ਤਾਜਾ ਖ਼ਬਰਾਂ


ਜਾਮੀਆ ਹਿੰਸਾ ਦੇ ਵਿਰੋਧ 'ਚ ਇੰਡੀਆ ਗੇਟ ਵਿਖੇ ਧਰਨੇ 'ਤੇ ਬੈਠੀ ਪ੍ਰਿਯੰਕਾ ਗਾਂਧੀ
. . .  21 minutes ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਦੂਜੀਆਂ ਸਿੱਖਿਆ ਸੰਸਥਾਵਾਂ 'ਚ ਪੁਲਿਸ ਦੀ ਕਾਰਵਾਈ ਦੇ ਵਿਰੋਧ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ...
ਟਰੇਨ ਹੇਠਾਂ ਆ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ
. . .  30 minutes ago
ਲਹਿਰਾਗਾਗਾ, 16 ਦਸੰਬਰ (ਸੂਰਜ ਭਾਨ ਗੋਇਲ)- ਪਿੰਡ ਅੜਕਵਾਸ ਦੇ ਇੱਕ ਵਿਅਕਤੀ ਵਲੋਂ ਮੇਲ ਗੱਡੀ ਥੱਲੇ ਆ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਮਿਲੀ ਹੈ। ਰੇਲਵੇ ਚੌਕੀ ਇੰਚਾਰਜ ਏ. ਐੱਸ. ਆਈ...
ਉਨਾਓ ਜਬਰ ਜਨਾਹ ਮਾਮਲਾ : ਕੁਲਦੀਪ ਸੇਂਗਰ ਨੂੰ ਕੱਲ੍ਹ ਸੁਣਾਈ ਜਾਵੇਗੀ ਸਜ਼ਾ
. . .  46 minutes ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਲੋਂ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ...
ਭਾਈ ਸ਼ਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤਾ ਕੀਰਤਨ
. . .  about 1 hour ago
ਡੇਰਾ ਬਾਬਾ ਨਾਨਕ, 16 ਦਸੰਬਰ (ਕਮਲ ਕਾਹਲੋਂ, ਮਾਂਗਟ)- ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ...
ਉਨਾਓ ਜਬਰ ਜਨਾਹ ਮਾਮਲੇ 'ਚ ਕੁਲਦੀਪ ਸੇਂਗਰ ਦੋਸ਼ੀ ਕਰਾਰ
. . .  about 1 hour ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਅਤੇ ਅਗਵਾ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਭਾਜਪਾ 'ਚੋਂ ਬਾਹਰ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ...
ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਵਿਰੋਧ 'ਚ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਕੱਢਿਆ ਮਾਰਚ
. . .  about 1 hour ago
ਕੋਲਕਾਤਾ, 16 ਦਸੰਬਰ- ਪੱਛਮੀ ਬੰਗਾਲ ਦੀ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਖ਼ਿਲਾਫ਼ ਮਾਰਚ ਕੱਢਿਆ ਹੈ। ਦੱਸ ਦਈਏ ਕਿ...
ਫਗਵਾੜਾ ਦੇ ਪਿੰਡ ਰਾਣੀਪੁਰ ਵਿਖੇ ਡਰੱਗ ਇੰਸਪੈਕਟਰ ਵਲੋਂ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ
. . .  about 1 hour ago
ਫਗਵਾੜਾ, 16 ਦਸੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਦਾ ਪਿੰਡ ਰਾਣੀਪੁਰ ਵਿਖੇ ਮੈਡੀਕਲ ਸਟੋਰਾਂ 'ਤੇ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਵਲੋਂ ਅੱਜ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਡਰੱਗ...
ਨਾਭਾ ਪੁਲਿਸ ਵਲੋਂ 50 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ
. . .  about 2 hours ago
ਨਾਭਾ, 16 ਦਸੰਬਰ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਨਾਕੇਬੰਦੀ ਦੌਰਾਨ 50 ਪੇਟੀਆਂ ਸ਼ਰਾਬ ਨੈਨਾ ਪ੍ਰੀਮੀਅਮ ਵਿਸਕੀ ਚੰਡੀਗੜ੍ਹ ਮਾਰਕਾ, ਜਿਹੜੀਆਂ ਕਿ ਸਮੱਗਲ...
ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਲਾਹੌਲ ਸਪਿਤੀ
. . .  about 2 hours ago
ਸ਼ਿਮਲਾ, 16 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਕੋਕਸਰ ਇਲਾਕੇ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ। ਇਸ ਤੋਂ ਬਾਅਦ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ...
ਦਿੱਲੀ ਦੇ ਹਾਲਾਤ 'ਤੇ ਕੇਜਰੀਵਾਲ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਉਹ ਦਿੱਲੀ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ 'ਚ ਹਨ। ਕੇਜਰੀਵਾਲ ਨੇ ਅੱਗੇ ਲਿਖਿਆ ਹੈ...
ਹਿੰਸਾ 'ਤੇ ਬੋਲੀ ਜਾਮੀਆ ਦੀ ਵੀ. ਸੀ.- ਬਿਨਾਂ ਆਗਿਆ ਯੂਨੀਵਰਸਿਟੀ 'ਚ ਵੜੀ ਪੁਲਿਸ, ਦਰਜ ਕਰਾਵਾਂਗੇ ਐੱਫ. ਆਈ. ਆਰ.
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਨਜ਼ਮਾ ਅਖ਼ਤਰ ਨੇ ਯੂਨੀਵਰਸਿਟੀ ਕੈਂਪਸ 'ਚ ਦਿੱਲੀ ਪੁਲਿਸ ਦੇ ਦਾਖ਼ਲੇ ਵਿਰੁੱਧ ਐੱਫ. ਆਈ. ਆਰ. ਦਰਜ ਕਰਾਉਣ ਦੀ ਗੱਲ...
ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ
. . .  about 3 hours ago
ਕਾਹਨੂੰਵਾਨ, 16 ਦਸੰਬਰ (ਹਰਜਿੰਦਰ ਸਿੰਘ ਜੱਜ)- ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਮੱਲੀਆਂ ਦੇ ਨਜ਼ਦੀਕ ਕਾਹਨੂੰਵਾਨ-ਬਟਾਲਾ ਰੋਡ 'ਤੇ ਵਾਪਰੇ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ...
ਕਾਦੀਆਂ ਵਿਖੇ 54ਵੀਂ ਓਪਨ ਪੰਜਾਬ ਚੈਂਪੀਅਨਸ਼ਿਪ ਸ਼ੁਰੂ
. . .  about 3 hours ago
ਬਟਾਲਾ, 16 ਦਸੰਬਰ (ਕਾਹਲੋਂ)- ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਕਰਾਈ ਜਾ ਰਹੀ 54ਵੀਂ ਓਪਨ ਪੰਜਾਬ ਕਰਾਸ ਕੰਟਰੀ ਚੈਂਪੀਅਨਸ਼ਿਪ ਅੱਜ ਸ਼ੁਰੂ ਹੋ ਗਈ। ਕੈਬਨਿਟ ਮੰਤਰੀ ਓ. ਪੀ. ਸੋਨੀ ਅਤੇ...
ਵਿਰੋਧੀ ਦਲਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਸੂਤਰਾਂ ਵਲੋਂ ਦਿੱਲੀ ਜਾਣਕਾਰੀ ਮੁਤਾਬਕ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਵਿਰੋਧ-ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦੇਸ਼ ਦੇ ਮੌਜੂਦਾ ਹਾਲਾਤ ਤੋਂ ਜਾਣੂੰ ਕਰਾਉਣ ਲਈ...
8 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜੀ ਗਈ ਪਾਇਲ ਰੋਹਤਗੀ
. . .  about 4 hours ago
ਜੈਪੁਰ, 16 ਦਸੰਬਰ- ਰਾਜਸਥਾਨ ਦੇ ਬੂੰਦੀ ਦੀ ਇੱਕ ਅਦਾਲਤ ਨੇ ਅਦਾਕਾਰਾ ਅਤੇ ਮਾਡਲ ਪਾਇਲ ਰੋਹਤਗੀ ਨੂੰ 8 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਅੰਮ੍ਰਿਤਸਰ 'ਚ ਨੇਪਾਲੀ ਜੋੜੇ ਨੇ ਕਰਾਈ ਕਰੋੜਾਂ ਰੁਪਏ ਦੀ ਲੁੱਟ
. . .  about 4 hours ago
ਜਾਮੀਆ ਤੋਂ ਬਾਅਦ ਲਖਨਊ ਦੇ ਨਦਵਾ ਕਾਲਜ 'ਚ ਬਵਾਲ, ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਝੜਪ
. . .  about 4 hours ago
ਅਧਿਆਪਕ ਕੋਲੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ
. . .  about 5 hours ago
ਜਾਮੀਆ ਹਿੰਸਾ 'ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ਹਿੰਸਾ ਰੁਕੇਗੀ ਤਾਂ ਹੋਵੇਗੀ ਸੁਣਵਾਈ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਫੱਗਣ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਸਾਕਾ ਜਲਿ੍ਹਆਂਵਾਲਾ ਬਾਗ਼ ਸਬੰਧੀ ਬਰਤਾਨੀਆ ਦੀ ਸੰਸਦ 'ਚ ਬਹਿਸ

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਨਾਵੀ ਰਾਜ ਮੌਕੇ 13 ਅਪ੍ਰੈਲ 1919 ਨੂੰ ਜੱਲਿ੍ਹਆਂ ਵਾਲਾ ਬਾਗ ਸ੍ਰੀ ਅੰਮਿ੍ਤਸਰ ਵਿਖੇ ਵਾਪਰੇ ਸਾਕੇ ਸਬੰਧੀ ਕੱਲ੍ਹ ਬਰਤਾਨਵੀ ਸੰਸਦ ਦੇ ਹਾਊਸ ਆਫ ਲਾਰਡ 'ਚ ਬਹਿਸ ਹੋਈ | ਇਸ ਮੌਕੇ ਸੰਕੇਤ ਦਿੱਤਾ ਗਿਆ ਕਿ ਸਰਕਾਰ ਹਮਲੇ ਦੀ ਸ਼ਤਾਬਦੀ ਮੌਕੇ ਮੁਆਫ਼ੀ ਮੰਗਣ ਲਈ ਵਿਚਾਰ ਕਰ ਰਹੀ ਹੈ | ਬੈਰੋਨੈਸ ਐਨਾਬਿਲ ਗੋਲਡੀ ਨੇ ਕਿਹਾ ਕਿ ਦੁਖਾਂਤ ਦੀ 100 ਸਾਲਾ ਯਾਦਗਰ ਨੂੰ ਸਤਿਕਾਰ ਸਹਿਤ ਅਤੇ ਢੁਕਵੇਂ ਢੰਗ ਨਾਲ ਮਨਾਉਣ ਦੀ ਯੋਜਨਾ ਹੈ | ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਸਰਕਾਰ ਨੇ ਵੀ ਇਸ ਅੱਤਿਆਚਾਰ ਦੀ ਨਿੰਦਾ ਕੀਤੀ ਸੀ ਪਰ ਮੁਆਫ਼ੀ ਨਹੀਂ ਮੰਗੀ | ਉਨ੍ਹਾਂ ਵਿਦੇਸ਼ ਮੰਤਰੀ ਜੈਰਮੀ ਹੰਟ ਵਲੋਂ ਜ਼ੁਬਾਨੀ ਦਿੱਤੇ ਗਏ ਸਬੂਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਰਲੀਮੈਂਟਰੀ ਵਿਦੇਸ਼ ਮਾਮਲਿਆਂ ਦੀ ਬੀਤੇ ਸਾਲ ਅਕਤੂਬਰ 'ਚ ਹੋਈ ਮੀਟਿੰਗ 'ਚ ਰਸਮੀ ਮੁਆਫ਼ੀ ਲਈ ਸ਼ਤਾਬਦੀ ਨੂੰ ਢੁਕਵਾਂ ਸਮਾਂ ਮੰਨਿਆ ਸੀ | ਉਸ ਨੇ ਕਿਹਾ ਕਿ ਵਿਦੇਸ਼ ਸਕੱਤਰ ਨੇ ਇਹ ਕਹਿ ਕੇ ਜਵਾਬ ਦਿੱਤਾ ਸੀ ਕਿ ਇਹ ਬਹੁਤ ਡੂੰਘਾ ਵਿਚਾਰ ਹੈ, ਮੈਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ | ਇਹ ਪ੍ਰਗਟ ਕੀਤੇ ਵਿਚਾਰ ਗ੍ਰਹਿ ਵਿਭਾਗ ਨੂੰ ਭੇਜੇ ਜਾਣਗੇ | ਵੱਖ ਵੱਖ ਸੰਸਦ ਮੈਂਬਰਾਂ ਦੀ ਬਹਿਸ ਤੋਂ ਬਾਅਦ ਭਾਰਤੀ ਮੂਲ ਦੇ ਲਾਰਡ ਰਾਜ ਲੂੰਬਾ ਅਤੇ ਮੇਘਨਾਦ ਦੇਸਾਈ ਨੇ ਕਿਹਾ ਕਿ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਅਪ੍ਰੈਲ 2019 ਮੁਆਫੀ ਮੰਗਣ ਲਈ ਢੁਕਵਾਂ ਸਮਾਂ ਹੈ | ਜਲਿ੍ਹਆਂਵਾਲਾ ਬਾਗ ਯਾਦਗਰੀ ਕਮੇਟੀ ਦੇ ਮੈਂਬਰ ਅਤੇ ਲਾਰਡ ਦੇਸਾਈ ਅਤੇ ਲੂੰਬਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਮੁਆਫ਼ੀ ਮੰਗਣ ਲਈ ਲਿਖ ਚੁੱਕੇ ਹਨ, ਅਜਿਹਾ ਕਰਨਾ ਯੂ.ਕੇ. 'ਚ ਰਹਿ ਰਹੇ ਕਰੋੜਾਂ ਦੱਖਣ ਏਸ਼ੀਆਈ ਲੋਕਾਂ ਅਤੇ ਭਾਰਤੀਆਂ ਨੂੰ ਚੰਗਾ ਲੱਗੇਗਾ | ਉਨ੍ਹਾਂ ਕਿਹਾ ਕਿ ਹਾਊਸ ਆਫ ਲਾਰਡ ਉਸ ਸਮੇਂ ਜਨਰਲ ਡਾਇਰ ਦੇ ਇਸ ਵਤੀਰੇ ਦੀ ਨਿਖੇਧੀ ਕਰਨ 'ਚ ਨਾਕਾਮ ਰਿਹਾ ਸੀ | ਉਸ ਸਮੇਂ ਜਨਰਲ ਡਾਇਰ ਦੇ ਕੇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਸੀ ਕਿ ਇਕ ਅਧਿਕਾਰੀ ਨਾਲ ਬੇਇਨਸਾਫੀ ਹੋ ਰਹੀ ਹੈ, ਜੋ ਬਗਾਵਤ ਨੂੰ ਰੋਕ ਰਿਹਾ ਸੀ | ਇਸ ਮੋਸ਼ਨ ਨੂੰ ਅਖੀਰ ਵਿੱਚ ਪਾਸ ਕਰ ਦਿੱਤਾ ਗਿਆ ਸੀ | ਲਾਰਡ ਬਿਲੀਮੋਰੀਆ ਨੇ ਕਿਹਾ ਕਿ ਕਤਲੇਆਮ ਲਈ ਸਰਕਾਰ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ ਅਤੇ ਅੰਮਿ੍ਤਸਰ ਦੀ ਜੰਮਪਲ ਕਾਰੋਬਾਰੀ ਬੈਰੋਨਿਸ ਸੈਂਡੀ ਵਰਮਾ ਨੇ ਕਿਹਾ ਕਿ ਮੇਰਾ ਇਸ ਸ਼ਹਿਰ ਨਾਲ ਨਿੱਜੀ ਸਬੰਧ ਹੈ | 13 ਅਪ੍ਰੈਲ 1919 ਨੂੰ ਡਾਇਰ ਨੇ ਵਿਸਾਖੀ ਮਨਾਉਣ ਆਏ ਲੋਕਾਂ 'ਤੇ ਬਿਨਾਂ ਕਿਸੇ ਚਿਤਾਵਨੀ ਦੇ 10 ਮਿੰਟ ਤੱਕ ਗੋਲੀਆਂ ਚਲਾਈਆਂ ਗਈਆਂ | ਜੱਲਿ੍ਹਆਂਵਾਲਾ ਬਾਗ ਯਾਦਗਰੀ ਕਮੇਟੀ ਜਿਸ ਵਿੱਚ ਬਹੁਤ ਸਾਰੇ ਭਾਰਤੀ ਅਤੇ ਪ੍ਰਵਾਸੀ ਭਾਰਤੀ ਮੈਂਬਰ ਹਨ, ਵੱਲੋਂ ਸ਼ਤਾਬਦੀ ਮਨਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਮੋਬਾਈਲ ਦੀ ਵਧੇਰੇ ਵਰਤੋਂ ਕਰਨ ਵਾਲੀ ਲੜਕੀ ਦੀਆਂ ਅੱਖਾਂ 'ਚ ਹੋਏ 500 ਛੇਦ

ਤਾਈਵਾਨ, 20 ਫਰਵਰੀ (ਏਜੰਸੀ)-ਰੋਜ਼ਾਨਾ ਹਰੇਕ ਵਿਅਕਤੀ ਮੋਬਾਈਲ ਫ਼ੋਨ ਦੀ ਵਰਤੋਂ ਕਰਦਾ ਹੈ | ਦਿਨੋਂ ਦਿਨ ਵਧਦੇ ਐਪਸ ਦੀ ਵਜ੍ਹਾ ਨਾਨ ਮੋਬਾਈਲ ਨਾਲ ਸਮਾਂ ਬਿਤਾਉਣ ਦਾ ਸਿਲਸਲਾ ਵੀ ਵਧਦਾ ਜਾ ਰਿਹਾ ਹੈ | ਕੋਈ ਸਮਾਂ ਸੀ ਜਦੋਂ ਸਿਰਫ 1 ਜਾਂ 2 ਘੰਟੇ ਹੀ ਮੋਬਾਈਲ ਦੀ ਵਰਤੋਂ ...

ਪੂਰੀ ਖ਼ਬਰ »

ਯੂ.ਕੇ. ਵਲੋਂ ਸ਼ਮੀਮਾ ਬੇਗਮ ਦੀ ਨਾਗਰਿਕਤਾ ਰੱਦ ਕਰਨ ਦੇ ਆਦੇਸ਼

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅੱਤਵਾਦੀ ਸੰਗਠਨ ਆਈ.ਐਸ. 'ਚ ਸ਼ਾਮਿਲ ਹੋਣ ਲਈ 2015 'ਚ ਸੀਰੀਆ ਭੱਜੀ ਬੰਗਲਾਦੇਸ਼ੀ ਮੂਲ ਦੀ ਬਰਤਾਨਵੀ ਲੜਕੀ ਸ਼ਮੀਮਾ ਬੇਗਮ ਦੀ ਬਰਤਾਨੀਆ ਦੀ ਨਾਗਰਿਕਤਾ ਖੋਹ ਲਈ ਜਾਵੇਗੀ | ਇਹ ਜਾਣਕਾਰੀ ਅੱਜ ਉਸ ਦੇ ਪਰਿਵਾਰ ਦੇ ਵਕੀਲ ਨੇ ...

ਪੂਰੀ ਖ਼ਬਰ »

ਟਰੰਪ ਨੇ ਜੈਫ਼ਰੀ ਰੋਜਨ ਨੂੰ ਬਣਾਇਆ ਨਵਾਂ ਅਟਾਰਨੀ ਜਨਰਲ

ਵਾਸ਼ਿੰਗਟਨ, 20 ਫਰਵਰੀ (ਏਜੰਸੀ)-ਟਰੰਪ ਪ੍ਰਸ਼ਾਸਨ ਨੇ ਜੈਫਰੀ ਰੋਜਨ ਨੂੰ ਨਵਾਂ ਡਿਪਟੀ ਅਟਾਰਨੀ ਨਾਮਜ਼ਦ ਕਰਨ ਦੀ ਘੋਸ਼ਣਾ ਕੀਤੀ ਹੈ | ਉਹ ਜਨਰਲ ਰਾਡ ਰੋਸੇਨਸਟੀਨ ਦੀ ਥਾਂ ਲੈਣਗੇ | ਇਸ ਦੇ ਨਾਲ ਹੀ ਰੋਸੇਨਸਟੀਨ ਦੀ ਵਿਦਾਈ ਦੀ ਪੁਸ਼ਟੀ ਹੋ ਗਈ ਹੈ | ਉਹ ਅਮਰੀਕਾ ਦੇ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਲੈਸਟਰ 'ਚ ਸਮਾਗਮ 23 ਨੂੰ

ਲੈਸਟਰ (ਇੰਗਲੈਂਡ), 20 ਫਰਵਰੀ (ਸੁਖਜਿੰਦਰ ਸਿੰਘ ਢੱਡੇ)-21 ਫਰਵਰੀ ਨੂੰ ਦੁਨੀਆ ਭਰ 'ਚ ਮਨਾਏ ਜਾ ਰਹੇ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਮਾਂ ਬੋਲੀ ਪੰਜਾਬੀ ਲਈ ਪੰਜਾਬੀ ਆਰਟ ਐਾਡ ਲਿਟਰੇਰੀ ਅਕਾਦਮੀ ਯੂ. ਕੇ. ਅਤੇ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ. ਕੇ. ਦੇ ਸਾਂਝੇ ...

ਪੂਰੀ ਖ਼ਬਰ »

ਤਿੱਬਤੀ ਵਿਦਰੋਹ ਦੇ 60 ਸਾਲ ਪੂਰੇ ਹੋਣ 'ਤੇ ਤਿੱਬਤ 'ਚ ਵਿਦੇਸ਼ੀਆਂ ਦੇ ਦਾਖ਼ਲੇ 'ਤੇ ਪਾਬੰਦੀ

ਬੀਜਿੰਗ, 20 ਫਰਵਰੀ (ਏਜੰਸੀ)-ਚੀਨ ਨੇ ਚੀਨੀ ਹਕੂਮਤ ਿਖ਼ਲਾਫ਼ ਤਿੱਬਤ ਦੇ ਵਿਦਰੋਹ ਅਤੇ ਖ਼ੇਤਰੀ ਰਾਜਧਾਨੀ ਲਹਾਸਾ 'ਚ ਹੋਏ ਸਰਕਾਰ ਵਿਰੋਧੀ ਦੰਗਿਆਂ ਨੂੰ ਮਾਰਚ 'ਚ 60 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਤਿੱਬਤ 'ਚ ਵਿਦੇਸ਼ੀ ਸੈਲਾਨੀਆਂ ਦੇ ਪ੍ਰਵੇਸ਼ 'ਤੇ ਰੋਕ ਲਗਾ ਦਿੱਤੀ ਹੈ ...

ਪੂਰੀ ਖ਼ਬਰ »

ਜਾਪਾਨ 'ਚ ਅਦਾਲਤ ਵਲੋਂ ਫੁਕੁਸ਼ਿਮਾ ਪ੍ਰਮਾਣੂ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ

ਟੋਕੀਓ, 20 ਫਰਵਰੀ (ਏਜੰਸੀ)-ਜਾਪਾਨ ਦੀ ਇਕ ਅਦਾਲਤ ਨੇ 2011 'ਚ ਹੋਏ ਫੁਕੁਸ਼ਿਮਾ ਪ੍ਰਮਾਣੂ ਹਾਦਸੇ ਦੇ ਕਾਰਨ ਆਪਣੇ ਘਰ ਛੱਡ ਕੇ ਜਾਣ ਨੂੰ ਮਜ਼ਬੂਰ ਹੋਏ ਲੋਕਾਂ ਨੂੰ ਕਰੀਬ 40 ਲੱਖ ਡਾਲਰ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ | ਅਦਾਲਤ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਇੰਗਲੈਂਡ 'ਚ ਆਪਣਾ ਕਾਰਖਾਨਾ ਬੰਦ ਕਰੇਗਾ ਹੋਂਡਾ

ਟੋਕੀਓ, 20 ਫਰਵਰੀ (ਏਜੰਸੀ)-ਹੋਂਡਾ ਮੋਟਰ ਕੰਪਨੀ ਨੇ ਆਪਣੇ ਪੱਛਮੀ ਇੰਗਲੈਂਡ ਦੇ ਕਾਰਖਾਨੇ ਨੂੰ 2021 'ਚ ਬੰਦ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ | ਇਹ ਬਿ੍ਟੇਨ ਦੀ ਅਰਥਵਿਵਸਥਾ ਲਈ ਇਕ ਹੋਰ ਝਟਕਾ ਹੈ | ਬਰਤਾਨੀਆ ਨੇ 29 ਮਾਰਚ ਨੂੰ ਯੂਰਪੀ ਸੰਘ ਤੋਂ ਬਾਹਰ ਨਿਕਲਣਾ ਹੈ | ...

ਪੂਰੀ ਖ਼ਬਰ »

ਆਈਸਾ ਵਲੋਂ ਐਡੀਲੇਡ 'ਚ 27ਵਾਂ ਸਾਲਾਨਾ ਇੰਡੀਅਨ ਮੇਲਾ 22-23 ਨੂੰ

ਐਡੀਲੇਡ, 20 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਤੋਂ ਭਾਰਤੀ ਭਾਈਚਾਰੇ ਦੇ ਆਗੂ ਤ੍ਰੀਮਾਣ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਨਰਾਇਣ ਰਾਏ, ਅਮਰਜੀਤ ਗਰੇਵਾਲ, ਆਈਸਾ ਦੇ ਸਮੂਹ ...

ਪੂਰੀ ਖ਼ਬਰ »

ਲਾਰਡ ਸਵਰਾਜ ਪਾਲ ਵਲੋਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਅਤੇ ਉਦਯੋਗਪਤੀ ਲਾਰਡ ਸਵਰਾਜ ਪਾਲ ਵਲੋਂ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ...

ਪੂਰੀ ਖ਼ਬਰ »

ਬ੍ਰੈਗਜ਼ਿਟ ਵਿਵਾਦ

ਕੰਜ਼ਰਵੇਟਿਵ ਪਾਰਟੀ ਦੇ 3 ਅਤੇ ਲੇਬਰ ਪਾਰਟੀ ਦੇ 1 ਸੰਸਦ ਮੈਂਬਰ ਨੇ ਦਿੱਤਾ ਅਸਤੀਫ਼ਾ

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਬ੍ਰੈਗਜ਼ਿਟ ਨੂੰ ਲੈ ਕੇ ਚੱਲ ਰਹੀ ਖਿਚੋਤਾਣ ਹੁਣ ਨਵਾਂ ਸਿਆਸੀ ਰੂਪ ਲੈਂਦੀ ਨਜ਼ਰ ਆ ਰਹੀ ਹੈ, ਅੱਜ ਕੰਜ਼ਰਵੇਟਿਵ ਪਾਰਟੀ ਦੇ 3 ਸੰਸਦ ਮੈਂਬਰਾਂ ਐਨਾ ਸੌਬਰੇ, ਹਈਦੀ ਐਲਨ, ਸਾਰਾਹ ਵੋਲਸਟਨ ਨੇ ਵੀ ਪਾਰਟੀ ਤੋਂ ...

ਪੂਰੀ ਖ਼ਬਰ »

ਬੰਗਾਲੀ ਗਾਇਕ ਪ੍ਰਤੀਕ ਚੌਧਰੀ ਨਹੀਂ ਰਹੇ

ਕੋਲਕਾਤਾ, 20 ਫਰਵਰੀ (ਏਜੰਸੀ)-ਬੰਗਾਲੀ ਗਾਇਕ ਪ੍ਰਤੀਕ ਚੌਧਰੀ ਦਾ ਅੱਜ ਸ਼ਹਿਰ ਦੇ ਇਕ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ | 55 ਸਾਲਾ ਚੌਧਰੀ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ ਇਕ ਬੇਟਾ ਹੈ | ਉਹ ...

ਪੂਰੀ ਖ਼ਬਰ »

ਨਿਊਜ਼ੀਲੈਂਡ ਦੀ ਸੰਸਦ 'ਚ ਪੁਲਵਾਮਾ ਹਮਲੇ ਿਖ਼ਲਾਫ਼ ਭਾਰਤ ਦੇ ਸਮਰਥਨ 'ਚ ਮਤਾ ਪਾਸ

ਆਕਲੈਂਡ, 20 ਫਰਵਰੀ (ਹਰਮਨਪ੍ਰੀਤ ਸਿੰਘ ਗੋਲੀਆ)-ਬੀਤੇ ਦਿਨੀਂ ਭਾਰਤ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਪੂਰੇ ਵਿਸ਼ਵ ਸਮੇਤ ਨਿਊਜ਼ੀਲੈਂਡ ਵਿਚ ਵੀ ਚੁਫੇਰਿਓ ਨਿੰਦਾ ਕੀਤੀ ਜਾ ਰਹੀ ਹੈ | ਇਸ ਸਬੰਧੀ ਜਿਥੇ ਆਕਲੈਡ ਦੇ ਔਟੀਆ ਸੈਂਟਰ 'ਚ ਭਾਰਤੀ ਭਾਈਚਾਰੇ ਨੇ ਇਕੱਠੇ ...

ਪੂਰੀ ਖ਼ਬਰ »

ਫ਼ਿਲਮ ਅਦਾਕਾਰ ਦੀਪ ਸਿੱਧੂ ਦਾ ਕੈਨੇਡਾ 'ਚ ਸਨਮਾਨ

ਟੋਰਾਂਟੋਂ, 20 ਫਰਵਰੀ (ਹਰਜੀਤ ਸਿੰਘ ਬਾਜਵਾ) ਪੰਜਾਬੀ ਦੀ ਹਿੱਟ ਫ਼ਿਲਮ ਜ਼ੋਰਾ ਦਸ ਨੰਬਰੀਆ ਸਮੇਤ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਮੁੱਖ ਯਾਦਗਾਰੀ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰ ਦੀਪ ਸਿੱਧੂ ਦਾ ਬੀਤੇ ਦਿਨੀਂ ਟੋਰਾਂਟੋਂ ਵਿਖੇ ਇਕ ਸਮਾਗਮ ਦੌਰਾਨ ਉਨ੍ਹਾਂ ਦਾ ...

ਪੂਰੀ ਖ਼ਬਰ »

ਹੇਜ਼ ਵਿਸਾਖੀ ਮੇਲੇ 'ਤੇ ਵਾਰਿਸ ਭਰਾ ਲੈ ਕੇ ਆਉਣਗੇ 'ਪੰਜਾਬੀ ਵਿਰਸਾ'

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਵਲੋਂ 5 ਮਈ ਨੂੰ ਹੇਜ਼ ਵਿਖੇ ਸਾਲਾਨਾ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਵਾਰਿਸ ਭਰਾ ਪੰਜਾਬੀ ਵਿਰਸਾ ਲੈ ਕੇ ਹਾਜ਼ਿਰ ਹੋਣਗੇ | ਇਸ ਸਬੰਧੀ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ...

ਪੂਰੀ ਖ਼ਬਰ »

ਬਿ੍ਟਿਸ਼ ਇੰਡੀਅਨ ਕੌਾਸਲਰ ਐਸੋਸੀਏਸ਼ਨ ਵਲੋਂ ਪੁਲਵਾਮਾ ਅੱਤਵਾਦੀ ਹਮਲੇ ਦੀ ਨਿੰਦਾ

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟਿਸ਼ ਇੰਡੀਅਨ ਕੌਾਸਲਰ ਐਸੋਸੀਏਸ਼ਨ (ਬੀਕਾ) ਯੂ. ਕੇ. ਦੀ ਇਕ ਮੀਟਿੰਗ ਲੰਡਨ 'ਚ ਹੋਈ ਜਿਸ 'ਚ ਐਸੋਸੀਏਸ਼ਨ ਮੈਂਬਰਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਇਸ ਹਮਲੇ ਦੀ ...

ਪੂਰੀ ਖ਼ਬਰ »

ਸਿੱਖ ਮਿਸ਼ਨਰੀ ਸੁਸਾਇਟੀ ਯੂ.ਕੇ. ਵਲੋਂ ਸਿੱਖ ਅਤੇ ਮੀਡੀਆ ਸਬੰਧੀ ਸੈਮੀਨਾਰ

ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਮਿਸ਼ਨਰੀ ਸੁਸਾਇਟੀ ਯੂ. ਕੇ. ਵਲੋਂ ਸਾਊਥਾਲ ਵਿਖੇ ਸਿੱਖ ਅਤੇ ਮੀਡੀਆ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਮੌਕੇ ਲੀਡਜ਼ ਯੂਨੀਵਰਸਿਟੀ ਦੇ ਖੋਜਕਾਰ ਡਾ: ਜਸਜੀਤ ਸਿੰਘ ਨੇ ਸਿੱਖਾਂ ਦੀ ਮੁੱਖ ਮੀਡੀਆ 'ਚ ...

ਪੂਰੀ ਖ਼ਬਰ »

ਹਾਊਸ ਪਾਰਟੀ 'ਚੋਂ ਹਥਿਆਰ ਚੋਰੀ ਕਰਨ ਵਾਲੇ ਨੌਜਵਾਨ ਕਾਬੂ

ਕੈਲਗਰੀ, 20 ਫਰਵਰੀ (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਦੇ ਨਾਲ ਲੱਗਦੇ ਕਸਬੇ ਏਅਰਡਰੀ 'ਚ ਇਕ ਪਾਰਟੀ ਦੌਰਾਨ ਕਈ ਹਥਿਆਰ ਚੋਰੀ ਕਰਨ ਦੇ ਦੋਸ਼ 'ਚ 19 ਸਾਲਾ ਇਕ ਲੜਕੇ ਸਮੇਤ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ¢ ਬਾਕੀ ਤਿੰਨਾਂ ਦੀ ਉਮਰ 18 ਸਾਲ ਤੋਂ ਵੀ ਘੱਟ ਦੱਸੀ ਗਈ ...

ਪੂਰੀ ਖ਼ਬਰ »

ਕੈਲਗਰੀ ਦੇ ਸਾਬਕਾ ਐਲਡਰਮੈਨ ਬੈਰੀ ਅਰਸਕੀਨ ਦਾ ਦਿਹਾਂਤ

ਕੈਲਗਰੀ (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਦੇ ਸਾਬਕਾ ਐਲਡਰਮੈਨ ਬੈਰੀ ਅਰਸਕੀਨ ਦਾ ਦਿਹਾਂਤ ਹੋ ਗਿਆ ਹੈ¢ ਉਹ 73 ਵਰਿ੍ਹਆਂ ਦੇ ਸਨ¢ ਅਰਸਕੀਨ ਪਿਛਲੇ ਲੰਬੇ ਅਰਸੇ ਤੋਂ ਦਿਮਾਗ਼ ਨਾਲ ਸਬੰਧਿਤ ਕਿਸੇ ਬਿਮਾਰੀ ਨਾਲ ਜੂਝ ਰਹੇ ਸਨ¢ ਬ੍ਰਾਇਨ ਪਿਨਕੌਟ ਵਲੋਂ ਵਾਰਡ 11 ਦੀ ਕਮਾਨ ...

ਪੂਰੀ ਖ਼ਬਰ »

ਡ੍ਰਮਹੈਲਰ ਦੇ ਐਮ.ਐਲ.ਏ. ਵਲੋਂ ਅਗਲੀ ਚੋਣ ਆਜ਼ਾਦ ਲੜਣ ਦਾ ਐਲਾਨ

ਕੈਲਗਰੀ, 20 ਫਰਵਰੀ (ਹਰਭਜਨ ਸਿੰਘ ਢਿੱਲੋਂ)-ਡ੍ਰਮਹੈਲਰ-ਸਟੈਟਲਰ ਤੋਂ ਐਮ.ਐਲ.ਏ. ਰਿਕ ਸਟ੍ਰੈਂਕਮੈਨ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ¢ ਰਿਕ ਸਟ੍ਰੈਂਕਮੈਨ ਪਿਛਲੇ ਵਰ੍ਹੇ ਸਤੰਬਰ 'ਚ ਹੋਈ ਨੌਮੀਨੇਸ਼ਨ ਦੀ ਰੇਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX