ ਜਗਦੀਪ ਸਿੰਘ ਵਲੋਂ ਲਿਖੇ ਗਏ ਸ਼ਬਦ ਸਾਡੇ ਦੇਸ਼ ਅੰਦਰ ਪੱਤਰਕਾਰੀ ਦੇ ਸਨਮਾਨ, ਆਜ਼ਾਦੀ ਅਤੇ ਸੁਰੱਖਿਆ ਲਈ ਕਾਨੂੰਨੀ ਵਚਨਬੱਧਤਾ, ਜਮਹੂਰੀਅਤ ਦੀ ਮਜ਼ਬੂਤੀ ਅਤੇ ਨਿਆਂਪ੍ਰਣਾਲੀ ਦੀ ਭਰੋਸੇਯੋਗਤਾ ਵਧਾਉਣ ਲਈ ਇਤਿਹਾਸਕ ਮਹੱਤਤਾ ਰੱਖਦੇ ਹਨ, ਉਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲਿਖਿਆ ਕਿ, 'ਪੱਤਰਕਾਰੀ ਇਕ ਗੰਭੀਰ ਪੇਸ਼ਾ ਹੈ ਜੋ ਸੱਚਾਈ ਨੂੰ ਪੇਸ਼ ਕਰਨ ਦੀ ਇੱਛਾ ਨੂੰ ਸੁਲਗਾਉਂਦਾ ਹੈ। ਇਸ ਨੌਕਰੀ 'ਚ ਥੋੜ੍ਹੀ ਬਹੁਤ ਚਕਾਚੌਂਧ ਤਾਂ ਹੈ, ਪਰ ਕੋਈ ਵੱਡਾ ਇਨਾਮ ਪਾਉਣ ਦੀ ਗੁੰਜਾਇਸ਼ ਨਹੀਂ। ਰਵਾਇਤੀ ਅੰਦਾਜ਼ 'ਚ ਇਸ ਨੂੰ ਸਮਾਜ ਪ੍ਰਤੀ ਸੇਵਾ ਦਾ 'ਸੱਚਾ ਭਾਵ' ਹੀ ਕਿਹਾ ਜਾ ਸਕਦਾ ਹੈ। ਕਿਸੇ ਵੀ ਇਮਾਨਦਾਰ ਤੇ ਸਮਰਪਿਤ ਪੱਤਰਕਾਰ ਲਈ ਸੱਚ ਨੂੰ ਲਿਖਣਾ ਕਰਨਾ ਬੇਹੱਦ ਮੁਸ਼ਕਿਲਾਂ ਭਰਿਆ ਕੰਮ ਹੈ, ਖ਼ਾਸ ਤੌਰ 'ਤੇ ਕਿਸੇ ਅਜਿਹੇ ਅਸਰਦਾਰ ਤੇ ਦਬੰਗ ਵਿਅਕਤੀ ਦੇ ਖ਼ਿਲਾਫ਼ ਜਿਸ ਨੂੰ ਕਿਸੇ ਰਾਜਨੀਤਕ ਪਾਰਟੀ ਤੋਂ ਵੀ ਉੱਪਰ ਉੱਠ ਕੇ ਸਿਆਸੀ ਸਰਪ੍ਰਸਤੀ ਹਾਸਲ ਹੋਵੇ। ਇਹ ਵੀ ਵੇਖਣ 'ਚ ਆਇਆ ਹੈ ਕਿ ਪੱਤਰਕਾਰ ਨੂੰ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਜੋ ਉਹ ਪ੍ਰਭਾਵ 'ਚ ਆ ਕੇ ਕੰਮ ਕਰੇ ਜਾਂ ਫਿਰ ਆਪਣੇ ਲਈ ਪ੍ਰੇਸ਼ਾਨੀ ਜਾਂ ਸਜ਼ਾ ਨੂੰ ਚੁਣ ਲਵੇ। ਜੇ ਪੱਤਰਕਾਰ ਪ੍ਰਭਾਵ ਵਿਚ ਆ ਜਾਵੇ ਤਾਂ ਉਹ ਆਪਣੀ ਭਰੋਸੇਯੋਗਤਾ ਗੁਆ ਲੈਂਦਾ ਹੈ ਤੇ ਜੇ ਪ੍ਰਭਾਵ ਵਿਚ ਆਉਣ ਤੋਂ ਇਨਕਾਰ ਕਰਦਾ ਹੈ ਤਾਂ ਆਪਣੀ ਜਾਨ ਤੋਂ ਜਾਂਦਾ ਹੈ। ਇਕ ਤਰ੍ਹਾਂ ਨਾਲ ਇਹ ਸੱਚਾਈ ਤੇ ਬੁਰਾਈ ਦੀ ਲੜਾਈ ਹੈ। ਮੌਜੂਦਾ ਮਾਮਲੇ 'ਚ ਵੀ ਇਹੀ ਹੋਇਆ ਕਿ ਇਕ ਇਮਾਨਦਾਰ ਪੱਤਰਕਾਰ ਨੇ ਪ੍ਰਭਾਵਸ਼ਾਲੀ ਡੇਰਾ ਮੁਖੀ ਤੇ ਉਸ ਦੀਆਂ ਗਤੀਵਿਧੀਆਂ ਬਾਰੇ ਲਿਖਿਆ ਤੇ ਆਪਣੀ ਜਾਨ ਦੇ ਦਿੱਤੀ। ਲੋਕਤੰਤਰ 'ਚ ਭੀੜ ਦਾ ਰੂਪ ਧਾਰਨ ਕਰ ਕੇ ਕਿਸੇ ਵੀ ਨਿਰਦੋਸ਼ ਦੇ ਖ਼ਿਲਾਫ਼ ਹਿੰਸਾ ਦੀ ਇਜਾਜ਼ਤ ਨਹੀਂ ਤੇ ਲੋਕਤੰਤਰ ਦੇ ਮਜ਼ਬੂਤ ਥੰਮ੍ਹ ਨੂੰ ਇਸ ਤਰ੍ਹਾਂ ਮਿਟਾਉਣ ਦੀ ਇਜਾਜ਼ਤ ਕਦੇ ਨਹੀਂ ਦਿੱਤੀ ਜਾ ਸਕਦੀ ਤੇ ਨਾ ਹੀ ਅਜਿਹੇ ਦੋਸ਼ੀਆਂ ਨੂੰ ਬਖ਼ਸ਼ਿਆ ਜਾ ਸਕਦਾ ਹੈ।'


-ਸ਼ਹੀਦ ਬਾਬਾ ਦੀਪ ਸਿੰਘ ਜੀ ਕਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਮੋਬਾਈਲ : 98780-70008


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX