ਤਾਜਾ ਖ਼ਬਰਾਂ


ਕੈਪਟਨ ਵੱਲੋਂ ਪੀ.ਆਈ.ਐੱਸ ਦੀ ਗਵਰਨਿੰਗ ਕੌਂਸਲ ਦਾ ਮੈਂਬਰ ਬਣਨ ਲਈ 5 ਖਿਡਾਰੀਆਂ ਦੇ ਨਾਂਆ ਨੂੰ ਮਿਲੀ ਮਨਜ਼ੂਰੀ
. . .  3 minutes ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਉੱਘੇ ਖਿਡਾਰੀਆਂ ਦੇ ਨਾਵਾਂ ਨੂੰ ਪੰਜਾਬ ਖੇਡ ਸੰਸਥਾ ਦੀ ਸੰਚਾਲਨ ਪ੍ਰੀਸ਼ਦ (ਪੀ.ਆਈ.ਐੱਸ) ਦਾ ਮੈਂਬਰ ਬਣਨ ਲਈ ਮਨਜ਼ੂਰੀ ਦੇ...
ਮੋਹਲ਼ੇਧਾਰ ਬਾਰਸ਼ ਕਾਰਨ ਜਲਥਲ ਹੋਇਆ ਨਾਭਾ
. . .  28 minutes ago
ਨਾਭਾ, 17 ਅਗਸਤ (ਕਰਮਜੀਤ ਸਿੰਘ)- ਅੱਜ ਦੁਪਹਿਰ ਤੋਂ ਹੋ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਨਾਭਾ ਸ਼ਹਿਰ ਪੂਰਾ ਜਲ ਥਲ ਹੋ ਗਿਆ। ਸ਼ਹਿਰ ਦੇ ਪੁਰਾਣੇ ਇਲਾਕਿਆਂ ਤੇ ਨੀਵੇਂ ਘਰਾਂ 'ਚ ਪਾਣੀ ਦਾਖ਼ਲ ...
ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦਾ ਪਲਟਿਆਂ ਵਾਹਨ, ਕਈ ਜ਼ਖਮੀ
. . .  43 minutes ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਅਗਸਤ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਪਿੰਡ ਭਾਗੀਵਾਦਰ ਲਾਗੇ ਹਜ਼ੂਰ ਸਾਹਿਬ ਲਈ ਜਾ ਰਹੇ ਸ਼ਰਧਾਲੂਆਂ ਨੂੰ ਟਰੇਨ ਚੜ੍ਹਾਉਣ...
ਤਪਾ ਖੇਤਰ 'ਚ ਸ਼ੁਰੂ ਹੋਇਆ ਮੀਂਹ
. . .  58 minutes ago
ਤਪਾ ਮੰਡੀ, 17 ਅਗਸਤ (ਵਿਜੇ ਸ਼ਰਮਾ)- ਮੌਸਮ ਵਿਭਾਗ ਵੱਲੋਂ ਅਗਲੇ 48 ਤੋਂ 72 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਅਤੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਨੂੰ...
ਉੱਘੇ ਪੰਜਾਬੀ ਨਾਵਲਕਾਰ ਨਿਰੰਜਨ ਤਸਨੀਮ ਦਾ ਦੇਹਾਂਤ
. . .  about 1 hour ago
ਜਲੰਧਰ, 17 ਅਗਸਤ- ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਪ੍ਰੋ. ਨਿਰੰਜਨ ਤਸਨੀਮ ਦਾ ਅੱਜ ਦੇਹਾਂਤ ਹੋ ਗਿਆ। ਭਾਰਤੀ ਸਾਹਿਤ ਅਕਾਦਮੀ ਅਤੇ ਭਾਸ਼ਾ ਵਿਭਾਗ ਦੇ ਸਰਵੋਤਮ ਪੁਰਸਕਾਰ ਵਿਜੇਤਾ ਤਸਨੀਮ ਦਾ ਜਨਮ 1 ਮਈ, 1929 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਉਨ੍ਹਾਂ...
ਬੀ.ਐਸ. ਯੇਦੀਯੁਰੱਪਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 17 ਅਗਸਤ- ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਦਿੱਲੀ 'ਚ ...
ਜਲਦੀ ਹੀ ਮੁਕੰਮਲ ਹੋਵੇਗਾ ਕਰਤਾਰਪੁਰ ਲਾਂਘੇ ਦਾ ਕੰਮ- ਸੁਖਬੀਰ ਬਾਦਲ
. . .  about 1 hour ago
ਫ਼ਾਜ਼ਿਲਕਾ, 17 ਅਗਸਤ (ਪ੍ਰਦੀਪ ਕੁਮਾਰ)- ਕਰਤਾਰਪੁਰ ਲਾਂਘੇ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ (ਬਾਦਲ) ਦੇ...
ਏਮਜ਼ 'ਚ ਲੱਗੀ ਅੱਗ
. . .  about 1 hour ago
ਨਵੀਂ ਦਿੱਲੀ, 17 ਅਗਸਤ- ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਅੱਗ ਲੱਗਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਹਸਪਤਾਲ ਦੀ ਪਹਿਲੀ ਅਤੇ ਦੂਜੀ ਮੰਜ਼ਲ 'ਤੇ ਲੱਗੀ ਹੈ। ਮੌਕੇ 'ਤੇ ਅੱਗ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹੋਈਆਂ ਹਨ। ਦੱਸਣਯੋਗ...
ਪਾਣੀ ਵਧਣ ਕਾਰਨ ਕੌਮੀ ਹਾਈਵੇਅ 'ਤੇ ਪੈਦਲ ਰਾਹਗੀਰਾਂ ਲਈ ਬਣਿਆ ਰਸਤਾ ਚੜ੍ਹਿਆ ਚੱਕੀ ਦਰਿਆ ਦੀ ਭੇਟ
. . .  about 2 hours ago
ਪਠਾਨਕੋਟ, 17 ਅਗਸਤ (ਸੰਧੂ)- ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਚੱਕੀ ਦਰਿਆ 'ਚ ਪਾਣੀ ਦੀ ਆਮਦ ਬਹੁਤ ਵੱਧ ਗਈ ਹੈ ਅਤੇ ਪਠਾਨਕੋਟ ਤੇ ਹਿਮਾਚਲ ਨੂੰ ਜੋੜਨ ਵਾਲੇ ਚੱਕੀ ਦਰਿਆ ਪੁਲ 'ਤੇ ਰਾਹਗੀਰਾਂ ਲਈ ਬਣਿਆ ਰਸਤਾ ਦਰਿਆ ਦੀ ਭੇਟ ਚੜ੍ਹ ਗਿਆ। ਇਸ...
ਅਫ਼ਗ਼ਾਨਿਸਤਾਨ ਹਵਾਈ ਹਮਲਿਆਂ 'ਚ 21 ਤਾਲਿਬਾਨੀ ਅੱਤਵਾਦੀ ਢੇਰ
. . .  about 2 hours ago
ਕਾਬੁਲ, 17 ਅਗਸਤ- ਅਫ਼ਗ਼ਾਨਿਸਤਾਨ ਦੇ ਗ਼ਜ਼ਨੀ ਅਤੇ ਬਲੱਖ ਸੂਬਿਆਂ 'ਚ ਪੰਜ ਦੇ ਹਵਾਈ ਹਮਲਿਆਂ 'ਚ ਘੱਟੋ-ਘੱਟ 21 ਤਾਲਿਬਾਨੀ ਅੱਤਵਾਦੀ ਢੇਰ...
ਅਰੁਣ ਜੇਤਲੀ ਦਾ ਹਾਲ ਜਾਣਨ ਲਈ ਏਮਜ਼ ਪਹੁੰਚੇ ਬਿਹਾਰ ਦੇ ਮੁੱਖ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ
. . .  about 2 hours ago
ਨਵੀਂ ਦਿੱਲੀ, 17 ਅਗਸਤ- ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੂੰ ਖ਼ਰਾਬ ਸਿਹਤ ਦੇ ਚੱਲਦਿਆਂ ਦਿੱਲੀ ਸਥਿਤ ਏਮਜ਼ 'ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਕਿ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਨੇਤਾਵਾਂ ਦਾ ਆਉਣਾ ਲਗਾਤਾਰ ਜਾਰੀ...
ਬੀਬਾ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦਾ ਕੀਤਾ ਨਿਰੀਖਣ
. . .  about 2 hours ago
ਸੁਲਤਾਨਪੁਰ ਲੋਧੀ, 17 ਅਗਸਤ (ਜਗਮੋਹਨ ਸਿੰਘ ਥਿੰਦ ਥਿੰਦ, ਨਰੇਸ਼ ਹੈਪੀ) - ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ...
ਡਿਪਟੀ ਕਮਿਸ਼ਨਰ ਨੇ ਲਿਆ ਚੱਕੀ ਅਤੇ ਉੱਝ ਦਰਿਆ ਦਾ ਜਾਇਜ਼ਾ
. . .  about 2 hours ago
ਪਠਾਨਕੋਟ, 17 ਅਗਸਤ (ਚੌਹਾਨ)- ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਚੱਕੀ ਅਤੇ ਉੱਝ ਦਰਿਆ 'ਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਇਸ ਕਾਰਨ ਇਨ੍ਹਾਂ ਦਰਿਆਵਾਂ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਰਾਮਵੀਰ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਲਿਆ। ਡਿਪਟੀ...
ਯੂ.ਏ.ਪੀ.ਏ. ਸੋਧ ਬਿੱਲ 2019 ਦੇ ਖ਼ਿਲਾਫ਼ ਸੁਪਰੀਮ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ
. . .  about 2 hours ago
ਨਵੀਂ ਦਿੱਲੀ, 17 ਅਗਸਤ- ਸੁਪਰੀਮ ਕੋਰਟ 'ਚ ਸ਼ਨੀਵਾਰ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਸੋਧ ਐਕਟ 2019 (ਯੂ.ਏ.ਪੀ.ਏ) ਦੇ ਖ਼ਿਲਾਫ਼ ਇੱਕ ਜਨਹਿਤ ਮੁਕੱਦਮਾ ਦਾਇਰ ਕੀਤਾ...
ਦੂਰਦਰਸ਼ਨ ਦੀ ਮਸ਼ਹੂਰ ਐਂਕਰ ਨੀਲਮ ਸ਼ਰਮਾ ਦਾ ਦੇਹਾਂਤ
. . .  about 3 hours ago
ਨਵੀਂ ਦਿੱਲੀ, 17 ਅਗਸਤ- ਦੂਰਦਰਸ਼ਨ ਦੀ ਮਸ਼ਹੂਰ ਐਂਕਰ ਨੀਲਮ ਸ਼ਰਮਾ ਦਾ ਦੇਹਾਂਤ ਹੋ ਗਿਆ। ਦੂਰਦਰਸ਼ਨ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਨੀਲਮ ਦੂਰਦਰਸ਼ਨ ਦਾ ਇੱਕ ਮੰਨਿਆ-ਪ੍ਰਮੰਨਿਆ ਚਿਹਰਾ ਸੀ। ਉਹ...
ਪੈਟਰੋਲ 'ਚੋਂ ਪਾਣੀ ਨਿਕਲਣ 'ਤੇ ਇਲਾਕਾ ਨਿਵਾਸੀਆਂ ਨੇ ਬੰਦ ਕਰਵਾਇਆ ਪੈਟਰੋਲ ਪੰਪ
. . .  about 3 hours ago
ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ
. . .  about 3 hours ago
ਹੜ੍ਹ ਦੇ ਸੰਭਾਵਿਤ ਖ਼ਤਰੇ ਨੂੰ ਲੈ ਕੇ ਗੁਰੂਹਰਸਹਾਏ ਦੇ ਕਈ ਪਿੰਡਾਂ 'ਚ ਅਲਰਟ ਜਾਰੀ
. . .  about 3 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਹਰਸਿਮਰਤ ਬਾਦਲ
. . .  about 4 hours ago
ਬਾਘਾਪੁਰਾਣਾ 'ਚ ਮੋਹਲੇਧਾਰ ਮੀਂਹ ਨਾਲ ਨਿਕਾਸੀ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਚੁਫੇਰਾ ਹੋਇਆ ਜਲ-ਥਲ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਚੇਤ ਸੰਮਤ 551

ਸੰਪਾਦਕੀ

ਜਨਮ ਦਿਨ 'ਤੇ ਵਿਸ਼ੇਸ਼

ਬਾਬੂ ਕਾਂਸ਼ੀ ਰਾਮ ਨੂੰ ਯਾਦ ਕਰਦਿਆਂ

ਬਾਬੂ ਕਾਂਸ਼ੀ ਰਾਮ ਨੇ ਦੱਬੇ-ਕੁਚਲੇ ਵਰਗਾਂ ਨੂੰ ਸੰਗਠਿਤ ਕਰਕੇ ਆਪਣੇ ਹੱਕਾਂ ਲਈ ਲੜਨ ਅਤੇ ਰਾਜਨੀਤੀ ਲਈ ਤਿਆਰ ਕੀਤਾ। ਸਾਹਿਬ ਕਾਂਸ਼ੀ ਰਾਮ ਨੇ ਦਲਿਤਾਂ ਨੂੰ ਇਸ ਦੇਸ਼ ਦੇ ਮੁਢਲੇ ਵਾਸੀ ਕਹਿ ਕੇ ਆਦਿ ਦਾ ਨਾਂਅ ਦਿਤਾ। ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰੱਸਟ ਦੇ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਅਕਾਲੀ ਲਹਿਰ ਦੇ ਮਹਾਨ ਨੇਤਾ ਮੰਗਲ ਸਿੰਘ ਅਕਾਲੀ

ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੀ ਆਜ਼ਾਦੀ ਲਈ ਕਲਮ ਰਾਹੀਂ ਆਵਾਜ਼ ਬੁਲੰਦ ਕਰਨ ਵਾਲੇ ਸ: ਮੰਗਲ ਸਿੰਘ ਅਕਾਲੀ ਦਾ ਜਨਮ 15 ਮਾਰਚ, 1892 ਈ: ਨੂੰ ਪਿਤਾ ਸ: ਕਪੂਰ ਸਿੰਘ ਅਤੇ ਮਾਤਾ ਬੀਬੀ ਕਿਸ਼ਨ ਕੌਰ ਦੇ ਗ੍ਰਹਿ ਪਿੰਡ ਗਿੱਲ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਪ ਦੇ ਪਿਤਾ ਨੂੰ ਦੋ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 2019

ਪੰਜਾਬ ਦੇ ਸਿਆਸੀ ਦਲ ਚੁਣ ਰਹੇ ਹਨ ਆਪੋ-ਆਪਣੇ ਉਮੀਦਵਾਰ

ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਲੋਕ ਸਭਾ ਚੋਣਾਂ ਆਖ਼ਰੀ 6ਵੇਂ ਅਤੇ 7ਵੇਂ ਪੜਾਵਾਂ ਵਿਚ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਲੰਮਾ ਸਮਾਂ ਬਾਕੀ ਹੋਣ ਕਾਰਨ ਇਨ੍ਹਾਂ ਰਾਜਾਂ ਵਿਚ ਨਵੀਆਂ ਰਾਜਨੀਤਕ ਸਫਬੰਦੀਆਂ ਬਣਨ ਦੀਆਂ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਹਨ। ਹਾਲਾਂ ਕਿ ਇਹ ਸਮਝ ਲਿਆ ਗਿਆ ਸੀ ਕਿ 'ਆਪ' ਅਤੇ ਕਾਂਗਰਸ ਵਿਚ ਸਮਝੌਤੇ ਦੀ ਗੱਲਬਾਤ ਦਾ ਭੋਗ ਪੈ ਗਿਆ ਹੈ। ਪਰ ਹੁਣ ਦੁਬਾਰਾ ਕਾਂਗਰਸ ਅਤੇ 'ਆਪ' ਦੇ ਸਮਝੌਤੇ ਪ੍ਰਤੀ ਗੰਭੀਰ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਪੰਜਾਬ ਵਿਚ 'ਆਪ' ਤੇ ਟਕਸਾਲੀ ਅਕਾਲੀ ਦਲ ਵਿਚ ਹੋਏ ਸਮਝੌਤੇ ਦੇ ਵੀ ਅਨੰਦਪੁਰ ਸਾਹਿਬ ਦੀ ਸੀਟ ਕਾਰਨ ਪਏ ਰੇੜਕੇ ਕਰਕੇ ਸਮਝੌਤਾ ਟੁੱਟਣ ਦੀ ਨੌਬਤ ਆਈ ਦਿਖਾਈ ਦਿੰਦੀ ਹੈ। ਅਜਿਹੇ ਸੰਕੇਤ ਵੀ ਮਿਲੇ ਹਨ ਕਿ ਟਕਸਾਲੀ ਅਕਾਲੀ ਦਲ ਤੇ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾਵਾਂ ਤੇ ਬਸਪਾ ਦੀ ਸਾਂਝ ਵਾਲੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਿਚਕਾਰ ਦੁਬਾਰਾ ਗੱਲਬਾਤ ਸ਼ੁਰੂ ਹੋ ਗਈ ਹੈ। ਮੁਸ਼ਕਿਲ ਇਥੇ ਵੀ ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਹੀ ਹੈ। ਬਸਪਾ ਇਹ ਸੀਟ ਛੱਡਣਾ ਨਹੀਂ ਚਾਹੁੰਦੀ ਤੇ ਟਕਸਾਲੀ ਅਕਾਲੀ ਦਲ ਦੇ ਨੇਤਾ ਬੀਰ ਦਵਿੰਦਰ ਸਿੰਘ ਇਹ ਸੀਟ ਹਰ ਹਾਲਤ ਵਿਚ ਲੜਨ ਦਾ ਤਹੱਈਆ ਕਰ ਚੁੱਕੇ ਹਨ। ਦਿੱਲੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਵਿਚ ਕਾਂਗਰਸ ਹਮਾਇਤੀ ਪਾਰਟੀਆਂ ਦੇ ਦਬਾਅ ਦੇ ਚਲਦਿਆਂ ਕਾਂਗਰਸ ਪ੍ਰਧਾਨ 'ਆਪ' ਨਾਲ ਸਮਝੌਤੇ ਦੀਆਂ ਸੰਭਾਵਨਾਵਾਂ ਤੇ ਇਸ ਦੇ ਫਾਇਦੇ-ਨੁਕਸਾਨ ਲਈ ਫਿਰ ਤੋਂ ਸੋਚਣ ਲਈ ਮਜਬੂਰ ਹੋ ਗਏ ਹਨ। ਭਾਵੇਂ ਦਿੱਲੀ ਕਾਂਗਰਸ ਦੀ ਮੁਖੀ ਤੇ ਸਾਬਕ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ 'ਆਪ' ਨਾਲ ਸਮਝੌਤੇ ਦੇ ਸਖ਼ਤ ਵਿਰੁੱਧ ਹਨ। ਪਰ ਇਸ ਦੇ ਬਾਵਜੂਦ ਕੱਲ੍ਹ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਪੀ.ਸੀ. ਚਾਕੋ ਨੇ ਰਾਹੁਲ ਗਾਂਧੀ ਦੀਆਂ ਹਦਾਇਤਾਂ 'ਤੇ ਕਾਂਗਰਸ ਦੇ ਸਰਵੇ ਐਪ 'ਸ਼ਕਤੀ' 'ਤੇ ਇਕ ਆਡੀਓ ਕਲਿੱਪ ਪਾ ਕੇ ਸਰਵੇ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਦਿੱਲੀ ਦੇ ਕਾਂਗਰਸੀ ਵਰਕਰਾਂ ਤੋਂ ਪੁੱਛਿਆ ਗਿਆ ਹੈ ਕਿ 'ਆਪ' ਨਾਲ ਸਮਝੌਤਾ ਕਾਂਗਰਸ ਦੇ ਹਿਤ ਵਿਚ ਹੈ ਜਾਂ ਨਹੀਂ? ਸਮਝਿਆ ਜਾ ਰਿਹਾ ਹੈ ਕਿ ਹੁਣ ਕਾਂਗਰਸ ਤੇ 'ਆਪ' ਦਾ ਦਿੱਲੀ ਵਿਚ ਸਮਝੌਤਾ ਸਿਰੇ ਚੜ੍ਹ ਜਾਏਗਾ ਤੇ ਅਰਵਿੰਦ ਕੇਜਰੀਵਾਲ ਕਾਂਗਰਸ ਦੀ ਪਸੰਦ ਦੀਆਂ ਨਵੀਂ ਦਿੱਲੀ, ਚਾਂਦਨੀ ਚੌਕ, ਉੱਤਰ ਪੱਛਮ ਆਦਿ ਦੀਆਂ ਸੀਟਾਂ ਕਾਂਗਰਸ ਨੂੰ ਛੱਡ ਦੇਣਗੇ। ਚੌਥੀ ਸੀਟ 'ਤੇ ਵੀ ਕਾਂਗਰਸ ਦੀ ਮਰਜ਼ੀ ਦਾ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ। ਗ਼ੌਰਤਲਬ ਹੈ ਕਿ ਜੇਕਰ ਕਾਂਗਰਸ ਅਤੇ 'ਆਪ' ਦਾ ਦਿੱਲੀ ਵਿਚ ਸਮਝੌਤਾ ਹੋ ਗਿਆ ਤਾਂ ਇਹ ਹਰਿਆਣਾ ਅਤੇ ਪੰਜਾਬ ਵਿਚ ਵੀ ਕੀਤੇ ਜਾਣ ਦੇ ਆਸਾਰ ਬਣ ਜਾਣਗੇ। ਫਿਰ ਪੰਜਾਬ ਵਿਚ 'ਆਪ' ਲਈ ਕਾਂਗਰਸ ਨੂੰ ਸੰਗਰੂਰ ਅਤੇ ਫਰੀਦਕੋਟ ਸੀਟਾਂ ਤਾਂ ਛੱਡਣੀਆਂ ਹੀ ਪੈਣਗੀਆਂ। ਪੰਜਾਬ ਵਿਚ ਲੋਕ ਸਭਾ ਚੋਣਾਂ ਬਿਲਕੁਲ ਆਖਰੀ ਦੌਰ ਵਿਚ ਹੋਣ ਕਾਰਨ ਪਾਰਟੀਆਂ ਕੋਲ ਸਮਾਂ ਹੈ। ਇਸ ਲਈ ਕੁਝ ਸੀਟਾਂ 'ਤੇ ਜਿਨ੍ਹਾਂ ਉਮੀਦਵਾਰਾਂ ਨੂੰ ਪੱਕਾ ਸਮਝਿਆ ਜਾ ਸਕਦਾ ਸੀ, ਦੇ ਬਦਲੇ ਜਾਣ ਦੇ ਆਸਾਰ ਵੀ ਬਣ ਸਕਦੇ ਹਨ।
ਅਕਾਲੀ ਉਮੀਦਵਾਰ?
ਅਕਾਲੀ ਦਲ ਨੇ ਅਜੇ ਸਿਰਫ ਖਡੂਰ ਸਾਹਿਬ ਸੀਟ ਤੋਂ ਬੀਬੀ ਜਗੀਰ ਕੌਰ ਨੂੰ ਹੀ ਉਮੀਦਵਾਰ ਐਲਾਨਿਆ ਹੈ। ਬਾਕੀ 9 ਸੀਟਾਂ ਵਿਚੋਂ ਬਠਿੰਡਾ ਅਤੇ ਫਿਰੋਜ਼ਪੁਰ ਤੋਂ ਬਾਦਲ ਪਰਿਵਾਰ ਵਲੋਂ ਲੜਨ ਦੇ ਸੰਕੇਤ ਮਿਲ ਰਹੇ ਹਨ। ਅਕਾਲੀ ਦਲ ਇਹ ਸਮਝਦਾ ਹੈ ਕਿ ਬਾਦਲ ਪਰਿਵਾਰ ਵਲੋਂ ਦੋ ਸੀਟਾਂ ਖ਼ੁਦ ਲੜੇ ਜਾਣ ਨਾਲ ਵਰਕਰਾਂ ਦਾ ਮਨੋਬਲ ਉੱਚਾ ਹੋਵੇਗਾ। ਇਸ ਵੇਲੇ ਚਰਚਾ ਹੈ ਕਿ ਬੀਬਾ ਹਰਸਿਮਰਤ ਨੂੰ ਫਿਰੋਜ਼ਪੁਰ ਭੇਜ ਕੇ ਬਠਿੰਡਾ ਤੋਂ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਚੋਣ ਲੜਨ। ਜੇਕਰ ਬਠਿੰਡਾ ਤੋਂ ਬਾਦਲ ਪਰਿਵਾਰ ਦਾ ਕੋਈ ਵਿਅਕਤੀ ਚੋਣ ਨਹੀਂ ਲੜਦਾ ਤਾਂ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਵਿਚੋਂ ਕੋਈ ਵੀ ਉਮੀਦਵਾਰ ਹੋ ਸਕਦਾ ਹੈ। ਪਰ ਇਕ ਚਰਚਾ ਇਹ ਵੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨਹੀਂ ਚਾਹੁੰਦੇ ਕਿ ਹਰਸਿਮਰਤ ਕੌਰ ਬਠਿੰਡਾ ਸੀਟ ਬਦਲੇ, ਇਸ ਲਈ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਸੀਟ 'ਤੇ ਜਾ ਸਕਦੇ ਹਨ। ਪਰ ਜੇਕਰ ਬਾਦਲ ਪਰਿਵਾਰ ਨੇ ਖ਼ੁਦ ਫਿਰੋਜ਼ਪੁਰ ਸੀਟ ਨਾ ਲੜੀ ਤਾਂ ਅਕਾਲੀ ਦਲ ਵਲੋਂ ਜੋਰਾ ਸਿੰਘ ਮਾਨ ਦੇ ਬੇਟਿਆਂ ਵਿਚੋਂ ਇਕ ਜਾਂ ਜਨਮੇਜਾ ਸਿੰਘ ਸੇਖੋਂ ਉਮੀਦਵਾਰ ਹੋ ਸਕਦੇ ਹਨ। ਫਤਹਿਗੜ੍ਹ ਸਾਹਿਬ ਹਲਕੇ ਤੋਂ ਪਹਿਲਾਂ ਅਕਾਲੀ ਦਲ ਨੇ ਜਿਹੜਾ ਸੰਭਾਵਿਤ ਉਮੀਦਵਾਰ ਚੁਣਿਆ ਸੀ, ਉਸ 'ਤੇ ਇਕ ਚਾਰਜਸ਼ੀਟ ਦਾਖਲ ਹੋਣ ਦਾ ਖ਼ਤਰਾ ਅਤੇ ਉਸ ਦਾ ਨਿਰੰਕਾਰੀ ਪਿਛੋਕੜ ਅਕਾਲੀ ਦਲ ਲਈ ਮੁਸ਼ਕਿਲ ਖੜ੍ਹੀ ਕਰ ਸਕਦਾ ਸੀ। ਇਸ ਲਈ ਉਸ ਦੀ ਥਾਂ ਹੁਣ ਤਿੰਨ ਨਾਂਅ ਮੁਕਾਬਲੇ ਵਿਚ ਹਨ। ਪਹਿਲੇ ਸਥਾਨ 'ਤੇ ਸਵਰਗੀ ਮੰਤਰੀ ਬਸੰਤ ਸਿੰਘ ਖਾਲਸਾ ਦੇ ਬੇਟੇ ਤੇ ਖੰਨਾ ਤੋਂ ਵਿਧਾਇਕ ਰਹੇ ਬਿਕਰਮਜੀਤ ਸਿੰਘ ਖਾਲਸਾ ਦਾ ਹੈ। ਦੂਸਰਾ ਨਾਂਅ ਸਾਬਕ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਅਤੇ ਤੀਸਰਾ ਨਾਂਅ ਦਰਬਾਰਾ ਸਿੰਘ ਗੁਰੂ ਦਾ ਹੈ।
ਅਕਾਲੀ ਦਲ ਲਈ ਸਭ ਤੋਂ ਰੌਚਕ ਸਥਿਤੀ ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਹੈ। ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਅਨੁਸਾਰ ਪਾਰਟੀ ਤੋਂ ਨਾਰਾਜ਼ ਚਲ ਰਹੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਲਈ ਮਨਾ ਲਿਆ ਗਿਆ ਹੈ। ਹਾਲਾਂ ਕਿ ਢੀਂਡਸਾ ਪਰਿਵਾਰ ਅਜੇ ਇਸ ਦੀ ਪੁਸ਼ਟੀ ਨਹੀਂ ਕਰਦਾ। ਦੱਸਿਆ ਗਿਆ ਹੈ ਕਿ ਜੇਕਰ ਢੀਂਡਸਾ ਨਾ ਮੰਨੇ ਤਾਂ ਅਕਾਲੀ ਦਲ ਇਥੋਂ ਬਲਦੇਵ ਸਿੰਘ ਮਾਨ, ਇਕਬਾਲ ਸਿੰਘ ਝੂੰਦਾ ਅਤੇ ਬਰਨਾਲਾ ਪਰਿਵਾਰ ਵਿਚੋਂ ਕਿਸੀ ਨੂੰ ਖੜ੍ਹਾ ਕਰ ਸਕਦਾ ਹੈ। ਲੁਧਿਆਣਾ ਤੋਂ ਸਾਬਕ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਦੀ ਉਮੀਦਵਾਰੀ ਲਗਪਗ ਤੈਅ ਹੈ। ਪਰ ਉਨ੍ਹਾਂ ਤੋਂ ਬਾਅਦ ਪਰਮਿੰਦਰ ਸਿੰਘ ਬਰਾੜ ਅਤੇ ਮਨਪ੍ਰੀਤ ਸਿੰਘ ਇਆਲੀ ਦੇ ਨਾਂਅ ਹਨ। ਅਨੰਦਪੁਰ ਸਾਹਿਬ ਤੋਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਦੇ ਨਾਂਅ ਤੈਅ ਹੋ ਚੁੱਕੇ ਹਨ। ਪਟਿਆਲਾ ਤੋਂ ਸਾਬਕ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਨਾਂਅ ਤੈਅ ਹੋ ਚੁੱਕਾ ਦੱਸਿਆ ਗਿਆ ਸੀ ਪਰ ਹੁਣ ਇਥੋਂ ਸਾਬਕ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਐਨ. ਕੇ. ਸ਼ਰਮਾ ਤੇ ਚਰਨਜੀਤ ਸਿੰਘ ਬਰਾੜ ਦੇ ਨਾਂਅ ਵੀ ਵਿਚਾਰੇ ਜਾ ਰਹੇ ਦੱਸੇ ਜਾਂਦੇ ਹਨ। ਫਰੀਦਕੋਟ ਸੀਟ ਤੋਂ ਅਕਾਲੀ ਦਲ ਕੋਲ ਸਭ ਤੋਂ ਵੱਧ ਦਾਅਵੇਦਾਰ ਹਨ, ਜਿਨ੍ਹਾਂ ਵਿਚ ਹਰਪ੍ਰੀਤ ਸਿੰਘ ਕੋਟ ਭਾਈ, ਦਰਸ਼ਨ ਸਿੰਘ ਕੋਟ ਫੱਤਾ, ਜੋਗਿੰਦਰ ਸਿੰਘ ਪੰਜਗਰਾਈਂ, ਬੀਬੀ ਸਾਹੋਕੇ ਅਤੇ ਗੁਲਜ਼ਾਰ ਸਿੰਘ ਰਣੀਕੇ ਆਦਿ ਪ੍ਰਮੁੱਖ ਹਨ।
ਭਾਜਪਾ ਦੇ ਉਮੀਦਵਾਰ?
ਅਕਾਲੀ-ਭਾਜਪਾ ਗੱਠਜੋੜ ਵਿਚ ਭਾਜਪਾ ਵਲੋਂ ਲੜੀਆਂ ਜਾ ਰਹੀਆਂ ਤਿੰਨ ਸੀਟਾਂ ਵਿਚੋਂ ਗੁਰਦਾਸਪੁਰ ਸੀਟ ਤਾਂ ਕਿਸੇ ਖੰਨਾ ਦੇ ਹਿੱਸੇ ਆਉਣ ਦੇ ਆਸਾਰ ਜ਼ਿਆਦਾ ਹਨ। ਇਨ੍ਹਾਂ ਵਿਚ ਸਵਰਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ, ਪੁੱਤਰ ਅਕਸ਼ੈ ਖੰਨਾ ਤੋਂ ਇਲਾਵਾ ਭਾਜਪਾ ਦੇ ਕੌਮੀ ਨੇਤਾ ਅਵਿਨਾਸ਼ ਰਾਏ ਖੰਨਾ ਆਦਿ ਸ਼ਾਮਿਲ ਹਨ ਜਦੋਂ ਕਿ ਅਸ਼ਵਨੀ ਸ਼ਰਮਾ ਤੇ ਦਿਨੇਸ਼ ਬੱਬੂ ਵੀ ਦਾਅਵੇਦਾਰ ਹਨ। ਹੁਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਜਾਂ ਸੋਮ ਪ੍ਰਕਾਸ਼ ਵਿਚੋਂ ਕੋਈ ਇਕ ਅਤੇ ਅੰਮ੍ਰਿਤਸਰ ਤੋਂ ਕਿਸੇ ਫ਼ਿਲਮੀ ਕਲਾਕਾਰ ਨੂੰ ਲਿਆਉਣ ਦੀ ਕੋਸ਼ਿਸ਼ ਭਾਜਪਾ ਕਰ ਰਹੀ ਹੈ। ਨਹੀਂ ਤਾਂ ਰਾਜਿੰਦਰ ਮੋਹਨ ਸਿੰਘ ਛੀਨਾ ਪਹਿਲੇ ਨੰਬਰ 'ਤੇ ਹਨ ਜਦੋਂ ਕਿ ਸਾਬਕ ਮੰਤਰੀ ਅਨਿਲ ਜੋਸ਼ੀ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਂਅ ਵੀ ਲਿਆ ਜਾ ਰਿਹਾ ਹੈ।
ਕਾਂਗਰਸੀ ਉਮੀਦਵਾਰ?
ਇਸ ਵੇਲੇ ਜਿਥੋਂ ਤੱਕ ਕਾਂਗਰਸੀ ਉਮੀਦਵਾਰਾਂ ਦਾ ਸਬੰਧ ਹੈ, ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਤਿੰਨ ਹਲਕਿਆਂ ਤੋਂ ਮੌਜੂਦਾ ਕਾਂਗਰਸੀ ਲੋਕ ਸਭਾ ਮੈਂਬਰਾਂ ਨੂੰ ਟਿਕਟ ਦਿੱਤੀ ਜਾਣੀ ਤੈਅ ਹੈ। ਅੰਮ੍ਰਿਤਸਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਡਾ: ਨਵਜੋਤ ਕੌਰ ਸਿੱਧੂ ਦਾ ਨਾਂਅ ਵਿਚਾਰਿਆ ਜਾ ਰਿਹਾ ਹੈ। ਫਤਹਿਗੜ੍ਹ ਸਾਹਿਬ ਤੋਂ ਮਲਕੀਤ ਸਿੰਘ ਦਾਖਾ, ਗੁਰਪ੍ਰੀਤ ਸਿੰਘ ਜੀ.ਪੀ., ਅਮਰ ਸਿੰਘ, ਗੁਰਪਾਲ ਸਿੰਘ ਗੋਲਡੀ ਅਤੇ ਲਖਵੀਰ ਸਿੰਘ ਲੱਖਾ ਮੁੱਖ ਦਾਅਵੇਦਾਰ ਸਮਝੇ ਜਾ ਰਹੇ ਹਨ। ਬਠਿੰਡਾ ਹਲਕੇ ਤੋਂ ਟਿਕਟ ਮਨਪ੍ਰੀਤ ਸਿੰਘ ਬਾਦਲ ਦੀ ਮਰਜ਼ੀ ਦੇ ਉਮੀਦਵਾਰ ਨੂੰ ਹੀ ਮਿਲੇਗੀ। ਪਰ ਅਜੀਤ ਇੰਦਰ ਸਿੰਘ ਮੋਫਰ ਦਾ ਨਾਂਅ ਵੀ ਚਰਚਾ ਵਿਚ ਹੈ। ਖਡੂਰ ਸਾਹਿਬ ਹਲਕੇ ਤੋਂ ਪਹਿਲੇ ਨੰਬਰ 'ਤੇ ਜਸਵੀਰ ਸਿੰਘ ਡਿੰਪਾ ਦਾ ਨਾਂਅ ਦੱਸਿਆ ਜਾ ਰਿਹਾ ਹੈ ਪਰ ਕਾਂਗਰਸ ਵਿਚ ਕੁਝ ਹਲਕੇ ਚਾਹੁੰਦੇ ਹਨ ਕਿ ਇਥੋਂ ਕਿਸੇ ਅੰਮ੍ਰਿਤਧਾਰੀ ਕਾਂਗਰਸੀ ਨੇਤਾ ਨੂੰ ਖੜ੍ਹਾ ਕੀਤਾ ਜਾਵੇ। ਸੰਗਰੂਰ ਵਿਚ ਜੇਕਰ 'ਆਪ' ਨਾਲ ਸਮਝੌਤਾ ਨਾ ਹੋਇਆ ਤਾਂ ਪਹਿਲੇ ਨੰਬਰ 'ਤੇ ਕੇਵਲ ਸਿੰਘ ਢਿੱਲੋਂ ਦਾ ਨਾਂਅ ਲਿਆ ਜਾ ਰਿਹਾ ਹੈ। ਇਥੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਬੇਟੇ ਜਸਵਿੰਦਰ ਸਿੰਘ ਧੀਮਾਨ ਦਾ ਨਾਂਅ ਵੀ ਲਿਆ ਜਾ ਰਿਹਾ ਹੈ ਪਰ ਇਥੋਂ ਹਿੰਦੂ ਉਮੀਦਵਾਰ ਵਜੋਂ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਅੱਗੇ ਕਰਨ ਦੀ ਗੱਲ ਵੀ ਚਰਚਾ ਵਿਚ ਹੈ। ਫ਼ਰੀਦਕੋਟ ਸੀਟ ਤੋਂ 'ਆਪ' ਨਾਲ ਸਮਝੌਤਾ ਨਾ ਹੋਣ ਦੀ ਸੂਰਤ ਵਿਚ ਪਹਿਲੇ ਨੰਬਰ 'ਤੇ ਮੁਹੰਮਦ ਸਦੀਕ ਦਾ ਨਾਂਅ ਚੱਲ ਰਿਹਾ ਹੈ। ਪਰ ਜਗਦਰਸ਼ਨ ਕੌਰ, ਅਜੀਤ ਸਿੰਘ ਸ਼ਾਂਤ ਦਾ ਨਾਂਅ ਵੀ ਚਰਚਾ ਵਿਚ ਹੈ। ਇਥੋਂ ਕਿਸੇ ਮਜ਼੍ਹਬੀ ਸਿੱਖ ਨੂੰ ਸੀਟ ਦਿੱਤੇ ਜਾਣ ਦੀ ਗੱਲ ਵੀ ਕਾਂਗਰਸ ਵਿਚ ਕੀਤੀ ਜਾ ਰਹੀ ਹੈ। ਅਨੰਦਪੁਰ ਸਾਹਿਬ ਸੀਟ ਤੋਂ ਟਿਕਟ ਚਾਹੇ ਕਿਸੇ ਨੂੰ ਮਿਲੇ ਪਰ ਇਹ ਪੱਕਾ ਹੈ ਕਿ ਟਿਕਟ ਉਸ ਨੂੰ ਹੀ ਮਿਲੇਗੀ, ਜਿਸ ਦੀ ਹਮਾਇਤ ਅੰਬਿਕਾ ਸੋਨੀ ਕਰੇਗੀ। ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਦੀ ਟਿਕਟ ਪੱਕੀ ਹੀ ਹੈ। ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ, ਪਵਨ ਅਧਿਆ ਤੇ ਯਾਮਿਨੀ ਗੋਮਰ ਦੇ ਨਾਂਅ ਚਰਚਾ ਵਿਚ ਹਨ ਜਦੋਂ ਕਿ ਫਿਰੋਜ਼ਪੁਰ ਹਲਕੇ ਵਿਚ ਕਾਂਗਰਸ ਉਡੀਕ ਕਰ ਰਹੀ ਹੈ ਕਿ ਇਥੋਂ ਪਹਿਲਾਂ ਅਕਾਲੀ ਦਲ ਦੇ ਉਮੀਦਵਾਰ ਦਾ ਐਲਾਨ ਹੋ ਜਾਵੇ ਪਰ ਫਿਰ ਵੀ ਇਥੇ ਪ੍ਰਮੁੱਖ ਤੌਰ 'ਤੇ ਮੌਜੂਦਾ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਨਾਂਅ ਚੱਲ ਰਿਹਾ ਹੈ। ਉਸ ਤੋਂ ਇਲਾਵਾ ਰਾਣਾ ਗੁਰਮੀਤ ਸਿੰਘ ਸੋਢੀ ਤੇ ਭਾਈ ਰਾਹੁਲ ਦੇ ਨਾਂਅ ਵੀ ਚਰਚਾ ਵਿਚ ਹਨ


-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com

 


ਖ਼ਬਰ ਸ਼ੇਅਰ ਕਰੋ

ਚੀਨ ਵਲੋਂ ਮੁੜ ਅੱਤਵਾਦ ਦੀ ਸਰਪ੍ਰਸਤੀ

ਚੀਨ ਨੇ ਇਕ ਵਾਰ ਫਿਰ ਭਾਰਤ ਵਿਰੁੱਧ ਚਾਲ ਚਲਦਿਆਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਕੌਮਾਂਤਰੀ ਅੱਤਵਾਦੀ ਐਲਾਨਣ ਦੇ ਰਾਹ ਵਿਚ ਅੜਿੱਕਾ ਪਾ ਦਿੱਤਾ ਹੈ। ਇਸ ਅੱਤਵਾਦੀ ਜਥੇਬੰਦੀ ਅਤੇ ਇਸ ਦੇ ਮੁਖੀ ਨੇ ਭਾਰਤ ਨੂੰ ਲਗਾਤਾਰ ਵੱਡੀਆਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX