ਤਾਜਾ ਖ਼ਬਰਾਂ


ਜੰਮੂ-ਕਸ਼ਮੀਰ 'ਚ ਫੌਜ ਨੇ ਨਕਾਰਾ ਕੀਤਾ ਆਈ. ਈ. ਡੀ., ਟਲਿਆ ਵੱਡਾ ਹਾਦਸਾ
. . .  15 minutes ago
ਸ੍ਰੀਨਗਰ, 27 ਮਈ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਜੰਮੂ-ਪੁੰਛ ਕੌਮੀ ਹਾਈਵੇਅ 'ਤੇ ਫੌਜ ਨੇ ਅੱਜ ਅਤਿ ਆਧੁਨਿਕ ਵਿਸਫੋਟਕ ਉਪਕਰਨ (ਆਈ. ਈ. ਡੀ.) ਨੂੰ ਨਕਾਰਾ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਚਿੰਗੁਸ ਦੇ ਕੱਲਾਰ ਪਿੰਡ 'ਚ ਅੱਜ ਸਵੇਰੇ ਫੌਜ ਨੂੰ ਗਸ਼ਤ...
ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੇਜਰੀਵਾਲ ਵੱਲੋਂ ਕੈਬਨਿਟ ਨਾਲ ਬੈਠਕ
. . .  27 minutes ago
ਨਵੀਂ ਦਿੱਲੀ, 27 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਦਿੱਤੀ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੈਬਨਿਟ ਨਾਲ ਬੈਠਕ ਕੀਤੀ। ਕੈਬਨਿਟ 'ਚ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਗੋਪਾਲ ਰਾਏ ਸਮੇਤ......
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈ ਕਮਾਂਡ ਨੂੰ ਭੇਜਿਆ ਅਸਤੀਫ਼ਾ
. . .  16 minutes ago
ਅਬੋਹਰ, 27 ਮਈ (ਸੁਖਜਿੰਦਰ ਸਿੰਘ ਢਿੱਲੋਂ)- ਪੰਜਾਬ ਵਿਚ ਗੁਰਦਾਸਪੁਰ ਤੋਂ ਹੋਈ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਜਾਖੜ ਦੇ ਸਿਆਸੀ ਸਕੱਤਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ...
ਯੂਰਪੀਅਨ ਸੰਸਦੀ ਚੋਣਾਂ 'ਚ ਪੰਜਾਬੀ ਮੂਲ ਦੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ
. . .  about 1 hour ago
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਦੀ ਸਭ ਤੋਂ ਵੱਡੀ ਲੋਕ-ਤੰਤਰ ਸੰਸਦ ਯੂਰਪੀਅਨ ਸੰਸਦ ਦੀ ਹੋਈ ਚੋਣ 'ਚ ਲੁਧਿਆਣਾ ਦੀ ਜਨਮੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ ਹੈ। ਨੀਨਾ ਗਿੱਲ ਨੂੰ ਵੈਸਟ ਮਿਡਲੈਂਡ ਦੇ ਹਲਕੇ ਤੋਂ ਜਿੱਤ ਪ੍ਰਾਪਤ...
ਆਈ.ਐਸ.ਆਈ. ਨੇ ਪਠਾਨਕੋਟ ਰੇਲਵੇ ਸਟੇਸ਼ਨ ਉਡਾਉਣ ਦੀ ਦਿੱਤੀ ਧਮਕੀ
. . .  about 1 hour ago
ਪਠਾਨਕੋਟ, 27 ਮਈ (ਆਸ਼ੀਸ਼ ਸ਼ਰਮਾ)- ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੇ ਹਵਾਲੇ ਤੋਂ ਫ਼ਿਰੋਜ਼ਪੁਰ ਡਿਵੀਜ਼ਨ ਦੇ ਅਧੀਨ ਪਠਾਨਕੋਟ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੀ.ਆਰ.ਪੀ ਪਠਾਨਕੋਟ .....
ਯੂਰਪੀਅਨ ਸੰਸਦੀ ਚੋਣਾਂ 'ਚ ਸੱਤਾਧਾਰੀ ਪਾਰਟੀ ਦਾ ਸਭ ਤੋਂ ਮਾੜਾ ਪ੍ਰਦਰਸ਼ਨ, ਸਿਰਫ਼ 3 ਸੀਟਾਂ ਮਿਲੀਆਂ
. . .  about 1 hour ago
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਦੀ ਸਭ ਤੋਂ ਵੱਡੀ ਲੋਕ-ਤੰਤਰ ਸੰਸਦ ਯੂਰਪੀਅਨ ਸੰਸਦ ਦੀ ਹੋਈ ਚੋਣ 'ਚ 28 ਦੇਸ਼ਾਂ ਦੇ 400 ਮਿਲੀਅਨ ਲੋਕਾਂ ਨੇ ਹਿੱਸਾ ਲਿਆ। ਯੂ. ਕੇ. ਵਲੋਂ ਯੂਰਪੀਅਨ ਸੰਸਦ 'ਚ 73 ਮੈਂਬਰ ਹੁੰਦੇ ਹਨ, ਜਿਨ੍ਹਾਂ 'ਚ ਇਸ ਵਾਰ ਯੂਰਪ ਨਾਲੋਂ...
ਚੀਨ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਮੌਤਾਂ, 15 ਜ਼ਖਮੀ
. . .  about 1 hour ago
ਬੀਜਿੰਗ, 27 ਮਈ- ਚੀਨ ਦੇ ਜਿਆਂਗਸ਼ੂ ਸੂਬੇ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ 'ਚੋਂ 5 ਦੀ ਹਾਲਤ ਗੰਭੀਰ ਦੱਸੀ....
ਡੇਰਾ ਬਾਬਾ ਨਾਨਕ ਸਰਹੱਦ 'ਤੇ ਭਾਰਤ-ਪਾਕਿਸਤਾਨ ਅਧਿਕਾਰੀਆਂ ਦੀ ਬੈਠਕ ਸ਼ੁਰੂ
. . .  about 1 hour ago
ਡੇਰਾ ਬਾਬਾ ਨਾਨਕ, 27 ਮਈ (ਹੀਰਾ ਸਿੰਘ ਮਾਂਗਟ)- ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਅੱਜ ਪਾਕਿਸਤਾਨ ਅਤੇ ਭਾਰਤ ਦੋਹਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀ ਬੈਠਕ ਸ਼ੁਰੂ ਹੋ ਗਈ ਹੈ। ਬੈਠਕ...
ਪੀ. ਐੱਸ. ਗੋਲੇ ਨੇ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਚੁੱਕੀ ਸਹੁੰ
. . .  about 2 hours ago
ਗੰਗਟੋਕ, 27 ਮਈ- ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸ. ਕੇ. ਐੱਮ.) ਦੇ ਪ੍ਰਧਾਨ ਪ੍ਰੇਮ ਸਿੰਘ ਤਮਾਂਗ ਨੇ ਅੱਜ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਹਲਫ਼ ਲਿਆ। ਉਨ੍ਹਾਂ ਨੂੰ ਪੀ. ਐੱਸ. ਗੋਲੇ ਦੇ ਰੂਪ 'ਚ ਜਾਣਿਆ ਜਾਂਦਾ ਹੈ। ਰਾਜਪਾਲ ਗੰਗਾ ਪ੍ਰਸਾਦ ਨੇ ਇੱਥੇ ਪਲਜੋਰ ਸਟੇਡੀਅਮ 'ਚ...
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਜਾਏ ਗਏ ਸੁੰਦਰ ਜਲੋ
. . .  about 2 hours ago
ਅੰਮ੍ਰਿਤਸਰ, 27 ਮਈ (ਜਸਵੰਤ ਸਿੰਘ ਜੱਸ)- ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸੁੰਦਰ ਜਲੋ ਸਜਾਏ ਗਏ...
7-8 ਜੂਨ ਨੂੰ ਮਾਲਦੀਵ ਜਾ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 7-8 ਜੂਨ ਨੂੰ ਮਾਲਦੀਵ ਜਾ ਸਕਦੇ ਹਨ। ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੂਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਦੁਵੱਲੀ...
ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਕੀਤੀ ਪੂਜਾ
. . .  about 3 hours ago
ਲਖਨਊ, 27 ਮਈ- ਪ੍ਰਧਾਨ ਮੰਤਰੀ ਨਰਿੰਦ ਮੋਦੀ ਅੱਜ ਵਾਰਾਨਸੀ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਪੂਜਾ ਕੀਤੀ। ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ...
ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਆਵਾਜਾਈ ਲਈ ਬਹਾਲ
. . .  about 3 hours ago
ਸ੍ਰੀਨਗਰ, 27 ਮਈ- ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੀਤੀ ਰਾਤ ਕਈ ਘੰਟਿਆਂ ਤੱਕ ਬੰਦ ਰੱਖਣ ਤੋਂ ਬਾਅਦ ਅੱਜ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ। ਆਵਾਜਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਰਾਮਬਨ ਜ਼ਿਲ੍ਹੇ ਦੇ ਬੈਟਰੀ ਚਸ਼ਮਾ ਇਲਾਕੇ 'ਚ ਐਤਵਾਰ...
ਰੂਸ 'ਚ ਲੱਗੇ ਭੂਚਾਲ ਦੇ ਝਟਕੇ
. . .  about 3 hours ago
ਮਾਸਕੋ, 27 ਮਈ- ਰੂਸ ਦੇ ਤੱਟੀ ਇਲਾਕੇ ਕਮਚਟਕਾ 'ਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰੂਸੀ ਵਿਗਿਆਨ ਅਕਾਦਮੀ ਦੇ ਭੂ-ਭੌਤਿਕੀ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.9 ਮਾਪੀ ਗਈ। ਭੂਚਾਲ ਦਾ ਕੇਂਦਰ...
ਜਪਾਨ ਦੇ ਸਮਰਾਟ ਨਾਰੂਹਿਤੋ ਨੂੰ ਮਿਲਣ ਵਾਲੀ ਪਹਿਲੇ ਵਿਦੇਸ਼ੀ ਨੇਤਾ ਬਣੇ ਟਰੰਪ
. . .  about 3 hours ago
ਵਾਸ਼ਿੰਗਟਨ, 27 ਮਈ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਪਾਨ ਦੇ ਸਮਰਾਟ ਨਾਰੂਹਿਤੋ ਨੂੰ ਮਿਲਣ ਵਾਲੀ ਪਹਿਲੇ ਵਿਦੇਸ਼ੀ ਨੇਤਾ ਬਣ ਗਏ...
ਅਫ਼ਗ਼ਾਨਿਸਤਾਨ : ਆਈ.ਈ.ਡੀ ਧਮਾਕੇ 'ਚ 10 ਲੋਕ ਜ਼ਖਮੀ
. . .  about 3 hours ago
ਪ੍ਰਧਾਨ ਮੰਤਰੀ ਪਹੁੰਚੇ ਵਾਰਾਨਸੀ
. . .  about 4 hours ago
25 ਕਰੋੜ ਦੀ ਹੈਰੋਇਨ ਸਮੇਤ ਤਿੰਨ ਵਿਦੇਸ਼ੀ ਗ੍ਰਿਫ਼ਤਾਰ
. . .  about 4 hours ago
ਮਨੀ ਲਾਂਡ੍ਰਿੰਗ ਮਾਮਲੇ 'ਚ ਰਾਬਰਟ ਵਾਡਰਾ ਦੀ ਅਗਾਊਂ ਜ਼ਮਾਨਤ ਖ਼ਿਲਾਫ਼ ਸੁਣਵਾਈ ਅੱਜ
. . .  about 4 hours ago
ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਵੈਸਾਖ ਸੰਮਤ 551

ਸੰਪਾਦਕੀ

ਖ਼ਤਰਨਾਕ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ

ਪ੍ਰਦੂਸ਼ਣ ਦਾ ਲੇਖਾ-ਜੋਖਾ ਕਰਨ ਵਾਲੀ ਦਿੱਲੀ ਦੀ ਇਕ ਵੱਡੀ ਸੰਸਥਾ ਨੇ ਵਿਸ਼ਵ ਪੱਧਰ 'ਤੇ ਫੈਲੇ ਪ੍ਰਦੂਸ਼ਣ ਸਬੰਧੀ ਇਕ ਰਿਪੋਰਟ ਜਾਰੀ ਕੀਤੀ ਹੈ। ਜਿਸ ਨੂੰ ਪੜ੍ਹ-ਸੁਣ ਕੇ ਦੇਸ਼ ਦੀਆਂ ਰਾਜਨੀਤਕ ਅਤੇ ਸਮਾਜਿਕ ਸੰਸਥਾਵਾਂ ਦੀਆਂ ਅੱਖਾਂ ਜ਼ਰੂਰ ਖੁੱਲ੍ਹ ਜਾਣੀਆਂ ਚਾਹੀਦੀਆਂ ...

ਪੂਰੀ ਖ਼ਬਰ »

ਚੋਣਾਵੀ ਬਾਂਡ 'ਤੇ ਸਰਬਉੱਚ ਅਦਾਲਤ ਦਾ ਫ਼ੈਸਲਾ

ਕੀ ਧਨਤੰਤਰ ਦੇ ਚੁੰਗਲ ਵਿਚੋਂ ਨਿਕਲ ਸਕੇਗਾ ਸਾਡਾ ਲੋਕਤੰਤਰ?

ਚੋਣਾਵੀ ਬਾਂਡ 'ਤੇ ਸਰਬਉੱਚ ਅਦਾਲਤ ਦਾ ਫ਼ੈਸਲਾ ਆ ਗਿਆ ਹੈ। ਇਹ ਫ਼ੈਸਲਾ ਸਵਾਗਤਯੋਗ ਹੈ ਪਰ ਇਸ ਨਾਲ ਇਸ ਗੱਲ ਸਬੰਧੀ ਪੂਰੀ ਤਸੱਲੀ ਨਹੀਂ ਮਿਲਦੀ ਕਿ ਧਨਤੰਤਰ ਦੇ ਚੁੰਗਲ ਵਿਚ ਫਸਿਆ ਸਾਡਾ ਲੋਕਤੰਤਰ ਇਸ ਤੋਂ ਪੂਰੀ ਤਰ੍ਹਾਂ ਬਾਹਰ ਆ ਜਾਵੇਗਾ। ਇਹ ਫ਼ੈਸਲਾ ਮੋਦੀ ਸਰਕਾਰ ਦੀ ...

ਪੂਰੀ ਖ਼ਬਰ »

ਆਲੋਚਨਾ ਤੋਂ ਬਾਅਦ ਚੋਣ ਕਮਿਸ਼ਨ ਹੋਇਆ ਚੌਕਸ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 'ਤੇ ਬਣੀ ਫ਼ਿਲਮ 'ਤੇ ਪਾਬੰਦੀ ਲਗਾ ਦਿੱਤੀ। ਕੁਝ ਦਿਨ ਪਹਿਲਾਂ ਮਾਣਯੋਗ ਅਦਾਲਤ ਨੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਸ਼ਿਕਾਇਤਕਰਤਾ ਨੂੰ ਚੋਣ ਕਮਿਸ਼ਨ ਕੋਲ ਜਾਣਾ ਚਾਹੀਦਾ ਹੈ। ਚੋਣ ਕਮਿਸ਼ਨ ਨੇ ਫ਼ਿਲਮ 'ਤੇ ਰੋਕ ਲਗਾਉਂਦਿਆਂ ਕਿਹਾ ਕਿ ਚੋਣਾਂ ਦੌਰਾਨ ਅਜਿਹੀ ਕਿਸੇ ਵੀ ਫ਼ਿਲਮ ਜਾਂ ਟੈਲੀਵਿਜ਼ਨ ਚੈਨਲ ਦੇ ਪ੍ਰਸਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਜੋ ਕਿਸੇ ਸਿਆਸੀ ਪਾਰਟੀ ਜਾਂ ਸਿਆਸੀ ਨੇਤਾ ਦੇ ਚੋਣਾਂ ਨਾਲ ਜੁੜੇ ਹਿਤਾਂ ਦੀ ਪੂਰਤੀ ਕਰਦਾ ਹੋਵੇ। ਫ਼ਿਲਮ 'ਤੇ ਰੋਕ ਲੱਗਣ ਕਾਰਨ ਫ਼ਿਲਮ ਸਬੰਧੀ ਛਿੜਿਆ ਵਿਵਾਦ ਹਾਲ ਦੀ ਘੜੀ ਟਲ ਗਿਆ ਹੈ।
ਉਧਰ ਦੋ ਟੀ.ਵੀ. ਸੀਰੀਅਲਾਂ ਦੇ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਕਿਉਂਕਿ ਉਨ੍ਹਾਂ ਦੇ ਸੀਰੀਅਲ ਸਰਕਾਰ ਅਤੇ ਸਰਕਾਰ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੇ ਹਨ। ਇਸੇ ਤਰ੍ਹਾਂ 'ਮੋਦੀ-ਜਰਨੀ ਆਫ਼ ਏ ਕਾਮਨ ਮੈਨ' ਵੈੱਬ ਸੀਰੀਜ਼ ਦੀਆਂ ਕੁਝ ਕੜੀਆਂ ਹਫ਼ਤਾ ਪਹਿਲਾਂ ਰਿਲੀਜ਼ ਕੀਤੀਆਂ ਗਈਆਂ ਹਨ। ਨਮੋ ਟੀ.ਵੀ. 'ਤੇ ਰੋਕ ਨਹੀਂ ਲਗਾਈ ਗਈ, ਪ੍ਰੰਤੂ ਕੁਝ ਸ਼ਰਤਾਂ ਲਾ ਕੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਸ ਚੈਨਲ 'ਤੇ ਜੋ ਵੀ ਪ੍ਰਸਾਰਿਤ ਕਰਨਾ ਹੈ, ਉਸ ਦੀ ਪਹਿਲਾਂ ਆਗਿਆ ਲੈਣੀ ਪਵੇਗੀ। ਚੋਣ ਕਮਿਸ਼ਨ ਨੇ ਪ੍ਰਸਾਰ ਭਾਰਤੀ ਅਤੇ ਦੂਰਦਰਸ਼ਨ ਨੂੰ ਵੀ ਲਟਕਾ ਦਿੱਤਾ ਹੈ। ਸੂਚਨਾ ਤੇ ਪ੍ਰਸਾਰਨ ਮਹਿਕਮੇ ਰਾਹੀਂ ਚੋਣ ਕਮਿਸ਼ਨ ਨੇ ਪ੍ਰਸਾਰ ਭਾਰਤੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਡੀ.ਡੀ. ਖ਼ਬਰ ਚੈਨਲ ਸਾਰੀਆਂ ਧਿਰਾਂ ਨੂੰ ਬਰਾਬਰ ਮੌਕਾ ਪ੍ਰਦਾਨ ਕਰੇ। ਲਿਖਤੀ ਹਦਾਇਤ ਰਾਹੀਂ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਪਾਰਟੀ ਨੂੰ ਵਧੇਰੇ ਮਹੱਤਵ ਨਾ ਦਿੱਤਾ ਜਾਵੇ ਅਤੇ ਦੂਰਦਰਸ਼ਨ ਤੇ ਆਕਾਸ਼ਵਾਣੀ ਕਵਰੇਜ ਕਰਦੇ ਸਮੇਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇਨਬਿਨ ਪਾਲਣਾ ਕਰਨ। ਇਹ ਕਾਰਵਾਈ ਇਸ ਲਈ ਕਰਨੀ ਪਈ ਕਿਉਂ ਜੋ ਬੀਤੇ ਦਿਨੀਂ ਡੀ.ਡੀ. ਨਿਊਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ 'ਮੈਂ ਵੀ ਚੌਕੀਦਾਰ' ਦਾ ਲਗਾਤਾਰ ਇਕ ਘੰਟਾ ਪ੍ਰਸਾਰਨ ਕੀਤਾ ਸੀ।
ਇੰਨੇ ਕੁਝ ਤੋਂ ਬਾਅਦ ਇਕ ਹੋਰ ਵੱਡਾ ਫ਼ੈਸਲਾ 'ਐਗਜ਼ਿਟ ਪੋਲ' ਸਬੰਧੀ ਆਇਆ ਹੈ। ਚੋਣ ਕਮਿਸ਼ਨ ਨੇ ਸਖ਼ਤ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਕੋਈ ਵੀ ਚੈਨਲ 11 ਅਪ੍ਰੈਲ ਤੋਂ 19 ਮਈ ਤੱਕ 'ਐਗਜ਼ਿਟ ਪੋਲ' ਪ੍ਰਸਾਰਿਤ ਨਹੀਂ ਕਰ ਸਕਦਾ। ਅਕਸਰ ਵੇਖਣ ਵਿਚ ਆਉਂਦਾ ਹੈ ਕਿ ਚੋਣਾਂ ਦੌਰਾਨ ਵੱਖ-ਵੱਖ ਪੜਾਵਾਂ ਦੀਆਂ ਵੋਟਾਂ ਪੈਣ ਸਾਰ ਪਹਿਲਾਂ ਤੋਂ ਤਿਆਰ ਰੱਖੇ 'ਐਗਜ਼ਿਟ ਪੋਲ' ਧੜਾਧੜ ਪ੍ਰਸਾਰਿਤ ਹੋਣ ਲੱਗਦੇ ਹਨ। ਅਜਿਹਾ ਕਰਨ ਪਿੱਛੇ ਮਕਸਦ ਕਿਸੇ ਪਾਰਟੀ ਵਿਸ਼ੇਸ਼ ਨੂੰ ਰਹਿੰਦੇ ਪੜਾਵਾਂ ਦੌਰਾਨ ਲਾਹਾ ਪਹੁੰਚਾਉਣਾ ਹੁੰਦਾ ਹੈ। ਇਸ ਦੀ ਰੌਸ਼ਨੀ ਵਿਚ ਚੋਣ ਕਮਿਸ਼ਨ ਦੇ ਉਪਰੋਕਤ ਫ਼ੈਸਲੇ ਅਤੇ ਕਾਰਵਾਈ ਸਰਾਹੁਣਯੋਗ ਕਹੀ ਜਾ ਸਕਦੀ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਚੋਣ ਕਮਿਸ਼ਨ ਉਨ੍ਹਾਂ ਚੈਨਲਾਂ, ਉਨ੍ਹਾਂ ਐਂਕਰਾਂ ਲਈ ਹਦਾਇਤਾਂ ਜਾਰੀ ਕਿਉਂ ਨਹੀਂ ਕਰਦਾ ਜਿਹੜੇ ਸਾਰਾ ਦਿਨ ਅਸਲ ਮੁੱਦਿਆਂ ਤੋਂ ਧਿਆਨ ਲਾਂਭੇ ਕਰਕੇ ਸਰਕਾਰ, ਸਰਕਾਰੀ ਨੀਤੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਨ ਕਰਨ ਵਿਚ ਲੱਗੇ ਰਹਿੰਦੇ ਹਨ। ਮੀਡੀਆ ਨੂੰ ਇਕ ਸੰਤੁਲਿਤ ਤਸਵੀਰ ਪੇਸ਼ ਕਰਨੀ ਚਾਹੀਦੀ ਹੈ। ਸਾਰੇ ਪੱਖ ਉਭਾਰਨੇ ਚਾਹੀਦੇ ਹਨ। ਸਾਰੀਆਂ ਧਿਰਾਂ ਨੂੰ ਸਮਾਂ ਤੇ ਕਵਰੇਜ ਮਿਲਣੀ ਚਾਹੀਦੀ ਹੈ। ਸਮੁੱਚੀ ਕਵਰੇਜ ਵਿਚੋਂ ਮਿਆਰੀ ਤੇ ਨਿਰਪੱਖ ਪੱਤਰਕਾਰੀ ਦੀ ਝਲਕ ਦਿਸਣੀ ਚਾਹੀਦੀ ਹੈ। ਸਨਿਚਰਵਾਰ ਦੀ ਖ਼ਬਰ ਅਨੁਸਾਰ ਫ਼ਿਲਮ 'ਤੇ ਲੱਗੀ ਰੋਕ ਵਿਰੁੱਧ ਸਰਬਉੱਚ ਅਦਾਲਤ ਵਿਚ ਅਪੀਲ ਕੀਤੀ ਗਈ ਹੈ। ਸਰਬਉੱਚ ਅਦਾਲਤ ਇਸ ਅਪੀਲ 'ਤੇ 15 ਅਪ੍ਰੈਲ (ਅੱਜ) ਨੂੰ ਸੁਣਾਈ ਕਰੇਗਾ। ਫ਼ਿਲਮ ਬਣਾਉਣ ਵਾਲਿਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਚੋਣਾਂ ਦੌਰਾਨ ਫ਼ਿਲਮ ਰਿਲੀਜ਼ ਹੋ ਜਾਵੇ ਅਤੇ ਉਹ ਇਹ ਮੰਨਣ ਲਈ ਵੀ ਤਿਆਰ ਨਹੀਂ ਕਿ ਇਹ ਫ਼ਿਲਮ ਕਿਸੇ ਪਾਰਟੀ ਜਾਂ ਕਿਸੇ ਵਿਅਕਤੀ ਨੂੰ ਸਿਆਸੀ ਲਾਹਾ ਪਹੁੰਚਾਉਣ ਲਈ ਬਣਾਈ ਗਈ ਹੈ। ਬੀਤੇ ਦਿਨੀਂ ਸੁਪਰੀਮ ਕੋਰਟ ਨੇ ਫ਼ਿਲਮ 'ਤੇ ਰੋਕ ਲਾਉਣ ਦੀ ਮੰਗ ਇਸ ਆਧਾਰ 'ਤੇ ਰੱਦ ਕਰ ਦਿੱਤੀ ਸੀ ਕਿ ਅਜਿਹੀ ਮੰਗ ਲਈ ਚੋਣ ਕਮਿਸ਼ਨ ਕੋਲ ਜਾਣਾ ਵਧੇਰੇ ਠੀਕ ਹੋਵੇਗਾ। ਜਦ ਚੋਣ ਕਮਿਸ਼ਨ ਨੇ ਪਾਬੰਦੀ ਦੇ ਹੁਕਮ ਸੁਣਾ ਦਿੱਤੇ ਤਾਂ ਫ਼ਿਲਮ ਨਾਲ ਸਬੰਧਿਤ ਧਿਰ ਮੁੜ ਸੁਪਰੀਮ ਕੋਰਟ ਜਾ ਪੁੱਜੀ ਹੈ। ਚੋਣ ਕਮਿਸ਼ਨ ਦਾ ਕੰਮ ਹੈ ਕਿ ਉਹ ਸਾਰੀਆਂ ਪਾਰਟੀਆਂ ਨੂੰ ਪ੍ਰਚਾਰ ਤੇ ਸਰਗਰਮੀ ਲਈ ਬਰਾਬਰ ਦੇ ਮੌਕੇ ਮੁਹੱਈਆ ਕਰੇ। ਆਰੰਭ ਵਿਚ ਚੋਣ ਕਮਿਸ਼ਨ ਦਾ ਵਤੀਰਾ ਇਸ ਪੱਖੋਂ ਢਿੱਲਾ ਰਿਹਾ। ਆਲੋਚਨਾ ਤੋਂ ਬਾਅਦ ਚੋਣ ਕਮਿਸ਼ਨ ਕੁਝ ਸੁਚੇਤ ਨਜ਼ਰ ਆ ਰਿਹਾ ਹੈ।
ਚੋਣ-ਚਰਚਾ
ਭਾਰਤੀ ਮੀਡੀਆ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਚੋਣਾਂ ਦੇ ਰੰਗ ਵਿਚ ਰੰਗਿਆ ਹੋਇਆ ਹੈ। ਵੱਖ-ਵੱਖ ਪਾਰਟੀਆਂ ਦੇ ਨੇਤਾ ਇਕ-ਦੂਸਰੇ ਨੂੰ ਠਿੱਬੀ ਲਾਉਣ ਦਾ ਕੋਈ ਮੌਕਾ ਖੁੰਝਣ ਨਹੀਂ ਦੇ ਰਹੇ। ਭਾਵੇਂ ਕਈ ਸੀਟਾਂ ਚਰਚਾ ਦਾ ਕੇਂਦਰ ਬਿੰਦੂ ਬਣੀਆਂ ਹੋਈਆਂ ਹਨ, ਪ੍ਰੰਤੂ ਅਮੇਠੀ ਸੀਟ ਰਾਹੁਲ ਗਾਂਧੀ ਤੇ ਸਮ੍ਰਿਤੀ ਇਰਾਨੀ ਦੇ ਆਹਮਣੇ-ਸਾਹਮਣੇ ਹੋਣ ਕਾਰਨ ਵੀ ਚਰਚਾ ਵਿਚ ਹੈ। ਭਾਜਪਾ ਸਮ੍ਰਿਤੀ ਇਰਾਨੀ ਨੂੰ ਅਮੇਠੀ ਇਸ ਲਈ ਭੇਜਦੀ ਹੈ, ਕਿਉਂਕਿ ਉਹ 'ਵੋਕਲ' ਹੈ। ਖੁੱਲ੍ਹਾ ਤਿੱਖਾ ਬੋਲ ਸਕਦੀ ਹੈ।
ਭਾਵੇਂ ਉਸ ਦੀ ਵਿੱਦਿਅਕ ਯੋਗਤਾ ਤੇ ਡਿਗਰੀ ਕਈ ਸਾਲਾਂ ਤੋਂ ਚਰਚਾ ਵਿਚ ਹੈ ਪਰ ਇਸ ਵਾਰ ਮੀਡੀਆ ਵਿਚ ਨਵੇਂ-ਨਵੇਂ ਵੇਰਵੇ ਪ੍ਰਕਾਸ਼ਿਤ ਹੋ ਰਹੇ ਹਨ। ਸਨਿਚਰਵਾਰ 13 ਅਪ੍ਰੈਲ ਨੂੰ ਇਕ ਅਖ਼ਬਾਰ ਨੇ ਇਸ ਸਬੰਧ ਵਿਚ ਵਿਸ਼ੇਸ਼ ਖ਼ਬਰ ਪ੍ਰਕਾਸ਼ਿਤ ਕੀਤੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਸਮ੍ਰਿਤੀ ਇਰਾਨੀ ਨੇ 2004 ਵਿਚ ਚਾਂਦਨੀ ਚੌਕ ਤੋਂ ਚੋਣ ਲੜਨ ਸਮੇਂ ਖੁਦ ਨੂੰ ਗਰੈਜੂਏਟ ਦੱਸਿਆ ਸੀ। ਸਾਲ 2011 ਵਿਚ ਗੁਜਰਾਤ ਤੋਂ ਰਾਜ ਸਭਾ ਲਈ ਚੁਣੇ ਜਾਣ ਸਮੇਂ ਹਲਫ਼ਨਾਮੇ ਵਿਚ ਬੀ.ਕਾਮ-1 ਪਾਸ ਲਿਖਿਆ। ਸਾਲ 2014-2017 ਅਤੇ ਹੁਣ 2019 ਵਿਚ ਵੀ ਇਹੀ ਅੰਕਿਤ ਕੀਤਾ। ਅਮੇਠੀ ਵਿਚ ਕਾਂਗਰਸ ਨੂੰ ਮੌਕਾ ਮਿਲ ਗਿਆ। ਇਕ ਕਾਂਗਰਸ ਨੇਤਾ ਨੇ ਟੀ.ਵੀ. ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਦੀ ਤਰਜ਼ 'ਤੇ ਵਿਅੰਗ ਕੱਸਿਆ 'ਕਿਉਂਕਿ ਮੰਤਰੀ ਵੀ ਕਭੀ ਗਰੈਜੂਏਟ ਥੀ', ਭਾਰਤੀ ਸਿਆਸਤ, ਭਾਰਤੀ ਸਿਆਸੀ ਨੇਤਾਵਾਂ ਅਤੇ ਭਾਰਤੀ ਮੀਡੀਆ ਦਾ ਕੋਈ ਮੁਕਾਬਲਾ ਨਹੀਂ।


-ਮੋਬਾਈਲ : 94171-53513.
prof_kulbir@yahoo.com

 


ਖ਼ਬਰ ਸ਼ੇਅਰ ਕਰੋ

ਪੰਜਾਬੀ ਕਵਿਤਾ ਵਿਚ ਜਲ੍ਹਿਆਂਵਾਲੇ ਬਾਗ਼ ਦਾ ਸਾਕਾ-2

(ਕੱਲ੍ਹ ਤੋਂ ਅੱਗੇ) ਇਕ ਹੋਰ ਕਵੀ ਰਾਮ ਸਿੰਘ 'ਭੌਰ' ਨੇ ਡਾਇਰ ਨੂੰ ਸੰਬੋਧਿਤ ਹੁੰਦਿਆਂ ਲਿਖਿਆ: ਤੇਰੇ ਘਰ ਲਗੇ ਤੂੰ ਵੀ ਦੇਖੇਂ! ਜ਼ਾਲਮ, ਜਿਹਾ ਅਸਾਂ ਨੂੰ ਹੋਇਓਂ ਸਤਾਨ ਦੇ ਵਿਚ। ਬੇੜੀ ਗਰਕ ਹੋਸੀ ਤੇਰੀ ਜ਼ਾਲਮਾਂ ਓਏ, ਥੜਥੱਲ ਪੈਸੀ ਡਾਇਰਸਤਾਨ ਦੇ ਵਿਚ। ਜਨਰਲ ਡਾਇਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX