ਤਾਜਾ ਖ਼ਬਰਾਂ


ਪੰਜਾਬ 'ਚ ਲੋਕਾਂ ਨੇ ਵੱਖ ਵੱਖ ਥਾਵਾਂ 'ਤੇ ਜਗਾਈਆਂ ਮੋਮਬਤੀਆਂ, ਦੀਵੇ
. . .  11 minutes ago
ਅੰਮ੍ਰਿਤਸਰ/ਤਪਾ ਮੰਡੀ/ ਭਦੌੜ/ਫਿਰੋਜ਼ਪੁਰ, 5 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ, ਵਿਜੇ ਸ਼ਰਮਾ, ਜਸਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ, ਵਿਨੋਦ ਕਲਸੀ, ਰਜਿੰਦਰ ਬੱਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਪ੍ਰਧਾਨ ਮੰਤਰੀ ਦੀ ਅਪੀਲ 'ਤੇ ਲੋਕਾਂ ਨੇ ਜਗਾਏ ਦੀਵੇ, ਮੋਮਬਤੀਆਂ
. . .  25 minutes ago
ਜਲੰਧਰ, 5 ਅਪ੍ਰੈਲ (ਅ.ਬ) - ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਭਰ 'ਚ ਲੋਕਾਂ ਨੇ ਆਪਣੇ ਆਪਣੇ ਘਰਾਂ ਦੀ ਬੱਤੀਆਂ ਬੰਦ ਕਰ ਕੇ ਮੋਮਬਤੀਆਂ ਤੇ ਦੀਵੇ ਜਗਾ ਕੇ ਇੱਕਜੁੱਟਤਾ ਦਾ ਸਬੂਤ...
ਬੱਤੀਆਂ ਬੰਦ ਕਰਕੇ ਦੀਵੇ ਬਾਲਣ ਤੋਂ ਪਹਿਲਾਂ ਹੀ ਤੇਜ਼ ਹਨੇਰੀ ਕਾਰਨ ਸਰਹੱਦੀ ਖੇਤਰ ਦੀ ਬੱਤੀ ਹੋਈ ਗੁੱਲ
. . .  36 minutes ago
ਬਟਾਲਾ, 5 ਅਪ੍ਰੈਲ (ਕਾਹਲੋਂ) - ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀਂ ਨਰਿੰਦਰ ਮੋਦੀ ਵਲੋਂ ਅੱਜ ਰਾਤ ਨੂੰੰ 9 ਵਜੇ ਬੱਤੀਆਂ ਬੰਦ ਕਰਕੇ ਦੀਵੇ ਬਾਲਣ ਦੇ ਕੀਤੇ ਗਏ ਐਲਾਨ ਨੂੰ ਲੋਕਾਂ ਵਲੋਂ ਅਮਲੀਜਾਮਾਂ ਪਹਿਨਾਉਣ ਤੋਂ ਪਹਿਲਾਂ...
ਪੰਜਾਬ 'ਚ ਕੋਰੋਨਾ ਵਾਇਰਸ ਕਾਰਨ 7ਵੀਂ ਮੌਤ
. . .  about 1 hour ago
ਪਠਾਨਕੋਟ, 5 ਅਪ੍ਰੈਲ (ਸੁਜਾਨਪੁਰ) - ਪਠਾਨਕੋਟ ਦੇ ਕਸਬਾ ਸੁਜਾਨਪੁਰ 'ਚ ਪੈਂਦੇ ਮੁਹੱਲਾ ਸ਼ੇਖਾਂ ਵਿਖੇ ਕੋਰੋਨਾ ਵਾਇਰਸ ਦੀ ਪਾਈ ਗਈ ਪੀੜਤ ਮਹਿਲਾ ਦੀ ਅੱਜ ਅੰਮ੍ਰਿਤਸਰ ਵਿਖੇ ਇਲਾਜ...
ਯੁਵਰਾਜ ਸਿੰਘ ਨੇ ਕੋਰੋਨਾ ਲਈ ਦਿੱਤੇ 50 ਲੱਖ
. . .  about 1 hour ago
ਜਲੰਧਰ, 5 ਅਪ੍ਰੈਲ (ਅ.ਬ) - ਕ੍ਰਿਕਟਰ ਯੁਵਰਾਜ ਸਿੰਘ ਨੇ ਕੋਰੋਨਾ ਵਾਇਰਸ ਲਈ ਆਪਣੇ ਵੱਲੋਂ 50 ਲੱਖ ਰੁਪਏ ਪੀ.ਐਮ ਕੇਅਰਸ ਨੂੰ ਦਾਨ ਵਜੋਂ ਦਿੱਤੇ...
ਪੰਜਾਬ 'ਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਹੁਣ ਤੱਕ ਕੋਰੋਨਾ ਦੇ 6 ਮਾਮਲਿਆਂ ਦੀ ਪੁਸ਼ਟੀ
. . .  about 1 hour ago
ਚੰਡੀਗੜ੍ਹ, 5 ਅਪ੍ਰੈਲ (ਵਿਕਰਮਜੀਤ ਮਾਨ) - ਪੰਜਾਬ 'ਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਹੁਣ ਤੱਕ 350 ਲੋਕਾਂ ਦੇ ਕੋਰੋਨਾ ਵਾਇਰਸ ਨੂੰ ਲੈ ਕੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 6 ਦੀ...
ਕੋਰੋਨਾ ਵਾਇਰਸ : ਬਰਤਾਨੀਆ 'ਚ 24 ਘੰਟਿਆਂ ਦੌਰਾਨ 621 ਮੌਤਾਂ
. . .  about 2 hours ago
ਲੰਡਨ, 5 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ 24 ਘੰਟਿਆਂ ਦੌਰਾਨ 621 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਕੋਰੋਨਾ ਵਾਇਰਸ ਕਾਰਨ...
ਮਾਨਸਿਕ ਪ੍ਰੇਸ਼ਾਨੀ ਦੀ ਸ਼ਿਕਾਰ ਔਰਤ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 2 hours ago
ਪਾਤੜਾਂ, 5 ਅਪ੍ਰੈਲ (ਗੁਰਇਕਬਾਲ ਸਿੰਘ ਖਾਲਸਾ ) - ਪੁਰਾਣੀਆਂ ਕਾਰਾਂ ਦੀ ਵੇਚ ਖਰੀਦ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਦੀ...
ਸਰਹੱਦੀ ਖੇਤਰ ਦੇ ਪਿੰਡਾਂ 'ਚ ਬਾਰਸ਼ ਅਤੇ ਗੜੇਮਾਰੀ ਸ਼ੁਰੂ
. . .  about 2 hours ago
ਬੱਚੀ ਵਿੰਡ, 5 ਅਪ੍ਰੈਲ (ਬਲਦੇਵ ਸਿੰਘ ਕੰਬੋ)- ਪਿਛਲੇ ਕਈ ਦਿਨਾਂ ਤੋਂ ਤਿੱਖੀ ਧੁੱਪ ਅਤੇ ਸਾਫ਼ ਮੌਸਮ ਦੇ ਚੱਲਦਿਆਂ ਵੱਧ ਰਿਹਾ...
ਗੁਰੂਹਰਸਹਾਏ ਵਿਖੇ ਨਜਾਇਜ਼ ਕਬਜ਼ਿਆਂ 'ਤੇ ਨਗਰ ਕੌਂਸਲ ਦਾ ਚਲਿਆ ਬੁਲਡੋਜ਼ਰ
. . .  about 2 hours ago
ਗੁਰੂਹਰਸਹਾਏ, 5 ਅਪ੍ਰੈਲ (ਹਰਚਰਨ ਸਿੰਘ ਸੰਧੂ)- ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਗੁਰੂਹਰਸਹਾਏ....
ਕਰਫ਼ਿਊ ਦੌਰਾਨ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ 29 ਹਾਜ਼ਰ ਲੋਕਾਂ ਤੱਕ ਮੁਹੱਈਆ ਕਰਵਾ ਰਿਹਾ ਹੈ ਖਾਣਾ - ਡੀ.ਸੀ
. . .  about 2 hours ago
ਫ਼ਾਜ਼ਿਲਕਾ, 5 ਅਪ੍ਰੈਲ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕਰਫ਼ਿਊ ਦੌਰਾਨ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਹਰ ਰੋਜ਼ ਕਰੀਬ 29 ਹਾਜ਼ਰ ਲੋਕਾਂ....
ਸੰਤ ਗੁਰਬਚਨ ਸਿੰਘ ਪਠਲਾਵਾ ਸਮੇਤ ਸੱਤ ਵਿਅਕਤੀਆਂ ਦੀ ਕੋਰੋਨਾ ਵਾਰਸ ਰਿਪੋਰਟ ਦੁਬਾਰਾ ਆਈ ਨੈਗੇਟਿਵ
. . .  about 2 hours ago
ਢਕੋਲੀ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਸਾਰੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ
. . .  about 3 hours ago
ਜ਼ੀਰਕਪੁਰ, 5 ਅਪ੍ਰੈਲ (ਹੈਪੀ ਪੰਡਵਾਲਾ)- ਇੱਥੋਂ ਦੇ ਢਕੋਲੀ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਕੁਲ 12 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ...
ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜਾਂ ਲਈ 150 ਕਰੋੜ ਅਤੇ ਮੈਡੀਕਲ ਉਪਕਰਨਾਂ ਦੀ ਖ਼ਰੀਦ ਲਈ 50 ਕਰੋੜ ਦਿੱਤੇ ਗਏ - ਮਨਪ੍ਰੀਤ ਬਾਦਲ
. . .  about 3 hours ago
ਬਠਿੰਡਾ, 5 ਅਪ੍ਰੈਲ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਦੱਸਿਆ ਹੈ ਕਿ ਸੂਬਾ ਸਰਕਾਰ ਵੱਲੋਂ ...
ਪਾਜ਼ੀਟਿਵ ਪਾਏ ਜਮਾਤੀਆਂ ਦੇ ਸੰਪਰਕ 'ਚ ਆਉਣ ਵਾਲੇ 13 ਹੋਰਨਾਂ ਦੇ ਖੂਨ ਦੇ ਨਮੂਨੇ ਲਏ
. . .  about 3 hours ago
ਬੁਢਲਾਡਾ 5 ਅਪ੍ਰੈਲ (ਸਵਰਨ ਸਿੰਘ ਰਾਹੀ) - ਸਥਾਨਕ ਸ਼ਹਿਰ ਦੀ ਮਸਜਿਦ ਚੋਂ ਛੱਤੀਸਗੜ੍ਹ ਦੇ 10 ਜਮਾਤੀਆਂ ਚੋਂ 3 ਦੇ ਨਮੂਨੇ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ...
ਰਾਸ਼ਨ ਨਾ ਮਿਲਣ 'ਤੇ ਕੌਂਸਲਰ ਵੱਲੋਂ ਭੁੱਖ ਹੜਤਾਲ 'ਤੇ ਬੈਠਣ ਦਾ ਫ਼ੈਸਲਾ
. . .  about 3 hours ago
ਸਰਕਾਰੀ ਪੱਤਰ ਵਿਹਾਰ ਸਰਕਾਰੀ ਈ-ਮੇਲ ਰਾਹੀਂ ਕਰਨ ਦੇ ਆਦੇਸ਼
. . .  about 3 hours ago
ਪ੍ਰਧਾਨ ਮੰਤਰੀ ਦੀ ਅਪੀਲ ਉੱਪਰ ਲੋਕਾਂ ਵੱਲੋਂ ਮੋਮਬਤੀਆਂ ਖ਼ਰੀਦਣੀਆਂ ਸ਼ੁਰੂ
. . .  about 3 hours ago
ਲੁਧਿਆਣਾ 'ਚ ਕੋਰੋਨਾ ਵਾਇਰਸ ਕਾਰਨ ਹੋਈ ਦੂਸਰੀ ਮੌਤ
. . .  about 3 hours ago
ਕੋਰੋਨਾ ਪੀੜਤ ਮਰੀਜ਼ਾਂ ਲਈ ਆਰ.ਸੀ.ਐਫ. ਵੱਲੋਂ ਜੀਵਨ ਨਾਮੀ ਵੈਂਟੀਲੇਟਰ ਦਾ ਨਿਰਮਾਣ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਗ੍ਰੈਮੀ ਐਵਾਰਡਜ਼ 'ਚ ਔਰਤਾਂ ਦਾ ਜਲਵਾ

ਲਾਸ ਏਾਜਲਸ, 11 ਫਰਵਰੀ (ਏਜੰਸੀ)-ਇਸ ਵਾਰ ਗ੍ਰੈਮੀ ਐਵਾਰਡਜ਼ ਔਰਤਾਂ ਦੇ ਨਾਂਅ ਰਹੇ ਅਤੇ ਉਨ੍ਹਾਂ ਨੇ ਮਰਦਾਂ ਨੂੰ ਪਿੱਛੇ ਛੱਡਦੇ ਹੋਏ ਅਹਿਮ ਪੁਰਸਕਾਰਾਂ ਆਪਣੇ ਨਾਂਅ ਕੀਤੇ | ਇਸ ਦੌਰਾਨ ਕੇਸੀ ਮੁਸਗਰੇਵਸ, ਕਾਰਡੀ ਬੀ ਅਤੇ ਲੇਡੀ ਗਾਗਾ ਵਰਗੀਆਂ ਮਹਿਲਾ ਹਸਤੀਆਂ ਨੇ ਇਸ ਵਾਰ ਅਹਿਮ ਪੁਰਸਕਾਰ ਆਪਣੇ ਨਾਂਅ ਕੀਤੇ | ਆਮ ਤੌਰ 'ਤੇ ਗ੍ਰੈਮੀ ਐਵਾਰਡਜ਼ ਨੂੰ ਔਰਤਾਂ ਨੂੰ ਘੱਟ ਅਹਿਮੀਅਤ ਦੇਣ ਕਰਕੇ ਅਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਪਰ ਇਸ ਵਾਰ ਅਹਿਮ ਇਨਾਮ ਜਿੱਤਣ ਦੇ ਨਾਲ-ਨਾਲ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਅਤੇ ਕਲਾ ਦਾ ਪ੍ਰਦਰਸ਼ਨ ਵੀ ਔਰਤਾਂ ਵਲੋਂ ਕੀਤਾ ਗਿਆ | ਇਸ ਦੌਰਾਨ ਸਰਬੋਤਮ ਨਵੇਂ ਕਲਾਕਾਰ ਵਜੋਂ ਦੁਆ ਲਿਪਾ ਨੂੰ ਦਿੱਤਾ ਗਿਆ | ਗ੍ਰੈਮੀ ਐਵਾਰਡਜ਼ ਨੂੰ ਸੰਗੀਤ ਦੀ ਦੁਨੀਆ ਵਿਚ ਸਭ ਤੋਂ ਵੱਡੇ ਪੁਰਸਕਾਰ ਵਜੋਂ ਗਿਣਿਆ ਜਾਂਦਾ ਹੈ | ਇਸ ਸਾਲ ਕਰਵਾਏ ਗਏ ਗ੍ਰੈਮੀ ਐਵਾਰਡਜ਼ ਦੌਰਾਨ 'ਦਿਸ ਇੱਜ਼ ਅਮੇਰੀਕਾ' ਨੂੰ ਇਸ ਸਾਲ ਦੇ ਸਰਬੋਤਮ ਗਾਣੇ ਵਜੋਂ ਚੁਣਿਆ ਗਿਆ | ਅਲੀਸਿਆ ਕੀਜ ਨੇ ਇਸ ਸਮਾਗਮ ਨੂੰ ਹੋਸਟ ਕੀਤਾ ਅਤੇ ਇਹ ਪੁਰਸਕਾਰਾਂ ਦੀ ਪੇਸ਼ਕਸ਼ 'ਦ ਰਿਕਾਰਡਿੰਗ ਅਕੈਡਮੀ' ਵਲੋਂ ਕੀਤੀ ਗਈ | ਇਸ ਦੌਰਾਨ ਮਸ਼ਹੂਰ ਗਾਇਕਾ ਲੇਡੀ ਗਾਗਾ ਦੇ ਗਾਣੇ 'ਵਿਅਰ ਡੂ ਜੂ ਥਿੰਕ ਜੂ ਆਰ ਗੋਇੰਗ' ਨੂੰ ਸਰਬੋਤਮ 'ਪਾਪ ਸੋਲੋ ਪ੍ਰਫਾਰਮੈਂਸ' ਵਜੋਂ ਚੁਣਿਆ ਗਿਆ | ਉਸ ਤੋਂ ਇਲਾਵਾ ਉਸ ਨੂੰ ਬ੍ਰੈਡਲੀ ਕੂਪਰ ਨਾਲ 'ਸ਼ੈਲੋ' ਗਾਣੇ ਲਈ ਸਰਬੋਤਮ ਦੋ-ਗਾਣੇ ਲਈ ਅਤੇ 'ਰਿਕਾਰਡ ਆਫ ਦਾ ਯੀਅਰ' ਪੁਰਸਕਾਰ ਦਿੱਤਾ ਗਿਆ | ਸਾਲ ਦਾ ਸਰਬੋਤਮ ਚੁਣਿਆ ਗਿਆ ਗਾਣਾ 'ਦਿਸ ਇਜ਼ ਅਮੇਰੀਕਾ' ਨੂੰ ਡੋਨਾਲਡ ਗਲੋਵਰ ਨੇ ਗਾਇਆ ਹੈ | ਇਸ ਤੋਂ ਇਲਾਵਾ ਸਰਬੋਤਮ ਰੈਪ ਗਾਣੇ ਦਾ ਪੁਰਸਕਾਰ 'ਗੌਡ ਪਲੇਨ' ਨੂੰ ਦਿੱਤਾ ਗਿਆ ਜੋ ਕਿ ਡਰੇਕ ਵਲੋਂ ਗਾਇਆ ਗਿਆ ਹੈ | ਇਸ ਤੋਂ ਇਲਾਵਾ ਭਾਰਤੀ ਮੂਲ ਦੀ ਗਾਇਕਾ ਫਾਲਗੁਨੀ ਸ਼ਾਹ ਅਤੇ ਸੰਗੀਤ ਨਿਰਮਾਤਾ ਪ੍ਰਸ਼ਾਂਤ ਮਿਸਤਰੀ ਇਹ ਪੁਰਸਕਾਰ ਜਿੱਤਣ ਤੋਂ ਖੁੰਝ ਗਏ | ਲੰਡਨ ਵਿਚ ਰਹਿਣ ਵਾਲੇ ਸੰਗੀਤ ਨਿਰਮਾਤਾ ਪ੍ਰਸ਼ਾਂਤ ਮਿਸਤਰੀ ਦੀ ਐਲਬਮ 'ਸਿੰਬਲ' 'ਬੈਸਟ ਇਮਰਿਸਵ ਆਡੀਓ' ਲਈ ਨਾਮਜ਼ਦ ਹੋਈ ਸੀ ਅਤੇ ਫਾਲਗੁਨੀ ਆਪਣੀ ਐਲਬਮ ਫਾਲੁਜ਼ ਬਾਜ਼ਾਰ' ਲਈ 'ਬੈਸਟ ਚਿਲਡਰਨਜ਼ ਮਿਊਜ਼ਿਕ' ਲਈ ਨਾਮਜ਼ਦ ਹੋਈ ਸੀ | ਇਸ ਸਮਾਗਮ ਦੌਰਾਨ ਗ੍ਰੈਮੀ ਅਤੇ ਆਸਕਰ ਜੇਤੂ ਭਾਰਤੀ ਸੰਗੀਤਕਾਰ ਏ.ਆਰ. ਰਹਿਮਾਨ ਵੀ ਸ਼ਾਮਿਲ ਹੋਏ |


ਖ਼ਬਰ ਸ਼ੇਅਰ ਕਰੋ

ਸੰਯੁਕਤ ਰਾਸ਼ਟਰ ਦਾ ਹੈਲੀਕਾਪਟਰ ਹਾਦਸਾ ਗ੍ਰਸਤ- ਤਿੰਨ ਮੌਤਾਂ

ਜੂਬਾ, 11 ਫਰਵਰੀ (ਏਜੰਸੀ)-ਇਥੋਪੀਆ ਦੀ ਸੈਨਾ ਦਾ ਹੈਲੀਕਾਪਟਰ ਸੂਡਾਨ ਅਤੇ ਦੱਖਣੀ ਸੂਡਾਨ ਵਿਚਕਾਰ ਵਿਵਾਦਿਤ ਅਬਯੇਈ ਖੇਤਰ 'ਚ ਸੰਯੁਕਤ ਰਾਸ਼ਟਰ ਕੰਪਲੈਕਸ ਅੰਦਰ ਦੁਰਘਟਨਾ ਗ੍ਰਸਤ ਹੋ ਗਿਆ | ਸੰਯੁਕਤ ਰਾਸ਼ਟਰ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਹੈਲੀਕਾਪਟਰ ਅਬਯੇਈ ...

ਪੂਰੀ ਖ਼ਬਰ »

ਮੈਂ ਹੁਣ ਹੋਰ ਲੁਕਣਾ ਨਹੀਂ ਚਾਹੁੰਦਾ - ਰਸ਼ਦੀ

ਲੰਡਨ, 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤਿੰਨ ਦਹਾਕੇ ਮੌਤ ਦੇ ਫਤਵੇ ਦੇ ਸਾਏ ਵਿਚ ਰਹਿਣ ਵਾਲੇ ਉੱਘੇ ਲੇਖਕ ਸਲਮਾਨ ਰਸ਼ਦੀ ਨੇ ਕਿਹਾ ਹੈ ਕਿ ਉਹ ਹੁਣ ਲੁਕ ਕੇ ਰਹਿਣਾ ਨਹੀਂ ਚਾਹੁੰਦਾ | ਨਾਵਲਕਾਰ ਰਸ਼ਦੀ ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਸੀ ਜਦੋਂ 14 ਫਰਵਰੀ 1989 ਨੂੰ ...

ਪੂਰੀ ਖ਼ਬਰ »

ਅਜੇ ਤੱਕ ਨਹੀਂ ਮਿਲੀ ਖਸ਼ੋਗੀ ਦੀ ਲਾਸ਼-ਸਾਊਦੀ ਅਧਿਕਾਰੀ

ਵਾਸ਼ਿੰਗਟਨ, 11 ਫਰਵਰੀ (ਏਜੰਸੀ)-ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਦੂਤਘਰ ਵਿਚ ਮਾਰ ਦਿੱਤੇ ਗਏ ਪੱਤਰਕਾਰ ਜਮਾਲ ਖਸ਼ੋਗੀ ਦੀ ਲਾਸ਼ ਬਾਰੇ ਸਾਊਦੀ ਅਰਬ ਨੂੰ ਕੋਈ ਜਾਣਕਾਰੀ ਨਹੀਂ ਹੈ | ਸਾਊਦੀ ਅਰਬ ਦੇ ਅਧਿਕਾਰੀਆਂ ਦੇ ਇਕ ਦਲ ਵਲੋਂ ਖਸ਼ੋਗੀ ਦੀ ਹੱਤਿਆ ਦੀ ਪੁਸ਼ਟੀ ਹੋਣ ...

ਪੂਰੀ ਖ਼ਬਰ »

ਬ੍ਰੈਗਜ਼ਿਟ ਸਮਝੌਤੇ ਬਾਰੇ ਅਗਲੀ ਬਹਿਸ ਅਤੇ ਵੋਟਾਂ 27 ਨੂੰ

ਲੰਡਨ 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦਾ ਯੂਰਪੀ ਸੰਘ ਤੋਂ ਵੱਖ ਹੋਣ ਦਾ ਮੁੱਦਾ ਵਿਸ਼ਵ ਭਰ ਵਿਚ ਚਰਚਾ ਦਾ ਵਿਸ਼ਾ ਅਤੇ ਯੂ. ਕੇ. ਦੀ ਸਿਆਸਤ ਲਈ ਵੱਡਾ ਸਿਰਦਰਦੀ ਬਣਦਾ ਜਾ ਰਿਹਾ ਹੈ | ਪ੍ਰਧਾਨ ਮੰਤਰੀ ਥੈਰੀਸਾ ਮੇਅ ਵਲੋਂ ਸੰਸਦ ਨੂੰ ਇਕ ਹੋਰ ਮੌਕਾ ...

ਪੂਰੀ ਖ਼ਬਰ »

ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਦੇ ਯਤਨਾਂ ਦੌਰਾਨ ਅਫ਼ਗਾਨਿਸਤਾਨ ਪੁੱਜੇ ਅਮਰੀਕੀ ਉੱਚ ਅਧਿਕਾਰੀ

ਕਾਬੁਲ, 11 ਫਰਵਰੀ (ਏਜੰਸੀ)-ਪੇਂਟਾਗਨ ਦੇ ਉੱਚ ਅਧਿਕਾਰੀ ਪੈਟ ਸ਼ਨਾਹਾਨ ਅਮਰੀਕੀ ਕਮਾਂਡਰਾਂ ਅਤੇ ਅਫ਼ਗਾਨਿਸਤਾਨੀ ਨੇਤਾਵਾਂ ਨਾਲ ਮੁਲਾਕਾਤ ਕਰਨ ਅਚਾਨਕ ਸੋਮਵਾਰ ਨੂੰ ਅਫ਼ਗਾਨਿਸਤਾਨ ਪੁੱਜੇ | ਇਹ ਦੌਰਾ ਇਸੇ ਸਮੇਂ ਦੌਰਾਨ ਹੋ ਰਿਹਾ ਹੈ ਜਦੋਂ ਤਾਲਿਬਾਨ ਨਾਲ ...

ਪੂਰੀ ਖ਼ਬਰ »

--ਆਰਾਮ ਕਰਨ ਦੇ ਮਾਮਲੇ 'ਤੇ ਟਰੰਪ ਦੀ ਸਫ਼ਾਈ--

'ਦੂਜੇ ਰਾਸ਼ਟਰਪਤੀਆਂ ਨਾਲੋਂ ਜ਼ਿਆਦਾ ਕੰਮ ਕਰਦਾ ਹਾਂ'

ਵਾਸ਼ਿੰਗਟਨ, 11 ਫਰਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕੰਮਕਾਰ ਦਿਨਾਂ ਵਿਚ 60 ਫ਼ੀਸਦੀ ਹਿੱਸਾ 'ਐਗਜ਼ੀਕਿਊਟਿਵ ਟਾਇਮ' ਦੇ ਤੌਰ 'ਤੇ ਬਿਤਾਉਣ ਨੂੰ ਲੈ ਕੇ ਸਫ਼ਾਈ ਦਿੱਤੀ ਹੈ | ਐਨਾ ਸਮਾਂ ਆਰਾਮ ਨੂੰ ਦੇਣ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੇ ...

ਪੂਰੀ ਖ਼ਬਰ »

ਭਾਰਤ ਤੋਂ ਪੁੱਜੇ ਸ਼ੱਕੀ ਲਿਫਾਫਿਆਂ ਕਾਰਨ ਗ੍ਰੀਸ 'ਚ ਹੰਗਾਮਾ, ਜਾਂਚ ਜਾਰੀ

ਏਥਨਜ਼, 11 ਫਰਵਰੀ (ਏਜੰਸੀ)-ਭਾਰਤ ਤੋਂ ਪੁੱਜੇ ਕੁਝ ਲਿਫਾਫਿਆਂ ਕਾਰਨ ਗ੍ਰੀਸ ਵਿਚ ਹੰਗਾਮਾ ਹੋ ਗਿਆ | ਪਿਛਲੇ ਮਹੀਨੇ ਭਾਰਤ ਤੋਂ ਕਈ ਦਰਜਨ ਲਿਫਾਫੇ ਏਥਨਜ਼ ਪੁੱਜੇ ਅਤੇ ਉੱਥੇ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਇਨ੍ਹਾਂ ਲਿਫਾਫਿਆਂ ਨੂੰ ਸ਼ੱਕੀ ਮੰਨ ਕੇ ਜਾਂਚ ਸ਼ੁਰੂ ਕਰ ...

ਪੂਰੀ ਖ਼ਬਰ »

ਵੰਦੇ ਭਾਰਤ ਐਕਸਪ੍ਰੈੱਸ 'ਚ ਏ.ਸੀ. ਚੇਅਰ ਕਾਰ ਦਾ ਕਿਰਾਇਆ ਸ਼ਤਾਬਦੀ ਤੋਂ ਡੇਢ ਗੁਣਾ ਜ਼ਿਆਦਾ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਵਾਰਾਨਸੀ ਅਤੇ ਦਿੱਲੀ ਵਿਚਕਾਰ ਚੱਲਣ ਵਾਲੀ ਵੰਦੇ-ਭਾਰਤ ਐਕਸਪ੍ਰੈੱਸ ਭਾਵ ਟਰੇਨ-18 'ਚ ਏ.ਸੀ. ਚੇਅਰ ਕਾਰ ਦਾ ਕਿਰਾਇਆ 1850 ਰੁਪਏ ਹੋਵੇਗਾ | ਸੂਤਰਾਂ ਅਨੁਸਾਰ ਇਸੇ ਦੂਰੀ ਤੱਕ ਚੱਲਣ ਵਾਲੀ ਸ਼ਤਾਬਦੀ ਰੇਲ ਗੱਡੀਆਂ ਦੇ ਮੁਕਾਬਲੇ ਟਰੇਨ-18 ਦਾ ...

ਪੂਰੀ ਖ਼ਬਰ »

ਇੰਡੋਨੇਸ਼ੀਆ 'ਚ ਪੁੱਛਗਿੱਛ ਦੌਰਾਨ ਕੈਦੀ ਨੂੰ ਸੱਪ ਤੋਂ ਡਰਾਇਆ

ਜਕਾਰਤਾ, 11 ਫਰਵਰੀ (ਏਜੰਸੀ)-ਇੰਡੋਨੇਸ਼ੀਆ ਦੀ ਪੁਲਿਸ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਉਸ ਨੇ ਪਾਪੁਆ ਸੂਬੇ ਵਿਚ ਹਿਰਾਸਤ ਵਿਚ ਲਏ ਗਏ ਇਕ ਵਿਅਕਤੀ ਨੂੰ ਡਰਾਉਣ ਲਈ ਪੁੱਛਗਿੱਛ ਦੌਰਾਨ ਸੱਪ ਦੀ ਵਰਤੋਂ ਕੀਤੀ ਸੀ | ਸੋਸ਼ਲ ਮੀਡੀਏ 'ਤੇ ਇਸ ਸਬੰਧੀ ਵਾਇਰਲ ਹੋਈ ਵੀਡੀਓ ...

ਪੂਰੀ ਖ਼ਬਰ »

ਸਵਿਟਜ਼ਰਲੈਂਡ 'ਚ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ

ਫਰੈਂਕਫਰਟ, 11 ਫਰਵਰੀ (ਸੰਦੀਪ ਕੌਰ ਮਿਆਣੀ)-ਡੈਨੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਦੇ ਜਥੇ ਨੇ ਕੀਰਤਨ ਕੀਤਾ | ਭਾਈ ਗੁਰਮੀਤ ਸਿੰਘ ਨੇ ਬਾਬਾ ਦੀਪ ...

ਪੂਰੀ ਖ਼ਬਰ »

2018 'ਚ ਯੂ. ਕੇ. ਦੀ ਆਰਥਿਕ ਵਿਕਾਸ ਬੀਤੇ 6 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਰਿਹਾ

ਲੰਡਨ 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਦੇ ਸਰਕਾਰੀ ਅੰਕੜਿਆਂ ਅਨੁਸਾਰ 2018 ਵਿਚ ਦੇਸ਼ ਦਾ ਆਰਥਿਕ ਵਿਕਾਸ ਬੀਤੇ 6 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਰਿਹਾ | ਰਾਸ਼ਟਰੀ ਅੰਕੜਾ ਵਿਭਾਗ ਓ. ਐਨ. ਐਸ. ਅਨੁਸਾਰ 2012 'ਚ ਇਹ 1.8 ਫ਼ੀਸਦੀ ਸੀ ਜੋ 2018 'ਚ ਘਟ ਕੇ 1.4 ਫ਼ੀਸਦੀ ...

ਪੂਰੀ ਖ਼ਬਰ »

ਪੰਜਾਬੀ ਏਕਤਾ ਪਾਰਟੀ ਦਾ ਯੂ. ਕੇ. 'ਚ ਗਠਨ

ਲੰਡਨ 11 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਮ ਆਦਮੀ ਪਾਰਟੀ ਨੂੰ ਯੂ. ਕੇ. 'ਚ ਵੱਡਾ ਝਟਕਾ ਲੱਗਿਆ | ਆਪ ਨਾਲ ਜੁੜੇ ਵੱਡੀ ਗਿਣਤੀ ਵਿਚ ਕਾਰਕੁੰਨ ਹੁਣ ਸੁਖਪਾਲ ਸਿੰਘ ਖਹਿਰਾ ਨਾਲ ਆ ਖੜ੍ਹੇ ਹਨ | ਕੱਲ੍ਹ ਸਾਊਥਾਲ ਵਿਖੇ ਹੋਈ ਬੈਠਕ 'ਚ ਪੰਜਾਬੀ ਏਕਤਾ ਪਾਰਟੀ ਦੀ ਲੰਡਨ ...

ਪੂਰੀ ਖ਼ਬਰ »

ਲੜਕੀ ਦੀ ਹੱਤਿਆ ਤੋਂ ਬਾਅਦ ਇਜ਼ਰਾਇਲ ਨੇ ਫਿਲਸਤੀਨ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਰੋਕੀ

ਯਰੂਸ਼ਲਮ, 11 ਫਰਵਰੀ (ਏਜੰਸੀ)-ਇਜ਼ਰਾਇਲ ਦੀ ਇਕ ਲੜਕੀ 'ਤੇ ਘਾਤਕ ਫਿਲਸਤੀਨੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਿਨਯਾਹੂ ਨੇ ਕਾਫੀ ਸਖ਼ਤ ਕਦਮ ਚੁੱਕਿਆ ਹੈ | ਨੇਤਿਨਯਾਹੂ ਨੇ ਇਜ਼ਰਾਇਲ ਵਲੋਂ ਫਿਲਸਤੀਨੀ ਅਥਾਰਟੀ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਰੋਕਣ ...

ਪੂਰੀ ਖ਼ਬਰ »

ਪੈਨੋਰਾਮਾ ਇੰਡੀਆ ਵਲੋਂ ਗਣਤੰਤਰਤਾ ਦਿਵਸ ਸਬੰਧੀ ਸਮਾਗਮ

ਟੋਰਾਂਟੋ 11 ਫਰਵਰੀ (ਹਰਜੀਤ ਬਾਜਵਾ)-ਪੈਨੋਰਾਮਾ ਇੰਡੀਆ ਸੰਸਥਾ ਵਲੋਂ ਭਾਰਤੀ ਸਫਾਰਤਖਾਨਾ ਟੋਰਾਂਟੋਂ ਦੇ ਸਹਿਯੋਗ ਨਾਲ ਭਾਰਤ ਦੇ ਗਣਤੰਤਰਤਾ ਦਿਵਸ ਸਬੰਧੀ ਲੋਕਾਂ ਲਈ ਖੁੱਲ੍ਹਾ ਸਮਾਗਮ ਬਰੈਂਪਟਨ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਗਿਆ | ਭਾਵੇਂ ਕਿ 26 ...

ਪੂਰੀ ਖ਼ਬਰ »

ਵਰਲਡ ਸਿੱਖ ਪਾਰਲੀਮੈਂਟ ਦੀ ਫਰੈਂਕਫਰਟ 'ਚ ਇਕੱਤਰਤਾ

ਫਰੈਂਕਫਰਟ, 11 ਫਰਵਰੀ (ਸੰਦੀਪ ਕੌਰ ਮਿਆਣੀ)-ਜਰਮਨੀ ਦੀ ਸੰਗਤ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਕੰਮਕਾਜ ਬਾਰੇ ਜਾਣਕਾਰੀ ਦੇਣ ਲਈ ਅਤੇ ਨਵੇਂ ਮੈਂਬਰਾਂ ਨੂੰ ਸ਼ਾਮਿਲ ਕਰਨ ਲਈ ਰੱਖੀ ਜਰਮਨ ਇਕੱਤਰਤਾ ਸਫ਼ਲਤਾ ਪੂਰਵਕ ਸਮਾਪਤ ਹੋਈ | ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ...

ਪੂਰੀ ਖ਼ਬਰ »

21 ਫਰਵਰੀ ਨੂੰ ਕੌਮਾਂਤਰੀ ਪੰਜਾਬੀ ਭਾਸ਼ਾ ਚੇਤਨਾ ਮੁਹਿੰਮ ਦੇ ਲੇਖਾ-ਜੋਖਾ ਦਿਵਸ ਵਜੋ ਮਨਾਇਆ ਜਾਵੇ-ਭਕਨਾ

ਲੈਸਟਰ (ਇੰਗਲੈਂਡ),11 ਫਰਵਰੀ (ਸੁਖਜਿੰਦਰ ਸਿੰਘ ਢੱਡੇ)-ਯੂਨੈਸਕੋ ਵਲੋਂ ਮਾਨਤਾ ਪ੍ਰਪਾਤ 21 ਫਰਵਰੀ ਨੂੰ ਆ ਰਹੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਪੰਜਾਬੀ ਭਾਸ਼ਾ ਚੇਤਨਾ ਮੁਹਿੰਮ ਕੌਮਾਂਤਰੀ ਦੇ ਲੇਖਾ-ਜੋਖਾ ਦਿਵਸ ਵਜੋਂ ਮਨਾਉਣ ਦੀ ਅਪੀਲ ਕਰਦਿਆਂ ਪੰਜਾਬੀ ...

ਪੂਰੀ ਖ਼ਬਰ »

ਸਾਹਿਤਕ ਸੰਮੇਲਨ 'ਚ ਕਵੀ ਅਮਰੀਕ ਪਲਾਹੀ ਤੇ ਸੁੱਖੀ ਬਾਠ ਸਨਮਾਨਿਤ

ਐਡੀਲੇਡ, 11 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੱਖਣੀ ਆਸਟ੍ਰੇਲੀਆ 'ਚ ਸੰਸਥਾ ਸਾਹਿਤ ਸੁਮੇਲ ਦੇ ਮੁਖੀ ਸੁਰਿੰਦਰ ਸਿੱਦਕ, ਗੁਰਪ੍ਰੀਤ ਭੰਗੂ ਤੇ ਨਵਨੀਤ ਢਿੱਲੋਂ ਦੀ ਅਗਵਾਈ 'ਚ ਐਗਲ ਪਾਰਕ ਸਪੋਰਟਸ ਸੈਂਟਰ 'ਚ ਕਰਵਾਏ ਸਾਹਿਤਕ ਸਮਾਗਮ 'ਚ ਪੰਜਾਬ ਭਵਨ ਸਰੀ ਕੈਨੇਡਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX