ਤਾਜਾ ਖ਼ਬਰਾਂ


ਸੈਨੇਟਾਈਜ਼ਰ ਦੀ ਦਵਾਈ ਦੇਣ ਬਦਲੇ ਪੈਸੇ ਲੈਣ ਵਾਲੇ ਐੱਸ.ਈ.ਪੀ.ਓ. ਵਿਰੁੱਧ ਕੇਸ ਦਰਜ
. . .  1 day ago
ਧਾਰੀਵਾਲ, 28 ਮਾਰਚ (ਰਮੇਸ਼ ਕੁਮਾਰ)- ਥਾਣਾ ਧਾਰੀਵਾਲ ਦੀ ਪੁਲਿਸ ਨੇ ਸੈਨੇਟਾਈਜ਼ਰ ਦੀ ਦਵਾਈ ਦੇਣ ਬਦਲੇ ਪੈਸੇ ਲੈਣ ਵਾਲੇ ਸਰਕਾਰੀ ਮੁਲਾਜ਼ਮ ਵਿਰੁੱਧ ਕੇਸ ਦਰਜ ਕਰ ਲਿਆ। ਐੱਸ.ਐੱਚ.ਓ. ਮਨਜੀਤ ਸਿੰਘ ਨੇ ਦੱਸਿਆ ਕਿ ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)ਕੁੱਝ ਦਿਨ ਪਹਿਲਾਂ ਸਿਵਲ ਹਸਪਤਾਲ ਅਜਨਾਲਾ 'ਚ ਆਏ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ...
ਕੋਰੋਨਾ ਸੰਕਟ : ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ 64 ਕੈਦੀ,ਹਵਾਲਾਤੀ ਕੀਤੇ ਰਿਹਾਅ
. . .  1 day ago
ਫ਼ਿਰੋਜ਼ਪੁਰ 28 ਮਾਰਚ (ਗੁਰਿੰਦਰ ਸਿੰਘ)- ਵਿਸ਼ਵ ਭਰ ਵਿਚ ਦਹਿਸ਼ਤ ਮਚਾ ਰਹੇ ਕਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ ਘਟਾਉਣ ਦੇ ਲਏ ਫ਼ੈਸਲੇ ...
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੱਲੋਂ 25 ਲੱਖ ਰੁਪਏ ਜਾਰੀ
. . .  1 day ago
ਜਲੰਧਰ 28 ਮਾਰਚ { ਚਿਰਾਗ਼ ਸ਼ਰਮਾ } - ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਜ਼ਿਲ੍ਹੇ ਵੱਲ ਸਹਾਇਤਾ ਦਾ ਹੱਥ ਵਧਾਉਂਦਿਆਂ ਲੋਕ ਸਭਾ ਮੈਂਬਰ ਜਲੰਧਰ ਚੌਧਰੀ ਸੰਤੋਖ ਸਿੰਘ ਵੱਲੋਂ ਐੱਮ.ਪੀ.ਲੈਡ ਵਿਚੋਂ 25 ਲੱਖ ਰੁਪਏ ਦੇਣ ਦੀ ...
ਕੋਵਿਡ 19 : ਲੋਕਾਂ ਨੂੰ ਰਾਹਤ ਪਹੁੰਚਾਉਣ ਲਈ 70 ਕਰੋੜ ਰੁਪਏ ਹੋਰ ਮਨਜ਼ੂਰ - ਮਨਪ੍ਰੀਤ ਸਿੰਘ ਬਾਦਲ
. . .  1 day ago
ਬਠਿੰਡਾ, 28 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਨੇ ਰਾਜ ਦੇ ਜ਼ਿਲਿਆਂ ਵਿਚ ਕੋਵਿਡ 19 ਬਿਮਾਰੀ ਨਾਲ ਨਜਿੱਠਣ ਅਤੇ ਲੋਕਾਂ ਦੀ ਮਦਦ ਲਈ 70 ਕਰੋੜ ਰੁਪਏ ਦੀ ...
ਪਿੰਡ ਅਕਾਲਗੜ੍ਹ ਦੇ ਲੋਕਾਂ ਨੇ ਆਪ ਹੀ ਪਿੰਡ ਕੀਤਾ ਸੀਲ
. . .  1 day ago
ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਕਾਲਗੜ੍ਹ ਦੀ ਪੰਚਾਇਤ ਅਤੇ ਨੌਜਵਾਨਾਂ ਨੇ ਲੋਕਾਂ ਦੇ ਸਹਿਯੋਗ ਨਾਲ ਪਿੰਡ ਨੂੰ ਆਉਣ ਵਾਲੇ ਸਾਰੇ ਰਸਤੇ ਬੰਦ ਕਰਕੇ ਸੀਲ ਕਰ ...
ਬਲਾਕਾਂ ਸ਼ਾਹਕੋਟ ਤੇ ਲੋਹੀਆਂ 'ਚ ਸਿਹਤ ਵਿਭਾਗ ਨੇ 438 ਵਿਅਕਤੀ ਨੂੰ ਕੀਤਾ ਇਕਾਂਤਵਾਸ
. . .  1 day ago
ਸ਼ਾਹਕੋਟ, 28 ਮਾਰਚ (ਏ.ਐੱਸ. ਸਚਦੇਵਾ)- ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਬਲਾਕ ਸ਼ਾਹਕੋਟ ਅਤੇ ਲੋਹੀਆਂ 'ਚ 3 ਮਰੀਜ਼ ਸ਼ੱਕੀ ਪਾਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਪ੍ਰਸ਼ਾਸਨ ਪੂਰੀ ਤਰਾਂ ਚੌਕਸ ...
ਅਮਰ ਸਿੰਘ ਨੇ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਐਮ.ਪੀ ਲੈਡ ਫੰਡ ਵਰਤਣ ਲਈ ਦਿੱਤੇ ਅਧਿਕਾਰ
. . .  1 day ago
ਰਾਏਕੋਟ , 28 ਮਾਰਚ (ਸੁਸ਼ੀਲ) ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਰੋਕਣ ਲਈ ਲੋਕਸਭਾ ਹਲਕਾ ਫਤਿਹਗੜ੍ਹ ਸਾਹਿਬ ...
ਜੰਮੂ-ਕਸ਼ਮੀਰ ਤੋਂ ਰੋਜ਼ੀ-ਰੋਟੀ ਕਮਾਉਣ ਪੰਜਾਬ ਆਏ ਸੈਂਕੜੇ ਪਠਾਨ ਕਰਫਿਊ 'ਚ ਫਸੇ
. . .  1 day ago
ਬੁਢਲਾਡਾ, 28 ਮਾਰਚ (ਸਵਰਨ ਸਿੰਘ ਰਾਹੀ) - ਪਿਛਲੀ 22 ਮਾਰਚ ਤੋਂ ਦੇਸ਼ ਭਰ ਅੰਦਰ ਲਾਗੂ ਕੀਤੀ ਤਾਲਾਬੰਦੀ ਅਤੇ ਪੰਜਾਬ ਅੰਦਰ ਕਰਫਿਊ ਦੇ ਚਲਦਿਆਂ ਜਿਥੇ ਇਸ ਖੇਤਰ ਦੇ ਕੁਝ ਲੋਕ ਪੰਜਾਬ ਦੇ ਹੋਰਨਾਂ ਸ਼ਹਿਰਾਂ ਤੇ ਹੋਰਨਾਂ ਸੂਬਿਆਂ ...
ਕੋਰੋਨਾ ਵਾਈਸ ਦੇ ਚੱਲਦੇ ਕੈਬਨਿਟ ਮੰਤਰੀ ਨੇ ਕੀਤੀ ਉੱਚ ਅਧਿਕਾਰੀਆਂ ਨਾਲ ਬੈਠਕ
. . .  1 day ago
ਗੁਰੂ ਹਰਸਹਾਏ, 28 ਮਾਰਚ (ਕਪਿਲ ਕੰਧਾਰੀ)- ਦੇਸ਼ ਭਰ 'ਚ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਚੱਲਦਿਆਂ 31 ਮਾਰਚ ਤੱਕ ਕਰਫ਼ਿਊ ਦਾ ਐਲਾਨ
ਪਿੰਡ ਫ਼ਤਿਹਗੜ੍ਹ ਸ਼ੁਕਰਚੱਕ ਦੇ ਜਵਾਨਾਂ ਨੇ ਚੁੱਕਿਆ ਪਿੰਡ ਨੂੰ ਵਾਇਰਸ ਮੁਕਤ ਕਰਨ ਦਾ ਮੋਰਚਾ
. . .  1 day ago
ਅੰਮ੍ਰਿਤਸਰ 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਭਾਵੇਂ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਹਰੇਕ ਲੋੜਵੰਦ ਤੱਕ ਪਹੁੰਚਣ ਦੀ ਕੋਸ਼ਿਸ਼ ...
ਹਲਕਾ ਮਹਿਲ ਕਲਾਂ 'ਚ ਦਵਾਈਆਂ ਦੀ ਹੋਮ ਡਲਿਵਰੀ ਸ਼ੁਰੂ
. . .  1 day ago
ਮਹਿਲ ਕਲਾਂ, 28 ਮਾਰਚ (ਗੁਰਪ੍ਰੀਤ ਸਿੰਘ ਅਣਖੀ)-ਕਰੋਨਾ ਵਾਇਰਸ ਦੇ ਖ਼ਤਰਨਾਕ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਲਗਾਏ ਕਰਫ਼ਿਊ....
ਪ੍ਰਧਾਨ ਮੰਤਰੀ ਮੋਦੀ ਦੀ ਮੁਹਿੰਮ ਨੂੰ ਮਿਲਿਆ ਅਕਸ਼ੈ ਕੁਮਾਰ ਦਾ ਸਾਥ, ਦਾਨ ਕੀਤੇ 25 ਕਰੋੜ ਰੁਪਏ
. . .  1 day ago
ਮੁੰਬਈ, 28 ਮਾਰਚ- ਕੋਰੋਨਾ ਵਾਇਰਸ ਦਾ ਪ੍ਰਭਾਵ ਦੁਨੀਆ ਭਰ 'ਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਕੋਰੋਨਾ ਪੀੜਤਾਂ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਨਰਿੰਦਰ ...
ਫ਼ਾਜ਼ਿਲਕਾ 'ਚ ਕੋਰੋਨਾ ਦਾ ਇਕ ਹੋਰ ਸ਼ੱਕੀ ਮਾਮਲਾ ਆਇਆ ਸਾਹਮਣੇ
. . .  1 day ago
ਫ਼ਾਜ਼ਿਲਕਾ, 28 ਮਾਰਚ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਜ਼ਿਲੇ ਵਿਚ ਕੋਰੋਨਾ ਵਾਇਰਸ ਦਾ ਇਕ ਹੋਰ ਸ਼ੱਕੀ ਮਰੀਜ਼ ਸਾਹਮਣੇ...
ਜ਼ਿਲ੍ਹਾ ਹੁਸ਼ਿਆਰਪੁਰ 'ਚ ਕੱਲ੍ਹ ਮੈਡੀਕਲ ਸਟੋਰ ਖੋਲ੍ਹਣ ਦੀ ਛੋਟ
. . .  1 day ago
ਗੜ੍ਹਸ਼ੰਕਰ, 28 ਮਾਰਚ (ਧਾਲੀਵਾਲ)-ਐੱਸ.ਡੀ.ਐੱਮ. ਗੜ੍ਹਸ਼ੰਕਰ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਅਪਨੀਤ ਰਿਆਤ ...
ਆਪਣੇ ਵਤਨ ਪਰਤਣ ਲਈ ਅਟਾਰੀ ਸਰਹੱਦ ਪਹੁੰਚੇ ਪਾਕਿਸਤਾਨੀ ਸ਼ਹਿਰੀਆਂ ਦੇ ਰਹਿਣ ਅਤੇ ਖਾਣ ਪੀਣ ਦਾ ਕੀਤਾ ਗਿਆ ਪ੍ਰਬੰਧ
. . .  1 day ago
ਡੀ.ਐੱਸ.ਪੀ ਥਿੰਦ ਨੇ ਪਿੰਡਾਂ ਦੇ ਲੋੜਵੰਦ ਲੋਕਾਂ ਦੇ ਘਰਾਂ 'ਚ ਪਹੁੰਚਾਇਆ ਰਾਸ਼ਨ
. . .  1 day ago
ਬਲਜੀਤ ਸਿੰਘ ਗਿੱਲ ਨੇ ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਰੇਲਵੇ ਸਟੇਸ਼ਨਾਂ 'ਤੇ ਖੜੀਆਂ ਰੇਲਗੱਡੀਆਂ ਨੂੰ ਹੀ ਆਈਸੋਲੇਸ਼ਨ ਵਾਰਡਾਂ 'ਚ ਕੀਤਾ ਗਿਆ ਤਬਦੀਲ
. . .  1 day ago
ਅਫ਼ਗਾਨੀ ਸਿੱਖਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਅਫ਼ਗ਼ਾਨ ਸਰਕਾਰ - ਭਾਈ ਲੌਂਗੋਵਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਚੇਤ ਸੰਮਤ 551

ਸੰਪਾਦਕੀ

ਜਨਮ ਦਿਨ 'ਤੇ ਵਿਸ਼ੇਸ਼

ਬਾਬੂ ਕਾਂਸ਼ੀ ਰਾਮ ਨੂੰ ਯਾਦ ਕਰਦਿਆਂ

ਬਾਬੂ ਕਾਂਸ਼ੀ ਰਾਮ ਨੇ ਦੱਬੇ-ਕੁਚਲੇ ਵਰਗਾਂ ਨੂੰ ਸੰਗਠਿਤ ਕਰਕੇ ਆਪਣੇ ਹੱਕਾਂ ਲਈ ਲੜਨ ਅਤੇ ਰਾਜਨੀਤੀ ਲਈ ਤਿਆਰ ਕੀਤਾ। ਸਾਹਿਬ ਕਾਂਸ਼ੀ ਰਾਮ ਨੇ ਦਲਿਤਾਂ ਨੂੰ ਇਸ ਦੇਸ਼ ਦੇ ਮੁਢਲੇ ਵਾਸੀ ਕਹਿ ਕੇ ਆਦਿ ਦਾ ਨਾਂਅ ਦਿਤਾ। ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰੱਸਟ ਦੇ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਅਕਾਲੀ ਲਹਿਰ ਦੇ ਮਹਾਨ ਨੇਤਾ ਮੰਗਲ ਸਿੰਘ ਅਕਾਲੀ

ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੀ ਆਜ਼ਾਦੀ ਲਈ ਕਲਮ ਰਾਹੀਂ ਆਵਾਜ਼ ਬੁਲੰਦ ਕਰਨ ਵਾਲੇ ਸ: ਮੰਗਲ ਸਿੰਘ ਅਕਾਲੀ ਦਾ ਜਨਮ 15 ਮਾਰਚ, 1892 ਈ: ਨੂੰ ਪਿਤਾ ਸ: ਕਪੂਰ ਸਿੰਘ ਅਤੇ ਮਾਤਾ ਬੀਬੀ ਕਿਸ਼ਨ ਕੌਰ ਦੇ ਗ੍ਰਹਿ ਪਿੰਡ ਗਿੱਲ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਪ ਦੇ ਪਿਤਾ ਨੂੰ ਦੋ ਮੁਰੱਬੇ ਜ਼ਮੀਨ ਚੱਕ ਨੰ: 208 ਜ਼ਿਲ੍ਹਾ ਲਾਇਲਪੁਰ ਵਿਖੇ ਅੰਗਰੇਜ਼ ਸਰਕਾਰ ਵਲੋਂ ਅਲਾਟ ਕੀਤੀ ਗਈ ਸੀ। ਉਸ ਸਮੇਂ ਲਾਇਲਪੁਰ ਦੀਆਂ ਨਹਿਰਾਂ ਨਿਕਲੀਆਂ ਸਨ ਅਤੇ ਬਾਰ ਆਬਾਦ ਹੋਈ ਸੀ। ਜ਼ੈਲਦਾਰ ਕਪੂਰ ਸਿੰਘ ਨੇ ਪਿੰਡ ਦੇ ਕੁਝ ਹੋਰ ਬੰਦਿਆਂ ਨੂੰ ਨਾਲ ਲਿਆ ਅਤੇ ਗਿੱਲ ਪਿੰਡ ਨੂੰ ਛੱਡ ਕੇ ਲਾਇਲਪੁਰ ਜ਼ਿਲ੍ਹੇ ਵਿਚ ਜਾ ਵਸੋਂ ਕੀਤੀ। ਸ: ਮੰਗਲ ਸਿੰਘ ਨੇ 1914 ਈ: ਵਿਚ ਖਾਲਸਾ ਹਾਈ ਸਕੂਲ ਲਾਇਲਪੁਰ ਤੋਂ 10ਵੀਂ ਪਾਸ ਕੀਤੀ। ਉਸ ਸਮੇਂ ਇਸ ਸਕੂਲ ਦੇ ਹੈੱਡਮਾਸਟਰ ਮਾਸਟਰ ਤਾਰਾ ਸਿੰਘ ਸਨ। ਸ: ਗੋਪਾਲ ਸਿੰਘ ਕੌਮੀ ਅਤੇ ਸ: ਮੰਗਲ ਸਿੰਘ ਮਾਸਟਰ ਤਾਰਾ ਸਿੰਘ ਦੇ ਸ਼ਗਿਰਦ ਸਨ। ਸ: ਮੰਗਲ ਸਿੰਘ ਦੇ ਮੈਟ੍ਰਿਕ ਵਿਚ ਚੰਗੇ ਨੰਬਰ ਆਉਣ ਕਰਕੇ ਸਰਕਾਰੀ ਕਾਲਜ ਲਾਹੌਰ ਵਿਖੇ ਦਾਖਲਾ ਮਿਲ ਗਿਆ ਅਤੇ ਇਸੇ ਕਾਲਜ ਵਿਚੋਂ ਹੀ ਉਨ੍ਹਾਂ ਨੇ ਐਫ.ਏ. ਪਾਸ ਕੀਤੀ।
ਸ: ਮੰਗਲ ਸਿੰਘ ਵਧੀਆ ਖਿਡਾਰੀ ਅਤੇ ਦੌੜਾਕ ਵੀ ਸਨ। ਖਾਲਸਾ ਕਾਲਜ ਅੰਮ੍ਰਿਤਸਰ ਤੋਂ 1918 ਈ: ਵਿਚ ਉਨ੍ਹਾਂ ਬੀ.ਏ. ਪਾਸ ਕੀਤੀ। ਇਸੇ ਸਮੇਂ ਕਾਲਜ ਪ੍ਰਿੰਸੀਪਲ ਮਿਸਟਰ ਵਾਦਨ ਨੇ 125 ਮੁੰਡੇ ਫ਼ੌਜ ਵਿਚ ਭਰਤੀ ਕਰਵਾਏ। ਸ: ਮੰਗਲ ਸਿੰਘ ਉਨ੍ਹਾਂ ਵਿਚੋਂ ਇਕ ਸੀ। ਸੰਸਾਰ ਯੁੱਧ ਸਮੇਂ ਇਨ੍ਹਾਂ ਨੂੰ ਮੌਜੂਦਾ ਇਰਾਕ ਤੇ ਯੂਰਪ ਵਿਚ ਇਕ ਭਾਰਤੀ ਸਿਪਾਹੀ ਦੇ ਤੌਰ 'ਤੇ ਲੜਨਾ ਪਿਆ। ਸੰਸਾਰ ਯੁੱਧ ਖ਼ਤਮ ਹੋਣ 'ਤੇ ਸਰਕਾਰ ਨੇ ਸ: ਮੰਗਲ ਸਿੰਘ ਨੂੰ ਤਹਿਸੀਲਦਾਰ ਭਰਤੀ ਕਰ ਲਿਆ। ਸ: ਮੰਗਲ ਸਿੰਘ ਅਜੇ ਟ੍ਰੇਨਿੰਗ 'ਤੇ ਹੀ ਸਨ ਕਿ ਜਲ੍ਹਿਆਂਵਾਲਾ ਬਾਗ ਦਾ ਸਾਕਾ ਵਾਪਰ ਗਿਆ ਅਤੇ ਫਿਰ ਛੇਤੀ ਹੀ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਗਈ। ਇਸ ਸਾਰੇ ਵਾਤਾਵਰਨ ਦਾ ਪ੍ਰਭਾਵ ਸ: ਮੰਗਲ ਸਿੰਘ ਉੱਪਰ ਪਿਆ ਅਤੇ ਉਹ ਸਰਕਾਰੀ ਨੌਕਰੀ ਛੱਡ ਕੇ ਦੇਸ਼, ਕੌਮ ਦੀ ਸੇਵਾ ਲਈ ਮੈਦਾਨ ਵਿਚ ਨਿੱਤਰ ਪਏ।
ਉਨ੍ਹਾਂ ਨੇ ਸਿੱਖ ਨੇਤਾਵਾਂ ਨਾਲ ਵਿਚਾਰ ਕੀਤਾ ਕਿ ਸਿੱਖ ਪੰਥ ਵਿਚ ਜਾਗ੍ਰਿਤੀ ਲਿਆਉਣ ਲਈ ਰੋਜ਼ਾਨਾ ਅਖ਼ਬਾਰ ਕੱਢਣਾ ਬਹੁਤ ਜ਼ਰੂਰੀ ਹੈ। ਫਿਰ ਉਨ੍ਹਾਂ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਅਤੇ ਗਿਆਨੀ ਹੀਰਾ ਸਿੰਘ 'ਦਰਦ' ਨਾਲ ਮਿਲ ਕੇੇ 21 ਮਈ, 1920 ਈ: ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਮੇਂ 'ਅਕਾਲੀ' ਅਖ਼ਬਾਰ ਲਾਹੌਰ ਤੋਂ ਸ਼ੁਰੂ ਕੀਤਾ ਅਤੇ ਸ: ਮੰਗਲ ਸਿੰਘ 'ਅਕਾਲੀ' ਅਖ਼ਬਾਰ ਦੇ ਪਹਿਲੇ ਸੰਪਾਦਕ ਬਣੇ। ਸ: ਮੰਗਲ ਸਿੰਘ ਨੇ ਅਕਾਲੀ ਅਖ਼ਬਾਰ ਵਿਚ ਅੰਗਰੇਜ਼ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਅਤੇ ਮਹੰਤਾਂ ਦੀਆਂ ਗੁਰਦੁਆਰਿਆਂ ਵਿਚ ਕੀਤੀਆਂ ਜਾ ਰਹੀਆਂ ਕਾਲੀਆਂ ਕਰਤੂਤਾਂ ਬਾਰੇ ਲਿਖ ਕੇ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ। ਅੰਗਰੇਜ਼ੀ ਸਰਕਾਰ ਨੇ ਨਵੰਬਰ 1920 ਈ: ਵਿਚ ਅਕਾਲੀ ਅਖ਼ਬਾਰ ਤੇ ਅੰਗਰੇਜ਼ ਵਿਰੋਧੀ ਲਿਖਤਾਂ ਕਾਰਨ ਦਫ਼ਾ 124 ਏ, 153 ਏ ਅਧੀਨ ਮੁਕੱਦਮਾ ਚਲਾਇਆ ਗਿਆ, ਜਿਸ ਵਿਚ ਸ: ਮੰਗਲ ਸਿੰਘ ਨੂੰ 3 ਸਾਲ ਕੈਦ ਅਤੇ ਇਕ ਹਜ਼ਾਰ ਰੁਪਿਆ ਜੁਰਮਾਨਾ ਹੋਇਆ। ਜੇਲ੍ਹ ਵਿਚ ਸ: ਮੰਗਲ ਸਿੰਘ ਦਾ ਮਿਲਾਪ ਸ: ਸਰਦੂਲ ਸਿੰਘ ਕਵੀਸ਼ਰ, ਮੌਲਾਨਾ ਜ਼ਫਰ ਅਲੀ, ਜਫ਼ਰ ਅਲੀ ਦੇ ਬੇਟੇ ਅਖ਼ਤਰ ਅਲੀ ਅਤੇ ਕੁਝ ਕਾਂਗਰਸੀ ਨੇਤਾਵਾਂ ਨਾਲ ਹੋਇਆ। ਜਦ ਉਹ ਜੇਲ੍ਹ ਵਿਚ ਸਨ ਤਾਂ ਸ਼੍ਰੋ: ਗੁ: ਪ੍ਰ: ਕਮੇਟੀ ਦੀ ਚੋਣ ਆ ਗਈ ਅਤੇ ਉਹ ਲਾਇਲਪੁਰ ਤੇ ਲੁਧਿਆਣਾ ਵਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਗਏ। ਸ: ਮੰਗਲ ਸਿੰਘ ਅਗਸਤ 1923 ਈ: ਨੂੰ ਰਾਵਲਪਿੰਡੀ ਜੇਲ੍ਹ ਤੋਂ ਰਿਹਾਅ ਹੋਏ। ਸਿਹਤ ਠੀਕ ਨਾ ਹੋਣ ਕਾਰਨ ਉਹ ਕੋਹ ਮਰੀ ਚਲੇ ਗਏ ਅਤੇ ਉਥੇ ਰਿਸ਼ਤੇਦਾਰਾਂ, ਯਾਰਾਂ-ਦੋਸਤਾਂ ਨੂੰ ਮਿਲੇ ਹੀ ਸਨ ਕਿ ਸਰਕਾਰ ਵਲੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 12 ਅਕਤੂਬਰ, 1923 ਈ: ਨੂੰ ਕਾਨੂੰਨ ਵਿਰੋਧੀ ਕਰਾਰ ਦੇ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਅਕਾਲੀ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸੇ ਚੱਕਰ ਵਿਚ ਸ: ਮੰਗਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਲਾਹੌਰ ਜੇਲ੍ਹ ਪਹੁੰਚਾ ਦਿੱਤਾ। ਜੇਲ੍ਹ ਤੋਂ ਬਾਹਰ ਆ ਕੇ ਸ: ਮੰਗਲ ਸਿੰਘ ਨੇ ਸ਼੍ਰੋ: ਗੁ: ਪ੍ਰ: ਕਮੇਟੀ ਦਾ ਕੰਮਕਾਜ ਦੇਖਣਾ ਸ਼ੁਰੂ ਕਰ ਦਿੱਤਾ। ਸਰਕਾਰੀ ਪ੍ਰਾਪੇਗੰਡੇ ਦੇ ਮੁਕਾਬਲੇ ਅਕਾਲੀ ਅਖ਼ਬਾਰ ਨੂੰ ਚਲਾਇਆ। ਸ: ਮੰਗਲ ਸਿੰਘ ਨੇ ਅਕਾਲੀ ਲਹਿਰ ਦੇ ਪ੍ਰਚਾਰ ਨੂੰ ਪ੍ਰਚੰਡ ਕਰਨ ਲਈ ਜੁਲਾਈ 1924 ਈ: ਵਿਚ ਅੰਗਰੇਜ਼ੀ ਦਾ ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਸ਼ੁਰੂ ਕਰਨ ਦੀ ਅਪੀਲ ਕੀਤੀ ਅਤੇ ਇਸ ਅਖ਼ਬਾਰ ਲਈ ਅਮਰੀਕਾ, ਕੈਨੇਡਾ ਦੇ ਸਿੱਖਾਂ ਨੇ ਸਵਾ ਲੱਖ ਰੁਪਿਆ ਭੇਜਿਆ। ਹਿੰਦੁਸਤਾਨ ਟਾਈਮਜ਼ ਦਾ ਪਹਿਲਾ ਪਰਚਾ 8 ਸਤੰਬਰ, 1924 ਨੂੰ ਜਾਰੀ ਹੋਇਆ ਅਤੇ ਮਿਸਟਰ ਕੇ. ਅੰਗ. ਪਾਨੀਕਰ ਇਸ ਅਖ਼ਬਾਰ ਦੇ ਪਹਿਲੇ ਸੰਪਾਦਕ ਸਨ। ਇਹ ਅਖ਼ਬਾਰ ਸਾਲ ਭਰ ਚੰਗੀ ਤਰ੍ਹਾਂ ਚਲਦਾ ਰਿਹਾ ਅਤੇ ਗੁਰਦੁਆਰਾ ਲਹਿਰ ਖ਼ਤਮ ਹੋ ਜਾਣ 'ਤੇ ਸ: ਮੰਗਲ ਸਿੰਘ ਅਤੇ ਸਿੱਖ ਨੇਤਾ ਇਸ ਅਖ਼ਬਾਰ ਨੂੰ ਜਾਰੀ ਨਾ ਰੱਖ ਸਕੇ। ਅਖ਼ੀਰ ਇਹ ਅਖ਼ਬਾਰ 1926 ਈ: ਨੂੰ ਪੰਡਤ ਮਦਨ ਮੋਹਨ ਮਾਲਵੀਆ ਕੋਲ ਵੇਚ ਦਿੱਤਾ ਗਿਆ।
ਸ: ਮੰਗਲ ਸਿੰਘ 1924-25 ਈ: ਵਿਚ ਸਰਬ ਹਿੰਦ ਕਾਂਗਰਸ ਕਮੇਟੀ ਦੇ ਕਾਰਜਕਾਰਨੀ ਮੈਂਬਰ ਰਹੇ। ਸ: ਮੰਗਲ ਸਿੰਘ 27 ਅਪ੍ਰੈਲ, 1925 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਸ: ਬਹਾਦਰ ਮਹਿਤਾਬ ਸਿੰਘ ਦੇ ਭਤੀਜੇ ਸ: ਅਰਜਨ ਸਿੰਘ ਜਨਰਲ ਸਕੱਤਰ, ਮਾਸਟਰ ਦੌਲਤ ਸਿੰਘ ਮੀਤ ਸਕੱਤਰ ਚੁਣੇ ਗਏ। ਗੁਰਦੁਆਰਾ ਐਕਟ ਬਣਨ ਦੇ ਨਾਲ ਸਿੱਖ ਨੇਤਾ ਦੋ ਵੱਖ-ਵੱਖ ਗਰੁੱਪਾਂ ਵਿਚ ਵੰਡੇ ਗਏ। ਸ: ਮੰਗਲ ਸਿੰਘ ਗੁਰਦੁਆਰਾ ਕਾਨੂੰਨ ਦੇ ਹੱਕ ਵਿਚ ਸਨ। ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਸ: ਮੰਗਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮਤਾ ਪਾਸ ਕੀਤਾ ਗਿਆ ਕਿ ਗੁਰਦੁਆਰਾ ਐਕਟ, ਗੁਰਦੁਆਰਾ ਸੁਧਾਰ ਦੇ ਮੰਤਵਾਂ ਨੂੰ ਪੂਰਾ ਕਰਦਾ ਹੈ। ਦੋ ਤਰਮੀਮਾਂ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ। ਇਕ ਇਸਤਰੀਆਂ ਨੂੰ ਵੋਟ ਦੇਣ ਦਾ ਅਧਿਕਾਰ ਹੋਵੇ, ਦੂਸਰਾ ਗੁਰਦੁਆਰਾ ਸੈਂਟਰਲ ਬੋਰਡ ਦਾ ਨਾਂਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹਿਣ ਦਿੱਤਾ ਜਾਵੇ। ਸਰਕਾਰ ਨੇ ਇਹ ਦੋਵੇਂ ਤਰਮੀਮਾਂ ਮੰਨ ਲਈਆਂ।
ਗੁਰਦੁਆਰਾ ਐਕਟ ਬਣਨ ਉਪਰੰਤ ਜੂਨ 1926 ਈ: ਨੂੰ ਸਿੱਖ ਗੁਰਦੁਆਰਾ ਕਾਨੂੰਨ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀਆਂ ਪਹਿਲੀਆਂ ਚੋਣਾਂ ਹੋਈਆਂ ਅਤੇ ਸ: ਮੰਗਲ ਸਿੰਘ ਮੈਂਬਰ ਚੁਣੇ ਗਏ। ਜਦ ਗੁਰਦੁਆਰਾ ਸੈਂਟਰਲ ਬੋਰਡ ਦੀ ਪਹਿਲੀ ਇਕੱਤਰਤਾ 4 ਸਤੰਬਰ, 1926 ਈ: ਨੂੰ ਡੀ.ਸੀ. ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਹੋਈ ਤਾਂ ਸ: ਮੰਗਲ ਸਿੰਘ ਚੇਅਰਮੈਨ ਬਣੇ। ਸੈਂਟਰਲ ਗੁਰਦੁਆਰਾ ਬੋਰਡ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਚੁਣਨ ਦੀ ਇਕੱਤਰਤਾ 2 ਅਕਤੂਬਰ, 1926 ਨੂੰ ਸ: ਮੰਗਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਵਿਚ ਬਾਬਾ ਖੜਕ ਸਿੰਘ ਸਰਬਸੰਮਤੀ ਨਾਲ ਗੁਰਦੁਆਰਾ ਸੈਂਟਰਲ ਬੋਰਡ ਦੇ ਪ੍ਰਧਾਨ ਚੁਣੇ ਗਏ ਜੋ ਉਸ ਸਮੇਂ ਵੀ ਜੇਲ੍ਹ ਵਿਚ ਬੰਦ ਸਨ। ਇਸ ਇਕੱਤਰਤਾ ਦੀ ਕਾਰਵਾਈ ਪ੍ਰਧਾਨ ਦੇ ਤੌਰ 'ਤੇ ਸ: ਮੰਗਲ ਸਿੰਘ ਨੇ ਹੀ ਚਲਾਈ। ਸ: ਮੰਗਲ ਸਿੰਘ ਅਕਤੂਬਰ, 1927 ਈ: ਨੂੰ ਫਿਰ ਸ਼੍ਰੋ: ਗੁ: ਪ੍ਰ: ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਚੁਣੇ ਗਏ। ਸ: ਮੰਗਲ ਸਿੰਘ 1929 ਈ: ਵਿਚ ਲਾਹੌਰ ਕਾਂਗਰਸ ਦੇ ਇਜਲਾਸ ਸਮੇਂ ਵਲੰਟੀਅਰ ਕੋਰ ਦੇ ਜੀ.ਓ.ਸੀ. ਸਨ। ਸ: ਮੰਗਲ ਸਿੰਘ ਨੇ 1930 ਈ: ਨੂੰ ਸਿਵਲ ਨਾਫੁਰਮਾਨੀ ਲਹਿਰ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਜੇਲ੍ਹ ਯਾਤਰਾ ਕੀਤੀ। ਸ: ਮੰਗਲ ਸਿੰਘ 26 ਅਪ੍ਰੈਲ, 1930 ਈ: ਨੂੰ ਸਿਵਲ ਲਾਈਨ ਲੁਧਿਆਣਾ ਤੋਂ ਫਿਰ ਸ਼੍ਰੋ: ਗੁ: ਪ੍ਰ: ਕਮੇਟੀ ਦੇ ਮੈਂਬਰ ਚੁਣੇ ਗਏ। ਸ: ਮੰਗਲ ਸਿੰਘ 1935 ਤੋਂ 1945 ਈ: ਤੱਕ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਲਗਾਤਾਰ ਕੇਂਦਰੀ ਵਿਧਾਨ ਸਭਾ (ਲੋਕ ਸਭਾ) ਲਈ ਮੈਂਬਰ ਨਾਮਜ਼ਦ ਹੁੰਦੇ ਰਹੇ ਅਤੇ 1945 ਈ: ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰੀ ਵਿਧਾਨ ਸਭਾ (ਲੋਕ ਸਭਾ) ਲਈ ਮੈਂਬਰ ਬਣੇ। ਸ: ਮੰਗਲ ਸਿੰਘ ਇਕ ਪ੍ਰਭਾਵਸ਼ਾਲੀ ਬੁਲਾਰੇ ਸਨ, ਜਿਨ੍ਹਾਂ ਨੇ ਸਿੱਖ ਹੱਕਾਂ ਅਤੇ ਸਿੱਖ ਹਿਤਾਂ ਦੀ ਖਾਤਰ ਸਮੇਂ-ਸਮੇਂ 'ਤੇ ਆਵਾਜ਼ ਬੁਲੰਦ ਕੀਤੀ। ਸ: ਮੰਗਲ ਸਿੰਘ ਅਕਾਲੀ ਧੜੇਬੰਦੀ ਅਤੇ ਆਪਸੀ ਫੁੱਟ ਕਾਰਨ ਬੜੇ ਪ੍ਰੇਸ਼ਾਨ ਸਨ, ਇਸੇ ਲਈ ਉਨ੍ਹਾਂ ਨੇ ਪੰਥਕ ਰਾਜਨੀਤੀ ਤੋਂ ਕਿਨਾਰਾ ਕਰ ਲਿਆ ਤੇ ਅੰਤ 1960 ਈ: ਤੋਂ ਸਰਗਰਮ ਸਿਆਸਤ ਨਾਲੋਂ ਵੱਖ ਹੋ ਗਏ। ਸ: ਮੰਗਲ ਸਿੰਘ ਅਖੀਰ 16 ਜੂਨ, 1987 ਈ: ਨੂੰ ਚੰਡੀਗੜ੍ਹ ਵਿਖੇ ਅਕਾਲ ਚਲਾਣਾ ਕਰ ਗਏ।


-ਮੋ: 98155-33725


ਖ਼ਬਰ ਸ਼ੇਅਰ ਕਰੋ

ਲੋਕ ਸਭਾ ਚੋਣਾਂ 2019

ਪੰਜਾਬ ਦੇ ਸਿਆਸੀ ਦਲ ਚੁਣ ਰਹੇ ਹਨ ਆਪੋ-ਆਪਣੇ ਉਮੀਦਵਾਰ

ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਲੋਕ ਸਭਾ ਚੋਣਾਂ ਆਖ਼ਰੀ 6ਵੇਂ ਅਤੇ 7ਵੇਂ ਪੜਾਵਾਂ ਵਿਚ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਲੰਮਾ ਸਮਾਂ ਬਾਕੀ ਹੋਣ ਕਾਰਨ ਇਨ੍ਹਾਂ ਰਾਜਾਂ ਵਿਚ ਨਵੀਆਂ ਰਾਜਨੀਤਕ ਸਫਬੰਦੀਆਂ ਬਣਨ ਦੀਆਂ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਹਨ। ...

ਪੂਰੀ ਖ਼ਬਰ »

ਚੀਨ ਵਲੋਂ ਮੁੜ ਅੱਤਵਾਦ ਦੀ ਸਰਪ੍ਰਸਤੀ

ਚੀਨ ਨੇ ਇਕ ਵਾਰ ਫਿਰ ਭਾਰਤ ਵਿਰੁੱਧ ਚਾਲ ਚਲਦਿਆਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਕੌਮਾਂਤਰੀ ਅੱਤਵਾਦੀ ਐਲਾਨਣ ਦੇ ਰਾਹ ਵਿਚ ਅੜਿੱਕਾ ਪਾ ਦਿੱਤਾ ਹੈ। ਇਸ ਅੱਤਵਾਦੀ ਜਥੇਬੰਦੀ ਅਤੇ ਇਸ ਦੇ ਮੁਖੀ ਨੇ ਭਾਰਤ ਨੂੰ ਲਗਾਤਾਰ ਵੱਡੀਆਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX