ਤਾਜਾ ਖ਼ਬਰਾਂ


ਰਾਜ ਸਭਾ 'ਚ ਅੱਜ ਅਮਿਤ ਸ਼ਾਹ ਪੇਸ਼ ਕਰਨਗੇ 'ਅਸਲਾ ਸੋਧ ਬਿੱਲ 2019'
. . .  2 minutes ago
ਨਵੀਂ ਦਿੱਲੀ, 10 ਦਸੰਬਰ- ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰਾਜ ਸਭਾ 'ਚ 'ਅਸਲਾ ਸੋਧ ਬਿੱਲ 2019' ਪੇਸ਼ ...
ਅੱਜ ਦਾ ਵਿਚਾਰ
. . .  18 minutes ago
ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  1 day ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  1 day ago
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  1 day ago
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  1 day ago
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਚੇਤ ਸੰਮਤ 551

ਹਰਿਆਣਾ / ਹਿਮਾਚਲ

ਈ. ਵੀ. ਐੱਮ. ਮਸ਼ੀਨਾਂ ਨੂੰ ਵਿਧਾਨ ਸਭਾ ਮੁਤਾਬਿਕ ਕੀਤਾ ਤਰਤੀਬਵਾਰ-ਡੀ.ਸੀ.

ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਲੋਕ ਸਭਾ ਆਮ ਚੋਣਾਂ 2019 ਨੂੰ ਲੈ ਕੇ ਕੁਰੂਕਸ਼ੇਤਰ ਦੇ ਚਾਰੋਂ ਵਿਧਾਨ ਸਭਾ ਖੇਤਰਾਂ ਲਈ ਈ. ਵੀ. ਐੱਮ. ਮਸ਼ੀਨਾਂ ਦਾ ਰੈਂਡਮਾਈਜੇਸ਼ਨ ਕਰ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਚੋਰੀ ਹੋਣ 'ਤੇ ਮਾਮਲਾ ਦਰਜ

ਟੋਹਾਣਾ, 25 ਮਾਰਚ (ਗੁਰਦੀਪ ਸਿੰਘ ਭੱਟੀ)- ਸ਼ਹਿਰ 'ਚ ਮਾਲ ਦੀ ਢੋਆ-ਦੁਆਈ ਲਈ ਰੱਖੇ ਟਰੈਕਟਰ-ਟਰਾਲੀ ਚੋਰੀ ਹੋਣ 'ਤੇ ਪੁਲਿਸ ਨੇ ਪਿੰਡ ਧੀੜ ਦੇ ਗਿਆਨੀ ਵਿਰੁੱਧ ਚੋਰੀ ਦਾ ਮਾਮਲਾ ਦਰਜ ਕੀਤਾ ਹੈ | ਜਗਦੀਸ਼ ਨੇ ਸ਼ਿਕਾਇਤ 'ਚ ਦੱਸਿਆ ਕਿ ਟਰੈਕਟਰ 'ਤੇ ਕਾਕਾ ਸਿੰਘ ਚਾਲਕ ਸੀ | ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਨਾਲ ਸਬੰਧਿਤ ਸੀਵਿਜਨਲ ਐਪ ਡਾਊਨਲੋਡ ਕਰਨ ਅਧਿਕਾਰੀ- ਡੀ.ਸੀ.

ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਲੋਕ ਸਭਾ ਆਮ ਚੋਣਾਂ 2019 ਨੂੰ ਲੈ ਕੇ ਸਾਰੇ ਅਧਿਕਾਰੀ ਮੁਸਤੈਦੀ ਨਾਲ ਆਪਣੇ-ਆਪਣੇ ਖੇਤਰ ਵਿਚ ਨਿਗਰਾਨੀ ਰੱਖਣਗੇ ਅਤੇ ਬੂਥਾਂ 'ਤੇ ਹਰ ...

ਪੂਰੀ ਖ਼ਬਰ »

ਮੰਡੀਆਂ 'ਚੋਂ ਫ਼ਸਲ ਚੁਕਾਈ ਦੇ ਕੰਮ 'ਚ ਲਾਪ੍ਰਵਾਹੀ ਕਰਨ ਵਾਲੇ ਠੇਕੇਦਾਰ ਨੂੰ ਕੀਤਾ ਜਾਵੇਗਾ ਬਲੈਕ ਲਿਸਟ-ਡੀ. ਸੀ.

ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਮੰਡੀਆਂ ਵਿਚ ਫ਼ਸਲ ਚੁਕਾਈ ਦਾ ਕੰਮ ਸੁਚੱਜੇ ਤੌਰ 'ਤੇ ਕੀਤਾ ਜਾਵੇਗਾ | ਜੇਕਰ ਚੁਕਾਈ ਵਿਚ ਕਿਸੇ ਠੇਕੇਦਾਰ ਨੇ ਲਾਪ੍ਰਵਾਹੀ ਵਰਤੀ ਤਾਂ ਉਸ ਨੂੰ ਬਲੈਕ ਲਿਸਟ ਕਰਨ ਵਿਚ ...

ਪੂਰੀ ਖ਼ਬਰ »

ਸਰਪੰਚ ਪ੍ਰਵੀਨ ਕੁਮਾਰ ਦਰਜਨਾਂ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ

ਯਮੁਨਾਨਗਰ, 25 ਮਾਰਚ (ਗੁਰਦਿਆਲ ਸਿੰਘ ਨਿਮਰ)- ਪਿੰਡ ਬਾਕਰਪੁਰ ਦੇ ਸਰਪੰਚ ਪ੍ਰਵੀਨ ਕੁਮਾਰ ਅਤੇ ਉਸ ਦਾ ਭਰਾ ਲਗਪਗ ਆਪਣੇ 50 ਸਾਥੀਆਂ ਨਾਲ ਬਸਪਾ ਤੋਂ ਪੱਲਾ ਝਾੜ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ | ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਇਨ੍ਹਾਂ ...

ਪੂਰੀ ਖ਼ਬਰ »

ਛੋਟੂਰਾਮ ਵਿਚਾਰ ਮੰਚ ਨੇ ਰਾਮ ਕੁਮਾਰ ਗੌਤਮ ਤੇ ਦੁਸ਼ਿਅੰਤ ਚੌਟਾਲਾ ਦਾ ਪੁਤਲਾ ਸਾੜਿਆ

ਕੈਥਲ, 25 ਮਾਰਚ (ਅ.ਬ.)- ਸਰ ਛੋਟੂ ਰਾਮ ਵਿਚਾਰ ਮੰਚ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਸਰ ਛੋਟੂ ਰਾਮ 'ਤੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ਵਿਚ ਮੰਚ ਦੇ ਮੈਂਬਰਾਂ ਨੇ ਸਾਂਸਦ ਦੁਸ਼ਿਅੰਤ ਚੌਟਾਲਾ ਅਤੇ ਸਾਬਕਾ ਵਿਧਾਇਕ ਰਾਮ ਕੁਮਾਰ ਗੌਤਮ ਿਖ਼ਲਾਫ਼ ਜੰਮ ਕੇ ...

ਪੂਰੀ ਖ਼ਬਰ »

ਕਿਸਾਨਾਂ ਦੀ ਕਣਕ 'ਤੇ ਮੰਡਰਾਇਆ ਮੌਸਮ ਦਾ ਖ਼ਤਰਾ

ਬਾਬੈਨ, 25 ਮਾਰਚ (ਡਾ. ਦੀਪਕ ਦੇਵਗਨ)- ਇਸ ਵਾਰ ਖ਼ਰੀਫ਼ ਦੀ ਫ਼ਸਲ ਨੂੰ ਲੈ ਕੇ ਕਿਸਾਨ ਉਤਸਾਹਿਤ ਨਜ਼ਰ ਆ ਰਹੇ ਹਨ ਪਰ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦੇ ਅਰਮਾਨਾਂ ਨੂੰ ਧੰੁਦਲਾ ਕਰ ਦਿੱਤਾ ਹੈ | ਰੋਜ਼ਾਨਾ ਮੌਸਮ ਬਦਲ ਰਿਹਾ ਹੈ, ਤਾਪਮਾਨ ਕਦੇ ਘੱਟ ਕਦੇ ਜ਼ਿਆਦਾ ਹੋਣ ...

ਪੂਰੀ ਖ਼ਬਰ »

ਨਾਈਟ ਡੋਮੀਡੇਸ਼ਨ ਦੌਰਾਨ 2297 ਵਾਹਨਾਂ ਦੀ ਕੀਤੀ ਚੈਕਿੰਗ

ਫਤਿਹਾਬਾਦ, 25 ਮਾਰਚ (ਹਰਬੰਸ ਮੰਡੇਰ)- ਜ਼ਿਲ੍ਹੇ ਵਿਚ ਵੱਧ ਰਹੇ ਅਪਰਾਧਾਂ ਦੀ ਰੋਕਥਾਮ ਲਈ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਨਾਈਟ ਡੋਮੀਨੇਸ਼ਨ ਸ਼ੁਰੂ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਰਾਤ 10 ਵਜੇ ਤੋਂ ਸਵੇਰ 4 ਵਜੇ ਤੱਕ ਰਾਤ ਦੇ ਸਮੇਂ ਨਾਈਟ ਡੋਮੀਨੇਸ਼ਨ ਤਹਿਤ ...

ਪੂਰੀ ਖ਼ਬਰ »

ਟਰੱਕ 'ਚ ਛੁਪਾ ਕੇ ਲਿਜਾਇਆ ਜਾ ਰਿਹੈ 200 ਕਿੱਲੋ ਡੋਡਾ ਪੋਸਤ ਬਰਾਮਦ

ਏਲਨਾਬਾਦ, 25 ਮਾਰਚ (ਜਗਤਾਰ ਸਮਾਲਸਰ)- ਸੀ. ਆਈ. ਏ. ਸਿਰਸਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਕਾਰਵਾਈ ਕਰਦਿਆ ਏਲਨਾਬਾਦ ਦੇ ਪਿੰਡ ਕਾਸ਼ੀ ਕਾ ਬਾਸ ਦੇ ਨਜ਼ਦੀਕ ਇਕ ਟਰੱਕ 'ਚ ਛੁਪਾ ਕੇ ਲਿਆਦੀ ਜਾ ਰਹੀ 200 ਕਿੱਲੋ ਡੋਡਾ ਪੋਸਤ ਦੀ ਵੱਡੀ ਖੇਪ ਬਰਾਮਦ ਕੀਤੀ ਹੈ | ਫੜ੍ਹੇ ਗਏ ...

ਪੂਰੀ ਖ਼ਬਰ »

ਮੈਰਿਟ 'ਚ ਆਏ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਕਰਨਾਲ, 25 ਮਾਰਚ (ਗੁਰਮੀਤ ਸਿੰੋਘ ਸੱਗੂ)- ਗੁਰੂ ਨਾਨਕ ਖ਼ਾਲਸਾ ਕਾਲਜ ਦੇ ਟੂਰਿਜ਼ਮ ਪ੍ਰਬੰਧਕ ਵਿਭਾਗ ਦੇ ਵਿਦਿਆਰਥੀਆਂ ਨੂੰ ਤੀਜੇ ਅਤੇ ਪੰਜਵੇਂ ਸਮੈਸਟਰ 'ਚ ਮੈਰਿਟ ਵਿਚ ਸਥਾਨ ਪ੍ਰਾਪਤ ਕਰਨ 'ਤੇ ਕਾਲਜ ਪ੍ਰਬੰਧਨ ਵਲੋਂ ਸਨਮਾਨਿਤ ਕੀਤਾ ਗਿਆ | ਕਾਲਜ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਮੌਸਮ ਨੇ ਸਾਥ ਦਿੱਤਾ ਤਾਂ 57 ਕੁਇੰਟਲ ਪ੍ਰਤੀ ਹੈੱਕਟੇਅਰ ਤੱਕ ਕਣਕ ਹੋਣ ਦੀ ਸੰਭਾਵਨਾ

ਟੋਹਾਣਾ, 25 ਮਾਰਚ (ਗੁਰਦੀਪ ਸਿੰਘ ਭੱਟੀ)- ਇਸ ਸਾਲ ਕਣਕ ਦੀ ਰਿਕਾਰਡ ਪੈਦਾਵਾਰ ਹੋਣ ਦੀਆਂ ਸੰਭਾਵਨਾਵਾਂ ਨੇ ਬਦਲਦੇ ਮੌਸਮ ਨੇ ਕਿਸਾਨਾਂ ਦੀ ਚਿੰਤਾਵਾਂ ਵਧਾ ਦਿੱਤੀਆਂ ਹਨ | ਪੀਲੇ ਰੰਗ 'ਚ ਬਦਲ ਰਹੀ ਕਣਕ ਦੀ ਫ਼ਸਲ ਇਕ ਵਾਰ ਫ਼ਿਰ ਮੌਸਮ ਦੀ ਮਾਰ 'ਚ ਆਉਂਦੀ ਦਿਸ ਰਹੀ ਹੈ | ...

ਪੂਰੀ ਖ਼ਬਰ »

ਪੱਤਰਕਾਰ ਐਸੋਸੀਏਸ਼ਨ ਨੇ ਰੋਡਵੇਜ਼ ਦੇ ਜੀ. ਐੱਮ. ਨੂੰ ਕੀਤੀ ਸ਼ਿਕਾਇਤ

ਏਲਨਾਬਾਦ, 25 ਮਾਰਚ (ਜਗਤਾਰ ਸਮਾਲਸਰ)- ਇਕ ਰਾਸ਼ਟਰੀ ਅਖ਼ਬਾਰ ਦੇ ਸਥਾਨਕ ਪੱਤਰਕਾਰ ਨਾਲ ਪਿਛਲੇ ਦਿਨੀਂ ਹਰਿਆਣਾ ਰੋਡਵੇਜ਼ ਦੇ ਕੰਡਕਟਰ ਅਤੇ ਚੈੱਕਰ ਵਲੋਂ ਕੀਤੇ ਗਏ ਦੁਰ-ਵਿਵਹਾਰ, ਜੁਰਮਾਨਾ ਰਸੀਦ 'ਚ ਵਰਤੀਆਂ ਗਈਆਂ ਖਾਮੀਆਂ, ਬੱਸ 'ਚ ਨਿਰਧਾਰਿਤ ਤੋਂ ਜ਼ਿਆਦਾ ...

ਪੂਰੀ ਖ਼ਬਰ »

ਮਿ੍ਤਕ ਦੇ ਪਰਿਵਾਰ ਨੂੰ ਸ਼ੋ੍ਰਮਣੀ ਕਮੇਟੀ ਦੇਵੇਗੀ 2 ਲੱਖ ਰੁਪਏ-ਵਿਰਕ

ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਪਿੰਡ ਬਦਸੁਈ ਵਿਚ ਗੁਰਦੁਆਰਾ ਸਾਹਿਬ ਅਤੇ ਮੰਦਿਰ ਦੀ ਜ਼ਮੀਨ ਨੂੰ ਲੈ ਕੇ ਉਪਜੇ ਵਿਵਾਦ ਵਿਚ ਮਰਨ ਵਾਲੇ ਇਕ ਵਿਅਕਤੀ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ 2 ਲੱਖ ਰੁਪਏ ਦਿੱਤੇ ਜਾਣਗੇ | ...

ਪੂਰੀ ਖ਼ਬਰ »

ਮੈਕ 'ਚ ਨਾਟਕ 'ਵੀਰ ਸਾਵਰਕਰ' ਦਾ ਮੰਚਨ

ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ ਵਲੋਂ ਨਟਰੰਗ ਨਾਟਕ ਸੰਸਥਾ ਵਲੋਂ ਸ਼ਹੀਦੀ ਦਿਵਸ 'ਤੇ ਭਰਤਮੁਨੀ ਰੰਗਸ਼ਾਲਾ ਵਿਚ ਨਾਟਕ ਵੀਰ ਸਾਵਰਕਰ ਦਾ ਮੰਚਨ ਕੀਤਾ ...

ਪੂਰੀ ਖ਼ਬਰ »

ਸਿਰਸਾ ਜ਼ਿਲ੍ਹੇ 'ਚ 480 ਮਤਦਾਨ ਕੇਂਦਰ ਅਤਿ-ਸੰਵੇਦਨਸ਼ੀਲ ਤੇ ਸੰਵੇਦਨਸ਼ੀਲ

ਸਿਰਸਾ, 25 ਮਾਰਚ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ 'ਚ 480 ਮਤਦਾਨ ਕੇਂਦਰਾਂ ਦੀ ਅਤਿ-ਸੰਵੇਦਨਸ਼ੀਲ ਤੇ ਸੰਵੇਦਨਸ਼ੀਲ ਵਜੋਂ ਨਿਸ਼ਾਨਦੇਹੀ ਕੀਤੀ ਗਈ ਹੈ | ਇਨ੍ਹਾਂ ਚੋਂ 254 ਮਤਦਾਨ ਅਤਿ-ਸੰਵੇਦਨਸ਼ੀਲ ਹਨ ਜਦਕਿ 226 ਮਤਦਾਨ ਕੇਂਦਰਾਂ ਨੂੰ ਸੰਵੇਦਨਸ਼ੀਲ ਵਜੋਂ ...

ਪੂਰੀ ਖ਼ਬਰ »

ਗੁਰਦੁਆਰਾ ਡੇਰਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ 14 ਨੂੰ

ਅਸੰਧ, 25 ਮਾਰਚ (ਅ.ਬ.)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਧਰਮ ਪ੍ਰਚਾਰ ਲਹਿਰ ਤਹਿਤ ਗੁਰਦੁਆਰਾ ਡੇਰਾ ਸਾਹਿਬ ਅਸੰਧ ਕਰਨਾਲ ਵਿਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ | ਐੱਸ. ਜੀ. ਪੀ. ਸੀ. ਮੈਂਬਰ ਜਥੇ. ਭੁਪਿੰਦਰ ਸਿੰਘ ਅਸੰਧ ਨੇ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਨਾਨਕ ਘਾਟ, ਉਜੈਨ ਦੀ ਕਾਰ ਸੇਵਾ ਲਗਪਗ ਮੁਕੰਮਲ

ਇੰਦੌਰ, 25 ਮਾਰਚ (ਰਤਨਜੀਤ ਸਿੰਘ ਸ਼ੈਰੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੱਧ ਪ੍ਰਦੇਸ਼ ਦੇ ਵਿਚਕਾਰ ਊਜੈਨ ਵਿਖੇ ਇਤਿਹਾਸਕ ਗੁਰਦੁਆਰੇ ਦੀ ਉਸਾਰੀ ਦੀ ਸੇਵਾ ਲਗਪਗ ਮੁਕੰਮਲ ਹੋ ਚੁੱਕੀ ਹੈ | ਭਾਰਤ ਵਿਚ ਇਹ ਸਥਾਨ ਸਿੱਖੀ ਪ੍ਰਚਾਰ ਦਾ ਵੱਡਾ ਕੇਂਦਰ ...

ਪੂਰੀ ਖ਼ਬਰ »

ਖੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਫਤਿਹਾਬਾਦ, 25 ਮਾਰਚ (ਹਰਬੰਸ ਮੰਡੇਰ)- ਪਿੰਡ ਬਨਗਾਂਵ ਵਿਚ ਫੁੱਟਬਾਲ ਮੁਕਾਬਲੇ ਕਰਵਾਏ ਗਏ | ਇਸ ਮੌਕੇ ਉੱਘੇ ਸਮਾਜ ਸੇਵੀ ਰਾਜੇਸ਼ ਕਸਵਾਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਖਿਡਾਰੀਆਂ ਨੂੰ ਸੰਬੋਧਨ ਹੁੰਦੇ ਹੋਏ ਕਸਵਾਂ ਨੇ ਕਿਹਾ ਕਿ ਖੇਡ ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਅਦਬੀ ਸੰਗਮ ਵਲੋਂ ਕਰਵਾਏ ਕਵੀ ਸੰਮੇਲਨ 'ਚ ਕਵੀਆਂ ਨੇ ਬੰਨਿ੍ਹਆ ਸਮਾਂ

ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਅਦਬੀ ਸੰਗਮ ਕੁਰੂਕਸ਼ੇਤਰ ਨੇ ਅਖੰਡ ਗੀਤਾ ਪੀਠ ਆਸ਼ਰਮ ਸੈਕਟਰ-8 ਵਿਚ ਓਮ ਪ੍ਰਕਾਸ਼ ਰਾਹੀ ਸਾਹਿਬ ਦੀ ਮੇਜਬਾਨੀ ਅਤੇ ਮੇਹਰਚੰਦ ਧੀਮਾਨ ਦੀ ਪ੍ਰਧਾਨਗੀ ਵਿਚ ਕਵੀ ਸੰਮੇਲਨ ਕਰਵਾਇਆ | ਸੰਮੇਲਨ ਦਾ ਸੰਚਾਲਨ ਡਾ. ਬਲਵਾਨ ਸਿੰਘ ...

ਪੂਰੀ ਖ਼ਬਰ »

ਕਥਾ ਮਹਾਂਉਤਸਵ 'ਚ ਮੰੁਬਈ ਤੇ ਵਰਿੰਦਾਵਨ ਤੋਂ ਆਈ ਭਜਨ ਮੰਡਲੀ ਨੇ ਬੰਨਿ੍ਹਆ ਸਮਾਂ

ਥਾਨੇਸਰ, 25 ਮਾਰਚ (ਅ.ਬ.)- ਸੈਕਟਰ-13 ਕਮਿਊਨਿਟੀ ਸੈਂਟਰ ਵਿਚ ਸ਼ਾਮ 10ਵੀਂ ਸ੍ਰੀਮਦ ਭਾਗਵਤ ਮੰਥਨ ਕਥਾ ਮਹਾਂਉਤਸਵ ਦਾ ਸ਼ੁੱਭ ਆਰੰਭ ਹੋਇਆ | ਕਥਾ ਦੇ ਪਹਿਲੇ ਦਿਨ ਭਜਨ ਸ਼ਾਮ ਅਤੇ ਫੁੱਲਾਂ ਦੀ ਹੋਲੀ ਖੇਡੀ ਗਈ | ਇਹ ਪ੍ਰੋਗਰਾਮ 31 ਮਾਰਚ ਤੱਕ ਰੋਜ਼ਾਨਾ ਸ਼ਾਮ 3.30 ਵਜੇ ਤੋਂ 7.30 ਵਜੇ ਤੱਕ ਚੱਲੇਗਾ | ਕਥਾ ਤੋਂ ਬਾਅਦ ਰੋਜ਼ਾਨਾ ਭਡਾਰਾ ਚਲਾਇਆ ਜਾਵੇਗਾ | ਪ੍ਰੋਗਰਾਮ ਕਨਵੀਨਰ ਇੰਜੀ. ਸੀ. ਪੀ. ਗੁਪਤਾ ਅਤੇ ਪ੍ਰੋ. ਮਾਲਾਰਾਮ ਬੰਸਲ ਨੇ ਦੱਸਿਆ ਕਿ ਕਥਾਵਿਆਸ ਤਮਾਲ ਕ੍ਰਿਸ਼ਨ ਦਾਸ (ਜੁਹੂ ਮੰੁਬਈ) ਅਤੇ ਉਨ੍ਹਾਂ ਦੇ ਨਾਲ ਮੁੰਬਈ ਅਤੇ ਵਰਿੰਦਾਵਨ ਤੋਂ ਆਏ ਭਜਨ ਮੰਡਲੀ ਮੈਂਬਰਾਂ ਨੇ ਸਮਾਂ ਬੰਨ੍ਹ ਦਿੱਤਾ | ਭਜਨਾਂ ਦੇ ਨਾਲ ਭਗਵਾਨ ਠਾਕੁਰ ਦੇ ਦਰਬਾਰ ਵਿਚ ਫੁੱਲਾਂ ਦੀ ਵਰਖਾ ਕੀਤੀ ਗਈ | ਕਥਾ ਸਹਿਯੋਗੀ ਸਤੀਸ਼ ਗਰਗ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਜਵਾਹਰ ਲਾਲ ਗੋਇਲ, ਉਦਯੋਗਪਤੀ ਓ. ਪੀ. ਗੁਲਿਆਨੀ ਅਤੇ ਹਨੂਮਾਨ ਮੰਦਿਰ, ਸਬਜ਼ੀ ਮੰਡੀ ਦੇ ਪੁਜਾਰੀ ਪੰਡਿਤ ਨਰੇਸ਼ ਸ਼ਰਮਾ ਨੂੰ ਪਰਿਵਾਰ ਸਮੇਤ ਆਸ਼ੀਰਵਾਦ ਵਜੋਂ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕਥਾ ਵਿਚ ਪ੍ਰਤਾਪ ਰੂਦਰ ਦਾਸ, ਪੁਸ਼ਪਿੰਦਰ ਸਿੰਗਲਾ, ਈਸ਼ਵਰ ਚੰਦ ਗੁਪਤਾ, ਰਮੇਸ਼ ਗੋਪਾਲ, ਬਿ੍ਜਮੋਹਨ ਗੁਪਤਾ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਡਾ. ਆਨੰਦ ਜਾਇਸਵਾਲ ਅਖਿਲ ਭਾਰਤੀ ਡਿਜੀਟਲ ਆਰਟ ਪੁਰਸਕਾਰ ਨਾਲ ਸਨਮਾਨਿਤ

ਥਾਨੇਸਰ, 25 ਮਾਰਚ (ਅ.ਬ.)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਲਲਿਤ ਕਲਾ ਵਿਭਾਗ ਦੇ ਸਹਾਇਕ ਬੁਲਾਰੇ ਡਾ. ਆਨੰਦ ਜਾਇਸਵਾਲ ਨੂੰ ਉਨ੍ਹਾਂ ਦੇ ਡਿਜੀਟਲ ਆਰਟ ਵਿਸ਼ੇ ਆਫ਼ਟਰ ਦਾ ਗੇਮ ਲਈ ਅਖਿਲ ਭਾਰਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਭਾਰਤ ਦੇ ਸਭ ਤੋਂ ...

ਪੂਰੀ ਖ਼ਬਰ »

ਉਚੇਰੀ ਸਿੱਖਿਆ 'ਚ ਵੱਡੇ ਬਦਲਾਅ ਦੀ ਲੋੜ- ਪ੍ਰੋ. ਸ਼ਰਮਾ

ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਡੀਨ ਆਫ਼ ਕਾਲਜ ਪ੍ਰੋ. ਰਜਨੀਸ਼ ਸ਼ਰਮਾ ਨੇ ਕਿਹਾ ਕਿ ਦੇਸ਼ ਵਿਚ ਗੁਣਵੱਤਾਪੂਰਨ ਸਿੱਖਿਆ ਲਈ ਉਚੇਰੀ ਸਿੱਖਿਆ ਵਿਚ ਵੱਡੇ ਬਦਲਾਅ ਦੀ ਲੋੜ ਹੈ, ਇਸ ਬਦਲਾਅ ਲਈ ਅਧਿਆਪਕਾਂ ਨੂੰ ਖ਼ੁਦ ਨੂੰ ...

ਪੂਰੀ ਖ਼ਬਰ »

ਸਮਸਤ ਪ੍ਰੇਮੀ ਪਰਿਵਾਰ ਨੇ ਸ੍ਰੀ ਸ਼ਿਆਮ ਤਾਲੀ ਕੀਰਤਨ ਕਰਵਾਇਆ

ਥਾਨੇਸਰ, 25 ਮਾਰਚ (ਅ.ਬ.)- ਸਮਸਤ ਸ਼ਿਆਮ ਪ੍ਰੇਮੀ ਪਰਿਵਾਰ ਵਲੋਂ ਆਜ਼ਾਦ ਨਗਰ ਚੌਕ 'ਤੇ ਸ੍ਰੀ ਸ਼ਿਆਮ ਤਾਲੀ ਕੀਰਤਨ ਕਰਵਾਇਆ ਗਿਆ | ਸ਼ਿਆਮ ਪ੍ਰੇਮੀ ਅਜੈ ਗੋਇਲ ਅਤੇ ਦਿਨੇਸ਼ ਗੋਇਲ ਨੇ ਦੱਸਿਆ ਕਿ ਪ੍ਰੋਗਰਾਮ 'ਚ ਨਵਦੁਰਗਾ ਸੇਵਾ ਕਮੇਟੀ ਦੇ ਮੈਂਬਰ ਰਾਕੇਸ਼ ਮੰਗਲ, ਪੰਕਜ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਔਰਤਾਂ ਦੇ ਗਹਿਣੇ ਤੇ ਪਰਸ ਚੋਰੀ

ਸਿਰਸਾ, 25 ਮਾਰਚ (ਭੁਪਿੰਦਰ ਪੰਨੀਵਾਲੀਆ)- ਇਥੇ ਵੱਖ-ਵੱਖ ਥਾਵਾਂ ਤੋਂ ਔਰਤਾਂ ਦੇ ਗਹਿਣੇ ਤੇ ਪਰਸ ਚੋਰੀ ਹੋ ਗਏ | ਔਰਤਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਬਾਜੇਕਾਂ ਵਾਸੀ ਮਹਿਲਾ ਰਾਧਾ ਨੇ ਦੱਸਿਆ ਹੈ ਕਿ ਉਹ ਹਿਸਾਰੀਆ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਸਕੇ ਭਰਾਵਾਂ ਦੀ ਮੌਤ

ਕਰਨਾਲ, 25 ਮਾਰਚ (ਗੁਰਮੀਤ ਸਿੰੋਘ ਸੱਗੂ)- ਬੀਤੀ ਦੇਰ ਰਾਤ ਨੂੰ ਕੈਥਨ ਕਰਨਾਲ ਰੋਡ 'ਤੇ ਸਥਿਤ ਨਵੀਂ ਪੁਲਿਸ ਲਾਈਨ ਨੇੜੇ ਹੋਏ ਸੜਕ ਹਾਦਸੇ ਵਿਚ ਸਕੂਟੀ 'ਤੇ ਸਵਾਰ 2 ਸਕੇ ਭਰਾਵਾਂ ਦੀ ਮੌਤ ਹੋ ਗਈ | ਇਕ ਨੇ ਮੌਕੇ 'ਤੇ ਹੀ ਦਮ ਤੋੜ ਦਿਤਾ ਜਦਕਿ ਦੂਜੇ ਦੀ ਕਲਪਨਾ ਚਾਵਲਾ ਮੈਡੀਕਲ ...

ਪੂਰੀ ਖ਼ਬਰ »

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਲਾਗੇ ਸੜਕ ਦੀ ਹਾਲਤ ਹੋਈ ਖਸਤਾ

ਸ੍ਰੀ ਅਨੰਦਪੁਰ ਸਾਹਿਬ, 25 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਵੀ. ਆਈ. ਪੀ. ਸੜਕ ਨਾਲ ਜੋੜਨ ਵਾਲੀ ਸੜਕ ਦੀ ਹਾਲਤ ਬਹੁਤ ਹੀ ਖਸਤਾ ਬਣੀ ਹੋਈ ਹੈ | ਜਦੋਂ ਕਿ ਲੋਕ ਨਿਰਮਾਣ ਵਿਭਾਗ ਵਲੋ ਮੇਲਾ ਬੀਤਣ ਦੇ ਬਾਵਜੂਦ ਵੀ ਇਸ ਸੜਕ ਵਿਚੋਂ ...

ਪੂਰੀ ਖ਼ਬਰ »

ਬਿਜਲੀ ਦਾ ਖੰਭਾ ਦੇ ਰਿਹੈ ਹਾਦਸੇ ਨੂੰ ਸੱਦਾ

ਰੂਪਨਗਰ, 25 ਮਾਰਚ (ਐਮ. ਐਸ. ਚੱਕਲ)-ਰੂਪਨਗਰ ਸ਼ਹਿਰ ਦੇ ਮੁਹੱਲਾ ਚਾਰ ਹੱਟੀਆਂ 'ਚ ਲੋਹੇ ਦਾ ਬਿਜਲੀ ਦਾ ਖੰਬਾ ਥੱਲਿਓਾ ਖ਼ਰਾਬ ਹੋਣ ਕਾਰਨ ਕਦੇ ਵੀ ਡਿਗ ਸਕਦਾ ਹੈ ਅਤੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ | ਮੁਹੱਲਾ ਨਿਵਾਸੀ ਰਾਜ ਕੁਮਾਰ, ਆਸ਼ਾ ਰਾਣੀ, ਰਜਿੰਦਰ ਕੁਮਾਰ, ...

ਪੂਰੀ ਖ਼ਬਰ »

ਬੀ. ਜੇ. ਐਸ. ਸਕੂਲ ਸਮੁੰਦੜੀਆਂ ਦੀ ਜੈਸਮੀਨ 'ਪ੍ਰਾਈਡ ਆਫ਼ ਸ੍ਰੀ ਅਨੰਦਪੁਰ ਸਾਹਿਬ' ਨਾਲ ਸਨਮਾਨਿਤ

ਕਾਹਨਪੁਰ ਖੂਹੀ, 25 ਮਾਰਚ (ਗੁਰਬੀਰ ਸਿੰਘ ਵਾਲੀਆ)-ਬੀ.ਜੇ.ਐਸ ਸਕੂਲ ਸਮੁੰਦੜੀਆਂ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਨੂੰ ਹੋਲੇ ਮਹੱਲੇ ਦੇ ਮੇਲੇ ਵਿਚ ਯੂ.ਕੇ. ਦੇ ਕਲਚਰਲ ਅਤੇ ਸਪੋਰਟਸ ਕਲੱਬ ਵਲੋਂ 'ਪ੍ਰਾਈਡ ਆਫ਼ ਸ੍ਰੀ ਅਨੰਦਪੁਰ ਸਾਹਿਬ' ਸਨਮਾਨ ਅਤੇ ਨਕਦ ...

ਪੂਰੀ ਖ਼ਬਰ »

ਮਜ਼ਦੂਰੀ ਦੇ ਪੈਸੇ ਲੈਣ ਦੇ ਬਦਲੇ ਹੋਈ ਲੜਾਈ ਵਿਚ ਗੰਭੀਰ ਜ਼ਖ਼ਮੀ

ਸੜੋਆ, 25 ਮਾਰਚ (ਪੱਤਰ ਪ੍ਰੇਰਕ)-ਪੈਸੇ ਦੇ ਲੈਣ ਦੇਣ ਦੇ ਮਾਮਲੇ 'ਚ ਹੋਈ ਲੜ੍ਹਾਈ ਕਾਰਨ ਇਕ ਵਿਅਕਤੀ ਦੇ ਜਖਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਸੜੋਆ ਵਿਖੇ ਜੇਰੇ ਇਲਾਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿਚ ਕੰਮ ਮੁਕੰਮਲ ਕਰਨ ਲਈ ਮੈਂ ਆਪਣੇ ਪਿੰਡ ਦੇ ਵਿੱਕੀ ਅਤੇ ...

ਪੂਰੀ ਖ਼ਬਰ »

145 ਨਸ਼ੀਲੇ ਟੀਕਿਆਂ ਸਮੇਤ ਦੋ ਨੌਜਵਾਨ ਕਾਬੂ

ਨਵਾਂਸ਼ਹਿਰ, 25 ਮਾਰਚ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਦੀਆਂ ਹਦਾਇਤਾਂ 'ਤੇ ਸਬ-ਇੰਸਪੈਕਟਰ ਸਰਬਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਨਵਾਂਸ਼ਹਿਰ ਦੀ ਅਗਵਾਈ ਹੇਠ ਨਸ਼ਿਆਂ ਿਖ਼ਲਾਫ਼ ਛੇੜੀ ਮੁਹਿੰਮ ਤਹਿਤ ਨਸ਼ੇ ਲਈ ਵਰਤੇ ਜਾਣ ਵਾਲੇ 145 ...

ਪੂਰੀ ਖ਼ਬਰ »

ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਗ੍ਰੈਜੂਏਸ਼ਨ ਸੈਰੇਮਨੀ ਮਨਾਈ

ਮੋਰਿੰਡਾ, 25 ਮਾਰਚ (ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਯੂ.ਕੇ.ਜੀ ਜਮਾਤ ਦੇ ਵਿਦਿਆਰਥੀਆਂ ਦੀ ਗਰੈਜੂਏਸ਼ਨ ਸੈਰੇਮਨੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਪੂਰੇ ਸਕੂਲ ਦੀ ਗਰੈਜੂਏਸ਼ਨ ਥੀਮ ਨਾਲ ਸਜਾਵਟ ਕੀਤੀ ਗਈ | ਸਮਾਗਮ ਦਾ ਆਗਾਜ਼ ਬੱਚਿਆਂ ਦੇ ਮਾਪਿਆਂ ਨੂੰ ...

ਪੂਰੀ ਖ਼ਬਰ »

ਟੈਂਡਰ ਹੋਣ ਤੋਂ ਬਾਅਦ ਵੀ ਨਹੀਂ ਸ਼ੁਰੂ ਹੋਈ ਸ਼ਾਪਿੰਗ ਕੰਪਲੈਕਸ ਦੀ ਉਸਾਰੀ

ਨਰਵਾਨਾ, 25 ਮਾਰਚ (ਅ.ਬ.)- ਨਗਰਪਾਲਿਕਾ ਦੇ ਪੁਰਾਣੇ ਭਵਨ ਦੀ ਥਾਂ ਉਚਾਨਾ ਵਿਚ ਬਣਨ ਵਾਲੇ ਸ਼ਾਪਿੰਗ ਕੰਪਲੈਕਸ ਨੂੰ ਲੈ ਕੇ ਕਰੀਬ 3 ਮਹੀਨੇ ਪਹਿਲਾਂ ਟੈਂਡਰ ਹੋਣ ਤੋਂ ਬਾਅਦ ਵੀ ਅੱਜ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ | ਇਕ ਏਕੜ ਦੇ ਕਰੀਬ ਬਣੇ ਨਗਰਪਾਲਿਕਾ ਦੇ ਪੁਰਾਣੇ ਭਵਨ ...

ਪੂਰੀ ਖ਼ਬਰ »

ਪੈਦਲ ਜਾ ਰਹੇ ਮਜ਼ਦੂਰ ਦੀ ਸੜਕ ਹਾਦਸੇ 'ਚ ਮੌਤ

ਟੋਹਾਣਾ, 25 ਮਾਰਚ (ਗੁਰਦੀਪ ਸਿੰਘ ਭੱਟੀ)- ਬੀਤੀ ਰਾਤ ਅਨਾਜ ਮੰਡੀ ਫਤਿਹਾਬਾਦ 'ਚ ਤੇਜ਼ ਰਫ਼ਤਾਰ ਵਾਹਨ ਹੇਠ ਆਉਣ 'ਤੇ ਇਕ ਵਿਅਕਤੀ ਦੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਵਾਹਨ ਚਾਲਕ ਵਾਹਨ ਸਮੇਤ ਫ਼ਰਾਰ ਹੋ ਗਿਆ | ਪੁਲਿਸ ਨੇ ਮਿ੍ਤਕ ਦੇ ਸਾਥੀ ਰੂਲੀਰਾਮ ਭੋਡੀਆ ਖੇੜਾ ਦੀ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ 524 ਵਾਹਨ ਚਾਲਕਾਂ ਦੇ ਕੀਤੇ ਚਾਲਾਨ-ਡੀ. ਸੀ.

ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਮਿੰਨੀ ਸਕੱਤਰੇਤ ਦੇ ਸਭਾਗਾਰ ਵਿਚ ਜ਼ਿਲ੍ਹਾ ਰੋਡ ਸੇਫ਼ਟੀ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮਹੀਨੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ 'ਤੇ ਸ਼ਿਕੰਜਾ ਕੱਸਣ ਦਾ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ 9 ਜ਼ਿਲਿ੍ਹਆਂ ਦੇ ਅਧਿਕਾਰੀਆਂ ਦੀ ਮੀਟਿੰਗ

ਸਿਰਸਾ, 25 ਮਾਰਚ (ਭੁਪਿੰਦਰ ਪੰਨੀਵਾਲੀਆ)- ਆਗਾਮੀ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਸਿਰਸਾ ਦੇ ਸੁਰਖਾਬ ਰੈੱਸਟ ਹਾਊਸ 'ਚ ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ 9 ਜ਼ਿਲਿ੍ਹਆਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ | ਮੀਟਿੰਗ 'ਚ ਹਰਿਆਣਾ ਦੇ ਸਿਰਸਾ, ਫਤਿਹਾਬਾਦ, ਜੀਂਦ ...

ਪੂਰੀ ਖ਼ਬਰ »

ਟੈਂਡਰ ਹੋਣ ਤੋਂ ਬਾਅਦ ਵੀ ਨਹੀਂ ਸ਼ੁਰੂ ਹੋਈ ਸ਼ਾਪਿੰਗ ਕੰਪਲੈਕਸ ਦੀ ਉਸਾਰੀ

ਨਰਵਾਨਾ, 25 ਮਾਰਚ (ਅ.ਬ.)- ਨਗਰਪਾਲਿਕਾ ਦੇ ਪੁਰਾਣੇ ਭਵਨ ਦੀ ਥਾਂ ਉਚਾਨਾ ਵਿਚ ਬਣਨ ਵਾਲੇ ਸ਼ਾਪਿੰਗ ਕੰਪਲੈਕਸ ਨੂੰ ਲੈ ਕੇ ਕਰੀਬ 3 ਮਹੀਨੇ ਪਹਿਲਾਂ ਟੈਂਡਰ ਹੋਣ ਤੋਂ ਬਾਅਦ ਵੀ ਅੱਜ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ | ਇਕ ਏਕੜ ਦੇ ਕਰੀਬ ਬਣੇ ਨਗਰਪਾਲਿਕਾ ਦੇ ਪੁਰਾਣੇ ਭਵਨ ...

ਪੂਰੀ ਖ਼ਬਰ »

ਕੌਮੀ ਸੇਵਾ ਯੋਜਨਾ ਅਨੁਸ਼ਾਸਨ ਦੀ ਪਹਿਲੀ ਪੌੜੀ- ਡਾ. ਵੀਨਾ

ਫਤਿਹਾਬਾਦ, 25 ਮਾਰਚ (ਹਰਬੰਸ ਮੰਡੇਰ)- ਚੌਧਰੀ ਮਨੀਰਾਮ ਗੋਦਾਰਾ ਸਰਕਾਰੀ ਕੰਨਿਆ ਕਾਲਜ ਭੋੜੀਆਖੇੜਾ ਵਿਚ ਐੱਨ. ਐੱਸ. ਐੱਸ. ਯੂਨਿਟ ਦਾ ਸੱਤ ਰੋਜ਼ਾ ਕੈਂਪ ਲਗਾਇਆ ਗਿਆ | ਕੈਂਪ ਦਾ ਸ਼ੁਭ ਆਰੰਭ ਕਾਲਜ ਦੇ ਪਿ੍ੰਸੀਪਲ ਡਾ. ਵੀਨਾ ਬਿਸ਼ਨੋਈ ਨੇ ਜੋਤ ਜਗਾ ਕੇ ਕੀਤਾ | ...

ਪੂਰੀ ਖ਼ਬਰ »

ਰਾਮ ਕਿਸ਼ਨ ਗੁੱਜਰ ਨੇ ਲਈ ਵਰਕਰਾਂ ਦੀ ਬੈਠਕ

ਨਰਾਇਣਗੜ੍ਹ, 25 ਮਾਰਚ (ਪੀ.ਸਿੰਘ)- ਸਾਬਕਾ ਮੁੱਖ ਸੰਸਦੀ ਸਕੱਤਰ ਚੌਧਰੀ ਰਾਮ ਕਿਸ਼ਨ ਗੁੱਜਰ ਨੇ ਸਥਾਨਕ ਪੈਲੇਸ 'ਚ ਕਾਂਗਰਸ ਦੀ ਪਰਿਵਰਤਨ ਯਾਤਰਾ ਦੀ ਤਿਆਰੀਆਂ ਦੇ ਮੱਦੇਨਜ਼ਰ ਵਰਕਰਾਂ ਨਾਲ ਬੈਠਕ ਕੀਤੀ | ਬੈਠਕ 'ਚ ਰਾਮ ਕਿਸ਼ਨ ਗੁੱਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਈ. ਵੀ. ਐੱਮ. ਮੈਨੇਜਮੈਂਟ ਸਿਸਟਮ ਵਲੋਂ ਕੰਟਰੋਲ ਯੂਨਿਟ, ਬੈਲਟ ਯੂਨਿਟ ਅਤੇ ਵੀ. ਵੀ. ਪੈਟ ਨੂੰ ਤਰਤੀਬਵਾਰ ਕੀਤਾ

ਅੰਬਾਲਾ, 25 ਮਾਰਚ (ਅ.ਬ.)- ਭਾਰਤ ਚੋਣ ਕਮਿਸ਼ਨ ਦੇ ਸਾਫ਼ਟਵੇਅਰ ਈ. ਵੀ. ਐੱਮ. ਮੈਨੇਜਮੈਂਟ ਸਿਸਟਮ ਵਲੋਂ ਕੰਟਰੋਲ ਯੂਨਿਟ, ਬੈਲਟ ਯੂਨਿਟ ਅਤੇ ਵੀ. ਵੀ. ਪੈਟ ਦੀ ਪਹਿਲੀ ਤਰਤੀਬਵਾਰ ਵਿਧਾਨ ਸਭਾ ਚੋਣ ਖੇਤਰਵਾਰ ਪੰਚਾਇਤ ਭਵਨ ਅੰਬਾਲਾ ਸ਼ਹਿਰ ਵਿਚ ਸਾਰੇ ਸਹਾਇਕ ਰਿਟਰਨਿੰਗ ...

ਪੂਰੀ ਖ਼ਬਰ »

ਆਉਣ ਵਾਲੀਆਂ ਚੋਣਾਂ 'ਚ ਲਾਡਵਾ ਤੋਂ ਬਣੇਗਾ ਇਨੈਲੋ ਦਾ ਵਿਧਾਇਕ- ਬੜਸ਼ਾਮੀ

ਬਾਬੈਨ, 25 ਮਾਰਚ (ਡਾ. ਦੀਪਕ ਦੇਵਗਨ)- ਸੂਬੇ ਵਿਚ ਰੋਜ਼ਾਨਾ ਇਨੈਲੋ ਦਾ ਗਰਾਫ਼ ਵੱਧਦਾ ਜਾ ਰਿਹਾ ਹੈ ਅਤੇ ਲੋਕ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਇਨੈਲੋ ਦੇ ਉਮੀਦਵਾਰ ਭਾਰੀ ਵੋਟਾਂ ਨਾਲ ਜਿੱਤਣਗੇ | ਇਹ ਵਿਚਾਰ ਹਲਕੇ ਦੇ ਸਾਬਕਾ ਵਿਧਾਇਕ ਸ਼ੇਰ ਸਿੰਘ ਬੜਸ਼ਾਮੀ ਦੇ ਵੱਡੇ ...

ਪੂਰੀ ਖ਼ਬਰ »

ਕੁਰੂਕਸ਼ੇਤਰ ਲੋਕ ਸਭਾ ਸੀਟ 'ਤੇ ਆਜ਼ਾਦ ਉਮੀਦਵਾਰ ਦੀ ਕਦੇ ਨਹੀਂ ਜਾਗੀ ਕਿਸਮਤ

ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਲੋਕ ਸਭਾ ਸੀਟ 'ਤੇ ਆਜ਼ਾਦ ਉਮੀਦਵਾਰਾਂ ਦੀ ਕਿਸਮਤ ਕਦੇ ਨਹੀਂ ਜਾਗੀ | ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਇਸ ਸੀਟ 'ਤੇ ਵੋਟਰਾਂ ਨੇ ਆਜ਼ਾਦ ਉਮੀਦਵਾਰਾ ਨੂੰ ਸਮਰਥਨ ਨਹੀਂ ਦਿੱਤਾ ਅਤੇ ਨਾ ਹੀ ਹੋਂਦ ਵਿਚ ਆਉਣ ...

ਪੂਰੀ ਖ਼ਬਰ »

ਕਿਰਨ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੀ ਪ੍ਰਧਾਨ ਚੁਣਿਆ

ਥਾਨੇਸਰ, 25 ਮਾਰਚ (ਅ.ਬ.)- ਗੌਰਮਿੰਟ ਪ੍ਰਾਇਮਰੀ ਸਕੂਲ ਹਥੀਰਾ ਵਿਚ ਨਵੀਂ ਸਕੂਲ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ, ਜਿਸ 'ਚ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪੇ ਵੀ ਪੁੱਜੇ | ਸਕੂਲ ਕਮੇਟੀ ਦਾ ਪ੍ਰਧਾਨ ਸਰਬਸੰਮਤੀ ਨਾਲ ਕਿਰਨ ਨੂੰ ਚੁਣਿਆ ਗਿਆ | ਇਸ ਦੇ ਨਾਲ ਹੀ ...

ਪੂਰੀ ਖ਼ਬਰ »

28 ਦੇ ਚੌਪਟਾ ਰੋਡ ਸ਼ੋਅ ਨੂੰ ਲੈ ਕੇ ਸਾਬਕਾ ਵਿਧਾਇਕ ਭਰਤ ਸਿੰਘ ਵਲੋਂ ਮੀਟਿੰਗ

ਏਲਨਾਬਾਦ, 25 ਮਾਰਚ (ਜਗਤਾਰ ਸਮਾਲਸਰ)- ਸਾਬਕਾ ਵਿਧਾਇਕ ਅਤੇ ਕਾਂਗਰਸੀ ਨੇਤਾ ਭਰਤ ਸਿੰਘ ਬੈਨੀਵਾਲ ਨੇ ਅੱਜ ਆਪਣੇ ਨਿਵਾਸ 'ਤੇ ਪਾਰਟੀ ਵਰਕਰਾਂ ਦੀ ਮੀਟਿੰਗ ਬੁਲਾਈ | ਇਸ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਵਲੋਂ ਅਗਾਮੀ ਲੋਕ ਸਭਾ ...

ਪੂਰੀ ਖ਼ਬਰ »

ਮਿ੍ਤਕ ਦੇ ਪਰਿਵਾਰ ਨੂੰ ਹੌਾਸਲਾ ਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਸਿਰਸਾ ਬਦਸੁਈ ਪੁੱਜੇ

ਗੂਹਲਾ ਚੀਕਾ, 25 ਮਾਰਚ (ਓ.ਪੀ. ਸੈਣੀ)-ਇੱਥੇ ਉਪ ਮੰਡਲ ਦੇ ਪਿੰਡ ਬਦਸੁਈ ਵਿਖੇ ਮੰਦਿਰ ਅਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਵਿਚ ਮਿ੍ਤਕ ਦੇ ਪਰਿਵਾਰ ਨੂੰ ਹੌਾਸਲਾ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ...

ਪੂਰੀ ਖ਼ਬਰ »

ਸਵਾਮੀ ਸੰਦੀਪ ਓਾਕਾਰ ਨੇ ਡੋਰ-ਟੂ-ਡੋਰ ਜਾ ਕੇ ਸੁਣੇ ਲੋਕਾਂ ਦੇ ਵਿਚਾਰ

ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਭਾਜਪਾ ਆਗੂ ਸਵਾਮੀ ਸੰਦੀਪ ਓਾਕਾਰ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਸੁਨਿਸ਼ਚਿਤ ਕਰਨ ਲਈ ਲਗਾਤਾਰ ਜਨਸੰਪਰਕ ਮੁਹਿੰਮ ਦੇ ਜ਼ਰੀਏ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੇ ਹਨ | ਇਸਮਾਈਲਾਬਾਦ ਦੇ ਰਾਮਨਗਰ ਵਿਚ ਸੰਦੀਪ ...

ਪੂਰੀ ਖ਼ਬਰ »

ਮਲੇਰੀਆ ਤੇ ਡੇਂਗੂ ਤੋਂ ਬਚਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼

ਸਿਰਸਾ, 25 ਮਾਰਚ (ਭੁਪਿੰਦਰ ਪੰਨੀਵਾਲੀਆ)- ਬਦਲਦੇ ਮੌਸਮ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਐੱਸ. ਡੀ. ਐੱਮ. ਮਨੋਜ ਖਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬਦਲਦੇ ਮੌਸਮ 'ਚ ...

ਪੂਰੀ ਖ਼ਬਰ »

ਧੰਨੋਵਾਲੀ 'ਚ ਪੇਂਟਰ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਜਲੰਧਰ ਛਾਉਣੀ, 25 ਮਾਰਚ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦੇ ਅਧੀਨ ਆਉਂਦੇ ਧੰਨੋਵਾਲੀ ਖੇਤਰ 'ਚ ਸਥਿਤ ਸ਼ਿਵ ਵਿਹਾਰ ਵਿਖੇ ਰਹਿਣ ਵਾਲੇ ਇਕ 33 ਸਾਲਾ ਵਿਅਕਤੀ ਵਲੋਂ ਘਰ 'ਚ ਹੀ ਫਾਹਾ ਲਾ ਕਾ ਖੁਦਕੁਸ਼ੀ ਕਰ ਲਈ ਗਈ ਹੈ, ਜਿਸ ਦੀ ਲਾਸ਼ ਪੁਲਿਸ ਵਲੋਂ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਟਰਾਲੀ ਨੇ ਲਈ ਇਕ ਬੱਚੀ ਦੀ ਜਾਨ

ਜਲੰਧਰ, 25 ਮਾਰਚ (ਸ਼ੈਲੀ)- ਐਤਵਾਰ ਸ਼ਾਮ ਸਮੇਂ ਦੋਆਬਾ ਚੌਕ ਦੇ ਨੇੜੇ ਮਾਰਕੀਟ ਦੇ ਕੋਲ ਆਪਣੇ ਪਿਤਾ ਨਾਲ ਦੁਕਾਨ 'ਤੇ ਆਈ ਇਕ 15 ਸਾਲ ਦੀ ਬੱਚੀ ਨੂੰ ਤੇਜ਼ ਰਫਤਾਰ ਟਰਾਲੀ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ | ਉਪਰੰਤ ਮੌਕੇ 'ਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਬੱਚੀ ਨੂੰ ...

ਪੂਰੀ ਖ਼ਬਰ »

ਲੋਹੀਆਂ 'ਚ 9 ਸਾਲਾ ਨਾਬਾਲਗਾ ਨਾਲ ਜਬਰ-ਜਨਾਹ, ਦੋਸ਼ੀ ਗਿ੍ਫ਼ਤਾਰ

ਲੋਹੀਆਂ ਖਾਸ, 25 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਬਲਵਿੰਦਰ ਸਿੰਘ ਵਿੱਕੀ) - ਲੋਹੀਆਂ ਦੇ ਵਾਰਡ ਨੰ: 7 ਅਧੀਨ ਆਉਂਦੀ ਪੱਡਾ ਕਲੋਨੀ 'ਚ ਰਹਿੰਦੀ ਇਕ 9 ਸਾਲਾ ਨਾਬਾਲਿਗ ਲੜਕੀ ਨਾਲ ਇਕ ਗੁਆਂਢੀ ਨੌਜਵਾਨ ਵਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਲੋਹੀਆਂ ਦੇ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਜਮਸ਼ੇਰ ਖਾਸ, 25 ਮਾਰਚ (ਰਾਜ ਕਪੂਰ)-ਥਾਣਾ ਸਦਰ ਜਲੰਧਰ ਦੇ ਏ. ਐਸ. ਆਈ. ਗੁਲਜ਼ਾਰ ਸਿੰਘ ਨੇ ਦੱਸਿਆ ਕਿ ਜਮਸ਼ੇਰ ਖਾਸ ਦੇ ਬੱਸ ਅੱਡੇ 'ਤੇ ਨਾਕਾਬੰਦੀ ਕੀਤੀ ਹੋਈ ਸੀ | ਪਿੰਡ ਜਮਸ਼ੇਰ ਖਾਸ ਵਲੋਂ ਇਕ ਨੌਜਵਾਨ ਪੈਦਲ ਆ ਰਿਹਾ ਸੀ ਜੋ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਤਾਂ ...

ਪੂਰੀ ਖ਼ਬਰ »

480 ਬੋਤਲਾਂ ਨਾਜਾਇਜ਼ ਸ਼ਰਾਬ ਛੱਡ ਕੇ ਤਸਕਰ ਭੱਜੇ

ਜਲੰਧਰ, 25 ਮਾਰਚ (ਸ਼ੈਲੀ)-ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਗਸ਼ਤ ਦੌਰਾਨ 480 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ | ਦੋਸ਼ੀ ਪੁਲਿਸ ਨੂੰ ਦੇਖ ਮੌਕੇ ਤੋਂ ਫਰਾਰ ਹੋਣ 'ਚ ਸਫ਼ਲ ਹੋ ਗਏ | ਥਾਣਾ ਭਾਰਗੋ ਕੈਂਪ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਏ.ਐਸ. ਆਈ. ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਰਾਤ ਨੂੰ ਘਰ 'ਚ ਪੈਟਰੋਲ ਸੁੱਟ ਕੇ ਲਾਈ ਅੱਗ

ਜਲੰਧਰ ਛਾਉਣੀ, 25 ਮਾਰਚ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਕਿਸ਼ਨਪੁਰਾ ਖੇਤਰ ਵਿਖੇ ਪੇਟੀਆਂ ਵਾਲੀ ਗਲੀ 'ਚ ਆਪਣੇ ਪਰਿਵਾਰ ਸਮੇਤ ਰਹਿੰਦੀ ਇਕ ਔਰਤ ਦੇ ਘਰ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੈਟਰੋਲ ਸੁੱਟ ਕੇ ਘਰ ਨੂੰ ਅੱਗ ਲਾ ਦਿੱਤੀ ਗਈ, ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX