ਅਨਾਜ ਦੇ ਉਤਪਾਦਨ ਵਿਚ ਜੇ ਅਸੀਂ ਆਤਮ-ਨਿਰਭਰ ਹੋਏ ਹਾਂ ਤਾਂ ਕਿਸਾਨ ਦੀ ਮਿਹਨਤ ਦਾ ਹੀ ਨਤੀਜਾ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਦਾ ਮੁੱਲ ਪਾਉਣ ਦੀ ਦਿਲੋਂ ਕੋਸ਼ਿਸ਼ ਨਹੀਂ ਕੀਤੀ। ਵੱਡੇ-ਵੱਡੇ ਉਦਯੋਗਪਤੀਆਂ ਲਈ ਤਾਂ ਖਜ਼ਾਨੇ ਖੁੱਲ੍ਹੇ ਹਨ ਉਹ ਚਾਹੇ ਦੇਸ਼ ਦੇ ਧਨ ਦੀ ...
ਪੰਜਾਬ ਵਿਚ ਲੋਕ ਮੁਹਾਵਰਾ ਬਣ ਗਿਆ ਹੈ ਕਿ ਛੇਵਾਂ ਦਰਿਆ ਨਸ਼ਿਆਂ ਦਾ ਵਹਿੰਦਾ ਹੈ ਪਰ ਜੋ ਸੱਤਵਾਂ ਦਰਿਆ ਸਕੂਲੀ ਵਿੱਦਿਆ ਦੌਰਾਨ ਬੋਰਡ ਦੇ ਇਮਤਿਹਾਨਾਂ ਵਿਚ ਨਕਲ ਦਾ ਵਹਿੰਦਾ ਹੈ, ਇਸ ਬਾਰੇ ਵੀ ਸੁਹਿਰਦਤਾ ਨਾਲ ਸੋਚਣਾ ਜ਼ਰੂਰੀ ਸੀ ਤੇ ਜ਼ਰੂਰੀ ਹੈ। ਭਾਵੇਂ ਸਾਡੇ ਸਿੱਖਿਆ ...
ਅਧਿਆਪਨ ਇਕ ਕਿੱਤਾ ਹੀ ਨਹੀਂ ਇਕ ਸਾਧਨਾ ਵੀ ਹੈ ਇਕ ਮਿਸ਼ਨ ਵੀ ਹੈ। ਇਕ ਅਧਿਆਪਕ ਆਪਣੀ ਜ਼ਿੰਦਗੀ ਦੇ ਨਾਲ-ਨਾਲ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਵੀ ਜਿਊਂਦਾ ਹੈ। ਅਧਿਆਪਕ ਲਈ ਉਸ ਦੇ ਵਿਦਿਆਰਥੀਆਂ ਦਾ ਸਫ਼ਲ ਹੋਣਾ ਉਨ੍ਹਾਂ ਦਾ ਜੀਵਨ ਦੇ ਉੱਚੇ ਮੁਕਾਮ 'ਤੇ ਪਹੁੰਚ ਜਾਣਾ ਹੀ ...
ਅੱਜ ਸਾਡਾ ਸਮਾਜ ਜਿਸ ਦੌਰ 'ਚੋਂ ਲੰਘ ਰਿਹਾ ਹੈ, ਉਸ ਦਾ ਬਿਊਰਾ ਰੋਜ਼ਾਨਾ ਅਖ਼ਬਾਰਾਂ ਅਤੇ ਟੀ.ਵੀ. ਦੀਆਂ ਖ਼ਬਰਾਂ ਰਾਹੀਂ ਦਿਖਾਇਆ ਜਾ ਰਿਹਾ ਹੈ। ਲੋਕ ਇਮਾਨਦਾਰੀ ਅਤੇ ਸਦਭਾਵਨਾ ਦਾ ਰਸਤਾ ਛੱਡ ਕੇ ਛੋਟੇ-ਛੋਟੇ ਲਾਲਚਾਂ 'ਚ ਫਸੇ ਨਜ਼ਰ ਆਉਂਦੇ ਹਨ। ਲਾਲਚ ਖਾਸ ਤੌਰ 'ਤੇ ਪੈਸੇ ਦਾ ...
ਕਹਿ ਕੇ ਮੁੱਕਰ ਜਾਣਾ ਇਨਸਾਨ ਦੀ ਜ਼ਬਾਨ ਨੂੰ ਝੂਠਾ ਸਾਬਤ ਕਰਨ ਲਈ ਕਾਫ਼ੀ ਹੈ ਪਰ ਜਦੋਂ ਅਜਿਹਾ ਵਾਰ-ਵਾਰ ਹੁੰਦਾ ਰਹੇ ਤਾਂ ਸਮਝ ਲਵੋ ਕਿ ਝੂਠ ਬੋਲਣ ਵਾਲਾ ਵਾਰ-ਵਾਰ ਝੂਠ ਬੋਲ ਕੇ ਸੁਣਨ ਵਾਲਿਆਂ ਨੂੰ ਬੇਵਕੂਫ ਬਣਾ ਰਿਹਾ ਹੈ। ਇਹ ਕੋਈ ਅਜੀਬ ਗੱਲ ਨਹੀਂ, ਅਜਿਹਾ ਵਰਤਾਰਾ ...
ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਸਰਕਾਰਾਂ ਤੋਂ ਸਬਸਿਡੀ ਮੰਗਣਾ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਵੋਟ ਰਾਜਨੀਤੀ ਦੇ ਕਾਰਨ ਲੋਕਾਂ ਨੂੰ ਸਬਸਿਡੀ ਦੇ ਰੂਪ ਵਿਚ ਠੁੰਮਣਾ ਦੇਣਾ ਜਾਂ ਮਰਦੇ ਦੇ ਮੂੰਹ ਵਿਚ ਪਾਣੀ ਪਾ ਕੇ ਤੜਫਦੇ ਰੂਪ ਵਿਚ ਜਿਊਂਦਾ ਰੱਖਣਾ ਅੱਜ ਇਕ ਆਮ ...
ਜਦੋਂ ਤੋਂ ਮਨੁੱਖ ਸਮਾਜਿਕ ਸਾਂਝੀਵਾਲਤਾ ਦੀਆਂ ਪੀਢੀਆਂ ਗੰਢਾਂ ਵਿਚ ਪਰੋਇਆ ਗਿਆ ਹੈ, ਉਦੋਂ ਉਦੋਂ ਤੋਂ ਹੀ ਮਨੁੱਖ ਆਪਣੇ ਜੀਵਨ ਨੂੰ ਸ਼ਰਮ ਧਰਮ ਨਾਲ ਜੋੜ ਕੇ ਇਸ ਸਿਰਮੌਰ ਪੱਖ ਉੱਤੇ ਪਹਿਰਾ ਦਿੰਦਾ ਆ ਰਿਹਾ ਹੈ। ਸੱਭਿਅਕ ਢੰਗ ਨਾਲ ਜਿਊਣ ਵਾਲਾ ਮਨੁੱਖ ਸਮਾਜ ਅੰਦਰ ...
ਨਾ ਕਰੋ ਰੀਸਾਂ ਕਿਸੇ ਦੀਆਂ, ਇਹ ਚੰਗੀ ਗੱਲ ਨਹੀਂ। ਜੇ ਤੁਸੀਂ ਲੋਕਾਂ ਦੀਆਂ ਰੀਸਾਂ ਕਰੋਗੇ ਤਾਂ ਆਪ ਕੱਖੋਂ ਹੌਲੇ ਹੋ ਜਾਵੋਗੇ। ਲੋਕੀਂ ਕੀ ਕਰਦੇ ਹਨ, ਕੀ ਨਹੀਂ ਕਰਦੇ, ਇਸ ਬਾਰੇ ਤੁਸੀਂ ਨਹੀਂ ਸੋਚਣਾ ਤਾਂ ਨਾ ਹੀ ਉਨ੍ਹਾਂ ਵੱਲ ਧਿਆਨ ਦੇਣਾ। ਤੁਸੀਂ ਤਾਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਹਨ। ਲੋਕਾਂ ਨੇ ਤਾਂ ਕਹੀ ਜਾਣਾ। ਲੋਕੀਂ ਤਾਂ ਉਸ ਨੂੰ ਵੀ ਨਹੀਂ ਛੱਡਦੇ ਜੋ ਪੈਸੇ ਦੇ ਜ਼ੋਰ 'ਤੇ ਏਨਾ ਕੁਝ ਕਰਦੇ ਹਨ। ਹਾਂ, ਜੇ ਲੋਕ ਤੁਹਾਨੂੰ ਚੰਗੀ ਗੱਲ ਦੱਸਦੇ ਹਨ, ਚੰਗੇ ਰਾਹ ਪਾਉਂਦੇ ਹਨ ਜੋ ਤੁਹਾਡੇ ਅਨੁਕੂਲ ਹੋਵੇ, ਉਸ 'ਤੇ ਅਮਲ ਕਰੋ। ਇਨ੍ਹਾਂ ਰੀਸਾਂ ਨੇ ਤਾਂ ਕਈ ਘਰ ਬਰਬਾਦ ਕੀਤੇ ਹਨ। ਕਈਆਂ ਦੇ ਘਰ ਲੜਾਈ ਝਗੜੇ ਪੈਦਾ ਕੀਤੇ ਹਨ, ਕਿਉਂਕਿ ਆਦਮੀ ਆਪਣੀ ਜੇਬ ਦੇਖਦਾ ਹੈ ਤੇ ਤੀਵੀਂ ਲੋਕਾਂ ਦੀਆਂ ਗੱਲਾਂ ਵੱਲ। ਹੁਣ ਇਕ ਸਕੂਲ ਮਾਸਟਰ ਸਰਕਾਰੀ ਸਕੂਲ ਵਿਚ ਪੜ੍ਹ ਕੇ ਆਪ ਸਰਕਾਰੀ ਸਕੂਲ ਵਿਚ ਪੜ੍ਹਾਉਣ ਲੱਗ ਜਾਂਦਾ ਹੈ ਪਰ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਪੜ੍ਹਾਉਣ ਲਈ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਹੈ ਤੇ ਉਹ ਪੈਸੇ ਦੇ ਜ਼ੋਰ 'ਤੇ ਵੱਡੇ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਲਾ ਦਿੰਦਾ ਹੈ ਤੇ ਹੋਰ ਵੀ ਪੈਸੇ ਵਾਲੇ ਲੋਕ ਆਪਣੇ ਬੱਚਿਆਂ ਨੂੰ ਵੱਡੇ ਸਕੂਲਾਂ ਵਿਚ ਲਾ ਦਿੰਦੇ ਹਨ। ਉਨ੍ਹਾਂ ਦੀ ਦੇਖਾ-ਦੇਖੀ ਉਨ੍ਹਾਂ ਦੀਆਂ ਰੀਸਾਂ ਕਰਕੇ ਮੇਰੇ ਵਰਗੇ ਮਾਹਤੜ ਲੋਕ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿਚ ਲਾ ਦਿੰਦੇ ਹਨ, ਭਾਵੇਂ ਹਰ ਮਹੀਨੇ ਫੀਸ ਔਖੀ ਭਰਨੀ ਪਵੇ, ਉਸ ਦੀ ਕੋਈ ਪਰਵਾਹ ਨਹੀਂ। ਪਹਿਲਾਂ-ਪਹਿਲਾਂ ਆਪਾਂ ਵਿਆਹ ਘਰੇ ਕਰਦੇ ਹੁੰਦੇ ਸੀ, ਹੁਣ ਪੈਲੇਸ ਬਣ ਗਏ। ਪੈਸੇ ਵਾਲੇ ਲੋਕ ਆਪਣੇ ਬੱਚਿਆਂ ਦੇ ਵਿਆਹ ਪੈਲੇਸਾਂ ਵਿਚ ਕਰਦੇ ਹਨ। ਰਹਿ ਗਏ ਵਿਚਾਰੇ ਮਾਹਤੜ ਲੋਕ, ਉਹ ਵੀ ਉਨ੍ਹਾਂ ਦੀਆਂ ਰੀਸਾਂ ਕਰਕੇ ਆਪਣੇ ਬੱਚਿਆਂ ਦਾ ਵਿਆਹ ਪੈਲੇਸਾਂ ਵਿਚ ਕਰ ਲੈਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਘਰੇ ਵਿਆਹ ਕਰਨ ਵਿਚ ਉਨ੍ਹਾਂ ਦੀ ਤੇ ਬੱਚਿਆਂ ਦੀ ਬੇਇੱਜ਼ਤੀ ਹੁੰਦੀ ਹੈ। ਉਹ ਪੈਲੇਸਾਂ ਵਿਚ ਵਿਆਹ ਕਰ ਲੈਂਦੇ ਹਨ ਤੇ ਫਿਰ ਸਾਰੀ ਉਮਰ ਕਰਜ਼ਾ ਉਤਾਰਦੇ ਰਹਿੰਦੇ ਹਨ। ਹੁਣ ਜਿਨ੍ਹਾਂ ਦੇ ਘਰ ਵਿਆਹ ਦਾ ਕਾਰਡ ਜਾਂਦਾ ਹੈ। ਉਹ ਪਹਿਲਾਂ ਇਹੀ ਦੇਖਦਾ ਹੈ ਕਿ ਵਿਆਹ ਕਿਹੜੇ ਪੈਲੇਸ ਵਿਚ ਹੈ ਤਰੀਕ ਤਾਂ ਬਾਅਦ ਵਿਚ ਹੀ ਦੇਖਦਾ ਹੈ। ਆਪਣੇ ਤੋਂ ਉੱਚਿਆਂ ਨੂੰ ਨਾ ਦੇਖੋ। ਉਨ੍ਹਾਂ ਨੂੰ ਦੇਖ ਕੇ ਤੁਹਾਨੂੰ ਸਬਰ ਨਹੀਂ ਆਉਣਾ। ਜੇ ਤੁਹਾਨੂੰ ਸਬਰ ਆਊ ਤਾਂ ਨੀਵਿਆਂ ਨੂੰ ਦੇਖ ਕੇ ਹੀ ਆਊ, ਮਨ ਨੂੰ ਤਸੱਲੀ ਤੇ ਖ਼ੁਸ਼ੀ ਮਿਲੇਗੀ। ਆਪਣੀ ਹੈਸੀਅਤ ਮੁਤਾਬਕ ਚੱਲੋ, ਜ਼ਿੰਦਗੀ ਵਧੀਆ ਤੇ ਸੌਖੀ ਨਿਕਲੇਗੀ। ਕਿਸੇ ਦਾ ਲੈਣ-ਦੇਣ ਦਾ ਫਿਕਰ ਨਹੀਂ ਹੋਵੇਗਾ। ਸਭ ਪਾਸਿਆਂ ਤੋਂ ਸੋਖੇ ਹੋਵੋਗੇ। ਤੁਹਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ।
-102, ਵਿਜੈ ਨਗਰ, ਜਗਰਾਓਂ। ਮੋਬਾਈਲ : 99146-37239.
ਭਾਰਤ ਦੇਸ਼ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਦੇਸ਼-ਭਗਤਾਂ ਦੀ ਜਨਮ-ਭੂਮੀ ਹੈ। ਇੱਥੋਂ ਦੀ ਮਹਾਨ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨੇ ਵਿਦੇਸ਼ੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਪ੍ਰਾਚੀਨ ਸਮੇਂ 'ਚ ਨਾਲੰਦਾ ਅਤੇ ਤਕਸ਼ਿਲਾ ਵਿਸ਼ਵ-ਵਿਦਿਆਲਿਆਂ ਵਿਚ ਵਿਦੇਸ਼ੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX