ਤਾਜਾ ਖ਼ਬਰਾਂ


ਕੁਲਭੂਸ਼ਨ ਯਾਧਵ ਦੀ ਫਾਂਸੀ 'ਤੇ ਲੱਗੀ ਰੋਕ, ਹੇਗ 'ਚ ਭਾਰਤ ਨੂੰ ਮਿਲੀ ਵੱਡੀ ਜਿੱਤ
. . .  3 minutes ago
ਦ ਹੇਗ, 17 ਜੁਲਾਈ- ਅੰਤਰਰਾਸ਼ਟਰੀ ਕਾਨੂੰਨੀ ਸਲਾਹਕਾਰ ਰੀਮਾ ਓਮਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੁਣਵਾਈ ਦੇ ਦੌਰਾਨ ਕੋਰਟ ਨੇ ਇਹ ਵੀ ਕਿਹਾ ਹੈ ਕਿ ਕੁਲਭੂਸ਼ਨ ਯਾਧਵ ਦੀ ਮੌਤ ਦੀ ਸਜ਼ਾ 'ਤੇ ਰੋਕ ਲੱਗ ਗਈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੋਰਟ ....
ਕੁਲਭੂਸ਼ਨ ਯਾਦਵ ਮਾਮਲੇ 'ਤੇ 16 'ਚੋਂ 15 ਜੱਜਾਂ ਨੇ ਭਾਰਤ ਦੇ ਪੱਖ 'ਚ ਸੁਣਾਇਆ ਫ਼ੈਸਲਾ
. . .  16 minutes ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ
. . .  23 minutes ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ...
ਥੋੜੀ ਦੇਰ 'ਚ ਸੁਣਾਇਆ ਜਾਵੇਗਾ ਕੁਲਭੂਸ਼ਨ ਜਾਧਵ ਮਾਮਲੇ 'ਤੇ ਫ਼ੈਸਲਾ, ਕੋਰਟ ਪਹੁੰਚੀ ਭਾਰਤੀ ਰਾਜਦੂਤ ਦੀ ਟੀਮ
. . .  42 minutes ago
ਦ ਹੇਗ, 17 ਜੁਲਾਈ- ਕੁਲਭੂਸ਼ਨ ਜਾਧਵ ਮਾਮਲੇ 'ਚ ਭਾਰਤੀ ਸਮੇਂ ਅਨੁਸਾਰ ਸਾਢੇ 6 ਵਜੇ ਫ਼ੈਸਲਾ ਸੁਣਾਇਆ ਜਾਵੇਗਾ। ਭਾਰਤੀ ਰਾਜਦੂਤ ਦੀ ਟੀਮ ਕੋਰਟ ਪਹੁੰਚ ਚੁੱਕੀ ਹੈ। ਕੁਲਭੂਸ਼ਨ ਜਾਧਵ ਮਾਮਲੇ ਦਾ ਫ਼ੈਸਲਾ ਆਈ.ਸੀ.ਜੇ ਦੇ ਪ੍ਰਧਾਨ ਅਬਦੁੱਲਕਵੀ ਅਹਿਮਦ ਯੂਸਫ ਵੱਲੋਂ ...
ਮੋਟਰਸਾਈਕਲ ਸਵਾਰਾਂ ਨੇ ਅੱਖਾਂ 'ਚ ਮਿਰਚਾਂ ਪਾ ਕੇ ਲੁੱਟੇ ਲੱਖਾਂ ਰੁਪਏ
. . .  51 minutes ago
ਧਰਮਕੋਟ, 17 ਜੁਲਾਈ (ਪਰਮਜੀਤ ਸਿੰਘ) - ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਦੂਸਰੇ ਮੋਟਰਸਾਈਕਲ ਸਵਾਰਾਂ ਦੇ ਅੱਖਾਂ 'ਚ ਮਿਰਚਾਂ ਪਾ ਕੇ 7 ਲੱਖ ਦਸ ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਪੀੜਤ ਸ਼ਿਵ ਕੁਮਾਰ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ....
ਪੁਲਿਸ ਅੜਿੱਕੇ ਚੜਿਆ ਰੱਜੀ ਚੋਰ
. . .  about 1 hour ago
ਕੀਰਤਪੁਰ ਸਾਹਿਬ, 17 ਜੁਲਾਈ (ਬੀਰ ਅੰਮ੍ਰਿਤਪਾਲ ਸਿੰਘ ਸੰਨੀ) - ਕੀਰਤਪੁਰ ਸਾਹਿਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਵਿਸ਼ੇਸ਼ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਰੀਬ ਇੱਕ ਹਜਾਰ ....
ਜ਼ਮੀਨ ਦੇ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ 'ਚ 9 ਲੋਕਾਂ ਦੀ ਮੌਤ, 20 ਜ਼ਖਮੀ
. . .  about 1 hour ago
ਲਖਨਊ, 17 ਜੁਲਾਈ- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਜ਼ਮੀਨੀ ਦੇ ਵਿਵਾਦ ਨੂੰ ਲੈ ਕੇ ਦੋ ਪੱਖਾਂ 'ਚ ਗੋਲੀਬਾਰੀ ਹੋਈ। ਪਿੰਡ ਦੇ ਪਰਧਾਨ ਅਤੇ ਪਿੰਡ ਵਾਸੀਆਂ ਵਿਚਾਲੇ ਹੋਈ ਲੜਾਈ 'ਚ ਇਕ ਧੜੇ ਦੇ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੋਕ ਗੰਭੀਰ ਜ਼ਖਮੀ ਹੋਏ ...
ਨਹਿਰਾਂ ਤੇ ਡਰੇਨਾਂ ਓਵਰਫ਼ਲੋ ਹੋਣ ਕਰ ਕੇ 1500 ਏਕੜ ਫ਼ਸਲ ਪਾਣੀ 'ਚ ਡੁੱਬੀ
. . .  about 1 hour ago
ਮਾਨਸਾ, 17 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਪਿਛਲੇ 2 ਦਿਨਾਂ ਤੋਂ ਪਏ ਭਾਰੀ ਮੀਂਹ ਕਾਰਨ ਨਹਿਰਾਂ ਤੇ ਡਰੇਨਾਂ ਓਵਰਫ਼ਲੋ ਹੋਣ ਕਰ ਕੇ ਮਾਨਸਾ ਜ਼ਿਲ੍ਹੇ 'ਚ 1500 ਏਕੜ ਤੋਂ ਵਧੇਰੇ ਰਕਬੇ 'ਚ ਪਾਣੀ ਭਰਨ ਕਾਰਨ ਝੋਨੇ ਤੇ ਨਰਮੇ ਦੀ ...
6 ਸਾਲ ਦੇ ਲਈ ਭਾਜਪਾ ਤੋਂ ਬਰਖ਼ਾਸਤ ਪ੍ਰਣਵ ਕੁਮਾਰ ਚੈਂਪੀਅਨ
. . .  about 1 hour ago
ਦੇਹਰਾਦੂਨ, 17 ਜੁਲਾਈ- ਉੱਤਰਾਖੰਡ ਦੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਪ੍ਰਣਵ ਸਿੰਘ ਚੈਂਪੀਅਨ ਨੂੰ 6 ਸਾਲ ਦੇ ਲਈ ਪਾਰਟੀ 'ਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਉੱਤਰਾਖੰਡ ਦੇ ਭਾਜਪਾ ਵਿਧਾਇਕ ਬਣੇ ਪ੍ਰਣਵ ਸਿੰਘ ਚੈਂਪੀਅਨ ਦੀ ਇਕ ...
ਕੈਪਟਨ ਵੱਲੋਂ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 17 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ ਕੀਤੀ। ਪੰਜਾਬ 'ਚ ਉਦਯੋਗ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਉਨ੍ਹਾਂ ਨੇ ਇਸ ਸਬੰਧੀ ਆਪਣੀ ਹਰ ਤਰ੍ਹਾਂ ...
ਸਫ਼ਾਈ ਸੇਵਕ ਯੂਨੀਅਨ ਜੰਡਿਆਲਾ ਗੁਰੂ ਵੱਲੋਂ ਰੋਸ ਧਰਨਾ
. . .  about 2 hours ago
ਜੰਡਿਆਲਾ ਗੁਰੂ, 17 ਜੁਲਾਈ-(ਰਣਜੀਤ ਸਿੰਘ ਜੋਸਨ)- ਸਫ਼ਾਈ ਸੇਵਕ ਯੂਨੀਅਨ ਜੰਡਿਆਲਾ ਗੁਰੂ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨਾਂ ਮੰਨੇ ਜਾਣ ਅਤੇ ਤਨਖ਼ਾਹਾਂ ਨਾਂ ਮਿਲਣ ਦੇ ਰੋਸ ਵਜੋਂ ਅੱਜ ਨਗਰ ਕੌਂਸਲ ਦਫ਼ਤਰ ਜੰਡਿਆਲਾ ਗੁਰੂ ਵਿਖੇ ਪ੍ਰਧਾਨ ਬਲਵਿੰਦਰ ....
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 2 hours ago
ਬਹਿਰਾਮਪੁਰ, 17 ਜੁਲਾਈ (ਬਲਵੀਰ ਸਿੰਘ ਕੋਲਾ)- ਪਿੰਡ ਕੋਹਲੀਆਂ 'ਚ ਕਰਜ਼ੇ ਤੋਂ ਪਰੇਸ਼ਾਨ ਇੱਕ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਤਰਲੋਕ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕੋਹਲੀਆਂ ਵਜੋਂ ...
ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ- ਡੀ.ਕੇ. ਸ਼ਿਵ ਕੁਮਾਰ
. . .  about 2 hours ago
ਨਵੀਂ ਦਿੱਲੀ, 17 ਜੁਲਾਈ- ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਕਾਂਗਰਸ ਦੇ ਡੀ.ਕੇ ਸ਼ਿਵ ਕੁਮਾਰ ਨੇ ਕਿਹਾ ਕਿ ਇਸ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਇਤਿਹਾਸਿਕ ਫ਼ੈਸਲੇ ਨੇ ਲੋਕਤੰਤਰਿਕ ਪ੍ਰਕਿਰਿਆ ਨੂੰ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ...
ਸ਼ਿਮਲਾ 'ਚ ਇਕ ਹਸਪਤਾਲ ਦੇ ਪੈਥੋਲੋਜੀ ਲੈਬ 'ਚ ਲੱਗੀ ਭਿਆਨਕ ਅੱਗ
. . .  about 3 hours ago
ਸ਼ਿਮਲਾ, 17 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਇੰਦਰ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪੈਥੋਲੋਜੀ ਲੈਬ 'ਚ ਅੱਗ ਲੱਗ ਗਈ। ਕਰੀਬ ਇਕ ਘੰਟੇ ਦੇ ਅੰਦਰ ਅੱਗ ਬੁਝਾਓ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਇਸ ਹਾਦਸੇ 'ਚ ਅਜੇ ਤੱਕ ...
ਬਾਰਾਮੂਲਾ 'ਚ ਮੁੱਠਭੇੜ ਦੌਰਾਨ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 17 ਜੁਲਾਈ- ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਅੱਜ ਹੋਈ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਸ ਸੰਬੰਧੀ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਲਾਕੇ 'ਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ....
ਚੰਦਭਾਨ ਡਰੇਨ 'ਚ ਪਾੜ ਪੈਣ ਨਾਲ ਅਨੇਕਾਂ ਪਿੰਡਾਂ ਨੂੰ ਖ਼ਤਰਾ
. . .  about 2 hours ago
ਬੇਅਦਬੀ ਮਾਮਲਾ : ਕਲੋਜਰ ਰਿਪੋਰਟ ਦੀ ਕਾਪੀ ਲੈਣ ਲਈ ਸ਼ਿਕਾਇਤਕਰਤਾਵਾਂ ਨੇ ਖੜਕਾਇਆ ਅਦਾਲਤ ਦਾ ਦਰਵਾਜਾ
. . .  about 3 hours ago
ਵਾਪਰ ਰਹੇ ਸੜਕ ਹਾਦਸਿਆਂ 'ਤੇ ਲਗਾਮ ਲਗਾਉਣ ਲਈ ਟਰੈਫਿਕ ਪੁਲਿਸ ਵੱਲੋਂ ਲਿਆ ਗਿਆ ਇਹ ਫ਼ੈਸਲਾ
. . .  about 4 hours ago
ਆਈ.ਪੀ.ਐੱਸ ਅਹੁਦੇ ਦੇ ਤਿੰਨ ਅਧਿਕਾਰੀ ਪਦ ਉੱਨਤ ਹੋ ਕੇ ਬਣੇ ਡੀ.ਜੀ.ਪੀ
. . .  about 4 hours ago
ਕੁਮਾਰਸਵਾਮੀ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ
. . .  1 minute ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550

ਪਹਿਲਾ ਸਫ਼ਾ

ਪ੍ਰਿਅੰਕਾ ਵਲੋਂ ਲਖਨਊ 'ਚ ਵਿਸ਼ਾਲ ਰੋਡ ਸ਼ੋਅ

* ਥਾਂ-ਥਾਂ ਭਰਵਾਂ ਸਵਾਗਤ * ਮੋਦੀ ਸਰਕਾਰ ਵਿਰੁੱਧ ਲੱਗੇ ਨਾਅਰੇ

ਲਖਨਊ, 11 ਫਰਵਰੀ (ਏਜੰਸੀ)-ਕਾਂਗਰਸ ਦੀ ਜਨਰਲ ਸਕੱਤਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਦੇ ਤੌਰ 'ਤੇ ਪ੍ਰਿਅੰਕਾ ਗਾਂਧੀ ਵਾਡਰਾ ਪਹਿਲੀ ਵਾਰ ਲਖਨਊ ਪੁੱਜੀ ਅਤੇ ਰੋਡ ਸ਼ੋਅ ਕੀਤਾ। ਇਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਦੇ ...

ਪੂਰੀ ਖ਼ਬਰ »

ਲੁਧਿਆਣਾ ਨੇੜੇ ਕੁੜੀ ਨਾਲ ਸਮੂਹਿਕ ਜਬਰ ਜਨਾਹ ਸ਼ਿਕਾਇਤ ਕਰਨ 'ਤੇ ਵੀ ਨਹੀਂ ਪਹੁੰਚੀ ਪੁਲਿਸ

* ਦੋਸਤ ਨਾਲ ਜਾਂਦਿਆਂ 10-12 ਜਣਿਆਂ ਨੇ ਕੀਤਾ ਸੀ ਅਗਵਾ * ਥਾਣੇਦਾਰ ਮੁਅੱਤਲ

ਮੁੱਲਾਂਪੁਰ-ਦਾਖਾ, 11 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਮਾਡਲ ਥਾਣਾ ਦਾਖਾ ਇਲਾਕੇ 'ਚ ਬੀਤੀ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇਸ ਸਮੇਂ ਦੌਰਾਨ ਜਦੋਂ ਪੀੜਤ ਲੜਕੀ ਅਤੇ ਉਸ ਦੇ ਦੋਸਤ ਨੇ ਇਸ ਘਟਨਾ ਦੀ ਜਾਣਕਾਰੀ ਫ਼ੋਨ ਰਾਹੀਂ ਆਪਣੇ ਇਕ ਦੋਸਤ ਨੂੰ ਦਿੱਤੀ ਤਾਂ ਉਸ ਨੌਜਵਾਨ ਨੇ ਇਸ ਦੀ ਜਾਣਕਾਰੀ ਥਾਣਾ ਦਾਖਾ ਨੂੰ ਰਾਤ ਸਮੇਂ ਦਿੱਤੀ ਪਰ ਸ਼ਿਕਾਇਤ ਕਰਨ 'ਤੇ ਵੀ ਦਾਖਾ ਪੁਲਿਸ ਹਰਕਤ 'ਚ ਨਹੀਂ ਆਈ। ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਇਲਾਕੇ ਸਿੱਧਵਾਂ ਕਨਾਲ ਈਸੇਵਾਲ-ਚੰਗਣਾਂ ਨਹਿਰ ਕਿਨਾਰੇ 'ਚਾਕਲੇਟ ਡੇਅ' ਨੂੰ ਸਮਰਪਿਤ ਹੋ ਕੇ ਆਪਣੀ ਕਾਰ 'ਚ ਘੁੰਮਣ ਨਿਕਲੇ ਇਕ ਨੌਜਵਾਨ ਅਤੇ ਉਸ ਦੀ ਦੋਸਤ ਕੁੜੀ ਦੋਵੇਂ ਆਈ-20 ਕਾਰ ਰਾਹੀਂ ਜਿਉਂ ਹੀ ਲੁਧਿਆਣਾ ਤੋਂ ਨਹਿਰ ਕਿਨਾਰੇ ਸੜਕ ਰਾਹੀਂ ਪਿੰਡ ਈਸੇਵਾਲ ਕੋਲ ਪਹੁੰਚੇ ਤਾਂ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਅੱਗੇ ਮੋਟਰਸਾਈਕਲ ਲਗਾ ਕੇ ਜ਼ਬਰਦਸਤੀ ਕਾਰ ਰੋਕ ਲਈ। ਕਾਰ ਰੁਕਦਿਆਂ ਹੀ ਇਕ ਹੋਰ ਮੋਟਰਸਾਈਕਲ 'ਤੇ 2 ਗੱਭਰੂ ਪਹੁੰਚੇ, ਉਨ੍ਹਾਂ ਰਲ ਕੇ ਲੁਧਿਆਣਾ ਗਿੱਲ ਰੋਡ ਵਾਸੀ ਕਾਰ ਚਾਲਕ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਦੀ ਦੋਸਤ ਲੜਕੀ ਨੂੰ ਆਪਣੇ ਵੱਲ ਖਿੱਚ ਲਿਆ। ਇਸ ਦੌਰਾਨ ਬਦਮਾਸ਼ਾਂ ਨੇ ਲੜਕੀ ਤੋਂ 14 ਹਜ਼ਾਰ ਰੁਪਏ, 2 ਮੁੰਦਰੀਆਂ ਅਤੇ ਮੋਬਾਈਲ ਖੋਹ ਲਏ। ਬਦਮਾਸ਼ਾਂ ਨੇ ਲੜਕੀ ਦੇ ਦੋਸਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ 2 ਲੱਖ ਰੁਪਏ ਮੰਗਵਾਉਣ ਲਈ ਕਿਹਾ। ਬਦਮਾਸ਼ਾਂ ਨੇ ਕਾਰ 'ਚ ਲੱਗਿਆ ਸਟੀਰਿਓ ਅਤੇ ਸਪੀਕਰ ਵੀ ਕੱਢ ਲਿਆ। ਪੈਸੇ ਨਾ ਮਿਲਣ ਕਾਰਨ ਬਦਮਾਸ਼ਾਂ ਆਖ਼ਰੀ ਰਾਤ 2 ਵਜੇ ਦੋਵਾਂ ਨੂੰ ਛੱਡ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਲੜਕੀ ਅਤੇ ਉਸ ਦੇ ਦੋਸਤ ਨੂੰ ਜ਼ਬਰਦਸਤੀ ਕਾਰ 'ਚ ਬਾਹਰ ਕੱਢ ਲਿਆ ਅਤੇ ਨਹਿਰ ਕਿਨਾਰੇ ਚਾਰਦੀਵਾਰੀ ਵਾਲੇ ਖ਼ਾਲੀ ਪਲਾਟ 'ਚ ਲੜਕੀ ਨੂੰ ਲੈ ਗਏ, ਜਿਥੇ ਥੋੜ੍ਹੇ ਸਮੇਂ 'ਚ ਹੀ ਕਈ ਹੋਰ ਲੜਕੇ ਆ ਗਏ। ਮੋਟਰਸਾਈਕਲ ਸਵਾਰਾਂ ਵਲੋਂ ਲੜਕੀ ਦੇ ਦੋਸਤ ਕਾਰ ਚਾਲਕ ਨੂੰ ਉਸ ਦੀ ਕਾਰ 'ਚ ਹੀ ਬੰਦੀ ਬਣਾ ਕੇ ਕੁਝ ਦੂਰੀ 'ਤੇ ਪਿੰਡ ਦੇ ਇਕ ਫਾਰਮ ਹਾਊਸ 'ਚ ਲੈ ਗਏ। ਉਥੇ ਵੀ ਲੜਕੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਲੜਕੀ ਨਾਲ ਪੂਰੀ ਰਾਤ ਜਬਰ ਜਨਾਹ ਕਰਦੇ ਰਹੇ। ਉਨ੍ਹਾਂ ਨੇ ਰਾਤ ਸਾਢੇ ਦਸ ਵਜੇ ਦੇ ਕਰੀਬ ਨੌਜਵਾਨ ਨੂੰ ਕਿਹਾ ਕਿ ਉਹ ਕਿਸੇ ਨੂੰ ਫੋਨ ਕਰ ਕੇ 2 ਲੱਖ ਰੁਪਏ ਮੰਗਵਾਏ। ਨੌਜਵਾਨ ਨੇ ਆਪਣੇ ਇਕ ਦੋਸਤ ਨੂੰ ਫ਼ੋਨ ਕੀਤਾ ਅਤੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਬਾਰੇ ਦੱਸ ਕੇ ਪੈਸੇ ਲੈ ਕੇ ਆਉਣ ਲਈ ਕਿਹਾ। ਪੀੜਤ ਨੌਜਵਾਨ ਦਾ ਦੋਸ਼ ਹੈ ਕਿ ਉਸ ਦਾ ਦੋਸਤ ਘਟਨਾ ਸਥਾਨ 'ਤੇ ਜਾਣ ਦੀ ਬਜਾਏ ਸਿੱਧਾ ਥਾਣਾ ਦਾਖਾ ਚਲੇ ਗਿਆ ਅਤੇ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਪਰ ਕਰੀਬ ਡੇਢ ਘੰਟੇ ਤੱਕ ਪੁਲਿਸ ਉਸ ਦੇ ਨਾਲ ਨਹੀਂ ਗਈ। ਜਦੋਂ ਰਾਤ ਕਰੀਬ 12 ਵਜੇ ਪੁਲਿਸ ਵਾਲੇ ਘਟਨਾ ਸਥਾਨ 'ਤੇ ਗਏ ਤਾਂ ਉਥੋਂ ਖਾਲੀ ਹੱਥ ਵਾਪਸ ਆ ਗਏ। ਤੜਕਸਾਰ 10-11 ਨੌਜਵਾਨਾਂ ਦੇ ਚੁੰਗਲ 'ਚੋਂ ਬਚ ਕੇ ਨਿਕਲੀ ਲੜਕੀ ਵਲੋਂ ਆਪਣੇ ਨਾਲ ਵਾਪਰੀ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਨਾਲ ਹੀ ਆਪਣੇ ਦੋਸਤ ਨਾਲ ਥਾਣਾ ਦਾਖਾ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਪੀੜਤ ਲੜਕੀ ਦੇ ਬਿਆਨਾਂ 'ਤੇ ਦਾਖਾ ਪੁਲਿਸ ਵਲੋਂ ਅਣਪਛਾਤੇ 10 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ। ਪੁਲਿਸ ਵਲੋਂ ਪੀੜਤ ਲੜਕੀ ਦਾ ਪ੍ਰੇਮਜੀਤ ਸਰਕਾਰੀ ਹਸਪਤਾਲ ਸੁਧਾਰ 'ਚ ਮੈਡੀਕਲ ਕਰਵਾਇਆ ਗਿਆ। ਪੁਲਿਸ ਅਜੇ ਤੱਕ ਇਸ ਮਾਮਲੇ ਨਾਲ ਜੁੜੇ ਕਿਸੇ ਵੀ ਨੌਜਵਾਨ ਨੂੰ ਫੜਨ 'ਚ ਸਫ਼ਲ ਨਹੀਂ ਹੋ ਸਕੀ।
ਪੀੜਤਾ ਨੂੰ ਮਿਲੇ ਡੀ. ਆਈ. ਜੀ.
ਲੁਧਿਆਣਾ ਰੇਂਜ ਡੀ. ਆਈ. ਜੀ. ਰਣਬੀਰ ਸਿੰਘ ਖਟੜਾ ਅਤੇ ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਵਰਿੰਦਰ ਸਿੰਘ ਬਰਾੜ ਖ਼ੁਦ ਆਪਣੀ ਜਾਂਚ ਟੀਮ ਨਾਲ ਸਰਕਾਰੀ ਹਸਪਤਾਲ ਸੁਧਾਰ ਪਹੁੰਚ ਕੇ ਪੀੜਤਾ ਨਾਲ ਗੱਲਬਾਤ ਕੀਤੀ। ਪੀੜਤਾ ਦੁਆਰਾ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਡੀ.ਆਈ.ਜੀ ਰਣਬੀਰ ਸਿੰਘ ਖਟੜਾ, ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਆਪਣੀ ਜਾਂਚ ਟੀਮ ਡੀ.ਐਸ.ਪੀ. ਹਰਕਮਲ ਕੌਰ, ਡੀ.ਐਸ.ਪੀ. ਅਮਨਦੀਪ ਸਿੰਘ ਬਰਾੜ, ਐਸ.ਐਚ.ਓ. ਦਾਖਾ ਰਾਜਨ ਪਰਮਿੰਦਰ ਸਿੰਘ ਨਾਲ ਨਹਿਰ ਕਿਨਾਰੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਜਾਂਚ ਟੀਮ ਵਲੋਂ ਨੇੜਲੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀ. ਆਈ. ਜੀ. ਖਟੜਾ ਨੇ ਕਿਹਾ ਕਿ ਪੁਲਿਸ ਕਈ ਪਹਿਲੂਆਂ 'ਤੇ ਪੜਤਾਲ 'ਚ ਲੱਗੀ ਹੋਈ ਹੈ, ਸਮੂਹਿਕ ਜਬਰ-ਜਨਾਹ 'ਚ ਸ਼ਾਮਿਲ ਸਾਰੇ ਨੌਜਵਾਨਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਥਾਣੇਦਾਰ ਮੁਅੱਤਲ
ਘਟਨਾ ਤੋਂ ਬਾਅਦ ਥਾਣਾ ਦਾਖਾ ਪਹੁੰਚੀ ਪੀੜਤ ਲੜਕੀ ਦੀ ਦਰਖ਼ਾਸਤ ਬਾਅਦ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਨਾ ਕਰਨ ਦੇ ਦੋਸ਼ ਹੇਠ ਡੀ.ਆਈ.ਜੀ. ਖਟੜਾ ਵਲੋਂ ਥਾਣਾ ਦਾਖਾ 'ਚ ਮੌਕੇ ਦੇ ਥਾਣੇਦਾਰ ਵਿਦਿਆ ਰਤਨ ਨੂੰ ਮੁਅੱਤਲ ਕਰ ਦਿੱਤਾ ਗਿਆ।
ਦੋਸ਼ੀ ਬਖ਼ਸ਼ੇ ਨਹੀਂ ਜਾਣਗੇ-ਬਿੱਟੂ

ਲੁਧਿਆਣਾ, 11 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਮੁੱਲਾਂਪੁਰ ਨੇੜੇ ਸਮੂਹਿਕ ਜਬਰ ਜਨਾਹ ਦੇ ਮਾਮਲੇ ਦੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਿਨੌਣੀ ਘਟਨਾ 'ਚ ਸ਼ਾਮਿਲ ਦੋਸ਼ੀ ਕਿਸੇ ਵੀ ਕੀਮਤ 'ਤੇ ਬਖ਼ਸ਼ੇ ਨਹੀਂ ਜਾਣਗੇ। ਅੱਜ ਇੱਥੇ ਗੱਲਬਾਤ ਕਰਦਿਆਂ ਬਿੱਟੂ ਨੇ ਦੱਸਿਆ ਕਿ ਲਗਾਤਾਰ ਇਸ ਘਟਨਾ ਸਬੰਧੀ ਸੀਨੀਅਰ ਅਧਿਕਾਰੀਆਂ ਪਾਸੋਂ ਜਾਣਕਾਰੀ ਲੈ ਰਹੇ ਹਨ। ਪੁਲਿਸ ਦੀਆਂ ਕਈ ਟੀਮਾਂ ਦੋਸ਼ੀਆਂ ਦੀ ਭਾਲ ਕਰ ਰਹੀਆਂ ਹਨ।
ਪੰਜਾਬ ਮਹਿਲਾ ਕਮਿਸ਼ਨ ਵਲੋਂ ਅੱਜ ਸਟੇਟਸ ਰਿਪੋਰਟ ਪੇਸ਼ ਕਰਨ ਦਾ ਹੁਕਮ

ਚੰਡੀਗੜ੍ਹ, 11 ਫਰਵਰੀ (ਵਿਕਰਮਜੀਤ ਸਿੰਘ ਮਾਨ)-ਮੁੱਲਾਂਪੁਰ-ਦਾਖਾ ਇਲਾਕੇ 'ਚ 12 ਵਿਅਕਤੀਆਂ ਵਲੋਂ ਇਕ ਲੜਕੀ ਨਾਲ ਜਬਰ ਜਨਾਹ ਦੇ ਸਨਸਨੀਖੇਜ਼ ਮਾਮਲੇ 'ਚ ਪੰਜਾਬ ਮਹਿਲਾ ਕਮਿਸ਼ਨ ਵਲੋਂ ਸਬੰਧਿਤ ਇਲਾਕੇ ਦੇ ਐਸ. ਐਚ. ਓ. ਨੂੰ ਤੁਰੰਤ ਮੁਅੱਤਲ ਕਰਨ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। 'ਅਜੀਤ' ਨਾਲ ਗੱਲ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਪੰਜਾਬ 'ਚ ਅਜਿਹਾ ਮਾਮਲਾ ਸਾਹਮਣੇ ਆਉਣਾ ਚਿੰਤਾ ਅਤੇ ਸ਼ਰਮਿੰਦਗੀ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨਾਲ ਇਸ ਕੇਸ ਸਬੰਧੀ ਗੱਲਬਾਤ ਕਰਕੇ ਉਨ੍ਹਾਂ ਸਬੰਧਿਤ ਇਲਾਕੇ ਦੇ ਐਸ.ਐਚ.ਓ. ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਹੈ, ਜਿਸ 'ਤੇ ਪੁਲਿਸ ਮੁਖੀ ਨੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਐਸ.ਐਚ.ਓ. ਰਾਜਨ ਪਰਮਿੰਦਰ ਨੂੰ ਸਮੂਹਿਕ ਜਬਰ ਜਨਾਹ ਸਬੰਧੀ ਕੱਲ੍ਹ 12 ਫਰਵਰੀ ਨੂੰ ਕਮਿਸ਼ਨ ਦੇ ਚੰਡੀਗੜ੍ਹ ਸਥਿਤ ਹੈੱਡਕੁਆਟਰ 'ਚ ਪੇਸ਼ ਹੋ ਕੇ ਸਟੇਟਸ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਚੇਅਰਪਰਸਨ ਨੇ ਦੱਸਿਆ ਕਿ ਉਨ੍ਹਾਂ ਡੀ.ਆਈ.ਜੀ. ਲੁਧਿਆਣਾ ਨਾਲ ਮਾਮਲੇ ਸਬੰਧੀ ਗੱਲ ਕਰਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ 14 ਫਰਵਰੀ ਨੂੰ ਜਿਥੇ ਪੀੜਤਾ ਨਾਲ ਮੁਲਾਕਾਤ ਕਰਨਗੇ ਉਥੇ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਘਟਨਾ ਬਾਰੇ ਸਾਰੀ ਜਾਣਕਾਰੀ ਇਕੱਤਰ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਘਿਨੌਣੀ ਅਤੇ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਅਜਿਹੀ ਅਪਰਾਧਿਕ ਮਾਨਸਿਕਤਾ ਵਾਲੇ ਲੋਕਾਂ ਦੇ ਹੌਸਲੇ ਬੁਲੰਦ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਉਹ ਸੂਬੇ ਦੇ ਪੁਲਿਸ ਮੁਖੀ ਸ੍ਰੀ ਦਿਨਕਰ ਗੁਪਤਾ ਨਾਲ ਮੀਟਿੰਗ ਕਰਕੇ ਅਜਿਹੇ ਅਪਰਾਧਾਂ ਨੂੰ ਠੱਲ੍ਹ ਪਾਉਣ ਸਬੰਧੀ ਰਣਨੀਤੀ ਬਣਾਉਣ ਲਈ ਚਰਚਾ ਵੀ ਕਰਨਗੇ।


ਖ਼ਬਰ ਸ਼ੇਅਰ ਕਰੋ

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ

ਚੰਡੀਗੜ੍ਹ, 11 ਫਰਵਰੀ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਕੱਲ੍ਹ ਸਵੇਰੇ ਰਾਜਪਾਲ ਪੰਜਾਬ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋ ਜਾਵੇਗਾ। ਸੰਸਦੀ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਇਸ ਬਜਟ ਇਜਲਾਸ ਤੋਂ ਵੱਖ-ਵੱਖ ਵਰਗਾਂ ਨੂੰ ਵੱਡੀਆਂ ਆਸਾਂ ...

ਪੂਰੀ ਖ਼ਬਰ »

ਗਹਿਲੋਤ ਨੂੰ ਗੱਲਬਾਤ ਲਈ ਰੇਲਵੇ ਲਾਈਨਾਂ 'ਤੇ ਬੁਲਾਉਣ ਲਈ ਅੜੇ ਗੁੱਜਰ ਨੇਤਾ

ਜੈਪੁਰ, 11 ਫਰਵਰੀ (ਏਜੰਸੀ)-ਰਾਜਸਥਾਨ 'ਚ ਗੁੱਜਰਾਂ ਦਾ ਰਾਖਵੇਂਕਰਨ ਲਈ ਅੰਦੋਲਨ ਸੋਮਵਾਰ ਚੌਥੇ ਦਿਨ ਵੀ ਜਾਰੀ ਰਿਹਾ। ਗੁੱਜਰ ਨੇਤਾ ਮੁੰਬਈ-ਪੁਣੇ ਰੇਲਵੇ ਲਾਈਨਾਂ 'ਤੇ ਧਰਨਾ ਲਗਾ ਕੇ ਬੈਠੇ ਹੋਏ ਹਨ, ਜਿਸ ਕਾਰਨ ਕਈ ਪ੍ਰਮੁੱਖ ਰੇਲ ਗੱਡੀਆਂ ਰੱਦ ਕਰ ਦਿੱਤੀਆ ਗਈਆਂ ਜਾਂ ...

ਪੂਰੀ ਖ਼ਬਰ »

ਸਰਕਾਰ ਰਾਫੇਲ ਸੌਦੇ ਬਾਰੇ 'ਕੈਗ' ਰਿਪੋਰਟ ਅੱਜ ਸੰਸਦ 'ਚ ਪੇਸ਼ ਕਰੇਗੀ

ਨਵੀਂ ਦਿੱਲੀ, 11 ਫਰਵਰੀ (ਪੀ. ਟੀ. ਆਈ.)-ਸਰਕਾਰ ਦੀ ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ਜਿਸ ਨਾਲ ਵੱਡਾ ਸਿਆਸੀ ਵਿਵਾਦ ਛਿੜਿਆ ਹੋਇਆ ਹੈ ਬਾਰੇ ਕੰਪਟ੍ਰੋਲਰ ਤੇ ਆਡੀਟਰ ਜਨਰਲ (ਕੈਗ) ਦੀ ਰਿਪੋਰਟ ਕੱਲ੍ਹ ਨੂੰ ਸੰਸਦ ਵਿਚ ਪੇਸ਼ ਕਰਨ ਦਾ ਪ੍ਰੋਗਰਾਮ ਹੈ। ਸਰਕਾਰ ਦਾ ਫਰੈਂਚ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ ਬਣਿਆ ਇੰਮੀਗ੍ਰੇਸ਼ਨ ਕੇਂਦਰ

ਨਵੀਂ ਦਿੱਲੀ, 11 ਫਰਵਰੀ (ਪੀ. ਟੀ. ਆਈ.)-ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ ਡੇਰਾ ਬਾਬਾ ਨਾਨਕ ਵਿਖੇ ਜ਼ਮੀਨੀ ਚੌਕੀ ਜਿਸ ਰਾਹੀਂ ਸ਼ਰਧਾਲੂ ਪਾਕਿਸਤਾਨ 'ਚ ਕਰਤਾਰਪੁਰ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਜਾ ਤੇ ਆ ਸਕਣਗੇ, ਨੂੰ ਅਧਿਕਾਰਤ ਇਮੀਗ੍ਰੇਸ਼ਨ ਚੈੱਕ ਪੁਆਇੰਟ ...

ਪੂਰੀ ਖ਼ਬਰ »

30 ਦਿਨਾਂ 'ਚ ਵਿਆਹ ਰਜਿਸਟਰ ਨਾ ਕਰਵਾਉਣ ਵਾਲੇ ਐਨ. ਆਰ. ਆਈ. ਲਾੜਿਆਂ ਦੇ ਪਾਸਪੋਰਟ ਹੋਣਗੇ ਜ਼ਬਤ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਪ੍ਰਵਾਸੀ ਭਾਰਤੀ (ਐਨ. ਆਰ. ਆਈ.) ਲਾੜਿਆਂ ਵਲੋਂ ਭਾਰਤੀ ਲੜਕੀਆਂ ਨਾਲ ਵਿਆਹ ਕਰਵਾ ਕੇ ਧੋਖਾਧੜੀ ਕਰਨ ਦੇ ਮਾਮਲਿਆਂ ਖ਼ਿਲਾਫ਼ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ 'ਚ ਇਕ ਬਿੱਲ ਪੇਸ਼ ਕੀਤਾ, ਜਿਸ ਤਹਿਤ ਐਨ. ਆਰ. ਆਈ. ਲਾੜਿਆਂ ਨੂੰ 30 ...

ਪੂਰੀ ਖ਼ਬਰ »

10 ਫ਼ੀਸਦੀ ਰਾਖਵਾਂਕਰਨ ਸਬੰਧੀ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਨੋਟਿਸ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਜਨਰਲ ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਸਰਕਾਰ ਵਲੋਂ ਸਿੱਖਿਆ ਤੇ ਨੌਕਰੀਆਂ 'ਚ 10 ਫ਼ੀਸਦੀ ਰਾਖਵਾਂਕਰਨ ਦੇਣ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ ਜਵਾਬ ਮੰਗਿਆ ਹੈ। ਚੀਫ਼ ਜਸਟਿਸ ਰੰਜਨ ...

ਪੂਰੀ ਖ਼ਬਰ »

ਭਾਰਤ-ਤਿੱਬਤ ਸਰਹੱਦ 'ਤੇ ਚੀਨ ਨੇ ਵਧਾਈ ਹਲਚਲ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਚੀਨ ਦੀ ਸਰਹੱਦ 'ਤੇ ਚੀਨੀ ਸੈਨਿਕਾਂ ਵਲੋਂ ਹਲਚਲ ਵਧਾ ਦਿੱਤੇ ਜਾਣ ਕਾਰਨ ਅਤੇ ਘੁਸਪੈਠ ਨੂੰ ਰੋਕਣ ਲਈ ਇੰਡੋ-ਤਿੱਬਤ ਬਾਰਡਰ ਪੁਲਿਸ ਬਲ (ਆਈ. ਟੀ. ਬੀ. ਪੀ.) ਨੇ ਗ੍ਰਹਿ ਮੰਤਰਾਲੇ ਨੂੰ ਜਲਦ 9 ਹੋਰ ...

ਪੂਰੀ ਖ਼ਬਰ »

ਸੰਸਦੀ ਕਮੇਟੀ ਵਲੋਂ ਟਵਿੱਟਰ ਦਾ ਸੀ. ਈ. ਓ. 25 ਨੂੰ ਤਲਬ

ਨਵੀਂ ਦਿੱਲੀ, 11 ਫਰਵਰੀ (ਏਜੰਸੀਆਂ)-ਟਵਿੱਟਰ ਇੰਡੀਆ ਦੇ ਪ੍ਰਤੀਨਿਧੀਆਂ ਨੂੰ ਨਾਲ ਲੈ ਕੇ ਟਵਿੱਟਰ ਦੀ ਇਕ ਟੀਮ ਸੰਸਦ ਪਹੁੰਚ ਗਈ ਹੈ। ਇਸ ਟੀਮ ਨੇ ਅੱਜ ਸੰਸਦੀ ਕਮੇਟੀ ਆਈ. ਟੀ. ਦੇ ਸਾਹਮਣੇ ਪੇਸ਼ ਹੋਣਾ ਸੀ, ਹਾਲਾਂਕਿ ਸੰਸਦੀ ਕਮੇਟੀ ਨੇ ਟਵਿੱਟਰ ਪ੍ਰਤੀਨਿਧੀਆਂ ਨੂੰ ਮਿਲਣ ...

ਪੂਰੀ ਖ਼ਬਰ »

ਪੁਣਛ 'ਚ ਪਾਕਿ ਫ਼ੌਜ ਵਲੋਂ ਗੋਲੀਬਾਰੀ

ਸ੍ਰੀਨਗਰ, 11 ਫਰਵਰੀ (ਮਨਜੀਤ ਸਿੰਘ)- ਕੁਝ ਦਿਨ ਖਾਮੋਸ਼ੀ ਰਹਿਣ ਬਾਅਦ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿ ਫੌਜ ਨੇ ਮੁੜ ਗੋਲੀਬਾਰੀ ਦੀ ਉਲੰਘਣਾ ਕੀਤੀ। ਰੱਖਿਆ ਬੁਲਾਰੇ ਅਨੁਸਾਰ ਪਾਕਿਸਤਾਨੀ ਫ਼ੌਜ ਨੇ ਸੋਮਵਾਰ ਸਵੇਰੇ 10 ਵਜੇ ਪੁਣਛ ਦੇ ਕੀਰਨੀ ...

ਪੂਰੀ ਖ਼ਬਰ »

ਪੰਜਾਬ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ

ਲੁਧਿਆਣਾ, 11 ਫ਼ਰਵਰੀ (ਪੁਨੀਤ ਬਾਵਾ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ-2019 ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਤਹਿਤ ਅੱਜ ਲੁਧਿਆਣਾ ਦੇ ਬੱਚਤ ਭਵਨ 'ਚ ਪੰਜਾਬ ਦੇ 13 ਲੋਕ ਸਭਾ ...

ਪੂਰੀ ਖ਼ਬਰ »

ਮੋਦੀ ਅੱਜ ਹਰਿਆਣਾ ਦੌਰੇ 'ਤੇ

ਚੰਡੀਗੜ੍ਹ, 11 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ 'ਚ ਸ੍ਰੀਮਦਭਗਵਤ ਗੀਤਾ ਦੀ ਜਨਮ ਥਾਂ ਅਤੇ ਸ੍ਰੀ ਕ੍ਰਿਸ਼ਨ ਦੀ ਕਰਮ ਥਾਂ ਕੁਰੂਕਸ਼ੇਤਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸਵੱਛਤਾ ਦਾ ਇਕ ਨਵਾਂ ਸੰਦੇਸ਼ ਦੇਣਗੇ। ਸੂਬੇ 'ਚ ਆਪਣੀ ਤਰ੍ਹਾਂ ਦਾ ਪਹਿਲਾ ...

ਪੂਰੀ ਖ਼ਬਰ »

ਸ਼ਾਰਦਾ ਚਿੱਟ ਫ਼ੰਡ ਘੁਟਾਲਾ

ਸੁਪਰੀਮ ਕੋਰਟ ਨੇ ਸੀ.ਬੀ.ਆਈ. ਜਾਂਚ ਦੀ ਨਿਗਰਾਨੀ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 11 ਫਰਵਰੀ (ਏਜੰਸੀਆਂ)-ਸੁਪਰੀਮ ਕੋਰਟ ਨੇ ਪੱਛਮੀ ਬੰਗਾਲ 'ਚ ਸ਼ਾਰਦਾ ਚਿੱਟ ਫ਼ੰਡ ਘੁਟਾਲੇ ਦੀ ਸੀ.ਬੀ.ਆਈ. ਜਾਂਚ ਦੀ ਨਿਗਰਾਨੀ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੇ ਕੁਝ ਨਿਵੇਸ਼ਕਾਂ ਦੀ ਪਟੀਸ਼ਨ ਨੂੰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਲਾਊਡ ਸਪੀਕਰਾਂ ਸਬੰਧੀ ਬੰਗਾਲ ਭਾਜਪਾ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਸੁਪਰੀਮ ਕੋਰਟ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੱਛਮੀ ਬੰਗਾਲ ਇਕਾਈ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ 'ਚ ਪ੍ਰੀਖਿਆਵਾਂ ਕਾਰਨ ਫਰਵਰੀ ਤੇ ਮਾਰਚ 'ਚ ਰੈਲੀਆਂ ਦੌਰਾਨ ਲਾਊਡ ...

ਪੂਰੀ ਖ਼ਬਰ »

ਲੋਕ ਸਭਾ 'ਚ ਹੰਗਾਮੇ ਦੌਰਾਨ ਅੰਤ੍ਰਿਮ ਬਜਟ ਪਾਸ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਲੋਕ ਸਭਾ 'ਚ ਅੱਜ ਸੋਮਵਾਰ ਨੂੰ ਦਿਨ ਭਰ ਚੱਲੀ ਚਰਚਾ ਬਾਅਦ ਵਿੱਤੀ ਸਾਲ 2019-20 ਲਈ ਅੰਤ੍ਰਿਮ ਬਜਟ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਸਦਨ 'ਚ ਹੰਗਾਮੇ ਦੇ ਵਿਚਾਲੇ ਜ਼ੁਬਾਨੀ ਵੋਟਾਂ ਨਾਲ ਵਿੱਤੀ ਬਿੱਲ ਪੇਸ਼ ਕੀਤਾ। ...

ਪੂਰੀ ਖ਼ਬਰ »

ਸਕੂਲਾਂ 'ਚ ਸਾਈਕਲ ਵੰਡਣ ਤੋਂ ਵੀ ਡਰਨ ਲੱਗੇ ਮੰਤਰੀ ਅਤੇ ਵਿਧਾਇਕ

ਮਾਈ ਭਾਗੋ ਸਕੀਮ ਤਹਿਤ ਵੰਡੇ ਜਾਣੇ ਹਨ 1 ਲੱਖ 38 ਹਜ਼ਾਰ ਸਾਈਕਲ

ਦਵਿੰਦਰ ਪਾਲ ਸਿੰਘ ਫ਼ਾਜ਼ਿਲਕਾ, 11 ਫਰਵਰੀ-ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤੀ ਮਾਈ ਭਾਗੋ ਸਕੀਮ ਤਹਿਤ ਕਾਂਗਰਸੀ ਮੰਤਰੀ ਤੇ ਵਿਧਾਇਕ ਅਧਿਆਪਕਾਂ ਦੇ ਗੁੱਸੇ ਕਾਰਨ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ ਕਰਨ ਤੋਂ ...

ਪੂਰੀ ਖ਼ਬਰ »

ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜੇ ਲਈ ਨਾਇਡੂ ਵਲੋਂ ਦਿੱਲੀ 'ਚ ਭੁੱਖ ਹੜਤਾਲ

ਨਵੀਂ ਦਿੱਲੀ, 11 ਫਰਵਰੀ (ਜਗਤਾਰ ਸਿੰਘ)-ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਤੇ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਵਲੋਂ ਦਿੱਲੀ ਦੇ ਆਂਧਰਾ ਭਵਨ ਵਿਖੇ ਇਕ ਦਿਨ ਦੀ ਭੁੱਖ ਹੜਤਾਲ ਕੀਤੀ। ...

ਪੂਰੀ ਖ਼ਬਰ »

2030 ਤੱਕ ਭਾਰਤ ਬਣ ਸਕਦਾ ਹੈ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਅਰਥ ਵਿਵਸਥਾ-ਮੋਦੀ

ਗਰੇਟਰ ਨੋਇਡਾ (ਯੂ. ਪੀ.), 11 ਫਰਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਰੋਸਾ ਜ਼ਾਹਿਰ ਕੀਤਾ ਕਿ ਭਾਰਤ ਦੁਨੀਆ ਦੀ ਤੇਜ਼ੀ ਨਾਲ ਤਰੱਕੀ ਕਰਨ ਵਾਲੀ ਅਰਥਵਿਵਸਥਾ ਬਣਿਆਂ ਰਹੇਗਾ ਅਤੇ 2030 ਤੱਕ ਇਹ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ...

ਪੂਰੀ ਖ਼ਬਰ »

ਪਿਛਲੇ ਸਾਢੇ 4 ਸਾਲਾਂ ਦੇ ਵਿਕਾਸ ਦਾ ਲਾਭ ਦੇਸ਼ ਦੇ 95 ਫ਼ੀਸਦੀ ਲੋਕਾਂ ਨੂੰ ਹੋਇਆ-ਚੰਦੂਮਾਜਰਾ

ਨਵੀਂ ਦਿੱਲੀ, 11 ਫਰਵਰੀ (ਬਲਵਿੰਦਰ ਸਿੰਘ ਸੋਢੀ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਨਰਲ ਬਜਟ 'ਤੇ ਬੋਲਦਿਆਂ ਮੋਦੀ ਸਰਕਾਰ ਦੇ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਛੋਟੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਘੱਟ ਗਿਣਤੀ ਦੀ ਪਰਿਭਾਸ਼ਾ ਤੈਅ ਕਰਨ ਲਈ ਦਿੱਤਾ ਤਿੰਨ ਮਹੀਨਿਆਂ ਦਾ ਸਮਾਂ

ਨਵੀਂ ਦਿੱਲੀ, 11 ਫਰਵਰੀ (ਜਗਤਾਰ ਸਿੰਘ)-'ਘੱਟ ਗਿਣਤੀ' ਦੀ ਪਰਿਭਾਸ਼ਾ ਤੇ 'ਘੱਟ ਗਿਣਤੀਆਂ' ਦੀ ਪਛਾਣ ਦੇ ਦਿਸ਼ਾ-ਨਿਰਦੇਸ਼ ਤੈਅ ਕਰਨ ਦੀ ਮੰਗ ਸਬੰਧੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੌਮੀ ਘੱਟ ਗਿਣਤੀ ਕਮਿਸ਼ਨ (ਐਨ.ਸੀ.ਐਮ.) ਨੂੰ ਤਿੰਨ ਮਹੀਨੇ ਅੰਦਰ 'ਘੱਟ ਗਿਣਤੀ' ਦੀ ਪਰਿਭਾਸ਼ਾ ਤੈਅ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਅਕਸ਼ੈ ਪਾਤਰ ਪ੍ਰੋਗਰਾਮ 'ਚ ਬੱਚਿਆਂ ਨੂੰ ਪਰੋਸੀ 3 ਅਰਬਵੀਂ ਥਾਲੀ

ਬ੍ਰਿੰਦਾਵਨ, 11 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਬ੍ਰਿੰਦਾਵਨ 'ਚ ਅਕਸ਼ੈ ਪਾਤਰ ਫਾਊਂਡੇਸ਼ਨ ਦੇ ਪ੍ਰੋਗਰਾਮ 'ਚ ਸਕੂਲੀ ਬੱਚਿਆਂ ਨੂੰ ਖਾਣਾ ਪਰੋਸਿਆ। ਇਸ ਭੋਜਨ ਨੂੰ ਸ਼ਹਿਰ 'ਚ ਸਥਿਤ ਸੰਸਥਾ ਦੀ ਅਤਿ ਆਧੁਨਿਕ ਰਸੋਈ 'ਚ ਤਿਆਰ ਕੀਤਾ ਗਿਆ। ਇਸ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਬਣਾਉਣ ਦੇ ਦੋਸ਼ 'ਚ ਪਿਉ-ਪੁੱਤਰ ਗ੍ਰਿਫ਼ਤਾਰ

ਦੇਹਰਾਦੂਨ/ਹਰਿਦੁਆਰ, 11 ਫਰਵਰੀ (ਏਜੰਸੀ)-ਜ਼ਹਿਰੀਲੀ ਸ਼ਰਾਬ, ਜਿਸ ਦੇ ਪੀਣ ਨਾਲ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ 70 ਲੋਕਾਂ ਦੀ ਮੌਤ ਹੋ ਗਈ, ਨੂੰ ਕਥਿਤ ਤੌਰ 'ਤੇ ਬਣਾਉਣ ਵਾਲੇ ਵਿਅਕਤੀ ਅਤੇ ਉਸ ਦੇ ਪੁੱਤਰ ਨੂੰ ਸੋਮਵਾਰ ਨੂੰ ਹਰਿਦੁਆਰ ਜ਼ਿਲ੍ਹੇ ਦੇ ਝਬਰੇਰਾ ਖੇਤਰ ਤੋਂ ...

ਪੂਰੀ ਖ਼ਬਰ »

ਦਿੱਲੀ 'ਚ 20 ਹਜ਼ਾਰ ਕਰੋੜ ਦੇ ਹਵਾਲਾ ਰਾਸ਼ੀ ਮਾਮਲੇ ਦਾ ਪਰਦਾਫ਼ਾਸ਼

ਨਵੀਂ ਦਿੱਲੀ, 11 ਫਰਵਰੀ (ਏਜੰਸੀਆਂ)-ਆਮਦਨ ਕਰ ਵਿਭਾਗ ਨੇ ਅੱਜ ਹਵਾਲਾ ਕਾਰੋਬਾਰ ਦੇ ਇਕ ਗਿਰੋਹ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਗਿਰੋਹ ਰਾਸ਼ਟਰੀ ਰਾਜਧਾਨੀ 'ਚ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਹਵਾਲਾ ਮਾਮਲੇ ਦਾ ਇਕ ਗਿਰੋਹ ਚਲਾ ਰਿਹਾ ਸੀ। ਵਿਭਾਗ ਦੇ ਅਧਿਕਾਰਕ ...

ਪੂਰੀ ਖ਼ਬਰ »

ਅੱਜ ਈ.ਡੀ. ਸਾਹਮਣੇ ਪੇਸ਼ ਹੋਣਗੇ ਰਾਬਰਟ ਵਾਡਰਾ

ਨਵੀਂ ਦਿੱਲੀ/ਜੈਪੁਰ, 11 ਫਰਵਰੀ (ਏਜੰਸੀ)-ਬੀਕਾਨੇਰ 'ਚ ਕਥਿਤ ਜ਼ਮੀਨ ਘੁਟਾਲੇ ਦੇ ਮਾਮਲੇ 'ਚ ਰਾਬਰਟ ਵਾਡਰਾ ਈ.ਡੀ. ਸਾਹਮਣੇ ਜੈਪੁਰ 'ਚ ਮੰਗਲਵਾਰ ਨੂੰ ਪੇਸ਼ ਹੋ ਸਕਦੇ ਹਨ। ਵਾਡਰਾ ਦੀ ਮਾਂ ਵੀ ਉਸ ਨਾਲ ਕੇਂਦਰੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋ ਸਕਦੀ ਹੈ। ਦੋਵੇਂ ਮਾਂ-ਪੁੱਤ ...

ਪੂਰੀ ਖ਼ਬਰ »

ਫੇਸਬੁੱਕ ਨੇ ਭਾਰਤ 'ਚ ਤੱਥਾਂ ਦੀ ਜਾਂਚ ਦਾ ਨੈੱਟਵਰਕ ਵਧਾਇਆ

ਨਵੀਂ ਦਿੱਲੀ, 11 ਫਰਵਰੀ (ਪੀ. ਟੀ. ਆਈ.)-ਫੇਸਬੁੱਕ ਨੇ ਅੱਜ ਕਿਹਾ ਕਿ ਉਸ ਨੇ ਭਾਰਤ ਵਿਚ ਤੱਥਾਂ ਦੀ ਜਾਂਚ ਕਰਨ ਦਾ ਆਪਣਾ ਪ੍ਰੋਗਰਾਮ ਤੀਸਰੀ ਧਿਰ ਤੱਕ ਵਧਾ ਦਿੱਤਾ ਹੈ ਅਤੇ ਇਸ ਨੇ ਆਪਣੇ ਨੈੱਟਵਰਕ ਵਿਚ ਇੰਡੀਆ ਟੂਡੇ ਗਰੁੱਪ, ਫੈਕਟਲੀ ਅਤੇ ਫੈਕਟ ਕਰੇਸੈਂਡੋ ਵਰਗੇ ਨਾਵਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX