ਤਾਜਾ ਖ਼ਬਰਾਂ


ਆਈ.ਪੀ.ਐਲ. 2021: ਮੁੰਬਈ ਨੇ ਕੋਲਕਾਤਾ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2021: ਮੁੰਬਈ ਨੇ ਕੋਲਕਾਤਾ ਨੂੰ 153 ਦੌੜਾਂ ਦਾ ਦਿੱਤਾ ਟੀਚਾ
. . .  1 day ago
ਨਸ਼ਾ ਤਸਕਰਾਂ ਪਾਸੋਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕਰਕੇ ਰਿਸ਼ਵਤ ਲੈ ਕੇ ਛੱਡਣ ਵਾਲੇ ਇੰਸਪੈਕਟਰ, ਹੌਲਦਾਰ ਸਮੇਤ 5 ਖ਼ਿਲਾਫ਼ ਕੇਸ ਦਰਜ
. . .  1 day ago
ਤਰਨ ਤਾਰਨ, 13 ਅਪ੍ਰੈਲ (ਪਰਮਜੀਤ ਜੋਸ਼ੀ)-ਤਰਨ ਤਾਰਨ ਪੁਲਿਸ ਲਾਈਨ ਵਿਖੇ ਤਾਇਨਾਤ ਇੰਸਪੈਕਟਰ ਬਲਜੀਤ ਸਿੰਘ ਵਲੋਂ ਇਕ ਹੈੱਡ ਕਾਂਸਟੇਬਲ ਨਾਲ ਮਿਲ ਕੇ ਦੋ ਵਿਅਕਤੀਆਂ ਪਾਸੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਕਰਨ ਤੋਂ ਬਾਅਦ ...
ਲਾਹੌਰ ਗੁਰਦਵਾਰਾ ਡੇਰਾ ਸਾਹਿਬ ਤੋਂ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੁੰਦੇ ਸਿੱਖ ਯਾਤਰੂ
. . .  1 day ago
ਆਈ.ਪੀ.ਐਲ. 2021: ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਮੁੰਬਈ ਨੂੰ ਬੱਲੇਬਾਜ਼ੀ ਲਈ ਦਿੱਤਾ ਸੱਦਾ
. . .  1 day ago
 
ਚੰਡੀਗੜ੍ਹ ਵਿਚ ਹੁਣ ਕਰਫਿਊ ਰਾਤ 10 ਵਜੇ ਤੋਂ, ਰਾਕ ਗਾਰਡਨ ਅਗਲੇ ਹੁਕਮਾਂ ਤੱਕ ਬੰਦ
. . .  1 day ago
ਚੰਡੀਗੜ੍ਹ, 13 ਅਪ੍ਰੈਲ (ਮਨਜੋਤ ਸਿੰਘ ਜੋਤ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਗਈ , ਜਿਸ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ...
ਫਾਜ਼ਿਲਕਾ ਦੀਆਂ ਮੰਡੀਆਂ ਵਿਚ ਨਹੀਂ ਸ਼ੁਰੂ ਹੋਈ ਸਰਕਾਰੀ ਖ੍ਰੀਦ
. . .  1 day ago
ਫਾਜ਼ਿਲਕਾ, 13 ਅਪ੍ਰੈਲ (ਦਵਿੰਦਰ ਪਾਲ ਸਿੰਘ) - ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਇਸ ਵਾਰ 1 ਅਪ੍ਰੈਲ ਦੀ ਥਾਂ 10 ਅਪ੍ਰੈਲ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਫ਼ਾਜ਼ਿਲਕਾ ਜ਼ਿਲੇ ਵਿਚ ਕਿਸੇ ਵੀ ਮੰਡੀ ਵਿਚ ਸਰਕਾਰੀ ਖਰੀਦ ਸ਼ੁਰੂ ਨਾ ...
ਜ਼ਿਲ੍ਹੇ 'ਚ 71 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  1 day ago
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 71 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15451 ਅਤੇ...
ਟੀ.ਵੀ. ਸੀਰੀਅਲ ਦੇਖ ਕੇ ਦਾਦੀ ਦਾ ਕਤਲ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
. . .  1 day ago
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ) - ਟੀ.ਵੀ. 'ਤੇ ਚੱਲਣ ਵਾਲੇ ਸੀਰੀਅਲ 'ਸੀ.ਆਈ.ਡੀ. ਅਤੇ ਕ੍ਰਾਈਮ ਪੈਟਰੋਲ' ਨੂੰ ਦੇਖ ਕੇ ਆਪਣੀ ਦਾਦੀ ਦਾ ਕਤਲ ਕਰਨ ਵਾਲੇ ਮਾਮਲੇ ਨੂੰ ਹੱਲ ਕਰਦਿਆਂ...
ਵਿਸਾਖੀ ਨਹਾਉਣ ਗਈਆਂ ਦੋ ਲੜਕੀਆਂ ਬਿਆਸ ਦਰਿਆ ਵਿਚ ਰੁੜ੍ਹੀਆਂ
. . .  1 day ago
ਭੈਣੀ ਮੀਆਂ ਖਾਂ , 13 ਅਪ੍ਰੈਲ (ਜਸਬੀਰ ਸਿੰਘ ਬਾਜਵਾ) - ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਮੌਚਪੁਰ ਦੀਆਂ ਦੋ ਲੜਕੀਆਂ ਦਰਿਆ ਬਿਆਸ ਵਿਚ ਨਹਾਉਣ ਸਮੇਂ ਰੁੜ੍ਹ ਗਈਆਂ ਹਨ। ਪਿੰਡ ਵਾਸੀਆਂ ਨੇ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 302 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 13 ਅਪ੍ਰੈਲ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ , ਅੱਜ 302 ਨਵੇਂ ਮਾਮਲੇ ਸਾਹਮਣੇ...
ਮੰਡੀ ਘੁਬਾਇਆ 'ਚ ਸਰਕਾਰ ਦੇ ਆਦੇਸ਼ਾਂ ਦੀ ਨਿਕਲ ਰਹੀ ਹੈ ਫੂਕ, ਨਹੀ ਹੋ ਰਹੀ ਖ਼ਰੀਦ
. . .  1 day ago
ਮੰਡੀ ਘੁਬਾਇਆ ,13 ਅਪ੍ਰੈਲ (ਅਮਨ ਬਵੇਜਾ ) - ਪੰਜਾਬ ਦੀ ਸਰਕਾਰ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਲਈ 10 ਅਪ੍ਰੈਲ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ...
ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ, ਆਏ 46 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਮੋਗਾ , 13 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ ਹੋ ਗਈਆਂ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 110 'ਤੇ ਪੁੱਜ ਗਿਆ ਹੈ । ਅੱਜ ਇਕੋ ਦਿਨ 46 ਹੋਰ ਨਵੇਂ ...
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸੋਨੀਪਤ ਤੋਂ ਅਗਲੇ ਪੜਾਅ ਲਈ ਰਵਾਨਾ
. . .  1 day ago
ਅੰਮ੍ਰਿਤਸਰ, 13 ਅਪ੍ਰੈਲ (ਜੱਸ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ...
ਸਿੱਖਿਆ ਸਕੱਤਰ ਪੰਜਾਬ ਨੇ ਖ਼ੁਦ ਸੰਭਾਲੀ ਦਾਖ਼ਲਾ ਮੁਹਿੰਮ ਦੀ ਕਮਾਨ
. . .  1 day ago
ਅੰਮ੍ਰਿਤਸਰ 13 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਅੰਦਰ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਲਈ...
ਕੰਬਾਈਨ ਦੀ ਚੰਗਿਆੜੀ ਤੋਂ ਕਣਕ ਨੂੰ ਲੱਗੀ ਅੱਗ ,ਕਣਕ ਤੇ ਨਾੜ ਸੜ ਕੇ ਸੁਆਹ
. . .  1 day ago
ਗੁਰੂ ਹਰ ਸਹਾਏ,13 ਅਪ੍ਰੈਲ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਦੇ ਨਾਲ ਲਗਦੇ ਪਿੰਡ ਝਾਵਲਾ 'ਚ ਖੇਤਾਂ 'ਚ ਕਣਕ ਦੀ ਕਟਾਈ ਕਰਨ ਸਮੇਂ ਕੰਬਾਈਨ ਤੋਂ ਨਿਕਲੀ ਚੰਗਿਆੜੀ ਨਾਲ ਖੇਤਾਂ 'ਚ...
ਵਿਸਾਖੀ ਮੌਕੇ ਦਰਿਆ ਬਿਆਸ 'ਚ ਨੌਜਵਾਨ ਦੀ ਡੁੱਬ ਕੇ ਮੌਤ
. . .  1 day ago
ਬਿਆਸ, 13 ਅਪ੍ਰੈਲ (ਪਰਮਜੀਤ ਸਿੰਘ ਰੱਖੜਾ) - ਵਿਸਾਖੀ ਮੌਕੇ ਦਰਿਆ ਬਿਆਸ ਵਿਚ ਇਸ਼ਨਾਨ ਕਰਦੇ ਸਮੇਂ ਇਕ ਨੌਜਵਾਨ ਜਿਸ ਦੀ ਉਮਰ ਕਰੀਬ 19 ਸਾਲ ਦੀ ਸੀ, ਉਸ ਦੀ ਨਹਾਉਂਦੇ ਸਮੇਂ...
ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਦਿੱਤੀ ਅਸਤੀਫ਼ਾ ਅਰਜ਼ੀ ਕੀਤੀ ਰੱਦ
. . .  1 day ago
ਚੰਡੀਗੜ੍ਹ, 13 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ । ਕੁੰਵਰ ਵਿਜੇ ਪ੍ਰਤਾਪ, ਜੋ ਇਸ ਸਮੇਂ ਕੋਟਕਪੂਰਾ...
ਮਕਸੂਦਪੁਰ, ਸੂੰਢ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  1 day ago
ਸੰਧਵਾਂ (ਸ਼ਹੀਦ ਭਗਤ ਸਿੰਘ ਨਗਰ) 13 ਅਪ੍ਰੈਲ (ਪ੍ਰੇਮੀ ਸੰਧਵਾਂ) - ਭਾਵੇਂ ਕਣਕ ਦੀ ਸਰਕਾਰੀ ਖ਼ਰੀਦ 10 ਅਪ੍ਰੈਲ ਤੋਂ ਸੁਰੂ ਹੋ ਚੁੱਕੀ ਹੈ, ਪਰ ਬੰਗਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਮਕਸੂਦਪੁਰ...
ਭਾਰਤੀ ਹਵਾਈ ਸੈਨਾ ਨੇ ਸ਼ਾਮਿਲ ਕੀਤੇ 6 ਟਨ ਲਾਈਟ ਬੁਲੇਟ ਪਰੂਫ਼ ਵਾਹਨ
. . .  1 day ago
ਨਵੀਂ ਦਿੱਲੀ , 13 ਅਪ੍ਰੈਲ - ਭਾਰਤੀ ਹਵਾਈ ਸੈਨਾ ਨੇ ਆਪਣੇ ਏਅਰਬੇਸ ਦੀ ਸੁਰੱਖਿਆ ਵਧਾਉਣ ਲਈ 6 ਟਨ ਲਾਈਟ ਬੁਲੇਟ ਪਰੂਫ਼ ਵਾਹਨ ਸ਼ਾਮਿਲ...
ਅੰਮ੍ਰਿਤਸਰ ਦੇ ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਦੇ ਪਰਾਲੀ ਵਾਲੇ ਯਾਰਡ ਵਿਚ ਲੱਗੀ ਭਿਆਨਕ ਅੱਗ
. . .  1 day ago
ਚੌਕ ਮਹਿਤਾ (ਅੰਮ੍ਰਿਤਸਰ) 13 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ) - ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਦੇ ਪਰਾਲੀ ਵਾਲੇ ਯਾਰਡ ਵਿੱਚ ਭਿਆਨਕ ਅੱਗ ਲੱਗ...
ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਵਲੋਂ ਕੋਟਕਪੂਰਾ ਵਿਖੇ ਰੋਸ ਧਰਨਾ
. . .  1 day ago
ਕੋਟਕਪੂਰਾ, 13 ਅਪ੍ਰੈਲ (ਮੋਹਰ ਸਿੰਘ ਗਿੱਲ) - ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਵਲੋਂ ਕੋਟਕਪੂਰਾ ਦੇ ਬੱਤੀਆਂ ਵਾਲੇ...
ਥਾਣਾ ਮੁਖੀ ਭੁਲੱਥ ਦੇ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼
. . .  1 day ago
ਭੁਲੱਥ, ਕਪੂਰਥਲਾ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ ) - ਅੱਜ ਪ੍ਰੈਸ ਕਾਨਫਰੈਂਸ ਰਾਹੀਂ ਗੁਰਬਿੰਦਰ ਕੌਰ ਅਤੇ ਅਨਮੋਲ ਸਿੰਘ ਪੁੱਤਰ ਰਾਜਵੰਤ ਸਿੰਘ...
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪਹੁੰਚੇ ਹਸਪਤਾਲ ,ਜ਼ਖ਼ਮੀ ਅਧਿਆਪਕ ਨਾਲ ਕੀਤੀ ਮੁਲਾਕਾਤ
. . .  1 day ago
ਬਟਾਲਾ, 13 ਅਪ੍ਰੈਲ (ਕਾਹਲੋਂ, ਸੁਰਿੰਦਰਪਾਲ ਸਿੰਘ ਵਰਪਾਲ) - ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅੱਜ ਤੜਕੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਿਖੇ ਮੈਡਮ ਸੰਤੋਸ਼ ਰਾਣੀ ਦਾ ਹਾਲ-ਚਾਲ ਪੁੱਛਣ...
ਇਲਾਕੇ ਭਰ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਵਿਭਾਗ ਵਲੋਂ ਦਾਖਲੇ ਸਬੰਧੀ ਮੁਹਿੰਮ ਚਲਾਈ
. . .  1 day ago
ਪਾਇਲ, 13 ਅਪ੍ਰੈਲ (ਨਿਜ਼ਾਮਪੁਰ) - ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਪਹਿਲਾ ਸਫ਼ਾ

ਪਾਕਿਸਤਾਨ 'ਚ ਟੀ.ਐਲ.ਪੀ. ਮੁਖੀ ਰਿਜ਼ਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੰਗੇ ਭੜਕੇ

ਸ਼ਰਧਾਲੂਆਂ ਦਾ ਜਥਾ ਵਾਹਗਾ ਵਿਖੇ ਫਸਿਆ

- ਸੁਰਿੰਦਰ ਕੋਛੜ -
ਅੰਮ੍ਰਿਤਸਰ, 12 ਅਪ੍ਰੈਲ -ਕੱਟੜਪੰਥੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐਲ.ਪੀ.) ਦੇ ਮੁਖੀ ਸਾਦ ਹੁਸੈਨ ਰਿਜ਼ਵੀ ਨੂੰ ਅੱਜ ਉਸ ਸਮੇਂ ਲਾਹੌਰ ਪੁਲਿਸ ਨੇ ਹਿਰਾਸਤ 'ਚ ਲੈ ਲਿਆ, ਜਦੋਂ ਉਹ ਮੁਲਤਾਨ ਰੋਡ ਸਥਿਤ ਜਾਮੀਆ ਮਸਜਿਦ ਰਹਿਮਤ ਉਲ ਅਲਾਮਿਨ 'ਚ ਨਮਾਜ਼ ਅਦਾ ਕਰ ਕੇ ਆਪਣੇ ਸਾਥੀਆਂ ਨਾਲ ਕਿਸੇ ਨਿੱਜੀ ਕੰਮ ਲਈ ਜਾ ਰਿਹਾ ਸੀ। ਭਾਵੇਂ ਕਿ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਪਰ ਮੰਨਿਆ ਜਾ ਰਿਹਾ ਹੈ ਕਿ ਟੀ.ਐਲ.ਪੀ. ਆਗੂ ਨੇ 20 ਅਪ੍ਰੈਲ ਨੂੰ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਇਕ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ। ਰਿਜ਼ਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ 'ਚ ਹਾਲਾਤ ਤਣਾਅਪੂਰਨ ਹੋ ਗਏ ਹਨ ਅਤੇ ਕਈ ਜਗ੍ਹਾ ਦੰਗੇ ਭੜਕ ਗਏ ਹਨ। ਦੰਗਿਆਂ ਦੇ ਚਲਦਿਆਂ ਵਿਸਾਖੀ ਮੌਕੇ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਵਾਹਗਾ ਪਹੁੰਚਿਆਂ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਦੇਰ ਰਾਤ ਤਕ ਉੱਥੇ ਹੀ ਫਸਿਆ ਰਿਹਾ। ਇਸ ਦੀ ਪੁਸ਼ਟੀ ਕਰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਜਾਂ ਸ੍ਰੀ ਨਨਕਾਣਾ ਸਾਹਿਬ ਲੈ ਕੇ ਜਾਣਾ ਸੰਭਵ ਨਹੀਂ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਥੇ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਪਾਕਿ ਰੇਂਜਰਾਂ ਨੂੰ ਸੌਂਪੀ ਗਈ ਹੈ। ਪਾਕਿ ਰੇਲਵੇ ਮੰਤਰਾਲੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸ਼ਰਧਾਲੂਆਂ ਨੂੰ ਵਾਹਗਾ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਸੁਰੱਖਿਅਤ ਹਸਨ ਅਬਦਾਲ ਲਿਜਾਇਆ ਜਾ ਸਕੇ ਪਰ ਰੇਲ ਸੇਵਾ ਬੰਦ ਹੋਣ ਕਰਕੇ ਸੰਘੀ ਸਰਕਾਰ ਦੀ ਮਨਜ਼ੂਰੀ ਤੋਂ ਬਗੈਰ ਇਹ ਵੀ ਸੰਭਵ ਨਹੀਂ ਹੈ। ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨਾਲ ਸਰਕਾਰੀ ਅਧਿਕਾਰੀਆਂ ਦੀ ਗੱਲਬਾਤ ਚੱਲ ਰਹੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਰਾਤ 12 ਜਾਂ 1 ਵਜੇ ਤਕ ਆਵਾਜਾਈ ਬਹਾਲ ਹੋਣ ਉਪਰੰਤ ਜਥੇ ਨੂੰ ਵਾਹਗਾ ਤੋਂ ਹਸਨ ਅਬਦਾਲ ਲਈ ਰਵਾਨਾ ਕਰ ਦਿੱਤਾ ਜਾਵੇਗਾ। ਉੱਧਰ ਟੀ. ਐਲ. ਪੀ. ਦੇ ਨਾਇਬ ਅਮੀਰ ਸੱਯਦ ਜ਼ਹੀਰੂਲ ਹਸਨ ਸ਼ਾਹ ਨੇ ਕਿਹਾ ਕਿ ਸਰਕਾਰ ਨਮੂਸ-ਏ-ਰਿਸਾਲਤ ਬਾਰੇ ਸੰਗਠਨ ਨਾਲ ਕੀਤੇ ਸਮਝੌਤੇ ਤੋਂ ਪੂਰੀ ਤਰਾਂ ਭਟਕ ਗਈ ਹੈ ਅਤੇ ਰਿਜ਼ਵੀ ਦੀ ਗ੍ਰਿਫ਼ਤਾਰੀ ਲਈ ਸਰਕਾਰ ਨੇ ਗੁੰਡਾਗਰਦੀ ਦਾ ਸਹਾਰਾ ਲਿਆ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਫਿਲਹਾਲ ਟੀ.ਐਲ.ਪੀ. ਮੁਖੀ ਨੂੰ ਹਿਰਾਸਤ 'ਚ ਲੈਣ ਉਪਰੰਤ ਗੁਲਸ਼ਨ-ਏ-ਰਾਵੀ ਪੁਲਿਸ ਥਾਣੇ 'ਚ ਰੱਖਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਰਾਚੀ, ਲਾਹੌਰ, ਰਾਵਲਪਿੰਡੀ, ਇਸਲਾਮਾਬਾਦ ਤੇ ਮੁਲਤਾਨ ਸਮੇਤ ਲਹਿੰਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਰਮਿਆਨ ਸੜਕ ਸੰਪਰਕ ਟੁੱਟ ਚੁੱਕਿਆ ਹੈ ਅਤੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦਰਮਿਆਨ ਹੋਈਆਂ ਝੜਪਾਂ 'ਚ ਪੱਥਰਬਾਜ਼ੀ ਤੇ ਅੱਥਰੂ ਗੈਸ ਗੋਲਿਆਂ ਦਾ ਸਹਾਰਾ ਲਿਆ ਗਿਆ ਹੈ, ਜਿਸ ਨਾਲ ਸੈਂਕੜੇ ਪੁਲਿਸ ਕਰਮਚਾਰੀ ਤੇ ਪ੍ਰਦਰਸ਼ਨਕਾਰੀ ਗੰਭੀਰ ਰੂਪ 'ਚ ਜ਼ਖਮੀ ਵੀ ਹੋਏ ਹਨ। ਸਥਿਤੀ ਦੇ ਮੱਦੇਨਜ਼ਰ ਪੂਰੇ ਪਾਕਿਸਤਾਨ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਜਥੇ ਦਾ ਪਾਕਿ ਪਹੁੰਚਣ 'ਤੇ ਨਿੱਘਾ ਸਵਾਗਤ
ਇਸ ਤੋਂ ਪਹਿਲਾਂ ਵਿਸਾਖੀ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਰਵਾਨਾ ਹੋਏ ਭਾਰਤੀ ਸਿੱਖ ਜਥੇ ਦਾ ਵਾਹਗਾ ਸਰਹੱਦ ਵਿਖੇ ਪਹੁੰਚਣ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਤਾਰਿਕ ਖ਼ਾਨ ਵਜ਼ੀਰ, ਡਿਪਟੀ ਸਕੱਤਰ ਇਮਰਾਨ ਗੌਂਦਲ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਕੇਅਰ ਟੇਕਰ ਅਜ਼ਹਰ ਸ਼ਾਹ, ਅਤੀਕ ਗਿਲਾਨੀ, ਕਮੇਟੀ ਮੈਂਬਰ ਇੰਦਰਜੀਤ ਸਿੰਘ, ਰਵਿੰਦਰ ਸਿੰਘ ਆਦਿ ਸਮੇਤ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੇ ਗੁਲਾਬ ਦੇ ਫੁੱਲਾਂ ਨਾਲ ਸਵਾਗਤ ਕੀਤਾ। ਯਾਤਰੂਆਂ ਦੇ ਵਾਹਗਾ ਪਹੁੰਚਣ 'ਤੇ ਪੀ. ਐਸ. ਜੀ. ਪੀ.ਸੀ. ਵਲੋਂ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਤਵੰਤ ਸਿੰਘ ਤੇ ਅਮੀਰ ਸਿੰਘ ਨੇ ਜਥਾ ਭੇਜਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਜਾਣਕਾਰੀ ਅਨੁਸਾਰ ਵਾਹਗਾ ਪਹੁੰਚੇ ਭਾਰਤੀ ਸਿੱਖ ਯਾਤਰੂਆਂ ਪਾਸੋਂ ਪ੍ਰਤੀ ਯਾਤਰੂ 3000 ਰੁਪਏ (ਭਾਰਤੀ ਕਰੰਸੀ) ਬੱਸ ਖ਼ਰਚ ਦੇ ਵਸੂਲੇ ਗਏ।
ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਇਆ ਜਥਾ
ਅੰਮ੍ਰਿਤਸਰ/ ਅਟਾਰੀ, (ਜੱਸ, ਘਰਿੰਡਾ)-ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਕੀਤਾ ਗਿਆ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ ਕਰ ਰਹੇ ਹਨ, ਜਦਕਿ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਤੇ ਅਮਰਜੀਤ ਸਿੰਘ ਭਲਾਈਪੁਰ ਨੂੰ ਜਥੇ ਦੇ ਉਪ ਆਗੂ ਬਣਾਇਆ ਗਿਆ ਹੈ। ਜਥੇ 'ਚ ਮੈਂਬਰ ਬਲਵਿੰਦਰ ਸਿੰਘ ਵੇਈਂਪੁਈਂ ਤੇ ਬੀਬੀ ਜੋਗਿੰਦਰ ਕੌਰ ਦੇ ਨਾਲ ਜਨਰਲ ਪ੍ਰਬੰਧਕ ਵਜੋਂ ਗੁਰਚਰਨ ਸਿੰਘ ਕੋਹਾਲਾ ਵੀ ਸ਼ਾਮਿਲ ਹਨ। ਜਥੇ ਨੂੰ ਰਵਾਨਾ ਕਰਨ ਮੌਕੇ ਚਰਨਜੀਤ ਸਿੰਘ ਜੱਸੋਵਾਲ ਤੇ ਸਕੱਤਰ ਮਹਿੰਦਰ ਸਿੰਘ ਆਹਲੀ ਸਮੇਤ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਿਰਦੇਸ਼ਾਂ 'ਤੇ ਪਾਕਿਸਤਾਨ ਸਥਿਤ ਗੁਰਧਾਮਾਂ ਲਈ ਗੁਰਬਾਣੀ ਦੀਆਂ ਸੰਥਿਆ ਸੈਂਚੀਆਂ, ਅੰਮ੍ਰਿਤ ਸੰਚਾਰ ਲਈ ਕਕਾਰਾਂ ਤੋਂ ਇਲਾਵਾ ਨਿਸ਼ਾਨ ਸਾਹਿਬ ਲਈ ਚੋਲੇ, ਖੰਡੇ, ਹਰਮੋਨੀਅਮ ਸੈੱਟ, ਦਸਤਾਰਾਂ, ਲੋਈਆਂ ਆਦਿ ਭੇਜੇ ਗਏ ਹਨ।
ਕੋਰੋਨਾ ਪਾਜ਼ੀਟਿਵ ਯਾਤਰੂ ਵੀ ਪਹੁੰਚੇ ਅਟਾਰੀ
ਜਾਣਕਾਰੀ ਮਿਲੀ ਹੈ ਕਿ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਅਟਾਰੀ ਪਹੁੰਚੇ ਲਗਪਗ 14-15 ਯਾਤਰੂ ਆਪਣੇ ਨਾਲ ਕੋਰੋਨਾ ਜਾਂਚ ਦੀ ਪਾਜ਼ੀਟਿਵ ਰਿਪੋਰਟ ਲੈ ਕੇ ਪਹੁੰਚੇ ਸਨ, ਜਿਨ੍ਹਾਂ ਵਲੋਂ ਕਾਫ਼ੀ ਮਿੰਨਤਾਂ ਕਰਨ ਦੇ ਬਾਵਜੂਦ ਸਰਹੱਦ ਤੋਂ ਹੀ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ।

ਕੋਰੋਨਾ ਮਾਮਲਿਆਂ 'ਚ ਬ੍ਰਾਜ਼ੀਲ ਨੂੰ ਪਛਾੜ ਕੇ ਦੂਜੇ ਸਥਾਨ 'ਤੇ ਪੁੱਜਾ ਭਾਰਤ

ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਬੀਤੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਵਿਡ-19 ਦੇ ਤਾਜ਼ਾ 1,68,912 ਮਾਮਲੇ ਆਉਣ ਨਾਲ ਕੋਵਿਡ-19 ਮਾਮਲਿਆਂ ਦੀ ਗਿਣਤੀ 1,35,27,717 ਤੱਕ ਪੁੱਜ ਗਈ ਹੈ, ਇਸ ਦੇ ਨਾਲ ਭਾਰਤ ਵਿਸ਼ਵ ਪੱਧਰ 'ਤੇ ਕੋਰੋਨਾ ਮਾਮਲਿਆਂ 'ਚ ਬ੍ਰਾਜ਼ੀਲ ਨੂੰ ਪਛਾੜ ਕੇ ਦੂਜੇ ਸਥਾਨ 'ਤੇ ਪੁੱਜ ਗਿਆ ਹੈ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਿਕ ਬ੍ਰਾਜ਼ੀਲ ਕੋਰੋਨਾ ਦੇ 1,34,82,023 ਮਾਮਲਿਆਂ ਨਾਲ ਤੀਜੇ ਸਥਾਨ 'ਤੇ ਪੁੱਜ ਗਿਆ ਹੈ। ਜਦਕਿ ਵਿਸ਼ਵ ਭਰ ਦੇ 13,61,36,954 ਕੋਰੋਨਾ ਮਾਮਲਿਆਂ 'ਚੋਂ 3,11,98,055 ਮਾਮਲਿਆਂ ਨਾਲ ਅਮਰੀਕਾ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ 'ਚ ਦੱਸਿਆ ਹੈ ਕਿ ਭਾਰਤ 'ਚ ਇਕ ਦਿਨ ਦੌਰਾਨ 1,68,912 ਰਿਕਾਰਡ ਤਾਜ਼ਾ ਕੋਰੋਨਾ ਮਾਮਲੇ ਸਾਹਮਣੇ ਆਉਣ ਨਾਲ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 12 ਲੱਖ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਦੇਸ਼ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 1,35,27,717 ਹੋ ਗਈ ਹੈ ਅਤੇ ਬੀਤੇ 24 ਘੰਟਿਆਂ ਦੌਰਾਨ 904 ਤਾਜ਼ਾ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 1,70,179 ਤੱਕ ਪੁੱਜ ਗਈ ਹੈ। ਪਿਛਲੇ 33 ਦਿਨਾਂ 'ਚ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 12,01,009 ਹੋ ਗਈ ਹੈ, ਜਿਸ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ 8.88 ਫ਼ੀਸਦੀ ਤੱਕ ਅੱਪੜ ਜਾਣ ਨਾਲ ਸਿਹਤਯਾਬੀ ਦਰ 90 ਫ਼ੀਸਦੀ ਤੋਂ ਘੱਟ ਕੇ 89.86 ਫ਼ੀਸਦੀ 'ਤੇ ਆ ਗਈ ਹੈ। ਇਸ ਤੋਂ ਪਹਿਲਾਂ ਦੇਸ਼ 'ਚ 12 ਫਰਵਰੀ 2021 ਨੂੰ ਸਰਗਰਮ ਮਾਮਲਿਆਂ ਦੀ ਗਿਣਤੀ ਕੇਵਲ 1,35,926 ਸੀ, ਜਦਕਿ 18 ਸਤੰਬਰ 2020 ਨੂੰ ਵੱਧ ਤੋਂ ਵੱਧ ਸਰਗਰਮ ਮਾਮਲਿਆਂ ਦੀ ਗਿਣਤੀ 10,17, 754 ਤੱਕ ਅੱਪੜ ਗਈ ਸੀ।
ਸਭ ਤੋਂ ਵੱਧ ਕੇਸ 10 ਸੂਬਿਆਂ 'ਚ
ਕੇਂਦਰੀ ਸਿਹਤ ਮੰਤਰਾਲੇ ਵਲੋਂ ਸੋਮਵਾਰ ਨੂੰ ਦੱਸਿਆ ਗਿਆ ਹੈ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਕਰਨਾਟਕ, ਕੇਰਲਾ, ਤਾਮਿਲਨਾਡੂ, ਮੱਧ ਪ੍ਰਦੇਸ਼ ਤੇ ਰਾਜਸਥਾਨ ਸੂਬਿਆਂ 'ਚ ਤੇਜ਼ੀ ਨਾਲ ਰੋਜ਼ਾਨਾ ਕੋਵਿਡ-19 ਮਾਮਲਿਆਂ 'ਚ ਵਾਧਾ ਹੋਇਆ ਹੈ ਅਤੇ ਨਵੀਂ ਲਹਿਰ ਦੇ 83.02 ਫ਼ੀਸਦੀ ਤਾਜ਼ਾ ਮਾਮਲੇ ਇਨ੍ਹਾਂ ਸੂਬਿਆਂ ਨਾਲ ਸਬੰਧਿਤ ਹਨ। ਬੀਤੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ ਰਿਕਾਰਡ 1,68,912 ਕੋਰੋਨਾ ਮਾਮਲਿਆਂ 'ਚੋਂ 63,294 ਤਾਜ਼ਾ ਮਾਮਲੇ ਮਹਾਰਾਸ਼ਟਰ, 15,276 ਉੱਤਰ ਪ੍ਰਦੇਸ਼, 10,774 ਦਿੱਲੀ 'ਚ ਦਰਜ ਕੀਤੇ ਗਏ ਹਨ। ਦੇਸ਼ ਦੇ ਕੁੱਲ ਸਰਗਰਮ ਮਾਮਲਿਆਂ 'ਚੋਂ 70.16 ਫ਼ੀਸਦੀ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਕੇਰਲਾ 'ਚ ਹਨ ਅਤੇ ਇੱਕਲੇ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 47.22 ਫ਼ੀਸਦੀ ਬਣਦੀ ਹੈ।
ਪੰਜਾਬ 'ਚ ਇਕੋ ਦਿਨ ਰਿਕਾਰਡ 3477 ਨਵੇਂ ਮਾਮਲੇ-52 ਮੌਤਾਂ
ਚੰਡੀਗੜ੍ਹ, 12 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਇਕੋ ਦਿਨ ਰਿਕਾਰਡ 3477 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਹਨ, ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 2,76,223 'ਤੇ ਪੁੱਜ ਗਈ ਹੈ।ਸਿਹਤ ਵਿਭਾਗ ਅਨੁਸਾਰ ਕੋਰੋਨਾ ਕਾਰਨ ਅੱਜ 52 ਹੋਰ ਮੌਤਾਂ ਹੋ ਗਈਆਂ, ਉੱਥੇ 3407 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ। ਅੱਜ ਹੋਈਆਂ 52 ਮੌਤਾਂ 'ਚੋਂ ਅੰਮ੍ਰਿਤਸਰ 8, ਫਰੀਦਕੋਟ 2, ਫਤਹਿਗੜ੍ਹ ਸਾਹਿਬ 1, ਫਾਜ਼ਿਲਕਾ 1, ਫਿਰੋਜ਼ਪੁਰ ਤੋਂ 1, ਗੁਰਦਾਸਪੁਰ 5, ਹੁਸ਼ਿਆਰਪੁਰ 8, ਜਲੰਧਰ 5, ਕਪੂਰਥਲਾ 3, ਲੁਧਿਆਣਾ 5, ਐਸ.ਏ.ਐਸ ਨਗਰ 1, ਮੁਕਤਸਰ 1, ਪਠਾਨਕੋਟ 2, ਪਟਿਆਲਾ 5, ਰੋਪੜ 2, ਐਸ.ਬੀ.ਐਸ ਨਗਰ 1 ਤੇ ਤਰਨ ਤਾਰਨ ਤੋਂ 1 ਮਰੀਜ਼ ਸ਼ਾਮਿਲ ਹਨ। ਲੁਧਿਆਣਾ ਤੋਂ 523, ਜਲੰਧਰ ਤੋਂ 366, ਪਟਿਆਲਾ ਤੋਂ 281, ਐਸ.ਏ.ਐਸ. ਨਗਰ ਤੋਂ 662, ਅੰਮ੍ਰਿਤਸਰ ਤੋਂ 305, ਗੁਰਦਾਸਪੁਰ ਤੋਂ 124, ਬਠਿੰਡਾ ਤੋਂ 214, ਹੁਸ਼ਿਆਰਪੁਰ ਤੋਂ 172, ਫ਼ਿਰੋਜ਼ਪੁਰ ਤੋਂ 91, ਪਠਾਨਕੋਟ ਤੋਂ 70, ਸੰਗਰੂਰ ਤੋਂ 65, ਕਪੂਰਥਲਾ ਤੋਂ 113, ਫ਼ਰੀਦਕੋਟ ਤੋਂ 52, ਮੁਕਤਸਰ ਤੋਂ 65, ਫ਼ਾਜ਼ਿਲਕਾ ਤੋਂ 79, ਮੋਗਾ ਤੋਂ 37, ਰੋਪੜ ਤੋਂ 95, ਫ਼ਤਿਹਗੜ ਸਾਹਿਬ ਤੋਂ 42, ਬਰਨਾਲਾ ਤੋਂ 6, ਤਰਨਤਾਰਨ ਤੋਂ 9, ਐਸ.ਬੀ.ਐਸ ਨਗਰ ਤੋਂ 49 ਅਤੇ ਮਾਨਸਾ ਤੋਂ 57 ਮਰੀਜ਼ ਨਵੇਂ ਪਾਏ ਗਏ ਹਨ। ਸੂਬੇ 'ਚ ਹੁਣ ਤੱਕ 6368902 ਸੈਂਪਲ ਲਏ ਜਾ ਚੁੱਕੇ ਹਨ ਅਤੇ ਐਕਟਿਵ ਕੇਸ 27866 ਹਨ। ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ 240798 ਤੱਕ ਪੁੱਜ ਚੁੱਕੀ ਹੈ।

ਡੋਡਾ ਵਿਖੇ ਮਿੰਨੀ ਬੱਸ ਖੱਡ 'ਚ ਡਿੱਗੀ-7 ਮੌਤਾਂ

ਸ੍ਰੀਨਗਰ, 12 ਅਪ੍ਰੈਲ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਇਕ ਸੜਕ ਹਾਦਸੇ 'ਚ ਕਿਸ਼ਤਵਾੜ-ਡੋਡਾ ਰੋਡ 'ਤੇ ਮਿੰਨੀ ਬੱਸ ਦੇ ਡੂੰਘੀ ਖੱਡ 'ਚ ਡਿਗਣ ਕਾਰਨ 3 ਔਰਤਾਂ, ਇਕ ਬੱਚੇ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਮੁਸਾਫਰਾਂ ਨਾਲ ਭਰੀ ਇਕ ਮਿੰਨੀ ਬੱਸ ਨੰਬਰ ਜੇ.ਕੇ. 06 ਏ 6733 ਗੁੰਡਓ ਤੋਂ ਠਾਠਰੀ ਜਾ ਰਹੀ ਸੀ, ਜੋ ਮਚਿਪਾਲ-ਕਾਹਰਾ ਰੋਡ ਨੇੜੇ ਸੋਮਵਾਰ ਦੁਪਹਿਰ 2 ਵਜੇ ਡਰਾਈਵਰ ਦੇ ਕਾਬੂ 'ਚ ਬਾਹਰ ਹੋ ਕੇ ਡੂੰਘੀ ਖਾਈ 'ਚ ਵਹਿੰਦੀ ਕਾਹਰਾ ਨਦੀ 'ਚ ਡਿਗ ਗਈ। ਹਾਦਸੇ ਦੀ ਖ਼ਬਰ ਦੇ ਬਾਅਦ ਪੁਲਿਸ ਅਤੇ ਸਥਾਨਕ ਲੋਕਾਂ ਨੇ ਬਚਾਅ ਦੀ ਕਾਰਵਾਈ ਸ਼ੁਰੂ ਕੀਤੀ। ਨਦੀ ਦਾ ਵਹਾਅ ਤੇਜ਼ ਹੋਣ ਕਾਰਨ ਬਚਾ ਕਾਰਜਾਂ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਾਰੇ ਗਏ ਮੁਸਾਫਰਾਂ ਦੀ ਪਛਾਣ ਯਾਸਿਰ ਹੁਸੈਨ (26), ਸ਼ੁਰਰਦੀਨ (6), ਕਾਲੀ ਬੈਗਮ (60), ਅਨੁਜ ਦੇਵੀ (50), ਸੁਦੇਸ਼ਾ ਦੇਵੀ (40) ਵਜੋਂ ਕੀਤੀ ਗਈ ਹੈ। ਜ਼ਖਮੀਆਂ ਦੀ ਪਛਾਣ ਕੀਤੀ ਜਾ ਰਹੀ ਹੈ।

ਯੂ.ਪੀ. 'ਚ 5 ਸਾਲਾ ਬੱਚੀ ਦੀ ਜਬਰ ਜਨਾਹ ਉਪਰੰਤ ਹੱਤਿਆ

ਬੁਦੌਨ (ਉੱਤਰ ਪ੍ਰਦੇਸ਼), 12 ਅਪ੍ਰੈਲ (ਏਜੰਸੀ)-ਉੱਤਰ ਪ੍ਰਦੇਸ਼ ਦੇ ਬੁਦੌਨ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ 5 ਸਾਲਾ ਬੱਚੀ ਦੀ ਜਬਰ ਜਨਾਹ ਉਪਰੰਤ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਸਿਵਲ ਲਾਈਨ ਪੁਲਿਸ ਥਾਣੇ ਅਧੀਨ ਇਲਾਕੇ 'ਚ ਉਸ ਸਮੇਂ ਵਾਪਰੀ, ਜਦ ਲੜਕੀ ਆਪਣੇ ਪਰਿਵਾਰ ਨਾਲ ਖੇਤਾਂ 'ਚ ਕਣਕ ਇਕੱਠੀ ਕਰਨ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਖੇਤ 'ਚ ਛਿਪੇ ਹੋਏ ਦੋਸ਼ੀ ਨੇ ਲੜਕੀ ਨਾਲ ਜਬਰ ਜਨਾਹ ਕੀਤਾ ਅਤੇ ਉਸ ਸਮੇਂ ਲੜਕੀ ਦੀ ਹੱਤਿਆ ਕਰ ਦਿੱਤੀ ਜਦ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ। 20 ਸਾਲਾ ਦੋਸ਼ੀ ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਦੋਸ਼ੀ ਦਾ ਪਰਿਵਾਰ ਉਸ ਸਮੇਂ ਕਿਸੇ ਕਿਸਮ ਦੇ ਇਲਾਜ ਲਈ ਇੱਥੇ ਧਾਰਮਿਕ ਸਥਾਨ 'ਤੇ ਲਿਆਇਆ ਸੀ, ਪਰ ਉਹ ਉੱਥੋਂ ਦੌੜ ਗਿਆ। ਲੜਕੀ ਦੇ ਗਾਇਬ ਹੋਣ ਦੇ ਬਾਅਦ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਲੜਕੀ ਦੇ ਸਰੀਰ 'ਤੇ ਜ਼ਖਮੀਂ ਦੇ ਨਿਸ਼ਾਨ ਸਨ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲਾ ਜਾਂਚ ਅਧੀਨ ਹੈ।

ਭਾਰਤ 'ਚ 'ਸਪੂਤਨਿਕ ਵੀ' ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ

ਨਵੀਂ ਦਿੱਲੀ, 12 ਅਪ੍ਰੈਲ (ਪੀ.ਟੀ.ਆਈ.)-ਸੂਤਰਾਂ ਅਨੁਸਾਰ ਭਾਰਤੀ ਡਰੱਗ ਰੈਗੂਲੇਟਰ ਨੇ ਕੁਝ ਖਾਸ ਸ਼ਰਤਾਂ ਨਾਲ ਰੂਸੀ ਕੋਵਿਡ-19 ਵੈਕਸੀਨ 'ਸਪੂਤਨਿਕ ਵੀ' ਦੀ ਸੀਮਤ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਦੇਸ਼ 'ਚ ਤੀਸਰੀ ਵੈਕਸੀਨ ਉਪਲਬਧ ਹੋਣ ਦਾ ਰਸਤਾ ਪੱਧਰਾ ਹੋ ਗਿਆ ਹੈ। ਸੀ.ਡੀ.ਐਸ.ਸੀ.ਓ. ਦੀ ਵਿਸ਼ਾ ਮਾਹਿਰ ਕਮੇਟੀ ਵਲੋਂ ਸੋਮਵਾਰ ਨੂੰ ਸਿਫ਼ਾਰਸ਼ ਕਰਨ ਤੋਂ ਬਾਅਦ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਨੇ ਆਪਣੀ ਪ੍ਰਵਾਨਗੀ ਦਿੱਤੀ ਹੈ। ਸੂਤਰਾਂ ਅਨੁਸਾਰ ਅਗਲੇ 6 ਤੋਂ 7 ਮਹੀਨਿਆਂ ਵਿਚ ਦੇਸ਼ 'ਚ ਐਮਰਜੈਂਸੀ ਵਰਤੋਂ ਲਈ ਸਪੂਤਨਿਕ ਵੀ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਦਰਾਮਦ ਕੀਤੀਆਂ ਜਾਣਗੀਆਂ। ਡਾ. ਰੈਡੀਜ਼ ਨੇ ਪਿਛਲੇ ਸਾਲ ਸਤੰਬਰ 'ਚ ਇਸ ਟੀਕੇ ਦੇ ਡਾਕਟਰੀ ਪ੍ਰੀਖਣ ਅਤੇ ਭਾਰਤ 'ਚ ਇਸ ਦੀ ਵੰਡ ਦੇ ਅਧਿਕਾਰ ਲਈ (ਆਰ.ਡੀ.ਆਈ.ਐਫ਼.) ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਦੇ ਨਾਲ ਹਿੱਸੇਦਾਰੀ ਸ਼ੁਰੂ ਕੀਤੀ ਸੀ। ਜ਼ਿਕਰਯੋਗ ਹੈ ਕਿ ਭਾਰਤ ਬਾਇਓਟੈੱਕ ਦੇ ਕੋਵੈਕਸੀਨ ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਨਿਰਮਿਤ ਆਕਸਫੋਰਡ ਅਸਟ੍ਰਾਜੈਨੇਕਾ ਦੇ ਕੋਵੀਸ਼ੀਲਡ ਟੀਕੇ ਨੂੰ ਪਹਿਲਾਂ ਹੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਚੁੱਕੀ ਹੈ। 'ਸਪੂਤਨਿਕ ਵੀ' ਦੇ ਤੀਸਰੇ ਪੜਾਅ ਦੇ ਪ੍ਰੀਖਣ ਦੇ ਅੰਤਿਮ ਵਿਸ਼ਲੇਸ਼ਣ 'ਚ ਇਸ ਦੇ 91.6 ਫੀਸਦੀ ਪ੍ਰਭਾਵੀ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ 'ਚ ਰੂਸ ਦੇ 19,866 ਰੂਸੀ ਵਾਲੰਟੀਅਰਾਂ ਨੂੰ ਸ਼ਾਮਿਲ ਕੀਤਾ ਗਿਆ।

ਚੋਣ ਕਮਿਸ਼ਨ ਵਲੋਂ ਮਮਤਾ ਬੈਨਰਜੀ ਦੇ ਪ੍ਰਚਾਰ 'ਤੇ 24 ਘੰਟਿਆਂ ਲਈ ਰੋਕ

ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਚੋਣ ਕਮਿਸ਼ਨ ਨੇ ਕੇਂਦਰੀ ਬਲਾਂ ਵਿਰੁੱਧ ਟਿੱਪਣੀ ਕਰਨ ਅਤੇ ਧਾਰਮਿਕ ਮਕਸਦ ਵਾਲਾ ਇਕ ਬਿਆਨ ਦੇਣ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ 'ਤੇ ਚੋਣ ਪ੍ਰਚਾਰ ਕਰਨ 'ਤੇ 24 ਘੰਟੇ ਲਈ ਪਾਬੰਦੀ ਲਾ ਦਿੱਤੀ ਹੈ। ਚੋਣ ਕਮਿਸ਼ਨ ਨੇ ਦਿੱਤੇ ਆਦੇਸ਼ 'ਚ ਕਿਹਾ ਕਿ ਕਮਿਸ਼ਨ ਅਜਿਹੇ ਬਿਆਨਾਂ ਦੀ ਨਿੰਦਾ ਕਰਦਾ ਹੈ ਅਤੇ ਅਜਿਹੇ ਬਿਆਨ ਬੰਦ ਕਰਨ ਦੀ ਮਮਤਾ ਬੈਨਰਜੀ ਨੂੰ ਚਿਤਾਵਨੀ ਅਤੇ ਨਸੀਹਤ ਦਿੰਦਾ ਹੈ। ਕਮਿਸ਼ਨ ਨੇ ਕਿਹਾ ਕਿ ਮਮਤਾ ਬੈਨਰਜੀ 'ਤੇ 24 ਘੰਟਿਆਂ ਲਈ ਚੋਣ ਪ੍ਰਚਾਰ ਕਰਨ 'ਤੇ ਰੋਕ ਲਾਉਂਦਾ ਹੈ, ਜੋ ਕਿ 12 ਅਪ੍ਰੈਲ ਰਾਤ 8 ਵਜੇ ਤੋਂ 13 ਅਪ੍ਰੈਲ ਰਾਤ 8 ਵਜੇ ਤੱਕ ਲਾਗੂ ਰਹੇਗੀ।
ਅੱਜ ਧਰਨੇ 'ਤੇ ਬੈਠੇਗੀ ਮਮਤਾ
ਚੋਣ ਪ੍ਰਚਾਰ ਕਰਨ 'ਤੇ 24 ਘੰਟੇ ਦੀ ਰੋਕ ਲਾਏ ਜਾਣ ਦੇ ਬਾਅਦ ਚੋਣ ਕਮਿਸ਼ਨ 'ਤੇ ਵਰ੍ਹਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਕੋਲਕਾਤਾ 'ਚ ਚੋਣ ਕਮਿਸ਼ਨ ਦੇ ਅਸੰਵਿਧਾਨਿਕ ਫ਼ੈਸਲੇ ਦੇ ਖ਼ਿਲਾਫ਼ ਮੰਗਲਵਾਰ ਨੂੰ ਧਰਨਾ ਦੇਵੇਗੀ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਗ਼ੈਰ ਲੋਕਤੰਤਰਿਕ ਅਤੇ ਅਸੰਵਿਧਾਨਿਕ ਫ਼ੈਸਲੇ ਦਾ ਵਿਰੋਧ ਕਰਨ ਲਈ ਉਹ ਕੱਲ੍ਹ ਗਾਂਧੀ ਮੂਰਤੀ ਕੋਲਕਾਤਾ ਵਿਖੇ 12 ਵਜੇ ਦੁਪਹਿਰ ਤੋਂ ਧਰਨੇ 'ਤੇ ਬੈਠੇਗੀ।

ਨੰਦੀਗ੍ਰਾਮ 'ਚ ਦੀਦੀ ਕਲੀਨਬੋਲਡ ਹੋ ਗਈ ਹੈ-ਮੋਦੀ

ਕਿਹਾ-ਪਹਿਲੇ ਚਾਰ ਪੜਾਵਾਂ 'ਚ ਭਾਜਪਾ ਦਾ ਸੈਂਕੜਾ ਹੋ ਗਿਆ

ਕੋਲਕਾਤਾ, 12 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਬਰਧਮਾਨ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਧੀਆਂ ਵੋਟਾਂ 'ਚ ਹੀ ਤ੍ਰਿਣਮੂਲ ਸਾਫ਼ ਹੋ ਗਈ ਹੈ। ਚਾਰ ਪੜਾਵਾਂ 'ਚ ਹੀ ਭਾਜਪਾ ਨੇ ਸੈਂਕੜਾ ਮਾਰ ਦਿੱਤਾ ਹੈ। ...

ਪੂਰੀ ਖ਼ਬਰ »

- ਲਾਲ ਕਿਲ੍ਹਾ ਹਿੰਸਾ -

ਅਦਾਲਤ ਵਲੋਂ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ 15 ਨੂੰ

ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਸਬੰਧ 'ਚ ਗ੍ਰਿਫ਼ਤਾਰ ਅਦਾਕਾਰ ਤੇ ਸਮਾਜਿਕ ਕਾਰਕੁੰਨ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਸੋਮਵਾਰ ਨੂੰ ਰਾਖਵਾਂ ਰੱਖਿਆ ਹੈ। ਵਿਸ਼ੇਸ਼ ਜੱਜ ਨਿਲੋਫਰ ਅਬੀਦਾ ਪ੍ਰਵੀਨ ...

ਪੂਰੀ ਖ਼ਬਰ »

ਸੁਸ਼ੀਲ ਚੰਦਰਾ ਮੁੱਖ ਚੋਣ ਕਮਿਸ਼ਨਰ ਨਿਯੁਕਤ-ਅੱਜ ਸੰਭਾਲਣਗੇ ਚਾਰਜ

ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਕਾਨੂੰਨ ਮੰਤਰਾਲੇ ਨੇ ਕਿਹਾ ਕਿ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਸੋਮਵਾਰ ਨੂੰ ਅਗਲੇ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਮੰਤਰਾਲੇ ਦੇ ਵਿਧਾਨਿਕ ਵਿਭਾਗ ਵਲੋਂ ਜਾਰੀ ਬਿਆਨ ਅਨੁਸਾਰ ਸੁਸ਼ੀਲ ਚੰਦਰਾ 13 ਅਪ੍ਰੈਲ ਨੂੰ ਅਹੁਦੇ ਦਾ ...

ਪੂਰੀ ਖ਼ਬਰ »

ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਦੇ ਚਚੇਰੇ ਭਰਾ ਨੂੰ ਨਾਜਾਇਜ਼ ਹਿਰਾਸਤ 'ਚ ਲੈਣ ਦੇ ਦੋਸ਼ ਨਕਾਰੇ

ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਦਿੱਲੀ ਪੁਲਿਸ ਨੇ ਪੰਜਾਬ 'ਚ ਸਮਾਜ ਸੇਵਕ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਨਾਜਾਇਜ਼ ਹਿਰਾਸਤ 'ਚ ਲੈਣ ਦੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਸ ਦੀ ਵਿਸ਼ੇਸ਼ ਸੈੱਲ ਟੀਮ ਨੇ ਉਸ ਤੋਂ ਪੁੱਛਗਿੱਛ ਕੀਤੀ ਸੀ। ਸਿਧਾਣਾ ...

ਪੂਰੀ ਖ਼ਬਰ »

ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ ਕੱਲ੍ਹ ਰਾਜਪਾਲਾਂ ਨਾਲ ਕਰਨਗੇ ਗੱਲਬਾਤ

ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਅਧਿਕਾਰਤ ਸੂਤਰਾਂ ਵਲੋਂ ਸੋਮਵਾਰ ਨੂੰ ਦੱਸਿਆ ਗਿਆ ਹੈ ਕਿ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਅਪ੍ਰੈਲ ਨੂੰ ਕੋਵਿਡ-19 ਦੀ ਸਥਿਤੀ 'ਤੇ ਵੱਖ-ਵੱਖ ਸੂਬਿਆਂ ਦੇ ਰਾਜਪਾਲਾਂ ਨਾਲ ਗੱਲਬਾਤ ਕਰਨਗੇ। ...

ਪੂਰੀ ਖ਼ਬਰ »

ਉਮਰ ਦੀ ਬਜਾਏ ਜ਼ਰੂਰਤ ਦੇ ਆਧਾਰ 'ਤੇ ਲੱਗੇ ਟੀਕਾ-ਸੋਨੀਆ

ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਵੇਖਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ-19 ਖ਼ਿਲਾਫ਼ ਸਭ ਟੀਕੇ ਦੇ ਉਮੀਦਵਾਰਾਂ ਦੀ ਐਮਰਜੈਂਸੀ ਵਰਤੋਂ ਲਈ ...

ਪੂਰੀ ਖ਼ਬਰ »

2 ਘੰਟੇ ਦੀਆਂ ਘਰੇਲੂ ਉਡਾਣਾਂ 'ਚ ਖਾਣੇ ਦੀ ਸੇਵਾ 'ਤੇ ਪਾਬੰਦੀ

ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)- ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਏਅਰਲਾਈਨਜ਼ ਨੂੰ ਉਨ੍ਹਾਂ ਘਰੇਲੂ ਉਡਾਣਾਂ 'ਚ ਖਾਣੇ ਦੀ ਸਪਲਾਈ ਦੇਣ ਦੀ ਇਜਾਜ਼ਤ ਨਹੀਂ ਹੈ, ਜਿਨ੍ਹਾਂ ਦਾ ਸਮਾਂ ਦੋ ਘੰਟੇ ਤੋਂ ਘੱਟ ਹੈ। ਇਹ ਫੈਸਲਾ ਦੇਸ਼ ਭਰ ਫੈਲਦੇ ਜਾ ਰਹੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੇ 44 ਕਰਮਚਾਰੀ ਪਾਜ਼ੀਟਿਵ

ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਸੁਪਰੀਮ ਕੋਰਟ ਦੇ ਜੱਜ ਸੋਮਵਾਰ ਤੋਂ ਆਪਣੇ ਘਰਾਂ ਤੋਂ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੁਣਵਾਈ ਕਰਨਗੇ ਤੇ ਬੈਂਚ ਸਵੇਰ ਸਮੇਂ ਆਪਣੇ ਨਿਰਧਾਰਤ ਸਮੇਂ ਤੋਂ ਇਕ ਘੰਟਾ ਦੇਰੀ ਨਾਲ ਬੈਠਣਗੇ। ਸੁਪਰੀਮ ਕੋਰਟ ਦੇ 44 ਕਰਮਚਾਰੀ ਕੋਰੋਨਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX