ਤਾਜਾ ਖ਼ਬਰਾਂ


ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਵਿਸ਼ੇਸ਼ ਰਾਤ ਦੇ ਨਾਕੇ ਜਾਰੀ
. . .  1 day ago
ਅਟਾਰੀ ,18 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ )-ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਦੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਅਫ਼ਸਰ ਥਾਣਾ ਘਰਿੰਡਾ ਅਮਨਦੀਪ ਸਿੰਘ ਵੱਲੋਂ ਸਰਹੱਦੀ ਖੇਤਰ ਘਰਿੰਡਾ ਵਿਖੇ ...
ਪੰਜਾਬ ਕੈਬਨਿਟ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ 'ਚ 550 ਅਸਾਮੀਆਂ ਭਰਨ ਦੀ ਪ੍ਰਵਾਨਗੀ
. . .  1 day ago
ਚੰਡੀਗੜ੍ਹ, 18 ਫਰਵਰੀ (ਅ.ਬ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਪਟਿਆਲਾ ਅਤੇ ਅੰਮ੍ਰਿਤਸਰ ...
ਛੱਤੀਸਗੜ੍ਹ : ਮੁੱਠਭੇੜ 'ਚ ਜ਼ਖਮੀ ਹੋਏ ਕੋਬਰਾ ਹੈੱਡ ਕਾਂਸਟੇਬਲ ਅਜੀਤ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ
. . .  1 day ago
ਬਿਲਾਸਪੁਰ, 18 ਫਰਵਰੀ- ਛੱਤੀਸਗੜ੍ਹ 'ਚ 10 ਫਰਵਰੀ ਨੂੰ ਬੀਜਾਪੁਰ ਜ਼ਿਲ੍ਹੇ ਦੇ ਈਰਾਪੱਲੀ 'ਚ ਨਕਸਲੀਆਂ ਨਾਲ ਹੋਈ...
ਐਫ.ਏ.ਟੀ.ਐਫ ਦੀ ਗ੍ਰੇ ਲਿਸਟ 'ਚ ਬਣਿਆ ਰਹੇਗਾ ਪਾਕਿਸਤਾਨ
. . .  1 day ago
ਨਵੀਂ ਦਿੱਲੀ, 18 ਫਰਵਰੀ- ਪਾਕਿਸਤਾਨ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ 'ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ...
ਇਕ ਕਿੱਲੋ 40 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਕਾਬੂ
. . .  1 day ago
ਲੁਧਿਆਣਾ, 18 ਫਰਵਰੀ (ਰੁਪੇਸ਼)- ਐੱਸ.ਟੀ.ਐਫ ਲੁਧਿਆਣਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਐਕਟਿਵਾ ਸਵਾਰ ਵਿਅਕਤੀ ਨੂੰ 1 ਕਿੱਲੋ 40 ਗ੍ਰਾਮ...
ਕਾਂਗੜ ਵੱਲੋਂ ਨੰਬਰਦਾਰਾਂ ਦਾ ਮਾਣ ਭੱਤਾ 2000 ਰੁਪਏ ਕਰਨ ਦਾ ਫ਼ੈਸਲਾ
. . .  1 day ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਨੂੰ ਦਿੱਤੇ ਜਾਂਦੇ ਮਾਣ ਭੱਤੇ ਨੂੰ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰਨ ਨੂੰ ਮਾਲ ਮੰਤਰੀ ਦੇ ਗੁਰਪ੍ਰੀਤ...
ਸੁਖਬੀਰ ਬਾਦਲ ਨਾਲ ਮੇਰੇ ਵਿਚਾਰਧਾਰਕ ਮਤਭੇਦ ਅਜੇ ਵੀ ਪਹਿਲਾਂ ਵਾਂਗ ਬਰਕਰਾਰ-ਡਾ: ਅਜਨਾਲਾ
. . .  1 day ago
ਅਜਨਾਲਾ, 18 ਫਰਵਰੀ (ਐਸ. ਪ੍ਰਸ਼ੋਤਮ)- ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ: ਰਤਨ...
ਮਾਣਹਾਨੀ ਦੇ ਮਾਮਲੇ 'ਚ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ
. . .  1 day ago
ਪਟਿਆਲਾ, 18 ਫਰਵਰੀ (ਅਮਨਦੀਪ ਸਿੰਘ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਪਟਿਆਲਾ ਅਦਾਲਤ 'ਚ ਪਹੁੰਚ ਕੇ ਗੈਰ ਜ਼ਮਾਨਤੀ ਵਾਰੰਟ ਦੇ ਖ਼ਿਲਾਫ਼ ਜ਼ਮਾਨਤ ਲੈ...
ਕਸ਼ਮੀਰੀ ਪੰਡਤਾਂ ਦੇ ਵਫ਼ਦ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਫਰਵਰੀ- ਕਸ਼ਮੀਰੀ ਪੰਡਤਾਂ ਦੇ ਇੱਕ ਵਫ਼ਦ ਨੇ ਅੱਜ ਰਾਜਧਾਨੀ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ...
ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ ਦੇ ਓ.ਐਸ.ਡੀ ਰਹੇ ਗੋਪਾਲ ਮਾਧਵ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ, 18 ਫਰਵਰੀ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓ.ਐਸ.ਡੀ. ਗੋਪਾਲ ਮਾਧਵ ਨੂੰ ਭ੍ਰਿਸ਼ਟਾਚਾਰ ਨਾਲ ....
ਡੇਰਾਬੱਸੀ : ਫ਼ੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਡੇਰਾਬੱਸੀ, 18 ਫਰਵਰੀ, (ਗੁਰਮੀਤ ਸਿੰਘ)- ਬਰਵਾਲਾ ਸੜਕ 'ਤੇ ਸਥਿਤ ਗੋਇਲ ਇੰਟਰਪ੍ਰਾਈਸਿਜ਼ ਨਾਮਕ ਫ਼ੈਕਟਰੀ 'ਚ ਅਚਾਨਕ ਅੱਗ ਲੱਗ ...
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਗੋਪਾਲ ਰਾਏ ਕਰਨਗੇ ਬੈਠਕ
. . .  1 day ago
ਨਵੀਂ ਦਿੱਲੀ, 18 ਫਰਵਰੀ- ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ 20 ਫਰਵਰੀ ਨੂੰ ਦਿੱਲੀ...
ਚੰਦਰਸ਼ੇਖਰ ਆਜ਼ਾਦ ਨੂੰ ਮੁੰਬਈ 'ਚ 21 ਫਰਵਰੀ ਨੂੰ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ
. . .  1 day ago
ਮੁੰਬਈ, 18 ਫਰਵਰੀ- ਮੁੰਬਈ ਦੇ ਆਜ਼ਾਦ ਮੈਦਾਨ 'ਚ 21 ਫਰਵਰੀ ਨੂੰ ਸੀ.ਏ.ਏ, ਐਨ.ਪੀ.ਆਰ ਅਤੇ ਐਨ.ਆਰ.ਸੀ ਦੇ ਖ਼ਿਲਾਫ਼ ਭੀਮ ਆਰਮੀ ਦੇ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ...
ਠਾਣੇ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 18 ਫਰਵਰੀ- ਮਹਾਰਾਸ਼ਟਰ ਦੇ ਠਾਣੇ ਦੇ ਡੋਂਬੀਵਲੀ ਇਲਾਕੇ 'ਚ ਕੈਮੀਕਲ ਫ਼ੈਕਟਰੀ 'ਚ ਭਿਆਨਕ ਅੱਗ ਲੱਗਣ ਦੀ ...
ਐੱਸ. ਡੀ. ਐੱਮ. ਵਲੋਂ ਸਕੂਲ ਬੱਸਾਂ ਦੀ ਅਚਾਨਕ ਚੈਕਿੰਗ ਨੂੰ ਲੈ ਕੇ ਮਚਿਆ ਹੜਕੰਪ
. . .  1 day ago
ਬਾਘਾਪੁਰਾਣਾ, 18 ਫਰਵਰੀ (ਬਲਰਾਜ ਸਿੰਗਲਾ)- ਐੱਸ. ਡੀ. ਐੱਮ. ਸਵਰਨਜੀਤ ਕੌਰ ਬਾਘਾਪੁਰਾਣਾ ਵਲੋਂ ਅੱਜ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਮਾਮਲੇ ਦੀ ਟੀਮ ਸਮੇਤ ਸਥਾਨਕ ਸ਼ਹਿਰ ਅਤੇ ਇਲਾਕੇ ਦੇ ਵੱਖ-ਵੱਖ...
ਐਂਟੋਨੀਓ ਗੁਟਰੇਜ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਪੰਗਤ 'ਚ ਬੈਠ ਕੇ ਛਕਿਆ ਲੰਗਰ
. . .  1 day ago
ਸੜਕ ਹਾਦਸੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
. . .  1 day ago
ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  1 day ago
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ. 2020
. . .  1 day ago
ਉਡਾਣ ਭਰਦੇ ਸਮੇਂ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ 'ਚ ਲੱਗੀ ਅੱਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਵੈਸਾਖ ਸੰਮਤ 551

ਸੰਪਾਦਕੀ

ਖ਼ਤਰਨਾਕ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ

ਪ੍ਰਦੂਸ਼ਣ ਦਾ ਲੇਖਾ-ਜੋਖਾ ਕਰਨ ਵਾਲੀ ਦਿੱਲੀ ਦੀ ਇਕ ਵੱਡੀ ਸੰਸਥਾ ਨੇ ਵਿਸ਼ਵ ਪੱਧਰ 'ਤੇ ਫੈਲੇ ਪ੍ਰਦੂਸ਼ਣ ਸਬੰਧੀ ਇਕ ਰਿਪੋਰਟ ਜਾਰੀ ਕੀਤੀ ਹੈ। ਜਿਸ ਨੂੰ ਪੜ੍ਹ-ਸੁਣ ਕੇ ਦੇਸ਼ ਦੀਆਂ ਰਾਜਨੀਤਕ ਅਤੇ ਸਮਾਜਿਕ ਸੰਸਥਾਵਾਂ ਦੀਆਂ ਅੱਖਾਂ ਜ਼ਰੂਰ ਖੁੱਲ੍ਹ ਜਾਣੀਆਂ ਚਾਹੀਦੀਆਂ ...

ਪੂਰੀ ਖ਼ਬਰ »

ਚੋਣਾਵੀ ਬਾਂਡ 'ਤੇ ਸਰਬਉੱਚ ਅਦਾਲਤ ਦਾ ਫ਼ੈਸਲਾ

ਕੀ ਧਨਤੰਤਰ ਦੇ ਚੁੰਗਲ ਵਿਚੋਂ ਨਿਕਲ ਸਕੇਗਾ ਸਾਡਾ ਲੋਕਤੰਤਰ?

ਚੋਣਾਵੀ ਬਾਂਡ 'ਤੇ ਸਰਬਉੱਚ ਅਦਾਲਤ ਦਾ ਫ਼ੈਸਲਾ ਆ ਗਿਆ ਹੈ। ਇਹ ਫ਼ੈਸਲਾ ਸਵਾਗਤਯੋਗ ਹੈ ਪਰ ਇਸ ਨਾਲ ਇਸ ਗੱਲ ਸਬੰਧੀ ਪੂਰੀ ਤਸੱਲੀ ਨਹੀਂ ਮਿਲਦੀ ਕਿ ਧਨਤੰਤਰ ਦੇ ਚੁੰਗਲ ਵਿਚ ਫਸਿਆ ਸਾਡਾ ਲੋਕਤੰਤਰ ਇਸ ਤੋਂ ਪੂਰੀ ਤਰ੍ਹਾਂ ਬਾਹਰ ਆ ਜਾਵੇਗਾ। ਇਹ ਫ਼ੈਸਲਾ ਮੋਦੀ ਸਰਕਾਰ ਦੀ ...

ਪੂਰੀ ਖ਼ਬਰ »

ਆਲੋਚਨਾ ਤੋਂ ਬਾਅਦ ਚੋਣ ਕਮਿਸ਼ਨ ਹੋਇਆ ਚੌਕਸ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 'ਤੇ ਬਣੀ ਫ਼ਿਲਮ 'ਤੇ ਪਾਬੰਦੀ ਲਗਾ ਦਿੱਤੀ। ਕੁਝ ਦਿਨ ਪਹਿਲਾਂ ਮਾਣਯੋਗ ਅਦਾਲਤ ਨੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ...

ਪੂਰੀ ਖ਼ਬਰ »

ਪੰਜਾਬੀ ਕਵਿਤਾ ਵਿਚ ਜਲ੍ਹਿਆਂਵਾਲੇ ਬਾਗ਼ ਦਾ ਸਾਕਾ-2

(ਕੱਲ੍ਹ ਤੋਂ ਅੱਗੇ)
ਇਕ ਹੋਰ ਕਵੀ ਰਾਮ ਸਿੰਘ 'ਭੌਰ' ਨੇ ਡਾਇਰ ਨੂੰ ਸੰਬੋਧਿਤ ਹੁੰਦਿਆਂ ਲਿਖਿਆ:
ਤੇਰੇ ਘਰ ਲਗੇ ਤੂੰ ਵੀ ਦੇਖੇਂ! ਜ਼ਾਲਮ,
ਜਿਹਾ ਅਸਾਂ ਨੂੰ ਹੋਇਓਂ ਸਤਾਨ ਦੇ ਵਿਚ।
ਬੇੜੀ ਗਰਕ ਹੋਸੀ ਤੇਰੀ ਜ਼ਾਲਮਾਂ ਓਏ,
ਥੜਥੱਲ ਪੈਸੀ ਡਾਇਰਸਤਾਨ ਦੇ ਵਿਚ।
ਜਨਰਲ ਡਾਇਰ ਵੱਲੋਂ ਚਲਾਈ ਗੋਲੀ ਕਾਰਨ ਸੈਂਕੜੇ ਜਾਨਾਂ ਤਾਂ ਅਜਾਈਂ ਚਲੀਆਂ ਗਈਆਂ ਪਰ ਇਸ ਜ਼ਾਲਮਾਨਾ ਹੱਤਿਆ ਕਾਂਡ ਨੇ ਦੇਸ਼ ਵਿਚ ਫ਼ਿਰਕੂ ਏਕਤਾ ਦਾ ਮਾਹੌਲ ਪੈਦਾ ਕੀਤਾ। 1923 ਵਿਚ ਜਲ੍ਹਿਆਂਵਾਲੇ ਬਾਗ ਵਿਚ ਹੋਣ ਵਾਲੇ ਕਵੀ ਦਰਬਾਰ ਦੇ ਆਯੋਜਕਾਂ ਨੇ ਤਾਂ ਕਵੀਆਂ ਨੂੰ ਕਵਿਤਾਵਾਂ ਲਿਖਣ ਵਾਸਤੇ ਸਮੱਸਿਆ ਹੀ ਇਹ ਦਿੱਤੀ, 'ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ', ਇਸ ਸਮੱਸਿਆ ਉੱਤੇ ਕਵੀ ਵਿਧਾਤਾ ਸਿੰਘ 'ਤੀਰ' ਦੀ ਲਿਖੀ ਕਵਿਤਾ ਦੀਆਂ ਕੁਝ ਪੰਕਤੀਆਂ ਇਉਂ ਹਨ:
'ਕੱਠੇ ਹੋ ਕੇ ਗੋਲੀਆਂ ਖਾਧੀਆਂ ਨੇ,
ਆਏ ਵਿਛੜੇ ਵੀਰ ਮਿਲਾਨ ਏਥੇ।
ਬੀਜ ਏਕਤਾ ਦਾ ਹੱਥੀਂ ਬੀਜਿਓ ਨੇ,
ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ॥
ਜ਼ੁਲਮ ਡਾਇਰ ਦਾ ਹਾਂ ਹਿੰਦੁਸਤਾਨੀਆਂ ਲਈ,
ਬਣ ਕੇ ਕਹਿਰ ਦਾ ਆਇਆ ਤੂਫਾਨ ਏਥੇ।
ਬੂਟਾ ਫੁੱਟ ਦਾ ਜਿਸ ਨੇ ਪੁੱਟਿਆ ਏ,
ਰਲਿਆ ਖੂਨ ਹਿੰਦੂ ਮੁਸਲਮਾਨ ਏਥੇ॥
ਇਕ ਹੋਰ ਕਵੀ ਰਣਜੀਤ ਸਿੰਘ 'ਤਾਜਵਰ' ਨੇ ਲਿਖਿਆ:
ਹਿੰਦ ਮਾਤ ਦੇ ਲਾਡਲੇ ਬੀਰ ਬੱਚੇ,
ਕਾਹਦੇ ਵਾਸਤੇ ਹੋਏ ਕੁਰਬਾਨ ਏਥੇ।
ਜਾਨਾਂ ਬੱਕਰੇ ਵਾਂਗ ਕੁਹਾਵਣੇ ਨੂੰ,
ਨਿੱਤਰ ਪਏ ਕਿਉਂ ਮਰਦ ਮਰਦਾਨ ਏਥੇ।
ਰਿਸ਼ਤਾ ਏਕਤਾ ਦਾ ਪੱਕਾ ਕਰਨ ਖਾਤਰ,
ਰਲਿਆ ਖੂਨ ਹਿੰਦੂ ਮੁਸਲਮਾਨ ਏਥੇ।
ਬਾਬੂ ਫੀਰੋਜ਼ਦੀਨ 'ਸ਼ਰਫ' ਵਲੋਂ ਇਸ ਕਵੀ ਦਰਬਾਰ ਵਿਚ ਪੜ੍ਹੀ ਗਈ ਕਵਿਤਾ ਦੇ ਬੋਲ ਸਨ:
ਇਕੋ ਰੂਪ ਅੰਦਰ ਡਿੱਠਾ ਸਾਰਿਆਂ ਨੇ,
ਓਹ 'ਰਹੀਮ', 'ਕਰਤਾਰ', ਭਗਵਾਨ ਏਥੇ।
ਹੋਏ 'ਜ਼ਮਜ਼ਮ' ਤੇ 'ਗੰਗਾ' ਇਕ ਥਾਂ 'ਕੱਠੇ,
ਰਲਿਆਂ ਖੂਨ ਹਿੰਦੂ ਮੁਸਲਮਾਨ ਏਥੇ।
ਸ਼ਾਂਤਮਈ ਇਕੱਤ੍ਰਤਾ ਕਰ ਰਹੇ ਲੋਕਾਂ ਉੱਤੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਸੈਂਕੜੇ ਮਨੁੱਖੀ ਜਾਨਾਂ ਨੂੰ ਅਜਾਈਂ ਗਵਾ ਦੇਣ ਨਾਲ ਸਰਕਾਰੀ ਜ਼ੁਲਮ ਦਾ ਅੰਤ ਨਹੀਂ ਹੋਇਆ ਸੱਗੋਂ ਇਸ ਤੋਂ ਪਿੱਛੋਂ ਮਾਰਸ਼ਲ ਲਾਅ ਲਾ ਕੇ ਹੋਰ ਅਣਮਨੁੱਖੀ ਜ਼ੁਲਮ ਢਾਹੇ ਗਏ।ਕਵੀ ਕਿਸ਼ਨ ਸਿੰਘ 'ਗੜਗੱਜ', ਜੋ ਬੱਬਰ ਅਕਾਲੀ ਬਣ ਕੇ ਸ਼ਹੀਦ ਹੋਇਆ, 'ਮਾਰਸ਼ਲ ਲਾਅ' ਦੌਰਾਨ ਹੋਏ ਜ਼ੁਲਮਾਂ ਬਾਰੇ ਦੱਸਦਾ ਹੈ:
ਘਾਣੀ ਪਾ ਕੇ ਮਾਰਸ਼ਲ ਲਾ ਵਾਲੀ,
ਕੌਮੀ ਸੇਵਕਾਂ ਲੱਗੇ ਪਿੜਾਨ ਭਾਈ।
ਪਕੜ ਪਕੜ ਸਕੂਲ ਦੇ ਮੁੰਡਿਆਂ ਨੂੰ,
ਨਾਲ ਬੈਂਤਾਂ ਦੇ ਲਗੇ ਉਡਾਨ ਭਾਈ।
ਪਕੜ ਪਕੜ ਪਤਵੰਤਿਆਂ ਲੀਡਰਾਂ ਨੂੰ,
ਲਗੇ ਜੇਹਲ ਦੇ ਵਿਚ ਪੁਚਾਨ ਭਾਈ।
ਢਿਡਾਂ ਭਾਰ ਤੋਰਨ ਦੇਖੋ ਹਿੰਦੀਆਂ ਨੂੰ,
ਉਤੇ ਬੱਚਿਆਂ ਬੰਬ ਗਿਰਾਨ ਭਾਈ।
ਪਕੜ ਪਕੜ ਕੇ ਘਰੋਂ ਸੁਆਣੀਆਂ ਨੂੰ,
ਵੇਖੋ ਲਗੇ ਬੇਪਤੀ ਕਰਵਾਨ ਭਾਈ।
ਕਵੀ ਹਰਨਾਮ ਸਿੰਘ 'ਚਾਤ੍ਰਿਕ' ਨੇ ਦੇਸ਼ ਵਾਸੀਆਂ ਨੂੰ ਇਸ ਘਟਨਾ ਤੋਂ ਸਬਕ ਲੈਣ ਲਈ ਪ੍ਰੇਰਿਆ:
ਭਾਰਤ ਵਾਸੀਓ ਉਠੋ ਖਾਂ ਮਾਰ ਹੱਲਾ,
ਛਡੋ ਸੰਗ ਹੁਣ ਤੁਸੀਂ ਗਲਤਾਨੀਆਂ ਦਾ!
ਦੇਸ਼ ਕੌਮ ਦੇ ਉਤੋਂ ਕੁਰਬਾਨ ਹੋਣਾ,
ਇਹ ਵਾਕ ਹੈ ਗੁਣੀ ਗਿਆਨੀਆਂ ਦਾ!
ਆਓ ਗਜ ਕੇ ਡੰਕਾ ਵਜਾਇ ਦੇਵੋ,
ਦਿਲੋਂ ਬੀਜ ਪੁਟੋ ਪਸ਼ੇਮਾਨੀਆਂ ਦਾ!
'ਚਾਤ੍ਰਿਕ' ਵਾਂਗ ਹੁਣ ਕੂਕ ਸੁਣਾਇ ਦੇਵੋ,
ਹਿੰਦੁਸਤਾਨ ਪਯਾਰਾ ਹਿੰਦੁਸਤਾਨੀਆਂ ਦਾ!
ਕਵੀ ਹੁਕਮ ਸਿੰਘ ਫਰੀਦਕੋਟ ਨੇ ਵੀ ਐਲਾਨ ਕੀਤਾ:
ਕਰ ਲੈ ਸਖਤੀਆਂ ਸਕਤਿਆ ਜੋਰ ਲਾ ਕੇ,
ਰੱਬ ਤੋੜਸੀ ਮਾਨ ਗੁਮਾਨੀਆਂ ਦਾ।
ਹੁਕਮ ਸਿੰਘ ਹੈ ਸਚ ਦੀ ਗੱਲ ਏਹੋ,
ਹਿੰਦੁਸਤਾਨ ਪਯਾਰਾ ਹਿੰਦੁਸਤਾਨੀਆਂ ਦਾ।
ਦੇਸ਼ ਵਾਸੀਆਂ ਨੂੰ ਧਰਮ ਦੇ ਨਾਉਂ ਉੱਤੇ ਵੰਡ ਕੇ ਰਾਜ ਭਾਗ ਚਲਾਉਣ ਵਾਲੇ ਵਿਦੇਸ਼ੀ ਹਾਕਮਾਂ ਲਈ ਫ਼ਿਰਕੂ ਏਕਤਾ ਅਤੇ ਦੇਸ਼ ਪਿਆਰ ਦਾ ਪ੍ਰਚਾਰ ਖ਼ਤਰੇ ਦੀ ਘੰਟੀ ਸੀ ਇਸ ਲਈ ਉਨ੍ਹਾਂ ਨੇ ਅਜਿਹੇ ਸੁਨੇਹੇ ਦੇਣ ਵਾਲੀਆਂ ਰਚਨਾਵਾਂ ਨੂੰ ਪਾਠਕਾਂ ਦੇ ਹੱਥਾਂ ਵਿਚ ਜਾਣ ਤੋਂ ਰੋਕਣ ਵਾਸਤੇ ਇੰਡੀਅਨ ਪ੍ਰੈੱਸ ਐਕਟ ਦੀ ਅੰਨ੍ਹੇਵਾਹ ਵਰਤੋਂ ਕਰਦਿਆਂ ਇਨ੍ਹਾਂ ਨੂੰ ਜ਼ਬਤ ਕਰਨ ਤੋਂ ਗੁਰੇਜ਼ ਨਹੀਂ ਕੀਤਾ, ਇਸ ਵਿਸ਼ੇ ਬਾਰੇ ਲਿਖਣ ਵਿਚ ਪਹਿਲ ਕਰਨ ਦਾ ਸਿਹਰਾ ਨਾਨਕ ਸਿੰਘ 'ਕਵੀਸ਼ਰ' ਸਿਰ ਬੱਝਦਾ ਹੈ ਜਿਸ ਨੇ ਆਪਣੀ ਰਚਨਾ 'ਖੂਨੀ ਵਿਸਾਖੀ' ਮਈ 1920 ਵਿਚ ਪ੍ਰਕਾਸ਼ਿਤ ਕਰਵਾਈ। ਕਵੀਆਂ ਨੂੰ ਇਸ ਵਿਸ਼ੇ ਬਾਰੇ ਲਿਖਣ ਦੀ ਪ੍ਰੇਰਨਾ ਜਲ੍ਹਿਆਂ ਵਾਲੇ ਬਾਗ ਵਿਚ ਹੋਣ ਵਾਲੇ ਕਵੀ ਦਰਬਾਰਾਂ ਤੋਂ ਵੀ ਮਿਲੀ, ਵਿਧਾਤਾ ਸਿੰਘ 'ਤੀਰ', ਫੀਰੋਜ਼ ਦੀਨ', 'ਸ਼ਰਫ', ਰਣਜੀਤ ਸਿੰਘ 'ਤਾਜਵਰ' ਆਦਿ ਨੂੰ ਇਨ੍ਹਾਂ ਕਵੀ ਦਰਬਾਰਾਂ ਸਦਕਾ ਹੀ ਲੋਕ ਪ੍ਰਿਯਤਾ ਪ੍ਰਾਪਤ ਹੋਈ। 1920 ਵਿਚ ਅਕਾਲੀ ਲਹਿਰ ਜ਼ੋਰ ਫੜਨ ਲੱਗੀ ਅਤੇ 1921 ਵਿਚ ਮਹਾਤਮਾ ਗਾਂਧੀ ਨੇ ਨਾ-ਮਿਲਵਰਤਨ ਲਹਿਰ ਸ਼ੁਰੂ ਕੀਤੀ। ਪੰਜਾਬੀ ਕਵੀਆਂ ਨੇ ਜਲ੍ਹਿਆਂ ਵਾਲੇ ਬਾਗ ਦੀ ਦੁੱਖਦਾਈ ਘਟਨਾ ਦੇ ਹਵਾਲੇ ਨਾਲ ਪੰਜਾਬੀਆਂ ਨੂੰ ਇਨ੍ਹਾਂ ਅੰਦੋਲਨਾਂ ਵਿਚ ਸ਼ਾਮਿਲ ਹੋਣ ਦੀ ਪ੍ਰੇਰਨਾ ਕੀਤੀ। ਘਟਨਾ ਵਾਪਰਨ ਤੋਂ ਪੰਜ ਚਾਰ ਸਾਲ ਅੰਦਰ ਕਵਿਤਾ ਲਿਖਣ ਵਾਲੇ ਕਵੀਆਂ ਦੀ ਗਿਣਤੀ ਲਗਪਗ ਤਿੰਨ ਦਰਜਨ ਬਣਦੀ ਹੈ, ਜਿਨ੍ਹਾਂ ਵਿਚੋਂ ਕੁੱਝ ਨੇ ਇਸ ਦੁਖਾਂਤਿਕ ਘਟਨਾ ਦਾ ਬਿਆਨ ਕੀਤਾ, ਕੁੱਝ ਨੇ ਗੋਲੀ ਕਾਂਡ ਦੇ ਖਲਨਾਇਕ ਜਨਰਲ ਡਾਇਰ ਨੂੰ ਫਿਟ ਲਾਅਨਤ ਪਾਈ, ਕਿਸੇ ਨੇ ਇਨ੍ਹੀਂ ਦਿਨੀਂ ਉਗਮੇ ਫ਼ਿਰਕੂ ਸਦਭਾਵ ਦੀ ਪ੍ਰਸੰਸਾ ਕੀਤੀ ਅਤੇ ਕਈਆਂ ਨੇ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਵਿਚੋਂ ਮੁਕਤੀ ਲਈ ਗੁਰੂ ਪੀਰਾਂ ਅੱਗੇ ਅਰਜੋਈਆਂ ਕੀਤੀਆਂ।
ਜਲ੍ਹਿਆਂਵਾਲੇ ਬਾਗ ਦੇ ਹੱਤਿਆ ਕਾਂਡ ਤੋਂ ਪ੍ਰਭਾਵਿਤ ਹੋ ਕੇ ਲਿਖੀ ਕਵਿਤਾ ਤਿੰਨ ਰੂਪਾਂ ਵਿਚ ਉਪਲਬਧ ਹੈ। ਪਹਿਲਾ ਰੂਪ ਉਹ ਚੌਵਰਕੇ ਜਾਂ ਲਘੂ ਕਿਤਾਬਚੇ ਹਨ ਜੋ ਇਸ ਘਟਨਾ ਦਾ ਬਿਆਨ ਕਰਨ ਲਈ ਲਿਖੇ ਗਏ। ਪੰਜਾਬੀਆਂ ਨੂੰ ਆਜ਼ਾਦੀ ਸੰਗਰਾਮ ਵਿਚ ਸ਼ਾਮਿਲ ਹੋਣ ਦੀ ਪ੍ਰੇਰਨਾ ਦੇਣ ਵਾਸਤੇ ਅੰਗਰੇਜ਼ ਸਰਕਾਰ ਵਲੋਂ ਕੀਤੀਆਂ ਵਧੀਕੀਆਂ ਦੀ ਨਿਸ਼ਾਨਦੇਹੀ ਕਰਦਿਆਂ ਹੋਰ ਘਟਨਾਵਾਂ ਦਾ ਬਿਆਨ ਕਰਨ ਦੇ ਨਾਲ ਨਾਲ ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਜ਼ਿਕਰ ਕਰਨ ਵਾਲੀਆਂ ਕਾਵਿ-ਰਚਨਾਵਾਂ ਦੂਜੇ ਵਰਗ ਵਿਚ ਆਉਂਦੀਆਂ ਹਨ ਅਤੇ ਫੁਟਕਲ ਕਵਿਤਾਵਾਂ, ਜੋ ਸਮੇਂ ਸਮੇਂ ਅਖ਼ਬਾਰਾਂ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਈਆਂ, ਇਨ੍ਹਾਂ ਕਵਿਤਾਵਾਂ ਦਾ ਤੀਜਾ ਰੂਪ ਹਨ।
ਜਲ੍ਹਿਆਂਵਾਲੇ ਬਾਗ ਦੇ ਹੱਤਿਆ ਕਾਂਡ ਨੂੰ ਵਿਸ਼ਾ ਬਣਾ ਕੇ ਲਿਖੀ ਕਵਿਤਾ ਦੀ ਅਪੀਲ ਹੀ ਸਰਬ ਸਾਂਝੀ ਨਹੀਂ ਸੀ, ਇਸ ਦੇ ਲੇਖਕਾਂ ਵਿਚ ਵੀ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਸਨ। ਇਨ੍ਹਾਂ ਦੇਸ਼ ਭਗਤ ਕਵੀਆਂ ਦਾ ਨਿਸ਼ਾਨਾ ਅਜਿਹੀ ਕਵਿਤਾ ਦੇ ਮਾਧਿਅਮ ਦੁਆਰਾ ਜਨ ਸਾਧਾਰਨ ਨੂੰ ਦੇਸ਼ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਵਿਚ ਭਾਈਵਾਲ ਜਾਂ ਘੱਟੋ-ਘੱਟ ਹਮਦਰਦ ਜ਼ਰੂਰ ਬਣਾ ਲੈਣ ਦਾ ਸੀ। ਇਸ ਲਈ ਇਸ ਕਵਿਤਾ ਨੂੰ ਜਨਤਾ ਦੇ ਵਡੇਰੇ ਭਾਗ ਤੱਕ ਪੁੱਜਦਾ ਕਰਨ ਲਈ ਜਿਹੜੀਆਂ ਵਿਧੀਆਂ ਅਪਣਾਈਆਂ ਗਈਆਂ, ਉਹ ਸਨ :
ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤੇ ਜਾਣ ਤੋਂ ਪਹਿਲਾਂ ਇਹ ਕਵਿਤਾ ਕਵੀ ਦਰਬਾਰਾਂ ਵਿਚ ਪੜ੍ਹੀਆਂ ਗਈਆਂ ਅਤੇ ਅਖ਼ਬਾਰਾਂ, ਰਸਾਲਿਆਂ ਅਤੇ ਚੌਵਰਕਿਆਂ ਦੇ ਰੂਪ ਵਿਚ ਛਾਪੀਆਂ ਜਾਂਦੀਆਂ ਰਹੀਆਂ। ਬੇਸ਼ੱਕ ਮੁੱਖ ਰੂਪ ਵਿਚ ਇਹ ਕਵਿਤਾਵਾਂ ਗੁਰਮੁਖੀ ਲਿਪੀ ਵਿਚ ਹੀ ਪ੍ਰਕਾਸ਼ਿਤ ਹੋਈਆਂ ਪਰ ਜਨਤਾ ਦੇ ਵਡੇਰੇ ਵਰਗ ਤੱਕ ਪਹੁੰਚਾਉਣ ਲਈ ਇਨ੍ਹਾਂ ਨੂੰ ਨਾਗਰੀ ਅਤੇ ਪਰਸ਼ੀਅਨ ਅੱਖਰਾਂ ਵਿਚ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ।
(ੲ) ਚੌਵਰਕਿਆਂ ਦੇ ਰੂਪ ਵਿਚ ਛਪੀਆਂ ਕਵਿਤਾਵਾਂ ਦਾ ਮੁੱਲ ਨਾਂ-ਮਾਤਰ ਜਾਂ ਲਾਗਤ ਮਾਤਰ ਹੀ ਰੱਖਿਆ ਗਿਆ।
(ਸ) ਹਰ ਚੌਵਰਕੇ ਦੀ ਛਪਣ ਗਿਣਤੀ ਇਕ ਹਜ਼ਾਰ ਹੁੰਦੀ ਸੀ।
(ਹ) ਇਨ੍ਹਾਂ ਕਵਿਤਾਵਾਂ ਨੂੰ ਜਨ ਸਾਧਾਰਨ ਲਈ ਆਕਰਸ਼ਕ ਬਣਾਉਣ ਵਾਸਤੇ ਇਨ੍ਹਾਂ ਦੀ ਰਚਨਾ ਲਈ ਆਮ ਪ੍ਰਚੱਲਤ ਛੰਦਾਂ ਬੈਂਤ, ਕਬਿੱਤ, ਕੋਰੜਾ ਆਦਿ ਦੀ ਵਰਤੋਂ ਕੀਤੀ ਗਈ ਜਾਂ ਉਨ੍ਹੀਂ ਦਿਨੀਂ ਹਰਮਨ ਪਿਆਰੇ ਹੋਏ ਗੀਤਾਂ ਦੀਆਂ ਧਾਰਨਾਵਾਂ ਨੂੰ ਆਧਾਰ ਬਣਾਇਆ ਗਿਆ।
ਨਿਰਸੰਦੇਹ ਜਲ੍ਹਿਆਂਵਾਲੇ ਬਾਗ ਬਾਰੇ ਲਿਖੀਆਂ ਗਈਆਂ ਕਵਿਤਾਵਾਂ ਪੜ੍ਹਦਿਆਂ ਪਾਠਕ ਦੇ ਮਨ ਵਿਚ ਅੱਜ ਵੀ ਫ਼ਿਰਕੂ ਦੁਫੇੜ ਪਾਉਣ ਵਾਲੀਆਂ ਸ਼ਕਤੀਆਂ ਪ੍ਰਤੀ ਨਫਰਤ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਇਨ੍ਹਾਂ ਵਿਚੋਂ ਉਸ ਨੂੰ ਦੇਸ਼ ਨੂੰ ਤਰੱਕੀ ਦੇ ਰਾਹ ਉੱਤੇ ਅੱਗੇ ਲਿਜਾਣ ਲਈ ਆਪਸੀ ਨਫ਼ਰਤ ਭੁਲਾ ਕੇ ਪਿਆਰ ਮੁਹੱਬਤ ਦਾ ਸੁਨੇਹਾ ਮਿਲਦਾ ਹੈ। (ਸਮਾਪਤ)


-#3154, ਸੈਕਟਰ 71, ਮੁਹਾਲੀ
ਮੋਬਾਈਲ : 94170 49417


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX