ਤਾਜਾ ਖ਼ਬਰਾਂ


ਨੌਜਵਾਨ ਕਿਸਾਨ ਨੇ ਕਰਜ਼ੇ ਦੇ ਚਲਦਿਆਂ ਕੀਤੀ ਖੁਦਕੁਸ਼ੀ
. . .  5 minutes ago
ਬਠਿੰਡਾ, 4 ਜੂਨ (ਨਾਇਬ ਸਿੱਧੂ) - ਬਠਿੰਡਾ ਜ਼ਿਲ੍ਹੇ ਦੇ ਚੱਕ ਹੀਰਾ ਸਿੰਘ ਵਾਲਾ ਦੇ ਇੱਕ ਕਿਸਾਨ ਦੀ ਕਰਜ਼ੇ ਦੇ ਬੋਝ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ...
ਜਲੰਧਰ ਰੇਂਜ ਦੇ ਨਵਨਿਯੁਕਤ ਡੀ.ਆਈ.ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ
. . .  11 minutes ago
ਸੁਲਤਾਨਪੁਰ ਲੋਧੀ, 4 ਜੂਨ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ) - ਜਲੰਧਰ ਰੇਂਜ ਦੇ ਨਵ -ਨਿਯੁਕਤ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਜੈਮਲ ਸਿੰਘ ਪਟਿਆਲੇ...
ਕੁਵੈਤ ਤੋਂ ਆਏ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  33 minutes ago
ਨਵਾਂਸ਼ਹਿਰ, 4 ਜੂਨ (ਗੁਰਬਖਸ਼ ਸਿੰਘ ਮਹੇ) - ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਵਿੱਚ ਇਕਾਂਤਵਾਸ ਵਿੱਚ ਰੱਖੇ ਕੁਵੈਤ ਤੋਂ ਵਾਪਿਸ ਆਏ ਇੱਕ ਵਿਅਕਤੀ ਜੋ ਕਿ ਰਾਹੋਂ ਨਾਲ ਸਬੰਧਤ ਹੈ ਉਸ ਦਾ ਕੋਰੋਨਾ ਟੈਸਟ...
ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਤੇਜ਼ ਹਨੇਰੀ ਅਤੇ ਬਾਰਿਸ਼
. . .  39 minutes ago
ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਾਮ ਮੌਕੇ ਅਚਾਨਕ ਮੌਸਮ ਵਿਚ ਤਬਦੀਲੀ ਆ ਗਈ ਅਤੇ ਤੇਜ਼ ਹਨੇਰੀ ਮਗਰੋਂ ਬਾਰਿਸ਼ ਸ਼ੁਰੂ ਹੋ ਗਈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਫ਼ਸਲਾਂ ਲਈ ਵੀ ਬਾਰਿਸ਼ ਲਾਹੇਵੰਦ ਮੰਨੀ ਜਾ ਰਹੀ ਹੈ। ਅਨਾਜ ਮੰਡੀ...
ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਹੋਏ ਰਿਪੋਰਟ
. . .  41 minutes ago
ਅੰਮ੍ਰਿਤਸਰ, 4 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਸ ਨਾਲ ਕੁੱਲ 420 ਪਾਜ਼ੀਟਿਵ ਕੇਸ ਹੋ ਗਏ ਹਨ। 325 ਡਿਸਚਾਰਜ ਹੋਏ ਹਨ, 87 ਦਾਖਲ ਤੇ 7...
ਕਸਬਾ ਲੌਂਗੋਵਾਲ ਵਿਖੇ ਕਰਿਆਨਾ ਸਟੋਰ ਨੂੰ ਲੱਗੀ ਅੱਗ
. . .  56 minutes ago
ਲੌਂਗੋਵਾਲ, 4 ਜੂਨ ( ਸ.ਸ.ਖੰਨਾ,ਵਿਨੋਦ) - ਸਥਾਨਕ ਕਸਬਾ ਲੌਂਗੋਵਾਲ ਮੇਨ ਬੱਸ ਸਟੈਂਡ ਤੇ ਬੀਤੀ ਰਾਤ ਕਰਿਆਨੇ...
ਪੰਜਾਬ 'ਚ ਟਿੱਡੀ ਦਲ ਨੂੰ ਆਉਣ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਨੇ ਪੂਰੇ ਕੀਤੇ ਪ੍ਰਬੰਧ
. . .  about 1 hour ago
ਬਠਿੰਡਾ, 4 ਜੂਨ (ਨਾਇਬ ਸਿੱਧੂ)- ਪਹਿਲਾਂ ਕੋਰੋਨਾ ਵਾਇਰਸ ਨੇ ਪ੍ਰਸ਼ਾਸਨ ਅਤੇ ਲੋਕਾਂ 'ਚ ਦਹਿਸ਼ਤ ਪਾਈ ਹੋਈ ਹੈ ਅਤੇ ਹੁਣ ਟਿੱਡੀ ਦਲ ਨੇ ਪ੍ਰਸ਼ਾਸਨ...
ਦਰਸ਼ਨ ਕੁੰਦਰਾ ਚੇਅਰਮੈਨ ਤੇ ਆਨੰਦ ਵਾਇਸ ਚੇਅਰਮੈਨ ਬਣੇ
. . .  about 1 hour ago
ਮਾਛੀਵਾੜਾ ਸਾਹਿਬ, 4 ਜੂਨ (ਮਨੋਜ ਕੁਮਾਰ) - ਕਾਫੀ ਅਰਸੇ ਤੋ ਬਾਅਦ ਅੱਜ ਅਖੀਰ ਮਾਛੀਵਾੜਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ....
ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਵਿਦੇਸ਼ੀਆਂ ਦੀ ਭਾਰਤ ਯਾਤਰਾ 'ਤੇ ਲੱਗੀ 10 ਸਾਲ ਦੀ ਪਾਬੰਦੀ
. . .  about 1 hour ago
ਨਵੀਂ ਦਿੱਲੀ, 4 ਜੂਨ- ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਲੈ...
ਸਿੱਖਿਆ ਵਿਭਾਗ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਕਾਰਜਕਾਲ ਦਾ ਸਮਾਂ 30 ਸਤੰਬਰ ਤੱਕ ਵਧਾਇਆ
. . .  about 1 hour ago
ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ 'ਚ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਦਾ ਕਾਰਜਕਾਲ...
ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ.ਐਮ ਜੈਤੋ ਦੇ ਦਫ਼ਤਰ ਅੱਗੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  about 1 hour ago
ਜੈਤੋ, 4 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੋਰੋਨਾ ਦੇ ਵਿਰੋਧ ਵਿਚ 12 ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ....
ਤਾਏ ਦੇ ਕਤਲ 'ਚ ਭਤੀਜੇ ਦੀ ਜ਼ਮਾਨਤ ਦੀ ਅਰਜ਼ੀ ਹੋਈ ਖ਼ਾਰਜ
. . .  about 1 hour ago
ਸਲਾਣਾ 4 ਜੂਨ (ਗੁਰਚਰਨ ਸਿੰਘ ਜੰਜੂਆ) -ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਸਕੇ ਤਾਏ ਦੇ...
ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਕੀਤੀ ਗਈ ਸ਼ਿਆਮਾ ਪ੍ਰਸ਼ਾਦ ਸਕੀਮ ਸਬੰਧੀ ਸਮੀਖਿਆ ਮੀਟਿੰਗ
. . .  about 1 hour ago
ਖਮਾਣੋਂ ,4 ਜੂਨ (ਮਨਮੋਹਣ ਸਿੰਘ ਕਲੇਰ)- ਬਲਾਕ ਸੰਮਤੀ ਖਮਾਣੋਂ ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਬਲਾਕ ਦੇ ਉਨ੍ਹਾਂ 10 ਪਿੰਡਾਂ ...
ਭਾਜਪਾ ਆਗੂਆਂ ਵੱਲੋਂ ਰਣਦੀਪ ਸਿੰਘ ਦਿਓਲ ਦੀ ਅਗਵਾਈ 'ਚ ਸਿਖਿਆ ਮੰਤਰੀ ਦੀ ਕੋਠੀ ਅਗੇ ਪ੍ਰਦਰਸ਼ਨ
. . .  about 1 hour ago
ਸੰਗਰੂਰ, 4 ਜੂਨ (ਧੀਰਜ ਪਸ਼ੋਰੀਆ) - ਸਿਖਿਆ ਮੰਤਰੀ ਵਲ਼ੋਂ ਨਿੱਜੀ ਸਕੂਲਾਂ ਨੂੰ ਮਨਮਾਨੇ ਤਰੀਕੇ ਨਾਲ ਫ਼ੀਸਾਂ ਵਧਾਉਣ ਲਈ ਦਿਤੀ...
ਦੇਸ਼ ਦੇ ਹਿਤ 'ਚ ਲਏ ਗਏ ਇਤਿਹਾਸਕ ਫ਼ੈਸਲਿਆਂ ਦੀ ਗਵਾਹ ਮੋਦੀ ਸਰਕਾਰ : ਤਰੁਣ ਚੁੱਘ
. . .  about 2 hours ago
ਜਲੰਧਰ, 4 ਜੂਨ- ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਮੋਦੀ ਸਰਕਾਰ 2.0 ਦੀਆਂ ਪ੍ਰਾਪਤੀਆਂ ਦੇ ਇਕ ਸਾਲ....
ਖੇਤੀਬਾੜੀ ਵਿਭਾਗ ਨੇ ਦੋ ਕਿਸਾਨਾਂ ਦਾ ਡੇਢ ਏਕੜ ਝੋਨਾ ਵਹਾਇਆ
. . .  about 2 hours ago
ਗੜ੍ਹਸ਼ੰਕਰ, 4 ਜੂਨ (ਧਾਲੀਵਾਲ)- ਪੰਜਾਬ ਸਰਕਾਰ ਵੱਲੋਂ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕੀਤੇ ਜਾਣ ਸਬੰਧੀ ਜਾਰੀ ਹਦਾਇਤਾਂ ਦੇ ਉਲਟ ਸਮੇਂ...
ਨਹਿਰ 'ਚ ਡੁੱਬਿਆ ਨੌਜਵਾਨ, ਭਾਲ ਜਾਰੀ
. . .  about 2 hours ago
ਟੱਲੇਵਾਲ, 4 ਜੂਨ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਬੀਹਲਾ ਵਿਖੇ ਪਿੰਡ ਚੰਨਣਵਾਲ ਨਾਲ ਸਬੰਧਿਤ ਇਕ ਨੌਜਵਾਨ ...
ਵਿਜੇ ਮਾਲਿਆ ਦੀ ਹਵਾਲਗੀ 'ਚ ਹੋ ਸਕਦੀ ਹੈ ਦੇਰੀ : ਯੂ.ਕੇ ਹਾਈ ਕਮਿਸ਼ਨ
. . .  about 2 hours ago
ਲੰਡਨ, 4 ਜੂਨ- ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਭਾਰਤ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਫਿਲਹਾਲ ...
ਕੋਰੋਨਾ : ਦਿੱਲੀ ਸਰਕਾਰ ਦੇ ਸਿਹਤ ਮੰਤਰੀ ਨੇ ਰਾਮ ਮਨੋਹਰ ਲੋਹੀਆ ਹਸਪਤਾਲ 'ਤੇ ਲਗਾਏ ਗੰਭੀਰ ਦੋਸ਼
. . .  about 2 hours ago
ਫ਼ਿਲਮ ਨਿਰਮਾਤਾ ਬਾਸੂ ਚੈਟਰਜੀ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ
. . .  about 2 hours ago
ਨਵੀਂ ਦਿੱਲੀ, 4 (ਇੰਦਰਮੋਹਨ ਪੰਨੂ)- 'ਛੋਟੀ ਸੀ ਬਾਤ' ਅਤੇ 'ਰਜਨੀਗੰਧਾ' ਵਰਗੀਆਂ ਫ਼ਿਲਮਾਂ ਦੇ ਲਈ ਜਾਣੇ ਜਾਂਦੇ ਫ਼ਿਲਮ ਨਿਰਮਾਤਾ...
ਸ਼ੱਕੀ ਹਾਲਤਾਂ 'ਚ ਗੰਭੀਰ ਜ਼ਖ਼ਮੀ ਮਿਲੇ ਪ੍ਰਵਾਸੀ ਮਜ਼ਦੂਰ ਦੀ ਇਲਾਜ ਦੌਰਾਨ ਹੋਈ ਮੌਤ
. . .  about 3 hours ago
12 ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ.ਐਮ ਦਫ਼ਤਰ ਅੱਗੇ ਮੋਦੀ ਤੇ ਕੈਪਟਨ ਸਰਕਾਰ ਖ਼ਿਲਾਫ਼ ਧਰਨਾ ਸ਼ੁਰੂ
. . .  about 3 hours ago
ਬਾਘਾਪੁਰਾਣਾ, 4 ਜੂਨ (ਬਲਰਾਜ ਸਿੰਗਲਾ)- ਇਲਾਕਾ ਬਾਘਾਪੁਰਾਣਾ ਦੀਆਂ 12 ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ.ਐਮ ਦਫ਼ਤਰ...
ਸਰਹੱਦ ਤੋਂ 25 ਕਰੋੜ ਦੀ ਹੈਰੋਇਨ ਬਰਾਮਦ
. . .  about 3 hours ago
ਕਪੂਰਥਲਾ ਦੇ ਥਾਣਾ ਬੇਗੋਵਾਲ ਦੇ ਏ.ਐੱਸ.ਆਈ ਦਾ ਕੋਰੋਨਾ ਟੈੱਸਟ ਆਇਆ ਪਾਜ਼ੀਟਿਵ
. . .  about 3 hours ago
ਭੁੱਲਥ/ਬੇਗੋਵਾਲ, 4 ਜੂਨ(ਸੁਖਜਿੰਦਰ ਸਿੰਘ ਮੁਲਤਾਨੀ)- ਜ਼ਿਲ੍ਹਾ ਕਪੂਰਥਲਾ ਦੇ ਥਾਣਾ ਬੇਗੋਵਾਲ ਦੇ ਏ.ਐੱਸ.ਆਈ ਦਾ ਕੋਰੋਨਾ ਟੈੱਸਟ ਪਾਜ਼ੀਟਿਵ...
ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਤਪਾ ਦਾ ਸਰਕਾਰੀ ਹਸਪਤਾਲ ਸੂਬੇ ਭਰ 'ਚੋਂ ਮੋਹਰੀ
. . .  about 3 hours ago
ਤਪਾ ਮੰਡੀ, 4 ਜੂਨ (ਵਿਜੇ ਸ਼ਰਮਾ)- ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਤਪਾ ਦਾ ਸਬ ਡਵੀਜ਼ਨਲ ਹਸਪਤਾਲ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਫੱਗਣ ਸੰਮਤ 550

ਪਹਿਲਾ ਸਫ਼ਾ

ਭਾਰਤ ਤੇ ਸਾਊਦੀ ਅਰਬ ਅੱਤਵਾਦ ਸਮਰਥਕ ਦੇਸ਼ਾਂ 'ਤੇ ਦਬਾਅ ਬਣਾਉਣ ਲਈ ਸਹਿਮਤ

• ਪੰਜ ਸਮਝੌਤੇ ਸਹੀਬੱਧ • 100 ਅਰਬ ਡਾਲਰ ਦਾ ਕਰੇਗਾ ਨਿਵੇਸ਼ • ਅੱਤਵਾਦ ਦਾ ਢਾਂਚਾ ਤਬਾਹ ਕਰਨਾ ਜ਼ਰੂਰੀ-ਮੋਦੀ • ਸਾਊਦੀ ਅਰਬ ਦੇ ਵਲੀ ਅਹਿਦ ਦੇ ਬਿਆਨ 'ਚ ਪੁਲਵਾਮਾ ਹਮਲੇ ਦਾ ਜ਼ਿਕਰ ਨਦਾਰਦ ਉਪਮਾ ਡਾਗਾ ਪਾਰਥ ਨਵੀਂ ਦਿੱਲੀ, 20 ਫਰਵਰੀ-ਪੁਲਵਾਮਾ 'ਚ ਹੋਏ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਿਸ਼ੇਸ਼ ਕਾਨੂੰਨ ਲਿਆਂਦਾ ਜਾਵੇਗਾ-ਕੈਪਟਨ

ਨਸ਼ਾ ਤਸਕਰੀ ਲਈ ਜ਼ਿੰਮੇਵਾਰ ਵੱਡੇ ਬੰਦੇ ਦਾ ਨਾਂਅ ਦੱਸੋ, ਤੁਰੰਤ ਗਿ੍ਫਤਾਰ ਕਰਾਂਗੇ
ਹਰਕਵਲਜੀਤ ਸਿੰਘ

ਚੰਡੀਗੜ੍ਹ, 20 ਫਰਵਰੀ -ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਪੰਜਾਬ ਦੇ ਭਾਸ਼ਣ 'ਤੇ ਹੋਈ ਬਹਿਸ ਦਾ ਅੱਜ ਇੱਥੇ ਜਵਾਬ ਦਿੰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਮੌਜੂਦਾ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਰਾਜ ਵਿਚ ਨਸ਼ਿਆਂ ਦੇ ਮਗਰਲੇ 10 ਸਾਲਾਂ ਦੌਰਾਨ ਵਧੇ ਵਪਾਰ ਦਾ ਲੱਕ ਤੋੜ ਦਿੱਤਾ ਹੈ ਅਤੇ ਵੱਡੀਆਂ ਮੱਛੀਆਂ ਨੂੰ ਨਾ ਫੜਨ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਸ ਕਿਸੇ ਨੂੰ ਵੀ ਨਸ਼ਾ ਤਸਕਰ ਸਬੰਧੀ ਜਾਣਕਾਰੀ ਹੈ ਉਹ ਸਾਨੂੰ ਦੱਸੇ, ਉਸ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਕਾਰਵਾਈ ਕੀਤੀ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ 556 ਕਿੱਲੋ ਹੈਰੋਇਨ ਦਾ ਫੜਿਆ ਜਾਣਾ ਅਤੇ ਨਸ਼ਿਆਂ ਨਾਲ ਸਬੰਧਿਤ 25092 ਵਿਅਕਤੀਆਂ ਦੀ ਗਿ੍ਫ਼ਤਾਰੀ ਹੋਣਾ ਅਤੇ 21039 ਕੇਸਾਂ ਦਾ ਰਜਿਸਟਰ ਕੀਤਾ ਜਾਣਾ ਇਸ ਗੱਲ ਦੀ ਮੂੰਹ ਬੋਲਦੀ ਉਦਾਹਰਨ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਰਿਕਾਰਡ ਅਨੁਸਾਰ ਇਕ ਅੱਧ ਨਸ਼ਾ ਤਸਕਰ ਜੋ ਦੇਸ਼ ਤੋਂ ਬਾਹਰ ਹੈ, ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ | ਮੁੱਖ ਮੰਤਰੀ ਨੇ ਆਪਣੇ ਇਸ ਬਿਆਨ ਨਾਲ ਇਕ ਤਰ੍ਹਾਂ ਸਪੱਸ਼ਟ
ਕਰ ਦਿੱਤਾ ਹੈ ਕਿ ਸਰਕਾਰ ਦੇ ਰਿਕਾਰਡ ਅਨੁਸਾਰ ਨਸ਼ਾ ਤਸਕਰੀ ਲਈ ਜ਼ਿੰਮੇਵਾਰ ਕੋਈ ਵੱਡਾ ਵਿਅਕਤੀ ਜਾਂ ਵੱਡੀ ਮੱਛੀ ਨਹੀਂ ਹੈ | ਇਸ ਮੌਕੇ ਉਨ੍ਹਾਂ ਨੇ ਠੇਕੇ ਮੁਲਾਜ਼ਮਾਂ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜ ਵਿਚ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਰਾਜ ਸਰਕਾਰ ਇਕ ਵਿਸ਼ੇਸ਼ ਕਾਨੂੰਨ ਲਿਆਉਣਾ ਚਾਹੁੰਦੀ ਹੈ | ਮੁੱਖ ਮੰਤਰੀ ਨੇ ਮਗਰਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ ਦੇ ਕੇਸਾਂ ਨੂੰ ਰਾਜ ਵਿਚ ਅਮਨ-ਕਾਨੂੰਨ ਦਾ ਖ਼ਤਮ ਹੋਣਾ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਮਗਰਲੀ ਸਰਕਾਰ ਵਲੋਂ ਇਨ੍ਹਾਂ ਕੇਸਾਂ ਦੀ ਨਾ ਤਾਂ ਜਾਂਚ ਕਰਨ ਦੀ ਲੋੜ ਸਮਝੀ ਗਈ ਅਤੇ ਬਹਿਬਲ ਕਲਾਂ, ਕੋਟਕਪੂਰਾ ਘਟਨਾਵਾਂ ਸਬੰਧੀ ਅਗਰ ਕੋਈ ਕਮਿਸ਼ਨ ਗਠਿਤ ਵੀ ਕੀਤਾ ਤਾਂ ਉਸ ਦੀ ਰਿਪੋਰਟ ਵੀ ਲੈਣ ਦੀ ਕਿਸੇ ਵਲੋਂ ਲੋੜ ਨਹੀਂ ਸਮਝੀ ਗਈ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਇਸ ਮੰਤਵ ਲਈ ਅੱਗੇ ਵਧ ਰਹੀ ਹੈ ਜਿਸ ਕਾਰਨ ਮੈਂ ਇਸ ਸਬੰਧੀ ਕੋਈ ਟਿੱਪਣੀ ਨਹੀਂ ਕਰ ਸਕਦਾ ਪਰ ਇਹ ਮਾਮਲੇ ਦੀ ਜਾਂਚ ਕਾਫ਼ੀ ਉਪਰ ਤੱਕ ਵੀ ਜਾ ਸਕਦੀ ਹੈ, ਜਿਸ ਦਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਵੀ ਆਪਣੀ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਨ ਵਿਚ ਤਬਦੀਲੀ ਕਾਰਨ ਪੰਜਾਬ ਦੇ ਦਰਿਆਵਾਂ ਵਿਚ ਆਉਣ ਵਾਲਾ ਪਾਣੀ ਲਗਤਾਰ ਘਟ ਰਿਹਾ ਹੈ | ਅਸੀਂ ਅੱਜ ਤੱਕ ਕਿਸੇ ਦਾ ਪਾਣੀ ਰੋਕਿਆ ਨਹੀਂ ਪਰ ਸਾਡਾ ਪਾਣੀ ਤਾਂ ਸਾਡੇ ਕੋਲ ਰਹਿਣ ਦਿੱਤਾ ਜਾਣਾ ਚਾਹੀਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਜ਼ਮੀਨ ਸਾਡੇ ਨਾਲੋਂ ਘੱਟ ਹੈ ਪਰ ਉਸ ਨੂੰ ਪਾਣੀ ਸਾਡੇ ਤੋਂ ਵੱਧ ਮਿਲ ਰਿਹਾ ਹੈ ਅਤੇ ਇਹ ਕਿਹੋ ਜਿਹਾ ਇਨਸਾਫ਼ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਯਮੁਨਾ ਤੋਂ ਜੋ ਪਾਣੀ ਮਿਲ ਰਿਹਾ ਹੈ ਉਸ ਨੂੰ ਕਿਸੇ ਗਿਣਤੀ ਵਿਚ ਹੀ ਨਹੀਂ ਰੱਖਿਆ ਜਾ ਰਿਹਾ | ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਪੰਜਾਬ ਵਿਚੋਂ ਧਰਤੀ ਹੇਠਲਾ ਪਾਣੀ ਲਗਾਤਾਰ ਕੱਢਣ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ 20 ਸਾਲ ਬਾਅਦ ਪੰਜਾਬ ਰੇਗਿਸਤਾਨ ਬਣ ਜਾਵੇਗਾ ਭਾਵੇਂ ਅਜਿਹਾ ਦਿਨ ਵੇਖਣ ਲਈ ਉਹ ਸ਼ਾਇਦ ਇੱਥੇ ਨਹੀਂ ਹੋਣਗੇ | ਮੁੱਖ ਮੰਤਰੀ ਨੇ ਅਕਾਲੀਆਂ 'ਤੇ ਸੂਬੇ ਵਿਚ ਡੰਡਾ ਰਾਜ ਅਤੇ ਬਦਅਮਨੀ ਪੈਦਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਮਗਰਲੇ 10 ਸਾਲ ਅਕਾਲੀਆਂ ਵਲੋਂ ਜਿਹੋ ਜਿਹਾ ਰਾਜ ਦਿੱਤਾ ਗਿਆ ਉਸ ਵਿਚ ਸ਼ਾਸਨ ਨਾਂਅ ਦੀ ਕੋਈ ਚੀਜ਼ ਹੀ ਨਹੀਂ ਸੀ | ਉਨ੍ਹਾਂ ਅਕਾਲੀ ਮੈਂਬਰਾਂ ਨੂੰ ਕਿਹਾ ਕਿ ਜਿਸ ਦਿਨ ਤੋਂ ਵਿਧਾਨ ਸਭਾ ਦਾ ਸਮਾਗਮ ਸ਼ੁਰੂ ਹੋਇਆ ਹੈ ਤੁਹਾਡਾ ਲੀਡਰ ਅਤੇ ਪਾਰਟੀ ਪ੍ਰਧਾਨ ਕਿੱਥੇ ਹੈ | ਉਹ ਸਦਨ ਦਾ ਮੈਂਬਰ ਹੋਣ ਦੇ ਬਾਵਜੂਦ ਸਦਨ ਵਿਚ ਹਾਜ਼ਰ ਹੋਣ ਤੋਂ ਕਿਉਂ ਕੰਨੀਂ ਕਤਰਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸਾਹਿਬ ਤਾਂ ਹੁਣ ਕਾਫ਼ੀ ਬਜ਼ੁਰਗ ਹੋ ਗਏ ਹਨ ਪਰ ਉਨ੍ਹਾਂ ਨੂੰ ਮੈਂ ਫਿਰ ਵੀ 2-3 ਵਾਰ ਸਦਨ ਵਿਚ ਸੰਖੇਪ ਸਮੇਂ ਲਈ ਵੇਖਿਆ ਹੈ ਜਿਸ ਲਈ ਮੈਂ ਉਨ੍ਹਾਂ ਦਾ ਸਤਿਕਾਰ ਵੀ ਕਰਦਾ ਹਾਂ | ਉਨ੍ਹਾਂ ਕਿਹਾ ਕਿ ਮੈਨੂੰ ਤਾਂ ਇਹ ਹੀ ਪਤਾ ਨਹੀਂ ਲੱਗ ਰਿਹਾ ਕਿ ਅਕਾਲੀਆਂ ਦਾ ਹੁਣ ਲੀਡਰ ਕੌਣ ਅਤੇ ਕਿੱਥੇ ਹੈ? ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਹਰੇਕ ਸਬ-ਡਵੀਜ਼ਨ ਨੂੰ 5 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਫ਼ੈਸਲਾ ਲਿਆ ਹੈ ਜੋ ਡਿਪਟੀ ਕਮਿਸ਼ਨਰ ਰਾਹੀਂ ਖਰਚੀ ਜਾਵੇਗੀ ਪਰ ਅਸੀਂ ਕਿਸੇ ਹਲਕਾ ਇੰਚਾਰਜ ਨੂੰ ਇਹ ਗ੍ਰਾਂਟ ਨਹੀਂ ਦਿੱਤੀ, ਜਿਵੇਂ ਕਿ ਮਗਰਲੀ ਸਰਕਾਰ ਦੌਰਾਨ ਰਾਜ ਦੇ ਸਾਰੇ ਵਿਭਾਗਾਂ ਦੀ ਕਮਾਨ ਹਲਕਾ ਇੰਚਾਰਜ ਕੋਲ ਹੁੰਦੀ ਸੀ | ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਜਿੱਥੇ ਹਲਕਾ ਇੰਚਾਰਜ ਪ੍ਰਣਾਲੀ ਖ਼ਤਮ ਕੀਤੀ ਹੈ ਉੱਥੇ ਲੋਕਾਂ ਤੋਂ ਚੰਗਾ ਪ੍ਰਸ਼ਾਸਨ ਦੇਣ ਤੋਂ ਇਲਾਵਾ 'ਏ' ਕੈਟਾਗਰੀ ਦੇ 12 ਗੈਂਗਸਟਰ ਅਤੇ 1414 ਛੋਟੇ ਗੈਂਗਸਟਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ 2 ਸਾਲ ਵਿਚ ਸਰਹੱਦ ਪਾਰ ਤੋਂ ਆਉਣ ਵਾਲੇ ਕੋਈ 22 ਖਾੜਕੂ ਅਤੇ 100 ਦੇ ਕਰੀਬ ਉਨ੍ਹਾਂ ਨਾਲ ਅੱਗੋਂ ਇੱਥੇ ਜੁੜੇ ਖਾੜਕੂ ਪੱਖੀਆਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ |
ਕਰਜ਼ਾ ਮੁਆਫ਼ੀ ਸਬੰਧੀ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਿਹੋ ਜਿਹੀ ਵਿੱਤੀ ਸਥਿਤੀ ਵਿਚ ਸਰਕਾਰ ਉਨ੍ਹਾਂ ਨੂੰ ਮਿਲੀ ਸੀ ਉਸ ਦੇ ਹੁੰਦਿਆਂ ਕਿਸਾਨੀ ਦਾ ਕੋਈ 65000 ਕਰੋੜ ਦਾ ਕਰਜ਼ਾ ਮੁਆਫ਼ ਕਰਨ ਦੀ ਗੱਲ ਸੋਚਣੀ ਵੀ ਅਸੰਭਵ ਸੀ | ਇਸੇ ਲਈ ਸਾਡੀ ਸਰਕਾਰ ਨੇ ਪਹਿਲਾਂ 2 ਕਿੱਲੇ ਵਾਲੇ ਛੋਟੇ ਅਤੇ 5 ਕਿੱਲੇ ਵਾਲੇ ਦਰਮਿਆਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਕੰਮ ਸ਼ੁਰੂ ਕੀਤਾ ਅਤੇ 5.83 ਲੱਖ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਹੁਣ ਤੱਕ 4736 ਕਰੋੜ ਦਾ ਕਰਜ਼ਾ ਮੁਆਫ਼ ਹੋ ਚੁੱਕਾ ਹੈ | ਉਨ੍ਹਾਂ ਸਦਨ ਵਿਚ ਭਰੋਸਾ ਦਿੱਤਾ ਕਿ ਅਗਰ ਸਰਕਾਰ ਦੀ ਆਮਦਨ ਅਤੇ ਵਿੱਤੀ ਸਮਰੱਥਾ ਵਧਦੀ ਹੈ ਤਾਂ ਸਰਕਾਰ ਕਿਸਾਨੀ ਦੀ ਹੋਰ ਮਦਦ ਕਰਨ ਬਾਰੇ ਵੀ ਸੋਚੇਗੀ | ਮੁੱਖ ਮੰਤਰੀ ਨੇ ਸਦਨ ਵਿਚ ਕਰਜ਼ਾ ਮੁਆਫ਼ੀ ਸਕੀਮ ਦਾ ਲਾਭ ਖੇਤ ਮਜ਼ਦੂਰਾਂ ਨੂੰ ਵੀ ਦੇਣ ਦਾ ਐਲਾਨ ਕੀਤਾ |
ਮੁੱਖ ਮੰਤਰੀ ਨੇ ਰਾਜ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਜ ਵਿਚ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਰਾਜ ਸਰਕਾਰ ਇਕ ਵਿਸ਼ੇਸ਼ ਕਾਨੂੰਨ ਲਿਆਉਣਾ ਚਾਹੁੰਦੀ ਹੈ ਅਤੇ ਮੁਲਾਜ਼ਮਾਂ ਦੀਆਂ ਦੂਜੀਆਂ ਮੰਗਾਂ ਦੇ ਨਿਪਟਾਰੇ ਲਈ ਵੀ ਗੱਲਬਾਤ ਅਤੇ ਕੋਸ਼ਿਸ਼ਾਂ ਜਾਰੀ ਹਨ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ 6 ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਰਾਜ ਦੀ ਵਿੱਤੀ ਸਥਿਤੀ ਕਾਰਨ ਪੂਰਾ ਕਰਨ ਵਿਚ ਦੇਰੀ ਹੋ ਰਹੀ ਹੈ | ਮੁੱਖ ਮੰਤਰੀ ਨੇ ਸਦਨ ਵਿਚ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੀਂ ਜਨਮ ਸ਼ਤਾਬਦੀ ਨੂੰ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਇਕੱਠਿਆਂ ਮਨਾਇਆ ਜਾਵੇ | ਉਨ੍ਹਾਂ ਸਦਨ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਚ ਸਾਰੇ ਧਰਮਾਂ ਦੇ ਅਧਿਐਨ ਸਬੰਧੀ ਇੰਸਟੀਚਿਊਟ ਦੀ ਸਥਾਪਤੀ ਸਬੰਧੀ ਤਜਵੀਜ਼ ਨੂੰ ਭਾਰਤ ਸਰਕਾਰ ਵਲੋਂ ਅੱਜ ਪ੍ਰਵਾਨਗੀ ਦੇ ਦਿੱਤੀ ਗਈ ਹੈ | ਮੁੱਖ ਮੰਤਰੀ ਨੇ ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਚੇਅਰ ਸਥਾਪਤ ਕਰਨ ਸਬੰਧੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇਣ ਦਾ ਵੀ ਐਲਾਨ ਕੀਤਾ ਅਤੇ ਕਿਹਾ ਕਿ ਕਾਲੇ ਪਾਣੀ ਵਿਖੇ ਨਜ਼ਰਬੰਦ ਰਹੇ ਅਤੇ ਮਾਰੇ ਗਏ ਵੱਡੀ ਗਿਣਤੀ ਵਿਚ ਦੇਸ਼ ਭਗਤਾਂ ਦੀ ਯਾਦਗਾਰ ਦੇਖਣ ਦਾ ਉਨ੍ਹਾਂ ਨੂੰ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਦਾ ਵਿਚਾਰ ਹੈ ਕਿ ਹਰ ਪੰਜਾਬੀ ਲਈ ਏਨੀ ਦੂਰ ਜਾਣਾ ਸੰਭਵ ਨਹੀਂ, ਇਸ ਲਈ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀ ਇਕ ਯਾਦਗਾਰ ਪੰਜਾਬ ਵਿਚ ਹੀ ਕਾਇਮ ਕੀਤੀ ਜਾਣੀ ਚਾਹੀਦੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਬਰਤਾਨਵੀ ਹਾਊਸ ਆਫ਼ ਲਾਰਡ ਵਿਚ ਦੋ ਭਾਰਤੀਆਂ ਵਲੋਂ ਵੀ ਜਲਿ੍ਹਆਂਵਾਲਾ ਬਾਗ ਘਟਨਾ ਲਈ ਬਰਤਾਨਵੀ ਸਰਕਾਰ ਤੋਂ ਮੁਆਫ਼ੀ ਮੰਗਵਾਉਣ ਲਈ ਇਕ ਮਤਾ ਪੇਸ਼ ਕੀਤਾ ਹੈ ਅਤੇ ਰਾਜ ਵਿਧਾਨ ਸਭਾ ਵਲੋਂ ਇਸ ਸਬੰਧੀ ਪਾਸ ਕੀਤੇ ਗਏ ਮਤੇ ਨਾਲ ਬਰਤਾਨਵੀ ਹਾਊਸ ਵਿਚ ਇਸ ਸਬੰਧੀ ਚੱਲ ਰਹੀ ਬਹਿਸ ਨੂੰ ਬਲ ਮਿਲੇਗਾ |
ਦਿਲਚਸਪ ਗੱਲ ਇਹ ਸੀ ਕਿ ਵਿਰੋਧੀ ਧਿਰ ਜਿਸ 'ਚ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਸ਼ਾਮਿਲ ਸਨ, ਵਲੋਂ ਮੁੱਖ ਮੰਤਰੀ ਵਲੋਂ ਰਾਜਪਾਲ ਦੇ ਭਾਸ਼ਣ 'ਤੇ ਹੋਈ ਬਹਿਸ ਦੇ ਜਵਾਬ ਦੌਰਾਨ ਕੋਈ ਖਲਲ ਪਾਉਣ ਦੀ ਖਾਸ ਕੋਸ਼ਿਸ਼ ਨਹੀਂ ਕੀਤੀ ਗਈ ਪਰ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਮੁੱਖ ਮੰਤਰੀ ਦੇ ਭਾਸ਼ਣ ਸ਼ੁਰੂ ਕਰਦਿਆਂ ਹੀ ਮੁੱਖ ਮੰਤਰੀ ਦੇ ਬੈਂਚ ਅਤੇ ਸਪੀਕਰ ਦੀ ਕੁਰਸੀ ਸਾਹਮਣੇ ਜਾ ਕੇ ਧਰਨੇ 'ਤੇੇ ਬੈਠ ਗਏ ਅਤੇ ਉਨ੍ਹਾਂ ਵਲੋਂ ਰਾਜਸਥਾਨ ਨੂੰ ਦਿੱਤੇ ਜਾ ਰਹੇ ਪੰਜਾਬ ਦੇ ਪਾਣੀ ਦੀ ਬਣਦੀ ਕੋਈ 16 ਲੱਖ ਕਰੋੜ ਦੀ ਕੀਮਤ ਉਗਰਾਹੁਣ ਦੇ ਹੱਕ ਵਿਚ ਵੱਡੇ ਬੈਨਰ ਚੁੱਕੇ ਹੋਏ ਸਨ ਪਰ ਉਨ੍ਹਾਂ ਵਲੋਂ ਵੀ ਨਾਅਰੇਬਾਜ਼ੀ ਦੀ ਥਾਂ ਖਾਮੋਸ਼ ਧਰਨਾ ਹੀ ਦਿੱਤਾ ਗਿਆ |
ਸਿਫਰ ਕਾਲ
ਇਸ ਤੋਂ ਪਹਿਲਾਂ ਸਿਫਰ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਖੰਡ ਮਿੱਲਾਂ ਵਲੋਂ ਕਾਸ਼ਤਕਾਰ ਕਿਸਾਨਾਂ ਦੀਆਂ ਅਦਾਇਗੀਆਂ ਨਾ ਹੋਣ ਦਾ ਮੁੱਦਾ ਉਠਾਇਆ ਗਿਆ ਤੇ ਦੱਸਿਆ ਕਿ ਇਕੱਲੀ ਧੂਰੀ ਮਿੱਲ ਵੱਲ ਹੀ 60 ਕਰੋੜ ਦਾ ਕਿਸਾਨਾਂ ਦਾ ਬਕਾਇਆ ਖੜ੍ਹਾ ਹੈ | ਉਨ੍ਹਾਂ ਹੁਕਮਰਾਨ ਧਿਰ ਨੂੰ ਕਿਹਾ ਕਿ ਖੰਡ ਮਿੱਲਾਂ ਵਲੋਂ ਗੰਨੇ ਦੀ ਅਦਾਇਗੀ ਨੂੰ ਨਿਯਮਤ ਕਰਨ ਲਈ ਕੋਈ ਪੱਕਾ ਤੇ ਸਥਾਈ ਹੱਲ ਕੱਢਿਆ ਜਾਵੇ | ਇਸੇ ਦੌਰਾਨ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਵਲੋਂ ਪੁਲਵਾਮਾ ਹਮਲੇ 'ਤੇ ਹਾਊਸ ਵਲੋਂ ਇਕ ਮਤਾ ਪਾਸ ਕਰਨ ਦਾ ਮੁੱਦਾ ਉਠਾਇਆ ਗਿਆ, ਜਿਸ ਰਾਹੀਂ ਉਨ੍ਹਾਂ ਸਦਨ ਵਲੋਂ ਪ੍ਰਧਾਨ ਮੰਤਰੀ ਨੂੰ ਇਸ ਘਟਨਾ ਦਾ ਕਰਾਰਾ ਜਵਾਬ ਦੇਣ ਲਈ ਸਿਫਾਰਿਸ਼ ਕਰਨ ਲਈ ਵੀ ਕਿਹਾ ਪਰ ਬਹੁਤੇ ਕਾਂਗਰਸੀ ਮੈਂਬਰਾਂ ਦਾ ਕਹਿਣਾ ਸੀ ਕਿ ਇਸ ਮੰਤਵ ਦਾ ਮਤਾ ਸਦਨ ਵਲੋਂ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ | ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਅਕਾਲੀ ਮੈਂਬਰਾਂ ਨੂੰ ਕਿਹਾ ਕਿ ਕੇਵਲ ਮਤੇ ਕਰਨ ਦੀ ਲੋੜ ਨਹੀਂ | ਦਿੱਲੀ ਵਿਚ ਅਸੀਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ ਅਤੇ ਚਲੋ ਮੋਦੀ ਨੂੰ ਕਿਹਾ ਜਾਵੇ ਕਿ ਉਹ ਪਾਕਿਸਤਾਨ ਦੇ ਫਿਰ ਟੁਕੜੇ ਕਰੇ ਪਰ ਉਨ੍ਹਾਂ ਸਦਨ ਵਿਚ ਪਾਕਿਸਤਾਨ ਵਿਚਲੇ ਅੱਤਵਾਦੀ ਆਗੂ ਮਸੂਦ ਅਜ਼ਹਰ ਦੀ ਤਸਵੀਰ ਵੀ ਦਿਖਾਈ ਅਤੇ ਕਿਹਾ ਕਿ ਇਸ ਨੂੰ ਰਿਹਾਅ ਵੀ ਤੁਹਾਡੀ ਸਰਕਾਰ ਨੇ ਹੀ ਕੀਤਾ ਸੀ | ਉਨ੍ਹਾਂ ਕਿਹਾ ਕਿ ਅਕਾਲੀ ਤਾਂ ਹਮੇਸ਼ਾ ਖਾੜਕੂਆਂ ਅਤੇ ਵੱਖਵਾਦੀਆਂ ਦੇ ਭੋਗਾਂ 'ਤੇ ਜਾਂਦੇ ਰਹੇ | ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਵੀ ਸਦਨ ਵਿਚ ਕਿਹਾ ਕਿ ਅਕਾਲੀਆਂ ਦੇ ਜੋ ਆਗੂ ਦੇਸ਼ ਦੇ ਵਿਧਾਨ ਨੂੰ ਪਾੜਦੇ ਅਤੇ ਸਾੜਦੇ ਰਹੇ ਹਨ ਉਹ ਅੱਜ ਕਿਵੇਂ ਦੇਸ਼ ਭਗਤੀ ਦੀਆਂ ਗੱਲਾਂ ਕਰ ਰਹੇ ਹਨ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਅਕਾਲੀਆਂ ਦੀ ਮੰਗ 'ਤੇ ਕੋਈ ਫ਼ੈਸਲਾ ਨਾ ਦਿੱਤਾ ਗਿਆ ਤੇ ਅਕਾਲੀ ਵਿਧਾਇਕ ਪਹਿਲਾਂ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇ ਮਾਰਦੇ ਆਏ ਅਤੇ ਬਾਅਦ ਵਿਚ ਸਦਨ ਤੋਂ ਵਾਕਆਊਟ ਕਰ ਗਏ |
ਧਿਆਨ ਦਿਵਾਊ ਮਤੇ
ਸਦਨ ਵਿਚ ਡਾ. ਸੁਖਵਿੰਦਰ ਕੁਮਾਰ ਅਤੇ ਸ. ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਸੂਬੇ ਵਿਚ ਸਵਾਈਨ ਫਲੂ ਦੇ ਫੈਲਣ ਸਬੰਧੀ ਦਿੱਤੇ ਗਏ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮਗਰਲੇ ਦਿਨਾਂ ਦੌਰਾਨ ਰਾਜ ਵਿਚ ਇਸ ਬਿਮਾਰੀ ਦੇ ਲੱਛਣਾਂ ਵਾਲੇ ਕਈ ਮਰੀਜ਼ ਸਾਹਮਣੇ ਆਏ ਹਨ ਅਤੇ ਅਕਤੂਬਰ 2018 ਤੋਂ 11 ਫਰਵਰੀ 2019 ਤੱਕ ਸੂਬੇ ਵਿਚ 951 ਸਵਾਈਨ ਫਲੂ ਦੇ ਸ਼ੱਕੀ ਕੇਸ ਦਰਜ ਕੀਤੇ ਗਏ, ਜਦੋਂ ਕਿ 378 ਮਰੀਜ਼ਾਂ ਵਿਚ ਇਸ ਬਿਮਾਰੀ ਦੀ ਪੁਸ਼ਟੀ ਵੀ ਹੋਈ ਅਤੇ ਇਸ ਸਮੇਂ ਦੌਰਾਨ 31 ਮੌਤਾਂ ਵੀ ਰਿਪੋਰਟ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ 60 ਪ੍ਰਤੀਸ਼ਤ ਮੌਤਾਂ 50 ਸਾਲ ਤੋਂ ਜ਼ਿਆਦਾ ਉਮਰ ਵਰਗ 'ਚ ਹਨ ਜਦੋਂ ਕਿ 10 ਪ੍ਰਤੀਸ਼ਤ ਮੌਤਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹਨ | ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਾਜ਼ਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਵਾਲੇ ਕੋਈ 2703 ਲੋਕਾਂ ਨੂੰ ਵੀ ਮੁਫ਼ਤ ਦਵਾਈ ਮੁਹੱਈਆ ਕਰਵਾਈ ਗਈ ਹੈ ਜਦੋਂ ਕਿ 4195 ਸ਼ੱਕੀ ਮਰੀਜ਼ਾਂ ਨੂੰ ਵੀ ਸਰਕਾਰੀ ਕੇਂਦਰਾਂ ਵਿਚ ਦਵਾਈ ਮੁਹੱਈਆ ਕਰਵਾਈ | ਉਨ੍ਹਾਂ ਕਿਹਾ ਕਿ ਰਾਜ ਦੇ 3 ਮੈਡੀਕਲ ਕਾਲਜਾਂ ਅਤੇ 22 ਜ਼ਿਲ੍ਹਾ ਹਸਪਤਾਲਾਂ ਤੇ 41 ਸਬ-ਡਵੀਜ਼ਨ ਹਸਪਤਾਲਾਂ ਵਿਚ ਸਵਾਈਨ ਫਲੂ ਲਈ ਵੱਖਰੇ ਵਾਰਡ ਸਥਾਪਿਤ ਕਰ ਦਿੱਤੇ ਗਏ ਹਨ |
ਜਲਿ੍ਹਆਂਵਾਲਾ ਬਾਗ਼ ਘਟਨਾ ਲਈ ਬਰਤਾਨਵੀ ਸਰਕਾਰ ਤੋਂ ਮੁਆਫ਼ੀ ਲਈ ਮਤਾ ਪਾਸ
ਸਦਨ ਵਲੋਂ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਪੇਸ਼ ਕੀਤੇ ਮਤੇ ਜਿਸ ਵਿਚ ਬਰਤਾਨਵੀ ਸਰਕਾਰ ਨੂੰ 13 ਅਪ੍ਰੈਲ 1919 ਜਲਿ੍ਹਆਂਵਾਲਾ ਬਾਗ਼ ਅੰਮਿ੍ਤਸਰ ਵਿਖੇ ਨਿਰਦੋਸ਼ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਦੀ ਘਟਨਾ ਨੂੰ ਇਕ ਭਿਆਨਕ ਯਾਦ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਦੀ ਦੁਨੀਆ ਭਰ ਵਿਚ ਨਿੰਦਾ ਹੋ ਚੁੱਕੀ ਹੈ ਅਤੇ ਅਗਰ ਬਰਤਾਨਵੀ ਸਰਕਾਰ ਵਲੋਂ ਇਸ ਘਟਨਾ ਦੀ 100ਵੀਂ ਸ਼ਤਾਬਦੀ ਮੌਕੇ ਮੁਆਫ਼ੀ ਮੰਗੀ ਜਾਂਦੀ ਹੈ ਤਾਂ ਉਹ ਵਾਜਬ ਹੋਵੇਗਾ | ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਤੇ ਭਾਰਤ ਸਰਕਾਰ ਨੂੰ ਕਿਹਾ ਗਿਆ ਕਿ ਉਹ ਇਹ ਮਾਮਲਾ ਬਰਤਾਨਵੀ ਸਰਕਾਰ ਨਾਲ ਉਠਾਵੇ |


ਖ਼ਬਰ ਸ਼ੇਅਰ ਕਰੋ

ਪ੍ਰਸਿੱਧ ਸਾਹਿਤਕਾਰ ਪ੍ਰੋ: ਨਾਮਵਰ ਸਿੰਘ ਦਾ ਦਿਹਾਂਤ

ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਹਿੰਦੀ ਸਾਹਿਤ ਦੇ ਪ੍ਰਸਿੱਧ ਸਾਹਿਤਕਾਰ ਪ੍ਰੋ: ਨਾਮਵਰ ਸਿੰਘ (92) ਦਾ ਅੱਜ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦੀ ਬੇਟੀ ਸਮੀਖਸ਼ਾ ਨੇ ਦੱਸਿਆ ਕਿ ਪ੍ਰੋ: ਸਾਹਿਬ ਪਿਛਲੇ ਇਕ ਮਹੀਨੇ ਤੋਂ ਬਿਮਾਰ ਸਨ ਤੇ ਉਨ੍ਹਾਂ ਦਾ ਇਲਾਜ ਏਮਜ਼ ਵਿਖੇ ਚੱਲ ...

ਪੂਰੀ ਖ਼ਬਰ »

ਪੁਲਿਸ ਭਗੌੜਿਆਂ ਦੇ ਮਾਮਲੇ 'ਤੇ ਵਿਧਾਨ ਸਭਾ 'ਚ ਹੰਗਾਮਾ

ਚੰਡੀਗੜ੍ਹ, 20 ਫਰਵਰੀ (ਐਨ.ਐਸ. ਪਰਵਾਨਾ)-ਅੱਜ ਪੰਜਾਬ ਵਿਧਾਨ ਸਭਾ ਵਿਚ ਸਵਾਲਾਂ-ਜਵਾਬਾਂ ਦੇ ਸਮੇਂ ਜ਼ੋਰਦਾਰ ਹੰਗਾਮਾ ਹੋ ਗਿਆ ਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਮੈਂਬਰ ਸਰਕਾਰ ਵਿਰੋਧੀ ਨਾਅਰੇ ਲਾਉਂਦੇ ਵਾਕ ਆਊਟ ਕਰ ਗਏ | ਨਾਜ਼ਰ ਸਿੰਘ ਮਾਨਸ਼ਾਹੀਆ ਨੇ ਸਰਕਾਰ ਤੋਂ ਇਹ ...

ਪੂਰੀ ਖ਼ਬਰ »

ਹਿਮਾਚਲ 'ਚ ਬਰਫ਼ ਦੇ ਤੋਦੇ ਡਿਗਣ ਨਾਲ 6 ਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ

ਇਕ ਦੀ ਲਾਸ਼ ਬਰਾਮਦ

ਸ਼ਿਮਲਾ, 20 ਫਰਵਰੀ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ 'ਚ ਅੱਜ ਭਾਰਤ-ਚੀਨ ਸਰਹੱਦ ਨੇੜੇ ਬਰਫ਼ ਦੇ ਤੋਦੇ ਡਿੱਗਣ ਨਾਲ ਫ਼ੌਜ ਦੇ 6 ਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ | ਕਿਨੌਰ ਦੇ ਡਿਪਟੀ ਕਮਿਸ਼ਨਰ ਗੋਪਾਲ ਚੰਦ ਨੇ ਦੱਸਿਆ ਕਿ ਇਕ ਜਵਾਨ ਦੀ ਲਾਸ਼ ਬਰਾਮਦ ...

ਪੂਰੀ ਖ਼ਬਰ »

ਯੂ.ਪੀ. 'ਚ ਰੇਲ ਗੱਡੀ 'ਚੋਂ ਡਿਗਣ ਨਾਲ ਪੰਜਾਬ ਨਾਲ ਸਬੰਧਿਤ ਭੈਣ-ਭਰਾ ਦੀ ਮੌਤ

ਪ੍ਰਤਾਪਗੜ੍ਹ (ਯੂ.ਪੀ.), 20 ਫਰਵਰੀ (ਏਜੰਸੀ)-ਪਟਨਾ ਸਾਹਿਬ ਦੇ ਦਰਸ਼ਨ ਕਰਨ ਬਾਅਦ ਵਾਪਸ ਆ ਰਹੇ ਇਕ ਪੰਜਾਬੀ ਪਰਿਵਾਰ ਦੇ ਰਿਸ਼ਤੇ 'ਚ ਭੈਣ-ਭਰਾ ਲਗਦੇ ਨੌਜਵਾਨ ਲੜਕੇ-ਲੜਕੀ ਦੀ ਯੂ.ਪੀ. ਦੇ ਲਖਨਊ-ਪ੍ਰਤਾਪਗੜ੍ਹ ਰੇਲਵੇ ਮਾਰਗ 'ਤੇ ਜਗੇਸਰਗੰਜ ਰੇਲਵੇ ਸਟੇਸ਼ਨ ਨੇੜੇ ਰੇਲ ਗੱਡੀ ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ

• ਰਾਜਪਾਲ ਨੇ ਖੱਟਰ ਸਰਕਾਰ ਦੇ ਚਾਰ ਸਾਲਾਂ ਦਾ ਕੀਤਾ ਗੁਣਗਾਨ • 50 ਪੰਨਿਆਂ ਵਾਲਾ ਭਾਸ਼ਣ 10 ਮਿੰਟ 'ਚ ਹੀ ਮੁਕਾ ਦਿੱਤਾ ਚੰਡੀਗੜ੍ਹ, 20 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਇੱਥੇ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ ਦੇ ਭਾਸ਼ਣ ...

ਪੂਰੀ ਖ਼ਬਰ »

ਲਾਹੌਰ ਦੀ ਪੰਜਾਬ ਯੂਨੀਵਰਸਿਟੀ 'ਚ ਬਾਬਾ ਗੁਰੂ ਨਾਨਕ ਜੀ ਰਿਸਰਚ ਚੇਅਰ ਦੀ ਸ਼ੁਰੂਆਤ

ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਲਾਹੌਰ ਦੀ ਪੰਜਾਬ ਯੂਨੀਵਰਸਿਟੀ 'ਚ ਉਪ ਕੁਲਪਤੀ ਪ੍ਰੋ. ਡਾ: ਨਿਆਜ਼ ਅਹਿਮਦ ਨਿਆਜ਼ ਦੀ ਅਗਵਾਈ 'ਚ ਬਾਬਾ ਗੁਰੂ ਨਾਨਕ ਜੀ ਰਿਸਰਚ ਚੇਅਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸ਼ੁਰੂਆਤੀ ਸਿਖਲਾਈ ਦੇ ਡੀਨ ਫੈਕਲਟੀ ਪ੍ਰੋ: ਡਾ: ਸਲੀਮ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ 155 ਰਾਜਸੀ ਆਗੂਆਂ ਤੇ 18 ਵੱਖਵਾਦੀਆਂ ਦੀ ਸੁਰੱਖਿਆ ਲਈ ਵਾਪਸ

ਜੰਮੂ, 20 ਫਰਵਰੀ (ਏਜੰਸੀ)-ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਅੱਜ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਕਰੀਬੀ ਸਹਾਇਕ ਵਾਹਿਦ ਪਾਰਾ ਤੇ ਸਾਬਕਾ ਅਧਿਕਾਰੀ ਸ਼ਾਹ ਫ਼ੈਸਲ ਸਮੇਤ 155 ਰਾਜਸੀ ਆਗੂਆਂ ਤੇ 18 ਵੱਖਵਾਦੀਆਂ ਦੀ ਸੁਰੱਖਿਆ ਵਾਪਸ ਲੈ ਲਈ ਹੈ | ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ ਨੇੜੇ ਸਰਹੱਦ ਪਾਰ ਕਰਦੀ ਪਾਕਿਸਤਾਨੀ ਔਰਤ ਕਾਬੂ

ਸੁਰੱਖਿਆ ਬਲਾਂ ਦੀ ਗੋਲੀ ਲੱਗਣ ਨਾਲ ਹੋਈ ਜ਼ਖ਼ਮੀ ਡੇਰਾ ਬਾਬਾ ਨਾਨਕ, 20 ਫਰਵਰੀ (ਮਾਂਗਟ, ਵਤਨ, ਸ਼ਰਮਾ)-ਬੁੱਧਵਾਰ ਤੜਕੇ ਡੇਰਾ ਬਾਬਾ ਨਾਨਕ ਨੇੜੇ ਘਣੀਏ-ਕੇ ਸਰਹੱਦ ਤੋਂ ਬੀ.ਐਸ.ਐਫ਼. ਚੌਕੀ ਨੇੜੇ ਘੁਸਪੈਠ ਕਰਕੇ ਭਾਰਤ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੀ ਇਕ ...

ਪੂਰੀ ਖ਼ਬਰ »

ਵਿਧਾਨ ਸਭਾ 'ਚ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ, 20 ਫਰਵਰੀ (ਐਨ.ਐਸ. ਪਰਵਾਨਾ)-ਅੱਜ ਹਰਿਆਣਾ ਵਿਧਾਨ ਸਭਾ 'ਚ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕਰਕੇ ਭਾਰਤ ਸਰਕਾਰ ਨੂੰ ਕਿਹਾ ਗਿਆ ਕਿ ਇਸ ਦਾ ਮੂੰਹ-ਤੋੜ ਜਵਾਬ ਦਿੱਤਾ ਜਾਏ | ਪ੍ਰਸਤਾਵ 'ਚ ਸਾਰੇ ...

ਪੂਰੀ ਖ਼ਬਰ »

ਐਨ.ਆਈ.ਏ. ਵਲੋਂ ਹਮਲੇ ਦੀ ਜਾਂਚ ਸ਼ੁਰੂ

ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਦੀ ਅੱਜ ਬੁੱਧਵਾਰ ਨੂੰ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਂਚ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਐਨ.ਆਈ.ਏ. ਨੇ ਪੁਲਵਾਮਾ ...

ਪੂਰੀ ਖ਼ਬਰ »

ਐਕਸ਼ਨ ਲਈ ਤਿਆਰ ਤੇਜਸ-ਮਿਲੀ ਆਖ਼ਰੀ ਸੰਚਾਲਨ ਪ੍ਰਵਾਨਗੀ

ਬੈਂਗਲੁਰੂ, 20 ਫਰਵਰੀ (ਏਜੰਸੀ)-ਭਾਰਤ 'ਚ ਵਿਕਸਿਤ ਕੀਤੇ ਗਏ ਹਲਕੇ ਲੜਾਕੂ ਜਹਾਜ਼ ਤੇਜਸ ਐਮਕੇ 1 ਨੂੰ ਬੁੱਧਵਾਰ ਨੂੰ ਆਖਰੀ ਸੰਚਾਲਨ ਪ੍ਰਵਾਨਗੀ (ਐਫ਼.ਓ.ਸੀ.) ਦੇ ਦਿੱਤੀ ਗਈ | ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਚੇਅਰਮੈਨ ਜੀ. ਸਤੀਸ਼ ਰੇਡੀ ਨੇ ਤੇਜਸ ...

ਪੂਰੀ ਖ਼ਬਰ »

ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ 26 ਨੂੰ

ਨਵੀਂ ਦਿੱਲੀ, 20 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ 'ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ ਦੀ ਸੁਣਵਾਈ 26 ਫਰਵਰੀ ਨੂੰ ਹੋਵੇਗੀ | ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ 'ਚ ਸੁਪਰੀਮ ਕੋਰਟ ਦੇ 5 ਜੱਜਾਂ ਦੀ ਸੰਵਿਧਾਨਕ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ | ...

ਪੂਰੀ ਖ਼ਬਰ »

ਫਗਵਾੜਾ ਤੇ ਗੁਰਾਇਆ ਨਾਲ ਸਬੰਧਿਤ ਸਨ ਮਿ੍ਤਕ

ਗੁਰਾਇਆ, 20 ਫਰਵਰੀ (ਬਲਵਿੰਦਰ ਸਿੰਘ)-ਇਥੋਂ ਦੇ ਰਾਮਗੜ੍ਹੀਆ ਮੁਹੱਲਾ ਦੇ ਵਸਨੀਕ ਨੌਜਵਾਨ ਅਰਸ਼ਦੀਪ ਸਿੰਘ ਸੱਗੂ ਦੀ ਲਾਸ਼ ਅੱਜ ਇਥੇ ਪੁੱਜਣ ਨਾਲ ਚੁਫੇਰੇ ਸੋਗ ਪਸਰ ਗਿਆ ਹੈ | ਮਿਲੀ ਜਾਣਕਾਰੀ ਮੁਤਾਬਿਕ ਅਰਸ਼ਦੀਪ ਸਿੰਘ ਸੱਗੂ ਪੁੱਤਰ ਜਸਵਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਪੁਲਵਾਮਾ ਹਮਲਾ

ਔਰਤਾਂ ਤੇ ਬੱਚਿਆਂ ਦੀ ਮਦਦ ਨਾਲ ਨਿਪਾਲ ਦੇ ਰਸਤੇ ਆਈ ਸੀ ਆਰ.ਡੀ.ਐਕਸ.

• ਮਸੂਦ ਅਜ਼ਹਰ ਦੇ ਭਰਾ ਨੇ ਦਿੱਤੀ ਸੀ ਫ਼ਿਦਾਈਨ ਨੂੰ ਸਿਖਲਾਈ • ਬਿਹਾਰ 'ਚ ਸਰਗਰਮ ਹਨ ਆਈ.ਐਸ.ਆਈ. ਏਜੰਟ ਨਵੀਂ ਦਿੱਲੀ, 20 ਫਰਵਰੀ (ਇੰਟ.)-ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਇਸਤੇਮਾਲ ਕੀਤੇ ਗਏ ਆਰ.ਡੀ.ਐਕਸ. ਨੂੰ ਔਰਤਾਂ ਅਤੇ ਬੱਚਿਆਂ ਦੀ ...

ਪੂਰੀ ਖ਼ਬਰ »

ਪਾਕਿ 'ਚ ਸਿੰਧ ਵਿਧਾਨ ਸਭਾ ਦਾ ਸਪੀਕਰ ਦੁਰਾਨੀ ਗਿ੍ਫ਼ਤਾਰ

ਇਸਲਾਮਾਬਾਦ, 20 ਫਰਵਰੀ (ਏਜੰਸੀ)-ਪਾਕਿਸਤਾਨ ਦੀ ਚੋਟੀ ਦੀ ਭਿ੍ਸ਼ਟਾਚਾਰ ਵਿਰੋਧੀ ਏਜੰਸੀ ਨੇ ਇਸਲਾਮਾਬਾਦ ਦੇ ਇਕ ਹੋਟਲ ਤੋਂ ਸਿੰਧ ਵਿਧਾਨ ਸਭਾ ਦੇ ਸਪੀਕਰ ਅਗ੍ਹਾ ਸਿਰਾਜ ਦੁਰਾਨੀ ਨੂੰ ਗਿ੍ਫ਼ਤਾਰ ਕੀਤਾ ਹੈ | ਪਾਕਿਸਤਾਨ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਕਿਸੇ ...

ਪੂਰੀ ਖ਼ਬਰ »

ਜੀ.ਐੱਸ.ਟੀ. ਕੌਾਸਲ ਦੀ ਬੈਠਕ 'ਚ ਰੀਅਲ ਅਸਟੇਟ ਅਤੇ ਲਾਟਰੀ ਦੀਆਂ ਟੈਕਸ ਦਰਾਂ 'ਤੇ ਨਹੀਂ ਹੋਇਆ ਫ਼ੈਸਲਾ

24 ਨੂੰ ਮੁੜ ਹੋਵੇਗੀ ਬੈਠਕ ਨਵੀਂ ਦਿੱਲੀ, 20 ਫਰਵਰੀ (ਉਪਮਾ ਡਾਗਾ ਪਾਰਥ)-ਆਮ ਚੋਣਾਂ ਤੋਂ ਪਹਿਲਾਂ ਸਰਕਾਰ ਵਲੋਂ ਸਸਤੇ ਮਕਾਨਾਂ ਦੇ ਤੋਹਫ਼ੇ ਦੀ ਉਡੀਕ ਕਰ ਰਹੇ ਖ਼ਰੀਦਦਾਰਾਂ ਨੂੰ ਹਾਲੇ ਹੋਰ ਉਡੀਕ ਕਰਨੀ ਪਏਗੀ | ਜੀ. ਐੱਸ. ਟੀ. ਕੌਾਸਲ ਵਲੋਂ ਰੀਅਲ ਅਸਟੇਟ ਅਤੇ ਲਾਟਰੀ 'ਤੇ ...

ਪੂਰੀ ਖ਼ਬਰ »

ਅਨਿਲ ਅੰਬਾਨੀ ਨੂੰ 4 ਹਫ਼ਤਿਆਂ ਅੰਦਰ ਏਰਿਕਸਨ ਇੰਡੀਆ ਨੂੰ ਦੇਣੇ ਪੈਣਗੇ 453 ਕਰੋੜ

ਨਹੀਂ ਤਾਂ ਜਾਣਾ ਪਵੇਗਾ ਜੇਲ੍ਹ-ਸੁਪਰੀਮ ਕੋਰਟ ਨੇ ਦਿੱਤਾ ਝਟਕਾ ਨਵੀਂ ਦਿੱਲੀ, 20 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਰਿਲਾਇੰਸ ਗਰੁੱਪ ਦੇ ਮੁਖੀ ਅਨਿਲ ਅੰਬਾਨੀ ਨੂੰ ਵੱਡਾ ਝਟਕਾ ਦਿੱਤਾ ਹੈ, ਜਿਸ ਕਾਰਨ ਅੰਬਾਨੀ ਦੀਆਂ ਮੁਸ਼ਕਿਲਾਂ 'ਚ ਵਾਧਾ ਹੋਣ ਦੇ ਆਸਾਰ ਹਨ | ...

ਪੂਰੀ ਖ਼ਬਰ »

ਰਾਫ਼ੇਲ ਨੇ ਲੁੱਟਿਆ ਏਅਰੋ ਇੰਡੀਆ ਏਅਰ ਸ਼ੋਅ

ਬੈਂਗਲੁਰੂ, 20 ਫਰਵਰੀ (ਏਜੰਸੀ)-ਰਾਜਨੀਤੀ ਵਿਚ ਅਹਿਮ ਮੁੱਦਾ ਰਹੇ ਰਾਫ਼ੇਲ ਲੜਾਕੂ ਜਹਾਜ਼ ਇੱਥੇ ਏਅਰੋ ਇੰਡੀਆ ਏਅਰ ਸ਼ੋਅ ਦੌਰਾਨ ਲੋਕਾਂ ਲਈ ਖਿੱਚ ਦਾ ਕੇਂਦਰ ਰਹੇ | ਇੱਥੇ ਏਅਰ ਸ਼ੋਅ ਦੌਰਾਨ ਤਿੰਨ ਰਾਫ਼ੇਲ ਜਹਾਜ਼ ਆਏ, ਜਿਨ੍ਹਾਂ ਵਿਚੋਂ ਦੋ ਨੇ ਹਵਾਈ ਕਰਤਬ ਦਿਖਾਏ ਅਤੇ ...

ਪੂਰੀ ਖ਼ਬਰ »

ਜੋਧਪੁਰ ਹਿਰਨ ਸ਼ਿਕਾਰ ਮਾਮਲਾ:

ਸਲਮਾਨ ਖਾਨ ਦੀ ਅਪੀਲ 'ਤੇ ਸੁਣਵਾਈ ਟਲੀ

ਜੋਧਪੁਰ/ਭਵਾਨੀ ਭਾਟੀ, 20 ਫਰਵਰੀ (ਏਜੰਸੀ)- ਕਾਂਕਾਣੀ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਮੈਜਿਸਟ੍ਰੇਟ ਦੀ ਅਦਾਲਤ ਵਲੋਂ ਉਸ ਨੂੰ ਸੁਣਾਈ ਗਈ 5 ਸਾਲ ਦੀ ਸਜ਼ਾ ਿਖ਼ਲਾਫ਼ ਜ਼ਿਲ੍ਹਾ ਤੇ ਸ਼ੈਸਨ ਅਦਾਲਤ 'ਚ ਅਪੀਲ ਕੀਤੀ ਸੀ, ਜਿਸ ਦੀ ਸਮੇਂ ...

ਪੂਰੀ ਖ਼ਬਰ »

ਸ਼ਾਰਦਾ ਚਿਟਫੰਡ ਮਾਮਲਾ

ਸੀ.ਬੀ.ਆਈ. ਪਟੀਸ਼ਨ 'ਤੇ ਸੁਣਵਾਈ ਤੋਂ ਜਸਟਿਸ ਰਾਓ ਹੋਏ ਵੱਖ

ਨਵੀਂ ਦਿੱਲੀ, 20 ਫਰਵਰੀ (ਜਗਤਾਰ ਸਿੰਘ)- ਸੁਪਰੀਮ ਕੋਰਟ ਦੇ ਜਸਟਿਸ ਐਲ. ਨਾਗੇਸ਼ਵਰ ਰਾਓ ਨੇ ਬਹੁ-ਕਰੋੜੀ ਸ਼ਾਰਦਾ ਚਿਟਫੰਡ ਘੁਟਾਲੇ ਦੀ ਜਾਂਚ 'ਚ ਪੱਛਮੀ ਬੰਗਾਲ ਅਥਾਰਟੀਜ਼ ਵਲੋਂ ਅੜਿੱਕਾ ਪਾਉਣ ਦੇ ਦੋਸ਼ ਲਗਾਉਣ ਵਾਲੀ ਸੀ.ਬੀ.ਆਈ. ਦੀ ਪਟੀਸ਼ਨ 'ਤੇ ਸੁਣਵਾਈ ਤੋਂ ਖੁਦ ...

ਪੂਰੀ ਖ਼ਬਰ »

ਪਾਕਿ 'ਚ ਨਾਬਾਲਗ ਹਿੰਦੂ ਕੁੜੀ ਅਗਵਾ

ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਛਾਉਣੀ ਬਾਜ਼ਾਰ ਦੀ ਮੱਛੀ ਮੰਡੀ ਦੇ ਘਰਾਂ 'ਚ ਸਫ਼ਾਈ ਦਾ ਕੰਮ ਕਰਨ ਵਾਲੀ ਹਿੰਦੂ ਨਾਬਾਲਗ ਕੁੜੀ ਨੂੰ ਅਗਵਾ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਰਾਚੀ ਦੇ ...

ਪੂਰੀ ਖ਼ਬਰ »

ਇੰਜੀਨੀਅਰ ਪੁਲਵਾਮਾ ਫ਼ਿਦਾਈਨ ਹਮਲੇ ਦੀ ਜਾਂਚ 'ਚ ਜੁਟੇ

ਸ੍ਰੀਨਗਰ, 20 ਫਰਵਰੀ (ਮਨਜੀਤ ਸਿੰਘ)-ਕੌਮੀ ਜਾਂਚ ਏਜੰਸੀ ਤੇ ਕੌਮੀ ਸੁਰੱਖਿਆ ਏਜੰਸੀ ਵਲੋਂ ਪੁਲਵਾਮਾ ਫਿਦਾਈਨ ਹਮਲੇ ਦੀ ਜਾਂਚ 'ਚ ਲਗਾਈਆਂ ਏਜੰਸੀਆਂ ਦੇ ਬਾਅਦ ਜਾਂਚ ਏਜੰਸੀਆਂ ਨੇ ਮਾਰੂਤੀ ਸੁਜ਼ੂਕੀ ਕੰਪਨੀ ਦੇ ਇੰਜੀਨੀਅਰਾਂ ਦੀ ਹਮਲੇ ਲਈ ਵਰਤੀ ਮਾਰੂਤੀ ਈਕੋ ਵੈਨ ਦੇ ...

ਪੂਰੀ ਖ਼ਬਰ »

ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨਾ ਆਪਣੇ ਆਪ ਬੰਦ ਨਹੀਂ ਹੋਵੇਗਾ- ਸੁਪਰੀਮ ਕੋਰਟ

ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਕਿਸਾਨਾਂ ਨੂੰ ਸਬਸਿਡੀ ਦੇਣ ਬਾਰੇ ਵਿਚਾਰ ਕਰਨ ਲਈ ਕਿਹਾ ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦਿੱਲੀ ਅਤੇ ਐਨ. ਸੀ. ਆਰ. 'ਚ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨਾ ...

ਪੂਰੀ ਖ਼ਬਰ »

ਪੁਲਵਾਮਾ ਮੁਕਾਬਲੇ 'ਚ ਜ਼ਖ਼ਮੀ ਜਵਾਨ ਨੇ ਦਮ ਤੋੜਿਆ

ਸ੍ਰੀਨਗਰ, 20 ਫਰਵਰੀ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਰਤੀਪੋਰਾ ਇਲਾਕੇ ਵਿਖੇ ਫ਼ਿਦਾਈਨ ਹਮਲੇ ਦੇ 2 ਦਿਨ ਪਹਿਲਾਂ 12 ਫਰਵਰੀ ਨੂੰ ਮੁਕਾਬਲੇ ਦੌਰਾਨ ਜ਼ਖਮੀ ਹੋਏ 10 ਪੈਰਾ ਨਾਲ ਸਬੰਧਿਤ ਨਾਇਕ ਹੌਲਦਾਰ ਸੰਦੀਪ ਕੁਮਾਰ ਫ਼ੌਜੀ ਹਸਪਤਾਲ ...

ਪੂਰੀ ਖ਼ਬਰ »

ਫਿਦਾਈਨ ਹਮਲੇ ਜਾਰੀ ਰਹਿਣਗੇ-ਰਿਆਜ਼ ਨਾਈਕੂ

ਹਿਜ਼ਬੁਲ ਮੁਜਾਹਦੀਨ ਦੇ ਆਪ੍ਰੇਸ਼ਨ ਕਮਾਂਡਰ ਰਿਆਜ਼ ਨਾਈਕੂ ਨੇ ਜਾਰੀ ਇਕ ਆਡੀਓ ਸੰਦੇਸ਼ 'ਚ ਪੁਲਵਾਮਾ ਵਰਗੇ ਹੋਰ ਫਿਦਾਈਨ ਹਮਲੇ ਕਰਨ ਦੀ ਧਮਕੀ ਦਿੱਤੀ ਹੈ | ਸੂਤਰਾਂ ਅਨੁਸਾਰ ਇਹ ਪਹਿਲੀ ਵਾਰ ਹੈ ਜਦ ਹਿਜ਼ਬੁਲ ਵਰਗੇ ਸਥਾਨਕ ਅੱਤਵਾਦੀ ਸੰਗਠਨ, ਜੋ ਫਿਦਾਈਨ ਹਮਲਿਆਂ ...

ਪੂਰੀ ਖ਼ਬਰ »

ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਹੈਦਰਾਬਾਦ, 20 ਫਰਵਰੀ (ਏਜੰਸੀ)-ਅਮਰੀਕਾ 'ਚ ਅਣਪਛਾਤੇ ਵਿਅਕਤੀ ਵਲੋਂ 48 ਸਾਲਾ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਉਸ ਦੇ ਦੋਸਤ ਰਮੇਸ਼ ਨੇ ਦੱਸਿਆ ਕਿ ਉਪਲ ਖੇਤਰ ਦੇ ਵਸਨੀਕ ਕੇ. ਗੋਵਰਧਨ ਰੈਡੀ 'ਤੇ ਮੰਗਲਵਾਰ ਨੂੰ ਫਲੋਰੀਡਾ ਵਿਖੇ ਪੈਟਰੋਲ ਪੰਪ ਕਮ ...

ਪੂਰੀ ਖ਼ਬਰ »

ਰਾਫ਼ੇਲ ਸੌਦੇ 'ਚ ਕੋਈ ਘੁਟਾਲਾ ਨਹੀਂ ਹੋਇਆ-ਦਸਾਲਟ ਸੀ.ਈ.ਓ.

ਬੇਂਗਲੁਰੂ, 20 ਫਰਵਰੀ (ਏਜੰਸੀ)- ਲੜਾਕੂ ਜੈਟ ਹਵਾਈ ਜਹਾਜ਼ ਬਣਾਉਣ ਵਾਲੀ ਕੰਪਨੀ ਦਸਾਲਟ ਐਵੀਏਸ਼ਨ ਵਲੋਂ ਅੱਜ ਕਿਹਾ ਗਿਆ ਹੈ ਕਿ ਰਾਫੇਲ ਸੌਦੇ 'ਚ 'ਕੋਈ ਘੁਟਾਲਾ ਨਹੀਂ' ਹੋਇਆ ਅਤੇ ਉਨ੍ਹਾਂ ਦੀ ਕੰਪਨੀ ਭਾਰਤੀ ਹਵਾਈ ਸੈਨਾ ਲਈ 110 ਹਵਾਈ ਜਹਾਜ਼ ਬਣਾਉਣ ਦੀ ਦੌੜ 'ਚ ਸ਼ਾਮਿਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX