ਨਵੀਂ ਦਿੱਲੀ, 11 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ 'ਚ ਕਾਂਗਰਸ ਨੂੰ ਖੜਾ ਕਰਨ ਦਾ ਕੰਮ ਪ੍ਰਿਅੰਕਾ ਗਾਂਧੀ ਅਤੇ ਜੋਤੀਰਾਦਿੱਤਿਆ ਸਿੰਧਿਆ ਜੀ ਦਾ ...
ਨਵੀਂ ਦਿੱਲੀ, 11 ਫਰਵਰੀ - ਰਾਜਸਥਾਨ ਦੇ ਸਵਾਈ ਮਾਧੋਪੁਰ ਵਿਖੇ ਗੁੱਜਰ ਅੰਦੋਲਨ ਦੇ ਚੱਲਦਿਆਂ ਰੇਲਵੇ ਨੇ 12 ਫਰਵਰੀ ਲਈ 15 ਟਰੇਨਾਂ ਰੱਦ ਕਰ ਦਿੱਤੀਆਂ ਹਨ ਤੇ 8 ਦੇ ਰੂਟ ਬਦਲੇ ਹਨ, ਜਦਕਿ 13 ਫਰਵਰੀ ਲਈ 15 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅੱਜ ਵੀ 18 ਟਰੇਨਾਂ ਰੱਦ ਸਨ ਤੇ 21 ...
ਸ਼ਿਲਾਂਗ, 11 ਫਰਵਰੀ - ਸ਼ਾਰਦਾ ਚਿੱਟ ਫ਼ੰਡ ਮਾਮਲੇ 'ਚ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਸੀ.ਬੀ.ਆਈ ਦੇ ਸ਼ਿਲਾਂਗ ਦਫ਼ਤਰ 'ਚ ਕੱਲ੍ਹ ਵੀ ਪੁੱਛਗਿੱਛ ਜਾਰੀ ...
ਮੂਨਕ, 11 ਫਰਵਰੀ (ਰਾਜਪਾਲ ਸਿੰਗਲਾ) - ਵਿਜੀਲੈਂਸ ਬਿਉਰੋ ਨੇ ਜ਼ਿਲ੍ਹਾ ਸੰਗਰੂਰ ਦੇ ਮੂਨਕ ਵਿਖੇ ਇੱਕ ਪਟਵਾਰੀ ਨੂੰ 15000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਤਹਿਸੀਲ ਕੰਪਲੈਕਸ ਫ਼ਰਦ ਕੇਂਦਰ ਮੂਨਕ 'ਚ ਮਿੱਠੂ ਸਿੰਘ ਨਾਂਅ ਦੇ ਪਟਵਾਰੀ ਵੱਲੋਂ ਸ਼ਿਕਾਇਤ ...
ਲਖਨਊ, 11 ਫਰਵਰੀ - ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇੱਕੋ ਜਿਹੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਗੱਠਜੋੜ 'ਤੇ ਬੋਲਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ ਦਾ ਇਹ ਗੱਠਜੋੜ ਬਸਪਾ ਨਾਲ ਤਾਂ ਹੈ ਹੀ ਉੱਥੇ ਹੀ ...
ਨਵੀਂ ਦਿੱਲੀ, 11 ਫਰਵਰੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਇਮੀਗ੍ਰੇਸ਼ਨ ਕੇਂਦਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਇਮੀਗ੍ਰੇਸ਼ਨ ਕੇਂਦਰ 'ਚ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਦਾਖਲ ਹੋਣ ਅਤੇ ...
ਨਵੀਂ ਦਿੱਲੀ, 11 ਫਰਵਰੀ - ਐਨ.ਆਰ.ਆਈ ਲਾੜਿਆ ਵੱਲੋਂ ਧੋਖੇ ਦਾ ਸ਼ਿਕਾਰ ਹੋ ਰਹੀਆਂ ਭਾਰਤੀ ਔਰਤਾਂ ਦੇ ਮਾਮਲਿਆਂ ਨੂੰ ਦੇਖਦੇ ਹੋਏ ਐਨ.ਆਰ.ਆਈ ਲਾੜਿਆ ਨੂੰ 30 ਦਿਨਾਂ 'ਚ ਵਿਆਹ ਰਜਿਸਟਰ ਕਰਵਾਉਣ ਸਬੰਧੀ ਬਿੱਲ ਰਾਜ ਸਭਾ ਵਿਚ ਪੇਸ਼ ਕੀਤਾ ਗਿਆ। ਬਿਲ ਵਿਚ 30 ਦਿਨਾਂ 'ਚ ਵਿਆਹ ...
ਨਵੀਂ ਦਿੱਲੀ, 11 ਫਰਵਰੀ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸਮ ਪਾਰਟੀ ਪ੍ਰਮੁੱਖ ਚੰਦਰ ਬਾਬੂ ਨਾਇਡੂ ਵੱਲੋਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਅੱਜ ਆਂਧਰਾ ਪ੍ਰਦੇਸ਼ ਭਵਨ ਦਿੱਲੀ ਵਿਖੇ ਇੱਕ ਦਿਨ ਦੀ ਭੁੱਖ ਹੜਤਾਲ ...
ਚੰਡੀਗੜ੍ਹ 11 ਫਰਵਰੀ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਨੌਜਵਾਨ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਯੂਥ ਅਕਾਲੀ ਦਲ ਦੇ ਮਾਝਾ ਜੋਨ ਦੀ ਪ੍ਰਧਾਨਗੀ ਦੇ ਨਾਲ-ਨਾਲ ਵਿਧਾਨ ਸਭਾ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਹਲਕਾ ਇੰਚਾਰਜ ਦੀ ...
ਸ਼ਿਲਾਂਗ, 11 ਫਰਵਰੀ - ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਕੁਨਾਲ ਘੋਸ਼ ਅਤੇ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਸੀ.ਬੀ.ਆਈ ਵੱਲੋਂ ਅੱਜ ਦੀ ਪੁੱਛਗਿੱਛ ਮੁਕੰਮਲ ਹੋ ਗਈ ਹੈ। ਸ਼ਾਰਦਾ ਚਿਟਫੰਡ ਮਾਮਲੇ 'ਚ ਸੀ.ਬੀ.ਆਈ ਵੱਲੋਂ ਦੋਵਾਂ ਤੋਂ ਸ਼ਿਲਾਂਗ ਦਫਤਰ 'ਚ ...
ਗ਼ਜ਼ਨੀ, 11 ਫਰਵਰੀ- ਅਫ਼ਗ਼ਾਨਿਸਤਾਨ ਦੇ ਗ਼ਜ਼ਨੀ ਪ੍ਰਾਂਤ 'ਚ ਤਾਲਿਬਾਨੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 18 ਤੋਂ ਵੱਧ ਅੱਤਵਾਦੀਆਂ ਦੇ ਮਾਰੇ ਜਾਣ ਅਤੇ ਜਦਕਿ ਹਵਾਈ ਹਮਲਿਆਂ 'ਚ 8 ਹੋਰ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ।
ਭੁਵਨੇਸ਼ਵਰ, 11 ਫਰਵਰੀ- ਉੜੀਸਾ ਦੇ ਮਲਕਾਨਗਿਰੀ ਜ਼ਿਲ੍ਹੇ 'ਚ ਕਾਠੂਗੁੜਾ ਵੈਨ ਦੇ ਪਲਟ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ 11 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ...
ਢਿਲਵਾਂ, 11 ਫਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ) - ਦਰਿਆ ਵਿਆਸ ਤੇ ਅੱਜ ਸਰਸਵਤੀ ਮੂਰਤੀ ਵਿਸਰਜਨ ਕਰਨ ਆਏ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਇਸ ਇਕੱਠ ਕਾਰਨ ਅੰਮ੍ਰਿਤਸਰ ਜਾਣ ਵਾਲੇ ਜੀ.ਟੀ. ਰੋਡ ਤੇ ਦਰਿਆ ਵਿਆਸ ਤੋਂ ਲੈ ਕੇ ਟੋਲ ਪਲਾਜ਼ਾ ਢਿਲਵਾਂ ...
ਜੈਪੁਰ, 11 ਫਰਵਰੀ - ਰਾਜਸਥਾਨ ਦੇ ਸਵਾਈ ਮਾਧੋਪੁਰ ਵਿਖੇ ਗੁੱਜਰਾਂ ਦੇ 5 ਫ਼ੀਸਦੀ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ 'ਤੇ ਬੋਲਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਟਰੇਨਾਂ ਰੱਦ ਹੋ ਰਹੀਆਂ ਹਨ ਤੇ ਕਈਆਂ ਦੇ ਰੂਟ ਬਦਲੇ ਜਾ ਰਹੇ ਹਨ ਇਸ 'ਚ ...
ਨਵੀਂ ਦਿੱਲੀ, 11 ਫਰਵਰੀ- ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਇੱਕ ਦਿਨ ਦੇ ਧਰਨੇ 'ਤੇ ਬੈਠੇ ਮੁੱਖ ਮੰਤਰੀ ਐਨ. ਚੰਦਰ ਬਾਬੂ ਨਾਇਡੂ ਨੂੰ ਸਮਰਥਨ ਦੇਣ ਲਈ ਕਈ ਵਿਰੋਧੀ ਪਾਰਟੀਆਂ ਦੇ ਨੇਤਾ ਆਂਧਰਾ ਭਵਨ ਪਹੁੰਚੇ। ਇਨ੍ਹਾਂ 'ਚ ਦਿੱਲੀ ਦੇ ...
ਨਵੀਂ ਦਿੱਲੀ, 11 ਫਰਵਰੀ - ਕਰਨਾਟਕ ਵਿਧਾਨ ਸਭਾ ਸਪੀਕਰ ਵੱਲੋਂ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ ਕੁਮਾਰ ਸਵਾਮੀ ਨੂੰ ਆਡੀਓ ਕਲਿੱਪ ਨੂੰ ਲੈ ਕੇ ਜਾਂਚ ਟੀਮ ਦਾ ਗਠਨ ਕਰਨ ਲਈ ਕਹਿਣ 'ਤੇ ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਇਹ ਸਵਾਗਤ ਯੋਗ ਕਦਮ ਹੈ ...
ਸੰਗਰੂਰ, 11 ਫਰਵਰੀ (ਧੀਰਜ ਪਸ਼ੋਰੀਆ)- ਸੰਗਰੂਰ ਅਦਾਲਤ ਨੇ ਮੂੰਹ ਬੋਲੀ ਧੀ ਨਾਲ ਜਬਰ ਜਨਾਹ ਕਰਨ ਵਾਲੇ ਪਿਉ ਨੂੰ ਉਮਰ ਕੈਦ ਅਤੇ 1 ਲੱਖ ਰੁਪਏ ਦਾ ਜੁਰਮਾਨਾ ਦੀ ਸਜ਼ਾ ਸੁਣਾਈ ਹੈ। ਮੁੱਦਈ ਪੱਖ ਦੇ ਵਕੀਲ ਕੁਲਵਿੰਦਰ ਸਿੰਘ ਤੂਰ ਨੇ ਦੱਸਿਆ ਕਿ 11 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ...
ਚੇਨਈ, 11 ਫਰਵਰੀ- ਅਦਾਕਾਰ ਅਤੇ ਸਿਆਸਤਦਾਨ ਰਜਨੀ ਕਾਂਤ ਦੀ ਬੇਟੀ ਸੌਂਦਰਿਆ ਰਜਨੀ ਕਾਂਤ ਦਾ ਅੱਜ ਅਦਾਕਾਰ-ਉਦਯੋਗਪਤੀ ਵਿਸ਼ਾਗਨ ਵਨੰਗਮੁਦੀ ਨਾਲ ਦੂਜਾ ਵਿਆਹ ਹੋ ਗਿਆ ਹੈ। ਜਾਣਕਾਰੀ ਦੇ ਅਨੁਸਾਰ, ਸੌਂਦਰਿਆ ਅਤੇ ਵਿਸ਼ਾਗਨ ਦਾ ਵਿਆਹ ਚੇਨਈ ਦੇ 'ਦ ਲੀਲ੍ਹਾ' ਪੈਲੇਸ 'ਚ ਹੋਇਆ ...
ਚੰਡੀਗੜ੍ਹ, 11 ਫਰਵਰੀ (ਸੁਰਜੀਤ ਸਿੰਘ ਸੱਤੀ)- ਜਸਟਿਸ ਰਣਜੀਤ ਸਿੰਘ ਵੱਲੋਂ ਸੁਖਬੀਰ ਬਾਦਲ 'ਤੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਾਖਲ ਅਪਰਾਧਿਕ ਸ਼ਿਕਾਇਤ 'ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਵਾਈ ਬੁੱਧਵਾਰ ਤੱਕ ਦੇ ਲਈ ਟਾਲ ਦਿੱਤੀ ਹੈ। ...
ਮਾਧੋਪੁਰ, 11 ਫਰਵਰੀ- ਰਾਜਸਥਾਨ ਵਿਚ 5 ਫ਼ੀਸਦੀ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਗੁੱਜਰ ਸਮਾਜ ਵੱਲੋਂ ਸਵਾਈ ਮਾਧੋਪੁਰ 'ਚ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਅੰਦੋਲਨ ਦੇ ਚੱਲਦਿਆਂ ਸੋਮਵਾਰ ਨੂੰ ਇੱਕ ਟਰੇਨ ਰੱਦ ਕੀਤੀ ਗਈ ਹੈ ਜਦਕਿ 4 ਟਰੇਨਾਂ ਦੇ ਰੂਟ ਬਦਲੇ ਗਈ ਹਨ। ਟਰੇਨ ...
ਜਲੰਧਰ, 11 ਫਰਵਰੀ (ਚਿਰਾਗ਼) - ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਡੀ.ਜੀ.ਪੀ. ਦੀ ਨਿਯੁਕਤੀ ਅਰੂਸਾ ਆਲਮ ਦੀ ਸਿਫ਼ਾਰਸ਼ 'ਤੇ ਹੋਈ ...
ਨਵੀਂ ਦਿੱਲੀ, 11 ਫਰਵਰੀ- ਦੱਖਣੀ ਅਫਰੀਕਾ 'ਚ ਭਾਰਤ ਦੇ ਮੌਜੂਦਾ ਹਾਈ ਕਮਿਸ਼ਨਰ ਰੁਚਿਰਾ ਕੰਬੋਜ ਨੂੰ ਭੂਟਾਨ 'ਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧੀ ਇੱਕ ਬਿਆਨ ਜਾਰੀ ਕਰਕੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 1987 ਬੈਚ ਦੀ ਆਈ. ਐੱਫ. ਐੱਸ. ਅਫ਼ਸਰ ਕੰਬੋਜ ...
ਨਵੀਂ ਦਿੱਲੀ, 11 ਫਰਵਰੀ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨਾਲ ਮੁਲਾਕਾਤ ਕਰਨ ਲਈ ਕੱਲ੍ਹ ਭਾਵ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਿੱਲੀ ਆਵੇਗੀ। ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਸੂਬੇ ਦਾ ਦਰਜਾ ਮੰਗ ਰਹੇ ਨਾਇਡੂ ...
ਜੈਪੁਰ, 11 ਫਰਵਰੀ- ਰਾਜਸਥਾਨ ਦੇ ਬੀਕਾਨੇਰ 'ਚ ਜ਼ਮੀਨ ਘੋਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ 'ਚ ਪੁੱਛਗਿੱਛ ਲਈ ਰਾਬਰਟ ਵਾਡਰਾ ਅਤੇ ਉਨ੍ਹਾਂ ਦੀ ਮਾਂ ਮੌਰੀਨ ਵਾਡਰਾ ਅੱਜ ਜੈਪੁਰ ਪਹੁੰਚੇ ...
ਖਮਾਣੋਂ, 11 ਫ਼ਰਵਰੀ (ਪਰਮਵੀਰ ਸਿੰਘ)- ਐੱਸ. ਡੀ. ਐੱਮ. ਖਮਾਣੋਂ ਪਰਮਜੀਤ ਸਿੰਘ ਨੇ ਅੱਜ ਸਵੇਰੇ ਅਚਾਨਕ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਵੱਖ-ਵੱਖ ਦਫ਼ਤਰਾਂ ਦੇ 43 ਮੁਲਾਜ਼ਮ ਗ਼ੈਰ-ਹਾਜ਼ਰ ਮਿਲੇ। ਇਸ ਤੋਂ ਬਾਅਦ ਐੱਸ. ਡੀ. ਐੱਮ. ਵਲੋਂ ਇਨ੍ਹਾਂ ਮੁਲਜ਼ਮਾਂ ਨੂੰ ...
ਪਟਿਆਲਾ, 11 ਫਰਵਰੀ (ਅਮਨਦੀਪ ਸਿੰਘ)- ਬੀਤੇ ਦਿਨ ਪਟਿਆਲਾ 'ਚ ਪੁਲਿਸ ਵਲੋਂ ਅਧਿਆਪਕਾਂ 'ਤੇ ਕੀਤੇ ਲਾਠੀਚਾਰਜ ਦਾ ਮਾਮਲਾ ਅਕਾਲੀ ਦਲ ਵਲੋਂ ਸੰਸਦ 'ਚ ਚੁੱਕਿਆ ਜਾਵੇਗਾ। ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਇਸ ਮਸਲੇ ਨੂੰ ਲੋਕ ਸਭਾ 'ਚ ਉਠਾਉਣਗੇ। ...
ਨਵੀਂ ਦਿੱਲੀ, 11 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੋਇਡਾ 'ਚ ਚੱਲ ਰਹੇ ਐਕਸਪੋ ਮਾਰਟ 'ਚ 13ਵੇਂ ਕੌਮਾਂਤਰੀ ਤੇਲ-ਗੈਸ ਸੰਮੇਲਨ ਅਤੇ ਪੈਟਰੋਟੈਕ-2019 ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਮੋਦੀ ਨੇ ਪੈਟਰੋਟੈਕ 2019 ਪ੍ਰਦਰਸ਼ਨੀ ਨੂੰ ਸੰਬੋਧਿਤ ...
ਮੈਕਸੀਕੋ, 11 ਫਰਵਰੀ - ਮੈਕਸੀਕੋ 'ਚ ਦੋ ਸੀਟਾਂ ਵਾਲੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਸੇਸਨਾ ਸੀ 150 ਨਾਂਅ ਦਾ ਇਹ ਜਹਾਜ਼ ਰਾਜਧਾਨੀ ਮੈਕਸੀਕੋ ਸਿਟੀ ਤੋਂ ਥੋੜੀ ਦੂਰੀ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਦੇ ਅਨੁਸਾਰ, ਇਸ ਜਹਾਜ਼ ਨੇ ...
ਪਟਿਆਲਾ, 11 ਫਰਵਰੀ (ਅਮਨਦੀਪ ਸਿੰਘ)- ਆਪਣੀ ਨੌਕਰੀ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਸਟਾਫ਼ ਅਤੇ ਚੌਥਾ ਦਰਜਾ ਮੁਲਾਜ਼ਮਾਂ ਵਲੋਂ ਅੱਜ ਪਟਿਆਲਾ ਦੇ ਫਵਾਰਾ ਚੌਕ 'ਚ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਸਾਲ 2009 ਤੋਂ ਪੱਕਿਆਂ ਕਰਨ ਦੀ ਮੰਗ ਨੂੰ ਲੈ ਕੇ ਇਹ ...
ਲਖਨਊ, 11 ਫਰਵਰੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਅੱਜ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਪੂਰਬ ਦੀ ਜਨਰਲ ਸਕੱਤਰ ਬਣਨ ਤੋਂ ਬਾਅਦ ਪ੍ਰਿਅੰਕਾ ਦਾ ਇਹ ਪਹਿਲਾ ਲਖਨਊ ਦੌਰਾ ਹੈ। ...
ਮੁੱਲਾਂਪੁਰ-ਦਾਖਾ, 11 ਫਰਵਰੀ (ਨਿਰਮਲ ਸਿੰਘ ਧਾਲੀਵਾਲ)- ਲੁਧਿਆਣਾ ਦੇ ਹਲਕਾ ਦਾਖਾ ਅਧੀਨ ਆਉਂਦੇ ਪਿੰਡ ਈਸੇਵਾਲ ਨੇੜੇ ਗੁਜ਼ਰਦੀ ਸਿੱਧਵਾਂ ਬਰਾਂਚ ਨਹਿਰ ਕਿਨਾਰੇ ਅਣਪਛਾਤੇ ਨੌਜਵਾਨਾਂ ਵਲੋਂ ਇੱਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਜਾਣਕਾਰੀ ਮੁਤਾਬਕ ਬੀਤੇ ...
ਫ਼ਿਰੋਜ਼ਪੁਰ, 11 ਫਰਵਰੀ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਹਿਮਾ 'ਚ ਬੀਤੀ ਰਾਤ ਕਰਜ਼ੇ ਤੋਂ ਪਰੇਸ਼ਾਨ ਇੱਕ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਹਿਚਾਣ ਕਰਮਜੀਤ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ...
ਬੁਢਲਾਡਾ, 11 ਫਰਵਰੀ (ਸਵਰਨ ਸਿੰਘ ਰਾਹੀ)- ਲੰਘੇ ਦਿਨ ਪਟਿਆਲਾ ਵਿਖੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਤੋਂ ਬਾਅਦ ਅਧਿਆਪਕਾਂ ਅਤੇ ਹੋਰ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਨੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਆਰੰਭ ਦਿੱਤੀ ਹੈ। ਇਸੇ ਦੇ ਤਹਿਤ ਅੱਜ ਬੁਢਲਾਡਾ ਤਹਿਸੀਲ ਦੇ ...
ਪਟਿਆਲਾ, 11 ਫਰਵਰੀ (ਅਮਨਦੀਪ ਸਿੰਘ)- ਅਧਿਆਪਕਾਂ 'ਤੇ ਬੀਤੇ ਦਿਨ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਅਕਾਲੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕਦਿਆਂ ...
ਨਵੀਂ ਦਿੱਲੀ, 11 ਫਰਵਰੀ- ਦਿੱਲੀ ਹਾਈਕੋਰਟ ਨੇ ਸੀ. ਬੀ. ਆਈ. ਦੀ ਅਰਜ਼ੀ 'ਤੇ ਮੀਟ ਕਾਰੋਬਾਰੀ ਮੋਇਨ ਕੁਰੈਸ਼ੀ ਨੂੰ ਨੋਟਿਸ ਭੇਜਿਆ ਹੈ। ਸੀ.ਬੀ.ਆਈ. ਨੇ ਮੋਇਨ ਕੁਰੈਸ਼ੀ ਦੇ ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਦੌਰੇ ਦੇ ਮੱਦੇਨਜ਼ਰ ਉਨ੍ਹਾਂ ਦੀ ਵਾਧੂ ਸੁਰੱਖਿਆ ਰਕਮ ਨੂੰ 2 ...
ਨਵੀਂ ਦਿੱਲੀ, 11 ਫਰਵਰੀ- ਲਗਾਤਾਰ ਦੋ ਦਿਨ ਦੀ ਗਿਰਾਵਟ ਤੋਂ ਬਾਅਦ ਹਫ਼ਤੇ ਦੇ ਪਹਿਲੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਦਿੱਲੀ 'ਚ ਪੈਟਰੋਲ ਦੀ ਕੀਮਤ 5 ਪੈਸੇ ਵੱਧ ਕੇ 70.33 ਰੁਪਏ, ਮੁੰਬਈ 'ਚ 5 ਪੈਸੇ ਦੇ ਵਾਧੇ ਨਾਲ 75.97 ਰੁਪਏ, ...
ਨਵੀਂ ਦਿੱਲੀ, 11 ਫਰਵਰੀ- ਰਾਜ ਸਭਾ 'ਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ...
ਨਵੀਂ ਦਿੱਲੀ, 11 ਫਰਵਰੀ- ਸੁਪਰੀਮ ਕੋਰਟ ਨੇ ਸ਼ਾਰਦਾ ਚਿੱਟਫੰਡ ਘੋਟਾਲਾ ਮਾਮਲੇ 'ਚ ਜਾਂਚ ਦੀ ਨਿਗਰਾਨੀ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਿਵੇਸ਼ਕਾਂ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ। ਇਸ ਦੇ ਨਾਲ ...
ਸ਼ਿਲਾਂਗ, 11 ਫਰਵਰੀ- ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੀਸਰੇ ਦਿਨ ਦੀ ਪੁੱਛ ਗਿੱਛ ਦੇ ਲਈ ਸ਼ਿਲਾਂਗ ਸਥਿਤ ਸੀ.ਬੀ.ਆਈ. ਦਫ਼ਤਰ ਪਹੁੰਚੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਾਰਦਾ ਚਿੱਟਫੰਡ ਘੋਟਾਲੇ ਦੇ ਮਾਮਲੇ 'ਚ ਸੀ.ਬੀ.ਆਈ. ਵੱਲੋਂ ਉਨ੍ਹਾਂ ਤੋਂ ਪੁੱਛ ਗਿੱਛ ...
ਨਵੀਂ ਦਿੱਲੀ, 11 ਫਰਵਰੀ- ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਅਤੇ ਤੇਲਗੂ ਦਸ਼ਮ ਪਾਰਟੀ(ਟੀ.ਡੀ.ਪੀ) ਪ੍ਰਧਾਨ ਐਨ. ਚੰਦਰ ਬਾਬੂ ਨਾਇਡੂ ਸੋਮਵਾਰ ਤੋਂ ਦਿੱਲੀ 'ਚ ਭੁੱਖ ਹੜਤਾਲ 'ਤੇ ਬੈਠੇ ਹਨ। ਉਨ੍ਹਾਂ ਦੀ ਹੜਤਾਲ ਦਾ ਸਮਰਥਨ ਕਰਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX