ਤਾਜਾ ਖ਼ਬਰਾਂ


ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  10 minutes ago
ਕੋਲੰਬੋ, 21 ਅਪ੍ਰੈਲ- ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ ਦੇ ਕਈ ਇਲਾਕਿਆਂ 'ਚ ਅੱਜ ਈਸਟਰ ਮੌਕੇ ਬੰਬ ਧਮਾਕੇ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਇੱਥੇ ਦੋ ਚਰਚਾਂ ਤੇ ਹੋਟਲਾਂ 'ਚ ਹੋਏ ਹਨ ਅਤੇ ਇਨ੍ਹਾਂ 'ਚ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦਾ...
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  about 1 hour ago
ਅਮਰਕੋਟ, 21 ਅਪ੍ਰੈਲ (ਗੁਰਚਰਨ ਸਿੰਘ ਭੱਟੀ)- ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਵਿਖੇ ਬੀਤੀ ਰਾਤ ਇਕ ਨੌਜਵਾਨ ਦੇ ਕਤਲ ਹੋਣ ਦਾ ਪਤਾ ਲੱਗਾ, ਜਾਣਕਾਰੀ ਅਨੁਸਾਰ ਪਿੰਡ ਵਲਟੋਹਾ ਵਿਖੇ ਆਪਣੇ ਨਾਨਕੇ ਘਰ ਆਏ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਨੂਰਵਾਲਾ ਜੋ ਕਿ ਬੀਤੀ ਰਾਤ ਆਪਣੇ...
ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੂੰ ਦਿੱਤੀ ਨਸੀਹਤ
. . .  about 1 hour ago
ਨਵੀਂ ਦਿੱਲੀ, 21 ਅਪ੍ਰੈਲ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਬੀਤੇ ਲੰਘੇ ਦਿਨ ਸਨਿੱਚਰਵਾਰ ਨੂੰ ਸਪਾ ਨੇਤਾ ਤੇ ਰਾਮਗੋਪਾਲ ਯਾਦਵ ਦੇ ਬੇਟੇ ਅਕਸ਼ੈ ਯਾਦਵ ਲਈ ਰੈਲੀ ਵਿਚ ਵੋਟ ਮੰਗਿਆ। ਫ਼ਿਰੋਜ਼ਾਬਾਦ 'ਚ ਗੱਠਜੋੜ ਦੀ ਰੈਲੀ 'ਚ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ 'ਤੇ ਬਰਸ ਰਹੀ ਮਾਇਆਵਤੀ...
ਅਸਲੀ ਪੱਪੂ ਕੌਣ ਸਾਬਤ ਹੋ ਰਿਹਾ ਹੈ - ਸ਼ਤਰੂਘਣ ਸਿਨਹਾ ਦਾ ਮੋਦੀ 'ਤੇ ਹਮਲਾ
. . .  about 1 hour ago
ਨਵੀਂ ਦਿੱਲੀ, 21 ਅਪ੍ਰੈਲ - ਹਾਲ ਹੀ ਵਿਚ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸ਼ਤਰੂਘਣ ਸਿਨਹਾ ਨੇ ਪਿਛਲੇ ਸਾਲ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਨੂੰ ਲੈ ਕੇ ਸਨਿੱਚਰਵਾਰ ਨੂੰ ਭਾਜਪਾ 'ਤੇ ਨਿਸ਼ਾਨਾ ਸਾਧਿਆ। ਸਿਨਹਾ ਨੇ ਸਵਾਲ ਕੀਤਾ ਕਿ ਕ੍ਰਿਪਾ ਕਰਕੇ...
ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  about 2 hours ago
ਲਖਨਊ, 21 ਅਪ੍ਰੈਲ - ਉਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸ ਵੇ 'ਤੇ ਇਕ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 34 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਮੈਨਪੁਰੀ ਕੋਲ ਵਾਪਰਿਆ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ...
ਅੱਜ ਦਾ ਵਿਚਾਰ
. . .  about 2 hours ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਸਕੂਲ ਦੀ ਬੱਸ 'ਚੋਂ ਮਿਲਿਆ ਚੂਰਾ ਪੋਸਤ
. . .  1 day ago
ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਹਰਮੇਲ ਟੌਹੜਾ
. . .  1 day ago
ਸ਼ਹੀਦ ਹੇਮੰਤ ਕਰਕਰੇ ਵਿਰੁੱਧ ਬਿਆਨ ਦੇਣ 'ਤੇ ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਨੂੰ ਭੇਜਿਆ ਨੋਟਿਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਵੈਸਾਖ ਸੰਮਤ 551
ਵਿਚਾਰ ਪ੍ਰਵਾਹ: ਕੁਦਰਤ ਨਾਲ ਸਬੰਧ ਜੋੜਨ ਤੋਂ ਬਿਨਾਂ ਕੋਈ ਸਿੱਖਿਆ ਪੂਰੀ ਨਹੀਂ ਹੁੰਦੀ। -ਰਬਿੰਦਰ ਨਾਥ ਟੈਗੋਰ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਨਿਗਮ ਨੇ ਅੱਗ ਬੁਝਾਊ ਸੇਵਾਵਾਂ 'ਸੇਵਾ ਦਿਵਸ' ਮਨਾਇਆ

ਚੰਡੀਗੜ੍ਹ, 14 ਅਪ੍ਰੈਲ (ਆਰ.ਐਸ.ਲਿਬਰੇਟ)-ਅੱਜ ਫਾਇਰ ਸਟੇਸ਼ਨ ਸੈਕਟਰ 17 ਵਿਖੇ ਚੰਡੀਗੜ੍ਹ ਨਗਰ ਨਿਗਮ ਵਲੋਂ ਅੱਗ ਬੁਝਾਊ ਸੇਵਾਵਾਂ ਸੇਵਾ ਦਿਵਸ ਮਨਾਉਂਦੇ ਵਿਸ਼ੇਸ਼ ਪੋ੍ਰਗਰਾਮ ਕਰਵਾਇਆ ਗਿਆ | ਇਸ ਮੌਕੇ ਕੇ.ਕੇ.ਯਾਦਵ ਆਈ.ਏ.ਐਸ. ਕਮਿਸ਼ਨਰ, ਅਨਿਲ ਕੁਮਾਰ ਗਰਗ ਵਧੀਕ ਕਮਿਸ਼ਨਰ-ਕਮ-ਚੀਫ ਫਾਇਰ ਅਫਸਰ ਸਹਿਤ ਨਗਰ ਨਿਗਮ ਦੇ ਅਧਿਕਾਰੀਆਂ ਨੇ ਫਾਇਰ ਸਟੇਸ਼ਨ, ਸੈਕਟਰ 17 ਦੇ ਸ਼ਹੀਦਾਂ ਨੂੰ ਸ਼ਰਧਾ ਫੁੱਲ ਭੇਟ ਕੀਤੇ, ਫਾਇਰ ਬਿ੍ਗੇਡ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੋ ਮਿੰਟ ਦੀ ਚੁੱਪ ਦੇਸ਼ ਦੇ ਉਨ੍ਹਾਂ ਫਾਇਰਮੈਨਾਂ ਦੀ ਯਾਦ ਵਿਚ ਧਾਰੀ ਜਿਨ੍ਹਾਂ ਡਿਊਟੀ ਦੌਰਾਨ ਆਪਣੀਆਂ ਜਾਨਾਂ ਗੁਆਈਆਂ | ਇਸ ਮੌਕੇ ਸ੍ਰੀ ਯਾਦਵ ਨੇ ਕਿਹਾ ਸ਼ਹਿਰੀ ਖੇਤਰਾਂ ਅਤੇ ਉਦਯੋਗਾਂ ਦੀਆਂ ਉੱਚੀਆਂ ਇਮਾਰਤਾਂ ਵਿੱਚ ਅੱਗ ਬੁਝਾਉਣ ਕਾਰਨ ਹੋਏ ਨੁਕਸਾਨਾਂ ਨੂੰ ਘਟਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ | ਅੱਗ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਦੌਰਾਨ ਹਰ ਸ਼ਹਿਰੀ ਨੂੰ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ | ਸ਼ਹਿਰ ਦੇ ਸਕੂਲਾਂ ਵਿਚ ਅੱਗ ਬੁਝਾਉਣ ਦੀ ਜਾਗਰੂਕਤਾ ਫੈਲਾਉਣ ਲਈ ਇਕ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ | ਕਮਿਸ਼ਨਰ ਤੇ ਚੀਫ਼ ਫਾਇਰ ਅਫਸਰ ਨੇ ਬਿਹਤਰ ਸੇਵਾਵਾਂ ਦੇਣ ਵਾਲੇ ਫਾਇਰਮੈਨ ਨੂੰ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ | ਜਿਨ੍ਹਾਂ ਵਿਚ ਅਮਰਜੀਤ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ, ਦਸੇਰ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ ਫਾਇਰਮੈਨ, ਰੌਸ਼ਨ ਲਾਲ ਡਰਾਈਵਰ, ਬਲਜਿੰਦਰ ਸਿੰਘ, ਸੰਜੀਵ ਕੁਮਾਰ ਸ਼ਰਮਾ, ਵਰਿੰਦਰ ਕੁਮਾਰ ਪ੍ਰਮੁੱਖ ਫਾਇਰਮੈਨ, ਸਚਿਨ ਕੁਮਾਰ ਫਾਇਰਮੈਨ, ਜਗਤਾਰ ਸਿੰਘ, ਸੰਦੀਪ ਕੁਮਾਰ ਪ੍ਰਮੁੱਖ ਫਾਇਰਮੈਨ, ਬਲਿੰਦਰ ਸਿੰਘ ਫਾਇਰਮੈਨ, ਸੁਖਬੀਰ ਸਿੰਘ ਡਰਾਈਵਰ, ਓਮ ਪ੍ਰਕਾਸ਼, ਹਰਭੁਪਿੰਦਰ ਕੁਮਾਰ, ਲੀਡਿੰਗ ਫਾਇਰਮੈਨ, ਮੰਗੇ ਰਾਮ, ਅਨਿਲ ਕੁਮਾਰ ਫਾਇਰਮੈਨ, ਸ਼ਕੁੰਤਲਾ ਦੇਵੀ ਸਵੀਪਰ |


ਖ਼ਬਰ ਸ਼ੇਅਰ ਕਰੋ

ਪੰਜਾਬ ਯੂਨੀਵਰਸਿਟੀ 'ਚ ਭਾਰਤ-ਯੂ.ਕੇ. ਸੰਮੇਲਨ ਸਮਾਪਤ

ਚੰਡੀਗੜ੍ਹ, 14 ਅਪ੍ਰੈਲ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਚ ਰਿਮੋਟ ਸੈਂਸਿੰਗ, ਹਵਾ ਗੁਣਵੱਤਾ ਅਤੇ ਵਾਤਾਵਰਨ ਪਰਿਵਰਤਨ ਬਾਰੇ ਦੋ ਦਿਨਾਂ ਭਾਰਤ-ਯੂ.ਕੇ. ਸੰਮੇਲਨ ਸਮਾਪਤ ਹੋ ਗਿਆ | ਇਹ ਸੰਮੇਲਨ ਪੰਜਾਬ ਯੂਨੀਵਰਸਿਟੀ ਦੇ ਵਾਤਾਵਰਨ ਅਧਿਐਨ ਵਿਭਾਗ ਅਤੇ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਖਰੜ, 14 ਅਪ੍ਰੈਲ (ਮਾਨ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁੰਡੀ ਖਰੜ ਦੇ ਬੱਚਿਆਂ ਨੂੰ ਸਮਾਜ ਸੇਵੀ ਆਗੂ ਰੁਪਿੰਦਰ ਸਿੰਘ, ਧਰਮਿੰਦਰ ਸਿੰਘ ਐਨ. ਆਰ. ਆਈ. ਵਲੋਂ ਸਕੂਲ ਬੈਗ, ਕਾਪੀਆਂ, ਪੈਨਸਿਲਾਂ ਅਤੇ ਹੋਰ ਸਟੇਸ਼ਨਰੀ ਦਿੱਤੀ ਗਈ | ਸਕੂਲ ਦੀ ਸੀ. ਐਚ. ਟੀ. ਅਮਰਜੀਤ ਕੌਰ ਨੇ ਇਸ ...

ਪੂਰੀ ਖ਼ਬਰ »

ਪੰਜਾਬ ਵਿਚ ਸਟਾਰਟਅੱਪ ਨੂੰ ਉਤਸ਼ਾਹਿਤ ਕਰੇਗਾ ਪੀ.ਐਚ.ਡੀ. ਚੈਂਬਰ

ਚੰਡੀਗੜ੍ਹ, 14 ਅਪੈ੍ਰਲ (ਆਰ.ਐਸ.ਲਿਬਰੇਟ)-ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀ ਦੀ ਪੰਜਾਬ ਸਟਾਰਟਅੱਪ ਕਮੇਟੀ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ ਹੈ | ਜਿਸਦੇ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ | ...

ਪੂਰੀ ਖ਼ਬਰ »

ਪੀ.ਜੀ.ਆਈ ਨੂੰ ਰਿਸਰਚ ਲਈ ਕੀਤੀ ਦੇਹ ਦਾਨ

ਚੰਡੀਗੜ੍ਹ, 14 ਅਪ੍ਰੈਲ (ਰਾਮ ਸਿੰਘ ਬਰਾੜ)- ਪੀ.ਜੀ.ਆਈ ਨੂੰ ਮਨੁੱਖੀ ਸਰੀਰ ਬਾਰੇ ਰਿਸਰਚ ਲਈ ਅੱਜ ਦਵਿੰਦਰ ਸਿੰਘ ਵਾਲੀਆ ਦੇ ਪਰਿਵਾਰ ਨੇ ਆਪਣੀ ਮਾਤਾ ਸ੍ਰੀ ਮਤੀ ਨਿਰੰਜਣ ਕੌਰ ਦੀ ਮਿ੍ਤਕ ਦੇਹ ਦਾਨ ਕੀਤੀ ਤਾਂ ਜੋ ਡਾਕਟਰੀ ਦੀ ਉੱਚ ਪੱਧਰੀ ਪੜ੍ਹਾਈ ਕਰਨ ਵਾਲੇ ਇਸ ਨੂੰ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਲੋਂ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਜੂਨ 'ਚ ਦਿੱਤਾ ਜਾਏਗਾ ਸੁਨਹਿਰੀ ਮੌਕਾ

ਚੰਡੀਗੜ੍ਹ, 14 ਅਪ੍ਰੈਲ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਨੇ ਸਾਰੇ ਪੋ੍ਰਫੈਸ਼ਨਲ ਕੋਰਸਾਂ/ਅੰਡਰ ਗ੍ਰੈਜੂਏਟ/ਪੋਸਟ ਗ੍ਰੈਜੂਏਟ ਕੋਰਸਾਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਇਕ ਸੁਨਹਿਰੀ ਮੌਕਾ ਦਿੱਤਾ ਹੈ ਜਿਹੜੇ ਵਿਦਿਆਰਥੀ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੀ ...

ਪੂਰੀ ਖ਼ਬਰ »

-ਸਕੂਲ ਨੈਸ਼ਨਲ ਹਾਕੀ ਮੁਕਾਬਲੇ ਅੰਡਰ 19- ਲੜਕਿਆਂ ਦੀ ਟੀਮ ਨੇ ਦੂਜਾ ਅਤੇ ਲੜਕੀਆਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ

ਚੰਡੀਗੜ੍ਹ, 14 ਅਪ੍ਰੈਲ (ਮਨਜੋਤ ਸਿੰਘ ਜੋਤ)-ਲੁਧਿਆਣਾ ਵਿਚ ਹੋਈ 64ਵੀਂ ਨੈਸ਼ਨਲ ਸਕੂਲ ਖੇਡਾਂ ਦੇ ਅੰਡਰ 19-ਸਾਲ ਹਾਕੀ ਮੁਕਾਬਲਿਆਂ ਵਿਚ ਚੰਡੀਗੜ੍ਹ ਦੇ ਲੜਕਿਆਂ ਦੀ ਟੀਮ ਨੇ ਦੂਜਾ ਤੇ ਲੜਕੀਆਂ ਨੇ ਤੀਜਾ ਸਥਾਨ ਹਾਸਲ ਕੀਤਾ ਹੈ | ਲੁਧਿਆਣਾ ਦੇ ਪੀ.ਏ.ਯੂ. ਵਿਚ ਹੋਏ ਇਨ੍ਹਾਂ ...

ਪੂਰੀ ਖ਼ਬਰ »

ਬੇਟੀਆਂ ਨੇ ਦੇਸ਼ ਦਾ ਨਾਂਅ ਅੰਤਰਰਾਸ਼ਟਰੀ ਪੱਧਰ 'ਤੇ ਉੱਚਾ ਕੀਤਾ-ਟੰਡਨ

ਚੰਡੀਗੜ੍ਹ, 14 ਅਪ੍ਰੈਲ (ਮਨਜੋਤ ਸਿੰਘ ਜੋਤ)-ਰਾਮ ਨੌਮੀ ਮੌਕੇ ਚੰਡੀਗੜ੍ਹ ਵਿਚ ਸੈਕਟਰ-33 ਵਿਚ ਪੂਜਾ ਅਰਚਨਾ ਤੇ ਉਦਯੋਗਿਕ ਖੇਤਰ ਫੇਜ਼-1 ਦੀ ਕਾਲੋਨੀ ਨੰਬਰ-4 ਵਿਚ ਭੰਡਾਰਾ ਲਗਾਇਆ ਗਿਆ | ਇਸ ਵਿਚ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਸਿੱਖ ਦਸਤਾਰ ਦਿਵਸ ਮੌਕੇ ਦਸਤਾਰ ਚੇਤਨਾ ਮਾਰਚ ਕੱਢਿਆ

ਐੱਸ. ਏ. ਐੱਸ. ਨਗਰ, 14 ਅਪ੍ਰੈਲ (ਕੇ.ਐੱਸ. ਰਾਣਾ)-'ਸਿੰਘ ਸਜੋ ਲਹਿਰ' ਦੇ ਤਹਿਤ ਧਰਮ ਪ੍ਰਚਾਰ ਕਮੇਟੀ ਤੇ ਕਲਗੀਧਰ ਸੇਵਕ ਜਥੇ ਵਲੋਂ ਅੰਤਰਰਾਸ਼ਟਰੀ ਸਿੱਖ ਦਸਤਾਰ ਦਿਵਸ ਨੂੰ ਸਮਰਪਿਤ ਸਿੱਖ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਮੁਹਾਲੀ ਵਿਖੇ ਦਸਤਾਰ ...

ਪੂਰੀ ਖ਼ਬਰ »

ਡਾ: ਅੰਬੇਡਕਰ ਦਾ 128ਵਾਂ ਜਨਮ ਦਿਵਸ ਮਨਾਇਆ

ਐੱਸ. ਏ. ਐੱਸ. ਨਗਰ, 14 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਭਾਰਤ ਰਤਨ ਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ 128ਵਾਂ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ...

ਪੂਰੀ ਖ਼ਬਰ »

ਮੈਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਰਮਜ਼ਾਂ ਖੂਬ ਸਮਝਦਾ ਹਾਂ : ਬੀਰਦਵਿੰਦਰ ਸਿੰਘ

ਐੱਸ. ਏ. ਐੱਸ. ਨਗਰ, 14 ਅਪ੍ਰੈਲ (ਕੇ. ਐੱਸ. ਰਾਣਾ)-29 ਸਾਲ ਦੀ ਉਮਰ ਵਿਚ ਪਹਿਲੀ ਵਾਰ ਵਿਧਾਇਕ ਬਣੇ ਬੀਰਦਵਿੰਦਰ ਸਿੰਘ ਨੇ ਸਥਾਨਕ ਫੇਜ਼-11 ਵਿਖੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਕੌਮੀ ਯੂਥ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੀ ਅਗਵਾਈ ਹੇਠ ਹੋਈ ਭਰਵੀਂ ਮੀਟਿੰਗ ...

ਪੂਰੀ ਖ਼ਬਰ »

ਮਨੀਸ਼ ਤਿਵਾੜੀ ਨੂੰ 1 ਲੱਖ ਵੋਟਾਂ ਦੇ ਫਰਕ ਨਾਲ ਜਿਤਾ ਕੇ ਲੋਕ ਸਭਾ 'ਚ ਭੇਜਿਆ ਜਾਵੇਗਾ : ਮੱਛਲੀ ਕਲਾਂ

ਐੱਸ. ਏ. ਐੱਸ. ਨਗਰ, 14 ਅਪ੍ਰੈਲ (ਜਸਬੀਰ ਸਿੰਘ ਜੱਸੀ)-ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਕਿ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ...

ਪੂਰੀ ਖ਼ਬਰ »

ਖਹਿਰਾ ਵਲੋਂ ਬੀਬੀ ਖਾਲੜਾ ਦੀ ਹਮਾਇਤ ਲਈ ਅਕਾਲੀ ਦਲ ਟਕਸਾਲੀ ਦੇ ਫ਼ੈਸਲੇ ਦਾ ਸਵਾਗਤ

ਚੰਡੀਗੜ੍ਹ, 14 ਅਪ੍ਰੈਲ (ਮਨਜੋਤ ਸਿੰਘ ਜੋਤ)-ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਟਕਸਾਲੀ ਵਲੋਂ ਖ਼ੁਦ ਹੀ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵਾਪਸ ਲੈਣ ਤੇ ਪੀ.ਡੀ.ਏ. ਉਮੀਦਵਾਰ ਬੀਬੀ ਪਰਮਜੀਤ ਕੋਰ ਖਾਲੜਾ ਦੀ ਹਮਾਇਤ ਕਰਨ ਦੇ ਫ਼ੈਸਲੇ ...

ਪੂਰੀ ਖ਼ਬਰ »

ਅਵਿਨਾਸ਼ ਨੇ ਪਿੰਡ ਮਲੋਆ 'ਚ ਕੀਤਾ ਚੋਣ ਪ੍ਰਚਾਰ

ਚੰਡੀਗੜ੍ਹ, 14 ਅਪੈ੍ਰਲ (ਆਰ.ਐਸ.ਲਿਬਰੇਟ)-ਚੰਡੀਗੜ੍ਹ ਦੀ ਆਵਾਜ਼ ਪਾਰਟੀ ਦੇ ਉਮੀਦਵਾਰ ਅਵਿਨਾਸ਼ ਸਿੰਘ ਸ਼ਰਮਾ ਨੇ ਆਪਣੇ ਸਮਰਥਕਾਂ ਸਹਿਤ ਪਿੰਡ ਮਲੋਆ ਵਿਚ ਚੋਣ ਪ੍ਰਚਾਰ ਕੀਤਾ | ਅਵਿਨਾਸ਼ ਸਨਮੁੱਖ ਸਥਾਨਕ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਰੱਖਦੇ ਦੱਸਿਆ ਕਿ ਹਰ 5 ਸਾਲ ...

ਪੂਰੀ ਖ਼ਬਰ »

ਕੰਗ ਵਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਰਕਰਾਂ ਨਾਲ ਮੀਟਿੰਗ

ਮੁੱਲਾਂਪੁਰ ਗਰੀਬਦਾਸ, 14 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਪਿੰਡ ਪੈਂਤਪੁਰ ਵਿਖੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਬਲਾਕ ਮਾਜਰੀ ਦੇ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ 'ਚ ਵੀ ਗਰਚਾ ਨੇ ਕਾਂਗਰਸੀ ਉਮੀਦਵਾਰਾਂ ਦੇ ਿਖ਼ਲਾਫ਼ ਰਚੀਆਂ ਸਨ ਸਾਜਿਸ਼ਾਂ : ਗਿੱਲ/ਬਾਂਸਲ

ਖਰੜ, 14 ਅਪ੍ਰੈਲ (ਜੰਡਪੁਰੀ)-ਬਲਾਕ ਕਾਂਗਰਸ ਕਮੇਟੀ ਖਰੜ ਦੇ ਪ੍ਰਧਾਨ ਗੁਰਿੰਦਰਜੀਤ ਸਿੰਘ ਬਡਾਲਾ ਤੇ ਸਿਟੀ ਕਾਂਗਰਸ ਕਮੇਟੀ ਖਰੜ ਦੇ ਪ੍ਰਧਾਨ ਯਸ਼ਪਾਲ ਬਾਂਸਲ ਨੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਬੀਤੇ ਦਿਨੀਂ ਵੱਖ-ਵੱਖ ਅਖ਼ਬਾਰਾਂ 'ਚ 'ਲੋਕ ਸਭਾ ਚੋਣਾਂ ਦੌਰਾਨ ਹਲਕਾ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੁਹਾਲੀ ਇਕਾਈ ਦੀ ਨਵੀਂ ਟੀਮ ਦੀ ਚੋਣ

ਐੱਸ. ਏ. ਐੱਸ. ਨਗਰ, 14 ਅਪ੍ਰੈਲ (ਕੇ. ਐੱਸ. ਰਾਣਾ)-ਲੋਕਾਂ ਵਿਚ ਗਿਆਨ ਤੇ ਵਿਗਿਆਨ ਦਾ ਪ੍ਰਚਾਰ ਕਰ ਰਹੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੁਹਾਲੀ ਇਕਾਈ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ, ਜਿਸ ਵਿਚ ਲੈਕਚਰਾਰ ਸੁਰਜੀਤ ਸਿੰਘ ਨੂੰ ਜਥੇਬੰਦਕ ਮੁਖੀ, ਜਰਨੈਲ ਕ੍ਰਾਂਤੀ ਨੂੰ ...

ਪੂਰੀ ਖ਼ਬਰ »

5ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਵਿਆਹੁਤਾ ਦੀ ਮੌਤ

ਜ਼ੀਰਕਪੁਰ, 14 ਅਪ੍ਰੈਲ (ਹੈਪੀ ਪੰਡਵਾਲਾ)-ਸਥਾਨਕ ਵੀ.ਆਈ.ਪੀ. ਰੋਡ 'ਤੇ ਸਥਿਤ ਸਾਊਥ ਸਿਟੀ ਵਿਖੇ ਇਸ ਬਿਲਡਿੰਗ ਦੀ 5ਵੀਂ ਮੰਜਿਲ ਤੋਂ ਡਿੱਗਣ ਕਾਰਨ ਇਕ ਵਿਆਹੁਤਾ ਔਰਤ ਦੀ ਮੌਤ ਹੋ ਗਈ | ਮਿ੍ਤਕਾ ਦੀ ਪਛਾਣ 35 ਸਾਲਾ ਸ਼ਾਲਨੀ ਸ਼ਰਮਾ ਪਤਨੀ ਰੌਚਕ ਸ਼ਰਮਾ ਵਾਸੀ ਫਲੈਟ ਨੰ: 510 ਦੇ ...

ਪੂਰੀ ਖ਼ਬਰ »

ਹਾਕਮ ਭਾਜਪਾ ਨੇ ਪੰਜ ਸਾਲਾਂ 'ਚ ਭਾਰਤ ਦੇ ਸੰਵਿਧਾਨ ਦਾ ਰੂਪ ਹੀ ਬਦਲ ਦਿੱਤਾ : ਬਾਂਸਲ

ਚੰਡੀਗੜ੍ਹ, 14 ਅਪ੍ਰੈਲ (ਆਰ.ਐਸ.ਲਿਬਰੇਟ)-ਕੇਂਦਰ ਵਿਚ ਹਾਕਮ ਭਾਜਪਾ ਨੇ ਪਿਛਲੇ ਪੰਜ ਸਾਲਾਂ ਵਿਚ ਭਾਰਤ ਦੇ ਸੰਵਿਧਾਨ ਦਾ ਰੂਪ ਹੀ ਬਦਲ ਦਿੱਤਾ ਹੈ¢ ਇਸ ਸੰਵਿਧਾਨ ਦੀ ਭਾਵਨਾ ਦੇ ਉਲਟ ਦੇਸ਼ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂਅ 'ਤੇ ਵੰਡਿਆ ਜਾ ਰਿਹਾ ਹੈ¢ ਘੱਟ ਗਿਣਤੀਆਂ 'ਤੇ ...

ਪੂਰੀ ਖ਼ਬਰ »

ਜਜਪਾ ਕਰੇਗੀ ਧਵਨ ਦੀ ਮੱਦਦ

ਚੰਡੀਗੜ੍ਹ, 14 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਜਨ ਨਾਇਕ ਜਨਤਾ ਪਾਰਟੀ ਦੇ ਨੌਜਵਾਨ ਆਗੂ ਦੁਸ਼ਅੰਤ ਚੌਟਾਲਾ ਮੈਂਬਰ ਲੋਕ ਸਭਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਯੂ.ਟੀ. ਚੰਡੀਗੜ੍ਹ ਦੀ ਇਕ ਮਾਤਰ ਲੋਕ ਸਭਾ ਸੀਟ 'ਤੇ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ...

ਪੂਰੀ ਖ਼ਬਰ »

ਸੱਤ ਰੋਜ਼ਾ ਭਗਵਾਨ ਸ਼ਿਵ ਕਥਾ ਹੋਈ

ਐੱਸ. ਏ. ਐੱਸ. ਨਗਰ, 14 ਅਪ੍ਰੈਲ (ਕੇ. ਐੱਸ. ਰਾਣਾ)-ਸ੍ਰੀ ਹਨੂੰਮਾਨ ਮੰਦਰ ਕਮੇਟੀ ਫੇਜ਼-6 ਮੁਹਾਲੀ ਵਲੋਂ ਸਥਾਨਕ ਮਾਰਕੀਟ ਵਿਚਲੇ ਗਰਾਊਾਡ ਵਿਖੇ ਸੱਤ ਰੋਜ਼ਾ ਭਗਵਾਨ ਸ਼ਿਵ ਕਥਾ ਹੋਈ | ਅੱਜ ਪਹਿਲੇ ਦਿਨ ਦਿਵਯ ਜੋਤੀ ਜਾਗਿ੍ਤੀ ਸੰਸਥਾਨ ਦੇ ਸੰਚਾਲਕ ਆਸ਼ੂਤੋਸ਼ ਮਹਾਰਾਜ ਦੀ ...

ਪੂਰੀ ਖ਼ਬਰ »

ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਜਾਗਰੂਕਤਾ ਭਾਸ਼ਣ

ਖਰੜ, 14 ਅਪ੍ਰੈਲ (ਜੰਡਪੁਰੀ)-ਸੀਨੀਅਰ ਸਿਟੀਜ਼ਨ ਕੌਾਸਲ ਸੰਨੀ ਇਨਕਲੇਵ ਖਰੜ ਵਲੋਂ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਜਾਗਰੂਕਤਾ ਲੈਕਚਰ ਕਰਵਾਇਆ ਗਿਆ | ਇਸ ਸਬੰਧੀ ਪ੍ਰੈੱਸ ਸਕੱਤਰ ਧਿਆਨ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਮੌਕੇ ਡਾ: ਰਿਤੇਸ਼ ਖੋਖਰ ਸਪੋਰਟਸ ...

ਪੂਰੀ ਖ਼ਬਰ »

ਸਰਵਹਿਤ ਕਲਿਆਣ ਸੁਸਾਇਟੀ ਵਲੋਂ ਵਿਸਾਖੀ ਮੌਕੇ ਲਗਾਏ ਕੈਂਪ ਦੌਰਾਨ 93 ਯੂਨਿਟ ਖ਼ੂਨ ਇਕੱਤਰ

ਐੱਸ. ਏ. ਐੱਸ. ਨਗਰ, 14 ਅਪ੍ਰੈਲ (ਕੇ. ਐੱਸ. ਰਾਣਾ)-ਸਰਵਹਿਤ ਕਲਿਆਣ ਸੁਸਾਇਟੀ ਫੇਜ਼-11 ਮੁਹਾਲੀ ਵਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਪ੍ਰਧਾਨ ਗੁਰਮੁੱਖ ਸਿੰਘ ਤੇ ਸੈਕਟਰੀ ਰਾਜ ਕੁਮਾਰ ਦੀ ਅਗਵਾਈ ਹੇਠ ਸਥਾਨਕ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੀ ਪ੍ਰਬੰਧਕ ਕਮੇਟੀ, ...

ਪੂਰੀ ਖ਼ਬਰ »

ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਖਰੜ ਦੇ ਅਹੁਦੇਦਾਰਾਂ ਦੀ ਚੋਣ

ਖਰੜ, 14 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਖਰੜ ਦੀ ਚੋਣ ਲਈ ਚੋਣ ਅਧਿਕਾਰੀਆਂ ਗੁਰਵੰਤ ਸਿੰਘ ਤੇ ਗੁਰਮੇਲ ਸਿੰਘ ਦੀ ਦੇਖ-ਰੇਖ ਹੇਠ ਤੇ ਸੂਬਾ ਜਨਰਲ ਸਕੱਤਰ ਕਰਮ ਸਿੰਘ ਧਨੋਆ ਤੇ ਜਨਰਲ ਸਕੱਤਰ ਜਗਦੀਸ਼ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪਿੰਡ ਸਲਾਮਤਪੁਰ ਵਿਖੇ ਤਾਰਾਂ 'ਚ ਸਪਾਰਕਿੰਗ ਹੋਣ ਕਾਰਨ ਕਣਕ ਨੂੰ ਲੱਗੀ ਅੱਗ

ਮੁੱਲਾਂਪੁਰ ਗਰੀਬਦਾਸ, 14 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਬਾਅਦ ਦੁਪਹਿਰ ਪਿੰਡ ਸਲਾਮਤਪੁਰ ਵਿਖੇ ਇਕ ਕਿਸਾਨ ਦੀ ਪੱਕੀ ਕਣਕ ਦੀ ਫ਼ਸਲ ਨੂੰ ਬਿਜਲੀ ਦੀਆਂ ਤਾਰਾਂ 'ਚ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਕਿਸਾਨ ਕੁਲਵਿੰਦਰ ...

ਪੂਰੀ ਖ਼ਬਰ »

ਮਾਡਲ ਸਕੂਲ ਖਰੜ ਵਿਖੇ ਕੈਂਡਲ ਮਾਰਚ ਕੱਢਿਆ

ਖਰੜ, 14 ਅਪ੍ਰੈਲ (ਮਾਨ)-ਜਲਿ੍ਹਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੀ ਯਾਦ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਰੜ ਵਿਖੇ ਕੈਂਡਲ ਮਾਰਚ ਕੱਢਿਆ ਗਿਆ | ਇਸ ਮੌਕੇ ਸਕੂਲ ਪਿੰ੍ਰਸੀਪਲ ਭੁਪਿੰਦਰ ਸਿੰਘ ਵਲੋਂ ਬੱਚਿਆਂ ਨੂੰ ਜਲਿ੍ਹਆਂਵਾਲੇ ਬਾਗ਼ ਦੇ ਖ਼ੂਨੀ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਨੌਜਵਾਨ ਦੀ ਮੌਤ, ਅੱਜ ਕਰਵਾਇਆ ਜਾਵੇਗਾ ਪੋਸਟਮਾਰਟਮ

ਐੱਸ. ਏ. ਐੱਸ. ਨਗਰ, 14 ਅਪ੍ਰੈਲ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਅਧੀਨ ਪੈਂਦੇ ਇਲਾਕੇ ਦੇ ਇਕ ਹਸਪਤਾਲ 'ਚ ਟੈਕਨੀਸ਼ੀਅਨ ਦੇ ਅਹੁਦੇ 'ਤੇ ਤਾਇਨਾਤ ਇਕ ਨੌਜਵਾਨ ਦੀ ਭੇਦਭਰੇ ਹਾਲਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਸੰਜੀਵ ਕੁਮਾਰ ਉਰਫ ਸੰਜੂ ...

ਪੂਰੀ ਖ਼ਬਰ »

ਸਕਿਊਰਿਟੀ ਸੁਪਰਵਾਈਜ਼ਰ ਦੀ ਮੁਸ਼ਤੈਦੀ ਕਾਰਨ ਚੋਰੀ ਦੀ ਵਾਰਦਾਤ ਟਲੀ

ਐੱਸ. ਏ. ਐੱਸ. ਨਗਰ, 14 ਅਪ੍ਰੈਲ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਗੀਗੇਮਾਜਰਾ ਵਿਖੇ ਟੈਲੀਕਾਮ ਕੰਪਨੀ ਦੇ ਇਕ ਟਾਵਰ 'ਤੇ ਚੋਰੀ ਦੀ ਵਾਰਦਾਤ ਵਾਪਰਨ ਤੋਂ ਉਸ ਸਮੇਂ ਬਚਾਅ ਹੋ ਗਿਆ ਜਦੋਂ ਉਕਤ ਟਾਵਰ ਦੀ ਸੁਰੱਖਿਆ 'ਚ ਤਾਇਨਾਤ ਸਕਿਊਰਿਟੀ ...

ਪੂਰੀ ਖ਼ਬਰ »

ਜ਼ਿਲ੍ਹੇ ਭਰ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਖ਼ਾਲਸਾ ਸਾਜਨਾ ਦਿਵਸ

ਕੁਰਾਲੀ, 14 ਅਪ੍ਰੈਲ (ਹਰਪ੍ਰੀਤ ਸਿੰਘ)-ਖ਼ਾਲਸੇ ਦਾ ਜਨਮ ਦਿਹਾੜਾ 'ਵਿਸਾਖੀ' ਦਾ ਤਿਉਹਾਰ ਅੱਜ ਸਥਾਨਕ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਸਥਾਨਕ ਸ਼ਹਿਰ ਅੰਦਰ ਮੁੱਖ ਸਮਾਗਮ ਮੋਰਿੰਡਾ ਮਾਰਗ 'ਤੇ ਸਥਿਤ ...

ਪੂਰੀ ਖ਼ਬਰ »

ਲਾਲੜੂ ਨੇੜਿਓਾ ਮਿਲੀ ਲਾਸ਼ ਦੀ ਚੌਥੇ ਦਿਨ ਹੋਈ ਸ਼ਨਾਖ਼ਤ

ਲਾਲੜੂ, 14 ਅਪ੍ਰੈਲ (ਰਾਜਬੀਰ ਸਿੰਘ)-ਲਾਲੜੂ ਨੇੜੇ ਕਤਲ ਕਰਕੇ ਸੁੱਟੇ ਗਏ ਨੌਜਵਾਨ ਦੀ ਲਾਸ਼ ਦੀ ਅੱਜ ਚੌਥੇ ਦਿਨ ਸ਼ਨਾਖ਼ਤ ਹੋ ਸਕੀ ਹੈ | 35 ਸਾਲਾ ਅਨਿਲ ਨਾਮਕ ਇਹ ਨੌਜਵਾਨ ਮੁੰਬਈ ਦਾ ਰਹਿਣ ਵਾਲਾ ਸੀ, ਜੋ ਕਿ ਮੌਲੀ ਜਾਗਰਾਂ ਵਿਖੇ 2 ਬੱਚਿਆਂ ਦੇ ਨਾਲ ਪੇਕੇ ਰਹਿ ਰਹੀ ਆਪਣੀ ...

ਪੂਰੀ ਖ਼ਬਰ »

ਹਰ ਵਾਅਦਾ ਪੂਰਾ ਕੀਤਾ ਜਾਵੇਗਾ : ਸ਼ਾਂਤਨੂ

ਪੰਚਕੂਲਾ, 14 ਅਪ੍ਰੈਲ (ਕਪਿਲ)-ਹਰਿਆਣਾ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸ਼ਾਂਤਨੂ ਚੌਹਾਨ ਨੇ ਅੱਜ ਪੰਚਕੂਲਾ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਲੋਕ ਸਭਾ ਚੋਣਾਂ ਜਿੱਤਣ ਉਪਰੰਤ ਗ਼ਰੀਬ-ਬੇਰੁਜ਼ਗਾਰ ਲੋਕਾਂ ਨੂੰ ...

ਪੂਰੀ ਖ਼ਬਰ »

ਹੋਟਲ 'ਚੋਂ ਬੱਚਿਆਂ ਨੇ 8 ਲੱਖ ਰੁਪਏ ਉਡਾਏ

ਜ਼ੀਰਕਪੁਰ, 14 ਅਪ੍ਰੈਲ (ਹੈਪੀ ਪੰਡਵਾਲਾ)-ਇਥੇ ਚੰਡੀਗੜ੍ਹ ਬੈਰੀਅਰ ਨੇੜੇ ਪੈਂਦੇ ਇਕ ਹੋਟਲ 'ਚੋਂ 8 ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਹੋ ਗਈ | ਪੀੜਤਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹੋਟਲ 'ਚ ਕੁਝ ਲੋਕ ਰੁਕਣ ਲਈ ...

ਪੂਰੀ ਖ਼ਬਰ »

ਸਕਿਊਰਿਟੀ ਸੁਪਰਵਾਈਜ਼ਰ ਦੀ ਮੁਸ਼ਤੈਦੀ ਕਾਰਨ ਚੋਰੀ ਦੀ ਵਾਰਦਾਤ ਟਲੀ

ਐੱਸ. ਏ. ਐੱਸ. ਨਗਰ, 14 ਅਪ੍ਰੈਲ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਗੀਗੇਮਾਜਰਾ ਵਿਖੇ ਟੈਲੀਕਾਮ ਕੰਪਨੀ ਦੇ ਇਕ ਟਾਵਰ 'ਤੇ ਚੋਰੀ ਦੀ ਵਾਰਦਾਤ ਵਾਪਰਨ ਤੋਂ ਉਸ ਸਮੇਂ ਬਚਾਅ ਹੋ ਗਿਆ ਜਦੋਂ ਉਕਤ ਟਾਵਰ ਦੀ ਸੁਰੱਖਿਆ 'ਚ ਤਾਇਨਾਤ ਸਕਿਊਰਿਟੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX