ਤਾਜਾ ਖ਼ਬਰਾਂ


ਪਿੰਕ ਬਾਲ ਟੈੱਸਟ : ਪਹਿਲੇ ਦਿਨ ਦੀ ਖੇਡ ਖ਼ਤਮ , ਭਾਰਤ 3 ਵਿਕਟਾਂ 'ਤੇ 174 ਦੌੜਾਂ
. . .  1 minute ago
ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਸਾਬਕਾ ਫ਼ੌਜੀ ਦੀ ਮੌਤ, ਇੱਕ ਜ਼ਖਮੀ
. . .  about 1 hour ago
ਕਲਾਨੌਰ, 22 ਨਵੰਬਰ (ਪੁਰੇਵਾਲ, ਕਾਹਲੋਂ)ਇੱਥੋਂ ਥੋੜੀ ਦੂਰ ਬਟਾਲਾ ਮਾਰਗ 'ਤੇ ਸਥਿਤ ਅੱਡਾ ਖੁਸ਼ੀਪੁਰ-ਭੰਗਵਾਂ ਨੇੜੇ ਦੇਰ ਸ਼ਾਮ ਵਾਪਰੇ ਇੱਕ ਭਿਆਨਕ ਤੇ ਦਰਦਨਾਕ ਸੜਕ ਹਾਦਸੇ 'ਚ ਕਾਰ ਚਕਨਾਚੂਰ ...
ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਲੋਡ ਟਰੱਕ ਆਇਆ ਕਾਬੂ-ਚਾਲਕ ਫ਼ਰਾਰ
. . .  about 2 hours ago
ਦੀਨਾਨਗਰ, 22 ਨਵੰਬਰ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਵਿਖੇ ਅੱਜ ਪਾਬੰਦੀ ਸ਼ੁਦਾ ਇਕ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਕ ਟਰੱਕ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਮਿਲੀ ਜਾਣਕਾਰੀ ...
ਐੱਫ ਸੀ ਆਈ ਇੰਸਪੈਕਟਰ 22000 ਰੁਪਏ ਦੀ ਰਿਸ਼ਵਤ ਸਣੇ ਕਾਬੂ
. . .  about 2 hours ago
ਜਲੰਧਰ ,22 ਨਵੰਬਰ - ਕਰਤਾਰਪੁਰ ਵਿਖੇ ਤਾਇਨਾਤ ਐਫ ਸੀ ਆਈ ਇੰਸਪੈਕਟਰ ਰਾਜ ਸ਼ੇਖਰ ਚੌਹਾਨ ਨੂੰ ਵਿਜੀਲੈਂਸ ਬਿਊਰੋ ਨੇ 22000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ । ਇੰਸਪੈਕਟਰ ਰਾਜ ...
ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  about 2 hours ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  about 2 hours ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  about 3 hours ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  about 3 hours ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 3 hours ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਵਿਸ਼ਵ ਕਬੱਡੀ ਕੱਪ ਸਬੰਧੀ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਤਿਆਰੀਆਂ ਦਾ ਲਿਆ ਗਿਆ ਜਾਇਜ਼ਾ
. . .  about 4 hours ago
ਗੁਰੂ ਹਰ ਸਹਾਏ, 22 ਨਵੰਬਰ (ਕਪਿਲ ਕੰਧਾਰੀ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਦੋ ਮੈਚ 4 ਦਸੰਬਰ ਦਿਨ ਬੁੱਧਵਾਰ ਨੂੰ ਗੁਰੂ ਹਰ ਸਹਾਏ ਦੇ ਗੁਰੂ ਰਾਮ ਦਾਸ ਸਟੇਡੀਅਮ ਵਿਚ ਕਰਵਾਏ...
ਫ਼ੌਜ ਨੇ ਆਪਣੇ ਸਟਾਫ਼ ਨੂੰ ਵਟਸ ਐਪ ਸਬੰਧੀ ਕੀਤਾ ਸੁਚੇਤ
. . .  about 4 hours ago
ਨਵੀਂ ਦਿੱਲੀ, 22 ਨਵੰਬਰ - ਵਟਸ ਐਪ ਦੇ ਇਸਤੇਮਾਲ 'ਤੇ ਚੱਲ ਰਹੀ ਬਹਿਸ ਵਿਚਕਾਰ ਫ਼ੌਜ ਨੇ ਆਪਣੇ ਅਧਿਕਾਰੀਆਂ ਨੂੰ ਅਲਰਟ ਜਾਰੀ ਕੀਤਾ ਹੈ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਿਕ ਪਾਕਿਸਤਾਨੀ ਖੁਫੀਆ ਏਜੰਸੀਆਂ ਵਟਸ ਐਪ ਰਾਹੀਂ ਭਾਰਤੀ ਫ਼ੌਜ ਦੀ ਨਿੱਜੀ ਜਾਣਕਾਰੀ ਹਾਸਲ...
ਕੋਲਕਾਤਾ ਦਿਨ ਰਾਤ ਟੈੱਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ-26 ਦੇ ਸਕੋਰ 'ਤੇ ਮਅੰਕ ਅਗਰਵਾਲ 14 ਦੌੜਾਂ ਬਣਾ ਕੇ ਆਊਟ
. . .  about 5 hours ago
ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਕਾਂਗਰਸ, ਐਨ.ਸੀ.ਪੀ. ਤੇ ਸ਼ਿਵ ਸੈਨਾ ਵਿਚਾਲੇ ਬੈਠਕ ਜਾਰੀ
. . .  about 5 hours ago
ਮੁੰਬਈ, 22 ਨਵੰਬਰ - ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ। ਮੁੰਬਈ ਦੇ ਵਰਲੀ ਇਲਾਕੇ ਸਥਿਤ ਨਹਿਰੂ ਸੈਂਟਰ ਵਿਚ ਕਾਂਗਰਸ, ਸ਼ਿਵ ਸੈਨਾ ਤੇ ਐਨ.ਸੀ.ਪੀ. ਵਿਚਾਲੇ ਬੈਠਕ ਹੋ ਰਹੀ ਹੈ। ਇਸ ਬੈਠਕ 'ਚ ਤਿੰਨਾਂ ਪਾਰਟੀਆਂ ਦੇ ਵੱਡੇ ਵੱਡੇ ਨੇਤਾ...
ਕੋਲਕਾਤਾ ਪਹਿਲਾ ਦਿਨ ਰਾਤ ਟੈੱਸਟ ਮੈਚ : ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ
. . .  about 5 hours ago
ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ...
ਪਿੰਕ ਬਾਲ ਟੈੱਸਟ : ਬੰਗਲਾਦੇਸ਼ ਦੀਆਂ 105 ਦੌੜਾਂ 'ਤੇ 9ਵੀਂ ਵਿਕਟ ਡਿੱਗੀ
. . .  about 5 hours ago
ਪਿੰਕ ਬਾਲ ਟੈੱਸਟ : ਬੰਗਲਾਦੇਸ਼ ਦੀ ਪਾਰੀ ਲੜਖੜਾਈ, ਸਕੋਰ 98/8
. . .  about 6 hours ago
ਭਾਰਤ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਏ : ਸਿੱਖ ਸਦਭਾਵਨਾ ਦਲ
. . .  about 6 hours ago
ਅਸਲਾ ਬਰਾਮਦਗੀ ਦੇ ਮਾਮਲੇ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ
. . .  about 6 hours ago
ਔਰਤ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਐਸ.ਐਸ.ਪੀ. ਨੇ ਸਹਾਇਕ ਥਾਣੇਦਾਰ ਤੇ ਸਿਪਾਹੀ ਨੂੰ ਕੀਤਾ ਬਰਖ਼ਾਸਤ
. . .  about 6 hours ago
31 ਸਾਲਾ ਅਦਾਕਾਰਾ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550

ਸੰਪਾਦਕੀ

ਆਓ, ਮਹਾਤਮਾ ਗਾਂਧੀ ਦੇ ਸੁਪਨਿਆਂ ਦਾ ਭਾਰਤ ਸਿਰਜੀਏ!

ਮਹਾਤਮਾ ਗਾਂਧੀ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ। ਉਨ੍ਹਾਂ ਸੱਚ, ਅਹਿੰਸਾ ਅਤੇ ਸੱਤਿਆਗ੍ਰਹਿ ਨੂੰ ਆਪਣਾ ਹਥਿਆਰ ਬਣਾਇਆ। ਇਸ ਦੇ ਨਾਲ ਹੀ ਆਜ਼ਾਦ ਭਾਰਤ ਲਈ ਕੁਝ ਸੁਪਨੇ ਵੀ ਵੇਖੇ ਸਨ। ਮਹਾਤਮਾ ਗਾਂਧੀ ਲਈ ਸਵਰਾਜ ਦੇ ਅਰਥ ਸਨ, 'ਜਿਥੇ ਦੇਸ਼ ਦੇ ਸਾਰੇ ਨਾਗਰਿਕ ...

ਪੂਰੀ ਖ਼ਬਰ »

ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ ਬਿਜਲੀ

ਪੰਡਿਤ ਜਵਾਹਰ ਲਾਲ ਨਹਿਰੂ (ਉਸ ਵੇਲੇ ਦੇ ਪ੍ਰਧਾਨ ਮੰਤਰੀ) ਨੇ ਭਾਖੜਾ ਡੈਮ ਨੂੰ ਤੀਰਥ ਅਸਥਾਨ ਕਹਿ ਕੇ ਇਸ ਦੀ ਤੁਲਨਾ ਧਾਰਮਿਕ ਅਸਥਾਨਾਂ ਨਾਲ ਕੀਤੀ ਸੀ। ਤੀਰਥ ਅਸਥਾਨ ਸਭ ਦੇ ਸਾਂਝੇ ਹੁੰਦੇ ਹਨ। ਇਸ ਤੋਂ ਬਾਅਦ ਪੌਂਗ ਡੈਮ ਅਤੇ ਥੀਨ ਡੈਮ ਬਣੇ। ਡੈਮ ਬਣਨ ਨਾਲ ਕਿਸਾਨਾਂ ...

ਪੂਰੀ ਖ਼ਬਰ »

ਭਾਜਪਾ ਵੀ ਹੈ ਵਿਚਾਰਾਤਮਕ ਪਰਿਵਾਰਵਾਦ ਦੀ ਜਕੜ ਵਿਚ

ਕਾਂਗਰਸ ਨੇ ਤੈਅ ਕੀਤਾ ਹੈ ਕਿ ਉਹ ਪ੍ਰਿਅੰਕਾ ਗਾਂਧੀ ਨੂੰ ਪੂਰੇ ਜ਼ੋਰਦਾਰ ਢੰਗ ਨਾਲ ਚੋਣ ਮੈਦਾਨ ਵਿਚ ਉਤਾਰੇਗੀ। ਲਖਨਊ ਦੇ ਰੋਡ ਸ਼ੋਅ ਤੋਂ ਸਾਫ਼ ਹੋ ਗਿਆ ਹੈ ਕਿ ਪ੍ਰਿਅੰਕਾ ਉੱਤਰ ਪ੍ਰਦੇਸ਼ ਦੇ ਰਾਜਨੀਤਕ ਥੀਏਟਰ ਵਿਚ ਹੀ ਨਹੀਂ ਸਗੋਂ ਸਾਰੇ ਦੇਸ਼ ਦੇ ਚੋਣ ਥੀਏਟਰ ਵਿਚ ਕਈ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਦਾ ਸੰਤਾਪ

ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਦੇ ਲਗਾਤਾਰ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਹੁਣ ਇਹ ਗਿਣਤੀ 100 ਨੂੰ ਟੱਪਣ ਲੱਗੀ ਹੈ। ਜਿੰਨੇ ਜ਼ਿਆਦਾ ਗੰਭੀਰ ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ, ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ਇਹ ਇਕੱਲੇ ਉੱਤਰ ਪ੍ਰਦੇਸ਼ ਵਿਚ ਹੀ ਨਹੀਂ, ਸਗੋਂ ਦੇਸ਼ ਭਰ ਦੇ ਬਹੁਤੇ ਸੂਬਿਆਂ ਵਿਚ ਵੀ ਅੱਜ ਇਹੀ ਹਾਲ ਦਿਖਾਈ ਦਿੰਦਾ ਹੈ। ਕੁਝ ਸਾਲ ਪਹਿਲਾਂ ਮੁੰਬਈ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵਧੇਰੇ ਵਿਅਕਤੀਆਂ ਦੀ ਮੌਤ ਹੋ ਗਈ ਸੀ। ਜਿਥੋਂ ਤੱਕ ਸ਼ਰਾਬ ਪੀਣ ਦੀ ਲਤ ਦੀ ਗੱਲ ਹੈ, ਦੇਸ਼ ਭਰ ਵਿਚ ਇਹ ਲਗਾਤਾਰ ਵਧਦੀ ਜਾ ਰਹੀ ਹੈ। ਅੱਜਕਲ੍ਹ ਤਾਂ ਸੂਬਾ ਸਰਕਾਰ ਦੀ ਆਮਦਨ ਦਾ ਵੱਡਾ ਜ਼ਰੀਆ ਆਬਕਾਰੀ ਵਿਭਾਗ ਹੈ। ਹਰਿਆਣਾ ਵਿਚ ਇਸ ਤੋਂ ਤੰਗ ਆਈਆਂ ਔਰਤਾਂ ਨੇ ਲਗਾਤਾਰ ਅੰਦੋਲਨ ਕਰ ਕੇ ਸ਼ਰਾਬ ਦੀ ਵਿਕਰੀ ਬੰਦ ਕਰਵਾਈ ਸੀ ਪਰ ਸੂਬਾ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ ਸੀ। ਪੰਜਾਬ ਵਿਚ ਵੀ ਥਾਂ-ਥਾਂ 'ਤੇ ਠੇਕੇ ਖੁੱਲ੍ਹੇ ਦਿਖਾਈ ਦਿੰਦੇ ਹਨ ਪਰ ਇਸ ਦੇ ਨਾਲ-ਨਾਲ ਭੱਠੀਆਂ 'ਤੇ ਬਣਾਈ ਤੇ ਕੱਢੀ ਜਾਂਦੀ ਸ਼ਰਾਬ ਦਾ ਰੁਝਾਨ ਵੱਡੀ ਪੱਧਰ 'ਤੇ ਜਾਰੀ ਹੈ। ਬਹੁਤੇ ਪਿੰਡਾਂ ਅਤੇ ਨਗਰਾਂ ਵਿਚ ਅਜਿਹੀ ਸ਼ਰਾਬ ਪਿਲਾਉਣ ਵਾਲੇ ਸ਼ਾਮ ਦੇ ਵੇਲੇ ਪੂਰੀ ਤਰ੍ਹਾਂ ਸਰਗਰਮ ਹੋ ਜਾਂਦੇ ਹਨ। ਜਿੰਨੀ ਵੱਡੀ ਪੱਧਰ 'ਤੇ ਇਹ ਕੱਚੀ ਸ਼ਰਾਬ ਵਰਤਾਈ ਜਾਂਦੀ ਹੈ, ਉਸ ਤੋਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਇਸ ਦਾ ਮਨੁੱਖੀ ਸਰੀਰ 'ਤੇ ਕੀ ਅਸਰ ਹੋ ਸਕਦਾ ਹੈ। ਇਸ ਦੇ ਨਾਲ ਹੀ ਤੁਰੰਤ ਸ਼ਰਾਬ ਤਿਆਰ ਕਰਨ ਲਈ ਕਈ ਤਰ੍ਹਾਂ ਦੇ ਰਸਾਇਣ ਇਸ ਵਿਚ ਮਿਲਾ ਦਿੱਤੇ ਜਾਂਦੇ ਹਨ। ਇਹ ਸ਼ਰਾਬ ਸਸਤੀ ਹੁੰਦੀ ਹੈ। ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕ ਇਸ ਨਾਲ ਆਪਣੀ ਲਲਕ ਪੂਰੀ ਕਰਨ ਦਾ ਯਤਨ ਕਰਦੇ ਹਨ। ਇਸੇ ਕਰਕੇ ਇਹ ਧੰਦਾ ਵਧੇਰੇ ਚੱਲ ਨਿਕਲਿਆ ਹੈ।
ਸਹਾਰਨਪੁਰ ਦੇ ਪਿੰਡ ਮਾਹੀ ਅਤੇ ਇਕ ਹੋਰ ਪਿੰਡ ਸਲੇਮਪੁਰ ਵਿਚ ਵੱਖ-ਵੱਖ ਸਮਿਆਂ 'ਤੇ ਸ਼ਰਾਬ ਵਰਤਾਈ ਗਈ। ਇਸ ਸਬੰਧੀ ਫੜੇ ਬਾਲੂ ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਜੋ ਸ਼ਰਾਬ ਖਰੀਦੀ ਸੀ, ਉਸ ਦਾ ਰੰਗ ਚਿੱਟਾ ਸੀ ਅਤੇ ਉਸ ਵਿਚੋਂ ਡੀਜ਼ਲ ਦੀ ਬਦਬੂ ਆਉਂਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਸਹਾਰਨਪੁਰ ਦੇ ਪਿੰਡ ਪੁੰਡੇ ਦੇ ਇਕ ਵਿਅਕਤੀ ਨੇ ਇਹ ਸ਼ਰਾਬ ਬਣਾਈ ਸੀ। ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਕੁਝ ਪਿੰਡਾਂ ਵਿਚ ਵੀ ਅਜਿਹਾ ਹੀ ਹਾਲ ਦਿਖਾਈ ਦੇ ਰਿਹਾ ਹੈ। ਏਨੀ ਵੱਡੀ ਗਿਣਤੀ ਵਿਚ ਵਿਅਕਤੀਆਂ ਦੇ ਮਰਨ ਨਾਲ ਸਰਕਾਰ ਅਤੇ ਪ੍ਰਸ਼ਾਸਨ ਲਈ ਬੇਹੱਦ ਚਿੰਤਾ ਵਾਲੀ ਸਥਿਤੀ ਪੈਦਾ ਹੋਈ ਜਾਪਦੀ ਹੈ। ਉਥੋਂ ਦੇ ਕੁਝ ਸਬੰਧਿਤ ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਕੁਝ ਇਕ ਨੂੰ ਫੜ ਵੀ ਲਿਆ ਗਿਆ ਹੈ ਪਰ ਅਜਿਹਾ ਦੁਖਾਂਤ ਵਾਪਰਨ ਤੋਂ ਪਿੱਛੋਂ ਇਸ 'ਤੇ ਸਿਆਸਤ ਵੀ ਖੇਡੀ ਜਾਣ ਲੱਗੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਤ੍ਰਾਸਦੀ ਲਈ ਸਮਾਜਵਾਦੀ ਪਾਰਟੀ 'ਤੇ ਦੋਸ਼ ਲਾਇਆ ਹੈ ਕਿ ਉਸ ਦੇ ਕੁਝ ਆਗੂ ਅਜਿਹੇ ਕੰਮਾਂ ਵਿਚ ਗਲਤਾਨ ਹਨ। ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਮੁੱਖ ਮੰਤਰੀ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਸਾਰਾ ਦੋਸ਼ ਸਰਕਾਰ 'ਤੇ ਮੜ੍ਹਿਆ ਹੈ। ਜਿਥੋਂ ਤੱਕ ਅਜਿਹੇ ਧੰਦਿਆਂ ਦਾ ਸਬੰਧ ਹੈ, ਇਹ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦੀ ਮਦਦ ਤੋਂ ਬਗੈਰ ਨਹੀਂ ਹੋ ਸਕਦੇ। ਜਿਨ੍ਹਾਂ ਪਿੰਡਾਂ ਵਿਚ ਇਹ ਹਾਦਸਾ ਵਾਪਰਿਆ ਹੈ, ਉਥੋਂ ਦੇ ਲੋਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਇਨ੍ਹਾਂ ਪਿੰਡਾਂ ਵਿਚ ਭੱਠੀਆਂ ਦੀ ਸ਼ਰਾਬ ਵਰਤਾਈ ਜਾਂਦੀ ਸੀ। ਇਸ ਲਈ ਉਨ੍ਹਾਂ ਨੇ ਕਈ ਵਾਰ ਪੁਲਿਸ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਵੀ ਕੀਤੀਆਂ ਸਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ ਹੋਈ। ਸ਼ਰਾਬ ਦੇ ਮਾਮਲੇ ਵਿਚ ਹੀ ਨਹੀਂ, ਸਗੋਂ ਖਾਣ-ਪੀਣ ਦੀਆਂ ਬਹੁਤੀਆਂ ਵਸਤਾਂ ਵਿਚ ਅਕਸਰ ਵੱਡੀ ਮਿਲਾਵਟ ਕੀਤੀ ਜਾਂਦੀ ਹੈ, ਜੋ ਸਿਹਤ ਲਈ ਬੜੀ ਹਾਨੀਕਾਰਕ ਸਾਬਤ ਹੁੰਦੀ ਹੈ। ਇਸ ਸਬੰਧੀ ਸਮੇਂ-ਸਮੇਂ ਪ੍ਰਸ਼ਾਸਨ ਵਲੋਂ ਵੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਦਾ ਬਹੁਤਾ ਅਸਰ ਨਹੀਂ ਹੁੰਦਾ। ਅਕਸਰ ਛੋਟੇ-ਵੱਡੇ ਸਿਆਸਤਦਾਨ ਦੋਸ਼ੀਆਂ ਨੂੰ ਬਚਾਉਣ 'ਤੇ ਬਜਿੱਦ ਹੋ ਜਾਂਦੇ ਹਨ, ਕਿਉਂਕਿ ਉਨ੍ਹਾਂ ਨੇ ਇਨ੍ਹਾਂ ਰਸੂਖ਼ਦਾਰਾਂ ਤੋਂ ਵੋਟਾਂ ਅਤੇ ਹੋਰ ਕਈ ਤਰ੍ਹਾਂ ਦੀ ਮਦਦ ਲੈਣੀ ਹੁੰਦੀ ਹੈ। ਇਹੀ ਵੱਡਾ ਕਾਰਨ ਹੈ ਕਿ ਅੱਜ ਹਰ ਚੀਜ਼ ਵਿਚ ਵੱਡੀ ਪੱਧਰ 'ਤੇ ਮਿਲਾਵਟ ਹੋਣ ਦੇ ਨਾਲ-ਨਾਲ ਸ਼ਰਾਬ ਵਿਚ ਵੀ ਅਕਸਰ ਮਿਲਾਵਟ ਕੀਤੀ ਜਾਂਦੀ ਹੈ, ਜਿਸ ਨੂੰ ਆਮ ਲੋਕ ਪੀਣ ਤੋਂ ਗੁਰੇਜ਼ ਨਹੀਂ ਕਰਦੇ। ਅਜਿਹੇ ਦੁਖਾਂਤ ਲਗਾਤਾਰ ਵਾਪਰਦੇ ਰਹਿੰਦੇ ਹਨ। ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਰਹਿੰਦਾ ਹੈ। ਇਹ ਗੱਲ ਕੇਂਦਰ ਬਿੰਦੂ ਉਦੋਂ ਹੀ ਬਣਦੀ ਹੈ, ਜਦੋਂ ਕੋਈ ਵੱਡਾ ਹਾਦਸਾ ਵਾਪਰ ਜਾਏ। ਉਸ ਸਮੇਂ ਸਰਕਾਰਾਂ ਅਤੇ ਪ੍ਰਸ਼ਾਸਨ ਵਿਚ ਹਲਚਲ ਦਿਖਾਈ ਦਿੰਦੀ ਹੈ ਪਰ ਬਾਅਦ ਵਿਚ ਇਹ ਮਿਲਾਵਟ ਦਾ ਸਿਲਸਿਲਾ ਮੁੜ ਉਸੇ ਤਰ੍ਹਾਂ ਸ਼ੁਰੂ ਹੋ ਜਾਂਦਾ ਹੈ।
ਬਿਨਾਂ ਸ਼ੱਕ ਇਹ ਤਾਜ਼ਾ ਘਟਨਾਕ੍ਰਮ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੈ, ਜਿਸ ਨਾਲ ਪਹਿਲਾਂ ਤੋਂ ਹੀ ਬਣੀ ਨਾਜ਼ੁਕ ਸਥਿਤੀ ਹੋਰ ਵੀ ਗੰਭੀਰ ਹੋਈ ਦਿਖਾਈ ਦਿੰਦੀ ਹੈ। ਪੰਜਾਬ ਵਿਚ ਵੀ ਅਜਿਹਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਸਖ਼ਤ ਕਦਮਾਂ ਨਾਲ ਰੋਕਣ ਦੀ ਜ਼ਰੂਰਤ ਹੈ, ਕਿਉਂਕਿ ਨਸ਼ਿਆਂ ਦੇ ਵਰਤਾਰੇ ਨੇ ਪੰਜਾਬੀ ਨੌਜਵਾਨਾਂ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਜਿਸ ਕਦਰ ਇਹ ਲਗਾਤਾਰ ਵਧਦੇ ਜਾ ਰਹੇ ਹਨ, ਜੇਕਰ ਉਸੇ ਹੀ ਪੱਧਰ 'ਤੇ ਇਨ੍ਹਾਂ ਨੂੰ ਕਾਬੂ ਕਰਨ ਲਈ ਪੇਸ਼ਬੰਦੀਆਂ ਨਾ ਕੀਤੀਆਂ ਗਈਆਂ ਤਾਂ ਇਹ ਹਰ ਪੱਖ ਤੋਂ ਵੱਡੇ ਹਾਨੀਕਾਰਕ ਸਾਬਤ ਹੋਣਗੇ, ਜਿਨ੍ਹਾਂ ਕਰਕੇ ਆਮ ਲੋਕਾਂ ਦਾ ਜੀਵਨ ਹੋਰ ਵੀ ਤਰਸਯੋਗ ਬਣ ਜਾਵੇਗਾ।

-ਬਰਜਿੰਦਰ ਸਿੰਘ ਹਮਦਰਦ

 


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX