ਤਾਜਾ ਖ਼ਬਰਾਂ


ਡੇਹਲੋਂ 'ਚ ਗੈਂਗਸਟਰਾਂ ਨੇ ਪੁਲਿਸ 'ਤੇ ਚਲਾਈ ਗੋਲੀ
. . .  26 minutes ago
ਡੇਹਲੋਂ, 26 ਮਾਰਚ (ਅੰਮ੍ਰਿਤਪਾਲ ਸਿੰਘ ਕੈਲੇ) - ਡੇਹਲੋਂ ਕਸਬੇ ਦੇ ਮੁੱਖ ਚੌਂਕ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਗਰੁੱਪ ਦਾ ਪਿੱਛਾ ਕਰਦੇ ਸਮੇਂ ਗੈਂਗਸਟਰਾਂ ਨੇ ਪੁਲਿਸ ਉੱਪਰ ਗੋਲੀ ਚਲਾ ਦਿੱਤੀ, ਇਸ ਦੌਰਾਨ...
ਆਈ.ਪੀ.ਐੱਲ 2019 : ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਵੱਲੋਂ ਪਹਿਲੇ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
'ਸ਼ਬਦ ਗੁਰੂ ਯਾਤਰਾ' ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਪੁੱਜਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ
. . .  about 2 hours ago
ਬੰਗਾ, 26 ਮਾਰਚ (ਗੁਰਜਿੰਦਰ ਸਿੰਘ ਗੁਰੂ)- ਸਿੱਖ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ .....
ਸਮਾਜਵਾਦੀ ਪਾਰਟੀ ਵੱਲੋਂ 3 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  about 2 hours ago
ਨਵੀਂ ਦਿੱਲੀ, 26 ਮਾਰਚ- ਲੋਕ ਸਭਾ ਚੋਣਾਂ ਨੂੰ ਲੈ ਕੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ 3 ਉਮੀਦਵਾਰਾਂ ਦੇ ਨਾਂਅ ਸ਼ਾਮਲ....
ਪਟਿਆਲਾ ਪੁਲਿਸ ਵੱਲੋਂ 1 ਕੁਇੰਟਲ 65 ਕਿਲੋ ਚਾਂਦੀ ਬਰਾਮਦ
. . .  about 2 hours ago
ਪਟਿਆਲਾ, 26 ਮਾਰਚ (ਅਮਨਦੀਪ ਸਿੰਘ)- ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਦੌਰਾਨ ਦਸਿਆ ਕਿ ਚੋਣ ਕਮਿਸ਼ਨ ਦੀਆ ਹਦਾਇਤਾਂ ਮੁਤਾਬਕ ਪਟਿਆਲਾ ਅੰਦਰ ਸਖ਼ਤ ਨਾਕਾਬੰਦੀ ਚਲਦੀ ਆ ਰਹੀ ਹੈ ਜਿਸ ਦੌਰਾਨ ਸਦਰ ਰਾਜਪੁਰਾ ਪੁਲਿਸ .....
ਭਾਜਪਾ ਨੇ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ
. . .  about 2 hours ago
ਲਖਨਊ, 26 ਮਾਰਚ- ਲੋਕ ਸਭਾ ਚੋਣਾਂ 2019 ਦੇ ਲਈ ਭਾਰਤੀ ਜਨਤਾ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਲਈ29 ਉਮੀਦਵਾਰਾਂ ਅਤੇ ਪੱਛਮੀ ਬੰਗਾਲ ਦੇ ਲਈ 10 ਉਮੀਦਵਾਰਾਂ ਦੇ ਨਾਂਅ ਦੀ ਸੂਚੀ ਜਾਰੀ
ਦੇਸ਼ ਦਾ ਪ੍ਰਧਾਨ ਮੰਤਰੀ ਅਜਿਹਾ ਹੋਣਾ ਚਾਹੀਦੈ, ਜਿਸ ਦੇ ਸਹੁੰ ਚੁੱਕਦਿਆਂ ਹੀ ਦੁਸ਼ਮਣਾਂ ਦੇ ਦਿਲਾਂ 'ਚ ਡਰ ਬੈਠ ਜਾਏ- ਅਮਿਤ
. . .  about 2 hours ago
ਲਖਨਊ, 26 ਮਾਰਚ- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਇੱਕ ਅਜਿਹਾ ਪ੍ਰਧਾਨ ਮੰਤਰੀ ਚਾਹੀਦਾ ਹੈ, ਜਿਸ ਦੇ ਸਹੁੰ ਚੁੱਕਦਿਆਂ ਹੀ ਦੁਸ਼ਮਣਾਂ ਦੇ ਦਿਲ 'ਚ ਡਰ ਬੈਠ ਜਾਏ। ਏਅਰ ਸਟ੍ਰਾਈਕ ...
ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਨੌਜਵਾਨ ਦਾ ਕੀਤਾ ਕਤਲ
. . .  about 3 hours ago
ਖਡੂਰ ਸਾਹਿਬ 26 ਮਾਰਚ (ਮਾਨ ਸਿੰਘ, ਰਸ਼ਪਾਲ ਸਿੰਘ ਕੁਲਾਰ)- ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਏਕਲਗੱਡਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦੇਣ ਸੰਬੰਧੀ ਖ਼ਬਰ ਮਿਲੀ ਹੈ ਮੌਕੇ ਤੇ ਜਾਣਕਾਰੀ ਦਿੰਦੇ .....
ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁਟਣ ਕਾਰਨ ਛੇ ਮਜ਼ਦੂਰਾਂ ਦੀ ਮੌਤ
. . .  about 3 hours ago
ਚੇਨਈ, 26 ਮਾਰਚ- ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ 'ਚ ਅੱਜ ਇੱਕ ਸੈਪਟਿਕ ਟੈਂਕ ਦੀ ਸਫ਼ਾਈ ਕਰਨ ਗਏ 6 ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਮਜ਼ਦੂਰ ਜ਼ਿਲ੍ਹੇ ਦੇ ਸ਼੍ਰੀਪੇਰੰਬਦੂਰ ਇਲਾਕੇ 'ਚ ਇੱਕ ਸੈਪਟਿਕ ਟੈਂਕ ਦੀ...
ਨਵਾਜ਼ ਸ਼ਰੀਫ਼ ਦੀ ਜ਼ਮਾਨਤ ਮਨਜ਼ੂਰੀ ਦਾ ਇਮਰਾਨ ਖ਼ਾਨ ਨੇ ਕੀਤਾ ਸਵਾਗਤ
. . .  about 3 hours ago
ਇਸਲਾਮਾਬਾਦ, 26 ਮਾਰਚ- ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ 'ਚ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਮੈਡੀਕਲ ਆਧਾਰ 'ਤੇ ਸੁਪਰੀਮ ਕੋਰਟ ਨੇ ਅੱਜ ਛੇ ਹਫ਼ਤਿਆਂ ਦੀ ਜ਼ਮਾਨਤ ਦਿੰਦਿਆਂ ਉਨ੍ਹਾਂ ਦੀ ....
ਸਪਾ, ਬਸਪਾ ਅਤੇ ਆਰ. ਐੱਲ. ਡੀ. ਦੇ ਗਠਜੋੜ 'ਚ ਸ਼ਾਮਲ ਹੋਏ ਦੋ ਹੋਰ ਦਲ
. . .  about 3 hours ago
ਨਵੀਂ ਦਿੱਲੀ, 26 ਮਾਰਚ- 2019 ਲੋਕ ਸਭਾ ਚੋਣਾਂ ਨੂੰ ਲੈ ਕੇ ਉੱਤਰ ਪ੍ਰਦੇਸ਼ 'ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ਦਲ (ਆਰ. ਐੱਲ. ਡੀ.) ਦੇ ਮਹਾ ਗਠਜੋੜ 'ਚ ਸੂਬੇ ਦੇ ਹੀ ਦੋ...
ਅਫ਼ਗ਼ਾਨਿਸਤਾਨ 'ਚ ਮੋਰਟਾਰ ਹਮਲੇ 'ਚ ਇੱਕ ਨਾਗਰਿਕ ਦੀ ਮੌਤ, 5 ਜ਼ਖਮੀ
. . .  about 3 hours ago
ਕਾਬੁਲ, 26 ਮਾਰਚ- ਅਫ਼ਗ਼ਾਨਿਸਤਾਨ 'ਚ ਉੱਤਰੀ ਫਰਿਆਬ ਪ੍ਰਾਂਤ ਦੇ ਸ਼ਿਰੀਨ ਤਗਾਬ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਇੱਕ ਘਰ 'ਚ ਮੋਰਟਾਰ ਦਾਗੇ ਜਿਸ 'ਚ ਨਾਗਰਿਕ ਦੀ ਮੌਤ ਹੋ ਗਈ ਜਦਕਿ 5 ਲੋਕ ਜ਼ਖਮੀ ਹੋਏ ਹਨ। ਸੂਬਾਈ ਪੁਲਿਸ ਦੇ ਬੁਲਾਰੇ ਅਬਦੁਲ ਕਰੀਮ ਯਾਰਸ਼ .....
ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਲਈ ਕਾਨੂੰਨ ਬਣਾ ਕੇ ਪਾਰਟੀਆਂ ਨੂੰ ਪਾਬੰਦ ਕੀਤਾ ਜਾਵੇ- ਬਾਦਲ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਰਮਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਲਈ...
ਥਰਮਾਕੋਲ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ
. . .  about 4 hours ago
ਨਵੀਂ ਦਿੱਲੀ, 26 ਮਾਰਚ- ਗ੍ਰੇਟਰ ਨੋਇਡਾ ਦੇ ਉਦਯੋਗਿਕ ਖੇਤਰ 'ਚ ਸਥਿਤ ਇੱਕ ਥਰਮਾਕੋਲ ਫ਼ੈਕਟਰੀ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਓ ਦਸਤਿਆਂ ਦੀਆਂ 6 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ .....
ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਨੂੰ ਦਿੱਤੀ ਜ਼ਮਾਨਤ
. . .  about 4 hours ago
ਇਸਲਾਮਾਬਾਦ, 26 ਮਾਰਚ- ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਮੈਡੀਕਲ ਆਧਾਰ 'ਤੇ ਛੇ ਹਫ਼ਤਿਆਂ ਦੀ ਜ਼ਮਾਨਤ ਦਿੰਦਿਆਂ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਸ਼ਰੀਫ਼ ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ 'ਚ...
ਲੋਕ ਸਭਾ 2019 : ਸ਼ੁਰੂਆਤੀ ਦੋ ਪੜਾਵਾਂ ਦੇ ਲਈ ਭਾਜਪਾ ਨੇ ਜਾਰੀ ਕੀਤੀ 42 ਸਟਾਰ ਪ੍ਰਚਾਰਕਾਂ ਦੀ ਸੂਚੀ
. . .  about 4 hours ago
ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਨੇ ਐਸ.ਡੀ.ਐਮ, ਤਹਿਸੀਲਦਾਰ ਤੇ ਮੁਲਾਜ਼ਮ ਅਮਲੇ ਨੂੰ ਬਣਾਇਆ ਬੰਧਕ
. . .  about 4 hours ago
ਪੰਜਾਬ ਨੰਬਰਦਾਰ ਯੂਨੀਅਨ ਨੇ ਮਨਾਇਆ ਸਥਾਪਨਾ ਦਿਵਸ
. . .  about 5 hours ago
ਉਪਹਾਰ ਸਿਨੇਮਾ ਅਗਨੀ ਕਾਂਡ : ਸੁਸ਼ੀਲ ਅੰਸਲ ਤੇ ਗੋਪਾਲ ਅੰਸਲ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ
. . .  about 5 hours ago
ਦਿੱਲੀ : ਇਮਾਰਤ 'ਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ
. . .  1 minute ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਫੱਗਣ ਸੰਮਤ 550
ਵਿਚਾਰ ਪ੍ਰਵਾਹ: ਹੁਕਮਰਾਨਾਂ ਦੇ ਚੰਗੇ ਕਰਮਾਂ ਨਾਲ ਹੀ ਕੌਮ ਦੀ ਭਲਾਈ ਹੁੰਦੀ ਹੈ। -ਚਾਣਕਿਆ

ਪਹਿਲਾ ਸਫ਼ਾ

ਭਾਰਤ ਨੇ ਹਮਲਾ ਕੀਤਾ ਤਾਂ ਅਸੀਂ ਵੀ ਜਵਾਬ ਦੇਵਾਂਗੇ-ਇਮਰਾਨ ਖਾਨ

• ਪੁਲਵਾਮਾ ਹਮਲੇ 'ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਕੀਤਾ ਇਨਕਾਰ • ਕਿਹਾ, ਭਾਰਤ ਸਬੂਤ ਦੇਵੇ ਤਾਂ ਕਾਰਵਾਈ ਕਰਾਂਗੇ ਅੰਮਿ੍ਤਸਰ, 19 ਫਰਵਰੀ (ਸੁਰਿੰਦਰ ਕੋਛੜ)-ਜੰਮੂ-ਕਸ਼ਮੀਰ 'ਚ ਪੁਲਵਾਮਾ ਵਿਖੇ ਸੀ. ਆਰ. ਪੀ. ਐਫ. 'ਤੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ...

ਪੂਰੀ ਖ਼ਬਰ »

ਅੱਤਵਾਦ ਦਾ ਕੇਂਦਰ ਹੈ ਪਾਕਿਸਤਾਨ-ਭਾਰਤ

ਨਵੀਂ ਦਿੱਲੀ, (ਏਜੰਸੀ)-ਪੁਲਵਾਮਾ ਹਮਲੇ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਆਏ ਬਿਆਨ ਦੇ ਬਾਅਦ ਭਾਰਤ ਨੇ ਇਸ ਮਾਮਲੇ ਸਬੰਧੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ | ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪਾਕਿ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਮਸੂਦ ਅਜ਼ਹਰ 'ਤੇ ਯੂ.ਐਨ. 'ਚ ਪਾਬੰਦੀ ਦਾ ਪ੍ਰਸਤਾਵ ਲਿਆਏਗਾ ਫਰਾਂਸ

ਨਵੀਂ ਦਿੱਲੀ, (ਏਜੰਸੀ)-ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੂੰ ਵੱਡੀ ਕੂਟਨੀਤਕ ਸਫ਼ਲਤਾ ਮਿਲੀ ਹੈ | ਦੱਸਿਆ ਜਾ ਰਿਹਾ ਹੈ ਕਿ ਫਰਾਂਸ ਆਉਣ ਵਾਲੇ ਇਕ-ਦੋ ਦਿਨਾਂ 'ਚ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਅਤੇ ਭਾਰਤ ਵਿਚ ਕਈ ...

ਪੂਰੀ ਖ਼ਬਰ »

'ਪੁਲਵਾਮਾ ਹਮਲੇ 'ਚ ਪਾਕਿ ਫੌਜ ਤੇ ਆਈ.ਐਸ.ਆਈ. ਸ਼ਾਮਿਲ ਸੀ'

• ਜੈਸ਼ ਪਾਕਿ ਫੌਜ ਦਾ ਹੀ ਬੱਚਾ • 'ਕਸ਼ਮੀਰ 'ਚ ਜੋ ਬੰਦੂਕ ਉਠਾਏਗਾ, ਉਹ ਮਾਰਿਆ ਜਾਵੇਗਾ'
ਸ੍ਰੀਨਗਰ, 19 ਫਰਵਰੀ (ਮਨਜੀਤ ਸਿੰਘ)-ਸੈਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇਥੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ 'ਚ ਪਾਕਿ ਸੈਨਾ ਤੇ ਆਈ. ਐਸ. ਆਈ. ਸ਼ਾਮਿਲ ਸੀ ਅਤੇ ਉਨ੍ਹਾਂ ਸਥਾਨਕ ਲੋਕਾਂ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਕਸ਼ਮੀਰ 'ਚ ਜੋ ਵਿਅਕਤੀ ਬੰਦੂਕ ਉਠਾਏਗਾ, ਜੇਕਰ ਉਹ ਆਤਮ-ਸਮਰਪਣ ਨਹੀਂ ਕਰਦਾ ਤਾਂ ਮਾਰਿਆ ਜਾਵੇਗਾ | ਪੁਲਵਾਮਾ ਅੱਤਵਾਦੀ ਹਮਲੇ ਦੇ 100 ਘੰਟਿਆਂ ਬਾਅਦ ਇਸ ਦੇ ਮੁੱਖ ਸਾਜਿਸ਼ਕਾਰ ਰਸ਼ੀਦ ਗਾਜੀ ਨੂੰ ਮਾਰ ਮੁਕਾਉਣ ਦੇ ਬਾਅਦ ਸੈਨਾ ਨੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ | ਸੈਨਾ ਨੇ ਸਪੱਸ਼ਟ ਕਿਹਾ ਕਿ ਅੱਤਵਾਦੀ ਜਾਂ ਤਾਂ ਹਥਿਆਰ ਛੱਡ ਦੇਣ ਜਾਂ ਫਿਰ ਮਰਨ ਲਈ ਤਿਆਰ ਰਹਿਣ | ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਪਾਕਿ ਸੈਨਾ ਦਾ ਬੱਚਾ ਦੱਸਦੇ ਹੋਏ ਭਾਰਤੀ ਸੁਰੱਖਿਆ ਬਲਾਂ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ 'ਚ ਵਾਦੀ 'ਚੋਂ ਅੱਤਵਾਦੀਆਂ ਦੇ ਸਫਾਏ ਦਾ ਆਪ੍ਰੇਸ਼ਨ ਜਾਰੀ ਰਹੇਗਾ ਅਤੇ ਉਨ੍ਹਾਂ ਨੂੰ ਚੁਣ-ਚੁਣ ਕੇ ਮਾਰਿਆ ਜਾਵੇਗਾ | ਜੰਮੂ-ਕਸ਼ਮੀਰ ਪੁਲਿਸ, ਸੈਨਾ ਅਤੇ ਸੀ. ਆਰ. ਪੀ. ਐਫ. ਨੇ ਅੱਜ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਅੱਤਵਾਦੀਆਂ ਨੂੰ ਸਖ਼ਤ ਸੰਦੇਸ਼ ਦਿੱਤਾ | ਲੈਂਫਟੀਨੈਂਟ ਜਨਰਲ ਕੇ. ਜੇ. ਐਸ. ਢਿੱਲੋਂ ਜੀ. ਓ. ਸੀ. ਚਿਨਾਰ ਕੋਰ ਨੇ ਕਿਹਾ ਕਿ ਪੁਲਵਾਮਾ ਹਮਲੇ ਦੇ 100 ਘੰਟਿਆਂ ਦੇ ਅੰਦਰ ਹੀ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ | ਉਨ੍ਹਾਂ ਇਸ ਹਮਲੇ 'ਚ ਆਈ. ਐਸ. ਆਈ. ਦਾ ਹੱਥ ਹੋਣ ਦੀ ਸ਼ੰਕਾ ਤੋਂ ਇਨਕਾਰ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਵਾਦੀ 'ਚ ਕਿੰਨੇ ਗਾਜੀ ਆਏ ਅਤੇ ਕਿੰਨੇ
ਚਲੇ ਗਏ | ਜੋ ਅੱਤਵਾਦੀ ਕਸ਼ਮੀਰ 'ਚ ਆਵੇਗਾ, ਜ਼ਿੰਦਾ ਨਹੀਂ ਬਚੇਗਾ | ਆਈ. ਜੀ. ਕਸ਼ਮੀਰ ਐਸ. ਪੀ. ਪਾਨੀ ਨੇ ਕਿਹਾ ਕਿ ਪਿਛਲੇ ਸਾਲ ਜੇਸ਼ ਦੇ 56 ਅੱਤਵਾਦੀ ਮਾਰੇ ਗਏ ਸਨ ਅਤੇ ਇਸ ਸਾਲ ਵੀ ਹੁਣ ਤੱਕ ਮਾਰੇ ਗਏ 31 ਅੱਤਵਾਦੀਆਂ 'ਚੋਂ 12 ਜੈਸ਼ ਨਾਲ ਸਬੰਧਿਤ ਸਨ | ਉਨ੍ਹਾਂ ਕਿਹਾ ਕਿ ਕਸ਼ਮੀਰੀ ਨੌਜਵਾਨਾਂ ਦੇ ਅੱਤਵਾਦੀਆਂ 'ਚ ਸ਼ਾਮਿਲ ਹੋਣ 'ਚ ਕਮੀ ਆਈ ਹੈ | ਵਾਦੀ 'ਚ ਜੋ ਵੀ ਘੁਸਪੈਠ ਕਰੇਗਾ ਉਹ ਜ਼ਿੰਦਾ ਨਹੀਂ ਬਚੇਗਾ | ਪ੍ਰੈੱਸ ਕਾਨਫਰੰਸ 'ਚ ਸੀ. ਆਰ. ਪੀ. ਐਫ. ਦੇ ਆਈ. ਜੀ. ਜ਼ੁਲਿਫਕਾਰ ਹਸਨ ਵੀ ਹਾਜ਼ਰ ਸਨ |
ਕਸ਼ਮੀਰੀ ਮਾਵਾਂ ਨੂੰ ਸੈਨਾ ਦੀ ਅਪੀਲ
ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸੈਨਾ ਨੇ ਕਸ਼ਮੀਰੀ ਮਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਆਤਮ-ਸਮਰਪਣ ਕਰਨ ਲਈ ਕਹਿਣ | ਲੈਂਫਟੀਨੈਂਟ ਢਿੱਲੋਂ ਨੇ ਭਟਕੇ ਕਸ਼ਮੀਰੀ ਨੌਜਵਾਨਾਂ ਦੀਆਂ ਮਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚੇ, ਜੋ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਲਈ ਕਹਿਣ | ਨਹੀਂ ਤਾਂ ਸੈਨਾ ਉਨ੍ਹਾਂ ਦਾ ਖਾਤਮਾ ਕਰਨ ਲਈ ਮਜ਼ਬੂਰ ਹੋਵੇਗੀ | ਕਸ਼ਮੀਰ 'ਚ ਜੋ ਬੰਦੂਕ ਉਠਾਏਗਾ, ਉਹ ਮਾਰਿਆ ਜਾਵੇਗਾ |
'ਪੁਲਵਾਮਾ ਹਮਲੇ 'ਚ ਪਾਕਿ ਦਾ ਹੱਥ'
ਲੈਂਫਟੀਨੈਂਟ ਜਨਰਲ ਢਿੱਲੋਂ ਨੇ ਕਿਹਾ ਕਿ ਮੁਕਾਬਲੇ 'ਚ ਜੈਸ਼ ਦੇ ਤਿੰਨ ਅੱਤਵਾਦੀ ਮਾਰੇ ਗਏ ਹਨ | ਇਸ ਹਮਲੇ 'ਚ ਹੋਰ ਕੌਣ ਸ਼ਾਮਿਲ ਸੀ ਅਤੇ ਹੋਰ ਕੀ ਯੋਜਨਾ ਸੀ, ਇਸ ਸਬੰਧੀ ਜਾਣਕਾਰੀ ਅਸੀਂ ਜਨਤਕ ਨਹੀਂ ਕਰ ਸਕਦੇ | ਉਨ੍ਹਾਂ ਇਹ ਵੀ ਕਿਹਾ ਕਿ ਜੈਸ਼ ਪਾਕਿ ਸੈਨਾ ਦਾ ਹੀ ਬੱਚਾ ਹੈ | ਇਸ ਹਮਲੇ 'ਚ 100 ਫ਼ੀਸਦੀ ਪਾਕਿ ਸੈਨਾ ਸ਼ਾਮਿਲ ਸੀ | ਇਸ 'ਚ ਸਾਨੂੰ ਤੇ ਤੁਹਾਨੂੰ ਕੋਈ ਸ਼ੱਕ ਨਹੀਂ ਹੈ ਕਿਉਂਕਿ ਪਾਕਿ ਸੈਨਾ ਅਤੇ ਆਈ. ਐਸ. ਆਈ. ਹੀ ਜੈਸ਼ ਨੂੰ ਕੰਟਰੋਲ ਕਰ ਰਹੀ ਹੈ |
ਸਥਾਨਕ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪੁੱਜੇ, ਇਸ ਦਾ ਧਿਆਨ ਰੱਖਿਆ
ਲੈਂਫਟੀਨੈਂਟ ਜਨਰਲ ਢਿੱਲੋਂ ਨੇ ਕਿਹਾ ਕਿ ਕੱਲ੍ਹ ਦੇ ਆਪ੍ਰੇਸ਼ਨ 'ਚ ਜੋ ਵੀ ਜਵਾਨ ਸ਼ਹੀਦ ਹੋਏ ਜਾਂ ਫਿਰ ਜੋ ਜ਼ਖ਼ਮੀ ਹੋਏ, ਅਸੀਂ ਸਪਸ਼ਟ ਕਰ ਦਿੰਦੇ ਹਾਂ ਕਿ ਸੈਨਾ ਨੇ ਆਪ੍ਰੇਸ਼ਨ 'ਚ ਪੂਰੀ ਤਰ੍ਹਾਂ ਨਾਲ ਇਸ ਦਾ ਧਿਆਨ ਰੱਖਿਆ ਕਿ ਕਿਸੇ ਸਥਾਨਕ ਨਾਗਰਿਕ ਨੂੰ ਕੋਈ ਨੁਕਸਾਨ ਨਾ ਪੁੱਜੇ | ਸੀ. ਆਰ. ਪੀ. ਐਫ. ਦੇ ਆਈ. ਜੀ. ਜ਼ੁਲਿਫਕਾਰ ਹਸਨ ਨੇ ਕਿਹਾ ਕਿ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਇਕੱਲੇ ਨਾ ਸਮਝੋ | ਅਸੀਂ ਹਰ ਸਮੇਂ ਤੁਹਾਡੇ ਨਾਲ ਖੜ੍ਹੇ ਹਾਂ | ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪੜਨ ਵਾਲੇ ਕਸ਼ਮੀਰੀ ਬੱਚਿਆਂ ਲਈ ਵੀ ਅਸੀਂ ਹੈਲਪਲਾਈਨ ਚਲਾ ਰਹੇ ਹਾਂ ਤਾਂ ਕਿ ਉਨ੍ਹਾਂ ਨੂੰ ਕਿਸੇ ਅਣਸੁਖਾਵੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ |
ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਣ ਵਾਲਿਆਂ ਦੀ ਗਿਣਤੀ ਘਟੀ
ਜੰਮੂ-ਕਸ਼ਮੀਰ ਪੁਲਿਸ ਦੇ ਆਈ. ਜੀ. ਐਸ. ਪੀ. ਪਾਨੀ ਨੇ ਕਿਹਾ ਕਿ ਕਸ਼ਮੀਰ 'ਚ ਅੱਤਵਾਦੀਆਂ ਦੀ ਭਰਤੀ 'ਚ ਕਮੀ ਆਈ ਹੈ | ਪਿਛਲੇ ਤਿੰਨ ਮਹੀਨਿਆਂ ਤੋਂ ਸਾਨੂੰ ਕਿਸੇ ਨੌਜਵਾਨ ਦੇ ਅੱਤਵਾਦੀ ਬਣਨ ਦੀ ਖਬਰ ਨਹੀਂ ਮਿਲੀ ਹੈ | ਇਸ 'ਚ ਕਸ਼ਮੀਰੀ ਪਰਿਵਾਰਾਂ ਦਾ ਅਹਿਮ ਯੋਗਦਾਨ ਹੈ |
ਛੁੱਟੀ 'ਤੇ ਸੀ ਬਿ੍ਗੇਡੀਅਰ ਹਰਦੀਪ ਸਿੰਘ, ਮੁਕਾਬਲੇ ਦੀ ਖ਼ਬਰ ਮਿਲਦੇ ਹੀ ਕੀਤੀ ਟੀਮ ਦੀ ਅਗਵਾਈ
ਲੈਂਫਟੀਨੈਂਟ ਜਨਰਲ ਕੇ. ਜੇ. ਐਸ. ਢਿੱਲੋਂ ਨੇ ਦੱਸਿਆ ਕਿ ਕੱਲ੍ਹ ਪੁਲਵਾਮਾ ਮੁਕਾਬਲੇ 'ਚ ਜ਼ਖ਼ਮੀ ਹੋਏ ਬਿ੍ਗੇਡੀਅਰ ਹਰਦੀਪ ਸਿੰਘ ਛੁੱਟੀ 'ਤੇ ਸੀ | ਜਿਵੇ ਹੀ ਬਿ੍ਗੇਡੀਅਰ ਨੂੰ ਅੱਤਵਾਦੀਆਂ ਖਿਲਾਫ਼ ਚੱਲ ਰਹੇ ਆਪ੍ਰੇਸ਼ਨ ਸਬੰਧੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਛੁੱਟੀ ਤੋਂ ਵਾਪਸ ਆ ਗਏ ਤੇ ਆਪ੍ਰੇਸ਼ਨ ਦੀ ਅਗਵਾਈ ਕੀਤੀ | ਉਨ੍ਹਾਂ ਦੱਸਿਆ ਕਿ ਜਿਵੇ ਹੀ ਬਿ੍ਗੇਡੀਅਰ ਹਰਦੀਪ ਸਿੰਘ ਨੂੰ ਆਪ੍ਰੇਸ਼ਨ ਸਬੰਧੀ ਜਾਣਕਾਰੀ ਮਿਲੀ ਉਹ ਸਿੱਧੇ ਮੁਕਾਬਲੇ ਵਾਲੇ ਸਥਾਨ 'ਤੇ ਪੁੱਜ ਗਏ ਅਤੇ ਅੱਗੇ ਹੋ ਕੇ ਆਪਣੀ ਬਿ੍ਗੇਡ ਦੀ ਅਗਵਾਈ ਕੀਤੀ ਅਤੇ ਖੁਦ ਜ਼ਖ਼ਮੀ ਹੋ ਗਏ |


ਖ਼ਬਰ ਸ਼ੇਅਰ ਕਰੋ

ਮੋਦੀ ਵਲੋਂ ਜਾਤੀ ਦੇ ਆਧਾਰ 'ਤੇ ਭੇਦ-ਭਾਵ ਖ਼ਤਮ ਕਰਨ ਦੀ ਅਪੀਲ

ਵਾਰਾਨਸੀ, 19 ਫਰਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਜਾਤੀ ਦੇ ਨਾਂਅ 'ਤੇ ਭੇਦ-ਭਾਵ ਸਮਾਪਤ ਕਰਨ ਦੀ ਅਪੀਲ ਕਰਦੇ ਹੋਏ ਅੱਜ ਕਿਹਾ ਕਿ ਜਾਤੀਵਾਦ, ਸਮਾਜਿਕ ਸਦਭਾਵਨਾ ਤੇ ਏਕਤਾ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਇਕ ਰੁਕਾਵਟ ਹੈ | ਗੁਰੂ ...

ਪੂਰੀ ਖ਼ਬਰ »

ਹੈਲਮਟ ਪਹਿਨਣ ਤੋਂ ਇਨਕਾਰ ਕਰਨ 'ਤੇ ਸਿੱਖ ਨੂੰ ਸਾਈਕਲ ਦੌੜ ਪ੍ਰਤੀਯੋਗਤਾ 'ਚ ਹਿੱਸਾ ਲੈਣ ਤੋਂ ਰੋਕਣਾ ਵਿਤਕਰਾ ਨਹੀਂ-ਸੁਪਰੀਮ ਕੋਰਟ

ਨਵੀਂ ਦਿੱਲੀ, 19 ਫਰਵਰੀ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਕ ਦਸਤਾਰ ਪਹਿਨਣ ਵਾਲੇ ਸਿੱਖ ਨੂੰ ਹੈਲਮਟ ਨਾ ਪਹਿਨਣ ਕਰਕੇ ਕਿਸੇ ਖੇਡ ਟੂਰਨਾਮੈਂਟ ਵਿਚ ਹਿੱਸਾ ਲੈਣ ਤੋਂ ਰੋਕਣਾ ਉਸ ਨਾਲ ਵਿਤਕਰਾ ਜਾਂ ਉਸ ਦੇ ਧਾਰਮਿਕ ਹੱਕਾਂ ਵਿਚ ਦਖ਼ਲਅੰਦਾਜ਼ੀ ਨਹੀਂ | ...

ਪੂਰੀ ਖ਼ਬਰ »

ਰੂਹਾਨੀ ਰੰਗ 'ਚ ਰੰਗੀ 'ਪੰਜ ਤਖ਼ਤ ਐਕਸਪ੍ਰੈੱਸ'

ਇਲਾਹੀ ਬਾਣੀ ਦੀਆਂ ਧੁੰਨਾਂ ਨੇ ਸਿਰਜਿਆ ਅਲੌਕਿਕ ਦਿ੍ਸ਼ ਸੁਰਿੰਦਰਪਾਲ ਸਿੰਘ ਵਰਪਾਲ ਪੰਜ ਤਖ਼ਤ ਐਕਸਪ੍ਰੈੱਸ 'ਚੋਂ, 19 ਫਰਵਰੀ-ਪੰਜ ਤਖ਼ਤ ਸਾਹਿਬਾਨ ਦੀ ਯਾਤਰਾ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਹੋਈ 'ਪੰਜ ਤਖ਼ਤ ...

ਪੂਰੀ ਖ਼ਬਰ »

ਆਈ. ਜੀ. ਉਮਰਾਨੰਗਲ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਫ਼ਰੀਦਕੋਟ, 19 ਫ਼ਰਵਰੀ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਬਹਿਬਲ ਕਲਾਂ ਤੇ ਕੋਟਕਪੂਰਾ ਚੌਕ ਵਿਖੇ ਵਾਪਰੇ ਗੋਲੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਗਿ੍ਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਅੱਜ ਇਥੇ ਡਿਊਟੀ ...

ਪੂਰੀ ਖ਼ਬਰ »

ਹਵਾ 'ਚ ਟਕਰਾਏ ਦੋ ਜਹਾਜ਼-ਇਕ ਪਾਇਲਟ ਦੀ ਮੌਤ, 2 ਜ਼ਖ਼ਮੀ

'ਐਰੋ ਇੰਡੀਆ ਸ਼ੋਅ' ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਬੈਂਗਲੁਰੂ, 19 ਫਰਵਰੀ (ਏਜੰਸੀ)-ਭਾਰਤੀ ਹਵਾਈ ਸੈਨਾ ਦੀ ਹਵਾਈ ਕਰਤੱਵ ਟੀਮ 'ਸੂਰਿਆ ਕਿਰਨ' ਦੇ ਦੋ ਜ਼ਹਾਜ਼ਾਂ ਦੇ ਇੱਥੇ ਯੇਲਾਹਾਂਕਾ ਹਵਾਈ ਸੈਨਾ ਸਟੇਸ਼ਨ 'ਤੇ ਆਪਸ ਵਿਚ ਟਕਰਾਉਣ ਕਾਰਨ ਹੋਏ ਹਾਦਸੇ ਵਿਚ ਇਕ ...

ਪੂਰੀ ਖ਼ਬਰ »

ਪੰਜਾਬ 'ਚ ਵੇਚੀ ਜਾ ਰਹੀ ਹੈ ਘਟੀਆ ਦਰਜੇ ਦੀ ਸ਼ਰਾਬ-ਪੰਨੂੰ

ਚੰਡੀਗੜ੍ਹ, 19 ਫਰਵਰੀ (ਅਜੀਤ ਬਿਊਰੋ)-ਸ਼ਰਾਬ ਦੇ ਕਈ ਬਰਾਂਡਾਂ ਵਲੋਂ ਸੂਬੇ 'ਚ ਘਟੀਆ ਦਰਜੇ ਦੀ ਸ਼ਰਾਬ ਵੇਚੀ ਜਾ ਰਹੀ ਹੈ, ਕਿਉਂ ਜੋ ਸ਼ਰਾਬ 'ਚ ਮੌਜੂਦ ਅਲਕੋਹਲ ਦੀ ਮਾਤਰਾ 2 ਤੋਂ 12 ਫ਼ੀਸਦ ਘੱਟ ਪਾਈ ਗਈ ਹੈ | ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਕੇ. ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਮੰਡਲ ਵਲੋਂ ਤਿੰਨ ਤਲਾਕ 'ਤੇ ਆਰਡੀਨੈਂਸ ਨੂੰ ਮਨਜ਼ੂਰੀ

ਨਵੀਂ ਦਿੱਲੀ, 19 ਫਰਵਰੀ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਅਸਥਾਨ 'ਤੇ ਕੇਂਦਰੀ ਮੰਤਰੀ ਮੰਡਲ ਦੀ ਹੋਈ ਬੈਠਕ 'ਚ ਕਈ ਅਹਿਮ ਫ਼ੈਸਲੇ ਲਏ ਗਏ ਹਨ | ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਵਲੋਂ ਭਾਰਤ-ਪਾਕਿ ਨੂੰ ਤਣਾਅ ਘੱਟ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ

ਸੰਯੁਕਤ ਰਾਸ਼ਟਰ, 19 ਫਰਵਰੀ (ਏਜੰਸੀ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧੇ ਤਣਾਅ ਨੂੰ ਘੱਟ ਕਰਨ ਲਈ ਦੋਵੇਂ ਦੇਸ਼ਾਂ ਨੂੰ ਕਦਮ ਚੁੱਕਣ ਦੀ ਅਪੀਲ ਕੀਤੀ ਹੈ, ਉਨ੍ਹਾਂ ਨੇ ਮੁੜ ਕਿਹਾ ਕਿ ਜੇਕਰ ...

ਪੂਰੀ ਖ਼ਬਰ »

ਸੈਨਾ ਨੇ ਦਿੱਤੀ ਧਨੁਸ਼ ਨੂੰ ਹਰੀ ਝੰਡੀ, ਪਹਿਲੇ ਪੜਾਅ 'ਚ 114 ਬਣਾਉਣ ਦਾ ਆਰਡਰ

ਨਵੀਂ ਦਿੱਲੀ, 19 ਫਰਵਰੀ (ਏਜੰਸੀ)-ਅੱਠ ਸਾਲਾਂ ਤੋਂ ਲਗਾਤਾਰ ਵੱਖ-ਵੱਖ ਪ੍ਰੀਖਣਾਂ ਅਤੇ ਪ੍ਰਯੋਗਾਂ 'ਚੋਂ ਲੰਘ ਰਹੀ ਧਨੁਸ਼ ਤੋਪ ਆਖਰ ਅੰਤਿਮ ਪ੍ਰੀਖਿਆ 'ਚ ਪਾਸ ਹੋ ਗਈ | ਅੱਤਵਾਦੀ ਹਮਲਿਆਂ ਦੇ ਬਾਅਦ ਸਰਹੱਦ 'ਤੇ ਤਣਾਅ ਦਰਮਿਆਨ ਸੈਨਾ ਅਤੇ ਰੱਖਿਆ ਮੰਤਰਾਲੇ ਨੇ 114 ਧਨੁਸ਼ ...

ਪੂਰੀ ਖ਼ਬਰ »

ਸਵਿੱਟਜ਼ਰਲੈਂਡ 'ਚ ਸਕੀ ਸਟੇਸ਼ਨ 'ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਇਕ ਦਰਜਨ ਦੱਬੇ

ਜੇਨੇਵਾ, 19 ਫਰਵਰੀ (ਏਜੰਸੀ)-ਸਵਿੱਟਜ਼ਰਲੈਂਡ 'ਚ ਮੰਗਲਵਾਰ ਨੂੰ ਇਕ ਸਕੀ ਸਟੇਸ਼ਨ 'ਤੇ ਬਰਫ਼ ਦੇ ਤੋਦੇ ਡਿੱਗਣ ਦੀ ਘਟਨਾ 'ਚ ਬਰਫ਼ ਦੇ ਹੇਠਾਂ ਕਈ ਲੋਕਾਂ ਦੇ ਦੱਬ ਜਾਣ ਦਾ ਖਦਸ਼ਾ ਹੈ | ਪੁਲਿਸ ਨੇ ਇਹ ਜਾਣਕਾਰੀ ਦਿੱਤੀ | ਬਰਫ਼ ਦੇ ਤੋਦੇ ਡਿੱਗਣ ਦੀ ਇਹ ਘਟਨਾ ...

ਪੂਰੀ ਖ਼ਬਰ »

ਪਟਨਾ ਹਾਈਕੋਰਟ ਵਲੋਂ ਸਾਬਕਾ ਮੁੱਖ ਮੰਤਰੀਆਂ ਨੂੰ ਉਮਰ ਭਰ ਲਈ ਬੰਗਲੇ ਅਲਾਟ ਕਰਨ ਦੇ ਫ਼ੈਸਲੇ 'ਤੇ ਰੋਕ

ਪਟਨਾ, 19 ਫਰਵਰੀ (ਏਜੰਸੀ)-ਪਟਨਾ ਹਾਈਕੋਰਟ ਨੇ ਅੱਜ ਬਿਹਾਰ ਸਰਕਾਰ ਵਲੋਂ ਸੂਬੇ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਅਧਿਕਾਰਤ ਤੌਰ 'ਤੇ ਉਮਰ ਭਰ ਲਈ ਬੰਗਲੇ ਅਲਾਟ ਕਰਨ ਦੇ ਨਿਯਮ ਨੂੰ 'ਅਸੰਵਿਧਾਨਕ' ਕਰਾਰ ਦਿੰਦਿਆਂ ਇਸ ਨੂੰ ਲੋਕਾਂ ਦੇ ਖੂਨ-ਪਸੀਨੇ ਦੇ ਪੈਸੇ ਦੀ ...

ਪੂਰੀ ਖ਼ਬਰ »

ਭਾਰਤ ਤੇ ਸਪੇਨ ਵਲੋਂ ਰੱਖਿਆ ਤੇ ਅੱਤਵਾਦ ਵਿਰੁੱਧ ਲੜਾਈ 'ਤੇ ਚਰਚਾ

ਮੈਡਰਿਡ, 19 ਫਰਵਰੀ (ਪੀ. ਟੀ. ਆਈ.)-ਭਾਰਤ ਅਤੇ ਸਪੇਨ ਨੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਆਪਣੇ ਸਪੈਨਿਸ਼ ਹਮਰੁਤਬਾ ਜੋਸੇਪ ਬੋਰਲ ਨਾਲ ਮੀਟਿੰਗ ਦੌਰਾਨ ਵਪਾਰ, ਰੱਖਿਆ ਅਤੇ ਅੱਤਵਾਦ ਵਿਰੁੱਧ ਜੰਗ ਵਿਚ ਸਹਿਯੋਗ 'ਤੇ ਚਰਚਾ ਕੀਤੀ | ਸੁਸ਼ਮਾ ਸਵਰਾਜ ਨੇ ਭਾਰਤ ...

ਪੂਰੀ ਖ਼ਬਰ »

ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੀ ਸਥਿਤੀ ਦਾ ਲਿਆ ਜਾਇਜ਼ਾ

ਨਵੀਂ ਦਿੱਲੀ, 19 ਫਰਵਰੀ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਦੇਸ਼ 'ਚ ਖ਼ਾਸ ਤੌਰ 'ਤੇ ਜੰਮੂ-ਕਸ਼ਮੀਰ, ਜਿਥੇ ਭਿਆਨਕ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ, ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ | ਸੂਬੇ 'ਚ ਸੋਮਵਾਰ ਨੂੰ ...

ਪੂਰੀ ਖ਼ਬਰ »

ਪਾਕਿ ਨੇ ਆਈ.ਸੀ.ਜੇ. ਨੂੰ ਜਾਧਵ ਮਾਮਲੇ 'ਚ ਭਾਰਤੀ ਪਟੀਸ਼ਨ ਰੱਦ ਕਰਨ ਲਈ ਕਿਹਾ

ਹੇਗ, 19 ਫਰਵਰੀ (ਏਜੰਸੀ)-ਪਾਕਿਸਤਾਨ ਨੇ ਅੱਜ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈ. ਸੀ. ਜੇ.) 'ਚ ਭਾਰਤੀ ਨਾਗਰਿਕ ਕਲਭੂਸ਼ਨ ਜਾਧਵ (48) ਦੇ ਮਾਮਲੇ 'ਚ ਭਾਰਤ ਦੀਆਂ ਦਲੀਲਾਂ ਦਾ ਜਵਾਬ ਦਿੰਦਿਆਂ ਭਾਰਤ 'ਤੇ ਅਦਾਲਤ ਦੀ ਵਰਤੋਂ 'ਸਿਆਸੀ ਮੰਚ' ਵਜੋਂ ਕਰਨ ਦੇ ਇਲਜ਼ਾਮ ਲਗਾਉਂਦਿਆ ਆਈ. ...

ਪੂਰੀ ਖ਼ਬਰ »

ਭਾਜਪਾ ਅਤੇ ਅੰਨਾ ਡੀ.ਐਮ.ਕੇ. ਵਿਚਕਾਰ ਗੱਠਜੋੜ

ਚੇਨਈ, 19 ਫਰਵਰੀ (ਏਜੰਸੀ)-ਭਾਰਤੀ ਜਨਤਾ ਪਾਰਟੀ (ਭਾਜਪਾ) ਅੰਨਾ ਡੀ.ਐਮ.ਕੇ. ਨੇ ਇਕੱਠੇ ਮਿਲੇ ਕੇ ਲੋਕ ਸਭਾ ਚੋਣਾਂ ਲੜਨ ਦਾ ਸਮਝੌਤਾ ਕਰ ਲਿਆ | ਇਸ ਫ਼ੈਸਲੇ ਅਨੁਸਾਰ ਭਾਜਪਾ 39 'ਚੋਂ 5 ਸੀਟਾਂ 'ਤੇ ਚੋਣ ਲੜੇਗੀ | ਇਸ ਦਾ ਐਲਾਨ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਓ ਪਨੀਰਸੇਲਵਮ ...

ਪੂਰੀ ਖ਼ਬਰ »

ਪੁਲਵਾਮਾ ਮੁਕਾਬਲੇ ਦੇ ਸ਼ਹੀਦਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਦੇਹਰਾਦੂਨ, 19 ਫਰਵਰੀ (ਏਜੰਸੀ)-ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਡ ਪਿੰਗਲਨ ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਤਿੰਨ ਜਵਾਨਾਂ ਮੇਜਰ ਵਿਭੂਤੀ ਸ਼ੰਕਰ ਢੋਂਡਿਆਲ, ਸਿਪਾਹੀ ਹਰੀ ਸਿੰਘ ਅਤੇ ਹੌਲਦਾਰ ਸ਼ਿਓ ਰਾਮ ਦਾ ...

ਪੂਰੀ ਖ਼ਬਰ »

ਹੁਣ ਮੁਸੀਬਤ 'ਚ ਸਿਰਫ ਇਕੋ ਨੰਬਰ ਡਾਇਲ ਕਰੋ '112'

ਨਵੀਂ ਦਿੱਲੀ, 19 ਫਰਵਰੀ (ਉਪਮਾ ਡਾਗਾ ਪਾਰਥ)-ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਪ੍ਰਬੰਧਤ ਪ੍ਰਦੇਸ਼ਾਂ 'ਚ ਇਕ ਸਿੰਗਲ ਐਮਰਜੈਂਸੀ ਹੈਲਪਲਾਈਨ ਨੰਬਰ 112 ਲਾਂਚ ਕੀਤਾ ਗਿਆ | ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹ ਨੰਬਰ ਲਾਂਚ ਕਰਦਿਆਂ ਅਗਲੇ ਸਾਲ ਦੀ ਸਮਾਂ ਹੱਦ ਮਿੱਥਦਿਆਂ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਨਾਗੇਸ਼ਵਰ ਰਾਓ ਦੀ ਨਿਯੁਕਤੀ ਖਿਲਾਫ਼ ਪਟੀਸ਼ਨ 'ਤੇ ਦਖ਼ਲਅੰਦਾਜ਼ੀ ਤੋਂ ਇਨਕਾਰ

ਨਵੀਂ ਦਿੱਲੀ, 19 ਫਰਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਸੀ. ਬੀ. ਆਈ. ਮੁਖੀ ਆਲੋਕ ਵਰਮਾ ਨੂੰ ਜਬਰੀ ਛੁੱਟੀ 'ਤੇ ਭੇਜਣ ਤੋਂ ਬਾਅਦ 11 ਜਨਵਰੀ ਤੋਂ 1 ਫਰਵਰੀ ਤੱਕ ਲਈ ਨਾਗੇਸ਼ਵਰ ਰਾਓ ਦੀ ਅੰਤਿ੍ਮ ਡਾਇਰੈਕਟਰ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਚ ...

ਪੂਰੀ ਖ਼ਬਰ »

ਪਾਕਿ ਵਲੋਂ ਰਾਜੌਰੀ 'ਚ ਗੋਲੀਬਾਰੀ

ਜੰਮੂ, 19 ਫਰਵਰੀ (ਏਜੰਸੀ)-ਪਾਕਿਸਤਾਨੀ ਫ਼ੌਜ ਨੇ ਇਕ ਵਾਰ ਫਿਰ ਯੁੱਧਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸਰਹੱਦ 'ਤੇ ਗੋਲੀਬਾਰੀ ਕੀਤੀ | ਭਾਰਤੀ ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿ ਸੈਨਾ ਵਲੋਂ ਰਾਜੌਰੀ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਸਿੱਧੂ ਆਪਣੇ 'ਇਮਰਾਨ ਭਾਈ' ਨੂੰ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨ ਲਈ ਕਹਿਣ-ਦਿਗਵਿਜੇ

ਨਵੀਂ ਦਿੱਲੀ, 19 ਫਰਵਰੀ (ਏਜੰਸੀ)-ਪੁਲਵਾਮਾ ਅੱਤਵਾਦੀ ਹਮਲੇ ਸਬੰਧੀ ਬਿਆਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਕੀਤੀ ਜਾ ਰਹੀ ਅਲੋਚਨਾ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਹੁਣ ਉਨ੍ਹਾਂ ਦੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX