ਤਾਜਾ ਖ਼ਬਰਾਂ


ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ
. . .  24 minutes ago
ਅੰਮ੍ਰਿਤਸਰ, 4 ਜੂਨ (ਰਾਜੇਸ਼ ਕੁਮਾਰ) - ਸਾਕਾ ਨੀਲਾ ਤਾਰਾ ਦੀ ਬਰਸੀ ਅਤੇ ਸ਼ਹੀਦਾਂ ਦੀ ਯਾਦ ਵਿਖੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸ੍ਰੀ ਅਖµਡ ਪਾਠ ਸਾਹਿਬ ਆਰੰਭੇ ਗਏ, ਜਿਨ੍ਹਾਂ ਦੇ ਭੋਗ 6 ਜੂਨ ਨੂੰ ਪਾਏ ਜਾਣਗੇ।ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਮੁਖ ਸਕੱਤਰ ਡਾ ਰੂਪ ਸਿੰਘ,ਮੈਨੇਜਰ ਮੁਖ਼ਤਿਆਰ ਸਿੰਘ ਚੀਮਾ, ਮੈਂਬਰ ਭਾਈ ਰਾਮ ਸਿੰਘ...
ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ ਨੂੰ ਸਦਮਾ- ਮਾਤਾ ਜੀ ਸੁਰਗਵਾਸ
. . .  31 minutes ago
ਬਟਾਲਾ, 4 ਜੂਨ (ਕਾਹਲੋ) - ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ (ਗੁਰਦਾਸਪੁਰ) ਦੇ ਪ੍ਰਧਾਨ ਸ: ਪਿਰਥੀਪਾਲ ਸਿੰਘ ਹੇਅਰ (ਪੁਲਿਸ ਕਪਤਾਨ) ਪੰਜਾਬੀ ਸਾਹਿੱਤ ਅਕੈਡਮੀ ਦੇ ਸਰਪ੍ਰਸਤ ਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਟਰੱਸਟੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਸੁਪਤਨੀ ਸਵ. ਮਹਿੰਦਰ ਸਿੰਘ ਹੇਅਰ ਦਾ ਬੀਤੀ ਰਾਤ...
ਲੁਧਿਆਣਾ 'ਚ ਦਿਨ ਚੜ੍ਹਦਿਆਂ ਹੀ 2 ਸਾਲ ਦੀ ਬੱਚੀ ਸਮੇਤ 6 ਮਰੀਜ਼ ਪਾਏ ਗਏ ਕੋਰੋਨਾ ਪਾਜ਼ੀਟਿਵ
. . .  36 minutes ago
ਲੁਧਿਆਣਾ, 4 ਜੂਨ (ਸਲੇਮਪੁਰੀ) - ਦਿਨ ਚੜ੍ਹਦਿਆਂ ਹੀ ਲੁਧਿਆਣਾ ਵਿਚ 6 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਪੀੜਤਾਂ ਵਿਚ ਵਿਚ ਇੱਕ 2 ਸਾਲ ਦੀ ਬੱਚੀ ਵੀ ਸ਼ਾਮਲ ਹੈ ਜਿਸ ਦੇ ਮਾਤਾ-ਪਿਤਾ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਡਾਕਟਰ ਹਨ, ਉਹ ਪਹਿਲਾਂ ਹੀ...
ਬ੍ਰਾਜ਼ੀਲ 'ਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ 'ਚ 1349 ਮੌਤਾਂ
. . .  59 minutes ago
ਨਵੀਂ ਦਿੱਲੀ, 4 ਜੂਨ - ਕੋਰੋਨਾ ਵਾਇਰਸ ਕਾਰਨ ਬ੍ਰਾਜ਼ੀਲ 'ਚ ਪਿਛਲੇ 24 ਘੰਟਿਆਂ ਦੌਰਾਨ 1349 ਮੌਤਾਂ ਹੋਈਆਂ...
ਚੰਡੀਗੜ੍ਹ 'ਚ 80 ਸਾਲਾ ਮਹਿਲਾ ਦਾ ਕੋਰੋਨਾ ਟੈਸਟ ਪਾਜ਼ੀਟਿਵ
. . .  about 1 hour ago
ਚੰਡੀਗੜ੍ਹ, 4 ਜੂਨ (ਮਨਜੋਤ) - ਚੰਡੀਗੜ੍ਹ ਦੀ ਬਾਪੂਧਾਮ ਕਲੋਨੀ ਦੀ ਰਹਿਣ ਵਾਲੀ 80 ਸਾਲਾ ਮਹਿਲਾ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਚੰਡੀਗੜ੍ਹ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 302 ਹੋ ਗਈ...
ਅੱਜ ਦਾ ਵਿਚਾਰ
. . .  about 1 hour ago
ਡਬਲਿਊ.ਐਚ.ਓ ਨੇ ਹਾਈਡ੍ਰਾਕਸੀਕਲੋਰੋਕਵੀਨ ਤੋਂ ਅਸਥਾਈ ਰੋਕ ਹਟਾਈ
. . .  1 day ago
ਨਵੀਂ ਦਿੱਲੀ, 3 ਜੂਨ - ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਨੇ ਕੋਵਿਡ19 ਨੂੰ ਲੈ ਕੇ ਐਂਟੀ ਮਲੇਰੀਆ ਡਰਗ ਹਾਈਡ੍ਰਾਕਸੀਕਲੋਰੋਕਵੀਨ ਦੇ ਪ੍ਰੀਖਣ ਫਿਰ ਤੋਂ ਸ਼ੁਰੂ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾ ਡਬਲਿਊ.ਐਚ.ਓ ਨੇ ਕੋਵਿਡ 19 ਦੇ ਇਲਾਜ...
ਮਨਕੰਵਲ ਸਿੰਘ ਐਸ.ਡੀ.ਐਮ ਪਾਇਲ ਲੱਗੇ
. . .  1 day ago
ਮਲੌਦ, 3 ਜੂਨ (ਨਿਜ਼ਾਮਪੁਰ)- ਸਬ-ਡਵੀਜ਼ਨ ਪਾਇਲ ਵਿਖੇ ਸੇਵਾਵਾਂ ਨਿਭਾਅ ਰਹੇ ਐਸ. ਡੀ. ਐਮ ਸਾਗਰ ਸੇਤੀਆ ਆਈ.ਏ.ਐਸ ਦੀ ਬਦਲੀ ਹੋਣ ਉਪਰੰਤ ਮਨਕੰਵਲ ਸਿੰਘ ਚਾਹਲ ਪੀ.ਸੀ.ਐਸ ਨਵੇਂ ਐਸ.ਡੀ.ਐਮ ਪਾਇਲ...
ਆਈ ਏ ਐਸ ਅਧਿਕਾਰੀ ਸਾਗਰ ਸੇਤੀਆਂ ਹੋਣਗੇ ਬੁਢਲਾਡਾ ਦੇ ਨਵੇਂ ਐਸ ਡੀ ਐਮ
. . .  1 day ago
ਬੁਢਲਾਡਾ 3 ਜੂਨ (ਸਵਰਨ ਸਿੰਘ ਰਾਹੀ) ਪੰਜਾਬ ਸਰਕਾਰ ਵੱਲੋਂ ਜਾਰੀ ਤਾਜਾ ਹੁਕਮਾਂ ਤਹਿਤ ਆਈ. ਏ. ਐਸ. ਅਤੇ ਪੀ. ਸੀ. ਐਸ. ਅਧਿਕਾਰੀਆਂ ਦੀਆਂ ਕੀਤੀਆਂ ਤਾਇਨਾਤੀਆਂ ਤੇ ਬਦਲੀਆ ਤਹਿਤ ਸ੍ਰੀ ਸਾਗਰ ਸੇਤੀਆਂ ਆਈ ਏ ਐਸ ਨੂੰ ਸਬ ਡਵੀਜਨਲ ਮੈਜਿਸਟ੍ਰੇਟ ਬੁਢਲਾਡਾ ਲਗਾਇਆ ਗਿਆ ਹੈ ।2017 ...
ਪੰਜਾਬ 'ਚ ਹੋਏ ਆਈ.ਪੀ.ਐਸ. ਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ, 3 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਪੁਲਿਸ ਵਿਚ 18 ਆਈ.ਪੀ.ਐਸ. ਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ...
ਮਲੋਟ ਵਿਚ ਇਕ ਹੋਰ ਲੜਕੀ ਦੀ ਕੋਰੋਨਾ ਰਿਪੋਰਟਾ ਪਾਜੀਟਿਵ ਆਈ
. . .  1 day ago
ਮਲੋਟ, 3 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਵਿਚ ਇਕ ਹੋਰ 23 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਹਿਸਟਰੀ ਬਾਰੇ ਜਾਣਕਾਰੀ ਤੋਂ ਬਾਅਦ ਹੀ ਹੋਰ ਸੰਪਰਕ ਵਿਚ ਆਉਣ ਵਾਲੇ ਲੋਕਾਂ ਬਾਰੇ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ 44 ਸਾਲਾਂ ਔਰਤ ਪਾਈ ਗਈ ਕੋਰੋਨਾ ਪਾਜੀਟਿਵ
. . .  1 day ago
ਅਬੋਹਰ, 3 ਜੂਨ (ਪ੍ਰਦੀਪ ਕੁਮਾਰ)- ਮਹਾਰਾਸ਼ਟਰ ਤੋਂ ਅਬੋਹਰ ਵਾਪਸ ਪਰਤੀ ਇਕ 44 ਸਾਲਾਂ ਔਰਤ ਕੋਰੋਨਾ ਵਾਇਰਸ ਨਾਲ ਪਾਜੀਟਿਵ ਪਾਈ ਗਈ, ਜਾਣਕਾਰੀ ਦੇਂਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਸੀ. ਐਮ. ਕਟਾਰੀਆਂ ਨੇ ਦੱਸਿਆ ਕਿ ਬੀਤੇ ਦਿਨੀ ਮਹਾਰਾਸ਼ਟਰ ਤੋਂ ਤਿੰਨ ਵਿਅਕਤੀ ਵਾਪਸ ਆਏ ਸਨ...
ਪੰਜਾਬ ਬਣਿਆ ਬੱਚਿਆਂ ਦਾ ਵਿਸ਼ਵ ਦਾ ਸਭ ਤੋਂ ਵੱਡਾ ਆਨਲਾਈਨ ਕੁਵਿਜ਼ ਟੈਸਟ ਲੈਣ ਵਾਲਾ ਸੂਬਾ
. . .  1 day ago
ਕਰਨਾਲ ਵਿਖੇ ਆਏ 4 ਹੋਰ ਕੋਰੋਨਾ ਪਾਜ਼ੀਟਿਵ
. . .  1 day ago
ਦੋ ਸਕੇ ਨਾਬਾਲਗ ਭਰਾਵਾਂ ਦੀ ਤਲਾਬ ਵਿਚ ਡੁੱਬਣ ਕਾਰਨ ਹੋਈ ਮੌਤ
. . .  1 day ago
ਕਰਨਾਲ, 3 ਜੂਨ ( ਗੁਰਮੀਤ ਸਿੰਘ ਸੱਗੂ ) – ਜ਼ਿਲ੍ਹੇ ਦੇ ਪਿੰਡ ਕਾਛਵਾ ਵਿਖੇ ਦੋ ਨਾਬਾਲਗ ਸੱਕੇ ਭਰਾਵਾਂ ਦੀ ਪਿੰਡ ਦੇ ਹੀ ਤਲਾਬ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ ਜਿਸ ਤੋ ਬਾਅਦ ਪਿੰਡ ਵਿਚ ਮਾਤਮ ਛਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕਾਛਵਾ ਵਿਖੇ ਦੋ ਸਕੇ ਭਰਾ ਸ਼ੁਭਮ ਅਤੇ ਵਿਸ਼ਾਲ ਜੋ ਕਿ 5ਵੀਂ ਅਤੇ...
ਤੇਜ਼ ਰਫ਼ਤਾਰ ਇਨੋਵਾ ਗੱਡੀ ਵੱਲੋਂ ਮਾਰੀ ਟੱਕਰ 'ਚ ਮੋਟਰ ਸਾਇਕਲ ਨੌਜਵਾਨ ਹਲਾਕ
. . .  1 day ago
ਮੰਡੀ ਕਿੱਲਿਆਂਵਾਲੀ, 3 ਜੂਨ (ਇਕਬਾਲ ਸਿੰਘ ਸ਼ਾਂਤ)-ਅੱਜ ਸ਼ਾਮ ਪਿੰਡ ਮਾਹੂਆਣਾ ਨੇੜੇ ਇੱਕ ਤੇਜ਼ ਰਫ਼ਤਾਰ ਸਰਕਾਰੀ ਡਿਊਟੀ ਲਈ ਕਿਰਾਏ 'ਤੇ ਲਈ ਇਨੋਵਾ ਗੱਡੀ ਨਾਲ ਮੋਟਰ ਸਾਇਕਲ ਨਾਲ ਵਾਪਰੇ ਹਾਦਸੇ ਨੇ ਮਾਪਿਆਂ ਦਾ ਇਕਲੌਤਾ ਚਿਰਾਗ ਅਤੇ ਦੋ ਸਾਲਾਂ ਦੀ ਬੱਚੀ ਦੇ ਸਿਰ ਦਾ ਪਰਛਾਵਾਂ ਹਮੇਸ਼ਾਂ ਲਈ...
ਫ਼ਾਜ਼ਿਲਕਾ- ਕੋਰੋਨਾ ਪਾਜੀਟਿਵ ਨੌਜਵਾਨ ਦੇ ਸੰਪਰਕ ਵਿਚ ਆਏ 44 ਲੋਕਾਂ ਦੀ ਕੋਰੋਨਾ ਰਿਪੋਰਟ ਨੈਗਟਿਵ
. . .  1 day ago
ਫ਼ਾਜ਼ਿਲਕਾ, 3 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ 'ਚ ਕੋਰੋਨਾ ਪਾਜੀਟਿਵ ਨੌਜਵਾਨ ਦੇ ਸੰਪਰਕ ਵਿਚ ਆਏ 44 ਲੋਕਾਂ ਦੀ ਕੋਰੋਨਾ ਵਾਇਰਸ ਰਿਪੋਰਟਾਂ ਨੈਗਟਿਵ ਆਈਆਂ ਹਨ ,ਜਾਣਕਾਰੀ ਦੇਂਦੀਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ .ਐਮ. ਕਟਾਰੀਆਂ ਨੇ ਦੱਸਿਆ ਕਿ ਪੀੜਿਤ ਨੌਜਵਾਨ ਜੋਕਿ ਸੋਨੀਪਤ...
ਮੁੰਬਈ 'ਚ ਆਉਂਦਿਆਂ ਹੀ ਕਮਜ਼ੋਰ ਪਿਆ ਤੂਫ਼ਾਨ ਨਿਸਰਗ
. . .  1 day ago
ਮੁੰਬਈ, 3 ਜੂਨ - ਚਕਰਵਾਤੀ ਤੂਫ਼ਾਨ ਨਿਸਰਗ ਮਹਾਰਾਸ਼ਟਰ ਦੇ ਤਟੀ ਇਲਾਕਿਆਂ ਨਾਲ ਟਕਰਾਇਆ। ਮੁੰਬਈ 'ਚ ਨਿਸਰਗ ਤੂਫਾਨ ਅਲੀਬਾਗ ਦੇ ਤੱਟ ਨਾਲ ਟਕਰਾਇਆ। ਹਾਲਾਂਕਿ ਤੂਫ਼ਾਨ ਦਾ ਮੁੰਬਈ ਲਈ ਖ਼ਤਰਾ ਲਗਭਗ ਖ਼ਤਮ ਹੋ ਚੁੱਕਾ ਹੈ ਪਰੰਤੂ ਮੁੰਬਈ ਦੇ ਜ਼ਿਆਦਾਤਰ...
ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਹੋਈ ਪੁਸ਼ਟੀ
. . .  1 day ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ) - ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਗਿਣਤੀ ਹੋਣ ਨਾਲ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 123 ਤੱਕ ਪਹੁੰਚ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ...
ਅਮਰੀਕਾ ਅਗਲੇ ਹਫ਼ਤੇ ਵੈਂਟੀਲੈਂਟਰਾਂ ਦੀ ਪਹਿਲੀ ਕਿਸ਼ਤ ਭਾਰਤ ਪਹੁੰਚਾਏਗਾ
. . .  1 day ago
ਵਾਸ਼ਿੰਗਟਨ, 3 ਜੂਨ - ਸੰਯੁਕਤ ਰਾਸ਼ਟਰ ਅਮਰੀਕਾ ਭਾਰਤ ਨੂੰ 100 ਵੈਂਟੀਲੈਂਟਰ ਦਾਨ ਵਿਚ ਦੇ ਰਿਹਾ ਹੈ। ਜਿਨ੍ਹਾਂ ਵਿਚੋਂ ਕੁਝ ਵੈਂਟੀਲੈਂਟਰ ਪਹਿਲੇ ਪੜਾਅ ਤਹਿਤ ਅਗਲੇ ਹਫ਼ਤੇ ਭਾਰਤ ਪਹੁੰਚ...
ਏਅਰ ਮਾਰਸ਼ਲ ਬੀ.ਸੁਰੇਸ਼ ਵੱਲੋਂ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ
. . .  1 day ago
ਰਾਏਕੋਟ 3 ਜੂਨ (ਸੁਸ਼ੀਲ ) - ਭਾਰਤੀ ਹਵਾਈ ਫੌਜ ਦੇ ਏਅਰ ਮਾਰਸ਼ਲ ਬੀ ਸੁਰੇਸ਼ ( ਏਅਰ ਅਫਸਰ ਕਮਾਂਡਿੰਗ ਇਨ ਚੀਫ ਪੱਛਮੀ ਏਅਰ ਕਮਾਂਡ ) ਵੱਲੋਂ ਅੱਜ ਨੇੜਲੇ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ ਕਰਕੇ ਏਅਰਬੇਸ ਦੀਆਂ ...
ਸ਼ਾਹਕੋਟ ਪੁਲਿਸ ਵਲੋਂ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਬਰਾਮਦ
. . .  1 day ago
ਸ਼ਾਹਕੋਟ, 3 ਜੂਨ (ਦਲਜੀਤ ਸਚਦੇਵਾ)- ਡੀ. ਐੱਸ. ਪੀ. ਸ਼ਾਹਕੋਟ ਪਿਆਰਾ ਸਿੰਘ ਥਿੰਦ ਦੀ ਅਗਵਾਈ ਹੇਠ ਥਾਣਾ ਮੁਖੀ ਸ਼ਾਹਕੋਟ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਦੀ ਦੇਖ-ਰੇਖ...
ਫ਼ਰੀਦਕੋਟ 'ਚ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  1 day ago
ਫ਼ਰੀਦਕੋਟ, 3 ਜੂਨ (ਜਸਵੰਤ ਸਿੰਘ ਪੁਰਬਾ)- ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਵਿਖੇ ਕੋਰੋਨਾ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 3 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇੱਕ ਕੋਰੋਨਾ ਪਾਜ਼ੀਟਿਵ ਮਰੀਜ਼ ਭਾਰਤ ਨਗਰ ਅਤੇ ਦੂਜਾ ਹਾਊਸਿੰਗ ਬੋਰਡ ਕਾਲੋਨੀ...
ਬਾਘਾਪੁਰਾਣਾ 'ਚ ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਰੋਸ ਮਾਰਚ ਤੇ ਧਰਨਾ
. . .  1 day ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਅੱਜ ਇੱਥੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ, ਬਲਾਕ ਪ੍ਰਧਾਨ ਹਰਬੰਸ ਸਿੰਘ ਰੋਡੇ ਅਤੇ ਹੋਰਨਾਂ ਆਗੂਆਂ ਦੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਚੇਤ ਸੰਮਤ 551

ਪਟਿਆਲਾ/ਫਤਹਿਗੜ੍ਹ ਸਾਹਿਬ

ਫ਼ਤਹਿਮਾਜਰੀ ਦੇ ਬੇਜ਼ਮੀਨੇ ਕਿਰਤੀਆਂ ਵਲੋਂ ਪਲਾਟਾਂ ਦੀ ਅਲਾਟਮੈਂਟ ਰੱਦ ਕਰਨ ਿਖ਼ਲਾਫ਼ ਪ੍ਰਦਰਸ਼ਨ, ਮਾਮਲਾ ਹਾਈਕੋਰਟ ਵਿਚ

ਸਮਾਣਾ, 14 ਮਾਰਚ (ਸਾਹਿਬ ਸਿੰਘ)-ਬਲਾਕ ਸਮਾਣਾ ਦੇ ਪਿੰਡ ਫ਼ਤਿਹਮਾਜਰੀ ਵਿਖੇ ਬੇਜਮੀਨੇ ਪਲਾਟ ਅਲਾਟੀਆਂ ਨੂੰ ਮਕਾਨ ਨਾ ਬਣਾਉਣ ਦੇਣ ਕਰਕੇ ਉਹ ਭੜਕ ਗਏ ਅਤੇ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਗਿਆ ਹੈ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਯੰਗ ਸਕਾਲਰ ਕਾਨਫ਼ਰੰਸ ਸਮਾਪਤ

ਪਟਿਆਲਾ, 14 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਭਾਰਤ ਸਰਕਾਰ ਦੁਆਰਾ ਸਥਾਪਿਤ ਗੁਰੂ ਗੋਬਿੰਦ ਸਿੰਘ ਚੇਅਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਸਿੱਖ ...

ਪੂਰੀ ਖ਼ਬਰ »

ਅਧਿਕਾਰੀ ਨੇ ਤਰੱਕੀ ਲੈਣ ਲਈ ਚਾਰਜ ਸ਼ੀਟ ਹੋਣ ਦੀ ਗਲ ਉੱਚ ਅਧਿਕਾਰੀਆਂ ਕੋਲੋਂ ਲੁਕੋਈ

ਪਟਿਆਲਾ, 14 ਮਾਰਚ (ਅ.ਸ. ਆਹਲੂਵਾਲੀਆ)-ਲੋਕ ਸਭਾ ਚੋਣਾਂ ਦੌਰਾਨ ਫ਼ਾਇਦਾ ਲੈਣ ਲਈ ਹਾਕਮ ਧਿਰ ਵਲੋਂ ਨਗਰ ਨਿਗਮ ਵਿਚ ਬਤੌਰ ਐਕਸਈਐਨ ਸੇਵਾ ਨਿਭਾ ਰਹੇ ਐਮ.ਐਮ. ਸਿਆਲ ਨੂੰ ਸੇਵਾਮੁਕਤੀ ਤੋਂ ਬਾਅਦ 2 ਸਾਲ ਦੀ ਐਕਸਟੈਨਸ਼ਨ ਦਾ ਵਾਅਦਾ ਤੇ ਵਿਉਂਤਬੰਦੀ ਕੀਤੀ ਜਾ ਰਹੀ ਹੈ | ਇਹ ...

ਪੂਰੀ ਖ਼ਬਰ »

ਗੱਡੀ ਦੀ ਲਪੇਟ 'ਚ ਆਉਣ ਕਾਰਨ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ

ਰਾਜਪੁਰਾ, 14 ਮਾਰਚ (ਜੀ.ਪੀ. ਸਿੰਘ)-ਅੱਜ ਰਾਜਪੁਰਾ-ਅੰਬਾਲਾ ਮੁੱਖ ਰੇਲ ਮਾਰਗ 'ਤੇ ਇਕ ਮਾਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ | ਪੁਲਿਸ ਨੇ ਉਕਤ ਵਿਅਕਤੀ ਦੀ ਲਾਸ਼ ਨੂੰ ਸ਼ਨਾਖ਼ਤ ਲਈ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਪੈਸੇ ਖੋਹ ਕੇ ਫ਼ਰਾਰ

ਪਟਿਆਲਾ, 14 ਮਾਰਚ (ਮਨਦੀਪ ਸਿੰਘ ਖਰੋੜ)-ਅਰਬਨ ਅਸਟੇਟ ਫ਼ੇਜ਼-3 'ਚ ਰੇਡੀਓ ਸਟੇਸ਼ਨ ਨੇੜੇ ਕਾਰ 'ਚ ਬੈਠ ਕੇ ਪੈਸੇ ਗਿਣ ਰਹੇ ਇਕ ਵਿਅਕਤੀ ਤੋਂ ਮੋਟਰਸਾਈਕਲ 'ਤੇ ਸਵਾਰ ਤਿੰਨ ਵਿਅਕਤੀ ਪੈਸੇ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧ 'ਚ ਸ਼ਿਕਾਇਤਕਰਤਾ ...

ਪੂਰੀ ਖ਼ਬਰ »

ਰੱਖੜਾ ਕਿਸਾਨ ਮੇਲੇ ਦਾ ਮਹਾਰਾਣੀ ਪ੍ਰਨੀਤ ਕੌਰ ਵਲੋਂ ਉਦਘਾਟਨ

ਰੱਖੜਾ (ਪਟਿਆਲਾ), 14 ਮਾਰਚ (ਭਗਵਾਨ ਦਾਸ)–ਅੱਜ ਇੱਥੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਰਾਜ ਪੱਧਰੀ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਮਹਾਰਾਨੀ ਪ੍ਰਨੀਤ ਕੌਰ ਸਾਬਕਾ ਰਾਜ ਮੰਤਰੀ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਨੇ ਕਿਹਾ ਕਿ ਉਹਨਾਂ ਨੰੂ ...

ਪੂਰੀ ਖ਼ਬਰ »

ਸਮਾਣਾ 'ਚ ਹੋਏ ਦੋ ਸੜਕ ਹਾਦਸਿਆਂ 'ਚ ਤਿੰਨ ਜ਼ਖਮੀ, ਦੋ ਦੀ ਹਾਲਤ ਗੰਭੀਰ

ਸਮਾਣਾ, 14 ਮਾਰਚ (ਹਰਵਿੰਦਰ ਸਿੰਘ ਟੋਨੀ)-ਸਮਾਣਾ 'ਚ ਅੱਜ ਹੋਏ ਦੋ ਸੜਕ ਹਾਦਸਿਆਂ 'ਚ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸਮਾਣਾ 'ਚ ਦਾਖਲ ਕਰਵਾਇਆ ਗਿਆ | ਜਾਣਕਾਰੀ ਮੁਤਾਬਿਕ ਇਕ ਹਾਦਸਾ ਸਮਾਣਾ ਸ਼ਹਿਰ ਦੇ ਘੱਗਾ ਰੋਡ 'ਤੇ ਇਕ ਪੈਟਰੋਲ ਪੰਪ ...

ਪੂਰੀ ਖ਼ਬਰ »

ਗੱਡੀਆਂ ਟਕਰਾਉਣ 'ਤੇ ਹੋਏ ਝਗੜੇ 'ਚ ਗੋਲੀ ਚੱਲਣ ਨਾਲ ਕਾਰ ਸਵਾਰ ਇਕ ਵਿਅਕਤੀ ਜ਼ਖ਼ਮੀ, ਦੋ ਿਖ਼ਲਾਫ਼ ਕੇਸ ਦਰਜ

ਰਾਜਪੁਰਾ, 14 ਮਾਰਚ (ਜੀ.ਪੀ. ਸਿੰਘ, ਰਣਜੀਤ ਸਿੰਘ)-ਸਥਾਨਕ ਧਮੌਲੀ ਰੋਡ 'ਤੇ ਸਕਾਰਪਿਓ ਦੀ ਕਾਰ ਨਾਲ ਟੱਕਰ ਹੋ ਜਾਣ ਉਪਰੰਤ ਦੋਵੇਂ ਧਿਰਾਂ ਦਰਮਿਆਨ ਹੋਏ ਝਗੜੇ ਕਾਰਨ ਸਕਾਰਪਿਓ ਸਵਾਰ ਵਲੋਂ ਚਲਾਈ ਗੋਲੀ ਨਾਲ ਇੱਕ ਕਾਰ ਸਵਾਰ ਜ਼ਖ਼ਮੀ ਹੋ ਗਿਆ | ਸ਼ਹਿਰੀ ਥਾਣੇ ਦੀ ਪੁਲਿਸ ਨੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਚੋਰਾਂ ਨੇ ਉਡਾਈ 20 ਹਜ਼ਾਰ ਦੇ ਕਰੀਬ ਦੀ ਨਕਦੀ

ਬਨੂੜ, 14 ਮਾਰਚ (ਭੁਪਿੰਦਰ ਸਿੰਘ)-ਥਾਣਾ ਬਨੂੜ ਅਧੀਨ ਪੈਂਦੇ ਪਿੰਡ ਅਜ਼ੀਜਪੁਰ ਵਿਖੇ ਚੋਰਾਂ ਨੇ ਗੁਰਦੁਆਰੇ ਸਾਹਿਬ ਦੀ ਗੋਲਕ 'ਤੇ ਹੱਥ ਸਾਫ਼ ਕਰ ਦਿੱਤਾ। ਚੋਰ ਗੁਰਦੁਆਰੇ ਦੀ ਗੋਲਕ ਪੱਟ ਕੇ ਉਸ ਵਿਚੋਂ 20 ਹਜ਼ਾਰ ਦੇ ਕਰੀਬ ਦੀ ਰਾਸ਼ੀ ਲੁੱਟ ਕੇ ਲੈ ਗਏ। ਘਟਨਾ ਦਾ ਪਤਾ ਸਵੇਰੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਇਕੋ ਰਾਤ 'ਚ 8 ਦੁਕਾਨਾਂ ਦੇ ਜਿੰਦਰੇ ਤੋੜ ਕੇ ਲੱਖਾਂ ਦੀ ਨਕਦੀ ਤੇ ਸਾਮਾਨ ਚੋਰੀ

ਸ਼ੁਤਰਾਣਾ, 14 ਮਾਰਚ (ਬਲਦੇਵ ਸਿੰਘ ਮਹਿਰੋਕ)-'ਘਰ ਵਾਲੇ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ' ਵਾਲੀ ਕਹਾਵਤ ਨੂੰ ਸਾਬਤ ਕਰਦੇ ਹੋਏ ਕਸਬਾ ਸ਼ੁਤਰਾਣਾ 'ਚ ਚੋਰਾਂ ਨੇ ਵੱਖ-ਵੱਖ ਥਾਵਾਂ 'ਤੇ ਇਕੋ ਰਾਤ 8 ਦੁਕਾਨਾਂ ਤੇ ਸ਼ੋ-ਰੂਮਾਂ ਦੇ ਜਿੰਦਰੇ ਤੋੜ ਕੇ ਲੱਖਾਂ ਰੁਪਏ ਦੀ ਨਕਦੀ ...

ਪੂਰੀ ਖ਼ਬਰ »

ਵੱਡੇ ਟਰਾਂਸਪੋਰਟਰਾਂ ਦੀ ਇਜਾਰੇਦਾਰੀ ਨੇ ਛੋਟੇ ਟਰੱਕ ਅਪਰੇਟਰਾਂ ਦਾ ਭੱਠਾ ਬਿਠਾਇਆ-ਡਾ. ਗਾਂਧੀ

ਪਟਿਆਲਾ, 14 ਮਾਰਚ (ਜ.ਸ. ਢਿੱਲੋਂ)-ਪਟਿਆਲਾ ਦੇ ਸਾਂਸਦ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਪੰਜਾਬ ਜਮਹੂਰੀ ਗੱਠਜੋੜ ਦੇ ਸਾਾਝੇ ਉਮੀਦਵਾਰ ਡਾਕਟਰ ਧਰਮਵੀਰ ਗਾਾਧੀ ਨੇ ਆਖਿਆ ਹੈ ਕਿ ਸਰਕਾਰਾਂ ਨੇ ਲੋਕਾਂ ਦਾ ਹਰ ਮਾਮਲੇ 'ਚ ਕਚੂਮਰ ਕੱਢ ਦਿੱਤਾ ਹੈ | ਉਨ੍ਹਾਂ ਦੋਸ਼ ਲਾਇਆ ...

ਪੂਰੀ ਖ਼ਬਰ »

ਰੱਖੜਾ ਕਿਸਾਨ ਮੇਲੇ ਦਾ ਮਹਾਰਾਣੀ ਪ੍ਰਨੀਤ ਕੌਰ ਵਲੋਂ ਉਦਘਾਟਨ

ਰੱਖੜਾ (ਪਟਿਆਲਾ), 14 ਮਾਰਚ (ਭਗਵਾਨ ਦਾਸ)–ਅੱਜ ਇੱਥੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਰਾਜ ਪੱਧਰੀ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਮਹਾਰਾਨੀ ਪ੍ਰਨੀਤ ਕੌਰ ਸਾਬਕਾ ਰਾਜ ਮੰਤਰੀ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਨੇ ਕਿਹਾ ਕਿ ਉਹਨਾਂ ਨੰੂ ...

ਪੂਰੀ ਖ਼ਬਰ »

ਜਤਿੰਦਰ ਪਹਾੜੀਪੁਰ ਯੂਥ ਵਿੰਗ ਅਕਾਲੀ ਦਲ ਕੌਰ ਕਮੇਟੀ ਮੈਂਬਰ ਬਣੇ

ਸਨੌਰ, 14 ਮਾਰਚ (ਸੋਖਲ)-ਹਲਕ ਸਨੌਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਸਿਫ਼ਾਰਸ਼ 'ਤੇ ਯੂਥ ਵਿੰਗ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਜਤਿੰਦਰ ਸਿੰਘ ਪਹਾੜੀਪੁਰ ਦੀਆਂ ਪਾਰਟੀ ਪ੍ਰਤੀ ਚੰਗੀ ਕਰਗੁਜਾਰੀ ਨੂੰ ਦੇਖਦੇ ਹੋਏ ਯੂਥ ਵਿੰਗ ਦੀ ਕੋਰ ...

ਪੂਰੀ ਖ਼ਬਰ »

ਜਸਪ੍ਰੀਤ ਬੱਤਾ ਯੂਥ ਵਿੰਗ ਅਕਾਲੀ ਦਲ ਕੋਰ ਕਮੇਟੀ ਮੈਂਬਰ ਬਣੇ

ਸਨੌਰ, 14 ਮਾਰਚ (ਸੋਖਲ)-ਹਲਕਾ ਸਨੌਰ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਸਿਫ਼ਾਰਸ਼ 'ਤੇ ਯੂਥ ਵਿੰਗ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ ਜਸਪ੍ਰੀਤ ਸਿੰਘ ਬੱਤਾਂ ਦੀਆ ਪਾਰਟੀ ਪ੍ਰਤੀ ਚੰਗੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਬੱਤਾਂ ਨੂੰ ਯੂਥ ...

ਪੂਰੀ ਖ਼ਬਰ »

ਵੇਵਜ਼ ਐਜੂਕੇਸ਼ਨਜ ਦੇ ਵਿਦਿਆਰਥੀਆਂ ਨੇ ਆਈਲਟਸ ਪ੍ਰੀਖਿਆ ਵਿਚੋਂ ਮਾਰੀ ਬਾਜ਼ੀ

ਪਟਿਆਲਾ, 14 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਅਰਬਨ ਅਸਟੇਟ ਪਟਿਆਲਾ ਫ਼ੇਜ਼ ਇਕ ਵਿਚ ਸਥਿਤ ਵੇਵਜ ਐਜੂਕੇਸ਼ਨਜ ਦੇ ਵਿਦਿਆਰਥੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਲੈਟਸ ਵਿਚ ਚੰਗੇ ਬੈਂਡ ਪ੍ਰਾਪਤ ਕੀਤੇ ਹਨ | ਵੇਵਜ ਐਜੂਕੇਸ਼ਨਜ ਦੇ ਨਿਰਦੇਸ਼ਕ ਪੰਕਜ ਮਿੱਤਲ ਨੇ ...

ਪੂਰੀ ਖ਼ਬਰ »

ਬਾਬਾ ਬਾਲਕ ਨਾਥ ਦਾ ਮੇਲਾ 24 ਨੂੰ

ਪਟਿਆਲਾ, 14 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸ਼ਹਿਰ ਦੇ ਪ੍ਰਸਿੱਧ ਸਿੱਧ ਬਾਬਾ ਬਾਲਕ ਨਾਥ ਮੰਦਰ ਦੀਪ ਸਿੰਘ ਨਗਰ ਪਟਿਆਲਾ ਵਿਖੇ ਹਰ ਸਾਲ ਦੀ ਤਰ੍ਹਾਂ 24 ਮਾਰਚ ਦਿਨ ਐਤਵਾਰ ਨੂੰ ਸਲਾਨਾ ਭੰਡਾਰਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਮੰਦਰ ਦੇ ਸੇਵਾਦਾਰ ...

ਪੂਰੀ ਖ਼ਬਰ »

ਕਾਂਗਰਸੀ ਆਗੂ ਹੁਣ ਦੁਬਾਰਾ ਫਾਰਮ ਭਰਨ ਦੇ ਨਾਂਅ 'ਤੇ ਲੋਕਾਂ ਨੰੂ ਗੁੰਮਰਾਹ ਕਰ ਰਹੇ ਹਨ-ਗੁਲਜ਼ਾਰ ਸਿੰਘ ਰਣੀਕੇ

ਸਨੌਰ, 14 ਮਾਰਚ (ਸੋਖਲ)-ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਸ਼ੁਰੂ ਹੋਇਆ ਐਸ ਸੀ ਭਾਈਚਾਰੇ ਲਈ ਲੋਕ ਭਲਾਈ ਸਕੀਮਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਹਨ ਲੋਕ ਕਾਂਗਰਸ ਸਰਕਾਰ ਨੰੂ ਕੋਸ ਰਹੇ ਹਨ | ਇਹ ਸ਼ਬਦ ਗੁਲਜ਼ਾਰ ਸਿੰਘ ਰਣੀਕੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਮਾਣਾ ਪੁਲਿਸ ਵਲੋਂ ਝੰਡਾ ਮਾਰਚ

ਸਮਾਣਾ, 14 ਮਾਰਚ (ਹਰਵਿੰਦਰ ਸਿੰਘ ਟੋਨੀ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਮਾਣਾ ਪੁਲਿਸ ਨੇ ਪੁਲਿਸ ਉੱਪ-ਕਪਤਾਨ ਜਸਵੰਤ ਸਿੰਘ ਮਾਂਗਟ ਦੀ ਅਗਵਾਈ ਵਿਚ ਸ਼ਹਿਰ ਅਤੇ ਉੱਪ-ਮੰਡਲ ਸਮਾਣਾ ਦੇ ਪਿੰਡਾਂ ਵਿਚ ਝੰਡਾ ਮਾਰਚ ਕੀਤਾ ਜਿਸ ਵਿਚ 100 ਤੋਂ ਵੱਧ ਪੁਲਿਸ ਕਮਾਂਡੋ ਜਵਾਨਾਂ ...

ਪੂਰੀ ਖ਼ਬਰ »

ਹਲਕਾ ਘਨੌਰ ਦੇ ਸ਼੍ਰੋਮਣੀ ਅਕਾਲੀ (ਬ) ਐਸ.ਸੀ. ਵਿੰਗ ਦੀ ਅਹਿਮ ਬੈਠਕ

ਪਟਿਆਲਾ, 14 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਅੱਜ ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ ਅਤੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਦੀ ਵਿੱਦਿਆ ਨਗਰ ਵਿਖੇ ਰਿਹਾਇਸ਼ 'ਤੇ ਸ਼੍ਰੋਮਣੀ ਅਕਾਲੀ (ਬ) ਐਸ.ਸੀ. ਵਿੰਗ ਹਲਕਾ ਘਨੌਰ ਦੀ ਬੈਠਕ ਹੋਈ ਜਿਸ ਵਿਚ ...

ਪੂਰੀ ਖ਼ਬਰ »

ਯੰਗ ਬੀਟਸ ਕਲੱਬ ਅਤੇ ਰਿਦੈ ਕੈਟਰਸ ਵਲੋਂ ਲੋੜਵੰਦ ਜੋੜਿਆਂ ਦੇ ਵਿਆਹ ਕਰਵਾਏ

ਪਟਿਆਲਾ, 14 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਯੰਗ ਬੀਟਸ ਕਲੱਬ ਅਤੇ ਰਿਦੈ ਕੈਟਰਸ ਵੱਲੋਂ ਚਿਲਡਰਨ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ 7 ਲੋੜਵੰਦ ਕੁੜੀਆਂ ਦੇ ਵਿਆਹ ਅਮਰ ਆਸ਼ਰਮ ਵਿਖੇ ਕਰਵਾਏ ਗਏ¢ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਹਨੀ ਨੇ ਦੱਸਿਆ ਕਿ ਇਨ੍ਹਾਂ ...

ਪੂਰੀ ਖ਼ਬਰ »

ਨਾਭਾ ਕਚਹਿਰੀਆਂ ਵਿਚ ਪਰਿਵਾਰਕ ਅਦਾਲਤ ਸ਼ੁਰੂ

ਨਾਭਾ, 14 ਮਾਰਚ (ਕਰਮਜੀਤ ਸਿੰਘ)-ਅੱਜ ਨਾਭਾ ਨਿਆਇਕ ਕੋਰਟ ਕੰਪਲੈਕਸ ਵਿਚ ਪਰਿਵਾਰਕ ਕੇਸਾਂ ਨਾਲ ਸਬੰਧਿਤ ਕੈਂਪ ਪੋਰਟ ਸ਼ੁਰੂ ਹੋਈ ਜਿਸ ਵਿਚ ਮਾਣਯੋਗ ਵਧੀਕ ਸੈਸ਼ਨ ਜੱਜ ਸ੍ਰੀ ਦੀਪਕ ਕੁਮਾਰ ਚੌਧਰੀ ਨੇ ਪਹਿਲੇ ਦਿਨ ਨਾਭਾ ਵਿਖੇ ਕੈਂਪ ਕੋਰਟ 'ਚ ਸ਼ੁਰੂ ਕੀਤੀ | ਇਸ ਸਬੰਧੀ ...

ਪੂਰੀ ਖ਼ਬਰ »

ਪਟਿਆਲਾ ਹਾਰਟ ਇੰਸਟੀਚਿਊਟ 'ਚ ਕਿਡਨੀ ਰੋਗ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਪਟਿਆਲਾ, 14 ਮਾਰਚ (ਮਨਦੀਪ ਸਿੰਘ ਖਰੋੜ)-ਵੀਰਵਾਰ ਨੂੰ ਇੱਥੇ ਪਟਿਆਲਾ ਹਾਰਟ ਇੰਸਟੀਚਿਊਟ ਵਿਚ ਵਿਸ਼ਵ ਕਿਡਨੀ ਦਿਵਸ ਦੇ ਮੌਕੇ 'ਕਰੌਨਿਕ ਕਿਡਨੀ ਰੋਗ' 'ਤੇ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮ 'ਚ 120 ਤੋਂ ਜ਼ਿਆਦਾ ਮਰੀਜ਼ਾਂ ਨੂੰ ਕਿਡਨੀ ਰੋਗ ਬਾਰੇ ਜਾਗਰੂਕ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਸਵੈ ਇੱਛਤ ਖ਼ੂਨਦਾਨ ਕੈਂਪ ਲਗਾਇਆ

ਨਾਭਾ, 14 ਮਾਰਚ (ਕਰਮਜੀਤ ਸਿੰਘ)-ਸਥਾਨਕ ਬੌੜਾਂ ਗੇਟ ਸਥਿਤ ਭਾਰਤੀ ਜੀਵਨ ਬੀਮਾ ਦਾ ਲਾਈਫ ਪਲੱਸ ਕੇਂਦਰ ਵਿਖੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਬੌੜਾਂ ਗੇਟ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਇਕ ਸਵੈ ਇੱਛਤ ਖ਼ੂਨਦਾਨ ਲਗਾਇਆ ਗਿਆ | ਇਸ ਖ਼ੂਨਦਾਨ ਕੈਂਪ ਦਾ ...

ਪੂਰੀ ਖ਼ਬਰ »

ਸੁਣਨ ਤੇ ਬੋਲਣ ਤੋਂ ਅਸਮਰੱਥ ਦਸਤਾਰ ਸਿਖਾਉਣ ਦੇ ਸ਼ੌਾਕੀ ਸਹਿਜ ਦਾ ਵਿਸ਼ੇਸ਼ ਸਨਮਾਨ

ਨਾਭਾ, 14 ਮਾਰਚ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਦੇ ਮੁਹੱਲਾ ਕਰਤਾਰਪੁਰਾ ਵਿਖੇ ਹਰਨਾਮ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਜਨਮਿਆਂ ਮਨਜੋਤ ਸਿੰਘ ਸਹਿਜ ਜੋ ਕਿ ਬੋਲਣ ਅਤੇ ਸੁਣਨ ਤੋਂ ਅਸਮਰਥ ਹੈ ਪਰ ਉਸ ਦੇ ਬਾਵਜੂਦ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ...

ਪੂਰੀ ਖ਼ਬਰ »

ਨੌਜਵਾਨਾਂ ਤੇ ਔਰਤ ਵੋਟਰਾਂ ਦੀਆਂ ਵੋਟਾਂ 100 ਫ਼ੀਸਦੀ ਪੁਆਉਣ ਲਈ ਮੁਹਿੰਮ ਤੇਜ਼

ਪਟਿਆਲਾ, 14 ਮਾਰਚ (ਅ.ਸ. ਆਹਲੂਵਾਲੀਆ)-ਆਗਾਮੀ ਲੋਕ ਸਭਾ ਚੋਣਾਂ ਦੌਰਾਨ ਦਿਵਿਆਂਗ, ਨੌਜਵਾਨ ਅਤੇ ਔਰਤ ਵੋਟਰਾਂ ਦੇ ਮਤਦਾਨ ਨੂੰ 100 ਫ਼ੀਸਦੀ ਯਕੀਨੀ ਬਣਾਉਣ ਹਿਤ, ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਤੇ ਪ੍ਰਸ਼ਾਸਨ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਸਹਾਇਕ ...

ਪੂਰੀ ਖ਼ਬਰ »

ਸ਼ਿਵ ਮੰਦਰ ਵਿਵਾਦ ਨੂੰ ਲੈ ਕੇ ਪਿੰਡ ਤੇਜਾਂ ਦਾ ਮਾਹੌਲ ਵਿਗੜਨ ਦਾ ਖ਼ਦਸ਼ਾ

ਭੁਨਰਹੇੜੀ, 14 ਮਾਰਚ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਤੇਜਾਂ ਅੰਦਰ ਸ਼ਿਵ ਮੰਦਰ ਦੇ ਨਿਰਮਾਣ ਦੀ ਸੇਵਾ ਚੱਲ ਰਹੀ ਪਰ ਕੁਝ ਗ਼ਲਤ ਅਨਸਰਾਂ ਨੇ ਮੰਦਰ ਦੀ ਚਾਰ ਦੀਵਾਰੀ ਨੂੰ ਤੋੜਕੇ ਗੰਦਗੀ ਸੁੱਟਣੀ ਸ਼ੁਰੂ ਕਰ ਦਿੱਤੀ ਹੈ | ਜਿਸ ਕਾਰਨ ਪਿੰਡ ਦਾ ਮਾਹੌਲ ਵਿਗੜਨਾ ਸ਼ੁਰੂ ...

ਪੂਰੀ ਖ਼ਬਰ »

ਮਾਤਾ ਗੁਰਚਰਨ ਕੌਰ ਧਾਲੀਵਾਲ ਨੂੰ ਪ੍ਰਮੁੱਖ ਸ਼ਖ਼ਸੀਅਤਾਂ ਨੇ ਦਿੱਤੀਆਂ ਸ਼ਰਧਾਂਜਲੀਆਂ

ਪਟਿਆਲਾ, 14 ਮਾਰਚ (ਜ.ਸ. ਢਿੱਲੋਂ)-ਪ੍ਰਵਾਸੀ ਭਾਰਤੀ ਜੈਪ੍ਰਕਾਸ਼ ਸਿੰਘ ਧਾਲੀਵਾਲ ਜੇਪੀ ਦੀ ਮਾਤਾ ਸਰਦਾਰਨੀ ਗੁਰਚਰਨ ਸਿੰਘ ਧਾਲੀਵਾਲ ਪਤਨੀ ਸਵ: ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਦਾ ਸ਼ਰਧਾਂਜਲੀ ਸਮਾਰੋਹ ਇਥੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ...

ਪੂਰੀ ਖ਼ਬਰ »

ਮਹਿੰਦਰਾ ਕਾਲਜ 'ਚ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ

ਪਟਿਆਲਾ, 14 ਮਾਰਚ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਜੂਆਲੋਜੀ ਵਿਭਾਗ ਵਲੋਂ ਡਾ. ਸੀ.ਵੀ ਰਮਨ ਦੀ ਯਾਦ ਵਿਚ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਕਾਲਜ ਦੀ ਪਿ੍ੰਸੀਪਲ ਡਾ. ਸੰਗੀਤਾ ਹਾਂਡਾ ਨੇ ਕੁਇਜ਼ ਮੁਕਾਬਲੇ ਦਾ ਉਦਘਾਟਨ ਕੀਤਾ ਅਤੇ ...

ਪੂਰੀ ਖ਼ਬਰ »

ਸੀਨੀਅਰ ਉਪ ਮੇਅਰ ਨੇ ਆਪਣੇ ਵਾਰਡ ਦੇ ਸੀਵਰੇਜ ਦੀ ਸਫ਼ਾਈ ਦਾ ਲਿਆ ਜਾਇਜ਼ਾ

ਪਟਿਆਲਾ, 14 ਮਾਰਚ (ਜ.ਸ. ਢਿੱਲੋਂ)-ਨਗਰ ਨਿਗਮ ਦੇ ਸੀਨੀਅਰ ਉਪ ਮੇਅਰ ਯੋਗਿੰਦਰ ਸਿੰਘ ਨੇ ਇਥੇ ਭਾਸ਼ਾ ਵਿਭਾਗ ਦੇ ਕੋਲ ਪੁਰਾਣੇ ਛੱਤੇ ਗੰਦੇ ਨਾਲੇ ਦੀ ਸਫ਼ਾਈ ਦਾ ਵੀ ਜਾਇਜ਼ਾ ਲਿਆ | ਇਸ ਮੌਕੇ ਸ੍ਰੀ ਯੋਗੀ ਨੇ ਦੱਸਿਆ ਕਿ ਇਹ ਸੜਕ ਜੋ ਭਾਸ਼ਾ ਵਿਭਾਗ ਤੋਂ ਅਨਾਜ ਮੰਡੀ ਰਾਹੀਂ ...

ਪੂਰੀ ਖ਼ਬਰ »

ਉਦਯੋਗਿਕ ਸਿਖਲਾਈ ਸੰਸਥਾਵਾਂ ਦਾ ਦੋ ਦਿਨਾ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ

ਪਟਿਆਲਾ, 14 ਮਾਰਚ (ਗੁਰਵਿੰਦਰ ਸਿੰਘ ਔਲਖ)-ਉਦਯੋਗਿਕ ਸਿਖਲਾਈ ਸੰਸਥਾਵਾਂ ਦਾ ਜ਼ੋਨਲ ਪੱਧਰ ਦਾ ਪਟਿਆਲਾ ਪਿਟਸ ਨਾਮਕ ਸਭਿਆਚਾਰਕ ਪ੍ਰੋਗਰਾਮ ਅੱਜ ਹਰਪਾਲ ਟਿਵਾਣਾ ਕਲਾ ਭਵਨ 'ਚ ਸ਼ੁਰੂ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪਿ੍ੰਸੀਪਲ ਡਾ. ਵੀ.ਕੇ. ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਵਿਚ ਖੁਦਕੁਸ਼ੀਆਂ ਨੂੰ ਰੋਕਣ ਲਈ ਵਿਚਾਰ ਚਰਚਾ ਕਰਵਾਈ

ਪਟਿਆਲਾ, 14 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਵਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਐਗਰੀਕਲਚਰ ਜਰਨਲਿਜ਼ਮ ਲੈਂਗੁਏਜ਼ ਐਾਡ ਕਲਚਰ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਵਿਚ ਖੁਦਕੁਸ਼ੀਆਂ ਨੂੰ ...

ਪੂਰੀ ਖ਼ਬਰ »

ਬਨੂੜ ਨਗਰ ਕੌ ਾਸਲ ਸਮੇਤ ਪਿੰਡਾਂ ਵਿਚ ਵੀਵੀਪੈਟ ਮਸ਼ੀਨਾਂ ਸਬੰਧੀ ਵੋਟਰਾਂ ਨੂੰ ਕੀਤਾ ਜਾਗਰੂਕ

ਬਨੂੜ, 14 ਮਾਰਚ (ਭੁਪਿੰਦਰ ਸਿੰਘ)-ਨਗਰ ਕੌਾਸਲ ਬਨੂੜ ਵਿਖੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਭੋਗਲ ਅਤੇ ਕਾਰਜਕਾਰੀ ਪ੍ਰਧਾਨ ਭਜਨ ਲਾਲ ਦੀ ਅਗਵਾਈ ਹੇਠ ਸ਼ਹਿਰੀ ਵੋਟਰਾਂ ਨੂੰ ਵੀਵੀਪੈਟ ਵੋਟਰ ਮਸ਼ੀਨਾਂ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਏ ਗਏ | ...

ਪੂਰੀ ਖ਼ਬਰ »

ਅਗਵਾਕਾਰਾਂ ਨਾਲ ਟਾਕਰਾ ਲੈਣ 'ਤੇ ਚੇਤਨ ਸਿੰਘ ਜੋੜਾਮਾਜਰਾ ਦੀ ਸ਼ਲਾਘਾ

ਸਮਾਣਾ, 14 ਮਾਰਚ (ਹਰਵਿੰਦਰ ਸਿੰਘ ਟੋਨੀ)-ਤਰਨਤਾਰਨ ਨਜਦੀਕ ਕਸਬਾ ਪੱਟੀ ਵਿਖੇ ਇਕ ਲੜਕੀ ਨੂੰ ਅਗਵਾ ਕਰਨ ਆਏ ਅਗਵਾਕਾਰਾਂ ਦਾ ਟਾਕਰਾ ਕਰਦਿਆਂ ਗੋਲੀਆਂ ਲੱਗਣ ਕਾਰਨ ਗੰਭੀਰ ਜਖ਼ਮੀ ਹੋਏ ਸਥਾਨਕ ਸ਼ਹਿਰ ਨੇੜਲੇ ਪਿੰਡ ਜੋੜਾਮਾਜਰਾ ਦੇ ਰਹਿਣ ਵਾਲੇ, ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਅਗਵਾਕਾਰਾਂ ਨਾਲ ਟਾਕਰਾ ਲੈਣ 'ਤੇ ਚੇਤਨ ਸਿੰਘ ਜੋੜਾਮਾਜਰਾ ਦੀ ਸ਼ਲਾਘਾ

ਸਮਾਣਾ, 14 ਮਾਰਚ (ਹਰਵਿੰਦਰ ਸਿੰਘ ਟੋਨੀ)-ਤਰਨਤਾਰਨ ਨਜਦੀਕ ਕਸਬਾ ਪੱਟੀ ਵਿਖੇ ਇਕ ਲੜਕੀ ਨੂੰ ਅਗਵਾ ਕਰਨ ਆਏ ਅਗਵਾਕਾਰਾਂ ਦਾ ਟਾਕਰਾ ਕਰਦਿਆਂ ਗੋਲੀਆਂ ਲੱਗਣ ਕਾਰਨ ਗੰਭੀਰ ਜਖ਼ਮੀ ਹੋਏ ਸਥਾਨਕ ਸ਼ਹਿਰ ਨੇੜਲੇ ਪਿੰਡ ਜੋੜਾਮਾਜਰਾ ਦੇ ਰਹਿਣ ਵਾਲੇ, ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਤਰਰਾਜੀ ਸੁਰੱਖਿਆ ਪ੍ਰਬੰਧਾਂ ਸਬੰਧੀ ਬੈਠਕ

ਘਨੌਰ, 14 ਮਾਰਚ (ਬਲਜਿੰਦਰ ਸਿੰਘ ਗਿੱਲ)-ਲੋਕ ਸਭਾ ਚੋਣਾਂ ਸਬੰਧੀ ਅੰਤਰਰਾਜੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਸ.ਐਸ.ਪੀ ਪਟਿਆਲਾ ਸ. ਮਨਦੀਪ ਸਿੰਘ ਸਿੱਧੂ, ਐਸ.ਐਸ.ਪੀ. ਅੰਬਾਲਾ ਸ੍ਰੀ ਮੋਹਿਤ ਹਾਂਡਾ, ਐਸ.ਐਸ.ਪੀ ਕੈਂਥਲ ਸ੍ਰੀ ਵਸੀਮ ਅਕਰਮ ਅਤੇ ਵਧੀਕ ਡਿਪਟੀ ...

ਪੂਰੀ ਖ਼ਬਰ »

ਪੰਜਾਬੀ ਗੱਭਰੂ ਬਣੇ ਕੌਮੀ ਤੀਰ-ਅੰਦਾਜ਼ੀ ਚੈਂਪੀਅਨ

ਪਟਿਆਲਾ 14 ਮਾਰਚ (ਚਹਿਲ)-ਓਡੀਸਾ ਦੇ ਸ਼ਹਿਰ ਕਟਕ ਵਿਖੇ ਚੱਲ ਰਹੀ ਕੌਮੀ ਸੀਨੀਅਰ ਤੀਰ ਅੰਦਾਜ਼ੀ ਚੈਂਪੀਅਨਸ਼ਿਪ 'ਚ ਪੰਜਾਬ ਦੇ ਗੱਭਰੂਆਂ ਨੇ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਕੋਚ ਸੁਰਿੰਦਰ ਸਿੰਘ ਰੰਧਾਵਾ ਤੇ ਅੰਕੁਸ਼ ਸ਼ਰਮਾ ਦੀ ਅਗਵਾਈ 'ਚ ਪੰਜਾਬ ਦੀ ...

ਪੂਰੀ ਖ਼ਬਰ »

ਫੇਸਬੁੱਕ 'ਤੇ ਫ਼ਰਜ਼ੀ ਆਈਡੀ ਬਣਾਉਣ ਵਾਲੇ ਿਖ਼ਲਾਫ਼ ਕੇਸ ਦਰਜ

ਪਟਿਆਲਾ, 14 ਮਾਰਚ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਪਿੰਡ ਕਰਹਾਲੀ ਸਾਹਿਬ ਦੇ ਇਕ ਵਿਅਕਤੀ ਵਲੋਂ ਫੇਸਬੁੱਕ 'ਤੇ ਫ਼ਰਜ਼ੀ ਆਈਡੀ ਬਣਾਉਣ ਦੇ ਮਾਮਲੇ 'ਚ ਥਾਣਾ ਪਸਿਆਣਾ ਦੀ ਪੁਲਿਸ ਨੇ ਉਸ ਦੇ ਿਖ਼ਲਾਫ਼ ਆਈਟੀ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ | ਮੁਲਜ਼ਮ ਦੀ ...

ਪੂਰੀ ਖ਼ਬਰ »

ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਏ

ਪਟਿਆਲਾ, 14 ਮਾਰਚ (ਅ.ਸ. ਆਹਲੂਵਾਲੀਆ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਫ਼ਾਰ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਸਮੇਂ-ਸਮੇਂ 'ਤੇ ਜਾਰੀ ਹੋਈਆਂ ਹਦਾਇਤਾਂ ...

ਪੂਰੀ ਖ਼ਬਰ »

ਗੰਨਾ ਕਿਸਾਨਾਂ ਦਾ ਧਰਨਾ ਅੱਠਵੇਂ ਦਿਨ 'ਚ ਦਾਖ਼ਲ

ਧੂਰੀ, 14 ਮਾਰਚ (ਸੁਖਵੰਤ ਸਿੰਘ ਭੁੱਲਰ, ਸੰਜੇ ਲਹਿਰੀ)-ਗੰਨਾ ਕਿਸਾਨਾਂ ਵਲੋਂ ਸ਼ੂਗਰ ਮਿੱਲ ਧੂਰੀ ਵਿਰੁੱਧ ਲਗਾਏ ਰੋਸ ਧਰਨੇ ਦੇ ਸੱਤਵੇਂ ਤੇ ਅੱਠਵੇਂ ਦਿਨ ਕੱਕੜਵਾਲ ਚੌਕ ਧੂਰੀ 'ਚ ਵਿਧਾਇਕ ਧੂਰੀ ਤੇ ਪ੍ਰਸ਼ਾਸਨ ਉੱਚ ਅਧਿਕਾਰੀਆਂ ਦੇ ਪੁਤਲੇ ਸਾੜਦਿਆਂ ਆਪਣਾ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਚੀਕਾ ਦੀਆਂ ਐੱਨ. ਐੱਸ. ਐੱਸ. ਇਕਾਈਆਂ ਵਲੋਂ 7 ਰੋਜ਼ਾ ਕੈਂਪ ਸ਼ੁਰੂ

ਗੂਹਲਾ ਚੀਕਾ, 14 ਮਾਰਚ (ਓ.ਪੀ. ਸੈਣੀ)- ਡੀ. ਏ. ਵੀ. ਕਾਲਜ ਚੀਕਾ ਦੀ ਐੱਨ. ਐੱਸ. ਐੱਸ. ਇਕਾਈਆਂ ਵਲੋਂ 7 ਰੋਜ਼ਾ ਕੈਂਪ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਉਦਘਾਟਨ ਮੌਕੇ ਆਪਣੇ ਸੰਬੋਧਨ 'ਚ ਕਾਲਜ ਦੇ ਪਿ੍ੰਸੀਪਲ ਡਾ. ਰਮੇਸ਼ ਲਾਲ ਢਾਂਡਾ ਨੇ ਕਿਹਾ ਕਿ ਐੱਨ. ਐੱਸ. ਐੱਸ. ਰਾਹੀਂ ਕਈ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਹਰਾ ਕੇ ਪਛੜੀਆਂ ਸ਼ੇ੍ਰਣੀਆਂ ਦੇ ਲੋਕ ਆਪਣਾ ਗੁੱਸਾ ਕੱਢਣਗੇ-ਗਾਬੜੀਆ

ਫ਼ਤਹਿਗੜ੍ਹ ਸਾਹਿਬ, 14 ਮਾਰਚ (ਭੂਸ਼ਨ ਸੂਦ)-ਸ਼ੋ੍ਰਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਦਾ ਅੱਜ ਇੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਰਾਜਵੰਤ ਸਿੰਘ ਰੁਪਾਲ ਸਰਕਲ ਪ੍ਰਧਾਨ ਬੀ.ਸੀ. ਵਿੰਗ, ਜ਼ਿਲ੍ਹਾ ਜਥੇਦਾਰ ਸਵਰਨ ਸਿੰਘ ਚਨਾਰਥਲ ਅਤੇ ਬੀਬੀ ਮਨਪ੍ਰੀਤ ਕੌਰ ਹੁੰਦਲ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਜਥੇਦਾਰ ਗਾਬੜੀਆਂ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਵਿਧਾਨ ਸਭਾ ਦੇ ਤਿੰਨੇ ਹਲਕਿਆਂ ਫ਼ਤਹਿਗੜ੍ਹ ਸਾਹਿਬ, ਬਸੀ ਪਠਾਣਾ ਅਤੇ ਅਮਲੋਹ ਵਿਖੇ ਮੀਟਿੰਗਾਂ ਰੱਖੀਆਂ ਸਨ ਤਾਂ ਕਿ ਪਾਰਟੀ ਵਰਕਰਾਂ ਨੂੰ ਸਰਗਰਮ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵਲੋਂ ਬੀ.ਸੀ. ਵਰਗ ਦੇ ਲੋਕਾਂ ਨੂੰ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ ਉਹ ਸਹੂਲਤਾਂ ਕਾਂਗਰਸ ਪਾਰਟੀ ਨੇ ਸੱਤਾ ਵਿਚ ਆਉਣ ਤੇ ਬੰਦ ਕਰ ਦਿੱਤੀਆਂ ਹਨ ਜਿਸ ਕਾਰਨ ਪਛੜੀਆਂ ਸ਼ੇ੍ਰਣੀਆਂ ਦੇ ਲੋਕਾਂ ਵਿਚ ਬਹੁਤ ਰੋਸ ਹੈ | ਉਨ੍ਹਾਂ ਕਿਹਾ ਕਿ ਇਹ ਲੋਕ ਆਪਣੇ ਗ਼ੁੱਸੇ ਦਾ ਪ੍ਰਗਟਾਵਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਹਰਾ ਕੇ ਕੱਢਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਬਿੰਬਰਾ, ਅਸ਼ੋਕ ਧੀਮਾਨ, ਬਲਵਿੰਦਰ ਸਿੰਘ, ਤਜਿੰਦਰ ਸਿੰਘ ਚੰਨਾ, ਮਨਵਿੰਦਰ ਸਿੰਘ ਕੌੜਾ, ਪਲਵਿੰਦਰ ਸਿੰਘ, ਮਨਵਿੰਦਰ ਸਿੰਘ ਰਜਿੰਦਰਗੜ੍ਹ, ਗੁਰਵਿੰਦਰ ਸਿੰਘ ਅਤੇ ਗਿਆਨ ਸਿੰਘ ਖਰੌਡ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਪ੍ਰਸ਼ਾਸਨ ਦੀ ਸਖ਼ਤੀ ਕਾਰਨ ਵਿਦਿਆਰਥੀ ਅਧਿਕਾਰ ਮਾਰਚ ਮਹਿੰਦਰਾ ਕਾਲਜ ਤੱਕ ਹੀ ਰਿਹਾ ਸੀਮਤ

ਪਟਿਆਲਾ, 14 ਮਾਰਚ (ਗੁਰਵਿੰਦਰ ਸਿੰਘ ਔਲਖ)-ਨਵ ਪੰਜਾਬ ਵਿਦਿਆਰਥੀ ਸਭਾ ਵਲੋਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਇਕ ਅਧਿਕਾਰ ਮਾਰਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਤੱਕ ਕੱਢਿਆ ਜਾਣਾ ਸੀ ਪਰ ਪ੍ਰਸ਼ਾਸਨ ਵਲੋਂ ਕੀਤੀ ਸਖ਼ਤੀ ਤੋਂ ...

ਪੂਰੀ ਖ਼ਬਰ »

ਅੰਤਰਰਾਜੀ ਪੁਲਿਸ ਮੁਖੀਆਂ ਦੀ ਸਾਂਝੀ ਰਣਨੀਤੀ ਬਣਾਉਣ ਸਬੰਧੀ ਮੀਟਿੰਗ

ਰਾਜਪੁਰਾ, 14 ਮਾਰਚ (ਰਣਜੀਤ ਸਿੰਘ, ਜੀ.ਪੀ. ਸਿੰਘ)-ਅੱਜ ਇੱਥੇ ਰਾਜਪੁਰਾ-ਅੰਬਾਲਾ ਹਾਈਵੇ 'ਤੇ ਪੈਂਦੀ ਚਾਨਸਨ ਹਵੇਲੀ ਸ਼ੰਭੂ ਵਿਖੇ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਮੁਖੀਆਂ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਪੰਜਾਬ ਅਤੇ ਹਰਿਆਣਾ ਦੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ

ਭਵਾਨੀਗੜ੍ਹ, 14 ਮਾਰਚ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਪੁਲਿਸ ਵਲੋਂ ਇਕ ਵਿਅਕਤੀ ਨੂੰ 270 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਚੌਾਕੀ ਕਾਲਾਝਾੜ ਦੀ ਇੰਚਾਰਜ ਸਬ ਇੰਸਪੈਕਟਰ ਗੀਤਾ ਰਾਣੀ ਦੀ ਅਗਵਾਈ 'ਚ ਪੁਲਿਸ ...

ਪੂਰੀ ਖ਼ਬਰ »

ਸ਼ਹਿਰੀ ਪੁਲਿਸ ਸਮਾਣਾ ਨੇ ਲਾਪਤਾ ਨਿਪਾਲੀ ਲੜਕੀ ਦੀਪਿਕਾ ਨੂੰ ਦੋ ਘੰਟੇ 'ਚ ਬਰਾਮਦ ਕੀਤਾ

ਸਮਾਣਾ, 14 ਮਾਰਚ (ਹਰਵਿੰਦਰ ਸਿੰਘ ਟੋਨੀ)-ਸਮਾਣਾ 'ਚ ਅੱਜ 11 ਸਾਲਾ ਦੀਪਿਕਾ ਨਾਮ ਦੀ ਲੜਕੀ ਜੋ ਪਹਿਲੀ ਵਾਰ ਨੇਪਾਲ ਤੋਂ ਆਪਣੇ ਪਿਤਾ ਨਾਲ ਸਮਾਣਾ ਆਈ ਸੀ ਤੇ ਕੁਝ ਘੰਟੇ ਬਾਅਦ ਉਹ ਲਾਪਤਾ ਹੋ ਗਈ | ਲੜਕੀ ਦੇ ਪਿਤਾ ਨੇ ਪੁਲਿਸ ਸਮਾਣਾ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ 'ਤੇ ਥਾਣਾ ...

ਪੂਰੀ ਖ਼ਬਰ »

ਅਸਲ੍ਹਾ ਐਕਟ ਤਹਿਤ ਦੋ ਿਖ਼ਲਾਫ਼ ਕੇਸ ਦਰਜ

ਪਟਿਆਲਾ, 14 ਮਾਰਚ (ਮਨਦੀਪ ਸਿੰਘ ਖਰੋੜ)-ਚੋਰੀ ਤੇ ਝਪਟਮਾਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਸਥਾਨਕ ਪੁਲਿਸ ਵਲੋਂ ਕਾਬੂ ਕਰਕੇ ਉਨ੍ਹਾਂ ਵਲੋਂ ਜੁਰਮਾਂ 'ਚ ਵਰਤੇ ਗਏ ਹਥਿਆਰ ਵੀ ਬਰਾਮਦ ਕਰਵਾਏ ਹਨ | ਇਸ ਸਬੰਧ ਐਸਪੀ ਸਿਟੀ ਹਰਮਨ ਸਿੰਘ ਹਾਂਸ ਤੇ ਡੀਐਸਪੀ ...

ਪੂਰੀ ਖ਼ਬਰ »

ਟਰੈਕਟਰ ਥੱਲੇ ਆਉਣ ਕਾਰਨ ਨੌਜਵਾਨ ਦੀ ਮੌਤ

ਘਨੌਰ, 14 ਮਾਰਚ (ਬਲਜਿੰਦਰ ਸਿੰਘ ਗਿੱਲ)-ਟਰੈਕਟਰ ਹੇਠ ਆਉਣ ਕਰਨ ਨੌਜਵਾਨ ਦੀਪਕ ਸਿੰਘ (18) ਦੀ ਸੂਚਨਾ ਪ੍ਰਾਪਤ ਹੋਈ ਹੈ¢ ਪੁਲਿਸ ਥਾਣੇ ਮੁਤਾਬਿਕ ਕੁਲਦੀਪ ਸਿੰਘ ਵਾਸੀ ਬਲਦੇਵ ਨਗਰ ਅੰਬਾਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ, ਕਿ ਉਸ ਦਾ ਲੜਕਾ ਦੀਪਕ ਸਿੰਘ (18) ਦਿਲਬਾਗ ਸਿੰਘ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ਾਂ 'ਚੋਂ ਬਰੀ

ਸੰਗਰੂਰ, 14 ਮਾਰਚ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ਾਂ 'ਚੋਂ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਕੇ ਵਕੀਲ ਸੁਰਜੀਤ ਸਿੰਘ ਗਰੇਵਾਲ ਤੇ ਅਮਨਦੀਪ ਸਿੰਘ ਗਰੇਵਾਲ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX