ਤਾਜਾ ਖ਼ਬਰਾਂ


ਡੋਡਿਆਂ ਦੀ ਖੇਤੀ ਕਰਨ ਵਾਲਾ ਆਇਆ ਪੁਲਿਸ ਦੇ ਅੜਿੱਕੇ
. . .  7 minutes ago
ਮਲੋਟ, 23 ਮਾਰਚ (ਗੁਰਮੀਤ ਸਿੰਘ ਮੱਕੜ)- ਸਥਾਨਕ ਥਾਣਾ ਸਦਰ ਪੁਲਿਸ ਨੇ ਖੇਤ 'ਚ ਬੀਜੀ ਹੋਈ ਡੋਡਿਆਂ ਦੀ ਫ਼ਸਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਕਤ ਵਿਅਕਤੀ ਕੋਲੋਂ ਬੀਜੀ ਹੋਈ ਡੋਡਿਆਂ ਦੀ ਫ਼ਸਲ ਦੇ 2 ਕੁਇੰਟਲ, 30 ਕਿਲੋਗ੍ਰਾਮ ਪੌਦੇ...
ਭਗਵੰਤ ਮਾਨ ਨੇ ਹਰਸਿਮਰਤ ਬਾਦਲ ਨੂੰ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਦਿੱਤੀ ਚੁਣੌਤੀ
. . .  15 minutes ago
ਬੰਗਾ, 23 ਮਾਰਚ (ਜਸਬੀਰ ਸਿੰਘ ਨੂਰਪੁਰ)- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਲੋਕ ਅਕਾਲੀ,ਭਾਜਪਾ ਅਤੇ ਕਾਂਗਰਸ ਪਾਰਟੀਆਂ ਕੋਲੋਂ ਬਦਲਾ ਲੈਣ ਲਈ ਉਤਾਵਲੇ ਹਨ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ...
ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸਿਜਦਾ
. . .  8 minutes ago
ਬੰਗਾ, 23 ਮਾਰਚ (ਜਸਬੀਰ ਸਿੰਘ ਨੂਰਪੁਰ)- ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਵੱਖ-ਵੱਖ ਆਗੂਆਂ ਨੇ ਖਟਕੜ ਕਲਾਂ ਪਹੁੰਚ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਇਨ੍ਹਾਂ 'ਚ ਆਗੂਆਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਅਕਾਲੀ ਆਗੂ ਅਤੇ ਸੰਸਦ...
ਝਾਰਖੰਡ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਤਿੰਨ ਦੀ ਮੌਤ, 18 ਜ਼ਖ਼ਮੀ
. . .  about 1 hour ago
ਰਾਂਚੀ, 23 ਮਾਰਚ- ਝਾਰਖੰਡ ਦੇ ਸਰਾਏਕੇਲਾ-ਖਰਸਬਾਨ ਜ਼ਿਲ੍ਹੇ 'ਚ ਅੱਜ ਇੱਕ ਵੈਨ ਦੇ ਖੱਡ 'ਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 18 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ ਇੱਕ ਔਰਤ ਵੀ ਸ਼ਾਮਲ ਹੈ। ਹਾਦਸੇ ਸੰਬੰਧੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ...
ਅੰਮ੍ਰਿਤਸਰ 'ਚ ਨੌਜਵਾਨਾਂ ਨੇ ਨਿਵੇਕਲੇ ਢੰਗ ਨਾਲ ਮਨਾਇਆ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 1 hour ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ 'ਚ ਅੱਜ ਸ਼ਹੀਦ ਭਗਤ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਵੱਖ-ਵੱਖ ਜਥੇਬੰਦੀਆਂ ਵਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹੇ ਦੀ 'ਸ਼ਹੀਦ ਭਗਤ ਸਿੰਘ ਨੌਜਵਾਨ ਸਭਾ' ਨੇ ਨਿਵੇਕਲੇ ਢੰਗ ਨਾਲ...
ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ
. . .  about 2 hours ago
ਨਵੀਂ ਦਿੱਲੀ, 23 ਮਾਰਚ - ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ...
3 ਪਿਸਤੌਲਾਂ, ਡਰੱਗ ਮਨੀ ਤੇ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਗ੍ਰਿਫ਼ਤਾਰ
. . .  about 2 hours ago
ਜਲੰਧਰ, 23 ਮਾਰਚ - ਜਲੰਧਰ ਪੁਲਿਸ ਨੇ ਦੋ ਵੱਖ ਵੱਖ ਥਾਵਾਂ ਤੋਂ 3 ਪਿਸਤੌਲਾਂ, 13 ਜਿੰਦਾ ਕਾਰਤੂਸਾਂ, ਇੱਕ ਕਾਰ, 1 ਲੱਖ 5 ਹਜ਼ਾਰ ਦੀ ਡਰੱਗ ਮਨੀ ਅਤੇ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ...
ਕਰਮਬੀਰ ਸਿੰਘ ਹੋਣਗੇ ਦੇਸ਼ ਦੇ ਅਗਲੇ ਜਲ ਸੈਨਾ ਮੁਖੀ
. . .  about 2 hours ago
ਨਵੀਂ ਦਿੱਲੀ, 23 ਮਾਰਚ- ਭਾਰਤੀ ਜਲ ਸੈਨਾ ਲਈ ਸਰਕਾਰ ਨੇ ਅਗਲੇ ਮੁਖੀ ਦੇ ਨਾਂ ਐਲਾਨ ਕਰ ਦਿੱਤਾ ਹੈ। ਵਾਇਸ ਐਡਮਿਰਲ ਕਰਮਬੀਰ ਸਿੰਘ ਦੇਸ਼ ਦੇ ਅਗਲੇ ਜਲ ਸੈਨਾ ਮੁਖੀ ਹੋਣਗੇ। ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ 31 ਮਈ, 2019 ਨੂੰ ਸੇਵਾ...
ਸ੍ਰੀ ਦਰਬਾਰ ਵਿਖੇ ਸ਼ੁਰੂ ਹੋਈ ਸੋਨੇ ਦੀ ਧੁਆਈ ਦੀ ਕਾਰ ਸੇਵਾ
. . .  about 2 hours ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਦੇ ਮੁਖੀ ਭਾਈ ਮਹਿੰਦਰ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਸੇਵਾ ਦੀ ਆਰੰਭਤਾ ਮੌਕੇ...
ਅਫ਼ਗ਼ਾਨਿਸਤਾਨ 'ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ
. . .  about 3 hours ago
ਕਾਬੁਲ, 23 ਮਾਰਚ- ਅਫ਼ਗ਼ਾਨਿਸਤਾਨ ਦੇ ਦੱਖਣੀ ਸੂਬੇ ਹੇਲਮੰਡ 'ਚ ਅੱਜ ਹੋਏ ਦੋ ਜ਼ਬਰਦਸਤ ਧਮਾਕਿਆਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਦੇ ਲਸ਼ਕਰ ਗਾਹ ਸ਼ਹਿਰ ਦੇ ਇੱਕ ਸਟੇਡੀਅਮ 'ਚ...
ਬਿਹਾਰ 'ਚ ਐੱਨ. ਡੀ. ਏ. ਵਲੋਂ ਉਮੀਦਵਾਰਾਂ ਦਾ ਐਲਾਨ, ਪਟਨਾ ਸਾਹਿਬ ਤੋਂ ਕੱਟਿਆ ਗਿਆ ਸ਼ਤਰੂਘਨ ਸਿਨਹਾ ਦਾ ਪੱਤਾ
. . .  about 3 hours ago
ਪਟਨਾ, 23 ਮਾਰਚ- ਬਿਹਾਰ 'ਚ ਐੱਨ. ਡੀ. ਏ. ਨੇ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬੇ 'ਚ ਭਾਜਪਾ ਇੰਚਾਰਜ ਭੁਪਿੰਦਰ ਯਾਦਵ ਨੇ ਭਾਜਪਾ, ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਅਤੇ ਲੋਕ ਜਨਸ਼ਕਤੀ ਪਾਰਟੀ (ਐੱਲ. ਜੇ. ਪੀ.) ਦੇ 39...
ਪੰਜਾਬ 'ਚ ਥਾਂ-ਥਾਂ ਮਨਾਇਆ ਜਾ ਰਿਹਾ ਹੈ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 4 hours ago
ਸੰਗਰੂਰ, 23 ਮਾਰਚ (ਧੀਰਜ ਪਸ਼ੋਰੀਆ)- ਪੰਜਾਬ 'ਚ ਅੱਜ ਥਾਂ-ਥਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਲੋਕਾਂ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀਆਂ...
ਪਠਾਨਕੋਟ 'ਚ ਪੁਲਿਸ ਨੇ ਹਿਰਾਸਤ 'ਚ ਲਏ ਪੰਜ ਕਸ਼ਮੀਰੀ
. . .  about 4 hours ago
ਪਠਾਨਕੋਟ, 23 ਮਾਰਚ (ਚੌਹਾਨ)- ਪਠਾਨਕੋਟ ਦੇ ਮਮੂੰਨ 'ਚ ਪੁਲਿਸ ਨੇ ਅੱਜ ਪੰਜ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਪੰਜੇ ਸ਼ੱਕੀ ਜੰਮੂ-ਕਸ਼ਮੀਰ ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਹ ਪੰਜੇ ਸ਼ੱਕੀ...
ਦੁਬਈ ਤੋਂ ਪਰਤੇ ਨੌਜਵਾਨ ਦਾ ਕਤਲ, ਘਰ ਦੇ ਕੋਲੋਂ ਮਿਲੀ ਲਾਸ਼
. . .  about 4 hours ago
ਮੋਗਾ, 23 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਸਥਾਨਕ ਸ਼ਹਿਰ ਦੇ ਮੁਹੱਲਾ ਸੰਧੂਆਂ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੇ ਸਵੇਰੇ ਘਰਾਂ ਕੋਲ ਲੱਗੀਆਂ ਰੂੜ੍ਹੀਆਂ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਦੇਖੀ। ਮ੍ਰਿਤਕ ਦੀ ਪਹਿਚਾਣ 33 ਸਾਲਾ...
ਜੰਮੂ-ਕਸ਼ਮੀਰ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ
. . .  about 4 hours ago
ਸ੍ਰੀਨਗਰ, 23 ਮਾਰਚ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਸੰਬੰਧੀ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਜ਼ਿਲ੍ਹੇ ਦੇ ਗਨਡੋਹ ਇਲਾਕੇ ਦੇ ਥਾਥਰੀ ਰੋਡ 'ਤੇ ਜਾ ਰਿਹਾ ਇੱਕ ਟਰੱਕ ਪਹਾੜੀ ਤੋਂ ਚਟਾਨਾਂ ਡਿੱਗਣ...
ਚੀਨ ਕੈਮੀਕਲ ਪਲਾਂਟ 'ਚ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 64
. . .  1 minute ago
ਭਾਰਤ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪਿਨਾਕੀ ਘੋਸ਼, ਰਾਸ਼ਟਰਪਤੀ ਨੇ ਚੁਕਾਈ ਸਹੁੰ
. . .  about 5 hours ago
ਹਾਈਵੇਅ 'ਤੇ ਸੈਲਾਨੀਆਂ ਨਾਲ ਭਰੀ ਬੱਸ 'ਚ ਲੱਗੀ ਭਿਆਨਕ ਅੱਗ, ਜਿੰਦਾ ਝੁਲਸੇ 26 ਲੋਕ
. . .  about 5 hours ago
ਦੋ ਟਰੱਕਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਤਿੰਨ ਲੋਕਾਂ ਦੀ ਮੌਤ
. . .  about 6 hours ago
ਇੰਦੌਰ 'ਚ ਸਵਾਈਨ ਫਲੂ ਕਾਰਨ 41 ਮੌਤਾਂ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਜਗਰਾਓਂ

ਕੈਪਟਨ ਸਰਕਾਰ ਨੇ ਹੱਕ ਮੰਗਦੇ ਅਧਿਆਪਕਾਂ ਨੂੰ ਕੁੱਟਿਆ-ਸੁਖਬੀਰ

ਜਗਰਾਉਂ, 11 ਫਰਵਰੀ (ਗੁਰਦੀਪ ਸਿੰਘ ਮਲਕ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਜਗਰਾਉਂ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਤੇ ਸੂਬੇ 'ਚ ਅਕਾਲੀ ਦਲ ਦੀ ਮਜਬੂਤੀ ਲਈ ਇਕੱਲੇ-ਇਕੱਲੇ ਵਰਕਰ ਤੋਂ ਸੁਝਾਅ ...

ਪੂਰੀ ਖ਼ਬਰ »

¸ ਸੁਖਬੀਰ ਦਾ ਨਵਾਂ ਪੈਤੜਾਂ ¸ ਅਕਾਲੀਆਂ ਨਾਲ ਜੱਫ਼ੀਆਂ ਤੇ ਫ਼ੋਟੋ ਖਿਚਵਾਉਣ ਦਾ ਦੌਰ

ਜਗਰਾਉਂ, 11 ਫਰਵਰੀ (ਜੋਗਿੰਦਰ ਸਿੰਘ, ਗੁਰਦੀਪ ਸਿੰਘ ਮਲਕ)-ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ 'ਕੈਪਟਨ ਹਲਕੇ 'ਚ' ਪ੍ਰੋਗਰਾਮ ਦੀ ਤਰਜ 'ਤੇ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ...

ਪੂਰੀ ਖ਼ਬਰ »

ਬਾਬਾ ਹਜ਼ਰਤ ਮੁਹੰਮਦ ਦੀ ਦਰਗਾਹ ਚਕਰ 'ਚ ਸੱਭਿਆਚਾਰਕ ਮੇਲਾ 14 ਨੂੰ

ਹਠੂਰ, 11 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਬਾਬਾ ਹਜ਼ਰਤ ਮੁਹੰਮਦ ਦਰਗਾਹ ਯਾਦਗਾਰੀ ਟਰੱਸਟ ਪਿੰਡ ਚਕਰ-ਲੱਖਾ ਵਲੋਂ ਬਾਬਾ ਹਜ਼ਰਤ ਮੁਹੰਮਦ ਦੀ ਦਰਗਾਹ 'ਤੇ 19ਵਾਂ ਸੱਭਿਆਚਾਰਕ ਮੇਲਾ 14 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਮੇਲੇ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ 'ਚ ...

ਪੂਰੀ ਖ਼ਬਰ »

ਪਿੰਡ ਭੈਣੀ ਬੜਿੰਗਾਂ ਵਿਖੇ 7ਵਾਂ ਸਮੂਹਿਕ ਵਿਆਹ ਸਮਾਗਮ ਤੇ ਗੁਰਮਤਿ ਸਮਾਗਮ 2 ਤੇ 3 ਮਾਰਚ ਨੂੰ

ਰਾਏਕੋਟ, 11 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਭੈਣੀ ਬੜਿੰਗਾਂ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਐੱਨ. ਆਰ. ਆਈਜ਼ ਵੀਰਾਂ ਦੇ ਸਹਿਯੋਗ ਨਾਲ 7ਵਾਂ ਕੰਨਿਆ ਦਾਨ ਅਤੇ ਗੁਰਮਤਿ ਵਿਚਾਰ ਸਮਾਗਮ 2 ਅਤੇ 3 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ...

ਪੂਰੀ ਖ਼ਬਰ »

ਸਿੱਧਵਾਂ ਬੇਟ ਦੇ ਸਾਰੇ ਫੀਡਰ 10 ਤੋਂ 2 ਵਜੇ ਤੱਕ ਬੰਦ

ਸਿੱਧਵਾਂ ਬੇਟ, 11 ਫਰਵਰੀ (ਸਲੇਮਪੁਰੀ)-ਵੰਡ ਉਪ ਮੰਡਲ ਸਿੱਧਵਾਂ ਬੇਟ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਜਗਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਜ਼ਰੂਰੀ ਕਾਰਨਾਂ ਕਰਕੇ 66 ਕੇ.ਵੀ. ਗਰਿੱਡ ਸਿੱਧਵਾਂ ਬੇਟ ਤੋਂ ਨਿਕਲਣ ਵਾਲੇ ਸਾਰੇ ਸ਼ਹਿਰੀ ਤੇ ਦਿਹਾਤੀ ...

ਪੂਰੀ ਖ਼ਬਰ »

ਪੇਂਡੂ ਸਿਹਤ ਫਾਰਮਾਸਿਸਟਾਂ ਵਲੋਂ ਪੰਚਾਇਤ ਮੰਤਰੀ ਦੀ ਰਿਹਾਇਸ਼ ਕਾਦੀਆਂ ਵਿਖੇ ਹੱਲਾ ਬੋਲ ਰੈਲੀ- 16 ਨੂੰ

ਬੀਜਾ, 11 ਫਰਵਰੀ (ਰਣਧੀਰ ਸਿੰਘ ਧੀਰਾ)-ਪੰਜਾਬ ਭਰ 'ਚ ਜ਼ਿਲ੍ਹਾ ਪ੍ਰੀਸ਼ਦ ਅਧੀਨ ਠੇਕੇ 'ਤੇ ਕੰਮ ਕਰਦੇ ਪੇਂਡੂ ਸਿਹਤ ਫਾਰਮਾਸਿਸਟਾਂ ਨੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਨਾ ਕੀਤੇ ਜਾਣ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਕੀਤੀ ਜਾ ਵਾਅਦਾ ਿਖ਼ਲਾਫ਼ੀ ਦੇ ਿਖ਼ਲਾਫ਼ 16 ...

ਪੂਰੀ ਖ਼ਬਰ »

ਆਪਣੀ 'ਭੁੱਖ' ਮਿਟਾਉਣ ਲਈ ਕਈ ਪਾਪੜ ਵੇਲਦਾ ਕੈਮਰੇ 'ਚ ਕੈਦ ਹੋਇਆ ਪੁਲਿਸੀਆ

ਜਗਰਾਉਂ, 11 ਫਰਵਰੀ (ਜੋਗਿੰਦਰ ਸਿੰਘ)-ਇਕ ਪੁਲਿਸੀਆ ਆਪਣੀ 'ਭੁੱਖ' ਮਿਟਾਉਣ ਲਈ ਅੱਜ ਕਈ ਪਾਪੜ ਵੇਲਦਾ ਵੀਡੀਓ ਕੈਮਰੇ 'ਚ ਕੈਦ ਹੋ ਗਿਆ | ਹੋਇਆ ਇੰਝ ਕਿ ਖਾਕੀ ਵਰਦੀ ਦੇ ਰੋਹਬ ਹੇਠ ਇਹ ਪੁਲਿਸ ਵਾਲਾ ਅਕਸਰ ਹੀ ਸਥਾਨਕ ਬੱਸ ਸਟੈਂਡ ਚੌਕ ਨੇੜੇ ਸਥਿਤ ਇਕ ਛੱਪਰ ਹੇਠ ਚੱਲ ਰਹੇ ...

ਪੂਰੀ ਖ਼ਬਰ »

ਖੁਰਾਣਾ ਪਲਾਈਵੁੱਡ ਫੈਕਟਰੀ 'ਚ ਲੱਗੀ ਅੱਗ ਲੱਖਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ

ਹੰਬੜਾਂ, 11 ਫਰਵਰੀ (ਜਗਦੀਸ਼ ਸਿੰਘ ਗਿੱਲ)-ਕਸਬਾ ਹੰਬੜਾਂ ਦੇ ਇੰਡਸਟਰੀ ਏਰੀਆ ਮੁੱਲਾਂਪੁਰ ਰੋਡ 'ਤੇ ਸਥਿਤ ਖੁਰਾਣਾ ਪਲਾਈਵੁੱਡ ਫੈਕਟਰੀ 'ਚ ਅੱਗ ਲੱਗਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਖੁਰਾਣਾ ਫੈਕਟਰੀ ਹੰਬੜਾਂ 'ਚ ਅਚਾਨਕ ਅੱਗ ਲੱਗ ਗਈ | ਜਿਸ ਨੇ ਦੇਖਦੇ ਦੇਖਦੇ ...

ਪੂਰੀ ਖ਼ਬਰ »

ਲੜਕੀ ਨਾਲ ਸਮੂਹਿਕ ਜਬਰ-ਜਨਾਹ ਨੇ ਸਰਕਾਰ ਦੇ ਢਿੱਲੇ ਤੰਤਰ ਦੀ ਪੋਲ ਖੋਲ੍ਹੀ-ਇਯਾਲੀ

ਮੁੱਲਾਂਪੁਰ-ਦਾਖਾ, 11 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਬੀਤੇ ਦਿਨੀਂ ਸਿੱਧਵਾਂ ਬ੍ਰਾਂਚ ਨਹਿਰ 'ਤੇ ਈਸੇਵਾਲ ਨੇੜੇ ਇਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਨੇ ਸਪੱਸ਼ਟ ਕਰ ਦਿੱਤਾ ਕਿ ਸਮਾਜ ਅੰਦਰ ਮਾੜੇ ਅਨਸਰਾਂ ਵਿਰੁੱਧ ਸਰਕਾਰ ਦਾ ਪੁਲਿਸ ਤੰਤਰ ਬੁਰੀ ਤਰ੍ਹਾਂ ਫੇਲ੍ਹ ਹੈ ...

ਪੂਰੀ ਖ਼ਬਰ »

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਥਾਂ-ਥਾਂ ਲੰਗਰਾਂ ਦੀ ਸੇਵਾ ਜਾਰੀ

ਮੁੱਲਾਂਪੁਰ-ਦਾਖਾ, 11 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਮਾਘ ਮਹੀਨਾ, ਬਸੰਤ ਪੰਚਮੀ ਅਤੇ ਹੋਲੇ-ਮਹੱਲੇ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਮੁਖੀ ਸਿੰਘ ਸਾਹਿਬ ਜਥੇਦਾਰ ਨਿਹੰਗ ਬਾਬਾ ਜੋਗਿੰਦਰ ਸਿੰਘ ਜੀ ਦੇ ਆਦੇਸ਼ਾਂ ਨਾਲ ਗੁਰਦੁਆਰਾ ਦਮਦਮਾ ...

ਪੂਰੀ ਖ਼ਬਰ »

ਹਲਕਾ ਗਿੱਲ ਦੇ ਅਕਾਲੀਆਂ ਦੀ ਸੁਖਬੀਰ ਨਾਲ ਮਿਲਣੀ ਅੱਜ ਤਿਆਰੀਆਂ ਮੁਕੰਮਲ-ਸ਼ਿਵਾਲਿਕ

ਇਯਾਲੀ/ਥਰੀਕੇ, 11 ਫਰਵਰੀ (ਰਾਜ ਜੋਸ਼ੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਭਰ ਦੇ ਵਿਧਾਨ ਸਭਾ ਹਲਕਿਆਂ ਅੰਦਰ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੁਲਾਕਾਤ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹਲਕਾ ਗਿੱਲ ਦੇ ...

ਪੂਰੀ ਖ਼ਬਰ »

ਕਾਰ ਤੇ ਬਲੈਰੋ ਦੀ ਟੱਕਰ 'ਚ 4 ਜ਼ਖ਼ਮੀ

ਰਾਏਕੋਟ, 11 ਫਰਵਰੀ (ਬਲਵਿੰਦਰ ਸਿੰਘ ਲਿੱਤਰ, ਸ਼ੁਸੀਲ ਕੁਮਾਰ)-ਰਾਏਕੋਟ-ਜਗਰਾਉਂ ਰੋਡ 'ਤੇ ਅੱਜ ਕਾਰ ਅਤੇ ਬਲੈਰੋ ਗੱਡੀ ਵਿਚਕਾਰ ਟੱਕਰ ਹੋਈ, 4 ਗੰਭੀਰ ਰੂਪ 'ਚ ਜ਼ਖ਼ਮੀ ਹੋਏ | ਜਾਣਕਾਰੀ ਅਨੁਸਾਰ ਬੱਸੀਆਂ ਸਾਇਡ ਵਲੋਂ ਨਵਦੀਪ ਸਿੰਘ ਵਾਸੀ ਰੂਮੀ ਪੀ.ਬੀ.03ਐਚ 1234 ਬਲੈਰੋ ਗੱਡੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਜਗਰਾਉਂ, 11 ਫਰਵਰੀ (ਅਜੀਤ ਸਿੰਘ ਅਖਾੜਾ)-ਜਗਰਾਉਂ ਪੁਲਿਸ ਥਾਣਾ ਸਿਟੀ ਦੇ ਮੁਲਾਜ਼ਮਾਂ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ | ਜਾਣਕਾਰੀ ਅਨੁਸਾਰ ਸ਼ਹਿਰ ਦੇ ਡਿਸਪੋਜ਼ਲ ਰੋਡ 'ਤੇ ਕਰਮਜੀਤ ਸਿੰਘ ਉਰਫ਼ ਕੰਮਾ ਪੱੁਤਰ ਜਸਵੰਤ ਸਿੰਘ ...

ਪੂਰੀ ਖ਼ਬਰ »

ਕਾਰ ਨੇ ਮਾਰੀ ਮੋਟਰਸਾਈਕਲ 'ਚ ਟੱਕਰ, ਇਕ ਜ਼ਖ਼ਮੀ

ਜਗਰਾਉਂ, 11 ਫਰਵਰੀ (ਅਜੀਤ ਸਿੰਘ ਅਖਾੜਾ)- ਜਗਰਾਉਂ-ਸਿੱਧਵਾਂ ਬੇਟ 'ਤੇ ਇਕ ਸਵਿੱਫਟ ਕਾਰ ਵਲੋਂ ਮੋਟਰਸਾਈਕਲ 'ਚ ਟੱਕਰ ਮਾਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਜਗਜੀਤ ਸਿੰਘ ਪੱੁਤਰ ਨਛੱਤਰ ਸਿੰਘ ਵਾਸੀ ਗਿੱਦੜਵਿੰਡੀ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਭਤੀਜਾ ...

ਪੂਰੀ ਖ਼ਬਰ »

ਕਿਸਾਨਾਂ ਦੀ ਸੈਂਕੜੇ ਏਕੜ ਕਣਕ ਤੇ ਆਲੂਆਂ ਦੀ ਫ਼ਸਲ ਗੜੇਮਾਰੀ ਨਾਲ ਹੋਈ ਤਬਾਹ

ਰਾਏਕੋਟ, 11 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪਿਛਲੇ ਦਿਨੀਂ ਰਾਏਕੋਟ ਇਲਾਕੇ ਦੇ ਕਈ ਪਿੰਡਾਂ 'ਚ ਹੋਈ ਭਾਰੀ ਗੜੇਮਾਰੀ ਨਾਲ ਕਿਸਾਨਾਂ ਦੀ ਕਣਕ ਤੇ ਆਲੂਆਂ ਦੀ ਫ਼ਸਲ ਖਰਾਬ ਹੋਈ ਸੀ | ਜਿਸ 'ਤੇ ਅੱਜ ਪੀੜਤ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਮੁਆਵਜ਼ੇ ਲਈ ਗੁਹਾਰ ...

ਪੂਰੀ ਖ਼ਬਰ »

ਹੰਬੜਾਂ ਇਲਾਕੇ ਦੀਆਂ ਪੰਚਾਇਤਾਂ ਵਲੋਂ ਪਿ੍ੰ: ਮੈਡਮ ਸਨੇਹ ਲਤਾ ਸੈਣੀ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ

ਹੰਬੜਾਂ, 11 ਫਰਵਰੀ (ਜਗਦੀਸ਼ ਸਿੰਘ ਗਿੱਲ)-ਸਮੂਹ ਗ੍ਰਾਮ ਪੰਚਾਇਤ ਹੰਬੜਾਂ, ਪੰਚਾਇਤੀ ਰਾਜ ਸਪੋਰਟਸ ਵੈੱਲਫੇਅਰ ਕਲੱਬ ਅਤੇ ਇਲਾਕੇ ਦੀਆਂ ਪੰਚਾਇਤਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ 'ਸਮਾਰਟ' ਸਕੂਲ ਹੰਬੜਾਂ ਦੇ ਪਿ੍ੰਸੀਪਲ ਮੈਡਮ ਸਨੇਹ ਲਤਾ ਸੈਣੀ ਵਲੋਂ ਸਕੂਲ ਦੇ ...

ਪੂਰੀ ਖ਼ਬਰ »

ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਰਾਏਕੋਟ, 11 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸੰਤ ਅਜਾਇਬ ਸਿੰਘ ਖਾਲਸਾ ਪਬਲਿਕ ਸਕੂਲ ਲੰਮਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਬੱਚਿਆਂ ਦੇ ਪਤੰਗ ਬਣਾਉਣ ਮੁਕਾਬਲੇ ਕਰਵਾਏ ਗਏ | ਸੰਸਥਾ ਦੇ ਚੇਅਰਮੈਨ ਡਾ. ਬਲਦੇਵ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਆਖਿਆ ...

ਪੂਰੀ ਖ਼ਬਰ »

ਰੱਤੋਵਾਲ 'ਚ ਲੱਚਰ ਗਾਇਕੀ ਵਿਰੁੱਧ ਆਵਾਜ਼ ਵਿਸ਼ੇ 'ਤੇ ਸੈਮੀਨਾਰ

ਮੁੱਲਾਂਪੁਰ-ਦਾਖਾ, 11 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਲੱਚਰ ਗਾਇਕੀ ਹੋਵੇ ਜਾਂ ਕੋਈ ਹੋਰ ਸਮਾਜਿਕ ਬੁਰਾਈ, ਅਜਿਹਾ ਰੋਕਣ ਲਈ ਜਦ ਕੋਈ ਹਿੰਮਤ ਕਰਕੇ ਕੁਝ ਨਿਵੇਕਲਾ ਕਰਨ ਦੀ ਕੋਸ਼ਿਸ਼ ਕਰਦਾ, ਉਸ ਨੂੰ ਸਹਿਯੋਗ ਦੇਣਾ ਚਾਹੀਦਾ, ਭਾਈ ਘਨੱਈਆ ਜੀ ਸੇਵਾ ਸੁਸਾਇਟੀ ਰੱਤੋਵਾਲ ...

ਪੂਰੀ ਖ਼ਬਰ »

ਸਾਇੰਸ ਕਾਲਜ ਜਗਰਾਉਂ ਨੇ ਸੜਕ ਸੁਰੱਖਿਆ ਹਫ਼ਤਾ ਮਨਾਇਆ

ਜਗਰਾਉਂ, 11 ਫਰਵਰੀ (ਜੋਗਿੰਦਰ ਸਿੰਘ)-ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਜਗਰਾਉਂ ਵਿਖੇ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ | ਜਿਸ ਦਾ ਸਮਾਪਤੀ ਸਮਾਰੋਹ ਕਾਲਜ ਡਾਇਰੈਕਟਰ ਪ੍ਰੋ: ਗੁਰਚਰਨ ਸਿੰਘ ਦੀ ਅਗਵਾਈ ਹੇਠ ਹੋਇਆ | ਇਸ 'ਚ ਇੰਸਪੈਕਟਰ ਜਸਪਾਲ ਸਿੰਘ ਧਾਲੀਵਾਲ ...

ਪੂਰੀ ਖ਼ਬਰ »

ਖੰਜਰਵਾਲ 'ਚ ਸੋਹਾਣਾ ਅੱਖਾਂ ਦੇ ਹਸਪਤਾਲ ਵਲੋਂ ਮੁਫ਼ਤ ਜਾਂਚ ਕੈਂਪ

ਮੁੱਲਾਂਪੁਰ-ਦਾਖਾ, 11 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਮਾਤਾ ਗੁਜਰੀ ਜੀ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਵਲੋਂ ਪਿੰਡ ਖੰਜਰਵਾਲ ਵਿਖੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਲਗਾਏ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਸਰਪੰਚ ਹਰਜਿੰਦਰ ਕੌਰ ...

ਪੂਰੀ ਖ਼ਬਰ »

ਸਹੁਰੇ ਵਲੋਂ ਪੁੱਤ ਨੂੰਹ 'ਤੇ ਕੁੱਟਮਾਰ ਕਰਨ ਦਾ ਦੋਸ਼

ਖੰਨਾ, 11 ਫਰਵਰੀ (ਦਵਿੰਦਰ ਸਿੰਘ ਗੋਗੀ)-ਖੰਨਾ ਦੇ ਨੇੜਲੇ ਪਿੰਡ 'ਚ ਰਹਿਣ ਵਾਲੇ ਬਿਰਧ ਵਿਅਕਤੀ ਵਲੋਂ ਆਪਣੇ ਹੀ ਪੁੱਤਰ ਤੇ ਨੂੰਹ 'ਤੇ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਲਾਏ ਗਏ | ਖੰਨਾ ਦੇ ਸਿਵਲ ਹਸਪਤਾਲ 'ਚ ਇਲਾਜ ਅਧੀਨ ਸਾਬਕਾ ਸੈਨਿਕ ਰੱਬੀ ਸਿੰਘ ਵਾਸੀ ਅਲੌੜ ਨੇ ...

ਪੂਰੀ ਖ਼ਬਰ »

2 ਗੈਰ ਪੰਜਾਬੀਆਂ ਤੋਂ 320 ਗਰਾਮ ਹੈਰੋਇਨ ਬਰਾਮਦ

ਖੰਨਾ, 11 ਫਰਵਰੀ (ਹਰਜਿੰਦਰ ਸਿੰਘ ਲਾਲ)-ਐਸ.ਐਸ. ਪੀ. ਧਰੁਵ ਦਹਿਆ ਨੇ ਦੱਸਿਆ ਕਿ ਥਾਣੇਦਾਰ ਲਾਭ ਸਿੰਘ ਨਾਰਕੋਟਿਕ ਸੈੱਲ ਖੰਨਾ ਤੇ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਸੀ. ਆਈ. ਏ. ਖੰਨਾ ਦੀ ਪੁਲਿਸ ਪਾਰਟੀ ਨੂੰ ਅਮਲੋਹ ਰੋਡ ਖੰਨਾ ਤੇ ਸ਼ਿਵ ਮੰਦਰ (ਮਿਲਟਰੀ ਗਰਾਊਾਡ) ਵਲੋਂ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਦਸਤਾਰ ਅਕਾਦਮੀ ਨੇ ਸੁੰਦਰ ਦਸਤਾਰ ਬੰਦੀ ਦੇ ਆਡੀਸ਼ਨ ਮੁਕਾਬਲੇ ਕਰਵਾਏ

ਖੰਨਾ, 11 ਫਰਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਲੇਰਕੋਟਲਾ ਰੋਡ ਖੰਨਾ ਵਿਖੇ ਖ਼ਾਲਸਾ ਸਾਜਣਾ ਦਿਵਸ ਤੇ ਦਸਤਾਰ ਦਿਵਸ ਨੂੰ ਸਮਰਪਿਤ ਅਤੇ ਸਰਕਾਰੀਆ ਟਰੱਸਟ ਪੰਜਾਬ ਦਸਤਾਰ ਕੱਪ 2019 ਦਾ ਆਡੀਸ਼ਨ ...

ਪੂਰੀ ਖ਼ਬਰ »

ਅਮਨ ਸ਼ਰਮਾ ਬਣੇ ਅਨਾਜ ਮੰਡੀ ਅਕਾਊਾਟੈਂਟ ਯੂਨੀਅਨ ਦੇ ਪ੍ਰਧਾਨ

ਰਾਏਕੋਟ, 11 ਫਰਵਰੀ (ਸੁਸ਼ੀਲ)-ਸਥਾਨਕ ਅਨਾਜ ਮੰਡੀ ਅਕਾਊਾਟੈਂਟ ਯੂਨੀਅਨ ਦੀ ਇਕ ਮੀਟਿੰਗ ਸਥਾਨਕ ਅਨਾਜ ਮੰਡੀ ਵਿਖੇ ਹੋਈ | ਜਿਸ 'ਚ ਸ਼ਾਮਿਲ ਹੋਏ ਅਨਾਜ ਮੰਡੀ ਅਕਾਊਾਟੈਂਟਾਂ ਵਲੋਂ ਦਰਪੇਸ਼ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਤੇ ਯੂਨੀਅਨ ਦੇ ਨਵੇਂ ਅਹੁਦੇਦਾਰਾਂ ਦੀ ...

ਪੂਰੀ ਖ਼ਬਰ »

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਮੁਫ਼ਤ ਦਵਾਈਆਂ-ਡਾ: ਗੁਰਲਾਲ ਸਿੰਘ

ਸਿੱਧਵਾਂ ਬੇਟ, 11 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਸਰਕਾਰ ਦਾ ਲੋਕਾਂ ਨੂੰ ਸਿਹਤ ਸਕੀਮਾਂ ਤੇ ਸਹੂਲਤਾ ਪ੍ਰਤੀ ਜਾਗਰੂਕ ਕਰਨ ਲਈ ਅਤੇ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਕਸਦ ਨਾਲ 'ਮਿਸ਼ਨ ਤੰਦਰੁਸਤ ਪੰਜਾਬ' ਸਿਹਤ ਮੁਹਿੰਮ ਸ਼ੁਰੂ ਕੀਤੀ ਗਈ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਪੱਖੋਵਾਲ/ਸਰਾਭਾ, 11 ਫਰਵਰੀ (ਕਿਰਨਜੀਤ ਕੌਰ ਗਰੇਵਾਲ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਪ੍ਰਮਿੰਦਰ ਸਿੰਘ ਸਿੱੱਧੂ ਦੀ ਅਗਵਾਈ 'ਚ ਐਸ.ਐਮ.ਓ. ਪੱੱਖੋਵਾਲ ਡਾ: ਗੁਰਦੀਪ ਸਿੰਘ ਨਿਗਰਾਨੀ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁਫ਼ਤ ਮੈਡੀਕਲ ਜਾਂਚ ਤੇ ਜਾਗਰੂਕਤਾ ਕੈਂਪ ...

ਪੂਰੀ ਖ਼ਬਰ »

ਅਕਾਲੀ ਦਲ ਨੇ ਹਮੇਸ਼ਾ ਜਬਰ-ਜੁਲਮ ਦਾ ਟਾਕਰਾ ਕੀਤਾ ਹੈ-ਜਥੇ: ਤਲਵੰਡੀ

ਗੁਰੂਸਰ ਸੁਧਾਰ, 11 ਫਰਵਰੀ (ਜਸਵਿੰਦਰ ਸਿੰਘ ਗਰੇਵਾਲ)-ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਤੇ ਸਮੁੱਚੇ ਪੰਜਾਬੀਆਂ ਦੀ ਨੁਮਾਇੰਦਾ ਪਾਰਟੀ ਹੈ ਜਦੋ ਕਦੇ ਵੀ ਸਿੱਖ ਪੰਥ ਤੇ ਪੰਜਾਬੀਆਂ 'ਤੇ ਭੀੜ ਬਣੀ ਤਾਂ ਅਕਾਲੀ ਦਲ ਦੇ ਸਿਰਲੱਥ ਯੋਧਿਆਂ ਨੇ ਵੱਡੇ ਸੰਘਰਸ਼ਾਂ ਰਾਹੀਂ ...

ਪੂਰੀ ਖ਼ਬਰ »

ਭਾਈ ਗਰੇਵਾਲ ਵਲੋਂ ਧਾਲੀਵਾਲ ਤੇ ਭੱਠਲ ਦਾ ਗੁਰਦੁਆਰਾ ਗੁਰੂਸਰ ਪਹੰੁਚਣ 'ਤੇ ਸਨਮਾਨ

ਜਗਰਾਉਂ, 11 ਫਰਵਰੀ (ਗੁਰਦੀਪ ਸਿੰਘ ਮਲਕ)-ਗੁਰਦੁਆਰਾ ਪਾਤਸ਼ਾਹੀ ਛੇਂਵੀ ਗੁਰੂਸਰ ਕਾਉਂਕੇ ਵਿਖੇ ਜ਼ਿਲ੍ਹਾ ਜਗਰਾਉਂ ਦੇ ਨਵ-ਨਿਯੁਕਤ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਤੇ ਉਨ੍ਹਾਂ ਦੇ ਨਾਲ ਆਈ.ਟੀ. ਵਿੰਗ ਦੇ ਲੁਧਿਆਣਾ ਲੋਕ ਸਭਾ ਦੇ ਇੰਚਾਰਜ ਬਲਰਾਜ ਸਿੰਘ ਭੱਠਲ ਨੇ ...

ਪੂਰੀ ਖ਼ਬਰ »

ਆਲੂਆਂ ਦੇ ਨੁਕਸਾਨ ਦਾ ਪਿੰਡ ਡਾਂਗੀਆਂ ਦੇ ਕਿਸਾਨਾਂ ਨੇ ਮੁਆਵਜ਼ਾ ਮੰਗਿਆ

ਜਗਰਾਉਂ, 11 ਫਰਵਰੀ (ਜੋਗਿੰਦਰ ਸਿੰਘ)-ਪਿੰਡ ਡਾਂਗੀਆਂ 'ਚ ਹੋਏ ਆਲੂਆਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਪੰਚਾਇਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ | ਪਿੰਡ ਦੇ ਸਰਪੰਚ ਦਰਸ਼ਨ ਸਿੰਘ ਬਿੱਲੂ, ਪੰਚ ਪਿਸੌਰਾ ਸਿੰਘ, ਪੰਚ ਜਗਸੀਰ ਸਿੰਘ, ਪੰਚ ਜਗਜੀਤ ਸਿੰਘ, ਪੰਚ ਦਾਰਾ ਸਿੰਘ, ...

ਪੂਰੀ ਖ਼ਬਰ »

ਕਲਸੀਆਂ ਦੇ ਨੌਜਵਾਨਾਂ ਨੇ ਪਿੰਡ 'ਚ ਸ਼ੁਰੂ ਕੀਤੀ ਸਫ਼ਾਈ ਮੁਹਿੰਮ

ਰਾਏਕੋਟ, 11 ਫਰਵਰੀ (ਸੁਸ਼ੀਲ)-ਕਰੀਬੀ ਪਿੰਡ ਕਲਸੀਆਂ ਵਿਖੇ ਪਿੰਡ ਦੇ ਨੌਜਵਾਨਾਂ ਨੇ ਇਕ ਪਹਿਲ ਕਰਦੇ ਹੋਏ ਪਿੰਡ ਨੂੰ ਸਵੱਛ ਬਣਾਉਣ ਲਈ ਪਿੰਡ ਪੱਧਰ 'ਤੇ ਸਵੱਛ ਭਾਰਤ ਮੁਹਿੰਮ ਤਹਿਤ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ | ਜਿਸ ਦੇ ਤਹਿਤ ਪਿੰਡ ਦੇ ਨੌਜਵਾਨਾਂ ਨੇ ਇਕੱਠੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਕਮਾਲਪੁਰਾ ਵਿਖੇ 2 ਰੋਜ਼ਾ ਅਥਲੈਟਿਕਸ ਮੀਟ ਸ਼ੁਰੂ

ਰਾਏਕੋਟ, 11 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਕਮਾਲਪੁਰਾ ਅਧੀਨ ਚੱਲ ਰਹੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੀ ਅੱਜ ਸਾਲਾਨਾ ਅਥਲੈਟਿਕਸ ਮੀਟ ਸ਼ੁਰੂ ਹੋਈ | ਜਿਸ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਤੇ ਵਿਦਿਆਰਥਣਾਂ ਦੀ ਖੇਡ ...

ਪੂਰੀ ਖ਼ਬਰ »

ਸਿੱਖ ਨੌਜਵਾਨਾਂ ਨੂੰ ਅਧਾਰਹੀਣ ਦੋਸ਼ਾਂ ਤਹਿਤ ਸੁਣਾਈ ਸਜ਼ਾ ਵਿਰੁੱਧ ਪ੍ਰਦਰਸ਼ਨ

ਜਗਰਾਉਂ, 11 ਫਰਵਰੀ (ਜੋਗਿੰਦਰ ਸਿੰਘ)-ਨਵਾਂ ਸ਼ਹਿਰ ਦੀ ਸ਼ੈਸਨ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਅਧਾਰਹੀਣ ਦੋਸ਼ਾਂ ਤਹਿਤ ਸੁਣਾਈ ਉਮਰ ਕੈਦ ਦੀ ਸਜ਼ਾ ਦੇ ਵਿਰੋਧ 'ਚ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਸਬਜ਼ੀ ਮੰਡੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ...

ਪੂਰੀ ਖ਼ਬਰ »

ਨਾਬਾਲਗਾ ਨਾਲ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਨੌਜਵਾਨਾਂ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 11 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਿਲ੍ਹਾ ਮੁਹੱਲਾ ਵਿਚ ਰਹਿਣ ਵਾਲੀ ਇਕ 15 ਸਾਲ ਦੀ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿਚ ਪੁਲਿਸ ਨੇ ਅੰਮਿ੍ਤਸਰ ਦੇ ਟੈਂਪੂ ਚਾਲਕ ਅਤੇ ਉਸ ਦੇ ਸਾਥੀ ਿਖ਼ਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਟਰੈਕਟਰ ਟਰਾਲੀ ਅਤੇ ਟਰੱਕ ਦੀ ਟੱਕਰ ਵਿਚ ਟਰਾਲੀ ਚਾਲਕ ਦੀ ਮੌਤ

ਲੁਧਿਆਣਾ, 11 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿਬਾ ਰੋਡ 'ਤੇ ਅੱਜ ਸਵੇਰੇ ਟਰੈਕਟਰ ਟਰਾਲੀ ਅਤੇ ਟਰੱਕ ਦੀ ਟੱਕਰ ਵਿਚ ਟਰਾਲੀ ਚਾਲਕ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਸਰਬਜੀਤ ਸਿੰਘ (52) ਵਾਸੀ ਆਦਮਪੁਰ ਵਜੋਂ ਕੀਤੀ ਗਈ ਹੈ | ਸਰਬਜੀਤ ਸਿੰਘ ...

ਪੂਰੀ ਖ਼ਬਰ »

ਜਰਗ ਵਿਖੇ ਜੱਸਾ ਰੌੜੀਆਂ ਨੂੰ ਸਨਮਾਨਿਤ ਕੀਤਾ

ਜੌੜੇਪੁਲ ਜਰਗ, 11 ਫਰਵਰੀ (ਪਾਲਾ ਰਾਜੇਵਾਲੀਆ)-ਪਿੰਡ ਜਰਗ ਦੇ ਕਾਂਗਰਸੀ ਆਗੂਆਂ ਤੇ ਸਰਪੰਚ ਜਸਪ੍ਰੀਤ ਸਿੰਘ ਸੋਨੀ ਜਰਗ ਤੇ ਜੱਟ ਮਹਾਂ ਸਭਾ ਦੇ ਹਲਕਾ ਪ੍ਰਧਾਨ ਗੁਰਦੀਪ ਸਿੰਘ ਜ਼ੁਲਮਗੜ੍ਹ ਦੀ ਅਗਵਾਈ ਹੇਠ ਨੌਜਵਾਨ ਕਾਂਗਰਸੀ ਆਗੂ ਤੇ ਸਮਾਜ ਸੇਵੀ ਅਵਿੰਦਰਜੀਤ ਸਿੰਘ ...

ਪੂਰੀ ਖ਼ਬਰ »

ਭਗਤ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ

ਰਾਏਕੋਟ, 11 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰਦੁਅਰਾ ਭਗਤ ਰਵਿਦਾਸ ਜੀ ਪਿੰਡ ਬੁਰਜ ਹਕੀਮਾਂ ਵਲੋਂ ਭਗਤ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆ ਵਲੋਂ ਕੀਤੀ ਗਈ | ਇਸ ਨਗਰ ਕੀਰਤਨ ਦੌਰਾਨ ਢਾਡੀ ਗਿਆਨੀ ...

ਪੂਰੀ ਖ਼ਬਰ »

ਬਿਮਾਰੀਆਂ ਤੋਂ ਬਚਾਅ ਲਈ ਸਮੇਂ-ਸਮੇਂ 'ਤੇ ਮੈਡੀਕਲ ਜਾਂਚ ਕੈਂਪ ਜ਼ਰੂਰੀ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

ਲੋਹਟਬੱਦੀ, 11 ਫਰਵਰੀ (ਕੁਲਵਿੰਦਰ ਸਿੰਘ ਡਾਂਗੋਂ)-ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਅੱਜ ਬਾਬਾ ਈਸਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਮਾਤਾ ਬੀਬੀ ਪ੍ਰਤਾਪ ਕੌਰ ਯਾਦਗਾਰੀ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਚੀਮਾ ਨੇ ਕਪੂਰ ਨੂੰ ਬਣਾਇਆ ਪੰਜਾਬ ਕਿਸਾਨ ਮੋਰਚੇ ਦਾ ਸਹਿ ਕੈਸ਼ੀਅਰ

ਖੰਨਾ, 11 ਫਰਵਰੀ (ਹਰਜਿੰਦਰ ਸਿੰਘ ਲਾਲ)-ਭਾਜਪਾ ਆਗੂਆਂ ਦੀ ਇਕ ਬੈਠਕ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ ਜਿਸ 'ਚ ਭਾਜਪਾ ਦੇ ਪੁਰਾਣੇ ਵਰਕਰ ਬੀਰ ਪ੍ਰਕਾਸ਼ ਕਪੂਰ ਨੂੰ ਕਿਸਾਨ ਮੋਰਚਾ ਪੰਜਾਬ ਦਾ ਸਹਿ ਕੈਸ਼ੀਅਰ ...

ਪੂਰੀ ਖ਼ਬਰ »

ਕੁਲਦੀਪ ਸਿੰਘ ਸੋਮਲ ਨੇ ਬੱਚਿਆਂ ਨੂੰ ਵਰਦੀਆਂ ਵੰਡੀਆਂ

ਮਲੌਦ, 11 ਫਰਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ) -ਸਰਕਾਰੀ ਪ੍ਰਾਇਮਰੀ ਸਕੂਲ ਰੋੜੀਆਂ ਵਿਖੇ ਸਮਾਜ ਸੇਵੀ ਕੁਲਦੀਪ ਸਿੰਘ ਸੋਮਲ ਵਲੋਂ ਆਪਣੇ ਐਨ.ਆਰ.ਆਈ. ਪੁੱਤਰ ਚੰਨਵੀਰ ਸਿੰਘ ਸੋਮਲ ਦੇ ਸਹਿਯੋਗ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਰੋੜੀਆਂ ਦੇ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਗੋਪਾਲਪੁਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਡੇਹਲੋਂ, 11 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ, ਗੋਪਾਲਪੁਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਕਾਲਜ ਪਿ੍ੰਸੀਪਲ ਡਾ. ਨੀਤੂ ਹਾਂਡਾ ਦੀ ਅਗਵਾਈ ਹੇਠ ਮਨਾਇਆ ਗਿਆ¢ ਪੋ੍ਰਗਰਾਮ ਦਾ ਅਰੰਭ ਮਾਂ ਸਰਸਵਤੀ ਦੀ ਪੂਜਾ ਕਰ ਕੇ ਕੀਤਾ ਗਿਆ¢ ਕਾਲਜ ...

ਪੂਰੀ ਖ਼ਬਰ »

ਨੈਸ਼ਨਲ ਕਾਲਜ ਬੀ.ਕਾਮ ਸਮੈਸਟਰ ਪਹਿਲਾ ਦਾ ਸ਼ਾਨਦਾਰ ਨਤੀਜਾ

ਮਾਛੀਵਾੜਾ ਸਾਹਿਬ, 11 ਫਰਵਰੀ (ਸੁਖਵੰਤ ਸਿੰਘ ਗਿੱਲ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਐਫੀਲੇਟਿਡ ਨੈਸ਼ਨਲ ਕਾਲਜ ਫ਼ਾਰ ਵਿਮੈਨ ਮਾਛੀਵਾੜਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਘੋਸ਼ਿਤ ਕੀਤੇ ਬੀ.ਕਾਮ ਸਮੈਸਟਰ ਪਹਿਲਾ ਦੇ ...

ਪੂਰੀ ਖ਼ਬਰ »

ਨਗਰ ਕੌ ਾਸਲ ਦੇ ਸੇਵਾ ਮੁਕਤ ਕਾਮਿਆਂ ਦੀ ਮੀਟਿੰਗ

ਸਮਰਾਲਾ, 11 ਫਰਵਰੀ (ਸੁਰਜੀਤ)-ਸਮਰਾਲਾ ਤੇ ਮਾਛੀਵਾੜਾ ਸਾਹਿਬ ਦੀਆਂ ਨਗਰ ਕੌਾਸਲਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਦੀ ਇਕ ਮੀਟਿੰਗ ਅਮਰਜੀਤ ਮਿਗਲਾਨੀ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਵਿਚ ਸੇਵਾ ਮੁਕਤ ਹੋਏ ਮੁਲਾਜ਼ਮ ਮਸਲਿਆਂ 'ਤੇ ਗੰਭੀਰ ਵਿਚਾਰ-ਵਟਾਂਦਰੇ ਹੋਏ¢ ਸਰਕਾਰ ਦੁਆਰਾ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਦਿੱਤੀ ਗਈ 6% ਕਿਸ਼ਤ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ¢ ਕਿਹਾ ਗਿਆ ਕਿ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਕਾਰਣ ਪੈਨਸ਼ਨਰਾਂ ਅਤੇ ਰੈਗੂਲਰ ਮੁਲਾਜ਼ਮਾਂ ਵਿਚ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ¢ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਿਛਲੀਆਂ ਰਹਿੰਦੀਆਂ ਕਿਸ਼ਤਾਂ ਅਤੇ ਪੇ ਸਕੇਲਾਂ ਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ¢ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਮਾਛੀਵਾੜਾ ਸਾਹਿਬ, ਮੁਖ਼ਤਿਆਰ ਸਿੰਘ ਸਮਰਾਲਾ, ਗਰੀਬ ਦਾਸ ਇੰਸਪੈਕਟਰ, ਕੁਲਵੰਤ ਸਿੰਘ ਇੰਸਪੈਕਟਰ, ਗੁਰਦੇਵ ਸਿੰਘ, ਅਵਤਾਰ ਸਿੰਘ, ਮਦਨ ਲਾਲ, ਰਾਮ ਚੰਦ, ਬਲਵੰਤ ਸਿੰਘ, ਗੁਰਦੇਵ ਸਿੰਘ ਮਾਛੀਵਾੜਾ ਅਤੇ ਅਮਰ ਭੂਸ਼ਨ ਆਦਿ ਸ਼ਾਮਿਲ ਹੋਏ¢


ਖ਼ਬਰ ਸ਼ੇਅਰ ਕਰੋ

ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਵਿਦਿਆਰਥੀਆਂ ਨੇ ਪਿੰਡ ਰਾਮਪੁਰ ਵਿਖੇ ਰੈਲੀ ਕੱਢੀ

ਦੋਰਾਹਾ, 11 ਫਰਵਰੀ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਵਿਦਿਆਰਥੀਆਂ ਨੇ ਪਿੰਡ ਰਾਮਪੁਰ ਦੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀ ਸਹਾਇਤਾ ਨਾਲ ਪਰਾਲੀ ਨੂੰ ਨਾ ਸਾੜਨ ਦੀ ਜਾਣਕਾਰੀ ਦਿੱਤੀ | ਇਸ ਮੌਕੇ ਵਿਦਿਆਰਥੀਆਂ ਦੁਆਰਾਂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਗੁੱਜਰਵਾਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ

ਜੋਧਾਂ, 11 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੱਜਰਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਪਿ੍ੰਸੀਪਲ ਹਰਮਿੰਦਰ ਸਿੰਘ ਮਨੋਚਾ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਸਰਪੰਚ ਗੁਰਜੀਤ ਸਿੰਘ ਗਰੇਵਾਲ ਤੇ ਸਮੁੱਚੀ ਪੰਚਾਇਤ ਨੇ ...

ਪੂਰੀ ਖ਼ਬਰ »

ਖ਼ਾਲਸਾ ਗਰਲਜ਼ ਸਕੂਲ ਦੋਰਾਹਾ 'ਚ ਸਾਲਾਨਾ ਇਨਾਮ ਵੰਡ ਸਮਾਗਮ

ਦੋਰਾਹਾ, 11 ਫ਼ਰਵਰੀ (ਮਨਜੀਤ ਸਿੰਘ ਗਿੱਲ)-ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਪਿ੍ੰਸੀਪਲ ਜਸਵਿੰਦਰ ਕੌਰ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਅਰਦਾਸ ਉਪਰੰਤ ਸਤਨਾਮ ਟਰੱਸਟ ਦੇ ਧਾਰਮਿਕ ਅਧਿਆਪਕ ਰਣਜੀਤ ਸਿੰਘ ਖ਼ਾਲਸਾ ਅਤੇ ...

ਪੂਰੀ ਖ਼ਬਰ »

ਕਾਮਰਸ ਤੇ ਬਿਜ਼ਨਸ ਐਡਮਨਿਸਟੇ੍ਰਸ਼ਨ ਵਿਭਾਗ ਵਲੋਂ 'ਉਦਯੋਗਿਕੀ ਕਲਾ ਵਿਕਰੀ ਪ੍ਰਤੀਯੋਗਤਾ'

ਦੋਰਾਹਾ, 11 ਫਰਵਰੀ (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਕਾਮਰਸ ਅਤੇ ਬਿਜ਼ਨਸ ਐਡਮਨਿਸਟੇ੍ਰਸ਼ਨ ਵਿਭਾਗ ਵਲੋਂ 'ਉਦਯੋਗਿਕੀ ਕਲਾ ਵਿਕਰੀ ਪ੍ਰਤੀਯੋਗਤਾ' ਪ੍ਰੋ. ਰਾਘਵ ਜੈਨ ਦੀ ਅਗਵਾਈ ਹੇਠ ਕਰਵਾਈ ਗਈ | ਜਿਸ ਵਿਚ ਬੀ. ਕਾਮ. ਅਤੇ ਬੀ.ਬੀ.ਏ. ਦੇ ਲਗਭਗ 70 ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਸਿਹਤ ਸੰਭਾਲ ਸਬੰਧੀ ਸੈਮੀਨਾਰ

ਅਹਿਮਦਗੜ੍ਹ, 11 ਫਰਵਰੀ (ਪੁਰੀ)-ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਦਿਲ ਅਤੇ ਦਿਮਾਗ਼ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਡੀ. ਏ. ਵੀ. ਸਕੂਲ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਵਿਕਾਸ ਰਾਜ ਨੇ ਕੀਤੀ | ਦਿਲ ਦੇ ਰੋਗਾਂ ਦੇ ਮਾਹਿਰ ਡਾ. ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਮੀਟਿੰਗ

ਖੰਨਾ, 11 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਸਥਾਨਕ ਤਹਿਸੀਲ ਕੰਪਲੈਕਸ 'ਚ ਨੰਬਰਦਾਰ ਯੂਨੀਅਨ ਤਹਿਸੀਲ ਖੰਨਾ ਦੀ ਇਕੱਤਰਤਾ ਤਹਿਸੀਲ ਖੰਨਾ ਦੇ ਮੀਤ ਪ੍ਰਧਾਨ ਗੁਰਮੀਤ ਭੱਟੀ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ | ਮੀਟਿੰਗ 'ਚ ਕਈ ਗੰਭੀਰ ਮਸਲਿਆ 'ਤੇ ਵਿਚਾਰ ...

ਪੂਰੀ ਖ਼ਬਰ »

ਲਾਲਾ ਸਰਕਾਰੂ ਮੱਲ ਸਕੂਲ 'ਚ ਹਵਨ

ਖੰਨਾ, 11 ਫਰਵਰੀ (ਲਾਲ)-ਲਾਲਾ ਸਰਕਾਰੂ ਮੱਲ ਸਰਵ ਹਿੱਤਕਾਰੀ ਸੀਨੀ: ਸੈਕ: ਵਿੱਦਿਆ ਮੰਦਰ ਖੰਨਾ ਵਿਖੇ ਦਸਵੀਂ ਸ਼੍ਰੇਣੀ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਬੋਰਡ ਪ੍ਰੀਖਿਆਵਾਂ ਦੇ ਚੰਗੇ ਨਤੀਜਿਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਹਵਨ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਮਹਿੰਗਾਈ ਭੱਤੇ ਦੀ ਅੱਧ-ਪਚੱਧ ਕਿਸ਼ਤ ਦੇਣਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ : ਭੱਠਲ

ਸਮਰਾਲਾ, 11 ਫਰਵਰੀ (ਸੁਰਜੀਤ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਅੱਧ-ਪਚੱਧ 6% ਕਿਸ਼ਤ ਦੇਣਾ ਉਨ੍ਹਾਂ ਨਾਲ ਕੋਝਾ ਮਜ਼ਾਕ ਹੈ, ਲੋਕ ਇਸ ਦਾ ਬਦਲਾ ਕਾਂਗਰਸ ਪਾਰਟੀ ਤੋਂ ਲੋਕ ਸਭਾ ਚੋਣਾਂ 'ਚ ਲੈਣਗੇ¢ ਇਹ ਵਿਚਾਰ ...

ਪੂਰੀ ਖ਼ਬਰ »

ਭਾਈ ਘਨੱਈਆ ਸੁਸਾਇਟੀ ਧੌਲ਼ ਖ਼ੁਰਦ ਨੇ ਸਕੂਲ ਦੀ ਸਫ਼ਾਈ ਕੀਤੀ

ਮਲੌਦ, 11 ਫਰਵਰੀ (ਸਹਾਰਨ ਮਾਜਰਾ)-ਭਾਈ ਘਨੱਈਆ ਸੁਸਾਇਟੀ ਧੌਲ਼ ਖ਼ੁਰਦ ਵਲੋਂ ਸਰਪੰਚ ਹਰਟਹਿਲ ਸਿੰਘ ਦੀ ਅਗਵਾਈ ਹੇਠ ਸਾਂਝੇ ਤੌਰ 'ਤੇ ਨਗਰ ਦੀ ਸਫ਼ਾਈ ਕਰਨ ਦਾ ਬੀੜਾ ਚੁੱਕਿਆ ਜਿਸ ਦੀ ਪਹਿਲ ਸਿੱਖਿਆ ਸੰਸਥਾ ਸਰਕਾਰੀ ਪ੍ਰਾਇਮਰੀ ਸਕੂਲ ਧੌਲ਼ ਖ਼ੁਰਦ ਤੋਂ ਕੀਤੀ ਗਈ | ਇਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX