ਤਾਜਾ ਖ਼ਬਰਾਂ


ਜਲੰਧਰ ਦੇ ਸ਼ਿਵ ਨਗਰ 'ਚ ਦੇਰ ਰਾਤ ਚੱਲੀ ਗੋਲੀ , ਇਕ ਜ਼ਖ਼ਮੀ
. . .  about 6 hours ago
ਗੁਲਾਬ ਦੇਵੀ ਰੋਡ 'ਤੇ ਅਕਟਿਵਾ ਸਵਾਰ ਤੋਂ ਲੁੱਟੇ 2 ਲੱਖ
. . .  1 day ago
ਜਲੰਧਰ , 23 ਜੁਲਾਈ -ਗੁਲਾਬ ਦੇਵੀ ਰੋਡ 'ਤੇ ਅਕਟਿਵਾ 'ਤੇ ਜਾ ਰਹੇ 60 ਸਾਲਾ ਵਿਅਕਤੀ ਤੋਂ 2 ਮੋਟਰ ਸਾਈਕਲ ਸਵਾਰਾਂ ਨੇ 2 ਲੱਖ ਲੁੱਟ ਲਏ ।ਇਹ ਵਿਅਕਤੀ ਮੈਡੀਕਲ ਸ਼ਾਪ ਤੋਂ ਘਰ ਜਾ ਰਿਹਾ ...
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਨੇ ਰਾਜਪਾਲ ਵੈਜੂਭਾਈ ਨੂੰ ਸੌਂਪਿਆ ਅਸਤੀਫ਼ਾ
. . .  1 day ago
ਕਰਨਾਟਕਾ ਸਿਆਸੀ ਸੰਕਟ : ਬੰਗਲੁਰੂ ਦੇ ਰਾਜਭਵਨ ਪੁੱਜੇ ਕੁਮਾਰਸਵਾਮੀ
. . .  1 day ago
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ, ਵਿਰੋਧ 'ਚ 105 ਤੇ ਸਮਰਥਨ ਵਿਚ ਪਏ 99 ਵੋਟ
. . .  1 day ago
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ, ਵਿਰੋਧ 'ਚ 105 ਤੇ ਸਮਰਥਨ ਵਿਚ ਪਏ...
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਦੇ ਭਾਸ਼ਣ ਮਗਰੋਂ ਵਿਧਾਨ ਸਭਾ ਵਿਚ ਵਿਸ਼ਵਾਸ ਮਤ 'ਤੇ ਵੋਟਿੰਗ
. . .  1 day ago
ਬਿਜਲੀ ਮੁਲਾਜ਼ਮਾਂ ਕੋਲੋਂ ਲੱਖਾਂ ਰੁਪਏ ਲੁੱਟੇ, ਕੈਸ਼ੀਅਰ ਬੁਰੀ ਤਰ੍ਹਾਂ ਜ਼ਖਮੀ
. . .  1 day ago
ਅਟਾਰੀ/ ਖਾਸਾ, 23 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ, ਪੰਨੂੰ) - ਹਰ ਰੋਜ਼ ਦੀ ਤਰ੍ਹਾਂ ਬੈਂਕ ਵਿਚ ਰਕਮ ਜਮ੍ਹਾਂ ਕਰਾਉਣ ਜਾ ਰਹੇ ਖਾਸਾ ਬਿਜਲੀ ਘਰ ਦੇ ਮੁਲਾਜ਼ਮਾਂ ਪਾਸੋਂ ਅਣਪਛਾਤੇ ਲੁਟੇਰੇ ਲਗਭਗ 3 ਲੱਖ 68 ਹਜ਼ਾਰ ਰੁਪਏ ਦੀ ਰਕਮ ਲੁੱਟ ਕੇ ਫ਼ਰਾਰ ਹੋਣ ਵਿੱਚ ਕਾਮਯਾਬ...
ਵਿਜੀਲੈਂਸ ਵਲੋਂ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
. . .  1 day ago
ਢਿਲਵਾਂ, 23 ਜੁਲਾਈ (ਪ੍ਰਵੀਨ/ਸੁਖੀਜਾ/ਪਲਵਿੰਦਰ) - ਵਿਜੀਲੈਂਸ ਵਿਭਾਗ ਵਲੋਂ ਅੱਜ ਡੀ.ਐਸ.ਪੀ. ਕਰਮਵੀਰ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਸਬ-ਤਹਿਸੀਲ ਢਿਲਵਾਂ ਵਿਖੇ 8 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਪਟਵਾਰੀ ਸਮੇਤ ਇਕ ਔਰਤ ਨੂੰ ਰੰਗੇ ਹੱਥੀ ਕਾਬੂ...
ਭਾਰਤ ਦੀ 2020 ਵਿਚ ਆਰਥਿਕ ਦਰ 7.2 ਫੀਸਦੀ ਰਹੇਗੀ - ਅੰਤਰਰਾਸ਼ਟਰੀ ਮੁਦਰਾ ਫ਼ੰਡ
. . .  1 day ago
ਨਵੀਂ ਦਿੱਲੀ, 23 ਜੁਲਾਈ - ਅੰਤਰਰਾਸ਼ਟਰੀ ਮੁਦਰਾ ਫ਼ੰਡ ਵਲੋਂ ਕਿਹਾ ਗਿਆ ਹੈ ਕਿ 2019 ਵਿਚ ਵਿਸ਼ਵ ਦੀ ਵਿਕਾਸ ਦਰ 3.2 ਫੀਸਦੀ ਰਹੇਗੀ ਤੇ 2020 ਵਿਚ ਇਹ ਦਰ ਵੱਧ ਕੇ 3.5 ਫੀਸਦੀ ਹੋ ਜਾਵੇਗੀ ਅਤੇ ਉੱਥੇ ਹੀ, ਭਾਰਤ ਦਾ ਆਰਥਿਕ ਵਿਕਾਸ 2019 ਵਿਚ 7 ਫੀਸਦੀ ਰਹੇਗਾ
ਸ੍ਰੀ ਮੁਕਤਸਰ ਸਾਹਿਬ: ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 23 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਲਾਗਲੇ ਇਕ ਪਿੰਡ ਵਿਚ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਮੀਂਦਾਰ ਘਰਾਣੇ ਨਾਲ ਸਬੰਧਿਤ ਨੌਜਵਾਨ ਨਸ਼ੇ...
ਪਿੰਡ ਵਾਸੀਆਂ ਨੇ ਪੁਲਿਸ ਪਾਰਟੀ ਨੂੰ ਬਣਾਇਆ ਬੰਧਕ
. . .  1 day ago
ਪਠਾਨਕੋਟ, 23 ਜੁਲਾਈ (ਚੌਹਾਨ) - ਥਾਣਾ ਡਮਟਾਲ ਅਧੀਨ ਪੈਂਦੇ ਪਿੰਡ ਛੰਨੀ ਬੇਲੀ ਵਿਖੇ ਪੰਜਾਬ ਦੇ ਭੋਗਪੁਰ ਤੋਂ ਕਿਸੇ ਮਾਮਲੇ ਵਿਚ ਛਾਪੇਮਾਰੀ ਕਰਨ ਆਈ ਪੰਜਾਬ ਪੁਲਿਸ ਟੀਮ ਨੂੰ ਪਿੰਡ ਵਾਸੀਆਂ ਨੇ ਬੰਧਕ ਬਣਾ ਲਿਆ ਤੇ ਉਨ੍ਹਾਂ ਦੇ ਹਥਿਆਰ ਕਥਿਤ ਰੂਪ ਵਿਚ ਖੋਹ ਲਏ ਤੇ...
ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸੰਸਦ 'ਚ ਪਹੁੰਚਿਆ 'ਖ਼ਾਸ ਦੋਸਤ', ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
. . .  1 day ago
ਨਵੀਂ ਦਿੱਲੀ, 23 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪਿਆਰੇ ਬੱਚੇ ਨਾਲ ਆਪਣੀਆਂ ਤਸੀਵਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਨਾਲ ਉਨ੍ਹ ਨੇ ਲਿਖਿਆ ਸੀ, ''ਅੱਜ ਸੰਸਦ 'ਚ ਇੱਕ ਬੇਹੱਦ ਖ਼ਾਸ ਦੋਸਤ ਮੈਨੂੰ ਮਿਲਣ...
ਭੇਦਭਰੀ ਹਾਲਤ 'ਚ ਬੱਚਿਆਂ ਦੇ ਗੁੰਮ ਹੋਣ ਦਾ ਮਾਮਲਾ : ਇਲਾਕਾ ਵਾਸੀਆਂ ਨੇ ਲਾਇਆ ਸੜਕ 'ਤੇ ਜਾਮ
. . .  1 day ago
ਰਾਜਪੁਰਾ, 23 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਸ਼ਾਮ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ ਸਨ। ਇਸ ਮਾਮਲੇ ਨੂੰ ਲੈ ਕੇ ਹੁਣ ਇਲਾਕਾ ਵਾਸੀਆਂ ਨੇ ਰਾਜਪੁਰਾ-ਪਟਿਆਲਾ ਹਾਈਵੇਅ 'ਤੇ ਗੰਡਾ ਨਰਵਾਣਾ ਬਰਾਂਚ...
ਰਿਸ਼ਵਤ ਲੈਂਦਿਆਂ ਏ. ਐੱਸ. ਆਈ. ਰੰਗੇ ਹੱਥੀਂ ਕਾਬੂ
. . .  1 day ago
ਮੋਗਾ, 23 ਜੁਲਾਈ- ਮੋਗਾ 'ਚ ਵਿਜੀਲੈਂਸ ਬਿਊਰੋ ਵਲੋਂ ਅੱਜ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਏ. ਐੱਸ. ਆਈ. ਗੁਰਪ੍ਰੀਤ ਸਿੰਘ ਧਰਮਕੋਟ ਵਿਖੇ ਥਾਣੇ 'ਚ...
ਸਿਰਸਾ ਵਲੋਂ ਸਰਨਾ ਨੂੰ ਦਿੱਲੀ ਕਮੇਟੀ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਦੀ ਅਪੀਲ
. . .  1 day ago
ਜਲੰਧਰ, 23 ਜੁਲਾਈ (ਮੇਜਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਸਨਿਮਰ ਬੇਨਤੀ ਕੀਤੀ ਹੈ ਕਿ ਉਹ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਵਲੋਂ ਦਿੱਲੀ ਤੋਂ...
ਬੌਰਿਸ ਜੌਹਨਸਨ ਹੋਣਗੇ ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ
. . .  1 day ago
ਬੇਅਦਬੀ ਮਾਮਲੇ 'ਚ ਅਦਾਲਤ ਵਲੋਂ ਤਿੰਨ ਸ਼ਿਕਾਇਤਕਰਤਾਵਾਂ ਦੀ ਅਰਜ਼ੀ ਮਨਜ਼ੂਰ
. . .  1 day ago
11ਵੇਂ ਦਿਨ ਹੋਇਆ ਚੱਕ ਜਵਾਹਰੇਵਾਲਾ ਗੋਲੀਕਾਂਡ ਦੇ ਮ੍ਰਿਤਕਾਂ ਦਾ ਅੰਤਿਮ ਸਸਕਾਰ
. . .  1 day ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਦਸ਼ਾਹਪੁਰ ਦਾ ਦੌਰਾ
. . .  1 day ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550

ਪਹਿਲਾ ਸਫ਼ਾ

ਪ੍ਰਿਅੰਕਾ ਵਲੋਂ ਲਖਨਊ 'ਚ ਵਿਸ਼ਾਲ ਰੋਡ ਸ਼ੋਅ

* ਥਾਂ-ਥਾਂ ਭਰਵਾਂ ਸਵਾਗਤ * ਮੋਦੀ ਸਰਕਾਰ ਵਿਰੁੱਧ ਲੱਗੇ ਨਾਅਰੇ

ਲਖਨਊ, 11 ਫਰਵਰੀ (ਏਜੰਸੀ)-ਕਾਂਗਰਸ ਦੀ ਜਨਰਲ ਸਕੱਤਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਦੇ ਤੌਰ 'ਤੇ ਪ੍ਰਿਅੰਕਾ ਗਾਂਧੀ ਵਾਡਰਾ ਪਹਿਲੀ ਵਾਰ ਲਖਨਊ ਪੁੱਜੀ ਅਤੇ ਰੋਡ ਸ਼ੋਅ ਕੀਤਾ। ਇਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਦੇ ...

ਪੂਰੀ ਖ਼ਬਰ »

ਲੁਧਿਆਣਾ ਨੇੜੇ ਕੁੜੀ ਨਾਲ ਸਮੂਹਿਕ ਜਬਰ ਜਨਾਹ ਸ਼ਿਕਾਇਤ ਕਰਨ 'ਤੇ ਵੀ ਨਹੀਂ ਪਹੁੰਚੀ ਪੁਲਿਸ

* ਦੋਸਤ ਨਾਲ ਜਾਂਦਿਆਂ 10-12 ਜਣਿਆਂ ਨੇ ਕੀਤਾ ਸੀ ਅਗਵਾ * ਥਾਣੇਦਾਰ ਮੁਅੱਤਲ

ਮੁੱਲਾਂਪੁਰ-ਦਾਖਾ, 11 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਮਾਡਲ ਥਾਣਾ ਦਾਖਾ ਇਲਾਕੇ 'ਚ ਬੀਤੀ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇਸ ਸਮੇਂ ਦੌਰਾਨ ਜਦੋਂ ਪੀੜਤ ਲੜਕੀ ਅਤੇ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ

ਚੰਡੀਗੜ੍ਹ, 11 ਫਰਵਰੀ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਕੱਲ੍ਹ ਸਵੇਰੇ ਰਾਜਪਾਲ ਪੰਜਾਬ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋ ਜਾਵੇਗਾ। ਸੰਸਦੀ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਇਸ ਬਜਟ ਇਜਲਾਸ ਤੋਂ ਵੱਖ-ਵੱਖ ਵਰਗਾਂ ਨੂੰ ਵੱਡੀਆਂ ਆਸਾਂ ...

ਪੂਰੀ ਖ਼ਬਰ »

ਗਹਿਲੋਤ ਨੂੰ ਗੱਲਬਾਤ ਲਈ ਰੇਲਵੇ ਲਾਈਨਾਂ 'ਤੇ ਬੁਲਾਉਣ ਲਈ ਅੜੇ ਗੁੱਜਰ ਨੇਤਾ

ਜੈਪੁਰ, 11 ਫਰਵਰੀ (ਏਜੰਸੀ)-ਰਾਜਸਥਾਨ 'ਚ ਗੁੱਜਰਾਂ ਦਾ ਰਾਖਵੇਂਕਰਨ ਲਈ ਅੰਦੋਲਨ ਸੋਮਵਾਰ ਚੌਥੇ ਦਿਨ ਵੀ ਜਾਰੀ ਰਿਹਾ। ਗੁੱਜਰ ਨੇਤਾ ਮੁੰਬਈ-ਪੁਣੇ ਰੇਲਵੇ ਲਾਈਨਾਂ 'ਤੇ ਧਰਨਾ ਲਗਾ ਕੇ ਬੈਠੇ ਹੋਏ ਹਨ, ਜਿਸ ਕਾਰਨ ਕਈ ਪ੍ਰਮੁੱਖ ਰੇਲ ਗੱਡੀਆਂ ਰੱਦ ਕਰ ਦਿੱਤੀਆ ਗਈਆਂ ਜਾਂ ...

ਪੂਰੀ ਖ਼ਬਰ »

ਸਰਕਾਰ ਰਾਫੇਲ ਸੌਦੇ ਬਾਰੇ 'ਕੈਗ' ਰਿਪੋਰਟ ਅੱਜ ਸੰਸਦ 'ਚ ਪੇਸ਼ ਕਰੇਗੀ

ਨਵੀਂ ਦਿੱਲੀ, 11 ਫਰਵਰੀ (ਪੀ. ਟੀ. ਆਈ.)-ਸਰਕਾਰ ਦੀ ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ਜਿਸ ਨਾਲ ਵੱਡਾ ਸਿਆਸੀ ਵਿਵਾਦ ਛਿੜਿਆ ਹੋਇਆ ਹੈ ਬਾਰੇ ਕੰਪਟ੍ਰੋਲਰ ਤੇ ਆਡੀਟਰ ਜਨਰਲ (ਕੈਗ) ਦੀ ਰਿਪੋਰਟ ਕੱਲ੍ਹ ਨੂੰ ਸੰਸਦ ਵਿਚ ਪੇਸ਼ ਕਰਨ ਦਾ ਪ੍ਰੋਗਰਾਮ ਹੈ। ਸਰਕਾਰ ਦਾ ਫਰੈਂਚ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ ਬਣਿਆ ਇੰਮੀਗ੍ਰੇਸ਼ਨ ਕੇਂਦਰ

ਨਵੀਂ ਦਿੱਲੀ, 11 ਫਰਵਰੀ (ਪੀ. ਟੀ. ਆਈ.)-ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ ਡੇਰਾ ਬਾਬਾ ਨਾਨਕ ਵਿਖੇ ਜ਼ਮੀਨੀ ਚੌਕੀ ਜਿਸ ਰਾਹੀਂ ਸ਼ਰਧਾਲੂ ਪਾਕਿਸਤਾਨ 'ਚ ਕਰਤਾਰਪੁਰ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਜਾ ਤੇ ਆ ਸਕਣਗੇ, ਨੂੰ ਅਧਿਕਾਰਤ ਇਮੀਗ੍ਰੇਸ਼ਨ ਚੈੱਕ ਪੁਆਇੰਟ ...

ਪੂਰੀ ਖ਼ਬਰ »

30 ਦਿਨਾਂ 'ਚ ਵਿਆਹ ਰਜਿਸਟਰ ਨਾ ਕਰਵਾਉਣ ਵਾਲੇ ਐਨ. ਆਰ. ਆਈ. ਲਾੜਿਆਂ ਦੇ ਪਾਸਪੋਰਟ ਹੋਣਗੇ ਜ਼ਬਤ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਪ੍ਰਵਾਸੀ ਭਾਰਤੀ (ਐਨ. ਆਰ. ਆਈ.) ਲਾੜਿਆਂ ਵਲੋਂ ਭਾਰਤੀ ਲੜਕੀਆਂ ਨਾਲ ਵਿਆਹ ਕਰਵਾ ਕੇ ਧੋਖਾਧੜੀ ਕਰਨ ਦੇ ਮਾਮਲਿਆਂ ਖ਼ਿਲਾਫ਼ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ 'ਚ ਇਕ ਬਿੱਲ ਪੇਸ਼ ਕੀਤਾ, ਜਿਸ ਤਹਿਤ ਐਨ. ਆਰ. ਆਈ. ਲਾੜਿਆਂ ਨੂੰ 30 ...

ਪੂਰੀ ਖ਼ਬਰ »

10 ਫ਼ੀਸਦੀ ਰਾਖਵਾਂਕਰਨ ਸਬੰਧੀ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਨੋਟਿਸ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਜਨਰਲ ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਸਰਕਾਰ ਵਲੋਂ ਸਿੱਖਿਆ ਤੇ ਨੌਕਰੀਆਂ 'ਚ 10 ਫ਼ੀਸਦੀ ਰਾਖਵਾਂਕਰਨ ਦੇਣ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ ਜਵਾਬ ਮੰਗਿਆ ਹੈ। ਚੀਫ਼ ਜਸਟਿਸ ਰੰਜਨ ...

ਪੂਰੀ ਖ਼ਬਰ »

ਭਾਰਤ-ਤਿੱਬਤ ਸਰਹੱਦ 'ਤੇ ਚੀਨ ਨੇ ਵਧਾਈ ਹਲਚਲ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਚੀਨ ਦੀ ਸਰਹੱਦ 'ਤੇ ਚੀਨੀ ਸੈਨਿਕਾਂ ਵਲੋਂ ਹਲਚਲ ਵਧਾ ਦਿੱਤੇ ਜਾਣ ਕਾਰਨ ਅਤੇ ਘੁਸਪੈਠ ਨੂੰ ਰੋਕਣ ਲਈ ਇੰਡੋ-ਤਿੱਬਤ ਬਾਰਡਰ ਪੁਲਿਸ ਬਲ (ਆਈ. ਟੀ. ਬੀ. ਪੀ.) ਨੇ ਗ੍ਰਹਿ ਮੰਤਰਾਲੇ ਨੂੰ ਜਲਦ 9 ਹੋਰ ...

ਪੂਰੀ ਖ਼ਬਰ »

ਸੰਸਦੀ ਕਮੇਟੀ ਵਲੋਂ ਟਵਿੱਟਰ ਦਾ ਸੀ. ਈ. ਓ. 25 ਨੂੰ ਤਲਬ

ਨਵੀਂ ਦਿੱਲੀ, 11 ਫਰਵਰੀ (ਏਜੰਸੀਆਂ)-ਟਵਿੱਟਰ ਇੰਡੀਆ ਦੇ ਪ੍ਰਤੀਨਿਧੀਆਂ ਨੂੰ ਨਾਲ ਲੈ ਕੇ ਟਵਿੱਟਰ ਦੀ ਇਕ ਟੀਮ ਸੰਸਦ ਪਹੁੰਚ ਗਈ ਹੈ। ਇਸ ਟੀਮ ਨੇ ਅੱਜ ਸੰਸਦੀ ਕਮੇਟੀ ਆਈ. ਟੀ. ਦੇ ਸਾਹਮਣੇ ਪੇਸ਼ ਹੋਣਾ ਸੀ, ਹਾਲਾਂਕਿ ਸੰਸਦੀ ਕਮੇਟੀ ਨੇ ਟਵਿੱਟਰ ਪ੍ਰਤੀਨਿਧੀਆਂ ਨੂੰ ਮਿਲਣ ...

ਪੂਰੀ ਖ਼ਬਰ »

ਪੁਣਛ 'ਚ ਪਾਕਿ ਫ਼ੌਜ ਵਲੋਂ ਗੋਲੀਬਾਰੀ

ਸ੍ਰੀਨਗਰ, 11 ਫਰਵਰੀ (ਮਨਜੀਤ ਸਿੰਘ)- ਕੁਝ ਦਿਨ ਖਾਮੋਸ਼ੀ ਰਹਿਣ ਬਾਅਦ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿ ਫੌਜ ਨੇ ਮੁੜ ਗੋਲੀਬਾਰੀ ਦੀ ਉਲੰਘਣਾ ਕੀਤੀ। ਰੱਖਿਆ ਬੁਲਾਰੇ ਅਨੁਸਾਰ ਪਾਕਿਸਤਾਨੀ ਫ਼ੌਜ ਨੇ ਸੋਮਵਾਰ ਸਵੇਰੇ 10 ਵਜੇ ਪੁਣਛ ਦੇ ਕੀਰਨੀ ...

ਪੂਰੀ ਖ਼ਬਰ »

ਪੰਜਾਬ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ

ਲੁਧਿਆਣਾ, 11 ਫ਼ਰਵਰੀ (ਪੁਨੀਤ ਬਾਵਾ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ-2019 ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਤਹਿਤ ਅੱਜ ਲੁਧਿਆਣਾ ਦੇ ਬੱਚਤ ਭਵਨ 'ਚ ਪੰਜਾਬ ਦੇ 13 ਲੋਕ ਸਭਾ ...

ਪੂਰੀ ਖ਼ਬਰ »

ਮੋਦੀ ਅੱਜ ਹਰਿਆਣਾ ਦੌਰੇ 'ਤੇ

ਚੰਡੀਗੜ੍ਹ, 11 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ 'ਚ ਸ੍ਰੀਮਦਭਗਵਤ ਗੀਤਾ ਦੀ ਜਨਮ ਥਾਂ ਅਤੇ ਸ੍ਰੀ ਕ੍ਰਿਸ਼ਨ ਦੀ ਕਰਮ ਥਾਂ ਕੁਰੂਕਸ਼ੇਤਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸਵੱਛਤਾ ਦਾ ਇਕ ਨਵਾਂ ਸੰਦੇਸ਼ ਦੇਣਗੇ। ਸੂਬੇ 'ਚ ਆਪਣੀ ਤਰ੍ਹਾਂ ਦਾ ਪਹਿਲਾ ...

ਪੂਰੀ ਖ਼ਬਰ »

ਸ਼ਾਰਦਾ ਚਿੱਟ ਫ਼ੰਡ ਘੁਟਾਲਾ

ਸੁਪਰੀਮ ਕੋਰਟ ਨੇ ਸੀ.ਬੀ.ਆਈ. ਜਾਂਚ ਦੀ ਨਿਗਰਾਨੀ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 11 ਫਰਵਰੀ (ਏਜੰਸੀਆਂ)-ਸੁਪਰੀਮ ਕੋਰਟ ਨੇ ਪੱਛਮੀ ਬੰਗਾਲ 'ਚ ਸ਼ਾਰਦਾ ਚਿੱਟ ਫ਼ੰਡ ਘੁਟਾਲੇ ਦੀ ਸੀ.ਬੀ.ਆਈ. ਜਾਂਚ ਦੀ ਨਿਗਰਾਨੀ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੇ ਕੁਝ ਨਿਵੇਸ਼ਕਾਂ ਦੀ ਪਟੀਸ਼ਨ ਨੂੰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਲਾਊਡ ਸਪੀਕਰਾਂ ਸਬੰਧੀ ਬੰਗਾਲ ਭਾਜਪਾ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਸੁਪਰੀਮ ਕੋਰਟ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੱਛਮੀ ਬੰਗਾਲ ਇਕਾਈ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ 'ਚ ਪ੍ਰੀਖਿਆਵਾਂ ਕਾਰਨ ਫਰਵਰੀ ਤੇ ਮਾਰਚ 'ਚ ਰੈਲੀਆਂ ਦੌਰਾਨ ਲਾਊਡ ...

ਪੂਰੀ ਖ਼ਬਰ »

ਲੋਕ ਸਭਾ 'ਚ ਹੰਗਾਮੇ ਦੌਰਾਨ ਅੰਤ੍ਰਿਮ ਬਜਟ ਪਾਸ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਲੋਕ ਸਭਾ 'ਚ ਅੱਜ ਸੋਮਵਾਰ ਨੂੰ ਦਿਨ ਭਰ ਚੱਲੀ ਚਰਚਾ ਬਾਅਦ ਵਿੱਤੀ ਸਾਲ 2019-20 ਲਈ ਅੰਤ੍ਰਿਮ ਬਜਟ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਸਦਨ 'ਚ ਹੰਗਾਮੇ ਦੇ ਵਿਚਾਲੇ ਜ਼ੁਬਾਨੀ ਵੋਟਾਂ ਨਾਲ ਵਿੱਤੀ ਬਿੱਲ ਪੇਸ਼ ਕੀਤਾ। ...

ਪੂਰੀ ਖ਼ਬਰ »

ਸਕੂਲਾਂ 'ਚ ਸਾਈਕਲ ਵੰਡਣ ਤੋਂ ਵੀ ਡਰਨ ਲੱਗੇ ਮੰਤਰੀ ਅਤੇ ਵਿਧਾਇਕ

ਮਾਈ ਭਾਗੋ ਸਕੀਮ ਤਹਿਤ ਵੰਡੇ ਜਾਣੇ ਹਨ 1 ਲੱਖ 38 ਹਜ਼ਾਰ ਸਾਈਕਲ

ਦਵਿੰਦਰ ਪਾਲ ਸਿੰਘ ਫ਼ਾਜ਼ਿਲਕਾ, 11 ਫਰਵਰੀ-ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤੀ ਮਾਈ ਭਾਗੋ ਸਕੀਮ ਤਹਿਤ ਕਾਂਗਰਸੀ ਮੰਤਰੀ ਤੇ ਵਿਧਾਇਕ ਅਧਿਆਪਕਾਂ ਦੇ ਗੁੱਸੇ ਕਾਰਨ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ ਕਰਨ ਤੋਂ ...

ਪੂਰੀ ਖ਼ਬਰ »

ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜੇ ਲਈ ਨਾਇਡੂ ਵਲੋਂ ਦਿੱਲੀ 'ਚ ਭੁੱਖ ਹੜਤਾਲ

ਨਵੀਂ ਦਿੱਲੀ, 11 ਫਰਵਰੀ (ਜਗਤਾਰ ਸਿੰਘ)-ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਤੇ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਵਲੋਂ ਦਿੱਲੀ ਦੇ ਆਂਧਰਾ ਭਵਨ ਵਿਖੇ ਇਕ ਦਿਨ ਦੀ ਭੁੱਖ ਹੜਤਾਲ ਕੀਤੀ। ...

ਪੂਰੀ ਖ਼ਬਰ »

2030 ਤੱਕ ਭਾਰਤ ਬਣ ਸਕਦਾ ਹੈ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਅਰਥ ਵਿਵਸਥਾ-ਮੋਦੀ

ਗਰੇਟਰ ਨੋਇਡਾ (ਯੂ. ਪੀ.), 11 ਫਰਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਰੋਸਾ ਜ਼ਾਹਿਰ ਕੀਤਾ ਕਿ ਭਾਰਤ ਦੁਨੀਆ ਦੀ ਤੇਜ਼ੀ ਨਾਲ ਤਰੱਕੀ ਕਰਨ ਵਾਲੀ ਅਰਥਵਿਵਸਥਾ ਬਣਿਆਂ ਰਹੇਗਾ ਅਤੇ 2030 ਤੱਕ ਇਹ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ...

ਪੂਰੀ ਖ਼ਬਰ »

ਪਿਛਲੇ ਸਾਢੇ 4 ਸਾਲਾਂ ਦੇ ਵਿਕਾਸ ਦਾ ਲਾਭ ਦੇਸ਼ ਦੇ 95 ਫ਼ੀਸਦੀ ਲੋਕਾਂ ਨੂੰ ਹੋਇਆ-ਚੰਦੂਮਾਜਰਾ

ਨਵੀਂ ਦਿੱਲੀ, 11 ਫਰਵਰੀ (ਬਲਵਿੰਦਰ ਸਿੰਘ ਸੋਢੀ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਨਰਲ ਬਜਟ 'ਤੇ ਬੋਲਦਿਆਂ ਮੋਦੀ ਸਰਕਾਰ ਦੇ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਛੋਟੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਘੱਟ ਗਿਣਤੀ ਦੀ ਪਰਿਭਾਸ਼ਾ ਤੈਅ ਕਰਨ ਲਈ ਦਿੱਤਾ ਤਿੰਨ ਮਹੀਨਿਆਂ ਦਾ ਸਮਾਂ

ਨਵੀਂ ਦਿੱਲੀ, 11 ਫਰਵਰੀ (ਜਗਤਾਰ ਸਿੰਘ)-'ਘੱਟ ਗਿਣਤੀ' ਦੀ ਪਰਿਭਾਸ਼ਾ ਤੇ 'ਘੱਟ ਗਿਣਤੀਆਂ' ਦੀ ਪਛਾਣ ਦੇ ਦਿਸ਼ਾ-ਨਿਰਦੇਸ਼ ਤੈਅ ਕਰਨ ਦੀ ਮੰਗ ਸਬੰਧੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੌਮੀ ਘੱਟ ਗਿਣਤੀ ਕਮਿਸ਼ਨ (ਐਨ.ਸੀ.ਐਮ.) ਨੂੰ ਤਿੰਨ ਮਹੀਨੇ ਅੰਦਰ 'ਘੱਟ ਗਿਣਤੀ' ਦੀ ਪਰਿਭਾਸ਼ਾ ਤੈਅ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਅਕਸ਼ੈ ਪਾਤਰ ਪ੍ਰੋਗਰਾਮ 'ਚ ਬੱਚਿਆਂ ਨੂੰ ਪਰੋਸੀ 3 ਅਰਬਵੀਂ ਥਾਲੀ

ਬ੍ਰਿੰਦਾਵਨ, 11 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਬ੍ਰਿੰਦਾਵਨ 'ਚ ਅਕਸ਼ੈ ਪਾਤਰ ਫਾਊਂਡੇਸ਼ਨ ਦੇ ਪ੍ਰੋਗਰਾਮ 'ਚ ਸਕੂਲੀ ਬੱਚਿਆਂ ਨੂੰ ਖਾਣਾ ਪਰੋਸਿਆ। ਇਸ ਭੋਜਨ ਨੂੰ ਸ਼ਹਿਰ 'ਚ ਸਥਿਤ ਸੰਸਥਾ ਦੀ ਅਤਿ ਆਧੁਨਿਕ ਰਸੋਈ 'ਚ ਤਿਆਰ ਕੀਤਾ ਗਿਆ। ਇਸ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਬਣਾਉਣ ਦੇ ਦੋਸ਼ 'ਚ ਪਿਉ-ਪੁੱਤਰ ਗ੍ਰਿਫ਼ਤਾਰ

ਦੇਹਰਾਦੂਨ/ਹਰਿਦੁਆਰ, 11 ਫਰਵਰੀ (ਏਜੰਸੀ)-ਜ਼ਹਿਰੀਲੀ ਸ਼ਰਾਬ, ਜਿਸ ਦੇ ਪੀਣ ਨਾਲ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ 70 ਲੋਕਾਂ ਦੀ ਮੌਤ ਹੋ ਗਈ, ਨੂੰ ਕਥਿਤ ਤੌਰ 'ਤੇ ਬਣਾਉਣ ਵਾਲੇ ਵਿਅਕਤੀ ਅਤੇ ਉਸ ਦੇ ਪੁੱਤਰ ਨੂੰ ਸੋਮਵਾਰ ਨੂੰ ਹਰਿਦੁਆਰ ਜ਼ਿਲ੍ਹੇ ਦੇ ਝਬਰੇਰਾ ਖੇਤਰ ਤੋਂ ...

ਪੂਰੀ ਖ਼ਬਰ »

ਦਿੱਲੀ 'ਚ 20 ਹਜ਼ਾਰ ਕਰੋੜ ਦੇ ਹਵਾਲਾ ਰਾਸ਼ੀ ਮਾਮਲੇ ਦਾ ਪਰਦਾਫ਼ਾਸ਼

ਨਵੀਂ ਦਿੱਲੀ, 11 ਫਰਵਰੀ (ਏਜੰਸੀਆਂ)-ਆਮਦਨ ਕਰ ਵਿਭਾਗ ਨੇ ਅੱਜ ਹਵਾਲਾ ਕਾਰੋਬਾਰ ਦੇ ਇਕ ਗਿਰੋਹ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਗਿਰੋਹ ਰਾਸ਼ਟਰੀ ਰਾਜਧਾਨੀ 'ਚ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਹਵਾਲਾ ਮਾਮਲੇ ਦਾ ਇਕ ਗਿਰੋਹ ਚਲਾ ਰਿਹਾ ਸੀ। ਵਿਭਾਗ ਦੇ ਅਧਿਕਾਰਕ ...

ਪੂਰੀ ਖ਼ਬਰ »

ਅੱਜ ਈ.ਡੀ. ਸਾਹਮਣੇ ਪੇਸ਼ ਹੋਣਗੇ ਰਾਬਰਟ ਵਾਡਰਾ

ਨਵੀਂ ਦਿੱਲੀ/ਜੈਪੁਰ, 11 ਫਰਵਰੀ (ਏਜੰਸੀ)-ਬੀਕਾਨੇਰ 'ਚ ਕਥਿਤ ਜ਼ਮੀਨ ਘੁਟਾਲੇ ਦੇ ਮਾਮਲੇ 'ਚ ਰਾਬਰਟ ਵਾਡਰਾ ਈ.ਡੀ. ਸਾਹਮਣੇ ਜੈਪੁਰ 'ਚ ਮੰਗਲਵਾਰ ਨੂੰ ਪੇਸ਼ ਹੋ ਸਕਦੇ ਹਨ। ਵਾਡਰਾ ਦੀ ਮਾਂ ਵੀ ਉਸ ਨਾਲ ਕੇਂਦਰੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋ ਸਕਦੀ ਹੈ। ਦੋਵੇਂ ਮਾਂ-ਪੁੱਤ ...

ਪੂਰੀ ਖ਼ਬਰ »

ਫੇਸਬੁੱਕ ਨੇ ਭਾਰਤ 'ਚ ਤੱਥਾਂ ਦੀ ਜਾਂਚ ਦਾ ਨੈੱਟਵਰਕ ਵਧਾਇਆ

ਨਵੀਂ ਦਿੱਲੀ, 11 ਫਰਵਰੀ (ਪੀ. ਟੀ. ਆਈ.)-ਫੇਸਬੁੱਕ ਨੇ ਅੱਜ ਕਿਹਾ ਕਿ ਉਸ ਨੇ ਭਾਰਤ ਵਿਚ ਤੱਥਾਂ ਦੀ ਜਾਂਚ ਕਰਨ ਦਾ ਆਪਣਾ ਪ੍ਰੋਗਰਾਮ ਤੀਸਰੀ ਧਿਰ ਤੱਕ ਵਧਾ ਦਿੱਤਾ ਹੈ ਅਤੇ ਇਸ ਨੇ ਆਪਣੇ ਨੈੱਟਵਰਕ ਵਿਚ ਇੰਡੀਆ ਟੂਡੇ ਗਰੁੱਪ, ਫੈਕਟਲੀ ਅਤੇ ਫੈਕਟ ਕਰੇਸੈਂਡੋ ਵਰਗੇ ਨਾਵਾਂ ਨੂੰ ਸ਼ਾਮਿਲ ਕੀਤਾ ਹੈ ਕਿਉਂਕਿ ਸੋਸ਼ਲ ਨੈੱਟਵਰਕਿੰਗ ਗਰੁੱਪ ਇਸ ਸਾਲ ਦੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੇ ਪਲੇਟਫਾਰਮ 'ਤੇ ਫਰਜ਼ੀ ਖ਼ਬਰਾਂ ਫੈਲਾਉਣ ਤੋਂ ਰੋਕਣ ਲਈ ਤਤਪਰ ਹੈ। ਸਮੱਗਰੀਆਂ ਦਾ ਨਿਰੀਖਣ ਕਰਨ ਤੋਂ ਇਲਾਵਾ ਅਮਰੀਕੀ ਕੰਪਨੀ ਨੇ ਸ਼ਨਾਖਤ 'ਚ ਮਦਦ ਅਤੇ ਗਲਤ ਜਾਣਕਾਰੀ ਫੈਲਾਉਣ ਦੇ ਖਿਲਾਫ ਕਾਰਵਾਈ ਲਈ ਚੈਕਰਾਂ ਨੂੰ ਤਸਵੀਰਾਂ ਅਤੇ ਵੀਡੀਓਜ਼ ਦਾ ਨਿਰੀਖਣ ਕਰਨ ਦੇ ਹਥਿਆਰਾਂ ਨਾਲ ਵੀ ਲੈਸ ਕੀਤਾ ਹੈ। ਇਹ ਜਾਣਕਾਰੀ ਫੇਸਬੁੱਕ ਨੇ ਇਕ ਬਿਆਨ ਵਿਚ ਦਿੱਤੀ ਹੈ।


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX