ਤਾਜਾ ਖ਼ਬਰਾਂ


ਕੈਪਟਨ ਭਲਕੇ ਪਟਿਆਲਾ ਅਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ
. . .  1 day ago
ਚੰਡੀਗੜ੍ਹ, 22 ਜੁਲਾਈ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਸੰਗਰੂਰ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਪਿਛਲੇ ਕੁੱਝ ਦਿਨਾਂ ਤੋਂ ਭਾਰੀ ਮੀਂਹ ...
ਲੜਕਾ ਤੇ ਲੜਕੀ ਦੇ ਪਰਿਵਾਰ ਦੀ ਆਪਸੀ ਲੜਾਈ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ
. . .  1 day ago
ਤਪਾ ਮੰਡੀ 22 ਜੁਲਾਈ (ਵਿਜੇ ਸ਼ਰਮਾ)- ਸਥਾਨਕ ਸ਼ਹਿਰ ਦੇ ਇੱਕ ਧਾਰਮਿਕ ਅਸਥਾਨ 'ਤੇ ਲੜਕੇ ਅਤੇ ਲੜਕੀ ਦੇ ਪਰਿਵਾਰ ਵਿੱਚ ਆਪਸੀ ਸਮਝੌਤੇ ਨੂੰ ਲੈ ਕੇ ਦੋਵੇਂ ਪਰਿਵਾਰ ਸ਼ਹਿਰ ਦੇ ਮੁਹਤਬਰ ਦੀ ਹਾਜ਼ਰੀ ਵਿੱਚ ਹੱਥੋਪਾਈ ਹੋ ਗਏ । ਜਿਸ ਵਿੱਚ ਦੋਵੇਂ ਪਰਿਵਾਰਾਂ ਦੇ ਅੱਧੀ ...
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਲਗਾਇਆ ਧਰਨਾ
. . .  1 day ago
ਅਮਰਕੋਟ, 22 ਜੁਲਾਈ (ਗੁਰਚਰਨ ਸਿੰਘ ਭੱਟੀ)- ਹਲਕਾ ਖੇਮਕਰਨ ਦੇ ਪਿੰਡ ਵਲਟੋਹਾ ਵਿਖੇ ਅੱਜ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਸਵੇਰ ਤੋਂ ਦੁਕਾਨਾਂ ਬੰਦ ਕਰ ਕੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਧਰਨਾ ਲਗਾਇਆ ਜੋ ਅਜੇ ਤੱਕ
ਅਫ਼ਗ਼ਾਨਿਸਤਾਨ ਵਿੱਚ ਹਵਾਈ ਹਮਲਿਆਂ ਵਿੱਚ 9 ਲੋਕਾਂ ਦੀ ਮੌਤ
. . .  1 day ago
ਕਾਬੁਲ, 22 ਜੁਲਾਈ- ਅਫ਼ਗ਼ਾਨਿਸਤਾਨ ਦੇ ਪੂਰਬੀ ਸੂਬੇ ਵਿੱਚ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਨੇਤਾ ਸਲੀਮ ਨਹਿਮਜੋਈ ਨੇ ਦੱਸਿਆ ਕਿ ਹਵਾਈ ਹਮਲਿਆਂ ਵਿੱਚ ...
ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਲੱਖਾਂ ਰੁਪਏ ਦੀ ਲੁੱਟ
. . .  1 day ago
ਸੁਲਤਾਨਪੁਰ, 22 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ)- ਜਲੰਧਰ- ਅੰਮ੍ਰਿਤਸਰ ਹਾਈਵੇ 'ਤੇ ਸੁਲਤਾਨਪੁਰ ਤੋਂ ਥੋੜ੍ਹੀ ਦੂਰੀ 'ਤੇ ਦਿਨ ਦਿਹਾੜੇ ਲੁੱਟ ਦੀ ਵਾਪਰੀ ਘਟਨਾ ਵਿੱਚ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੀ ਵਾਪਰੀ ਇਸ ਘਟਨਾ ਵਿੱਚ ਲੁਟੇਰਿਆਂ ਵੱਲੋਂ ...
ਰਾਜ ਸਭਾ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ (ਸੋਧ) ਬਿੱਲ ਹੋਇਆ ਪਾਸ
. . .  1 day ago
ਲੋਕ ਸਭਾ ਵਿੱਚ ਸੂਚਨਾ ਦਾ ਅਧਿਕਾਰ (ਸੋਧ) ਬਿੱਲ 2019 ਹੋਇਆ ਪਾਸ
. . .  1 day ago
ਕੁਮਾਰਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਮੰਗਿਆ ਦੋ ਦਿਨਾਂ ਦਾ ਹੋਰ ਸਮਾਂ
. . .  1 day ago
ਬੈਂਗਲੁਰੂ, 22 ਜੁਲਾਈ- ਮੁੱਖ ਮੰਤਰੀ ਐਚ.ਡੀ. ਕੁਮਾਰ ਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਦੋ ਦਿਨ ਦੇ ਹੋਰ ਸਮੇਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਸ਼ਕਤੀ ਪ੍ਰੀਖਣ ਨਹੀਂ ਹੋ ਸਕਦਾ, ਇਸ ਲਈ ਉਨ੍ਹਾਂ ਨੂੰ ਹੋਰ ਸਮੇਂ ਦੀ ਲੋੜ ਹੈ। ਉੱਥੇ ਹੀ ਸਪੀਕਰ ਦਾ ਕਹਿਣਾ...
ਬਿਜਲੀ ਬਿੱਲਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਸੀ.ਪੀ.ਆਈ. (ਐੱਮ.) ਵੱਲੋਂ ਵੱਖ-ਵੱਖ ਥਾਈਂ ਧਰਨੇ
. . .  1 day ago
ਗੜ੍ਹਸ਼ੰਕਰ, 22 ਜੁਲਾਈ (ਧਾਲੀਵਾਲ)- ਪੰਜਾਬ ਸਰਕਾਰ ਵੱਲੋਂ ਇੱਕ ਸਾਲ ਵਿੱਚ ਬਿਜਲੀ ਬਿੱਲਾਂ ਵਿੱਚ 12 ਵਾਰ ਕੀਤੇ ਵਾਅਦੇ ਦੇ ਵਿਰੋਧ ਵਿਚ ਸੀ.ਪੀ.ਆਈ. (ਐੱਮ) ਵੱਲੋਂ ਵੱਖ-ਵੱਖ ਥਾਈਂ ਬਿਜਲੀ ਦਫ਼ਤਰਾਂ ਅੱਗੇ ਧਰਨੇ ਦੇ ਕੇ ਰੋਸ ਮੁਜ਼ਾਹਰੇ ਕੀਤੇ ਗਏ। ਪਾਰਟੀ ਵੱਲੋਂ ਜ਼ਿਲ੍ਹਾ ....
ਸਰਕਾਰੀ ਸ਼ਰਤਾਂ ਦੇ ਬੋਝ ਹੇਠਾਂ ਦੱਬੀ ਕੇਂਦਰ ਵੱਲੋਂ ਸਕੂਲਾਂ ਨੂੰ ਭੇਜੀ ਗਈ 'ਕੰਪੋਜ਼ਿਟ ਸਕੂਲ ਗਰਾਂਟ'
. . .  1 day ago
ਮਾਹਿਲਪੁਰ 22 ਜੁਲਾਈ (ਦੀਪਕ ਅਗਨੀਹੋਤਰੀ)- ਕੇਂਦਰ ਸਰਕਾਰ ਵੱਲੋਂ ਸਮੱਗਰਾ ਸਿੱਖਿਆ ਅਧੀਨ 'ਕੰਪੋਜ਼ਿਟ ਸਕੂਲ ਗਰਾਂਟ' ਅਧੀਨ ਭੇਜੀ ਪੰਜਾਬ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਲਈ 46 ਕਰੋੜ 30 ਲੱਖ 50 ਹਜ਼ਾਰ ਰੁਪਏ ਦੀ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਬਰੇਟਾ, 22 ਜੁਲਾਈ (ਜੀਵਨ ਸ਼ਰਮਾ)- ਨੇੜਲੇ ਪਿੰਡ ਬਹਾਦਰਪੁਰ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਮੰਦਹਾਲੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਕਿਸਾਨ ਪ੍ਰੀਤਮ ਸਿੰਘ (45)?ਕੋਲ ਆਪਣੀ ਸਾਢੇ ...
ਆਰ.ਐਮ.ਪੀ.ਆਈ ਵੱਲੋਂ ਨਸ਼ਿਆਂ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਚੋਗਾਵਾ, 22 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ)- ਕਸਬਾ ਚੋਗਾਵਾ ਵਿਖੇ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ ਆਈ) ਪੰਜਾਬ ਦੇ ਜਨਰਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ : ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ....
ਕੈਪਟਨ ਸਰਕਾਰ ਨੇ ਡਰੱਗ ਮਾਫ਼ੀਆ ਨੂੰ ਬਚਾਉਣ ਲਈ ਗੁਰਪਿੰਦਰ ਦੀ ਹੱਤਿਆ ਕਰਵਾਈ- 'ਆਪ' ਯੂਥ ਵਿੰਗ
. . .  1 day ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਯੂਥ ਵਿੰਗ ਦੀ ਸੂਬਾਈ ਬੁਲਾਰੀ ਬੀਬਾ ਨਰਿੰਦਰ ਕੌਰ ਭਰਾਜ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ 2700 ਕਰੋੜ ਰੁਪਏ ਦੀ ਡਰੱਗ ਦੇ ਕਥਿਤ ਦੋਸ਼ੀ ਗੁਰਪਿੰਦਰ ਸਿੰਘ ਦੀ ਕੈਪਟਨ ਸਰਕਾਰ ਨੇ...
ਪੰਜ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਸੰਗਰੂਰ 'ਚ ਹਾਲਾਤ ਹੋ ਰਹੇ ਨੇ ਬਦਤਰ
. . .  1 day ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਸੰਗਰੂਰ 'ਚ ਪਿਛਲੇ ਪੰਜ ਦਿਨਾਂ ਤੋਂ ਕੂੜੇ ਦੇ ਡੰਪਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਹਾਲਾਤ ਬਦਤਰ ਹੋ ਗਏ ਹਨ। ਡੰਪਾਂ 'ਤੇ ਕੂੜੇ ਦੇ ਅੰਬਾਰ ਲੱਗਣ ਅਤੇ ਦੂਜਾ ਬਰਸਾਤ ਦਾ ਮੌਸਮ ਹੋਣ ਕਾਰਨ ਬਦਬੂ ਮਾਰ ਰਹੀ ਹੈ। ਕਾਬਲੇ ਗ਼ੌਰ ਹੈ...
ਮੁੰਬਈ 'ਚ ਐਮ.ਟੀ.ਐਨ.ਐਲ ਇਮਾਰਤ 'ਚ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 22 ਜੁਲਾਈ- ਮੁੰਬਈ ਦੇ ਬਾਂਦਰਾ 'ਚ ਐਮ.ਟੀ.ਐਨ.ਐਲ ਜੀ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਮਾਰਤ 'ਚ ਕਈ ਲੋਕਾਂ ....
ਪੰਜਾਬ ਪੁਲਿਸ ਦੇ 1 ਆਈ. ਪੀ. ਐੱਸ. ਅਤੇ 7 ਪੀ. ਪੀ. ਐੱਸ. ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਮੋਟਰਸਾਈਕਲ ਸਵਾਰ ਲੁਟੇਰੇ 70 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਚੱਕ ਜਵਾਹਰੇਵਾਲਾ ਗੋਲੀਕਾਂਡ ਮਾਮਲਾ : ਲੋਕਾਂ ਨੇ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 24 ਘੰਟਿਆਂ ਲਈ ਕੀਤਾ ਜਾਮ
. . .  1 day ago
ਸੁਪਰੀਮ ਕੋਰਟ ਨੇ ਅੰਤਰਿਮ ਆਦੇਸ਼ ਤੋਂ ਬਾਅਦ ਸ਼ਕਤੀ ਪ੍ਰੀਖਣ 'ਤੇ ਹੋਵੇਗਾ ਫ਼ੈਸਲਾ- ਸਿੱਧਰਾਮਈਆ
. . .  1 day ago
ਹਾਈਕੋਰਟ ਵਲੋਂ ਪੰਜਾਬ ਸਰਾਕਰ ਨੂੰ ਡੇਰਾ ਬਿਆਸ ਦੀ ਜ਼ਮੀਨ ਦੀ ਜਾਂਚ ਦੇ ਹੁਕਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਮਾਘ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਪਿ੍ੰਸ ਫਿਲਿਪ ਨੇ ਆਪਣਾ ਡ੍ਰਾਈਵਿੰਗ ਲਾਈਸੰਸ ਸਮਰਪਣ ਕੀਤਾ

ਬੀਤੇ ਮਹੀਨੇ ਹੋਏ ਹਾਦਸੇ ਤੋਂ ਬਾਅਦ ਲਿਆ ਫ਼ੈਸਲਾ

ਲੰਡਨ, 10 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਨੀ ਅਲਿਜ਼ਾਬੈਥ-2 ਦੇ ਪਤੀ ਪਿ੍ੰਸ ਫਿਲੀਪ (97) ਨੇ ਬੀਤੇ ਮਹੀਨੇ 'ਚ ਹੋਏ ਕਾਰ ਹਾਦਸੇ ਤੋਂ ਬਾਅਦ ਆਪਣਾ ਡ੍ਰਾਈਵਿੰਗ ਲਾਈਸੰਸ ਸਬੰਧਤ ਅਥਾਰਟੀ ਨੂੰ ਸੌ ਾਪ ਦਿੱਤਾ ਹੈ | ਦੱਸਣਯੋਗ ਹੈ ਕਿ ਪਿ੍ੰਸ ਫਿਲਿਪ ਦੇ ਕਾਰ ਹਾਦਸੇ ...

ਪੂਰੀ ਖ਼ਬਰ »

ਸਿਆਟਲ ਵਿਚ ਭਾਰੀ ਬਰਫ਼ਬਾਰੀ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

ਸਿਆਟਲ, 10 ਫਰਵਰੀ (ਹਰਮਨਪ੍ਰੀਤ ਸਿੰਘ)-ਸਿਆਟਲ ਅਤੇ ਇਸ ਦੇ ਨਾਲ ਲੱਗਦੇ ਸੂਬੇ ਓਰੀਗਨ ਅਤੇ ਹੋਰ ਕਈ ਇਲਾਕਿਆਂ 'ਚ ਕੱਲ੍ਹ ਦੂਜੀ ਵਾਰ ਭਾਰੀ ਬਰਫ਼ਬਾਰੀ ਹੋਈ, ਜੋ ਤਕਰੀਬਨ 8 ਇੰਚ ਤੱਕ ਮਾਪੀ ਗਈ | ਬਰਫ਼ਬਾਰੀ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਦੋ ਦਿਨ ...

ਪੂਰੀ ਖ਼ਬਰ »

ਯੂ. ਏ. ਈ. 'ਚ 97 ਸਾਲਾ ਭਾਰਤੀ ਨੇ ਆਪਣਾ ਡ੍ਰਾਈਵਿੰਗ ਲਾਈਸੰਸ ਨਵਿਆਇਆ

ਦੁਬਈ, 10 ਫਰਵਰੀ (ਪੀ. ਟੀ. ਆਈ.)-ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਭਾਰਤੀ ਮੂਲ ਦੇ ਇਕ 97 ਸਾਲਾ ਵਿਅਕਤੀ ਨੇ ਆਪਣਾ ਡ੍ਰਾਈਵਿੰਗ ਲਾਈਸੰਸ ਰੀਨਿਊ (ਨਵਿਆਇਆ) ਕਰਵਾਇਆ ਹੈ, ਜਿਸ ਨਾਲ ਉਸ ਦੇ ਲਾਈਸੰਸ ਨੂੰ ਚਾਰ ਸਾਲ ਹੋਰ ਦੀ ਮਿਆਦ ਮਿਲ ਗਈ ਹੈ | ਮੀਡੀਆ ਰਿਪੋਰਟਾਂ ਅਨੁਸਾਰ 1922 'ਚ ...

ਪੂਰੀ ਖ਼ਬਰ »

ਅਸਲੀ ਹੀਰੇ ਤੋਂ ਅਣਜਾਣ ਔਰਤ ਦੀ ਮੁੰਦਰੀ 7 ਲੱਖ 40 ਹਜ਼ਾਰ ਪੌਾਡ ਦੀ ਵਿਕੀ

ਲੰਡਨ, 10 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਰਹਿਣ ਵਾਲੀ 55 ਸਾਲ ਦੀ ਡੇਬਰਾ ਗੋਡਾਰਡ ਨੇ 33 ਸਾਲ ਪਹਿਲਾਂ ਇਕ ਸੇਲ 'ਚ 10 ਪੌਾਡ ਦੀ ਇਕ ਮੁੰਦਰੀ ਖਰੀਦੀ ਸੀ ਜਿਸ ਨੂੰ ਉਹ ਕਦੇ-ਕਦੇ ਹੀ ਪਹਿਨਦੀ ਸੀ | ਪੈਸਿਆਂ ਦੀ ਲੋੜ ਹੋਣ ਤੇ ਡੇਬਰਾ ਨੇ ਮੁੰਦਰੀ ਵੇਚਣ ਲਈ ਇਕ ...

ਪੂਰੀ ਖ਼ਬਰ »

ਬਰਤਾਨੀਆ 'ਚ ਭਾਰਤੀ ਡਾਕਟਰਾਂ ਵਲੋਂ 'ਇੰਮੀਗ੍ਰੇਸ਼ਨ ਹੈਲਥ ਸਰਚਾਰਜ' ਦਾ ਵਿਰੋਧ

ਲੰਡਨ, 10 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਰਹਿਣ ਅਤੇ ਕੰਮ ਕਰਨ ਵਾਲੇ ਭਾਰਤੀ ਡਾਕਟਰਾਂ ਅਤੇ ਸਿਹਤ ਸੇਵਾ ਪੇਸ਼ੇਵਰਾਂ ਨੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਯੂਰਪੀ ਯੂਨੀਅਨ ਦੇ ਬਾਹਰ ਦੇ ਨਾਗਰਿਕਾਂ 'ਤੇ ਲੱਗਣ ਵਾਲੇ ਸਿਹਤ ਟੈਕਸ ਵਿਚ 'ਅਣਉਚਿਤ' ...

ਪੂਰੀ ਖ਼ਬਰ »

ਭਾਰਤੀ ਇਤਿਹਾਸਕਾਰ ਨੇ ਜਿੱਤਿਆ ਇਜ਼ਰਾਈਲ ਦਾ ਡੈਨ ਡੇਵਿਸ ਇਨਾਮ

ਜੇਰੂਸਲੇਮ, 10 ਫਰਵਰੀ (ਪੀ. ਟੀ. ਆਈ.)-ਪ੍ਰਸਿੱਧ ਭਾਰਤੀ ਇਤਿਹਾਸਕਾਰ ਸੰਜੇ ਸੁਬਰਾਮਨਿਅਮ ਨੂੰ ਆਰੰਭਿਕ ਆਧੁਨਿਕ ਕਾਲ ਦੌਰਾਨ ਏਸ਼ੀਆਈ, ਯੂਰਪੀ ਅਤੇ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਲੋਕਾਂ ਦਰਮਿਆਨ ਸਾਂਝਾ 'ਤੇ ਕੰਮ ਕਰਨ ਲਈ ਇਸ ਸਾਲ ਲਈ ਇਜ਼ਰਾਈਲ ਦਾ ਇਕ ਸਰਬੋਤਮ ਡੈਨ ...

ਪੂਰੀ ਖ਼ਬਰ »

ਜਦੋਂ ਲਾਲ ਬਹਾਦੁਰ ਸ਼ਾਸਤਰੀ ਮੀਨਾ ਕੁਮਾਰੀ ਨੂੰ ਨਹੀਂ ਸਨ ਪਛਾਣ ਸਕੇ

ਨਵੀਂ ਦਿੱਲੀ, 10 ਫਰਵਰੀ (ਪੀ. ਟੀ. ਆਈ.)-ਮੁੰਬਈ ਫ਼ਿਲਮ ਸਟੂਡੀਓ 'ਚ ਇਕ ਪ੍ਰੋਗਰਾਮ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਮੀਨਾ ਕੁਮਾਰੀ ਦੀ ਪਹਿਚਾਣ ਕਰਨ 'ਚ ਅਸਫ਼ਲ ਰਹੇ ਸਨ, ਜਦੋਂ ਮੀਨਾ ਨੇ ਉਨ੍ਹਾਂ ਦਾ ਸੁਆਗਤ ਕਰਦਿਆਂ ਉਨ੍ਹਾਂ ਦੇ ਗਲ 'ਚ ਹਾਰ ਪਾਇਆ ਸੀ | ਇਸ ਤੋਂ ਬਾਅਦ ਲਾਲ ਬਹਾਦੁਰ ਨੇ ਆਪਣੇ ਨੇੜੇ ਬੈਠੇ ਪੱਤਰਕਾਰ ਕੁਲਦੀਪ ਨਈਅਰ ਨੂੰ ਉਨ੍ਹਾਂ ਬਾਰੇ ਪੁੱਛਿਆ | ਉਸ ਸਮੇਂ ਉੱਥੇ 'ਪਕੀਜ਼ਾਹ' ਨੂੰ ਫ਼ਿਲਮਾਇਆ ਜਾ ਰਿਹਾ ਸੀ ਜਿਸ 'ਚ ਮੀਨਾ ਕੁਮਾਰੀ ਨਾਇਕਾ ਦਾ ਕਿਰਦਾਰ ਨਿਭਾਅ ਰਹੀ ਸੀ | ਉਸ ਸਮੇਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਲੋਂ ਸ਼ਾਸਤਰੀ ਜੀ ਨੂੰ ਇੱਥੇ ਆਉਣ ਲਈ ਸੱਦਾ ਭੋੇਜਿਆ ਗਿਆ ਸੀ | ਇਹ ਦਿਲਚਸਪ ਕਿੱਸਾ ਕੁਲਦੀਪ ਨਈਅਰ ਦੀ ਨਵੀਂ ਕਿਤਾਬ 'ਔਨ ਲੀਡਰਜ਼ ਐਾਡ ਆਇਕਨਜ਼- ਫਰੌਮ ਜਿਨਾਹ ਟੂ ਮੋਦੀ' 'ਚ ਸਾਂਝਾ ਕੀਤਾ ਗਿਆ ਹੈ ਜੋ ਕੁਲਦੀਪ ਨਈਅਰ ਨੇ ਆਪਣੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਹੀ ਪੂਰੀ ਕੀਤੀ ਸੀ | ਉਨ੍ਹਾਂ ਲਿਖਿਆ ਕਿ ਉਸ ਸਮੇਂ ਉੱਥੇ ਕਾਫੀ ਪ੍ਰਸਿੱਧ ਅਦਾਕਾਰ ਵੀ ਮੌਜੂਦ ਸਨ | ਇਸ ਦੇ ਨਾਲ ਹੀ ਨਈਅਰ ਨੇ ਸ਼ਾਸਤਰੀ ਦੇ ਭੋਲੇਪਨ ਅਤੇ ਇਮਾਨਦਾਰੀ ਦੀ ਸਿਫ਼ਤ ਵੀ ਕੀਤੀ |


ਖ਼ਬਰ ਸ਼ੇਅਰ ਕਰੋ

ਵਿਗਿਆਨੀਆਂ ਨੇ ਸਰੀਰ ਦੇ ਤਾਪਮਾਨ ਨੂੰ ਮੌਸਮ ਅਨੁਸਾਰ ਢਾਲਣ ਵਾਲਾ ਕੱਪੜਾ ਬਣਾਇਆ

ਵਾਸ਼ਿੰਗਟਨ, 10 ਫਰਵਰੀ (ਏਜੰਸੀ)-ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ ਦੀ ਟੀਮ ਨੇ ਅਜਿਹਾ ਕੱਪੜਾ ਬਣਾਇਆ ਹੈ ਜੋ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਕਰਨ 'ਚ ਮਦਦ ਕਰੇਗਾ | ਇਹ ਕੱਪੜਾ ਦੇਖਣ 'ਚ ਉਨ ਦੇ ਸਾਧਾਰਨ ਕੱਪੜੇ ਦੀ ਤਰ੍ਹਾਂ ਲੱਗਦਾ ਹੈ ਪਰ ਇਸ 'ਚ ਨੈਨੋਟਿਊਬ ਲੱਗੇ ...

ਪੂਰੀ ਖ਼ਬਰ »

ਚੀਨ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 13 ਮੌਤਾਂ-ਕਈ ਜ਼ਖ਼ਮੀ

ਬੀਜਿੰਗ, 10 ਫਰਵਰੀ (ਏਜੰਸੀ)-ਚੀਨ ਦੇ ਕੇਂਦਰੀ ਹਿੱਸੇ 'ਚ ਬਰਫ਼ ਕਾਰਨ ਸੜਕਾਂ 'ਤੇ ਗੱਡੀਆਂ ਤਿਲਕਣ ਕਾਰਨ ਹੋਏ ਹਾਦਸਿਆਂ 'ਚ ਕਰੀਬ 13 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਦਰਜਨਾਂ ਜ਼ਖ਼ਮੀ ਹੋ ਗਏ ਹਨ | ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 5 ਵਜੇ ਅਨਹੂਈ ਸੂਬੇ ਦੇ ਅਨਕਿੰਗ ...

ਪੂਰੀ ਖ਼ਬਰ »

ਸਮਾਜ ਸੇਵਕ ਰੋਬਿੰਦਰ ਸਿੰਘ ਰੌਬਿਨ ਦੀ ਸੈਨਹੋਜੇ ਵਿਖੇ ਸੜਕ ਹਾਦਸੇ ਵਿਚ ਮੌਤ

ਕੈਲੀਫੋਰਨੀਆ, 10 ਫਰਵਰੀ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਅਮਰੀਕੀ ਰੋਬਿੰਦਰ ਸਿੰਘ ਰੌਬਿਨ ਉਰਫ਼ ਭੂਰਜੀ ਦੀ ਸੈਨਹੋਜੇ ਵਿਖੇ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਉਪਰੰਤ ਸਨ ਫਰਾਂਸਿਸਕੋ ਬੇਅ ਖੇਤਰ ਵਿਚ ਰਹਿੰਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ | ...

ਪੂਰੀ ਖ਼ਬਰ »

ਦਲਜੀਤ ਸਿੰਘ ਸਹੋਤਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ

ਲੰਡਨ, 10 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਸਰਪ੍ਰਸਤ ਸ: ਦਲਜੀਤ ਸਿੰਘ ਸਹੋਤਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਦੀ ਇਕ ਮੀਟਿੰਗ ਮਿਡਲੈਂਡ ਵਿਖੇ ਹੋਈ, ਜਿਸ 'ਚ ਇਕਬਾਲ ਸਿੰਘ ਬਾਲਾ, ਪਿੰਦੂ ਜੌਹਲ, ਸੁਖਬੀਰ ਸਿੰਘ ਮੰਡੇਰ, ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX