ਤਾਜਾ ਖ਼ਬਰਾਂ


ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਦੌਰਾਨ ਇਕ ਅਧਿਕਾਰੀ ਨੇ ਜ਼ਿੰਮੇਵਾਰੀ ਨਿਭਾਉਣ ਤੋਂ ਕੀਤਾ ਇਨਕਾਰ
. . .  2 minutes ago
ਅੰਮ੍ਰਿਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)-ਅੱਜ ਇੱਥੇ ਪੁਰਾਤਨ ਸਿੱਖ ਸੰਸਥਾ 'ਚ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਨਿਯੁਕਤ ਕੀਤੇ ਇਕ ਰਿਟਰਨ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ, ਜੋ ਚੋਣਾਂ ਦੌਰਾਨ ਲਗਾਈ ....
ਪਾਕਿਸਤਾਨੀ ਗਾਇਕਾਂ ਨਾਲ ਕੰਮ ਕਰਨਾ ਬੰਦ ਕਰਨ ਮਿਊਜ਼ਿਕ ਕੰਪਨੀਆਂ- ਮਨਸੇ
. . .  20 minutes ago
ਮੁੰਬਈ, 17 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਦੀ ਫ਼ਿਲਮ ਇਕਾਈ ਨੇ 'ਮਿਊਜ਼ਿਕ ਲੇਬਲ ਕੰਪਨੀਆਂ' ਨੂੰ ਪਾਕਿਸਤਾਨ ਗਾਇਕਾਂ ਨਾਲ ....
ਜਲੰਧਰ : ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ 'ਚ ਰੱਖੀ ਗਈ ਸੋਗ ਸਭਾ
. . .  14 minutes ago
ਜਲੰਧਰ, 17 ਫਰਵਰੀ- 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਨੂੰ ਸ਼ਰਧਾਂਜਲੀ ਦੇ ਲਈ 114 ਬਟਾਲੀਅਨ ਵੱਲੋਂ ਜਲੰਧਰ ਦੇ ਕਰਤਾਰਪੁਰ ...
ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ
. . .  59 minutes ago
ਅੰਮ੍ਰਿਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀਆਂ ਅੱਜ ਹੋ ਰਹੀਆਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਇਸ ਚੋਣ ਦੌਰਾਨ 400 ਦੇ ਕਰੀਬ ਮੈਂਬਰਾਂ ਵੱਲੋਂ ਆਪਣੇ ਮਨਪਸੰਦ ਦੇ ....
ਫ਼ਿਲਮ ਅਦਾਕਾਰ ਰਜਨੀ ਕਾਂਤ ਨਹੀਂ ਲੜਨਗੇ ਲੋਕ ਸਭਾ ਚੋਣਾਂ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਮਸ਼ਹੂਰ ਫ਼ਿਲਮ ਅਦਾਕਾਰ ਰਜਨੀ ਕਾਂਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਨਹੀ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਕਿਸੀ ਪਾਰਟੀ ਦਾ ਸਮਰਥਨ ਵੀ ਨਹੀਂ ....
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਲਈ ਪਈਆਂ 55 ਫ਼ੀਸਦੀ ਵੋਟਾਂ
. . .  about 1 hour ago
ਟਰੱਕ ਅਤੇ ਪਿਕ ਅੱਪ ਵੈਨ ਵਿਚਾਲੇ ਹੋਈ ਭਿਆਨਕ ਟੱਕਰ 'ਚ 7 ਮੌਤਾਂ, 8 ਜ਼ਖਮੀ
. . .  about 1 hour ago
ਪਟਨਾ, 17 ਫਰਵਰੀ- ਬਿਹਾਰ ਦੇ ਸਿਵਾਨ 'ਚ ਬੀਤੀ ਰਾਤ ਟਰੱਕ ਅਤੇ ਪਿਕਅਪ ਵੈਨ ਵਿਚਾਲੇ ਹੋਈ ਭਿਆਨਕ ਟੱਕਰ ਹੋਣ ਦੀ ਖ਼ਬਰ ਹੈ ਜਿਸ 'ਚ 7 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 8 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ 'ਚ ....
ਕੋਹਰੇ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਆਉਣ ਵਾਲੀ 13 ਟਰੇਨਾਂ
. . .  about 1 hour ago
ਨਵੀ ਦਿੱਲੀ, 17 ਫਰਵਰੀ- ਸੰਘਣੀ ਧੁੰਦ ਅਤੇ ਕੋਹਰੇ ਕਾਰਨ ਦਿੱਲੀ ਆਉਣ ਵਾਲੀਆਂ 13 ਟਰੇਨਾਂ ਅੱਜ ਦੇਰੀ ਨਾਲ ਚੱਲ ਰਹੀਆਂ ਹਨ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ....
ਵਿਧਾਨ ਸਭਾ ਦੇ ਚਲ ਰਹੇ ਸੈਸ਼ਨ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਉਠਾਇਆ ਜਾਵੇਗਾ ਮੁੱਦਾ- ਚੀਮਾ
. . .  about 1 hour ago
ਸੰਗਰੂਰ, 17 ਫਰਵਰੀ (ਧੀਰਜ ਪਸ਼ੋਰੀਆ)- ਪਿੰਡਾਂ 'ਚ ਕੰਮ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮੁੱਦਾ ਉਠਾਇਆ ਜਾਵੇਗਾ ਤਾਂ ਜੋ ਰਾਜ ਦੇ 13,000 ਪਿੰਡਾਂ 'ਚ ਲੋਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦਿਵਾਈ ਜਾ ਸਕੇ। ਵਿਧਾਨ 'ਚ ....
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  about 2 hours ago
ਹੰਡਿਆਇਆ, 17ਫਰਵਰੀ (ਗੁਰਜੀਤ ਸਿੰਘ ਖੁੱਡੀ)- ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਅੱਜ ਗਾਂਧੀ ਆਰੀਆ ਸਕੂਲ ਬਰਨਾਲਾ ਵਿਖੇ ਹੋ ਰਹੀ ਹੈ, ਜਿਸ ਵਿਚ ਕੁੱਲ 143 ਵੋਟਾਂ ਹਨ। ਇਨ੍ਹਾਂ 'ਚ ਪ੍ਰਧਾਨ, ਜਨਰਲ ਸਕੱਤਰ ਅਤੇ ਖ਼ਜ਼ਾਨਚੀ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ 'ਚ ਹਨ। ਇੱਥੇ ਇਹ ਵੀ ਵਰਨਣਯੋਗ...
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  about 2 hours ago
ਮੈਕਸੀਕੋ ਸਿਟੀ, 17 ਫਰਵਰੀ- ਮੈਕਸੀਕੋ 'ਚ ਪ੍ਰਸਿੱਧ ਕੈਰੇਬੀਆਈ ਰਿਜ਼ਾਰਟ ਕੈਨਕਨ ਦੇ ਇੱਕ ਬਾਰ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਬਦਮਾਸ਼ਾਂ ਨੇ ਸ਼ੁੱਕਰਵਾਰ...
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਹੈਕ, ਭਾਰਤ 'ਤੇ ਜਤਾਇਆ ਗਿਆ ਸ਼ੱਕ
. . .  about 3 hours ago
ਨਵੀਂ ਦਿੱਲੀ, 17 ਫਰਵਰੀ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਅਧਿਕਾਰਕ ਵੈੱਬਸਾਈਟ ਨੂੰ ਹੈਕਰਾਂ ਨੇ ਹੈਕ ਕਰ ਲਿਆ। ਇਸ ਵੈੱਬਸਾਈਟ ਨੂੰ ਸ਼ਨੀਵਾਰ ਨੂੰ ਕੁਝ ਹੈਕਰਾਂ ਨੇ ਹੈਕ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਸ਼ਿਕਾਇਤ ਮਿਲੀ ਸੀ ਕਿ...
ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ। ਉਹ ਦੋਹਾਂ ਸੂਬਿਆਂ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਅੱਜ ਦੁਪਹਿਰ ਬਿਹਾਰ ਦੇ ਬਰੌਨੀ 'ਚ ਜਾਣਗੇ ਅਤੇ ਇਸ ਤੋਂ ਬਾਅਦ ਝਾਰਖੰਡ...
ਕੱਲ੍ਹ ਪੇਸ਼ ਕੀਤਾ ਜਾ ਰਿਹਾ ਪੰਜਾਬ ਦਾ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ- ਚੀਮਾ
. . .  about 3 hours ago
ਸੰਗਰੂਰ, 17 ਫਰਵਰੀ (ਧੀਰਜ ਪਸ਼ੋਰੀਆ)- 18 ਫਰਵਰੀ ਨੂੰ ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਜਾ ਰਹੇ ਸੂਬੇ ਦੇ ਬਜਟ ਬਾਰੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ...
ਅੱਜ ਦਾ ਵਿਚਾਰ
. . .  about 4 hours ago
ਪੁਲਵਾਮਾ ਹਮਲੇ ਦੇ ਦੁਖ 'ਚ ਵਿਰਾਟ ਕੋਹਲੀ ਨੇ ਖੇਡ ਸਨਮਾਨ ਸਮਾਰੋਹ ਕੀਤਾ ਰੱਦ
. . .  1 day ago
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  1 day ago
ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਪਸ਼ੂ ਹਸਪਤਾਲ ਨੂੰ ਦਿੱਤਾ 26 ਲੱਖ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਮਾਘ ਸੰਮਤ 550
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

ਖੇਡ ਸੰਸਾਰ

ਹੈਮਿਲਟਨ ਟੀ-20 'ਚ ਭਾਰਤ ਦੀ ਹਾਰ, ਲੜੀ ਵੀ ਗਵਾਈ

ਤੀਸਰੇ ਮੈਚ 'ਚ ਬੱਲੇਬਾਜ਼ਾਂ ਦੇ ਦਮ 'ਤੇ ਨਿਊਜ਼ੀਲੈਂਡ ਨੇ 2-1 ਨਾਲ ਜਿੱਤੀ ਲੜੀ

ਹੈਮਿਲਟਨ, 10 ਫਰਵਰੀ (ਏਜੰਸੀ)- ਲਗਾਤਾਰ 10 ਵਾਰ ਤੋਂ ਅੰਤਰਰਾਸ਼ਟਰੀ ਲੜੀ ਤੋਂ ਚੱਲਿਆ ਆ ਰਿਹਾ ਭਾਰਤੀ ਟੀਮ ਦਾ ਜੇਤੂ ਸਫਰ ਐਤਵਾਰ ਨੂੰ ਖਤਮ ਹੋ ਗਿਆ | ਕੋਲਿਨ ਮੁਨਰੋ ਦੀ ਅਗਵਾਈ 'ਚ ਬੱਲੇਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ 'ਤੇ ਨਿਊਜ਼ੀਲੈਂਡ ਨੇ ਲੜੀ ਦੇ ਤੀਸਰੇ ਅਤੇ ਆਖਰੀ ਟੀ-20 ਮੈਚ 'ਚ ਭਾਰਤ ਨੂੰ ਚਾਰ ਦੌੜਾਂ ਨਾਲ ਹਰਾਇਆ | ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਲੜੀ 2-1 ਨਾਲ ਆਪਣੇ ਨਾਂਅ ਕਰ ਲਈ | ਭਾਰਤ ਨੇ ਇਸ ਤੋਂ ਪਹਿਲਾਂ 2017 'ਚ ਵੈਸਟ ਇੰਡੀਜ਼ ਦੇ ਿਖ਼ਲਾਫ਼ ਟੀ-20 ਲੜੀ ਗਵਾਈ ਸੀ | ਰੋਹਿਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ | ਮੁਨਰੋ ਨੇ 40 ਗੇਂਦਾਂ 'ਚ ਪੰਜੇ ਚੌਕੇ ਅਤੇ ਪੰਜ ਛੱਕਿਆਂ ਦੀ ਮਦਦ ਨਾਲ (72) ਅਤੇ ਸੀਫਰਟ (43) ਦੀ ਜੋੜੀ ਨੇ ਟੀਮ ਨੂੰ ਤੂਫ਼ਾਨੀ ਸ਼ੁਰੂਆਤ ਦਿੱਤੀ | ਮੁਨਰੋ ਨੇ ਭੁਵਨੇਸ਼ਵਰ ਦੇ ਪਹਿਲੇ ਹੀ ਓਵਰ 'ਚ ਛੱਕੇ ਨਾਲ ਖਾਤਾ ਖੋਲਿ੍ਹਆ, ਜਦਕਿ ਸੀਫਰਟ ਨੇ ਖਲੀਲ ਦੇ ਪਹਿਲੇ ਦੋ ਓਵਰਾਂ 'ਚ ਤਿੰਨ ਚੌਕੇ ਤੇ ਇਕ ਛੱਕਾ ਲਗਾਇਆ | ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਛੱਕੇ ਤੇ ਚੌਕਿਆਂ ਦੀ ਝੜੀ ਲਗਾ ਦਿੱਤੀ | ਕੇਨ ਵਿਲੀਅਮਸਨ ਨੇ 27 ਅਤੇ ਗ੍ਰੈਂਡਹੋਮ ਨੇ 30 ਦੌੜਾਂ ਬਣਾਈਆਂ | ਡੇਰੇਲ ਮਿਸ਼ੇਲ ਨੇ ਨਾਬਾਦ 19 ਅਤੇ ਰਾਸ ਟੇਲਰ ਨੇ ਨਾਬਾਦ 14 ਦੌੜਾਂ ਬਣਾਈਆਂ |
ਕੋਸ਼ਿਸ਼ ਦੇ ਬਾਵਜੂਦ ਨਹੀਂ ਮਿਲੀ ਜਿੱਤ
ਨਿਊਜ਼ੀਲੈਂਡ ਦੇ 213 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਵਿਜੇ ਸ਼ੰਕਰ (43), ਕਪਤਾਨ ਰੋਹਿਤ ਸ਼ਰਮਾ (38) ਅਤੇ ਰਿਸ਼ਭ ਪੰਤ (28) ਦੀਆਂ ਪਾਰੀਆਂ ਦੇ ਬਾਵਜੂਦ 6 ਵਿਕਟਾਂ 'ਤੇ 208 ਦੌੜਾਂ ਹੀ ਬਣਾ ਸਕੀ | ਦਿਨੇਸ਼ ਕਾਰਤਿਕ (16 ਗੇਂਦਾਂ 'ਚ ਨਾਬਾਦ 33, 4 ਛੱਕੇ) ਅਤੇ ਕੁਨਾਲ ਪਾਂਡਿਆ (13 ਗੇਂਦਾਂ 'ਚ ਨਾਬਾਦ 26, ਦੋ ਚੌਕੇ ਤੇ ਦੋ ਛੱਕੇ) ਨੇ ਸਤਵੀਂ ਵਿਕਟ ਲਈ 4.4 ਓਵਰਾਂ 'ਚ 63 ਦੌੜਾਂ ਦੀ ਸਾਂਝੇਦਾਰੀ ਕੀਤੀ, ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ | ਨਿਊਜ਼ੀਲੈਂਡ ਵਲੋਂ ਡੇਰੇਲ ਮਿਸ਼ੇਲ ਅਤੇ ਮਿਸ਼ੇਲ ਸੈਟਨਰ ਨੇ ਕ੍ਰਮਵਾਰ 32 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ |
ਕੁਲਦੀਪ ਯਾਦਵ ਸਫਲ, ਪਰ ਮਹਿੰਗੇ ਸਾਬਤ ਹੋਏ ਪਾਂਡਿਆ ਭਰਾ
ਭਾਰਤ ਵਲੋਂ ਕੁਲਦੀਪ ਯਾਦਵ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਚਾਰ ਓਵਰਾਂ 'ਚ 26 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ | ਕੁਨਾਲ ਪਾਂਡਿਆ ਨੇ ਚਾਰ ਓਵਰਾਂ 'ਚ 54, ਜਦਕਿ ਉਨ੍ਹਾਂ ਦੇ ਛੋਟੇ ਭਰਾ ਹਾਰਦਿਕ ਪਾਂਡਿਆ ਨੇ ਚਾਰ ਓਵਰਾਂ 'ਚ 44 ਦੌੜਾਂ ਲੁਟਾਈਆਂ | ਖਲੀਲ ਅਹਿਮਦ ਨੇ ਵੀ 47 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ | ਕਿਸੇ ਦੁਵੱਲੀ ਲੜੀ 'ਚ ਇਹ ਤਿੰਨੇ ਗੇਂਦਬਾਜ਼ ਸਭ ਤੋਂ ਜਿਆਦਾ ਦੌੜਾਂ ਖਰਚ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ | ਹਾਰਦਿਕ ਨੇ ਲੜੀ ਦੇ ਤਿੰਨ ਮੈਚਾਂ 'ਚ 131, ਖਲੀਲ ਅਹਿਮਦ ਨੇ 122 ਜਦਕਿ ਕੁਨਾਲ ਨੇ 119 ਦੌੜਾਂ ਦਿੱਤੀਆਂ |
ਭਾਰਤ ਦੀ ਸ਼ੁਰੂਆਤ ਰਹੀ ਖਰਾਬ, ਰੋਹਿਤ ਤੇ ਸ਼ੰਕਰ ਨੇ ਸੰਭਾਲੀ ਪਾਰੀ
ਟੀਚੇ ਦੇ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ | ਸਿਖਰ ਧਵਨ (05) ਧੀਮੀ ਗਤੀ ਦੇ ਗੇਂਦਬਾਜ਼ ਮਿਸ਼ੇਲ ਸੈਟਨਰ ਦੇ ਪਹਿਲੇ ਹੀ ਓਵਰ 'ਚ ਮਿਸ਼ੇਲ ਨੂੰ ਕੈਚ ਦੇ ਬੈਠੇ | ਸ਼ੰਕਰ ਤੇ ਰੋਹਿਤ ਨੇ ਇਸ ਤੋਂ ਬਾਅਦ ਪਾਰੀ ਨੂੰ ਸੰਭਾਲਿਆ | ਸ਼ੰਕਰ ਨੇ ਦੋ ਸ਼ਾਨਦਾਰ ਚੌਕੇ ਲਗਾਏ, ਜਦਕਿ ਰੋਹਿਤ ਨੇ ਟਿਮ ਸਾਉਥੀ 'ਤੇ ਲਗਾਤਾਰ ਦੋ ਚੌਕੇ ਲਗਾਏ | ਦੋਵੇਂ ਨੇ 6ਵੇਂ ਓਵਰ 'ਚ ਟੀਮ ਦੇ ਸਕੋਰ 50 ਤੋਂ ਪਾਰ ਪਹੁੰਚਾਏ | ਸ਼ੰਕਰ ਨੇ ਈਸ਼ ਸੋਢੀ ਦਾ ਸਵਾਗਤ ਦੋ ਛੱਕੇ ਮਾਰ ਕੇ ਕੀਤਾ | ਉਨ੍ਹਾਂ ਸੈਟਨਰ 'ਤੇ ਇਕ ਚੌਕਾ ਲਗਾਇਆ, ਪਰ ਅਗਲੀ ਗੇਂਦ 'ਤੇ ਗ੍ਰੈਂਡਹੋਮ ਨੂੰ ਕੈਚ ਦੇ ਬੈਠੇ | ਉਨ੍ਹਾਂ 28 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਪੰਜ ਚੌਕੇ ਤੇ ਦੋ ਛੱਕੇ ਮਾਰੇ | ਭਾਰਤ ਦਾ ਕੋੋਈ ਵੀ ਬੱਲੇਬਾਜ਼ ਵਿਕਟ 'ਤੇ ਨਾ ਟਿਕ ਸਕਿਆ | ਹਾਰਦਿਕ ਪਾਂਡਿਆ ਨੇ 11 ਗੇਂਦਾਂ ਖੇਡਦਿਆਂ ਇਕ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 21 ਦੌੜਾਂ ਬਣਾਈਆਂ | ਇਸ ਤੋਂ ਬਾਅਦ ਕਪਤਾਨ ਐਮ.ਐਸ. ਧੋਨੀ ਕੇਵਲ ਦੋ ਦੌੜਾਂ ਬਣਾ ਕੇ ਆਊਟ ਹੋ ਗਏ | ਉਨ੍ਹਾਂ ਦਾ ਬੱਲਾ ਇਸ ਵਾਰ ਨਹੀਂ ਚੱਲ ਸਕਿਆ | ਭਾਰਤ ਨੂੰ ਅੰਤਿਮ ਪੰਜ ਓਵਰਾਂ 'ਚ 68 ਦੌੜਾਂ ਦੀ ਜ਼ਰੂਰਤ ਸੀ | ਮਿਸ਼ੇਲ ਨੇ ਧੋਨੀ ਨੂੰ ਪੈਵੇਲੀਅਨ ਭੇਜ ਕੇ 6ਵਾਂ ਝਟਕਾ ਦਿੱਤਾ | ਭਾਰਤ ਨੇ ਇਸ ਦਰਮਿਆਨ ਚਾਰ ਦੌੜਾਂ 'ਤੇ ਤਿੰਨ ਵਿਕਟਾਂ ਗਵਾ ਦਿੱਤੀਆਂ | ਕਾਰਤਿਕ ਨੇ ਮਿਸ਼ੇਲ ਤੇ ਟਿਕਨਰ ਨੂੰ ਛੱਕੇ ਲਗਾਏ ਪਰ ਦੌੜਾਂ ਦੀ ਲੋੜੀਦੀ ਗਤੀ ਨਾ ਹਾਸਲ ਕਰ ਸਕੇ | ਭਾਰਤ ਨੂੰ ਅੰਤਿਮ 3 ਓਵਰਾਂ 'ਚ 48 ਦੌੜਾਂ ਦੀ ਜ਼ਰੂਰਤ ਸੀ | ਕੁਨਾਲ ਨੇ ਸਾਉਥੀ 'ਤੇ ਲਗਾਤਾਰ ਛੱਕਾ ਤੇ ਚੌਕੇ ਲਗਾਏ ਅਤੇ ਦੌੜਾਂ ਦੇ ਅੰਤਰ ਨੂੰ ਘੱਟ ਕੀਤਾ | ਕੁਗੇਲਿਨ ਦੇ 19ਵੇਂ ਓਵਰ 'ਚ ਕਾਰਤਿਕ ਅਤੇ ਕੁਨਾਲ ਨੇ ਇਕ-ਇਕ ਛੱਕੇ ਨਾਲ 14 ਦੌੜਾਂ ਬਣਾਈਆਂ | ਅੰਤਿਮ ਓਵਰ 'ਚ ਜਿੱਤ ਲਈ 16 ਦੌੜਾਂ ਚਾਹੀਦੀਆਂ ਸਨ, ਪਰ ਕਾਰਤਿਕ ਦੇ ਮੈਚ ਦੀ ਅੰਤਿਮ ਗੇਂਦ 'ਤੇ ਛੱਕੇ ਦੇ ਬਾਵਜੂਦ ਸਾਉਥੀ ਦੇ ਇਸ ਓਵਰ 'ਚ 11 ਦੌੜਾਂ ਹੀ ਬਣੀਆਂ | ਭਾਰਤ ਨੇ ਚਾਰ ਦੌੜਾਂ ਨਾਲ ਹਾਰ ਕੇ ਲੜੀ ਗਵਾ ਲਈ |


ਖ਼ਬਰ ਸ਼ੇਅਰ ਕਰੋ

ਅਡਵਾਨੀ ਨੇ ਜਿੱਤਿਆ ਸੀਨੀਅਰ ਰਾਸ਼ਟਰੀ ਸਨੂਕਰ ਿਖ਼ਤਾਬ

ਇੰਦੌਰ, 10 ਫਰਵਰੀ (ਏਜੰਸੀ)- ਸਿਖਰ ਭਾਰਤੀ ਬਿਲੀਅਰਡਸ ਖਿਡਾਰੀ ਪੰਕਜ ਅਡਵਾਨੀ ਨੇ ਐਤਵਾਰ ਨੂੰ ਇੱਥੇ ਲਕਸ਼ਣ ਰਾਵਤ ਨੂੰ 6-0 ਨਾਲ ਹਰਾ ਕੇ 86ਵੇਂ ਸੀਨੀਅਰ ਸਨੂਕਰ ਰਾਸ਼ਟਰੀ ਪ੍ਰਤੀਯੋਗਤਾ ਦਾ ਿਖ਼ਤਾਬ ਆਪਣੇ ਨਾਂਅ ਕਰ ਲਿਆ | ਅਡਵਾਨੀ ਨੇ 70-36, 91-22, 66-06, 65-51, 77-49, 59-18 ਨਾਲ ਫ਼ਾਈਨਲ ...

ਪੂਰੀ ਖ਼ਬਰ »

ਭਾਰਤੀ ਮਹਿਲਾ ਟੀਮ ਤੀਸਰਾ ਟੀ-20 ਮੈਚ ਵੀ ਹਾਰੀ

ਨਿਊਜ਼ੀਲੈਂਡ ਨੇ 3-0 ਨਾਲ ਕੀਤਾ ਲੜੀ 'ਤੇ ਕਬਜ਼ਾ

ਹੈਮਿਲਟਨ, 10 ਫਰਵਰੀ (ਏਜੰਸੀ)- ਓਪਨਰ ਸਮਿ੍ਤੀ ਮੰਧਾਨਾ (86) ਦੀ ਦਮਦਾਰ ਪਾਰੀ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਨੂੰ ਐਤਵਾਰ ਨੂੰ ਨਿਊਜ਼ੀਲੈਂਡ ਟੀਮ ਦੇ ਿਖ਼ਲਾਫ਼ ਤੀਸਰੇ ਟੀ-20 ਮੈਚ 'ਚ ਕੇਵਲ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਹੈਮਿਲਟਨ 'ਚ ਲੜੀ ਦੇ ਅੰਤਿਮ ਟੀ-20 ...

ਪੂਰੀ ਖ਼ਬਰ »

ਮਹਿਲਾ ਹਾਕੀ

ਭਾਰਤ-ਏ ਨੇ ਫਰਾਂਸ-ਏ ਨੂੰ 3-2 ਨਾਲ ਹਰਾਇਆ

ਗੋਰਖਪੁਰ, 10 ਫਰਵਰੀ (ਏਜੰਸੀ)- ਭਾਰਤ ਏ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਇਕ ਗੋਲ ਨਾਲ ਪਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਲੜੀ ਦੇ ਦੂਸਰੇ ਮੈਚ 'ਚ ਫਰਾਂਸ ਏ ਨੂੰ 3-2 ਨਾਲ ਮਾਤ ਦਿੱਤੀ | ਇੱਥੇ ਵੀਰ ਬਹਾਦਰ ਸਿੰਘ ਸਪੋਰਟਸ ਕਾਲਜ 'ਚ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ...

ਪੂਰੀ ਖ਼ਬਰ »

64ਵੀਂ ਨੈਸ਼ਨਲ ਸਕੂਲ ਅਥਲੈਟਿਕਸ ਚੈਂਪੀਅਨਸ਼ਿਪ

ਪੰਜਾਬ ਦੀ ਕਿਰਨਦੀਪ ਕੌਰ ਤੇ ਸੁਨੀਤਾ ਨੇ ਸੋਨ ਤੇ ਹੁਸਨਪ੍ਰੀਤ ਸਿੰਘ ਨੇ ਚਾਂਦੀ ਤਗਮੇ 'ਤੇ ਕੀਤਾ ਕਬਜ਼ਾ

ਜਲੰਧਰ, 10 ਫਰਵਰੀ (ਜਤਿੰਦਰ ਸਾਬੀ)- 64ਵੀਂ ਨੈਸ਼ਨਲ ਸਕੂਲ ਅਥਲੈਟਿਕਸ ਚੈਂਪੀਅਨਸ਼ਿਪ ਜੋ ਅੰਡਰ-19 ਸਾਲ ਵਰਗ 'ਚ ਗੁਜਰਾਤ ਤੇ ਅੰਡਰ-14 ਸਾਲ ਵਰਗ 'ਚ ਰੋਹਤਕ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ 'ਚੋਂ ਪੰਜਾਬ ਦੇ ਸਕੂਲੀ ਿਖ਼ਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ...

ਪੂਰੀ ਖ਼ਬਰ »

ਗੁਰਪ੍ਰਤਾਪ ਸਿੰਘ ਧਾਲੀਵਾਲ ਦੀ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਲਈ ਚੋਣ

ਜਲੰਧਰ, 10 ਫਰਵਰੀ (ਜਤਿੰਦਰ ਸਾਬੀ)- ਜਲੰਧਰ ਦੇ ਵਸਨੀਕ ਗੁਰਪ੍ਰਤਾਪ ਸਿੰਘ ਧਾਲੀਵਾਲ ਦੀ 12 ਤੋਂ 16 ਫਰਵਰੀ ਤੱਕ ਗੁਹਾਟੀ ਵਿਖੇ ਕਰਵਾਈ ਜਾ ਰਹੀ ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਲਈ ਪੰਜਾਬ ਟੀਮ 'ਚ ਚੋਣ ਹੋਈ ਹੈ | ਗੁਰਪ੍ਰਤਾਪ ਸਿੰਘ ਨੇ ਪੰਜਾਬ ਚੈਂਪੀਅਨ ਬਣਨ ...

ਪੂਰੀ ਖ਼ਬਰ »

ਸੰਤੋਸ਼ ਟਰਾਫੀ ਲਈ ਪੰਜਾਬ ਫੁੱਟਬਾਲ ਟੀਮ ਦਾ ਐਲਾਨ

ਜਲੰਧਰ, 10 ਫਰਵਰੀ (ਜਤਿੰਦਰ ਸਾਬੀ)- ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ 73ਵੀਂ ਐਨ.ਐਫ.ਸੀ. ਸੰਤੋਸ਼ ਟਰਾਫੀ ਲਈ ਪੰਜਾਬ ਫੁੱਟਬਾਲ ਟੀਮ ਦਾ ਐਲਾਨ ਕੀਤਾ ਗਿਆ ਹੈ | ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਬੁਲਾਰੇ ਦੇ ਦੱਸਿਆ ਕਿ ਟੀਮ 'ਚ ਗੋਲਕੀਪਰ ਸਤਬੀਰ ਸਿੰਘ, ਕਮਲਜੀਤ ਸਿੰਘ, ...

ਪੂਰੀ ਖ਼ਬਰ »

ਆਸਟ੍ਰੇਲੀਆ ਨੇ ਪਾਕਿਸਤਾਨ 'ਚ ਖੇਡਣ ਤੋਂ ਕੀਤਾ ਇਨਕਾਰ

ਕਰਾਚੀ, 10 ਫਰਵਰੀ (ਏਜੰਸੀ)- ਆਸਟ੍ਰੇਲੀਆ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦੇ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੋਵੇਂ ਦੇਸ਼ਾਂ ਦਰਮਿਆਨ ਆਗਾਮੀ ਇਕ ਦਿਨਾ ਅੰਤਰਰਾਸ਼ਟਰੀ ਦੇ ਸਾਰੇ ਮੈਚਾਂ ਦਾ ...

ਪੂਰੀ ਖ਼ਬਰ »

ਅੰਡਰ-17 ਕੌਮਾਂਤਰੀ ਯੋਗਾ ਮੁਕਾਬਲੇ 'ਚ ਪਾਹੁਲਪ੍ਰੀਤ ਕੌਰ ਨੂੰ ਸਰਬੋਤਮ ਯੋਗੀ ਦਾ ਪੁਰਸਕਾਰ

ਲੁਧਿਆਣਾ, 10 ਫ਼ਰਵਰੀ (ਪੁਨੀਤ ਬਾਵਾ)-ਲੁਧਿਆਣਾ ਦੇ ਯੂਨਾਈਟਿਡ ਸਾਈਕਲ ਐਾਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਹਾਲ ਵਿਖੇ ਕੌਮਾਂਤਰੀ ਯੋਗਾ ਮੁਕਾਬਲੇ ਦੌਰਾਨ ਬਟਾਲਾ ਦੇ ਵੁਡਸ ਸਟਾਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪਾਹੁਲਪ੍ਰੀਤ ਕੌਰ ਨੇ ...

ਪੂਰੀ ਖ਼ਬਰ »

ਧੋਨੀ ਬਣੇ 300 ਟੀ-20 ਮੈਚ ਖੇਡਣ ਵਾਲੇ ਪਹਿਲੇ ਭਾਰਤੀ ਖਿਡਾਰੀ

ਰੋਹਿਤ ਭਾਰਤੀ ਖਿਡਾਰੀਆਂ ਦੀ ਸੂਚੀ 'ਚ ਦੂਸਰੇ ਸਥਾਨ 'ਤੇ

ਨਵੀਂ ਦਿੱਲੀ, 10 ਫਰਵਰੀ (ਏਜੰਸੀ)- ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਆਪਣੇ ਨਾਂਅ ਇਕ ਹੋਰ ਉਪਲੱਬਧੀ ਦਰਜ ਕਰਵਾ ਲਈ ਹੈ | ਭਾਵੇਂ ਤੀਸਰੇ ਮੈਚ 'ਚ ਧੋਨੀ ਦਾ ਬੱਲਾ ਨਾ ਚੱਲ ਸਕਿਆ, ਪਰ ਨਿਊਜ਼ੀਲੈਂਡ ਦੇ ਿਖ਼ਲਾਫ਼ ਲੜੀ ਦੇ ਤੀਸਰੇ ਤੇ ਅਖਰੀ ਟੀ-20 ਅੰਤਰਰਾਸ਼ਟਰੀ ਮੈਚ 'ਚ ...

ਪੂਰੀ ਖ਼ਬਰ »

ਆਲ ਇੰਡੀਆ ਸਿਵਲ ਸਰਵਿਸਿਜ਼ ਬੈਡਮਿੰਟਨ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦਾ ਐਲਾਨ

ਜਲੰਧਰ, 10 ਫਰਵਰੀ (ਜਤਿੰਦਰ ਸਾਬੀ)- ਆਲ ਇੰਡੀਆ ਸਿਵਲ ਸਰਵਸਿਜ਼ ਬੈਡਮਿੰਟਨ ਚੈਂਪੀਅਨਸ਼ਿਪ ਜੋ 14 ਤੋਂ 20 ਫਰਵਰੀ ਤੱਕ ਪੁਣੇ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਪੰਜਾਬ ਬੈਡਮਿੰਟਨ ਟੀਮ ਦੀ ਚੋਣ ਪੰਜਾਬ ਖੇਡ ਵਿਭਾਗ ਵਲੋਂ ਕੀਤੀ ਗਈ | ਇਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX