ਤਾਜਾ ਖ਼ਬਰਾਂ


ਪ੍ਰਸ਼ਾਸਨ ਅਤੇ ਆਰਮੀ ਵੱਲੋਂ ਪੂਰੇ ਤਾਲਮੇਲ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ
. . .  1 minute ago
ਸ਼ਾਹਕੋਟ, 23 ਅਗਸਤ (ਸੁਖਦੀਪ ਸਿੰਘ)- ਲੋਹੀਆ ਇਲਾਕੇ 'ਚ ਆਏ ਹੜ੍ਹ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਆਰਮੀ ਵੱਲੋਂ ਇਕ ਦੂਜੇ ਦੇ ਤਾਲਮੇਲ ਨਾਲ ਲੋਕਾਂ ਦੀ ਸਹਾਇਤਾ...
ਕਰਜ਼ੇ ਦੇ ਭੁਗਤਾਨ ਤੋਂ ਬਾਅਦ ਗ੍ਰਾਹਕਾਂ ਨੂੰ 15 ਦਿਨਾਂ ਦੇ ਅੰਦਰ ਦਸਤਾਵੇਜ਼ ਵਾਪਸ ਦੇਣਗੇ ਬੈਂਕ- ਸੀਤਾਰਮਨ
. . .  40 minutes ago
ਨਵੀਂ ਦਿੱਲੀ, 23 ਅਗਸਤ- ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਆਰਥਿਕ ਸੁਧਾਰ ਸਰਕਾਰ ਦੇ...
ਲੋਨ ਦੀਆਂ ਅਰਜ਼ੀਆਂ 'ਤੇ ਰਖੀ ਜਾਵੇਗੀ ਆਨਲਾਈਨ ਨਜ਼ਰ- ਸੀਤਾਰਮਨ
. . .  39 minutes ago
ਭਾਰਤ ਦੀ ਆਰਥਿਕਤਾ ਅਮਰੀਕਾ ਅਤੇ ਚੀਨ ਨਾਲੋਂ ਬਿਹਤਰ - ਸੀਤਾਰਮਨ
. . .  about 1 hour ago
ਫਿੱਕੀ ਵੱਲੋਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਨੂੰ ਮਿਲਿਆ ਅਵਾਰਡ
. . .  about 1 hour ago
ਬਠਿੰਡਾ, 23 ਅਗਸਤ (ਨਾਇਬ ਸਿੱਧੂ)- ਫੈਡਰੇਸ਼ਨ ਆਫ਼ ਇੰਡੀਆ ਚੈਂਬਰ ਆਫ਼ ਕਾਮਰਸ ਇੰਡਸਟਰੀ (ਫਿੱਕੀ) ਜੋ ਕਿ ਕੇਂਦਰ ਸਰਕਾਰ ਨੂੰ ..
ਬਾਲ ਪੋਸ਼ਣ ਅਭਿਆਨ ਤਹਿਤ ਵਧੀਆ ਕਾਰਗੁਜ਼ਾਰੀ ਲਈ ਜ਼ਿਲ੍ਹਾ ਮਾਨਸਾ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
. . .  about 1 hour ago
ਬੁਢਲਾਡਾ, 23 ਅਗਸਤ (ਸਵਰਨ ਸਿੰਘ ਰਾਹੀ) - ਜ਼ਿਲ੍ਹਾ ਮਾਨਸਾ ਨੂੰ ਬਾਲ ਪੋਸ਼ਣ ਅਭਿਆਨ ਤਹਿਤ ਵਧੀਆਂ ਕਾਰਗੁਜ਼ਾਰੀ ਲਈ ਰਾਸ਼ਟਰੀ ਪੁਰਸਕਾਰ....
ਲੋਨ ਖ਼ਤਮ ਹੋਣ ਦੇ 15 ਦਿਨਾਂ ਅੰਦਰ ਕਾਗ਼ਜ਼ਾਤ ਦੇਣੇ ਹੋਣਗੇ- ਵਿੱਤ ਮੰਤਰੀ ਸੀਤਾਰਮਨ
. . .  about 1 hour ago
ਵਿਆਜ ਦਰਾਂ ਘਟਣਗੀਆਂ ਤਾਂ ਈ. ਐੱਮ. ਆਈ. ਵੀ ਘੱਟ ਹੋਣਗੀਆਂ- ਸੀਤਾਰਮਨ
. . .  about 1 hour ago
ਰੈਪੋ ਰੇਟ ਨੂੰ ਸਿੱਧਿਆਂ ਵਿਆਜ ਦਰਾਂ ਨਾਲ ਜੋੜਿਆ ਜਾਵੇਗਾ- ਵਿੱਤ ਮੰਤਰੀ
. . .  about 2 hours ago
ਬੈਂਕਾਂ ਨੂੰ ਵਿਆਜ ਦਰ 'ਚ ਕਮੀ ਦਾ ਲਾਭ ਲੋਕਾਂ ਨੂੰ ਦੇਣਾ ਪਵੇਗਾ- ਵਿੱਤ ਮੰਤਰੀ ਸੀਤਾਰਮਨ
. . .  about 2 hours ago
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਇਮਾਰਤਾਂ 'ਤੇ ਹੋਵੇਗੀ ਕਾਰਵਾਈ
. . .  about 2 hours ago
ਜ਼ੀਰਕਪੁਰ, 23 ਅਗਸਤ (ਹਰਦੀਪ ਹੈਪੀ ਪੰਡਵਾਲਾ) - ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਜ਼ੀਰਕਪੁਰ ਵਾਲੇ ਪਾਸੇ 100 ਮੀਟਰ ਘੇਰੇ...
ਟੈਕਸ ਦੇ ਨਾਂ 'ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ- ਸੀਤਾਰਮਨ
. . .  about 2 hours ago
ਟੈਕਸ ਨੋਟਿਸ ਲਈ ਕੇਂਦਰੀ ਸਿਸਟਮ ਹੋਵੇਗਾ- ਵਿੱਤ ਮੰਤਰੀ ਸੀਤਾਰਮਨ
. . .  about 2 hours ago
ਟੈਕਸ ਅਤੇ ਲੇਬਰ ਕਾਨੂੰਨ 'ਚ ਸੁਧਾਰ ਕਰ ਰਹੇ ਹਾਂ- ਵਿੱਤ ਮੰਤਰੀ
. . .  about 2 hours ago
ਅਸੀਂ ਕਾਰੋਬਾਰ ਸੌਖ ਨੂੰ ਉਤਸ਼ਾਹਿਤ ਕੀਤਾ ਹੈ- ਵਿੱਤ ਮੰਤਰੀ ਸੀਤਾਰਮਨ
. . .  about 2 hours ago
ਪੂਰੀ ਦੁਨੀਆ 'ਚ ਆਰਥਿਕ ਉਥਲ-ਪੁਥਲ ਮਚੀ ਹੋਈ ਹੈ- ਵਿੱਤ ਮੰਤਰੀ
. . .  about 2 hours ago
ਦੇਸ਼ 'ਚ ਲਗਾਤਾਰ ਆਰਥਿਕ ਸੁਧਾਰ ਦੇ ਕੰਮ ਹੋਏ ਹਨ- ਵਿੱਤ ਮੰਤਰੀ
. . .  about 2 hours ago
ਚੀਨ-ਅਮਰੀਕਾ 'ਟਰੇਡ ਵਾਰ' ਕਾਰਨ ਮੰਦੀ ਦਾ ਸੰਕਟ ਵਧਿਆ- ਨਿਰਮਲਾ ਸੀਤਾਰਮਨ
. . .  about 2 hours ago
ਬਾਕੀ ਦੇਸ਼ ਵੀ ਮੰਦੀ ਦਾ ਸਾਹਮਣਾ ਕਰ ਰਹੇ ਹਨ- ਨਿਰਮਲਾ ਸੀਤਾਰਮਨ
. . .  about 2 hours ago
ਭਾਰਤ ਦੀ ਅਰਥ ਵਿਵਸਥਾ ਬਿਹਤਰ ਹਾਲਾਤ 'ਚ- ਵਿੱਤ ਮੰਤਰੀ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਫੱਗਣ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਡਿਪਟੀ ਕਮਿਸ਼ਨਰ ਵਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਅਗਾਊਾ ਪ੍ਰਬੰਧਾਂ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਨਵਾਂਸ਼ਹਿਰ, 22 ਫ਼ਰਵਰੀ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਲੋਕ ਸਭਾ ਚੋਣਾਂ-2019 ਦੇ ਅਗਾਊਾ ਪ੍ਰਬੰਧਾਂ ਦੀ ਲਗਾਤਾਰਤਾ 'ਚ ਅੱਜ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬਬਲਾਨੀ ਵਲੋਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ, ਉਨ੍ਹਾਂ ਨੂੰ ...

ਪੂਰੀ ਖ਼ਬਰ »

ਅਧਿਆਪਕ ਵਰਗ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਅੱਗੇ ਨਹੀਂ ਝੁਕੇਗਾ-ਸਿਰੀ ਰਾਮ ਚੌਧਰੀ

ਬਲਾਚੌਰ, 22 ਫਰਵਰੀ (ਗੁਰਦੇਵ ਸਿੰਘ ਗਹੂੰਣ)- ਪੰਜਾਬ ਸਰਕਾਰ ਵਲੋਂ ਅਧਿਆਪਕਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਅਪਣਾਈ ਜਾ ਰਹੀ ਦਮਨਕਾਰੀ ਨੀਤੀ ਦੇ ਵਿਰੋਧ ਵਿਚ ਬਲਾਚੌਰ ਇਲਾਕੇ ਦੇ ਅਧਿਆਪਕਾਂ ਵਲੋਂ ਭਾਰੀ ਗਿਣਤੀ ਵਿਚ ਇਕੱਠੇ ...

ਪੂਰੀ ਖ਼ਬਰ »

30 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਵਿਅਕਤੀ ਤੇ ਔਰਤ ਗਿ੍ਫ਼ਤਾਰ

ਨਵਾਂਸ਼ਹਿਰ, 22 ਫ਼ਰਵਰੀ (ਗੁਰਬਖਸ਼ ਸਿੰਘ ਮਹੇ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਅਤੇ ਐਾਟੀ ਨਾਰਕੋਟਿਕ ਸੈੱਲ ਸ਼ਹੀਦ ਭਗਤ ਸਿੰਘ ਨਗਰ ਦੇ ਸਾਂਝੇ ਯਤਨਾਂ ਸਦਕਾ ਚਲਾਈ ਮੁਹਿੰਮ ਤਹਿਤ ਇਕ ਵਿਅਕਤੀ ਤੇ ਇਕ ਔਰਤ ਨੂੰ 30 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਗਿ੍ਫ਼ਤਾਰ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨਗਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਕਾਇਆ ਕਲਪ 'ਚ ਮਿਸਾਲ ਬਣਿਆ

ਨਵਾਂਸ਼ਹਿਰ, 22 ਫ਼ਰਵਰੀ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਜਨਤਕ ਭਾਗੀਦਾਰੀ ਨਾਲ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ 'ਚ ਮਿਸਾਲ ਬਣ ਕੇ ਉੱਭਰਿਆ ਹੈ | ਐਨ.ਆਰ.ਆਈ. ਤੇ ਸਥਾਨਕ ਦਾਨੀ ਸੱਜਣਾਂ ਵਲੋਂ ਆਪਣੇ-ਆਪਣੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ...

ਪੂਰੀ ਖ਼ਬਰ »

ਮੀਂਹ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ-ਘਟਾਰੋੋਂ

ਨਵਾਂਸ਼ਹਿਰ, 22 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਘਟਾਰੋਂ ਨੇ ਸਰਕਾਰ ਕੋਲੋਂ ਪਿਛਲੇ ਦਿਨੀਂ ਮੀਂਹ ਨਾਲ ਕਿਸਾਨਾਂ ਦੀ ਫ਼ਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ | ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੁਆਲੇ ਧਾਰਾ 144 ਲਾਗੂ

ਨਵਾਂਸ਼ਹਿਰ, 22 ਫ਼ਰਵਰੀ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਕ ਮਾਰਚ ਤੋਂ 2 ਅਪੈ੍ਰਲ 2019 ਤੱਕ ਲਈਆਂ ਜਾ ਰਹੀਆਂ ਮੈਟਿ੍ਕ/ਬਾਰ੍ਹਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਸਬੰਧ 'ਚ ਸ਼ਹੀਦ ...

ਪੂਰੀ ਖ਼ਬਰ »

ਅੱਜ ਬਿਜਲੀ ਬੰਦ ਰਹੇਗੀ

ਔੜ, 22 ਫਰਵਰੀ (ਜਰਨੈਲ ਸਿੰਘ ਖ਼ੁਰਦ)- 66 ਕੇ.ਵੀ. ਸਬ ਸਟੇਸ਼ਨ ਔੜ ਤੋਂ ਚੱਲਦੇ ਸਕੋਹਪੁਰ ਤੇ ਖ਼ੋਜਾ ਯੂ.ਪੀ.ਐੱਸ. 'ਤੇ ਪੈਂਦੇ ਸਮੂਹ ਪਿੰਡਾ ਜਿਨ੍ਹਾਂ 'ਚ ਸਾਹਲੋਂ, ਮੀਰਪੁਰ ਲੱਖਾ, ਸਕੋਹਪੁਰ, ਬੁਹਾਰਾ, ਮਾਈਦਿੱਤਾ, ਸੋਢੀਆ, ਪੰਦਰਾਵਲ, ਨੰਗਲ ਜੱਟਾਂ, ਖ਼ੁਰਦ, ਉੜਾਪੜ, ...

ਪੂਰੀ ਖ਼ਬਰ »

ਪੰਜਾਬ ਸਾਹਿਤ ਸਭਾ ਨੇ ਮਨਾਇਆ ਪੰਜਾਬੀ ਦਿਵਸ

ਨਵਾਂਸ਼ਹਿਰ, 22 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਪੰਜਾਬ ਭਾਸ਼ਾ ਵਿਭਾਗ ਨਵਾਂਸ਼ਹਿਰ ਦੇ ਦਫ਼ਤਰ ਵਿਖੇ ਪੰਜਾਬ ਸਾਹਿਤ ਸਭਾ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਸਾਹਿੱਤ ਸਭਾ ਦੇ ਪ੍ਰਧਾਨ ਗੁਰਚਰਨ ਬੱਧਣ ਨੇ ਕੀਤੀ ਅਤੇ ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਲਈ ਹੋਰ ਹੰਭਲੇ ...

ਪੂਰੀ ਖ਼ਬਰ »

ਵਿਗਿਆਨੀ ਗੈਲੀਲਿਓ ਗੈਲੀਲੀ ਦੇ ਜਨਮ ਦਿਨ ਸਬੰਧੀ ਸਮਾਗਮ

ਮੁਕੰਦਪੁਰ, 22 ਫਰਵਰੀ (ਦੇਸ ਰਾਜ ਬੰਗਾ)-ਪੰਜਾਬ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਬੰਗਾ ਵਲੋਂ ਮਹਾਨ ਵਿਗਿਆਨੀ ਗੈਲੀਲਿਓ ਗੈਲੀਲੀ ਦੇ ਜਨਮ ਦਿਨ ਦੇ ਸਬੰਧ ਵਿਚ ਇਕ ਵਿਸ਼ੇਸ਼ ਸਮਾਗਮ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਸੈਮੀਨਾਰ ਹਾਲ ਵਿਚ ...

ਪੂਰੀ ਖ਼ਬਰ »

ਔਰਤਾਂ ਦੀ ਸੁਰੱਖਿਆ ਤੇ ਸਾਂਝ ਸੇਵਾਵਾਂ ਸਬੰਧੀ ਵਿਸ਼ੇਸ਼ ਸੈਮੀਨਾਰ

ਭੱਦੀ, 22 ਫਰਵਰੀ (ਨਰੇਸ਼ ਧੌਲ)- ਅੱਜ ਬਲਦੇਵ ਰਾਜ ਇੰਚਾਰਜ ਸਾਂਝ ਕੇਂਦਰ ਬਲਾਚੌਰ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਪੀਆ ਵਿਖੇ ਸਾਂਝ ਕੇਂਦਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਾਂਝ ਸੇਵਾਵਾਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ...

ਪੂਰੀ ਖ਼ਬਰ »

ਸਹਿਕਾਰੀ ਸਭਾ ਰੁੜਕੀ ਖ਼ਾਸ ਦੇ ਦਿਲਬਾਗ ਸਿੰਘ ਪ੍ਰਧਾਨ ਬਣੇ

ਸਮੁੰਦੜਾ, 22 ਫਰਵਰੀ (ਤੀਰਥ ਸਿੰਘ ਰੱਕੜ)- ਪਿੰਡ ਰੁੜਕੀ ਖ਼ਾਸ ਅਤੇ ਅਲੀਪੁਰ ਦੀ ਸਾਂਝੀ 'ਦੀ ਰੁੜਕੀ ਖ਼ਾਸ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ' ਦੀ ਸਰਬਸੰਮਤੀ ਨਾਲ ਚੁਣੇ ਗਏ ਮੈਂਬਰਾਂ ਵੱਲੋਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਦਿਲਬਾਗ ਸਿੰਘ ਰੁੜਕੀ ਖ਼ਾਸ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਕੈਰੋਂ ਨੇ ਟਰੈਫ਼ਿਕ ਮੈਨੇਜਰ ਵਜੋਂ ਅਹੁਦਾ ਸੰਭਾਲਿਆ

ਨਵਾਂਸ਼ਹਿਰ, 22 ਫਰਵਰੀ (ਗੁਰਬਖ਼ਸ਼ ਸਿੰਘ ਮਹੇ)-ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੁਖਵਿੰਦਰ ਸਿੰਘ ਕੈਰੋਂ ਨੇ ਬਤੌਰ ਟਰੈਫ਼ਿਕ ਮੈਨੇਜਰ ਆਪਣਾ ਅਹੁਦਾ ਸੰਭਾਲਿਆ | ਸੁਖਵਿੰਦਰ ਸਿੰਘ ਟਰੈਫ਼ਿਕ ਮੈਨੇਜਰ ਨੇ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦਾ ...

ਪੂਰੀ ਖ਼ਬਰ »

ਬੰਗਾ 'ਚ ਨਵੇਂ ਡੀ. ਐਸ. ਪੀ. ਮਾਹਲ ਨੇ ਅਹੁਦਾ ਸੰਭਾਲਿਆ

ਬੰਗਾ, 22 ਫਰਵਰੀ (ਜਸਬੀਰ ਸਿੰਘ ਨੂਰਪੁਰ) – ਬੰਗਾ 'ਚ ਨਵੇਂ ਡੀ. ਐਸ. ਪੀ. ਐਨ. ਐਸ ਮਾਹਲ ਨੇ ਅਹੁਦਾ ਸੰਭਾਲਿਆ | ਇਸ ਤੋਂ ਪਹਿਲੇ ਡੀ. ਐਸ. ਪੀ ਦੀਪਿਕਾ ਸਿੰਘ ਦਾ ਨਵਾਂਸ਼ਹਿਰ ਤਬਾਦਲਾ ਹੋ ਗਿਆ | ਐਨ. ਐਸ. ਮਾਹਲ ਡੀ. ਐਸ. ਪੀ. ਨੇ ਆਖਿਆ ਕਿ ਇਸ ਸਮੇਂ ਜੋ ਵੀ ਬੰਗਾ ਇਲਾਕੇ ਦੀਆਂ ...

ਪੂਰੀ ਖ਼ਬਰ »

ਪਾਰਟੀ ਨੇ ਸਦਾ ਮਿਹਨਤੀ ਵਰਕਰਾਂ ਦਾ ਮਾਣ ਵਧਾਇਆ-ਜੱਸੋਮਜਾਰਾ

ਬਹਿਰਾਮ, 22 ਫਰਵਰੀ (ਸਰਬਜੀਤ ਸਿੰਘ ਚੱਕਰਾਮੰੂ) - ਸ਼੍ਰੋਮਣੀ ਅਕਾਲੀ (ਬ) ਨੇ ਹਰ ਮਿਹਨਤੀ ਵਰਕਰ ਨੂੰ ਪਾਰਟੀ ਵਿਚ ਯੋਗ ਨੁਮਾਇੰਦਗੀ ਦੇ ਕੇ ਉਸ ਦਾ ਮਾਣ-ਸਨਮਾਨ ਵਧਾਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇ: ਸੁੱਖਵਿੰਦਰ ਸਿੰਘ ਜੱਸੋਮਜਾਰਾ ਵਾਇਸ ਪ੍ਰਧਾਨ ਬੀ. ਸੀ. ...

ਪੂਰੀ ਖ਼ਬਰ »

ਪੰਜਾਬ ਸ਼ਹਿਰੀ ਆਵਾਸ ਯੋਜਨਾ ਯੋਗ ਲੋੜਵੰਦਾਂ ਨੂੰ ਲਾਭ ਦੇਣ ਲਈ ਲੋੜੀਂਦੀ ਵਿਵਸਥਾ ਕੀਤੀ ਜਾਵੇ-ਬਲਦੇਵ ਭਾਰਤੀ

ਨਵਾਂਸ਼ਹਿਰ, 22 ਫਰਵਰੀ (ਗੁਰਬਖਸ਼ ਸਿੰਘ ਮਹੇ)- ਪੰਜਾਬ ਸ਼ਹਿਰੀ ਆਵਾਸ ਯੋਜਨਾ/ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ 'ਸਭਨਾਂ ਲਈ ਘਰ' ਸਕੀਮ ਪ੍ਰਚਾਰਦਿਆਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਲਾਭਪਾਤਰੀਆਂ ਦੀ ਸ਼ਨਾਖ਼ਤ ਲਈ ਤੀਸਰਾ ਸਰਵੇ 15 ਫਰਵਰੀ, 2019 ਤੋਂ ...

ਪੂਰੀ ਖ਼ਬਰ »

ਕਰੈਸ਼ਰ ਨਾਲ ਭਰਿਆ ਟਰੱਕ ਪਲਟਿਆ

ਕਟਾਰੀਆਂ, 22 ਫਰਵਰੀ (ਨਵਜੋਤ ਸਿੰਘ ਜੱਖੂ) - ਕਟਾਰੀਆਂ-ਬਹਿਰਾਮ ਸੜਕ 'ਤੇ ਡਰੇਨ ਦੇ ਲਾਗੇ ਸ਼ੈਲਰ ਦੇ ਬਿਲਕੁਲ ਸਾਹਮਣੇ ਤੜਕੇ ਸਵੇਰੇ 4 ਕੁ ਵਜੇ ਦੇ ਕਰੀਬ ਸੰਘਣੀ ਧੁੰਦ ਕਾਰਨ ਸੜਕ 'ਚ ਪਏ ਖੱਡਿਆਂ ਤੋਂ ਬਚਾਉਂਦੇ ਹੋਏ ਕਰੈਸ਼ਰ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਬੁਰੀ ...

ਪੂਰੀ ਖ਼ਬਰ »

ਏਅਰਟੈੱਲ ਤੇ ਬੀ. ਐੱਸ. ਐਨ. ਐਲ. ਦੇ ਮੋਬਾਈਲਾਂ ਦੇ ਸਿਗਨਲ ਨਾ ਆਉਣ ਕਾਰਨ ਬਲਾਚੌਰ ਦੇ ਲਾਗਲੇ ਪਿੰਡਾਂ ਦੇ ਲੋਕਾਂ ਪ੍ਰੇਸ਼ਾਨ

ਬਲਾਚੌਰ, 22 ਫਰਵਰੀ (ਗੁਰਦੇਵ ਸਿੰਘ ਗਹੂੰਣ)- ਬੇਸ਼ੱਕ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਡਿਜੀਟਲ ਇੰਡੀਆ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਬਲਾਚੌਰ ਸ਼ਹਿਰ ਤੋਂ ਸਿਰਫ਼ 3 ਕਿੱਲੋਮੀਟਰ ਦੇ ਘੇਰੇ ਵਿਚ ਪੈਂਦੇ ਗਹੂੰਣ, ਲੋਹਟਾਂ, ਨਿਊ ...

ਪੂਰੀ ਖ਼ਬਰ »

ਬੇ-ਮੌਸਮੇ ਮੀਂਹ ਕਾਰਨ ਕਣਕ ਦੀ ਫ਼ਸਲ ਤਬਾਹ ਹੋਣ ਲੱਗੀ

ਬੰਗਾ, 22 ਫਰਵਰੀ (ਜਸਬੀਰ ਸਿੰਘ ਨੂਰਪੁਰ) – ਲਗਾਤਾਰ ਪਈ ਬਾਰਿਸ਼ ਕਾਰਨ ਕਣਕ ਦੀ ਫ਼ਸਲ ਵਿਚ ਪਾਣੀ ਖੜ੍ਹਾ ਹੋਣ ਕਰਕੇ ਕਣਕ ਪੀਲੀ ਪੈ ਰਹੀ ਹੈ ਅਤੇ ਜੜ੍ਹਾਂ ਗਲ ਰਹੀਆਂ ਹਨ | ਲੰਗੇਰੀ ਪਿੰਡ 'ਚ ਇਕ ਕਿਸਾਨ ਦੇ ਚਾਰ ਖੇਤ ਪੂਰੀ ਤਰ੍ਹਾਂ ਤਬਾਹ ਹੋ ਗਏ | ਪਿੰਡ ਨੂਰਪੁਰ 'ਚ ਨਿਰਮਲ ...

ਪੂਰੀ ਖ਼ਬਰ »

ਦੌਲਤਪੁਰ ਵਿਖੇ ਸਮਾਗਮ 23 ਨੂੰ

ਜਾਡਲਾ, 22 ਫਰਵਰੀ (ਬੱਲੀ)- ਅੱਜ ਲਾਗਲੇ ਪਿੰਡ ਦੌਲਤਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦੀ ਪ੍ਰਬੰਧਕ ਕਮੇਟੀ ਤੇ ਨੌਜਵਾਨ ਸਭਾ ਵਲੋਂ ਗੁਰੂ ਰਵਿਦਾਸ ਦੇ ਆਗਮਨ ਪੁਰਬ ਦੇ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਆਰੰਭ ਕਰਵਾਏ ਗਏ | 23 ਫਰਵਰੀ ਨੂੰ ਕਮੇਟੀ ਵਲੋਂ ...

ਪੂਰੀ ਖ਼ਬਰ »

ਕੇ. ਸੀ. ਕਾਲਜ ਵਿਖੇ ਲਗਾਈ ਗਈ ਵਰਕਸ਼ਾਪ

ਨਵਾਂਸ਼ਹਿਰ, 22 ਫਰਵਰੀ (ਗੁਰਬਖਸ਼ ਸਿੰਘ ਮਹੇ)- ਵਧੀਕ ਡਿਪਟੀ ਕਮਿਸ਼ਨਰ ਅਨੂਪਮ ਕਲੇਰ ਅਤੇ ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ ਦੀ ਅਗਵਾਈ ਹੇਠ ਅੱਜ ਪੀ. ਸੀ. ਪੀ .ਐੱਨ. ਡੀ. ਟੀ. ਐਕਟ ਤਹਿਤ ਕੇ.ਸੀ ਕਾਲਜ ਵਿਖੇ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੂਪਮ ਕਲੇਰ, ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ, ਡਾ: ਸੁਖਵਿੰਦਰ ਸਿੰਘ ਹੀਰਾ, ਡੀ. ਐੱਸ. ਪੀ. ਦੀਪਿਕਾ ਸਿੰਘ, ਸੀ. ਐੱਸ. ਸੀ. ਰਿਟਾ. ਬਿ੍ਗੇਡੀਅਰ ਐੱਚ. ਐੱਸ ਭੰਡਾਲ, ਸੀ.ਈ.ਓ. ਮੇਜਰ ਜਨਰਲ (ਵੀ. ਅੱੈਸ. ਐੱਮ) ਜੀ.ਕੇ. ਚੋਪੜਾ, ਬੀ.ਐਡ. ਕਾਲਜ ਪਿ੍ੰਸੀਪਲ ਕੁਲਜਿੰਦਰ ਕੌਰ ਤੇ ਸਮੂਹ ਅਫ਼ਸਰਾਂ ਵਲੋਂ ਜੋਤੀ ਪ੍ਰਚੰਡ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ | ਵਧੀਕ ਡਿਪਟੀ ਕਮਿਸ਼ਨਰ ਅਨੂਪਮ ਕਲੇਰ ਨੇ ਕਿਹਾ ਕਿ ਬੇਟੀਆਂ ਦੀ ਘੱਟ ਰਹੀ ਗਿਣਤੀ ਸਮਾਜ ਲਈ ਖ਼ਤਰੇ ਦੀ ਘੰਟੀ ਹੈ | ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਬੇਟੀਆਂ ਨੂੰ ਬਚਾਉਣਾ ਬੇਹੱਦ ਮੁਸ਼ਕਿਲ ਹੋ ਜਾਵੇਗਾ | ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਦੀ ਕਾਰਵਾਈ ਕਾਰਨ ਹੁਣ ਤੱਕ ਲੱਖਾਂ ਬੇਟੀਆਂ ਨੂੰ ਬਚਾਇਆ ਜਾ ਚੁੱਕਾ ਹੈ | ਉਪਰੰਤ ਡਾ: ਸੁਖਵਿੰਦਰ ਸਿੰਘ ਹੀਰਾ ਪੀ. ਸੀ. ਪੀ. ਐਨ. ਡੀ. ਟੀ. ਐਕਟ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਜੇਕਰ ਕੋਈ ਗਰਭਵਤੀ ਮਾਂ ਆਪਣੀ ਸਕੈਨ ਕਰਵਾਉਣ ਆਉਂਦੀ ਹੈ ਤਾਂ ਉਸ ਲਈ ਐਮ.ਸੀ.ਪੀ. ਕਾਰਡ ਲੈ ਕੇ ਆਉਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਕੈਨ ਸੈਂਟਰ ਦੇ ਬਾਹਰ 'ਇੱਥੇ ਲਿੰਗ ਟੈੱਸਟ ਨਹੀਂ ਕੀਤਾ ਜਾਾਦਾ' ਦਾ ਬੋਰਡ ਲੱਗਿਆ ਹੋਣਾ ਜ਼ਰੂਰੀ ਹੈ | ਇਸ ਤੋਂ ਇਲਾਵਾ ਸਕੈਨ ਸੈਂਟਰ ਦੇ ਰਜਿਸਟਰ ਹੋਣ ਦਾ ਪ੍ਰਮਾਣ ਪੱਤਰ ਸਕੈਨ ਸੈਂਟਰ ਵਿਚ ਲੱਗਿਆ ਹੋਣਾ ਜ਼ਰੂਰੀ ਹੈ | ਜੇਕਰ ਕੋਈ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਜਾਂ ਕੋਈ ਲਿੰਗ ਜਾਂਚ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਮਿਲਣ ਤੇ ਉਸ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਜਿਸ 'ਤੇ ਉਸ ਸਕੈਨ ਸੈਂਟਰ ਨੂੰ ਸੀਲ ਕੀਤਾ ਜਾਵੇਗਾ ਤੇ ਉਸ ਦੀ ਰਜਿਸਟਰੇਸ਼ਨ ਰੱਦ ਕਰਨ ਦੇ ਨਾਲ ਨਾਲ ਉਸ ਦੇ ਮਾਲਕ ਨੂੰ ਜੇਲ੍ਹ ਤੇ ਜੁਰਮਾਨਾ ਦੋਨੋਂ ਹੋ ਸਕਦੇ ਹਨ | ਇਸ ਮੌਕੇ ਡੀ.ਐੱਸ.ਪੀ. ਗੀਤਿਕਾ ਸਿੰਘ, ਮੰਗਗੁਰਪ੍ਰਸ਼ਾਦ ਸਿੰਘ ਜ਼ਿਲ੍ਹਾ ਬੀ.ਸੀ.ਸੀ.ਐੱਫ ਅਤੇ ਯਸ਼ਪਾਲ ਸਿੰਘ ਹਾਫ਼ਿਜ਼ਾਬਾਦੀ ਨੇ ਵੀ ਲੋਕਾਂ ਨੂੰ ਬੇਟੀ ਪੜ੍ਹਾਉਣ ਅਤੇ ਬੇਟੀ ਬਚਾਉਣ ਸਬੰਧੀ ਸੁਨੇਹਾ ਦਿੱਤਾ | ਇਸ ਮੌਕੇ ਸੰਧੂ ਕਾਲਜ ਆਫ਼ ਨਰਸਿੰਗ ਅਤੇ ਕੇ.ਸੀ. ਕਾਲਜ ਦੇ ਵਿਦਿਆਰਥੀਆ ਵਲੋਂ ਗੀਤ, ਕਵਿਤਾਵਾਂ ਤੇ ਨਾਟਕ ਵੀ ਪੇਸ਼ ਕੀਤੇ ਗਏ | ਉਪਰੰਤ ਵਧੀਕ ਡਿਪਟੀ ਕਮਿਸ਼ਨਰ ਵਲੋਂ ਜ਼ਿਲੇ੍ਹ ਦੀਆਂ ਪੰਜ ਪੰਚਾਇਤਾਂ ਮੁਕੰਦਪੁਰ ਬਲਾਕ ਤੋਂ ਗਰਚਾ, ਸੜੋਆ ਬਲਾਕ ਤੋਂ ਸਹੂੰਗੜਾ, ਸੁੱਜੋਂ ਬਲਾਕ ਤੋਂ ਖਟਕੜ ਕਲਾਂ, ਮੁੱਜ਼ਫਰਪੁਰ ਬਲਾਕ ਤੋਂ ਜਾਫ਼ਰਪੁਰ ਤੇ ਬਲਾਚੌਰ ਬਲਾਕ ਤੋਂ ਮਹਿਮੂਦਪੁਰ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 2018-19 ਵਿਚ ਵਧੀਆ ਸਿਹਤ ਸੇਵਾਵਾਂ ਦੇਣ ਲਈ ਰਾਮ ਸਿੰਘ ਡੀ.ਪੀ.ਐੱਮ., ਗੁਰਪ੍ਰੀਤ ਸਿੰਘ ਐਮ. ਐੱਚ. ਈ. ਓ., ਮੰਗਗੁਰਪ੍ਰਸ਼ਾਦ ਸਿੰਘ ਜ਼ਿਲ੍ਹਾ ਬੀ.ਸੀ.ਸੀ.ਐੱਫ, ਦੀਪਕ ਵਰਮਾ ਡੀ.ਏ.ਓ. ਆਦਿ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰ, ਐੱਸ. ਐਮ. ਓ., ਪ੍ਰਾਈਵੇਟ ਹਸਪਤਾਲਾਂ ਦੇ ਗਾਈਨੋਕੋਲਜਿਸਟ ਤੇ ਸਾਈਨੋਲਜਿਸਟ ਅਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਤੇ ਸਿਹਤ ਵਿਭਾਗ ਦਾ ਸਟਾਫ਼ ਅਤੇ ਪ੍ਰੋ: ਮੋਨਿਕਾ ਧੰਮ, ਹਰਪ੍ਰੀਤ ਕੌਰ, ਦੇਵਇੰਦਰ ਸ਼ਰਮਾ, ਕਾਜਲ ਅਰੋੜਾ, ਏ.ਓ. ਕੁਲਵਿੰਦਰ ਸਿੰਘ, ਵਿਪਨ ਕੁਮਾਰ ਆਦਿ ਹਾਜ਼ਰ ਸਨ | ਮੰਚ ਸੰਚਾਲਨ ਮੰਗਗੁਰਪ੍ਰਸ਼ਾਦ ਅਤੇ ਪ੍ਰੋ: ਕਾਜਲ ਨੇ ਕੀਤਾ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX