ਤਾਜਾ ਖ਼ਬਰਾਂ


ਅੰਗ੍ਰੇਜ਼ਾਂ ਦੇ ਰਾਜ ਵਿਚ ਸ਼ੁਰੂ ਹੋਈ ਨੈਰੋਗੇਜ ਰੇਲ ਸੈਕਸ਼ਨ ਤੇ 26 ਜਨਵਰੀ ਨੂੰ ਦੌੜੇਗੀ
. . .  1 day ago
ਪਠਾਨਕੋਟ ,24 ਜਨਵਰੀ (ਸੰਧੂ) -ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਨਾਲ ਰੇਲਵੇ ਮਾਰਗ ਰਾਹੀ ਜੋੜਨ ਲਈ ਅੰਗ੍ਰੇਜ਼ਾਂ ਦੇ ਰਾਜ ਸਮੇਂ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਰੇਲ ਸੈਕਸ਼ਨ ਤੇ ਰੋਲ ਸੇਵਾ ਸ਼ੁਰੂ ਕੀਤੀ ਗਈ ਸੀ ਤੇ ਇਸ ਟਰੈਕ ...
ਹੁਸ਼ਿਆਰਪੁਰ ਵਿਖੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਿਲੀ ਮਨਜ਼ੂਰੀ
. . .  1 day ago
ਫਗਵਾੜਾ ,24 ਜਨਵਰੀ { ਹਰੀਪਾਲ ਸਿੰਘ }- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਇਕ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ । ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ...
ਬਾਲ ਪੁਰਸਕਾਰ ਹਾਸਲ ਕਰਨ ਵਾਲੇ ਓਂਕਾਰ ਸਿੰਘ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 24 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵੀਟ ਕਰਕੇ ਓਂਕਾਰ ਸਿੰਘ ਨੂੰ ਬਾਲ ਪੁਰਸਕਾਰ ਮਿਲਣ 'ਤੇ ਵਧਾਈ ਦਿੱਤੀ ਤੇ ਜ਼ਿਕਰਯੋਗ ਹੈ ਕਿ ਓਂਕਾਰ ਸਿੰਘ ਨੇ ਛੋਟੀ ਉਮਰ ਵਿਚ ਸਿਧਾਂਤਕ ਭੌਤਿਕੀ 'ਤੇ ਇਕ ਕਿਤਾਬ ਲਿਖੀ ਹੈ। ਜਿਸ ਦੇ ਚੱਲਦਿਆਂ ਓਂਕਾਰ...
ਮਾਲ ਵਿਭਾਗ ਨੇ ਫ਼ਰਦ ਦਾ ਰੇਟ ਵਧਾਇਆ, ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ 'ਤੇ 500 ਰੁਪਏ ਫ਼ੀਸ ਲਗਾਈ
. . .  1 day ago
ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ) - ਮਾਲ ਵਿਭਾਗ ਵਲੋਂ ਫ਼ਰਦ ਦੀ ਫ਼ੀਸ ਵਿਚ ਵਾਧਾ ਕਰਦਿਆਂ ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਫ਼ੀਸ ਲਗਾ ਦਿੱਤੀ ਹੈ। ਫ਼ਰਦ ਦੀ ਪ੍ਰਤੀ ਪੰਨੇ ਲਈ 5 ਰੁਪਏ ਸਹੂਲਤ ਚਾਰਜਿਜ਼ ਲਗਾਏ ਗਏ ਹਨ ਜਿਸ ਨਾਲ ਹੁਣ ਫ਼ਰਦ ਦੀ ਪ੍ਰਤੀ...
ਲੋਕਾਂ 'ਤੇ ਵਾਧੂ ਟੈਕਸ ਨਾ ਲਗਾਏ ਸਰਕਾਰ, ਇਹ ਬੇਇਨਸਾਫ਼ੀ ਹੈ - ਚੀਫ਼ ਜਸਟਿਸ
. . .  1 day ago
ਨਵੀਂ ਦਿੱਲੀ, 24 ਜਨਵਰੀ - ਆਮ ਬਜਟ ਪੇਸ਼ ਹੋਣ ਤੋਂ ਇਕ ਹਫ਼ਤਾ ਪਹਿਲਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸ.ਏ. ਬੋਬਡੇ ਨੇ ਵੱਡੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ 'ਤੇ ਟੈਕਸ ਦਾ ਬੋਝ ਨਹੀਂ ਪਾਉਣਾ ਚਾਹੀਦਾ। ਟੈਕਸ ਚੋਰੀ ਕਰਨਾ ਦੇਸ਼ ਦੇ ਬਾਕੀ ਨਾਗਰਿਕਾਂ...
ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਵਿਧਾਇਕਾਂ ਨੇ ਨਾਮਜ਼ਦਗੀਆਂ ਲਈ ਵਾਪਸ
. . .  1 day ago
ਨਵੀਂ ਦਿੱਲੀ, 24 ਜਨਵਰੀ - ਟਿਕਟ ਨਾ ਮਿਲਣ 'ਤੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਮੌਜੂਦਾ ਵਿਧਾਇਕਾਂ ਹਾਜੀ ਇਸ਼ਰਾਕ ਖਾਨ ਅਤੇ ਜਗਦੀਪ ਸਿੰਘ ਨੇ ਆਪਣੀਆਂ...
ਪੰਜਾਬ ਦੇ 5 ਜ਼ਿਲ੍ਹਿਆਂ 'ਚ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ਿਏਟਿਵ ਦੀ ਸ਼ੁਰੂਆਤ - ਬਲਬੀਰ ਸਿੱਧੂ
. . .  1 day ago
ਚੰਡੀਗੜ੍ਹ, 24 ਜਨਵਰੀ - ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਾਈਪਰਟੈਨਸ਼ਨ (ਬਲੱਡ ਪ੍ਰੈਸ਼ਰ) ਤੋਂ ਪੀੜਤ ਮਰੀਜ਼ਾਂ ਦੀ ਜਲਦ ਪਹਿਚਾਣ ਤੇ ਉਨ੍ਹਾਂ ਦੇ ਇਲਾਜ ਲਈ ਸਿਹਤ ਵਿਭਾਗ ਪੰਜਾਬ...
ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਇਕ ਕੇਸ 'ਚ 5 ਸਾਲ ਦੀ ਸਜ਼ਾ
. . .  1 day ago
ਰੂਪਨਗਰ, 24 ਜਨਵਰੀ (ਸਤਨਾਮ ਸਿੰਘ ਸੱਤੀ) - ਚੰਡੀਗੜ੍ਹ 'ਚ ਸਰਪੰਚ ਦੀ ਸ਼ਰੇਆਮ ਕੁੱਟਮਾਰ ਅਤੇ ਗੋਲੀਆਂ ਚਲਾਉਣ ਨਾਲ ਸੁਰਖ਼ੀਆਂ 'ਚ ਆਏ ਨੂਰਪੁਰ ਬੇਦੀ (ਰੂਪਨਗਰ) ਦੇ ਪਿੰਡ ਢਾਹਾਂ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਅੱਜ...
ਗੁਰਦੁਆਰਾ ਤੱਪ ਅਸਥਾਨ ਦੇ ਮੁਖ ਪ੍ਰਬੰਧਕ ਬਾਬਾ ਕਿਰਪਾਲ ਸਿੰਘ ਹੋਏ ਸਵਰਗਵਾਸ
. . .  1 day ago
ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਨਿੱਕੂਵਾਲ,ਕਰਨੈਲ ਸਿੰਘ) ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆ ਖ਼ਾਲਸਾਈ ਫ਼ੌਜਾਂ ਦੇ ਸ਼੍ਰੋਮਣੀ ਜਰਨੈਲ ਭਾਈ  ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਦੇ ਸੱਤਵੀਂ ਪੀੜੀ ਦੇ ਵਾਰਸ ਅਤੇ ਗੁਰਦੁਆਰਾ ਤਪ ਅਸਥਾਨ...
ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  1 day ago
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ...
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  1 day ago
ਨਵੀਂ ਦਿੱਲੀ, 24 ਜਨਵਰੀ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਮੈਸੀਅਸ ਬੋਲਸੋਨਾਰੋ ਭਾਰਤ ਪਹੁੰਚ ਗਏ ਹਨ। ਉਹ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੀ ਪਰੇਡ ਦੇ ਮੁੱਖ ਮਹਿਮਾਨ...
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  1 day ago
ਚੰਡੀਗੜ੍ਹ, 24 ਜਨਵਰੀ (ਰਣਜੀਤ)- ਸ਼ਿਮਲਾ ਦੇ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ...
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  1 day ago
ਜਲੰਧਰ, 24 ਜਨਵਰੀ (ਚਿਰਾਗ਼ ਸ਼ਰਮਾ) - ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਤੇ ਦਿਨ ਪਾਣੀ...
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  1 day ago
ਰਾਜਾਸਾਂਸੀ, 24 ਜਨਵਰੀ (ਹੇਰ, ਖੀਵਾ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜਾ ਕੇ ਦੁਬਈ ਗਏ ਨੌਜਵਾਨ ਪ੍ਰਭਜੋਤ ਸਿੰਘ ਨੇ ਉੱਥੇ ਕੰਮ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  1 day ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  1 day ago
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  1 day ago
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  1 day ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਫੱਗਣ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਡਿਪਟੀ ਕਮਿਸ਼ਨਰ ਵਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਅਗਾਊਾ ਪ੍ਰਬੰਧਾਂ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਨਵਾਂਸ਼ਹਿਰ, 22 ਫ਼ਰਵਰੀ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਲੋਕ ਸਭਾ ਚੋਣਾਂ-2019 ਦੇ ਅਗਾਊਾ ਪ੍ਰਬੰਧਾਂ ਦੀ ਲਗਾਤਾਰਤਾ 'ਚ ਅੱਜ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬਬਲਾਨੀ ਵਲੋਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ, ਉਨ੍ਹਾਂ ਨੂੰ ਲੋੜੀਂਦੀਆਂ ਰਿਪੋਰਟਾਂ ਅਤੇ ਹੋਰ ਗਤੀਵਿਧੀਆਂ ਜਲਦ ਮੁਕੰਮਲ ਕਰਨ ਲਈ ਆਖਿਆ ਗਿਆ | ਡਿਪਟੀ ਕਮਿਸ਼ਨਰ ਨੇ ਸੁਪਰਵਾਈਜ਼ਰਾਂ ਨੂੰ ਬੂਥਾਂ ਦੀ ਸੰਵੇਦਨਸ਼ੀਲ ਦੇ ਮਾਪਦੰਡਾਂ ਮੁਤਾਬਿਕ ਤਿਆਰ ਕੀਤੀ ਗਈ ਰਿਪੋਰਟ 'ਚ ਅਜਿਹੀਆਂ ਆਬਾਦੀਆਂ, ਕਾਨੂੰਨ ਤੇ ਵਿਵਸਥਾ ਲਈ ਪ੍ਰੇਸ਼ਾਨ ਦੀ ਸਬੱਬ ਬਣ ਸਕਦੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਸਬੰਧੀ ਲਗਾਤਾਰ ਪੁਲਿਸ ਵਿਭਾਗ ਨਾਲ ਤਾਲਮੇਲ ਕਰਦੇ ਰਹਿਣ ਲਈ ਆਖਿਆ | ਇਸੇ ਤਰ੍ਹਾਂ ਐਨ. ਆਰ. ਆਈਜ਼. ਨੂੰ ਮਤਦਾਤਾ ਸੂਚੀਆਂ 'ਚ ਫ਼ਾਰਮ ਨੰ. 6 ਏ ਰਾਹੀਂ ਰਜਿਸਟਰ ਕਰਨ ਦੀ ਪ੍ਰਗਤੀ ਬਾਰੇ ਪੁੱਛੇ ਜਾਣ 'ਤੇ ਸੁਪਰਵਾਈਜ਼ਰਾਂ ਨੇ ਦੱਸਿਆ ਕਿ ਹੁਣ ਤੱਕ 785 ਫ਼ਾਰਮ ਭਰੇ ਜਾ ਚੁੱਕੇ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਇਨ੍ਹਾਂ ਫ਼ਾਰਮਾਂ ਨੂੰ ਹਰ ਪੱਖੋਂ ਮੁਕੰਮਲ ਕਰਕੇ ਈ. ਆਰ. ਓ. ਨੈੱਟ ਸਾਫ਼ਟਵੇਅਰ 'ਚ ਅੱਪਲੋਡ ਕਰਵਾਉਣ ਲਈ ਆਖਿਆ | ਸੁਪਰਵਾਈਜ਼ਰਾਂ ਨੂੰ ਇਹ ਵੀ ਦੱਸਿਆ ਕਿ ਉਕਤ ਸਾਫ਼ਟਵੇਅਰ ਪੋਰਟਲ ਦੇ ਖੁੱਲ੍ਹਣ ਤੱਕ ਹੀ ਵੋਟਾਂ ਦੀ ਦਰੁੱਸਤੀ, ਕੱਟਣ ਤੇ ਤਬਦੀਲੀ ਦੇ ਫ਼ਾਰਮ ਨੰ. 7, 8 ਜਾਂ 8 ਏ ਲਏ ਜਾ ਸਕਦੇ ਹਨ ਅਤੇ ਲੋਕ ਸਭਾ ਚੋਣਾਂ ਦੇ ਐਲਾਨ ਬਾਅਦ ਕਿਸੇ ਵੀ ਵੋਟ ਦੀ ਦਰੁਸਤੀ ਨਹੀਂ ਕੀਤੀ ਜਾ ਸਕਦੀ ਜਾਂ ਕੱਟੀ ਨਹੀਂ ਜਾ ਸਕਦੀ | ਇਸ ਤੋਂ ਇਲਾਵਾ 2 ਤੇ 3 ਮਾਰਚ ਨੂੰ ਚੋਣ ਕਮਿਸ਼ਨ ਦੇ ਆਦੇਸ਼ਾਂ 'ਤੇ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ (ਵੀ.ਵੀ.ਆਈ.ਪੀ. ਕੈਂਪੇਨ) ਜ਼ਿਲ੍ਹੇ ਦੇ ਹਰੇਕ ਬੂਥ 'ਤੇ ਬੀ.ਐਲ.ਓਜ਼ ਦੀ ਹਾਜ਼ਰੀ ਯਕੀਨੀ ਬਣਾਉਣ ਤੇ 1.1.19 ਦੀ ਯੋਗਤਾ ਮਿਤੀ ਦੇ ਆਧਾਰ 'ਤੇ ਨਵੀਂ ਵੋਟ ਬਣਾਉਣ ਦੇ ਫ਼ਾਰਮ ਹਾਸਲ ਕਰਨ ਲਈ ਆਖਿਆ ਗਿਆ | ਇਸ ਤੋਂ ਇਲਾਵਾ ਮਤਦਾਤਾ ਸੂਚੀਆਂ 'ਚ ਇੱਕੋ ਜਿਹੇ ਇੰਦਰਾਜਾਂ ਜਾਂ ਕਿਸੇ ਹੋਰ ਗ਼ਲਤੀ ਦੀ ਦਰੁਸਤੀ ਵੀ ਫਾਰਮ ਭਰਵਾਉਣ ਉਪਰੰਤ 10 ਦਿਨ 'ਚ ਕਰਨੀ ਯਕੀਨੀ ਬਣਾਉਣ ਲਈ ਕਿਹਾ ਗਿਆ | ਜ਼ਿਲ੍ਹਾ ਚੋਣ ਪ੍ਰਬੰਧਨ ਪਲਾਨ ਤਹਿਤ ਪਹਿਲੋਂ ਭੇਜੀ ਗਈ ਜਾਣਕਾਰੀ 'ਚ ਕੋਈ ਤਬਦੀਲੀ ਕਰਵਾਉਣ ਅਤੇ ਬੂਥ ਪੱਧਰ 'ਤੇ ਮਤਦਾਨ ਲਈ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਵਿੱਚ ਕਿਸੇ ਕਿਸਮ ਦੀ ਤਬਦੀਲੀ ਵੀ ਨਾਲ ਦੀ ਨਾਲ ਜ਼ਿਲ੍ਹਾ ਚੋਣ ਦਫ਼ਤਰ ਨੂੰ ਸੂਚਿਤ ਕਰਨ ਲਈ ਆਖਿਆ ਗਿਆ | ਖਰਚਾ ਨਿਗਰਾਨ ਵਜੋਂ ਕਾਰਜਸ਼ੀਲ ਹੋਣ ਵਾਲੀਆਂ ਟੀਮਾਂ ਜਿਵੇਂ ਕਿ ਫਲਾਇੰਗ ਸਕੂਐਡ ਟੀਮ, ਵੀਡਿਓਗ੍ਰਾਫ਼ੀ ਸਕੂਐਡ, ਵੀਡੀਓ ਵਿਊਇੰਗ ਟੀਮ, ਅਕਾਊਾਟਿੰਗ ਟੀਮ, ਫਲਾਇੰਗ ਸਕੂਐਡ ਤੇ ਸ਼ਿਕਾਇਤ ਨਿਗਰਾਨ ਕੇਂਦਰ ਦਾ ਗਠਨ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਖਰਚਾ ਨਿਗਰਾਨ ਲਈ ਚੋਣ ਕਮਿਸ਼ਨ ਵੱਲੋਂ ਤਿਆਰ ਪੁਸਤਿਕਾ 'ਚ ਦਰਜ ਹਦਾਇਤਾਂ ਮੁਤਾਬਿਕ ਹੀ ਬਣਾਉਣ ਅਤੇ ਚੋਣਾਂ ਦਾ ਐਲਾਨ ਹੁੰਦੇ ਹੀ ਕਾਰਜਸ਼ੀਲ ਕਰਨ ਲਈ ਆਖਿਆ ਗਿਆ | ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਆਪੋ-ਆਪਣੇ ਵਿਧਾਨ ਸਭਾ ਹਲਕੇ ਦੀਆਂ ਪੋਲਿੰਗ ਪਾਰਟੀਆਂ ਨੂੰ ਜਿੱਥੋਂ ਰਵਾਨਾ ਕੀਤਾ ਜਾਣਾ ਹੈ ਅਤੇ ਜਿਨ੍ਹਾਂ ਇਮਾਰਤਾਂ 'ਚ ਈ ਵੀ ਐਮਜ਼ ਨੂੰ ਤਿਆਰ ਕੀਤਾ ਜਾਣਾ ਹੈ, ਦੀ ਸ਼ਨਾਖ਼ਤ ਕਰਕੇ 25 ਫ਼ਰਵਰੀ ਤੱਕ ਜ਼ਿਲ੍ਹਾ ਚੋਣ ਦਫ਼ਤਰ ਨੂੰ ਰਿਪੋਰਟ ਦੇਣ ਲਈ ਆਖਿਆ ਗਿਆ | ਇਹ ਵੀ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਦੋਆਬਾ ਕਾਲਜ ਛੋਕਰਾਂ ਵਿਖੇ ਗਿਣਤੀ ਕੇਂਦਰ ਵਿਚਾਰ ਅਧੀਨ ਹੈ | ਜ਼ਿਲ੍ਹਾ ਅਤੇ ਅਸੰਬਲੀ ਪੱਧਰ 'ਤੇ ਚੋਣ ਅਮਲ ਨਾਲ ਸਬੰਧਤ ਟ੍ਰੇਨਿੰਗਾਂ ਦੀ ਸਾਰਨੀ ਸਬੰਧਤ ਅਧਿਕਾਰੀਆਂ ਨੂੰ ਸੌਾਪਦੇ ਹੋਏ 25, 26 ਤੇ 28 ਫ਼ਰਵਰੀ ਨੂੰ ਜ਼ਿਲ੍ਹਾ ਪੱਧਰ 'ਤੇ ਅਤੇ 27 ਫ਼ਰਵਰੀ ਨੂੰ ਅਸੰਬਲੀ ਪੱਧਰ 'ਤੇ ਇਹ ਸਿਖਲਾਈ ਪ੍ਰੋਗਰਾਮ ਅਟੈਂਡ ਕਰਨੇ ਯਕੀਨੀ ਬਣਾਉਣ ਲਈ ਕਿਹਾ ਗਿਆ | ਚੋਣਾਂ ਦੇ ਐਲਾਨ ਮੌਕੇ ਕਾਰਜਸ਼ੀਲ ਹੋਣ ਵਾਲੇ ਐਾਡਰਾਇਡ ਪਲੇਟਫ਼ਾਰਮ ਆਧਾਰਿਤ ਸਾਫ਼ਟਵੇਅਰ 'ਸੀ ਵਿਜਿਲ' ਦਾ ਸਫਲਤਾਪੂਰਵਕ ਪ੍ਰੀਖਣ ਕਰਨ ਲਈ ਅੱਪਲੋਡ ਕੀਤੀਆਂ ਗਈਆਂ 390 ਡੰਮੀ ਸ਼ਿਕਾਇਤਾਂ ਦਾ ਨਿਪਟਾਰਾ ਮੁਕੰਮਲ ਕਰਨ ਬਾਰੇ ਦੱਸਦਿਆਂ, ਇਸ ਲਈ ਵੱਖਰਾ ਸੈੱਲ ਸਥਾਪਿਤ ਕਰਕੇ 26 ਫ਼ਰਵਰੀ ਤੱਕ ਰਿਪੋਰਟ ਦੇਣ ਲਈ ਕਿਹਾ ਗਿਆ | ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਜਿਨ੍ਹਾਂ ਨੂੰ ਆਦਰਸ਼ ਚੋਣ ਜ਼ਾਬਤੇ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ, ਨੂੰ ਚੋਣਾਂ ਦੇ ਐਲਾਨ ਦੇ ਨਾਲ ਹੀ ਜ਼ਿਲ੍ਹੇ ਦੀਆਂ ਸਰਕਾਰੀ/ਅਰਧ ਸਰਕਾਰੀ ਇਮਾਰਤਾਂ ਤੋਂ ਰਾਜਨੀਤਕ ਪਾਰਟੀਆਂ ਦੇ ਬੈਨਰ/ਪੋਸਟਰ ਲਹਾਉਣੇ ਯਕੀਨੀ ਬਣਾਉਣ ਲਈ ਆਖਿਆ ਗਿਆ | ਇਹ ਵੀ ਦੱਸਿਆ ਗਿਆ ਕਿ ਜ਼ਿਲ੍ਹੇ 'ਚ ਸ਼ਨਾਖ਼ਤ ਕੀਤੇ ਗਏ 5338 ਅਪੰਗ ਮਤਦਾਤਾਵਾਂ ਦਾ ਪੂਰਾ ਡਾਟਾ ਪੋਰਟਲ 'ਤੇ ਦਰਜ ਕਰਨਾ ਯਕੀਨੀ ਬਣਾਇਆ ਜਾਵੇ | ਹਰੇਕ ਵਿਭਾਗ ਨੂੰ ਚੋਣਾਂ 'ਚ ਡਿਊਟੀ ਲਈ ਡਾਈਸ ਪੋ੍ਰਫਾਰਮਾ ਭਰ ਕੇ ਜਲਦ ਭੇਜਣਾ ਯਕੀਨੀ ਬਣਾਉਣ ਲਈ ਕਿਹਾ ਗਿਆ | ਮੀਟਿੰਗ 'ਚ ਏ.ਡੀ.ਸੀ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਪਮ ਕਲੇਰ, ਐੱਸ.ਡੀ.ਐਮਜ਼ ਕਮ ਸਹਾਇਕ ਰਿਟਰਨਿੰਗ ਅਫ਼ਸਰ ਡਾ: ਵਿਨੀਤ ਕੁਮਾਰ ਨਵਾਂਸ਼ਹਿਰ, ਦੀਪ ਸ਼ਿਖਾ ਸ਼ਰਮਾ ਬੰਗਾ, ਜਸਬੀਰ ਸਿੰਘ ਬਲਾਚੌਰ, ਡੀ.ਐੱਸ.ਪੀ ਦੀਪਿਕਾ ਸਿੰਘ, ਚੋਣ ਤਹਿਸੀਲਦਾਰ ਹਰੀਸ਼ ਕੁਮਾਰ ਅਤੇ ਹੋਰ ਸੈਕਟਰ ਅਫ਼ਸਰ ਮੌਜੂਦ ਸਨ |


ਖ਼ਬਰ ਸ਼ੇਅਰ ਕਰੋ

ਅਧਿਆਪਕ ਵਰਗ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਅੱਗੇ ਨਹੀਂ ਝੁਕੇਗਾ-ਸਿਰੀ ਰਾਮ ਚੌਧਰੀ

ਬਲਾਚੌਰ, 22 ਫਰਵਰੀ (ਗੁਰਦੇਵ ਸਿੰਘ ਗਹੂੰਣ)- ਪੰਜਾਬ ਸਰਕਾਰ ਵਲੋਂ ਅਧਿਆਪਕਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਅਪਣਾਈ ਜਾ ਰਹੀ ਦਮਨਕਾਰੀ ਨੀਤੀ ਦੇ ਵਿਰੋਧ ਵਿਚ ਬਲਾਚੌਰ ਇਲਾਕੇ ਦੇ ਅਧਿਆਪਕਾਂ ਵਲੋਂ ਭਾਰੀ ਗਿਣਤੀ ਵਿਚ ਇਕੱਠੇ ...

ਪੂਰੀ ਖ਼ਬਰ »

30 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਵਿਅਕਤੀ ਤੇ ਔਰਤ ਗਿ੍ਫ਼ਤਾਰ

ਨਵਾਂਸ਼ਹਿਰ, 22 ਫ਼ਰਵਰੀ (ਗੁਰਬਖਸ਼ ਸਿੰਘ ਮਹੇ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਅਤੇ ਐਾਟੀ ਨਾਰਕੋਟਿਕ ਸੈੱਲ ਸ਼ਹੀਦ ਭਗਤ ਸਿੰਘ ਨਗਰ ਦੇ ਸਾਂਝੇ ਯਤਨਾਂ ਸਦਕਾ ਚਲਾਈ ਮੁਹਿੰਮ ਤਹਿਤ ਇਕ ਵਿਅਕਤੀ ਤੇ ਇਕ ਔਰਤ ਨੂੰ 30 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਗਿ੍ਫ਼ਤਾਰ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨਗਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਕਾਇਆ ਕਲਪ 'ਚ ਮਿਸਾਲ ਬਣਿਆ

ਨਵਾਂਸ਼ਹਿਰ, 22 ਫ਼ਰਵਰੀ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਜਨਤਕ ਭਾਗੀਦਾਰੀ ਨਾਲ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ 'ਚ ਮਿਸਾਲ ਬਣ ਕੇ ਉੱਭਰਿਆ ਹੈ | ਐਨ.ਆਰ.ਆਈ. ਤੇ ਸਥਾਨਕ ਦਾਨੀ ਸੱਜਣਾਂ ਵਲੋਂ ਆਪਣੇ-ਆਪਣੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ...

ਪੂਰੀ ਖ਼ਬਰ »

ਮੀਂਹ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ-ਘਟਾਰੋੋਂ

ਨਵਾਂਸ਼ਹਿਰ, 22 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਘਟਾਰੋਂ ਨੇ ਸਰਕਾਰ ਕੋਲੋਂ ਪਿਛਲੇ ਦਿਨੀਂ ਮੀਂਹ ਨਾਲ ਕਿਸਾਨਾਂ ਦੀ ਫ਼ਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ | ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੁਆਲੇ ਧਾਰਾ 144 ਲਾਗੂ

ਨਵਾਂਸ਼ਹਿਰ, 22 ਫ਼ਰਵਰੀ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਕ ਮਾਰਚ ਤੋਂ 2 ਅਪੈ੍ਰਲ 2019 ਤੱਕ ਲਈਆਂ ਜਾ ਰਹੀਆਂ ਮੈਟਿ੍ਕ/ਬਾਰ੍ਹਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਸਬੰਧ 'ਚ ਸ਼ਹੀਦ ...

ਪੂਰੀ ਖ਼ਬਰ »

ਅੱਜ ਬਿਜਲੀ ਬੰਦ ਰਹੇਗੀ

ਔੜ, 22 ਫਰਵਰੀ (ਜਰਨੈਲ ਸਿੰਘ ਖ਼ੁਰਦ)- 66 ਕੇ.ਵੀ. ਸਬ ਸਟੇਸ਼ਨ ਔੜ ਤੋਂ ਚੱਲਦੇ ਸਕੋਹਪੁਰ ਤੇ ਖ਼ੋਜਾ ਯੂ.ਪੀ.ਐੱਸ. 'ਤੇ ਪੈਂਦੇ ਸਮੂਹ ਪਿੰਡਾ ਜਿਨ੍ਹਾਂ 'ਚ ਸਾਹਲੋਂ, ਮੀਰਪੁਰ ਲੱਖਾ, ਸਕੋਹਪੁਰ, ਬੁਹਾਰਾ, ਮਾਈਦਿੱਤਾ, ਸੋਢੀਆ, ਪੰਦਰਾਵਲ, ਨੰਗਲ ਜੱਟਾਂ, ਖ਼ੁਰਦ, ਉੜਾਪੜ, ...

ਪੂਰੀ ਖ਼ਬਰ »

ਪੰਜਾਬ ਸਾਹਿਤ ਸਭਾ ਨੇ ਮਨਾਇਆ ਪੰਜਾਬੀ ਦਿਵਸ

ਨਵਾਂਸ਼ਹਿਰ, 22 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਪੰਜਾਬ ਭਾਸ਼ਾ ਵਿਭਾਗ ਨਵਾਂਸ਼ਹਿਰ ਦੇ ਦਫ਼ਤਰ ਵਿਖੇ ਪੰਜਾਬ ਸਾਹਿਤ ਸਭਾ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਸਾਹਿੱਤ ਸਭਾ ਦੇ ਪ੍ਰਧਾਨ ਗੁਰਚਰਨ ਬੱਧਣ ਨੇ ਕੀਤੀ ਅਤੇ ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਲਈ ਹੋਰ ਹੰਭਲੇ ...

ਪੂਰੀ ਖ਼ਬਰ »

ਵਿਗਿਆਨੀ ਗੈਲੀਲਿਓ ਗੈਲੀਲੀ ਦੇ ਜਨਮ ਦਿਨ ਸਬੰਧੀ ਸਮਾਗਮ

ਮੁਕੰਦਪੁਰ, 22 ਫਰਵਰੀ (ਦੇਸ ਰਾਜ ਬੰਗਾ)-ਪੰਜਾਬ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਬੰਗਾ ਵਲੋਂ ਮਹਾਨ ਵਿਗਿਆਨੀ ਗੈਲੀਲਿਓ ਗੈਲੀਲੀ ਦੇ ਜਨਮ ਦਿਨ ਦੇ ਸਬੰਧ ਵਿਚ ਇਕ ਵਿਸ਼ੇਸ਼ ਸਮਾਗਮ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਸੈਮੀਨਾਰ ਹਾਲ ਵਿਚ ...

ਪੂਰੀ ਖ਼ਬਰ »

ਔਰਤਾਂ ਦੀ ਸੁਰੱਖਿਆ ਤੇ ਸਾਂਝ ਸੇਵਾਵਾਂ ਸਬੰਧੀ ਵਿਸ਼ੇਸ਼ ਸੈਮੀਨਾਰ

ਭੱਦੀ, 22 ਫਰਵਰੀ (ਨਰੇਸ਼ ਧੌਲ)- ਅੱਜ ਬਲਦੇਵ ਰਾਜ ਇੰਚਾਰਜ ਸਾਂਝ ਕੇਂਦਰ ਬਲਾਚੌਰ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਪੀਆ ਵਿਖੇ ਸਾਂਝ ਕੇਂਦਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਾਂਝ ਸੇਵਾਵਾਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ...

ਪੂਰੀ ਖ਼ਬਰ »

ਸਹਿਕਾਰੀ ਸਭਾ ਰੁੜਕੀ ਖ਼ਾਸ ਦੇ ਦਿਲਬਾਗ ਸਿੰਘ ਪ੍ਰਧਾਨ ਬਣੇ

ਸਮੁੰਦੜਾ, 22 ਫਰਵਰੀ (ਤੀਰਥ ਸਿੰਘ ਰੱਕੜ)- ਪਿੰਡ ਰੁੜਕੀ ਖ਼ਾਸ ਅਤੇ ਅਲੀਪੁਰ ਦੀ ਸਾਂਝੀ 'ਦੀ ਰੁੜਕੀ ਖ਼ਾਸ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ' ਦੀ ਸਰਬਸੰਮਤੀ ਨਾਲ ਚੁਣੇ ਗਏ ਮੈਂਬਰਾਂ ਵੱਲੋਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਦਿਲਬਾਗ ਸਿੰਘ ਰੁੜਕੀ ਖ਼ਾਸ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਕੈਰੋਂ ਨੇ ਟਰੈਫ਼ਿਕ ਮੈਨੇਜਰ ਵਜੋਂ ਅਹੁਦਾ ਸੰਭਾਲਿਆ

ਨਵਾਂਸ਼ਹਿਰ, 22 ਫਰਵਰੀ (ਗੁਰਬਖ਼ਸ਼ ਸਿੰਘ ਮਹੇ)-ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੁਖਵਿੰਦਰ ਸਿੰਘ ਕੈਰੋਂ ਨੇ ਬਤੌਰ ਟਰੈਫ਼ਿਕ ਮੈਨੇਜਰ ਆਪਣਾ ਅਹੁਦਾ ਸੰਭਾਲਿਆ | ਸੁਖਵਿੰਦਰ ਸਿੰਘ ਟਰੈਫ਼ਿਕ ਮੈਨੇਜਰ ਨੇ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦਾ ...

ਪੂਰੀ ਖ਼ਬਰ »

ਬੰਗਾ 'ਚ ਨਵੇਂ ਡੀ. ਐਸ. ਪੀ. ਮਾਹਲ ਨੇ ਅਹੁਦਾ ਸੰਭਾਲਿਆ

ਬੰਗਾ, 22 ਫਰਵਰੀ (ਜਸਬੀਰ ਸਿੰਘ ਨੂਰਪੁਰ) – ਬੰਗਾ 'ਚ ਨਵੇਂ ਡੀ. ਐਸ. ਪੀ. ਐਨ. ਐਸ ਮਾਹਲ ਨੇ ਅਹੁਦਾ ਸੰਭਾਲਿਆ | ਇਸ ਤੋਂ ਪਹਿਲੇ ਡੀ. ਐਸ. ਪੀ ਦੀਪਿਕਾ ਸਿੰਘ ਦਾ ਨਵਾਂਸ਼ਹਿਰ ਤਬਾਦਲਾ ਹੋ ਗਿਆ | ਐਨ. ਐਸ. ਮਾਹਲ ਡੀ. ਐਸ. ਪੀ. ਨੇ ਆਖਿਆ ਕਿ ਇਸ ਸਮੇਂ ਜੋ ਵੀ ਬੰਗਾ ਇਲਾਕੇ ਦੀਆਂ ...

ਪੂਰੀ ਖ਼ਬਰ »

ਪਾਰਟੀ ਨੇ ਸਦਾ ਮਿਹਨਤੀ ਵਰਕਰਾਂ ਦਾ ਮਾਣ ਵਧਾਇਆ-ਜੱਸੋਮਜਾਰਾ

ਬਹਿਰਾਮ, 22 ਫਰਵਰੀ (ਸਰਬਜੀਤ ਸਿੰਘ ਚੱਕਰਾਮੰੂ) - ਸ਼੍ਰੋਮਣੀ ਅਕਾਲੀ (ਬ) ਨੇ ਹਰ ਮਿਹਨਤੀ ਵਰਕਰ ਨੂੰ ਪਾਰਟੀ ਵਿਚ ਯੋਗ ਨੁਮਾਇੰਦਗੀ ਦੇ ਕੇ ਉਸ ਦਾ ਮਾਣ-ਸਨਮਾਨ ਵਧਾਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇ: ਸੁੱਖਵਿੰਦਰ ਸਿੰਘ ਜੱਸੋਮਜਾਰਾ ਵਾਇਸ ਪ੍ਰਧਾਨ ਬੀ. ਸੀ. ...

ਪੂਰੀ ਖ਼ਬਰ »

ਪੰਜਾਬ ਸ਼ਹਿਰੀ ਆਵਾਸ ਯੋਜਨਾ ਯੋਗ ਲੋੜਵੰਦਾਂ ਨੂੰ ਲਾਭ ਦੇਣ ਲਈ ਲੋੜੀਂਦੀ ਵਿਵਸਥਾ ਕੀਤੀ ਜਾਵੇ-ਬਲਦੇਵ ਭਾਰਤੀ

ਨਵਾਂਸ਼ਹਿਰ, 22 ਫਰਵਰੀ (ਗੁਰਬਖਸ਼ ਸਿੰਘ ਮਹੇ)- ਪੰਜਾਬ ਸ਼ਹਿਰੀ ਆਵਾਸ ਯੋਜਨਾ/ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ 'ਸਭਨਾਂ ਲਈ ਘਰ' ਸਕੀਮ ਪ੍ਰਚਾਰਦਿਆਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਲਾਭਪਾਤਰੀਆਂ ਦੀ ਸ਼ਨਾਖ਼ਤ ਲਈ ਤੀਸਰਾ ਸਰਵੇ 15 ਫਰਵਰੀ, 2019 ਤੋਂ ...

ਪੂਰੀ ਖ਼ਬਰ »

ਕਰੈਸ਼ਰ ਨਾਲ ਭਰਿਆ ਟਰੱਕ ਪਲਟਿਆ

ਕਟਾਰੀਆਂ, 22 ਫਰਵਰੀ (ਨਵਜੋਤ ਸਿੰਘ ਜੱਖੂ) - ਕਟਾਰੀਆਂ-ਬਹਿਰਾਮ ਸੜਕ 'ਤੇ ਡਰੇਨ ਦੇ ਲਾਗੇ ਸ਼ੈਲਰ ਦੇ ਬਿਲਕੁਲ ਸਾਹਮਣੇ ਤੜਕੇ ਸਵੇਰੇ 4 ਕੁ ਵਜੇ ਦੇ ਕਰੀਬ ਸੰਘਣੀ ਧੁੰਦ ਕਾਰਨ ਸੜਕ 'ਚ ਪਏ ਖੱਡਿਆਂ ਤੋਂ ਬਚਾਉਂਦੇ ਹੋਏ ਕਰੈਸ਼ਰ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਬੁਰੀ ...

ਪੂਰੀ ਖ਼ਬਰ »

ਏਅਰਟੈੱਲ ਤੇ ਬੀ. ਐੱਸ. ਐਨ. ਐਲ. ਦੇ ਮੋਬਾਈਲਾਂ ਦੇ ਸਿਗਨਲ ਨਾ ਆਉਣ ਕਾਰਨ ਬਲਾਚੌਰ ਦੇ ਲਾਗਲੇ ਪਿੰਡਾਂ ਦੇ ਲੋਕਾਂ ਪ੍ਰੇਸ਼ਾਨ

ਬਲਾਚੌਰ, 22 ਫਰਵਰੀ (ਗੁਰਦੇਵ ਸਿੰਘ ਗਹੂੰਣ)- ਬੇਸ਼ੱਕ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਡਿਜੀਟਲ ਇੰਡੀਆ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਬਲਾਚੌਰ ਸ਼ਹਿਰ ਤੋਂ ਸਿਰਫ਼ 3 ਕਿੱਲੋਮੀਟਰ ਦੇ ਘੇਰੇ ਵਿਚ ਪੈਂਦੇ ਗਹੂੰਣ, ਲੋਹਟਾਂ, ਨਿਊ ...

ਪੂਰੀ ਖ਼ਬਰ »

ਬੇ-ਮੌਸਮੇ ਮੀਂਹ ਕਾਰਨ ਕਣਕ ਦੀ ਫ਼ਸਲ ਤਬਾਹ ਹੋਣ ਲੱਗੀ

ਬੰਗਾ, 22 ਫਰਵਰੀ (ਜਸਬੀਰ ਸਿੰਘ ਨੂਰਪੁਰ) – ਲਗਾਤਾਰ ਪਈ ਬਾਰਿਸ਼ ਕਾਰਨ ਕਣਕ ਦੀ ਫ਼ਸਲ ਵਿਚ ਪਾਣੀ ਖੜ੍ਹਾ ਹੋਣ ਕਰਕੇ ਕਣਕ ਪੀਲੀ ਪੈ ਰਹੀ ਹੈ ਅਤੇ ਜੜ੍ਹਾਂ ਗਲ ਰਹੀਆਂ ਹਨ | ਲੰਗੇਰੀ ਪਿੰਡ 'ਚ ਇਕ ਕਿਸਾਨ ਦੇ ਚਾਰ ਖੇਤ ਪੂਰੀ ਤਰ੍ਹਾਂ ਤਬਾਹ ਹੋ ਗਏ | ਪਿੰਡ ਨੂਰਪੁਰ 'ਚ ਨਿਰਮਲ ...

ਪੂਰੀ ਖ਼ਬਰ »

ਦੌਲਤਪੁਰ ਵਿਖੇ ਸਮਾਗਮ 23 ਨੂੰ

ਜਾਡਲਾ, 22 ਫਰਵਰੀ (ਬੱਲੀ)- ਅੱਜ ਲਾਗਲੇ ਪਿੰਡ ਦੌਲਤਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦੀ ਪ੍ਰਬੰਧਕ ਕਮੇਟੀ ਤੇ ਨੌਜਵਾਨ ਸਭਾ ਵਲੋਂ ਗੁਰੂ ਰਵਿਦਾਸ ਦੇ ਆਗਮਨ ਪੁਰਬ ਦੇ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਆਰੰਭ ਕਰਵਾਏ ਗਏ | 23 ਫਰਵਰੀ ਨੂੰ ਕਮੇਟੀ ਵਲੋਂ ...

ਪੂਰੀ ਖ਼ਬਰ »

ਕੇ. ਸੀ. ਕਾਲਜ ਵਿਖੇ ਲਗਾਈ ਗਈ ਵਰਕਸ਼ਾਪ

ਨਵਾਂਸ਼ਹਿਰ, 22 ਫਰਵਰੀ (ਗੁਰਬਖਸ਼ ਸਿੰਘ ਮਹੇ)- ਵਧੀਕ ਡਿਪਟੀ ਕਮਿਸ਼ਨਰ ਅਨੂਪਮ ਕਲੇਰ ਅਤੇ ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ ਦੀ ਅਗਵਾਈ ਹੇਠ ਅੱਜ ਪੀ. ਸੀ. ਪੀ .ਐੱਨ. ਡੀ. ਟੀ. ਐਕਟ ਤਹਿਤ ਕੇ.ਸੀ ਕਾਲਜ ਵਿਖੇ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX