ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  57 minutes ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 minute ago
ਭੁਵਨੇਸ਼ਵਰ, 25 ਜੂਨ - ਉਡੀਸ਼ਾ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ 'ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰਨ...
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  about 2 hours ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  about 2 hours ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  about 2 hours ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  about 2 hours ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ...
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  about 2 hours ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  about 3 hours ago
ਪੰਜਾਬ ਸਰਕਾਰ ਵਲੋਂ ਪਦ-ਉਨੱਤ 41 ਐੱਸ.ਐਮ.ਓਜ਼ ਦੀਆਂ ਤਾਇਨਾਤੀਆਂ ਤੇ 23 ਦੇ ਤਬਾਦਲੇ
. . .  about 3 hours ago
ਗੜ੍ਹਸ਼ੰਕਰ, 25 ਜੂਨ (ਧਾਲੀਵਾਲ)- ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂਂ ਇਕ ਹੁਕਮ ਜਾਰੀ ਕਰਦੇ ਹੋਏ ਰਾਜ ਵਿਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤਣ ਲਈ ਰੱਖਿਆ 286 ਦੌੜਾਂ ਦਾ ਟੀਚਾ
. . .  about 3 hours ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ
. . .  about 3 hours ago
ਜ਼ੀਰਾ, 25 ਜੂਨ (ਮਨਜੀਤ ਸਿੰਘ ਢਿੱਲੋਂ) - ਜ਼ੀਰਾ ਇਲਾਕੇ ਵਿਚ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਫਿਰ ਨੇੜਲੇ ਪਿੰਡ ਸਨੇਰ ਵਿਖੇ ਨਸ਼ੇ ਕਰਨ...
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 7ਵੀਂ ਵਿਕਟ, ਪੈਟ ਕਮਿੰਸ 1 ਦੌੜ ਬਣਾ ਕੇ ਆਊਟ
. . .  about 3 hours ago
ਡੇਰਾ ਮੁਖੀ ਦੀ ਪਰੋਲ ਬਾਰੇ ਅਜੇ ਕੋਈ ਫ਼ੈਸਲਾ ਨਹੀ - ਖੱਟੜ
. . .  about 3 hours ago
ਚੰਡੀਗੜ੍ਹ, 25 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ...
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 6ਵੀਂ ਵਿਕਟ, ਸਟੀਵ ਸਮਿੱਥ 38 ਦੌੜਾਂ ਬਣਾ ਕੇ ਆਊਟ
. . .  about 4 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ 44 ਓਵਰਾਂ ਮਗਰੋਂ 242/5
. . .  about 4 hours ago
ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  about 4 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ 42 ਓਵਰਾਂ ਮਗਰੋਂ 228/5
. . .  about 4 hours ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹਾਲਤ ਗੰਭੀਰ
. . .  about 4 hours ago
ਵਿਸ਼ਵ ਕੱਪ 2019 : ਆਸਟ੍ਰੇਲੀਆਈ ਕਪਤਾਨ ਫਿੰਚ 100 ਦੌੜਾਂ ਬਣਾ ਕੇ ਆਊਟ, ਸਕੋਰ 190/3
. . .  about 4 hours ago
ਨਵੀਂ ਜ਼ਿਲ੍ਹਾ ਜੇਲ੍ਹ ਤੋਂ ਦੋ ਮੋਬਾਇਲ ਬਰਾਮਦ,ਦੋ ਕੈਦੀਆਂ ਅਤੇ ਇੱਕ ਅਣਜਾਣ 'ਤੇ ਮਾਮਲਾ ਦਰਜ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550

ਸੰਪਾਦਕੀ

ਆਓ, ਮਹਾਤਮਾ ਗਾਂਧੀ ਦੇ ਸੁਪਨਿਆਂ ਦਾ ਭਾਰਤ ਸਿਰਜੀਏ!

ਮਹਾਤਮਾ ਗਾਂਧੀ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ। ਉਨ੍ਹਾਂ ਸੱਚ, ਅਹਿੰਸਾ ਅਤੇ ਸੱਤਿਆਗ੍ਰਹਿ ਨੂੰ ਆਪਣਾ ਹਥਿਆਰ ਬਣਾਇਆ। ਇਸ ਦੇ ਨਾਲ ਹੀ ਆਜ਼ਾਦ ਭਾਰਤ ਲਈ ਕੁਝ ਸੁਪਨੇ ਵੀ ਵੇਖੇ ਸਨ। ਮਹਾਤਮਾ ਗਾਂਧੀ ਲਈ ਸਵਰਾਜ ਦੇ ਅਰਥ ਸਨ, 'ਜਿਥੇ ਦੇਸ਼ ਦੇ ਸਾਰੇ ਨਾਗਰਿਕ ...

ਪੂਰੀ ਖ਼ਬਰ »

ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ ਬਿਜਲੀ

ਪੰਡਿਤ ਜਵਾਹਰ ਲਾਲ ਨਹਿਰੂ (ਉਸ ਵੇਲੇ ਦੇ ਪ੍ਰਧਾਨ ਮੰਤਰੀ) ਨੇ ਭਾਖੜਾ ਡੈਮ ਨੂੰ ਤੀਰਥ ਅਸਥਾਨ ਕਹਿ ਕੇ ਇਸ ਦੀ ਤੁਲਨਾ ਧਾਰਮਿਕ ਅਸਥਾਨਾਂ ਨਾਲ ਕੀਤੀ ਸੀ। ਤੀਰਥ ਅਸਥਾਨ ਸਭ ਦੇ ਸਾਂਝੇ ਹੁੰਦੇ ਹਨ। ਇਸ ਤੋਂ ਬਾਅਦ ਪੌਂਗ ਡੈਮ ਅਤੇ ਥੀਨ ਡੈਮ ਬਣੇ। ਡੈਮ ਬਣਨ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਪਾਣੀ ਥੱਲੇ ਆ ਗਈ। ਇਨ੍ਹਾਂ ਡੈਮਾਂ ਨੂੰ ਉਸਾਰਨ ਲਈ ਪੈਸਾ ਆਮ ਜਨਤਾ ਦਾ ਲੱਗਿਆ। ਡੈਮਾਂ ਨੂੰ ਉਸਾਰਨ ਤੋਂ ਹੇਠਲੇ ਪੱਧਰ ਤੱਕ ਢਾਂਚੇ ਦੀ ਉਸਾਰੀ ਸਾਡੇ ਕਾਮਿਆਂ ਨੇ ਕੀਤੀ। ਪਿੰਡਾਂ ਦੀ ਸਾਂਝੀ ਜ਼ਮੀਨ ਛੋਟੇ-ਵੱਡੇ ਗਰਿੱਡ, ਸਬ-ਸਟੇਸ਼ਨ ਉਸਾਰਨ ਵਾਸਤੇ ਲੈ ਲਈ ਗਈ। ਕਿਸਾਨਾਂ ਦੀਆਂ ਜ਼ਮੀਨਾਂ ਵਿਚ ਵੀ ਵੱਡੀਆਂ, ਛੋਟੀਆਂ ਬਿਜਲੀ ਦੀਆਂ ਲਾਈਨਾਂ ਦੇ ਜਾਲ ਵਿਛੇ ਹੋਏ ਹਨ, ਜਿਸ ਦਾ ਕਿਸਾਨ ਕਿਰਾਇਆ ਨਹੀਂ ਲੈ ਰਹੇ। ਬਿਜਲੀ ਦਾ ਇਹ ਅਦਾਰਾ ਜਨਤਾ ਦੀ ਮਲਕੀਅਤ ਸੀ। ਜਿਨ੍ਹਾਂ ਲੋਕਾਂ ਦਾ ਪੈਸਾ ਲੱਗਾ, ਜ਼ਮੀਨਾਂ ਲੱਗੀਆਂ, ਇਸ ਦੀ ਉਸਾਰੀ ਕਰਦਿਆਂ ਜਾਨਾਂ ਤੱਕ ਚਲੀਆਂ ਗਈਆਂ, ਅੱਜ ਬਿਜਲੀ ਇਨ੍ਹਾਂ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਲਾਭ ਵੱਡੇ-ਵੱਡੇ ਸਨਅਤਕਾਰਾਂ ਨੂੰ ਦਿੱਤਾ ਗਿਆ। ਵੱਡੇ ਮਹਾਂਨਗਰਾਂ ਅਤੇ ਸ਼ਹਿਰਾਂ ਵਿਚ ਬਿਜਲੀ ਸਭ ਤੋਂ ਪਹਿਲਾਂ ਪੁੱਜਦੀ ਕੀਤੀ ਗਈ। ਪਿੰਡਾਂ ਵਿਚ ਕਿਸਾਨਾਂ ਨੂੰ ਅੱਜ ਵੀ ਸਿਰਫ ਝੋਨੇ ਦੇ ਸੀਜ਼ਨ ਲਈ ਹੀ ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਮਿਲਦੀ ਹੈ, ਜਦੋਂ ਕਿ ਇਨ੍ਹਾਂ ਕਿਸਾਨਾਂ ਦਾ ਹੱਕ ਬਣਦਾ ਹੈ ਕਿ ਇਨ੍ਹਾਂ ਨੂੰ 24 ਘੰਟੇ ਬਿਜਲੀ ਸਾਰਾ ਸਾਲ ਮਿਲੇ।
ਬਿਜਲੀ ਰੋਜ਼ਾਨਾ ਜ਼ਿੰਦਗੀ ਦੀ ਇਕ ਬੁਨਿਆਦੀ ਲੋੜ ਬਣ ਗਈ ਹੈ। ਬਿਜਲੀ ਨੂੰ ਹਰ ਨਾਗਰਿਕ ਦੀ ਪਹੁੰਚ ਵਿਚ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੀ ਨਹੀਂ ਸਗੋਂ ਮੁਢਲਾ ਫ਼ਰਜ਼ ਵੀ ਬਣਦਾ ਹੈ। ਬਿਜਲੀ ਮੁਨਾਫ਼ਾ ਕਮਾਉਣ ਵਾਲੀ ਵਸਤੂ ਨਹੀਂ ਹੈ। ਇਹ ਜਨਤਕ ਅਦਾਰਾ ਹੈ। ਇਸ ਦਾ ਮੁੱਖ ਮਕਸਦ ਲੋਕਾਂ ਦੀ ਸੇਵਾ ਹੋਣਾ ਚਾਹੀਦਾ ਹੈ। ਸਾਡੇ ਹਾਕਮ ਸੁਧਾਰਾਂ ਦੇ ਨਾਂਅ ਹੇਠ ਇਸ ਜਨਤਕ ਅਦਾਰੇ ਦੇ ਟੋਟੇ ਕਰਕੇ ਵੇਚਣਾ ਚਾਹੁੰਦੇ ਹਨ। ਪੰਜਾਬ ਰਾਜ ਬਿਜਲੀ ਬੋਰਡ ਦੀ ਨਿਲਾਮੀ ਕਰਨ ਲਈ ਇਸ ਨੂੰ ਪਾਵਰਕਾਮ ਬਣਾ ਦਿੱਤਾ ਹੈ। 1992 ਤੋਂ ਜੋ ਖੇਤਰ ਵਿਚ ਸ਼ੁਰੂ ਕੀਤੇ, ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਇਨ੍ਹਾਂ ਸੁਧਾਰਾਂ ਦਾ ਮਕਸਦ ਵਧੀਆ ਭਾਵ ਪੂਰੀ ਵੋਲਟੇਜ ਵਾਲੀ ਅਤੇ 24 ਘੰਟੇ ਬਿਜਲੀ ਹਰ ਖੇਤਰ ਨੂੰ ਦਿੱਤੀ ਜਾਵੇਗੀ ਪਰ ਅਸਲ ਇਸ ਦੇ ਉਲਟ ਹੋ ਰਿਹਾ ਹੈ। ਜਿਨ੍ਹਾਂ ਦੀ ਪਹੁੰਚ 'ਚ ਪਹਿਲਾਂ ਬਿਜਲੀ ਸੀ, ਅੱਜ ਲਗਾਤਾਰ ਮਹਿੰਗੀ ਹੋਣ ਕਰਕੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਲੋਕ ਬਿਜਲੀ ਦੀ ਚੋਰੀ ਕਰਨ ਲਈ ਮਜਬੂਰ ਹਨ। ਸੁਧਾਰ ਜਨਤਕ ਅਦਾਰੇ ਨੂੰ ਕਿੱਧਰ ਲੈ ਕੇ ਜਾ ਰਹੇ ਹਨ ਇਸ ਦੀ ਇਕ ਉਦਾਹਰਨ ਸਾਂਝੀ ਕਰਨੀ ਚਾਹੁੰਦਾ ਹਾਂ। ਨਵੇਂ ਕਾਮਿਆਂ ਦੀ ਭਰਤੀ ਬੰਦ ਹੈ। ਜੇਕਰ ਝੱਖੜ, ਹਨੇਰੀ ਨਾਲ ਬਿਜਲੀ ਦੀਆਂ ਲਾਈਨਾਂ, ਖੰਭੇ ਡਿੱਗ ਪੈਂਦੇ ਹਨ ਤਾਂ ਏਨੇ ਕੁ ਮੁਲਾਜ਼ਮ ਮਹੀਨਿਆਂਬੱਧੀ ਵੀ ਇਨ੍ਹਾਂ ਨੂੰ ਖੜ੍ਹੇ ਨਹੀਂ ਕਰ ਸਕਦੇ। ਕਿਸਾਨ ਆਪਣੇ ਟਰੈਕਟਰ ਨਾਲ ਇਨ੍ਹਾਂ ਲਾਈਨਾਂ ਨੂੰ ਖੜ੍ਹੀਆਂ ਕਰਨ ਲਈ ਮਦਦ ਕਰਦੇ ਹਨ। ਸੁਧਾਰਾਂ ਦੀਆਂ ਫੜ੍ਹਾਂ ਮਾਰਨ ਵਾਲਿਆਂ ਕੋਲ ਅਲਾਦੀਨ ਦਾ ਚਿਰਾਗ ਹੈ, ਜਿਸ ਨਾਲ ਇਹ ਬਿਜਲੀ ਦਾ ਪ੍ਰਬੰਧ ਠੀਕ ਢੰਗ ਨਾਲ ਚਲਾ ਸਕਦੇ ਹਨ। ਹਰ ਫੀਡਰ ਤੋਂ ਇਕ ਜੇ.ਈ. ਅਤੇ ਘੱਟ ਤੋਂ ਘੱਟ 9 ਮੁਲਾਜ਼ਮ ਹੋਣੇ ਲਾਜ਼ਮੀ ਹਨ। ਸੁਧਾਰ ਤਾਂ ਇਹ ਹੋਣੇ ਚਾਹੀਦੇ ਸਨ ਕਿ ਬਿਜਲੀ ਦੀ ਪੈਦਾਵਾਰ ਲਈ ਪਣ ਬਿਜਲੀ, ਸੂਰਜੀ ਊਰਜਾ ਅਤੇ ਹਵਾ ਨਾਲ ਚੱਲਣ ਵਾਲੇ ਪ੍ਰਾਜੈਕਟਾਂ ਨੂੰ ਤਰਜੀਹ ਦਿੱਤੀ ਜਾਂਦੀ। ਜਿਥੋਂ ਪ੍ਰਦੂਸ਼ਣ ਮੁਕਤ ਅਤੇ ਸਸਤੀ ਬਿਜਲੀ ਪੈਦਾ ਹੁੰਦੀ, ਪਰ ਇਨ੍ਹਾਂ ਉਲਟ ਕੰਮ ਕਰਦਿਆਂ ਕੋਲੇ ਤੋਂ ਚੱਲਣ ਵਾਲੇ ਪ੍ਰਾਈਵੇਟ ਥਰਮਲਾਂ ਦੀ ਉਸਾਰੀ 'ਤੇ ਜ਼ੋਰ ਦਿੱਤਾ। ਜਿਥੋਂ ਮਹਿੰਗੀ ਬਿਜਲੀ ਮਿਲਦੀ ਹੈ ਅਤੇ ਪ੍ਰਦੂਸ਼ਣ ਵਿਚ ਵੀ ਵਾਧਾ ਹੁੰਦਾ ਹੈ। ਇਹ ਨੀਤੀ ਨਿੱਜੀ ਅਦਾਰਿਆਂ ਨੂੰ ਲਾਭ ਦੇਣ ਵਾਲੀ ਹੈ। ਬਿਜਲੀ ਦਾ ਖੇਤਰ ਲੋਕ ਸੇਵਾ ਦਾ ਹੈ, ਇਹ ਨਿੱਜੀ ਭਾਈਵਾਲੀ ਦਾ ਮੁਨਾਫ਼ਾ ਕਮਾਉਣ ਵਾਲਾ ਨਹੀਂ ਹੈ। ਇਸ ਅਮਲ ਨੂੰ ਰੋਕਿਆ ਜਾਣਾ ਚਾਹੀਦਾ ਹੈ। ਵੱਡੀ ਅਫਸਰਸ਼ਾਹੀ, ਸਿਆਸਤਦਾਨਾਂ ਅਤੇ ਕਾਰਖਾਨੇਦਾਰਾਂ ਦੀ ਮਿਲੀਭੁਗਤ ਨਾਲ ਬਿਜਲੀ ਦੀ ਚੋਰੀ ਸ਼ਰੇਆਮ ਹੋ ਰਹੀ ਹੈ। ਇਸ ਨੂੰ ਰੋਕਣ ਲਈ ਕੋਈ ਪੇਸ਼ ਕਦਮੀ ਨਹੀਂ ਕੀਤੀ ਜਾ ਰਹੀ। ਟਰਾਂਸਫਾਰਮਰ, ਮੀਟਰ, ਬਿਜਲੀ ਖੰਭੇ, ਕੰਡਕਟਰ ਵਗੈਰਾ ਖਰੀਦਣ ਸਮੇਂ ਭ੍ਰਿਸ਼ਟ ਅਫ਼ਸਰਸ਼ਾਹੀ ਵੱਡੇ ਕਮਿਸ਼ਨ ਡਕਾਰ ਕੇ ਮਾੜਾ ਸਾਮਾਨ ਖਰੀਦ ਰਹੀ ਹੈ। ਇਹ ਘਟੀਆ ਸਾਜ਼ੋ-ਸਾਮਾਨ ਹਾਦਸਿਆਂ ਦਾ ਕਾਰਨ ਬਣਦਾ ਹੈ, ਜਿਸ ਦੇ ਸਿੱਟੇ ਵਜੋਂ ਸਾਡੇ ਬਿਜਲੀ ਕਾਮਿਆਂ ਦੀਆਂ ਜਾਨਾਂ ਤੱਕ ਵੀ ਚਲੀਆਂ ਜਾਂਦੀਆਂ ਹਨ। ਸੁਧਾਰਾਂ ਦੇ ਨਾਂਅ ਹੇਠ ਬਿਜਲੀ ਲਗਾਤਾਰ ਮਹਿੰਗੀ ਕੀਤੀ ਜਾ ਰਹੀ ਹੈ। ਬਿਜਲੀ ਦੀ ਘਰੇਲੂ ਦਰ 100 ਯੂਨਿਟ ਤੱਕ 4 ਰੁਪਏ 91 ਪੈਸੇ ਪ੍ਰਤੀ ਯੂਨਿਟ ਅਤੇ 200 ਯੂਨਿਟ ਤੱਕ 6 ਰੁਪਏ 51 ਪੈਸੇ ਅਤੇ ਇਸ ਤੋਂ ਉੱਪਰ 7 ਰੁਪਏ 12 ਪੈਸੇ ਹੈ। ਬਿਜਲੀ ਕਰ 13 ਫ਼ੀਸਦੀ, ਗਊ ਸੈੱਸ, ਬਾਲਣ ਸਰਚਾਰਜ ਤੇ ਹੋਰ ਖਰਚੇ ਵੱਖਰੇ ਹਨ। ਇਨ੍ਹਾਂ ਦਰਾਂ ਵਿਚ ਵੀ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ।
ਨਿਗਮੀਕਰਨ ਤੋਂ ਅਗਲਾ ਕਦਮ ਨਿੱਜੀਕਰਨ ਹੋਵੇਗਾ। ਇਸ ਤੋਂ ਬਾਅਦ ਇਹ ਇਕ ਵਪਾਰਕ ਅਦਾਰਾ ਬਣ ਜਾਵੇਗਾ। ਘਰੇਲੂ ਖਪਤ ਵਾਲੇ ਮੀਟਰਾਂ ਉੱਪਰ ਪ੍ਰੀਪੇਡ ਬਿੱਲ ਲਾਗੂ ਕੀਤੇ ਜਾਣਗੇ। ਕਿਸੇ ਵੀ ਤਰ੍ਹਾਂ ਦੇ ਨੁਕਸ ਦੂਰ ਕਰਨ ਜਾਂ ਦੇਖਭਾਲ ਦੇ ਖਰਚੇ ਖਪਤਕਾਰ 'ਤੇ ਪਾਏ ਜਾਣਗੇ। ਸਾਡੀਆਂ ਜ਼ਮੀਨਾਂ 'ਤੇ ਉੱਸਰਿਆ ਸਾਡਾ ਜਨਤਕ ਅਦਾਰਾ ਕਿਸੇ ਦੇਸ਼ੀ ਵਿਦੇਸ਼ੀ ਕੰਪਨੀ ਦੀ ਝੋਲੀ ਕੌਡੀਆਂ ਦੇ ਭਾਅ ਪਾ ਦਿੱਤਾ ਜਾਵੇਗਾ। ਇਕੱਲੇ ਗਰੀਬ ਹੀ ਨਹੀਂ, ਕਿਸਾਨਾਂ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਵੀ ਬਿਜਲੀ ਦੂਰ ਹੋ ਜਾਵੇਗੀ। ਇਹ ਲੋਕ ਦੀਵੇ ਅਤੇ ਲਾਲਟੈਣ ਵਾਲੀ ਦੁਨੀਆ ਵਿਚ ਪਰਤਣ ਲਈ ਮਜਬੂਰ ਹੋ ਜਾਣਗੇ। ਅੱਜ ਵੀ ਵੇਲਾ ਹੈ ਅਸੀਂ ਆਪਣੇ ਜਨਤਕ ਅਦਾਰੇ ਦੀ ਰਾਖੀ ਲਈ ਜਾਗ੍ਰਿਤ ਹੋਈਏ। ਸਰਕਾਰਾਂ ਨੂੰ ਮਜਬੂਰ ਕਰੀਏ ਕਿ ਉਹ ਕੁਦਰਤੀ ਸਾਧਨਾਂ ਤੋਂ ਬਿਜਲੀ ਤਿਆਰ ਕਰੇ। ਹਵਾ, ਪਾਣੀ, ਸੂਰਜੀ ਊਰਜਾ ਤੋਂ ਪੈਦਾ ਹੋਈ ਬਿਜਲੀ ਪ੍ਰਦੂਸ਼ਣ ਰਹਿਤ ਅਤੇ ਸਸਤੀ ਲੋਕਾਂ ਦੀ ਪਹੁੰਚ ਵਿਚ ਰਹੇਗੀ[

-ਸੂਬਾ ਕਨਵੀਨਰ
ਕਿਸਾਨ ਸੰਘਰਸ਼ ਕਮੇਟੀ (ਪੰਜਾਬ)
ਮੋ: 98723-31741

 


ਖ਼ਬਰ ਸ਼ੇਅਰ ਕਰੋ

ਭਾਜਪਾ ਵੀ ਹੈ ਵਿਚਾਰਾਤਮਕ ਪਰਿਵਾਰਵਾਦ ਦੀ ਜਕੜ ਵਿਚ

ਕਾਂਗਰਸ ਨੇ ਤੈਅ ਕੀਤਾ ਹੈ ਕਿ ਉਹ ਪ੍ਰਿਅੰਕਾ ਗਾਂਧੀ ਨੂੰ ਪੂਰੇ ਜ਼ੋਰਦਾਰ ਢੰਗ ਨਾਲ ਚੋਣ ਮੈਦਾਨ ਵਿਚ ਉਤਾਰੇਗੀ। ਲਖਨਊ ਦੇ ਰੋਡ ਸ਼ੋਅ ਤੋਂ ਸਾਫ਼ ਹੋ ਗਿਆ ਹੈ ਕਿ ਪ੍ਰਿਅੰਕਾ ਉੱਤਰ ਪ੍ਰਦੇਸ਼ ਦੇ ਰਾਜਨੀਤਕ ਥੀਏਟਰ ਵਿਚ ਹੀ ਨਹੀਂ ਸਗੋਂ ਸਾਰੇ ਦੇਸ਼ ਦੇ ਚੋਣ ਥੀਏਟਰ ਵਿਚ ਕਈ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਦਾ ਸੰਤਾਪ

ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਦੇ ਲਗਾਤਾਰ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਹੁਣ ਇਹ ਗਿਣਤੀ 100 ਨੂੰ ਟੱਪਣ ਲੱਗੀ ਹੈ। ਜਿੰਨੇ ਜ਼ਿਆਦਾ ਗੰਭੀਰ ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ, ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX