ਤਾਜਾ ਖ਼ਬਰਾਂ


ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  15 minutes ago
ਸ੍ਰੀਨਗਰ, 27 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਅੱਜ ਸਵੇਰ ਤੋਂ ਮੁਠਭੇੜ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਇਹ ਮੁਠਭੇੜ ਜ਼ਿਲ੍ਹੇ ਦੇ ਤਰਾਲ ਇਲਾਕੇ ਦੇ ਜੰਗਲਾਂ...
ਅੱਜ ਦਾ ਵਿਚਾਰ
. . .  34 minutes ago
ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਤਰਨ ਤਾਰਨ ,25 ਜੂਨ {ਹਰਿੰਦਰ ਸਿੰਘ} -ਨਜ਼ਦੀਕੀ ਪਿੰਡ ਬਚੜੇ ਵਿਖੇ ਦੁੱਧ ਲੈ ਕੇ ਵਾਪਸ ਆਪਣੇ ਘਰ ਜਾ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਜ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਭੁਵਨੇਸ਼ਵਰ, 25 ਜੂਨ - ਉਡੀਸ਼ਾ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ 'ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰਨ...
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  1 day ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ...
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ ਵਿਭਾਗ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸੰਧੂ ਦੇ ਨਿਰਦੇਸ਼ਾਂ 'ਤੇ ਜਾਰੀ ਹੋਏ ਫੁਮਾਨਾਂ ਵਿਚ ਸੁਪਰਡੈਂਟ ਨਛੱਤਰ ਸਿੰਘ ਨੂੰ ਈ.7 ਤੋਂ ਈ.5 ਸ਼ਾਖਾ, ਰਛਪਾਲ ਨੂੰ ਡਰੱਗਜ਼ ਸ਼ਾਖਾ ਫੂਡ ਐਂਡ ਡਰੱਗ ਐਡਮਨ ਸ਼ਾਖਾ ਤੋਂ ਈ 1 ਸ਼ਾਖਾ, ਅਮਨਦੀਪ ਕੌਰ ਨੂੰ ਜੀ.ਪੀ.ਐਫ 3 ਸ਼ਾਖਾ ਦੇ ਨਾਲ ਪੀ.ਬੀ.ਸ਼ਾਖਾ ਸਮੇਤ ਵਾਧੂ ਚਾਰਜ ਰ.ਹ.ਸ. ਸ਼ਾਖਾ, ਨਰਿੰਦਰ ਮੋਹਣ ਸਿੰਘ ਨੂੰ ਪੀ.ਐਮ.ਐੱਚ.ਸ਼ਾਖਾ ਤੋਂ ਈ.3 ਸ਼ਾਖਾ, ਰਜਿੰਦਰ ਸਿੰਘ ਔਜਲਾ ਨੂੰ ਈ.1 ਸ਼ਾਖਾ ਤੋਂ ਈ.7 ਸ਼ਾਖਾ, ਜਗਤਾਰ ਸਿੰਘ ਨੂੰ ਈ.3 ਸ਼ਾਖਾ ਤੋਂ ਪੀ.ਐਮ.ਐੱਚ.ਸ਼ਾਖਾ, ਜਤਿੰਦਰ ਧਵਨ ਨੂੰ ਪੀ.ਬੀ.ਸ਼ਾਖਾ ਵਾਧੂ ਚਾਰਜ ਰ.ਹ.ਸ.ਸ਼ਾਖਾ ਤੋਂ ਜੀ.ਪੀ.ਐਫ 3 ਸ਼ਾਖਾ, ਰਜਿੰਦਰ ਕੁਮਾਰ ਅਰੋੜਾ ਨੂੰ ਈ.5 ਤੋਂ ਈ.2 ਸ਼ਾਖਾ, ਇਸੇ ਤ•ਾਂ ਹੀ ਸੀਨੀਅਰ ਸਹਾਇਕ/ਜੂਨੀਅਰ ਸਹਾਇਕ/ਕਲਰਕ ਵੰਦਨਾ ਕੌਸ਼ਲ ਸੀਨੀਅਰ ਸਹਾਇਕ ਪੀ.ਐਮ.ਐੱਚ.ਸ਼ਾਖਾ ਤੋਂ ਬਜਟ ਸ਼ਾਖਾ, ਹਰਦੀਪ ਸਿੰਘ ਸੀਨੀਅਰ ਸਹਾਇਕ ਨੂੰ ਪੀ.ਐਮ.ਐੱਚ.ਸ਼ਾਖਾ ਤੋਂ ਟਰੇਨਿੰਗ ਸ਼ਾਖਾ, ਸਰਵਨ ਸਿੰਘ ਸੀਨੀਅਰ ਸਹਾਇਕ ਤੋਂ ਪੀ.ਐਮ.ਐੱਚ.ਸ਼ਾਖਾ ਤੋਂ ਜੀ.ਪੀ.ਐਫ਼ 2 ਸ਼ਾਖਾ, ਸਵੀ ਗਰਗ ਕਲਰਕ ਨੂੰ ਪੀ.ਐਮ.ਐੱਚ.ਸ਼ਾਖਾ ਤੋਂ
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  1 day ago
ਪੰਜਾਬ ਸਰਕਾਰ ਵਲੋਂ ਪਦ-ਉਨੱਤ 41 ਐੱਸ.ਐਮ.ਓਜ਼ ਦੀਆਂ ਤਾਇਨਾਤੀਆਂ ਤੇ 23 ਦੇ ਤਬਾਦਲੇ
. . .  1 day ago
ਗੜ੍ਹਸ਼ੰਕਰ, 25 ਜੂਨ (ਧਾਲੀਵਾਲ)- ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂਂ ਇਕ ਹੁਕਮ ਜਾਰੀ ਕਰਦੇ ਹੋਏ ਰਾਜ ਵਿਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤਣ ਲਈ ਰੱਖਿਆ 286 ਦੌੜਾਂ ਦਾ ਟੀਚਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 7ਵੀਂ ਵਿਕਟ, ਪੈਟ ਕਮਿੰਸ 1 ਦੌੜ ਬਣਾ ਕੇ ਆਊਟ
. . .  1 day ago
ਡੇਰਾ ਮੁਖੀ ਦੀ ਪਰੋਲ ਬਾਰੇ ਅਜੇ ਕੋਈ ਫ਼ੈਸਲਾ ਨਹੀ - ਖੱਟੜ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 6ਵੀਂ ਵਿਕਟ, ਸਟੀਵ ਸਮਿੱਥ 38 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 44 ਓਵਰਾਂ ਮਗਰੋਂ 242/5
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਚੇਤ ਸੰਮਤ 551

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਮਾਨਵ ਜੀਵਨ 'ਤੇ ਡਿਜੀਟਲ ਤਕਨੀਕ ਦਾ ਪ੍ਰਭਾਵ ਵਿਸ਼ੇ 'ਤੇ ਕਰਵਾਈ ਵਾਦ-ਵਿਵਾਦ ਪ੍ਰਤੀਯੋਗਤਾ

ਨਵਾਾਸ਼ਹਿਰ, 17 ਮਾਰਚ (ਹਰਵਿੰਦਰ ਸਿੰਘ)-ਕੇ.ਸੀ. ਗਰੁੱਪ ਆਫ਼ ਇੰਸਟੀਚਿਊਟਸ਼ਨ 'ਚ ਕੇ.ਸੀ. ਇੰਜੀਨੀਅਰਿੰਗ ਕਾਲਜ ਦੇ ਸਹਿਯੋਗ ਨਾਲ ਮਾਨਵ ਜੀਵਨ 'ਤੇ ਡਿਜੀਟਲ ਤਕਨੀਕ ਦਾ ਪ੍ਰਭਾਵ ਵਿਸ਼ੇ 'ਤੇ ਵਾਦ ਵਿਵਾਦ ਪ੍ਰਤੀਯੋਗਤਾ ਕਰਵਾਈ ਗਈ | ਇਸ ਮੁਕਾਬਲੇ ਦੇ ਮੁੱਖ ਮਹਿਮਾਨ ਕੇ.ਸੀ. ਗਰੁੱਪ ਦੇ ਸੀ.ਏ.ਸੀ. ਰਿਟਾ: ਬਿ੍ਗੇਡੀਅਰ ਐੱਚ.ਐੱਸ. ਭੰਡਾਲ ਅਤੇ ਸੀ.ਈ.ਓ. ਮੇਜਰ ਜਨਰਲ (ਵੀ.ਐੱਸ.ਐਮ) ਜੀ.ਕੇ. ਚੋਪੜਾ ਨੇ ਸ਼ਿਰਕਤ ਕੀਤੀ | ਜਦਕਿ ਵਿਸ਼ੇਸ਼ ਤੌਰ 'ਤੇ ਕੇ.ਸੀ. ਇੰਜੀਨੀਅਰਿੰਗ ਕਾਲਜ ਪਿ੍ੰਸੀਪਲ ਡਾ: ਵਿਜੈ ਕੁਮਾਰ ਜੋਸ਼ੀ, ਪਿ੍ੰਸੀਪਲ ਰਾਜਿੰਦਰ ਕੁਮਾਰ ਮੰੂਮ, ਪਿ੍ੰਸੀਪਲ ਡਾ: ਅਨਿਲ ਮਿੱਡਾ, ਕਾਰਜਕਾਰੀ ਪਿ੍ੰਸੀਪਲ ਕੁਲਜਿੰਦਰ ਕੌਰ, ਪਿ੍ੰਸੀਪਲ ਡਾ: ਰਸ਼ਮੀ ਗੁਜਰਾਤੀ ਨੇ ਸ਼ਿਰਕਤ ਕੀਤੀ | ਵਿਦਿਆਰਥੀਆਂ ਨੇ ਮੰਚ 'ਤੇ ਦੱਸਿਆ ਕਿ ਡਿਜੀਟਲ ਤਕਨੀਕ ਨੇ ਇਨਸਾਨ ਦਾ ਜੀਵਨ ਆਸਾਨ ਬਣਾਇਆ ਹੈ, ਇਸ ਨੰੂ ਭਗਵਾਨ ਨੇ ਨਹੀਂ ਇਨਸਾਨ ਦੀ ਸੋਚ ਨੇ ਉਪਜਿਆ ਹੈ | ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ, ਇਨਸਾਨ ਮੋਬਾਈਲ, ਟੀ.ਬੀ., ਲੈਪਟਾਪ ਦੇ ਬਿਨਾਂ ਹਰ ਕੰਮ 'ਚ ਲਾਚਾਰ ਹੈ, ਉੱਥੇ ਹੀ ਇਨ੍ਹਾਂ ਵਸਤਾਂ ਨੇ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਕੇ ਸੰਚਾਰ ਦੇ ਰਾਹੀਂ ਨਜ਼ਦੀਕ ਰੱਖਿਆ ਹੋਇਆ ਹੈ | ਸਾਨੂੰ ਇਸ ਤਕਨੀਕ ਦਾ ਸਹੀ ਢੰਗ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ | ਸੀ.ਈ.ਓ. ਚੋਪੜਾ ਨੇ ਮੰਚ 'ਤੇ ਕਿਹਾ ਕਿ ਹਰ ਚੀਜ਼ ਦੇ ਜੀਵਨ 'ਚ ਦੋ ਪਹਿਲੂ ਹੁੰਦੇ ਹਨ, ਸਾਨੂੰ ਦੋਨਾਂ ਪਹਿਲੂਆਂ ਨੂੰ ਜਾਂਚੇ ਬਿਨਾਂ ਕਦੇ ਵੀ ਕੋਈ ਫ਼ੈਸਲਾ ਨਹੀਂ ਲੈਣਾ ਚਾਹੀਦਾ | ਮੰਚ ਸੰਚਾਲਨ ਗੀਤਾ ਅਤੇ ਰਿੰਕੀ ਨੇ ਅਤੇ ਜੱਜ ਦੀ ਭੂਮਿਕਾ ਇੰਜ. ਅਵਤਾਰ ਸਿੰਘ, ਗੀਤੇਸ਼ ਗੋਗਾ ਅਤੇ ਅਜੈ ਠਾਕੁਰ ਨੇ ਨਿਭਾਈ | ਇਸ ਮੌਕੇ ਕੋਆਰਡੀਨੇਟਰ ਸਚਿਨ ਵਰਮਾ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਓਵਰ ਆਲ ਪੁਜ਼ੀਸ਼ਨ 'ਤੇ ਪਹਿਲਾ ਸਥਾਨ ਕੇ.ਸੀ. ਇੰਜੀਨੀਅਰਿੰਗ ਕਾਲਜ ਦੇ ਐਮ.ਬੀ.ਏ. ਦੀ ਅੰਕੁਸ਼ ਕੁਮਾਰੀ ਅਤੇ ਐਮ.ਬੀ.ਏ. ਦੀ ਵਿਦਿਆਰਥਣ ਕਮਲਜੀਤ ਕੌਰ ਨੇ 261 ਅੰਕ ਲੈ ਕੇ ਪ੍ਰਾਪਤ ਕੀਤਾ, ਉੱਥੇ ਹੀ ਕੇ.ਸੀ. ਹੋਟਲ ਮੈਨੇਜਮੈਂਟ ਦੀ ਸੰਦੀਪ ਅਤੇ ਰੇਣੂ ਨੇ 216 ਅੰਕ ਲੈ ਕੇ ਦੂਜਾ, ਕੇ.ਸੀ. ਪੋਲੀਟੈਕਨਿਕ ਕਾਲਜ ਦੇ ਮਦਨ ਲਾਲ ਅਤੇ ਕੇਸ਼ਵ ਨੇ 213 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ 'ਤੇ ਸਚਿਨ ਵਰਮਾ, ਕਾਜਲ , ਰੁਚਿਕਾ, ਮਨੀਸ਼ਾ, ਰੂਬੀ ਬਿੱਜ, ਕਿਰਨਦੀਪ ਕੌਰ, ਦਲਜੀਤ ਕੌਰ ਅਤੇ ਵਿਪਨ ਕੁਮਾਰ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਜਥੇਬੰਦਕ ਢਾਂਚੇ ਦਾ ਐਲਾਨ

ਜਲੰਧਰ, 17 ਮਾਰਚ (ਜਸਪਾਲ ਸਿੰਘ)-ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਵਲੋਂ ਅੱਜ ਦੁਆਬਾ ਜ਼ੋਨ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ | ਸੀਨੀਅਰ ਮੀਤ ਪ੍ਰਧਾਨਾਂ 'ਚ ਕੁਲਜੀਤ ਸਿੰਘ ਸਰਹਾਲ ਕਾਜ਼ੀਆਂ, ਇਕਬਾਲ ਸਿੰਘ ਢੀਂਡਸਾ ਜਲੰਧਰ, ...

ਪੂਰੀ ਖ਼ਬਰ »

ਸਾਫ-ਸੁਥਰੀ ਗਾਇਕੀ ਅਜੋਕੇ ਸਮੇਂ ਦੀ ਮੁੱਖ ਲੋੜ-ਬੂਟਾ ਮੁਹੰਮਦ

ਕਟਾਰੀਆਂ, 17 ਮਾਰਚ (ਨਵਜੋਤ ਸਿੰਘ ਜੱਖੂ) - ਲੋਕ ਗਾਇਕੀ ਵਿਚ ਇਹੋ ਜਿਹੇ ਗਾਇਕਾਂ ਦੀ ਕੋਈ ਕਮੀ ਨਹੀ ਹੈ ਜੋ ਹਰ ਤਰ੍ਹਾਂ ਦੇ ਊਲ-ਜਲੂਲ ਗੀਤ ਗਾ ਕੇ ਆਪਣੀ ਵੱਖਰੀ ਪਛਾਣ ਬਣਾਉਣ ਦੀ ਥਾਂ ਆਪ ਹੀ ਹਾਸੋ ਹੀਣੇ ਹੋ ਰਹੇ ਹਨ ਅਤੇ ਅੱਜ ਦੇ ਸਮੇਂ ਦੀ ਮੁੱਖ ਲੋੜ ਅਜੋਕੀ ਨੌਜਵਾਨ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਵਲੋਂ ਡਿਸਪੈਂਸਰੀ ਨੂੰ ਦਵਾਈਆਂ ਭੇਟ

ਮੁਕੰਦਪੁਰ, 17 ਮਾਰਚ (ਦੇਸ ਰਾਜ ਬੰਗਾ) - ਬਾਬਾ ਰਾਮ ਚੰਦ ਸਪੋਰਟਸ ਕਲੱਬ ਜਗਤਪੁਰ ਅਤੇ ਗ੍ਰਾਮ ਪੰਚਾਇਤ ਦੀ ਪ੍ਰੇਰਣਾ ਸਦਕਾ ਸ: ਸਾਧੂ ਸਿੰਘ ਸ਼ੇਰਗਿੱਲ ਪ੍ਰਵਾਸੀ ਭਾਰਤੀ ਵਲੋਂ ਪਿੰਡ ਵਿਚ ਚੱਲ ਰਹੀ ਸਰਕਾਰੀ ਡਿਸਪੈਂਸਰੀ ਨੂੰ ਦਵਾਈਆਂ ਭੇਟ ਕੀਤੀਆਂ | ਇਸ ਮੌਕੇ ਪਿੰਡ ਦੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ਦਾ ਪੋਸਟਰ ਜਾਰੀ

ਸੰਧਵਾਂ, 17 ਮਾਰਚ (ਪ੍ਰੇਮੀ ਸੰਧਵਾਂ) - ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ) ਪੰਜਾਬ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਾਲੇਵਾਲ ਭਗਤਾਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਸੰਤ ਪੂਰਨ ਦਾਸ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਪ੍ਰਕਾਸ਼ ਉਤਸਵ ...

ਪੂਰੀ ਖ਼ਬਰ »

ਦਸ਼ਮੇਸ਼ ਲੰਗਰ ਹਾਲ ਪੱਲੀ ਝਿੱਕੀ ਵਿਖੇ ਹੋਲੇ ਮਹੱਲੇ 'ਤੇ ਲੰਗਰ ਸ਼ੁਰੂ

ਪੱਲੀ ਝਿੱਕੀ, 17 ਮਾਰਚ (ਕੁਲਦੀਪ ਸਿੰਘ ਪਾਬਲਾ) - ਦਸ਼ਮੇਸ਼ ਲੰਗਰ ਹਾਲ ਪੱਲੀ ਝਿੱਕੀ ਵਿਖੇ ਗੁਰਦੁਆਰਾ ਸਿੰਘ ਸਭਾ ਦਸ਼ਮੇਸ਼ ਲੰਗਰ ਮੈਨੇਜਿੰਗ ਕਮੇਟੀ, ਐਨ. ਆਰ. ਆਈ ਵੀਰ ਸਮੂਹ ਗ੍ਰਾਮ ਪੰਚਾਇਤ ਸਮੂਹ ਨਗਰ ਵਾਸੀ ਅਤੇ ਪੱਲੀ ਉੱਚੀ, ਸੂਰਾਪੁਰ, ਸੁੱਜੋਂ ਦੀ ਸੰਗਤਾਂ ਦੇ ...

ਪੂਰੀ ਖ਼ਬਰ »

ਚਾਰ-ਮਾਰਗੀ ਲਈ ਉਜਾੜੇ ਲੋਕਾਂ ਦੀ ਸਰਕਾਰ ਆਰਥਿਕ ਮਏਦ ਕਰੇ-ਸੈਣੀ

ਬਲਾਚੌਰ, 17 ਮਾਰਚ (ਗੁਰਦੇਵ ਸਿੰਘ ਗਹੂੰਣ)-ਰੋਪੜ-ਫਗਵਾੜਾ ਸੜਕ ਨੂੰ ਚਾਰ-ਮਾਰਗੀ ਕਰਨ ਹਿਤ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ , ਘਰ ਅਤੇ ਵਪਾਰਕ ਥਾਵਾਂ ਇਸ ਪ੍ਰਾਜੈਕਟ ਤਹਿਤ ਅਕਵਾਇਰ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਦੁਬਾਰਾ ਘਰ ਜਾਂ ਵਪਾਰਕ ਥਾਵਾਂ ਬਣਾਉਣ ਹਿਤ ...

ਪੂਰੀ ਖ਼ਬਰ »

ਬੰਦ ਰਹੇ ਫੋਨਾਂ ਦਾ ਬਿੱਲ ਵਿਭਾਗ ਦੇ ਖ਼ਾਤੇ ਪਾਉਣ ਦੀ ਮੰਗ

ਜਾਡਲਾ, 17 ਮਾਰਚ (ਬੱਲੀ)-ਦੂਰ-ਸੰਚਾਰ ਵਿਭਾਗ ਬਲਾਚੌਰ ਦੀ ਤੇਜ਼ ਤਰਾਰੀ ਅਤੇ ਦੂਰ ਅੰਦੇਸ਼ੀ ਦਾ ਦਾਦ ਤਾਂ ਦੇਣੀ ਹੀ ਬਣਦੀ ਹੈ ਜਿਸ ਨੇ ਮਹਿਤਪੁਰ ਉਲੱਦਣੀ ਐਕਸਚੇਂਜ ਅਧੀਨ ਪੈਂਦੇ ਪਿੰਡ ਠਠਿਆਲਾ ਢਾਹਾਂ ਅਤੇ ਮਜਾਰੀ ਆਦਿ ਪਿੰਡਾਂ ਦੇ ਖ਼ਰਾਬੀ ਕਾਰਨ ਬੰਦ ਪਏ ...

ਪੂਰੀ ਖ਼ਬਰ »

ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਵਾਹਨਾਂ ਦੀ ਕੀਤੀ ਜਾਂਚ

ਸੰਧਵਾਂ, 17 ਮਾਰਚ (ਪ੍ਰੇਮੀ ਸੰਧਵਾਂ) - ਮੈਡਮ ਦੀਪ ਸ਼ਿਖਾ ਸ਼ਰਮਾ ਐਸ. ਡੀ. ਐਮ ਬੰਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੋਣ ਜਾਬਤਾ ਲੱਗਣ ਤੋਂ ਬਾਅਦ ਵੱਡੀ ਨਕਦ ਰਾਸ਼ੀ, ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਕਾਬੂ ਕਰਨ ਲਈ ਅਤੇ ਕਿਸੇ ਅਣਸੁਖਾਂਵੀਂ ਘਟਨਾ ਨੂੰ ਰੋਕਣ ਲਈ ਏ. ਐਸ. ਆਈ ...

ਪੂਰੀ ਖ਼ਬਰ »

ਨਵੋਦਿਆ ਵਿੱਚ ਛੇਵੀਂ ਦੇ ਦਾਖਲੇ ਦੀ ਦਾਖਲਾ ਪ੍ਰੀਖਿਆ 6 ਨੂੰ

ਪੋਜੇਵਾਲ ਸਰਾਂ, 17 ਮਾਰਚ (ਨਵਾਾਗਰਾਈ)-ਜਵਹਾਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਸ਼ੈਸਨ 2019-20 ਲਈ ਛੇਵੀਂ ਦੀ ਦਾਖਲਾ ਪ੍ਰੀਖਿਆ 6 ਅਪ੍ਰੈਲ ਦਿਨ ਸਨਿਚਰਵਾਰ ਨੂੰ ਹੋ ਰਹੀ ਹੈ | ਇਸ ਲਈ ਸਾਰੇ ਪ੍ਰਬੰਧ ਮਕੱੁੰਮਲ ਕਰ ਲਏ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਵਾਹਰ ...

ਪੂਰੀ ਖ਼ਬਰ »

ਚੱਕਦਾਨਾ ਵਿਖੇ ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ ਰੋੋਕੋ ਕੈਂਸਰ ਕੈਂਪ

ਉੜਾਪੜ/ਲਸਾੜਾ, 17 ਮਾਰਚ (ਲਖਵੀਰ ਸਿੰਘ ਖੁਰਦ) - ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵਲੋਂ ਚੱਕਦਾਨਾ ਵਿਖੇ ਕੈਂਸਰ ਦੀ ਜਾਂਚ ਅਤੇ ਜਾਣਕਾਰੀ ਲਈ ਕੈਂਪ ਗੁਰਦੁਆਰਾ ਸਿੰਘ ਸਭਾ ਨਜ਼ਦੀਕ ਲਗਾਇਆ ਗਿਆ | ਜਿਸ ਦਾ ਪ੍ਰਬੰਧ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵਲੋਂ ਕੀਤਾ ...

ਪੂਰੀ ਖ਼ਬਰ »

ਸ਼ਾਹਪੁਰ ਪੱਟੀ ਸਕੂਲ ਵਿਖੇ ਮਲਟੀ ਮੀਡੀਆ ਕਲਾਸ ਰੂਮ ਦੀ ਸਥਾਪਨਾ

ਉਸਮਾਨਪੁਰ/ਜਾਡਲਾ, 17 ਮਾਰਚ (ਮਝੂਰ/ਬੱਲੀ)-ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਪੱਟੀ ਬਲਾਕ ਨਵਾਾਸ਼ਹਿਰ-1 ਵਿਖੇ ਖਵਾਹਿਸ਼ ਸੇਵਾ ਸੁਸਾਇਟੀ ਟਕਾਰਲਾ (ਕੈਨੇਡਾ ਇੰਕਾਰਪੋਰਾਨ) ਦੇ ਮੈਨਜਿੰਗ ਡਾਇਰੈਕਟਰ ਓਰਿਫ ਰਤਨਾਨੀ ਅਤੇ ਦਾਨੀ ਸਜਣ ਚੰਨਣ ਸਿੰਘ ਨਿਵਾਸੀ ਸਾਹਪੁਰ ...

ਪੂਰੀ ਖ਼ਬਰ »

ਕਾਮਰਸ ਵਿਭਾਗ ਵਲੋਂ ਐਕਸਟੈਂਸ਼ਨ ਲੈਕਚਰ ਕਰਵਾਇਆ

ਨਵਾਂਸ਼ਹਿਰ, 17 ਮਾਰਚ (ਗੁਰਬਖਸ਼ ਸਿੰਘ ਮਹੇ)-ਆਰ.ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਚ ਕਾਮਰਸ ਵਿਭਾਗ ਵਲੋਂ ਪਿ੍ੰਸੀਪਲ ਡਾ: ਸੰਜੀਵ ਡਾਵਰ ਦੀ ਅਗਵਾਈ ਹੇਠ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਇਸ ਮੌਕੇ ਕਾਮਰਸ ਵਿਭਾਗ ਦੇ ਮੁੱਖੀ ਡਾ : ਨੀਰਜ ਕੁਮਾਰ ਸੱਦੀ ਅਤੇ ਪ੍ਰੋ: ...

ਪੂਰੀ ਖ਼ਬਰ »

ਸੰੂਢ-ਮਕਸੂਦਪੁਰ ਦੇ ਬੱਸ ਅੱਡੇ ਦੇ ਨੇੜੇ ਲੰਗਰ ਦੀ ਸੇਵਾ ਸ਼ੁਰੂ

ਸੰਧਵਾਂ, 17 ਮਾਰਚ (ਪ੍ਰੇਮੀ ਸੰਧਵਾਂ) - ਭਰੋਲੀ, ਫਰਾਲਾ, ਅਨੋਖਰਵਾਲ, ਝੰਡੇਰ ਖੁਰਦ, ਝੰਡੇਰ ਕਲਾਂ, ਗਦਾਣੀ, ਸੰਧਵਾਂ, ਬਲਾਕੀਪੁਰ, ਸੂੰਢ, ਮਕਸੂਦਪੁਰ ਆਦਿ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਭਗਤ ਰੇਸ਼ਮ ਲਾਲ ਗਦਾਣੀ ਦੀ ਅਗਵਾਈ 'ਚ ਸਿੱਧ ਬਾਬਾ ...

ਪੂਰੀ ਖ਼ਬਰ »

ਨਵੇਂ ਜਿੰਮ ਦਾ ਕੀਤਾ ਉਦਘਾਟਨ

ਨਵਾਂਸ਼ਹਿਰ, 17 ਮਾਰਚ (ਗੁਰਬਖਸ਼ ਸਿੰਘ ਮਹੇ)-ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਚ ਬਣੇ ਨਵੇਂ ਜਿੰਮ ਦਾ ਉਦਘਾਟਨ ਐਡਵੋਕੇਟ ਰਾਕੇਸ਼ ਜੋਸ਼ੀ ਇਨਕਮ ਟੈਕਸ ਐਡਵਾਇਜ਼ਰ ਦੁਆਰਾ ਵਿਦਿਆਰਥੀਆਂ ਲਈ ਆਧੁਨਿਕ ਮਸ਼ੀਨਾਂ ਲਗਾ ਕੇ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ: ਸੰਜੀਵ ...

ਪੂਰੀ ਖ਼ਬਰ »

ਲੱਕੀ ਡਰਾਅ 'ਚੋਂ ਬਜਾਜ ਪਲਸਰ ਮੋਟਰ ਸਾਈਕਲ ਨਿੱਕਲਿਆ

ਬਲਾਚੌਰ, 17 ਮਾਰਚ (ਗੁਰਦੇਵ ਸਿੰਘ ਗਹੂੰਣ)-ਬਜਾਜ ਗਿਫਟ ਸੈਂਟਰ ਭੱਦੀ ਰੋਡ ਬਲਾਚੌਰ ਵਲੋਂ ਕੱਢੇ ਗਏ ਲੱਕੀ ਡਰਾਅ ਵਿਚ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਬਲਾਚੌਰ ਦੇ ਡਾ: ਵਰਿੰਦਰ ਪਾਲ ਨੂੰ ਬਜਾਜ ਪਲਸਰ 150 ਸੀ. ਸੀ. ਮੋਟਰਸਾਈਕਲ ਨਿੱਕਲਿਆ | ਜੋ ਕਿ ਬਜਾਜ ਗਿਫਟ ਸੈਂਟਰ ਦੇ ...

ਪੂਰੀ ਖ਼ਬਰ »

ਬੇਟੀ ਬਚਾਓ ਬੇਟੀ ਪੜ੍ਹਾਓ ਸਬੰਧੀ ਕਰਵਾਏ ਵੱਖ-ਵੱਖ ਮੁਕਾਬਲੇ

ਉਸਮਾਨਪੁਰ/ਰਾਹੋਂ, 17 ਮਾਰਚ (ਮਝੂਰ/ਰੂਬੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਲੂਰ ਕਲਾਂ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਸਬੰਧੀ ਵੱਖ-ਵੱਖ ਮੁਕਾਬਲੇ ਪਿ੍ੰਸੀਪਲ ਡਾ : ਸੁਨੀਲ ਬਹਿਲ ਦੀ ਅਗਵਾਈ ਹੇਠ ਕਰਵਾਏ ਗਏ | ਇਸ ਮੌਕੇ ਆਾਚਲ ਭੋਰੀਆ ਨੇ ਪਹਿਲਾ, ਨੌਾਵੀਂ ਜਮਾਤ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਝਿੱਕਾ ਦੇ ਬੱਚਿਆਂ ਨੂੰ ਸਹਾਇਤਾ ਭੇਟ

ਬੰਗਾ, 17 ਮਾਰਚ (ਕਰਮ ਲਧਾਣਾ) - ਸਰਕਾਰੀ ਪ੍ਰਾਇਮਰੀ ਸਕੂਲ ਲਧਾਣਾ ਝਿੱਕਾ ਦੇ ਲੋੜਵੰਦ ਬੱਚਿਆਂ ਨੂੰ ਐਨ. ਆਰ. ਆਈ ਬਖਸ਼ੀਸ਼ ਸਿੰਘ ਰੰਗੀਆਂ ਦੇ ਪਰਿਵਾਰ ਵਲੋਂ ਲੋੜੀਂਦੀ ਸਹਾਇਤਾ ਭੇਟ ਕੀਤੀ | ਸਰਦਾਰਨੀ ਜੀਤ ਕੌਰ ਸੁਪਤਨੀ ਬਖਸ਼ੀਸ਼ ਸਿੰਘ ਨੇ ਬੱਚਿਆਂ ਨੂੰ ਇਹ ਸਹਾਇਤਾ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਉਸਮਾਨਪੁਰ ਦੋਆਬਾ ਜਨਰਲ ਸੱਕਤਰ ਨਿਯੁਕਤ

ਉਸਮਾਨਪੁਰ, 17 ਮਾਰਚ (ਮਝੂਰ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਇੰਚਾਰਜ ਯੂਥ ਅਕਾਲੀ ਦਲ ਦੇ ਦਿਸ਼ਾ-ਨਿਰਦੇਸ਼ਾਾ ਅਧੀਨ ਪ੍ਰਧਾਨ ਦੋਆਬਾ ਜੋਨ ਯੂਥ ਵਿੰਗ ਸੁਖਦੀਪ ਸਿੰਘ ਸੁਕਾਰ ਵਲੋਂ ਯੂਥ ਵਿੰਗ ਦੀ ਜਥੇਬੰਦੀ ਵਿਚ ...

ਪੂਰੀ ਖ਼ਬਰ »

ਸਾਦਾ ਵਿਆਹ ਕਰਨ 'ਤੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਭੇਟ

ਬੰਗਾ, 17 ਮਾਰਚ (ਕਰਮ ਲਧਾਣਾ) - ਪਿੰਡ ਵਿਚ ਹੀ ਆਪਣੀ ਲੜਕੀ ਦਾ ਸਾਦਾ ਵਿਆਹ ਕਰਨ ਵਾਲੇ ਪਰਿਵਾਰਾਂ ਨੂੰ ਸ਼ਲਾਘਾ ਵਜੋਂ ਆਰਥਿਕ ਮਦਦ ਦੇਣ ਦੀ ਸੇਵਾ ਆਰੰਭਣ ਵਾਲੇ ਉੱਘੇ ਸਮਾਜ ਸੇਵੀ ਕੁਲਦੀਪ ਸਿੰਘ ਪਠਲਾਵਾ ਪੀਜ਼ਾ ਹੌਟ ਬੰਗਾ ਵਾਲਿਆਂ ਨੇ ਇਸ ਸਿਲਸਿਲੇ ਨੂੰ ਅੱਗੇ ...

ਪੂਰੀ ਖ਼ਬਰ »

ਗੜ੍ਹਪਧਾਣਾ 'ਚ ਪ੍ਰਕਾਸ਼ ਉਤਸਵ ਦੇ ਸਬੰਧ 'ਚ ਧਾਰਮਿਕ ਸਮਾਗਮ

ਔੜ, 17 ਮਾਰਚ (ਜਰਨੈਲ ਸਿੰਘ ਖ਼ੁਰਦ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਪੁਰਾਤਨ ਧਾਰਮਿਕ ਤਪ ਅਸਥਾਨ ਗੁਰਦੁਆਰਾ ਠੇਰ੍ਹੀ ਸਾਹਿਬ ਗੜ੍ਹਪਧਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ...

ਪੂਰੀ ਖ਼ਬਰ »

ਲੰਬੀ ਸੇਵਾ ਉਪਰੰਤ ਮੈਡਮ ਸਨੇਹ ਅਗਨੀਹੋਤਰੀ ਹੋਏ ਸੇਵਾ-ਮੁਕਤ

ਮੁਕੰਦਪੁਰ, 17 ਮਾਰਚ (ਅਮਰੀਕ ਸਿੰਘ ਢੀਂਡਸਾ) - ਸਥਾਨਕ ਸਾਧੂ ਸਿੰਘ ਸ਼ੇਰ ਗਿੱਲ ਅਕੈਡਮੀ ਅਤੇ ਮੈਪਲ ਬੀਅਰ ਕੈਨੇਡੀਅਨ ਸਕੂਲ ਵਿਖੇ ਪਿੰ੍ਰਸੀਪਲ ਸਨੇਹ ਅਗਨੀਹੋਤਰੀ ਦੀ ਸੇਵਾ ਮੁਕਤੀ 'ਤੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ | ਇਸ ਦੌਰਾਨ ਮੈਡਮ ਸਨੇਹ ...

ਪੂਰੀ ਖ਼ਬਰ »

ਮੰਢਾਲੀ ਭਵਨ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਟ

ਬੰਗਾ, 17 ਮਾਰਚ (ਜਸਬੀਰ ਸਿੰਘ ਨੂਰਪੁਰ) - ਸੀ. ਪੀ. ਆਈ. ਐਮ ਦੇ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ ਨੂੰ ਕੈਨੇਡਾ ਤੋਂ ਆਏ ਕਾਮਰੇਡ ਕਸ਼ਮੀਰ ਸਿੰਘ ਮੰਢਾਲੀ ਨੇ ਰੂਸ ਦੀ ਕ੍ਰਾਂਤੀ ਦੇ 100 ਸਾਲ ਪੂਰੇ ਹੋਣ 'ਤੇ ਲਿਖੀ ਹੋਈ ਕਿਤਾਬ ਅਤੇ ਗਦਰ ਪਾਰਟੀ ਦੇ ਸ਼ਾਨਾਮਤੀ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਰੱਤੇਵਾਲ, 17 ਮਾਰਚ ( ਜੌਨੀ ਭਾਟੀਆ)-ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਪਿੰਡ ਨੀਲੇਵਾੜਾ (ਰੱਤੇਵਾਲ) ਵਿਖੇ ਇਕ ਨੁੱਕੜ ਮੀਟਿੰਗ ਕੀਤੀ ਗਈ | ਜਿਸ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਰਿੰਦਰਪਾਲ ਸਿੰਘ ਚੰਦੂਮਾਜਰਾ ...

ਪੂਰੀ ਖ਼ਬਰ »

ਅੱਖਾਂ ਦੇ ਮੁਫ਼ਤ ਕੈਂਪ ਦਾ 162 ਮਰੀਜ਼ਾਂ ਉਠਾਇਆ ਲਾਭ

ਬੰਗਾ, 17 ਮਾਰਚ (ਕਰਮ ਲਧਾਣਾ) - ਗੁਰਮੀਤ ਆਈ ਕੇਅਰ ਟਰੱਸਟ ਯੂ. ਕੇ ਵਲੋਂ ਸਿਵਲ ਹਸਪਤਾਲ ਸੁੱਜੋਂ ਵਿਖੇ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਸਵ: ਦਿਲਬਾਗ ਸਿੰਘ ਦੀ ਯਾਦ ਵਿਚ ਲਗਾਏ ਅੱਖਾਂ ਦੇ 19ਵੇਂ ਮੁਫ਼ਤ ਅਪ੍ਰੇਸ਼ਨ ਕੈਂਪ ਦਾ 162 ਮਰੀਜਾਂ ਨੇ ਲਾਭ ਉਠਾਇਆ | ਇਸ ਮੌਕੇ ...

ਪੂਰੀ ਖ਼ਬਰ »

ਡਾ: ਸਾਧੂ ਸਿੰਘ ਹਮਦਰਦ ਮੈਮੋਰੀਅਲ ਮਿਉਂਸਪਲ ਪਾਰਕ ਤੇ ਲਾਇਬਰੇਰੀ ਬਲਾਚੌਰ ਦੀ ਉਸਾਰੀ ਦਾ ਕੰਮ ਜ਼ੋਰਾਂ 'ਤੇ-ਘਈ

ਬਲਾਚੌਰ, 17 ਮਾਰਚ (ਗੁਰਦੇਵ ਸਿੰਘ ਗਹੂੰਣ)-ਡਾ: ਸਾਧੂ ਸਿੰਘ ਹਮਦਰਦ ਮੈਮੋਰੀਅਲ ਮਿਉਂਸਪਲ ਪਾਰਕ ਅਤੇ ਲਾਇਬਰੇਰੀ ਬਲਾਚੌਰ ਦੀ ਉਸਾਰੀ ਦਾ ਕੰਮ ਪੂਰੇ ਜੋਰਾਂ 'ਤੇ ਚੱਲ ਰਿਹਾ ਹੈ | ਨਗਰ ਕੌਾਸਲ ਬਲਾਚੌਰ ਦੇ ਪ੍ਰਧਾਨ ਟਿੰਕੂ ਘਈ ਨੇ ਦੱਸਿਆ ਕਿ ਇਸ ਕੰਮ ਲਈ ਜਿੱਥੇ ਪੰਜਾਬ ...

ਪੂਰੀ ਖ਼ਬਰ »

ਸਾੲੀਂ ਬਾਬਾ ਦੇ ਦਰਬਾਰ 'ਤੇ ਭੰਡਾਰਾ ਕਰਵਾਇਆ

ਰੈਲਮਾਜਰਾ, 17 ਮਾਰਚ (ਰਾਕੇਸ਼ ਰੋਮੀ)-ਰੈਲਮਾਜਰਾ ਵਿਖੇ ਸਥਿਤ ਸਾੲੀਂ ਬਾਬਾ ਦੇ ਦਰਬਾਰ 'ਤੇ ਸਾਲਾਨਾ ਭੰਡਾਰਾ ਮੰਦਰ ਦੇ ਮੁੱਖ ਸੇਵਾਦਾਰ ਸੁਰਜੀਤ ਸਾੲੀਂ ਦੀ ਦੇਖ ਰੇਖ-ਹੇਠ ਕਰਵਾਇਆ ਗਿਆ ਜਿਸ ਵਿਚ ਇਲਾਕਾ ਭਰ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ | ...

ਪੂਰੀ ਖ਼ਬਰ »

ਕਲਾਕਾਰ ਸੰਗੀਤ ਸਭਾ ਦੀ ਮੀਟਿੰਗ

ਨਵਾਂਸ਼ਹਿਰ, 17 ਮਾਰਚ (ਹਰਮਿੰਦਰ ਸਿੰਘ ਪਿੰਟੂ)-ਕਲਾਕਾਰ ਸੰਗੀਤ ਸਭਾ ਦੀ ਮੀਟਿੰਗ ਚੇਅਰਮੈਨ ਲਖਵਿੰਦਰ ਸਿੰਘ ਸੂਰਾਪੁਰੀ ਅਤੇ ਪ੍ਰਧਾਨ ਹਰਦੇਵ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦੇ ਹੋਏ ਚਾਹਲ ਨੇ ਦੱਸਿਆ ਕਿ ਮੀਟਿੰਗ ਵਿਚ ਕਲਾਕਾਰ ਸੰਗੀਤ ਸਭਾ ਵਲੋਂ ...

ਪੂਰੀ ਖ਼ਬਰ »

ਬਲਦਾਂ ਦੀਆਂ ਦੌੜਾਂ 'ਚੋਂ ਗਗਨ ਦੀ ਜੋਗ ਨੇ ਪਹਿਲਾ ਇਨਾਮ ਜਿੱਤਿਆ

ਮੁਕੰਦਪੁਰ, 17 ਮਾਰਚ (ਦੇਸ ਰਾਜ ਬੰਗਾ)-ਸਮਾਧ ਬਾਬਾ ਰਾਮ ਚੰਦ ਵੈਲਫੇਅਰ ਪ੍ਰਬੰਧਕ ਕਮੇਟੀ ਜਗਤਪੁਰ ਵਲੋਂ ਸਾਲਾਨਾ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ | ਇਸ ਮੌਕੇ 82 ਦੇ ਕਰੀਬ ਬੈਲ ਗੱਡੀਆਂ ਦੀਆਂ ਜੋਗਾਂ ਨੇ ਮੁਕਾਬਲੇ ਵਿਚ ਭਾਗ ਲਿਆ | ਇਸ ਮੁਕਾਬਲੇ ਵਿਚੋਂ ...

ਪੂਰੀ ਖ਼ਬਰ »

ਹੋਲੇ-ਮਹੱਲੇ 'ਤੇ ਲੰਗਰ ਲਗਾਉਣ ਲਈ ਰਸਦਾਂ ਸਮੇਤ ਸੰਗਤ ਰਵਾਨਾ

ਸੰਧਵਾਂ, 17 ਮਾਰਚ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ਼ਹੀਦਾਂ ਸਿੰਘਾਂ ਮਕਸੂਦਪੁਰ-ਸੂੰਢ ਦੀ ਪ੍ਰਬੰਧਕ ਕਮੇਟੀ ਵਲੋਂ ਬਲਾਕੀਪੁਰ, ਭਰੋਲੀ, ਗਦਾਣੀ, ਕੱਟਾਂ ਅਤੇ ਸੰੂਢ-ਮਕਸੂਦਪੁਰ ਆਦਿ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ 17 ਤੋਂ 21 ਮਾਰਚ ਤੱਕ ਲੰਗਰ ਦੇ ਮੁੱਖ ...

ਪੂਰੀ ਖ਼ਬਰ »

ਅੱਖਾਂ ਦੇ ਕੈਂਪ 'ਚ 520 ਮਰੀਜ਼ਾਂ ਦੀ ਜਾਂਚ

ਸਮੁੰਦੜਾ, 17 ਮਾਰਚ (ਤੀਰਥ ਸਿੰਘ ਰੱਕੜ)- ਸਥਾਨਕ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਪੈਂਦੇ ਰਤਨ ਪੈਲੇਸ ਵਿਚ ਬਲਵੀਰ ਸਿੰਘ ਮਾਨ ਯੂ.ਕੇ. ਵਲੋਂ ਪਿੰਡ ਚੱਕ ਹਾਜੀਪੁਰ ਵਾਸੀਆਂ ਅਤੇ ਗੁਰੂ ਅਮਰ ਦਾਸ ਮਿਸ਼ਨ ਟਰੱਸਟ ਦੇ ਸਹਿਯੋਗ ਨਾਲ ਆਪਣੇ ਮਾਤਾ ਪਿਤਾ ਦੀ ਯਾਦ 'ਚ ...

ਪੂਰੀ ਖ਼ਬਰ »

ਬੀਕਾ ਸਕੂਲ ਨੂੰ ਵੱਖ-ਵੱਖ ਦਾਨੀ ਸੱਜਣਾਂ ਵਲੋਂ ਰਾਸ਼ੀ ਭੇਟ

ਮੁਕੰਦਪੁਰ, 17 ਮਾਰਚ (ਦੇਸ ਰਾਜ ਬੰਗਾ)-ਸਰਕਾਰੀ ਪ੍ਰਾਇਮਰੀ ਸਕੂਲ ਬੀਕਾ ਵਿਖੇ ਪੜ੍ਹ ਰਹੇ ਬੱਚਿਆਂ ਦੇ ਵਿੱਦਿਅਕ ਕੰਮਾਂ ਵਾਸਤੇ ਵੱਖ-ਵੱਖ ਦਾਨੀ ਸੱਜਣਾਂ ਵਲੋਂ ਰਾਸ਼ੀ ਭੇਂਟ ਕੀਤੀ ਗਈ | ਇਸ ਮੌਕੇ 14000 ਰੁਪਏ ਪਵਨਦੀਪ ਲੱਧੜ ਪੁੱਤਰ ਰਾਣਾ ਲੱਧੜ ਅਤੇ ਧਰਮਵੀਰ ਪੁੱਤਰ ਹੰਸ ...

ਪੂਰੀ ਖ਼ਬਰ »

ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਨਵਾਂਸ਼ਹਿਰ, 17 ਮਾਰਚ (ਹਰਮਿੰਦਰ ਸਿੰਘ ਪਿੰਟੂ)-ਐਸ.ਬੀ.ਬੀ. ਐਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਸਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਨਾਮਾਂ ਦੀ ਵੰਡ ਪਿ੍ੰਸੀਪਲ ਪ੍ਰਦੀਪ ਕੁਮਾਰ ਨੇ ਕਰਦੇ ਹੋਏ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ...

ਪੂਰੀ ਖ਼ਬਰ »

ਚੌਧਰੀ ਰਤਨ ਚੰਦ ਭਾਟੀਆ ਗੋਲੂ ਮਾਜਰਾ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ

ਭੱਦੀ, 17 ਮਾਰਚ (ਨਰੇਸ਼ ਧੌਲ)-ਅਸੂਲਾਂ ਦੇ ਪੱਕੇ ਅਤੇ ਸਿਰੜੀ ਇਨਸਾਨ ਚੌਧਰੀ ਰਤਨ ਚੰਦ ਭਾਟੀਆ ਨਮਿੱਤ ਅੰਤਿਮ ਅਰਦਾਸ ਮੌਕੇ ਸ੍ਰੀ ਰਮਾਇਣ ਦੇ ਪਾਠ ਦਾ ਭੋਗ ਪਰਮ ਸੰਤ ਸਵਾਮੀ ਦਿਆਲ ਦਾਸ (ਬਾਉੜੀ ਸਾਹਿਬ) ਵਾਲਿਆਂ ਦੀ ਸਰਪ੍ਰਸਤੀ ਹੇਠ ਉਨ੍ਹਾਂ ਦੇ ਗ੍ਰਹਿ ਬਲਾਚੌਰ ਵਿਖੇ ...

ਪੂਰੀ ਖ਼ਬਰ »

ਰੱਤੇਵਾਲ ਗਰਲਜ਼ ਕਾਲਜ ਦਾ ਨਤੀਜਾ ਸੋ ਫ਼ੀਸਦੀ ਰਿਹਾ

ਰੱਤੇਵਾਲ, 17 ਮਾਰਚ (ਭਾਟੀਆ)-ਸਵਾਮੀ ਰਾਮ ਤੀਰਥ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਐਮ. ਬੀ. ਬੀ. ਜੀ. ਜੀ. ਜੀ. ਗਰਲਜ਼ ਕਾਲਜ ਰੱਤੇਵਾਲ ਦਾ ਬੀ ਏ ਤੀਜੇ ਅਤੇ ਪੰਜਵੇਂ ਸਮੈਸਟਰ ਦਾ ਨਤੀਜਾ ਸੋ ਫ਼ੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੀ ਪਿ੍ੰਸੀਪਲ ...

ਪੂਰੀ ਖ਼ਬਰ »

ਖਾਨਖਾਨਾ ਸਕੂਲ ਨੂੰ ਸੁਖਵਿੰਦਰ ਕੌਰ ਵਲੋਂ ਰਾਸ਼ੀ ਭੇਟ

ਮੁਕੰਦਪੁਰ, 17 ਮਾਰਚ (ਦੇਸ ਰਾਜ ਬੰਗਾ) - ਸਰਕਾਰੀ ਕੰਨਿਆ ਹਾਈ ਸਕੂਲ ਖਾਨਖਾਨਾ ਵਿਚ ਪੜ੍ਹ ਰਹੀਆਂ ਵਿਦਿਆਰਥਣਾਂ ਦੇ ਵਿਕਾਸ ਵਾਸਤੇ ਪ੍ਰਵਾਸੀ ਭਾਰਤੀ ਸ਼੍ਰੀਮਤੀ ਸੁਖਵਿੰਦਰ ਕੌਰ ਪਤਨੀ ਸ: ਬਲਵੀਰ ਸਿੰਘ ਵਲੋਂ ਦਸ ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 'ਚ ਕਾਂਗਰਸ ਬਹੁਮਤ ਪ੍ਰਾਪਤ ਕਰੇਗੀ-ਬਿੱਲਾ, ਬੰਗਾ

ਬੰਗਾ, 17 ਮਾਰਚ (ਜਸਬੀਰ ਸਿੰਘ ਨੂਰਪੁਰ) - ਕਾਂਗਰਸ ਪਾਰਟੀ ਲੋਕ ਸਭਾ ਚੋਣਾਂ 'ਚ ਬਹੁਮਤ ਪ੍ਰਾਪਤ ਕਰਕੇ ਮੁੜ ਵਿਧਾਨ ਸਭਾ ਚੋਣਾਂ ਵਾਲਾ ਇਤਿਹਾਸ ਸਿਰਜੇਗੀ | ਇਹ ਪ੍ਰਗਟਾਵਾ ਰਘਵੀਰ ਸਿੰਘ ਬਿੱਲਾ ਪ੍ਰਧਾਨ ਹਲਕਾ ਬੰਗਾ ਅਤੇ ਕਮਲਜੀਤ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ...

ਪੂਰੀ ਖ਼ਬਰ »

ਰਟੈਂਡਾ ਵਿਖੇ ਕਾਂਸ਼ੀ ਰਾਮ ਦਾ ਜਨਮ ਦਿਨ ਮਨਾਇਆ

ਮੁਕੰਦਪੁਰ, 17 ਮਾਰਚ (ਦੇਸ ਰਾਜ ਬੰਗਾ) - ਪਿੰਡ ਰਟੈਂਡਾ ਵਿਖੇ ਬਸਪਾ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦਾ ਜਨਮ ਦਿਹਾੜਾ ਪਿੰਡ ਵਾਸੀਆਂ ਵਲੋਂ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਸਾਹਿਬ ਕਾਂਸ਼ੀ ਰਾਮ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਸ਼ੰਘਰਸ਼ ...

ਪੂਰੀ ਖ਼ਬਰ »

ਸਫ਼ਾਈ ਮੁਹਿੰਮ ਚਲਾਈ

ਨਵਾਂਸ਼ਹਿਰ, 17 ਮਾਰਚ (ਗੁਰਬਖ਼ਸ਼ ਸਿੰਘ ਮਹੇ)- ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਦੁਸਹਿਰਾ ਮੈਦਾਨ ਵਿਖੇ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਮੌਕੇ ਸਵਾਮੀ ਉਮੇਸ਼ਾਨੰਦ ਨੇ ਦੱਸਿਆ ਕਿ ਸਵਸਥ ਜੀਵਨ ਨਾਲ ਹੀ ਸਵਸਥ ਸਮਾਜ ਦੀ ਸਥਾਪਨਾ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਸਕੂਲ ਦੇ ਬੱਚਿਆਂ ਨੂੰ ਵਰਦੀਆਂ ਭੇਟ

ਮੁਕੰਦਪੁਰ, 17 ਮਾਰਚ (ਦੇਸ ਰਾਜ ਬੰਗਾ) - ਸਰਕਾਰੀ ਮਿਡਲ ਸਕੂਲ ਖਾਨਪੁਰ ਵਿਖੇ ਪੜ੍ਹ ਰਹੇ ਸਾਰੇ ਬੱਚਿਆਂ ਨੂੰ ਪ੍ਰਵਾਸੀ ਭਾਰਤੀ ਸ: ਸ਼ਿੰਗਾਰਾ ਸਿੰਘ ਪੁੱਤਰ ਸਵ: ਦਰਸ਼ਨ ਸਿੰਘ ਵਲੋਂ ਵਰਦੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਸਰਪੰਚ ਤੀਰਥ ਰਾਮ ਰੱਤੂ ਨੇ ਦਾਨੀ ਸੱਜਣਾਂ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਮਜਾਰੀ/ਸਾਹਿਬਾ, 17 ਮਾਰਚ (ਨਿਰਮਲਜੀਤ ਸਿੰਘ ਚਾਹਲ)-ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਸਾਹਿਬਾ ਵਲੋਂ ਗੁਰਦੁਆਰਾ ਗੁਰੂ ਰਵਿਦਾਸ ਵਿਖੇ ਰਾਤ ਦਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਢਾਡੀ ਜਸਦੀਪ ਸਿੰਘ ਨਾਗਰੇ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ...

ਪੂਰੀ ਖ਼ਬਰ »

ਮਾਪਿਆਂ ਦੀ ਕੁੱਟਮਾਰ ਕਰਨ ਵਾਲੇ ਪੁੱਤ-ਨੂੰਹ ਿਖ਼ਲਾਫ਼ ਮਾਮਲਾ ਦਰਜ

ਸ੍ਰੀ ਚਮਕੌਰ ਸਾਹਿਬ, 17 ਮਾਰਚ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਕੀੜੀ ਅਫ਼ਗਾਨਾਂ ਦੇ ਬਜ਼ੁਰਗ ਮਾਪਿਆਂ ਨੂੰ ਅਧਮੋਇਆ ਕਰਕੇ ਸੁੱਟ ਜਾਣ ਦੇ ਦੋਸ਼ ਹੇਠ ਪਿਤਾ ਸੁੱਚਾ ਸਿੰਘ ਦੇ ਪੁੱਤਰ ਬੇਅੰਤ ਸਿੰਘ ਅਤੇ ਨੂੰ ਹ ਨਵਜੀਤ ਕੌਰ (ਰੇਖਾ) ਿਖ਼ਲਾਫ਼ ਅਧੀਨ ਧਾਰਾ 323, 325, 306 ...

ਪੂਰੀ ਖ਼ਬਰ »

ਯਾਟਿੰਗ ਮੁਕਾਬਲੇ 'ਚ ਸਰਕਾਰੀ ਸ਼ਿਵਾਲਿਕ ਕਾਲਜ ਦੀ ਬੱਲੇ-ਬੱਲੇ

ਨੰਗਲ, 17 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਗਏ ਅੰਤਰ ਕਾਲਜ ਯਾਟਿੰਗ ਮੁਕਾਬਲੇ 'ਚ ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ ਦੇ ਬੀ.ਏ.ਭਾਗ ਤੀਜਾ ਦੇ ਦੋ ਵਿਦਿਆਰਥੀਆਂ ਅਤੇ ਬੀ.ਐਸ.ਸੀ. ਭਾਗ ਦੂਜਾ ਦੇ ਇੱਕ ਵਿਦਿਆਰਥੀ ਮੋਹਿਤ ...

ਪੂਰੀ ਖ਼ਬਰ »

19 ਤੋਂ 21 ਤੱਕ ਮੋਬਾਈਲ ਬੱਸ 'ਚ ਲੱਗੇਗਾ ਖ਼ੂਨਦਾਨ ਕੈਂਪ

ਨੂਰਪੁਰ ਬੇਦੀ, 17 ਮਾਰਚ (ਹਰਦੀਪ ਸਿੰਘ ਢੀਂਡਸਾ)-ਸਿੱਖਾਂ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਾਈਫ਼ ਲਾਈਨ ਬਲੱਡ ਡੋਨਰ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ | ਇਹ ਖ਼ੂਨਦਾਨ ਕੈਂਪ ਪੰਜ ਪਿਆਰਾ ਪਾਰਕ ਲਾਗੇ ਮੋਬਾਈਲ ...

ਪੂਰੀ ਖ਼ਬਰ »

ਐੱਨ. ਐੱਸ. ਐੱਸ. ਦਾ ਕੈਂਪ ਲਗਾਇਆ

ਸ੍ਰੀ ਚਮਕੌਰ ਸਾਹਿਬ, 17 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੌਮੀ ਸੇਵਾ ਯੋਜਨਾ ਦੇ ਡਾਇਰੈਕਟਰ ਮਨਤੇਜ ਸਿੰਘ ਚੀਮਾ ਦੇ ਆਦੇਸ਼ਾਂ 'ਤੇ ਇਕ ਰੋਜ਼ਾ ਕੈਂਪ ਲਗਾਇਆ ਗਿਆ ਜਿਸ ਵਿਚ ਕੌਮੀ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਕੀਤੀ ਜ਼ਿਲ੍ਹਾ ਪੱਧਰੀ ਮੀਟਿੰਗ

ਰੂਪਨਗਰ, 17 ਮਾਰਚ (ਐਮ.ਐਸ.ਚੱਕਲ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਰਣਜੀਤ ਬਾਗ਼ ਵਿਖੇ ਬਲਿਹਾਰ ਸਿੰਘ, ਮਹਿੰਦਰ ਸਿੰਘ ਅਤੇ ਰਾਜੀਵ ਰਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਸਰਕਲ ਪ੍ਰਧਾਨ ਕਪਿਲ ਮਹਿੰਦਲੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਕਰਵਾਏ ਜਾਣਗੇ ਗਤਕਾ ਮੁਕਾਬਲੇ

ਸ੍ਰੀ ਅਨੰਦਪੁਰ ਸਾਹਿਬ, 17 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿਚ ਬੁੱਢਾ ਦਲ ...

ਪੂਰੀ ਖ਼ਬਰ »

ਮਾਸਟਰ ਕੇਡਰ ਤੋਂ ਮੁੱਖ ਅਧਿਆਪਕਾਂ ਦੀ ਪਦ-ਉਨਤੀ ਦਾ ਕੋਟਾ ਘਟਾਉਣਾ ਮੰਦਭਾਗਾ

ਨੂਰਪੁਰ ਬੇਦੀ, 17 ਮਾਰਚ (ਹਰਦੀਪ ਸਿੰਘ ਢੀਂਡਸਾ)-ਮਾਸਟਰ ਕੇਡਰ ਤੋਂ ਮੁੱਖ ਅਧਿਆਪਕ ਤੇ ਲੈਕਚਰਾਰ ਦੀਆਂ ਪਦ-ਉੱਨਤੀਆਂ ਦਾ ਕੋਟਾ ਘਟਾਉਣਾ ਬਹੁਤ ਮੰਦਭਾਗਾ ਫ਼ੈਸਲਾ ਹੈ | ਇਸ ਸਬੰਧੀ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਤੇ ਸੂਬਾ ਜਨਰਲ ਸਕੱਤਰ ...

ਪੂਰੀ ਖ਼ਬਰ »

ਜਿੰਦਵੜੀ ਦੀ ਸੰਗਤ ਨੇ ਭੰਡਾਰਾ ਕਰਵਾਇਆ

ਢਾਹੇ, 17 ਮਾਰਚ (ਸ਼ਿਵ ਕੁਮਾਰ ਕਾਲੀਆ)-ਜਿੰਦਵੜੀ ਦੀ ਸੰਗਤ ਵਲੋਂ ਸ਼ਿਵ ਮੰਦਰ ਵਿਖੇ ਸਾਲਾਨਾ ਭੰਡਾਰਾ ਕਰਵਾਇਆ ਗਿਆ | ਇਸ ਮੌਕੇ 'ਤੇ ਸੁਆਮੀ ਰਾਮਾ ਨੰਦ ਊਨਾ ਵਾਲੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਸੰਗਤਾਂ ਨੂੰ ਨਸ਼ੇ ਤਿਆਗ ਪ੍ਰਭੂ ਚਰਨਾਂ ਨਾਲ ਜੁੜਨ ਦੀ ਅਪੀਲ ...

ਪੂਰੀ ਖ਼ਬਰ »

ਸੈਣੀ ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਸਕੱਤਰ ਬਣੇ

ਰੂਪਨਗਰ, 17 ਮਾਰਚ (ਸ.ਰ.)-ਟਕਸਾਲੀ ਅਕਾਲੀ ਗੁਰਮੁਖ ਸਿੰਘ ਸੈਣੀ ਸੀਨੀਅਰ ਕੌਾਸਲਰ ਰੂਪਨਗਰ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ | ਇਸ ਦਾ ਐਲਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ | ਇਸ ਅਹੁਦੇ ਲਈ ਡਾ. ਦਲਜੀਤ ਸਿੰਘ ਚੀਮਾ, ...

ਪੂਰੀ ਖ਼ਬਰ »

ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੂੰ ਦਿੱਤੀ ਮਾਇਕ ਸਹਾਇਤਾ

ਰੂਪਨਗਰ, 17 ਮਾਰਚ (ਐਮ.ਐਸ.ਚੱਕਲ)-ਡਾ. ਐਸ.ਪੀ. ਸਿੰਘ ਓਬਰਾਏ ਦੀ ਸੁਯੋਗ ਤੇ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜੇ.ਕੇ. ਜੱਗੀ ਤੇ ਜੱਸਾ ਸਿੰਘ ਨੇ ਪੁਲਵਾਮਾ ਵਿਖੇ ਸ਼ਹੀਦ ਹੋਏ ਨੂਰਪੁਰ ਬੇਦੀ ਦੇ ਸ਼ਹੀਦ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਵੱਖ-ਵੱਖ ਵਿਭਾਗਾਂ ਵਲੋਂ ਇਕ ਰੋਜ਼ਾ ਵਰਕਸ਼ਾਪ ਲਗਾਈ

ਸ੍ਰੀ ਅਨੰਦਪੁਰ ਸਾਹਿਬ, 17 ਮਾਰਚ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਬਾਟਨੀ ਵਿਭਾਗ ਵਲੋਂ ਡੀ.ਬੀ.ਟੀ ਸਕੀਮ ਤਹਿਤ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਜਿੱਥੇ ਇਲਾਕੇ ...

ਪੂਰੀ ਖ਼ਬਰ »

ਅਨੰਦਪੁਰ ਸਾਹਿਬ ਤੋਂ ਚੰਦੂਮਾਜਰਾ ਵੱਡੀ ਲੀਡ ਨਾਲ ਜਿੱਤਣਗੇ-ਜਥੇ: ਢਾਹਾਂ

ਸੰਧਵਾਂ, 17 ਮਾਰਚ (ਪ੍ਰੇਮੀ ਸੰਧਵਾਂ) - ਝੂਠ ਦਾ ਸਹਾਰਾ ਲੈ ਕੇ ਸੱਤਾ 'ਤੇ ਕਾਬਜ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਗੁਮਰਾਹ ਕਰਕੇ ਲੁੱਟਣ ਤੇ ਕੁੱਟਣ ਤੋਂ ਸਿਵਾਈ ਕੁੱਝ ਨਹੀਂ ਕੀਤਾ ਜਿਸ ਦਾ ਖਮਿਆਜਾ ਕਾਂਗਰਸ ਪਾਰਟੀ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX