ਤਾਜਾ ਖ਼ਬਰਾਂ


ਜੰਮੂ-ਕਸ਼ਮੀਰ 'ਚ ਫੌਜ ਨੇ ਨਕਾਰਾ ਕੀਤਾ ਆਈ. ਈ. ਡੀ., ਟਲਿਆ ਵੱਡਾ ਹਾਦਸਾ
. . .  9 minutes ago
ਸ੍ਰੀਨਗਰ, 27 ਮਈ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਜੰਮੂ-ਪੁੰਛ ਕੌਮੀ ਹਾਈਵੇਅ 'ਤੇ ਫੌਜ ਨੇ ਅੱਜ ਅਤਿ ਆਧੁਨਿਕ ਵਿਸਫੋਟਕ ਉਪਕਰਨ (ਆਈ. ਈ. ਡੀ.) ਨੂੰ ਨਕਾਰਾ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਚਿੰਗੁਸ ਦੇ ਕੱਲਾਰ ਪਿੰਡ 'ਚ ਅੱਜ ਸਵੇਰੇ ਫੌਜ ਨੂੰ ਗਸ਼ਤ...
ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੇਜਰੀਵਾਲ ਵੱਲੋਂ ਕੈਬਨਿਟ ਨਾਲ ਬੈਠਕ
. . .  21 minutes ago
ਨਵੀਂ ਦਿੱਲੀ, 27 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਦਿੱਤੀ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੈਬਨਿਟ ਨਾਲ ਬੈਠਕ ਕੀਤੀ। ਕੈਬਨਿਟ 'ਚ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਗੋਪਾਲ ਰਾਏ ਸਮੇਤ......
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈ ਕਮਾਂਡ ਨੂੰ ਭੇਜਿਆ ਅਸਤੀਫ਼ਾ
. . .  10 minutes ago
ਅਬੋਹਰ, 27 ਮਈ (ਸੁਖਜਿੰਦਰ ਸਿੰਘ ਢਿੱਲੋਂ)- ਪੰਜਾਬ ਵਿਚ ਗੁਰਦਾਸਪੁਰ ਤੋਂ ਹੋਈ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਜਾਖੜ ਦੇ ਸਿਆਸੀ ਸਕੱਤਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ...
ਯੂਰਪੀਅਨ ਸੰਸਦੀ ਚੋਣਾਂ 'ਚ ਪੰਜਾਬੀ ਮੂਲ ਦੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ
. . .  about 1 hour ago
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਦੀ ਸਭ ਤੋਂ ਵੱਡੀ ਲੋਕ-ਤੰਤਰ ਸੰਸਦ ਯੂਰਪੀਅਨ ਸੰਸਦ ਦੀ ਹੋਈ ਚੋਣ 'ਚ ਲੁਧਿਆਣਾ ਦੀ ਜਨਮੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ ਹੈ। ਨੀਨਾ ਗਿੱਲ ਨੂੰ ਵੈਸਟ ਮਿਡਲੈਂਡ ਦੇ ਹਲਕੇ ਤੋਂ ਜਿੱਤ ਪ੍ਰਾਪਤ...
ਆਈ.ਐਸ.ਆਈ. ਨੇ ਪਠਾਨਕੋਟ ਰੇਲਵੇ ਸਟੇਸ਼ਨ ਉਡਾਉਣ ਦੀ ਦਿੱਤੀ ਧਮਕੀ
. . .  1 minute ago
ਪਠਾਨਕੋਟ, 27 ਮਈ (ਆਸ਼ੀਸ਼ ਸ਼ਰਮਾ)- ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੇ ਹਵਾਲੇ ਤੋਂ ਫ਼ਿਰੋਜ਼ਪੁਰ ਡਿਵੀਜ਼ਨ ਦੇ ਅਧੀਨ ਪਠਾਨਕੋਟ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੀ.ਆਰ.ਪੀ ਪਠਾਨਕੋਟ .....
ਯੂਰਪੀਅਨ ਸੰਸਦੀ ਚੋਣਾਂ 'ਚ ਸੱਤਾਧਾਰੀ ਪਾਰਟੀ ਦਾ ਸਭ ਤੋਂ ਮਾੜਾ ਪ੍ਰਦਰਸ਼ਨ, ਸਿਰਫ਼ 3 ਸੀਟਾਂ ਮਿਲੀਆਂ
. . .  about 1 hour ago
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਦੀ ਸਭ ਤੋਂ ਵੱਡੀ ਲੋਕ-ਤੰਤਰ ਸੰਸਦ ਯੂਰਪੀਅਨ ਸੰਸਦ ਦੀ ਹੋਈ ਚੋਣ 'ਚ 28 ਦੇਸ਼ਾਂ ਦੇ 400 ਮਿਲੀਅਨ ਲੋਕਾਂ ਨੇ ਹਿੱਸਾ ਲਿਆ। ਯੂ. ਕੇ. ਵਲੋਂ ਯੂਰਪੀਅਨ ਸੰਸਦ 'ਚ 73 ਮੈਂਬਰ ਹੁੰਦੇ ਹਨ, ਜਿਨ੍ਹਾਂ 'ਚ ਇਸ ਵਾਰ ਯੂਰਪ ਨਾਲੋਂ...
ਚੀਨ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਮੌਤਾਂ, 15 ਜ਼ਖਮੀ
. . .  about 1 hour ago
ਬੀਜਿੰਗ, 27 ਮਈ- ਚੀਨ ਦੇ ਜਿਆਂਗਸ਼ੂ ਸੂਬੇ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ 'ਚੋਂ 5 ਦੀ ਹਾਲਤ ਗੰਭੀਰ ਦੱਸੀ....
ਡੇਰਾ ਬਾਬਾ ਨਾਨਕ ਸਰਹੱਦ 'ਤੇ ਭਾਰਤ-ਪਾਕਿਸਤਾਨ ਅਧਿਕਾਰੀਆਂ ਦੀ ਬੈਠਕ ਸ਼ੁਰੂ
. . .  about 1 hour ago
ਡੇਰਾ ਬਾਬਾ ਨਾਨਕ, 27 ਮਈ (ਹੀਰਾ ਸਿੰਘ ਮਾਂਗਟ)- ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਅੱਜ ਪਾਕਿਸਤਾਨ ਅਤੇ ਭਾਰਤ ਦੋਹਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀ ਬੈਠਕ ਸ਼ੁਰੂ ਹੋ ਗਈ ਹੈ। ਬੈਠਕ...
ਪੀ. ਐੱਸ. ਗੋਲੇ ਨੇ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਚੁੱਕੀ ਸਹੁੰ
. . .  about 2 hours ago
ਗੰਗਟੋਕ, 27 ਮਈ- ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸ. ਕੇ. ਐੱਮ.) ਦੇ ਪ੍ਰਧਾਨ ਪ੍ਰੇਮ ਸਿੰਘ ਤਮਾਂਗ ਨੇ ਅੱਜ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਹਲਫ਼ ਲਿਆ। ਉਨ੍ਹਾਂ ਨੂੰ ਪੀ. ਐੱਸ. ਗੋਲੇ ਦੇ ਰੂਪ 'ਚ ਜਾਣਿਆ ਜਾਂਦਾ ਹੈ। ਰਾਜਪਾਲ ਗੰਗਾ ਪ੍ਰਸਾਦ ਨੇ ਇੱਥੇ ਪਲਜੋਰ ਸਟੇਡੀਅਮ 'ਚ...
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਜਾਏ ਗਏ ਸੁੰਦਰ ਜਲੋ
. . .  about 2 hours ago
ਅੰਮ੍ਰਿਤਸਰ, 27 ਮਈ (ਜਸਵੰਤ ਸਿੰਘ ਜੱਸ)- ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸੁੰਦਰ ਜਲੋ ਸਜਾਏ ਗਏ...
7-8 ਜੂਨ ਨੂੰ ਮਾਲਦੀਵ ਜਾ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 7-8 ਜੂਨ ਨੂੰ ਮਾਲਦੀਵ ਜਾ ਸਕਦੇ ਹਨ। ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੂਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਦੁਵੱਲੀ...
ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਕੀਤੀ ਪੂਜਾ
. . .  about 2 hours ago
ਲਖਨਊ, 27 ਮਈ- ਪ੍ਰਧਾਨ ਮੰਤਰੀ ਨਰਿੰਦ ਮੋਦੀ ਅੱਜ ਵਾਰਾਨਸੀ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਪੂਜਾ ਕੀਤੀ। ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ...
ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਆਵਾਜਾਈ ਲਈ ਬਹਾਲ
. . .  about 2 hours ago
ਸ੍ਰੀਨਗਰ, 27 ਮਈ- ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੀਤੀ ਰਾਤ ਕਈ ਘੰਟਿਆਂ ਤੱਕ ਬੰਦ ਰੱਖਣ ਤੋਂ ਬਾਅਦ ਅੱਜ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ। ਆਵਾਜਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਰਾਮਬਨ ਜ਼ਿਲ੍ਹੇ ਦੇ ਬੈਟਰੀ ਚਸ਼ਮਾ ਇਲਾਕੇ 'ਚ ਐਤਵਾਰ...
ਰੂਸ 'ਚ ਲੱਗੇ ਭੂਚਾਲ ਦੇ ਝਟਕੇ
. . .  about 3 hours ago
ਮਾਸਕੋ, 27 ਮਈ- ਰੂਸ ਦੇ ਤੱਟੀ ਇਲਾਕੇ ਕਮਚਟਕਾ 'ਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰੂਸੀ ਵਿਗਿਆਨ ਅਕਾਦਮੀ ਦੇ ਭੂ-ਭੌਤਿਕੀ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.9 ਮਾਪੀ ਗਈ। ਭੂਚਾਲ ਦਾ ਕੇਂਦਰ...
ਜਪਾਨ ਦੇ ਸਮਰਾਟ ਨਾਰੂਹਿਤੋ ਨੂੰ ਮਿਲਣ ਵਾਲੀ ਪਹਿਲੇ ਵਿਦੇਸ਼ੀ ਨੇਤਾ ਬਣੇ ਟਰੰਪ
. . .  about 3 hours ago
ਵਾਸ਼ਿੰਗਟਨ, 27 ਮਈ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਪਾਨ ਦੇ ਸਮਰਾਟ ਨਾਰੂਹਿਤੋ ਨੂੰ ਮਿਲਣ ਵਾਲੀ ਪਹਿਲੇ ਵਿਦੇਸ਼ੀ ਨੇਤਾ ਬਣ ਗਏ...
ਅਫ਼ਗ਼ਾਨਿਸਤਾਨ : ਆਈ.ਈ.ਡੀ ਧਮਾਕੇ 'ਚ 10 ਲੋਕ ਜ਼ਖਮੀ
. . .  about 3 hours ago
ਪ੍ਰਧਾਨ ਮੰਤਰੀ ਪਹੁੰਚੇ ਵਾਰਾਨਸੀ
. . .  about 4 hours ago
25 ਕਰੋੜ ਦੀ ਹੈਰੋਇਨ ਸਮੇਤ ਤਿੰਨ ਵਿਦੇਸ਼ੀ ਗ੍ਰਿਫ਼ਤਾਰ
. . .  about 4 hours ago
ਮਨੀ ਲਾਂਡ੍ਰਿੰਗ ਮਾਮਲੇ 'ਚ ਰਾਬਰਟ ਵਾਡਰਾ ਦੀ ਅਗਾਊਂ ਜ਼ਮਾਨਤ ਖ਼ਿਲਾਫ਼ ਸੁਣਵਾਈ ਅੱਜ
. . .  about 4 hours ago
ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਵੈਸਾਖ ਸੰਮਤ 551

ਸੰਪਾਦਕੀ

ਖ਼ਤਰਨਾਕ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ

ਪ੍ਰਦੂਸ਼ਣ ਦਾ ਲੇਖਾ-ਜੋਖਾ ਕਰਨ ਵਾਲੀ ਦਿੱਲੀ ਦੀ ਇਕ ਵੱਡੀ ਸੰਸਥਾ ਨੇ ਵਿਸ਼ਵ ਪੱਧਰ 'ਤੇ ਫੈਲੇ ਪ੍ਰਦੂਸ਼ਣ ਸਬੰਧੀ ਇਕ ਰਿਪੋਰਟ ਜਾਰੀ ਕੀਤੀ ਹੈ। ਜਿਸ ਨੂੰ ਪੜ੍ਹ-ਸੁਣ ਕੇ ਦੇਸ਼ ਦੀਆਂ ਰਾਜਨੀਤਕ ਅਤੇ ਸਮਾਜਿਕ ਸੰਸਥਾਵਾਂ ਦੀਆਂ ਅੱਖਾਂ ਜ਼ਰੂਰ ਖੁੱਲ੍ਹ ਜਾਣੀਆਂ ਚਾਹੀਦੀਆਂ ...

ਪੂਰੀ ਖ਼ਬਰ »

ਚੋਣਾਵੀ ਬਾਂਡ 'ਤੇ ਸਰਬਉੱਚ ਅਦਾਲਤ ਦਾ ਫ਼ੈਸਲਾ

ਕੀ ਧਨਤੰਤਰ ਦੇ ਚੁੰਗਲ ਵਿਚੋਂ ਨਿਕਲ ਸਕੇਗਾ ਸਾਡਾ ਲੋਕਤੰਤਰ?

ਚੋਣਾਵੀ ਬਾਂਡ 'ਤੇ ਸਰਬਉੱਚ ਅਦਾਲਤ ਦਾ ਫ਼ੈਸਲਾ ਆ ਗਿਆ ਹੈ। ਇਹ ਫ਼ੈਸਲਾ ਸਵਾਗਤਯੋਗ ਹੈ ਪਰ ਇਸ ਨਾਲ ਇਸ ਗੱਲ ਸਬੰਧੀ ਪੂਰੀ ਤਸੱਲੀ ਨਹੀਂ ਮਿਲਦੀ ਕਿ ਧਨਤੰਤਰ ਦੇ ਚੁੰਗਲ ਵਿਚ ਫਸਿਆ ਸਾਡਾ ਲੋਕਤੰਤਰ ਇਸ ਤੋਂ ਪੂਰੀ ਤਰ੍ਹਾਂ ਬਾਹਰ ਆ ਜਾਵੇਗਾ। ਇਹ ਫ਼ੈਸਲਾ ਮੋਦੀ ਸਰਕਾਰ ਦੀ ਚੋਣਾਵੀ ਬਾਂਡ ਯੋਜਨਾ ਨਾਲ ਸਬੰਧਿਤ ਹੈ, ਜਿਸ ਨੂੰ ਗ਼ੈਰ-ਕਾਨੂੰਨੀ ਐਲਾਨ ਕਰਾਰ ਦਿੱਤੇ ਜਾਣ ਲਈ ਸਰਬਉੱਚ ਅਦਾਲਤ ਵਿਚ ਇਕ ਅਰਜ਼ੀ ਦਾਖ਼ਲ ਕੀਤੀ ਗਈ ਸੀ। ਇਹ ਯੋਜਨਾ ਮੋਦੀ ਸਰਕਾਰ ਨੇ ਚੋਣ ਫੰਡਾਂ ਵਿਚ ਪਾਰਦਰਸ਼ਤਾ ਲਿਆਉਣ ਦੇ ਦਾਅਵੇ ਨਾਲ ਸ਼ੁਰੂ ਕੀਤੀ ਸੀ ਪਰ ਇਹ ਸਮਝ ਤੋਂ ਬਾਹਰ ਦੀ ਗੱਲ ਸੀ ਕਿ ਜਦੋਂ ਦਾਨ ਕਰਤਾ ਹੀ ਲੁਕਿਆ ਹੋਇਆ ਹੈ ਤਾਂ ਫਿਰ ਇਸ ਯੋਜਨਾ ਨੂੰ ਪਾਰਦਰਸ਼ੀ ਯੋਜਨਾ ਕਿਵੇਂ ਕਿਹਾ ਜਾ ਸਕਦਾ ਹੈ। ਇਸ ਯੋਜਨਾ ਦੇ ਤਹਿਤ ਬੈਂਕਾਂ ਨੂੰ ਚੋਣਾਵੀ ਬਾਂਡ ਜਾਰੀ ਕਰਨ ਦਾ ਅਧਿਕਾਰ ਦਿੱਤਾ ਗਿਆ। ਕੋਈ ਵੀ ਇਸ ਬਾਂਡ ਨੂੰ ਇਸ ਦੀ ਰਕਮ ਅਦਾ ਕਰਕੇ ਬੈਂਕ ਤੋਂ ਖਰੀਦ ਸਕਦਾ ਹੈ ਅਤੇ ਆਪਣੀ ਮਨਪਸੰਦ ਸਿਆਸੀ ਪਾਰਟੀ ਨੂੰ ਇਹ ਬਾਂਡ ਦਾਨ ਵਜੋਂ ਦੇ ਸਕਦਾ ਹੈ। ਉਸ ਤੋਂ ਬਾਅਦ ਪਾਰਟੀਆਂ ਆਪਣੇ ਖਾਤੇ ਵਿਚ ਇਸ ਬਾਂਡ ਦੀ ਰਕਮ ਨੂੰ ਜਮ੍ਹਾਂ ਕਰ ਸਕਦੀਆਂ ਹਨ। ਪਹਿਲਾਂ ਦਾਨ ਕਰਤਾ ਨਕਦੀ ਵਿਚ ਹੀ ਸਿਆਸੀ ਪਾਰਟੀਆਂ ਨੂੰ ਦਾਨ ਕਰਦੇ ਸਨ ਅਤੇ ਨਕਦੀ ਦੇ ਰੂਪ ਵਿਚ ਦਿੱਤਾ ਗਿਆ ਇਹ ਦਾਨ ਆਮ ਤੌਰ 'ਤੇ ਕਾਲਾ ਧਨ ਹੀ ਹੁੰਦਾ ਸੀ। ਮੋਦੀ ਸਰਕਾਰ ਨੇ ਕਾਲੇ ਧਨ ਦੇ ਸ਼ਿਕੰਜੇ ਵਿਚੋਂ ਲੋਕਤੰਤਰ ਨੂੰ ਬਚਾਉਣ ਦਾ ਦਾਅਵਾ ਕਰਦੇ ਹੋਏ ਇਹ ਯੋਜਨਾ ਤਿਆਰ ਕੀਤੀ ਸੀ ਅਤੇ ਇਸ ਨੂੰ ਅਮਲ ਵਿਚ ਲਿਆਂਦਾ ਵੀ ਜਾ ਰਿਹਾ ਹੈ।
ਇਹ ਸੱਚ ਹੈ ਕਿ ਇਹ ਬਾਂਡ ਬੈਂਕ ਜਾਰੀ ਕਰਦੇ ਹਨ ਅਤੇ ਬੈਂਕਾਂ ਵਿਚ ਪੈਸਾ ਜਮ੍ਹਾਂ ਕਰਕੇ ਹੀ ਇਸ ਨੂੰ ਖਰੀਦਿਆ ਜਾ ਸਕਦਾ ਹੈ। ਜਿਵੇਂ ਕਿ ਸਰਕਾਰ ਦੇ ਵਕੀਲ ਨੇ ਸਰਬਉੱਚ ਅਦਾਲਤ ਨੂੰ ਦੱਸਿਆ ਕਿ ਬੈਂਕ ਉਸੇ ਵਿਅਕਤੀ ਨੂੰ ਇਹ ਬਾਂਡ ਜਾਰੀ ਕਰਦਾ ਹੈ, ਜਿਹੜਾ ਆਪਣੀ ਪਹਿਚਾਣ ਦੇ ਨਾਲ ਉਸ ਦੇ ਸਾਹਮਣੇ ਆਉਂਦਾ ਹੈ ਭਾਵ ਬੈਂਕ ਦੀ ਨਿਗ੍ਹਾ ਤੋਂ ਬਾਂਡ ਖਰੀਦਣ ਵਾਲਾ ਖੁਦ ਨੂੰ ਬਚਾ ਨਹੀਂ ਸਕਦਾ। ਪਰ ਬੈਂਕ ਇਕ ਵਿੱਤੀ ਸੰਸਥਾ ਹੈ ਅਤੇ 'ਬਿਜ਼ਨੈੱਸ ਕਨਫੀਡੈਂਸ਼ੀਅਲਿਟੀ' ਦੇ ਕਾਰਨ ਉਹ ਬਾਹਰੀ ਵਿਅਕਤੀ ਨੂੰ ਨਹੀਂ ਦੱਸ ਸਕਦਾ ਕਿ ਬਾਂਡ ਖਰੀਦਣ ਵਾਲਾ ਕੌਣ ਹੈ। ਇਸ ਤੋਂ ਇਲਾਵਾ ਬੈਂਕ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਬਾਂਡ ਖਰੀਦਣ ਵਾਲਾ ਵਿਅਕਤੀ ਇਹ ਬਾਂਡ ਕਿਸ ਨੂੰ ਦੇਵੇਗਾ। ਸੱਚ ਤਾਂ ਇਹ ਹੈ ਕਿ ਬਾਂਡ ਦੀ ਰਕਮ ਪ੍ਰਾਪਤ ਹੋ ਜਾਣ ਤੋਂ ਬਾਅਦ ਬੈਂਕ ਨੂੰ ਇਹ ਜਾਨਣ ਦੀ ਜ਼ਰੂਰਤ ਹੀ ਨਹੀਂ ਕਿ ਖਰੀਦਦਾਰ ਉਸ ਦਾ ਕੀ ਕਰਦਾ ਹੈ ਅਤੇ ਉਹ ਕਿਸ ਨੂੰ ਦਿੰਦਾ ਹੈ। ਜਿਸ ਪਾਰਟੀ ਨੂੰ ਬਾਂਡ ਦਿੱਤਾ ਗਿਆ ਹੈ, ਜਦੋਂ ਉਹ ਬੈਂਕ ਦੇ ਕੋਲ ਬਾਂਡ ਲੈ ਕੇ ਆਪਣੇ ਖਾਤੇ ਵਿਚ ਜਮ੍ਹਾਂ ਕਰਵਾਉਂਦੀ ਹੈ ਤਾਂ ਬੈਂਕ ਦਾ ਕੰਮ ਉਸ ਬਾਂਡ ਨੂੰ ਵਾਪਸ ਖਰੀਦ ਕੇ ਬਰਾਬਰ ਦੀ ਰਕਮ ਅਦਾ ਕਰ ਦੇਣਾ ਹੁੰਦਾ ਹੈ। ਕਿਉਂਕਿ ਬੈਂਕ ਨੇ ਬਹੁਤ ਸਾਰੇ ਬਾਂਡ ਜਾਰੀ ਕੀਤੇ ਹੋਏ ਹੁੰਦੇ ਹਨ, ਇਸ ਲਈ ਉਸ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਜਿਹੜਾ ਬਾਂਡ ਸਿਆਸੀ ਪਾਰਟੀ ਨੇ ਉਸ ਕੋਲ ਜਮ੍ਹਾਂ ਕਰਵਾਇਆ ਹੈ, ਉਹ ਬਾਂਡ ਕਿਸ ਨੂੰ ਜਾਰੀ ਕੀਤਾ ਗਿਆ ਸੀ, ਭਾਵ ਦਾਨ ਕਰਤਾ ਦੀ ਪਹਿਚਾਣ ਦਾ ਪਤਾ ਸਿਰਫ਼ ਅਤੇ ਸਿਰਫ਼ ਉਸ ਪਾਰਟੀ ਕੋਲ ਹੀ ਰਹਿੰਦਾ ਹੈ, ਜਿਸ ਨੂੰ ਦਾਨ ਕਰਤਾ ਨੇ ਉਹ ਬਾਂਡ ਦਿੱਤਾ ਹੈ। ਬੈਂਕ ਨੂੰ ਵੱਧ ਤੋਂ ਵੱਧ ਇਹ ਜਾਣਕਾਰੀ ਹੀ ਹੁੰਦੀ ਹੈ ਕਿ ਕਿਸ ਤੋਂ ਪੈਸੇ ਲੈ ਕੇ ਉਸ ਨੇ ਬਾਂਡ ਵੇਚੇ ਸਨ। ਪਰ ਜਦੋਂ ਬਾਂਡ ਵਾਪਸ ਰਕਮ ਦੀ ਅਦਾਇਗੀ ਲਈ ਬੈਂਕ ਵਿਚ ਆਉਂਦਾ ਹੈ ਤਾਂ ਬੈਂਕ ਨੂੰ ਪਤਾ ਨਹੀਂ ਹੁੰਦਾ ਕਿ ਇਹ ਬਾਂਡ ਕਿਸ ਵਿਅਕਤੀ ਨੂੰ ਜਾਰੀ ਕੀਤਾ ਗਿਆ ਸੀ। ਬੈਂਕ ਨੂੰ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ ਵੀ ਨਹੀਂ ਹੈ।
ਇਸ ਯੋਜਨਾ ਦੀ ਚੰਗੀ ਗੱਲ ਇਹ ਹੈ ਕਿ ਰਾਜਨੀਤਕ ਪਾਰਟੀਆਂ ਨੂੰ ਧਨ ਬੈਂਕਿੰਗ ਵਿਵਸਥਾ ਰਾਹੀਂ ਆਉਂਦਾ ਹੈ ਅਤੇ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਕਾਲਾ ਧਨ ਨਹੀਂ ਹੋਵੇਗਾ, ਕਿਉਂਕਿ ਬਿਨਾਂ ਪੈਨ ਕਾਰਡ ਨੰਬਰ ਦੀ ਜਾਣਕਾਰੀ ਤੋਂ ਬੈਂਕ ਉਸ ਨੂੰ ਜਾਰੀ ਨਹੀਂ ਕਰ ਸਕਦਾ। ਹਾਲਾਂਕਿ ਇਸ ਤਰ੍ਹਾਂ ਦਿੱਤਾ ਗਿਆ ਪੈਸਾ ਕਾਲਾ ਧਨ ਨਹੀਂ ਹੋ ਸਕਦਾ ਇਸ ਸਬੰਧੀ ਕੋਈ ਗਾਰੰਟੀ ਨਹੀਂ ਹੈ। ਇਸ ਦਾ ਕਾਰਨ ਹੈ ਕਿ ਕਈ ਲੋਕਾਂ ਨੇ ਮਖੌਟਾ ਕੰਪਨੀਆਂ ਬਣਾ ਰੱਖੀਆਂ ਹਨ ਅਤੇ ਇਨ੍ਹਾਂ ਮਖੌਟਾ ਕੰਪਨੀਆਂ ਦੀ ਵਰਤੋਂ ਕਾਲੇ ਧਨ ਨੂੰ ਸਫੈਦ ਵਿਚ ਬਦਲਣ ਲਈ ਕੀਤੀ ਜਾਂਦੀ ਹੈ। ਕਾਲੇ ਧਨ ਨੂੰ ਸਫੈਦ ਧਨ ਵਿਚ ਬਦਲਣ ਲਈ ਉਸ ਰਕਮ 'ਤੇ ਟੈਕਸ ਦਿੱਤਾ ਜਾਣਾ ਹੀ ਕਾਫ਼ੀ ਹੁੰਦਾ ਹੈ। ਉਂਜ ਵੀ ਟੈਕਸ ਕਾਨੂੰਨ ਨੂੰ ਕਮਜ਼ੋਰ ਦੱਸਣ ਲਈ ਵੀ ਕਈ ਕਮਜ਼ੋਰੀਆਂ ਕਾਲਾ ਧਨ ਦੇ ਮਾਲਕਾਂ ਨੂੰ ਪਤਾ ਹਨ। ਕਈ ਫਰਜ਼ੀ ਪੈਨ ਕਾਰਡ ਬਣੇ ਹੋਏ ਹਨ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਕਈ ਫਰਜ਼ੀ ਕੰਪਨੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਦੀ ਵਰਤੋਂ ਟੈਕਸ ਕਾਨੂੰਨ ਨੂੰ ਕਮਜ਼ੋਰ ਦੱਸਣ ਲਈ ਵੱਡੀ ਹੱਦ ਤੱਕ ਕੀਤੀ ਜਾਂਦੀ ਰਹੀ ਹੈ, ਹਾਲਾਂਕਿ ਪੈਨ ਨੂੰ ਆਧਾਰ ਕਾਰਡ ਨਾਲ ਜੋੜਨ ਤੋਂ ਬਾਅਦ ਉਨ੍ਹਾਂ ਪੈਨ ਕਾਰਡਾਂ ਨੂੰ ਜੋ ਆਧਾਰ ਨਾਲ ਜੁੜੇ ਨਹੀਂ ਹੋਣਗੇ, ਖ਼ਤਮ ਕਰਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਪਰ ਅਜੇ ਤੱਕ ਇਹ ਪਤਾ ਨਹੀਂ ਹੈ ਕਿ ਕੀ ਆਧਾਰ ਨਾਲ ਨਹੀਂ ਜੁੜਨ ਵਾਲੇ ਪੈਨ ਕਾਰਡ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇਗਾ। ਫਿਲਹਾਲ ਪੈਨ ਕਾਰਡ ਨਾਲ ਆਧਾਰ ਨੂੰ ਜੋੜਨ ਦੀ ਆਖਰੀ ਤਾਰੀਕ ਵੀ ਬਹੁਤ ਅੱਗੇ ਖਿਸਕਾ ਦਿੱਤੀ ਗਈ ਹੈ ਅਤੇ ਕਾਲਾ ਧਨ ਦੇ ਮਾਲਕਾਂ ਕੋਲ ਅਜੇ ਵੀ ਮੌਕਾ ਮਿਲ ਰਿਹਾ ਹੈ ਕਿ ਉਹ ਟੈਕਸ ਕਾਨੂੰਨ ਨੂੰ ਪਹਿਲਾਂ ਦੀ ਤਰ੍ਹਾਂ ਹੀ ਕਮਜ਼ੋਰ ਦੱਸਦੇ ਰਹਿਣ। ਕਾਲੇ ਧਨ ਦੀ ਵਰਤੋਂ ਗ਼ਲਤ ਹੈ ਪਰ ਸਫੈਦ ਧਨ ਦੀ ਵਰਤੋਂ ਲੋਕਤੰਤਰਿਕ ਅਮਲ ਨੂੰ ਪ੍ਰਭਾਵਿਤ ਕਰਨ ਲਈ ਕੌਣ ਕਰ ਰਿਹਾ ਹੈ, ਇਹ ਵੀ ਜਾਨਣਾ ਜ਼ਰੂਰੀ ਹੈ। ਮੌਜੂਦਾ ਸਮੇਂ ਵਿਚ ਚੋਣਾਵੀ ਬਾਂਡ ਯੋਜਨਾ ਵਿਚ ਇਸ ਦਾ ਪੂਰਾ ਇੰਤਜ਼ਾਮ ਕਰ ਦਿੱਤਾ ਗਿਆ ਹੈ ਕਿ ਦਾਨ ਰਾਸ਼ੀ ਦੇਣ ਵਾਲੇ ਦੀ ਪਹਿਚਾਣ ਗੁਪਤ ਹੀ ਰਹੇ। ਸਰਬਉੱਚ ਅਦਾਲਤ ਨੇ ਇਸ ਯੋਜਨਾ ਦੀ ਇਸੇ ਖਾਮੀ 'ਤੇ ਸ਼ਿਕੰਜਾ ਕੱਸਿਆ ਹੈ ਅਤੇ ਪਾਰਟੀਆਂ ਨੂੰ ਕਿਹਾ ਹੈ ਕਿ ਅਗਲੇ ਮਹੀਨੇ ਦੀ 30 ਮਈ ਤੱਕ ਚੋਣ ਕਮਿਸ਼ਨ ਨੂੰ ਬੰਦ ਲਿਫ਼ਾਫ਼ੇ ਵਿਚ ਇਸ ਦੀ ਜਾਣਕਾਰੀ ਦੇਣ ਕਿ ਉਨ੍ਹਾਂ ਨੂੰ ਜਿਹੜੇ ਚੋਣਾਵੀ ਬਾਂਡ ਮਿਲੇ ਸਨ, ਉਹ ਕਿਹੜੇ ਵਿਅਕਤੀਆਂ ਦੇ ਸਨ।
ਸਰਬਉੱਚ ਅਦਾਲਤ ਨੇ 12 ਅਪ੍ਰੈਲ ਤੋਂ 15 ਮਈ ਤੱਕ ਦਿੱਤੇ ਬਾਂਡ ਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਦੇਣ ਲਈ ਕਿਹਾ ਹੈ। ਸਵਾਲ ਉੱਠਦਾ ਹੈ ਕਿ 12 ਅਪ੍ਰੈਲ ਤੋਂ ਪਹਿਲਾਂ ਜਿਹੜੇ ਬਾਂਡ ਦਿੱਤੇ ਗਏ ਸਨ, ਉਨ੍ਹਾਂ ਨੂੰ ਕਿਉਂ ਛੱਡ ਦਿੱਤਾ ਗਿਆ ਹੈ? ਇਸ ਤੋਂ ਇਲਾਵਾ ਇਸ ਗੁਪਤ ਦਾਨ ਨੂੰ ਗੁਪਤ ਤੌਰ 'ਤੇ ਚੋਣ ਕਮਿਸ਼ਨ ਨੂੰ ਦੱਸਣ ਲਈ ਹੀ ਕਿਉਂ ਕਿਹਾ ਗਿਆ ਹੈ? ਚੋਣ ਕਮਿਸ਼ਨ ਹੀ ਨਹੀਂ, ਸਗੋਂ ਦੇਸ਼ ਦੇ ਵੋਟਰਾਂ ਨੂੰ ਵੀ ਇਹ ਜਾਨਣ ਦਾ ਅਧਿਕਾਰ ਹੈ ਕਿ ਪਾਰਟੀਆਂ ਨੂੰ ਕਿਹੜੇ-ਕਿਹੜੇ ਲੋਕ ਪੈਸਾ ਦੇ ਰਹੇ ਹਨ। ਸ਼ਾਇਦ ਚੋਣ ਕਮਿਸ਼ਨ ਬਾਅਦ ਵਿਚ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦੇ ਦੇਵੇ ਪਰ ਹੋਣਾ ਤਾਂ ਇਹੋ ਚਾਹੀਦਾ ਹੈ ਕਿ ਚੋਣਾਂ ਦੇ ਸਮੇਂ ਹੀ ਲੋਕਾਂ ਨੂੰ ਇਸ ਦੀ ਜਾਣਕਾਰੀ ਮਿਲ ਜਾਵੇ। ਅੱਜ ਧਨਤੰਤਰ ਪੂਰੀ ਤਰ੍ਹਾਂ ਨਾਲ ਲੋਕਤੰਤਰ 'ਤੇ ਭਾਰੂ ਹੋ ਚੁੱਕਿਆ ਹੈ। ਜਾਤੀਵਾਦ ਅਤੇ ਫਿਰਕੂਵਾਦ ਲੋਕਤੰਤਰ ਲਈ ਚੁਣੌਤੀ ਤਾਂ ਹਨ ਹੀ, ਧਨਤੰਤਰ ਵੀ ਉਸ ਦੇ ਸਾਹਮਣੇ ਇਕ ਵੱਡਾ ਖ਼ਤਰਾ ਬਣ ਕੇ ਆ ਖੜੋਤਾ ਹੈ। ਇਸ ਖ਼ਤਰੇ ਨਾਲ ਨਜਿੱਠਣ ਲਈ ਇਕ ਨਹੀਂ, ਸਗੋਂ ਅਨੇਕਾਂ ਕਦਮ ਚੁੱਕਣੇ ਪੈਣਗੇ। (ਸੰਵਾਦ)


ਖ਼ਬਰ ਸ਼ੇਅਰ ਕਰੋ

ਆਲੋਚਨਾ ਤੋਂ ਬਾਅਦ ਚੋਣ ਕਮਿਸ਼ਨ ਹੋਇਆ ਚੌਕਸ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 'ਤੇ ਬਣੀ ਫ਼ਿਲਮ 'ਤੇ ਪਾਬੰਦੀ ਲਗਾ ਦਿੱਤੀ। ਕੁਝ ਦਿਨ ਪਹਿਲਾਂ ਮਾਣਯੋਗ ਅਦਾਲਤ ਨੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ...

ਪੂਰੀ ਖ਼ਬਰ »

ਪੰਜਾਬੀ ਕਵਿਤਾ ਵਿਚ ਜਲ੍ਹਿਆਂਵਾਲੇ ਬਾਗ਼ ਦਾ ਸਾਕਾ-2

(ਕੱਲ੍ਹ ਤੋਂ ਅੱਗੇ) ਇਕ ਹੋਰ ਕਵੀ ਰਾਮ ਸਿੰਘ 'ਭੌਰ' ਨੇ ਡਾਇਰ ਨੂੰ ਸੰਬੋਧਿਤ ਹੁੰਦਿਆਂ ਲਿਖਿਆ: ਤੇਰੇ ਘਰ ਲਗੇ ਤੂੰ ਵੀ ਦੇਖੇਂ! ਜ਼ਾਲਮ, ਜਿਹਾ ਅਸਾਂ ਨੂੰ ਹੋਇਓਂ ਸਤਾਨ ਦੇ ਵਿਚ। ਬੇੜੀ ਗਰਕ ਹੋਸੀ ਤੇਰੀ ਜ਼ਾਲਮਾਂ ਓਏ, ਥੜਥੱਲ ਪੈਸੀ ਡਾਇਰਸਤਾਨ ਦੇ ਵਿਚ। ਜਨਰਲ ਡਾਇਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX