ਡੇਰਾ ਬਾਬਾ ਨਾਨਕ, 25 ਮਾਰਚ (ਮਾਂਗਟ, ਵਤਨ, ਵਿਜੇ ਸ਼ਰਮਾ)-ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੀ ਜ਼ਮੀਨ ਦੇ ਮੁੱਲ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ ਚੱਲਦਾ ਵਿਵਾਦ ਅੱਜ ਉਸ ਵੇਲੇ ਖ਼ਤਮ ਹੋ ਗਿਆ ਜਦ ਸਬ-ਡੀਵਜਨ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ ਨੇ ਸਥਾਨਕ ਐਸ.ਡੀ.ਐਮ. ਦਫ਼ਤਰ ਵਿਖੇ ਕਿਸਾਨਾਂ ਨਾਲ ਇਕ ਅਹਿਮ ਮੀਟਿੰਗ ਕੀਤੀ | 4 ਘੰਟੇ ਦੇ ਕਰੀਬ ਲੰਬੀ ਚੱਲੀ ਇਸ ਮੀਟਿੰਗ ਦੌਰਾਨ ਐਸ.ਡੀ.ਐਮ. ਨੇ ਕਾਨੂੰਨ 'ਚ ਰਹਿੰਦਿਆਂ ਹੋਇਆਂ ਇਸ ਜ਼ਮੀਨ ਦਾ ਮੁੱਲ ਪਿਛਲੇ ਤਿੰਨ ਸਾਲਾਂ ਦੀਆਂ ਮਾਰਕੀਟ ਮੁੱਲ ਰਜਿਸਟਰੀਆਂ ਦੀ ਘੋਖ ਕਰਨ ਤੋ ਬਾਅਦ ਕਰੀਬ 17 ਲੱਖ ਰੁਪਏ ਮਿਥਿਆ ਗਿਆ ਹੈ | ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਲਾਂਘੇ ਅੰਦਰ ਆਉਣ ਵਾਲੀ ਕਿਸਾਨਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਦਾ ਮੁੱਲ ਕਰੀਬ 17 ਲੱਖ ਰੁਪਏ ਤੈਅ ਕੀਤਾ ਗਿਆ, ਜਿਸ 'ਤੇ 100 ਫ਼ੀਸਦੀ ਉਜਾੜਾ ਭੱਤਾ ਕਰੀਬ 34 ਲੱਖ ਰੁਪਏ ਪਰ ਏਕੜ ਬਣਦਾ ਹੈ ਤੇ ਅੱਜ ਤੋਂ ਲੈ ਕੇ ਜਦ ਤਕ ਪੈਸੇ ਨਹੀਂ ਮਿਲਦੇ ਉਸ ਦਾ 12 ਫ਼ੀਸਦੀ ਵਿਆਜ ਵੀ ਕਿਸਾਨਾਂ ਨੂੰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਤੋਂ ਇਲਾਵਾ ਇਸ ਜ਼ਮੀਨ ਦੀ ਫ਼ਸਲ ਦਾ ਮੁੱਲ ਟਿਊਬਵੈੱਲ ਤੇ ਰੁੱਖਾਂ ਦੇ ਪੈਸੇ ਵੱਖਰੇ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨਾਂ ਦੀ ਵਪਾਰਕ ਤੇ ਘਰੇਲੂ ਜ਼ਮੀਨ ਦਾ ਮੁੱਲ ਵੱਖਰਾ ਦਿੱਤਾ ਜਾਵੇਗਾ | ਇਸ ਲੰਬੀ ਚੱਲੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਸਹਿਮਤੀ ਪ੍ਰਗਟਾਈ ਹੈ ਕਿ ਉਹ ਇਸ ਲਾਂਘੇ 'ਚ ਹੁਣ ਕੋਈ ਰੁਕਾਵਟ ਨਹੀਂ ਪਾਉਣਗੇ | ਕਿਸਾਨ ਸੂਬਾ ਸਿੰਘ ਤੇ ਮਾਸਟਰ ਨਰਿੰਦਰ ਸਿੰਘ ਨੇ ਕਿਹਾ ਕਿ ਐਸ.ਡੀ.ਐਮ. ਨੇ ਕਾਨੰੂਨ ਦੇ ਦਾਇਰੇ 'ਚ ਰਹਿ ਕੇ ਸਾਡੀ ਜ਼ਮੀਨ ਦਾ ਮੁਆਵਜ਼ਾ 17 ਲੱਖ ਰੁਪਏ ਪਰ ਏਕੜ ਨਿਸ਼ਚਿਤ ਕੀਤਾ ਹੈ, ਜਿਸ ਲਈ ਅਸੀਂ ਸਹਿਮਤੀ ਦੇ ਦਿੱਤੀ ਹੈ ਪਰ ਅਸੀਂ ਹੋਰ ਮੁਆਵਜ਼ਾ ਲੈਣ ਵਾਸਤੇ ਕੋਰਟ 'ਚ ਵੀ ਜਾਵਾਂਗੇ | ਇਸ ਮੌਕੇ ਨਾਇਬ ਤਹਿਸੀਲਦਾਰ ਰਾਜਪਿ੍ਤਪਾਲ ਸਿੰਘ, ਪਟਵਾਰੀ ਹਰਪ੍ਰੀਤ ਸਿੰਘ ਲਾਲੀ, ਆਰ.ਸੀ. ਨਰਿੰਦਰ ਸ਼ਰਮਾ, ਸਿਕੰਦਰ ਸਿੰਘ, ਕਿਸਾਨ ਬਲਦੇਵ ਸਿੰਘ, ਨਰਿੰਦਰ ਸਿੰਘ, ਸੂਬਾ ਸਿੰਘ, ਤਰਲੋਕ ਸਿੰਘ, ਮਲਕੀਤ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ, ਜੈਮਲ ਸਿੰਘ, ਸੁਰਜੀਤ ਸਿੰਘ, ਮੁਖਤਾਰ ਸਿੰਘ ਫ਼ੌਜੀ, ਜੋਗਿੰਦਰ ਸਿੰਘ, ਪਲਵਿੰਦਰ ਸਿੰਘ ਕੌਾਸਲਰ, ਗੁਰਪ੍ਰੀਤ ਸਿੰਘ, ਗੁਰਹਰਕੰਵਲਦੀਪ ਸਿੰਘ, ਸਰਬਜੀਤ ਸਿੰਘ, ਅੰਮਿ੍ਤਪਾਲ ਸਿੰਘ, ਪਰਮਿੰਦਰ ਸਿੰਘ, ਗੁਰਨਾਮ ਸਿੰਘ, ਸੋਨੂੰ ਰੰਧਾਵਾ, ਸ਼ਮਸ਼ੇਰ ਸਿੰਘ ਚੰਦੂ ਨੰਗਲ, ਤੇ ਬਾਬਾ ਸੁਖਦੇਵ ਸਿੰਘ ਆਦਿ ਹਾਜ਼ਰ ਸਨ |
ਧੂਰੀ, 25 ਮਾਰਚ (ਸੰਜੇ ਲਹਿਰੀ, ਸੁਖਵੰਤ ਭੁੱਲਰ)- ਗੰਨਾ ਮਿੱਲ ਧੂਰੀ ਿਖ਼ਲਾਫ਼ ਕਿਸਾਨਾਂ ਦੀ ਲਗਪਗ 70 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਧੂਰੀ-ਸੰਗਰੂਰ ਮੁੱਖ ਮਾਰਗ 'ਤੇ ਲਗਾਏ ਗਏ ਧਰਨੇ ਦੇ 18ਵੇਂ ਦਿਨ ਅੱਕੇ ਹੋਏ ਕਿਸਾਨਾਂ ਵਲੋਂ ਅੱਜ ਐਸ.ਡੀ.ਐਮ. ਦਫ਼ਤਰ ਅਤੇ ...
ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਸੀਨੀਅਰ ਅਕਾਲੀ ਨੇਤਾ ਤੇਜਿੰਦਰ ਪਾਲ ਸਿੰਘ ਸੰਧੂ ਦੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਨਾਲ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਹੁਲਾਰਾ ...
ਲੁਧਿਆਣਾ, 25 ਮਾਰਚ (ਪੁਨੀਤ ਬਾਵਾ)-ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਸਹਾਇਕ ਇਲੈਕਟ੍ਰੋਲ ਰਜਿਸਟ੍ਰੇਸ਼ਨ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ 'ਚ ਚੋਣ ਕਮਿਸ਼ਨ ਵਲੋਂ 30 ਅਪ੍ਰੈਲ ਨੂੰ ਸੇਵਾ-ਮੁਕਤ ਹੋਣ ਵਾਲੇ ਅਧਿਕਾਰੀ ਨੂੰ ...
ਲੁਧਿਆਣਾ, 25 ਮਾਰਚ (ਪਰਮੇਸ਼ਰ ਸਿੰਘ)- ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲ਼ੇ ਸ਼ਹੀਦ ਸੁਖਦੇਵ ਦੇ ਇੱਥੇ ਸਥਿਤ ਜੱਦੀ ਘਰ ਦਾ ਬਿਜਲੀ ਕਨੈਕਸ਼ਨ ਬਿਲ ਨਾ ਭਰੇ ਜਾਣ 'ਤੇ ਕੱਟ ਦਿੱਤਾ ਗਿਆ ਹੈ | ਸ਼ਹਿਰ ਦੇ ਘੰਟਾ ਘਰ ਨੇੜਲੇ ਇਲਾਕੇ 'ਚ ਸ਼ਹੀਦ ਸੁਖਦੇਵ ਦਾ ਇਹ ...
ਜਲੰਧਰ, 25 ਮਾਰਚ (ਮੇਜਰ ਸਿੰਘ)-ਸਨਅਤੀ ਸ਼ਹਿਰ ਲੁਧਿਆਣਾ ਦੀ ਵੱਕਾਰੀ ਸੀਟ ਲਈ ਅਕਾਲੀ ਆਗੂ ਸ: ਮਹੇਸ਼ਇੰਦਰ ਸਿੰਘ ਗਰੇਵਾਲ ਦੇ ਨਾਂਅ ਦਾ ਬਹੁਗਿਣਤੀ ਆਗੂਆਂ ਵਲੋਂ ਵਿਰੋਧ ਕੀਤੇ ਜਾਣ ਕਾਰਨ ਹੁਣ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕ ਸ: ਸੁਖਦੇਵ ਸਿੰਘ ਢਿੱਲੋਂ ਦਾ ਨਾਂਅ ਸਭ ...
ਫਰੀਦਕੋਟ (ਰਾਖਵੇਂ) ਹਲਕੇ ਲਈ ਤਿੰਨ ਵਾਰ ਵਿਧਾਇਕ ਰਹੇ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਏ ਸ: ਜੋਗਿੰਦਰ ਸਿੰਘ ਪੰਜਗਰਾਈਾ ਨੂੰ ਉਮੀਦਵਾਰ ਬਣਾਏ ਜਾਣ ਦਾ ਮਾਮਲਾ ਤਿਲਕ ਕੇ ਹੁਣ ਸੇਵਾ ਮੁਕਤ ਜਸਟਿਸ ਨਿਰਮਲ ਸਿੰਘ ਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ 'ਤੇ ਆ ...
ਚੰਡੀਗੜ੍ਹ, 25 ਮਾਰਚ (ਸੁਰਜੀਤ ਸਿੰਘ ਸੱਤੀ)- ਬੇਅਦਬੀ ਦੀ ਘਟਨਾਵਾਂ ਤੇ ਬਹਿਬਲ ਕਲਾਂ ਗੋਲੀ ਕਾਂਡ ਨਾਲ ਜੁੜੇ ਮਾਮਲਿਆਂ 'ਚੋਂ ਇਕ ਕੇਸ 'ਚ ਗਿ੍ਫ਼ਤਾਰੀ ਉਪਰੰਤ ਮੁਅੱਤਲ ਕੀਤੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਹਾਈਕੋਰਟ ਵਲੋਂ ਹੋਰ ਪੁਲਿਸ ਅਫ਼ਸਰਾਂ ਵਾਂਗ ਦਿੱਤੀ ...
ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) ਲੇਸਕ ਲੇਜ਼ਰ ਅਤੇ ਚਿੱਟੇ ਮੋਤੀਏ ਦੀ ਆਧੁਨਿਕ ਤਕਨੀਕ ਮਿਕਸ (ਐੱਮ.ਆਈ.ਸੀ.ਐੱਸ.) ਦੇ ਨਾਲ ਅੱਖਾਂ ਦੇ ਰਿਆਇਤੀ ਆਪ੍ਰੇਸ਼ਨਾਂ ਦਾ ਕੈਂਪ 30 ਮਾਰਚ ਤੱਕ ਲਗਾਇਆ ਗਿਆ ਹੈ | ਐੱਨ. ਏ. ਬੀ. ਐੱਚ. ਮਾਨਤਾ ਪ੍ਰਾਪਤ ਹਰਪ੍ਰੀਤ ਅੱਖਾਂ ਅਤੇ ਦੰਦਾਂ ...
ਚੌਕ ਮਹਿਤਾ, 25 ਮਾਰਚ (ਧਰਮਿੰਦਰ ਸਿੰਘ ਸਦਾਰੰਗ)-ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਨੇ ਹਰਿਆਣਾ ਦੇ ਪਿੰਡ ਬਦਸੂਈ ਵਿਖੇ ਦੰਗਾਕਾਰੀਆਂ ਵਲੋਂ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਦਿਆਂ ਨਿਰਦੋਸ਼ ...
ਅੰਮਿ੍ਤਸਰ, 25 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਖੇ ਸੰਨ 1922 'ਚ ਸਥਾਪਿਤ ਕੀਤੇ ਗਏ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ, ਜਿਸ ਨੂੰ ਪਿਛਲੀ ਪਾਕਿ ਸਰਕਾਰ ਵਲੋਂ ਦਾਨਿਸ਼ ਸਕੂਲ 'ਚ ਤਬਦੀਲ ਕਰ ਦਿੱਤਾ ਗਿਆ ਸੀ, ਦਾ ਇਕ ਵਾਰ ਮੁੜ ਤੋਂ ...
ਚੰਡੀਗੜ੍ਹ, 25 ਮਾਰਚ (ਅ.ਬ.)- ਅਗਲੇ ਮਹੀਨੇ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਮੰਜੇ ਬਿਸਤਰੇ 2' ਨੂੰ ਨਾਮਵਰ ਫ਼ਿਲਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ | ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ...
ਪਟਿਆਲਾ, 25 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਹਰਿਆਣਾ ਦੇ ਕੈਥਲ ਜ਼ਿਲ੍ਹੇ 'ਚ ਪੈਂਦੇ ਪਿੰਡ ਬਦਸੂਈ ਵਿਖੇ ਗੁਰਦੁਆਰਾ ਸਾਹਿਬ 'ਤੇ ਦੰਗਾਕਾਰੀਆਂ ਵਲੋਂ ਘੱਟ ਗਿਣਤੀ ਸਿੱਖ ...
ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)- ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਪਟਿਆਲਾ ਜੇਲ੍ਹ 'ਚੋਂ ਲਿਆ ਕੇ ਅੱਜ ਇੱਥੇ ਜੁਡੀਸ਼ੀਅਲ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਚਰਨਜੀਤ ਸ਼ਰਮਾ ਬਹਿਬਲ ...
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਇਕ 13 ਸਾਲਾ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਟੀ ਪੁਲਿਸ ਸ੍ਰੀ ਮੁਕਤਸਰ ਸਾਹਿਬ ਵਲੋਂ ਇਸ ਮਾਮਲੇ 'ਚ 3 ਵਿਅਕਤੀਆਂ ਿਖ਼ਲਾਫ਼ ਮਾਮਲਾ ...
ਲੁਧਿਆਣਾ, 25 ਮਾਰਚ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਵਲੋਂ ਰਿਸ਼ਵਤ ਦੇ ਮਾਮਲੇ 'ਚ ਨਾਮਜ਼ਦ ਕੀਤੇ ਤਹਿਸੀਲਦਾਰ ਅਰਵਿੰਦਰ ਪ੍ਰਕਾਸ਼ ਵਰਮਾ ਅਤੇ ਹੋਰ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਵਲੋਂ 19 ਸਤੰਬਰ 2008 ਨੂੰ ...
ਸ੍ਰੀ ਚਮਕੌਰ ਸਾਹਿਬ, 25 ਮਾਰਚ (ਜਗਮੋਹਣ ਸਿੰਘ ਨਾਰੰਗ)-ਬੀਤੀ ਦੇਰ ਰਾਤ ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਸਥਾਨਕ ਨਹਿਰੀ ਵਿਸ਼ਰਾਮ ਘਰ ਨੇੜੇ ਟਰੱਕ ਅਤੇ ਮਹਿੰਦਰਾ ਬੋਲੈਰੋ (ਪਿਕਅਪ) ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ...
ਚੰਡੀਗੜ੍ਹ, 25 ਮਾਰਚ (ਸੁਰਜੀਤ ਸਿੰਘ ਸੱਤੀ)- ਬੇਅਦਬੀ ਦੀਆਂ ਘਟਨਾਵਾਂ ਤੇ ਇਸ ਪਿੱਛੇ ਦੋਸ਼ੀਆਂ ਦੀ ਘੋਖ ਕਰਨ ਲਈ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਮੀਡੀਆ ਮੂਹਰੇ ਕੀਤੀ ਟਿੱਪਣੀ ਨੂੰ ਕਮਿਸ਼ਨ ਤੇ ਮੈਂਬਰਾਂ ਦੀ ਸ਼ਾਨ ਤੋਂ ਿਖ਼ਲਾਫ਼ ਦੱਸਦਿਆਂ ...
ਐੱਸ.ਏ.ਐੱਸ. ਨਗਰ, 25 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਸ਼ੇ੍ਰਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2019 ਦੀ ਵਿਗਿਆਨ ਵਿਸ਼ੇ ਦੀ ਹੋਈ ਪ੍ਰੀਖਿਆ ਦੌਰਾਨ ਸੂਬੇ ਭਰ 'ਚ ਨਕਲ ਦੇ 3 ਮਾਮਲੇ ਫੜੇ੍ਹ ਗਏ | ਬੋਰਡ ਚੇਅਰਮੈਨ ਮਨੋਹਰ ਕਾਂਤ ...
ਅਬੋਹਰ, 25 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਕਾਂਗਰਸ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਸੀ | ਲੋਕ 2 ਸਾਲਾਂ 'ਚ ਸਰਕਾਰ ਤੋਂ ਅੱਕ ਚੁੱਕੇ ਹਨ | ਲੋਕ ਸਭਾ ਚੋਣਾਂ 'ਚ ਲੋਕ ਸਰਕਾਰ ਨੂੰ ਜਵਾਬ ਦੇਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਨੇ ...
ਫ਼ਿਰੋਜ਼ਪੁਰ, 25 ਮਾਰਚ (ਜਸਵਿੰਦਰ ਸਿੰਘ ਸੰਧੂ)- ਪੈਸੇ ਦੇ ਲਾਲਚ 'ਚ ਆਏ ਮਾਂ, ਨਾਨਾ-ਨਾਨੀ ਵਲੋਂ ਕੁਝ ਸਾਲ ਪਹਿਲਾਂ ਇਕ ਨਾਬਾਲਗਾ ਨੂੰ ਅਧਖੜ ਉਮਰ ਦੇ ਵਿਅਕਤੀ ਨੂੰ ਵੇਚ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਨਾਲ ਸਾਲਾਂ-ਬੱਧੀ ਸਮਾਂ ਜਿੱਥੇ ਜਬਰ-ਜਨਾਹ ਹੁੰਦਾ ਰਿਹਾ, ...
ਗੁਰੂਹਰਸਹਾਏ, 25 ਮਾਰਚ (ਹਰਚਰਨ ਸਿੰਘ ਸੰਧੂ)- ਹਲਕਾ ਗੁਰੂਹਰਸਹਾਏ ਦੇ ਸਾਬਕਾ ਅਕਾਲੀ ਵਿਧਾਇਕ ਪਰਮਜੀਤ ਸਿੰਘ ਸੰਧੂ ਪਿੰਡ ਲੱਧੂ ਵਾਲਾ ਉਤਾੜ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਦਿਹਾਂਤ 'ਤੇ ਜਿੱਥੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ...
ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਾਅਦਾ ਕਰਨ ਮਗਰੋਂ ਵੀ ਗੰਨਾ ਉਤਪਾਦਕਾਂ ਦੇ ਬਕਾਇਆਂ ਦੀ ਅਦਾਇਗੀ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੀ ਪਿੱਠ 'ਚ ਇਸ ਤਰ੍ਹਾਂ ...
ਨੱਥੂਵਾਲਾ ਗਰਬੀ, 25 ਮਾਰਚ (ਸਾਧੂ ਰਾਮ ਲੰਗੇਆਣਾ)-ਰੋਜ਼ੀ-ਰੋਟੀ ਕਮਾਉਣ ਖ਼ਾਤਰ ਮਲੇਸ਼ੀਆ ਗਏ ਨੌਜਵਾਨ ਸੁਖਵਿੰਦਰ ਸਿੰਘ ਘਾਰੂ ਪੁੱਤਰ ਬਲਦੇਵ ਸਿੰਘ ਨੂੰ ਉੱਥੋਂ ਦੇ ਲੁਟੇਰਾ ਗਰੋਹ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਤੇ ਉਸ ਕੋਲੋਂ 40 ...
ਚੀਮਾ ਮੰਡੀ, 25 ਮਾਰਚ (ਜਗਰਾਜ ਮਾਨ)-ਜਗਤਜੀਤ ਐਗਰੋ ਇੰਡਸਟਰੀ ਨੇ ਕਿਸਾਨਾਂ ਨੂੰ ਹਮੇਸ਼ਾ ਖੇਤੀਬਾੜੀ ਦੀ ਮਸ਼ੀਨਰੀ ਦੀ ਨਵੀਂ ਤਕਨੀਕ ਦੇ ਕੇ ਤੋਹਫ਼ਾ ਦਿੱਤਾ ਹੈ | ਜਗਤਜੀਤ ਦੇ ਸਟਰਾਅ ਰੀਪਰ ਦੀ ਤਾਂ ਗੱਲ ਹੀ ਵੱਖਰੀ ਹੈ | ਸਟਰਾਅ ਰੀਪਰ ਹਰ ਪੱਖੋਂ ਵੱਖਰਾ ਹੈ ਜਿਸ ਨੂੰ ਲੈ ...
ਆਦਮਪੁਰ, 25 ਮਾਰਚ (ਰਮਨ ਦਵੇਸਰ)- ਆਦਮਪੁਰ ਦੇ ਪਿੰਡ ਫਤਿਹਪੁਰ 'ਚ ਉਸ ਵੇਲੇ ਖ਼ੁਸ਼ੀ ਦੀ ਲਹਿਰ ਫੈਲ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਦੇ ਕਰਮਵੀਰ ਸਿੰਘ ਨਿੱਝਰ (ਵਾਇਸ ਐਡਮਿਰਲ) ਨਵੇਂ ਜਲ ਸੈਨਾ ਮੁਖੀ ਬਣਨ ਜਾ ਰਹੇ ਹਨ | ਨਵੇਂ ਜਲ ਸੈਨਾ ਮੁਖੀ ਬਣਨ ...
ਨਵੀਂ ਦਿੱਲੀ, 25 ਮਾਰਚ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਟੀਮ ਨੇ ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਬਦਸੂਈ ਵਿਖੇ ਪੁੱਜ ਕੇ ਗੁਰਦੁਆਰਾ ਸਾਹਿਬ ...
ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਅਕਾਲੀ ਦਲ ਟਕਸਾਲੀ ਨੂੰ ਹੋਂਦ 'ਚ ਲਿਆਉਣ ਵਾਲੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਮੈਂਬਰ ਪਾਰਲੀਮੈਂਟ ਡਾ: ਰਤਨ ਸਿੰਘ ਅਜਨਾਲਾ ਅਤੇ ਹੋਰਨਾਂ ਕੋਰ ਕਮੇਟੀ ...
ਤਰਨ ਤਾਰਨ/ਚੋਹਲਾ ਸਾਹਿਬ, 25 ਮਾਰਚ (ਹਰਿੰਦਰ ਸਿੰਘ, ਬਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਕੋਰ ਕਮੇਟੀ ਦੀ ਬੈਠਕ ਤਰਨ ਤਾਰਨ ਦੇ ਪਿੰਡ ਬ੍ਰਹਮਪੁਰਾ ਵਿਖੇ ਹੋਈ ਅਤੇ ਇਸ ਦੌਰਾਨ ਕੌਰ ਕਮੇਟੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ...
ਬਠਿੰਡਾ/ਤਲਵੰਡੀ ਸਾਬੋ/ ਮਾਨਸਾ, 25 ਮਾਰਚ (ਕੰਵਲਜੀਤ ਸਿੰਘ ਸਿੱਧੂ/ਰਣਜੀਤ ਰਾਜੂ/ਰਵਜੋਤ ਰਾਹੀ, ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ...
ਜਸਵੰਤ ਸਿੰਘ ਪੁਰਬਾ
ਫ਼ਰੀਦਕੋਟ, 25 ਮਾਰਚ : ਸੰਨ 1977 'ਚ ਹੋਂਦ 'ਚ ਆਏ ਫ਼ਰੀਦਕੋਟ ਲੋਕ ਸਭਾ ਹਲਕੇ 'ਚ ਹਮੇਸ਼ਾ ਹੀ ਰੌਚਕ ਚੋਣ ਮੁਕਾਬਲੇ ਵੇਖਣ ਨੂੰ ਮਿਲੇ ਹਨ | ਇਸ ਹਲਕੇ ਦੀ ਨੁਮਾਇੰਦਗੀ ਸਭ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕੀਤੀ ਅਤੇ ...
ਚੰਡੀਗੜ੍ਹ, 25 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸਰਕਾਰੀ ਦਫ਼ਤਰਾਂ 'ਚ ਲੱਗੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵੀ ਚੋਣ ਜ਼ਾਬਤੇ ਤੋਂ ਬਚ ਨਹੀਂ ਸਕੀਆਂ | ਇੱਥੇ ਪੰਜਾਬ ਤੇ ਹਰਿਆਣਾ ਦੇ ਸਾਂਝੇ ਸਿਵਲ ...
ਬਠਿੰਡਾ, 25 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਬਰਗਾੜੀ ਮੋਰਚਾ ਆਪਣੇ ਦੂਜੇ ਪੜਾਅ 'ਲੋਕ ਸਭਾ ਚੋਣਾਂ' ਸ਼ੁਰੂ ਹੋਣ ਤੋਂ ਪਹਿਲਾਂ ਹੀ ਖਿੱਲਰਿਆ ਨਜ਼ਰ ਆ ਰਿਹਾ ਹੈ | ਮੋਰਚੇ ਵਲੋਂ ਪਹਿਲਾਂ ਐਲਾਨੇ ਗਏ 4 ਉਮੀਦਵਾਰਾਂ ਬਠਿੰਡਾ ਤੋਂ ਭਾਈ ਗੁਰਦੀਪ ਸਿੰਘ ਅਤੇ ਖਡੂਰ ਸਾਹਿਬ ਤੋਂ ...
ਚੰਡੀਗੜ੍ਹ, 25 ਮਾਰਚ (ਬਿਊਰੋ ਚੀਫ਼)-ਭਾਰਤੀ ਚੋਣ ਕਮਿਸ਼ਨ ਵਲੋਂ ਜਲਿ੍ਹਆਂਵਾਲਾ ਬਾਗ਼ ਸਾਕਾ ਯਾਦਗਾਰੀ ਸਮਾਗਮ 'ਚ ਸ਼ਮੂਲੀਅਤ ਲਈ ਕੇਂਦਰੀ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਸਮਾਗਮ ਲਈ ਇੰਚਾਰਜ ਮੰਤਰੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ | ਚੋਣ ਕਮਿਸ਼ਨ ਵਲੋਂ ...
ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਭਾਰਤ ਦੇ 20 ਫ਼ੀਸਦੀ ਗ਼ਰੀਬ ਪਰਿਵਾਰਾਂ ਨੂੰ ਘੱਟੋ-ਘੱਟ ਆਮਦਨ ਵਜੋਂ ਹਰ ਸਾਲ 72000 ਰੁਪਏ ਦੇਣ ਦੇ ਵਾਅਦੇ ਦੀ ਸ਼ਲਾਘਾ ਕਰਦਿਆਂ ਇਸ ਨੂੰ ...
ਜਲੰਧਰ, 25 ਮਾਰਚ (ਸ਼ਿਵ ਸ਼ਰਮਾ)-ਸਬਸਿਡੀ ਦੇ ਮਾਮਲੇ 'ਚ ਇਹ ਵਿੱਤੀ ਵਰਾ ਪਾਵਰਕਾਮ ਲਈ ਰਾਹਤ ਭਰਿਆ ਹੈ ਕਿਉਂਕਿ ਸਰਕਾਰ ਵਲੋਂ ਜਿੱਥੇ ਪਹਿਲਾਂ ਦੇਰੀ ਨਾਲ ਸਬਸਿਡੀ ਦੀ ਰਕਮ ਮਿਲਦੀ ਰਹੀ ਹੈ ਪਰ ਸਾਲ 2018-19 ਵਿੱਤੀ ਵਰੇ੍ਹ ਦੀ 9000 ਕਰੋੜ ਦੀ ਸਬਸਿਡੀ ਦੀ ਰਕਮ ਵਿਚੋਂ ਹੁਣ ਤੱਕ ...
ਚੰਡੀਗੜ੍ਹ, 25 ਮਾਰਚ (ਅਜੀਤ ਬਿਊਰੋ)- ਕਾਂਗਰਸ ਦੀ ਘੱਟੋ ਘੱਟ ਆਮਦਨ ਗਰੰਟੀ ਸਕੀਮ ਨੂੰ ਨਿਰਾ ਚੋਣ ਸਟੰਟ ਕਰਾਰ ਦਿੰਦਿਆਂ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਕਿਹਾ ਕਿ ਕਾਂਗਰਸ ਸਿਰਫ਼ ਵੋਟਾਂ ਲੈਣ ...
ਨਵੀਂ ਦਿੱਲੀ, 25 ਮਾਰਚ (ਏਜੰਸੀ)- ਕਾਂਗਰਸ ਵਲੋਂ ਅੱਜ 31 ਹੋਰ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰਦਿਆਂ 2 ਸੂਚੀਆਂ ਜਾਰੀ ਕੀਤੀਆਂ ਗਈਆਂ ਹਨ, ਜਿਸ 'ਚ ਸੀਨੀਅਰ ਕਾਂਗਰਸ ਆਗੂ ਸੰਜੇ ਨਿਰੂਪਮ ਨੂੰ ਉੱਤਰ-ਪੱਛਮੀ ਮੁੰਬਈ ਤੋਂ ਉਮੀਦਵਾਰ ਬਣਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ...
ਨਵੀਂ ਦਿੱਲੀ, 25 ਮਾਰਚ (ਏਜੰਸੀ)- ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਅੱਜ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਫਿਲਮ ਬਣਾਉਣ ਵਾਲਿਆਂ ਦੇ ਜਵਾਬ ਦੀ ਉਡੀਕ ਕਰ ਰਹੇ ਹਨ, 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਹ ਬਾਇਓਪਿਕ ਫਿਲਮ ਨੂੰ ਚੋਣ ਜ਼ਾਬਤੇ ...
ਨਵੀਂ ਦਿੱਲੀ, 25 ਮਾਰਚ (ਏਜੰਸੀਆਂ)-ਸੁਪਰੀਮ ਕੋਰਟ ਨੇ ਇਕ ਵਾਰ ਫਿਰ ਤਿੰਨ ਤਲਾਕ ਨੂੰ ਸਜ਼ਾਯੋਗ ਅਪਰਾਧ ਬਣਾਉਣ ਵਾਲੇ ਆਰਡੀਨੈਂਸ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅੱਜ ਖ਼ਾਰਜ ਕਰ ਦਿੱਤੀ | ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX