ਤਾਜਾ ਖ਼ਬਰਾਂ


ਬਾਘਾ ਪੁਰਾਣਾ ਦੇ ਉੱਚ ਪੁਲਿਸ ਅਧਿਕਾਰੀਆ ਤੱਕ ਪੁੱਜਾ ਕੋਰੋਨਾ ਦਾ ਕਹਿਰ
. . .  1 day ago
ਬਾਘਾ ਪੁਰਾਣਾ 13 ਜੁਲਾਈ (ਬਲਰਾਜ ਸਿੰਗਲਾ)ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਲਪੇਟ ਵਿੱਚ ਹੁਣ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਆਉਣ ਲੱਗ ਪਏ ਹਨ।ਇਸੇ ਤਰ੍ਹਾਂ ਸਥਾਨਕ ਡੀ.ਐੱਸ.ਪੀ ਅਤੇ ਇੱਕ ਏ.ਐੱਸ.ਆਈ ਦੀ ਕੋਰੋਨਾ ਪਾਜਿਟਿਵ ਰਿਪੋਰਟ ਆਉਣ ਨਾਲ ਬਾਘਾ ਪੁਰਾਣਾ ਸ਼ਹਿਰ ਦੇ ਲੋਕਾਂ ਅੰਦਰ...
ਖਮਾਣੋਂ (ਫ਼ਤਿਹਗੜ੍ਹ ਸਾਹਿਬ) ਚ 4 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਖਮਾਣੋਂ, 13 ਜੁਲਾਈ ( ਮਨਮੋਹਨ ਸਿੰਘ ਕਲੇਰ) - ਪਿਛਲੇ ਦਿਨੀਂ ਪਿੰਡ ਭਾਂਬਰੀ ਦੀ ਇਕ ਮਹਿਲਾ ਦੀ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ 'ਚ ਕਰੋਨਾ ਕਾਰਨ ਹੋਈ ਮੌਤ ਹੋਣ ਉਪਰੰਤ ਉਸ ਦੇ ਨੇੜਲੇ ਸੰਪਰਕ ਦੇ 4 ਹੋਰ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ ।ਇਸ ਸਬੰਧੀ ਡਾ. ਨਰੇਸ਼ ਚੌਹਾਨ...
ਲਖਨਊ ਦੀ ਦਿਵਿਆਂਸ਼ੀ ਨੇ 12ਵੀਂ (ਸੀ.ਬੀ.ਐੱਸ.ਈ) 'ਚੋਂ ਕੀਤੇ 100 ਫ਼ੀਸਦੀ ਅੰਕ ਹਾਸਲ
. . .  1 day ago
ਲਖਨਊ, 13 ਜੁਲਾਈ - ਸੀ.ਬੀ.ਐੱਸ.ਈ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ 'ਚ ਲਖਨਊ ਦੀ ਦਿਵਿਆਂਸ਼ੀ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਸ ਮੌਕੇ ਦਿਵਿਆਂਸ਼ੀ ਨੇ ਕਿਹਾ ਕਿ ਉਹ ਭਵਿੱਖ ਵਿਚ ਇਤਿਹਾਸ 'ਤੇ ਖੋਜ ਕਰਨ ਚਾਹੁੰਦੀ ਹੈ ਤੇ ਆਪਣੇ ਦੇਸ਼ ਦੇ ਇਤਿਹਾਸ ਬਾਰੇ ਹੋਰ...
ਨਾਭਾ (ਪਟਿਆਲਾ) 'ਚ ਆਏ ਕੋਰੋਨਾ ਦੇ 8 ਹੋਰ ਨਵੇਂ ਮਰੀਜ਼
. . .  1 day ago
ਨਾਭਾ, 13 ਜੁਲਾਈ (ਅਮਨਦੀਪ ਸਿੰਘ ਲਵਲੀ) - ਨਾਭਾ ਵਿੱਚ ਕੋਰੋਨਾ ਦੇ ਹੋਰ 8 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੋਤੀ ਬਾਗ ਦੇ 68 ਸਾਲ, 18 ਸਾਲ ਅਤੇ 34 ਸਾਲਾਂ ਔਰਤ ਸਮੇਤ ਕਮਲਾ ਕਾਲੋਨੀ ਦੇ 6 ਸਾਲ, 1 ਸਾਲ...
ਕਪੂਰਥਲਾ 'ਚ ਕੋਰੋਨਾ ਪਾਜ਼ੀਟਿਵ ਦੇ 4 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 13 ਜੁਲਾਈ (ਅਮਰਜੀਤ ਸਿੰਘ ਸਡਾਨਾ) - ਜ਼ਿਲ੍ਹਾ ਕਪੂਰਥਲਾ ਵਿਚ ਦੇਰ ਸ਼ਾਮ ਆਏ ਕੋਰੋਨਾ ਸੈਂਪਲਾਂ ਦੇ ਨਤੀਜਿਆਂ ਤਹਿਤ 4 ਵਿਅਕਤੀ ਹੋਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ ਇਕ ਭੁਲੱਥ, ਇਕ ਫਗਵਾੜਾ, ਇਕ ਸੁਲਤਾਨਪੁਰ ਲੋਧੀ ਤੇ ਇਕ ਕਪੂਰਥਲਾ ਸ਼ਹਿਰ...
ਪੀ.ਟੀ.ਯੂ. ਦੇ ਉਪ ਕੁਲਪਤੀ ਵਲੋਂ ਯੂਨੀਵਰਸਿਟੀ ਦੇ ਦਰਜਨ ਤੋਂ ਵੱਧ ਉੱਚ ਅਧਿਕਾਰੀਆਂ ਦੇ ਤਬਾਦਲੇ
. . .  1 day ago
ਕਪੂਰਥਲਾ, 13 ਜੁਲਾਈ (ਅਮਰਜੀਤ ਕੋਮਲ) - ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਡਾ: ਅਜੇ ਕੁਮਾਰ ਸ਼ਰਮਾ ਨੇ ਯੂਨੀਵਰਸਿਟੀ ਦੇ ਕੰਮ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਯੂਨੀਵਰਸਿਟੀ ਦੇ ਦਰਜਨ ਤੋਂ ਵੱਧ ਉੱਚ...
ਨਵਾਂਸ਼ਹਿਰ 'ਚ 3 ਔਰਤਾਂ ਸਮੇਤ 8 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ,13 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਅੱਜ ਸਵੇਰੇ ਜ਼ਿਲ੍ਹੇ ਦੇ 11 ਕੋਰੋਨਾ ਪਾਜ਼ੀਟਿਵ ਆਏ ਮਰੀਜ਼ਾਂ ਤੋਂ ਬਾਅਦ ਹੁਣ 3 ਔਰਤਾਂ ਸਮੇਤ 8 ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇੱਥੋਂ ਦੇ 64 ਸਾਲਾ ਵਿਅਕਤੀ ਤੇ ਇੱਥੇ ਦੀ 62 ਸਾਲਾ ਇਕ ਔਰਤ, ਰਾਹੋਂ ਦੇ 40 ਸਾਲਾ ਤੇ ਇਕ...
ਚੰਡੀਗੜ੍ਹ 'ਚ ਕੋਰੋਨਾ ਦੇ 29 ਨਵੇਂ ਕੇਸ ਪਾਜ਼ੀਟਿਵ
. . .  1 day ago
ਚੰਡੀਗੜ੍ਹ, 13 ਜੁਲਾਈ (ਮਨਜੋਤ) - ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 29 ਨਵੇਂ ਮਾਮਲੇ ਪਾਜ਼ੀਟਿਵ ਪਾਏ ਗਏ ਹਨ। ਇਸ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 588 ਹੋ ਗਈ ਹੈ, ਜਦਕਿ 157 ਐਕਟਿਵ ਕੇਸ...
ਮੋਗਾ ਪੁਲਿਸ ਦੇ ਡੀ.ਐਸ.ਪੀ. ਦੀ ਪਤਨੀ ਤੇ ਪੁੱਤਰ ਨੂੰ ਹੋਇਆ ਕੋਰੋਨਾ
. . .  1 day ago
ਮਹਿਲ ਕਲਾਂ, 13 ਜੁਲਾਈ (ਅਵਤਾਰ ਸਿੰਘ ਅਣਖੀ) - ਕੁੱਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਪਿੰਡ ਮੂੰਮ (ਬਰਨਾਲਾ) ਦੇ ਇਕ ਵਿਅਕਤੀ ਦੇ ਸੰਪਰਕ 'ਚ ਆਏ ਵਿਅਕਤੀਆਂ ਦੀ ਸਿਹਤ ਵਿਭਾਗ ਵਲੋਂ ਸ਼ਨਾਖ਼ਤ ਕਰ ਕੇ ਕੋਵਿਡ-19 ਜਾਂਚ ਕੀਤੀ ਹੈ। ਕੋਰੋਨਾ ਰੈਪਿਡ...
ਅਕਾਲੀ ਦਲ ਟਕਸਾਲੀ ਨੂੰ ਝਟਕਾ, ਫ਼ਾਜ਼ਿਲਕਾ ਜ਼ਿਲੇ੍ਹ ਦੇ ਸੀਨੀਅਰ ਆਗੂਆਂ ਨੇ ਪਾਰਟੀ ਨੂੰ ਕਿਹਾ ਅਲਵਿਦਾ
. . .  1 day ago
ਮੰਡੀ ਅਰਨੀਵਾਲਾ, 13 ਜੁਲਾਈ (ਨਿਸ਼ਾਨ ਸਿੰਘ ਸੰਧੂ) - ਕੱੁਝ ਸਮਾਂ ਪਹਿਲਾ ਹੀ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਉਸ ਵੇਲੇ ਵੱਡਾ ਝਟਕਾ ਲੱਗਾ, ਜਦ ਪਾਰਟੀ ਨਾਲ ਜੁੜੇ ਦਰਜਨ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ...
ਮਮਦੋਟ ਨਾਲ ਸਬੰਧਿਤ ਦੋ ਹੋਰ ਫ਼ੌਜੀ ਆਏ ਕੋਰੋਨਾ ਪਾਜ਼ੀਟਿਵ
. . .  1 day ago
ਮਮਦੋਟ, 13 ਜੁਲਾਈ (ਸੁਖਦੇਵ ਸਿੰਘ ਸੰਗਮ) - ਪੂਰੇ ਦੇਸ਼ ਵਾਂਗ ਕਸਬਾ ਮਮਦੋਟ ਵਿਚ ਵੀ ਕਰੋਨਾ ਵਾਇਰਸ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਿਵਲ ਹਸਪਤਾਲ ਮਮਦੋਟ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੋਨਾ ਟੈਸਟ ਲਈ ਭੇਜੇ ਗਏ ਸੈਂਪਲਾਂ ਦੀਆਂ ਅੱਜ ਆਈਆਂ ਰਿਪੋਰਟਾਂ ਵਿਚੋਂ ਮਮਦੋਟ...
ਬਲਾਕ ਸ਼ਾਹਕੋਟ ਦੇ ਪਿੰਡ ਨਰੰਗਪੁਰ ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਸ਼ਾਹਕੋਟ, 13 ਜੁਲਾਈ (ਆਜ਼ਾਦ ਸਚਦੇਵਾ/ਸੁਖਦੀਪ ਸਿੰਘ) ਸ਼ਾਹਕੋਟ ਬਲਾਕ ਦੇ ਪਿੰਡ ਨਰੰਗਪੁਰ ਦੇ ਇੱਕ ਨੌਜਵਾਨ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿµਦਿਆਂ ਡਾ. ਅਮਰਦੀਪ ਸਿੰਘ ਦੁੱਗਲ ਐੱਸ.ਐੱਮ.ਓ. ਸ਼ਾਹਕੋਟ ਨੇ ਦੱਸਿਆ ਕਿ ਬਲਾਕ ਸ਼ਾਹਕੋਟ ਦੇ ਪਿੰਡ ਨਰੰਗਪੁਰ ਨਜ਼ਦੀਕ ਕੁਲਾਰ...
ਲੁਧਿਆਣਾ 'ਚ ਕੋਰੋਨਾ ਦਾ ਜ਼ਬਰਦਸਤ ਧਮਾਕਾ,126 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਲੁਧਿਆਣਾ, 13 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਕੋਰੋਨਾ ਨਾਲ ਸਬੰਧਿਤ ਜ਼ਬਰਦਸਤ ਧਮਾਕਾ ਹੋਣ ਪਿੱਛੋਂ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਗਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 2 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਫ਼ਿਰੋਜ਼ਪੁਰ, 13 ਜੁਲਾਈ (ਜਸਵਿੰਦਰ ਸਿੰਘ ਸੰਧੂ ) - ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ 2 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਅੱਜ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ। ਜ਼ਿਲ੍ਹੇ ਅੰਦਰ...
ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ
. . .  1 day ago
ਕੋਟਾਯਾਮ, 13 ਜੁਲਾਈ - ਕੇਰਲ 'ਚ ਨਨ ਨਾਲ ਜਬਰ ਜਨਾਹ ਦੇ ਮਾਮਲੇ 'ਚ ਕੋਟਾਯਾਮ ਵਧੀਕ ਜ਼ਿਲ੍ਹਾ ਅਦਾਲਤ ਵੱਲੋਂ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ। ਅਦਾਲਤ ਵੱਲੋਂ ਫਰੈਂਕੋ ਮੁਲੱਕਲ ਖ਼ਿਲਾਫ਼ ਗੈਰ ਜ਼ਮਾਨਤੀ...
ਅੰਮ੍ਰਿਤਸਰ 'ਚ ਕੋਰੋਨਾ ਦੇ 10 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 13 ਜੁਲਾਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 10 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1121 ਹੋ ਗਈ ਹੈ। ਇਨ੍ਹਾਂ 'ਚੋਂ 908 ਡਿਸਚਾਰਜ ਹੋ ਚੁੱਕੇ ਹਨ ਤੇ 55 ਦੀ ਮੌਤ...
ਸੰਗਰੂਰ : 99 ਪ੍ਰਤੀਸ਼ਤ ਅੰਕਾਂ ਨਾਲ ਕ੍ਰਿਸ਼ਨਾਸ਼ੂ ਜਿੰਦਲ ਸਕੂਲ 'ਚੋਂ ਆਇਆ ਅੱਵਲ
. . .  1 day ago
ਸਰਕਾਰ ਦੇ ਦਫ਼ਤਰਾਂ/ਅਦਾਰਿਆਂ ਦੇ ਬੋਰਡ ਗੁਰਮੁਖੀ ਲਿਪੀ ਨਾ ਲਿਖਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ- ਤ੍ਰਿਪਤ ਬਾਜਵਾ
. . .  1 day ago
ਚੰਡੀਗੜ੍ਹ, 13 ਜੁਲਾਈ- ਸੂਬੇ ਦੇ ਉਚੇਰੀ ਸਿੱਖਿਆ ਵਿਭਾਗ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਸੰਬੰਧਿਤ ਅਦਾਰਿਆਂ ਅਤੇ ਵਿਭਾਗਾਂ ਨੂੰ ਸਖ਼ਤੀ ਨਾਲ ਕਿਹਾ ਹੈ ਕਿ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ, 13 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 7 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 207 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਹੰਡਿਆਇਆ ਵਿਖੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਵਲੋਂ ਪ੍ਰਦਰਸ਼ਨ
. . .  1 day ago
ਹੰਡਿਆਇਆ (ਬਰਨਾਲਾ), 13 ਜੁਲਾਈ (ਗੁਰਜੀਤ ਸਿੰਘ ਖੁੱਡੀ)- ਕਸਬਾ ਹੰਡਿਆਇਆ ਵਿਖੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਨਿਵਾਸ ਦੇ ਸੱਦੇ 'ਤੇ ਜ਼ਿਲ੍ਹਾ ਬਰਨਾਲਾ ਦੇ ਯੂਥ ਕਾਂਗਰਸ ਦੇ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਦੇ ਤਿੰਨ ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 13 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਦੇ ਤਿੰਨ ਹੋਰ ਨਵੇਂ ਮਾਮਲੇ ਫ਼ਾਜ਼ਿਲਕਾ ਜ਼ਿਲ੍ਹੇ 'ਚ ਸਾਹਮਣੇ ਆਏ ਹਨ। ਇਹ ਮਾਮਲੇ ਫ਼ਾਜ਼ਿਲਕਾ ਦੇ ਪਿੰਡ ਖੁਈਖੇੜਾ, ਮੰਡੀ ਅਰਨੀ ਵਾਲਾ...
ਪੰਜਾਬ 'ਚ 22 ਡੀ. ਐੱਸ. ਪੀਜ਼ ਦੇ ਤਬਾਦਲੇ
. . .  1 day ago
ਲੁਧਿਆਣਾ, 13 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਸਰਕਾਰ ਵਲੋਂ ਅੱਜ 22 ਡੀ. ਐੱਸ. ਪੀਜ਼ ਦੇ...
ਜ਼ਿਲ੍ਹਾ ਬਰਨਾਲਾ 'ਚ ਪੁਲਿਸ ਦਾ ਏ. ਐਸ. ਆਈ. ਹੋਇਆ ਕੋਰੋਨਾ ਪਾਜ਼ੀਟਿਵ
. . .  1 day ago
ਮਹਿਲ ਕਲਾਂ, 13 ਜੁਲਾਈ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਤਾਇਨਾਤ ਇੱਕ ਏ. ਐਸ. ਆਈ. ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ...
ਪੰਜਾਬ ਸਰਕਾਰ ਦੀ ਪ੍ਰਵਾਨਗੀ ਲਏ ਬਿਨਾਂ ਸਿੱਖਿਆ ਬੋਰਡ ਨੇ ਘਟਾਇਆ ਸਿਲੇਬਸ, ਵਿਵਾਦ ਹੋਣ 'ਤੇ ਵੈੱਬਸਾਈਟ ਤੋਂ ਹਟਾਇਆ
. . .  1 day ago
ਐੱਸ. ਏ. ਐੱਸ. ਨਗਰ, 13 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੋਰੋਨਾ ਮਹਾਂਮਾਰੀ ਕਾਰਨ 9ਵੀਂ ਤੋਂ 12ਵੀਂ ਸ਼੍ਰੇਣੀ ਲਈ ਸਿਲੇਬਸ ਨੂੰ ਘਟਾ ਕੇ ਸਿੱਖਿਆ ਬੋਰਡ ਦੀ...
ਬੇਅਦਬੀ ਮਾਮਲੇ 'ਚ ਮੈਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹੈ- ਡੇਰਾ ਪ੍ਰੇਮੀ ਹਰਚਰਨ ਸਿੰਘ
. . .  1 day ago
ਚੰਡੀਗੜ੍ਹ, 13 ਜੁਲਾਈ (ਸੁਰਿੰਦਰਪਾਲ ਸਿੰਘ)- ਡੇਰਾ ਪ੍ਰੇਮੀ ਹਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੇਅਦਬੀ ਮਾਮਲੇ 'ਚ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ 2017 ਦੀ ਵਿਧਾਨ ਸਭਾ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਚੇਤ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਵਪਾਰੀਆਂ ਨੇ ਦੁਕਾਨਾਂ ਬੰਦ ਰੱਖ ਕੇ ਪਟਵਾਰੀਆਂ ਿਖ਼ਲਾਫ਼ ਕੀਤਾ ਰੋਸ ਪ੍ਰਦਰਸ਼ਨ

ਫ਼ਾਜ਼ਿਲਕਾ, 14 ਮਾਰਚ(ਦਵਿੰਦਰ ਪਾਲ ਸਿੰਘ)- ਪਟਵਾਰ ਯੂਨੀਅਨ ਤਹਿਸੀਲ ਫ਼ਾਜ਼ਿਲਕਾ ਦਾ ਸਥਾਨਕ ਇਕ ਵਪਾਰੀ ਨਾਲ ਚੱਲ ਰਹੇ ਵਿਵਾਦ ਦੌਰਾਨ ਚੌਕ ਘੰਟਾ ਘਰ ਦੇ ਨਜ਼ਦੀਕ ਬਾਜ਼ਾਰਾਂ ਦੇ ਦੁਕਾਨਦਾਰਾਂ ਨੇ ਵਪਾਰੀ ਦੇ ਹੱਕ ਵਿਚ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ | ਕੁੱਝ ਦਿਨ ਪਹਿਲਾਂ ਸ਼ਹਿਰ ਦੇ ਇਕ ਦੁਕਾਨਦਾਰ ਭੁਪਿੰਦਰ ਸਿੰਘ ਨਾਮਧਾਰੀ ਪੁੱਤਰ ਲੱਖਾ ਸਿੰਘ ਦਾ ਪਟਵਾਰਖ਼ਾਨੇ ਅੰਦਰ ਫ਼ਰਦ ਦੀ ਨਕਲ ਨੂੰ ਲੈ ਕੇ ਆਪਸੀ ਵਿਵਾਦ ਪੈਦਾ ਹੋ ਗਿਆ ਸੀ | ਜੋ ਕਿ ਹੱਥੋਪਾਈ ਤੱਕ ਵੀ ਪਹੁੰਚ ਗਿਆ ਦੱਸਿਆ ਜਾਂਦਾ ਹੈ | ਵਿਵਾਦ ਤੋਂ ਬਾਅਦ ਦੋਵੇਂ ਧਿਰਾਂ ਇਕ ਦੂਜੇ ਿਖ਼ਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਦੇ ਰਾਹ 'ਤੇ ਹਨ | ਪਟਵਾਰ ਯੂਨੀਅਨ ਨੇ ਵੀ ਆਪਣਾ ਕੰਮਕਾਜ ਠੱਪ ਰੱਖ ਕੇ ਹੜਤਾਲ ਕੀਤੀ ਸੀ ਤੇ ਮੰਗ ਕੀਤੀ ਸੀ ਕਿ ਪਟਵਾਰੀ ਦਾ ਰਿਕਾਰਡ ਪਾੜਨ ਵਾਲੇ ਿਖ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਦੂਜੇ ਪਾਸੇ ਅੱਜ ਕੁੱਝ ਦੁਕਾਨਦਾਰ ਭੁਪਿੰਦਰ ਸਿੰਘ ਦੇ ਹੱਕ ਵਿਚ ਨਿੱਤਰ ਆਏ ਤੇ ਉਨ੍ਹਾਂ ਸਵੇਰੇ 2 ਘੰਟੇ ਦੁਕਾਨਾਂ ਬੰਦ ਰੱਖ ਕੇ ਚੌਾਕ ਘੰਟਾ ਘਰ ਵਿਖੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਪੀੜਿਤ ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਚਾਚਾ ਹੰਸ ਰਾਜ ਅਤੇ ਦੁਕਾਨ ਦੇ ਮੁਲਾਜ਼ਮ ਨਾਲ 20 ਫਰਵਰੀ ਨੂੰ ਪਟਵਾਰਖ਼ਾਨੇ ਗਿਆ ਤੇ ਉਸ ਨੇ ਸੂਬਾ ਸਿੰਘ ਪਟਵਾਰੀ ਨੂੰ ਫ਼ਰਦ ਦੀਆਂ ਕਾਪੀਆਂ ਦਿਖਾਈਆਂ | ਜਿਸ ਵਿਚ ਮਾਲਕੀ ਦੀ ਹੇਰਾਫੇਰੀ ਨਜ਼ਰ ਆ ਰਹੀ ਸੀ | ਇਸ ਮੌਕੇ ਬੌਬੀ ਨਾਮਧਾਰੀ, ਗੁਰਮੀਤ ਸਿੰਘ ਨਾਮਧਾਰੀ, ਮੁਰਾਰੀ ਲਾਲ, ਗੌਰਵ ਆਰੀਆ, ਪ੍ਰੀਤਮ ਸਿੰਘ, ਅਸ਼ੋਕ ਚੁਚਰਾ, ਮੁਕੇਸ਼ ਕੁਮਾਰ, ਨਿਤਿਨ ਕਮਰਾ, ਸੋਨੂੰ ਵਧਵਾ, ਰਾਮਾ ਸੰੁਦਰੀ, ਸੁਮਿਤ ਦਾਵੜਾ, ਵੇਦ ਪ੍ਰਕਾਸ਼, ਵਿਕਰਮ ਕੁਮਾਰ, ਕਾਲੀ ਠਠਈ ਆਦਿ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਵਿਚ ਹਿੱਸਾ ਲੈਂਦਿਆਂ ਜ਼ਿੰਮੇਵਾਰ ਮਾਲ ਵਿਭਾਗ ਦੇ ਪਟਵਾਰੀਆਂ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ |


ਖ਼ਬਰ ਸ਼ੇਅਰ ਕਰੋ

ਵਿਦਿਆਰਥਣ ਨੂੰ ਵਰਗ਼ਲਾ ਕੇ ਲੈ ਜਾਣ ਦੇ ਦੋਸ਼ 'ਚ 6 ਨੌਜਵਾਨਾਂ ਿਖ਼ਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 14 ਮਾਰਚ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਕੈਂਟ ਪੁਲਿਸ ਨੇ 10ਵੀਂ ਜਮਾਤ 'ਚ ਪੜ੍ਹਦੀ ਇਕ 17 ਸਾਲਾ ਵਿਦਿਆਰਥਣ ਨੂੰ ਵਰਗ਼ਲਾ ਕੇ ਲੈ ਜਾਣ ਦੇ ਦੋਸ਼ 'ਚ ਨੌਜਵਾਨ ਗੋਰੀ, ਜੋਨ, ਕੁਲਵਿੰਦਰ ਕੌਰ, ਚਾਂਦੀ, ਸੈਂਡੀ ਅਤੇ ਸਾਗਰ ਿਖ਼ਲਾਫ਼ ਮਾਮਲਾ ਦਰਜ ਕੀਤਾ | ਥਾਣਾ ...

ਪੂਰੀ ਖ਼ਬਰ »

ਸ਼ਹੀਦੀ ਜੋੜ ਮੇਲਾ ਤੇ ਸ਼ੇਰ-ਏ-ਪੰਜਾਬ ਦੀ ਬਰਸੀ ਪਾਕਿਸਤਾਨ ਸਥਿਤ ਗੁਰਧਾਮਾਂ 'ਤੇ ਮਨਾਉਣ ਲਈ ਜਾਣ ਦੇ ਚਾਹਵਾਨ ਪਾਸਪੋਰਟ 15 ਅਪ੍ਰੈਲ ਤੱਕ ਜਮ੍ਹਾਂ ਕਰਵਾਉਣ

ਫ਼ਿਰੋਜ਼ਪੁਰ, 14 ਮਾਰਚ (ਜਸਵਿੰਦਰ ਸਿੰਘ ਸੰਧੂ)- ਪਾਕਿਸਤਾਨ ਸਥਿਤ ਗੁਰਧਾਮਾਂ 'ਤੇ ਹਰ ਸਾਲ ਦੀ ਤਰ੍ਹਾਂ ਮਨਾਏ ਜਾਂਦੇ ਸ਼ਹੀਦੀ ਜੋੜ ਮੇਲੇ ਅਤੇ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੀ ਬਰਸੀ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਜਾਣ ਦੇ ਚਾਹਵਾਨ ਆਪੋ-ਆਪਣੇ ਪਾਸਪੋਰਟ 15 ...

ਪੂਰੀ ਖ਼ਬਰ »

ਕਾਂਗਰਸ ਦੀਆਂ ਨੀਤੀਆਂ ਤੇ ਵਿਕਾਸ ਦੇ ਕੀਤੇ ਕੰਮਾਂ ਨੂੰ ਹਰ ਵਰਕਰ ਘਰ ਘਰ ਪਹੰੁਚਾਏਗਾ-ਕਾਲੜਾ

ਫ਼ਾਜ਼ਿਲਕਾ, 14 ਮਾਰਚ (ਅਮਰਜੀਤ ਸ਼ਰਮਾ)-ਕਾਂਗਰਸ ਹਾਈ ਕਮਾਨ ਜਿਸ ਕਿਸੇ ਨੂੰ ਵੀ ਫ਼ਿਰੋਜ਼ਪੁਰ ਲੋਕ-ਸਭਾ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਐਲਾਨੇਗੀ, ਕਾਂਗਰਸ ਪਾਰਟੀ ਦਾ ਹਰ ਵਰਕਰ ਉਸ ਦੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਗਾ ਦੇਵੇਗਾ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਰੇਤਾ ਦੀ ਨਾਜਾਇਜ਼ ਨਿਕਾਸੀ ਤਹਿਤ ਦੋ ਵਿਅਕਤੀ ਗਿ੍ਫ਼ਤਾਰ

ਫ਼ਿਰੋਜ਼ਪੁਰ, 14 ਮਾਰਚ (ਤਪਿੰਦਰ ਸਿੰਘ)- ਰੇਤਾ ਦੀ ਨਾਜਾਇਜ਼ ਨਿਕਾਸੀ ਕਰਦੇ ਆਰਿਫ਼ ਕੇ ਵਾਸੀ ਅੰਗਰੇਜ਼ ਸਿੰਘ ਪੁੱਤਰ ਸੋਨਾ ਸਿੰਘ ਅਤੇ ਪ੍ਰੇਮ ਜੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ | ਆਰਿਫ਼ ਕੇ ਥਾਣਾ ਵਲੋਂ ਦੋਸ਼ੀਆਂ ਦੇ ਕਬਜ਼ੇ 'ਚੋਂ ਦੋ ਟਰੈਕਟਰ ਸਮੇਤ ਟਰਾਲੀਆਂ ...

ਪੂਰੀ ਖ਼ਬਰ »

ਨਹਿਰ ਕਾਲੋਨੀ ਦੀ 5 ਏਕੜ ਜਗ੍ਹਾ 'ਚ ਬਣੇਗਾ ਸਰਕਾਰੀ ਡਿਗਰੀ ਕਾਲਜ

ਅਬੋਹਰ, 14 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਅਬੋਹਰ ਦੀ ਨਹਿਰ ਕਾਲੋਨੀ ਵਿਚ ਸਰਕਾਰੀ ਕਾਲਜ ਬਣਨ ਦਾ ਰਾਹ ਲਗਪਗ ਪੱਧਰਾ ਹੋ ਗਿਆ ਹੈ | ਕਾਲੋਨੀ ਦੀ ਕੁੱਲ ਜ਼ਮੀਨ ਵਿਚ ਕਰੀਬ 5 ਏਕੜ ਰਕਬੇ 'ਚ ਕਾਲਜ ਬਣੇਗਾ | ਸਰਕਾਰੀ ਕਾਲਜ ਦੀ ਮੰਗ ਲੋਕਾਂ ਦੀ ਵੱਡੀ ਮੰਗ ਸੀ | ਪਹਿਲਾਂ ਇਹ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਫ਼ਾਜ਼ਿਲਕਾ, 14 ਮਾਰਚ (ਦਵਿੰਦਰ ਪਾਲ ਸਿੰਘ)-ਸਦਨ ਥਾਣਾ ਪੁਲਸ ਨੇ ਵੱਖ ਵੱਖ ਦੋ ਮਾਮਲਿਆਂ ਵਿਚ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਕੇ ਉਨ੍ਹਾਂ ਿਖ਼ਲਾਫ਼ ਮਾਮਲਾ ਦਰਜ਼ ਕਰ ਲਿਆ ਹੈ | ਐੱਸ.ਸੀ. ਗੁਰਮੇਲ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ...

ਪੂਰੀ ਖ਼ਬਰ »

ਟੀ.ਐੱਸ.ਯੂ. ਨੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਸਾੜੀ

ਅਬੋਹਰ, 14 ਮਾਰਚ (ਸੰਧੂ)-ਪੱਛਮੀ ਜ਼ੋਨ ਟੈਕਨੀਕਲ ਸਰਵਿਸਿਜ਼ ਯੂਨੀਅਨ ਬਠਿੰਡਾ ਦੀ ਕਾਲ 'ਤੇ ਇੱਥੋਂ ਦੀ ਸਬ ਡਵੀਜ਼ਨ ਨੰਬਰ 1, 2 ਅਤੇ 3 ਦੇ ਟੈਕਨੀਕਲ ਕਾਮੇ ਇਕੱਠੇ ਹੋਏ ਤੇ ਅਰਥੀ ਸਾੜ ਰੈਲੀ ਕੀਤੀ | ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਲੰਘੀ 2 ਦਸੰਬਰ ਨੂੰ ਗੋਪੀ ਸਾਂਦੜ ਅਤੇ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟ ਯੂਨੀਅਨ ਵਲੋਂ ਵਿਦਿਆਰਥੀਆਂ ਤੇ ਵਿਦਿਆਰਥਣ 'ਤੇ ਦਰਜ ਮੁਕਦਮਾ ਰੱਦ ਕਰਨ ਦੀ ਮੰਗ

ਫ਼ਾਜ਼ਿਲਕਾ, 14 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਸਟੂਡੈਂਟ ਯੂਨੀਅਨ ਦੀ ਇਕ ਜ਼ਰੂਰੀ ਮੀਟਿੰਗ ਫ਼ਾਜ਼ਿਲਕਾ ਦੇ ਸਰਕਾਰੀ ਐਮ.ਆਰ. ਕਾਲਜ ਵਿਚ ਵਾਪਰੀ ਵਿਦਿਆਰਥੀ ਅਤੇ ਅਧਿਆਪਕਾਂ ਦੀ ਘਟਨਾ ਨੂੰ ਲੈ ਕੇ ਹੋਈ | ਜਿਸ ਵਿਚ ਵਿਦਿਆਰਥੀਆਂ ਅਤੇ ਵਿਦਿਆਰਥਣ 'ਤੇ ਦਰਜ ਮੁਕੱਦਮੇ ...

ਪੂਰੀ ਖ਼ਬਰ »

ਬੱਸਾਂ ਅੱਡੇ 'ਚ ਨਾ ਆਉਣ ਦੇ ਰੋਸ ਵਜੋਂ ਦੁਕਾਨਦਾਰਾਂ ਤੇ ਲੋਕਾਂ ਵਲੋਂ ਨਾਅਰੇਬਾਜ਼ੀ

ਤਲਵੰਡੀ ਭਾਈ, 14 ਮਾਰਚ (ਰਵਿੰਦਰ ਸਿੰਘ ਬਜਾਜ)- ਅੱਜ ਇੱਥੇ ਮੇਨ ਚੌਾਕ 'ਤੇ ਨਵੇਂ ਬੱਸ ਸਟੈਂਡ 'ਤੇ ਸਥਿਤ ਦੁਕਾਨਦਾਰਾਂ ਵਲੋਂ ਬੱਸਾਂ ਅੱਡੇ ਦੇ ਅੰਦਰ ਨਾ ਆਉਣ ਅਤੇ ਬਾਹਰੋਂ ਮੇਨ ਚੌਾਕ ਤੋਂ ਹੀ ਜਾਣ ਦੇ ਰੋਸ ਵਜੋਂ ਮੇਨ ਚੌਕ 'ਤੇ ਜਾ ਕੇ ਬੱਸਾਂ ਰੋਕ ਨਾਅਰੇਬਾਜ਼ੀ ਕੀਤੀ | ਇਸ ...

ਪੂਰੀ ਖ਼ਬਰ »

ਜੁਡੀਸ਼ੀਅਲ ਅਫ਼ਸਰਾਂ ਨੂੰ ਵਕੀਲਾਂ ਪ੍ਰਤੀ ਨਰਮ ਤੇ ਕਾਨੂੰਨ 'ਚ ਸਖ਼ਤ ਹੋਣਾ ਚਾਹੀਦਾ- ਜਸਟਿਸ ਆਰ.ਕੇ. ਜੈਨ

ਫ਼ਿਰੋਜ਼ਪੁਰ, 14 ਮਾਰਚ (ਰਾਕੇਸ਼ ਚਾਵਲਾ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਆਰ.ਕੇ. ਜੈਨ ਤੇ ਜਸਟਿਸ ਅਰੁਣ ਮੋਂਗਾ ਦੀ ਫ਼ਿਰੋਜ਼ਪੁਰ ਆਮਦ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਵਲੋਂ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਜ਼ਿਲ੍ਹਾ ਅਤੇ ਸੈਸ਼ਨ ...

ਪੂਰੀ ਖ਼ਬਰ »

ਗੁਰਵਿੰਦਰ ਸਿੰਘ ਦਾਨੇਵਾਲੀਆ ਇੰਸਪੈਕਟਰ ਬਣੇ

ਅਬੋਹਰ, 14 ਮਾਰਚ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਦਾਨੇਵਾਲਾ ਦੇ ਵਸਨੀਕ ਤੇ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਦਾਨੇਵਾਲੀਆ ਬੀਤੇ ਦਿਨੀਂ ਤਰੱਕੀ ਮਿਲਣ ਤੋਂ ਬਾਅਦ ਇੰਸਪੈਕਟਰ ਬਣ ਗਏ ਹਨ | ਤਰੱਕੀ ਮਿਲਣ ਉਪਰੰਤ ਉਨ੍ਹਾਂ ਦੀ ਮੋਗਾ ਵਿਖੇ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਵਰਕਰਾਂ ਦੀ ਮੀਟਿੰਗ

ਅਬੋਹਰ, 14 ਮਾਰਚ (ਕੁਲਦੀਪ ਸਿੰਘ ਸੰਧੂ)-ਸਥਾਨਕ ਅਕਾਲੀ-ਭਾਜਪਾ ਆਗੂਆਂ ਦੀ ਇਕ ਮੀਟਿੰਗ ਵਿਧਾਇਕ ਅਰੁਣ ਨਾਰੰਗ ਦੇ ਗ੍ਰਹਿ ਵਿਖੇ ਕੀਤੀ ਗਈ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ 16 ਮਾਰਚ ਨੂੰ ਵਿਸ਼ਵਾਸਘਾਤ ਦਿਵਸ ਮਨਾਉਣ ਸਬੰਧੀ ਸਦਰ ਬਾਜ਼ਾਰ ਚੌਕ ਵਿਚ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਘੋੜੀਆਂ ਵਾਲੇ ਧੀਰਾ ਬਰਾੜ ਨੇ ਰਾਜਸਥਾਨ ਦੇ ਸਰੋਤੇ ਕੀਲੇ

ਫ਼ਾਜ਼ਿਲਕਾ, 14 ਮਾਰਚ (ਦਵਿੰਦਰ ਪਾਲ ਸਿੰਘ)-ਘੋੜੀਆਂ ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਫ਼ਾਜ਼ਿਲਕਾ ਦੇ ਪਿੰਡ ਅਭੁੱਨ ਦੇ ਜੰਮਪਲ ਗਾਇਕ ਧੀਰਾ ਬਰਾੜ ਵਲੋਂ ਰਾਜਸਥਾਨ ਦੇ ਪਦਮਪੁਰ ਵਿਖੇ ਹੋਏ ਨਵਪਾਲ ਸਿੰਘ ਸਿੱਧੂ ਯਾਦਗਾਰੀ ਮੇਲੇ ਵਿਚ ਖ਼ੂਬ ਰੌਣਕਾਂ ਬੰਨੀਆਂ ਗਈਆਂ | ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਅਬੋਹਰ, 14 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਡੀ.ਏ.ਵੀ. ਕਾਲਜ ਦਾ ਬੀ.ਐੱਸ.ਸੀ. ਐਗਰੀਕਲਚਰ ਸਮੈਸਟਰ ਸੱਤਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਨ੍ਹਾਂ ਨਤੀਜਿਆਂ ਵਿਚੋਂ ਕਾਲਜ ਦੀ ਵਿਦਿਆਰਥਣ ਨਿਸ਼ਾ ਰਾਣੀ ਨੇ 85.33 ਫ਼ੀਸਦੀ ਅੰਕ ਪ੍ਰਾਪਤ ਕਰ ਯੂਨੀਵਰਸਿਟੀ ਦੀ ਮੈਰਿਟ ਤੇ ...

ਪੂਰੀ ਖ਼ਬਰ »

ਸੈਕਟਰ ਅਫ਼ਸਰ ਦੀਪਕ ਕੁਮਾਰ ਵਲੋਂ ਵੋਟਰਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕੀਤਾ

ਮਖੂ, 14 ਮਾਰਚ (ਵਰਿੰਦਰ ਮਨਚੰਦਾ)- ਸੈਕਟਰ ਅਫ਼ਸਰ ਦੀਪਕ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਮਖੂ ਵਲੋਂ ਬਲਾਕ ਮਖੂ ਦੇ ਪਿੰਡ ਵਰਿ੍ਹਆ ਵਿਖੇ ਬੂਥ ਨੰਬਰ 206 'ਤੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਅਤੇ ਵੋਟਰਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਗਿਆ | ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਬਾਠਾਂ ਵਾਲਾ ਵਿਵਾਦ ਸਬੰਧੀ ਸੰਗਤ ਤੇ ਸਿੱਖ ਜਥੇਬੰਦੀਆਂ ਨੇ ਦਿੱਤਾ ਡੀ.ਸੀ ਨੂੰ ਮੰਗ ਪੱਤਰ

ਮਖੂ, 14 ਮਾਰਚ (ਮੁਖਤਿਆਰ ਸਿੰਘ ਧੰਜੂ)- ਮਹਾਂਪੁਰਖ ਬਾਬਾ ਮਸਤ ਕਰਮਚੰਦ ਬਾਠਾਂ ਵਾਲਿਆਂ ਦੇ ਬਰਸੀ ਸਮਾਗਮਾਂ ਮੌਕੇ ਰਹਿਤ ਮਰਿਆਦਾ ਦੀ ਉਲੰਘਣਾ ਅਤੇ ਹੋ ਰਹੀ ਨਿਰਾਦਰੀ ਿਖ਼ਲਾਫ਼ ਸੰਗਤਾਂ ਦਾ ਰੋਸ ਵਾਜਬ ਸੀ | ਸਿਆਸੀ ਸ਼ਹਿ 'ਤੇ ਥਾਣਾ ਮਖੂ ਮੁਖੀ ਨੇ ਨੌਜਵਾਨਾਂ ਦੇ ...

ਪੂਰੀ ਖ਼ਬਰ »

ਸਾਹਿਤ ਮੰਚ ਗੁਰੂਹਰਸਹਾਏ ਵਲੋਂ ਪਹਿਲੀ ਸਾਹਿਤਕ ਮਿਲਣੀ 17 ਨੂੰ

ਗੁਰੂਹਰਸਹਾਏ, 14 ਮਾਰਚ (ਹਰਚਰਨ ਸਿੰਘ ਸੰਧੂ)- ਸਾਹਿਤ ਮੰਚ ਗੁਰੂਹਰਸਹਾਏ ਵਲੋਂ ਸਾਲਾਨਾ ਸਮਾਗਮ ਪਹਿਲੀ ਸਾਹਿਤਕ ਮਿਲਣੀ 17 ਮਾਰਚ ਦਿਨ ਐਤਵਾਰ ਨੂੰ ਬਾਬਾ ਫ਼ਰੀਦ ਆਈ.ਟੀ.ਆਈ. ਗੁਰੂਹਰਸਹਾਏ ਵਿਖੇ ਕਰਵਾਈ ਜਾ ਰਹੀ ਹੈ | ਸਾਹਿਤ ਮੰਚ ਦੇ ਸਰਪ੍ਰਸਤ ਸੰਤੋਖ ਸਿੰਘ ਬਰਾੜ ...

ਪੂਰੀ ਖ਼ਬਰ »

ਅਸਲ੍ਹਾ ਧਾਰਕ ਆਪਣੇ ਆਪਣੇ ਹਥਿਆਰ ਜਮ੍ਹਾਂ ਕਰਵਾਉਣ-ਐੱਸ. ਐੱਚ. ਓ. ਸ਼ਿਮਲਾ ਰਾਣੀ

ਜ਼ੀਰਾ, 14 ਮਾਰਚ (ਮਨਜੀਤ ਸਿੰਘ ਢਿੱਲੋਂ)- ਚੋਣ ਜ਼ਾਬਤੇ ਦੇ ਚੱਲਦਿਆਂ ਜ਼ੀਰਾ ਸ਼ਹਿਰ ਦੇ ਅਸਲਾ ਧਾਰਕ ਆਪਣੇ-ਆਪਣੇ ਹਥਿਆਰ ਤੁਰੰਤ ਥਾਣਾ ਸਿਟੀ ਜ਼ੀਰਾ ਵਿਖੇ ਜਮਾਂ ਕਰਵਾਉਣ ਨਹੀਂ ਤਾਂ ਉਨ੍ਹਾਂ ਿਖ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਹੋਲੇ ਮਹੱਲੇ ਮੌਕੇ ਸਟੱਡੀ ਸਰਕਲ ਕਰਵਾਏਗਾ ਖੇਡਾਂ

ਅਬੋਹਰ, 14 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲਾ ਮਹੱਲਾ ਖੇਡਾਂ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ | ਇਸ ਬਾਰੇ ਡਾ: ਮਨਦੀਪ ਸਿੰਘ ਨੇ ਦੱਸਿਆ ਕਿ 21 ਮਾਰਚ ਨੂੰ ਸਵੇਰੇ 8 ਤੋਂ 2 ਵਜੇ ਤੱਕ ਹੋਲੇ ...

ਪੂਰੀ ਖ਼ਬਰ »

70 ਲੀਟਰ ਲਾਹਣ ਬਰਾਮਦ

ਜਲਾਲਾਬਾਦ, 14 ਮਾਰਚ (ਹਰਪ੍ਰੀਤ ਸਿੰਘ ਪਰੂਥੀ) - ਥਾਣਾ ਅਮੀਰ ਖ਼ਾਸ ਦੀ ਪੁਲਿਸ ਵਲੋਂ 70 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਭਜਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਗੁਰਦੀਪ ਸਿੰਘ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਗਿ੍ਫ਼ਤਾਰ

ਫ਼ਾਜ਼ਿਲਕਾ, 14 ਮਾਰਚ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀ ਵਾਲਾ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰ ਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਹੈ | ਐੱਚ.ਸੀ. ਲਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸੰਦੀਪ ਸਿੰਘ ...

ਪੂਰੀ ਖ਼ਬਰ »

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਮਾਮਲਾ ਦਰਜ

ਫ਼ਾਜ਼ਿਲਕਾ, 14 ਮਾਰਚ(ਦਵਿੰਦਰ ਪਾਲ ਸਿੰਘ)-ਅਰਨੀ ਵਾਲਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੂਰਨ ਸਿੰਘ ਪੁੱਤਰ ਡੋਗਰ ਸਿੰਘ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਦੀ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ

ਅਬੋਹਰ, 14 ਮਾਰਚ (ਕੁਲਦੀਪ ਸਿੰਘ ਸੰਧੂ)-ਗੁਰਦੁਆਰਾ ਸ੍ਰੀ ਨਾਨਕਸਰ ਟੋਭਾ ਦੀ ਪ੍ਰਬੰਧਕੀ ਕਮੇਟੀ ਅਧੀਨ ਸਥਾਨਕ ਫ਼ਾਜ਼ਿਲਕਾ ਰੋਡ ਵਿਖੇ ਚੱਲ ਰਹੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਬਲਾਕ ਦੀ ਨਵੀਂ ਬਿਲਡਿੰਗ ਬਣਾਉਣ ਦਾ ਨੀਂਹ ਪੱਥਰ ਸਕੂਲ ਪ੍ਰਬੰਧਕ ...

ਪੂਰੀ ਖ਼ਬਰ »

ਮਹੰਤਾਂ ਵਾਲੇ ਮੁਹੱਲੇ ਵਿਚ ਸ਼ਰਾਬ ਤੇ ਨਸ਼ਿਆਂ ਦੀ ਵਿੱਕਰੀ ਨੂੰ ਲੈ ਕੇ ਉੱਠਿਆ ਬਵਾਲ

ਬਾਘਾ ਪੁਰਾਣਾ, 14 ਮਾਰਚ (ਬਲਰਾਜ ਸਿੰਗਲਾ)- ਸਥਾਨਕ ਸ਼ਹਿਰ ਦੀ ਮੋਗਾ ਸੜਕ ਲਾਗਲੇ ਮਹੰਤਾਂ ਵਾਲੇ ਮੁਹੱਲੇ ਦੇ ਵਾਰਡ ਨੰਬਰ: 13, 14 ਤੇ 15 ਦੀਆਂ ਨਸ਼ੇੜੀਆਂ ਅਤੇ ਨਸ਼ੇ ਵੇਚਣ ਵਾਲਿਆਂ ਤੋਂ ਦੁਖੀ ਔਰਤਾਂ ਅਤੇ ਪਤਵੰਤਿਆਂ ਨੇ ਭਾਰੀ ਇਕੱਤਰਤਾ ਕੀਤੀ | ਇਸ ਮੌਕੇ ਲੋਕਾਂ ਵਲੋਂ ...

ਪੂਰੀ ਖ਼ਬਰ »

ਨਿਹੰਗ ਸਿੰਘ ਜਥੇਬੰਦੀਆਂ ਵਲੋਂ ਹੋਲੇ ਮਹੱਲੇ ਨੂੰ ਸਮਰਪਿਤ ਪਹਿਲਾ ਮਹੱਲਾ ਪੂਰੇ ਜਾਹੋ ਜਲਾਲ ਨਾਲ ਸਜਾਇਆ

ਮੋਗਾ, 14 ਮਾਰਚ (ਜਸਪਾਲ ਸਿੰਘ ਬੱਬੀ)- ਨਿਹੰਗ ਸਿੰਘ ਜਥੇਬੰਦੀਆਂ ਵਲੋਂ ਹੋਲੇ ਮਹੱਲੇ ਨੂੰ ਸਮਰਪਿਤ ਪਹਿਲਾ ਮਹੱਲਾ ਟਰੱਕ ਯੂਨੀਅਨ ਮੋਗਾ ਦੇ ਗੁਰਦੁਆਰਾ ਸਾਹਿਬ ਤੋਂ ਪੂਰੇ ਖ਼ਾਲਸਾਈ ਜਾਹੋ ਜਲਾਲ ਨਾਲ ਸਜਾਇਆ ਗਿਆ | ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਸਵਰਨਕਾਰ ਸੰਘ ...

ਪੂਰੀ ਖ਼ਬਰ »

ਮੈਕਰੋ ਗਲੋਬਲ ਇੰਮੀਗ੍ਰੇਸ਼ਨ ਨੇ ਪਤੀ ਪਤਨੀ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ

ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇਮੀਗੇ੍ਰਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਅਕਾਲਸਰ ਚੌਾਕ ਜੀ.ਟੀ. ਰੋਡ ਮੋਗਾ ਵਲੋਂ ਕਾਨੂੰਨੀ ਢੰਗ ਨਾਲ ਅਨੇਕਾਂ ਹੀ ਵਿਅਕਤੀਆਂ ਨੂੰ ਵਿਦੇਸ਼ਾਂ ਵਿਚ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਨੁੱਕੜ ਨਾਟਕ ਤੇ ਰੈਲੀ

ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ)- ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਘੱਲ ਕਲਾਂ ਵਿਚ ਜ਼ਲਿ੍ਹਆਂ ਵਾਲਾ ਬਾਗ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਨੁੱਕੜ ਨਾਟਕ ਅਤੇ ਰੈਲੀ ਕੀਤੀ ਗਈ ਅਤੇ 2 ਅਪ੍ਰੈਲ ਨੂੰ ...

ਪੂਰੀ ਖ਼ਬਰ »

ਰੋਲ ਆਫ ਡਰੈੱਸ ਫ਼ਾਰ ਸਕਸੈੱਸ ਵਿਸ਼ੇ 'ਤੇ ਸ਼ਖ਼ਸੀਅਤ ਵਿਕਾਸ ਕੈਂਪ

ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ)- ਡਾ: ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸਕੂਲ ਸਟਾਫ਼ ਲਈ ਰੋਲ ਆਫ ਡਰੈੱਸ ਫ਼ਾਰ ਸੈਕਸੈਸ ਵਿਸ਼ੇ 'ਤੇ ਸ਼ਖ਼ਸੀਅਤ ਵਿਕਾਸ 'ਤੇ ਕੈਂਪ ਸਕੂਲ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਅਤੇ ਡਾਇਰੈਕਟਰ ਮੈਡਮ ਸੁਨੀਤਾ ...

ਪੂਰੀ ਖ਼ਬਰ »

ਜੁਰਮ ਦੇ ਖ਼ਾਤਮੇ ਲਈ ਲੋਕ ਬਿਨਾਂ ਕਿਸੇ ਡਰ ਤੋਂ ਪੁਲਿਸ ਨੂੰ ਸਹਿਯੋਗ ਦੇਣ- ਡੀ.ਐਸ.ਪੀ. ਰਛਪਾਲ ਸਿੰਘ

ਧਰਮਕੋਟ, 14 ਮਾਰਚ (ਹਰਮਨਦੀਪ ਸਿੰਘ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਸਲ੍ਹਾ ਧਾਰਕ ਆਪਣਾ ਅਸਲ੍ਹਾ ਤੁਰੰਤ ਥਾਣੇ ਜਮ੍ਹਾ ਕਰਵਾਉਣ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਮੋਗਾ ਤੋਂ ਤਬਦੀਲ ਹੋ ਕੇ ਧਰਮਕੋਟ ਵਿਖੇ ਬਤੌਰ ਡੀ.ਐਸ.ਪੀ. ...

ਪੂਰੀ ਖ਼ਬਰ »

ਗਲੋਕੋਮਾ (ਕਾਲਾ ਮੋਤੀਆ) ਦਿਵਸ 'ਤੇ ਵਿਸ਼ੇਸ਼ ਪੈਂਫ਼ਲਿਟ ਜਾਰੀ

ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਮੁਤਾਬਿਕ ਗਲੋਕੋਮਾ (ਕਾਲਾ ਮੋਤੀਆ) ਹਫ਼ਤਾ ਮਨਾਉਣ ਦੌਰਾਨ ਬਲਾਇੰਡਨੈਸ ਕੰਟਰੋਲ ਸੁਸਾਇਟੀ ਮੋਗਾ ਵਲੋਂ ਵਿਸ਼ੇਸ਼ ਪੈਂਫ਼ਲਿਟ ਸਿਵਲ ਸਰਜਨ ਮੋਗਾ ਡਾ: ਜਸਪ੍ਰੀਤ ਕੌਰ ...

ਪੂਰੀ ਖ਼ਬਰ »

ਸਕੂਲ ਚੇਅਰਮੈਨ ਤੇ ਸਟਾਫ਼ ਵਲੋਂ ਅਗਮ ਕਾਲੜਾ ਨੂੰ 25 ਹਜ਼ਾਰ ਰੁਪਏ ਦੀ ਰਾਸ਼ੀ ਭੇਟ

ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਬੀ.ਬੀ.ਐਸ. ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੇ ਸੁਚੱਜੇ ਪ੍ਰਬੰਧਾਂ ਹੇਠ ਅੱਗੇ ਵਧ ਰਹੀ ਹੈ | ਮੋਗਾ ਜ਼ਿਲ੍ਹੇ ਵਿਚ ਭਾਰਤ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਵਰਕਸ਼ਾਪ

ਮੋਗਾ, 14 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮੋਗਾ ਵਲੋਂ ਐਨ. ਐਚ. ਐਮ. ਅਧੀਨ ਜ਼ਿਲ੍ਹਾ ਪੱਧਰੀ ਐਡੋਲਸੈਟ ਐਜੂਕੇਸ਼ਨ ਵਰਕਸ਼ਾਪ ਲਗਾਈ ਗਈ | ਡਾ. ਜਸਪ੍ਰੀਤ ਕੌਰ ਸਿਵਲ ਸਰਜਨ ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡਾ. ...

ਪੂਰੀ ਖ਼ਬਰ »

ਮਿਲੇਨੀਅਮ ਵਰਲਡ ਸਕੂਲ ਨੇ ਲਗਾਇਆ ਮੁਫ਼ਤ ਮੈਡੀਕਲ ਜਾਂਚ ਕੈਂਪ

ਸਮਾਲਸਰ, 14 ਮਾਰਚ (ਕਿਰਨਦੀਪ ਸਿੰਘ ਬੰਬੀਹਾ)- ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਿਲੇਨੀਅਮ ਵਰਲਡ ਸਕੂਲ ਪੰਜਗਰਾਈਾ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਦਾ ਆਯੋਜਨ ਸਕੂਲ ਵਿਚ ਕੀਤਾ ਗਿਆ | ਕੈਂਪ ਦਾ ਉਦਘਾਟਨ ਸਕੂਲ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਮੈਂਬਰਾਂ ਨਾਲ ਵਿਕਾਸ ਕਾਰਜਾਂ ਬਾਰੇ ਅਹਿਮ ਮੀਟਿੰਗ

ਬਾਘਾ ਪੁਰਾਣਾ, 14 ਮਾਰਚ (ਬਲਰਾਜ ਸਿੰਗਲਾ)- ਹਲਕਾ ਬਾਘਾ ਪੁਰਾਣਾ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖ ਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨਾਲ ਸਰਪੰਚ ਬਾਬਾ ਜਗਸੀਰ ਸਿੰਘ ਗਿੱਲ ਕਾਲੇਕੇ ਦੇ ਦਫ਼ਤਰ ਵਿਖੇ ...

ਪੂਰੀ ਖ਼ਬਰ »

ਬੈਟਰ ਸਕਿੱਲ ਇੰਮੀਗ੍ਰੇਸ਼ਨ ਨੇ ਲਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਧਰਮਕੋਟ, 14 ਮਾਰਚ (ਹਰਮਨਦੀਪ ਸਿੰਘ)- ਬੈਟਰ ਸਕਿੱਲ ਇੰਮੀਗ੍ਰੇਸ਼ਨ ਐਾਡ ਟਰੇਨਿੰਗ ਸੰਸਥਾ ਧਰਮਕੋਟ ਵਲੋਂ ਜਿੱਥੇ ਵਿਦਿਆਰਥੀਆਂ ਨੂੰ ਆਧੁਨਿਕ ਤਰੀਕੇ ਨਾਲ ਪੜ੍ਹਾਈ ਕਰਵਾ ਕੇ ਚੰਗੇ ਬੈਂਡ ਹਾਸਲ ਕਰਵਾਏ ਜਾ ਰਹੇ ਹਨ¢ ਉੱਥੇ ਹੀ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ...

ਪੂਰੀ ਖ਼ਬਰ »

'ਰਾਜਾ ਵੀਰ' ਨਾਲ ਚਰਚਾ 'ਚ ਆਇਆ ਗਾਇਕ ਬਲਰਾਜ ਬਰਾੜ

ਠੱਠੀ ਭਾਈ, 14 ਮਾਰਚ (ਜਗਰੂਪ ਸਿੰਘ ਮਠਾੜੂ)- ਮਾਲਵਾ ਖੇਤਰ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਦੀ ਧਰਤੀ 'ਤੇ ਜਨਮੇ ਪ੍ਰਸਿੱਧ ਗਾਇਕ ਗੀਤਕਾਰ ਤੇ ਫ਼ਿਲਮ ਅਭਿਨੇਤਾ ਮਰਹੂਮ ਰਾਜ ਬਰਾੜ ਮੱਲਕੇ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸੰਗੀਤ ਖੇਤਰ ਵਿਚ ਆਪਣੇ ਨਗਰ ਦਾ ...

ਪੂਰੀ ਖ਼ਬਰ »

ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਚੇਤਨਾ ਫ਼ਿਲਮ ਸਮਾਰੋਹ ਕਰਵਾਇਆ

ਸਮਾਲਸਰ, 14 ਮਾਰਚ (ਕਿਰਨਦੀਪ ਸਿੰਘ ਬੰਬੀਹਾ) -ਸਰਕਾਰੀ ਗੁਰੂ ਨਾਨਕ ਕਾਲਜ ਰੋਡੇ ਵਿਖੇ ਅੱਜ ਡੈਮੋਕ੍ਰੇਟਿਕ ਸਟੂਡੈਂਟ ਆਰਗੇਨਾਈਜ਼ੇਸ਼ਨ ਮੋਗਾ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਚੇਤਨਾ ਫ਼ਿਲਮ ਸਮਾਰੋਹ' ਕਰਵਾਇਆ ਗਿਆ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX