ਤਾਜਾ ਖ਼ਬਰਾਂ


ਮਲੇਸ਼ੀਆ 'ਚ ਜ਼ਾਕਿਰ ਨਾਇਕ ਦੇ ਭਾਸ਼ਣ 'ਤੇ ਰੋਕ
. . .  15 minutes ago
ਕੁਆਲਾਲੰਪੁਰ, 20 ਅਗਸਤ - ਮਲੇਸ਼ੀਆ 'ਚ ਇਸਲਾਮਿਕ ਰਿਸਰਚ ਫਾਉਂਡੇਸ਼ਨ ਦੇ ਸੰਸਥਾਪਕ ਪ੍ਰਧਾਨ ਜ਼ਾਕਿਰ ਨਾਇਕ ਦੇ ਭਾਸ਼ਣ ਦੇਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਮਲੇਸ਼ੀਆਈ ਮੀਡੀਆ...
ਪ੍ਰਧਾਨ ਮੰਤਰੀ ਨੇ ਟਵੀਟ ਕਰ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  27 minutes ago
ਨਵੀਂ ਦਿੱਲੀ, 20 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਨੂੰ ਜਨਮ ਦਿਨ 'ਤੇ ਸ਼ਰਧਾਂਜਲੀ...
ਯਮੁਨਾ ਨਦੀ 'ਚ ਖਤੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਾ ਪਾਣੀ
. . .  44 minutes ago
ਨਵੀਂ ਦਿੱਲੀ, 20 ਅਗਸਤ - ਦਿੱਲੀ ਵਿਖੇ ਯਮੁਨਾ ਨਦੀ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ (205.33) ਤੋਂ 0.61 (205.94) ਮੀਟਰ ਉੱਪਰ ਪਹੁੰਚ ਗਿਆ...
ਪਿੰਡ ਮੰਡਾਲਾ ਨੇੜੇ ਧੁੱਸੀ ਬੰਨ੍ਹ ਟੁੱਟਾ
. . .  about 1 hour ago
ਲੋਹੀਆਂ ਖ਼ਾਸ, 20 ਅਗਸਤ (ਬਲਵਿੰਦਰ ਸਿੰਘ ਵਿੱਕੀ) ਅੱਜ ਸਵੇਰੇ 6 ਵਜੇ ਲੋਹੀਆਂ ਖ਼ਾਸ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੰਡਾਲਾ ਨੇੜੇ ਧੁੱਸੀ ਬੰਨ੍ਹ ਚ ਵੱਡਾ...
ਸੋਨੀਆ, ਰਾਹੁਲ, ਮਨਮੋਹਨ ਵੱਲੋਂ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 20 ਅਗਸਤ - ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 75ਵੇਂ ਜਨਮ ਦਿਨ 'ਤੇ ਸ਼ਰਧਾਂਜਲੀ...
ਅੱਖਾਂ ਵਿਚ ਸਪਰੇਅ ਪਾ ਕੇ ਖੋਹੀ ਆਈ-20 ਕਾਰ
. . .  about 1 hour ago
ਐੱਸ.ਏ.ਐੱਸ.ਨਗਰ, 20 ਅਗਸਤ (ਜਸਬੀਰ ਸਿੰਘ ਜੱਸੀ) - ਪੁੱਡਾ ਭਵਨ ਨੇੜੇ 2 ਵਿਅਕਤੀਆਂ ਵੱਲੋਂ ਕਾਰ ਚਾਲਕ ਦੀਆਂ ਅੱਖਾਂ ਵਿਚ ਸਪਰੇਅ ਪਾ ਕੇ ਆਈ-20 ਕਾਰ ਖੋਹਣ ਦਾ ਮਾਮਲਾ ਸਾਹਮਣੇ...
ਅੱਜ ਦਾ ਵਿਚਾਰ
. . .  about 1 hour ago
ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ
. . .  1 day ago
ਮੁੰਬਈ ,19 ਅਗਸਤ -ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ ਹੋ ਗਿਆ , ਉਹ 93 ਸਾਲ ਦੇ ਸਨ ।
ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਐੱਮ.ਪੀ. ਚੌਧਰੀ ਤੇ ਵਿਧਾਇਕ ਲਾਡੀ ਵੱਲੋਂ ਦੌਰਾ
. . .  1 day ago
ਲੋਹੀਆਂ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਇਲਾਕੇ ਦੇ ਪਿੰਡ ਜਾਣੀਆਂ ਜਿੱਥੋਂ ਸਤਲੁਜ ਦਰਿਆ ਦੇ ਬੰਨ੍ਹ ਨੇ ਟੁੱਟ ਕੇ ਕਰੀਬ 30 ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਦਾ ਜਲੰਧਰ ਤੋਂ ...
ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਸਤਲੁਜ ਅੰਦਰ ਪਾਣੀ ਦਾ ਪੱਧਰ - ਐੱਸ.ਡੀ.ਓ ਸੁਖਵਿੰਦਰ ਸਿੰਘ
. . .  1 day ago
ਫਿਲੌਰ, 19 ਅਗਸਤ - (ਇੰਦਰਜੀਤ ਚੰਦੜ੍ਹ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਇਹ ਜਾਣਕਾਰੀ ਐੱਸ.ਡੀ.ਓ ਡਰੇਨਜ਼ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ...
ਬੀਤੇ ਦਿਨ ਹੋਈ ਭਾਰੀ ਬਾਰਸ਼ ਕਾਰਨ ਪਿੰਡ ਚੇਤਾ ਹੋਇਆ ਜਲ ਥਲ, ਫ਼ਸਲਾਂ 'ਚ ਭਰਿਆ ਨੱਕੋਂ ਨੱਕ ਪਾਣੀ​
. . .  1 day ago
ਕਟਾਰੀਆਂ, 19 ਅਗਸਤ (ਨਵਜੋਤ ਸਿੰਘ ਜੱਖੂ)- ਆਜ਼ਾਦੀ ਦੇ 72 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਚੇਤਾ ਵਿਕਾਸ ਦੇ ਪੱਖੋਂ ਅਜੇ ਵੀ ਪਛੜਿਆ...
ਤਾਜੋਵਾਲ- ਮੰਢਾਲਾ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਹੋਇਆ ਤੇਜ਼
. . .  1 day ago
ਉਸਮਾਨਪੁਰ, 19 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬੀਤੇ ਕੱਲ੍ਹ ਭਾਖੜਾ ਡੈਮ ਤੋਂ ਦਰਿਆ ...
ਪ੍ਰਸ਼ਾਸਨ ਨੇ ਜਲਾਲਾਬਾਦ ਤਹਿਸੀਲ ਦੇ ਪੰਜ ਪਿੰਡਾਂ ਨੂੰ ਖ਼ਾਲੀ ਕਰਨ ਦੇ ਦਿੱਤੇ ਹੁਕਮ
. . .  1 day ago
ਜਲਾਲਾਬਾਦ,19 ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੇ ਬਾਰਡਰ ਪੱਟੀ ਦੇ ਨਾਲ ਲੱਗਦੇ ਪਿੰਡਾਂ ਜਿੱਥੇ ਸਤਲੁਜ ਦਰਿਆ ਦੀਆਂ ਫਾਟਾਂ ਪੈਂਦੀਆਂ ਹਨ, ਦੇ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇ...
ਲੋਹੀਆ ਦੇ ਪਿੰਡ ਗਿੱਦੜ ਪਿੰਡੀ ਅਤੇ ਮੰਡਾਲਾ ਸਾਹਮਣੇ ਸਤਲੁਜ ਦਾ ਐਡਵਾਂਸ ਬੰਨ੍ਹ ਹੋਇਆ ਤਹਿਸ ਨਹਿਸ
. . .  1 day ago
ਲੋਹੀਆ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਤਲੁਜ ਦਰਿਆ 'ਚ ਆਏ ਬੇਤਹਾਸ਼ਾ ਪਾਣੀ ਜਿਸ ਨੇ ਭਿਆਨਕ ਹੜ੍ਹ ਦਾ ਰੂਪ ਧਾਰਨ ਕੀਤਾ ਹੋਇਆ ਹੈ ਨੇ ਸਤਲੁਜ ਦਰਿਆ ਦੇ ਦੋਵੇਂ...
ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦੀਆਂ ਡਾਇੰਗਾਂ ਬੰਦ ਕਰਨ ਦੇ ਹੁਕਮ
. . .  1 day ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾ ਫ਼ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਲੁਧਿਆਣਾ ਦੇ ਚੇਅਰਮੈਨ ਪ੍ਰਦੀਪ ਕੁਮਾਰ ਅਗਰਵਾਲ ਨੇ ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ...
ਨਸ਼ਾ ਤਸਕਰਾਂ ਦੇ ਪਰਿਵਾਰ ਤੋ ਰਿਸ਼ਵਤ ਲੈਣ ਵਾਲੇ ਐੱਸ.ਐੱਚ.ਓ ਅਤੇ ਥਾਣੇਦਾਰ 'ਤੇ ਵੱਡੀ ਕਾਰਵਾਈ
. . .  1 day ago
ਕੈਬਨਿਟ ਮੰਤਰੀ ਧਰਮਸੋਤ ਵੱਲੋਂ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ ਪਿੰਡਾਂ ਦਾ ਦੌਰਾ
. . .  1 day ago
ਪੰਜਾਬ 'ਚ ਆਏ ਹੜ੍ਹਾਂ ਲਈ ਸੁਖਬੀਰ ਬਾਦਲ ਨੇ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ
. . .  1 day ago
ਹੁਣ ਡੈਲੀਗੇਟ ਕਰਿਆ ਕਰਨਗੇ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ-ਸੁਖਬੀਰ
. . .  1 day ago
ਕੱਲ੍ਹ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਚੇਤ ਸੰਮਤ 551

ਸੰਪਾਦਕੀ

ਜਨਮ ਦਿਨ 'ਤੇ ਵਿਸ਼ੇਸ਼

ਬਾਬੂ ਕਾਂਸ਼ੀ ਰਾਮ ਨੂੰ ਯਾਦ ਕਰਦਿਆਂ

ਬਾਬੂ ਕਾਂਸ਼ੀ ਰਾਮ ਨੇ ਦੱਬੇ-ਕੁਚਲੇ ਵਰਗਾਂ ਨੂੰ ਸੰਗਠਿਤ ਕਰਕੇ ਆਪਣੇ ਹੱਕਾਂ ਲਈ ਲੜਨ ਅਤੇ ਰਾਜਨੀਤੀ ਲਈ ਤਿਆਰ ਕੀਤਾ। ਸਾਹਿਬ ਕਾਂਸ਼ੀ ਰਾਮ ਨੇ ਦਲਿਤਾਂ ਨੂੰ ਇਸ ਦੇਸ਼ ਦੇ ਮੁਢਲੇ ਵਾਸੀ ਕਹਿ ਕੇ ਆਦਿ ਦਾ ਨਾਂਅ ਦਿਤਾ।
ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਅਤੇ ਬਾਬੂ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਅਤੇ ਭਾਣਜੇ ਰਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਾਬੂ ਕਾਂਸ਼ੀ ਰਾਮ ਦਾ ਜਨਮ 15 ਮਾਰਚ 1934 ਨੂੰ ਉਨ੍ਹਾਂ ਦੇ ਨਾਨਕੇ ਘਰ ਨੰਗਲ-ਚੰਡੀਗੜ੍ਹ ਮੁੱਖ ਮਾਰਗ 'ਤੇ ਇਤਿਹਾਸਕ ਕਸਬਾ ਬੂੰਗਾ ਸਾਹਿਬ ਕੋਲ ਪੈਂਦੇ ਪਿੰਡ ਪ੍ਰਿਥੀਪੁਰ ਵਿਚ ਹੋਇਆ। ਬਾਬੂ ਕਾਂਸ਼ੀ ਰਾਮ ਆਪਣੇ ਮਾਤਾ ਸਵਰਗੀ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ ਦੇ 7 ਬੱਚਿਆਂ ਵਿਚੋਂ ਸਭ ਤੋਂ ਵੱਡੇ ਸਨ। ਸਵਰਗੀ ਬਾਬੂ ਕਾਂਸ਼ੀ ਰਾਮ ਦਾ ਪਰਿਵਾਰ ਰੂਪਨਗਰ ਜ਼ਿਲ੍ਹੇ ਦੇ ਪਿੰਡ ਖੁਆਸਪੁਰਾ ਵਿਚ ਰਹਿੰਦਾ ਸੀ। ਬਾਬੂ ਕਾਂਸ਼ੀ ਰਾਮ ਨੇ ਬਚਪਨ ਵਿਚ ਹੀ ਜਾਤ-ਪਾਤ ਵਰਗੀ ਸਮਾਜਿਕ ਬੁਰਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। 1958 ਵਿਚ ਬਾਬੂ ਕਾਂਸ਼ੀ ਰਾਮ ਨੇ ਰੱਖਿਆ ਉਤਪਾਦਨ ਵਿਭਾਗ ਵਿਚ ਸਹਾਇਕ ਵਿਗਿਆਨਕ ਦੇ ਤੌਰ 'ਤੇ ਨੌਕਰੀ ਸ਼ੁਰੂ ਕੀਤੀ। 1971 ਵਿਚ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਅਤੇ ਆਪਣੇ ਸਾਥੀ ਦੀਨਾ ਭਾਨ ਨਾਲ ਮਿਲ ਕੇ ਅਨੁਸੂਚਿਤ ਜਾਤਾਂ, ਅਨੁਸੂਚਿਤ ਜਨਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ-ਗਿਣਤੀ ਵਰਗਾਂ ਨਾਲ ਸਬੰਧਤ ਕਰਮਚਾਰੀਆਂ ਦੀ ਭਲਾਈ ਲਈ ਸੰਸਥਾ ਦੀ ਸਥਾਪਨਾ ਕੀਤੀ। ਬਾਬੂ ਜੀ ਨੇ ਆਪਣੇ ਸੰਘਰਸ਼ ਵਿਚ ਘੱਟ-ਗਿਣਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਸ਼ਾਮਿਲ ਕਰਕੇ ਇਕ ਵੱਡੀ ਤਾਕਤ ਬਣਾਈ। ਬਾਬੂ ਜੀ ਨੇ ਦਲਿਤ ਕਰਮਚਾਰੀਆਂ ਨੂੰ ਸੰਗਠਿਤ ਕੀਤਾ ਅਤੇ ਦਲਿਤ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਕੁਝ ਸਾਥੀਆਂ ਨਾਲ ਸਾਈਕਲ ਯਾਤਰਾ ਕੀਤੀ ਅਤੇ ਜਾਗਰੂਕਤਾ ਅਭਿਆਨ ਚਲਾਇਆ। ਬਾਬੂ ਜੀ ਨੇ 6 ਦਸੰਬਰ, 1978 ਨੂੰ ਬੈਕਵਰਡ ਐਂਡ ਮਨਾਰਟੀਜ਼ ਕਮਿਊਨਿਟੀ ਇੰਪਲਾਇਜ਼ ਫੈਡਰੇਸ਼ਨ ਬਾਮਸੇਫ ਨਾਂਅ ਦਾ ਕਰਮਚਾਰੀ ਸੰਗਠਨ ਬਣਾਇਆ ਅਤੇ 6 ਦਸੰਬਰ 1981 ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ ਐਸ-4 ਨਾਂਅ ਦਾ ਸੰਗਠਨ ਤਿਆਰ ਕੀਤਾ। 14 ਅਪ੍ਰੈਲ 1984 ਨੂੰ ਬਾਬੂ ਜੀ ਨੇ ਰਾਜਨੀਤਕ ਪਾਰਟੀ ਬਹੁਜਨ ਸਮਾਜ ਪਾਰਟੀ (ਬੀ ਐਸ ਪੀ) ਬਣਾ ਦਿੱਤੀ। ਬਾਬੂ ਜੀ ਦੁਆਰਾ ਅਨੇਕਾਂ ਜਾਤਾਂ ਨੂੰ ਇਕ ਪਲੇਟਫਾਰਮ 'ਤੇ ਲਿਆਉਣ ਅਤੇ 85 ਫ਼ੀਸਦੀ ਵਰਗ ਦੇ ਲੋਕਾਂ ਨੂੰ ਬਹੁਜਨ ਸਮਝਣ ਦੇ ਤਜਰਬੇ ਨਾਲ ਬੀ. ਐਸ. ਪੀ. ਰਾਸ਼ਟਰੀ ਪਾਰਟੀ ਬਣ ਗਈ ਅਤੇ ਪਿਛਲੇ ਕਈ ਸਾਲਾਂ ਤੋਂ ਚਲਦੀਆਂ ਰਾਜਨੀਤਕ ਪਾਰਟੀਆਂ ਨੂੰ ਪਿੱਛੇ ਛੱਡ ਕੇ ਤੀਜੇ ਨੰਬਰ 'ਤੇ ਪਹੁੰਚ ਗਈ। 1989 ਦੀਆਂ ਲੋਕ ਸਭਾ ਚੋਣਾਂ ਵਿਚ ਬਾਬੂ ਕਾਂਸ਼ੀ ਰਾਮ ਦੀ ਅਗਵਾਈ ਵਿਚ ਬੀ. ਐਸ. ਪੀ. ਨੇ ਦੇਸ਼ ਵਿਚ 2.07 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 3 ਲੋਕ ਸਭਾ ਮੈਂਬਰ ਬਣੇ। 1992 ਵਿਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ 9 ਵਿਧਾਇਕ ਚੁਣੇ ਗਏ ਅਤੇ ਪੰਜਾਬ ਵਿਚ ਮੁੱਖ ਵਿਰੋਧੀ ਪਾਰਟੀ ਬਣੀ। 1993 ਵਿਚ ਉੱਤਰ ਪ੍ਰਦੇਸ਼ ਵਿਚ ਬੀ. ਐਸ. ਪੀ. ਨੇ 67 ਵਿਧਾਇਕ ਬਣਾ ਕੇ ਵੱਡੀ ਜਿੱਤ ਹਾਸਲ ਕੀਤੀ। ਬਾਬੂ ਜੀ ਆਪ ਦੋ ਵਾਰ 1991 ਅਤੇ 1996 ਵਿਚ ਲੋਕ ਸਭਾ ਮੈਂਬਰ ਚੁਣੇ ਗਏ। ਉੱਤਰ ਪ੍ਰਦੇਸ਼ ਵਿਚ ਬੀ. ਐਸ. ਪੀ. ਨੇ ਕਈ ਵਾਰ ਸਰਕਾਰ ਬਣਾਈ। ਬਾਬੂ ਕਾਂਸ਼ੀ ਰਾਮ ਜੋ ਕਿ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ ਨੂੰ 1994 ਵਿਚ ਦਿਲ ਦਾ ਦੌਰਾ ਪੈ ਗਿਆ। ਅੰਤ ਬਾਬੂ ਜੀ ਲੰਬੀ ਬਿਮਾਰੀ ਬਾਅਦ ਮਿਤੀ 9 ਅਕਤੂਬਰ 2006 ਨੂੰ ਸਦੀਵੀ ਵਿਛੋੜਾ ਦੇ ਗਏ।


-ਮੋ: 94175-63054


ਖ਼ਬਰ ਸ਼ੇਅਰ ਕਰੋ

ਜਨਮ ਦਿਨ 'ਤੇ ਵਿਸ਼ੇਸ਼

ਅਕਾਲੀ ਲਹਿਰ ਦੇ ਮਹਾਨ ਨੇਤਾ ਮੰਗਲ ਸਿੰਘ ਅਕਾਲੀ

ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੀ ਆਜ਼ਾਦੀ ਲਈ ਕਲਮ ਰਾਹੀਂ ਆਵਾਜ਼ ਬੁਲੰਦ ਕਰਨ ਵਾਲੇ ਸ: ਮੰਗਲ ਸਿੰਘ ਅਕਾਲੀ ਦਾ ਜਨਮ 15 ਮਾਰਚ, 1892 ਈ: ਨੂੰ ਪਿਤਾ ਸ: ਕਪੂਰ ਸਿੰਘ ਅਤੇ ਮਾਤਾ ਬੀਬੀ ਕਿਸ਼ਨ ਕੌਰ ਦੇ ਗ੍ਰਹਿ ਪਿੰਡ ਗਿੱਲ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਪ ਦੇ ਪਿਤਾ ਨੂੰ ਦੋ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 2019

ਪੰਜਾਬ ਦੇ ਸਿਆਸੀ ਦਲ ਚੁਣ ਰਹੇ ਹਨ ਆਪੋ-ਆਪਣੇ ਉਮੀਦਵਾਰ

ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਲੋਕ ਸਭਾ ਚੋਣਾਂ ਆਖ਼ਰੀ 6ਵੇਂ ਅਤੇ 7ਵੇਂ ਪੜਾਵਾਂ ਵਿਚ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਲੰਮਾ ਸਮਾਂ ਬਾਕੀ ਹੋਣ ਕਾਰਨ ਇਨ੍ਹਾਂ ਰਾਜਾਂ ਵਿਚ ਨਵੀਆਂ ਰਾਜਨੀਤਕ ਸਫਬੰਦੀਆਂ ਬਣਨ ਦੀਆਂ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਹਨ। ...

ਪੂਰੀ ਖ਼ਬਰ »

ਚੀਨ ਵਲੋਂ ਮੁੜ ਅੱਤਵਾਦ ਦੀ ਸਰਪ੍ਰਸਤੀ

ਚੀਨ ਨੇ ਇਕ ਵਾਰ ਫਿਰ ਭਾਰਤ ਵਿਰੁੱਧ ਚਾਲ ਚਲਦਿਆਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਕੌਮਾਂਤਰੀ ਅੱਤਵਾਦੀ ਐਲਾਨਣ ਦੇ ਰਾਹ ਵਿਚ ਅੜਿੱਕਾ ਪਾ ਦਿੱਤਾ ਹੈ। ਇਸ ਅੱਤਵਾਦੀ ਜਥੇਬੰਦੀ ਅਤੇ ਇਸ ਦੇ ਮੁਖੀ ਨੇ ਭਾਰਤ ਨੂੰ ਲਗਾਤਾਰ ਵੱਡੀਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX