ਤਾਜਾ ਖ਼ਬਰਾਂ


ਨਕਸਲੀਆਂ ਨਾਲ ਮੁੱਠਭੇੜ 'ਚ 1 ਜਵਾਨ ਸ਼ਹੀਦ , 5 ਜ਼ਖ਼ਮੀ
. . .  1 day ago
ਰਾਏਪੁਰ 18 ਮਾਰਚ - ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ 'ਚ ਸੀ ਆਰ ਪੀ ਐਫ ਦਾ ਇਕ ਜਵਾਨ ਹੋ ਸ਼ਹੀਦ ਗਿਆ ਅਤੇ 5 ਜਵਾਨ ਜ਼ਖ਼ਮੀ ਹੋਏ ਹਨ ।
ਅਫ਼ਗ਼ਾਨਿਸਤਾਨ : ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ 45 ਅੱਤਵਾਦੀ ਢੇਰ
. . .  1 day ago
ਮਾਸਕੋ, 18 ਮਾਰਚ- ਅਫ਼ਗ਼ਾਨਿਸਤਾਨ 'ਚ ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 45 ਤਾਲਿਬਾਨੀ ਅੱਤਵਾਦੀ ਢੇਰ ਹੋ ਗਏ ਹਨ। ਇਸ ਦੌਰਾਨ ਕਾਫੀ ਮਾਤਰਾ 'ਚ ਹਥਿਆਰ ਅਤੇ ਗੋਲਾ ...
ਦਾਂਤੇਵਾੜਾ 'ਚ ਹੋਏ ਆਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ
. . .  1 day ago
ਰਾਏਪੁਰ, 18 ਮਾਰਚ- ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ ਦੇ ਦੌਰਾਨ ਹੋਏ ਆਈ.ਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ .....
ਕੱਲ੍ਹ ਹੋਵੇਗੀ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ
. . .  1 day ago
ਨਵੀਂ ਦਿੱਲੀ, 18 ਮਾਰਚ- ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਕੱਲ੍ਹ ਸ਼ਾਮ 5.30 ਵਜੇ ਦਿੱਲੀ 'ਚ ਹੋਵੇਗੀ। ਭਾਜਪਾ ਉਮੀਦਵਾਰਾਂ ਦੀ ਪਹਿਲੀ ਲਿਸਟ ਵੀ ਕੱਲ੍ਹ ਹੀ ਜਾਰੀ ਹੋ.....
ਪੰਜ ਤੱਤਾਂ 'ਚ ਵਿਲੀਨ ਹੋਏ ਮਨੋਹਰ ਪਾਰੀਕਰ
. . .  1 day ago
ਪਣਜੀ, 18 ਮਾਰਚ- ਗੋਆ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਰੱਖਿਆ ਮੰਤਰੀ ਰਹਿ ਚੁੱਕੇ ਮਨੋਹਰ ਪਾਰੀਕਰ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਬੇਟੇ .....
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫ਼ਿਕੇਸ਼ਨ ਜਾਰੀ
. . .  1 day ago
ਨਵੀਂ ਦਿੱਲੀ, 18 ਮਾਰਚ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ। ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ...
20 ਮਾਰਚ ਨੂੰ ਹੋਵੇਗੀ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ ਦੀ ਅਗਲੀ ਸੁਣਵਾਈ
. . .  1 day ago
ਨਵੀਂ ਦਿੱਲੀ, 18 ਮਾਰਚ- ਸਮਝੌਤਾ ਐਕਸਪ੍ਰੈੱਸ 'ਚ ਹੋਏ ਧਮਾਕੇ ਦੇ ਮਾਮਲੇ 'ਚ ਪੰਚਕੂਲਾ ਸਥਿਤ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਅਗਲੀ ਸੁਣਵਾਈ 20 ਮਾਰਚ ਨੂੰ.....
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਨਾਭਾ, 18 ਮਾਰਚ (ਕਰਮਜੀਤ ਸਿੰਘ)- ਨਾਭਾ ਦੇ ਨੇੜੇ ਰੋਹਟੀ ਪੁਲ ਨਾਲ ਲੱਗਦੀ ਇੱਕ ਕਾਲੋਨੀ 'ਚ 20 ਸਾਲਾ ਵਿਜੇ ਕੁਮਾਰ ਨਾਮੀ ਇੱਕ ਨੌਜਵਾਨ ਨੇ ਪ੍ਰੇਮ ਸੰਬੰਧਾਂ 'ਚ ਅਸਫਲ ਰਹਿੰਦੀਆਂ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਖ਼ੁਦਕੁਸ਼ੀ ਕਰਨ ਤੋਂ...
ਪਟਿਆਲਾ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  1 day ago
ਪਟਿਆਲਾ, 18 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ਪਹੁੰਚੇ ਹਨ । ਇੱਥੇ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਵਿਸ਼ੇਸ਼ .....
ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਅੱਗ, ਇੱਕ ਬੱਚੇ ਦੀ ਮੌਤ ਅਤੇ ਦੋ ਗੰਭੀਰ ਜ਼ਖ਼ਮੀ
. . .  1 day ago
ਨੂਰਪੁਰ ਬੇਦੀ 18 ਮਾਰਚ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਟਰੱਕ ਯੂਨੀਅਨ ਦੇ ਨਾਲ ਲੱਗਦੀ ਇੱਕ ਦਲਿਤ ਬਸਤੀ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਅੱਜ ਅੱਗ ਲੱਗਣ ਕਾਰਨ ਇੱਕ ਪੰਜ ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ ਦੋ ਬੱਚੇ ਗੰਭੀਰ ਰੂਪ ਨਾਲ...
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਜਲੰਧਰ, 18 ਮਾਰਚ- ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਲੱਧੇਵਾਲੀ ਰੋਡ 'ਤੇ ਅੱਜ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 24 ਸਾਲਾ ਰਜਿੰਦਰ ਕੁਮਾਰ ਵਾਸੀ ਪਿੰਡ ਢਿਲਵਾਂ ਦੇ ਰੂਪ 'ਚ ਹੋਈ ਹੈ...
ਸੰਗਰੂਰ 'ਚ ਕਿਸਾਨਾਂ ਨੇ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਪ੍ਰਦਰਸ਼ਨ
. . .  1 day ago
ਸੰਗਰੂਰ, 18 ਮਾਰਚ (ਧੀਰਜ ਪਸ਼ੋਰੀਆ)- ਧੂਰੀ ਦੀ ਸ਼ੂਗਰ ਮਿੱਲ ਵੱਲ ਕਿਸਾਨਾਂ ਦੇ ਪਏ 70 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਸਵੇਰ ਤੋਂ ਹੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਕਿਸਾਨਾਂ ਨੇ ਸਥਾਨਕ ਮਹਾਂਬੀਰ ਚੌਕ 'ਚ ਪੁੱਜ ਕੇ...
ਨੀਦਰਲੈਂਡ 'ਚ ਗੋਲੀਬਾਰੀ, ਕਈ ਲੋਕ ਜ਼ਖ਼ਮੀ
. . .  1 day ago
ਐਮਸਟਰਡਮ, 18 ਮਾਰਚ- ਨੀਦਰਲੈਂਡ ਦੇ ਯੂਟ੍ਰੇਕਟ ਸ਼ਹਿਰ 'ਚ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ 'ਚ ਹੋਈ ਇਸ ਗੋਲੀਬਾਰੀ 'ਚ ਕਈ ਲੋਕ ਜ਼ਖ਼ਮੀ...
ਵਿਲੱਖਣ ਬਿਮਾਰੀ ਤੋਂ ਪੀੜਤ ਹਨ ਪਰਵੇਜ਼ ਮੁਸ਼ੱਰਫ਼, ਦੁਬਈ ਦੇ ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਇਸਲਾਮਾਬਾਦ, 18 ਮਾਰਚ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਦੁਬਈ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਹ ਕਿਸੇ ਵਿਲੱਖਣ ਬਿਮਾਰੀ ਤੋਂ ਪੀੜਤ ਹਨ। ਇਸ ਬਾਰੇ ਮੁਸ਼ੱਰਫ਼ ਦੀ ਪਾਰਟੀ 'ਆਲ...
ਭਾਜਪਾ ਨੂੰ ਹਰਾਉਣ ਦੇ ਲਈ ਸਾਡਾ ਗੱਠਜੋੜ ਹੀ ਕਾਫ਼ੀ ਹੈ- ਅਖਿਲੇਸ਼
. . .  1 day ago
ਲਖਨਊ, 18 ਮਾਰਚ- ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਹਰਾਉਣ ਦੇ ਲਈ ਗੱਠਜੋੜ ਬਣਾਉਣ ਤੋਂ ਬਾਅਦ ਮਾਇਆਵਤੀ ਦੇ ਨਾਲ ਅਖਿਲੇਸ਼ ਯਾਦਵ ਵੀ ਸਰਗਰਮ ਹਨ। ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ....
ਪ੍ਰਧਾਨ ਮੰਤਰੀ ਮੋਦੀ ਨੇ ਗੋਆ ਪਹੁੰਚ ਕੇ ਪਾਰੀਕਰ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਪੰਜਾਬ ਬਿਜਲੀ ਨਿਗਮ ਨੇ ਲੋਕ ਨਿਰਮਾਣ ਆਰਾਮ ਘਰ ਦਾ ਕੱਟਿਆ ਬਿਜਲੀ ਕੁਨੈਕਸ਼ਨ
. . .  1 day ago
ਇੱਕ ਹੋਰ ਜਵਾਨ ਦੀ ਸ਼ਹੀਦੀ ਦੀ ਖ਼ਬਰ ਨਾਲ ਮੋਗੇ 'ਚ ਪਸਰਿਆ ਸੋਗ
. . .  1 day ago
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਆਪਣੇ ਅਸਲੀ ਰੰਗ ਦਿਖਾਉਣ ਲੱਗਾ- ਸੁਖਬੀਰ ਬਾਦਲ
. . .  1 day ago
30 ਨੂੰ ਦਸੂਹਾ ਵਿਖੇ ਹੋਵੇਗਾ ਭਾਜਪਾ ਕਿਸਾਨ ਮੋਰਚੇ ਦਾ ਸੂਬਾ ਪੱਧਰੀ ਸਮਾਗਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਧਰਮ ਤੇ ਵਿਰਸਾ

ਗੁ: ਸ੍ਰੀ ਨਾਨਕਸਰ ਸਾਹਿਬ ਪਿੰਡ ਸੌੜੀਆਂ (ਅੰਮ੍ਰਿਤਸਰ)

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਹ ਪ੍ਰਾਪਤ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦਾ ਛੋਟਾ ਜਿਹਾ ਪਿੰਡ ਸੌੜੀਆਂ ਮੌਜੂਦਾ ਸਮੇਂ ਅਜਨਾਲਾ-ਚੋਗਾਵਾਂ ਰੋਡ 'ਤੇ ਆਬਾਦ ਹੈ। ਦਰਿਆ ਰਾਵੀ ਇੱਥੋਂ ਹੁਣ 7-8 ਕਿੱਲੋਮੀਟਰ ਦੀ ਦੂਰੀ 'ਤੇ ਹੈ, ਜਦਕਿ ਪਿਛਲੇ ...

ਪੂਰੀ ਖ਼ਬਰ »

ਬੜਾ ਅਜੀਬ ਬਾਦਸ਼ਾਹ ਸੀ ਮੁਹੰਮਦ ਤੁਗਲਕ

ਮੁਹੰਮਦ ਬਿਨ ਤੁਗਲਕ ਤੁਗਲਕ ਵੰਸ਼ ਦੇ ਸ਼ਾਸਕ ਗਿਆਸਉੱਦੀਨ ਤੁਗਲਕ ਦਾ ਵੱਡਾ ਪੁੱਤਰ ਸੀ। ਮੁਹੰਮਦ ਬਿਨ ਤੁਗਲਕ ਦਾ ਬਚਪਨ ਦਾ ਨਾਂਅ ਜੂਨਾ ਖਾਂ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਉਸ ਨੂੰ ਕੁਰਾਨ, ਮੁਸਲਿਮ ਸ਼ਰੀਅਤ, ਖਗੋਲਸ਼ਾਸਤਰ, ਦਰਸ਼ਨ ਸ਼ਾਸਤਰ, ਭੂਗੋਲ ਅਤੇ ਚਿਕਿਤਸਾ ...

ਪੂਰੀ ਖ਼ਬਰ »

ਪੀਰ ਮੁਰੀਦਾਂ ਪਿਰਹੜੀ

ਪੀਰ ਬਹਿਲੋਲ

ਬਗ਼ਦਾਦ ਵਿਖੇ ਦਜਲਾ ਦੇ ਕਿਨਾਰੇ ਰੱਬੀ ਰੰਗ ਵਿਚ ਰੰਗਿਆ ਫ਼ਕੀਰ ਬਹਿਲੋਲ ਇਕ ਕੁਟੀਆ ਵਿਚ ਰਹਿੰਦਾ ਸੀ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਗ਼ਦਾਦ ਗਏ ਤਾਂ ਇਸ ਪੀਰ ਨਾਲ ਮੇਲ ਹੋਇਆ। ਗਿਆਨ ਦੀਆਂ ਗੱਲਾਂ ਚੱਲੀਆਂ ਅਤੇ ਸਤਿਗੁਰੂ ਜੀ ਦੀ ਸ਼ਖ਼ਸੀਅਤ ਨੇ ਪੀਰ ਨੂੰ ...

ਪੂਰੀ ਖ਼ਬਰ »

ਖ਼ਾਲਸਾ ਫ਼ੌਜ ਨੇ 'ਢਾਈ ਫੁੱਟ' ਦਾ ਪੈਂਤੜਾ ਵਰਤ ਕੇ ਦੁਸ਼ਮਣ ਦਾ ਖ਼ੂਬ ਨੁਕਸਾਨ ਕੀਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਜਨਰਲ ਕੈਂਬੈਲ ਨੇ ਹਮਲਾ ਬੋਲਿਆ ਤੇ ਪੰਜਾਬੀ ਫੌਜਾਂ ਨੂੰ ਦਰਿਆ ਦੇ ਕਿਨਾਰੇ ਵੱਲ ਧੱਕਿਆ। ਪਾਰ ਦੇ ਕਿਨਾਰੇ ਉੱਪਰ ਬੀੜੀਆਂ ਪੰਜਾਬੀ ਤੋਪਾਂ ਨੇ ਗੋਲੇ ਵਰਸਾਏ। ਤੋਪਾਂ ਦੀ ਗੋਲਾਬਾਰੀ ਦੇ ਕਵਰ ਹੇਠ ਪੰਜਾਬੀ ਘੋੜਸਵਾਰ ਦਰਿਆ ਪਾਰ ਕਰ ਆਏ ਤੇ ਇਕ ਤਕੜੇ ਹਮਲੇ ਵਿਚ ਕੈਂਬੈਲ ਦੀਆਂ ਫੌਜਾਂ ਨੂੰ ਖਦੇੜ ਦਿੱਤਾ। ਉਨ੍ਹਾਂ ਅੰਗਰੇਜ਼ਾਂ ਦੀ ਇਕ ਤੋਪ ਤੇ ਰੈਜੀਮੈਂਟ ਦਾ ਝੰਡਾ ਆਪਣੇ ਕਬਜ਼ੇ ਵਿਚ ਲੈ ਲਿਆ।
ਰਾਮ ਨਗਰ ਬਹੁਤ ਮਹੱਤਵਪੂਰਨ ਸਥਾਨ ਨਹੀਂ ਸੀ ਪਰ ਇਥੋਂ ਦੀ ਲੜਾਈ ਦੇ ਨਤੀਜਿਆਂ ਨੇ ਪੰਜਾਬੀਆਂ ਨੂੰ ਇਕ ਹੌਸਲਾ ਦਿੱਤਾ, ਜਿਸ ਦੀ ਉਨ੍ਹਾਂ ਨੂੰ ਸਖ਼ਤ ਜ਼ਰੂਰਤ ਸੀ। ਮਾਤਹਿਤ ਅੰਗਰੇਜ਼ ਅਫਸਰਾਂ ਨੇ ਲਿਖਿਆ ਕਿ 'ਦੁਸ਼ਮਣ ਬਹੁਤ ਹਿੰਮਤ ਵਿਚ ਸੀ ਤੇ ਉਹ ਸਾਡੇ ਕੈਂਪ ਤੋਂ ਸਿਰਫ ਅੱਧਾ ਮੀਲ ਦੂਰ ਹੀ ਤੁਰੇ ਫਿਰਦੇ ਸਨ।' ਤਿੰਨ ਸੀਨੀਅਰ ਅੰਗਰੇਜ਼ ਅਫਸਰ ਲੈਫਟੀਨੈਂਟ ਕਰਨਲ ਹਾਵਲੈਕ, ਬ੍ਰਿਗੇਡੀਅਰ ਜਨਰਲ ਕੁਰੇਟੋਨ ਅਤੇ ਕੈਪਟਨ ਫਿਜ਼ੇਗਰਾਲਡ ਰਾਮ ਨਗਰ ਦੀ ਲੜਾਈ ਵਿਚ ਮਾਰੇ ਗਏ ਸਨ। ਸ਼ੇਰ ਸਿੰਘ ਅਟਾਰੀਵਾਲਾ ਨੇ ਅੰਗਰੇਜ਼ ਕਮਾਂਡ ਨੂੰ ਇਕ ਰੁੱਕਾ ਭੇਜਿਆ ਕਿ ਜੇ ਉਹ ਲਾਹੌਰ ਵਿਚੋਂ ਬਾਹਰ ਨਿਕਲ ਜਾਣਾ ਮੰਨ ਲੈਣ ਤਾਂ ਉਹ ਲੜਾਈ ਬੰਦ ਕਰਨ ਵਾਸਤੇ ਤਿਆਰ ਹੈ। ਉਸ ਦੇ ਰੁੱਕੇ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
ਪੰਜਾਬੀਆਂ ਦੀ ਰਾਮ ਨਗਰ ਦੀ ਜਿੱਤ ਤੋਂ ਇਕ ਹਫ਼ਤਾ ਬਾਅਦ ਜਨਰਲ ਗੱਫ਼ ਚਨਾਬ ਪਹੁੰਚ ਗਿਆ। ਉਸ ਨੇ ਪੰਜਾਬੀਆਂ ਦੀ ਉਮੀਦ ਤੋਂ ਉਲਟ ਕਿਲ੍ਹੇ ਉੱਪਰ ਹਮਲਾ ਨਹੀਂ ਕੀਤਾ ਤੇ ਪਾਣੀ ਦੇ ਵਹਿਣ ਤੋਂ ਉਪਰਲੇ ਪਾਸੇ ਵਜ਼ੀਰਾਬਾਦ ਵੱਲ ਚਲਾ ਗਿਆ। ਉਥੇ ਕਿਸ਼ਤੀਆਂ ਦੇ ਸਥਾਨਕ ਮਲਾਹਾਂ ਨੂੰ ਪੈਸੇ ਦਿੱਤੇ ਤੇ ਰਾਤ ਦੇ ਹਨੇਰੇ ਵਿਚ ਹੀ ਦਰਿਆ ਨੂੰ ਪਾਰ ਕਰ ਲਿਆ। ਜਦੋਂ ਸ਼ੇਰ ਸਿੰਘ ਗੱਫ ਦੀ ਰਵਾਨਗੀ ਨੂੰ ਰੋਕਣ ਵਾਸਤੇ ਚਨਾਬ ਦੇ ਪੱਛਮੀ ਕਿਨਾਰੇ ਗਿਆ ਤਾਂ ਅੰਗਰੇਜ਼ੀ ਫੌਜ ਦਰਿਆ ਪਾਰ ਕਰ ਚੁੱਕੀ ਸੀ ਤੇ ਪਿੱਛੇ ਖਾਲੀ ਕਿਸ਼ਤੀਆਂ ਛੱਡ ਗਈ ਸੀ।
3 ਦਸੰਬਰ ਨੂੰ ਦੁਪਹਿਰ ਬਾਅਦ ਸੱਦੂਲਾਪੁਰ ਪਿੰਡ ਦੇ ਕੋਲ ਕਮਾਦ ਦੇ ਖੇਤਾਂ ਵਿਚ ਤੋਪਾਂ ਦੀ ਝੜਪ ਹੋਈ। ਦੋਵੇਂ ਪਾਸਿਓਂ ਗੋਲਾਬਾਰੀ ਬਹੁਤ ਤੇਜ਼ ਸੀ। ਸਾਰਾ ਵਾਤਾਵਰਨ ਬਹੁਤ ਤੇਜ਼ ਤੇ ਗਰਜਦੇ ਧਮਾਕਿਆਂ ਨਾਲ ਭਰਿਆ ਪਿਆ ਸੀ। ਤੋਪਾਂ ਦੀ ਗਿਣਤੀ ਵੱਧ ਹੋਣ ਕਰਕੇ ਅੰਗਰੇਜ਼ਾਂ ਦਾ ਪੱਲੜਾ ਪੰਜਾਬੀਆਂ ਨਾਲੋਂ ਭਾਰੀ ਰਿਹਾ। ਸੱਦੂਲਾਪੁਰ ਦੀ ਲੜਾਈ ਵੀ ਬਹੁਤ ਮਹੱਤਵਪੂਰਨ ਨਹੀਂ ਸੀ ਪਰ ਇਸ ਨਾਲ ਅੰਗਰੇਜ਼ਾਂ ਨੇ ਆਪਣੀ ਰਾਮ ਨਗਰ ਦੀ ਹਾਰ ਦਾ ਘਾਟਾ ਪੂਰਾ ਕਰ ਲਿਆ ਸੀ। ਉਨ੍ਹਾਂ ਨੇ ਇਸ ਤੋਂ ਬਾਅਦ ਇਹ ਵੀ ਅਫਵਾਹ ਫੈਲਾਅ ਦਿੱਤੀ ਕਿ ਸ਼ੇਰ ਸਿੰਘ ਇਸ ਲੜਾਈ ਵਿਚ ਮਾਰਿਆ ਗਿਆ ਸੀ, ਹਾਲਾਂਕਿ ਅਟਾਰੀਵਾਲਾ ਜ਼ਿੰਦਾ ਸੀ। ਉਹ ਚਨਾਬ ਤੋਂ ਪਿੱਛੇ ਹਟ ਕੇ ਜੇਹਲਮ ਪਹੁੰਚ ਗਿਆ ਸੀ। ਅੰਗਰੇਜ਼ਾਂ ਨੇ ਉਸ ਦਾ ਚੱਜ ਦੋਆਬ ਤੱਕ ਪਿੱਛਾ ਕੀਤਾ।
ਪੰਜਾਬੀਆਂ ਨੇ ਪਿੰਡ ਰਸੂਲ ਵਿਚ ਪੁਜ਼ੀਸ਼ਨਾਂ ਲੈ ਲਈਆਂ, ਜੋ ਜੰਗਲੀ ਝਾੜੀਆਂ ਤੇ ਪਾਣੀ ਦੀਆਂ ਡੂੰਘੀਆਂ ਖਾਈਆਂ ਨਾਲ ਘਿਰਿਆ ਹੋਇਆ ਸੀ। ਉਨ੍ਹਾਂ ਦੇ ਪਿੱਛੇ ਜੇਹਲਮ ਸੀ। ਅੰਗਰੇਜ਼ ਆਏ ਤੇ ਉਨ੍ਹਾਂ ਨੇ ਪੰਜਾਬੀ ਮੋਰਚਿਆਂ ਤੋਂ ਦੱਖਣ-ਪੂਰਬ ਵੱਲ 3 ਮੀਲ ਦੂਰ ਪਿੰਡ ਡਿੰਗੀ ਵਿਚ ਡੇਰੇ ਜਮਾਏ। ਕੁਝ ਦੇਰ ਵਾਸਤੇ ਦੋਵੇਂ ਫੌਜਾਂ ਆਪਣੀ-ਆਪਣੀ ਥਾਂ ਉੱਪਰ ਟਿਕੀਆਂ ਰਹੀਆਂ। ਪੰਜਾਬੀਆਂ ਦਾ ਰਾਸ਼ਨ ਮੁੱਕਣ ਲੱਗਾ ਤੇ ਉਨ੍ਹਾਂ ਨੇ ਦੁਸ਼ਮਣਾਂ ਨੂੰ ਡਿੰਗੀ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤੇ 13 ਦਸੰਬਰ ਨੂੰ ਸ਼ੇਰ ਸਿੰਘ ਨੇ ਇਕ ਝੂਠਾ ਜਿਹਾ ਹਮਲਾ ਅੰਗਰੇਜ਼ੀ ਮੋਰਚਿਆਂ 'ਤੇ ਕੀਤਾ ਪਰ ਉਹ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ। ਅਗਲੇ ਦਿਨ ਖ਼ਬਰ ਮਿਲੀ ਕਿ ਅੱਟਕ ਨੂੰ ਪੰਜਾਬੀਆਂ ਨੇ ਆਜ਼ਾਦ ਕਰਵਾ ਲਿਆ ਹੈ। ਚਤਰ ਸਿੰਘ ਨੇ ਕੁਝ ਰਾਖਵੀਂ ਫੌਜ ਉਥੇ ਰੱਖ ਕੇ ਬਾਕੀ ਸਾਰੀ ਨੂੰ ਆਪਣੇ ਪੁੱਤਰ ਦੀ ਮਦਦ ਵਾਸਤੇ ਲੈ ਕੇ ਆ ਗਿਆ।
ਉਧਰ ਅੰਗਰੇਜ਼ਾਂ ਨੂੰ ਖੁਸ਼ੀ ਵਾਲੀ ਖ਼ਬਰ ਮੁਲਤਾਨ ਨੂੰ ਜਿੱਤ ਲੈਣ ਦੀ ਮਿਲੀ। ਉਥੇ 30 ਦਸੰਬਰ ਨੂੰ ਅੰਗਰੇਜ਼ੀ ਤੋਪ ਦਾ ਇਕ ਗੋਲਾ ਕਿਲ੍ਹੇ ਅੰਦਰਲੇ ਚਾਰ ਲੱਖ ਪੌਂਡ ਦੇ ਬਾਰੂਦ ਦੇ ਭੰਡਾਰ 'ਤੇ ਜਾ ਵੱਜਾ ਤੇ ਇਸ ਦੇ ਨਾਲ ਕਿਲ੍ਹੇ ਦੇ 500 ਰੱਖਿਅਕ ਮਾਰੇ ਗਏ। ਬੰਬਈ ਤੋਂ ਅੰਗਰੇਜ਼ਾਂ ਦੀਆਂ ਹੋਰ ਫੌਜਾਂ ਆਉਣ ਨਾਲ ਤੇ ਗੋਲਾ ਬਰੂਦ ਮਿਲ ਜਾਣ ਕਰਕੇ ਮੂਲ ਰਾਜ ਦੀ ਹਾਲਤ ਬਹੁਤ ਪਤਲੀ ਹੋ ਗਈ ਤੇ 22 ਜਨਵਰੀ ਨੂੰ ਉਹ ਹਥਿਆਰ ਸੁੱਟਣ ਵਾਸਤੇ ਮਜਬੂਰ ਹੋ ਗਿਆ।
ਚਿਲਿਆਂ ਵਾਲਿਆਂ ਦੀ ਜਿੱਤ, 13 ਜਨਵਰੀ, 1849
ਲਾਰਡ ਗੱਫ ਨੇ ਇਕੋ ਵੱਡਾ ਹਮਲਾ ਕਰਨ ਦਾ ਫੈਸਲਾ ਲਿਆ। ਉਸ ਦੀਆਂ ਫੌਜਾਂ ਵਿਚ ਨਵੀਂ ਨਫਰੀ ਕਰਨਲ ਸਟਰਨਬਸ਼ ਦੀ ਅਗਵਾਈ ਵਿਚ ਗੋਰਖਾ ਯੂਨਿਟ ਅਤੇ ਰੋਹੇਲਿਆਂ ਦੀ ਆਣ ਮਿਲੀ। ਕਰਨਲ ਸਟਰਨਬਸ਼ ਇਕ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਮੁਲਾਜ਼ਮ ਸੀ ਤੇ ਰੋਹੇਲੇ ਹੁਣੇ ਪੰਜਾਬੀ ਕੈਂਪਾਂ ਤੋਂ ਬਾਗੀ ਹੋ ਕੇ ਆਏ ਸਨ। ਉਸ ਨੇ ਜੰਗਲੀ ਬੂਟੀਆਂ ਤੇ ਡੂੰਘੀਆਂ ਖੱਡਾਂ ਤੋਂ ਦੂਰ ਰਹਿਣ ਦੀ ਸਕੀਮ ਬਣਾਈ ਤੇ ਦਰਿਆ ਦੇ ਵਹਿਣ ਨਾਲ ਕੁਝ ਮੀਲ ਹੋਰ ਹੇਠਾਂ ਨੂੰ ਜਾ ਕੇ ਪੰਜਾਬੀ ਫੌਜਾਂ ਉੱਪਰ ਹਮਲਾ ਕਰਨ ਦਾ ਫੈਸਲਾ ਕੀਤਾ। ਸ਼ੇਰ ਸਿੰਘ ਨੂੰ ਇਸ ਦੀ ਭਿਣਕ ਪੈ ਗਈ ਤੇ ਉਸ ਨੇ ਫੌਜਾਂ ਉਥੋਂ ਹਟਾ ਕੇ ਪਿੰਡ ਲਲਿਆਣੀ ਮੋਰਚਾ ਬਣਾਇਆ, ਜਿਥੇ ਫਿਰ ਦੋਵਾਂ ਫੌਜਾਂ ਦੇ ਵਿਚਕਾਰ ਜੰਗਲੀ ਬੂਟੀਆਂ ਤੇ ਪਾਣੀ ਦੀਆਂ ਖਾਈਆਂ ਸਨ।
13 ਜਨਵਰੀ ਦੀ ਦੁਪਹਿਰ ਨੂੰ ਪੰਜਾਬੀਆਂ ਨੇ ਦੇਖਿਆ ਕਿ ਅੰਗਰੇਜ਼ੀ ਫੌਜਾਂ ਚਿਲਿਆਂਵਾਲਾ ਪਿੰਡ ਵਲੋਂ ਉਨ੍ਹਾਂ ਦੀ ਤਰਫ਼ ਵਧ ਰਹੀਆਂ ਹਨ। ਜਨਰਲ ਇਲਾਹੀ ਬਖਸ਼ ਦੀਆਂ ਤੋਪਾਂ ਨੇ ਦੁਸ਼ਮਣ ਨੂੰ ਰੋਕ ਲਿਆ। ਇਕ ਘੰਟੇ ਵਾਸਤੇ ਪੰਜਾਬੀ ਤੋਪਾਂ ਨੇ ਅੰਗਰੇਜ਼ੀ ਫੌਜ ਨੂੰ ਆਪਣੇ ਤੋਂ ਦੂਰ ਰੱਖਿਆ। ਜਦੋਂ ਇਨ੍ਹਾਂ ਤੋਪਾਂ ਦੀ ਗਰਜ ਕੁਝ ਮੱਠੀ ਪਈ ਤਾਂ ਅੰਗਰੇਜ਼ ਜਿਨ੍ਹਾਂ ਪਾਸ ਗਿਣਤੀ ਦਾ ਪੱਖ ਭਾਰਾ ਸੀ, ਇਕ ਵੱਡਾ ਹਮਲਾ ਕਰਕੇ ਪੰਜਾਬੀਆਂ ਨੂੰ ਦਰਿਆ ਵੱਲ ਧੱਕਣ ਦੀ ਕੋਸ਼ਿਸ਼ ਕਰਨ ਲੱਗੇ। ਇਹ ਹਮਲਾ ਬ੍ਰਿਗੇਡੀਅਰ ਪੈਨੀਸਿਉਕ ਦੀ ਅਗਵਾਈ ਵਿਚ ਹੋਇਆ। ਖ਼ਾਲਸਾ ਫ਼ੌਜ ਨੂੰ ਇਹ ਹਾਲਾਤ ਉਨ੍ਹਾਂ ਦੀ ਪਸੰਦ ਦੇ ਲੱਗੇ। ਉਹ ਝਾੜੀਆਂ ਵਿਚ ਖਿੰਡਰ ਗਏ ਤੇ ਆਪਣਾ 'ਢਾਈ ਫੁੱਟ' ਨਾਂਅ ਦਾ ਪੈਂਤੜਾ ਵਰਤਣ ਲੱਗੇ, ਜਿਸ ਨੂੰ 'ਹਿੱਟ ਐਂਡ ਰੱਨ' ਦਾ ਨਾਂਅ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਨਿਸ਼ਾਨਚੀ ਅੰਗਰੇਜ਼ ਤੋਪਚੀਆਂ ਅਤੇ ਘੋੜਸਵਾਰਾਂ ਦਾ ਵੱਡਾ ਨੁਕਸਾਨ ਕਰਦੇ ਸਨ। ਜਿਹੜੇ ਝਾੜੀਆਂ ਜਾਂ ਖਾਈਆਂ ਵਿਚ ਘਿਰ ਜਾਂਦੇ ਹਨ, ਉਨ੍ਹਾਂ ਨੂੰ ਸਿੱਖ ਅਸਾਨੀ ਨਾਲ ਹੱਥੋ-ਹੱਥ ਦੀ ਲੜਾਈ ਵਿਚ ਦਬੋਚ ਲੈਂਦੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


ਖ਼ਬਰ ਸ਼ੇਅਰ ਕਰੋ

ਹਰੀ ਸਿੰਘ ਨਲੂਆ ਦੀ ਸ਼ਹਾਦਤ ਕਦੋਂ, ਕਿਵੇਂ ਅਤੇ ਕਿਉਂ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਅਫ਼ਗ਼ਾਨੀ ਸੈਨਾ ਵਿਚ ਬੁਰੀ ਤਰ੍ਹਾਂ ਤਰਥੱਲੀ ਮਚ ਗਈ। ਜਿਧਰ ਕਿਸੇ ਨੂੰ ਜਗ੍ਹਾ ਲੱਭੀ, ਉਹ ਉਧਰ ਹੀ ਭੱਜ ਤੁਰਿਆ। ਹੁਣ ਜਮਰੌਂਦ ਦੇ ਮੈਦਾਨ ਵਿਚ ਨਾ ਤਾਂ ਦੋਸਤ ਮੁਹੰਮਦ ਖ਼ਾਨ ਦਾ ਕੋਈ ਪੁੱਤਰ ਹੀ ਸਾਹ ਲੈਂਦਾ ਨਜ਼ਰ ਆ ਰਿਹਾ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਸੇਵਾ ਤੇ ਸਿਮਰਨ ਦੀ ਮੂਰਤ : ਮਹੰਤ ਤੀਰਥ ਸਿੰਘ 'ਸੇਵਾਪੰਥੀ'

ਮਹੰਤ ਤੀਰਥ ਸਿੰਘ ਦਾ ਜਨਮ 12 ਫਰਵਰੀ 1925 ਈ: ਨੂੰ ਪਿੰਡ ਜੰਡਾਂਵਾਲਾ ਜ਼ਿਲ੍ਹਾ ਮੀਆਂਵਾਲੀ (ਪਾਕਿਸਤਾਨ) ਵਿਚ ਪਿਤਾ ਸ: ਤਾਰਾ ਸਿੰਘ ਦੇ ਘਰ ਮਾਤਾ ਸੇਵਾਬਾਈ (ਅੰਮ੍ਰਿਤ ਛਕਣ ਉਪਰੰਤ ਨਾਂਅ ਸਤਵੰਤ ਕੌਰ) ਦੀ ਕੁੱਖ ਤੋਂ ਹੋਇਆ। ਆਪ ਜੀ ਨੇ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਵਿਚੋਂ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਸਮਾਦੀ ਰਾਜ ਦਾ ਸੰਕਲਪ

ਜ਼ੁਲਮ ਤੇ ਡਰ ਨਾਲ ਬੇਹਾਲ ਮਾਰੇ-ਮਾਰੇ ਫਿਰ ਰਹੇ ਲੋਕਾਂ ਅੰਦਰ 'ਸਵਾ ਲਾਖ ਸੇ ਏਕ ਲੜਾਊਂ' ਦਾ ਜਜ਼ਬਾ ਭਰਨ ਦਾ ਜੁਗ-ਪਲਟਾਊ ਕ੍ਰਿਸ਼ਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ। ਗੁਰੂ ਸਾਹਿਬ ਦਾ ਆਗਮਨ ਅੰਧਕਾਰ ਦੀ ਰਾਤ ਵਿਚ ਸੱਚ ਦੀ ਪ੍ਰਭਾਤ ਵਾਂਗ ਸੀ। ਪੈਗ਼ੰਬਰੀ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ॥

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸਿਰੀਰਾਗੁ ਮਹਲਾ ੩ ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ॥ ਹੁਕਮੇ ਦਰਸਨੁ ਦੇਖਣਾ ਜਾਹ ਭੇਜਹਿ ਤਹ ਜਾਉ॥ ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ॥ ੫॥ ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ॥ ਮਨ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਈਸ਼ਵਰ ਪ੍ਰਤੀ ਅਨੰਤ ਪ੍ਰੇਮ ਹੀ 'ਭਗਤੀ' ਹੈ

ਸਾਡੇ ਦੇਸ਼ ਵਿਚ ਸੰਤਾਂ ਅਤੇ ਮਹਾਂਪੁਰਸ਼ਾਂ ਵਿਚ 'ਭਗਤੀ' ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਿਹਾ ਹੈ। ਸਵਾਮੀ ਵਿਵੇਕਾਨੰਦ ਭਗਤੀਯੋਗ ਵਿਚ ਲਿਖਦੇ ਹਨ ਕਿ 'ਕਪਟਰਹਿਤ' ਹੋ ਕੇ ਪਰਮਾਤਮਾ ਦੀ ਖੋਜ ਨੂੰ ਹੀ 'ਭਗਤੀਯੋਗ' ਕਹਿੰਦੇ ਹਨ। ਪਰਮਾਤਮਾ ਪ੍ਰਤੀ ਅਨੰਦ ਪ੍ਰੇਮ ਹੀ ਭਗਤੀ ਹੈ। ...

ਪੂਰੀ ਖ਼ਬਰ »

ਅਜੋਕੇ ਸੰਕਟ ਗ੍ਰਸਤ ਸਿੱਖ ਸਮਾਜ ਵਿਚ ਸਿੱਖ ਬੁੱਧੀਜੀਵੀਆਂ ਦੀ ਭੂਮਿਕਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਫਰਕ ਸਿਰਫ ਨਾਮ ਜਪੋ ਦਾ ਹੀ ਹੈ। ਜੇ ਅਸੀਂ ਨਾਮ ਜਪਣ ਦਾ ਅਰਥ ਰੂਹਾਨੀ ਚੇਤਨਾ ਜਗਾਉਣਾ ਸਮਝੀਏ ਤਾਂ ਸੱਚੇ ਮਾਰਕਸਵਾਦੀ ਵੀ ਸਹਿਮਤ ਹੋਣਗੇ ਕਿ ਮਨੁੱਖੀ ਚੇਤਨਾ ਜਗਾਏ ਬਿਨਾਂ ਕਿਰਤ ਕਰਨਾ ਅਤੇ ਵੰਡ ਛਕਣਾ ਸੰਭਵ ਨਹੀਂ ਹੋ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਸਿਮਰ (ਸ੍ਰੀ ਗੁਰੂ ਨਾਨਕ ਦੇਵ ਜੀ) ਲੇਖਕ : ਬਲਬੀਰ ਸਿੰਘ ਬੀਰ ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ। ਸਫ਼ੇ : 100, ਮੁੱਲ :195 ਸੰਪਰਕ : 99883-93512. ਕਾਵਿ-ਖੇਤਰ ਦਾ ੳੁੱਘਾ ਨਾਂਅ ਹੈ ਬਲਬੀਰ ਸਿੰਘ ਬੀਰ। ਇਹ ਪੁਸਤਕ ਉਸ ਦੀ 11ਵੀਂ ਪੁਸਤਕ ਹੈ। ਇਹ ਪੁਸਤਕ, ਗੁਰੂ ਨਾਨਕ ਦੇਵ ਜੀ ਦੇ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਸੇਵਾ ਸਿਮਰਨ ਅਤੇ ਸਾਦਗੀ ਦੀ ਮੂਰਤ ਸਨ ਸੰਤ ਬਾਬਾ ਜੋਗਿੰਦਰ ਸਿੰਘ

ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਅਤੇ ਪੁੱਤਰਾਂ ਦੇ ਦਾਨੀ ਵਜੋਂ ਜਾਣੇ ਜਾਂਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਵਰੋਸਾਏ ਸਿੱਖ ਸੰਤ ਬਾਬਾ ਜੋਗਿੰਦਰ ਸਿੰਘ ਜੋ ਇਸ ਦੁਨੀਆ ਦੇ ਕਲਯੁਗੀ ਜੀਵਾਂ ਨੂੰ ਕਾਮ, ਕਰੋਧ, ਲੋਭ, ਮੋਹ, ਹੰਕਾਰ ਜਿਹੇ ਵਕਾਰਾਂ ਤੋਂ ਬਾਹਰ ਕੱਢ ਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX