ਤਾਜਾ ਖ਼ਬਰਾਂ


ਨਵੀਂ ਦਿੱਲੀ : ਲਾਹੌਰ 'ਚ ਧਮਾਕਾ ਇਕ ਦੀ ਮੌਤ , ਕਈ ਜ਼ਖ਼ਮੀ
. . .  1 day ago
ਨਵੀਂ ਦਿੱਲੀ : ਉਨਾਓ ਪੁੱਜੀ ਜਬਰ ਜਨਾਹ ਪੀੜਤਾ ਦੀ ਮ੍ਰਿਤਕ ਦੇਹ
. . .  1 day ago
ਪਾਵਰ ਕਾਮ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ
. . .  1 day ago
ਮੁੱਲਾਂਪੁਰ ਗਰੀਬਦਾਸ, 7 ਦਸੰਬਰ (ਦਿਲਬਰ ਸਿੰਘ ਖੈਰਪੁਰ) - ਸਥਾਨਿਕ ਉਪਮੰਡਲ ਅਧੀਨ ਪਿੰਡ ਚਾਹੜਮਾਜਰਾ ਨੇੜੇ ਉਮੈਕਸ ਸਿਟੀ (ਨਿਊ ਚੰਡੀਗੜ੍ਹ) ਵਿਖੇ ਕਰੰਟ ਲੱਗਣ ਕਾਰਨ ਪਾਵਰ ਕਾਮ ਦੇ ...
ਘਿਣਾਉਣੇ ਅਪਰਾਧਾਂ ਲਈ ਬਦਲਿਆ ਜਾਵੇ ਕਾਨੂੰਨ - ਹੈਦਰਾਬਾਦ ਸਮੂਹਿਕ ਜਬਰ ਜਨਾਹ ਪੀੜਤ ਦੀ ਭੈਣ
. . .  1 day ago
ਹੈਦਰਾਬਾਦ, 7 ਦਸੰਬਰ - ਹੈਦਰਾਬਾਦ ਸਮੂਹਿਕ ਜਬਰ ਜਨਾਹ ਮਾਮਲੇ 'ਚ ਪੀੜਤਾ ਦੀ ਭੈਣ ਨੇ ਉਨਾਓ ਜਬਰ ਜਨਾਹ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਮੁਕੰਮਲ ਰੁਕ ਜਾਣੀਆਂ ਚਾਹੀਦੀਆਂ ਹਨ। ਅਜਿਹੇ ਮਾਮਲਿਆਂ 'ਤੇ ਇਨਸਾਫ਼ ਵਿਚ ਦੇਰੀ ਨਹੀਂ ਹੋਣੀ...
ਇਨਸਾਫ਼ ਬਦਲਾ ਬਣ ਜਾਵੇ ਤਾਂ ਆਪਣਾ ਚਰਿੱਤਰ ਗੁਆ ਦਿੰਦਾ ਹੈ- ਚੀਫ਼ ਜਸਟਿਸ
. . .  1 day ago
ਨਵੀਂ ਦਿੱਲੀ, 7 ਦਸੰਬਰ - ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਇਨਸਾਫ਼ ਦੇ ਨਾਮ 'ਤੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਜਦੋਂ ਇਨਸਾਫ਼ ਬਦਲੇ ਦਾ ਰੂਪ ਲੈਂਦਾ ਹੈ ਤਾਂ ਉਹ ਆਪਣਾ ਚਰਿੱਤਰ ਗੁਆ ਦਿੰਦਾ ਹੈ। ਇਹ ਗੱਲ ਚੀਫ਼...
ਦਿੱਲੀ 'ਚ ਜਬਰ ਜਨਾਹ ਦੀਆਂ ਵਾਰਦਾਤਾਂ ਖਿਲਾਫ ਲੋਕਾਂ ਦਾ ਜੋਰਦਾਰ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  1 day ago
ਨਵੀਂ ਦਿੱਲੀ, 7 ਦਸੰਬਰ - ਦੇਸ਼ ਵਿਚ ਵੱਧ ਰਹੇ ਔਰਤਾਂ ਖਿਲਾਫ ਘਿਣਾਉਣੇ ਅਪਰਾਧ ਤੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਜ਼ਬਰਦਸਤ ਗ਼ੁੱਸਾ ਹੈ। ਉਨਾਓ ਤੋਂ ਲੈ ਕੇ ਲਖਨਊ ਤੇ ਦਿੱਲੀ ਤੱਕ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ। ਅੱਜ ਸ਼ਾਮ ਮਹਿਲਾ...
ਉਨਾਓ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  1 day ago
ਉਨਾਓ, 7 ਦਸੰਬਰ - ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਉਨਾਓ ਜਬਰ ਜਨਾਹ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਯੋਗੀ ਸਰਕਾਰ ਵਿਚ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਨੇ ਇਸ ਸਬੰਧੀ ਐਲਾਨ...
ਸੌਰਵ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਬਣੇ ਪ੍ਰਧਾਨ
. . .  1 day ago
ਲੁੱਟ ਖੋਹ ਦਾ ਸ਼ਿਕਾਰ ਹੋਈ ਸਕੂਲ ਮੁਖੀ ਦੀ ਹੋਈ ਮੌਤ
. . .  1 day ago
ਨਾਭਾ, 7 ਦਸੰਬਰ (ਕਰਮਜੀਤ ਸਿੰਘ) - ਪੰਜਾਬ ਵਿਚ ਦਿਨੋ-ਦਿਨ ਲੁੱਟ ਖੋਹ ਦੀਆ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਲੁਟੇਰੇ ਹੁਣ ਦਿਨ ਦਿਹਾੜੇ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿੱਥੇ ਲੁੱਟ...
ਗੁਰਸੇਵਕ ਸਿੰਘ ਗੈਵੀ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਬਣੇ
. . .  1 day ago
ਲੋਪੋਕੇ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾ 'ਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਕਾਂਗਰਸ ਦੇ ਗੁਰਸੇਵਕ ਸਿੰਘ ਗੈਵੀ ਲੋਪੋਕੇ ਉਪ...
ਤਰਨਤਾਰਨ : ਯੂਥ ਕਾਂਗਰਸ ਦੀਆਂ ਚੋਣਾਂ 'ਚ ਯੋਧਵੀਰ ਸਿੰਘ ਬਣੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ
. . .  1 day ago
ਪੱਟੀ, 7 ਦਸੰਬਰ (ਅਵਤਾਰ ਸਿੰਘ ਖਹਿਰਾ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਦੌਰਾਨ ਯੋਧਵੀਰ ਸਿੰਘ 217 ਵੋਟਾਂ ਪ੍ਰਾਪਤ ਕਰਕੇ ਜ਼ਿਲ੍ਹਾ...
ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀ ਚੋਣ 'ਚ ਐਡਵੋਕੇਟ ਘੁੰਮਣ 35 ਵੋਟਾਂ ਨਾਲ ਜਿੱਤੇ
. . .  1 day ago
ਭੁਲੱਥ, 7 ਦਸੰਬਰ (ਸੁਖਜਿੰਦਰ ਸਿੰਘ ਮੁਲਤਾਨੀ)- ਹਲਕਾ ਭੁਲੱਥ ਤੋਂ ਕਾਂਗਰਸ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਬੇਟੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਯੂਥ ਕਾਂਗਰਸ ਦੀ ਚੋਣ...
ਯੂਥ ਕਾਂਗਰਸ ਚੋਣਾਂ : ਤੋਸ਼ਿਤ ਮਹਾਜਨ ਬਣੇ ਜ਼ਿਲ੍ਹਾ ਪਠਾਨਕੋਟ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ
. . .  1 day ago
ਪਠਾਨਕੋਟ, 7 ਦਸੰਬਰ (ਚੌਹਾਨ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਤੋਸ਼ਿਤ ਮਹਾਜਨ ਜ਼ਿਲ੍ਹਾ ਪਠਾਨਕੋਟ ਤੋਂ ਯੂਥ ਕਾਂਗਰਸ ਪ੍ਰਧਾਨ ਬਣੇ ਹਨ। ਜ਼ਿਲ੍ਹਾ ਪ੍ਰਧਾਨ ਲਈ ਦੋ ਉਮੀਦਵਾਰ ਤੋਸ਼ਿਤ ਮਹਾਜਨ...
ਅੱਪਰਬਾਰੀ ਦੁਆਬ ਨਹਿਰ 'ਚੋਂ ਮਿਲੀ ਸਾੜੇ ਗਏ ਡਰੋਨ ਦੀ ਮੋਟਰ
. . .  1 day ago
ਝਬਾਲ, 7 ਦਸੰਬਰ (ਸੁਖਦੇਵ ਸਿੰਘ)- ਝਬਾਲ ਵਿਖੇ ਬੰਦ ਪਈ ਲਕਸ਼ਮੀ ਰਾਈਸ ਮਿੱਲ 'ਚ ਸਾੜੇ ਗਏ ਡਰੋਨ ਨੂੰ ਖ਼ੁਰਦ-ਬੁਰਦ ਕਰਨ ਲਈ ਅੱਪਰਬਾਰੀ ਦੁਆਬ ਨਹਿਰ 'ਚ ਸੁੱਟੇ ਗਏ ਪੁਰਜ਼ਿਆਂ ਨੂੰ ਮੁੜ ਦੋ ਮਹੀਨੇ...
ਬਲਵੀਰ ਸਿੰਘ ਢਿੱਲੋਂ ਨੇ ਯੂਥ ਕਾਂਗਰਸ ਪ੍ਰਧਾਨ ਹਲਕਾ ਗੜ੍ਹਸ਼ੰਕਰ ਦੀ ਚੋਣ ਜਿੱਤੀ
. . .  1 day ago
ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)- ਬੀਤੇ ਦਿਨੀਂ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ 'ਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਬਲਵੀਰ ਸਿੰਘ ਢਿੱਲੋਂ...
ਯੂਥ ਕਾਂਗਰਸ ਦੀਆਂ ਚੋਣਾਂ 'ਚ ਸੰਗਰੂਰ ਜ਼ਿਲ੍ਹੇ 'ਚ ਬਾਜਵਾ ਅਤੇ ਹਲਕੇ 'ਚ ਕਾਂਗੜਾ ਪਰਿਵਾਰ ਪਿਆ ਭਾਰੂ
. . .  1 day ago
ਯੂਥ ਕਾਂਗਰਸ ਚੋਣਾਂ : ਗੁਰੂਹਰਸਹਾਏ ਤੋਂ ਤੀਜੀ ਵਾਰ ਹਲਕਾ ਪ੍ਰਧਾਨ ਬਣੇ ਵਿੱਕੀ ਸਿੱਧੂ
. . .  1 day ago
ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਬਲਜੀਤ ਸਿੰਘ ਪਾਹੜਾ ਬਣੇ ਗੁਰਦਾਸਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ
. . .  1 day ago
ਅਮਿਤ ਤਿਵਾੜੀ ਖੰਨਾ ਜ਼ਿਲ੍ਹਾ ਅਤੇ ਅੰਕਿਤ ਸ਼ਰਮਾ ਖੰਨਾ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550

ਸੰਪਾਦਕੀ

ਆਓ, ਮਹਾਤਮਾ ਗਾਂਧੀ ਦੇ ਸੁਪਨਿਆਂ ਦਾ ਭਾਰਤ ਸਿਰਜੀਏ!

ਮਹਾਤਮਾ ਗਾਂਧੀ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ। ਉਨ੍ਹਾਂ ਸੱਚ, ਅਹਿੰਸਾ ਅਤੇ ਸੱਤਿਆਗ੍ਰਹਿ ਨੂੰ ਆਪਣਾ ਹਥਿਆਰ ਬਣਾਇਆ। ਇਸ ਦੇ ਨਾਲ ਹੀ ਆਜ਼ਾਦ ਭਾਰਤ ਲਈ ਕੁਝ ਸੁਪਨੇ ਵੀ ਵੇਖੇ ਸਨ। ਮਹਾਤਮਾ ਗਾਂਧੀ ਲਈ ਸਵਰਾਜ ਦੇ ਅਰਥ ਸਨ, 'ਜਿਥੇ ਦੇਸ਼ ਦੇ ਸਾਰੇ ਨਾਗਰਿਕ ...

ਪੂਰੀ ਖ਼ਬਰ »

ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ ਬਿਜਲੀ

ਪੰਡਿਤ ਜਵਾਹਰ ਲਾਲ ਨਹਿਰੂ (ਉਸ ਵੇਲੇ ਦੇ ਪ੍ਰਧਾਨ ਮੰਤਰੀ) ਨੇ ਭਾਖੜਾ ਡੈਮ ਨੂੰ ਤੀਰਥ ਅਸਥਾਨ ਕਹਿ ਕੇ ਇਸ ਦੀ ਤੁਲਨਾ ਧਾਰਮਿਕ ਅਸਥਾਨਾਂ ਨਾਲ ਕੀਤੀ ਸੀ। ਤੀਰਥ ਅਸਥਾਨ ਸਭ ਦੇ ਸਾਂਝੇ ਹੁੰਦੇ ਹਨ। ਇਸ ਤੋਂ ਬਾਅਦ ਪੌਂਗ ਡੈਮ ਅਤੇ ਥੀਨ ਡੈਮ ਬਣੇ। ਡੈਮ ਬਣਨ ਨਾਲ ਕਿਸਾਨਾਂ ...

ਪੂਰੀ ਖ਼ਬਰ »

ਭਾਜਪਾ ਵੀ ਹੈ ਵਿਚਾਰਾਤਮਕ ਪਰਿਵਾਰਵਾਦ ਦੀ ਜਕੜ ਵਿਚ

ਕਾਂਗਰਸ ਨੇ ਤੈਅ ਕੀਤਾ ਹੈ ਕਿ ਉਹ ਪ੍ਰਿਅੰਕਾ ਗਾਂਧੀ ਨੂੰ ਪੂਰੇ ਜ਼ੋਰਦਾਰ ਢੰਗ ਨਾਲ ਚੋਣ ਮੈਦਾਨ ਵਿਚ ਉਤਾਰੇਗੀ। ਲਖਨਊ ਦੇ ਰੋਡ ਸ਼ੋਅ ਤੋਂ ਸਾਫ਼ ਹੋ ਗਿਆ ਹੈ ਕਿ ਪ੍ਰਿਅੰਕਾ ਉੱਤਰ ਪ੍ਰਦੇਸ਼ ਦੇ ਰਾਜਨੀਤਕ ਥੀਏਟਰ ਵਿਚ ਹੀ ਨਹੀਂ ਸਗੋਂ ਸਾਰੇ ਦੇਸ਼ ਦੇ ਚੋਣ ਥੀਏਟਰ ਵਿਚ ਕਈ ਮੁੱਖ ਭੂਮਿਕਾਵਾਂ ਵਿਚੋਂ ਇਕ ਨਿਭਾਏਗੀ। ਉਨ੍ਹਾਂ ਦਾ ਵੀ ਬਹੁਤ ਕੁਝ ਦਾਅ 'ਤੇ ਲੱਗਾ ਹੋਇਆ ਹੈ। ਉਨ੍ਹਾਂ ਦੇ ਪਤੀ ਭ੍ਰਿਸ਼ਟਾਚਾਰ ਦੇ ਕਈ ਇਲਜ਼ਾਮਾਂ ਵਿਚ ਫਸੇ ਹੋਏ ਹਨ ਅਤੇ ਉਨ੍ਹਾਂ ਦਾ ਸਾਰਾ-ਸਾਰਾ ਦਿਨ ਈ.ਡੀ. ਦੇ ਅਫ਼ਸਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਲੰਘ ਰਿਹਾ ਹੈ। ਪ੍ਰਿਅੰਕਾ ਉਨ੍ਹਾਂ ਨੂੰ ਈ.ਡੀ. ਦੇ ਦਫ਼ਤਰ ਛੱਡਣ ਵੀ ਜਾਂਦੀ ਹੈ ਅਤੇ ਲੈਣ ਵੀ। ਇਸ ਮੌਕੇ 'ਤੇ ਉਹ ਆਪਣੇ ਪਤੀ ਤੋਂ ਕੋਈ ਵੀ ਦੂਰੀ ਬਣਾਉਂਦੀ ਹੋਈ ਨਹੀਂ ਦਿਖਣਾ ਚਾਹੁੰਦੀ। ਜ਼ਾਹਰ ਹੈ ਕਿ ਜੇਕਰ ਭਾਜਪਾ ਅਗਲੀ ਚੋਣ ਮੁੜ ਤੋਂ ਜਿੱਤ ਗਈ ਤਾਂ ਗਾਂਧੀ ਅਤੇ ਵਾਡਰਾ ਪਰਿਵਾਰਾਂ ਦੇ ਬੁਰੇ ਦਿਨ ਸ਼ੁਰੂ ਹੋ ਜਾਣਗੇ। ਇਸ ਲਈ ਪ੍ਰਿਅੰਕਾ ਨੇ ਬਿਆਨ ਦਿੱਤਾ ਹੈ ਕਿ ਉਹ ਭਾਜਪਾ ਨੂੰ ਹਰਾਉਣ ਲਈ ਪੂਰਾ ਜ਼ੋਰ ਲਗਾ ਦੇਵੇਗੀ।
ਇਹ ਤਾਂ ਰਿਹਾ ਕਾਂਗਰਸ ਦਾ ਪੱਖ, ਭਾਰਤੀ ਰਾਜਨੀਤੀ ਦੇ ਪ੍ਰਿਅੰਕਾ ਸੰਦਰਭ 'ਤੇ ਭਾਜਪਾ ਦੇ ਪ੍ਰਤੀਕਰਮ ਨੂੰ ਵੱਖਰੇ ਤੌਰ 'ਤੇ ਪੜ੍ਹਨ ਦੀ ਜ਼ਰੂਰਤ ਹੈ। ਜਿਵੇਂ ਹੀ ਰਾਹੁਲ, ਸੋਨੀਆ ਨੇ ਆਪਣੇ ਭੱਥੇ ਵਿਚੋਂ ਪ੍ਰਿਅੰਕਾ ਗਾਂਧੀ ਨਾਂਅ ਦਾ ਤੀਰ ਕੱਢਿਆ, ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਬੁਲਾਰਿਆਂ ਨੇ ਇਕ ਵਾਰ ਫਿਰ ਕਾਂਗਰਸ 'ਤੇ ਇਕ ਪਰਿਵਾਰ ਦੇ ਪੂਰੇ ਗਲਬੇ 'ਤੇ ਹਮਲਾ ਬੋਲਿਆ ਅਤੇ ਇਸ ਘਟਨਾ ਨੂੰ ਪਰਿਵਾਰਵਾਦ ਦੀ ਤਾਜ਼ਾ ਮਿਸਾਲ ਦੀ ਤਰ੍ਹਾਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਵੀ ਲੋਕਤੰਤਰ ਵਿਚ ਪਰਿਵਾਰਵਾਦ ਜਾਂ ਵੰਸ਼ਵਾਦ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਅਤੇ ਭਾਰਤੀ ਲੋਕਤੰਤਰ ਵਿਚ ਕਾਂਗਰਸ ਪਾਰਟੀ ਨੂੰ ਇਸ ਸਥਿਤੀ ਕਾਰਨ ਠੀਕ ਹੀ ਤਿੱਖੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਵੀ ਨਹਿਰੂ-ਗਾਂਧੀ ਪਰਿਵਾਰ ਦੇ ਕਾਂਗਰਸ 'ਤੇ ਗਲਬੇ ਅਤੇ ਉਸ ਰਾਹੀਂ ਇਸ ਦੇਸ਼ 'ਤੇ ਉਸ ਦੇ ਹਕੂਮਤ ਕਰਨ ਦੇ ਜਨਮ ਸਿੱਧ ਅਧਿਕਾਰ ਦੀ ਦਾਅਵੇਦਾਰੀ ਦਾ ਸਖ਼ਤ ਆਲੋਚਕ ਹਾਂ ਪਰ ਜਦੋਂ ਭਾਜਪਾ ਇਸ ਦੀ ਆਲੋਚਨਾ ਕਰਦੀ ਹੈ ਤਾਂ ਉਸ ਨੂੰ ਹਜ਼ਮ ਕਰਨਾ ਮੇਰੇ ਲਈ ਮੁਸ਼ਕਿਲ ਹੋ ਜਾਂਦਾ ਹੈ। ਭਾਵੇਂ ਭਾਜਪਾ ਖ਼ੁਦ ਵੰਸ਼ਵਾਦ ਦੀ ਅਗਵਾਈ ਨਾਲ ਚਲਾਈ ਜਾਣ ਵਾਲੀ ਪਾਰਟੀ ਨਾ ਹੋਵੇ (ਹਾਲਾਂਕਿ ਉਸ ਦੇ ਅੰਦਰ ਵੀ ਅਣਗਿਣਤ ਰਾਜਨੀਤਕ ਪਰਿਵਾਰ ਪੀੜ੍ਹੀ-ਦਰ-ਪੀੜ੍ਹੀ ਟਿਕਟ ਅਤੇ ਅਹੁਦਿਆਂ ਦੇ ਰੂਪ ਵਿਚ ਅਹਿਮੀਅਤ ਹਾਸਲ ਕਰਦੇ ਰਹੇ ਹਨ ਅਤੇ ਇਸ ਸਮੇਂ ਵੀ ਹਾਸਲ ਕਰ ਰਹੇ ਹਨ), ਪਰ ਇਕ ਸੰਗਠਨ ਦੇ ਰੂਪ ਵਿਚ ਰਾਜਨੀਤੀ ਵਿਚ ਅੱਗੇ ਵਧਣ ਲਈ ਭਾਰਤੀ ਰਾਜਨੀਤੀ ਦੀ ਇਸ ਨਿੰਦਣਯੋਗ ਪ੍ਰਵਿਰਤੀ ਦੀ ਸਹਾਇਤਾ ਲੈਣ ਵਿਚ ਉਹ ਕਦੇ ਵੀ ਪਿੱਛੇ ਨਹੀਂ ਰਹੀ। ਚਾਹੇ ਸੂਬਿਆਂ ਦੀ ਰਾਜਨੀਤੀ ਹੋਵੇ ਜਾਂ ਦਿੱਲੀ 'ਤੇ ਕਬਜ਼ਾ ਕਰਨ ਦੀ ਰਣਨੀਤੀ ਹੋਵੇ, ਭਾਜਪਾ ਨੇ ਪਰਿਵਾਰਵਾਦ ਦੀ ਅਗਵਾਈ ਦੇ ਵੱਖ-ਵੱਖ ਸੰਸਕਰਨਾਂ ਨਾਲ ਗੱਠਜੋੜ ਤੋਂ ਕਦੇ ਵੀ ਗੁਰੇਜ਼ ਨਹੀਂ ਕੀਤਾ। ਇਸ ਮਾਮਲੇ ਵਿਚ ਉਹ ਕਿਸੇ ਵੀ ਰਾਜਨੀਤਕ ਨੈਤਿਕਤਾ ਨੂੰ ਨਾ ਮੰਨਣ ਵਾਲੀ ਪਾਰਟੀ ਰਹੀ ਹੈ। ਗ਼ਲਤ ਬਿਆਨੀ ਦਾ ਖ਼ਤਰਾ ਲਏ ਬਿਨਾਂ ਇਹ ਸਪੱਸ਼ਟ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਭਾਰਤੀ ਰਾਜਨੀਤੀ ਦੇ ਹਮਾਮ ਵਿਚ ਪਰਿਵਾਰਵਾਦ ਵਾਲੀ ਅਗਵਾਈ ਦਾ ਪਾਣੀ ਭਰਿਆ ਹੋਇਆ ਹੈ ਅਤੇ ਭਾਜਪਾ ਵੀ ਹੋਰ ਪਾਰਟੀਆਂ (ਖੱਬੇ ਪੱਖੀ ਦਲਾਂ ਨੂੰ ਛੱਡ ਕੇ) ਉਸ ਵਿਚ ਨੰਗੇ ਧੜ ਇਸ਼ਨਾਨ ਕਰ ਰਹੀ ਹੈ।
ਅਤੀਤ ਵਿਚ ਜਾਣ ਦੀ ਬਜਾਏ ਸਿਰਫ ਵਰਤਮਾਨ 'ਤੇ ਹੀ ਨਜ਼ਰ ਮਾਰਨ ਨਾਲ ਇਸ ਦੇ ਕਈ ਸਬੂਤ ਮਿਲ ਜਾਂਦੇ ਹਨ। ਕੌਮੀ ਜਮਹੂਰੀ ਗੱਠਜੋੜ ਦੇ ਮੈਂਬਰ ਦੇ ਰੂਪ ਵਿਚ ਸ਼ਿਵ ਸੈਨਾ ਇਕ ਹੀ ਪਰਿਵਾਰ ਦੀਆਂ ਵੱਖ-ਵੱਖ ਪੀੜ੍ਹੀਆਂ ਵਲੋਂ ਚਲਾਈ ਜਾ ਰਹੀ ਪਾਰਟੀ ਹੈ। ਉਂਜ ਅੱਜਕਲ੍ਹ ਤਾਂ ਉਸ ਦੇ ਭਾਜਪਾ ਨਾਲ ਮੱਤਭੇਦ ਚੱਲ ਰਹੇ ਹਨ ਪਰ ਮਹਾਰਾਸ਼ਟਰ ਦੀ ਰਾਜਨੀਤੀ ਵਿਚ 90 ਦੇ ਦਹਾਕੇ ਤੋਂ ਲੈ ਕੇ ਅੱਜ ਤੱਕ ਕੇਂਦਰੀ ਰਾਜਨੀਤੀ ਵਿਚ ਇਸ ਪਰਿਵਾਰਵਾਦ ਦੀ ਅਗਵਾਈ ਵਾਲੀ ਪਾਰਟੀ ਨੂੰ ਭਾਜਪਾ ਨੇ ਆਪਣੇ ਲਈ ਸੁਭਾਵਿਕ ਦੋਸਤ ਹੀ ਮੰਨਿਆ ਹੈ। ਅੱਜ ਵੀ ਜੇਕਰ ਸ਼ਿਵ ਸੈਨਾ ਮੰਨ ਜਾਵੇ ਤਾਂ ਭਾਜਪਾ ਉਸ ਦੇ ਪਰਿਵਾਰਵਾਦ ਵਾਲੇ ਕਿਰਦਾਰ ਨੂੰ ਭੁੱਲ ਕੇ ਉਸ ਦੇ ਨਾਲ ਤੁਰੰਤ ਗੱਠਜੋੜ ਕਰ ਲਵੇਗੀ। ਇਸੇ ਤਰ੍ਹਾਂ ਪੰਜਾਬ ਵਿਚ ਉਸ ਦੀ ਦੂਸਰੀ ਸਭ ਤੋਂ ਪੁਰਾਣੀ ਅਤੇ ਵਿਸ਼ਵਾਸਯੋਗ ਸਹਿਯੋਗੀ ਪਾਰਟੀ ਅਕਾਲੀ ਦਲ ਹੈ, ਜਿਸ ਦੀ ਵਾਗਡੋਰ ਸਿਰਫ ਬਾਦਲ ਪਰਿਵਾਰ ਕੋਲ ਰਹਿੰਦੀ ਹੈ ਅਤੇ ਭਾਜਪਾ ਨੂੰ ਉਸ ਨਾਲ ਲਗਾਤਾਰ ਜੁੜੇ ਰਹਿਣ ਵਿਚ ਕੋਈ ਇਤਰਾਜ਼ ਨਹੀਂ ਹੁੰਦਾ। ਧਿਆਨ ਰਹੇ ਸ਼ਿਵ ਸੈਨਾ ਅਤੇ ਅਕਾਲੀ ਦਲ ਨਾਲ ਭਾਜਪਾ ਦਾ ਗੱਠਜੋੜ ਛੇਤੀ-ਛੇਤੀ ਟੁੱਟਣ ਜਾਂ ਬਣਨ ਵਾਲੇ ਗੱਠਜੋੜਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਇਹ ਸਥਾਈ ਕਿਸਮ ਦਾ ਗੱਠਜੋੜ ਹੈ, ਜਿਹੜਾ ਦਹਾਕਿਆਂ ਤੋਂ ਜਾਰੀ ਹੈ। ਉੱਤਰ ਪ੍ਰਦੇਸ਼ ਵਿਚ ਭਾਜਪਾ ਦਾ ਅਪਨਾ ਦਲ ਦੇ ਨਾਲ ਸਮਝੌਤਾ ਹੈ ਅਤੇ ਕੁਰਮੀ ਵੋਟਰਾਂ ਵਿਚ ਪ੍ਰਭਾਵ ਰੱਖਣ ਵਾਲੀ ਇਹ ਛੋਟੀ ਜਿਹੀ ਪਾਰਟੀ ਵੀ ਇਕ ਪਰਿਵਾਰ ਦੇ ਗਲਬੇ ਦਾ ਰਾਜਨੀਤਕ ਸੰਦ ਹੈ। ਆਂਧਰਾ ਪ੍ਰਦੇਸ਼ ਵਿਚ ਭਾਜਪਾ ਜਗਨਮੋਹਨ ਰੈਡੀ ਨਾਲ ਚੋਣ ਤਾਲਮੇਲ ਕਰਨ ਦੇ ਜੁਗਾੜ ਵਿਚ ਹੈ। ਉਹ ਜਗਨਮੋਹਨ, ਜੋ ਵਾਈ.ਐਸ. ਰਾਜਸ਼ੇਖਰ ਰੈਡੀ ਦੇ ਪੁੱਤਰ ਹਨ, ਜਿਨ੍ਹਾਂ ਨੂੰ ਇਸੇ ਹੈਸੀਅਤ ਕਾਰਨ ਪਾਰਟੀ ਦੀ ਅਗਵਾਈ ਪ੍ਰਾਪਤ ਹੋਈ ਹੈ। ਕਸ਼ਮੀਰ ਵਿਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਮੁਫ਼ਤੀ ਪਰਿਵਾਰ ਦੇ ਹੱਥਾਂ ਵਿਚ ਰਹੀ ਹੈ ਅਤੇ ਇਸ ਨਾਤੇ ਭਾਜਪਾ ਨੇ ਉਸ ਨਾਲ ਸਰਕਾਰ ਬਣਾਉਣ ਵਿਚ ਥੋੜ੍ਹੀ ਜਿਹੀ ਵੀ ਝਿਜਕ ਦਾ ਪ੍ਰਦਰਸ਼ਨ ਨਹੀਂ ਸੀ ਕੀਤਾ।
ਭਾਜਪਾ ਦਾ ਅਤੀਤ ਵੀ ਇਸੇ ਤਰ੍ਹਾਂ ਦੀਆਂ ਉਦਾਹਰਨਾਂ ਨਾਲ ਭਰਿਆ ਪਿਆ ਹੈ। ਪੀ.ਡੀ.ਪੀ. ਤੋਂ ਪਹਿਲਾਂ ਅਬਦੁੱਲਾ ਪਰਿਵਾਰ ਦੀ ਪਾਰਟੀ ਨੈਸ਼ਨਲ ਕਾਨਫ਼ਰੰਸ ਅਤੇ ਭਾਜਪਾ ਵਿਚਕਾਰ ਗੱਠਜੋੜ ਰਹਿ ਚੁੱਕਾ ਹੈ। ਤਾਮਿਲਨਾਡੂ ਵਿਚ ਦ੍ਰਾਵਿੜ ਮੁਨੇਤਰ ਕੜਗਮ (ਡੀ.ਐਮ.ਕੇ.) ਭਾਜਪਾ ਦੀ ਸਹਿਯੋਗੀ ਰਹਿ ਚੁੱਕੀ ਹੈ। 1999 ਵਿਚ ਪ੍ਰਮੋਦ ਮਹਾਜਨ ਦੀਆਂ ਕੋਸ਼ਿਸ਼ਾਂ ਨਾਲ ਡੀ.ਐਮ.ਕੇ. ਅਤੇ ਭਾਜਪਾ ਦੀ ਦੋਸਤੀ ਹੋਈ ਸੀ, ਜਿਹੜੀ 2014 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਤੱਕ ਚੱਲੀ। ਇਸ ਪਾਰਟੀ 'ਤੇ ਐਮ. ਕਰੁਣਾਨਿਧੀ ਦੇ ਪਰਿਵਾਰ ਦਾ ਕਬਜ਼ਾ ਸੀ ਅਤੇ ਅੱਜ ਵੀ ਹੈ। ਇਸ ਪਰਿਵਾਰ ਦੇ ਬਿਨਾਂ ਇਸ ਪਾਰਟੀ ਦਾ ਭਵਿੱਖ ਕਲਪਨਾਯੋਗ ਹੀ ਹੈ। ਅੱਜ ਇਹ ਪਾਰਟੀ ਕਾਂਗਰਸ ਦੇ ਪਾਲੇ ਵਿਚ ਹੈ ਪਰ ਜੇਕਰ ਸਥਿਤੀਆਂ ਦੇ ਬਦਲਣ ਨਾਲ ਕਿਤੇ ਇਹ ਭਾਜਪਾ ਨਾਲ ਗੱਠਜੋੜ ਕਰਨ 'ਤੇ ਰਾਜ਼ੀ ਹੋ ਜਾਂਦੀ ਹੈ ਤਾਂ ਭਾਜਪਾ ਪੂਰੀ ਤਤਪਰਤਾ ਨਾਲ ਉਸ ਦਾ ਪੱਲਾ ਫੜ ਲਵੇਗੀ। ਹਰਿਆਣਾ ਵਿਚ ਭਾਜਪਾ ਪੂਰਨ ਬਹੁਮਤ ਪ੍ਰਾਪਤ ਕਰਨ ਤੋਂ ਪਹਿਲਾਂ ਚੌਟਾਲਾ ਪਰਿਵਾਰ ਵਲੋਂ ਚਲਾਈ ਜਾ ਰਹੀ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਗੱਠਜੋੜ ਵਿਚ ਰਹੀ ਤੇ ਕਦੇ ਭਜਨ ਲਾਲ ਦੇ ਬੇਟੇ ਕੁਲਦੀਪ ਬਿਸ਼ਨੋਈ ਦੀ ਜਨਹਿਤ ਕਾਂਗਰਸ ਦੇ ਨਾਲ। ਇਕ ਵਾਰ ਤਾਂ ਭਾਜਪਾ ਨੇ ਬਿਸ਼ਨੋਈ ਨੂੰ ਆਪਣੇ ਵਲੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਤੱਕ ਐਲਾਨ ਦਿੱਤਾ ਸੀ।
ਦਰਅਸਲ, ਭਾਜਪਾ ਹਰ ਹੀਲੇ ਕਾਂਗਰਸ ਦੀ ਪਰਿਵਾਰਵਾਦ ਪ੍ਰਵਿਰਤੀ ਦਾ ਹਵਾਲਾ ਦੇ ਕੇ ਖ਼ੁਦ ਨੂੰ ਜ਼ਿਆਦਾ ਲੋਕਤੰਤਰਿਕ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਅਜਿਹਾ ਦਾਅਵਾ ਕਰਨ ਤੋਂ ਪਹਿਲਾਂ ਭਾਜਪਾ ਅਤੇ ਉਸ ਦੇ ਪੈਰੋਕਾਰਾਂ ਨੂੰ ਘੱਟੋ-ਘੱਟ ਇਕ ਉਦਾਹਰਨ ਤਾਂ ਇਸ ਗੱਲ ਦੀ ਵੀ ਦਿਖਾਉਣੀ ਚਾਹੀਦੀ ਹੈ, ਜਦੋਂ ਇਸ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਹੋਈ। ਜਨਸੰਘ ਦੇ ਜ਼ਮਾਨੇ ਤੋਂ ਹੀ ਭਾਜਪਾ ਵਿਚ ਕੌਮੀ ਪ੍ਰਧਾਨ ਪਿੱਠਭੂਮੀ ਤੋਂ ਅਚਾਨਕ ਪ੍ਰਗਟ ਕਰਕੇ ਨਿਯੁਕਤ ਕਰ ਦਿੱਤਾ ਜਾਂਦਾ ਹੈ। ਹਾਲ ਹੀ ਵਿਚ ਪਹਿਲਾਂ ਗਡਕਰੀ, ਫਿਰ ਰਾਜਨਾਥ ਸਿੰਘ ਅਤੇ ਉਸ ਤੋਂ ਬਾਅਦ ਅਮਿਤ ਸ਼ਾਹ ਪ੍ਰਧਾਨ ਬਣੇ ਹਨ ਪਰ ਉਨ੍ਹਾਂ ਨੂੰ ਹਮੇਸ਼ਾ ਦੀ ਤਰ੍ਹਾਂ ਸੰਘ ਪਰਿਵਾਰ ਵਲੋਂ ਨਾਮਜ਼ਦ ਕੀਤਾ ਗਿਆ ਹੈ, ਉਹ ਚੁਣੇ ਨਹੀਂ ਗਏ। ਇਸ ਲਿਹਾਜ਼ ਨਾਲ ਭਾਜਪਾ ਇਕ ਖ਼ਾਸ ਤਰ੍ਹਾਂ ਦੇ ਪਰਿਵਾਰਵਾਦ ਦੀ ਜਕੜ ਵਿਚ ਹੈ। ਇਹ ਸੰਘ ਪਰਿਵਾਰ ਦੀ ਜਕੜ ਹੈ, ਜੋ ਭਾਵੇਂ ਹੀ ਜੈਵਿਕ ਪਰਿਵਾਰ ਨਾ ਹੋਵੇ ਪਰ ਵਿਚਾਰਾਤਮਕ ਪਰਿਵਾਰ ਜ਼ਰੂਰ ਹੈ, ਜਿਹੜਾ ਆਪਣੇ ਪੈਦਾ ਕੀਤੇ ਹੋਏ ਸੰਗਠਨਾਂ 'ਤੇ ਕਿਸੇ ਵੀ ਜੈਵਿਕ ਪਰਿਵਾਰ ਤੋਂ ਵੀ ਜ਼ਿਆਦਾ ਸਖ਼ਤ ਕੰਟਰੋਲ ਰੱਖਦਾ ਹੈ। ਕੌਣ ਭੁੱਲ ਸਕਦਾ ਹੈ ਕਿ ਗੋਲਵਲਕਰ ਨੇ ਜਨਸੰਘ ਬਾਰੇ ਕੀ ਕਿਹਾ ਸੀ? ਉਸ ਨੇ ਕਿਹਾ ਸੀ ਕਿ 'ਜਨਸੰਘ ਤਾਂ ਗੱਜਰ ਦੀ ਪੁੰਗੀ ਹੈ, ਜਿਹੜੀ ਜਦੋਂ ਤੱਕ ਵੱਜੇਗੀ, ਵਜਾਵਾਂਗੇ ਅਤੇ ਜਦੋਂ ਨਹੀਂ ਵੱਜੇਗੀ, ਖਾ ਜਾਵਾਂਗੇ।' ਏਨਾ ਕਹਿਣ ਦੀ ਹਿੰਮਤ ਤਾਂ ਕਾਂਗਰਸ ਬਾਰੇ ਨਹਿਰੂ-ਗਾਂਧੀ ਪਰਿਵਾਰ ਦੀ ਵੀ ਨਹੀਂ ਹੈ।

E. mail : abhaydubey@csds.in

 


ਖ਼ਬਰ ਸ਼ੇਅਰ ਕਰੋ

ਜ਼ਹਿਰੀਲੀ ਸ਼ਰਾਬ ਦਾ ਸੰਤਾਪ

ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਦੇ ਲਗਾਤਾਰ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਹੁਣ ਇਹ ਗਿਣਤੀ 100 ਨੂੰ ਟੱਪਣ ਲੱਗੀ ਹੈ। ਜਿੰਨੇ ਜ਼ਿਆਦਾ ਗੰਭੀਰ ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ, ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX